Pages

Friday, 18 October 2013

ਮਨਮੋਹਨ ਸਿੰਘ ਦੀ ਛੁੱਟੀ ਦੀ ਤਿਆਰੀ?



ਮਨਮੋਹਨ ਸਿੰਘ ਦੀ ਛੁੱਟੀ ਦੀ ਤਿਆਰੀ?
ਦਿੱਲੀ ਦੇ ਸਿਆਸੀ ਹਲਕਿਆਂ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਕਿਸੇ ਦਲਿਤ ਆਗੂ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਜ਼ਬਰਦਸਤ ਅਫਵਾਹ ਹੈ। ਦਿੱਲੀ ‘ਚ ਫੈਲੀਆਂ ਅਫਵਾਹਾਂ ਮੁਤਾਬਕ ਕੋਲਾ ਘੋਟਾਲੇ ਦੀਆਂ ਲਪਟਾਂ ਪ੍ਰਧਾਨ ਮੰਤਰੀ ਦਫਤਰ ਤੱਕ ਪਹੁੰਚਣ ਤੋਂ ਬਾਅਦ ਕਾਂਗਰਸ ਮਨਮੋਹਨ ਸਿੰਘ ਨੂੰ ਸਿਆਸੀ ਤੌਰ ‘ਤੇ ‘ਸ਼ਹੀਦ’ ਕਰਕੇ ਖੁਦ ਦੇ ਨੈਤਿਕ ਹੋਣ ਦਾ ਪ੍ਰਚਾਰ ਕਰ ਸਕਦੀ ਹੈ। ਨਾਲ ਹੀ ਪਾਰਟੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਕਿਸੇ ਦਲਿਤ ਨੂੰ ਬਿਠਾ ਕੇ ਨਰਿੰਦਰ ਮੋਦੀ ਦੇ ਦਲਿਤ ਹੋਣ ਦਾ ਵੀ ਜਵਾਬ ਦੇ ਸਕਦੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਨਰਿੰਦਰ ਮੋਦੀ ਨੂੰ ਚਾਹ ਵੇਚਣ ਵਾਲੇ ਇਕ ਗਰੀਬ ਅਤੇ ਦਲਿਤ ਨੇਤਾ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਜਵਾਬ ਵਿਚ ਕਾਂਗਰਸ ਦੀ ਲੀਡਰਸ਼ਿਪ ਵਿਚ ਦਲਿਤ ਪ੍ਰਧਾਨ ਮੰਤਰੀ ਲਿਆਉਣ ਦੀ ਸੋਚ ਉਭਰੀ ਹੈ। ਜ਼ਿਕਰਯੋਗ ਹੈ ਕਿ ਕੋਲਾ ਘੋਟਾਲੇ ਵਿਚ ਸੀ. ਬੀ. ਆਈ. ਵਲੋਂ ਦਾਇਰ ਕੀਤੀ ਗਈ 14ਵੀਂ ਐਫ. ਆਈ. ਆਰ. ਵਿਚ ਕੋਲਾ ਮੰਤਰਾਲੇ ਦੇ ਸਾਬਕਾ ਸਕੱਤਰ ਅਤੇ ਉਦਯੋਗਪਤੀ ਕੇ. ਐਮ. ਬਿਰਲਾ ਦਾ ਨਾਂ ਹੈ ਪਰ ਇਸ ਐਫ. ਆਈ. ਆਰ. ਤੋਂ ਬਾਅਦ ਕੋਲਾ ਖਦਾਨਾਂ ਦੀ ਅਲਾਟਮੈਂਟ ਵਿਚ ਪ੍ਰਧਾਨ ਮੰਤਰੀ ਦੀ ਭੂਮਿਕਾ ‘ਤੇ ਵੀ ਸਵਾਲ ਉਠ ਰਹੇ ਹਨ। ਜਿਸ ਵੇਲੇ ਇਨ੍ਹਾਂ ਖਦਾਨਾਂ ਦੀ ਅਲਾਟਮੈਂਟ ਕੀਤੀ ਗਈ ਸੀ ਉਸ ਸਮੇਂ ਮਨਮੋਹਨ ਸਿੰਘ ਕੋਲ ਕੋਲਾ ਮੰਤਰਾਲੇ ਦਾ ਵੀ ਜ਼ਿੰਮਾ ਸੀ, ਲਿਹਾਜ਼ਾ  ਵਿਰੋਧੀ ਧਿਰ ਨੇ ਮਨਮੋਹਨ ਸਿੰਘ ਦੇ ਅਸਤੀਫੇ  ਲੈ ਕੇ ਕਾਂਗਰਸ ‘ਤੇ ਦਬਾਅ ਬਣਾਇਆ ਹੋਇਆ ਹੈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।