jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 January 2012

ਚੋਣ ਸਰਗਰਮੀਆਂ--ਵਿਧਾਨ ਸਭਾ ਚੋਣਾਂ 2012(ਪੰਜਾਬ)-- Election-2012(punjab)---




  • ਨਜ਼ਦੀਕੀ ਰਿਸ਼ਤਿਆਂ ਅਤੇ ਕੁਨਬਾਪ੍ਰਵਰੀ ਚ ਘਿਰੀ ਪੰਜਾਬ ਦੀ ਰਾਜਨੀਤੀ
  • (ਪੰਜਾਬੀ ਨਿਊਜ਼ ਆਨਲਾਈਨ ਤੋਂ ਧੰਨਵਾਦ ਸਹਿਤ)
       ਗੁਰਭੇਜ ਸਿੰਘ ਚੌਹਾਨ

      ਸੰਪਾਦਕ ਰਾਜਨੀਤਕ ਮਾਮਲੇ
       ਪੰਜਾਬੀ ਨਿਊਜ਼ ਆਨਲਾਈਨ
        98143 06545
                        ਹਿੰਦੁਸਤਾਨੀਆਂ ਨੇ ਅੰਗਰੇਜ਼ਾਂ ਨੂੰ ਦੇਸ਼ ਚੋਂ ਬਾਹਰ ਕੱਢਣ ਦੇ ਨਾਲ ਨਾਲ ਰਜਵਾੜਾਸ਼ਾਹੀ ਖਿਲਾਫ ਵੀ ਆਪਣਾ ਖੂਨ ਡੋਲ ਕੇ ਲੰਬੀ ਲੜਾਈ ਲੜੀ। ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ  ਬਣਿਆਂ। ਉਸਤੋਂ ਬਾਅਦ ਉਨ•ਾਂ ਦੀ ਬੇਟੀ ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਬਣੀ। ਇੰਦਰਾ ਦੀ ਮੌਤ ਤੋਂ ਬਾਅਦ ਉਸਦਾ ਬੇਟਾ ਰਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆਂ। ਉਸਦੀ ਮੌਤ ਤੋਂ ਬਾਅਦ ਚਾਹੁੰਦੀ ਤਾਂ ਸੋਨੀਆਂ ਗਾਂਧੀ ਵੀ ਇਸ ਅਹੁਦੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੀ ਸੀ ਪਰ ਉਸ ਵਿਚ ਸਾਡੇ ਵਾਲਾ ਭ੍ਰਿਸ਼ਟ ਖੂਨ ਨਹੀਂ ਸੀ ਅਤੇ ਉਹ ਵਿਦੇਸ਼ੀ ਜੰਮਪਲ ਹੋਣ ਕਾਰਨ ਹਾਲ ਦੀ ਘੜੀ ਇਸ ਅਹੁਦੇ ਤੋਂ ਦੂਰ ਰਹੀ ਪਰ ਹੁਣ ਜਾਪਦਾ ਹੈ ਕਿ ਸੋਨੀਆਂ ਦਾ ਬੇਟਾ ਰਾਹੁਲ ਗਾਂਧੀ ਇਸ ਗੱਦੀ ਤੇ ਬਿਰਾਜਮਾਨ ਹੋ ਸਕਦਾ ਹੈ। 64 ਸਾਲ ਤੋਂ ਮਿਲੀ ਆਜ਼ਾਦੀ ਦੇ ਸਮੇਂ ਵਿਚ ਜਿਆਦਾ ਸਮਾਂ ਇਕੋ ਗਾਂਧੀ ਪਰਵਾਰ ਨੇ ਹੀ ਹਿੰਦੁਸਤਾਨ ਤੇ ਰਾਜ ਕੀਤਾ, ਪਰ ਪੰਜਾਬ ਦੀ ਰਾਜਨੀਤੀ 
