jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 19 November 2011

ਘੋਗਰਾ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਬੈਠਕ

20 ਨਵੰਬਰ ਦੀ ਰੈਲੀ ਨੂੰ ਕਾਮਯਾਬ  ਕਰਨ ਲਈ ਦਿਨ ਰਾਤ ਇੱਕ ਕਰਾਗੇ-ਸੋਨੀ ਬਾਜਵਾ


 ਪਿੰਡ ਘੋਗਰਾ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਬੈਠਕ ਨੂੰ ਸੁਬੋਧਨ ਕਰਦੇ ਹੋਏ ਸੂਬਾ ਮੈਬਰ ਜਨਰਲ ਕੌਸਲ ਭੁਪਿੰਦਰ ਸਿੰਘ ਘੁੰਮਣ।















ਫੋਟੋ (ਦਸੂਹਾ-ਨਿੱਕੂ-)


ਦਸੂਹਾ (ਸੁਰਜੀਤ ਸਿੰਘ ਨਿੱਕੂ) 17, ਨਵੰਬਰ- -ਦਸੂਹਾ ਦੇ ਨਜਦੀਕੀ ਪਿੰਡ ਘੋਗਰਾ ਵਿਖੇ ਪੀਪਲਜ ਪਾਰਟੀ ਆਫ ਪੰਜਾਬ ਦੀ ਇਕ ਬੈਠਕ 20 ਨਵੰਬਰ ਨੂੰ ਹੁਸਿਆਰਪੁਰ ਵਿਖੇ ਹੋ ਰਹੀ ਰੈਲੀ ਇੱਜਤ ਸੰਭਾਲ ਦੇ ਸਬੰਧ ਵਿਚ ਗੁਰਦੀਪ ਸਿੰਘ ਯੂਥ ਆਗੂ ਦੇ ਗ੍ਰਹਿ ਨਿਵਾਸ ਵਿਖੇ ਸੂਬਾ ਮੈਬਰ ਜਨਰਲ ਕੌਸਲ ਭੁਪਿੰਦਰ ਸਿੰਘ ਘੁੰਮਣ ਦੇ ਯਤਨਾ ਸਦਕਾ ਹੋਈ ਇਸ ਮੌਕੇ ਇਕਤੱਰ ਹੋਏ ਸਮੂਹ ਮੈਬਰਾ ਨੇ ਸ.ਘੁੰਮਣ ਨੂੰ ਵਿਸਵਾਸ ਦੁਆਇਆ ਕਿ 20 ਨੂੰ ਹੋਣ ਜਾ ਰਹੀ ਰੈਲੀ ਅਸੀ ਦਿਨ ਰਾਤ ਇੱਕ ਕਰਦਿਆਗੇ ਇਸ ਮੌਕੇ ਸੀਨੀਅਰ ਯੂਥ ਆਗੂ ਗੁਰਦਿਆਲ ਸਿੰਘ ਸੋਨੀ ਬਾਜਵਾ, ਗੁਰਦੀਪ ਸਿੰਘ , ਨੰਬੜਦਾਰ ਲਖਬੀਰ ਸਿੰਘ , ਕੁਲਦੀਪ ਸਿੰਘ ਮਨਹਾਸ, ਇੰਦਰਜੀਤ ਸਿੰਘ ਬੱਬੀ, ਕੈਪਟਨ ਪੂਰਨ ਚੰਦ, ਵਰਿਦਰ ਸਿੰਘ ਨਿੱਕਾ, ਕਰਨੈਲ ਸਿੰਘ, ਤਾਰੀ ਸੋਸਪੁਰ, ਸਰਦੂਲ ਸਿੰਘ ਛੰਨੀਆ, ਡਾ.ਮਨਦੀਪ ਸਿੰਘ ਛੰਨੀਆ, ਨੀਲਮ ਕੁਮਾਰ ਛੰਨੀਆ, ਅਮਰਜੀਤ, ਲਵਲੀ , ਰਾਜਤ ਸੋਸਪੁਰ, ਮਾਣਾ ਮੀਰਪੁਰ ਆਦਿ ਵਰਕਰ ਹਾਜਰ ਸਨ।



Tuesday, 8 November 2011

ਪੰਜਾਬ ਸਰਕਾਰ ਵਲੋਂ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵਲੋਂ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ -


