Pages

Friday, 10 January 2014

ਬੇਦੀ ਦੀ ਵੋਟ ਮੋਦੀ ਨੂੰ

www.sabblok.blogspot.com
ਸਾਬਕਾ ਆਈਪੀਐਸ ਅਧਿਕਾਰੀ ਅਤੇ ਅੰਨਾ ਹਜ਼ਾਰੇ ਦੀ ਪ੍ਰਮੁੱਖ ਸਹਿਯੋਗੀ ਕਿਰਨ ਬੇਦੀ ਨੇ ਭਾਜਪਾ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਦਾ ਖੁੱਲ੍ਹ ਕੇ ਸਮੱਰਥਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਥਿਰਜਵਾਬਦੇਹ ਅਤੇ ਚੰਗੀ ਸਰਕਾਰ ਦੇ ਸਕਦੇ ਹਨ ਅਤੇ ਉਹਨਾਂ ਦਾ ਆਪਣਾ ਵੋਟ ਮੋਦੀ ਨੂੰ ਹੀ ਜਾਏਗਾ। ਉਹਨਾਂ ਨੇ ਟਵਿਟਰ 'ਤੇ ਲਿਖਿਆ ਕਿ ਮੇਰੇ ਲਈ ਭਾਰਤ ਪਹਿਲੇ ਆਉਂਦਾ ਹੈ। ਸਥਿਰਬਿਹਤਰ ਸ਼ਾਸਨਬਿਹਤਰ ਪ੍ਰਸ਼ਾਸਨਜਵਾਬਦੇਹ ਅਤੇ ਨਿਰਪੱਖ ਵੋਟਰ ਦੇ ਤੌਰ 'ਤੇ ਮੇਰਾ ਵੋਟ ਨਰਿੰਦਰ ਮੋਦੀ ਨੂੰ ਹੀ ਜਾਏਗਾ। ਪਿਛਲੇ ਸਾਲ ਅਕਤੂਬਰ 'ਚ ਅਹਿਮਦਾਬਾਦ 'ਚ ਭਾਸ਼ਣ ਦਿੰਦੇ ਹੋਏ ਉਹਨਾਂ ਨੇ ਮੋਦੀ ਦਾ ਸਮੱਰਥਨ ਕੀਤਾ ਸੀ। ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਰਨ ਬੇਦੀ ਨੇ ਕਿਹਾ ਕਿ ਦੇਸ਼ ਲਈ ਸਥਿਰਤਾ ਅਤੇ ਅਨੁਭਵੀਂ ਹੱਥਾਂ ਦੀ ਜ਼ਰੂਰਤ ਹੈ। ਉਹਨਾਂ ਨੇ ਟਵਿਟ ਕੀਤਾ ਕਿ ਸਾਡੇ ਵਿਚੋਂ ਕੋਈ ਵੀ ਜਿਹੜਾ ਘੋਟਾਲਾ ਮੁਕਤ ਦੇਸ਼ ਚਾਹੁੰਦਾ ਹੈ। ਉਹ ਕਾਂਗਰਸ ਨੂੰ ਵੋਟ ਨਹੀਂ ਦੇ ਸਕਦਾ। ਉਹਨਾਂ ਨੇ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਨਿਰੋਧਕ ਹੈਲਪਲਾਈਨ (ਐਂਟੀ ਕਰੱਪਸ਼ਨ ਹੈਲਪਲਾਈਨ) ਦੇ ਨਾਲ ਦਿੱਲੀ ਵਿਧਾਨਸਭਾ ਨੂੰ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਤ ਨੂੰ ਦੋਸ਼ੀ ਠਹਿਰਾਉਣ ਵਾਲੀ  ਲੋਕਾਯੁਕਤ ਰਿਪੋਰਟ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।   

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।