    ਇਸ ਬੀਮਾਰੀ ਤੋਂ ਬਹੁਤਾ ਸਮਾਂ  ਬਚੀ ਰਹੀ, ਕਿਉਂਕਿ ਸਿੱਖਾਂ ਅਤੇ ਪੰਜਾਬੀਆਂ ਵਿਚ ਦੇਸ਼ ਭਾਵਨਾਂ ਕੁੱਟ ਕੁੱਟ ਕੇ ਭਰੀ ਹੋਣ ਕਰਕੇ ਅਤੇ ਦੇਸ਼ ਦੀ ਆਜ਼ਾਦੀ ਲਈ 95 ਪ੍ਰਤੀਸ਼ਤ ਕੁਰਬਾਨੀਆਂ ਕਰਨ ਕਰਕੇ ਆਗੂਆਂ ਦੇ ਮਨਾਂ ਵਿਚ ਲੋਕ ਸੇਵਾ ਭਾਰੂ ਰਹੀ। ਕਿਉਂ ਕਿ ਇਕ ਤਾਂ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਧਰਮ ਦੇ ਨਾਂ ਤੇ ਬਣੀ ਪਾਰਟੀ ਸੀ ਅਤੇ ਇਸ ਵਿਚ ਕੁਰਬਾਨੀਆਂ ਵਾਲੇ ਹੀ ਲੋਕ ਆਗੂ ਸਨ ਅਤੇ ਦਿਲਾਂ ਤੇ ਧਰਮ ਦਾ ਖੌਫ ਵੀ ਭਾਰੂ ਸੀ ਅਤੇ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਛੱਡਕੇ ਪੰਜਾਬ ਵਿਚ ਹੋਰ ਕਿਸੇ ਪਾਰਟੀ ਨੂੰ ਬਹੁਤੀ ਤਰਜੀਹ ਨਹੀਂ ਸਨ ਦਿੰਦੇ। ਹੌਲੀ ਹੌਲੀ ਕੁਰਬਾਨੀ ਵਾਲੇ ਆਗੂ ਜਾਂ ਤਾਂ ਸਵਰਗ ਸਿਧਾਰ ਗਏ ਜਾਂ ਕੂਟਨੀਤੀ ਨਾਲ ਉਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਅਤੇ ਇਨਾਂ ਚਾਲਾਂ ਨਾਲ ਹੌਲੀ ਹੌਲੀ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤੀ ਦੀ ਦਲਦਲ ਵਿਚ ਤਬਦੀਲ ਕਰਕੇ ਇਸਤੇ ਸਵਾਰਥੀ ਲੋਕਾਂ ਨੇ ਕਬਜ਼ਾ ਜਮਾ ਲਿਆ। ਜਿਸਦਾ ਆਮ ਲੋਕਾਂ ਨੂੰ ਪਤਾ ਨਾ ਚੱਲਿਆ ਅਤੇ ਉਹ ਧਰਮ ਨੂੰ ਮੁੱਖ ਰੱਖਕੇ ਹੀ ਇਸ ਪਾਰਟੀ ਨੂੰ ਵੋਟਾਂ ਪਾ ਕੇ ਸੱਤਾ ਵਿਚ ਲਿਆਉਂਦੇ ਰਹੇ ਅਤੇ ਇਹ ਚਾਤਰ ਲੋਕ ਲੋਕਾਂ ਨੂੰ ਬੁੱਧੂ ਬਣਾਕੇ ਧਰਮ ਦੇ ਨਾਂ ਤੇ ਐਸ਼ਾਂ ਕਰਦੇ ਰਹੇ। ਸਵਾਰਥੀਆਂ ਦੀ ਗ੍ਰਿਫਤ ਵਿਚ ਫਸੇ ਸਿਰਫ ਨਾਂ ਦੇ ਸ਼੍ਰੋਮਣੀ ਅਕਾਲੀ ਦਲ ਨੇ ਹੌਲੀ ਹੌਲੀ ਆਪਣੇ ਪੁੱਤਰਾਂ ਧੀਆਂ,  ਨੂੰਹਾਂ, ਜਵਾਈਆਂ, ਭਾਈਆਂ, ਸਾਲਿਆਂ ਨੂੰ ਅੱਗੇ ਲਿਆਉਣਾਂ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਆਪਣਾਂ ਨਾਂ ਜੋੜਕੇ ਇਸਦਾ ਨਿੱਜੀਕਰਨ ਕਰ ਲਿਆ ਅਤੇ ਪੰਜਾਬੀ ਕਹਾਵਤ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ ਅਨੁਸਾਰ ਵੇਖੋ ਵੇਖੀ ਇਹ ਕੋਹੜ ਦੀ ਬੀਮਾਰੀ ਕਾਂਗਰਸ ਅਤੇ ਹੋਰ ਪੰਜਾਬ ਦੀਆਂ ਨਿੱਕੀਆਂ ਮੋਟੀਆਂ ਪਾਰਟੀਆਂ ਵਿਚ ਵੀ ਫੈਲ ਗਈ ਅਤੇ ਅੱਜ ਜੇ ਇਨਾਂ ਰਿਸ਼ਤੇਦਾਰੀਆਂ ਤੇ ਕੁਨਬਾਪ੍ਰਵਰੀ ਦੀ ਲੰਬੀ ਸੂਚੀ ਤੇ ਨਿਗਾਹ 

