Pages

Friday, 10 January 2014

ਯੂਪੀ ਸਰਕਾਰ ਦੇਊ ਕੇਜਰੀਵਾਲ ਨੂੰ ਜ਼ੈਡ ਸੁਰੱਖਿਆ

www.sabblok.blogspot.com
ਗਾਜ਼ੀਆਬਾਦ ਵਿਚ ਆਮ ਆਦਮੀ ਪਾਰਟੀ ਦੇ ਦਫਤਰ 'ਤੇ ਹਮਲਾ ਹੋਣ ਤੋਂ ਬਾਅਦ ਚੁਕੰਨੀ ਹੋਈ ਯੂ ਪੀ ਦੀ ਅਖਿਲੇਸ਼ ਯਾਦਵ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਆਮ ਆਦਮੀ ਪਾਰਟੀ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ੈਡ ਸੁਰੱਖਿਆ ਮੁਹੱਈਆ ਕਰਵਾਏਗੀ। ਇਸ ਬਾਰੇ ਫੈਸਲਾ ਬਕਾਇਦਾ ਗ੍ਰਹਿ ਸਕੱਤਰ ਦੀ ਅਗਵਾਈ ਵਿਚ ਹੋਈ ਅਹਿਮ ਮੀਟਿੰਗ ਵਿਚ ਲਿਆ ਗਿਆ ਹੈ। ਕੇਜਰੀਵਾਲ ਗਾਜ਼ੀਆਬਾਦ ਜ਼ਿਲ੍ਹੇ ਵਿਚ ਰਹਿੰਦੇ ਹਨ, ਪਰ ਉਹਨਾਂ ਨੇ ਦਿੱਲੀ ਪੁਲਿਸ ਵਲੋਂ ਸੁਰੱਖਿਆ ਦੀ ਪੇਸ਼ਕਸ਼ ਠੁਕਰਾਅ ਦਿੱਤੀ ਸੀ, ਹੁਣ ਯੂ ਪੀ ਪ੍ਰਸ਼ਾਸਨ ਇਸ ਦੀ ਸਾਰੀ ਜ਼ਿਮੇਵਾਰੀ ਚੁੱਕੇਗਾ। ਅਖਿਲੇਸ਼ ਯਾਦਵ ਵੀ ਨਹੀਂ ਚਾਹੁੰਦੇ ਕਿ ਅਜਿਹੀ ਕੋਈ ਘਟਨਾ ਦੁਬਾਰਾ ਵਾਪਰੇ ਤੇ ਉਹਨਾਂ ਦੀ ਪਾਰਟੀ ਤੇ ਸਰਕਾਰ ਦੀ ਅਲੋਚਨਾ ਦਾ ਕੋਈ ਬਹਾਨਾ ਬਣੇ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।