ਚੀਕ-ਬੁਲਬਲੀ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ
ਲੈ , ਏਨ੍ਹਾਂ ਤੋਂ ਕੀ ਪੁੱਛਣਾ ! ਮੇਤੋਂ ਪੁੱਛ ! ਮੈਂ ਦਸਦੀ ਆਂ ਤੈਨੂੰ ਵਿਚਲੀ ਗੱਲ ! ਮੈਂ ਈ ਜ਼ੋਰ ਪਾ ਕੇ ਬੁਣਾਆਇਆ । ਸਾਡੇ ਏਹ ਤਾਂ ਮੰਨਦੇ ਈ ਨਈਂ ਸੀ । ਕਹਿੰਦੇ ਸੀ – ‘ ਛੱਡ ਕਰ ਚਰਨ ਕੋਰੇ , ਏਹ ਕੇੜ੍ਹੇ ਕੰਮਾਂ ਚੋਂ ਕੰਮ ਆਂ । ਵਾਫ਼ਰ ਜਿਆ । ਵਾਧੂ ਦਾ ਖ਼ਰਚ-ਖ਼ਰਾਬਾ । ਏਹ ਕਹਿਣ-ਓਹੀਂ ਪੈਹੇ ਹੋਰ ਕਿਤੇ ਲਾਅ । ਟੈਲਾਂ ਲੁਆ ਗੁਰਦੁਆਰੇ ।ਵਾਗਲਾ ਕੁਰਆ ਸ਼ਹੀਦੀਂ । ਹੋਰ ਥਾਮਾਂ ਥੋੜੀਆਂ ਪਿੰਡ ‘ਚ ਸੁਆਰਨ ਨੂੰ । ਮਸਾਣਾਂ ਆਂ , ਸਕੂਲ ਵੀ ਹੈਗਾ ਢੱਠਾ ਜਿਆ ! ਕਮਰਾ ਬੁਣਆ ਦੇ ਓਥੇ । ਦੇਖਣ ਆਲੇ ਦੇਖਣਗੇ , ਯਾਦ ਕਰਨਗੇ । ਪੁੰਨਦਾਨ ਹੋ ਜਾਊ , ਨਾਲੇ ਅੱਗਾ ਸੰਵਰੂੰ ‘ । ਏਹ ਤਾਂ ਮੈਂ ਈ ਨੀਂ ਮੰਨੀ । ਮੈਂ ਈ ਅੜੀ ਰਈ । ਮੈਂ ਖਿਆ – ‘ ਅੱਗਾ ਜਿਸਲੇ ਆਊ ਉਸਲੇ ਦੇਖੀ ਜਾਊ । ਪਹਿਲਾਂ ਆਹ ਜੂਨ ਤਾਂ ਸੁਧਰੇ ! ‘ ਮੈਨੂੰ ਤਾਂ ਜਾਣੋਂ ਜੀਣਾ ਹਰਾਮ ਲੱਗਣਾ ਸੀ ਓਦਣ ਦਾ । ਜਿੱਦਣ ਦੀ ਹਾਅ ਖੇਹ ਘੋਲੀ ਆ ਕੰਜਰ ਦੇ ਬੀਅ ਨੇ । ਹਾ ਜੇੜ੍ਹਾ ਵੜਾ-ਵਕੀਲ ਜਿਆ ਬਣਿਆ ਫਿਰਦਾ , ਪਾਲਾ ਘੜਾਲਾ ਜਿਆ । ਹੈਂਅ ਦੱਸ ! ਨੀ ਸਾਡੇ ਘਰੋਂ ਖਾਂਦਾ ਰਿਆ । ਐਥੇ ਈ ਸੌਂਦਾ –ਮਰਦਾ ਰਿਆ । ਹਜੇ ਕਲ੍ਹ ਦੀਆਂ ਗੱਲਾਂ । ਹੁਣ ਜੇ ਮਾੜੀ-ਮੋਟੀ ਸੁਰਤ ਆ ਈ ਗਈ ਆ , ਤਾਂ ਆਕੜ ਦੇਖ ਲਾਅ ਔਂਤ-ਜਾਣੇ ਦੀ । ਮੈਂ ਤਾਂ ਕਹਿੰਨੀ ਆਂ ਨਿੱਜ ਹੋਮੇਂ ਐਹਾ ਜਿਆ । ਮੈਂ ਤਾਂ ਪੱਛੋਤਾਓਨੀ ਆਂ ਓਸ ਘੜੀ ਨੂੰ ਜਿੱਦਣ ਹਾਂ ਕਰ ਬੈਠੀ । ਚੱਲ ਜੇ ਕਰ ਈ ਬੈਠੀਂ ਆਂ ਤਾਂ ਹੇਠਾ-ਉੱਤਾ ਵੀ ਮੈਂ ਕੀ ਕਰੂੰ । ਸੁਧਾਰੂੰ ਵੀ ਮੈਂ ਈ ! ਲੱਤ ਹੇਠੋਂ ਦੀ ਲੰਘਾਊ ਵੱਡੇ ਲਾਟ ਸਾਬ੍ਹ ਨੂੰ । ਮੈਨੂੰ ਤਾਂ ਹਜੇ ਅਗਲੀਓ ਈ ਨਈਂ ਭੁੱਲਦੀ ! ਮੈਂ ਤਾਂ ਓਦੋਂ ਮੀਂ ਕਹਿੰਦੀ ਸੀ , ਏਹ ਸਾਰੀ ਕਾਰਸਤਾਨੀ ਹੈ ਈ ਏਸੇ ਗੋਲੀ-ਲੱਗੜੇ ਦੀ । ਨਈਂ , ਅੱਗੇ ਨਈਂ ਹਿੱਲੀ ਸਰਪੰਚੀ ! ਜਦ ਦੀ ਮੈਂ ਆਈ ਆਂ , ਪਹਿਲਾਂ ਏਨਾਂ ਦੇ ਬਾਪੂ ਜੀ ਹੁੰਦੇ ਸੀ ਸਰਪੰਚ । ਫੇਏ ਏਹ ਆਪੂੰ ਰਏ ਐਨੀ ਫੇਰਾਂ । ਏਹ ਤਾਂ ਆਹ ਪੂਰੇ-ਪਰਾਰ ਜਏ ਪਤਆ ਨਈਂ ਕੀ ਪਾਇਆ ਏਸ ਖੇਹ-ਪੈਣੇ ਨੇ ਸਾਰੇ ਪਿੰਡ ਦੇ ਸਿਰ ‘ਚ , ਪਤਾ ਨਈਂ ਕੀ ਟੂਣਾ ਕੀਤਾ , ਸਾਰਾ ਪਿੰਡ ਈ ਏਦੇ ਪਿੱਛੇ ਲੱਗ ਤੁਰਿਆ । ਉਹ ਲੰਙੀ ਜੇਈ ਬਣਾਤੀ ਸਰਪੰਚਣੀ । ਕੀ ਨਾਂ ਓਦ੍ਹਾ ਈਸਰੀ-ਈਸਰੀ । ਸਾਡੇ ਏਹ ਤਾਂ ਓਦੋਂ ਮੀਂ ਹੈਦਾਂ ਈ ਆਖੀ ਜਾਣ ਮੈਨੂੰ । ਕਹਿਣ-‘ਛੱਡ ਪਰ੍ਹਾਂ ਚਰਨ ਕੋਰੇ , ਕਿਉਂ ਕਲਪੀ ਜਾਨੀ ਆਂ । ਏਦ੍ਹੇ ‘ਚ ਨਾ ਪਿੰਡ ਦਾ ਕਸਰੂ ਆ ਨਾ ਓਦ੍ਹਾ । ਏਹ ਤਾਂ ਸਰਕਾਰੂ ਹੁਕਮ ਸੀ ਮੰਨਣਾ ਪੈਣਾ ਸੀ । ਨਾਲੇ ਜਾਤਾਂ ਪਾਤਾਂ ‘ਚ ਕੀ ਰੱਖਿਆ । ਉਹ ਕੇੜ੍ਹਾ ਓਪਰੀ ਆ । ਅਪਣੀ ਦਿਹਾੜੀਦਾਰ ਈ ਆ । ਆਪਣਾ ਈ ਮੁੰਡਾ ਓਦ੍ਹੀ ਪਿੱਠ ‘ਤੇ ਆ , ਪਾਲ ਸੂੰਹ । ਉਹ ਪੜ੍ਹਿਆ-ਲਿਖਿਆ ਆ । ਊਂ ਮੀਂ ਸਿਆਣਾ । ਕੰਮ ਤਾਂ ਉਨ੍ਹੇ ਕਰਨੇ। ਕ੍ਹਾਨੂੰ ਵਗਾੜਨੀ ਆਂ ਕਿਸੇ ਨਾਂ । ‘ ਚੱਲ੍ਹ ਉਹ ਵੀ ਸਾਡੇ ਏਨ੍ਹਾਂ ਨੇ ਜਿੱਦਾਂ ਕੇਹੀ ਮੈਂ ਮੰਨ ਲਈ । ਸਬਰ ਕਰ ਲਿਆ ਔਖੀ-ਸੌਖੀ ਨੇ । ਹੁਣ ਦੇਖ ਲਾਅਕੀ ਚੰਦ ਚਾੜਿਆ ! ਟੁੱਟ –ਪੈਣੇ ਨੇ । ਓਦਾਂ ਸੱਚੀ ਗੱਲ ਆਂ ਉਨ੍ਹੇ ਐਦਾ ਕਦੀ ਕੀਤੀ ਨਈਂ ਸੀ । ਅੱਜ ਤਾਈਂ ਨੀ ਕੀਤੀ । ਏਹ ਓਦ੍ਹੀ ਪਿੱਠ ਸੁਣਦੀ ਆ ।ਜੇ ਉਨ੍ਹੇ ਨਈਂ ਕੀਤੀ ਤਾਂ ਮੈਂ ਮੀਂ ਉਦ੍ਹੇ ਨਾਲ ਕੋਈ ਤੇਰ-ਮੇਰ ਨਈਂ ਰੱਖੀ । ਅੱਜ ਤਾਈਂ ਨਈਂ ਰੱਖੀ ।ਏਹ ਤਾਂ ਜਿੱਦਣ ਦੀ ਆਹ ਨਮੀਓਂ ਗੱਲ ਦੱਸੀ ਆ ਏਨ੍ਹਾਂ ਤਸੀਲੋਂ ਆਕੇ ,ਮੇਰੇ ਤਾਂ ਅੰਦਰੋਂ ਬਲ਼-ਬਲ਼ ਉਠਦੀਆਂ। ਸਾਡੇ ਏਹ ਤਾਂ ਹਜੇ ਵੀ ਕੈਹੀ ਜਾਂਦੇ ਆ – ‘ਚੱਲ ਜੇ ਕਰ ਈ ਬੈਠਾ , ਤਾਂ ਛੱਡ ਪਰ੍ਹਾਂ । ਹੈ ਤਾਂ ਫੇਏ ਵੀ ਤੇਰਾ ਈ । ‘ ਮੈਂ ਖਿਆ –‘ਨਾ ਜੀ ਨਾ , ਹੁਣ ਨਾ ਆਖੋ । ਹੁਣ ਤਾਂ ਮੈਂ ਸੁਣਨੀ ਨਈਂ ਇੱਕ ਵੀ ਹੁਣ ਤਾਂ ਅੜੀ ਪੂਰੀ ਕਰਕੇ ਹਟੂੰ । ਹੁਣ ਤਾ ਕੁਢਆਊਂ ਮੈਂ ਨੱਕ ਨਾ ‘ ਲਕੀਰਾਂ । ਓਸ ਕੱਲਗਦੇ ਤੋਂ ਮੀਂ ,ਸਾਡੇ ਪਿੰਡ ਤੋਂ ਮੀਂ । ਹੁਣ ਦੇਖੀਂ ਤੂੰ ਨੱਕ ਨੀਮਾਂ ਹੁੰਦਾ ਕਿ ਨਈਂ ਹੁੰਦਾ ! ਵਿਚੇਈ ਜੱਟਾਂ ਦਾ , ਵਿਚੇਈ ਚਮਾੜ੍ਹਲੀ ਦਾ , ਵਿਚੇਈ ਓਦਾ । ਉਹ ਜੇੜ੍ਹਾ ਵਕੀਲ-ਵਕੂਲ ਜੇਆ ਬਣਿਆ ਫਿਰਦਾ .....।‘
“ ਕੀ ਕਿਹਾ-ਵਕੀਲੋਂ ਉੱਪਰ ਹੋ ਗਿਆ । ਜੱਜ ਬਣ ਗਿਆ ? ਛਾਰਪੁਰ ਚਲੇ ਗਿਆ । ? “ ਹਾਅ ਕੁੜੇ ਤੈਨੂੰ ਕਿੰਨ੍ਹੇ ਦੱਸਿਆ । ਸੱਚੀ ਗੱਲ ਆ , ਮਛਗੂਲਾ ਤਾਂ ਨਈਂ ਕਰਦੀ ? ...ਅੱਛਇਆ ਏ ਗੱਲ ਆ ।ਮੈਂ ਨਾ ਆਖਾਂ ਚਮਾੜ੍ਹਲੀ ਆਫ਼ਰੀ ਕਾਤੋਂ ਫਿਰਦੀ ਆ ।ਵੇਹੜਾ ਆਕੜ-ਆਕੜ ਕਾਹਤੋਂ ਤੁਰਦਾ ਆ ਪਰਸੋਂ ਚੌਥ ਤੋਂ । ਲਾਜੋ ਵੀ ਖ਼ਬਰਿਆ ਤਾਈਉਂ ਨੀ ਆਈ । ...ਹੁੰਦਾ ਈ ਆ ,ਭੈਣ ਮੇਰੀਏ ਚਾਅ ਤਾਂ ਹੁੰਦਾ ਈ ਆ । ਖੁਰਸੀ ਤਾਂ ਐਥੇ ਪਿੰਡ ਦੀ ਨਈਂ ਮਾਣ । ਉਹ ਤਾਂ ਭਲਾ ਹੈਗੀ ਈ ਅਫਸਰੀ । ਦੇਖ ਲਾਅ ਅੜੀਏ ਟੈਮ ਟੈਮ ਦੀਆਂ ਗੱਲਾਂ । ਨਿੱਕਾ ਹੁੰਦਾ ਐਥੇ ਈ ਪੈ ਜਿਹਾ ਕਰੇ , ਪੜ੍ਹ-ਪੁੜ੍ਹ ਕੇ । ਸੁਖੇ ਸਾਡੇ ਲਾਗੇ ਹਰੋਜ਼ । ਹਾਰ ਕੇ ਇਕ ਦਿਨ ਮੈਂ ਗੁੱਸੇ ਹੋਈ ਸੁੱਖ ਨੂੰ । ਮੈਂ ਕਿਆ – ‘ਰਾਹ ਰਾਹ ਦੀ ਗੱਲ ਚੰਗੀ ਲੱਗਦੀ ਆ । ਏਦ੍ਹੇ ਬਿਨਾਂ ਜੇ ਪੜ੍ਹ ਨੀ ਸਕਦਾ ਤੂੰ , ਤਾਂ ਏਦ੍ਹਾ ਮਤਬੱਲ ਏਹ ਤਾਂ ਨੀ , ਪਈ , ਏਹ ਸੌਮੇਂ ਵੀ ਤੇਰੇ ਲਾਗੇ , ਬਰੋਬਰ ਮੰਜੀ ਡਾਹ ਕੇ । ‘ ਮੁੰਡਾ ਮੇਰਾ ਤਾਂ ਕੁਸ਼ ਨੀ ਬੋਲਿਆ , ਸਾਡੇ ਏਨ੍ਹਾਂ ਮੈਨੂੰ ਓਸਲੇ ਟੋਕ ਦਿੱਤਾ । ਕਹਿਣ ਲੱਗੇ – “ ਚਰਨ ਕੋਰੇ , ਤੂੰ ਮੀਂ ਹੱਦ ਕਰਦੀ ਆਂ । ਕਿੱਥੇ ਜਾਦੇਂ ਫਿਰੂ ਅੱਧੀ ਰਾਤੀਂ । ਸੌਣਾ ਈ ਹੁੰਦਾ ਦੋ ਘੜੀਆਂ । ਚੱਲ ਜੇ ਮੰਜੀ ਨਈਂ ਤਾਂ ਫੱਟਾ ਜੁ ਪਿਆ ਕੰਧ ਲਾਗੇ ਬੈਠਣ ਆਲਾ । ਉਹਤੇ ਪੈ ਜਿਆ ਕਰੂ । ਓਹ ਕੋਈ ਮਾੜਾ ਕੰਮ ਕਰਦਾ । ਚਾਰ ਅੱਖਰ ਦੱਸਦਾ ਈ ਨਲੈਕ ਤੇਰੇ ਨੂੰ । ਓਂ ਤਾਂ ਏਨੂੰ ਇੱਲ ਦਾ ਨਾਂ ਕੁੱਕੜ ਨੀ ਆਉਂਣਾ । “ ਲੈ ਅੜੀਏ , ਉਹ ਦਿਨ ਜਾਏ ਅੱਜ ਦਾ ਆਏ , ਮੈਂ ਨੀਂ ਰੋਕਿਆ ਉਨੂੰ ਕਿਸੇ ਵੀ ਗੱਲੋਂ । ਸੱਚੀ ਗੱਲ ਆ । ਬੰਦੇ ਫੇਏ ਵੀ ਬੰਦੇ ਹੁੰਦੇ ਆ ।ਸਾਡੀ ਜਨਾਨੀਆਂ ਦੀ ਤਾਂ ਜਿੱਦਾਂ ਕਹਿੰਦੇ ਆ ਮੱਤ ਗੁੱਤ ਪਿੱਛੇ ਹੁੰਦੀ ਆ । ਸਾਨੂੰ ਨੀ ਅਹੁੰੜਦੀ ਲੰਮੀ ਚੌੜੀ । ਓਦਾਂ ਵੀ ਸਾਡੇ ਏਨ੍ਹਾਂ ਦਾ ਸੁਭਾ ਈ ਐਹਾ-ਜਿਹਾ । ਏਹ ਨੀਂ ਕਿਸੇ ਨੂੰ ਦੁੱਖ ਦੇ ਕੇ ਰਾਜ਼ੀ । ਓਦਣ ਮੈਂ ਜੇ ਹੁੜ-ਮੱਤ ਕਰਦੀ ਤਾਂ ਕ੍ਹਾਨੂੰ ਕਰ ਹੋਣੀਆਂ ਸੀ ਦਸ ਜਮਾਤਾਂ ਸੁੱਖੇ ਸਾਡੇ ਤੋਂ । ਸੱਚੀ ਦੱਸਾਂ , ਪਾਲੇ ਆਸਰੇ ਈ ਹੋਇਆ ਸੁੱਖਾ ਬਾਅਰ ਜਾਣ ਜੋਗਾ । ਨਈਂ ਦੂਜੇ ਹੈਗੇ ਈ , ਦੋਨੋ ਬੁਲਡਓਂਗ । ਸਾਡੇ ਏਹ ਟਿਟਕ ਕੇ ਮਰ ਗਏ ਏਨ੍ਹਾਂ ਪਿੱਛੇ ਹਰੋਜ਼ ਕਿਹਾ ਕਰਨ , “ ਕੰਜਰੋ , ਹਰਾਮ ਦਿਓ ਪੜ੍ਹ ਲਓ ਚਾਰ ਅੱਖਰ ਪੜ੍ਹ ਲਓ । “ਪਰ ਜੀ ਕਿੱਥੇ । ਸਮਝਾ-ਬੁਝਾ ਕੇ ਵੀ ਦੇਖਿਆ ਪੇਏ ਨੇ । ਪਰ ਨਈਂ । ਇਲਮ-ਵਿੱਦਿਆ ਜਾਣੋਂ ਏਨ੍ਹਾਂ ਦੇ ਕਰਮਾਂ ‘ਚ ਈ ਹੈ ਨੀਂ ਸੀ । ਜੇ ਹੁੰਦੀ ਤਾਂ ਆਹੀ ਕੁਸ਼ ਕਰਦੇ । ਹੁਣ ਐਥੇ ਈ ਖੇਹ ਛਾਣਦੇ ਆ । ਸੌ ਐਬ ਲੱਗਇਆ ਆ । ਜੋ ਹੱਥ ਲਗਦਾ ਖਾਈ ਤੁਰੀ ਜਾਂਦੇ ਆ । ਫੀਮ , ਭੁੱਕੀ , ਜਰਦਾ । ਅੱਗ-ਲੱਗੜੀ ਛੜੀ ਛਰਾਬ ਨੇ ਤਾਂ ਜਾਣੋ ਏਨ੍ਹਾਂ ਦੀ ਪੱਟੀ ਈ ਮੇਸਤੀ । ਜੇ ਪੱਲੇ ਹੁੰਦੇ ਚਾਰ ਅੱਖਰ , ਤਾਂ ਹੁਣ ਨੂੰ ਕਿਸੇ ਸਿਰੇ ਲੱਗੇ ਹੋਣਾ ਸੀ । ਜਿੱਦਾਂ ਹੱਥ ਅੜਦਾ ਸੀ ਮੇਰਾ । ਤੈਨੂੰ ਪਤਾ ਈ ਆ , ਭਰਾ ਮੇਰੇ ਦੋਨੋਂ ਬਾਅਰ ਆ , ‘ ਮਰੀਕੇ-ਕਨੇਡੇ ‘ । ਗਾਹਾਂ ਨਿਆਣਾ ਨਿੱਕਾ ਵੀ ਉਨਾਂ ਓਥੇਈ ਸੱਦ ਲਿਆ ਸਾਰਾ । ਮੇਰੇ ਸੁੱਖੇ ਨੂੰ ਸੁੱਖ ਨਾ ਵੱਡਾ ਈ ਲੈ ਗਿਆ ਬਆਰ । ਓਦ੍ਹਾ ਬਓਤ ਤੇਹ ਆ ਸਾਡੇ ਸਾਰਿਆ ਨਾ ‘ ।ਉਹ ਤਾਂ ਮੈਨੂੰ ਵੀ ਕਹਿੰਦਾ – ਭੈਣ ਤੂੰ ਮੀਂ ਪੁੱਜ ਐਥੇ , ਭਾਈਏ ਸਮੇਤ । ਮੈਂ ਕਹਿੰਨੀ ਆਂ ,ਪੱਕੇ ਪੈਰੀਂ ਹੋ ਕੇ ਜਾਮਾਂ । ਪਿੱਛੇ ਕੀ ਪਤਆ , ਸਾਰੀ ਖੇਹ ਖਰਾਬ ਕਰ ਸੁੱਟਣ , ਟੁੱਟ ਪੈਣੇ ਵੱਡੇ । ਇਕ ਗੱਲ ਦੱਸਾਂ , ਐਹੋ ਜਏ ਕੰਮਾਂ ‘ਚ ਬੜੀ ‘ਮਦਾਦ ਕੀਤੀ ਆ ਸਾਡੇ ਪਾਲੇ –ਗੁਲਾਲੇ ਨੇ । ਊਂ ਵੀ ਧੇਲਾ ਨੀ ਲਿਆ ਸਾਤੋਂ । ਹੁਣ ਤਾਈਂ ਨਈਂ ਲਿਆ । ਏਹ ਉਦ੍ਹੀ ਪਿੱਠ ਸੁਣਦੀ ਆ । ਮੈਂ ਤਾਂ ਕਹਿਨੀ ਆਂ ਜੇ ਉਨੂੰ ਜੱਜੀ ਮਿਲ ਗਈ ਆ , ਤਾਂ ਖਰਾ ਈ ਹੋਇਆ ਇਕ ਗੱਲੋਂ । ਛਾਰਪੁਰ ਕੇੜ੍ਹਾ ਦੂਰ ਆ ! ਜਿੰਨਾ ਐਸ ਵੰਨੇ ਨਮਾਂ-ਸ਼ੈਅਰ , ਓਨਾਂ ਈ ਓਅਸ ਵੰਨੇ ਛਾਰਪੁਰ । ਮੈਂ ਕਹੂੰ , ਸਾਡੇ ਏਨ੍ਹਾਂ ਨੂੰ ਪਈ ਉਨੂੰ ਕੱਲ੍ਹ ਨੂੰ ਈ ਜਾ ਮਿਲੋ । ...ਓਥੇ ਬੈਠਾ ਤਾਂ ਸਗੋਂ ਬਓਤੀ ‘ਮਦਾ ਕਰੂ ਸਾਡੀ ।
“ ਕੀ ਕਿਹਾ ! ਏਦ੍ਹਾਂ ਨਈਂ ਕਰਦੇ ਹੁੰਦੇ ਏਹ ....?” ਕਿਉਂ ਨਈਂ ਕਰਦੇ ? ਹੋਰ ਕਰਨ ਨਾ ਕਰਨ , ਮੇਰਾ ਪਾਲ ਸੂੰਹ ਬਰ-ਜ਼ਰੂਰ ਕਰੂ । ਸਾਡੇ ਏਹ ਕਹਿਣ ਨਾ ਕਹਿਣ , ਮੈਂ ਕਹੂੰ ਆਪੂੰ , ਮੈਂ ਦੱਸੂ ਸਾਰੀ ਗੱਲ । ਨਾਲੇ ਕਹੂੰ – ਏਹ ਕੰਮ ਕਰਨਾ ਈ ਕਰਨਾ । ਦੇਖੀਂ ਤਾਂ ਸਈ ਤੂੰ । ਮੈਨੂੰ ਪਤਆ ਉਦ੍ਹੇ ਸੁਭਾ ਦਾ । ਉਹ ਨੀਂ ਭੁੱਲਦਾ ਕਿਸੇ ਦੀ ਕੀਤੀ ਕੱਤਰੀ । ਏਹ ਉਦ੍ਹੀ ਪਿੱਠ ਸੁਣਦੀ ਆ । ਜਦ ਮੈਂ ਨੀਂ ਰੱਖੀ ਉਦ੍ਹੇ ਨਾ ‘ ਕੋਈ ਤੇਰ ਮੇਰ , ਉਹ ਕਿਉਂ ਰੱਖੂ ? ਜਿਹੋ ਜਿਆ ਮੇਰਾ ਸੁਖਵਿੰਦਰ , ਉਹੋ ਜਿਹਾ ਪਾਲਾ । ....ਆ ਤਾਂ ਲੈਣ ਦੇ ਉਨੂੰ ਪਿੰਡ ...ਮੈਂ ਫੜੂ ਉਨੂੰ ਕੰਨੋਂ ...।
“ ਹੈਂਅ...ਆਇਆ ਸੀਈ ਕੱਲ-ਪਰਸੋਂ ...! ਵੱਡੀ ਸਾਰੀ ਮੋਟਰ ਕਾਰ ਹੇਠਾਂ ਸੀ ਈ ...!! ਮੱਥਾ ਵੀ ਟੇਕ ਗਿਆ ਸ਼ਹੀਦੀਂ...!!ਹੈਤ ਤੇਰੇ ਰੱਖੇ ਜਾਣ ਕੁੱਤੀਏ ਜਾਤੇ । ਨਿੱਜ ਹੋਮੇਂ ਤੂੰ ਐਹੇ ਜਿਆ । ਦਿਖਾ ਤਾਂ ਨਾ ਅਸਲ ਆਪਾ । ਐਂਮੇਂ ਨਈਂ ਕਿਅ ਸਿਆਣਿਆਂ ! ਪਈ-ਡੰਗਰ, ਸ਼ੂਦਰ , ਢੋਅਰ , ਤੀਮੀਂ ...। ਭਲ ਕਿੱਦਾਂ ਬੋਲੀਦਾ ਅਖਾਉਣ ? ...ਚੱਲ ਜਿੱਦਾਂ ਵੀ ਹੋਇਆ । .....ਏਹ ਜਾਤ ਨਈਂ ਕਿਸੇ ਦੀ ਮਿੱਤ । ਏਹ ਤਾਂ ਅਸੀਂ ਆਂ ਜੱਟ-ਬੂਟ , ਸੌ ਮੂਰਖਾਂ ਦੇ ਮੂਰਖ । ਐਮੇਈ ਪੱਲਿਓਂ ਲਾਉਂਦੇ ਰਏ ਐਨਾ ਚਿਰ ! ਨਾਲੇ ਏਨੂੰ ਤੂਸਦੇ ਰਏ , ਨਾਲੇ ਉਨੂੰ ਝੁਲਕਾ ਦਿੰਦੇ ਰਏ , ਕਮਜਾਤ ਜਈ ਨੂੰ , ਨਾਨੀ ਏਦ੍ਹੀ ਨੂੰ । ...ਤੂੰ ਆਪੂੰ ਦੱਸ , ਕੰਮ ਕਰਨ ਜੋਗੀ ਹੈ ਸਈ ਉਹ । ਜਾਨ ਤਾਂ ਉਦ੍ਹੇ ‘ਚ ਰਈ ਨਈਂ । ਉਮਰੋਂ ਪਤਾ ਨਈਂ ਕਿੱਥੇ ਪੁੱਜੀਓ ਆ ! ਕੰਮ ਉਹਤੋਂ ਸੁਆਹ ਹੁੰਦਾ ਨਾਲੇ ਖੇਹ । ਏਹ ਤਾਂ ਸਾਡੇ ਏਨ੍ਹਾਂ ਦਾ ਸੁਭਾ ਈ ਐਹਾ ਜਿਆ । ਏਹ ਨੀਂ ਦੇਖ ਸਕਦੇ ਕਿਸੇ ਨੂੰ ਰੋਂਦਾ-ਚੀਕਦਾ । ਫੱਟ ਤਰਸ ਕਰ ਬਹਿੰਦੇ ਆ । ਫੱਟ ਪੱਲਾ ਖੋਲ੍ਹ ਦਿੰਦੇ ਆ । ਏਹ ਕਹਿੰਦੇ ਹੁੰਦੇ ਆ –ਗਰੀਬ-ਗੁਰਬੇ ਨੂੰ ਦਿੱਤਿਆਂ ਸੀਸਾਂ ਐਥੇ ਮਿਲਦੀਆਂ, ਕੀਤਾ ਪੁੰਨਦਾਨ ਅਗਲੇ ਜਰਮ ‘ਚ । ਖਬਰੇ ਕਿੰਨੇ ਗੁਣਾਂ ਵਧ ਕੇ ਦੱਸਦੇ ਹੁੰਦੇ ਆ । ...ਲੈ ਕੁੜੇ ਏਹ ਤਾਂ ਸੀ ਈ ਐਹੇ ਜੇਏ । ਮੈਂ ਮੀਂ ਸੁਦੇਣ ਬਣ ਰਈ । ਏਨ੍ਹਾਂ ਪਿੱਛੇ ਲੱਗ ਕੇ ਘਰ ਉਜਾੜਦੀ ਰਈ । ਖਾਣ-ਪੀਣ, ਪਹਿਨਣ-ਪਰਚਣ ਜਿਹੇ ਗਿਆ ਸੁਖੇ ਲਈ, ਉਹੋ ਜਿਆ ਪਾਲੇ ਲਈ । ਦੱਸ ਕੀ ਲੱਭਾ ? ...ਛਿੱਕੂ ! ਅਗਲਾ ਦੇਖ ਲਾਅ ਕੀ ਕਰ ਗਿਆ । ਗੂਠਾ ਦਿਖਾ ਕੇ ਗਿਆ ਕਿ ਨਈਂ, ਐਂ ਕਰਕੇ । ਹੈਤ ਤੇਰੇ ਰੱਖੇ ਜਾਣ । ਨਿੱਜ ਹੋਮੇਂ ਤੂੰ ਐਹਾ ਜਿਹਾ । ਦੱਸ ਕੁੜੇ ਦੇਖਦਾ-ਸੁਣਦਾ ਦੀ ਕਹਿੰਦਾ ਹੋਊ ! ਆਹੀ ਪਈ –ਲੰਬੜ ਦਾ ਲਾਡਲਾ , ਉਨੂੰ ਮਿਲ ਕੇ ਵੀ ਨਈਂ ਗਿਆ । ਪਾ ਤੀ ਕਨਾ ਕੀਤੀ ਕਰਾਈ ਖੂਹ ‘ਚ , ਖੇਹ ਪੈਣੇ ਨੇ । ਹਾਲੀਂ ਮੈਂ ਸੋਚਦੀ ਸੀ , ਹੁਣ ਜਿਦੱਣ ਵੀ ਆਊ , ਮੈਂ ਤੈਨੂੰ ਸੱਦੂੰ ਘਰੋਂ । ਫੇਅਰ ਆਖੂੰ- ਲੈ ਦੇਖ ਆਹ ਆ ਮੇਰਾ ਛਿੰਦ । ਹੈ ਕਿ ਨਈਂ ਗੋਰਾ ਚਿੱਟਾ , ਗਰੇਜਾਂ ਅਰਗਾ । ਜਮਾਂ ਈ ਸੁੱਖੇ ਸਾਡੇ ਅਰਗਾ , ਕਹਿੰਦਾ ਕੋਈ ਏਨੂੰ ਚਮਾਰ ! ...ਹੁਣ ਦੇਖ ਲਾਅ , ਕਰਤੀ ਨਾ ਓਹੀ ਗੱਲ ਚਮਾਰਾਂ ਆਲੀ । ਹੈਂਅ ਦੱਸ, ਆਇਆ ਵੀ ਤਾਂ ਬਾਅਰੋਂ ਬਾਅਰ ਮੁੜ ਗਿਆ । ਚੱਲ ਕੋਈ ਨਾ , ਆ ਲੈਣ ਦੇ ਏਨ੍ਹਾਂ ਨੂੰ ਸ਼ੈਅਰੋਂ । ਮੈਂ ਦੱਸੂੰ ਠੋਕ –ਵਜਾ ਕੇ । ਨਾਲੇ ਕਰਦੀਂ ਆ ਟੱਲੀਫੂਨ ਸੁੱਖੇ ਨੂੰ ਕਨੇਡੇ । ਉਨੂੰ ਦੱਸੂੰ , ਪਈ ਆਹ ਚੰਦ ਚਾੜ੍ਹਿਆ ਬੁਲਡਓਂਗ ਜਿਏ ਲੇ । ਨਾ ਮੂੰਹ ਨਾ ਮੱਥਾ , ਜਿੰਨ ਪਹਾੜੋਂ ਲੱਥਾ । ਮੈਂ ਤਾਂ ਕਹਿਨੀ ਆਂ , ਰੈਅ ਕਰਨੀ ਈ ਨਈਂ ਚਾਹੀਦੀ ।ਕੰਮੀਆਂ-ਕਮੀਣਾਂ ਦੀ ਤਾਂ ਭੁੱਲ ਕੇ ਨਈਂ ਕਰਨੀ ਚਾਹੀਦੀ । ਦੇਖ ਈ ਲਿਆ ਤੂੰ ! ...ਚੱਲ ਕੋਈ ਨਾ , ਉੱਪਰ ਆਲੇ ਨੂੰ ਸਭ ਪਤੇ ਆ –ਕੌਣ ਚੰਗਾ ,ਕੌਣ ਮੰਦਾ । ਉਹ ਦੇਖਦਾ ਸਾਰਾ ਕੁਸ਼ । ...ਚਾਰ ਮਣ ਦਾਣੇ ਈ ਸੀ , ਵਰ੍ਹੇ ਛਮਾਹੀ । ਚਿੜੀਆਂ –ਚੂਹੇ ਵੀ ਕਰਦੇ ਈ ਆ ਖੇਹ ਖਰਾਬੀ । ਕੁੱਤੇ ਬਿੱਲੀਆਂ ਨੂੰ ਵੀ ਪਾਈਦਾ ਆ ਟੁੱਕ । ਮੈਂ ਸਮਝੂੰ ਏਹ ਦੋਨੋਂ ਵੀ ....! ਆ ਲੈਣ ਦੇ ਬੁੱਢੜੀ ਨੂੰ । ਉਦ੍ਹੀ ਮੈਂ ਪੱਟੂੰ ਚੂੰਡੀ ।
“ ਕੀ ਕਿਹਾ ....? ਨਾਲ ਲੈ ਗਿਆ ਬੁੱਢੀ ਨੂੰ...! “ ਹੈਹਾ ਵੇ ਤੇਰੇ ਰੱਖੇ ਜਾਣ ਐਹੋ ਜੇਏ ਦੇ । ਮੈਂ ਨਾ ਆਖਾਂ ਬੁੱਢੜੀ ਆਉਂਦੀ ਕ੍ਹਾਤੋਂ ਨਈਂ ਪਰਸੋਂ ਚੌਥ ਦੀ । ...ਹਾਅ ਦੇਖ ਲਾਅ ਕੋਠੀ ਦਾ ਹਾਲ । ਕਿੱਦਾਂ ਧੂੜ-ਘੱਟਾ ਚੜ੍ਹਿਆ ਪਿਆ । ਖਬਰੇ ਕਿੰਨੇ ਦਿਨ ਹੋ ਗਏ ਆ ਖ਼ਰਕਾ ਵੱਜੇ ਨੂੰ । ਪੋਚਾ ਤਾਂ ਨੀਂ ਲੱਗਾ ਕਿਸੇ ਵੀ ਅੰਦਰ । ਓਹ ਦੇਖ, ਢੇਰ ਲੱਗਾ ਪਿਆ ਕੱਪੜਿਆਂ ਦਾ । ਸਾਡੇ ‘ਚੋਂ ਭਾਲ ਦੱਸ ਕੌਣ ਆ ਧੌਣ ਆਲੀ । ਮੇਰੇ ਤਾਂ ਅੱਗ-ਲੱਗੜੇ ਗੋਡੇ ਈ ਨੀਂ ਤੁਰਦੇ । ਨਈਂ ਤੈਨੂੰ ਪਤਆ ਈ ਆ ਕਿੰਨਾ ਕਰਦੀ ਹੁੰਦੀ ਸੀ ਮੈਂ ਪੇਕਿਆਂ ਦੇ । ਅੰਦਰ ਦਾ ਵੀ ਬਾਅਰ ਦਾ ਵੀ । ਖੇਤੀਂ ਪੁੱਜ ਕੇ ਸੌ ‘ਮਦਾਦ ਕਰੀਦੀ ਸੀ । ਪੱਠੇ ਵੱਢੀਦੇ ਸੀ । ਗੋਡੀ-ਫਾਡੀ ਕਰੀਦੀ ਸੀ ਬਾਪੂ ਹੋਣਾਂ ਨਾ ‘ । ਪਿੱਛਾ ਤਾਂ ਤੈਨੂੰ ਪਤਆ ਮੇਰਾ ਐਹਾ ਜਿਆ ਈ ਸੀ , ਪਹਿਲੋਂ । ਫੇਅਰ ਈ ਕਿਤੇ ਬਣਿਆ ਕੰਮ ਬਾਹਰਲੇ ਮੁਲਖ਼ ਦਾ । ਇਕ ਭਰਾ ਗਿਆ ਦੂਜਾ ਵੀ ਮਰਗੇਈ । ਤਾਂ ਕਿਤੇ ਸੁਰਤ ਆਈ ਬਾਪੂ ਸਾਡੇ ਨੂੰ । ਫੇਏ ਨਈਂ ਸੱਚੀ ਗੱਲ ਆ ਹੱਥ ਲਾਉਣ ਦਿੱਤਾ ਉਨ੍ਹੇ ਮੈਨੂੰ ਕਿਸੇ ਵੀ ਕੰਮ ਨੂੰ । ਐਥੇ ਆਈ ਤਾਂ ਹਰ ਕੰਮ ਨੂੰ ਨੌਕਰ-ਚਾਕਰ । ਮੈਂ ਜੇ ਕਿਧਰੇ ਮਾੜਾ-ਪਤਲਾ ਕਰਾਂ ਵੀ ਤਾਂ ਸਾਡੇ ਏਹ ਓਸਲੇ ਈ ਰੋਕ ਦਿਆ ਕਰਨ । ਕਿਹਾ ਕਰਨ-‘ ਚਰਨ ਕੋਰੇ ਤੂੰ ਕੰਮ ਨੂੰ ਹੱਥ ਨੀਂ ਲਾਉਣਾ । ਕੰਮੀ-ਕਮੀਣ ਥੋੜੇ ਆ । ਤੇਰਾ ਤਾਂ ਪੈਰ ਈ ਭਾਗਾਂ ਆਲਾ । ਨੌਂ ਨਿਧਾਂ , ਬਾਰਾਂ ਸਿਧਾਂ ਹੋਈਆਂ ਪਈਆਂ ਜਦ ਦੀ ਤੂੰ ਆਈ ਆਂ । ‘ ਤੈਨੂੰ ਪਤਆ ਈ ਆ , ਭਰਾਮਾਂ ਮੇਰਿਆਂ ਕੋਈ ਕਸਰ ਛੱਡੀ ਸੀ ਮੇਰੇ ਵਿਆਹ ਵੇਲੇ । ਸੁਖ ਨਾ ‘ ਦੋ ਟਰੱਕ ਤੋਰੇ ਸੀ ਮੇਰੇ ਨਾ’ , ਭਰੇ –ਭਰੂਤੇ । ਐਥੇ ਆ ਕੇ ਅੜੀਏ ਮੈਂ ਤਾਂ ਜਮਾਂ ਈ ਹੱਡ-ਹਰਾਮ ਹੋ ਗਈ । ਕਰ-ਪੈਰ ਤਾਂ ਫੇਏ ਜੁੜਨੇ ਈ ਜੁੜਨੇ ਸੀ । ਅਗੋਂ ਆਹ ਭਾਗਾਂ ਆਲੀਆਂ ਨੋਹਾਂ ਮੇਰੀਆਂ , ਮੇਤੋਂ ਦੋ ਰੱਤੀਆਂ ਤਾਹਾਂ ਆਂ । ਏਨ੍ਹਾਂ ਤਾਂ ਕਦੀ ਸੁਆਹ ਨੂੰ ਹੱਥ ਈ ਲਾਇਆ । ਸਾਬਣ ਤਾਂ ਨੀਂ ਲਗਦਾ ਏਨ੍ਹਾਂ ਤੋਂ । ਭਾਂਡੇ –ਟੀਂਡੇ ਨੂੰ ਨਾ ਕੱਪੜੇ ਲੱਤੇ ਨੂੰ । ਕਹਿਣਗੀਆਂ –ਖਾਜ ਹੁੰਦੀ ਆ ਹੱਥਾਂ ‘ਤੇ । ਥਾਪੀ ਏਹ ਊਂ ਨੀ ਮਾਰ ਸਕਦੀਆਂ । ਬਾਹਾਂ ‘ਚ ਜਾਨ ਹੋਵੇ ਤਾਂ ਮਾਰਨ ! ਆਹ ਖਸਮਾਂ ਖਾਣੇ ਡੱਬੇ ਜਏ ਦੋ ਆ ਕੱਪੜੇ ਧੋਣ ਆਲੇ । ਏਹ ਭਾਮਾਂ ਕਿਤੇ ਚਲਾ-ਚੁਲੂ ਕੇ ਕਰਨ ਕੁਸ ਹੇਠਾਂ ਉੱਤਾ । ਉਹ ਵੀ ਆਪਣੇ ਜੋਗਾ । ਮੈਨੂੰ ਅੱਗ-ਲੱਗੜਾ ਏਨ੍ਹਾਂ ਦਾ ਰੁਕ ਢੰਗ ਨੀਂ ਆਉਂਦਾ । ਨਈਂ ਮੈਂ ਤਾਂ ਰਹਿਣ ਨ ਦਿਆਂ ਰਤਾ ਵੀ ਮੈਲ-ਕੁਚੈਲ ਕਿਸੇ ਵੀ ਕੱਪੜੇ –ਲੀੜੇ ‘ਤੇ । ਤੈਨੂੰ ਪਤਆ ਕੱਪੜਾ ਈ ਅੱਜ-ਕੱਲ ਇੱਜਤ ਮਾਣ ਆ । ਬਾਅਰ-ਅੰਦਰ ਗਏ ਬੰਦੇ ਦੀ ਸੌ ਥਾਈਂ ਸੋਭਾ ਬਣਦੀ ਆ । ਸਾਡੇ ਏਹ ਤਾਂ ਤੈਨੂੰ ਪਤਾ ਤੁਰੇ ਈ ਰਹਿੰਦੇ ਆ ਤਸੀਲੀਂ-ਕਚੈਂਰੀਂ !ਹਜੇ ਦੋ ਦਿਨ ਨੀਂ ਆਈ ਰੰਡ , ਨਰਕ ਈ ਨਰਕ ਦੀਹਦਾ ਚਾਰੇ ਬੰਨੇ । ਮੈਨੂੰ ਤਾਂ ਹੁਣ ਅਗਲੀ ਚਿੰਤਾ ਚੁਮੜੀਓ ਆ , ਪਈ ਹੋਰ ਜੇ ਚਾਰ ਦਿਨ ਨਾ ਮੁੜੀ ਤਾਂ ਬਣੂ ਕੀ ਸਾਡਾ ......!
