Pages

Monday, 22 July 2013

ਰੋਟਰੀ ਕਲੱਬ ਨਕੋਦਰ ਦਾ ਤਾਜਪੋਸ਼ੀ ਸਮਾਗਮ


www.sabblok.blogspot.com

ਨਕੋਦਰ, ਜੁਲਾਈ (ਟੋਨੀ/ਬਿੱਟੂ )-ਰੋਟਰੀ ਕਲੱਬ ਨਕੋਦਰ ਦਾ ਤਾਜਪੋਸ਼ੀ ਦਾ ਸਮਾਗਮ ਸਥਾਨਕ ਕਰਤਾਰ ਕਲੱਬ ਵਿਖੇ ਹੋਇਆ | ਜਿਸ ਦੀ ਪ੍ਰਧਾਨਗੀ ਡਿਸਟਿ੍ਕਟ ਗਵਰਨਰ ਗੁਰਜੀਤ ਸ਼ੇਖ਼ੋ ਨੇ ਕੀਤੀ | ਸਮਾਗਮ 'ਚ ਨਵੇਂ ਬਣੇ ਪ੍ਰਧਾਨ ਓ.ਡੀ. ਸ਼ਾਰਦਾ ਨੂੰ ਕਾਲਰ ਲਗਾ ਕੇ ਅਹੁਦੇ ਦੀ ਸਹੁੰ ਚੁਕਾਈ ਗਈ | ਇਸ ਮੌਕੇ ਸਕੱਤਰ ਪ੍ਰਦੀਪ ਜੈਨ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੜ੍ਹੀ | ਸਾਬਕਾ ਪ੍ਰਧਾਨ ਚੰਦਰ ਜੈਨ ਨੇ ਸਾਥੀ ਰੋਟੇਰੀਅਨ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ | ਡਾ. ਕਮਲਜੀਤ ਸਿੰਘ ਨੇ ਮੁੱਖ ਮਹਿਮਾਨ ਬਾਰੇ ਜਾਣ ਪਹਿਚਾਣ ਕਰਾਈ | ਮੁੱਖ ਮਹਿਮਾਨ ਗੁਰਜੀਤ ਸ਼ੇਖ਼ੋ ਨੇ ਰੋਟਰੀ ਕਲੱਬ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਤਰਲੋਕ ਜੀ ਜ਼ੋਨਲ ਚੇਅਰਮੈਨ, ਸੁਰਿੰਦਰ ਮੋਹਣ ਬਾਂਸਲ, ਡਾ. ਕਮਲਜੀਤ, ਰਵੀ ਭੂਸ਼ਨ ਮਹਿਤਾ, ਚੰਦਰ ਮੋਹਨ ਜੈਨ, ਜਸਵੀਰ ਉੱਪਲ, ਨਰਿੰਦਰ ਟੰਡਨ, ਰਣਜੀਤ ਸਿੰਘ, ਚਮਨ ਲਾਲ, ਕੁਲਭੂਸ਼ਨ ਜੈਨ, ਰਾਜ ਕੁਮਾਰ ਸੋਹਲ, ਬਿ੍ਜ ਮੋਹਣ, ਦਿਨੇਸ਼ ਜੈਨ, ਪ੍ਰਮੋਦ ਭਾਰਦਵਾਜ ਆਦਿ ਪਤਵੰਤੇ ਹਾਜ਼ਰ ਸਨ |

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।