www.sabblok.blogspot.com
ਸਿਡਨੀ, 20 ਦਸੰਬਰ (ਹਰਕੀਰਤ ਸਿੰਘ ਸੰਧਰ)-ਪਿਛਲੇ ਕੁਝ ਦਿਨਾਂ ਤੋਂ ਏਜੰਟਾਂ ਨੇ ਇਹ ਖ਼ਬਰ ਪੂਰੇ ਪੰਜਾਬ ਵਿਚ ਫੈਲਾ ਦਿੱਤੀ ਹੈ ਕਿ ਆਸਟ੍ਰੇਲੀਆ ਜਾਣ ਲਈ ਵਿਦਿਆਰਥੀ ਵੀਜ਼ੇ ਅਤੇ ਕੰਮ ਕਰਨ ਲਈ ਵੀਜ਼ਿਆਂ ਵਿਚ ਕਾਫ਼ੀ ਨਰਮੀ ਹੋ ਗਈ ਹੈ, ਜਿਸ ਨਾਲ ਭੋਲੇ-ਭਾਲੇ ਪੰਜਾਬੀ ਫਿਰ ਤੋਂ ਏਜੰਟਾਂ ਦੇ ਚੱਕਰਾਂ ਵਿਚ ਫਸ ਰਹੇ ਹਨ। ਅਸਲ ਵਿਚ ਸੱਚ ਇਹ ਹੈ ਕਿ ਇੰਮੀਗ੍ਰੇਸ਼ਨ ਨਿਯਮਾਂ ਵਿਚ ਅਜੇ ਤੱਕ ਕਿਸੀ ਪ੍ਰਕਾਰ ਦੀ ਕੋਈ ਨਰਮੀ ਨਹੀਂ ਕੀਤੀ ਗਈ। ਆਸਟ੍ਰੇਲੀਆ ਵਿਚ ਪਿਛਲੇ ਪੰਜ-ਪੰਜ ਸਾਲਾਂ ਤੋਂ ਵਿਦਿਆਰਥੀ ਆਪਣੇ ਪੱਕੇ ਕਾਗਜ਼ਾਂ ਦਾ ਇੰਤਜ਼ਾਰ ਕਰ ਰਹੇ ਹਨ। ਪੁਰਾਣੇ ਵਿਦਿਆਰਥੀ ਜਦ ਵੀ ਇੰਮੀਗ੍ਰੇਸ਼ਨ ਦਫ਼ਤਰ ਵਿਚ ਫੋਨ ਕਰਦੇ ਹਨ ਤਾਂ ਉਨ੍ਹਾਂ ਦਾ ਉੱਤਰ ਹੁੰਦਾ ਹੈ ਕਿ ਤੁਹਾਡਾ ਕੇਸ ਅਜੇ ਕਤਾਰ ਵਿਚ ਹੈ, ਜਦ ਤੁਹਾਡੀ ਫਾਈਲ ਖੋਲ੍ਹੀ ਜਾਵੇਗੀ ਤਾਂ ਤੁਹਾਨੂੰ ਦੱਸਿਆ ਜਾਵੇਗਾ। ਇਥੇ ਆਉਣ ਦੇ ਚਾਹਵਾਨਾਂ ਨੂੰ ਪਹਿਲਾਂ ਸਾਰਾ ਏਜੰਟਾਂ ਕੋਲੋਂ ਸੱਚ ਜਾਨਣਾ ਚਾਹੀਦਾ ਹੈ ਫਿਰ ਹੀ ਇਧਰ ਨੂੰ ਪੈਰ ਪਾਉਣੇ ਚਾਹੀਦੇ ਹਨ। ਵਰਕ ਪਰਮਿਟ 'ਤੇ ਆਉਣ ਵਾਲੇ ਪਹਿਲਾਂ ਵੈਸਸਾਈਟ 'ਤੇ ਜਾ ਕੇ ਸਾਰੇ ਕਾਨੂੰਨ ਤੇ ਸ਼ਰਤਾਂ ਨੂੰ ਜਾਣ ਸਕਦੇ ਹਨ।www.sabblok.blogspot.com
Subscribe to: Post Comments (Atom)