“ ਹੈਹਾ ਮੈਂ ਮਰ ਜਾਂ ....ਹੁਣ ਨੀਂ ਆਉਣਾ ਉਨ੍ਹੇ ....? ਤੈਨੂੰ ਕਿਨ੍ਹੇ ਦੱਸਿਆ ....। ? ਨਾਮੇ ਪੰਚ ਨੇ ....! “ ਲੈ ਮੈਂ ਪੁੱਛਦੀ ਆਂ ਉਨੂੰ ਨੱਪਲ ਜੇਏ ਨੂੰ ! ਨਾਲੇ ਮਾਰਦੀ ਆਂ ਉਦ੍ਹੇ ਚਾਰ ਲਿੱਤਰ ਐਥੇ ਸੱਦ ਕੇ । ਆਖੂੰ-ਤੂੰ ਤਾਂ ਬਾਅਲਾ ਈ ਚੱਕ ਹੋਇਆ ਆ ਸੀ । ਕਹਿੰਦਾ ਸੀ –ਬੁੱਢੀ ਦੀ ‘ਮਦਦ ਜਰੂਰ ਕਰੋ । ਏਨੂੰ ਰੱਖੋ ਪਿੰਡ ‘ਚ । ਏਹ ਸਾਂਭੂ ਪਾਲੇ ਨੂੰ । ਤੁਆਡੇ ਘਰੀਂ ਗੋਹਾ-ਕੂੜਾ ਕਰ ਲੂ ਗੀ ਏਹ । ਭਾਈ ਨੂੰ ਕੱਢੋ ਬਾਅਰ । ਰੱਖੇ ਨੇ ਤਾਂ ਮੂੰਹ ਕਾਲਾ ਕਰਾਤਾ ਸਾਰੇ ਵਿਹੜੇ ਦਾ ।
“ ਹੈਂਅ ....! ਕੀ ਕਹਿੰਨੀ ਆਂ ...? ਕੁੜੇ ਤੈਨੂੰ ਨੀਂ ਪਤਆ ...?
ਤੂੰ ਕਿੱਥੇ ਮਰੀਓ ਸੀ ਉਨੀਂ ਦਿਨੀ ...?? ਹਾਂਆਂ ਸੱਚ ਤੂੰ ਤਾਂ ਹਜੇ ਆਈ ਨੀਂ ਸੀ । ਤੇਰਾ ਤਾਂ ਵਿਆਹ ਈ ਚਿਰਕਾ ਹੋਇਆ ...। ਲੈ ਮੈਂ ਦੱਸਦੀ ਆਂ ਤੈਨੂੰ । ਸੁਣਾਊਨੀ ਤੈਨੂੰ ਸਾਰੀ ਰਮੈਣ । ਹਾਅ ਜੇੜ੍ਹਾ ਪਾਲਾ-ਘਟਾਲਾ ਆ ਨਾ , ਏਹ ਹੈਸ ਬੁੜ੍ਹੀ ਦਾ ਦੋਹਤਾ ਆ । ਏਦ੍ਹੀ ਮਾਂ ਦਾ ਨਾਂ ਰਤਨੀ , ਖ਼ਬਨੀ ਰਤਨੋਂ ਸੀਈ । ਊਂ ਰੰਗ ਰੂਪ ਸੋਹਣਾ ਫਬਦਾ ਸੀ ਉਹਤੇ । ਉਹ ਪਾਲੇ ਨੂੰ ਜਰਮ ਦੇਣ ਤੋਂ ਮੀਨ੍ਹਾ ਕੁ ਪਿੱਛੋਂ ਮਰ ਗੀ । ਕਿੱਦਾਂ ਮਰੀ ? ਏਦ੍ਹੇ ਬਾਰੇ ਕੋਈ ਕੁਸ ਕਹਿੰਦਾ ਕੋਈ ਕੁਸ । ਕੋਈ ਕਹਿੰਦਾ –ਓਪਰੀ ਕਸਰ ਸੀ ਉਨੂੰ । ਕੋਈ ਕਹਿੰਦਾ – ਖੜਕੀ ਤਾਂ ਪਹਿਲੋਂ ਈ ਪਈ ਸੀ , ਉਪਰੋਂ ਮੁੰਡਾ ਜੰਮਣਾ ਪੈ ਗਿਆ , ਮੋਟਾ-ਤਾਜਾ ਪੇਏ ਅਰਗਾ । ਸੱਚੀਉਂ ਅੜੀਏ , ਭਾਈ ਰੱਖਾ ਸੂੰਹ ਸੀਗਾ ਬੜਾ ਤਕੜਾ । ਹੁਣ ਵੀ ਓਦਾ ਦਾ ਈ ਆ । ਧੜਕ-ਧੂਸ ਦਾ ਧੜਕ-ਧੂਸ । ਫੇਏ ਕੰਮ ਵੀ ਉਦ੍ਹਾ ਐਹਾ ਜਿਹਾ ਈ ਆ ,ਵੇਹਲਿਆਂ ਅਰਗਾ । ਖਾਣ ਪੀਣ ਨੂੰ ਚੰਗਾ , ਘਰੋਂ ਨਈਂ ਬਾਅਰੋਂ । ਆਹੀ ਭਾਈ-ਪੁਣਾ ਕਰਦਾ ਉਹ , ਅੱਜ ਕਲ੍ਹ ਜੇਹੜੇ ਸੰਤ-ਬਾਬੇ ਬਣੇ ਫਿਰਦੇ ਆ । ਊਂ ਅੜੀਏ ਏਨ੍ਹਾਂ ਦੀ ਸੇਵਾ ਵੀ ਵਾਲ੍ਹੀਓ ਕਰਦੇ ਆ ਲੋਕੀਂ । ਸਾਡੇ ਏਹ ਨਈਂ ਏਹ ਜਹੇ । ਏਹ ਨਈਂ ਵਾਫ਼ਰ ਦਾ ਕਰਨ ਦਿੰਦੇ ਸਾਨੂੰ । ਤੈਨੂੰ ਪਤਾ ਈ ਆ ਆਏ ਸਾਲ ਤਾਂ ਖੰਡ-ਪਾਠ ਧਰਾਉਂਨੇ ਆਂ । ਲੋਕੀਂ ਤਾਂ ਮਾਰ ਫੜ ਕੇ ਤੂਸ ਚਾੜ੍ਹੀ ਰੱਖਦੇ ਆ , ਏਨਾਂ ਮੂਹਰੇ । ਪੀਣ-ਡੱਫਣ ਨੂੰ ਦੁੱਧ-ਸਰਦਾਰੀਆਂ , ਲੌਗਾਂ-ਲੈਚੀਆਂ ਆਲੀਆਂ ਚਾਹਾਂ । ਮਿਸਰੀ , ਕਾਜੂ ,ਬਦਾਮ , ਖਰੋਟ ਚੱਬਣ ਨੂੰ । ਤਾਜ਼ਾ ਦਸੌਰੀ ਘੇਏ ਦਾਲਾਂ-ਭਾਜੀਆਂ ‘ਚ ਤਰਮਾਂ । ਕੋਈ ਮਾੜ੍ਹਤ-ਤੁਮ੍ਹਾਤੜ ਕਿਧਰੇ ਢਿੱਠ-ਮੱਠ ਕਰੇ ਵੀ ਤਾਂ ਭਾਈ-ਪਾਠੀ ਮੂੰਹੋਂ ਮੰਗ ਲੈਂਦੇ ਆ । ਕਹਿੰਦੇ ਆ – ‘ਵਾਜ਼ ਰਮਾਂ ਨੀਂ ਹੁੰਦੀ । ਹੇਕ ਨੀ ਲਗਦੀ । ਰੌਲ ‘ਤੇ ਬੈਠਿਆਂ । ਤੂੰ ਆਪਣੇ ਜੱਟਾਂ ਆਲੇ ਭਾਈ ਅਲਾਂ ਦੇਖ ਲਾਆਂ ਹੈ ਕਿ ਨਈਂ ਢੋਲ ਦਾ ਢੋਲ । ਜਿੱਥੋਂ ਜੋ ਲੱਭਦਾ ਸਭ ਅੰਦਰ । ਏਦੂ ਅਰਗਾ ਈ ਰੱਖਾ ਆ । ਸੇਵਾ ਉਦ੍ਹੀ ਵੀ ਬੜੀ ਕਰਦੀਆਂ ਸੀ ਚਮਾਰੀਆਂ । ਆਪੂੰ ਨੂੰ ਭਾਮੇਂ ਲੱਭੇ ਨਾ ਲੱਭੇ ,ਉਦ੍ਹੇ ਖਾਣ-ਪੀਣ ‘ਚ ਫ਼ਰਕ ਨਹੀਂ ਸੀ ਆਉਣ ਦਿੰਦੀਆਂ । ਮੰਗ-ਚੰਗ ਕੇ ਵੀ ਕਰਦੀਆਂ ਸੀ , ਇਕ ਤੋਂ ਇਕ ਵਧ ਕੇ । ਆਪੂੰ ਨੂੰ ਸਭਿਆਰ ਨੂੰ ਭਾਮਾਂ ਸੁੱਥਣ-ਝੱਗਾ ਮਿਲੇ ਨਾ ਮਿਲੇ । ਤੂੰ ਐਨ੍ਹਾਂ, ਆਪਣੇ ਪਿੰਡ ਦੇ ਘਰਾਂ ਅਲ ਈ ਦੇਖ ਲਾਅ , ਕਿੱਦਾਂ ਸਾਰਦੀਆਂ ਡੰਗ-ਬੁੱਤਾ । ਨਾ ਖਾਣ ਦੀ ਸੁਰਤ ਏਨ੍ਹਾਂ ਨੂੰ , ਨਾ ਪਹਿਨਣ ਦੀ ,ਨਾ ਨਾਹੁਣ-ਧੋਣ ਦੀ । ਹੋਵੇ ਵੀ ਕਿੱਦਾਂ । ਸਵੇਰੇ ਤਕਾਲੀਂ ਤਾਂ ਏਹ ਸਾਡੇ ਤ੍ਹਾਡੇ ਘਰੀਂ ਹੁੰਦੀਆਂ ਜਾਂ ਖੇਤੀਂ । ਗੋਹਾ-ਕੂੜਾ , ਝਾੜੂ-ਬਹਾਰੀ ,ਧੋਣ-ਪੋਚਣ ਤੋਂ ਲੈ ਕੇ ਦਿਹਾੜੀ-ਦੱਪੇ ਤੱਕ ਦਾ ਕਰਦੀਆਂ ਕਿ ਨਈਂ ਕਰਦੀਆਂ । ਐਂ ਤੇਰੇ –ਮੇਰੇ ਆਂਗੂ ਘਰੀਂ ਵਿਹਲੇ ਬੈਠਿਆਂ ਥੋੜਾ ਸਰਦਾ ਏਨਾਂ ਦਾ । ਓਦਾਂ ਜਿਹੋ ਜੇਈਆਂ ਏਹ ਆ , ਏਨਾਂ ਦੇ ਬੰਦੇ ਨੀ ਐਹੋ ਜੇਏ । ਲਾਵੀਆਂ-ਡਗਾਰੇ ਕਰਦੇ ਤਾਂ ਹੈਗੇ , ਪਰ ਵੈਲੀ ਸੌਹਰੇ ਸਿਰੇ ਦੇ ਆ । ਨਿੱਕੇ ਤੋਂ ਲੈ ਕੇ ਵੱਡੇ ਤੱਕ। ਕੋਈ ਸਿਰਗਟਾਂ ਬੀੜੀਆਂ ਚੁੰਘੀ ਜਾਊ, ਕੋਈ ਤਮਾਖੂ ਖਾਈ ਜਾਊ । ਆਹ ਦੇਸੀ –ਦਸੌਰੀ ਦਾਰੂ ਤਾਂ ਜਾਣੋ ਏਨ੍ਹਾਂ ਦੇ ਹੱਡਾਂ ‘ਚ ਬਹਿ ਗਿਆ ਲੱਗਦਾ । ਸਾਡੇ ਅਲ੍ਹ ਨੂੰ ਲਾਂਘਾ ਆ ਨਾ ਏਨਾਂ ਦਾ । ਅੜੀ-ਥੁੜੀ ਨੂੰ ਐਥੇ । ਹਰੋਜ਼ ਦੇਖਦੀ ਆਂ ਮੈਂ , ਸਵੇਰੇ ਤਕਾਲੀਂ । ਹਰੋਜ਼ ਸੁਣਦੀ ਆਂ ਚੀਕਾਂ-ਕਿਲਕਾਰੀਆਂ ।ਸੁੱਧ-ਬੁੱਧ ਗੁਮਾਈਂ ਕੋਈ ਐਥੇ ਪਿਆ ਹੁੰਦਾ ਕੋਈ ਓਥੇ । ਪਤਾ ਨਈਂ ਕਦੋਂ ਸੁਰਤ ਕਰਦੇ ਆ , ਕਦ ਘਰੀਂ ਜਾਂਦੇ ਆ ।ਮੈਂ ਬਥੇਰਾ ਕਹਿੰਨੀ ਆਂ , ਏਨਾਂ ਕੰਜਰਾਂ ਦਾ ਹੁੱਕਾ-ਪਾਣੀ ਬੰਦ ਕਰੋ । ਐਮੇਂ ਨਾ ਦੇਈ ਜਾਇਆ ਕਰੋ ਹੱਥ-ਹੁਧਾਰ । ਸਾਡੇ ਏਹ ਨੀ ਮੰਨਦੇ । ਕਹਿਣਗੇ – “ ਭਾਗਵਾਨੇ , ਰੰਗ-ਤਮਾਸ਼ੇ ਦੇਖੀ ਜਾ ,ਰੰਗ-ਤਮਾਸ਼ਾ । ਏਨਾਂ ਅੱਲ ਗਿਆ ਮਰਦਾ ਨਈਂ । ਦੂਣੀ-ਚੌਣੀ ਹੋ ਕੇ ਮੁੜਦੀ ਆ ਰਕਮ । ਓਦਾਂ ਵੀ ਕਿਸੇ ਨੂੰ ਕਹਿਣ-ਟੋਕਣ ਦਾ ਸਮਾਂ ਨਈਂ । ਕੋਈ ਨੀ ਸੁਣਦਾ । ਰਹਿਣ ਦੇ ਏਨ੍ਹਾਂ ਨੂੰ ਜਿੱਥੇ ਕੁ ਹੈਗੇ । ਸੁਰਤ ਸਿਰ ਹੋ ਕੇ ਏਨ੍ਹਾਂ ਤੇਰੇ-ਮੇਰੇ ਸਿਰ ਨੂੰ ਆਉਣਾ । “ ਪਹਿਲਾਂ ਤਾਂ ਮੈਂ ਤਰਸ ਕਰ ਲਿਆ ਕਰਦੀ ਸੀ , ਵਿੱਚੇ ਬੰਦਿਆਂ ‘ਤੇ , ਵਿੱਚੇ ਈ ਏਨ੍ਹਾਂ ਦੀਆਂ ਬੁੜ੍ਹੀਆਂ ‘ਤੇ । ਫੇਏ ਸੱਚੀ ਗੱਲ ਆ ਮੈਨੂੰ ਸਮਝ ਆ ਗਈ ਛੇਤੀ , ਪਈ ਏਹ ਜਾਤ ਹੈ ਈ ਐਸੇ ਥਾਂ ਰੱਖਣ ਆਲੀ । ਏਹ ਲੋਕ ਨੀਂ ਕਿਸੇ ਦੇ ਮਿੱਤ । ਆਹ ਦੇਖ ਈ ਲਿਆ ਤੂੰ । ਹਜੇ ਇਕ ਦਾ ਭਲਾ ਕੀਤਾ ਮੈਂ । ਲੱਭਾ ਕੁਸ਼ । ਐਨਾ ਚਿਰ ਰੱਖੀ ਰੱਖਿਆ ਮੈਂ ਆਪਣੇ ਕੋਅਲ । ਟਹਿਲ ਸੇਵਾ ਵੱਖ ਕਰਦੀ ਰਈ । ਕੀ ਕਦਰ ਪਾਈ ? .....ਆਪੂੰ ਲਾਟ ਸਾਬ੍ਹ ਦਾ ਪੁੱਤ ਖੁਰਸੀ ‘ਤੇ , ਤੇ ਸਾਡੇ ਏਨਾਂ ਲਈ ਲੱਕੜ ਦਾ ਬੈਂਚ । ਮੈਂ ਕਹਿੰਨੀ ਆਂ ‘ਸਮਾਨ ਕਿਉਂ ਨਈਂ ਡਿੱਗਿਆ ਉਪਰੋਂ । ਧਰਤੀ ਕਿਉਂ ਨਈਂ ਪਾਟ ਗਈ ਹੋਠੋਂ ...!!
“ਕੇਦ੍ਹੀ ਗੱਲ ਕਰਦੀ ਆਂ ..?”
ਓਸੇ ਪਾਲੇ-ਘੜਾਲੇ ਦੀ ....। ਹਾਅ ਕੁੜੇ। ਮੇਰਾ ਖਬਨੀ ਡਮਾਕ ਈ ਹਿੱਲ ਗਿਆ । ਮੈਂ ਕੇੜ੍ਹੇ ਪਾਸੇ ਤੁਰ ਪਈ । ਦੱਸਣ ਤਾਂ ਲੱਗੀ ਸੀ , ਖ਼ਸਮਾਂ ਖਾਣੇ ਪੇਏ ਏਦ੍ਹੇ ਬਾਰੇ ....। ਅੜੀਏ ਉਹ ਨਈਂ ਸੀ ਐਦਾਂ ਕਰਦਾ , ਐਸ ਚਮਾੜਲੀ ਆਂਗੂੰ । ਉਦ੍ਹਾ ਖਾਣ-ਪੀਣ , ਪਹਿਨਣ-ਪਰਚਣ ਚੰਗਾ ਸੀ , ਸਾਫ਼ ਸੁਥਰਾ । ਉਨ੍ਹੇ ਅੰਮ੍ਹਿਤ ਵੇਲੇ ਉੱਠਣਾ, ‘ਸ਼ਨਾਨ ਕਰਨਾ । ਰਵਦਾਸ ਡੇਰੇ ਪੁੱਜ ਕੇ ਪੰਜ ਤਾਂ ਨਈਂ ਤਿੰਨਾਂ ਕੁ ਬਾਣੀਆਂ ਦਾ ਪਾਠ ਜ਼ਰੂਰ ਕਰਨਾ । ਸਵੇਰੇ ਤਕਾਲੀਂ । ਦਿਨੇ ਸਾਰਾ ਦਿਨ ਵੇਹਲਾ । ਓਦਾਂ ਵੇਹਲਾ ਵੀ ਕੋਈ ਨਾ । ਪਾਠ-ਪੂਠ ਵਥੇਰੇ ਧਰਿਓ ਹੁੰਦੇ ਸੀ । ਕਈ ਸਾਰੇ ਫੌਜੀ ਹੈਗੇ ਆ ਏਨ੍ਹਾਂ ਵੇਹੜੇ । ਮਾਸਟਰ ਵੀ ਹੈਗੇ ਪੰਜ-ਚਾਰ । ਸ਼ੈਅਰੀਂ ਥਾਈਂ ਵੀ ਜਾਂਦੇ ਕਈ ਜਣੇ । ਛੋਟੀ-ਮੋਟੀ ਦੁਕਾਨਦਾਰੀ ਆ ਕਈਆਂ ਦੀ । ਏਨ੍ਹਾਂ ‘ਚੋਂ ਕਿਸੇ ਦੇ ਘਰ ਖੁਸ਼ੀ , ਕਿਸੇ ਦੇ ਗ਼ਮੀ । ਕਿਸੇ ਦੇ ਜੰਮਣ , ਕਿਸੇ ਦੇ ਮਰਨ । ਕਈ ਜਣੇ ਊਈਂ ਦੇਖਾ ਦੇਖੀ । ਰੱਖਾਂ ਸੂੰਹ ਭਾਈ ਦੀਆਂ ਸਾਰੀ ਗੱਲੀਂ ਪੌਂ-ਬਾਰਾਂ । ਵੇਹੜੇ ਆਲੀਆਂ ਉਦ੍ਹੀ ਸੇਵਾ ਵੀ ਰੱਜ ਕੇ ਕਰਦੀਆਂ ਰਹੀਆਂ । ਹੈਗਾ ਵੀ ਅੜੀਏ ਸੋਹਣਾ-ਸੁਨੱਖਾ ਉਹ । ਹੱਡ-ਪੈਰ ਮੋਕਲ੍ਹੇ ,ਦੇਹ-ਜਾਨ ਤਕੜੀ ਆ ਉਦ੍ਹੀ । ਉੱਪਰੋਂ ਲੌਗਾਂ-ਲੈਚੀਆਂ ,ਦੁੱਧਾਂ-ਬਦਾਮਾਂ ਦਾ ਤਾਅ ਹੋਰ ਵੀ ਚੜ੍ਹਦਾ ਹੋਣਾਂ । ਉਦ੍ਹਾ ਗੋਰਾ-ਨਿਛੋਹ ਰੰਗ ਜਾਣੋ ਲਿਸ਼ਕਾਂ ਮਾਰਿਆਂ ਕਰੇ ਚਾਰੇ –ਬੰਨੇ । ਚਮਾਰ-ਚਮੂਰ ਤਾਂ ਲੱਗਦਾ ਈ ਨਈਂ । ਅੱਵਲ ਹੈ ਈ ਨਈਂ । ਪੱਕੀ ਗੱਲ ਆ । ਸਾਡੇ ਏਨ੍ਹਾਂ ਦੇ ਬਾਪੂ ਹੋਣੀਂ ਹੁੰਦੇ ਸੀਗੇ ਐਨੇ ਗੋਰੇ । ਮੈਨੂੰ ਤਾਂ ਪੱਕੀ ਸ਼ੰਕਾ , ਕਿਧਰੇ ਓਹੀ ਗੱਲ ਹੋਈ ਹੋਣੀ ਆ । .....ਏਹ ਤੀਮੀਂ ਜਾਤ ਨੀਂ ਕਿਸੇ ਦੇ ਸਾਂਭਣ ਦੀ ।
“ ਸੁਣਿਆ ਤੇਰੀ ਵੀ ਬੜੀ ਰੈਅ ਰਲਦੀ ਸੀ , ਰੱਖਾਂ ਸੂੰਹ ਨਾ ‘........।“
ਦੁਰ-ਫਿੱਟੇ ਮੂੰਹ ......। ਤੈਨੂੰ ਕਿੰਨ੍ਹੇ ਦੱਸਿਆ ਲੁੱਚੀਏ ...? ਜੇ ਲੰਘਦਾ-ਵੜਦਾ ਮੇਰੀ ਅਲ੍ਹ ਦੇਖ ਈ ਲੈਂਦਾ ਸੀਈ , ਤਾਂ ਏਦਾ ਮਤਬਲ ਏਹ ਤਾਂ ਨਈਂ ਪਈ ....। ਲੈ , ਮੈਂ ਦੱਸਦੀ ਆਂ ਕਿੱਥੋਂ ਉਡੀ ਹਾਅ ਗੱਲ । ....ਚਲ ਆਪੋ ਚੀ ਆਂ , ਐਥੇ ਕੇੜ੍ਹਾ ਕੋਈ ਸੁਣਦਾ । ਇਕ ਦਿਨ ਬੱਦਲ-ਬਾਈ ਜੇਈ ਸੀਗੀ , ਸਾਡੇ ਏਹ ਖ਼ਬਨੀ ਕਿੱਥੇ ਗਏਓ ਸੀ , ਸ਼ੈਂਤ ਤਰੀਕ-ਤਰੂਕ ਸੀ ਕੋਈ । ਭਾਈ ਰੱਖਾ ਸੂੰਹ ਸਾਮਣਿਉਂ ਤੁਰਿਆ ਆਵੇ । ਮੈਂ ਬਾਅਰ ਖੜ੍ਹੀ ਸੀ ਵਾੜ੍ਹੇ ‘ਚ । ਉਦੋਂ ਆਹ ਕੋਠੀ ਨਹੀਂ ਸੀ ਹੈਗੀ । ਮੈਂਥੋਂ ਪਤਾ ਨੀਂ ਕਿੱਦਾਂ ‘ ਵਾਜ ਮਾਰੀ ਗਈ ,ਕਿੱਦਾਂ ਐਡੀ ਗੱਲ ਆਖੀ ਗਈ,ਉਨੂੰ ।ਕਿਹਾ ਪਤਾ ਕੀ ? ...ਮੈਂ ਕੇੜ੍ਹਾ ਆਪੂੰ ਆਖੀ ਸੀ , ਅਪਣੇ ਕੋਲੋਂ । ਰੰਨ ਉਦ੍ਹੀ ਨੇ ਜਿੱਦਾਂ ਦੱਸਅਇਆ ਸੀ , ਓਦਾਂ ਈ ਮੇਤੋਂ ਪੁੱਛਿਆ ਗਿਆ । ਮੈਂ ਵੀ ਹਜੇ ਨਮੀਂ-ਨਮੀਂ ਆਈ ਸੀ । ਓਦਾਂ ਵੀ ਮੇਰੇ ਹੱਡ-ਪੈਰ ਨਰੋਏ ਸੀ ਸ਼ੁਰੂ ਤੋਂ । ਪਹਿਲੋਂ ਪਹਿਲ ਭਾਮੇਂ ਗਰੀਬੀ ਸੀ ਮੇਰੇ ਪੇਕਿਆਂ ‘ਤੇ , ਪਰ ਪੇਏ ਸਾਡਾ ਦੁੱਧ-ਘੇਏ ਨਈਂ ਸੀ ਮੁੱਕਣ ਦਿੰਦਾ ਘਰੋਂ। ਐਥੇ ਪੁੱਜ ਕੇ ਤਾਂ ਵਾਹਲੀਓ ਖੁੱਲ੍ਹ ਹੋ ਗਈ । ਖਾਣ-ਪੀਣ ਖੁੱਲਾ ,ਕੰਮ ਕਾਰ ਕੋਈ ਨਾ । ਮੇਰੀ ਧੜ ਰਹਿੰਦੀ ਵੀ ਭਾਰੀ ਹੋ ਗਈ । ਭਾਈਆਣੀ ਮੇਰੇ ਲਾਗੇ ਚਿੜੀ ਜਿਹੀ ਲੱਗਿਆ ਕਰੇ । ਸਰੀਰ ਐਹਾ ਜਿਹਾ ਪਈ ਫੂਕ ਮਾਰਿਆਂ ਉੜਦਾ ਫਿਰੇ । ਓਦਾਂ ਰੰਗ-ਰੂਪ,ਨੈਣ-ਨਕਸ਼ ਖ਼ਰੇ ਸੀ। ਮੈਂ ਉਨੂੰ ਐਨੀਂ ਗੱਲੀਂ ਛੇੜ-ਛੂੜ ਵੀ ਲਿਆ ਕਰਾਂ । ਉਹ ਅੱਗੋਂ ਆਪਣਾ ਈ ਬਿਲੀਪਾਪ ਲੈ ਬਿਆ ਕਰੇ । ਕਿਹਾ ਕਰੇ – ‘ ਲੰਬੜਦਾਰਨੀਏ ,ਕੀ ਕਰਾਂ ਮੈਂ ਤੇ ਕੀ ਕਰੇ ਮੇਰੀ ਦੇਹ । ਮੇਰੇ ਆਲਾ ਕੜਾਹ-ਖਾਣਾ ਤਾਂ ਚੱਤੇ-ਪੈਹਰ ਪੈਲਾਂ ਈ ਪਾਈ ਰੱਖਦਾ । ਨਾ ਰਾਤ ਦੇਖਦਾ ਨਾ ਦਿਨ । ਪਤਾ ਨੀਂ ਏਨਾਂ ਸੇਕ ਕਿੱਥੋਂ ਆ ਵੜਦਾ ਏਦ੍ਹੇ ‘ਚ । ਮੈਂ ਤਾਂ ਪਹਿਲਾਂ ਨਾਲੋਂ ਵੀ ਰਹਿ ਗਈ । ‘ ਲੈ ਅੜੀਏ ਮੈਨੂੰ ਜਾਣੀ ਤਰਸ ਆ ਜਾਇਆ ਕਰੇ ਉਹ ਤੇ । ਕਦੇ ਕਦੇ ਤਾਂ ਉਦ੍ਹੇ ਹੰਝੂ ਈ ਨਾ ਬੰਦ ਹੋਇਆ ਕਰਨ ।ਲੈ .... ਆਹੀ ਗੱਲ ਪਤਾ ਨੀਂ ਕਿੱਦਾਂ ਪੁੱਛ ਹੋ ਗਈ ਓਦਣ ਭਾਈ ਰੱਖੇ ਤੋਂ । ਆਉਣ ਜਾਣ ਤਾਂ ਹੈਗਾ ਈ ਸੀ ਸਾਡੇ ਉਦ੍ਹਾ । ਲੰਘਦਾ-ਵੜਦਾ ਵੀ ਪੈਰੀਂ-ਪੈਣਾ ਆਖ ਜਾਂਦਾ ਸੀ ਸਾਨੂੰ ਦੋਨਾਂ ਨੂੰ । ਹੈ ਤਾਂ ਉਹ ਸਾਡੀ ਕੁ ਉਮਰ ਦਾ ਓਦਾਂ ਸਾਨੂੰ ਇਕ ਪੀੜ੍ਹੀ ਵਡੇਰੇ ਗਿਣਦਾ । ਸਾਡੇ ਏਨ੍ਹਾਂ ਦੇ ਬਾਪੂ ਜੀ ਨੂੰ ‘ਬਾਬਾ ਜੀ ’ ਕਹਿੰਦਾ ਸੀ ,ਹੁਣ ਸਾਡੇ ਏਨ੍ਹਾਂ ਨੂੰ ਚਾਚਾ ਤੇ ਮੈਨੂੰ ਚਾਚੀ । ਓਦਣ ਵੀ ਕੋਲੋਂ ਲੰਘਣ ਨੇ ਉਨ੍ਹੇ ਪੈਰੀਂ-ਪੈਣਾ ਕਿਹਾ । ਓਦਣ ਜਾਣੋ ਮੇਤੇਂ ਉਨੂੰ ਜੀਂਦਾ-ਰਹੁ ਨੀਂ ਆਖਿਆ ਗਿਆ । ਮੇਰੇ ਮੂੰਹੋਂ ਪਤਾ ਨਈਂ ਕਿੱਦਾਂ ਨਿਕਲ ਗਿਆ – ‘ ਵੇ ਭਾਈ , ਚਾਚੀ ਮੈਂ ਤੇਰੀ ਕਿੱਦਾਂ ਬਣੀ । ਮੈਂ ਕੋਈ ਬੁੱਢੀ-ਠੇਰੀ ਆਂ । ਤੇਰੀ ਕੁ ਉਮਰ ਦੀ ਆਂ । ਸਾਲ ਖੰਡ ਘੱਟ ਹੋਊਂ , ਵੱਧ ਨਈਂ । ‘ ਐਦ੍ਹੇ ਨਾਲ ਈ ਮੇਤੋਂ ਦੂਜੀ ਗੱਲ ਜੋੜੀ ਗਈ । ਉਹ ਵੀ ਤਾਂ , ਉਨੇ ਮੇਰ ਕੰਨੀਂ ਹੋਰ ਈ ਤਰ੍ਹਾਂ ਦੇਖਿਆ ਸੀ ਓਦਣ । ਨਾਲੇ ਮਾੜਾ-ਮਾੜਾ ਹੱਸੀ ਜਾਵੇ , ਨਾਲ ਦੇਖੀ ਜਾਵੇ । ਓਸਲੇ ਜਾਣੀ ਉਹ ਮੈਨੂੰ ਵਾਅਲਾ ਈ ਓਹੋ ਜਿਆ ਲੱਗਾ , ਚੰਗਾ-ਚੰਗਾ ਜਿਆ । ਐਸੇ ਗੱਲੇ ਮੇਤੋਂ ਭਾਈਆਣੀ ਦੀ ਤਕਲੀਪ ਦੱਸੀ ਗਈ । ਮੇਤੋਂ ਕਹਿ ਹੋ ਗਿਆ –‘ਵੇਏ ...ਤੂੰ ਬਾਅਰ ਤਾਂ ਬੜੀਆਂ ਸਿੱਖ-ਮੱਤਾਂ ਦਿੰਨਾਂ ਲੋਕਾਂ ਨੂੰ , ਬੜੀਆਂ ਹੇਕਾਂ ਲਾਉਨਾਂ ਕਥਾ-ਕੀਰਤਨ ਕਰਦਾ । ਆਪੂੰ ਵੀ ਸਬਰ ਕਰਿਆ ਕਰ ਕੁਸ਼ ...ਘਰ ਪੁੱਜ ਕੇ । ‘ਅੜੀਏ , ਉਨ੍ਹੇ ਅੱਗੋਂ ਕਿਹਾ – ਕੁਹਾ ਤਾਂ ਕੁਸ਼ ਨੀ , ਬੱਸ ਉਦ੍ਹਾ ਮੂੰਹ ਦੇਖਣ ਆਲਾ ਸੀ ਓਸਲੇ , ਲਾਲ –ਸੁਰਖ਼ । ਮੈਨੂੰ ਲੱਗਾ ਉਨ੍ਹੇ ਸੰਗਾ ਜੇਈ ਬਓਤ ਮੰਨੀ ਆਂ । ਨਾ ਉਤ੍ਹੋਂ ਕੁਸ਼ ਬੋਲਿਆ ਗਿਆ ,ਨਾ ਅੱਖਾਂ ਤਾਹਾਂ ਚੁੱਕ ਹੋਈਆਂ । ਜਿੱਥੇ ਖੜ੍ਹਾ ਸੀ , ਕਿੰਨਾ ਚਿਰ ਖੜ੍ਹਾਂ ਰਿਆ । ਹਾਰ ਕੇ ਮੈਂ ਈ , ਉਨੂੰ ਕਿਹਾ – ‘ਚੱਲ ਜਾਹ ਹੁਣ , ਡੀਕਦੀ ਹੋਣੀ ਆਂ ਤੈਨੂੰ ....।‘ਲੈ ਕੁੜੇ , ਹਾਅ ਗੱਲ ਹਜੇ ਵਿਚੇ ਹੀ ਸੀ , ਉਹ ਫੇਟ ਜੇਈ , ਕੀ ਨਾਂ ਉਦ੍ਹਾ ਰੱਖੇ ਦੀ ਗੁਆਂਢਣ ,ਚਿੰਤੀ –ਚਿੰਤੀ ਉਹ ਪਤਾ ਨਈਂ ਕਿਧਰੋਂ ਨਿੱਕਲ ਆਈ , ਵੱਡੀ ਗਲੀ ਅੱਲੋਂ । ਰੱਬ ਜਾਣੇ ਉਨੂੰ ਸੁਣੀ ਕਿ ਨਈਂ ਸੁਣੀ ਗੱਲ, ਉਨ੍ਹੇ ਖੜ੍ਹਿਆਂ ਨੂੰ ਜ਼ਰੂਰ ਦੇਖ ਲਿਆ ਦੋਨਾਂ ਨੂੰ ਸਾਨੂੰ ਲਾਗੇ ਲਾਗੇ । ...ਓਨ੍ਹੇ ਜਾਂਦੀ ਨੇ ਚੰਦ ਚਾੜ੍ਹ ਤਾਂ ਚਮਾਰਾਂ ਵੇਹੜੇ। ਕਿਸੇ ਨੇ ਸੱਚ ਮੰਨਿਆ ਹਊ , ਕਿਸੇ ਨੇ ਝੂਠ । ...ਲੈ , ਹਾਅ ਗੱਲ ਸੀ ਤੇ ਹਾਅ ਬਾਤ ।
“ ਦੇਖਿਆ ਫੇਏ ਵਿਚੋਂ ਗੱਲਬਾਤ ਨਿਕਲ ਈ ਆਈ ਨਾ ਕੋਈ ਨਾ ਕੋਈ....। “ ਸੁਆਹ ਨਿਕਲ ਨਿਕਲ ਆਈ ਤੇ ਨਾਲੇ ਖੇਹ ....। ਓਦਾਂ ਸੱਚ ਦੱਸਾਂ , ਰੂਹ ਜੇਈ ਰਾਜ਼ੀ ਹੋ ਜਾਂਦੀ ਸੀ ਉਨੂੰ ਦੇਖ ਕੇ , ਬਾਕੀ ਐਮੇਂ ਰੌਲਾ-ਗੌਲਾ ਈ ਸੀ ਵਾਧੂ ਦਾ ।
“ ਚੱਲ ਛੱਡ ਐਂ ਤਾਂ ਹਰ ਕਿਸੇ ਨਾ ‘ ਹੁੰਦੀ ਆ , ਏਹ ਦੱਸ ਭਾਈ ਰੱਖਾ ਔਰੈਟ ਹੋਇਆ ਕਿ ਨਾ ਅੱਗੇ ਤੋਂ ..?”
ਕਿੱਥੇ ਹੋਇਆ ,ਜੇੜ੍ਹੀ ਇੱਲਤ ਪੈ ਜਏ ਉਹ ਹਟਦੀ ਕਿਤੇ । ਬਾਅਰ ਅੰਦਰ ਤਾਂ ਕਦੀ ਕੋਈ ਸੁਣੀ ਨੀ ਉਦ੍ਹੀ , ਘਰੇ ਉਦ੍ਹਾ ਉਹੀ ਹਾਲ ਰਿਆ । ਦਿਨਾਂ ‘ਤੇ ਪੁੱਜੀ ਨੂੰ ਵੀ ਉਨ੍ਹੇ ਘਰ-ਆਲੀ ਨੂੰ ਸਾਹ ਨੀਂ ਆਉਣ ਦਿੱਤਾ , ਬਚਾਰੀ ਨੂੰ । ਫੇਏ ਪਤਆ ਕੀ , ਇਕੋ ਮੁੰਡਾ ਜੰਮ ਕੇ ਚਲਦੀ ਹੋਈ । ਹਾਅ ਈ ਪਾਲਾ –ਘੜਾਲਾ ....। ਲੈ ਸੱਚ, ਉਹ ਗੱਲ ਤਾਂ ਵਿਚੇ ਈ ਰਹਿ ਗਈ , ਦੱਸਣ ਆਲੀ । ਰਤਨੀ ਦੇ ਮਰਨ ਆਲੀ । ...ਕੋਈ ਆਖੇ , ਸੂਤਕੀ ਤਾਪ ਲੈ ਡੁੱਬਾ । ਕੋਈ ਕਹਿੰਦਾ, ਉਦ੍ਹਾ ਅੰਦਰ ਈ ਬਾਅਰ ਆ ਗਿਆ ਸੀ ਮੁੰਡਾ ਜੰਮਦੀ ਦਾ । ਕੋਈ ਕੁਸ਼ ਬੋਲੇ , ਕੋਈ ਕੁਸ਼ । ...ਓਹ ਕੰਜਰੀ ਹੋਰ ਈ ਦੱਸਦੀ ਫਿਰੇ ਹਰੇਕ ਨੂੰ ।
“ ਉਹ ਕੌਣ ....?”