-ਚੰਡੀਗੜ-9 ਨਵੰਬਰ(ਸਬਲੋਕ ਨਿਊਜ ਬਿਊਰੋ)-ਪੰਜਾਬ ਸਰਕਾਰ ਨੇ ਅੱਜ ਪੰਜਾਬ ਵਿੱਚ ਸਾਰੇ ਦਫਤਰਾਂ ,ਬੋਰਡਾਂ ,ਕਾਰਪੋਰੇਸ਼ਨਾਂ ਅਤੇ ਵਿਦਿਅਕ ਆਦਾਰਿਆਂ ਵਿੱਚ  ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।ਪੰਜਾਬ ਵਿੱਚ ਸਾਰੇ ਦਫਤਰਾਂ ,ਬੋਰਡਾਂ ,ਕਾਰਪੋਰੇਸ਼ਨਾਂ ਅਤੇ ਵਿਦਿਅਕ ਆਦਾਰੇ 9 ਨਵੰਬਰ 2011, ਬੁੱਧਵਾਰ  ਨੂੰ ਦੁਪਿਹਿਰੋਂ ਬਾਅਦ ਦੂਜੇ ਅੱਧੇ ਸਮੇਂ ਲਈ ਬੰਦ ਰਹਿਣਗੇ। ਇਸ ਸਬੰਧੀ ਨੋਟੀਫਿਕੇਸ਼ਨ ਦੀ ਸੂਚਨਾਂ ਰਾਜ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਭੇਜ ਦਿੱਤੀ ਗਈ ਹੈ।

Janlokpal

Friday, 4 November 2011

ਟੋਰਾਂਟੋ ਵਿੱਚ ਸਕੂਲ ਦੇ ਸਾਹਮਣੇ ਗੋਲੀ ਚੱਲੀ


ਟੋਰਾਂਟੋ ਵਿੱਚ ਸਕੂਲ ਦੇ ਸਾਹਮਣੇ ਗੋਲੀ ਚੱਲੀ



ਟੋਰਾਂਟੋ, 3 ਨਵੰਬਰ (ਪੋਸਟ ਬਿਊਰੋ) : ਵੀਰਵਾਰ ਨੂੰ ਟੋਰਾਂਟੋ ਪਬਲਿਕ ਸਕੂਲ ਦੇ ਬਾਹਰ ਇੱਕ 19 ਸਾਲਾ ਲੜਕੇ ਤੇ ਅੱਲ੍ਹੜ ਕੁੜੀ ਨੂੰ ਗੋਲੀ ਮਾਰ ਦਿੱਤੀ ਗਈ। ਇਸ ਸਮੇਂ ਦੋਵੇਂ ਹਸਪਤਾਲ ਵਿੱਚ ਜੇਰੇ ਇਲਾਜ ਹਨ ਤੇ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਗੋਲੀ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਪੈਰਾਮੈਡਿਕਸ ਸਵੇਰੇ 10:00 ਵਜੇ ਜੇਨ ਸਟਰੀਟ ਤੇ ਗ੍ਰੈਂਡਰੇਵਾਈਨ ਡਰਾਈਵ ਇਲਾਕੇ ਵਿੱਚ ਪਹੁੰਚੇ। ਪੁਲਿਸ ਨੇ ਦੱਸਿਆ ਕਿ ਲੜਕੇ ਨੂੰ ਇੱਥੋਂ ਨੇੜਲੇ ਕਮਿਊਨਿਟੀ ਸੈਂਟਰ ਵਿੱਚੋਂ ਬਾਹਰ ਨਿਕਲਦੇ ਸਮੇਂ ਕਈ ਗੋਲੀਆਂ ਮਾਰੀਆਂ ਗਈਆਂ ਜਦਕਿ ਓਕਡੇਲ ਪਾਰਕ ਮਿਡਲ ਸਕੂਲ ਦੇ ਲਾਨ ਦੇ ਸਾਹਮਣੇ ਖੜ੍ਹੀ 14 ਸਾਲ ਦੀ ਸਮਝੀ ਜਾ ਰਹੀ ਲੜਕੀ ਦੀ ਲੱਤ ਉੱਤੇ ਇੱਕ ਗੋਲੀ ਮਾਰੀ ਗਈ। ਇੰਸਪੈਕਟਰ ਰੈਂਡੀ ਕਾਰਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੰਜ ਲੱਗਦਾ ਹੈ ਜਿਵੇਂ ਕੋਈ ਕਿਸੇ ਦੇ ਕਮਿਊਨਿਟੀ ਸੈਂਟਰ ਤੋਂ ਬਾਹਰ ਆਉਣ ਦੀ ਉਡੀਕ ਕਰ ਰਿਹਾ ਹੋਵੇ। ਜਦੋਂ ਇਹ ਵਿਅਕਤੀ ਕਮਿਊਨਿਟੀ ਸੈਂਟਰ ਵਿੱਚੋਂ ਬਾਹਰ ਆਇਆ ਤਾਂ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਲੜਕੇ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਕਾਰਟਰ ਦਾ ਕਹਿਣਾ ਹੈ ਕਿ ਲੜਕੇ ਦੀ ਹਾਲਤ ਹੁਣ ਸਥਿਰ ਦੱਸੀ ਜਾਂਦੀ ਹੈ। ਲੜਕੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਬਹੁਤੀ ਖਰਾਬ ਨਹੀਂ ਸੀ।