Pages

Saturday, 4 January 2014

ਸੰਘਣੀ ਧੁੰਦ ਨੇ ਮੁਸ਼ਕਿਲਾਂ ਵਧਾਈਆਂ -ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ

www.sabblok.blogspot.com
ਚੰਡੀਗੜ੍ਹ 4 ਜਨਵਰੀ (ਏਜੰਸੀ)-ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਜਿਆਦਾਤਰ ਖੇਤਰਾਂ ਵਿਚ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਸੇਵਾਵਾਂ ਉਪਰ ਅਸਰ ਪਿਆ ਜਦ ਕਿ ਤਾਪਮਾਨ ਸਧਾਰਨ ਤਾਪਮਾਨ ਨਾਲੋਂ 6 ਡਿਗਰੀ ਘੱਟ ਰਿਹਾ। ਠੰਡ ਕਾਰਨ ਹਰਿਆਣਾ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਮੌਸਮ ਵਿਭਾਗ ਅਨੁਸਾਰ ਧੁੰਦ ਕਾਰਨ ਖਿੱਤੇ ਵਿਚ ਕੇਵਲ 500 ਮੀਟਰ ਤੱਕ ਨਜਰ ਆਉਂਦਾ ਸੀ। ਪੰਜਾਬ ਵਿਚ ਲੰਘੀ ਰਾਤ ਠੰਡ ਦਾ ਜੋਰ ਰਿਹਾ ਤੇ ਸਭ ਤੋਂ ਘਟ ਤਾਪਮਾਨ ਆਦਮਪੁਰ ਵਿਚ 0.6 ਡਿਗਰੀ ਦਰਜ ਹੋਇਆ ਜਦ ਕਿ ਅੰਮ੍ਰਿਤਸਰ ਵਿਚ 1.4 ਡਿਗਰੀ ਸੈਲਸੀਅਸ ਰਿਹਾ ਜੋ ਸਧਾਰਨ ਨਾਲੋਂ 2 ਡਿਗਰੀ ਘੱਟ ਹੈ। ਪਟਿਆਲਾ ਵਿਚ ਘੱਟੋ ਘੱਟ ਤਾਪਮਾਨ 5.5 ਡਿਗਰੀ ਜਦ ਕਿ ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਦੌਰਾਨ ਖਿੱਤੇ ਵਿਚ ਧੁੰਦ ਵਾਲੀ ਸਥਿੱਤੀ ਹੀ ਰਹੇਗੀ ਤੇ ਰਾਤ ਦਾ ਤਾਪਮਾਨ ਹੋਰ ਘਟੇਗਾ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।