“ਓਹੀ ਚਿੰਤੀ ਜੇਦ੍ਹੀ ਹੁਣੇ ਈ ਗੱਲ ਕਰਦੀਆਂ ਹਟੀਆਂ । ਉਨ੍ਹੇ ਦਿਨ ਚੜ੍ਹਦਿਆਂ ਸਾਰ ਕਈਆਂ ਤੱਕ ਅਪੱੜਦੀ ਕਰ ‘ਤੀ । ਹੋਰ ਈ ਸ਼ੁਰਲੀ ਜੇਈ । ਨਾਲੇ ਸੌਹਾਂ ਖਾਈ ਜਾਏ । ਆਖੇ – “ ਲੈ ਭਾਈ , ਮੂੰਹ ਸੜ ਜੇ , ਜੀਭ ਕੁਤਰੀ ਜਏ , ਮੈਂ ਜੇ ਝੂਠ ਬੋਲਾਂ ਤਾਂ । ਲੈਅ....ਮੈਂ ਆਪੂੰ ਦੇਖਿਆ ਝੀਥਾਂ ਥਾਣੀ । ਐਨ੍ਹਾਂ ਦੀਦਿਆਂ ਨਾ ‘ । ਉਹ ਐਂ ਪਈ ਸੀ ਸਿੱਧੀ-ਸਤੀਰ । ਚਿੜੀ ਕੁ ਜਿੰਨਾ ਬੋਟ ਲਾਗੇ ਪਿਆ ਸੀ । ਓਸ ਸਾਈਂ ਲੋਕ ਨੂੰ ਭਲਾ ਕਾਦ੍ਹੀ ਸੁਰਤ । ਹਾਅ ਕੜਾਅ-ਖਾਣਾ ਧੈਅ ਕਰਦਾ ਜਾ ਪਿਆ ਉਪਰ । ਜਾਨ ਤਾਂ ਉਦ੍ਹੇ ‘ਚ ਪਹਿਲੋਂ ਹੈ ਨਈਂ ਸੀ । ਅੰਦਰ-ਬਾਅਰ ਤਾਂ ਹਜੇ ਅੱਲਾ ਪਿਆ ਸੀ , ਛਿੱਲ ਹੋਇਆ । ਇਕ ਅੱਧ ਵਾਰੀ ਤਾਂ ਅਗਲੀ ਨੇ ਸਹਿ ਸਹਾਰ ਲਿਆ ਹੋਊ । ਓਦਾਂ ਸੱਚੀ ਗੱਲ ਆ , ਮੈਂ ਨਈਂ ਦੇਖਿਆ । ਮੈਂ ਕਿਉਂ ਝੂਠ ਮਾਰਾਂ । ਓਦਾਂ ਹਾਏ-ਹਾਏ ਹੁੰਦੀ ਜ਼ਰੂਰ ਸੁਣੀ ਰਾਤੀਂ ਸੌਣ ਲੱਗਿਆਂ । ਮੈਂ ਸੋਚਿਆ ਕੋਈ ਤਕਲੀਪ ਹੋਊ ਬਚਾਰੀ ਨੂੰ । ਏਹ ਤਾਂ ਫੇਅਰ ਸਮਝ ਆਈ ਵਿਚਲੀ ਗੱਲ। ਸਵੇਰੇ ਤੜਕਸਾਰ , ਭਾਈ ਹੋਣੀ ਫੇਅਰ ਪੈਲਾਂ ਪਾਉਂਦੇ ਫਿਰਨ । ਬੱਤੀ ਜਗਦੀ ਸੀ ਏਨ੍ਹਾਂ ਆਲੀ । ਮੈਂ ਆਪੂੰ ਦੇਖੀ ਝੀਥਾਂ ਥਾਣੀਂ । ਉਹ ਸ਼ੈਂਤ ਬਚ-ਬਚਾਅ ਕਰਨ ਲਈ ਉਠੀ ਹੋਊ , ਔਖੀ-ਸੌਖੀ ਹੋ ਕੇ । ਉਹ ਬਾਅਰ ਅਲ੍ਹ ਨੂੰ ਜ਼ਰੂਰ ਨੱਠਦੀ ਦੇਖੀ ਮੈਂ , ਨੰਗੇ –ਪੈਰ ਨੰਗਾ-ਸਿਰ । ਫੇਅਰ ਪਤਾ ਨੀਂ ਚੱਕਰ ਆਇਆ ਪਤਾ ਨਈਂ ਧੱਕਾ ਦਿੱਤਾ ਏਨ੍ਹੇ । ਸਮਝ ਨੀ ਲੱਗੀ । ਕਾੜ੍ਹ ਕਰਦਾ ਸਿਰ ਵੱਜਾ ਪੱਕੀ ਸਰਦਲ ‘ਚ । ਲੈ ਭੈਣ ,ਥਾਏਂ ਲੜਕ ਗਈ । ਫੇਅਰ ਨਾ ਬੋਲੀ ਨਾ ਉੱਠੀ । “
“ ਹਾਅ ਕੁੜੇ , ਫੇਅਰ ਤਾਂ ਸੱਚੀਓਂ ਗੁੱਡ ਬੰਦਾ ਆ ਭਾਈ ਤੇਰਾ ....ਫੇਅਰ ਤਾਂ ਤੈਨੂੰ ਵੀ ਮਿਲਦਾ-ਗਿਲਦਾ ਹੋਣਾ ਵੇਲੇ-ਕੁਵੇਲੇ ...।“
ਫਿੱਟੇ ਮੂੰਹ ਤੇਰਾ ਲੁੱਚੀ ਦਾ ...ਤੂੰ ਮੀਂ ਲੱਗ ਤੁਰੀ ਓਸੇ ਲੀਹੇ ! ਮੈਂ ਤੈਨੂੰ ਭਾਈਆਣੀ ਦਾ ਦੁੱਖ-ਤਕਲੀਪ ਦੱਸੀ ਜਾਨੀ ਆਂ , ਤੂੰ ...ਤੂੰ ਆਪਣੀਆਂ ਈ ਭੋਰੀ ਜਾਨੀ ਆਂ । ...ਏਹ ਮਸ਼ਗੂਲਾ ਆ ਕੋਈ । ਹਰ ਕਿਸੇ ਨੇ ਜੰਮੇਂ ਆ ਧੀਆਂ ਪੁੱਤ । ਤੂੰ –ਮੈਂ ਨੀਂ ਜੰਮੇ । ਦੱਸ ਆਉਂਦੀ ਆ ਸੁਰਤ ਮੀਨ੍ਹਾ-ਦੋ ਮੀਨ੍ਹੇ । ਏਹ ਤਾਂ ਐਓਂ ਕੌਹ , ਅਸੀਂ ਨਮੀਂ ਜੂਨੇ ਪੈਨੀਆਂ । ਮੈਂ ਤਾਂ ਕਹਿੰਨੀ ਆਂ , ਧੰਨ ਦੀਆਂ ਚਮਾਰੀਆਂ ।ਉਨ੍ਹਾਂ ਨੂੰ ਜਾਣੋ ਸਬਰ ਈ ਨਈਂ ਆਉਂਦਾ । ਨਿਆਣੇ ਤੇ ਨਿਆਣਾ ਚੜ੍ਹਿਆ ਪਿਆ , ਘਰੋ ਘਰ । ਅੱਠ-ਅੱਠ , ਦਸ-ਦਸ । ਚਾਰ-ਪੰਜ-ਛੇ ਤੋਂ ਕੋਈ ਵੀ ਘੱਟ ਨਈਂ । ‘ ਪਤਾ ਨਈਂ ਕੀ ਬੀੜ ਹੋਇਆ ਆ ਅੰਦਰ । ਨਿਖ਼ਸਮੀਆਂ ਥੱਕਦੀਆਂ –ਰੱਜਦੀਆਂ ਈ ਨਈਂ ।‘ ਮੇਰੀ ਤਾਂ ਸੱਚੀ ਆ ਤਿੰਨਾਂ ਨੇ ਬੱਸ ਕਰਾਤੀ । ਤੇਰਾ ਮੈਨੂੰ ਪਤਾ ਨਈਂ ...!
“ ਲੈ ਮੇਰਾ ਕੀ ਨਈਂ ਪਤਆ ! ਕੀ ਲੁਕਿਆ ਆ ਤੇਤੋਂ !! ਦੱਸਿਆ ਤਾਂ ਸੀ ਤੈਨੂੰ । ਮੈਂ ਤਾਂ ਇਕੋ ਇਕ ਜੰਮ ਕੇ ਪਰੇਸ਼ਾਨ ਕੁਰਆ ਲਿਆ । ਕੋਈ ਬੈਅਡ ਕੰਮ ਨਈਂ ਕੀਤਾ । ਕੁੜੀ ਆ ਕੁੜੀ ਸਈ । ਮੈਂ ਖਿਆ ਕੌਣ ਵਖਤਾਂ ‘ਚ ਫਸਿਆ ਰਏ ਹਰ ਘੜੀ । ਤੇਰੀ ਭਾਈਆਣੀ ਨਾ’ ਸੱਚੀਓਂ ਬੈਰੀ ਬੈਅਡ ਹੋਈ ਆ , ਜੱਗੋਂ ਬਾਅਰੀ । “ਬਾਅਰੀ ਜਈ ਬਾਅਰੀ ! ਮੈਂ ਤਾਂ ਕਹਿੰਨੀ ਆਂ , ਐਹੋ ਜਏ ਬੰਦਿਆ ਨੂੰ ਊਈਂ ਦੇਸ਼ ਨਕਾਲਾ ਦੇਣਾ ਚਾਹੀਦਾ , ਜਿੱਥੇ ਤੀਮੀਂ ਦਿਸੇ ਈ ਕੋਈ ਨਾ । ਜਾਂ ਫੇਏ ਪੱਕਾ ‘ਲਾਜ ਕਰਾ ਦੇਣਾ ਚਾਹੀਦਾ , ਡੰਗਰ-ਡਾਕਟਰ ਸੱਦ ਕੇ । ......ਏਹ ਬਚਾਰੀ ਬਥੇਰੀ ਵਿਲਕ ਹਟੀ , ਆਹੀ ਥੁੜ੍ਹੀ ਜੇੜ੍ਹੀ ਕੰਮ ਕਰਦੀ ਆ ਸਾਡੇ , ਲਾਜੋ । ਏਹ ਬਥੇਰਾ ਕਹਿ ਹਟੀ , ਪਈ ਏਨੂੰ ਮੇਰੇ ਨਾ’ ਭੇਜ ਕੇ ਪੇਂਕੀ ਮੀਨ੍ਹਾ-ਦੋ ਮੀਨ੍ਹੇ ਪਹਿਲਾਂ । ਇਕ ਪਾਸੇ ਸਿਕਦੀ ਤਾਂ ਰੋਟੀ ਵੀ ਸੜ-ਸੁੱਕ ਜਾਂਦੀ ਆ , ਤਵੇ ਤੇ । ਪਰ ,ਧੱਕੜ ਜਿਆ ਭਾਈ ਨੀਂ ਮੰਨਿਆ । ਅਖੇ ਰੋਟੀ-ਟੁੱਕ ਦੀ ਔਖ ਹੁੰਦੀ ਆ । ਫੇਏ ਦੱਸ ਏਹ ਬਚਾਰੀ ਕਰਦੀ ਵੀ ਕੀ । ਹਾਰ ਕੇ ਮੁੜਦੀ ਰਈ ਖਾਲੀ ਹੱਥ ।ਪਿੰਡ ਜਾ ਕੇ ਵੀ ਓਦ੍ਹਾ ਚਿੱਤ ਜਿਆ ਟਿਕਿਆ ਨਾ ਕਰੇ । ਪੰਦਰੀਂ-ਵੀਂਹੀ ਗੇੜਾ ਜਰੂਰ ਮਾਰਿਆ ਕਰੇ । ਮਾਂ ਸੀ ਨਾ ਫੇਅਰ ਵੀ । ਮਾਂ ਤੋਂ ਬਿਨਾਂ ਹੋਰ ਕਰਦਾ ਵੀ ਕੌਣ ਆ । ਧੀ ਪੇਕੇ ਹੋਵੇ ਜਾਂ ਸੌਹਰੇ , ਚਿੰਤਾ ਜਰਮ ਦੇਣ ਆਲੀ ਮਾਂ ਨੂੰ ਈ ਹੁੰਦੀ ਆ ।..ਏਹ ਤਾਂ ਚਿਰੀ ਜਾ ਕੇ ਪਤਾ ਲੱਗਾ ਪਈ ਉਨ੍ਹੇ ਬਓਤਾ ਜ਼ੋਰ ਪਾਇਆ ਵੀ ਨਈਂ ਸੀ । ਰਤਨੀ ਨੂੰ ਨਾਲ ਲੈ ਜਾਣ ਲਈ । ਖਰਚਾ ਓਦ੍ਹੀ ਵਿਤੋਂ ਬਾਅਰਾ ਸੀ , ਪਹਿਲੇ ਜਣੇਪੇ ਦਾ । ਓਦ੍ਹੇ ਵਿਆਏ-ਵਰੇ ਪੰਜ –ਛੇ ਮੁੰਡੇ ਓਦ੍ਹੀ ਊਈਂ ਬਾਤ ਨਈਂ ਸੀ ਪੁੱਛਦੇ । ਟੱਬਰੀਆਂ ਸਾਂਭ ਕੇ, ਕੋਈ ਕਿਸੇ ਖੂੰਜੇ ਦਬਕਿਆਂ ਪਿਆ ਸੀ ਕੋਈ ਕਿਸੇ ।ਲਾਜੋ ਦਾ ਰੋਟੀ ਪਾਣੀ ਵੰਡਮਾਂ ਮੀਨ੍ਹਾ ਇਕ ਨਾਲ , ਮੀਨ੍ਹਾ ਦੂਜੇ ਨਾ ‘....। ਫੇਏ ਸੁਣਿਆ ਉਨ੍ਹੇ ਅਪਣਾ ਚੁੱਲ੍ਹਾ-ਚੌੱਕਾ ਵੱਖਰਾ ਈ ਕਰ ਲਿਆ । ਕੰਮ-ਕਾਰ ਨੂੰ ਤਕੜੀ ਸੀ ਹਜੇ । ਓਦਾਂ ਵੀ ਹੱਥ ਸੁਥਰਾ ਸੀ ਓਦਾ । ਥੋੜ੍ਹਾ ਬਓਤ ਦੂਜਾ ਹੁਨਰ ਵੀ ਹੈਗਾ ਸੀ ਓਦ੍ਹੇ ਹੱਥਾਂ ‘ਚ । ਜੱਟਾਂ-ਜੀਮੀਂਦਾਰਾਂ ਘਰੀਂ ਕਾਰ ਕਿੱਤਾ ਕਰਦੀ ਉਹ ਕਿੰਨਾ ਸਾਰਾ ਦਾਈਪੁਣਾ ਸਿੱਖ ਗਈ ਸੀ । ਉਦ੍ਹੇ ਪਿੰਡ ਦੇ ਕਰੀਬ ਸਾਰੇ ਈ ਘਰ ਉਦ੍ਹੇ ਸਾਨ੍ਹਮੰਦ ਸੀਗੇ । ਉਨ੍ਹੇ ਲੱਗਦੀ ਵਾਹ ਕਿਸੇ ਨੋਂਹ-ਧੀ ਨੂੰ ਸ਼ੈਅਰ ਨਈਂ ਸੀ ਜਾਣ ਦਿੱਤਾ । ਕੋਈ ਵਾਲ੍ਹਾਈ ਔਖਾ ਭਾਰਾ ਕੇਸ ਹੁੰਦਾ ਤਾਂ ਪਹਿਲੋਂ ਦੱਸ ਦਿਆ ਕਰਦੀ । ਸੀ ਤਾਂ ੳਦ੍ਹੀ ਰਤਨੀ ਦਾ ਕੇਸ ਵੀ ਐਹੇ ਜਿਹਾ ਈ , ਔਖਾ ਭਾਰਾ , ਪਰ ਕਿਸੇ ਨੂੰ ਦੱਸਿਆ ਨਾ । ਪੰਦਰਾਂ-ਵੀਹ ਦਿਨ ਪਹਿਲਾਂ ਈ ਪੁੱਜ ਗਈ ਐਥੇ । ਸੁਣਿਆ , ਉਨ੍ਹੇ ਪੁੱਜ ਕੇ ਸੇਵਾ ਕੀਤੀ ਧੀ ਦੀ । ਹੱਥ ਸਾਫ਼ ਸੀ ਉਦਾਂ। ਔਖੀ –ਸੌਖੀ ਹੋ ਕੇ ਉਨ੍ਹੇ ਹੱਡੀਆਂ ਦੀ ਮੁੱਠ ‘ਚੋਂ ਜੀਂਦਾ-ਜਾਗਦਾ ਪਾਲਾ ਕੱਢ ਲਿਆ ਬਾਅਰ । ਮੁੰਡਾ ਰੱਖੇ ‘ਤੇ ਸੀ । ਹੱਡੋਂ-ਪੈਰੋਂ ਮੋਕਲਾ , ਨਿਰਾ ਈ ਪੇਏ ਅਰਗਾ । ਉਹ ਤਾਂ ਛੇਤੀ ਈ ਲੱਤਾਂ ਬਾਹਾਂ ਮਾਰਨ ਲੱਗ ਪਿਆ , ਰਤਨੀ ਦੇ ਖੜਕਿਓ ਹੱਡ ਮੀਨ੍ਹਾ ਭਰ ਓਦਾਂ ਦੇ ਓਦਾਂ । ਇਕ ਦਿਨ ਸੁਭਾਕੀ ਲਾਜੋ ਬੁੜ੍ਹੀ ਘਰ ਚਲੇ ਗਈ , ਪਿੰਡ ਅਪਣੇ । ਉਸੇ ਰਾਤ ਰੱਖਾ ਸੂੰਹ ਭਾਈ ਨੇ ਹਾਅ ਚੰਦ ਚਾੜ੍ਹ ਤਾ । ਉਹ ਬਚਾਰੀ ਉਨ੍ਹੀਂ ਪੈਰੀਂ ਫੇਏ ਐਥੇ । ਉਨੂੰ ਸਮਝ ਨਾ ਲੱਗੇ ਕੀ ਕਰੇ ਕੀ ਨਾ । ਕੇਦ੍ਹੀ ਸੁਣੇ ਕੇਦ੍ਹੀ ਨਾ ਸੁਣੇ । ਭਾਂਤ-ਸੁਭਾਂਤੀ ਗੱਲਾਂ , ਭਾਂਤ-ਸਭਾਂਤੀ ਸਲਾਹਾਂ । ਕੋਈ ਕੁਸ਼ ਕਹੇ ਕੋਈ ਕੁਸ਼ । ਹਾਰ ਕੇ ਉਨ੍ਹੇ ਦੜ ਈ ਵੱਟੀ ਰੱਖੀ ਕਿੰਨੇ ਦਿਨ । ਬੋਲੀ ਚਾਲੀ ਕੁਸ਼ ਨਾ ,ਡਰਦੀ ਮਾਰੀ । “ ਦੜ ਵੱਟੀ ਰੱਖੀ ! ਬੋਲੀ ਚਾਲੀ ਕੁਸ਼ ਨਾ ਡਰਦੀ ...!? ਓਦੋਂ ਤੂੰ ਦੱਸਦੀ ਸੀ ਪਈ ਬੁੱਢੀ ਬੁੜ੍ਹੀ ਨੇ ਬੜਾ ਹੌਸਲਾ ਰੱਖਿਆ , ਬੜੀ ਦਲੇਰੀ ਕੀਤੀ । ਉਨ੍ਹੇ ਰਤੀ ਭਰ ਵੀ ਕਿਸੇ ਦੀ ਪ੍ਰਵਾਹ ਨੀਂ ਕੀਤੀ । ਧੀ ਦੀ ਮਿੱਟੀ ਸਮੇਟ ਕੇ ਉਨ੍ਹੇ ਥੋੜ੍ਹੇ ਕੁ ਦਿਨੀਂ ਚਮਾੜਲੀ ਸਮੇਤ ਪਿੰਡ ਦੇ ਕਈ ਸਾਰੇ ਗੱਲਕਾਰ ਬੰਦੇ ‘ਕੱਠੇ ਕਰ ਲਏ । ਪਹਿਲਾਂ ਤਾਂ ਉਨ੍ਹੇ ਰੋਂਦੀ-ਡੁਸਕਦੀ ਨੇ ਪਿਛਵਾੜੇ ਰਹਿੰਦੀ ਚਿੰਤੀ ਦੀ ਆਖੀ-ਦੱਸੀ ਥੋੜ੍ਹਾ ਕੁ ਸਹਿਜ-ਧੀਰਜ ਨਾ’ ਆਖ ਸੁਣਾਈ ਸਾਰੀ ਪਰਇਆ ਨੂੰ ,ਫੇਅਰ ਰੱਖਾ ਸੂੰਹ ਬਾਰੇ ਲਿਆ ਫੈਸਲਾ ਪੂਰੇ ਗੜ੍ਹਕੇ ਨਾਲ ਐਲਾਨ ਕਰ ਮਾਰਿਆ । ਅਖੇ – ‘ ਏਨੂੰ ਆਖੋ , ਦਫਾ ਹੋ ਜਏ ਮੇਰੇ ਸਾਹਮਣਿਉਂ। ਪਿੰਡ ਛੱਡ ਕੇ ਦੂਰ –ਪਾਰ ਨਿਕਲ ਜਏ ਕਿਧਰੇ । ਕਿਸੇ ਡੇਰੇ-ਦੁਆਰੇ ਚਲਿਆ ਜਾਏ , ਜਾਂ ਖੂਹ-ਖਾਤੇ ‘ਚ ਜਾ ਮਰੇ । ਨਈਂ ਮੈਂ ਅਗਲੀ ਕਾਰਵਾਈ ਪਾਊਂ ਸਿੱਧੀ ਹੋ ਕੇ । ਪਹਿਲਾਂ ਤੁੜਆਊਂ ਏਦ੍ਹੀਆਂ ਪੱਸਲੀਆਂ , ਵੱਡੇ ਸਾਬ੍ਹ ਕੋਅਲ ਪੇਸ਼ ਹੋ ਕੇ , ਫੇਏ ਕਰਆਊਂ ਏਨੂੰ ਫਾਂਸੀ , ਝੋਟੇ ਜਏ ਨੂੰ ...।“
ਤੂੰ ਆਪੂੰ ਈ ਦੱਸਦੀ ਸੀ ਪਈ ਏਨ੍ਹੇ ਸ਼ੇਰ ਦੀ ਬੱਚੀ ਨੇ ਐਹੋ ਜੇਈ ਗੱਲ ਬਣਾਈ , ਐਹੋ ਜਿਆ ਰਾਹ ਲੱਭਿਆ ਪਈ ਇਕ ਤਾਂ ਏਦ੍ਹੇ ਜੁਆਈ ਦੀ ਜਾਨ ਬਚ ਗਈ , ਦੂਜੇ ਪਿੰਡ ਦੀ ਇੱਜ਼ਤ –ਪੱਤ ਰੱਖੀ ਗਈ । ਨਈਂ ਸੌ ਥਾਈਂ ਹੋਏ-ਹੋਏ ਹੋਣੀ ਸੀ ।ਪਿੰਡ ਵੱਖ ਤਰੀਕਾਂ ਭੁਗਤਦਾ , ਆਪੂੰ ਏਹ ਵੱਖ ਖੱਜਲ-ਖੁਆਰ ਹੁੰਦੀ । ਹੋਰ ਤਾਂ ਹੋਰ ਭਾਈਆਂ-ਪਾਠੀਆਂ ਦੀ ਮਿੱਟੀ ਰਹਿੰਦੀ ਵੀ ਪੱਟੀ ਜਾਣੀ ਸੀ । ...ਤੂੰ ਈ ਦੱਸਦੀ ਸੀ ਪਈ ਰੱਖਾ ਸੂੰਹ ਭਾਈ ਨੇ ਰਤੀ ਭਰ ਵੀ ਚੂੰ-ਚੜਿਕ ਨਈਂ ਕੀਤੀ । ਓਸਲੇ ਕਛੈਰਾ-ਪਰਨਾ ਚੁੱਕ ਕੇ ਪਤਾ ਨਈਂ ਕਿੱਧਰ ਨੂੰ ਚਲੇ ਗਿਆ । “
ਹਾਅ ਕੁੜੇ , ਮੈਂ ਪਹਿਲੋਂ ਵੀ ਦੱਸਿਆ ਸਾਰਾ ਕੁਸ਼ ਤੈਨੂੰ ,ਪਿਛਲੀ ਵੇਰਾਂ ਆਈ ਨੂੰ । ਮੈਨੂੰ ਤਾਂ ਸੌਂਹ ਗੁਰੂ ਦੀ ਰਤਾ ਮਾਸਾ ਵੀ ਚੇਤਾ ਨਈਂ । ਮੇਰਾ ਤਾਂ ਅੱਗ-ਲੱਗੜਾ ਡਮਾਕ ਈ ਹਿੱਲ ਗਿਆ ਲੱਗਦਾ । ਤੂੰ ਲੁੱਚੀਏ ਪਹਿਲੋਂ ਕ੍ਹਾਤੋਂ ਨਈਂ ਬੋਲੀ । ਐਨਾ ਚਿਰ ਐਮੇਂ ਲਾਈ ਰੱਖਿਆ ਮੈਨੂੰ ਹੇਕਾਂ ਲਾਉਣ ।
“ ਤਾਂ ਕੀ ਹੋਇਆ ਫੇਏ , ਮੈਂ ਕੋਈ ਦੁੱਪਰਆਰੀ ਆਂ । ਆਪੋ ਵਿਚਦੀ ਆਂ ਆਪਾਂ ਦੋਨੇ ਜਣੀਆਂ । ਨਾਲੇ ਹਾਅ ਗੱਲ ਤੂੰ ਪਹਿਲੋਂ ਓਦਾਂ ਨਈਂ ਦੱਸੀ , ਜਿੱਦਾਂ ਐਤਕੀਂ ਦੱਸੀ ਆ । ਰੱਖਾ ਸੂੰਹ ਦੇ ਲਵ ਆਲੀਂ । ਪਈ ਰੱਖਾ ਸੂੰਹ ਭਾਈ ਨਾਲ ਮੇਰੀ ਗਿੱਟ-ਮਿੱਟ ਅੰਦਰੋਂ ਅੰਦਰ ਸੱਚੀਂ ਹੈਗੀ ਸੀ । “
ਫੋਅਟ ਬਸ਼ਰਮਣ ਨਾ ਹੋਏ ਤਾਂ। ਤੂੰ ਤਾਂ ਗਰੇਜ਼ੀ ਈ ਬੜੀ ਭੋਰਨ ਲੱਗ ਪਈ ਆਂ । ਲੈ ਦੱਸ ...ਏਦ੍ਹੇ ‘ਚ ਰੱਖਾ ਸੂੰਹ ਨਾ ‘ ਗਿੱਟ-ਮਿੱਟ ਕਿੱਥੋਂ ਆ ਵੜੀ । ਉਹ ਤਾਂ ਜਿੱਦਾਂ ਬੁੜ੍ਹੀ ਨੇ ਕੀਤੀ ਸੀ, ਓਦਾਂ ਈ ਦੱਸੀ ਹੋਣੀ ਆਂ । ਮੈਂ ਨੀ ਮੁੱਕਰਦੀ । ਮੁੱਕਰਾਂ ਵੀ ਕਿਉਂ ? ਮੈਂ ਕ੍ਹੇੜਾ ਓਥੇ ਸੀ । ਏਹ ਤਾਂ ਸਾਡੇ ਏਨਾਂ ਜਿੱਦਾਂ ਦੇਖਿਆ , ਓਸਲੇ ਆ ਦੱਸਿਆ ਮੈਨੂੰ । ਪਈ , ਪਰਇਆ ਸਾਰੀ ਬੁੜ੍ਹੀ ਦੇ ਗੜ੍ਹਕੇ ਅਲ੍ਹ ਉੱਠ ਉੱਠ ਦੇਖੇ । ਉਹ ਕਹੇ –“ਮੈਂ ਨੀਂ ਪੈਣ ਦੇਣਾ ਪਰਛਾਮਾਂ ਧੱਕੜ ਜਏ ਦਾ ਐਸ ਪੁੱਤ ‘ਤੇ । ਨਾ ਮੈਂ ਖੜਨਾ ਏਨੂੰ ਐਥੋਂ ਹੋਰਥੇ । ਏਹ ਤੁਆਡੇ ਪਿੰਡ ਦੀ ਅੰਸ਼ ਆ , ਐਥੇ ਰਹੁ । ਆਹ ਸੁਣਦਾ ਸਾਰਾ ਪਿੰਡ । ਮੇਰੇ ਹਜੇ ਕਰ-ਪੈਰ ਚਲਦੇ ਆ । ਮੈਂ ਮੰਗਣ ਨੀ ਜਾਂਦੀ ਕਿਸੇ ਦੇ ਵੀ । ਹਾਂ, ਕਾਰ-ਕਿੱਤਾ ਜੇਹੋ ਜੇਆ ਵੀ ਕੋਈ ਦੇਊ ,ਕਰ ਲਿਆ ਕਰੂੰ । ਘਰ-ਬਾਰ ਦਾ ਹੋਵੇ ,ਭਾਮੇਂ ਖੇਤ ਬੰਨੇ ਦਾ । ‘ ਲੈ ਭੈਣ , ਸਾਡੇ ਏਹ ਆ ਕੇ ਦੱਸਣ ਪਈ ਚਮਾੜਲੀ ਤਾਂ ਊਈਂ ਹਿੜ-ਹਿੜ ਕਰੀ ਜਾਏ । ਸਾਡੇ ਜੱਟਾਂ‘ਚੋਂ ਬਖ਼ਸ਼ੀ ਹੋਣੀ ,ਤਾਰੇ ਹੋਣੀ , ਸੁਰੈਣੇ ਦਾ ਟੱਬਰ ਸਾਰੇ ਨੀਮੀਂ ਪਾਈ ਬੈਠੇ , ਐਧਰ ਓਧਰ ਦੇਖੀ ਜਾਣ । ਫੇਏ ਕਹਿੰਦੇ , ਪਈ ਸੱਚੀ ਗੱਲ ਆ ਮੇਤੋਂ ਰਿਹਾ ਨੀਂ ਗਿਆ । ਮੈਂ ਓਸਲੇ ਈ ਭਰੀ ਪਰ੍ਹੇ ‘ਚ ਆਖ ਦਿੱਤਾ – ‘ ਕੱਲ੍ਹ ਤੋਂ ਲਾਜੋ ਬੁੜ੍ਹੀ ਸਾਡੇ ਕੰਮ ਕਰੂ , ਝਾੜੂ ਬਹਾਰੀ , ਲਿੱਪਾ-ਪੋਚੀ , ਹੋਰ ਜੇਏ ਜੇਆ ਵੀ ਘਰਾਂ ‘ਚ ਹੁੰਦਾ ਆ । ‘ ਸਾਡੇ ਏਹ ਮੈਨੂੰ ਆ ਕੇ ਦੱਸਣ , ਪਈ ਸੱਦੇ ਤਾਂ ਉਨ੍ਹੇ ਟਾਮੇਂ-ਟਾਮੇਂ ਬੰਦੇ ਸੀ ਪਿੰਡ ਚੋਂ । ਪਰ ਉਦ੍ਹੇ ਘਰ ਸਾਹਮਣਲੇ ਖੁੱਲੇ ਤੌੜ ‘ਚ ਹਰ ਕੋਈ ਆ ਪੁੱਜਿਆ । ਨਾ ਕੋਈ ਵੱਡਾ ਪਿੱਛੇ ਰਿਆ , ਨਾ ਛੋਟਾ । ਨਾ ਕੋਈ ਬੰਦਾ ਨਾ ਤੀਮੀਂ । ਜਿੱਦਾਂ ਸਾਰੇ ਰਾਸ-ਲੀਲ੍ਹਾ ਦੇਖਣ ਆਇਓ ਹੋਣ । ਸਾਡੇ ਏਹ ਦੱਸਣ ,ਚਿੰਤੀ ਰੰਡ ਤਾਂ ਓਥੇ ਕਿਤੇ ਦਿਸੇ ਨਾ , ਓਦਾਂ ਉਦ੍ਹੀ ਛੁਰਲੀ ਹਰੇਕ ਨੂੰ ਚੇਤੇ । ਪਚੈਤ ਜੁੜਨੋਂ ਪਹਿਲਾਂ , ਕਿੰਨਾ ਈ ਚਿਰ ਏਹੋ ਮਸ਼ਗੂਲਾ ਚਲਦਾ ਰਿਆ । ਕੋਈ ਕਹੇ – ‘ਚੱਕਰ-ਚੁੱਕਰ ਆਉਣ ਦੀ ਤਾਂ ਐਮੋਂ ਝੂਠੀ-ਮੂਠੀ ਦੀਓ ਗੱਲ ਬਣਾਈ ਆ ਚਿੰਤੀ ਨੇ । ਅਸਲ ‘ਚ ਭਾਈਆਣੀ ਤੋਂ ਰੱਖਾ ਸੂੰਹ ਦਾ ਭਾਰ ਈ ਨਈਂ ਝੱਲ ਹੋਇਆ ਹੋਣਾ । ਸਾਢੇ ਛੇ ਮਣੀ ਬੋਰੀ ਤਾਂ ਬਣਿਆ ਪਿਆ ਸੌਹਰੀ ਦਾ ਕੜ੍ਹਾਹ ਖਾ ਖਾ ਕੇ । ‘ ਕੋਈ ਆਖੇ – ‘ ਮੈਂ ਤਾਂ ਕਹਿਨਾਂ ਕਸੂਰ ਈ ਸਾਰਾ ਚਿੰਤੀ –ਘੜਿੰਤੀ ਦਾ ਆ । ਹੋਰ ਜੁ ਤੁਰੀਂ ਰਹਿੰਦੀ ਆ ਛੜਿਆਂ ਮਲੰਗਾਂ ਆਲੇ ਪਾਸੇ । ਭਾਈ ਕਿਤੇ ਦੂਰ-ਪਾਰ ਸੀਗਾ । ਗੁਆਂਢ ਮੱਥਾ ਆ ।ਝੀਥਾਂ ਥਾਣੀ ਜੁ ਦੇਖਦੀ ਰਈ ਰੀਣ ਕੁ ਤਾਂ ਕੰਧ ਆ ਵਿਚਾਲੇ , ਟੱਪ ਕੇ ਆਉਂਦੀ ਐਧਰ , ਭਾਈਆਣੀ ਨੂੰ ਦੁਆਉਂਦੀ ਸਾਹ । ਉਦ੍ਹੀ ਜਾਨ ਬਚਦੀ , ਏਦਾ ਡੰਗ ਸਰਦਾ ....। ਕੋਈ ਕੁਸ਼ ਆਖੀ ਜਾਏ ਕੋਈ ਕੁਸ਼ ...।
ਲੈ ਭੈਣ ਮੇਰੀਏ , ਸਾਡੇ ਏਹ ਘਰ ਆ ਕੇ ਨਾਲੇ ਤਾਂ ਹੱਸਣ ਨਾਲੇ ਖ਼ਫਾ ਹੋਣ । ਆਖਣ – ‘ਹੋਈ ਤਾਂ ਭਾਮਾਂ ਚਮਾੜ੍ਹਲੀ ਵੰਨੇ ਈ ਆਂ , ਪਰ ਹੈਅ ਤਾਂ ਮਾੜੀ । ਲੋਕੀਂ ਕੀ ਕਹਿਣਗੇ ? ਏਹੋ ਕਿ ਭਾਈ-ਛਾਈ ਹੁੰਦੇ ਹੀ ਐਹੋ ਜਏ ਆ ।ਆਹੀ ਖੇਹ ਘੋਲਦੇ ਆ ਹਰ ਥਾਂ । ਲੱਚਕਰ ਤਾਂ ਬੜਾ ਕਰਨਗੇ ਜੁੜੇ ‘ ਕੱਠਾਂ ਨੂੰ । ਏਨਾਂ ਦੀ ਸਿੱਖ ਮੱਤ , ਆਪੂੰ ‘ਤੇ ਅਸਰ ਨੀ ਕਰਦੀ ।‘ ਸਾਡੇ ਏਹ ਹਿਰਖ਼ ਕਰਨ ਪਈ – ‘ਰੱਖੇ ਨੂੰ ਤਾਂ ਮਾਰੋ ਗੋਲੀ । ਏਦ੍ਹੇ ‘ਚ ਜੇੜ੍ਹੀ ਗੁਰੂ ਘਰ ਦੀ ਬਦਨਾਮੀ ਹੋਈ ਆ , ਸਾਡੀ ਹੋਈ ਆ । ਏਹ ਬਾਲ੍ਹੀਓ ਨਿਮੋਸ਼ੀ ਆਲੀ ਗੱਲ ਆ , ਸਾਡੇ ਜੱਟਾਂ ਲਈ । ਕਿਉਂ ਪਈ ਅਸੀਂ ਜੱਟ ਈ ਤਾਂ ਹੈਗੇ ਆਂ ਗੁਰੂ ਘਰ ਦੇ , ਸਿੱਖ ਕੌਮ ਦੇ ਅਸਲ ਵਾਲੀ-ਵਾਰਸ ।‘
“ ਹਾਅ ਗੱਲ ਸੋਲਾਂ ਆਨੇ ਸੱਚ ਆਖੀ ਭਾਈਏ ਨੇ। ਦੇਖਣ ਨੂੰ ਤਾਂ ਜੇਠ ਮੇਰਾ ਐਹਾ ਜੇਈ ਲੱਗਦਾ ਝੱਲ ਵਲੱਲਾ ਜਿਆ ,ਗੱਲ ਬੜੇ ਪਤੇ ਦੀ ਆਖੀ ਆ । ਲੈ ਮੈਂ ਹੋਰ ਦੱਸਦੀ ਤੈਨੂੰ – ਸਾਡੇ ‘ਮਰੀਕਾ ‘ਚ ਵੀ ਹਾਅ ਰਗੜਾ ਪਿਆ ਰਹਿੰਦਾ ਸੀ ਦੂਏ –ਚੌਥੇ । ਏਹ ਤਖਾਣ ਹੋਏ , ਲਬਾਣੇ ਹੋਏ, ਝੀਰ ਚਮਾਰ ਬਾਹਤੀ ਸੈਣੀ , ਹੋਰ ਪਤਆ ਨਈਂ ਕਿੰਨੀਆਂ ਵੱਢੀਆਂ-ਟੁੱਕੀਆਂ ਜਾਤਾਂ ਦਾ ਖ਼ਬਨੀ ਇਕ-ਇਕ ਬੰਦਾ ਬਾਅਰ ਆ , ਖ਼ਬਨੀ ਦੋ-ਦੋ ਤਿੰਨ-ਤਿੰਨ । ਸਾਡੇ ਤਾਂ ਜੱਟਾਂ ਦੇ ਟੱਬਰਾਂ ਦੇ ਟੱਬਰ ਓਧਰ ਆ। ਸਾਡੇ ਲੋਕੀਂ ਨਈਂ ਸੀ ਪ੍ਰਵਾਹ ਕਰਦੇ । ਏਹ ਨੀਮੀਆਂ ਜਾਤਾਂ ਆਲੇ ਪਤਾ ਕੀ ਕਰਦੇ ਸੀ ?ਏਹ ਜਿੱਥੇ ਵੀ ਚਾਰ ਕੁ ਜਣੇ ਕੱਠੇ ਹੋਣ , ਨਮੇਂ ਤੋਂ ਨਮਾਂ ਗੁਰਦੁਆਰਾ ਬਣਾ ਕੇ ਆਪੋ ਆਪਣਾ ਪ੍ਰਧਾਨ ਜਿਹਾ ਬਣਾ ਬਹਿਣ ।ਫੇਏ ਪਤਾ ਕੀ ਹੋਇਆ ? ਫੇਅਰ ਜਦ ਆਹ ਰੌਲਾ-ਗੌਲਾ ਜਿਆ ਬਓਤਾ ਈ ਪੈ ਗਿਆ ਨਾ ਐਥੇ ਪੰਜਾਬ ‘ਚ ਭਿੰਡਰਾਂਅਲੇ ਦਾ । ਸੁਣਿਆ ਬਓਤੇ ਮੁੰਡੇ ਤਾਂ ਐਧਰ ਈ ਫੜੇ ਫੁੜੇ ਗਏ ।ਮਾਰ ਮੂਰ ਵੀ ਦਿੱਤੇ ਸੀ ਸੁਣਿਆ ਬਓਤੇ ਸਾਰੇ ਖਸਮਾਂ ਖਾਣੇ ਪੁਲਸੀਆਂ-ਫੌਜੀਆਂ ਨੇ । ਤਾਂ ਮੀਂ ਬਚ-ਬਚ ਕੇ ਜੇੜ੍ਹੇ ਪੁੱਜ ਗਏ ਸੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕੋਲ , ਉਨ੍ਹਾਂ ਓਥੇ ਆਹੀ ਗੱਲ ਫੜ ਲੀ ਜਾਂਦਿਆਂ ਸਾਰ , ਪਈ-ਸਿੱਖ ਕੌਮ ਦੇ ਅਸਲੀ ਵਾਰਸ ਅਸੀਂ ਆ ਅਸੀਂ ਜੱਟ ਸਿੱਖ । ਗੁਰੂਘਰ ,ਗੁਰਦੁਆਰੇ ਸੱਭ ਅਸੀਂ ਰੱਖਣੇ ਆਂ ,ਕੰਮੀ-ਕਮੀਣਾਂ ਕੋਅਲ ਨਈਂ ਰਹਿਣ ਦੇਣੇ । ਫੇਏ ਭੈਣ ਸਾਡੇ ਬੰਦਿਆਂ , ਕਿਸੇ ਤੋਂ ਓਦਾਂ ਖੋਹ ਕੇ , ਕਿਸੇ ਨੂੰ ਫੈਂਟਾ ਚਾੜ੍ਹ ਕੇ ਸਾਰੇ ਈ ਕਾਬੂ ਕਰ ਲਏ । ਹੁਣ ਸਾਰੇਈ ਗੁਰੂ ਘਰ ਆਪਣੇ ਬੰਦਿਆਂ ਕੋਅਲ ਆ ! ਮੈਂ ਵੀ ਹੈਗੀ ਆਂ ਇਕ ਦੀ ਮੈਂਬਰ । ਦੇਅਰ ਤੇਰਾ ਤਾਂ ਸੁੱਖ ਨਾ ‘ ਸਾਰਿਆਂ ਨਾਲੋਂ ਵੱਡੇ ਗੁਰਦਵਾਰੇ ਦਾ ਪ੍ਰਧਾਨ ਵੀ ਆ , ਤੇ ਹੋਰਨਾਂ ਪ੍ਰਧਾਨਾਂ ਦਾ ਪ੍ਰਧਾਨ ਵੀ । “
ਆਲੇ ਹਾਏ ...ਏ...। ਨੀਂ ਚੰਦਰੀਏ , ਏਹ ਗੱਲ ਤਾਂ ਤੂੰ ਦੱਸੀਂ ਈ ਨਈਂ ਕਦੀ , ਐਨੀ ਵੇਰਾਂ ਆਈ ਆਂ ! ....ਹੁਣ ਜਾਂਦੀਓ ਮੁਮਾਰਕਾਂ ਦੇਈਂ ਮੇਰੀ ਅਲੋਂ ।ਨਾਲੇ ਆਖੀ ਭਾਬੀ ਯਾਦ ਕਰਦੀ ਸੀ ।
