Pages

Sunday, 4 August 2013

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਸਹਿਯੋਗ ਦੇਣ ਲਈ ਕਿਹਾ

www.sabblok.blogspot.com

ਨਵੀਂ ਦਿੱਲੀ, 3 ਅਗਸਤ (ਏਜੰਸੀ)- ਆਖਰੀ 2-3 ਪਾਰਲੀਮੈਂਟ ਇਜਲਾਸਾਂ ਦਾ ਸਮਾਂ ਖਰਾਬ ਹੋ ਜਾਣ ਕਾਰਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮਹੱਤਵਪੂਰਨ ਖੁਰਾਕ ਸੁਰੱਖਿਆ ਆਰਡੀਨੈਂਸ ਨੂੰ ਬਿੱਲ 'ਚ ਬਦਲਣ ਅਤੇ ਹੋਰ ਮਹੱਤਵਪੂਰਨ ਬਿੱਲਾਂ ਨੂੰ ਵੀ ਪਾਸ ਕਰਨ ਦੇ ਲਈ ਵਿਰੋਧੀ ਧਿਰ ਨੂੰ ਇਸ ਮਾਨਸੂਨ ਇਜਲਾਸ ਦੌਰਾਨ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਵਿਸ਼ਵਾਸ ਦਿੱਤਾ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਬਹਿਸ ਲਈ ਤਿਆਰ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਸਾਰੀਆਂ ਪਾਰਟੀਆਂ ਇਸ ਇਜਲਾਸ ਦੌਰਾਨ ਸਹਿਯੋਗ ਭਰਿਆ ਰਵੱਈਆ ਅਪਣਾਉਣਗੀਆਂ ਕਿਉਂਕਿ ਪਿਛਲੇ ਇਜਲਾਸਾਂ ਦੌਰਾਨ ਸਮਾਂ ਬਹੁਤ ਖਰਾਬ ਹੋ ਗਿਆ ਹੈ ਅਤੇ ਬਹੁਤ ਸਾਰੇ ਏਜੰਡੇ ਲੰਬਤ ਪਏ ਹਨ। ਜਿਨ੍ਹਾਂ ਵਿਚੋਂ ਖੁਰਾਕ ਸੁਰੱਖਿਆ ਬਿੱਲ ਜ਼ਿਆਦਾ ਮਹੱਤਵ ਰੱਖਦਾ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।