Pages

Saturday, 19 October 2013

ਸਬਸਿਡੀ ਤੋਂ ਬਾਅਦ ਰਸੋਈ ਗੈਸ ਸਿਲੰਡਰ 200 ਰੁਪਏ ਮਹਿੰਗਾ?

www.sabblok.blogspot.com

ਫਗਵਾੜਾ -- ਕੇਂਦਰ ਸਰਕਾਰ ਵਲੋਂ ਘਰੇਲੂ ਰਸੋਈ ਗੈਸ ਸਿਲੰਡਰ ‘ਤੇ ਹੁਣ ਸਬਸਿਡੀ ਸਿੱਧੀ ਖਪਤਕਾਰ ਦੇ ਬੈਂਕ ਖਾਤੇ ਵਿਚ ਹੀ ਜਮ੍ਹਾ ਕਰਵਾਉਣ ਦੇ ਐਲਾਨ ਤੋਂ ਬਾਅਦ ਸਿਲੰਡਰ 200 ਰੁਪਏ ਮਹਿੰਗਾ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ 430 ਰੁਪਏ ਵਿਚ ਮਿਲ ਰਿਹਾ ਸੀ। ਕਈ ਗੈਸ ਖਪਤਕਾਰਾਂ ਨੇ ਦੱਸਿਆ ਕਿ ਉਹ 1064 ਰੁਪਏ ਬਿਨਾਂ ਸਬਸਿਡੀ ਵਾਲਾ ਸਿਲੰਡਰ ਇਨ੍ਹੀਂ ਦਿਨੀਂ ਲੈ ਰਹੇ ਹਨ ਪਰ ਉਨ੍ਹਾਂ ਦੇ ਬੈਂਕ ਖਾਤੇ ਵਿਚ ਸਿਰਫ 435 ਰੁਪਏ ਸਰਕਾਰੀ ਸਬਸਿਡੀ ਜਮ੍ਹਾ ਹੋ ਰਹੀ ਹੈ। ਇਸ ਹਿਸਾਬ ਨਾਲ ਖਪਤਕਾਰ ਨੂੰ ਜੋ ਗੈਸ ਸਿਲੰਡਰ ਪਹਿਲਾਂ 430 ਰੁਪਏ ਵਿਚ ਮਿਲਦਾ ਸੀ, ਹੁਣ ਸਬਸਿਡੀ ਕੱਟ ਕੇ 630 ਰੁਪਏ ਵਿਚ ਪੈ ਰਿਹਾ ਹੈ। ਯਾਨਿ ਹਰ ਖਪਤਕਾਰ ਨੂੰ ਘਰੇਲੂ ਰਸੋਈ ਗੈਸ ਦੇ ਇਕ ਸਿਲੰਡਰ ਪਿੱਛੇ 200 ਰੁਪਏ ਜ਼ਿਆਦਾ ਦੇਣੇ ਪੈ ਰਹੇ ਹਨ।
ਗੈਸ ਏਜੰਸੀ ਮਾਲਕ ਵਿਜੇ ਸੋਂਧੀ (ਸੋਂਧੀ ਗੈਸ ਕੰਪਨੀ) ਨੇ ਦੱਸਿਆ ਕਿ ਇਹ ਬਿਲਕੁਲ ਸਹੀ ਹੈ  ਕਿ ਗੈਸ ਖਪਤਕਾਰਾਂ ਨੂੰ ਹਰ ਸਿਲੰਡਰ ‘ਤੇ ਬਣਦਾ ਵੈਲਿਊ ਐਡਿਟ ਟੈਕਸ (ਵੈਟ) ਵੀ 1064 ਰੁਪਏ ਦੇ ਹਿਸਾਬ ਨਾਲ ਦੇਣਾ ਪੈ ਰਿਹਾ ਹੈ, ਜੋ ਕਿ ਪਹਿਲਾਂ 420 ਰੁਪਏ ਸੀ। ਇਸ ਨਾਲ ਸੂਬਾ ਸਰਕਾਰਾਂ ਨੂੰ ਹੋਰ ਵੈਟ ਮਿਲੇਗਾ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।