“ ਓਏ ਮੈਂ ਮਰ ਜਾਂ , ਹੁਣੇ ਹੁਣੇ ਤਾਂ ਭਾਬੀ ਰੱਖਾ ਸੂੰਹ ਭਾਈ ‘ਤੇ ਡੁੱਲ੍ਹੀ ਪਈ ਸੀ, ਹੁਣੇ ਹੁਣੇ ਦੇਅਰ ਆਪਣੇ ‘ਤੇ ਲੋਟੂ ਹੋ ਗਈ ।....ਚੱਲ ਕੋਈ ਨਾ ਐਸ ਉਮਰੇ ਏਦਾਂ ਈ ਹੁੰਦਾ । ਚਿੰਤਾ ਨਾ ਕਰ । ਮੈਂ ਜਾਂਦੀਓ ਸੁਨੇਹਾ ਦੇਊਂ । ਆਖੇਂ ਤਾਂ ਭੇਜ ਵੀ ਦਊਂ ਮੀਨ੍ਹੇ ਦੋ-ਮੀਨ੍ਹੇ ਲਈ । ਕਰ ਲਈ ਰੂਹ ਰਾਜ਼ੀ ।“
ਕਰ ਲੂੰ ਗੀ , ਮੈਨੂੰ ਕੋਈ ਉਲ੍ਹਾਮਾ ! ਓਹ ਕੋਈ ਓਪਰਾ ਥੋੜ੍ਹੀ ਆ । ਮੇਰਾ ਸੋਹਣਾ-ਛਿੰਦਾ ਦੇਅਰ ਆ । ਐਸੇ ਕਰਕੇ ਤਾਂ ਮੈਂ ਸਾਕ ਲਿਆਈ ਸੀ ਤੇਰਾ....।
“ਅੱਛਇਆ , ਮੈਂ ਨਾ ਆਖਾਂ ਕ੍ਹਾਤੋਂ ਨੀ ਆਉਂਦਾ ਮੇਰੇ ਨਾ ‘ ਏਥੇ । ਜਦ ਆਊ ‘ਕੱਲਾ ਈ ਆਊ । ਓਅਥੇ ਬੈਠਾ ਵੀ ਨਾਂ ਜਪਦਾ ਰਊ ਤੇਰਾ । ਕਦੀ ਆਖੂ , ਭਾਬੀ ਲਈ ਆਹ-ਆਹ ਥਿੰਗਾਂ ਜਰੂਰ ਭੇਜੀਂ । ਕਦੀ ਆਖੂ ,ਓਅਹ-ਓਹਅ ਆਪੂੰ ਲੈ ਕੇ ਜਾਈਂ । ...ਚੱਲ ਕੋਈ ਨਾ ਏਦ੍ਹੇ ‘ਚ ਮਾੜੀ ਗੱਲ ਵੀ ਕੋਈ ਨੀ । ਦਿਲ ਮਿਲੇ ਦੀਆਂ ਗੱਲਾਂ ...। ਚੱਲ , ਐਂ ਦੱਸ ਰੱਖਾ ਸੂੰਹ ਭਾਈ ਆਇਆ ਨੀਂ ਮੁੜ ਕੇ , ਨਾ ਪਿੰਡ ਨਾ ਤੇਰੇ ਕੋਅਲ ..? “ਆਇਆ ਕਿਉਂ ਨੀਂ , ਆਉਂਦਾ ਰਿਆ ਵਿਚ-ਵਿਚਾਲੇ , ਪਹਿਲੀ ਫੇਰਾਂ ਤਾਂ ਚਿਰਕੇ ਜੇਏ ਆਇਆ ਰੌਲਾ-ਰੱਪਾ ਮੁੱਕੇ ਤੇਏ । ਫੇਏ ਉਨ੍ਹੇ ਮੁੰਡੇ ਆਪਣੇ ਦੀ ਬੜੀ ਪੌਰਖ ਰੱਖੀ । ਬੁੜੀ ਨੂੰ ਬਓਤਾ ਮੂੰਹ ਨੀਂ ਲਾਇਆ । ਐਧਰ ਵੀ ਆ ਜਾਂਦਾ ਸੀ ਸਾਡੀ ਅਲਾਂ ਮਿਲ਼-ਗਿਲ਼ ਜਾਂਦਾ ਸੀ । ਦੱਸਦਾ ਸੀ –ਸਿਰਸੇ ਆਂ ਮੈਂ , ਡੇਰੇ ‘ਚ ਗ੍ਰੰਥੀ । ਕਹਿੰਦਾ ਸੀ – ਬੜ ਵੱਡਾ ਡੇਰਾ ਆ , ਬੜੀ ਆਮਦਣ ਆ , ਓਸ ਥਾਂ ਨੂੰ । ਪੈਹੇ ਮੈਨੂੰ ਵੀ ਚੰਗੇ ਬਣ ਜਾਂਦੇ ਆ । ਰਹਿਣ ਨੂੰ ਵੱਡਾ ਸਾਰਾ ਕਾਟਰ ਮਿਲਿਆ ਆ । ਟੱਬਰੀ ਨਾਲ ਰਹਿੰਦੀ ਆ । ਨਿਆਣੇ –ਨਿੱਕੇ ਵੀ ਦੱਸਦਾ ਸੀ ਹੈਗੇ ਆ ਦੂਜੀ ‘ਚੋਂ ।
“ ਦੂਜੀ ਬਚੀਓ ਆ ? ਉਹ ਤਾਂ ਨਈਂ ਤੋਰਤੀ ਉਨ੍ਹੇ ਪਹਿਲੀ ਆਂਗੂ । ਪੁੱਛਿਆ ਨੀਂ ਤੈਂ ...? “
ਐਂ ਤਾਂ ਨੀਂ ਪੁੱਛਿਆ , ਜਿੱਦਾਂ ਤੂੰ ਕਹਿੰਨੀ ਆਂ । ਓਦਾਂ ਦੱਸਦਾ ਹੁੰਦਾ ਪਈ , ਭਾਈਆਣੀ ਉਦ੍ਹੇ ਜੋੜ-ਮੇਲ ਦੀ ਆ ਪੂਰੀ । ਉਹ ਵੀ ਸੇਵਾ ਕਰਦੀ ਆ ਡੇਰੇ ਝਾੜੂ-ਪੋਚੇ ਦੀ । ਪਹਿਲਾਂ ਤਾਂ ਉਨ੍ਹੇ ਗੱਲ ਨੀ ਕੀਤੀ । ਆਹ ਪਿੱਛੇ ਜਏ ਆਇਆ ਦੱਸਦਾ ਸੀ, ਪਈ ਉਹ ਵੀ ਐਉਂਈ ਨਿਕਲੀਊ ਆ ਘਰੋਂ , ਉਦ੍ਹੇ ਆਂਗੂ । ਪਹਿਲਾਂ ਬੰਦਾ ਉਦ੍ਹਾ ਐਹਾ ਜਿਆ ਈ ਸੀ ਮਰੀਅਲ ਜਿਆ । ਉਦ੍ਹੇ ਨਾਲ ਕਿਧਰੇ ਸਾਲ-ਖੰਡ ਰਈ ਹੋਊ , ਫੇਏ ਉਹ ਡੇਰੇ ਆਈ ਮੁੜੀ ਈ ਨੀਂ ਘਰ । ਉਦ੍ਹੇ ਬੰਦੇ ਨੇ ਉਦ੍ਹਾ ਮਿੰਨਤ-ਤਰਲਾ ਵੀ ਕੀਤਾ , ਵੱਡੇ ਸੰਤਾਂ ਕੋਅਲ ਫ਼ਰਿਆਦ ਲੈ ਕੇ ਵੀ ਗਿਆ । ਓਹ ਪੇਏ ਦੀ ਧੀ ਨੀਂ ਮੰਨੀ । ਆਖੇ-ਮਾਂਰਾਜ੍ਹ ਮੈਨੂੰ ਵੱਢ ਦਿਓ , ਮਾਰ ਦਿਓ । ਮੈਂ ਨੀਂ ਜਾਣਾ ਅਮਲੀ ਜਏ ਦੇ । ਦੱਸਦਾ ਸੀ ,ਵੱਡੇ ਸੰਤਾਂ ਨੇ ਉਨੂੰ ਸਮਝਾਇਆ ਵੀ –ਬੀਬਾ ,ਏਦ੍ਹੇ ‘ ਚ ਡੇਰੇ ਦੀ ਬਦਨਾਮੀਂ ਆਂ । ਤੇਰੀ ਅੱਲ ਨੂੰ ਸੌ ਉਂਗਲਾਂ ਉੱਠਣਗੀਆਂ ,ਕਿੰਨੂੰ ਕਿੰਨੂੰ ਰੋਕੇਂਗੀ । ਉਨ੍ਹੇ ਅੱਗੋਂ ਫੇਏ ਜਿਗਰਾ ਕੀਤਾ । ਕਿਹਾ – ਮਾਂਰਾਜ੍ਹ ਜਦ ਐਹੀ ਜਈ ਨੌਬਤ ਆਈ , ਮੈਂ ਖੂਹ ‘ਚ ਛਾਲ ਮਾਰ ਕੇ ਮਰ ਜਊਂ , ਡੇਰਾ ਦਾਗੀ ਨੀ ਕਰਦੀ । ਭਾਈ ਰੱਖਾ ਸੂੰਹ ਦੱਸੇ , ਪਈ ਮੈਨੂੰ ਉਦ੍ਹੀ ਆਹ ਗੱਲ ਬਓਤ ਈ ਚੰਗੀ ਲੱਗੀ । ਫੇਏ ਮੈਂ ਈ ਸੰਤਾਂ ਨੂੰ ਇਕ-ਦੋ ਬੇਨਤੀਆਂ ਕਰਦੇ ਆਪਣੇ ਲਈ ਮੰਗ ਲਈ ।
“ ਚੱਲ ਏਹ ਤਾਂ ਭਲਾ ਈ ਕੀਤਾ , ਆਪਣਾ ਵੀ ਅਗਲੀ ਦਾ ਵੀ ....। ਮੈਂ ਤਾਂ ਕਹਿੰਨੀ ਆਂ ਬਾਹਲੀਓ ਅਕਲ ਕੀਤੀ ਭਾਈ ਤੇਰੇ ਨੇ । ਇੱਜ਼ਤ ਰੱਖ ਲੀ ਉਦ੍ਹੀ ਵੀ, ਆਪਣੀ ਵੀ । ਉਸ ਬਚਾਰੀ ਦਾ ਵੀ ਝੱਟ ਲੰਘਦਾ ਹੋ ਗਿਆ । ਓਦਾਂ ਵੀ ਔਖਾ ਈ ਹੁੰਦਾ , ਬੰਦਾ ਹੋਵੇ ਚਾਹੇ ਜਨਾਨੀ । ਲੈ , ਮੈਂ ਦੱਸਦੀ ਆਂ ਤੈਨੂੰ । ਸਾਡਾ ਜੇੜ੍ਹਾ ਗੁਰਦੁਆਰਾ ਆ ਨਾ ‘ਮਰੀਕਾ । ਉਦ੍ਹੇ ਲਈ ਭਾਈ ਮੈਂ ਐਥੋਂ ਲੈ ਗਈ ਪਿਛਲੀ ਤੋਂ ਪਿਛਲੀ ਵੇਰਾਂ । ਉਹੀ ਜੀਦ੍ਹੀ ਘਰਆਲੀ ਨੇ ਸਕੂਲ ਖੋਲ੍ਹਿਆ ਮਾਲ੍ਹਪੁਰ । ਲੈ ਭੈਣ ਮੈਂ ਤਾਂ ਜਾਣੋਂ ਆਪਣੇ ਗਲ੍ਹ ਆਪ ਈ ਫਾਹਾ ਪਾ ਲਿਆ । ਮੈਂ ਸੋਚਿਆ ਬਾਲ-ਬੱਚੇਦਾਰ ਆ , ਪੋਤਿਆ ਪੜੋਤਿਆਂ ਆਲਾ, ਏਦ੍ਹਾ ਨੀ ਉਲਾਮ੍ਹਾ ਆਉਂਦਾ । ਪਰ ਕੀ ਦੱਸਾਂ ਉਹ...ਉਹਿ ਪੈਲ੍ਹਿਆਂ ਨਾਲੋਂ ਵੀ ਦੋ ਰੱਤੀਆਂ ਤਾਹਾਂ । ਪਹਿਲੇ ਤਾਂ ਮੰਨਿਆਂ ਮੁੰਡੇ-ਖੁੰਡੇ ਸੀਗੇ । ਐਧਰੋਂ ਖ਼ਬਨੀ ਕਿੱਦਾਂ ਗਇਓ ਸੀ ਜੈਜ਼ ਨਜ਼ੈਜ਼ । ਉਨ੍ਹਾਂ ਪਤਾ ਕੀ ਕਰਨਾ ! ਦੇਹ ਤੇਰੇ ਦੀ ਰਾਉਂਡੀ ਤੇ ਰਾਉਂਡੀ ਸਾਰਾ ਦਿਨ। ਕਦੀ ਇਕ ਅੱਡੇ ਕਦੀ ਦੂਜੇ ਅੱਡੇ । ਕੰਮ ਸਾਡੇ ਕੋਈ ਹੁੰਦਾ ਨੀ ਭਾਈ ਨੂੰ ਬਓਤਾ । ਬੱਸ,ਸਵੇਰੇ ਮਾਂਰਾਜ੍ਹ ਦਾ ਪ੍ਰਕਾਸ਼ ਕਰਨਾ ਸ਼ਾਮੀਂ ਸਤੋਖਣਾਂ । ਪਾਠ-ਪੂਠ ਕਰਨ ਨੂੰ ਹੋਰ ਵਥੇਰੇ ਹੁੰਦੇ ਆ ਬੁੱਢੇ ਠੇਰੇ ।ਅਵੱਲ ਮਾਈਆਂ-ਬੀਬੀਆਂ ਨੀਂ ਸਾਹ ਲੈਣ ਦਿੰਦੀਆਂ । ਫੇਏ ਦੇਅਰ ਤੇਰਾ ਪਤਾ ਕੀ ਕਰਦਾ ? ਵਾਰੀਆਂ ਲਾਉਂਦਾ ,ਕਿਸੇ ਦੀ ਸਵੇਰੇ ਕਿਸੇ ਦੀ ਤਕਾਲੀਂ । ਪੱਕਾ ਭਾਈ ਫੇਏ ਵੇਹਲੇ ਦਾ ਵੇਹਲਾ ।ਤੈਨੂੰ ਪਤਆ ਵੇਹਲਾ ਬੰਦਾ ਕੋਈ ਨਾ ਕੋਈ ਉਲਟ-ਪੰਗਾ ਕਰੂ ਈ ਕਰੂ । ਦੋਂਹ ਕੁ ਨੇ ਤਾਂ ਸਾਡੀ ਵਾਹਲੀਓ ਹੇਠੀ ਕੁਰਆਈ । ਇਕ ਜਣਾ ਤਾਂ ਕਿਸੇ ਰਾਂਡ ਜੇਈ ਨੂੰ ਨਾਲ ਲੈ ਆਇਆ ਰੂਮ ‘ਚ । ਉਸਤੋਂ ਜਾਨ ਛੁਡਾਈ ਦੂਜਾ ਬਾਅਰ ਈ ਫੜਿਆ ਗਿਆ ਟੈਕਸੀ ਆਲੇ ਨਾ’ । ਟੈਕਸੀ ਆਲਾ ਜਰੇਜ ਤੇ ਉਹ ਰੰਡ ਗਰੇਜਣੀ । ਉਹ ਤਾਂ ਗਿੱਟ-ਮਿੱਟ ਕਰਕੇ ਕਿਸੇ ਤਰ੍ਹਾਂ ਨਿਕਲ ਗਏ ,ਸਾਡੇ ਭਾਈ ਹੋਣੀ ਕਾਬੂ ਆ ਗਏ ਪੁਲਸ ਦੇ । ਓਦ੍ਹਾ ਪਤਾ ਨੀ ਕੀ ਹੋਇਆ ਕੀ ਨੀਂ । ਆਪਾਂ ਨੀ ਗਏ ਉਦ੍ਹੇ ਪਿੱਛੇ । ਫੇਏ ਸੋਚਿਆ , ਐਹੋ ਜਏ ਭਾਈ ਅਸੀਂ ਰੱਖਣੇ ਈ ਨਈਂ । ਤਾਂ ਮੈਂ ਲੈ ਗਈ ਹੈਸ ਬਾਬੇ ਨੂੰ ਜਿਦ੍ਹੀ ਮੈਂ ਦੱਸਣ ਲੱਗੀ ਸੀ । ....ਤੈਨੂੰ ਪਤਆ ਈ ਆ , ਕਿੰਨੀ ਸੋਹਣੀ ਕਥਾ ਕਰਦਾ ਆ ।ਕੀਰਤਨ ਵੀ ਕਰ ਲਊ , ਕਵੀ-ਕੁਵੀ ਵੀ ਹੈਗਾ ।ਮੈਂ ਸੋਚਿਆ ,ਏਹ ਠੀਕ ਰਹੂ । ਗਿਆ ਤਾਂ ਪਹਿਲੋਂ ਵੀ ਸੀ ਬਾਗੇ ਹੋਣਾਂ ਦੇ ਜੱਥੇ ਨਾ’ ਸਡੇ ਕੋਅਲ । ਉਦੋਂ ਨੀ ਪਤਾ ਲੱਗਾ ਸਾਨੂੰ ,ਏਹ ਪਿਆਕੜ ਵੀ ਮੋਟਾ । ਲੈ ਭੈਣ , ਮੀਨ੍ਹਾ-ਦੋ ਮੀਨ੍ਹੇ ਤਾਂ ਧੁਸਕ ਨੀ ਲੱਗਣ ਦਿੱਤੀ ਏਨ੍ਹੇ । ਪਰ ਮਾੜੀ ਵਾਦੀ ਕੋਈ ਵੀ ਹੋਵੇ , ਕਿੰਨਾ ਕੁ ਚਿਰ ਲੁਕੂ । ਫੇਏ ਪਤਾ ਕੀ ਹੋਇਆ , ਏਨ੍ਹੇ ਬਾਜਾ ਬਜਾਉਣਾ , ਕੀਰਤਨ ਸਿਖਾਉਣਾ ਚਾਲੂ ਕਰਤਾ , ਵੀਕਾਂ ਦਿਨੀਂ।ਮਾਈਆਂ-ਬੀਬੀਆਂ ਦਾ ਵਾਰ –ਫੇਰ ਈ ਨਾ ਆਏ । ਓਦਾਂ ਕੋਈ ਕੋਈ ਜਣੀ ਦੱਸਿਆ ਕਰੇ – ‘ ਭਾਈ ਜਦੋਂ ਸ਼ਬਦ ਗਾਉਂਦਾ ਆ , ਮੂੰਹ ‘ਚੋਂ ਹੋਰਏ ਤਰ੍ਹਾ ਦੀ ਹਵਾੜ ਜੇਈ ਆਉਂਦੀ । ਮੈਂ ਅੱਗਿਉਂ ਸੱਚ ਨਾ ਮੰਨਾਂ । ਸਗੋਂ ਗੁੱਸੇ ਹੋਮਾਂ ਉਨ੍ਹਾਂ ਨੂੰ । ਆਖਾਂ –ਤੁਸੀਂ ਰੰਡੀਓ ਉਦ੍ਹਾ ਮੂੰਹ ਸੁੰਘਦੀਆਂ ਕਿ ਗਾਉਣ ਸਿੱਖਦੀਆਂ । ਉਨ੍ਹਾਂ ਕਹਿਣਾ-ਬਾਜਾ ਸਿੱਖਣ ਲਈ ਬੈਠਣਾ ਤਾਂ ਨਾਲ ਨਾਲ ਈ ਪੈਂਦਾ , ਜੁੜ ਕੇ । ਫੇਅਰ ਉਹ ਦੱਸਣ , ਸੁਰਾਂ ਨੱਪਣੀਆਂ ਦੱਸਦਾ ਭਾਈ ਸਾਡੇ ਪੋਟੇ ਵੀ ਨੱਪਦਾ । ਲੈ ਭੈਣ ਫੇਏ ਮੈਨੂੰ ਪਿਆ ਡਓਟ ।ਮੈਂ ਉਦ੍ਹੀ ਬਿੜਕ ਰੱਖੀ । ਆਨੀਂ-ਬਹਾਨੀਂ ਟੋਹਿਆ –ਪਰਖਿਆ । ਪਰ , ਪਤਾ ਕੁਸ਼ ਨਾ ਲੱਗੇ । ਫੇਏ ਇਕ ਵੀਕ ਵਾਲੇ ਦਿਨ ਮੈਂ ਤਪੈਰੇ ਜਾ ਪੁੱਜੀ ਉਦ੍ਹੇ ਕੁਆਟਰ । ਉਹੀ ਗੱਲ ਹੋਈ । ਡੋਰਾਂ ਭਿੜੀਆਂ ਹੋਈਆਂ ਸੀ ਦੋਨੋਂ । ਉਹ ਘੁੱਕ ਸੁੱਤਾ ਪਿਆ , ਕੰਬਲ ਲਪੇਟ ਕੇ । ਮੈਂ ਰਤਾ ਕੁ ਡੋਰਾਂ ਸਰਕਾ ਦੇ ਦੇਖਿਆ , ਬੋਤਲ ਖ਼ਬਨੀ ਕੇੜ੍ਹੀ ਸੀ , ਅੱਗ-ਲੱਗੜੀ ਖਾਲੀ ਪਈ ਸੀ ਮੇਜ ‘ਤੇ । ਲੈ ਭੈਣ ਮੈਂ ਉਨ੍ਹੀ ਪੈਰੀਂ ਮੁੜ ਆਈ ਘਰੇ । ਨਾ ਤੇਰੇ ਦੇਅਰ ਨੂੰ ਦੱਸਿਆ ਆ ਕੇ ਨਾ ਕਿਸੇ ਹੋਰਸ ਨੂੰ । ਮੈਂ ਸੋਚਿਆ – ਤਾਂ ਕੀ ਆ ਸਾਰੇ ਈ ਪੀਂਦੇ –ਖਾਂਦੇ ਆ । ਸਾਡੇ ਕੇੜ੍ਹਾ ਘੱਟ ਕਰਦੇ ਆ । ਰ੍ਹੋਜ਼ ਈ ਚੱਲ ਸੋ ਚੱਲ । ਉਹ ਵੀ ਆਖਿਰ ਬੰਦਾ । ਫੇਏ ਕੱਲਾ-ਕਹਿਰਾ । ਟੈਮ-ਪਾਸ ਕਰ ਈ ਲਿਆ ਜੇ ਵੇਲੇ-ਕੁਵੇਲੇ , ਤਾਂ ਕੀ ਆਖਿਰ ਆ ਗਈ । ਮੈਨੂੰ ਨਹੀਂ ਸੀ ਪਤਾ ਏਹ ਬਾਦੀ ਗਾਹਾਂ ਵੀ ਤੁਰੂ । ਲੈ ਭੈਣ , ਉਨ੍ਹੇ ਵੀ ਉਹੀ ਚਾਲੇ ਫੜ ਲਏ ਮੁੰਡਿਆਂ ਆਲੇ । ਉਹ ਵੀ ਘੁੰਮਣ ਲੱਗ ਪਿਆ ਗਰੇਜਣੀਆਂ ਪਿੱਛੇ । ਐਹੀਆਂ ਜੇਈਆਂ ਬੜੀਆਂ ਓਥੇ ਵੀ, ਜਿੱਦਾਂ ਦੀਆਂ ਐਧਰ ਆ । ਧੰਨੀ ਸਰ੍ਹੈੜੀ ਅਰਗੀਆਂ । ਉਹ ਰੰਡਾ ਨਾ ਬੁੱਢਾ ਦੇਖਦੀਆ ਨਾ ਮੁੰਡਾ । ਬੱਸ ਡਾਲੇ ਚਾਹੀਦੇ ਆ , ਜਿੱਧਰ ਕੋਈ ਮਰਜ਼ੀ ਲਈ ਫਿਰੇ । ਐਹੀ ਜੇਈ ਦੇ ਅੜਿੱਕੇ ਇਕ ਦਿਨ ਸਾਡੇ ਭਾਈ ਹੋਣੀ ਵੀ ਆ ਗਏ । ਆਪੂੰ ਈ ਉਨ੍ਹੇ ਰੰਡ ਨੇ ਟੈਕਸੀ ਹੈਅਰ ਕਰਲੀ । ਫੇਏ ਕਹੇ – ਚੱਲ ਜਿੱਥੇ ਚੱਲਣਾ । ਭਾਈ ਹੋਣਾ ਨੂੰ ਪਤਾ ਨਾ ਲੱਗੇ ਕੀ ਕਹਿੰਦੀ ਆ ।ਗੁਣੀ –ਗਿਆਨੀ ਤਾਂ ਬਥੇਰਾ ਸੀ , ਗਰੇਜੀ ਨਈਂ ਸੀ ਆਉਂਦੀ । ਡਰੈਵਰ ਆਪਣੀ ਥਾਂ ਔਖਾ । ਉਹ ਕਹੇ –ਦੱਸੋ ਕਿੱਥੇ ਪੁੱਜਣਾ ,ਮੈਨੂੰ ਕ੍ਹਾਨੂੰ ਬੰਨਿਆ ਆਂ । ਸੀ ਤਾਂ ਉਹ ਗਰੇਜ , ਪਰ ਪੰਜਾਬੀ ਜਾਣਦਾ ਸੀ ਥੋੜੀ ਕੁ । ਲੈ ਭੈਣ ਉਨ੍ਹੇ ਬਚਾਅ ਕੀਤਾ ਨਾਲੇ ਸਾਡਾ , ਨਾਲੇ ਭਾਈ ਦਾ । ਉਨ੍ਹੇ ਟੁੱਲੇ-ਟੱਲੇ ਮਾਰ ਕੇ ਭਾਈ ਤੋਂ ਪੁੱਛ ਲਿਆ ਦੇਅਰ ਤੇਰੇ ਦਾ ਨਾਂ । ਓਥੇ ਖੜ੍ਹੇ ਨੇ ਫੂਨ ਕਰਤਾ , ਪਈ ਐਦਾਂ ਹੋਈ , ਦੱਸੋ ਕੀ ਕਰਾਂ । ਲੈ ਭੈਣ ਦੇਅਰ ਤੇਰੇ ਨੇ ਬੜੀ ਅਕਲ ਕੀਤੀ । ਡਰੈਵਰ ਨੂੰ ਕਿਹਾ – ਰੰਡ ਨੂੰ ਕਿਧਰੇ ਲਾਹ ਕੇ ਏਨੂੰ ਐਥੇ ਪੁੱਜਦਾ ਕਰਦੇ , ਮੇਰੇ ਕੋਅਲ । ਅੱਗੋਂ ਮੈਂ ਸਾਂਭ ਲੂੰ । ਸਾਂਭਣਾ ਤਾਂ ਪੈਣਾ ਸੀ , ਨਈਂ ਹੋਏ ਹੋਏ ਹੋਣੀ ਸੀ ਸਾਡੀ । ਲੈ ਭੈਣ , ਉਨੂੰ ਅਗਲੇ ਦਿਨ ਈ ਬਰੰਗ ਕਰਤਾ ਐਥੇ ਨੂੰ । ਪਤਾ ਤਕ ਨੀਂ ਲੱਗਣ ਦਿੱਤਾ ਕਿਸੇ ਵੀ ਮੈਂਬਰ ਨੂੰ । ਹੁਣ ਫੇਏ ਹੈਨੀਂ ਕੋਈ ਵੀ ਸਾਡੇ ਕੋਅਲ । ਮੇਰਾ ਤਾਂ ਜੀਅ ਕਰਦਾ ਤੇਰਾ ਰੱਖਾ ਸੂੰਹ ਲੈ ਜਮਾਂ ਆਪਣੇ ਨਾਲ ....।“
ਨਾਅ...ਨਾ...ਨਾ ....। ਹਾਅ ਕੰਮ ਨਾ ਕਰੀਂ । ਭੁੱਲ ਕੇ ਵੀ ਨਾ ਕਰ ਵੈਈਂ । ਲਿਜਾਣਾ ਤਾਂ ਇਕ ਪਾਸੇ ਰਿਆ , ਐਹੀ ਜੇਈ ਗੱਲ ਦਾ ਭੋਗ ਤੱਕ ਨਾ ਪਾਈਂ ਮੁੜ ਕੇ । ਉਹ ਜਿੱਥੇ ਹੈਗਾ , ਓਥੇਈ ਰਹਿਣ ਦੇ ਉਨੂੰ ....।
“ ਦੇਖਿਆ ਫੇਏ ਨਿਕਲ ਈ ਆਈ ਸੱਚੀ ਗੱਲ ਅੰਦਰੋਂ । ਨਈਂ ਰਹਿ ਹੋਇਆ ਨਾ ਫੇਏ ਬੀਬੀ ਸਾਡੀ ਤੋਂ । ਭੈਣੋ ਤੇਰਾ ਕਸੂਰ ਨਹੀਂ ਏਦ੍ਹੇ ‘ਚ ਕੋਈ ਵੀ । ਏਦਾਂ ਹੁੰਦੀ ਈ ਹੁੰਦੀ । ਚਾਹੇ ਕੋਈ ਬੰਦਾ ਹੋਵੇ ਚਾਹੇ ਜ਼ਨਾਨੀ । ਚੰਗੀ ਚੀਜ਼ ਕੋਈ ਨੀ ਛੱਡਦਾ । ...ਚੱਲ ਠੀਕ ਆ ਜਿੱਦਾਂ ਤੂੰ ਕਹੇਂ ਉਦਾਂ ਈ ਸਈ । ਤੂੰ ਰੱਖ ਅਪਣਾ ਰੱਖਾ ਆਪਣੇ ਕੋਅਲ । ਮੈਂ ਹੋਰ ਦੇਖ ਲੈਨੀਂ ਆ ਬੁੱਢਾ-ਠੇਰਾ ! “
ਦੁਰ ਫਿੱਟੇ ਮੂੰਹ , ਤੈਨੂੰ ਮਸ਼ਗੂਲੇ ਸੁਝਦੇ ਆ , ਐਥੇ ਜਾਨ ‘ਤੇ ਬਣੀ ਪਈ ਆ । ਮੈਂ ਤਾਂ ਏਹ ਕਹਿੰਨੀ ਆਂ ਪਈ ਐਥੇ ਤਾਂ ਇਕ ਨੇ ਵਖ਼ਤ ਪਾਇਆ ਆ ,ਦੂਜਾ ਹੋਰ ਰਲ੍ਹ ਕੇ ਤਾਂ ਹੋਰ ਵੀ ਭੜਥੂ ਪਾਉਣਗੇ । ਗੂਠਾ ਦਖਾਉਣਗੇ ਸਾਡੇ ਪਿੰਡ ਨੂੰ ,ਵਿੱਚੇ ਈ ਤੈਨੂੰ –ਮੈਨੂੰ । ਮੈਂ ਤਾਂ ਪਛੋਤਾਓਨੀ ਆਂ ਓਸ ਘੜੀ ਨੂੰ ਜਦ ਮੈਂ ਹਾਂ ਕਰ ਬੈਠੀ । ਨਾ ਮੈਂ ਬੁੱਢੜੀ ਨੂੰ ਆਪਣੇ ਮੱਥੇ ਮੜ੍ਹਦੀ , ਨਾ ਏਦ੍ਹਾ ਛਲਾਰੂ ਜੇਆ ਕਿਸੇ ਬੰਨੇ ਲਗਦਾ । ਰੁਲ੍ਹਦਾ ਖੁਲ੍ਹਦਾ ਰਹਿੰਦਾ, ਬਾਕੀ ਚਮਾੜ੍ਹਲੀ ਆਂਗੂ । ਦਿਹਾੜੀ –ਦੱਪਾ ਕਰਦਾ ਜਾਂ ਹੋਰ ਜੋ ਮਰਜ਼ੀ ਖੇਹ ਖਾਂਦਾ । ਘੱਟੋ –ਘੱਟ ਪੜ੍ਹਦਾ ਤਾਂ ਨਾ । ਐਈਥੇ , ਮੋਮੋਠਗਣਾ ਜੇਆ ਬਣਕੇ ਲੱਗਾ ਰਿਆ । ਪਤਾ ਸੀ ਪਈ ਲੱਭੀ ਜਾਣਾ ਆ ਟੁੱਕਰ ਦੋਨੋਂ ਵੇਲੇ । ਜੇ ਹੁੰਦਾ ਸੰਸਾ ਝੁਲਕਾ ਦੇਣ ਦਾ ਢਿੱਡ ਨੂੰ , ਤਾਂ ਕਾਨੂੰ ਹੋਣੀਆਂ ਸੀ ਐਨੀਆਂ ਪੜ੍ਹਾਈਆਂ । ਨਾ ਅੱਗ ਲੱਗੜਾ ਐਥੇ ਪੁੱਜਦਾ , ਨਾ ਸਾਨੂੰ ਆਹ ਦਿਨ ਦੇਖਣੇ ਪੈਂਦੇ । ਬੱਸ ਆਹੀ ਹਿਰਖ਼ ਕਰਦੇ ਆ ਸਾਡੇ ਏਹ ਜਦ ਵੀ ਮੁੜਦੇ ਆ ਸ਼ੈਅਰੋਂ । ਆ ਕੇ ਕਹਿਣਗੇ – ‘ ਚਰਨ ਕੋਰੇ , ਦੇਖ ਲਾਅ ਸਮੇਂ ਦਾ ਗੇੜ । ਜੇੜ੍ਹਾ ਐਨਾ ਚਿਰ ਸਾਡੇ ਟੁਕੜਿਆਂ ‘ਤੇ ਪਲ੍ਹਦਾ ਰਿਆ । ਪੈਂਦਾ ਵੀ ਐਥੇ ਹੀ ਰਿਆ ਤੇਰੇ ਕੋਅਲ ,ਲੱਕੜ ਦੇ ਫੱਟੇ ‘ਤੇ । ਕੋਠਾ ਵੀ ਹੈਨਾ ਸੀ ਸੁਆਦ ਦਾ ਸਿਰ ਢੱਕਣ ਨੂੰ । ਉਦ੍ਹੀ ਹੁਣ ਸਾਡੀ ਐਸ ਨਾਲੋਂ ਕਿਤੇ ਵੱਡੀ ਕੋਠੀ ਆ, ਸ਼ੈਅਰ ।ਮੈਂ ਤੂੰ ਅੰਦਰ ਨਈਂ ਜੀ ਸਕਦੇ ਸਿੱਧੇ । ਜਿਹੋ ਜੇਈ ਕੋਠੀ , ਉਹੋ ਜਿਆ ਦਫ਼ਤਰ ਆ ਕਚੈਰੀ । ਆਪੂੰ ਉਹ ਗੱਦੇ ਆਲੀ ਖੁਰਸੀ ‘ਤੇ ਹੁੰਦਾ , ਹਮਾ-ਤੁਮਾਂ ਉਦ੍ਹੇ ਅੱਗੇ ਬੈਠੇ ਹੁੰਨੇ ਆਂ , ਲੱਕੜ ਦੇ ਫੱਟੇ ‘ਤੇ । ਬੱਸ ਆਹੀ ਨਿਮੋਸ਼ੀ ਨੀ ਝੱਲੀ ਜਾਂਦੀ । ‘
ਲੈ ਭੈਣ, ਮੈਂ ਤੈਨੂੰ ਦੱਸ ਦਿੱਤੀ ਆ ਵਿਚਲੀ ਗੱਲ । ਅੱਗੇ ਤੂੰ ਸਿਆਣੀ ਆਂ । ਆਪੇ ਈ ਸਮਝ ਲਾਅ ਨਫਾ-ਨੁਕਸਾਨ । ਮੈਂ ਤਾਂ ਏਹੋ ਕਹੂੰ ,ਦੇਖੀਂ ਕਿਤੇ ਰੱਖੇ ਨੂੰ ‘ਮਸੁਖੀ ਰਹਿਣ ਦਾ ਫ਼ਾਰ੍ਮੂਲਾ -ਕਿਸੇ ਦਾ ਬੁਰਾ ਨਾ ਸੋਚੋ (ਕਹਾਣੀ)----
---ਬਚਿੱਤਰ ਸੰਧੂ
ਇੱਕ ਰਾਜਾ ਰੋਜ਼ ਸਵੇਰੇ ਸੈਰ ਵਾਸਤੇ ਜਾਂਦਾ ਸੀ | ਰਸਤੇ ਵਿਚ ਇਕ ਵਪਾਰੀ ਦਾ ਘਰ ਸੀ | ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ਕਿ ਸੈਰ ਕਰਦਿਆ ਇਸ ਘਰ ਕਰਕੇ ਬਹੁਤ ਵਲਾ ਪੈਂਦਾ ਹੈ ,ਇਹ ਘਰ ਢੁਆ ਦੇ |
ਵਜੀਰ ਹੈਰਾਨ ਸੀ ਕਿ ਇੰਨਾ ਚਿਰ ਹੋ ਗਿਆ ਰਾਜਾ ਸੈਰ ਕਰਨ ਆ ਰਿਹਾ ਹੈ ,ਅੱਜ ਕੀ ਹੋ ਗਿਆ ? ਵਜੀਰ ਨੇ ਟਾਲ ਦਿੱਤਾ |
ਵਜੀਰ ਉਸ ਘਰ ਵਿਚ ਰਹਿੰਦੇ ਵਪਾਰੀ ਕੋਲ ਗਿਆ ਕਹਿਣ ਲੱਗਾ ,' ਸਚ ਦੱਸ ਕਿ ਤੂੰ ਕਦੇ ਰਾਜੇ ਦਾ ਬੁਰਾ ਤਾ ਨੀ ਚਿਤਵਇਆ ?'
ਵਪਾਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਰਾਜੇ ਦੀ ਤਬੀਅਤ ਬਹੁਤ ਖਰਾਬ ਸੀ ,ਮੈਂ ਬਹੁਤ ਸਾਰੀ ਚੰਦਨ ਦੀ ਲੱਕੜੀ ਇਹ ਸੋਚ ਕੇ ਖਰੀਦ ਲਈ ਕਿ ਜਦੋ ਰਾਜਾ ਮਰੇਗਾ ਤਾ ਇਹ ਚੰਦਨ ਮਹਿੰਗੇ ਮੁੱਲ ਤੇ ਵੇਚ ਕ ਚੋਖਾ ਮੁਨਾਫਾ ਕਮਾਵੇਗਾ |
ਪਰ ਰੱਬ ਦੀ ਕਰਨੀ ਰਾਜਾ ਠੀਕ ਹੋ ਗਿਆ |ਮੇਰਾ ਪੈਸਾ ਫੱਸ ਗਿਆ |ਮੈਂ ਰੱਬ ਅੱਗੇ ਰੋਜ਼ ਰਾਜੇ ਦੀ ਮੋਤ ਲੈ ਅਰਦਾਸ ਕਰਦਾ ਹਾ |
ਵਜੀਰ ਕਹਿਣ ਲੱਗਾ ਤੇਰਾ ਰਾਜੇ ਪ੍ਰਤੀ ਬੁਰਾ ਚਿਤਵਨ ਕਰਕੇ ,ਰਾਜੇ ਦੇ ਮਨ ਵਿਚ ਵੀ ਤੇਰੇ ਪ੍ਰਤੀ ਬੁਰਾ ਆ ਗਿਆ ਹੈ ,ਤੇ ਹੁਣ ਉਸ ਨੇ ਤੇਰਾ ਘਰ ਢਾਣ ਦਾ ਹੁਕਮ ਦਿੱਤਾ ਹੈ |ਵਜੀਰ ਨੇ ਕਿਹਾ ਕਿ ਮੈਂ ਕੁਝ ਚੰਦਨ ਦੀ ਲੱਕੜੀ ਖਰੀਦ ਲੈਂਦਾ ਹਾ, ਤੇ ਹੁਣ ਤੂੰ ਹਰ ਰੋਜ਼ ਪਰਮਾਤਮਾ ਅੱਗੇ ਰਾਜੇ ਦੀ ਚੜਦੀ ਕਲਾ ਵਾਸਤੇ ਅਰਦਾਸ ਕਰਿਆ ਕਰ|
ਕੁਝ ਦਿਨ ਵਜੀਰ ਦੇ ਟਾਲਦੇ ਰਹਿਣ ਦੇ ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ,ਕਿ ਜੇ ਅਜੇ ਪ੍ਰਬੰਧ ਨਹੀ ਹੋਇਆ , ਤਾ ਰਹਿਣ ਦੇ ,ਕੀ ਕਿਸੇ ਦਾ ਹਸਦਾ-ਵਸਦਾ ਘਰ ਉਜਾੜਨਾ ਹੈ ?ਮੈਂ ਤਾ ਸੈਰਹੀ ਕਰਨੀ ਹੁੰਦੀ ਹੈ,ਫਿਰ ਕੀ ਹੋਇਆ,ਥੋੜਾ ਵਧ ਤੁਰਨਾ ਪੈ ਗਿਆwww.sabblok.blogspot.com
ਇੱਕ ਰਾਜਾ ਰੋਜ਼ ਸਵੇਰੇ ਸੈਰ ਵਾਸਤੇ ਜਾਂਦਾ ਸੀ | ਰਸਤੇ ਵਿਚ ਇਕ ਵਪਾਰੀ ਦਾ ਘਰ ਸੀ | ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ਕਿ ਸੈਰ ਕਰਦਿਆ ਇਸ ਘਰ ਕਰਕੇ ਬਹੁਤ ਵਲਾ ਪੈਂਦਾ ਹੈ ,ਇਹ ਘਰ ਢੁਆ ਦੇ |
ਵਜੀਰ ਹੈਰਾਨ ਸੀ ਕਿ ਇੰਨਾ ਚਿਰ ਹੋ ਗਿਆ ਰਾਜਾ ਸੈਰ ਕਰਨ ਆ ਰਿਹਾ ਹੈ ,ਅੱਜ ਕੀ ਹੋ ਗਿਆ ? ਵਜੀਰ ਨੇ ਟਾਲ ਦਿੱਤਾ |
ਵਜੀਰ ਉਸ ਘਰ ਵਿਚ ਰਹਿੰਦੇ ਵਪਾਰੀ ਕੋਲ ਗਿਆ ਕਹਿਣ ਲੱਗਾ ,' ਸਚ ਦੱਸ ਕਿ ਤੂੰ ਕਦੇ ਰਾਜੇ ਦਾ ਬੁਰਾ ਤਾ ਨੀ ਚਿਤਵਇਆ ?'
ਵਪਾਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਰਾਜੇ ਦੀ ਤਬੀਅਤ ਬਹੁਤ ਖਰਾਬ ਸੀ ,ਮੈਂ ਬਹੁਤ ਸਾਰੀ ਚੰਦਨ ਦੀ ਲੱਕੜੀ ਇਹ ਸੋਚ ਕੇ ਖਰੀਦ ਲਈ ਕਿ ਜਦੋ ਰਾਜਾ ਮਰੇਗਾ ਤਾ ਇਹ ਚੰਦਨ ਮਹਿੰਗੇ ਮੁੱਲ ਤੇ ਵੇਚ ਕ ਚੋਖਾ ਮੁਨਾਫਾ ਕਮਾਵੇਗਾ |
ਪਰ ਰੱਬ ਦੀ ਕਰਨੀ ਰਾਜਾ ਠੀਕ ਹੋ ਗਿਆ |ਮੇਰਾ ਪੈਸਾ ਫੱਸ ਗਿਆ |ਮੈਂ ਰੱਬ ਅੱਗੇ ਰੋਜ਼ ਰਾਜੇ ਦੀ ਮੋਤ ਲੈ ਅਰਦਾਸ ਕਰਦਾ ਹਾ |
ਵਜੀਰ ਕਹਿਣ ਲੱਗਾ ਤੇਰਾ ਰਾਜੇ ਪ੍ਰਤੀ ਬੁਰਾ ਚਿਤਵਨ ਕਰਕੇ ,ਰਾਜੇ ਦੇ ਮਨ ਵਿਚ ਵੀ ਤੇਰੇ ਪ੍ਰਤੀ ਬੁਰਾ ਆ ਗਿਆ ਹੈ ,ਤੇ ਹੁਣ ਉਸ ਨੇ ਤੇਰਾ ਘਰ ਢਾਣ ਦਾ ਹੁਕਮ ਦਿੱਤਾ ਹੈ |ਵਜੀਰ ਨੇ ਕਿਹਾ ਕਿ ਮੈਂ ਕੁਝ ਚੰਦਨ ਦੀ ਲੱਕੜੀ ਖਰੀਦ ਲੈਂਦਾ ਹਾ, ਤੇ ਹੁਣ ਤੂੰ ਹਰ ਰੋਜ਼ ਪਰਮਾਤਮਾ ਅੱਗੇ ਰਾਜੇ ਦੀ ਚੜਦੀ ਕਲਾ ਵਾਸਤੇ ਅਰਦਾਸ ਕਰਿਆ ਕਰ|
ਕੁਝ ਦਿਨ ਵਜੀਰ ਦੇ ਟਾਲਦੇ ਰਹਿਣ ਦੇ ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ,ਕਿ ਜੇ ਅਜੇ ਪ੍ਰਬੰਧ ਨਹੀ ਹੋਇਆ , ਤਾ ਰਹਿਣ ਦੇ ,ਕੀ ਕਿਸੇ ਦਾ ਹਸਦਾ-ਵਸਦਾ ਘਰ ਉਜਾੜਨਾ ਹੈ ?ਮੈਂ ਤਾ ਸੈਰਹੀ ਕਰਨੀ ਹੁੰਦੀ ਹੈ,ਫਿਰ ਕੀ ਹੋਇਆ,ਥੋੜਾ ਵਧ ਤੁਰਨਾ ਪੈ ਗਿਆwww.sabblok.blogspot.com
ਧੁੱਪ-ਛਾਂ
ਲਾਲ ਸਿੰਘ ਦਸੂਹਾ
ਪਿੰਡ ਨੂੰ ਅਲਵਿਦਾ ਆਖ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ , ਹੁਣ ਤੱਕ ਤੀਜਾ ਮਕਾਨ ਬਦਲ ਚੁੱਕਾ ਹਾਂ । ਪਹਿਲਾਂ ਮਕਾਨ ਚੁੰਗੀਓ ਬਾਹਰ ਬਣੀ ਬਸਤੀ ਵਿਚ ਇਕੋ ਇਕ ਕਮਰਾ ਸੀ । ਅੱਗੋ ਵਿਹੜਾ ਨਾ ਬਰਾਂਡਾ ।
ਉਂਝ ਵਿਹੜਾ ਸੀ ਵੀ ਨਿੱਕਾ ਜਿਹਾ ‘ਹਾਤੇ ’ ਵਰਗਾ । ਦਸਾਂ ਕਰਾਏਦਾਰਾਂ ਲਈ ਸਾਂਝਾ ।
ਸਾਰੇ ਟੱਬਰ ਆਪੋ ਵਿਚ ਦੀ ਰੋਲ-ਗਦੋਲਾ । ਕਿਸੇ ਦੀ ਜੁੱਤੀ ਕਿਸੇ ਤਾ ਬੂਹੇ ਅੱਗੇ । ਕਿਸੇ ਦਾ ਕਪੜਾ ਕਿਸੇ ਦੇ । ਕਿਸੇ ਦਾ ਨਿਆਣਾ ਕਿਧਰੇ ਹੱਗ ਛੱਡਦਾ । ਕਿਸੇ ਦਾ ਖੰਗਾਰ ਕਿਧਰੇ ਪਿਆ ਹੁੰਦਾ । ਇਕ ਦਾ ਗਾਲੀ-ਗਲੋਚ ਦਸਾਂ ਕੁਆਟਰਾਂ ਤੱਕ ਪਹੁੰਚਦਾ । ਵਿਚਕਾਰ ਇਕ ਨਲਕਾ । ਉਹ ਵੀ ਨਿਰਾ ਢੀਚਕ-ਢੀਚਕ । ਦਾਤਨ-ਕੁਰਲਾ ,ਨੱਕ-ਸੀਂਢ ਸੱਭ ਦਾ ਉੱਥੇ । ਪਾਣੀ ਦੀ ਵਾਰੀ ਲਈ ਚੀਂ-ਚੀਂ , ਪੈਂਅ-ਪੈਂਅ ਹੁੰਦੀ ਈ ਰਹਿੰਦੀ । ਲੜਨ-ਭਿੜਨ ਤੋਂ ਸਿਵਾ ਨਾ ਕਿਸੇ ਨੂੰ ਅੰਦਰ ਦੀ ਸੁਰਤ ਨਾ ਕਿਸੇ ਨੂੰ ਬਾਹਰ ਦੀ । ਪਿੰਡ ਡਿਪੂ ਦੀ ਪਿਛਵਾੜੀ ਬੜੀ ਰੀਝ ਨਾਲ ਬਣਵਾਇਆ ਕਈ ਕਮਰਿਆਂ ਵਾਲਾ ਖੁਲ੍ਹਾ-ਮੋਕਲਾ ਮਕਾਨ ਛੱਡ ਕੇ ਇਕੋ ਘੁਰਨੇ ਦੀ ਕੈਦ, ਮੈਨੂੰ ਮੌਤ ਸਹੇੜਨ ਵਾਂਗ ਜਾਪੀ । ਪੂਰੇ ਮਹੀਨੇ ਦਾ ਕਰਾਇਆ ਪੇਸ਼ਗੀ ਦਿੱਤਾ ਛੱਡ ਕੇ , ਮੈਂ ਦਸਾਂ ਕੁ ਦਿਨਾਂ ਪਿਛੋਂ ਹੀ ਇਕ ਹੋਰ ਥਾਂ ਜਾ ਟਿਕਿਆ ।
ਉਂਝ ਵਿਹੜਾ ਸੀ ਵੀ ਨਿੱਕਾ ਜਿਹਾ ‘ਹਾਤੇ ’ ਵਰਗਾ । ਦਸਾਂ ਕਰਾਏਦਾਰਾਂ ਲਈ ਸਾਂਝਾ ।
ਸਾਰੇ ਟੱਬਰ ਆਪੋ ਵਿਚ ਦੀ ਰੋਲ-ਗਦੋਲਾ । ਕਿਸੇ ਦੀ ਜੁੱਤੀ ਕਿਸੇ ਤਾ ਬੂਹੇ ਅੱਗੇ । ਕਿਸੇ ਦਾ ਕਪੜਾ ਕਿਸੇ ਦੇ । ਕਿਸੇ ਦਾ ਨਿਆਣਾ ਕਿਧਰੇ ਹੱਗ ਛੱਡਦਾ । ਕਿਸੇ ਦਾ ਖੰਗਾਰ ਕਿਧਰੇ ਪਿਆ ਹੁੰਦਾ । ਇਕ ਦਾ ਗਾਲੀ-ਗਲੋਚ ਦਸਾਂ ਕੁਆਟਰਾਂ ਤੱਕ ਪਹੁੰਚਦਾ । ਵਿਚਕਾਰ ਇਕ ਨਲਕਾ । ਉਹ ਵੀ ਨਿਰਾ ਢੀਚਕ-ਢੀਚਕ । ਦਾਤਨ-ਕੁਰਲਾ ,ਨੱਕ-ਸੀਂਢ ਸੱਭ ਦਾ ਉੱਥੇ । ਪਾਣੀ ਦੀ ਵਾਰੀ ਲਈ ਚੀਂ-ਚੀਂ , ਪੈਂਅ-ਪੈਂਅ ਹੁੰਦੀ ਈ ਰਹਿੰਦੀ । ਲੜਨ-ਭਿੜਨ ਤੋਂ ਸਿਵਾ ਨਾ ਕਿਸੇ ਨੂੰ ਅੰਦਰ ਦੀ ਸੁਰਤ ਨਾ ਕਿਸੇ ਨੂੰ ਬਾਹਰ ਦੀ । ਪਿੰਡ ਡਿਪੂ ਦੀ ਪਿਛਵਾੜੀ ਬੜੀ ਰੀਝ ਨਾਲ ਬਣਵਾਇਆ ਕਈ ਕਮਰਿਆਂ ਵਾਲਾ ਖੁਲ੍ਹਾ-ਮੋਕਲਾ ਮਕਾਨ ਛੱਡ ਕੇ ਇਕੋ ਘੁਰਨੇ ਦੀ ਕੈਦ, ਮੈਨੂੰ ਮੌਤ ਸਹੇੜਨ ਵਾਂਗ ਜਾਪੀ । ਪੂਰੇ ਮਹੀਨੇ ਦਾ ਕਰਾਇਆ ਪੇਸ਼ਗੀ ਦਿੱਤਾ ਛੱਡ ਕੇ , ਮੈਂ ਦਸਾਂ ਕੁ ਦਿਨਾਂ ਪਿਛੋਂ ਹੀ ਇਕ ਹੋਰ ਥਾਂ ਜਾ ਟਿਕਿਆ ।
ਇਹ ਮਕਾਨ ਮਾਡਲ-ਗਰਾਮ ਅੰਦਰ ਸੀ । ਖੁਲ੍ਹੀਆਂ-ਡੁਲੀਆਂ ਸੜਕਾਂ । ਨਾਲ ਨਾਲ ਜੁੜਵੇਂ ਕੋਠੀਆਂ ਵਰਗੇ ਵੱਡੇ-ਵੱਡੇ ਮਕਾਨ । ਇਕ ਇਕ ਪਲਾਟ ਅੰਦਰ ਦੋ-ਦੋ ਤਿੰਨ-ਤਿੰਨ ਵੱਖਰੇ ਵੱਖਰੇ ਰਿਹਾਇਸ਼ੀ ਸੈਟ । ਚੁਰੰਜਾ ਨੰਬਰ ਕੋਠੀ ਦਾ ‘ਸੀ ’ ਪੋਰਸ਼ਨ ਖਾਲੀ ਮਿਲ ਗਿਆ । ਜਾਂ ਇਉਂ ਆਖੋ ਖਾਲੀ ਹੋ ਗਿਆ । ਇਥੇ ਇਕ ਮਾਸਟਰ ਜੀ ਰਹਿੰਦੇ ਸਨ, ਸਿਆਣੇ-ਬਿਆਣੇ , ਬਾਲ-ਬੱਚੇਦਾਰ । ਸ਼ਾਮ ਸਿੰਘ ਉਹਨਾਂ ਦਾ ਨਾਂ ਸੀ । ਉਪਨਾਮ ‘ਸੈਣੀ ’ਕਰਕੇ ਲਿਖਦੇ । ਮਾਲਕ ਮਕਾਨ ਵੀ ਇਸੇ ਜਾਤੀ ਦੇ , ਪਰ ਉਪ-ਜਾਤੀ ਵੱਖਰੀ । ਬਨਵੈਤ । ਵੱਡੇ ਬਨਵੈਤ ਜੀ ਦੁਕਾਨ ਕਰਦੇ ਸਨ ,ਢਾਂਗੂ ਰੋਡ ਤੇ । ਮੋਟਰ ਸਪੇਅਰ-ਪਾਰਟਸ ਦੀ । ਦੋ ਮੁੰਡੇ , ਉਹਨਾਂ ਦੇ । ਦੋਨੋਂ ਟਰਾਂਸਪੋਰਟਰ । ਕੱਲੇ-ਕੱਲੇ ਪਾਸ ਕਈ ਕਈ ਮੋਟਰ ਗੱਡੀਆਂ । ਕੁਝ ਛੋਟੀਆਂ ਕਈ ਵੱਡੀਆਂ । ‘ਏ ’ ਪੋਰਸ਼ਨ ਇਕ ਕੋਲ , ‘ਬੀ ’ ਪੋਰਸ਼ਨ ਦੂਜੇ ਪਾਸ । ਸੁਣਿਆ ਪੜ੍ਹਾਈ –ਲਿਖਾਈ ‘ਚ ਦੋਨੋਂ ਨਫਿੱਟ ਸਨ । ਸਿਆਣੇ ਪਿਓ ਨੇ ਟਰੱਕ –ਕਲੀਨਰ ਲਾ ਦਿੱਤੇ ਕਿੱਧਰੇ । ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ । ਉਹਨਾਂ ਸਭ ਸਿਖਾ ‘ ਤਾ । ਉਹਨਾਂ ਵਾਂਗ ਚੰਗਾ –ਮਾੜਾ ਬੋਲਦੇ । ਮਿੱਠਾ –ਕੌੜਾ ਛਕਦੇ । ਹਰ ਵੇਲੇ ਜ਼ਰਦਾ ਮੂੰਹ ‘ਚ ਰਹਿੰਦਾ । ਸਿਰਗਟਾਂ-ਬੀੜੀਆਂ ਦੀ ਤਾਂ ਪੁੱਛੋਈ ਨਾ । ਦੋ ਸੂਟੇ ਮਾਰ ਕੇ ਬਿੱਲੇ ਲਾ ਛੱਡਦੇ । ਦਾਰੂ-ਸਿੱਕਾ , ਫੀਮ-ਚਰਸ ਜੋ ਹੱਥ ਆਉਂਦਾ ਸੱਭ ਚਟੱਮ । ਪਰ , ਸੈਣੀ ਪੁੱਤਰ ਸਨ , ਪੱਲਾ ਨਾ ਗੁਆਇਆ । ਉਲਟਾ ਹੰਢੇ ਵਰਤੇ ਡਰੈਵਰਾਂ ਨੂੰ ਠਿੱਬੀ ਮਾਰ ਗਏ । ਮੁਸ-ਫੁਟਦਿਆਂ ‘ਡਰੈਵਰ ’ ਬਣ ਬੈਠੇ । ਕੰਘੀ-ਪਟੇ ਵਾਹੁੰਦਿਆ ਇਕ-ਇਕ ਗੱਡੀ ਪਾ ਲਈ । ਬੱਸ ਫਿਰ , ਚੱਲ ਸੌ ਚੱਲ । ਹੁਣ ਅੱਠ –ਅੱਠ ਦਸ-ਦਸ ਆ ,ਕੱਲੇ –ਕੱਲੇ ਕੋਲ । ਆਪਣੇ ਲਈ ਕਾਰਾਂ ਵੱਖਰੀਆਂ । ਜੀਪਾਂ ਵੱਖਰੀਆਂ । ਸਕੂਟਰ ਵੱਖਰੇ । ਦਫ਼ਤਰ ਵੱਖਰੇ । ਪੂਰੀ ਸੱਜ-ਧੱਜ । ਪਰ , ‘ਖਾਣੀ-ਪੀਣੀ’ਸਭ ਬੰਦ। ਕੈਂਚੀਆਂ ਮੋਚਨੇ ਸਭ ਢੇਰਾਂ ‘ ਤੇ । ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ । ਖੱਟੀਆਂ-ਨੀਲੀਆਂ ਦਸਤਾਰਾਂ । ਦਰਸ਼ਨੀ ਗਾਤਰੇ , ਕਿਸੇ ਦੀ ਮਾੜੀ ਨਈਂ , ਕਿਸੇ ਦੀ ਚੰਗੀ ਨਈਂ । ਹਰ ਵੇਲੇ ਵਾਖਰੂ-ਵਾਖਰੂ । ਅੱਗੋਂ ਟੱਬਰ-ਟ੍ਹੀਰ , ਬਾਲ –ਬੱਚਾ ਸਭ ਅੰਮ੍ਰਿਤਧਾਰੀ । ਲਿਖਣ –ਪੜ੍ਹਨ ਨਾਲੋਂ ਬਹੁਤਾ ਧਿਆਨ ਸੰਤਾਂ ਦੀਆਂ ਟੋਪਾਂ ‘ਚ । ਫੜ੍ਹ ਲਓ , ਮਾਰ ਦਿਓ , ਕੱਢ ਦਿਓ , ਟੁੱਕ ਦਿਓ , ਸੱਭ ਨੂੰ ਇਕੋ ਸਿਖਸ਼ਾ । ਨਿਆਣੇ ਬਚਾਰੇ ਬੇ-ਸਮਝ । ਗਲੀ-ਗੁਆਂਡ ਉਹਨਾਂ ਵਰਗੇ ਕਈ ਹੋਰ । ਉਹਨਾਂ ਨਾਲ ਦੇ ਵੀ , ਅੱਗੋਂ ਡਾਂਗ-ਸੋਟੇ ਵਾਲੇ ਵੀ । ਨਿੱਤ-ਨਵੇਂ ਲੜਾਈ ਹੁੰਦੀ । ਝਗੜਾ ਵਧਦਾ । ਸੱਟਾਂ ਲੱਗਦੀਆਂ । ਉਲ੍ਹਾਮੇ ਤੇ ਉਲ੍ਹਾਮਾਂ ਸਿਆਣੇ ਬੰਦਿਆਂ ਨੂੰ । ਨਜਿੱਠ ਲੈਂਦੇ ਉਹ !ਵੱਡੇ ਬੰਦੇ ਸਨ । ਮਾਸਟਰ ਸ਼ਾਮ ਸਿੰਘ ਇਹਨਾਂ ਦਾ ਗੁਆਂਡੀ ਸੀ ।ਗੁਆਂਡੀ ਕੀ ‘ਘਰ ਦਾ ਬੰਦਾ ’ ਸੀ । ਇਕੋ ਕੋਠੀ ,ਇਕੋ ਜਾਤੀ । ਆਪਣੇ ਸਮਝ ਕੇ ਵਰਜਦਾ ,ਬਾਲਾਂ ਨੂੰ । ਬਾਲ ਅੱਗੋਂ ਇਕ ਦੀਆਂ ਚਾਰ ਸੁਣਾਉਂਦੇ‘ਸਿਰ –ਘਸਿਆ ਮਾਸਟਰ ਸਿਰ-ਘਸਿਆ ਦੀ ,ਮਦਾਦ ਕਰਦਾ ਆ ...।’ ਸ਼ਾਮ ਸਿੰਘ ਦੁਖੀ ਹੁੰਦਾ । ਮਾਮਾਲਾ ਵੱਡੇ ਬਨਵੈਤ ਜੀ ਕੋਲ ਪਹੁੰਚਦਾ । ਉਹ ਕਲਪ ਉਠਦੇ । ਵਿਚਕਾਰਲੇ ਬਨਵੈਤ ਆਈ-ਗਈ ਕਰ ਛੱਡਦੇ । ਛੋਟੇ ਬਨਵੈਤ ਹੋਰ ਵਧਦੇ ਗਏ । ਇਕ-ਦੋ ਵਾਰ ‘ਵੱਡੇ-ਘਰ’ ਘੁੰਮ-ਫਿਰ ਆਏ । ਪਰ ਵਿਚਲਿਆ ਕੁਝ ਨਾ ਉਹਨਾਂ ਦਾ । ਬੱਗਾ ਜੋੜ ਕੇ ਤੁਰੇ ਸੀ , ਸਗੋਂ ਵੇਅਰ ਗਏ । ਹਮਾਂ-ਤੁਮਾਂ ਸਭ ਡਰ ਕੇ ਲੰਘਦੇ । ਸ਼ਾਮ ਸਿੰਘ ਮਾਸਟਰ ਵੀ ।
ਇਕ ਦਿਨ ਸ਼ਾਮ ਸਿੰਘ ਮਾਸਟਰ ਨੂੰ ‘ਹੁਕਮ’ ਲੱਗਾ – ਦਾੜੀ-ਕੇਸ ਰੱਖ , ਨਈਂ ਜਮਨਾਂ ਪਾਰ ਦੀ ਤਿਆਰੀ ਕਰ । ‘ ਸ਼ਾਮ ਸਿੰਘ ਨੇ ਵਿਚਕਾਰਲੇ ਬਨਵੈਤਾਂ ਨੂੰ ਦੱਸਿਆ । ਉਹਨਾਂ ਅੱਗੋਂ ਹੱਸ ਛੱਡਿਆ –‘ ਹਰਜ਼ ਵੀ ਕੀ ਆ ਮਾਹਟਰ ਸਮੇਂ ਅਨੁਸਾਰ ਬਦਲਨਾ ਚਾਹੀਦਆ ਬੰਦੇ ਨੂੰ ....।‘ ਸ਼ਾਮ ਸਿੰਘ ਡਟਿਆ ਰਿਹਾ । ‘ਫਾਰਮ ’ ਨਾਲੋਂ‘ਚਲਨ’ ਨੂੰ ਵਧੇਰੇ ਤਰਜ਼ੀਹ ਦੇਂਦਾ ਰਿਹਾ । ਸ਼ਰਮ-ਧਰਮ ਦੇ ਸੇਹੀ ਅਰਥਾਂ ਦੀ ਵਿਆਖਿਆ ਕਰਦਾ ਰਿਹਾ । ਮਨੁੱਖ-ਮਾਤਰ ਦੇ ਇਤਿਹਾਸ ‘ਚੋਂ ਉਦਾਰਣਾਂ ਦੱਸਦਾ ਰਿਹਾ । ਪਰ ,ਮੂਰਖਾਂ ਦੀ ਰਾਜਧਾਨੀ ‘ ਚ ਸਭ ਦਲੀਲਾਂ ਰੱਦ । ਉਸ ਦੀ ਕਿਸੇ ਇਕ ਨਾ ਸੁਣੀ । ਹੁਕਮ, ਹੁਕਮ ਸੀ – ‘ ਰੋਮਾਂ ਦੀ ਬੇ-ਅਦਬੀ ਕਰਨਾ ਬੰਦ....ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ ...।‘
ਕੰਬਦੇ ਹੱਥਾਂ ਨਾਲ ਸ਼ਾਮ ਸਿੰਘ ਨੇ ਧਮਕੀ ਪੱਤਰ ਘਰ ਵਾਲੀ ਨੂੰ ਦੱਸਿਆ । ਮਾਸਟਰਨੀ ਸ਼ਾਮ ਸਿੰਘ ਦੀ ਅੜੀ ਤੋਂ ਜਾਣੂ ਸੀ । ਅੱਗੋਂ ਹੁਕਮ ਵੀ ਘੱਟ ਸਖ਼ਤ ਨਈਂ ਸੀ । ਅਗਲੇ ਦਿਨ ਬੋਰੀਆਂ –ਬਿਸਤਰਾ ਚੁੱਕਿਆ , ਆਪਣੇ ਪਿੰਡ ਚਲੀ ਗਈ । ਬਾਲ-ਬੱਚਾ ਸਾਂਭ ਕੇ । ਸ਼ਾਮ ਸਿੰਘ ਵੀ ਮਗਰੇ ਚਲਾ ਗਿਆ । ਕੀ ਕਰਦਾ ਪਿੱਛੇ , ਕੱਲਾ !
ਸ਼ਾਮ ਸਿੰਘ ਤੇ ਮੇਰਾ ਸਕੂਲ ਇਕੋ ਸੀ । ਪਿੰਡ ਵੀ ਲਾਗੇ ਲਾਗੇ , ਗੁਰਦਾਸਪੁਰ ਵੰਨੀ । ਉਸ ਨੇ ਮੇਰੇ ਨਾਲ ਗੱਲ ਕੀਤੀ । ਮੈਂ ਉਸੇਲੇ ਝੁੱਕੀ ਮਾਰੀ, ਬਨਵੈਤਾ ਕੋਲ ਪਹੁੰਚ ਗਿਆ । ਮੇਰੀ ਸ਼ਕਲ ਵੇਖ ਕੇ , ਉਹ ਝੱਟ ਮੰਨ ਗਏ । ਪਰ ,ਦੋ ਸ਼ਰਤਾਂ ‘ਤੇ । ਪਹਿਲੀ ਸ਼ਰਤ- “ ਮੀਟ, ਸ਼ਰਾਬ , ਮੱਛੀ , ਆਂਡਾ , ਘਰ ਦੀ ਹਦੂਦ ਅੰਦਰ ਖਾਣਾ ਮਨ੍ਹਾਂ ...।“ ਮੈਂ ਸਿਰ ਝੁਕਾ ਕੇ ਆਖਿਆ – “ ਮੈ ਅਮ੍ਰਿਤਧਾਰੀ ਆਂ ਮ੍ਹਾਰਾਜ਼ ....ਪਹਿਲੋਂ ਈ ਏਨ੍ਹਾਂ ਕੁਰ੍ਹੈਤਾਂ ਤੋਂ ਰਹਿਤੀਆ ਆਂ ...। “ ਦੂਜੀ ਸ਼ਰਤ – “ ਸਾਡੇ ਮੁੰਡੇ ਆ ਪੰਜ , ਦੋਨਾਂ ਭਰਾਮਾਂ ਦੇਏ ...ਮਾਡਲ ਸਕੂਲੀਂ ਪੜਦੇ ਆ ....ਆਂਦਾ-ਜਾਂਦਾ ਕੱਖ ਨੀਂ ...ਉਨ੍ਹਾ ਨੂੰ ਪੜ੍ਹਾਉਣਾ , ਚੰਗੀ ਤਰ੍ਹਾਂ ਦਿਲ ਲਾਆ ਕੇ । ਫੀਸ ..ਜਿੰਨੀ ਆਖੇਂ ਮਿਲੂ...।“ ਅੰਨ੍ਹਾਂ ਕੀ ਭਾਲੇ ! ਦੋ ਅੱਖਾਂ । ਪਿੰਡ ਹੱਟੀ ‘ਛੱਡ’ ਕੇ ਆਇਆ ਸੀ,ਦੋਹਰੀ ਕਮਾਈ ਸੀ ਹੁਣ ਕੱਲੀ ਤਨਖਾਹ । ਤੇ ਇਸ ਤੋਂ ਵੱਡਾ ਲਾਲਚ ਤਿਆਰ-ਬਰ-ਤਿਆਰ ਸਿੰਘਾਂ ਨਾਲ ਸਿੱਧਾ ਮੇਲ-ਮਿਲਾਪ ਮਤਲਬ –ਮਤਲਬ ਸਾਫ ਸੀ । ਮੈਂ ਫ਼ਟਾ-ਫੱਟ ਮੰਨ ਗਿਆ । ਓਸੇ ਸ਼ਾਮ ਹਨੇਰੇ ਪਏ ਗੰਢ –ਬਿਸਤਰਾ ਚੁੱਕ ‘ਬਨਵੈਤ -ਵਿਲਾ’ ਪਹੁੰਚ ਗਿਆ । ‘ਸੀ’ ਪੋਰਸ਼ਨ ਵਿਚ ।
ਦੋ-ਚਾਰ ਦਿਨ ਟਿਕ-ਟਿਕਾ ਨੂੰ ਲੱਗ ਗਏ । ਫਿਰ ਦੂਜੀ ਸ਼ਰਤ ‘ਤੇ ਅਮਲ ਸ਼ੁਰੂ ਹੋ ਗਿਆ । ਅੱਗੋਂ ਬਾਲਕ ਟੱਕਰੇ , ਨਿਰੀਆਂ ਸੂਲਾਂ , ਨਿਰੇ ਕੰਡੇ –ਨੌਂ ਸਾਲ ਤੋਂ ਸੋਲਾਂ ਸਾਲ ਦੇ । ਜਿਹੜੀ ਟਾਹਣ ਨੂੰ ਹੱਥ ਲਾਉਂਦਾ , ਹੱਥ ਵਿੰਨ੍ਹਿਆ ਜਾਦਾ । ਪੰਜੇ ਦੇ ਪੰਜੇ ‘ਬਾਲਕ’ ਮੋਟੇ ਮੂਰਖ । ਇਕ ਨੰਬਰ ਦੇ ਨਾਲਾਇਕ । ਕਿਸੇ ਨੂੰ ਇੱਲ ਦਾ ਨਾ ਕੋਕੋ ਨਾ ਆਏ । ਮੈਂ ਪੁੱਛਿਆ – ਪੜ੍ਹਦੇ ਕਿਉਂ ਨਈਂ ਤੁਹੀਂ .....।“ ਅੱਗੋਂ ਇਕ ਬੋਲਿਆ – “ਆਉਂਦਾ ਨਈਂ ਪੜ੍ਹਨਾ ...।“ ਮੈਂ ਫਿਰ ਕਿਹਾ – “ ਕੇੜ੍ਹਾ ਕੰਮ ਆ ਜੇੜ੍ਹਾ ਹੋ ਨਈਂ ਸਕਦਾ , ਬੱਸ ਥੋੜੀ ਜਿੰਨੀ ਮੇਨ੍ਹਤ ਕਰਨੀ ਪੈਂਦੀ ਆ ...। ...।“ ਅੱਗੋਂ ਦੂਜਾ ਬੋਲਿਆ – “ ਜੇੜ੍ਹੇ ਮੇਨ੍ਹਤ ਕੀਤੀ ਬੈਠੇ ਆ ਉਨ੍ਹਾਂ ਨੂੰ ਕੀ ਲੱਭਾ ਏਥੇਂ ? ਧੱਕੇ-ਧੋੜੇ , ਬੇਰੁਜ਼ਗਾਰੀ ਜਾਂ ਕੈਦਾਂ-ਜੇਲ੍ਹਾਂ ...।“ ਇਹ ਗੱਲ ਉਸ ਨੂੰ ਆਪੂ ਨੂੰ ਆਉਂਦੀ ਸੀ ਜਾਂ ਕਿਸੇ ਦੇ ਸਿੱਖੇ –ਸਿਖਾਏ ਬੋਲੀ ਸੀ, ਸੀ ਪੂਰੀ ਠੀਕ। ਮੈਂ ਨਿਰਉੱਤਰ ਹੋ ਗਿਆ । ...ਕੌਣ ਮੌਤ ਦੇ ਮੂੰਹ ‘ਚ ਪੈਂਦਾ , ਜੇ ਕਿਸੇ ਨੁੰ ਰੋਜ਼ੀ –ਰੋਟੀ ਮਿਲਦੀ ਹੋਵੇ .....।‘ ਪਰ ਬਨਵੈਤ ਬਾਲਕਾਂ ਨੂੰ ਰੋਜ਼ੀ ਰੋਟੀ ਦੀ ਕੀ ਘਾਟ ਸੀ – ‘ਬਣਿਆ –ਬਣਾਇਆ ਘਰ-ਬਾਹਰ ..ਕੀਤਾ –ਕਰਾਇਆ ਕਾਰੋਬਾਰ ..ਫੇਰ ਉਹ ਕਿਉਂ ਨਹੀਂ ਸਨ ਪੜ੍ਹਦੇ , ਪੜ੍ਹ ਲਿਖ ਕੇ ਚੰਗੇ ਬਾਲਕ ਬਣਦੇ । ‘ ਕਿਸੇ ਬੰਗਾਲੀ ਨੂੰ ਆਖ ਕੇ ਦੇਖੋ ਤਾਂ ਇਮੇਂ-ਕਿਮੇਂ ! ਕਿਸੇ ਕੈਰੇਲੀਅਨ ਨੂੰ ਰੋਕ ਕੇ ਦੱਸੋ ਤਾਂ ਇਸ ਢੰਗ ਨਾਲ । ਤੁਸੀਂ ਆਖੋ – ਐਧਰ ਜਾਣਾ । ਉਹ ਓਧਰ ਨੂੰ ਜਾਊ ।ਤੁਸੀਂ ਮੋੜੋ ਐਧਰ ਨਈਂ ਜਾਣਾ , ਜ਼ਰੂਰ ਜਾਣਗੇ ਉਹ । ਬਿਲਕੁਲ ਬਨਵੈਤ ਮੁੰਡਿਆਂ ਵਾਂਗ । ਪਤਾ ਨਈਂ ਇਨ੍ਹਾਂ ਨੂੰ ਕਿਵੇਂ ਲਾਗ ਲੱਗ ਗਈ ਉਹਨਾਂ ਦੀ । ਪਰ, ਨਈਂ ; ਉਹਨਾਂ ਦੀ ਲਾਗ ਲੱਗੀ ਹੁੰਦੀ ਤਾਂ ਸੌਹਰੀ ਦੇ ਪੜ੍ਹ ਲਿਖ ਜਾਂਦੇ । ਕੋਈ ਚੱਜ ਦਾ ਕੰਮ ਕਰਦੇ ਬੰਗਾਲੀਆਂ ਵਾਂਗ । ਕੋਈ ਸਿਹਤ-ਮੰਦ ਵਿਰੋਧ ਕਰਦੇ ਮਦਰਾਸੀਆਂ ਵਾਂਗ । ਇਹ ਛੋਕਰੇ ਤਾਂ ਕਿਸੇ ਤੀਜੀ ਧਿਰ ਦੀ ਪਿੱਠ ਪੂਰਦੇ ਲੱਗੇ , ਮੈਨੂੰ । ਨਾ ਵੱਡਿਆ ਦੀ ਇੱਜ਼ਤ,
ਨਾ ਆਪਣਿਆਂ ਦਾ ਡਰ । ਨਾ ਘਰ ਦਾ ਕੋਈ ਫਿਕਰ , ਨਾ ਬਾਹਰ ਦੀ ਕੋਈ ਚਿੱਤਾ । ਬੱਸ , ਇਕੋ-ਇਕ ਧੁਨ ਸਵਾਰ ਦਿਸੀ ਇਹਨਾਂ ‘ਤੇ – ‘ ਜੈਸੇ ਹਮ ਕੈਹਤੇ ਹੈਂ ਵੈਸੇ ਕਰੋ , ਨਈਂ ਘਾਣ-ਬੱਚਾ ਪੀੜ ਦਿੱਤਾ ਜਾਏਗਾ । “
ਛੋਟੇ ਤੋਂ ਲੈ ਕੇ ਵੱਡੇ ਤਕ ਮੈਂ ਪੂਰੀ ਸਿਰ – ਖਪਾਈ ਕੀਤੀ । ਕਿਸੇ ਨੂੰ ‘ਟੀਚਰ’ ਪੜ੍ਹਾਇਆ , ਕਿਸੇ ਨੂੰ ਹਿਸਾਬ-ਅਲਜਬਰਾ । ਕਿਸੇ ਨੂੰ ਸਮਾਜਕ ਪੜ੍ਹਾਈ , ਕਿਸੇ ਨੂੰ ਵਿਗਿਆਨ । ਕੱਲੇ-ਕੱਲੇ ਨੂੰ ਮੁਲਕ ਦਾ ਇਤਿਹਾਸ –ਭੂਗੋਲ ਸਮਝਾਇਆ । ਫਿਰ ਹਿੰਦੀ ਦਾ ਬਾਲ-ਬੋਧ ਉਠਦਾ ਕੀਤਾ ਫਿਰ ਪੰਜਾਬੀ ਪ੍ਰਵੇਸ਼ਕਾ । ਪੂਰੀ ਜਾਨ-ਮਾਰੀ ਕੀਤੀ ਮੈਂ । ਪਰ ,ਉਹ ! ਜੈਸੇ ਥੇ , ਵੈਸੇ ਰਹੇ । ਉਹਨਾਂ ਦੀਆਂ ਮੰਮੀਆਂ ਬਥੇਰਾ ਕਲਪਦੀਆਂ । ਘੇਰ ਘੇਰ ਕੇ ਲਿਆਓਂਦੀਆਂ – “ ਵੇ ਕਾਕਾ ਜੀ , ਵੇ ਯੋਨੀ –ਨੀਟੂ-ਬਿੱਕੀ-ਰਿੱਕੀ –ਡੋਲੀ ਜੀ , ਤੁਆਡਾ ਮਾਹਟਰ ਆਇਆ ਬੈਠਾ ਅੰਦਰ । ਚਲੋ ਪੜ੍ਹ ਲਵੋ ਕੁੱਝ । ਸਿਖ ਲਓ ਕੁੱਝ ਉਸ ਤੋਂ , ਅੰਗਲੱਛ ਦਾਆ ...।“ ਪਰ ਜੀ ਕਿੱਥੇ ..! ਉਹ ਦਿਨੋ-ਦਿਨ ਵਿਚਲਦੇ ਗਏ ਹਾਰ ਥੱਕ ਕੇ , ਮੈਂ ਸਾਰੀ ਗੱਲ ਵਿਚਕਾਰਲੇ ਬਨਵੈਤਾਂ ਅੱਗੇ ਖੋਲ ਦਿੱਤੀ । ਖੋਲ੍ਹ ਕਾਹਦੀ ਦਿੱਤੀ- ਉਲਟਾ ਪੰਗਾ ਪੈ ਗਿਆ । ਅੱਗੋਂ ਤਾੜਨਾ ਹੋਈ – “ ਤੈਨੂੰ ਕਿੰਨ ਆਖਿਆ ਸੀ , ਪੰਜਾਬੀ ਹਿੰਦੀ ਪੜ੍ਹਾ ਸਾਡੇ ਬਾਲਾਂ ਨੂੰ ....ਤੇਰੇ ਅਗਰੇ ਸੈਂਕੜੇ ਤੁਰੇ ਫਿਰਦੇ ਆ ਹਰਲ-ਹਰਲ ਕਰਦੇ ...।“ ਮੈਂ ਬਥੇਰਾ ਆਖਿਆ –“ ਸਰਦਾਰ ਬਆਦਰ ਅਸੀਂ ਪੰਜਾਬੀ ਹਾਂ , ਸਾਰੇ । ਪੰਜਾਬੀ ਸਾਡੀ ਮਾਂ ਬੋਲੀ ਆ । ਸਾਡਾ ਸਭਿਆਚਾਰ , ਸਾਡਾ ਧਰਮ ,ਸਾਡਾ ਵਿਰਸਾ , ਸਭ ਪੰਜਾਬੀ ਭਾਸ਼ਾ ਨਾਲ ਜੁੜਿਆ ਪਿਆ । ਇਸ ਨੂੰ ਛੱੜ ਕੇ ਅਸੀਂ ਓਪਰੇ ਮੁਲਕ ਦੇ ਬਸ਼ਿੰਦੇ ਜਾਪਾਂਗੇ ਹੰਸਾਂ ਦੀ ਨਕਲ ਕਰਦੇ ਅਸੀਂ ਆਪਣੀ ਚਾਲ ਈ ਗੁਆ ਬੈਠਾਂਗੇ ...।“ ਮੇਰੀ ਦਲੀਲ ਦਾ ਉਹਨਾਂ‘ਤੇ ਕੱਖ ਅਸਰ ਨਾ ਹੋਇਆ । ਉਹਨਾਂ ਅੱਗੋਂ ਹੋਰ ਈ ਟੇਪ ਚਾੜ੍ਹ ਦਿੱਤੀ – “ ਤੁਹਾਂ ਮਾਹਟਰਾਂ ਮੁਲਖ ਦਾ ਭੱਠਾ ਬਠਾ ਛਡਿਆ ਈ ‘ਕੱਠੇ ਹੋ ਕੇ । ..ਨਿੱਤ ਨਮੇਂ ਹੜਤਾਲਾਂ । ਨਿੱਤ ਨਮੇਂ ਧਰਨੇ-ਮੁਜਾਹਰੇ । ਨਿਆਣਿਆਂ ਦੇ ਪੱਲੇ ਧੇਲਾ ਨਈਂ ਪਾਉਂਦੇ ਤੁਹੀਂ । ਦੂਣੀ-ਤੀਣੀ ਦਾ ਪਾੜ੍ਹਾ ਨਈਂ ਆਉਂਦਾ ਕਿਹੇ ਨੂੰ ਐਬੀਸੀ ਉਠਾਲੀ ਨਈਂ ਜਾਂਦੀ ਕਿਹੋ ਤੋਂ ...ਕੀ ਝੱਖ ਮਾਰਦੇ ਓ ਸਕੂਲੀਂ ...। ਢਾਈ –ਢਾਈ , ਤਿੰਨ-ਤਿੰਨ ‘ ਜ਼ਾਰ ਤਨਖਾਹ ਝਾੜਦੇ ਓ ਪਹਿਲੀ ਦੀ ਪਹਿਲੀ...ਟੀਸ਼ਨਾਂ ਵਾਧੂ , ਛਿੱਲ ਸਾਡੀ ਲਹਿੰਦੀ ਆ ਹਰ ਪਾਸੇ।..ਕਿਤੇ ਰੋਡ-ਟੈਕਸ , ਕਿਸੇ ਸੇਲ-ਟੈਕਸ , ਕਿਤੇ ਅਨਕੰਮ ਟੈਕਸ । ਤਿੰਨ ਲੱਖ ਦੀ ਗੱਡੀ ‘ਚੋਂ ਡੂੜ੍ਹ ਲੱਖ ਟੈਕਸ ਭਰਨਾ ਪੈਂਦਾ ਸਾਨੂੰ ਤਾਡੀ ਖਾਤਰ । “
ਮੇਰਾ ਜੀਅ ਕੀਤਾ , ਵਿਚਕਾਰਲੇ ਬਨਵੈਤਾਂ ਨੂੰ ਟੋਕ ਕੇ ਖ਼ਰੀਆਂ-ਖ਼ਰੀਆਂ ਸੁਣਾਵਾਂ । ਸਾਰੇ ਨਿਘਾਰ ਦੀ ਜੁੰਮੇਵਾਰੀ ਅਧਿਆਪਕ ਸਿਰ ਸੁੱਟਣ ਦਾ ਵਿਰੋਧ ਕਰਾਂ । ਪੜ੍ਹਾਈ –ਲਿਖਾਈ ਦੇ ਅੰਕੜੇ ਪੇਸ਼ ਕਰਾਂ । ਵਿਗਿਆਨੀਆਂ,ਡਾਕਟਰਾਂ , ਇੰਜੀਨੀਅਰਾਂ ਤੇ ਹੋਰਨਾਂ ਅਧਿਕਾਰੀਆਂ-ਕਾਮਿਆਂ ਨੂੰ ਮਿਲੀਆਂ ਡਿੱਗਰੀਆਂ ਦੀ ਜਾਣਕਾਰੀ ਦਿਆਂ , ਕਿ ਇਹ ਪ੍ਰਾਪਤੀਆਂ ਬਨਵੈਤਾਂ ਦੀ ਛੱਤੀ-ਚੌਹਠ ਦੇ ਪ੍ਰਦਾਨ ਨਈਂ ਕੀਤੀਆਂ । ਸਕੂਲਾਂ-ਕਾਲਿਜਾਂ ਤੋਂ ਹੀ ਪ੍ਰਾਪਤ ਹੋਈਆਂ ਆਂ ਤੇ ਸਕੂਲਾਂ-ਕਾਲਿਜਾਂ ਵਿਚ ਅਧਿਆਪਕ ਕੰਮ ਕਰਦੇ ਆ, ਟਰਾਂਸਪੋਰਟਰ ਨਈਂ ! ...ਜੇ ਤੁਆਡੇ ਫਰਜੰਦ ਕਿਸੇ ਜੋਗੇ ਨਹੀਂ ਤਾਂ ਇਸ ਵਿਚ ਕਸੂਰ ਕੱਲੇ ਅਧਿਆਪਕਾਂ ਦਾ ਹੀ ਨਹੀਂ , ਤੁਆਡਾ ਵੀ ਐ , ਇਕੋ ਜਿੰਨਾ ਬਰਾਬਰ ਦਾ । ਪਰ , ਮੈਂ ਉਸਦੀ ਬੋਲ – ਬਾਣੀ ‘ਚ ਵਿਘਨ ਨਾ ਪਾਇਆ । ਸਗੋਂ , ਕਿੱਤੇ ਸਿਰ ਆਏ ਇਲਜ਼ਾਮ ਨੂੰ ਧੋਣ ਦਾ ਇਰਾਦਾ ਹੋਰ ਪੱਕਾ ਕਰ ਲਿਆ । ....ਮੈਂ ਫਿਰ ਜ਼ੋਰ ਮਾਰਿਆ । ਹੋਰ ਮਿਹਨਤ ਕੀਤੀ । ਪਰ ਸਭ ਵਿਅਰਥ । ਪਰਨਾਲਾ ਜਿੱਥੇ ਸੀ ਓਥੇ ਦਾ ਓਥੇ ਰਿਹਾ । ਕੋਹੜ-ਕਿਰਲੀ ਮੈਂ ਖਾਹ-ਮੁਖਾਹ ਆਪਣੀ ਸੰਘੀ ਅੰਦਰ ਫਸਾਈ ਸੀ । ....ਖਾਹ-ਮੁਖਾਹ ਦੀ ਕਿਉਂ ਆਖਾਂ, ਮਜਬੂਰੀ ਸੀ । ਮਕਾਨ ਹੋਰਥੇ ਮਿਲਣਾ ਔਖਾ ਸੀ ਏਨਾ ਸਸਤਾ ।
ਮੈਂ ਕਈ ਦਿਨ ਪ੍ਰੇਸ਼ਾਨ ਰਿਹਾ । ਡੋਰ-ਭੋਰ ਤੁਰਿਆ ਫਿਰਦਾ ਰਿਹਾ । ਅੰਦਰੋ-ਅੰਦਰ ਮਕਾਨ ਦੀ ਤਲਾਸ਼ ਕਰਦਾ ਰਿਹਾ । ਇਕ ਦਿਨ ਸਕੂਲੇ ਹਿੰਦੀ ਟੀਚਰ ਵਰਮੇ ਨਾਲ ਗੱਲ ਕੀਤੀ । ਵਰਮਾ ਅੱਗੋਂ ਇਕ-ਦਮ , ਬੋਲ ਉੱਠਿਆ – “ ਏਹ ਕਿੱਡੀ ਕੁ ਸਮੱਸਿਆ ਚੱਲ ਮੇਰੇ ਨਾਲ ਅੱਜ ਈ ...ਮੈਂ ਲੈ ਦੇ ਦਿੰਨਾਂ ਤੈਨੂੰ ਮਕਾਨ ਆਪਣੇ ਲਾਗੇ , ਆਪਣੀ ਗਲੀ ‘ਚ ...।“ ਉਸ ਦੀ ਪੇਸ਼ਕਸ਼ ਸੁਣ ਕੇ ਮੇਰੇ ਸਿਰੋਂ ਅੱਧਾ ਭਾਰ ਲਹਿ ਗਿਆ । ਪਰ , ਅਗਲੇ ਹੀ ਛਿਨ ਦੁਗਣਾ ਹੋਰ ਚੜ੍ਹ ਗਿਆ – ‘ ਵਰਮਾ ਹਿੰਦੂ ਆ ....ਇਦ੍ਹਾ ਮਹੱਲਾ ਸਾਰਾ ਹਿੰਦੂਆਂ ਦਾ ! ਮੇਂ ਸਿੱਖ ..ਕੱਲਾ ਕਹਿਰਾ ...। ਏਨ੍ਹਾ ਤਾਂ ਲਾਮ- ਲਸ਼ਕਰ ਵਾਲੇ ਸਾਡੇ ਗੁਰੂ ਨੂੰ ਮੁਆਫ਼ ਨਹੀਂ ਸੀ ਕੀਤਾ । ਆਟੇ ਦੀਆਂ ਗਊਆਂ ਦਿਖਾ ਕੇ ਕਸਮਾਂ ਤੋੜੀਆਂ ਫਿਰ , ਮੈਂ ...ਮੈਂ ਕੇਦ੍ਹਾ ਪਾਣੀ ਹਾਰ ਆਂ ...! ਮੈਂ ਐਨ ਵਿਚਕਾਰ ਫਸ ਗਿਆ – ਇਕ ਪਾਸੇ ਬਨਵੈਤ, ਦੂਜੇ ਪਾਸੇ ਵਰਮੇਂ ...। ਇਕ ਪਾਸੇ ਏ.ਕੇ. ਸੰਤਾਲੀ ,ਦੂਜੇ ਪਾਸੇ ਛੁਰੇ-ਤਰਸ਼ੂਲ...!”
