Pages

Thursday, 4 July 2013

ਕਾਹਨ ਸਿੰਘ ਪਨੂੰ ਹਮਲਾ, ਪੁਲਿਸ ਹੱਥ ਹੋਰ ਸੁਰਾਗ ਲੱਗੇ

www.sabblok.blogspot.com

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂ ’ਤੇ ਉੱਤਰਾਖੰਡ ਵਿੱਚ ਹੋਏ ਕਾਤਲਾਨਾ ਹਮਲੇ ਸਬੰਧੀ ਪੜਤਾਲੀਆਂ ਟੀਮ ਨੂੰ ਅਹਿਮ ਸੁਰਾਗ ਮਿਲੇ ਹਨ। ਪੁਲੀਸ ਨੂੰ ਇਹ ਸਫ਼ਲਤਾ ਉਤਰਾਖੰਡ ’ਚ ਫਸੇ ਸ਼ਰਧਾਲੂਆਂ ਦੀ ਮਦਦ ਨਾਲ ਮਿਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਪੰਨੂ ਮਾਮਲੇ ਵਿੱਚ ਪੁਲੀਸ ਦੀ ਮਦਦ ਲਈ ਅੱਗੇ ਆਏ ਵਿਅਕਤੀਆਂ ਨੂੰ ਮੁਹਾਲੀ ਸੱਦਿਆ ਗਿਆ ਹੈ। ਇਨ੍ਹਾਂ ਦੇ ਬੁੱਧਵਾਰ ਨੂੰ ਇਥੇ ਪਹੁੰਚਣ ਦੀ ਸੰਭਾਵਨਾ ਹੈ। ਉਧਰ ਸਾਈਬਰ ਕਰਾਈਮ ਵਿੰਗ ਦੇ ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਪਿੰਡ ਕਣਕਵਾਲ ਦਾ ਬਲਜਿੰਦਰ ਸਿੰਘ ਪੁਲੀਸ ਦੇ ਨਿਸ਼ਾਨੇ ’ਤੇ ਹੈ। ਕਿਉਂਕਿ ਬਲਜਿੰਦਰ ਨੇ ਹੀ ਸਮੁੱਚੇ ਘਟਨਾ´ਮ ਦੀ ਵੀਡੀਓ ਫਿਲਮ ਬਣਾਈ ਸੀ ਅਤੇ ਯੂ ਟਿਊਬ ਸਮੇਤ ਹੋਰਨਾਂ ਸੋਸ਼ਲ ਸਾਈਟਾਂ ’ਤੇ ਅਪਲੋਡ ਕੀਤੀ ਸੀ। ਹਾਲਾਂਕਿ ਘਟਨਾ ਤੋਂ ਬਾਅਦ ਬਲਜਿੰਦਰ ਆਪਣੇ ਪਿੰਡ ਨਹੀਂ ਪੁੱਜਾ ਹੈ ਪਰ ਪੁਲੀਸ ਦਾ ਮੰਨਣਾ ਹੈ ਕਿ ਉਹ ਪੰਜਾਬ ਵਿੱਚ ਹੀ ਆਪਣੇ ਕਿਸੇ ਜਾਣਕਾਰ ਕੋਲ ਛੁਪਿਆ ਬੈਠਾ ਹੈ। ਡੀ.ਆਈ.ਜੀ. ਨੇ ਦੱਸਿਆ ਕਿ ਬਲਜਿੰਦਰ ਸਿੰਘ ਨੇ ਆਪਣੀ ਫੇਸਬੁੱਕ ਆਨ ਕਰ ਲਈ ਹੈ ਅਤੇ ਉਹ ਲਗਾਤਾਰ ਆਪਣੇ ਦੋਸਤਾਂ ਨਾਲ ਗੱਲ ਸਾਂਝੀ ਕਰ ਰਿਹਾ ਹੈ। ਪੁਲੀਸ ਇੰਟਰਨੈੱਟ ਕੁਨੈਕਸ਼ਨ ਦੀ ਲੋਕੇਸ਼ਨ ਦਾ ਪਤਾ ਕਰ ਰਹੀ ਹੈ ਅਤੇ ਜਲਦੀ ਹੀ ਬਲਜਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਫੇਸਬੁੱਕ ’ਤੇ ਕੌਣ ਲੋਕ ਬਲਜਿੰਦਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਸ੍ਰੀ ਪੰਨੂ ਨਾਲ ਹੋਈ ਬਦਸਲੂਕੀ ਦੇ ਮਾਮਲੇ ਵਿੱਚ ਬਾਬਾ ਪਨੇਸਰ ਦਾ ਪੂਰਾ ਹੱਥ ਹੈ। ਮੁਲਜ਼ਮ ਕੋਲੋਂ ਪੁੱਛ-ਗਿੱਛ ਦੌਰਾਨ ਘਟਨਾ ਸਬੰਧੀ ਹੋਰ ਵੀ ਅਹਿਮ ਜਾਣਕਾਰੀ ਮਿਲੀ ਹੈ। ਮੁਲਜ਼ਮ ਨੇ ਕਈ ਹੋਰ ਲੋਕਾਂ ਦਾ ਨਾਂ ਵੀ ਲਿਆ ਹੈ ਜਿਨ੍ਹਾਂ ਦੀ ਭੂਮਿਕਾ ਬਾਰੇ ਪੁਲੀਸ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਉੱਤਰਾਖੰਡ ਪੁਲੀਸ ਦੇ ਸਹਿਯੋਗ ਨਾਲ ਗੋਬਿੰਦਘਾਟ ਅਤੇ ਹੋਰਨਾਂ ਨੇੜਲੇ ਗੁਰਦੁਆਰਿਆਂ ਤੇ ਸਰਾਂ ਵਿੱਚ ਠਹਿਰੇ ਲੋਕਾਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਘਟਨਾ ਲਈ ਜ਼ਿੰਮੇਵਾਰ ਮੁਲਜ਼ਮਾਂ ਤੱਕ ਪਹੁੰਚਿਆਂ ਜਾ ਸਕੇ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।