Pages

Sunday, 1 December 2013

12ਵਾਂ 3 ਰੋਜ਼ਾ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਅੱਜ ਤੋਂ

www.sabblok.blogspot.com

ਨਕੋਦਰ /ਕਾਲਾ ਸੰਘਿਆਂ----(ਟੋਨੀ )-ਨਜ਼ਦੀਕੀ ਪਿੰਡ ਖਾਨਪੁਰ ਢੱਡਾ,  ਵਿਖੇ 12ਵਾਂ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ 29 ਨਵੰਬਰ ਤੋਂ 1 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗਿ: ਅਮਰਜੀਤ ਸਿੰਘ ਖ਼ਾਲਸਾ ਅਤੇ ਗਿਆਨੀ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੌਕੇ 'ਤੇ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਧਰਮਵੀਰ ਸਿੰਘ ਕਥਾਵਾਚਕ ਲੁਧਿਆਣੇ ਵਾਲੇ, ਭਾਈ ਅਮਰਜੀਤ ਸਿੰਘ ਕਥਾਵਾਚਕ ਲੁਧਿਆਣੇ ਵਾਲੇ, ਕਵੀ ਭਾਈ ਚੰਨਣ ਸਿੰਘ ਹਰਗੋਬਿੰਦਪੁਰੀ, ਭਾਈ ਜਸਵੰਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬੱਦੋਵਾਲ ਵਾਲੀਆਂ ਬੀਬੀਆਂ ਦਾ ਢਾਡੀ ਜਥਾ, ਗਿਆਨੀ ਜਤਿੰਦਰ ਸਿੰਘ ਨੂਰਪੁਰੀ ਆਦਿ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥੇ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਸ਼ਿਰਕਤ ਕਰ ਰਹੇ ਹਨ | ਇਸ ਮੌਕੇ ਦਸਤਾਰ ਸਜਾਉਣ, ਕਵਿਤਾ, ਸ਼ਬਦ ਗਾਇਨ, ਗੁਰਬਾਣੀ ਕੰਠ ਅਤੇ ਧਾਰਮਿਕ ਪ੍ਰਸ਼ਨ ਉਤਰ ਮੁਕਾਬਲੇ ਕਰਵਾਏ ਜਾਣਗੇ | ਇਸ ਗੁਰਮਤਿ ਸਮਾਗਮ ਵਿਚ ਭਾਈ ਹਰਜੀਤ ਸਿੰਘ ਪ੍ਰਚਾਰਕ, ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ, ਐਨ.ਆਰ.ਆਈ. ਵੀਰ ਤੇ ਸਵ: ਮੋਹਣ ਸਿੰਘ ਦਾ ਪਰਿਵਾਰ ਵਿਸ਼ੇਸ਼ ਸਹਿਯੋਗ ਕਰ ਰਿਹਾ ਹੈ |

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।