ਮੈਨੂੰ ਡੌਰ-ਭੌਰ ਹੋਇਆ ਜਾਚ ਕੇ , ਵਰਮੇ ਨੇ ਅੱਧੀ –ਛੁੱਟੀ ਵੇਲੇ ਮੇਰਾ ਮੋਢਾ ਆ ਨੱਪਿਆ – “ ਕੀ ਸੋਚੀ ਜਾਨਾਂ ਲੈਣਾ ਨਈਂ ਮਕਾਨ ਲਾਗੇ ਮੇਰੇ...!” ”...ਕਿਉਂ ਨਈਂ ਲੈਣਾ , ਜ਼ਰੂਰ ਲੈਣਾ ..” , ਹੋਰ ਮੈਂ ਕਹਿ ਵੀ ਸਕਦਾ ਸੀ ਉਸਨੂੰ ।
ਛੇਵੀਂ ਘੰਟੀ ਸਕੂਲ ਹੈੱਡ ਨੂੰ ਪਤਾ ਲੱਗਾ ਕਿ ਵਰਮਾ ਮੈਨੂੰ ਆਪਣੇ ਲਾਗੇ ਦੁਆਉਣ ਲੱਗਾ ,ਮਕਾਨ । ਫਿਰ ਹਿਸਾਬ ਵਾਲੇ ਗੁਪਤੇ ਨੂੰ । ਫਿਰ ਸਮਾਜਕ ਵਾਲੇ ਰਿਸ਼ੀ ਨੂੰ । ਫਿਰ ਤ੍ਰਿਪਤਾ ਨੂੰ । ਫਿਰ ਰਾਣੀ ਬਾਲਾ ਨੂੰ । ਹਰੀ ਦੱਤ ਨੂੰ । ਫਿਰ...ਫਿਰ । ਛੁੱਟੀ ਹੋਣ ਤੋਂ ਪਹਿਲਾਂ ਪਹਿਲਾਂ ਹੈੱਡ ਦੇ ਕਮਰੇ ‘ ਚ ਸ਼ਾਖਾ ਜੁੜ ਗਈ । ਮੈਂ , ਡੀ.ਪੀ. ਈ . ਤੇ ਸ਼ਾਮ ਸਿੰਘ ਕਨਸੋਆ ਲੈਂਦੇ ਰਹੇ ।
ਉਹਨਾਂ ਵਰਮੇ ਨੂੰ ਅੰਦਰ ਫਾਇਲ ਕਰ ਲਿਆ “ ਤੈਨੂੰ ਪਤਾਆ ਨਈਂ ਕੰਜਰਦਿਆ , ਉਹ ਸਿੱਖ ਆ । ਅਤਿਵਾਦੀ ਮੁੰਡਿਆ ਨਾਲ ਤਾਲ ਮੇਲ ਆ ...” ਸਮਾਜਕ ਵਾਲੇ ਰਿਸ਼ੀ ਨੇ ਤਾੜਨਾ ਕੀਤੀ । ...” ਤੈਨੂੰ ਕਿੱਦਾਂ ਪਤਾ ..ਕੀ ਸਬੂਤ ਆ ਤੇਰੇ ਕੋਅਲ ..?” ” ਸਬੂਤ ! ਤੈਨੁੰ ਪਤਾ ਨਈਂ ,ਉਹ ਬਨਵੈਤਾਂ ਕੋਅਲ ਰਹਿੰਦਾ ,ਮੁਫਤ ।ਉਹਨਾਂ ਦੇ ਨਿਆਣੇ ਪੜ੍ਹਾਉਂਦਾ । ਹੋਰ ....ਹੋਰ ਇਸ ਤੋਂ ਵੱਡਾ ਸਬੂਤ ਕੀ ਹੁੰਦਆ ...ਸ਼ਸ਼ਤਰ-ਬਸਤਰ ਨਈਂ ਦੀਹਦੇ ਉਹਦੇ ਸਾਨੂੰ । “ ...ਅੱਗੋ ਨਈਂ ਦਿਸੇ ਉਦ੍ਹੇ ਸ਼ਸ਼ਤਰ-ਬਸਤਰ ਤ੍ਹਾਨੂੰ ਹੁਣ ਨਵੇਂ ਦਿਸੇ ਆ ...। ਸ਼ਹਿਰ ਪਤਾ ਨਈਂ ਅਗਲਾ ਕੇੜ੍ਹੀ ਮਜਬੂਰੀ ਨੂੰ ਰਹਿੰਦਾ । ਚੰਗਾ ਭਲਾ ਘਰ-ਘਾਟ ਆ ਉਦ੍ਹਾ ਪਿੰਡ । ਪੁੱਛਿਆ ਈ ਕਦੀ ਉਹਨੂੰ ! ਕਦੀ ਕੋਈ ਹਰਕਤ ਕੀਤੀ ਐ ਉਹਨੇ , ਵਿੰਗੀ ਟੇਡੀ...।“
‘ਉਹ..ਉਹ ਨਈਂ ਤਾਂ ਹੋਰ ਕੌਣ ਕਰਦਾ ਹਰਕਤਾਂ । ਦਿਨ ਕੋਈ ਖਾਲੀ ਗਿਆ ਕਦੀ ...। ਕਦੀ ਪੰਜ, ਕਦੀ ਦਸ , ਕਦੀ ਪੰਦਰਾਂ ,ਕਦੀ ਠਾਰਾਂ ...ਆਹ ਹੁਣ ਨਵਾਂ ਈ ਢੰਗ ਫਡ ਲਿਆ , ਮੁਗਲਾਂ-ਅਰਗਾ ,ਹਲਾਲ ਕਰਨ ਦਾਆ ਚੰਗੇ ਭਲੇ ਬੰਦੇ ਨੂੰ ਘਰੋਂ ਚੁੱਕੋ , ਬਾਹਰ ਕਿਸੇ ਪਿੱਪਲ –ਬੋਹੜ ਨਾਲ ਫਾਹਾ ਦੇ ਕੇ ਮਾਰ ਦਿਉ....ਏਹ ਕੇਈ ਬੰਦਿਆ ਆਲੇ ਕੰਮ ਆਂ ...।“
“ ਮੈਂ ਕਦ ਕਿਹਾ ਬੰਦਿਆਂ ਆਲੇ ਕੰਮ ਆਂ ! ਬੰਦਿਆਂ ਆਲੇ ਕੰਮ ਕੀਤੇ ਆਂ ਹੁਣ ਤਾਈਂ । ਨੀਲਾ-ਤਾਰਾ, ਸਿੱਖ-ਕਤਲੇਆਮ, ਕਾਲੀ-ਗਰਜ, ਚਿੱਟੀ ਗਰਜ ,ਦੰਗੇ-ਫ਼ਸਾਦ ,ਇਹ ਬੰਦਿਆਂ ਆਲੇ ਕੰਮ ਕੀਤੇ ਆ ਤੁਸੀ ...!”
“ ਅਸੀਂ ਕੀਤੇ ਆ ਏਹ ! ...ਕੋਈ ਹੋਸ਼ ਦੀ ਗੱਲ ਕਰ । ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ ...। ਜੇੜ੍ਹਾ ਕਰਦਾ , ਉਤ੍ਹੋਂ ਪੁੱਛ ਜਾ ਕੇ ...!”
“ ਉਤ੍ਹੋਂ ਕਿਉਂ ਪੁੱਛਾਂ...! ਤੁਆਤੋਂ ਕਿਉਂ ਨਾ ਪੁੱਛਾਂ ..!! ਰਾਤ-ਦਿਨ ਘੋੜੀਆਂ ਗਾਉਂਦੇ ਓ ਜੇੜ੍ਹੇ , ਉੱਪਰਲੇ ਸੰਘਾਸਣ ਦੀਆਂ । ਕਦੀ ਸੋਚਿਆ ਈ ਹੁਣ ਕਿਉਂ ਹੋਣ ਲੱਗੀ ਆ ਏਦਾਂ , ਪਹਿਲੋਂ ਕਿਉਂ ਨਾ ਹੋਈ ਪੈਂਤੀ-ਚਾਲੀ ਸਾਲ੍ਹ ....! ..ਪੀਲੀਆ ਹੋਇਆ ਪਿਆ ਤਾਕਤ ਦਾ ਤਾਡ੍ਹੇ ਪ੍ਰਭੂਆ ਨੂੰ । ਸੱਚੀ ਗੱਲ ਸਹਾਰੀ ਨਈਂ ਜਾਂਦੀ ਤਾਤੋਂ ...। ਮਾਰ ਦਿਓ , ਨੱਪ ਦਿਓ , ਫੇਂਹ ਦਿਓ , ਫਾਹੇ ਲਾ ਦਿਓ , ਜੇੜ੍ਹਾ ਵੀ ਬੋਲਦਾ-ਕੁਸਕਦਾ ਅੱਗੇ । ਸਤਵੰਤ-ਬੇਅੰਤ ਤੇ ਚਲੋ ਮੰਨਿਆ , ਔਹ ਹਾਸ਼ਮੀ ਨੇ ਕੀ ਵਿਗਾੜਿਆ ਸੀ, ਤਾਡ੍ਹਾ ...ਰਵੀ ਨੇ ਕਿਦੀ ਖੋਤੀ ਨੂੰ ਹੱਥ ਲਾਇਆ ਸੀ, ਤਾਡ੍ਹੇ ...!”
“ ਦੇਖੋ ਓਏ , ਕਿਮੇ ਚਾਪਰਿਆ ਫਿਰਦਆ...। ਸਰਕਾਰੀ ਮੁਲਾਜ਼ਮ ਹੋ ਕੇ ਹਾਕਮਾਂ ਵਿਰੁੱਧ ਬੋਲਦਆ । ...ਆਪ ਤਾਂ ਮਰਨਾ ਈ ਏਨੇ , ਨਾਲ ਸਾਨੂੰ ਬੀ ਮਰਵਾਊ । ਓਏ ਓਏ ਤੈਨੂੰ ਪਤਾ ਸਰਕਾਰੀ ਹੁਕਮਾਂ ਦਾਆ ..ਦਫ਼ਤਰਾਂ –ਸਕੂਲਾਂ ਦੀ ਹੱਦ-ਹਦੂਦ ਆੰਦਰ ਸਿਆਸੀ ਬਹਿਸਾਂ ਬੰਦ ਕੀਤੀਆਂ ਬੀਆਂ ...ਬੰਦ । “
“ ਮੇਰੇ ਲਈ ਬੰਦ ਕੀਤੀਆਂ ਬੀਆਂ ਤੇ ਤਾਡ੍ਹੇ ਲਈ ਖੋਲ੍ਹੀਆਂ ਬੀਆਂ ...ਆਹ ਸਭਾ ਕਿਨ ਕੱਠੀ ਕੀਤੀ ਆ ਮੈਂ ਕਿ ਤੁਹੀਂ ...?” ਵਰਮਾ ਆਪਣੀ ਥਾਂ ਅੜਿਆ ਰਿਹਾ ,ਹੈਡਮਾਸਟਰ ਉਹਨਾਂ ਦਾ ਬੰਦਾ ਸੀ , ਪਰ ਸੀ ਮੌਕਾ-ਸ਼ਨਾਸ । ਵਿਚ-ਵਿਚਾਲੇ ਦੀ ਗੱਲ ਕਰ ਗਿਆ । “ ਓ...ਓ ਭੋਲਿਓ , ਤੁਹੀਂ ਆਪੋ ਵਿਚ ਦੀ ਕਿਉਂ ਝਗੜਦੇ ਓ..ਕਉਂ ਖਹਿਬੜਦੇ ਓ ...? ‘ਜਿੰਨਾ ਜਿੰਨਾ ਕੋਈ ਜੁਰਮ ਕਰਦਾ , ਓਨੀ ਓਨੀ ਸਜ਼ਾ , ਉਨੂੰ ...ਆਪਣੇ ਆਪ ਮਿਲੀ ਟੁਰੀ ਜਾਂਦੀ ਆ ,ਪ੍ਰਭੂ ਪਰਮੇਸ਼ਰ ਵੱਲੋਂ ...।“
ਛੁੱਟੀ ਹੋਣ ‘ਤੇ ਵਰਮੇਂ ਨੇ ਸਾਰੀ ਗੱਲ ਮੇਰੇ ਕੰਨੀਂ ਕੱਢੀ । ਮੈਂ ਵਿਲਕ ਉੱਤਰਿਆ ਉਹਨਾਂ ਦੇ ਵਤੀਰੇ ‘ਤੇ ਸਹਿਕਰਮੀਆਂ ਦੇ ਕਰਮ ‘ਤੇ । ਜਿਹਨਾਂ ਨਾਲ ਕਈ ਵਰ੍ਹਿਆਂ ਤੋਂ ਇਕ ਸਾਂ । ਅੱਵਲ ਕਈ ਸਦੀਆਂ ਤੋਂ । ਦੁੱਖ-ਸੁੱਖ ਸਾਂਝਾ ਸੀ ਸਭ ਦਾ । ਖਾਣ-ਪੀਣ ਇਕ ਥਾਂ । ਪਰ ਪਰ ਹੁਣ ਕੀ ਵਾਪਰ ਗਿਆ ਇਹ ! ਕੀ ਧੂੜ ਦਿੱਤਾ ਸੀ ਕਿਸੇ ਨੇ ਸਾਡੇ ਸਿਰਾਂ ਅੰਦਰ ..!! ਕਿਉਂ ਸੁਰਤ ਮਾਰੀ ਗਈ ਸੀ ਸਾਡੀ ਸਾਰਿਆਂ ਦੀ ....!! ਇਕੇ ਘਰ ਦੇ ਜੀਅ ਇਕ ਦੂਜੇ ਤੇ ਵੈਰੀ ਬਣੇ ਪਏ ਸਨ । ਮੈਨੂੰ ਸ਼ਰਮ ਵੀ ਆਈ ਤੇ ਗੁੱਸਾ ਵੀ । ਪਰ , ਦੂਜਿਆਂ ਨਾਲੋਂ ਬਹੁਤਾ ਗਿਲਾ ਮੈਨੂੰ ਆਪਣਿਆਂ ‘ਤੇ ਸੀ । ...ਸੋ ਪੰਜਾਹ ਦੀ ਕੀਤੀ ਸਾਰਿਆਂ ਨੂੰ ਭੁਗਤਣੀ ਪਈ । ਇਹ ਕੋਈ ਢੰਗ-ਤਰੀਕਾ , ਕੰਮ ਕਰਨ ਦਾ ...। ਹਰ ਵੇਲੇ ਖੂਨ , ਹਰ ਵੇਲੇ ਗੋਲੀ , ਹਰ ਥਾਂ ਕਤਲ ! ਜਿਨ੍ਹੇ ਮਾੜੀ-ਮੋਟੀ ਤਿੰਨ-ਪੰਜ ਕੀਤੀ ,ਉਹ ਈ ਅਗਲੇ ਦਿਨ ਖ਼ਤਮ । ਨਾ ਹਿੰਦੂ ਦਾ ਬਚਾ , ਨਾ ਸਿੱਖ ਦਾ ਲਿਹਾਜ਼ । ਨਾ ਬੱਚਿਆਂ ਨੂੰ ਛੋਟ ,ਨਾ ਇਸਤਰੀਆਂ ‘ਤੇ ਰਹਿਮ ! ..ਕਿੱਥੋਂ ਤੁਰਿਆ ਸੀ ਮਸਲਾ , ਕਿਧਰੇ ਦਾ ਕਿਧਰੇ ਪਹੁੰਚ ਗਿਆ । ਹੁਣ ਕਿਸੇ ਨੂੰ ਚੜਾ-ਚੰਡੀਗੜ੍ਹ ਯਾਦ ਨਹੀਂ ਸੀ ਰਿਹਾ । ਪੜੇ-ਪਾਣੀਆਂ ਦੀ ਗੱਲ ਵੀ ਸਭ ਕਿਸੇ ਨੂੰ ਭੁੱਲ –ਵਿਸਰ ਗਈ ਸੀ । ਹਿੰਦੀ –ਪੰਜਾਬੀ ਬੋਲਦੇ ਇਲਾਕੇ ਵੀ ਆਪਣੀ ਥਾਹੋਂ ਕਿਧਰੇ ਨਹੀਂ ਸੀ ਹਿੱਲੇ । ਵੱਖਰੇ ਰਾਜ ਦੀ ਮੰਗ ਵੀ ਕਿਸੇ ਦੇ ਚਿੱਤ-ਚੇਤੇ ਨਹੀਂ ਸੀ ਰਹੀ । ਕੁਰਸੀ-ਯੁੱਧ ਮੋਰਚਾ ਜਿਵ਼ ਲੁੱਟ-ਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ । ਜਬਰੀ-ਉਗਰਾਹੀ ,ਬੈਂਕ –ਡਕੈਤੀਆਂ , ਧਮਕੀ-ਪੱਤਰ ਹਰ ਕਿਸੇ ਦੀ ਜਾਨ ਦਾ ਖੋਅ ਬਣ ਪਏ ਸਨ ।
....ਧਮਕੀ ਪੱਤਰ ਦੀ ਯਾਦ ਆਉਂਦਿਆਂ ਮੈਂ ਇਕ ਵਾਰ ਫਿਰ ਦਹਿਲ ਗਿਆ । ਬਕਾਇਆ ਰਹਿੰਦੀ ਕਿਸ਼ਤ ਆਦਮ-ਬੋਅ, ਆਦਮ-ਬੋਅ ਕਰਦੀ ਮਰੀ ਧੋਣ ‘ਤੇ ਆ ਚੜ੍ਹੀ । ....ਬਿਰਧ ਬਾਪ ਨੇ ਬਥੇਰਾ ਵਰਜਿਆ , ਬਥੇਰਾ ਸਮਝਾਇਆ ...’ਜਿੰਨਾ ਇਨ੍ਹਾਂ ਅੱਗੇ ਝੁਕੇਂਗਾ , ਅਗਲੇ ਓਨੀ ਈ ਹੋਰ ਕਾਠੀ ਪਾਉਂਦੇ ਜਾਣਗੇ ...। ਉਹਦੀ ਗੱਲ ਸੌ ਵਿਸਵੇ ਠੀਕ ਸੀ , ਅੱਵਲ ਡੂੜ ਸੌ ਵਿਸਵੇ । ਕੁਝ ਚਿਰ ਪਹਿਲਾਂ ‘ਉਹ’ ਪਿੰਡ ‘ਚ ਇਸ਼ਤਿਹਾਰ ਲਾ ਗਏ – “ ਤੁੰਨੀ-ਮੁੰਨੀ ਇਕ ਬਰਾਬਰ ...ਰੋਮਾਂ ਦੀ ਬੇ-ਅਦਬੀ ਕਰਨਾ ਬੰਦ ,ਵਰਨਾ ...।‘ ਸਾਰੇ ਘਾਬਰ ਗਏ । ਦਾੜ੍ਹੀ –ਕੱਟ ,ਜਰਦਾ –ਫੱਕ ਸਭ ਤੋਂ ਮੂਹਰੇ ਹੋ ਨਿਕਲੇ , ਦਾਅੜੀਆਂ ਪ੍ਰਕਾਸ਼ਨ ਵਿਚ । ਮੈਂ ਡੋਰ ਬੰਨ੍ਹਦਾ ਸਾਂ । ਅਗਲੇ ਦਿਨ ਹੀ ਖੋਲ੍ਹ ਛੱਡੀ । ...’ ਉਹਨਾਂ ‘ ਦਾ ਅਗਲਾ ਹੁਕਮ ਆਇਆ – “ਅੰਮ੍ਰਿਤਧਾਰੀ ਬਣੋ , ਪੰਜ ਕਰਾਰ ਪੂਰੇ ਕਰੋ , ਵਰਨਾ । “ ਅਸੀਂ ਸਭ ਨੇ ਸ਼ਸ਼ਤਰ ਪਹਿਨ ਲਏ ।‘ਉਹਨਾਂ’ ਦੀ ਅਗਲੀ ਕਾਰਵਾਈ ਸੀ “ਦਸਬੰਧ ”। ਕਿਸੇ ਤੋਂ ਦਸ ,ਕਿਸੇ ਤੋਂ ਵੀਹ , ਕਿਸੇ ਤੋਂ ਪੰਜ ਹਜ਼ਾਰ ਇਕੱਠਾ ...। ਮੈਨੂੰ ਵੀਹ ਹਜ਼ਾਰ ਦਾ ਪੱਤਰ ਆਇਆ । ਮੈਂ ਵਿਚਕਾਰ ਫ਼ਸ ਗਿਆ – ਇਕ ਪਾਸੇ ਬਾਪੂ ਦੀ ਖ਼ਰੀ ਸੱਚੀ ਦੂਜੇ ਪਾਸੇ ਬੰਨੇ ਜਾਨ-ਪ੍ਰਾਣ ..! ਬਾਪੂ ਆਪਣੀ ਥਾਂ ਪੱਕਾ ਰਿਹਾ , ਮੈਂ ਆਪਣੀ ਥਾਂ ਡਰਿਆ ਰਿਹਾ – “ ਜਾਨ ਬਚੀ ਰਹੁ ..ਪੈਸਾ ਫੇਰ ਵੀ ਆ ਸਕਦਆ , ਪਰ ...ਜੇ ਅਗਲੇ ਕਾਰਾ ਕਰਾ ਗਏ ...ਕੌਣ ਸਾਂਭੂ ਐਨਾ ਕੁਸ ! ਬਾਪੂ ਅੱਗੋਂ ਖਿਝ ਕੇ ਪਿਆ – “ ਸਾਡੇ ਮਰਨ ਤੇ ਰਾਤ-ਦਿਨ ਬਨਣੋਂ ਬੰਦ ਨਈਂ ਹੋਣ ਲੱਗੇ । ਧਰਤੀ ਘੁੰਮਣੋਂ ਨਈਂ ਹਟਣ ਲੱਗੀ ਤੇਰੇ –ਮੇਰੇ ਬਿਨਾਂ । ਬੜਾ ਭੁਲੇਖਾ ਸੀ ਤੇਰੇ ਅਰਗਿਆਂ ਨੂੰ – ਕੀ ਬਣੂ ਵਰਸ਼ ਦਾਆ , ਜੁਆਰ ਲਾਲ ਪਿੱਛੋਂ ...! ਲਾਲ ਬਹਾਦਰ ਉਤੋਂ ਵੀ ਖ਼ਰਾ ਸੀ ਦੋ-ਰੱਤੀਆਂ । ...ਊਂ ਖਰੇ ਬੰਦੇ ਦੀ ਪੁੱਛ-ਪੜਤਾਲ ਕੋਈ ਨਈਂ ਏਥੇ ....ਤੂੰ ਬੀ ਦੇਖ ਲਾਅ ਚੰਗਾ ਬਣ ਕੇ ਇਕ-ਆਰ ,ਅਗਲੇ ਦੂਜੀ ਵਾਰ ਫਿਰ ਤੇਰੀ ਸੰਘੀ ‘ਤੇ ਰਫ਼ਲ ਆ ਰੱਖਣਗੇ ...।“
ਬਾਪੂ ਖ਼ਰੀ –ਸੱਚੀ ਕਹਿਣ ਦਾ ਆਦੀ ਸੀ , ਬਿਨਾਂ ਝਿਜਕ ਆਖ ਗਿਆ । ਮੈਂ ਹਾਂ-ਨਾਂਹ ਕਰਦਾ ਵਿਚ-ਵਿਚਾਲੇ ਲਟਕਿਆ ਰਿਹਾ ਨਾ ਉਹਦੇ ਸਚ ਤੋਂ ਮੁਨਕਰ ਹੋ ਸਕਿਆ , ਨਾ ਆਪਣੇ ‘ਸੱਚ ’ ਤੋਂ ...। ਮੈਂ ਫਿਰ ਕਿਹਾ- “ ਬਾਪੂ ਜੀ ਇਹ ਰਾਕਟ-ਕੰਮਪੀਊਟਰ ਯੁੱਗ ਐ , ਬੈਲ-ਗੱਡੀ ਯੁੱਗ ਨਈਂ , ਹੁਣ ਦੀ ਪੜ੍ਹਾਈ –ਲਿਖਾਈ ਤੇਰੇ ਵੇਲਿਆਂ ਨਾਲੋਂ ਖਾਸੀ ਵੱਖਰੀ ਐ । ...ਦੇਸ਼ ,ਕੌਮ ,ਪ੍ਰਾਂਤ ,ਭਾਸ਼ਾ , ਸਭਿਆਚਾਰ , ਮੇਲੇ –ਮੁਸਾਵੇ ਕੇਵਲ ਠੁੰਮਣੇ ਹਨ, ਠੁੰਮਣੇ ਇਸ ਪੀੜ੍ਹੀ ਦੇ ,ਉੱਚੇ ਥਾਂ ਖੜੋਣ ਲਈ ...ਤੇ ਅੜੇ-ਆਦਰਸ਼ਾਂ ਦਾ ਪ੍ਰਚਾਰ ਸਿਰਫ਼ ਮੂੰਹ ਜ਼ਬਾਨੀ ਜਮ੍ਹਾਂ-ਖਰਚ । ਜੇ ....ਜੇ ਮੈਂ ਸੋਨ-ਸੁਨਹਿਰੀ ਸੰਸਕ੍ਰਿਤੀ ਦੇ ਘਸੇ –ਪਿਟੇ ਸੰਕਲਪਾਂ ‘ਚ ਤੇਰੀ ਤਰ੍ਹਾਂ ਜਕੜਿਆ ਰਹਿੰਦਾ , ਤਾਂ ਹੁਣ ਨੂੰ ਕਿਸੇ ਰਾਜਸ਼ਾਹੀ ਸੁਧਾਰ-ਘਰ ਦੀਆਂ ਸੀਖਾਂ ਪਿੱਛੇ ਬੰਦ ਹੁੰਦਾ ਜਾਂ ਕਿਸੇ ਨਹਿਰ ਕੰਢੇ ਹੋਏ ਪੁਲਸ-ਮੁਕਾਬਲੇ ਦੀ ਖ਼ਬਰ ਬਣਦਾ ...।“
ਬਾਪੂ ਨੂੰ ਲੱਗਾ ਮੈਂ ਉਹ ਨੂੰ ਮਿਹਣਾ ਮਾਰਿਆ ਐ । ਉਸ ਦੀ ਉਮਰ ਭਰ ਦੀ ਕਮਾਈ ਦਾ ਕੌਡੀ ਮੁੱਲ ਨਹੀਂ ਪਾਇਆ । ਉਹਨੇ ਮੇਰੀ ਵੱਲ ਬੜੇ ਹਿਰਖ ਨਾਲ ਦੇਖਿਆ । ਉਂਝ ਉਹਦਾ ਹਿਰਖ ਸੀ ਵੀ ਸੱਚਾ – ‘ਮਰਦਾ-ਲੜਦਾ ਕੋਈ ਰਿਹਾ , ਸਾਂਭ ਕੋਈ ਬੈਠਾ । ਫਾਂਸੀਆਂ , ਕਾਲ-ਕੋਠੜੀਆਂ , ਕਿਸੇ ਹਿੱਸੇ ਆਈਆਂ , ਰਾਜ –ਤਿਲਕ ਕਿਸ੍ਹੇ ਹਿੱਸੇ ...। ‘ ਮੇਰਾ ਜੀਆ ਕੀਤਾ ਮੈਂ ਉਸ ਨੂੰ ਸਾਫ਼ ਕਹਿ ਦਿਆਂ – “ ਹਿਰਖ ਕਿਦ੍ਹੇ ‘ਤੇ ਕਰਦਾਂ ਆਂ ਬਾਪੂ ...ਹਵਾ ਦਾ ਰੁੱਖ ਦੇਖ ਕੇ ਬਦਲਨਾ ਮੇਰੀ ਸਿਖਿਆ –ਸਮਝ ਦੀ ਯੁੱਧ –ਨੀਤੀ ਵੀ ਐ ਤੇ ਦਾਅ-ਪੇਖ ਵੀ ...।“
...ਤੇ ਇਹਨਾਂ ਦਾਅ-ਪੇਚਾਂ ਦੀ ਕੜੀ ‘ਚ ਮੈਂ ਉਸ ਤੋਂ ਇਕ ਗੱਲ ਲੁਕੋ ਰੱਖੀ । ‘ਜਬਰੀ-ਉਗਰਾਹੀ ‘ ਦੀ ਮੰਗੀ ਰਕਮ ਵਿਚੋਂ ਅੱਧੀ ਕਿਸ਼ਤ , ਮੈਂ ਚੋਰੀ –ਛਿਪੇ ਦੱਸੇ ਟਿਕਾਣੇ ‘ਤੇ ਰੱਖ ਆਇਆ । ਉਸ ਨੂੰ ਪਤਾ ਲੱਗਾ , ਉਹਨੇ ਕੱਢ ਡਾਂਗ ਲਈ ਮੇਰੇ ਦੁਆਲੇ ਆਖੇ – “ ਦਫਾ ਹੋ ਜਾ ਮੇਰੀਆਂ ਅੱਖਾਂ ਸਾਹਮਣਿਓਂ..ਗੀਦੀ ਕਿਸੇ ਥਾਂ –ਦਾਆ । ਐਨ੍ਹੀਂ ਕਰਤੂਤੀਂ ਗੁਲਾਮ ਰਿਹਾ ਮੁਲਕ ਕਦੇ ਤੁਰਕਾਂ ਦਾ ਕਦੇ ਗੋਰਿਆਂ ਦਾ । ..ਮੈਨੂੰ ਜੇ ਪਤਾ ਹੁੰਦਆ , ਤੂੰ ਏਨਾ ਕਾਇਰ ਨਿਕਲਣਾ , ਜਾਨੋਂ ਮਾਰ ਦੇਣਾ ਸੀਈ ਮੈਂ ਤੈਨੂੰ ਜੰਮਦੇ ਨੂੰ ...। “ ਮੈਂ ਅੱਗੋਂ ਕੀ ਕਹਿੰਦਾ । ਚੁੱਪ ਰਿਹਾ । ਹਾਂ ਨਾ ਨਾਂਹ । ਬਾਪੂ ਥੋੜਾ ਠੰਡਾ ਹੋਇਆ , ਮੈਂ ਫਿਰ ਉਹਦੇ ਲਾਗੇ ਹੋ ਬੈਠਾ – “ਦੇਖ ਬਾਪੂ , ਡਾਂਗ ਸੌਟੇ ਦਾ ਸਮਾਂ ਨਈਂ ਹੁਣ , ਨੀਤੀਵਾਨ ਹੋ ਕੇ ਸਰਦਾ ਅੱਜ ਕੱਲ ।...ਕੀ ਫ਼ਰਕ ਪਿਆ ਆਪਾਂ ਨੂੰ ? ਕੇੜ੍ਹਾ ਕੋਲੋਂ ਗਏ ਆ ! ..ਕੱਲ ਤੋਂ ਚੀਜ਼ਾਂ –ਵਸਤਾਂ ਹੋਰ ਮਹਿੰਗੀਆਂ ਕਰ ਦਿਆਂਗੇ , ਕੇੜ੍ਹ ਕੋਈ ਪੁੱਛ-ਪੜਤਾਲ ਹੁੰਦੀ ਐ ..ਜੇ ਕਿਸੇ ਕੀਤੀ ਵੀ ਤਾਂ ਉਹਦਾ ਮੱਥਾ ਵੀ ਨਾਲ ਹੀ ਡੁੱਮਿਆਂ ਜਾਊ ...। ਸਾਲ ਖੰਡ ‘ਚ ਪੂਰੀ ਹੋਈ ਲੈ ਦਸ ਜ਼ਾਰ ਵੀ ਕੋਈ ਰੋਕੜ ਹੁੰਦੀ ਆ ...। ਬਾਪੂ ਫਿਰ ਤਪ ਗਿਆ – “ ਇਉਂ ਗਰੀਬ-ਗੁਰਬੇ ਲੁੱਟ ਕੇ ਢਿੱਡ ਭਰੀ ਜਾਮਾਂ , ਉਨਾਂ ਦਾ ...ਵਿਹਲੜ ਗੀਦੀਆਂ ਦਾ । ...ਇਹੋ ਤਾਂ ਝਗੜਾ ਰਿਹਾ , ‘ਕਾਂਗਰਸ ’ ਨਾ ਸ਼ੁਰੂ ਤੋਂ ...। ਮੈਂ ਤਾਂ ਨਈਂ ਦਾਗੀ ਹੋਣਾ । ਮਰਨਾ ਮਨਜ਼ੂਰ ਆ ...ਏਨ੍ਹਾਂ ਹੱਥੋਂ ਮਰਾਂਗਾ , ਚੰਗੀ ਹੋਏਅ-ਹੋਏਅ ਹੋਊ ਸਾਰੇ ਜਹਾਨ ‘ਤੇ ! ਕੀ ਆਖੂ ਦੁਨੀਆਂ !..ਜਿਨ੍ਹਾਂ ਖਤਾਰ ਕੈਦਾਂ ਕੱਟੀਆਂ , ਜਲਾਵਤਨੀਆਂ ਝੱਲੀ , ਉਨ੍ਹਾਂ ਈ ਮਾਰ ਛੱਡੇ ਆਪਣੇ ਦੇਸ਼-ਭਗਤ ...ਬੱਲੇ ਓਏ ਬਅਦਰੋ ...।“ ਬਾਪੂ ਦਾ ਭਰਿਆ ਗੱਚ ਇਕੋ ਵਾਰਗੀ ਉੱਛਲ ਪਿਆ । ਅੱਖਾਂ ‘ਚੋਂ ਕਿਰਦੇ ਅੱਥਰੂ , ਖੁਲੀ-ਚਿੱਟੀ ਦਾਅੜ੍ਹੀ ਤੋਂ ਦੀ ਤਿਲਕਦੇ , ਪੱਕੇ ਫ਼ਰਸ਼ ਤੇ ਕਿਰਦੇ ਗਏ ।
ਬਾਪੂ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ । ਮੈਂ ਅੰਦਰੋਂ-ਅੰਦਰ ਘੁੱਟਿਆ ਗਿਆ । ਹਾਰ ਕੇ ਸ਼ਹਿਰ ਤੁਰ ਆਇਆ , ਬਿਨ੍ਹਾਂ ਉਸ ਨੂੰ ਦੱਸੇ ...।
ਸ਼ਹਿਰ ਪਹੁੰਚ ਕੇ ਹੋਰ ਈ ਮੁਸੀਬਤ ਆ ਡਿੱਗੀ । ਪਹਿਲਾਂ ਚੱਜ ਦਾ ਮਕਾਨ ਨਾ ਮਿਲਿਆ । ਜੇ ਮਿਲਿਆ ਈ ਤਾਂ ਭੂਤ-ਬੰਗਲਾ । ਬਨਵੈਤਾਂ ਨਾਲ ਭਰਿਆ । ਜੇ ਛੱਡਦਾ ਸੀ ਤਾਂ ਕਲੰਕੀ ਜੇ ਰੱਖਦਾ ਸੀ ਤਾਂ ਕੋਹੜੀ । ਇਕ ਪਾਸੇ ਵਿਚਕਾਰਲੇ ਬਨਵੈਤਾਂ ਦੀ ਧਮਕੀ , ਦੂਜੇ ਪਾਸੇ ਧਮਕੀ-ਪੱਤਰ ਦਾ ਰਿਮਾਂਡ । ਪੁਲਸੀ ਰੀਮਾਂਡਾਂ ਤੋਂ ਵੀ ਔਖਾ । ਜਿਸ ਨੂੰ ਕੋਈ ਵੀ ਨਹੀਂ ਸੀ ਸਹਿ ਸਕਿਆ । ਨਾ ਤਕੜਾ ਨਾ ਮਾੜਾ । ਨਾ ਛੋਟਾ ਨਾ ਵੱਡਾ । ਨਾ ਅਮੀਰ ਨਾ ਗਰੀਬ । ਹਾਰ-ਟੁੱਟ ਕੇ ਮਲਬੇ ਹੇਠ ਦੱਬਿਆ ਜਾਂਦਾ । ਜੀਉਂਦਾ ਜਾਂ ਮੋਇਆ-ਇਹ ਤਾਂ ਉਹੀ ਜਾਣੇ , ਜਿਸ ਦਾ ਸੜਿਆ –ਗਲਿਆ ਪਿੰਜਰ , ‘ਕਾਰ-ਸੇਵਾ-ਢੇਰ’ ਹੇਠੋਂ ਲੱਭਦਾ ਏ , ਹੁਣ ...।
ਮੈਨੂੰ ਲੱਗਾ , ਮੈਂ ਵੀ ਇਕ ਪਿੰਜਰ ਹਾਂ , ਬੇ-ਪਛਾਣ ਪਿੰਜਰ । ਡਰ-ਫਿਕਰ ਦੇ ਮਲਬੇ ਹੇਠ ਦੱਬਿਆ । ਉਲ੍ਹਾਮੇਂ-ਮਿਹਣਿਆਂ ਦੀ ਨਸ਼ਤਰ ਦਾ ਵਿੰਨਿਆ । ..ਮੈਨੂੰ ਕਿਸੇ ਨੇ ਵੀ ਮੁਆਫ਼ ਨਹੀਂ ਸੀ ਕੀਤਾ – ਨਾ ਬਾਪੂ ਨੇ ,ਨਾ ਮੁੰਡਿਆ ਨੇ ,ਨਾ ਬਨਵੈਤਾਂ ਨੇ ,ਨਾ ਮੇਰੇ ਸਕੂਲ ਟੀਚਰਾਂ ਨੇ ।
ਸਕੂਲੋਂ ਬੱਸ ਰਾਹੀਂ ਪਠਾਨਕੋਟ ਪਹੁੰਚ ਕੇ ਮੈਂ ਵਰਮੇਂ ਨਾਲ ਕਮਰਾ ਦੇਖਣ ਚਲਾ ਗਿਆ ।
ਤੀਸਰਾ ਕਮਰਾ , ਅੱਧਾ ਬਾਜ਼ਾਰ ਲੰਘ ਕੇ ਕਿਲ੍ਹੇ ਵੱਲ ਨੂੰ ਮੁੜਦੀ ਗਲੀ ਅੰਦਰ ਸੀ । ਦੋ-ਮੰਜ਼ਲਾ ਮਕਾਨ ਸੀ । ਖੁਲ੍ਹਾ ਤਾਂ ਭਾਵੇਂ ਨਹੀਂ ਸੀ , ਪਰ ਸੀ ਨਿਵੇਕਲਾ । ਨਾ ਕਿਸੇ ਦੀ ਹੈਅ-ਹੈਅ ਨਾ ਕਿਸੇ ਦੀ ਖੈਅ-ਖੈਅ। ਦੋ ਕਮਰੇ , ਇਕ ਰਸੋਈ । ਪਰ ਗੁਸਲਖਾਨਾ – ਟਾਇਲਟ ਸਾਂਝਾ – ਉੱਪਰਲੀ ਮੰਜ਼ਲ ਨਾਲ । ਮਾਲਕ ਮਕਾਨ ਉਪਰ ਰਹਿੰਦੀ ਸੀ – ਇਕੱਲੀ ਇਸਤਰੀ । ਦੋ ਨਿੱਕੇ ਨਿੱਕੇ ਬਾਲ । ਦੁਕਾਨ ਕਰਦੀ ਸੀ , ਕੁਆੜ ਬਾਜ਼ਾਰ ਅੰਦਰ । ਪਲਾਸ ਟਿਕ ਚੱਪਲਾਂ –ਜੁੱਤੀਆਂ ਦੀ । ਪੂਰੀ ਚੰਟ ਇਸਤਰੀ ਚਾਲ ਢਾਲ ਪੂਰੀ ਚੁਸਤ । ਪੌੜੀਆਂ ਉੱਤਰਦੀ ਹਨੇਰੀ ਵਾਗ । ਪੌੜੀਆਂ ਚੜ੍ਹਦੀ ਛੜੱਪੇ ਤੇ ਛੜਪਾ । ਦੇਖਣ-ਚਾਖਣ ਨੂੰ ਬਾਹਵਾ । ਮੂੰਹ-ਮੱਥਾ ਸੋਹਣਾ –ਸਨੁੱਖਾ ।ਪਰ , ਬੋਲ-ਬਾਣੀ ਵਾਖਰੂ-ਵਾਖਰੂ ਰੱਬ ਝੂਠ ਨਾ ਬੁਲਾਏ ,ਜਿਵੇਂ
ਕਾਂ ਖਾਦ੍ਹੇ ਹੋਣ । ਇਕੋ ਝਿੜਕ ਨਾਲ ਦੋਨਾਂ ਬੱਚਿਆਂ ਦਾ ਸਾਹ ਸੂਤਿਆ ਜਾਂਦਾ । ਜਦੋਂ ਕੜਕਦੀ ,ਛੱਤਾਂ ਕੰਬ , ਜਾਂਦੀਆਂ । ਹੇਠਲੀ ਮੰਜ਼ਲ ਡਰ ਜਾਂਦੀ । ਚਲੋ ਸਾਨੂੰ ਕੀ ! ਮੈਂ ਸੋਚਿਆ – ਅਪਣੇ ਬਾਲਾਂ ਨੂੰ ਘੂਰਦੀ ਐ , ਸਾਡਾ ਕੀ ਵਿਗਾੜਦੀ ਐ । ਸਾਡਾ ਬੱਚਾ ਅਜੇ ਛੋਟਾ ਸੀ । ਉਹਦੇ ਬੋਲ-ਕਬੋਲ ਸੁਣ ਕੇ ਸਹਿਮ ਜਾਂਦਾ ਆਪਣੀ ਮੰਮੀ ਦੀ ਗੋਦੀ ਆ ਲੁਕਦਾ । ਪਰ ਜਦੋਂ ਸਾਡੇ ਦੋਨਾਂ ਨਾਲ ਗੱਲਾਂ ਕਰਦੀ , ਉਹ ਮਿਠਾਸ ਦਾ ਮੁਜੱਸਮਾ ਬਣੀ ਹੁੰਦੀ ।
ਨਲਕਾ ਹੇਠਾਂ ਸੀ , ਇਕ ਕੋਨੇ ਅੰਦਰ । ਬਾਹਰਲੇ ਦਰਵਾਜ਼ੇ ਦੀ ਵਗਲ ਵਿਚ । ਨਾਲ ਗੁਸਲਖਾਨਾ । ਨਾਲ ਫ਼ਲੱਸ਼ । ਦੂਜੇ ਬੰਨੇ ਪੌੜੀਆਂ ਪੱਕੀਆਂ , ਰੇਲਿੰਗ ਵਾਲੀਆਂ । ਉੱਪਰ –ਹੇਠਾਂ , ਚੜ੍ਹਦੀ – ਉੱਤਰਦੀ , ਉਹ ਸਾਡੇ ਅੰਦਰ ਜ਼ਰੂਰ ਝਾਕਦੀ । ਮੇਰੇ ਵੱਲ ਇਉਂ ਵੇਖਦੀ , ਜਿਵੇਂ ਮਾਲਕ-ਮਕਾਨ ਨੂੰ ਨਹੀਂ ਦੇਖਣਾ ਚਾਹਿਦਾ । ਘੱਟੋ-ਘੱਟ ਮੇਰੀ ਪਤਨੀ ਸਾਹਮਣੇ ...।
ਥੋੜੇ ਕੁ ਦਿਨ ਮੇਰੀ ਪਤਨੀ ਸਭ ਕੁਝ ਸਹਿੰਦੀ ਰਹੀ । ਬੇਚਾਰੀ ਇਕੱਲੀ ਇਸਤਰੀ ਨਾਲ ਮੋਹ ਕਰਦੀ ਰਹੀ ਪਰ ਛੇਤੀ ਹੀ ਇਕ ਹੋਰ ‘ਬੰਬ ’ ਫਟ ਗਿਆ –ਮੈਂ ਸਕੂਲੋਂ ਮੁੜਦਾ ਸਬਜ਼ੀ ਚੁੱਕੀ ਘਰ ਤੁਰਿਆ ਆਉਂਦਾ ਸਾਂ । ਉਹਨੇ ਦੁਕਾਨ ‘ ਚ ਬੈਠੀ ਨੇ ‘ਵਾਜ਼ ਮਾਰ ਲਈ । ਏਨੇ ਪਿਆਰੇ ਬੋਲ ! ਏਦਾਂ ਦਿਲਕਸ਼ ਸਲੀਕਾ ! ਮੈਂ ਬਿਨਾਂ ਝਿਜਕ ਅੰਦਰ ਲੰਘ ਗਿਆ । ਗਾਹਕ ਕੋਈ ਨਹੀਂ ਸੀ । ਉਹਨੇ ਸਾਰੀ ਸੰਗ-ਸ਼ਰਮ ਅੱਖਾਂ ‘ਚ ਭਰਕੇ ਆਖਿਆ – “ ਮਾਫੀ ਦੇਣਾ ਭਾਆ ਜੀਈ ...।“ ਮੈਂ ਥਾਏਂ ਗੱਡਿਆ ਗਿਆ । ਗੁੰਮ-ਸੁੰਮ । ਨਾ ਹੂੰ- ਨਾ ਹਾਂ । ਮੇਰਾ ਅੰਦਰਲਾ ਜਿਵੇਂ ਜਾਅਮ ਹੋ ਗਿਆ – ‘ ਕਾਦ੍ਹੀ ਮਾਫੀ ਮੰਗਦੀ ਐ , ਮੈਥੇਂ ! ਮੈਨੂੰ ਰਤੀ ਭਰ ਸਮਝ ਨਾ ਆਈ । ਉਂਝ ਅੰਦਰੋ-ਅੰਦਰ ਕੰਬ ਜਿਹਾ ਗਿਆ । ਜਿਵੇਂ ਕੋਈ ਚੋਰ ਫੜਿਆ ਗਿਆ ਹੋਵੇ ...। ਉਹਨੀਂ ਪੈਰੀਂ ਦੁਕਾਨ ਤੋਂ ਹੇਠਾਂ ਉੱਤਰ ਆਇਆ । ਸਾਹਮਣੇ ਹਲਵਾਈ ਦੀ ਹੱਟੀ ਸੀ । ਕਈ , ਚਾਹ –ਪਕੌੜੇ ਖਾਂਦੀਆਂ ਅੱਖਾਂ ਮੇਰੇ ‘ਤੇ ਟਿਕੀਆਂ ਪਈਆਂ ਸਨ ।ਇਕ ਨੇ ਮਸਖ਼ਰਾ ਜਿਹਾ ਮੁਸਕਰਾ ਕੇ ਦੂਜੇ ਨੂੰ ਹੁੱਝ ਮਾਰੀ । ਮੈਨੁੰ ਕੁਝ ਪਤਾ ਨਾ ਲੱਗਾ ,ਕੀ ਮਾਜਰਾ ! ਉਂਝ ਪਤਾ ਲੱਗਣੋਂ ਰਹਿੰਦਾ ਵੀ ਕਿਥੇ ਆ ! ਮੈਂ ਸਹਿਮ ਗਿਆ । ...’ ਜ਼ਰੂਰ ਕੋਈ ਦਾਲ ‘ ਚ ਕਾਲਾ ਆ ....ਐਂਮੇ ਨਈਂ ਟੋਹਦਾ ਕੋਈ ਆਏ-ਗਏ ਨੂੰ ਏਦਾਂ ...। ‘ ਮੈਂ ਹਿੰਮਤ ਕਰਕੇ ਚਾਹ ਦੀ ਦੁਕਾਨ ਅੰਦਰ ਨਿਗਾਹ ਮਾਰੀ । ਦੋ ਮੁਸ-ਫੁੱਟ ਨੌਜਵਾਨ । ਵਾਹ-ਵਾਹ ਹੁੰਦੜ-ਹੇੜ । ਪੋਚਵੀਆਂ ਪੱਗਾਂ । ਅਪ-ਟੂ-ਡੇਟੂ ।ਬਿਲਕੁਲ ਬਨਵੈਤ ਛੋਕਰੇ ! ਮੈਂ ਹੋਰ ਸਹਿਮ ਗਿਆ ।....ਧਮਕੀ –ਪੱਤਰ ! ਕਿਰਦਾ ਕਿਰਦਾ ਬੋਲ , ਮੇਰੇ ਤਾਲੂ ਨਾਲ ਜਾ ਲੱਗਾ । ਮੇਰਾ ਸਾਰਾ ਰੁਮਾਂਸ ਥਾਏ ਸੂਤਿਆ ਗਿਆ ।
‘ਘਰ ’ ਪਹੁੰਚ ਕੇ ਮੈਂ ਚਾਹ ਮੰਗੀ । ਅੱਗੋਂ ਹੋਰ ਈ ਰਾਮ ਕਹਾਣੀ ਸੁਣਨੀ ਪਈ – ‘ਕੋਈ ਹੋਰ ਕਮਰਾ ਲੱਭੋ ਜੀਈ , ਏਥੇ ਨਈਂ ਰਹਿਣਾ ਆਪਾਂ ਸਾਡਾ ਨਿੱਕਾ ਜਿਹਾ ਬਾਲ ਆ ...। ਮੈਂ ਨਾ ਆਖਾਂ ਸੁੱਤਾ ਪਿਆ ਕਿਉਂ ਘੜੀ-ਮੁੜੀ ਤ੍ਰਭਕਦਾ ! ਸਹਿਮ ਕੇ ਮੇਰੇ ਨਾਲ ਚੁੰਮੜ ਜਾਂਦਾ । ...ਏਸ ਨਖਸਮੀ ਨੇ ਅਪਣਾ ਬੰਦਾ ਮਾਰਿਆ ਈ ਏਸ ਕਮਰੇ‘ਚ । ਚੂਹੇ ਮਾਰਨ ਆਲੀਆਂ ਗੋਲੀਆਂ ਖੁਆ ਦਿੱਤੀਆਂ ਕਾਹੇ ‘ਚ ਘੋਲ ਕੇ । ...ਮੈਨੂੰ ਤਾਂ ਅੱਜ ਦੱਸਿਆ ਭੰਗਣ ਨੇ । ਕਹਿੰਦੀ – ਬੀਬੀ ਜੀਈ , ਤੂੰ ਓਪਰੀ ਕਰਕੇ ਆ ਫਸੀ ‘ਨਈਂ ਆਹ ਮਕਾਨ ਨਾ ਲਵੇ ਕੋਈ ਕਰਾਏ ਤੇ । ...ਛੇਤੀ ਕਰੋ ਸਰਦਾਰ ਜੀਈ । ਚੁੱਕੋ ਮਾਲ-ਸਬਾਬ ਏਥੋਂ , ਚਲੋ ਕਿਤੇ ਹੋਰ । ਨਈਂ ਓਨੇ ਦਿਨ ਪਿੰਡ ਚਲੇ ਚਲਦੇ ਆਂ...। ਕਿਤੇ ਨਈਂ ਮਾਰ ਦੇਣ ਲੱਗੇ ਸਾਨੂੰ । ਭਾਈਜੀ ਹੋਣਾਂ ਦੇ ਰਹਿ ਲਾਂਗੇ ਥੋੜੇ ਦਿਨ ...। ਭਾਈ ਜੀ , ਅਸੀਂ ਆਪਣੇ ਤਾਏ ਦੇ ਪੁੱਤ ਨੂੰ ਆਖਦੇ ਸਾਂ । ਉਂਝ ਵੀ ਗ੍ਰੰਥੀ ਸੀ ਉਹ ਪਿੰਡ ਦੇ ਬਾਹਰਲੇ ਗੁਰਦੁਆਰੇ । ਸਾਰੇ ‘ਹੁਕਮ’ਉਹਨਾਂ ਰਾਹੀਂ ਈ ਨਾਜ਼ਲ ਹੁੰਦੇ ਸਨ, ਸਾਡੇ ‘ਤੇ ।
...ਉਹ ਰਾਤ ਅਸੀਂ ਜਾਗਦਿਆਂ ਕੱਢੀ । ਨਾ ਰੋਟੀ ਨਾ ਚਾਹ । ਸਾਰੀ ਰਾਤ ਬੱਤੀ ਜਗਦੀ ਰੱਖੀ । ਸਾਰੀ ਰਾਤ ਹਰਜੀਤ ਗੁਟਕਾ ਪੜ੍ਹਦੀ ਰਹੀ । ਆਨੇ –ਬਹਾਨੇ ਮਾਲਕ-ਮਕਾਨ ਕਈ ਵਾਰ ਹੇਠਾਂ ਉੱਤਰੀ , ਦੋ-ਇੱਕ ਵਾਰ ਸਾਡਾ ਬੰਦ ਬੂਹਾ ਛੇੜਿਆ । ਪਰ , ਅਸੀਂ ਕਿਸੇ ਜਿੰਨ ਭੂਤ ਦੀ ਆਮਦ ਤੋਂ ਡਰਦੇ ਰਤਾ ਮਾਸਾ ਅਵੇਸਲ ਨਾ ਹੋਏ ।
ਅਗਲੇ ਦਿਨ ਸਕੂਲੇ ਛੁੱਟੀ ਭੇਜ , ਮੈਂ ਕਿਧਰੇ ਹੋਰ ਥਾਂ ਮਕਾਨ ਲੱਭਣ ਜਾ ਲੱਗਾ । ਸ਼ਹਿਰ ਅੰਦਰ ਮੇਰੀ ਬਹੁਤੀ ਵਾਕਫੀ ਨਹੀਂ ਸੀ । ਜਿਹੜੇ ਜਿਹੜੇ ਵਾਕਫ਼ ਸਨ , ਉਹ ਸਕੂਲੀਂ ਦਫ਼ਦਰੀਂ ਚਲੇ ਗਏ । ਵਰਮਾ ਉਸ ਦਿਨ ਛੁੱਟੀ ਤੇ ਸੀ । ਯੂਨੀਅਨ ਦਾ ਕੰਮ ਸੀ ਕੋਈ । ਪਰ , ਉਸ ਨੂੰ ਕਿੱਦਾਂ ਦੱਸਦਾ , ਪਈ ਮੈਂ ਓਥੇ ਨਈਂ ਰਹਿਣਾ । ...ਓਥੇ ਸ਼ਾਹ ਅਣਆਈ ਮੌਤੇ ਮਰਿਆ । ਗੋਲੀਆਂ ਖਾ ਕੇ ਚੂਹੇ ਮਾਰਨ ਵਾਲੀਆਂ । ਉਹਨੇ ਅੱਗੋਂ ਹੱਸਣਾ ਮੇਰੇ ‘ਤੇ । ਟਾਂਚਾਂ ਕਰਨੀਆਂ ਮੈਨੂੰ – ‘ਬੱਲੇ ਓਏ ਸੈਂਸਦਾਨਾਂ ! ਨਈਂ ਰੀਸਾਂ ਸਿੰਘ ਸੂਰਮੇ ਦੀਆਂ । ਤੇਰੇ ਪਿਤਾ ਪੁਰਖੇ ਤਾਂ ਰਾਜਿਆਂ–ਮ੍ਹਾਂ-ਰਾਜਿਆਂ ਦੀਆਂ ਨਾਸਾਂ ਬੰਦ ਕਰੀ ਰੱਖਦੇ ਸੀ ...ਚਾਰ-ਚੱਕ ਧੁੰਮਾਂ ਪਈਆਂ ਸੀਈ , ਆਹਲੂਆਲੀਏ ਸਰਦਾਰਾਂ ਦੀਆਂ ਰਣਜੀਤ ਸੂੰਹ , ਸਿੰਘ-ਸਾਬ੍ਹ ਸਿੰਘ ਸਾਬ੍ਹ ਕਰਦਾ ਮਗਰ-ਮਗਰ ਤੁਰਿਆ ਫਿਰਦਾ ਸੀ । ’ਤੇ , ਤੂੰ...ਤੂੰ ਤਾਂ ਗਿੱਲ ਈ ਗਾਲ ਛੱਡੀ ਆ ! ਤੂੰ , ਮਰੇ ਬੰਦੇ ਤੋਂ ਈ ਡਰੀ ਜਾਨਾਂ ...ਬੱਲੇ ਓਏ ਤੇਰੇ ...। ਤੂੰ ....ਤੂੰ ਦੱਸ , ਭਲਾ ਕੇਹੜੇ ਘਰ ਨਈਂ ਮਰਦੇ ਬੰਦੇ , ਕੋਈ ਜੰਮਦਾ ਈ ਮਰ ਜਾਂਦਾ , ਕੋਈ ਬੁੱਢਾ ਹੋ ਕੇ । ਕੋਈ ਹੱਸਦਾ-ਖੇਲ੍ਹਦਾ ਤੁਰ ਜਾਂਦਾ , ਕੋਈ ਹੱਡ-ਗੋਡੇ ਰਗੜਾ ਕੇ । ਕੋਈ ਚੜ੍ਹਦੀ ਉਮਰੇ ਲੁੜ੍ਹਕ ਜਾਂਦਾ , ਕੋਈ ਲਹਿੰਦੀ ਉਮਰੇ ।ਤੇ...ਤੇ ਆਹ ਜਿਹੜੇ ਹਰ ਰੋਜ਼ , ਦਸ-ਬਾਰਾਂ ਸਹੀ ਸਲਾਮਤ ਤੁਰਦੇ-ਫਿਰਦੇ ਈ ਅੱਲਾ ਨੂੰ ਪਿਆਰੇ ਹੋਈ ਜਾਂਦੇ ਆ , ਏਹ ਕਿਸੇ ਘਰ ਦੇ ਜੀਆ ...ਕਿਸੇ ਮਾਂ ਦੀਆਂ ਆਂਦਰਾਂ ..ਕਿਸੇ ਪਿਓ ਦੀਆਂ ਅੱਖਾਂ ..ਕਿਸੇ ਭੈਣ ਦਾ ਸੁਹਾਗ !
ਵਰਮੇਂ ਤੋਂ ਅੱਖ ਬਚਾ ਕੇ ਮੈਂ ਸਿੱਧਾ ਮਾਡਲ-ਗਰਾਮ ਤੁਰ ਗਿਆ । ਸੰਘਾ ਸਾਬ੍ਹ ਦੀ ਕੋਠੀ ਐ , ਏਥੇ । ਕੋਠੀ ਕਾਹਦੀ , ਨਿਰਾ ਮਹਿਲ ਆ ਮਹਿਲ । ਪਿੰਡ ਵਾਲੇ ਮਹੱਲ ਨਾਲੋਂ ਵੀ ਵੱਡਾ । ਸੰਘੇ , ਸਾਡੇ ਪਿੰਡ ਦੇ ਜ਼ੈਲਦਾਰ , ਸਰਦਾਰ , ਲੰਬੜਦਾਰ , ਸਰਪੰਚ ਗੱਲ ਕੀ ਸਭ ਕੁਝ ਹਨ । ਦੋ ਭਰਾ ਹਨ , ਸੰਘੇ – ਵੱਡਾ ਜੈ ਸਿੰਘ , ਛੋਟਾ ਭਰਾ ਗੁਰਮੁਖ ਸਿੰਘ । ਜੈ ਸਿੰਘ ਦਾ ਇਕੋ ਇਕ ਪੁੱਤਰ ਐ ,ਜਸਵਿੰਦਰ । ਛੋਟੇ ਦੇ ਚਾਰ ਮੁੰਡੇ ਹਨ – ਇਕੋ ਜਿਹੇ ਬੁਰਛਿਆਂ ਅਰਗੇ । ਜੈ ਸਿੰਘ ਤੇ ਜਸਵਿੰਦਰ ਸਿੰਘ ਆਪਣੇ ਨਾਮਾਂ ਪਿੱਛੇ ‘ਸੰਘਾ’ ਜੋੜਦੇ ਹਨ । ਗੁਰਮੁੱਖ ਸਿੰਘ ਹੋਰੀਂ , ‘ਸਿੰਘਪੁਰੀ’ । ਸ਼ਾਇਦ ਵੱਖਰੇ ਦਿਸਣ ਲਈ । ਉਂਝ ਦੋਨਾਂ ਦੀ ਖੇਤੀਬਾੜੀ , ਕਾਰੋਬਾਰ ਸਭ ਵੱਖ-ਵੱਖ । ਦੌੜ ਲੱਗੀ ਪਈ ਐ ਦੋਨਾਂ ‘ਚ ਇਕ ਦੂਜੇ ਤੋਂ ਅੱਗੇ ਲੰਘਣ ਦੀ । ਸਾਡਾ , ਸਾਰਾ ਪਿੰਡ ਇਹਨਾਂ ਦੋਨਾਂ ਦੀ ਜਾਗੀਰ ਐ , ਅੱਧਾ-ਅੱਧਾ । ਢਾਈ –ਢਾਈ ਸੌ ਏਕੜ ਪੈਲੀ । ਗੁਰਮੁੱਖ ਸਿੰਘ ਦੇ ਚੌਂਹ ਮੁੰਡਿਆਂ ਕੋਲ ਚਾਰ ਟਰੈਕਟਰ ਚਾਰ ਜੀਪਾਂ-ਕਾਰਾਂ , ਚਾਰ ਸਕੂਟਰ , ਕਾਰ ਕੋਠੀਆਂ । ਪੂਰਾ ਠਾਠ –ਬਾਠ ਪਰ , ਜੈ ਸਿੰਘ ਉਹਨਾਂ ਤੋਂ ਬਹੁਤ ਉੱਪਰ । ਇਕਲੌਤੇ ਜਸਵਿੰਦਰ ਪਾਸ ਪੂਰੇ ਡੂੜ ਕਿੱਲੇ ‘ਚ ਉਸਰਿਆਂ ਦੋ –ਮੰਜ਼ਲਾ ਮਹੱਲ । ਚਾਰ ਟਰੈਕਟਰ , ਊਈਂ ਸ਼ਰੀਕਾਂ ਦੀ ਬਰਾਬਰੀ ਕਰਨ ਨੂੰ , ਇਕ ਫੋਰਡ ,ਇਕ ਮੈਸੀ , ਇਕ ਇੰਟਰਨੈਸ਼ਨਲ , ਇਕ ਯੀਟਰ । ਤਿੰਨ ਕਾਰਾਂ – ਇਕ ਮਰਸਰੀ , ਇਕ ਫੀਅਟ , ਇਕ ਮਾਰੂਤੀ । ਤੇ ਜੀਪ-ਸਕੂਟਰ , ਜੀਪ-ਸਕੂਟਰ ਦੀ ਸਵਾਰੀ ਸੰਘਾ ਸਾਬ੍ਹ ਤੋਂ ਊਈਂ ਬਹੁਤ ਨੀਵੀਂ ਐ । ਜਸਵਿੰਦਰ ਆਪਣੇ ਚਾਚੇ ਦੇ ਮੁੰਡਿਆ ਤੋਂ ਬਹੁਤਾ ਪੜ੍ਹ ਗਿਆ । ਅੱਗੋਂ ਬਹੁਤੇ ਵੱਡੇ ਘਰ ਵਿਆਹਿਆ ਗਿਆ । ਸਹੁਰਾ , ਰੇਅਨ-ਬੋਨ ਕਨਸਟਰਕਸ਼ਨ ਕੰਪਨੀ ਦਾ ਚੈਅਰਮੈਨ । ਕਈ ਥਾਈਂ ਠੇਕੇ-ਰੇਲਾਂ ,ਸੜਕਾਂ ,ਨਹਿਰਾਂ ,ਡੈਮਾਂ ਦੀ ਉਸਾਰੀ ਤਕ ਖਿਲਰਿਆ ਕਾਰੋਬਾਰ । ਜਸਵਿੰਦਰ ਕਾਲਜੋਂ ਨਿਕਲਦਾ ਹੀ ਇਕ ਪ੍ਰਾਜੈਕਟ ਦੀ ਜੀ.ਐਮ. ਬਣ ਗਿਆ । ਇਕ ਕੋਠੀ ਡਲਹੌਜ਼ੀ ਬਣੀ ਬਣਾਈ ਮਿਲ ਗਈ ਦਾਜ ‘ਚ । ਗਰਮੀਆਂ ਕੱਟਣ ਨੂੰ । ਇਕ ਬੰਬਈ ਬਣਾ ਲਈ ਸਰਦੀਆਂ ਕੱਟਣ ਨੂੰ । ਤੇ ਇਕ ਏਥੇ ਪਠਾਨਕੋਟ , ਪਿੰਡ ਦੇ ਨੇੜੇ । ਬੱਸ ਐਮੇਂ ਫੇਰਾ ਤੋਰਾ ਰੱਖਣ ਲਈ ।
ਪਿੰਡ ਦਾ ਕਾਰੋਬਾਰ ਸਾਰਾ ਜੈ ਸਿੰਘ ਦੇ ਹਵਾਲੇ । ਪਠਾਨਕੋਟ ਵਾਲੀ ਕੋਠੀ ਵੀ ਉਸ ਦੀ ਦੇਖ-ਰੇਖ ਹੇਠਾਂ । ਦੂਜੇ ਚੌਥੇ ਫੇਰਾ ਮਾਰ ਛੱਡਣਾ । ਨੌਕਰਾਂ –ਮਾਲੀਆਂ ਦੀ ਝਾੜ-ਝੰਭ ਕਰ ਛੱਡਣੀਂ ।ਬਾਕੀ ਸਭ ਠੀਕ । ਪਰ, ਸਭ –ਠੀਕ ਅੱਜ ਕਲ੍ਹ ਸਭ-ਅੱਛਾ ਨਹੀਂ ।ਧਮਕੀ –ਪੱਤਰ ਉਸ ਨੂੰ ਵੀ ਏਥੇ ਚੁੱਕ ਲਿਆਇਆ , ਪਿੰਡੋਂ । ਪੂਰਾ ਬਚ-ਬਚਾ ਕੇ ਰਹਿੰਦਾ । ਕੋਠੀ ਦੀ ਬਾਊਂਡਰੀ ਵਾਲ ਹੋਰ ਉੱਚੀ ਕਰਵਾ ਲਈ , ਉੱਪਰ ਕੰਡਿਆਲੀ ਤਾਰ ਲਗਵਾ ਲਈ , ਸੰਘਣੀ ਕਰਕੇ । ਗੇਟ ‘ਤੇ ਚੈਕ-ਪੋਸਟ , ਆਪਣੀ ਨਿੱਜੀ । ਪੂਰਾ ਹਥਿਆਰ-ਬੰਦ ਦਸਤਾ , ਪਹਿਰੇ ‘ਤੇ । ਆਏ –ਗਏ ਲਈ ਅੰਦਰ ਜਾਣਾ ! ਨਿਰੀ ਜ਼ਲਾਲਤ – ‘ ਕੌਣ ਓ ਤੁਸੀ ? ਕਿਥੋਂ ਆਏ ਓ ? ਕਿਉਂ ਆਏ ਹੋ ? ਕਿਸ ਨੁੰ ਜਾਣਦੇ ਹੋ ? ਤੁਹਾਨੂੰ ਕੌਣ ਕੌਣ ਜਾਣਦਾ ਐ ? ਫਿਰ ਅੰਦਰ ਟੈਲੀਫੂਨ ਹੁੰਦਾ ਐ । ਅੰਦਰੋਂ ਯੈਸ ਹੋਈ ਤੇ ਬਾਹਰ ਵਾਲਾ ਅੰਦਰ ਜਾਂਦਾ ਐ , ਉਹ ਵੀ ਪੂਰੇ ਪਹਿਰੇ ਥੱਲੇ , ਰਫ਼ਲ ਦੀ ਛਾਂ ਹੇਠ ।
ਸਾਰੀ ਫਾਰਮੈਲੇਟੀ ਪੂਰੀ ਕਰਕੇ ਮੈਂ ਸੰਘਾ ਕੋਲ ਅੱਪੜ ਗਿਆ । ਆਪਣੀ ਮੁਸ਼ਕਲ ਦੱਸੀ । ਅੱਗੋਂ ਹੋਰ ਈ ਰੋਣ-ਧੋਣ ਚਾਲੂ –“ ਪੱਤਰ ਤੇ ਪੱਤਰ ਆਏ ਹਨ ਸੰਘਾ –ਸਾਬ੍ਹ ਨੂੰ ਵੀ ... । ਪਹਿਲੇ ਦਾ ਭੁਗਤਾਨ ਉਹਨਾਂ ਐਨ ਸਮੇਂ ਸਿਰ ਕੀਤਾ । ਫਿਰ ਹੋਰ ਆ ਪਹੁੰਚਿਆ । ਉਸ ਦਾ ਨਿਪਟਾਰਾ ਹੋਇਆ , ਫਿਰ ਹੋਰ । ਉਹ ਨਿਬੇੜਿਆ ਫਿਰ ਹੋਰ ...। ਤੰਗ-ਪ੍ਰੇਸ਼ਾਨ ਹੋਏ ਜੈ ਸਿੰਘ ਨੇ ਜਸਵਿੰਦਰ ਦੇ ਸੋਹਰੇ ਨਾਲ ਗੱਲ ਕੀਤੀ । ਉਹਨੇ ਅੱਗੋਂ ਪੁਲੀਸ ਉੱਚ-ਮੁਖੀ ਨਾਲ । ਉਸ ਨੇ ਅੱਗੇ ਆਪਦੀ ਬੇ-ਬਸੀ ਆਖ ਦੱਸੀ । ਫਿਰ ਸੰਘੇ ਹੋਰੀਂ ਦੂਜਾ ਦਾਅ ਵਿਰਤਿਆ ਕੰਪਨੀ ਦੇ ਡਾਇਰੈਕਟਰਾਂ ਵਿੱਚੋਂ ਇੱਕ ਦਾ ਭਤੀਜਾ ਗੁਰੀਲਾ ਫੋਰਸ ਦਾ ਅਹੁਦੇਦਾਰ ਸੀ । ਉਹਨੇ ਅੱਗੋਂ ਉਪਰਲੀ ਕਮਾਂਡ ਨਾਲ ਗੱਲ ਤੋਰੀ । ਹਾਈ-ਪਾਵਰ ਕਮੇਟੀ ਨੇ ਅੱਧੀ ਛੋਟ ਦੇ ਕੇ ਅੱਗੋਂ ਤੋਂ ਪੱਕਾ ਬਖਸ਼ ਦਿੱਤਾ ।
ਪਹਿਲੇ ਵਹਿਮ ਤੋਂ ਡਰਿਆ ਜੈ ਸਿੰਘ , ਪਿੰਡ ਛੱਡ ਆਇਆ , ਮੇਰੇ ਵਾਂਗ । ਪਰ ਨਈਂ ।ਉਹਦੀ ਗੱਲ ਹੋਰ ਸੀ । ਉਹਦਾ ਸਰਦਾ ਸੀ , ਕਈ ਪਾਸਿਉਂ । ਮੈਂ , ਨਿਰਾ-ਪੁਰਾ ਤਨਖਾਹ ‘ਤੇ ਨਿਰਭਰ । ਪਿੰਡ ਹੱਟੀ ਸੀ । ਚਾਰ ਪੈਸੇ ਰਲਦੇ ਸਨ । ਹੁਣ ਉਹ ਵੀ ਜਾਂਦੇ ਲੱਗੇ । ‘ਤੇ ਤਨਖਾਹ .....ਨਿਰੀ ਤਨਖਾਹ ਆਸਰੇ ਕਿੱਡਾ ਕੁ ਮਕਾਨ ਲਿਆ ਜਾ ਸਕਦਾ ਸੀ , ਕਰਾਏ ‘ਤੇ ...!
ਮੈਂ ਪਿਛਲੀ ਸਾਂਝ ਦਾ ਵਾਸਤਾ ਪਾਇਆ । ਬੇਨਤੀ ਕੀਤੀ ਜਾਂ ਤਰਲਾ , ਪਰ ਗੱਲ ਕੋਈ ਬਣੀ ਨਾ । ਕੋਠੀ ਦੇ ਨੌਕਰ-ਕਮਰਿਆਂ ‘ਚ ਤਾਂ ਕੀ , ਕਿੱਧਰੇ ਲਾਗੇ –ਛਾਗੇ ਵੀ ਢੋਈ ਨਾ ਮਿਲੀ । ਉਲਟਾ ਸੰਘਾ ਹੋਰਾਂ ਦੇ ਤੇਵਰ ਹੋਰ ਉਤਾਂਹ ਚੜ੍ਹ ਗਏ । ਆਖਣ ਲੱਗੇ – “ਐਂ ਤਾਂ ਲੂਲੀ –ਭਟਿਆਰੀ ਸਾਰੀ ਐਥੇ ਆ ਬੜੂ ...ਇਹ ਕੋਈ ਸਰਾਂ ਆਂ ! ਧਮਕੀ –ਪੱਤਰ ਤਾਂ ਹਰ ਜਣੇ –ਖਣੇ ਨੂੰ ਆਇਆ ਫਿਰਦਆ ...।“ ਮੈਂ ਉੱਤਰ ਦਿੱਤਾ- “ ਮੈਂ ਜਣਾਂ-ਖਣਾਂ ਨਈਂ ਮ੍ਹਾਂ-ਰਾਜ੍ਹ ...ਮੈਂ ਪਰਮਜੀਤ ਆਂ ਪਰਮਜੀਤ , ਜਸਵਿੰਦਰ ਦਾ ਹਮ-ਜਮਾਤੀ “ “ ਹਮ-ਜਮਾਤੀ ਤਾਂ ਸੈਂਕੜੇ ਤੁਰੇ ਫਿਰਦੇ ਆ ਉਦ੍ਹੇ ! ਕੇਦ੍ਹਾ ਕੇਦ੍ਹਾ ਧਿਆਨ ਰੱਖਾਂ ...! ਸੰਘਾ ਸਾਬ੍ਹ ਦੀ ਬੋਲ-ਚਾਲ ਹੋਰ ਰੱਖੀ ਹੁੰਦੀ ਗਈ ।
ਮੈਨੂੰ ਲੱਗਾ ਇਹ ਜੈ ਸਿੰਘ ਪਿੰਡ ਵਾਲਾ ਜੈ ਸਿੰਘ ਨਹੀਂ ਹੈ । ਇਹਦਾ ਮੁੰਡਾ ਨਹੀਂ ਹੋ ਸਕਦਾ ਜੱਸੀ ! ਜਿਹੜਾ ਪੱਗ-ਵੱਟ ਭਰਾ ਸੀ ਮੇਰਾ । ਦੋਨੋਂ ਇਕੋ ਸਕੂਲ ‘ਚ ਪੜ੍ਹੇ ਸਾਂ , ਡੇਹਰਾਦੂਨ । ਇਕੋ ਕਮਰੇ ‘ਚ ਰਹੇ , ਕਈ ਸਾਲ । ਓਥੋਂ ਉਹ ਹੋਰ ਅੱਗੇ ਨਿਕਲ ਗਿਆ – ਬੰਗਲੌਰ । ਕੋਈ ਡਿਗਰੀ –ਛਿਗਰੀ ਖ਼ਰੀਦ ਲਿਆਇਆ , ਇੰਗਨੀਅਰਇੰਗ ਦੀ ਓਥੋਂ । ਤੇ ਮੈਂ ...ਮੈਨੂੰ ਮਾਸਟਰੀ ਕਰਨੀ ਪਈ । ਘਰ ਦੀ ਦੁਫਾੜ ਕਾਰਨ । ...ਵੱਡੇ ਭਰਾ ਸ਼ਹਿਰੀਂ ਖਿਸਕ ਗਏ । ਬਿਰਧ ਬਾਪੂ ਕੱਪੜਾ-ਕਿਰਿਆਨਾ ਕੱਲਾ ਕਿਮੇਂ ਸਾਂਭਦਾ ! ਕਾਰੋਬਾਰ ਇਕੋ ਹੱਲੇ ਹੇਠਾਂ ਡਿੱਗ ਪਿਆ । ਤੇ ਮੈਂ ਡਾਕਟਰ ਬਣਦਾ ਬਣਦਾ ਸਕੂਲ ਮਾਸਟਰ ਬਣ ਗਿਆ । ਬੀ .ਐਸ . ਸੀ ( ਮੈਡੀਕਲ ) ਬੀ . ਐਡ । ਅੱਧਾ ਦਿਨ ਸਕੂਲ ਅੱਧਾ ਦਿਨ ਦੁਕਾਨ ‘ਤੇ । ਪਰ , ਸੰਘਿਆ ਨਾਲ ਪੂਰੀ ਭਾਈਬੰਦੀ । ਪੂਰਾ ਮਿੱਤਰ-ਚਾਚਾ । ਉਹ ਇਕ ‘ ਵਾਜ ਮਾਰਦੇ , ਮੈਂ ਦਸ ਵਾਰ ਜਾਂਦਾ । ਉਹ ਇਕ ਕੰਮ ਦਸਦੇ ਮੈਂ ਚਾਰ ਕੰਮ ਸਆਰਦਾ । ਜਾਣੋ ਜੱਸੀ ਦੀ ਖਾਲੀ ਥਾਂ ਪੂਰ ਛੱਡਦਾ । ਘੱਟ , ਉਹਨਾਂ ਵੀ ਕਦੇ ਨਹੀਂ ਸੀ ਕੀਤੀ । ਗਮੀ-ਖੁਸ਼ੀ‘ਚ ਵਧ-ਚੜ੍ਹ ਕੇ ਪਹੁੰਚਦੇ । ਬਾਪੂ ਜੀ ਦੇ ਸਾਹ ‘ਚ ਸਾਹ ਪਾਉਂਦੇ । ਪਰ ਹੁਣ ਸਾਰਾ ਕੁਝ ਭੁੱਲ-ਭੁਲਾ ਕੇ ਸੰਘੇ ਹੋਰੀਂ ਓਪਰੇ ਬਣੇ ਬੈਠੇ ਸਨ । ਓਪਰੇ ਈ ਨਈਂ ਪੂਰੀ ਤਰ੍ਹਾਂ ਬੇ-ਪਛਾਣ । ਸਭ ਰਿਸ਼ਤੇ ਖ਼ਤਮ । ਫੋਕੇ ਪਾਣੀ ਦਕ ਦੀ ਸੁਲਾਹ ਨਾ ਮਾਰੀ ।
ਸਿਰ ਸੁੱਟੀ ਮੈਂ ਕੋਠੀਉਂ ਉੱਠ ਤੁਰਿਆ । ਪੂਰੇ ਪਹਿਰੇ ਹੇਠ । ਜਿਵੇਂ ਅੰਦਰ ਗਿਆ ,ਉਵੇਂ ਬਾਹਰ ਆ ਪਹੁੰਚਿਆ । ਸਾਰਾ ਦਿਨ ਟੱਕਰਾਂ ਮਾਰੀਆਂ । ਕਿਧਰੇ ਕੋਈ ਚਾਰਾਜੋਈ ਨਾ ਚਲੀ । ਹਾਰ ਥੱਕ ਇਕ ਚੁਰਾਹੇ ਲਾਗੇ ਆ ਰੁਕਿਆ । ਆਉਂਦੇ –ਜਾਂਦੇ ਚਿਹਰੇ ਨਿਹਾਰਦਾ ਰਿਹਾ । ਆਕਾਰਨ । ਅਕਾਰਨ ਨਈਂ , ਬੇ-ਪਛਾਣ ਮੁੰਡਿਆਂ ਨੂੰ ਪਛਾਣਦਾ । ਧਮਕੀ-ਪੱਤਰ ਲੇਖਕਾਂ ਨੂੰ ਲੱਭਦਾ । ...ਓਥੇਂ ਲੰਘਦੀ ਹਰ ਖੁਲ੍ਹੀ ਦਾਅੜ੍ਹੀ ਮੈਨੂੰ ਬਨਵੈਤ ਛੋਕਰੇ ਲੱਗਦੀ , ਤੇ ਹਫਿਆ –ਖਫਿਆ ਹਰ ਚਿਹਰਾ ,ਅਤਿਵਾਦੀ । ਪਰ ...ਪਰ ਦਾਅੜ੍ਹੀ ਤਾਂ ਮੇਰੀ ਵੀ ਉਹਨਾਂ ਵਰਗੀ ਹੀ ਸੀ । ਮੈਂ ਵੀ ਉਹਨਾਂ ਵਾਂਗ ਹਫਿਆ – ਖਫਿਆ ਸਾਂ । ਫਿਰ ....ਫਿਰ ਕਿਸੇ ਨੂੰ ਕੀ ਸਮਝਿਆ ਜਾਏ ! ਚੰਗੇ ਮਾੜੇ ਦੀ ਪਛਾਣ ਕਿਮੇਂ ਕੀਤੀ ਜਾਏ ? ਮੈਂ ਕੋਈ ਫੈਸਲਾ ਨਾ ਕਰ ਸਕਿਆ ।
ਚੰਗੇ ਮਾੜੇ ਦੀ ਪਛਾਣ ਅੰਦਰ ਡੁੱਬਿਆ , ਮੈਂ ਦਸ ਵੀਹ ਲਾਂਘਾਂ ਹੋਰ ਅਗਾਂਹ ਨਿਕਲ ਗਿਆ । ਸੜਕ ਦੇ ਇਕ ਪਾਸੇ ਹੁਸਨ ਲਾਲ ਚਾਚੇ ਦਾ ਅਖ਼ਬਾਰਾਂ ਵਾਲਾ ਖੋਖਾ ਸੀ । ਇਲਾਕੇ ਦੇ ਅਖਬਾਰ ਪਾਠਕਾਂ ਦਾ ਪਹਿਲਾ ਪੰਨਾ , ਚਾਚਾ –ਹੁਸਨਾ । ਸਭ ਦੇ ਪੋਤੜਿਆ ਤੋਂ ਜਾਣੂ । ਹਰ ਦੁਖ-ਸੁਖ ਦਾ ਭਾਈਵਾਲ । ਸਾਰੇ , ਉਸ ਨੂੰ ਮਿਲ ਕੇ ਲੰਘਦੇ । ਉਹ ਵੀ ਸਭ ਨੂੰ ਖਿੜੇ ਮੱਥੇ ਬੁਲਾਉਂਦਾ – “ ਕਿਸੇ ਨੂੰ ਭਾਈ ਕਹਿ ਕੇ , ਕਿਸੇ ਨੂੰ ਪੁੱਤ-ਬੱਚਾ ਕਹਿ ਕੇ ।‘
- “ ਕਿਓਂ ਬੱਚੂ ਬੜਾ ਓਦਰਿਆਂ ਫਿਰਦੈਂ ...ਸੁੱਖ ਤਾਂ ਹੈਅ ...! ਮੇਰਾ ਭਾਈ ਤਾਂ ਰਾਜੀ ਐ , ਈਸ਼ਰ ਸੂੰਹ । ਮਾਰੀ ਜਾਂਦਾ ਗਜ਼ ਤੇ ਗਜ਼ ..ਤੋਲੀ ਜਾਂਦਾ ਲੂਣ ਤੇਲ ...! ਐਂਤਕੀ ਅੰਬਰਸਰ ਨਈਂ ਗਿਆ ਉਹ ਦਬਾਲੀ ਤੇ....! ਉਹਨੂੰ ਆਖੀਂ ਕੁੰਭ ‘ਤੇ ਜਾਣਾ ਇਸ ਵਾਰ ...ਪੂਰਾ ਮੀਨ੍ਹਾ ਲਾ ਕੇ ਮੁੜਨਾ ...ਆਪੇ ਈ ਸਾਂਭਿਓਂ ਪਿੱਛਾ ....। “ ਇਕੋ-ਸਾਹੇ ਚਾਚਾ ਕਈ ਕੁਝ ਆਖ ਗਿਆ । ਮੈਂ ਡੋਰ-ਭੋਰ ਖੜ੍ਹਾ ਸੁਣਦਾ ਰਿਹਾ , ਉਸ ਨੂੰ । ...ਕੀ ਆਖਦਾ ਅੱਗੋਂ ,ਕਿ ਦੌੜ ਆਇਆ ਆਂ ਮੈਂ ਪਿੰਡੋਂ , ਉਸ ਨੂੰ ਕੱਲਾ ਛੱਡ ਕੇ । ਜਿਹੜਾ ਸਾਡਾ ਬਾਪ ਵੀ ਸੀ ਤੇ ਮਾਂ ਵੀ । ਮਾਂ...ਮਾਂ ।ਤਾਂ ਕਿਧਰੇ ਨਿੱਕੇ ਨਿੱਕੇ ਹੁੰਦੇ ਦੀ ਈ ਮਰ ਗਈ । ਮੈਨੂੰ ਤਾਂ ਉਸ ਦਾ ਸ਼ਕਲ ਤਕ ਯਾਦ ਨਹੀਂ । ਸੁਣਿਆ – ਉਹ ਬੜੀ ਸਿਰੜੀ ਸੀ ਬਾਪੂ ਵਾਂਗ । ਬਾਪੂ ਭਰਤੀ ਵੀ ਰਿਹਾ ਤੇ ਕੈਦ ਵੀ । ਪਰ , ਉਹ ਕੱਲੀ ਡਟੀ ਰਹੀ । ਲੂਣ ਤੇਲ ਦੀ ਹੱਟੀ ਕਰਦੀ , ਘਰੇ ਈ । ਪਿੰਡ ਦੇ ਲੁੱਚੇ –ਲਫੰਗੇ ਕਈ ਵਾਰ ਆਢ੍ਹਾ ਲਾਉਂਦੇ ਉਹਦੇ ਨਾਲ । ਪਰ , ਉਹ ਡੋਲੀ ਨਾ । ...ਫੇਰ ਪਤਾ ਨਈਂ ਕੀ ਹੋਇਆ ਉਹਨੂੰ । ਸੁਣਿਆ –ਘੋਨੇ ਸਾਧ ਦਾ ਜਾਦੂ –ਟੂਣਾ ਚਲ ਗਿਆ । ਬੱਸ ਦਿਨਾਂ ਅੰਦਰ ਹੀ ਖਤਮ ਹੋ ਗਈ । ਅਸੀਂ ਮਾਂ –ਪਿਓ ਬਾਹਰੇ ਤਿੰਨੋਂ ,ਤਾਇਆ ਜੀ ਕੋਲ ਰਹੇ , ਕਈ ਚਿਰ । ਜਦੋਂ ਬਾਪੂ ਰਿਹਾਅ ਹੋ ਕੇ ਮੁੜਿਆ , ਫਿਰ ਸਾਨੂੰ ਹੋਸ਼ ਆਈ ਕਿਧਰੇ । ਮੈਂ ਹੁਸਨ ਲਾਲ ਚਾਚੇ ਨੂੰ ਕਿੱਦਾਂ ਦੱਸਦਾ ਕਿ ਧਮਕੀ –ਪੱਤਰ ਤੋਂ ਡਰਦਾ ਮੈਂ ਓਸੇ ਬਾਪ ਨੂੰ ਮੌਤ ਦੇ ਮੂੰਹ ‘ਚ , ਕੱਲਾ ਛੱਡ ਕੇ ਆਇਆ ਹਾਂ ...। ਉਹ ਜਿਹੜਾ ਮੇਰਾ ਬਾਪੂ ਸੀ ਤੇ ਮਾਂ ਵੀ ...।
ਸਟੀਲ ਦੇ ਸਲਾਸ ‘ਚ ਪਾਈ ਦਾਰੂ ਚਾਚੇ ਨੇ ਦੋ ਘੁੱਟ ਪੀ ਕੇ ਮੁੜ ਰੈਕ ਉਹਲੇ ਢੱਕ ਦਿੱਤੀ । ਮੁੱਛਾਂ ਸਾਫ ਕਰਦਾ ਉਹ ਫਿਰ ਮੇਰੇ ਵੱਲ ਨੂੰ ਉੱਲਰਿਆ – “ ਓਏ ਤੂੰ ਬੋਲਦਾ ਕੁਸ਼-ਕਦਾ ਨਈਂ ! ਕੀ ਮਨੂਰ ਜਿਹਾ ਬਣਿਆਂ ਖੜਾਂ ...?”
ਬਿਨਾਂ ਬੋਲੇ –ਚਾਲੇ ਮੈਂ ਕਮੀਜ਼ ਦੀ ਜੇਬ ‘ਚੋਂ ਧਮਕੀ –ਪੱਤਰ ਕੱਢ ਕੇ ਉਸ ਵਲ ਵਧਾਇਆ । ” ਕੀ ਆ ਏਹ ...”, ਕਹਿੰਦੇ ਚਾਚੇ ਨੇ ਉਸ ਦੀਆਂ ਤਹਾਂ ਖੋਲ੍ਹੀਆਂ । ‘ ਵੀਹ ਹਜ਼ਾਰ ਦੀ ਮੰਗ ...”, ਉਹ ਇਕ ਦਮ ਉਦਾਸ ਹੋ ਗਿਆ । ਪਰ ,ਅਗਲੇ ਹੀ ਛਿਨ ਮੁੜ ਸੰਭਲ ਗਿਆ । ਗਲਾਸ ‘ ਚ ਬਚਦੀ , ਉਹਦੇ ਇਕੋ ਡੀਕੇ ਪੀ ਲਈ । “ ਪੁਲੀਸ ਨੂੰ ਇਨਫਾਰਮ ਕੀਤਆ ?” “ ਨਈ....“ ਮੈਂ ਨਾਂਹ ਵਿਚ ਸਿਰ ਮਾਰਿਆ । ‘ਕਰ ਛੱਡਣਾ ਸੀ ਈ ! “ “ ਕੀ ਫੈਦਾ ! ਉਨ੍ਹਾਂ ਆਪਣਾ ਹਿੱਸਾ ਮੰਗਣਾ ...”, ਮੈਂ ਬਿਨਾਂ ਝਿਜਕ ਉੱਤਰ ਦਿੱਤਾ ।
“ ਗੱਲ ਤਾਂ ਤੇਰੀ ਠੀਅਕ ਆ, ਪਰ ...ਫਿਰ ਵੀ ਕਰਨਾ ਤਾ ਬਣਦਾ ਈ ਆ , ਇਹ ਕੰਮ । ਚਲ ਮੈਂ ਚਲਦਆਂ ਤੇਰੇ ਨਾਲ ....।”
ਅਸੀਂ ਦੋਵੇਂ ਠਾਣੇ ਪਹੁੰਚ ਗਏ । ਉਹੀ ਗੱਲ ਹੋਈ ਜਿਸ ਦਾ ਡਰ ਸੀ । ਪਹਿਲਾਂ ਤਾਂ ਸਾਡੀ ਕਿਸੇ ਸੁਣੀ ਈ ਨਾ । ਸੁਣੀ ਈ ਸੁਣੀ ਤਾਂ ਅੱਗੋਂ ਆਡਰ ਮਿਲਿਆ – “ ਚਲੋ ਚਲਦੇ ਆਂ , ਤੁਆਡੇ ਪਿੰਡ ...ਬੈਠੋ ਗੱਡੀ ‘ਚ ਪੁਆਓ ਤੇਲ ਤੀਹ-ਚਾਲੀ ਲੀਟਰ ...ਬੰਦਿਆਂ ਹਾਡਿਆਂ ਦਾ ਧਿਆਨ ਰੱਖਿਓ , ਸਾਰਾ ਦਿਨ ਦੇ ਥੱਕਿਓ ਆ ....। “ ਮੈਂ ਤਾ ਚੁੱਪ ਰਿਹਾ , ਪਰ ਚਾਚੇ ਨੂੰ ਚੜ੍ਹ ਗੁੱਸਾ ਗਿਆ , ਪਤਾ ਨਈਂ ਉਸ ਨੇ ਕਿੱਦਾਂ ਸੰਭਾਲਿਆ , ਆਪਣਾ ਆਪ । “ ...ਅੱਛਾ ਕਰੋ ਤਿਆਰੀ , ਅਸੀਂ ਆਏ , ਹੁਣੇ ਈ ...., ‘ ਆਖ ਕੇ ਚਾਚਾ ਮੈਨੂੰ ਬਾਹਰ ਲੈ ਆਇਆ , ਦੁਕਾਨ ‘ਤੇ । ਅੱਗੋ ਬਲਦੇਵ ਖੜਾ ਸੀ ਯੂਨੀਅਨ ਵਾਲਾ । ‘.....ਆਹ ਸਾਂਭੋ ਆਪਦਾ ਆਦਮੀ ਪੁੱਤ ,ਬੜਾ ਤਭਕਿਆ ਫਿਰਦਆ ਏਹ । “ ਚਾਚੇ ਨੇ ਸਾਰੀ ਗੱਲ ਬਲਦੇਵ ਨੂੰ ਦੱਸੀ । ਮੈਂ ਚੁੱਪ-ਚਾਪ ਖੜਾ ਸੁਣਦਾ ਰਿਹਾ । ਕਦੀ ਚਾਚੇ ਵੱਲ ਕਦੀ ਉਸ ਵਲ ਦੇਖਦਾ ਰਿਹਾ ।
.....” ਕਿਓ ਕਾਮਰੇਡ ਬਓਤ ਡਰ ਲਗਦਆ , ਮਰਨ ਤੋਂ ..।” ਖੁਲ-ਦਿਲੈ ਬਲਦੇਵ ਨੇ ਜਾਣੋ ਮੇਰੀ ਦੁਖਦੀ ਰਗ ਹੋਰ ਛੇੜ ਦਿੱਤੀ , ਇਕ ਮੌਤ ਦਾ ਚੇਤਾ ਕਰਾ ਕੇ , ਦੂਜਾ ਮੈਨੂੰ ਕਾਮਰੇਡ ਆਖ ਕੇ । ਇਹ ਗੱਲ ਨਈਂ ਕਿ ਮੈਨੂੰ ਕਾਮਰੇਡ ਸ਼ਬਦ ਦੇ ਅਰਥ ਨਹੀਂ ਸਨ ਆਉਂਦੇ , ਜਾਂ ਇਸ ਪਿੱਛੇ ਜੁੜੀ ਫਿਲਾਸਫੀ ਤੋਂ ਜਾਣੂ ਨਹੀਂ ਸੀ । ਸਗੋਂ ਬੜਾ ਮੋਹ ਸੀ ਕਿਸੇ ਵੇਲੇ ਇਸ ਨਾਂ ਨਾਲ । ਪੂਰਾ ਸ਼ਰਧਾਲੂ ਸੀ ਮੈਂ , ਮਾਰਕਸ , ਲੈਨਿਨ , ਸਤਾਲਿਨ ਤੇ ਮਾਓ ਵਰਗੇ ਉੱਘੇ ਲੀਡਰਾਂ ਦਾ ।ਇਹਨਾਂ ਦੀਆਂ ਤਸਵੀਰਾਂ ਮੈਂ ਹਰ ਵੇਲੇ ਆਪਣੇ ਕੋਟ ਦੇ ਕਲਾਰ ‘ਤੇ ਟੁੰਗੀ ਰੱਖਦਾ ਸਾਂ । ਕਈ ਸਾਰੇ ਰਸਾਲੇ –ਕਿਤਾਬਚੇ ਵੀ ਦੇਖੇ ਜਾਚੇ ਸਨ ਮੈਂ ਇਹਨਾਂ ਦੇ । ਪਰ , ਧਰਮ-ਕਰਮ ਦੇ ਮਸਲੇ ‘ਤੇ ਖਾਸਾ ਮੱਤਭੇਦ ਸੀ , ਮੇਰਾ । ਹੋਰਨਾਂ ਮੁਲਕਾਂ ਦੇ ਅੰਦਰੂਨੀ ਮਾਮਲਿਆਂ ‘ਚ ਖਾਹ-ਮਖਾਹ ਦੀ ਦਖ਼ਲ-ਅੰਦਾਜ਼ੀ ਵੀ ਮੈਨੂੰ ਹਰਗਿਜ਼ ਪਸੰਦ ਨਹੀਂ , ਇਹਨਾਂ ਦੀ । ....ਭਲਾ ਰੂਸ ਦੇ ਕੀ ਢਿੱਡ ਪੀੜ ਹੋਈ , ਉਹਨੇ ਸਾਡਾ ‘ਕਾਲ-ਤਖ਼ਤ ਸਾਬ੍ਹ ਢੁਹਾਇਆ । ਖਾਲਸੇ ਦੀ ਹਤਕ ਕਰਵਾਈ । ਬੱਸ , ਜਦ ਦਾ ਇਹ ਕਾਰਾ ਹੋਇਆ , ਕਾਮਰੇਡ ਸ਼ਬਦ ਜ਼ਹਿਰ ਲੱਗਾ ਸੀ ਮੈਨੂੰ । ਮੈਨੂੰ ਈ ਨਈਂ , ਉਹਨਾਂ ਸਭਨਾਂ ਨੂੰ ਜਿੰਨਾਂ ਮੈਨੂੰ ਇਹ ਗੱਲ ਦੱਸੀ ਸੀ । ਆਹੀ – ਅੰਦਰਖਾਤੇ ਹਮਲਾ ਕਰਵਾਉਨ ਆਲੀ ...!”
ਬਲਦੇਵ ਨੂੰ ਮੈਂ ,ਕੁਝ ਕਹਿੰਦਾ ਕਹਿੰਦਾ ਰੁਕ ਗਿਆ । “....ਹਾਂ , ਹਾਂ ਬੋਲ ਕੀ ਬੋਲਣ ਲੱਗਾ ਸੀਈ ਝੱਕਦਾ ਕਿਉਂ ਆਂ....” ਉਸ ਨੇ ਮੇਰੇ ‘ਤੇ ਇੱਕ ਹੱਲ ਹੋਰਾ ਬੋਲ ਦਿੱਤਾ । “ ....ਬੋਲਣਾ ਕੀ ਆ ਭਰਾਵਾ ...ਮੈਂ , ਮੈਂ ਤਾਂ ਬੱਸ ਓਦਾਂ ਈ ...।“ ਮੈਂ ਫਿਰ ਝੌਂਪ ਗਿਆ ।
“ ...ਓਦਾਂ ਈ ਕੀ ਹੋਈ , ਖੁਲ੍ਹ ਕੇ ਗੱਲ ਕਰ ਤਾਂ । ਅਸੀਂ ...ਅਸੀਂ ਸਭ ਇਕੋ ਬੀਮਾਰੀ ਦੇ ਮਰੀਜ਼ ਆਂ ....ਚਾਚਾ ਬਾਈ ਤੂੰ ਆਬਦਾ ਧਮਕੀ –ਪੱਤਰ ਨਈਂ ਦਿਖਾਇਆ ਏਨ੍ਹੂੰ ? “ ਚਾਚਾ ਅੱਗੋਂ ਜ਼ੋਰ ਦੀ ਹੱਸ ਪਿਆ – “ ਤੂੰ ਦਖਾ ਦੇ ਤਾਂਆਂ ਆਪਣਾ , ਇਹ ਕੋਈ ਤਾਮਰ –ਪੱਤਰ ਆ ਜੇੜ੍ਹਾ ਮੈਂ ਕੱਲਾਈ ਠੱਗਿਆ ਫਿਰਦਆਂ । ਇਹ ਤਾਂ ਹਰ ਕੋਈ ਵਸੂਲ ਸਕਦਾ ,ਹੱਥੋਂ – ਹੱਥ । ਬੱਸ , ਰਤਾ ਮਾਸਾ , ਰੜਕ ਚਾਹੀਦੀ ਐ , ਕਿਸੇ ਨਾ ਕਿਸੇ ਤਰ੍ਹਾਂ ਦੀਈ ...।“ ਚਾਚਾ ਇਕ ਦਮ ਗੰਭੀਰ ਹੋ ਗਿਆ। ਮੈਨੂੰ ਕਹਿੰਦਾ – “ ਪੁੱਤਰ ਪਰਮਜੀਤ , ਵਹਿਸ਼ਤ ਤੋਂ ਡਰਨਾ ਕੋਈ ਮਾੜੀ ਗੱਲ ਨਈਂ ...ਜ਼ਰੂਰ ਡਰਨਾ ਚਾਹੀਦਾ । ਪਰ , ਨਿਡਰ ਹੋ ਕੇ । ਇਹ ਦੇਹ ਅਮੁੱਲੀ ਵਸਤੂ ਐ ,....ਬਚਾਊਣੀ ਚਾਹੀਦੀ ਐ , ਖੇਹ –ਕੌਡੀਆਂ ਹੋਣੋ, ਪਰ ਅੰਦਰੀਂ ਦੜ ਕੇ ਨਈਂ । ਲੋਕਾਂ ਦੇ ਜੰਗਲ ‘ਚ ਲੁਕ-ਛਿਪ ਕੇ । ਜਿੱਥੇ ਇਕ ਅੱਖ ਜੇ ਤੁਹਾਡੇ ‘ਤੇ ਗਹਿਰੀ ਨਿਗਾਹ ਸੁੱਟੇ , ਤਾਂ ਸੌ-ਪੰਜਾਹ ਅੱਖਾਂ ਉਸ ਨੂੰ ਮੋੜਵੀਂ ਭਾਜੀ ਪਾਉਣ ...।“
ਚਾਚੇ ਦੀ ਨਸੀਅਤ ਮੈਨੂੰ ਮੰਤਰ-ਮੁਗਧ ਕਰ ਗਈ । ਮਣਾਂ-ਮੂੰਹੀ ਭਾਰ ਜਿਵੇਂ ਮਨ ਤੋਂ ਉਤਰ ਕੇ ਪੱਕੀ ਸੜਕ ‘ਤੇ ਖਿਲਰ ਗਿਆ । ਦਿਨ-ਭਰ ਦੀ ਖੱਜਲ –ਖੁਆਰੀ ਇਕ ਦਮ-ਭੁੱਲ ਵਿਸਰ ਗਈ । ਲਾਗੇ ਖੜਾ ਬਲਦੇਵ ਮੈਨੂੰ ਮਿੱਠਾ-ਪਿਆਰਾ ਲੱਗਣ ਲੱਗਾ। ਚਾਚੇ ਦੇ ਤਾਂ ਜਿਵੇਂ ਪੈਰਾਂ ‘ਤੇ ਹੀ ਡਿੱਗ ਪਿਆ ।
“ ਓ .....ਓ ਕੀ ਕਰਦਾ ਆ ਪੁੱਤਰ , ਹੋਸ਼ ਕਰ ਕੁੱਸ਼ ਆਪਣਾ ਆਪ ਸੰਭਾਲ ...ਕੀ ਹੋ ਗਿਆ ਤੈਨੂੰ ...ਹੱਦ ਹੋ ਗਈ ਤੇਰੇ ਆਲੀ ...ਜੁਆਨ ਜਹਾਨ ਹੋ ਕੇ ਬੁੱਢੇ-ਠੇਰਿਆਂ ਦਾ ਆਸਰਾ ਭਾਲਦਆਂ ....ਆਪਣਾ ਪੈਰੀਂ ਆਪ ਖੜੋਣ ਸਿੱਖ ਬੱਚੂ ...ਆਹ ਬਲਦੇਵ ਤੇਰੇ ਨਾਲ ਆ ,ਵਰਮਾ ਤੇਰੇ ਕੋਲ੍ਹ ਆ ....ਤੂੰ , ਕਿਉਂ ਓਦਰਿਆਂ ਫਿਰਦਆਂ ...।“ ਲਾ – ਜਵਾਬ ਹੋਇਆ ਮੈਂ ਸ਼ਰਮਿੰਦਾ ਹੋ ਗਿਆ । ਧਰਤੀ ਅੰਦਰ ਗੱਡ ਹੋਈ ਨਿਗਾਹ , ਜਾਣੋਂ ਉਪਰ ਉਠਣ਼ ਜਾਂਦੀ ਲੱਗੀ । ‘ ਚਾਚੇ ਨੂੰ ਕਿਮੇਂ ਪਤਾ ਮੈਂ ਵਰਮੇਂ ਲਾਗੇ ਰਹਿਨਾਂ , ‘ ਮੇਰੇ –ਅੰਦਰੇ-ਅੰਦਰ ਕੁੜ੍ਹਦਾ ਪ੍ਰਸ਼ਨ ਅਜੇ ਮੇਰੇ ਬੁਲ੍ਹਾਂ ਤੱਕ ਨਹੀ ਸੀ ਪਹੁੰਚਿਆ ਕਿ ਉਸ ਦਾ ਚੌੜਾ –ਨਿੱਗਰ ਹੱਥ ਮੇਰੇ ਮੋਢੇ ‘ਤੇ ਆ ਟਿਕਿਆ । ਮੈਨੂੰ ਹਲਾ-ਸ਼ੇਰੀ ਦਿੰਦੇ , ਉਸ ਦੇ ਮੂੰਹੋ ਨਿਕਲੇ ਬੋਲ ਤਾਂ ਸ਼ਾਇਦ ਇਹ ਆਖ ਰਹੇ ਸਨ – “ਦਮ ਰੱਖ ਪੁੱਤਰਾ , ਦੇਸ਼ ਭਗਤ ਜਰਨੈਲ ਦਾ ਸਾਬ੍ਹਜ਼ਾਦਾ ਏਂ ਤੂੰ ....।“ ਪਰ , ਕੰਨਾਂ ਤਕ ਪੁੱਜਦੀ ਵਾਜ਼ ਕੁਝ ਹੋਰ ਹੀ ਕਹਿੰਦੀ ਲੱਗੀ – “ ਤੂੰ ..ਤੂੰ ਤਾਂ ਕੰਜਰ ਦਿਆ ਲਿੱਦ ਈ ਕਰ ਛੱਡੀ ਐ , ...ਵਾਲੀਏ ਸਰਦਾਰ ਦੀ ਕੀਤੀ ਕਰਾਈ ਖੂਹ ‘ਚ ਪਾ ਛੱਡੀ ਆ , ਤੂੰ । “
ਬਲਦੇਵ ਨਾਲ ਗੱਲੀਂ ਪਿਆ , ਉਹ ਦੁਕਾਨ ਸਮੇਟਣ ਲੱਗ ਪਿਆ । ਉਸ ਪਾਸੇ ਹੋਰ ਖੜਾ ਰਹਿਣ ਲਈ ਜਿਵੇਂ ਮੇਰੇ ਅੰਗ ਪੈਰ ਅਸਲੋਂ ਜਵਾਬ ਦਿੰਦੇ ਲੱਗੇ । ਦੋਨਾਂ ਤੋਂ ਅੱਖ ਬਚਾ ਕੇ ਮੈਂ ਲੰਮੀਆਂ ਲਾਂਘਾਂ ਮਾਰਦਾ ਘਰ ਵਲ ਨੂੰ ਖਿਸਕ ਗਿਆ ।
ਘਰ ਪਹੁੰਚਿਆ ਤਾਂ...ਤਾਂ ਫਿਰ ਉਵੇਂ ਦਾ ਉਵੇਂ ਸੀ ।- ਡਰਿਆ ਜਿਹਾ , ਡੋਲਿਆ ਜਿਹਾ । ਹਰਜੀਤ ਡੋਰ-ਭੌਰ ਬੈਠੀ ਮੈਨੂੰ ਉਡੀਕ ਰਹੀ ਸੀ । ਨਾ ਚਾਹ , ਨਾ ਰੋਟੀ । ਪਿੰਕੀ ਕਿਧਰੇ ਬਾਹਰ ਸੀ ਗਲੀ ‘ ਚ । ਬੱਚਿਆਂ ਨਾਲ ।
‘ ਕਿੱਥੇ ਗਿਆ ਕਾਕਾ ...?” ਮੈਂ ਸਹਿ ਸੁਭਾ ਪੁੱਛਿਆ । ਉਹ ਅੱਗੋਂ ਇਕੋ ਵਾਰਗੀ ਫਿੱਸ ਗਈ । ਤੁਸੀਂ ਸਾਰੇ ਟੱਬਰ ਨੇ ਸਾਹ ਸੂਤ ਛੱਡੇ ਆ ਮੇਰੇ ਉਹ ਨਿਖ਼ਸਮਾ ਦੁਪ੍ਹੈਰਾਂ ਦਾ ਗਿਆ –ਉੱਜੜਿਆ ਚੋਪੜਿਆ ਦੇ ਖੇਲਦਾ ...ਆਉਣ ਦਾ ਨਾਂ ਈ ਨਈਂ । ਫੜ ਕੇ ਲਿਆਉਨੀਆਂ ਤਾਂ ਚੀਕਾਂ ਮਾਰਦਾ ਔਤਰਾਂ । ਤੂੰ ਸਵੇਰ ਦਾ ਗਿਆ ਹੁਣ ਆ ਵੜਿਆਂ ਮੈਂ ਕੱਲੀ ਏਸ ਖੂਹ ‘ਚ ਡੁੱਬੀ ਰਈ ਆਂ ਸਾਰਾ ਦਿਨ “, ਡੁਸਕਣੋਂ ਅੱਗੇ ਨਿਕਲ ਕੇ ਉਹ ਭੁੱਬੀਂ ਰੋ ਉਤਰੀ ।
ਉਸ ਨੂੰ ਵਰਚਾਉਣ ਲਈ ਮੈਂ ਅਜੇ ਇਕ ਪੈਰ ਹੀ ਅੱਗੇ ਪੁੱਟਿਆ ਸੀ ਕਿ ਪਿੱਛੋਂ ਸ਼ਾਹਣੀ ਦਹਿਲੀਜ਼ਾਂ ਆ ਚੜ੍ਹੀ –“ਕੀ ਗੱਲ ਹੋਈ ਭਾਅ ਜੀਈ , ਸੁੱਖ ਤਾਂ ਹੈਅ ਨਾ ...”, ਉਹਨੇ ਬੇ-ਬਾਕ ਹੋ ਕੇ ਪੁੱਛ ਲਿਆ ।
“ਸੁੱਖ ਨੂੰ ਤਾਂ ਸੁੱਖ ਈ ਆ , ਏਹ ਈ ਜ਼ਰਾ ਓਦਰ ਗਈ ਆ , ਕਹਿੰਦੀ ਆ ਪਿੰਡ ਨੂੰ ਮੁੜ ਚੱਲੀਏ ਛੇਤੀ , ਪਿਤਾ ਜੀ ਕੱਲੇ ਆ ਘਰ ...” , ਖੜੇ ਪੈਰ ਮੈਨੂੰ ਇਹੋ ਗੱਲ ਸੁਝੀ ।
“ ਤੁਸੀਂ ਤਾਂ ਕਹਿੰਦੇ ਸੀ , ਬਦਲੀ ਹੋ ਗਈ ਆ , ਐਥੇ ਲਾਗੇ ਦੀ ....ਪਿੰਡੋਂ ਆਇਆ ਨਈਂ ਜਾਂਦਾ ਟੈਮ ਨਾਂ , ਹੁਣ ਕਿੱਦਾਂ ਆਓਗੇ ...! “
“ਅਸਲ ‘ਚ ਗੱਲ ਇਹ ਐ ਭੈਣਾਂ ਕਿ ਕਿ ...” ਅਸਲ –ਨਕਲ ਕਰਦਿਆਂ ਮੈਨੂੰ ਸਾਰੀ ਗੱਲ ਸਾਫ਼-ਸਾਫ਼ ਦੱਸਣੀ ਪਈ । ਹੋਰ ਕੋਈ ਚਾਰਾ ਨਹੀਂ ਸੀ । ...’ਸਰਾਫ਼-ਕੁਟੀਰ’ ਹਰਜੀਤ ਨੂੰ ਵੱਢ-ਵੱਢ ਖਾਂਦੀ ਸੀ । ਹੋਰਥੇ ਮਕਾਨ ਲੱਭਾ ਕੋਈ ਨਾ । ਪਿੰਡ ਜਾਂਦਾ ਸੀ ਤਾਂ ਮੌਤ ਖੜੀ ਦਿੱਸਦੀ ਸੀ ਸਿਰ ‘ਤੇ । ਮੈਂ ਬਿਨਾਂ ਝਿਜਕ ਧਮਕੀ –ਪੱਤਰ ਸ਼ਾਹਣੀ ਅੱਗੇ ਖੋਲ੍ਹ ਦਿੱਤਾ । ਉਸ ਦਾ ਫਿਕਰ-ਮੰਦ ਚਿਹਰਾ ਇਕ ਦਮ ਬੁਝ ਗਿਆ । ਮੈਂ ਹੋਰ ਦਹਿਲ ਗਿਆ । ਪਰ ,ਛੇਤੀ ਹੀ ਉਹ ਮੁੜ ਸੰਭਲ ਗਈ । ਚੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ । ਬਿਨਾਂ ਕੁਝ ਬੋਲੇ ਉਪਰ ਚਲੀ ਗਈ । ਮੁੜਦੇ ਪੈਰੀਂ ਫਿਰ ਹੇਠਾਂ ਆ ਪਹੁੰਚੀ । ਉਸ ਦੇ ਹੱਥ ਵਿਚ ਤਹਿ ਕੀਤਾ ਕਾਗਜ਼ ਸੀ ਇਕ ।
“ ਆਹ ਵੀ ਦੇਖ ਲਓ ...” ਉਹਦਾ ਗੱਚ ਹੋਇਆ ਗਲਾ ਹਟਕੋਰੇ ਮਾਰਨ ਲੱਗਾ । ਮੈਂ ਕੰਬਦੇ ਹੱਥਾਂ ਨਾਲ ਕਾਗਜ਼ ਖੋਲ੍ਹਿਆਂ । ਧਮਕੀ ਪੱਤਰ – ਓਏ ਸੱਤ –ਪਾਲਾ ਠੱਗਾ , ਜੇ ਭਲੀ ਚਾਓਨਾਂ ਆਂ ਤਾਂ , ਕਾਲੇ ਆਲੇ ਮੋੜ ਲਾਗਲੀ ਵੱਡੀ ਟਾਹਲੀ ਹੇਠ ਐਸੇ ਮਹੀਨੇ ਦੀ ਤਰੀਖ ਨੂੰ ਪੂਰਾ ਚਾਲੀ ਹਜ਼ਾਰ ਰੁੱਪਇਆ ਗਿਣ ਕੇ ਰੱਖ ਆ ....ਨਈਂ ਤਾਂ ਘਾਣ-ਬੱਚਾ ਪੀੜ ਦਿੱਤਾ ਜਾਏਂਗਾ ....। ਹੇਠਾਂ ਘੀਚੂ-ਮੀਚੂ ਜਿਹੇ ਦਸਖ਼ਤ । ਨਾ ਦਿਨ ਨਾ ਤਾਰੀਖ , ਨਾ ਸਾਲ ਨਾ ਮਹੀਨਾ ।
ਪੱਤਰ ਪੜ੍ਹ ਕੇ ਸ਼ਾਹਣੀ ਵਲ ਦੇਖਿਆ । ਸਾਰਾ ਮੂੰਹ ਹੰਝੂਆਂ ਨਾਲ ਧੋਤਾ ਗਿਆ ਸੀ । ਉਸ ਦਾ ਭਰਿਆ ਗਲਾ ਸਾਫ਼ ਸਾਫ਼ ਗੱਲਾਂ ਕਰਨ ਲੱਗਾ – “ ਸਰਾਫ਼ ਹੋਣੀ ਬੜੇ ਡਰਪੋਕ ਸੀ ਭਰਾ । ਜਦ ਵੀ ਔਖਾ ਭਾਰਾ ਟੈਮ ਆਉਂਦਾ ਝੱਟ ਢੇਰੀ ਢਾਅ ਬੈਂਹਦੇ ।ਆਖਣ ਲੱਗੇ – ‘ ਕਿਧਰੋਂ ਫੜ੍ਹ-ਧੜ ਕੇ ਰੱਖ ਆਉਨੇ ਆਂ । ‘ ਮੈਂ ਕਿਹਾ – ਕਿਉਂ ਰੱਖੀਏ ਫੜ-ਧੜ ਕੇ ....ਕਿਉਂ ਚਾੜੀਏ ਭਾਰ ਸਿਰ ‘ਤੇ । ਸਾਡੀ ਕੋਈ ਦੋ ਨੰਬਰ ਦੀ ਕਮਾਈ ਐ ...। ‘ ਪਰ ਉਨ੍ਹਾਂ ਪੈਰ ਭੁੰਜੇ ਨਾ ਲਾਇਆ । ਮੈਂ ਬਥੇਰਾ ਢਾਰਸ ਦਿੱਤੀ – ‘ਹਿੰਮਤ ਕਰੋ ਸ਼ਾਹ ਜੀ , ਹੌਂਸਲਾ ਰੱਖੋ ਇਹ ਪੱਤਰ ਮੈਨੂੰ ਐਮੇਂ ਕਿਮੇਂ ਦਾ ਲੱਗਦਾ , ਜਾਅਲ੍ਹੀ ਜਿਹਾ ਕਿਸੇ ਗੁਆਂਡ ਮੱਥੇ ਦੀ ਸ਼ਰਾਰਤ ...! ਜੇ ਅਸਲ ਹੁੰਦਾ ਤਾਂ ਹੁਣ ਨੂੰ ....! ਪਰ ਜੀ ਕਿੱਥੇ ! ਉਹ ਆਏ ਦਿਨ ਢਹਿ-ਢੇਰੀ ਹੁੰਦੇ ਗਏ । ਕਈ ਕਈ ਦਿਨ ਦੁਕਾਨ ‘ਤੇ ਨਾ ਜਾਂਦੇ । ਜਾਂਦੇ ਹੀ ਜਾਂਦੇ ਤਾਂ ਕੰਮ ‘ਚ ਚਿੱਤ ਨਾ ਜੰਮਦਾ । ਕਿਸੇ ਦੇ ਗਹਿਣੇ ਕਿਸੇ ਨੂੰ ਫੜਾ ਆਉਂਦੇ , ਕਿਸੇ ਦੇ ਕਿਸੇ ਨੂੰ , ਕਈ ਉਲਾਮੇ ਆਏ । ਸਾਰੀ ਕਮਾਈ ਖੋਟੀ ਹੋ ਗਈ । ਕਾਰੀਗਰ ਦੋੜ ਗਏ । ਰੱਖਿਆ-ਰਖਾਇਆ ਸਭ ਬਿਲੇ ਲੱਗ ਗਿਆ । “ ਚੰਗੀ ਭਲਾ ਗੱਲਾਂ ਕਰਦੀ ਸ਼ਾਹਣੀ ਫੇਰ ਡੁਸਕਣ ਲੱਗ ਪਈ – “ ਆਪ ਤਾਂ ਕੰਜਰ ਗੋਲੀਆਂ ਖਾ ਕੇ ਤੁਰਦਾ ਹੋਇਆ ,ਮੈਂ...ਮੈਂ ਕਿੱਥੇ ਜਾਂਦੀ , ਦੋ ਬਾਲਾਂ ਨੂੰ ਧੱਕਾ ਦੇ ਕੇ !ਨਾ ਮੋਏ ਨਾ ਮਰਿਆ ਗਿਆ , ਨਾ ਜੀਂਦਿਆਂ ਨਾ ਜੀਣ ਜੋਗੀ ਰਈ ...।“ ਲੱਛਮੀ ਰਾਣੀ ਨੇ ਫਿਰ ਅੱਖਾਂ ਪੂੰਝੀਆਂ । ਉਹ ਕਾਫੀ ਸੰਭਲ ਚੁੱਕੀ ਸੀ – “....ਆਖਿਰ , ਕੁਝ ਤਾਂ ਕਰਨ ਈ ਪੈਣਾ ਸੀ , ਆਪਣੇ ਲਈ , ਬਾਲ-ਬੱਚੇ ਖਾਤਰ । ..ਚੁੱਪਲਾਂ-ਜੁੱਤੀਆਂ ਲੈ ਕੇ ਬੈਠ ਗਈ ....ਪੰਜ ਦਸ ਬਚ ਜਾਂਦੇ ਆ ....ਸੋਚਿਆ , ਕੋਈ ਭਲਾ ਲੋਕ ਆ ਰਹੂ ਅੱਧੇ ਮਕਾਨ ‘ਚ ...ਗੱਲੀ –ਬਾਤੀ-ਟੈਮ ਲੰਘਦਾ ਜਾਊ ...ਪਰ ਜੀਈ , ਮੇਰਾ ਕਾਦਾ ਜ਼ੋਰ ਆ , ਅਭਾਗਣ ਦਾ ਕਿਸੇ ਤੇਏ ....!”
ਮੇਰੇ ਹੱਥਾਂ ‘ਚ ਕੰਬਦਾ ਕਾਗਜ਼ ਉਸ ਨੇ ਮੁੜ ਸਾਂਭ ਲਿਆ । ਅੰਦਰਲੇ ਬਾਰ ਉਹਲੇ ਖੜੀ ਹਰਜੀਤ ਸਾਰਾ ਕੁਝ ਸੁਣੀ ਦੇਖਦੀ ਰਹੀ । ਛੜੱਪਾ ਮਾਰ ਕੇ ਝੱਟ ਬਾਹਰ ਆ ਗਈ । ਬਿਨਾਂ ਕੁਝ ਬੋਲੇ ਉਹ ਲੱਛਮੀ ਦੇ ਸੀਨੇ ਨਾਲ ਆ ਚਿਪਕੀ । ਕਿੰਨਾ ਹੀ ਚਿਰ ਦੋਵੇਂ ਜੁੜੀਆਂ ਖੜੀਆਂ ਰਹੀਆਂ । ਅੱਖੋਂ ਰੌਂਦੀਆਂ ਰਹੀਆਂ ,ਮੂੰਹੀਂ ਹੱਸਦੀਆਂ ਰਹੀਆਂ । ਦੋਨਾਂ ਦੀਆਂ ਧੁੱਖਦੀਆਂ ਛਾਤੀਆਂ ਇਕ ਦੂਜੀ ਨਾਲ ਘੁੱਟ ਹੋ ਕੇ ਜਾਣੋਂ ਠੰਡੀਆਂ ਠਾਰ ਹੁੰਦੀਆਂ ਗਈਆਂ ।ਬਾਹਰੋਂ ਗਲੀ ‘ਚੋਂ ਖੋਲ੍ਹਦਾ ਆਇਆ ਪਿੰਕੀ, ਹਰਜੀਤ ਦੇ ਭੁਲਾਵੇਂ ਲੱਛਵੀਂ ਦੀਆਂ ਲੱਤਾਂ ਨਾਲ ਆ ਚਿਮੜਿਆ । ਹੇਠਾਂ ਲਪਕ ਕੇ , ਉਸ ਨੇ ਝੱਟ ਪਿੰਕੀ ਨੂੰ ਗੋਦੀ ਚੁੱਕ ਲਿਆ । ਪਿੰਕੀ ਕਦੇ ਹਰਜੀਤ ਦੇ ਮੂੰਹ ਵੱਲ ਝਾਕ ਲੈਂਦਾ ਕਦੇ ਲੱਛਮੀ ਦੇ ਚਿਹਰੇ ਵੱਲ । ਜਿਵੇਂ ਉਹ ਪਛਾਣ ਕਰਨੀ ਭੁੱਲ ਗਿਆ ਹੋਵੇ ਕਿ ਦੋਨਾਂ ਵਿਚੋਂ ਉਸ ਦੀ ਮੰਮੀ ਕਿਹੜੀ ਐ ਤੇ ਉਸ ਦੀ ਆਂਟੀ ਕਿਹੜੀ ?
ਉਹਨਾਂ ਦੋਨਾਂ ਦੀਆਂ ਅੱਖਾਂ ‘ਚੋਂ ਵਹਿੰਦੀ ਆਬਸ਼ਾਰ ਮੇਰੀ ਡੰਗ ਹੋਈ ਦੇਹ ‘ਤੇ ਅਮ੍ਰਿਤ ਦੇ ਛਿੱਟੇ ਮਾਰ ਗਈ । ਰਗਾਂ-ਨਾੜਾਂ ‘ ਚ ਜਾਅਮ ਹੋਇਆ ਲਹੂ ਇਕ ਦਮ ਪਿਘਲ ਤੁਰਿਆ । ਮਹੀਨਿਆਂ ਭਰ ਦੀ ਉਦਾਸੀ ਪਲ-ਛਿਨ ਅੰਦਰ ਹੀ ਕਿਧਰੇ ਉਡ-ਪੁੱਡ ਗਈ । ਚਿੰਤਾ-ਮੁਕਤ ਹੋਇਆ ਮੈਂ ਉਹਨਾਂ ਦੇ ਹੋਰ ਲਾਗੇ ਹੋ ਕੇ ਖੜੋ ਗਿਆ । ...ਮੈਨੂੰ ਲੱਗਾ , ਜਿਵੇਂ ਹਰਜੀਤ ਤੇ ਮੋਢੇ ‘ਤੇ ਟਿਕਿਆ ਲੱਛਮੀ ਦਾ ਇਕ ਹੱਥ ਮੇਰੇ ਬਾਪੂ ਈਸ਼ਰ ਸਿੰਘ ਵਾਲੀਏ ਦਾ ਹੈ ਅਤੇ ਪਿੰਕੀ ਦੁਆਲੇ ਵਗਲ੍ਹਿਆਂ ਦੂਜਾ ਹੱਥ ਹੁਸਨ ਲਾਲ ਚਾਚੇ ਦਾ ....।
ਉਹਨਾਂ ਪੰਜਾਂ ਦੀ ਬੱਝੀ ਗੰਢ ਵਲ ਦੇਖਦਾ ਮੈਂ ਪਾਣੀਓਂ ਪਤਲਾ ਹੁੰਦਾ ਗਿਆ –ਇਸ ਲਈ ਨਹੀਂ ਕਿ ਸਿਰਫ਼ ਹਰਜੀਤ ਦਾ ਰੌਣ-ਧੌਣ ਸੁਣ ਕੇ ਚੌਥਾ ਮਕਾਨ ਟੋਲਣ ਨਿਕਲ ਤੁਰਿਆ ਸਾਂ , ਜਾਂ ਮੈਂ ਜੈ ਸਿੰਘ ਸੰਘਾ ਤੇ ਵਿਚਕਾਰਲੇ ਵਨਵੈਤਾ ਕੋਠੀਓਂ ਦੁਰਕਾਰਿਆਂ , ਸੱਤਪਾਲ ਸਰਾਫ਼ ਦੀ ਘਰ –ਕੁਟੀਆ ‘ ਚ ਸਿਰ ਲੁਕਾਈ ਬੈਠਾਂ ਸਾਂ , ਸਗੋਂ ਇਸ ਲਈ ਕਿ ਧਰਮ-ਧੜਾ , ਵੇਸ-ਲਿਬਾਸ , ਸ਼ਕਲ-ਸੂਰਤ ਦੇ ਉਚੇ –ਭਾਰੇ ਥਮਲੇ ‘ਤੇ ਗੱਡ ਹੋਇਆ ਵੀ ਮੈਂ ਬਾਪੂ-ਚਾਚੇ ਦੇ ਕੱਦ-ਕਾਠ ਨਾਲੋਂ ਕਿੰਨਾ ਬਉਨਾ ਗਿਰਮੁਠੀਆਂ ਲੱਗ ਰਿਹਾ ਸਾਂ ! ਇਹ ਸ਼ਰਮਨਾਕ ਕਿਸਮ ਦੀ ਹੇਠੀ ਮੈਨੂੰ ਆਪਣੀ ਨਾ-ਮੁਰਾਦ ਦੁਬਿਧਾ ਕਾਰਨ ਵੀ ਝੱਲਣੀ ਪਈ ਸੀ ਤੇ ਬਿਨਾਂ ਨਿਰਖੇ-ਪਰਖੇ ਜਣੇ –ਖਣੇ ਮਗਰ ਉੱਠ ਤੁਰਨ ਕਾਰਨ ਵੀ । ਬਾਪੂ-ਚਾਚੇ ਦਾ ਵਿਰਸਾ – ਇਤਿਹਾਸ ਮੈਂ ਕਿੱਨਾਂ ਪਿਛਲ-ਖੁਰੀ ਤੋਰ ਲਿਆ ਸੀ ! ਵਰਮੇਂ-ਬਲਦੇਵ ਵਲ ਦੇਖ ਕੇ ਵੀ ਰਤਾ –ਮਾਸਾ ਨਹੀਂ ਸੀ ਸੰਭਲਿਆ । ਉਹ ਵੀ ਤਾਂ ਆਖਿਰ ਇਸੇ ਆਕਾਸ਼ ਦੀ ਛੱਤਰੀ ਹੇਠ ਜੰਮੇ ਪਲੇ ਸਨ । ਉਹਨਾਂ ਵੀ ਤਾਂ ਸਭ ਨੇ ਏਸੇ ਧਰਤੀ ਦੀ ਰਹਿਤ-ਮਰਯਾਦਾ ਸੇਕੀ-ਹੰਢਾਈ ਸੀ ! ਧਮਕੀ –ਪੱਤਰ ਤੋਂ ਡਰਦਾ ਕੋਈ ਮੇਰੇ ਜਿੰਨਾ ਨੀਵੇਂ ਤਾਂ ਨਹੀਂ ਸੀ ਡਿੱਗਿਆ ...!! ਦਸ ਹਜ਼ਾਰ ਦਾ ਕੀਤਾ ਭੁਗਤਾਨ ਵੀ ਕੋਈ ਹਊ-ਪਰੇ ਕਰਨ ਵਾਲੀ ਗੱਲ ਨਹੀਂ ਸੀ !!!!
(1988)
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ ਦਸੂਹਾ ,ਜ਼ਿਲਾ : ਹੋਸ਼ਿਆਰਪੁਰ ( ਪੰਜਾਬ )
091-94655-74866
Web address : lalsinghdasuya.yolasite.com
E-mail : lalsinghdasuya@yahoo.com
No comments:
Post a Comment