    ਮਾਰੀਏ ਤਾਂ ਪਾਠਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਉਨਾਂ ਨੂੰ ਮਹਿਸੂਸ ਹੋਵੇਗਾ ਕਿ ਉਹ ਅਤੇ ਉਨਾਂ ਦੇ ਵੱਡ ਵਡੇਰੇ ਤਾਂ ਬੈਲ ਵਾਂਗ ਕੋਹਲੂ ਹੀ ਗੇੜਦੇ ਰਹੇ ਗਾਂਧੀ ਤੇ ਬੈਠਕੇ ਝੂਟੇ ਤਾਂ ਇਹ ਲੋਕ ਲੈ ਗਏ। ਤੁਸੀਂ ਤਾਂ ਐਵੇਂ ਰਜਵਾੜਿਆਂ ਤੇ ਅੰਗਰੇਜ਼ਾਂ ਦੀਆਂ ਜੁੱਤੀਆਂ ਤੇ ਡੰਡੇ ਖਾਂਦੇ ਰਹੇ ਪਰਨਾਲਾ ਤਾਂ ਉੱਥੇ ਹੀ ਹੈ। ਅੱਜ ਵੀ ਨਾਂ ਦਾ ਭਾਵੇਂ ਲੋਕਤੰਤਰ ਹੈ ਪਰ ਇਸਦੀ ਆੜ ਵਿਚ ਰਾਜ ਤਾਂ ਰਜਵਾੜੇ ਹੀ ਕਰ ਰਹੇ ਹਨ। ਅੱਜ ਦੇ ਅਕਾਲੀ ਦਲ ਬਾਦਲ ਵੱਲ ਨਜ਼ਰ ਮਾਰੋ, ਪਿਉ, ਪੁੱਤਰ, ਨੂੰਹ, ਜਵਾਈ, ਪੁੱਤਰ ਦਾ ਸਹੁਰਾ ਪ੍ਰੀਵਾਰ ਮੁੱਖ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਬਾਕੀ ਦੇ ਦੂਰੋਂ ਨੇੜਿਉਂ ਰਿਸ਼ਤੇਦਾਰ ਉਸਤੋਂ ਹੇਠਲੇ ਅਹੁਦਿਆਂ ਤੇ ਬਿਰਾਜਮਾਨ ਹਨ। ਉਂਜ ਆਪਣੇ ਰਾਜ ਦਾ ਮਾਟੋ ,ਰਾਜ ਨਹੀਂ ਸੇਵਾ ਰੱਖਿਆ ਹੈ ਪਰ ਜਦੋਂ ਕਾਕਾ ਜੀ ਸਟੇਜ ਤੋਂ ਸੰਬੋਧਨ ਕਰਦੇ ਹਨ ਤਾਂ ਕਹਿੰਦੇ ਹਨ ਕਿ ਪੱਚੀ ਸਾਲ ਰਾਜ ਕਰਾਂਗੇ, ਉਦੋਂ ਸੇਵਾ ਕਰਾਂਗੇ ਪਤਾ ਨਹੀਂ ਕਿਉਂ ਨਹੀਂ ਕਹਿੰਦੇ। ਦਰ ਅਸਲ ਸੱਚੀ ਗੱਲ ਮੂੰਹੋਂ ਨਿੱਕਲ ਜਾਂਦੀ ਹੈ। 

    ਹੁਣ ਕਾਂਗਰਸ ਵੱਲ ਆਜੋ। ਕੈਪਟਨ ਸਾਹਿਬ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਭਾਵੀ ਮੁੱਖ ਮੰਤਰੀ ਹਨ। ਬੇਟਾ ਰਣਇੰਦਰ ਸਿੰਘ ਵੀ ਵਿਧਾਨ ਸਭਾ ਦੀ ਚੋਣ ਲੜ ਰਿਹਾ ਹੈ ਅਤੇ ਰੱਬ ਦੀ ਕਿਰਪਾ ਨਾਲ ਐਮ ਐਲ ਏ ਬਣ ਜਾਣਾ ਹੈ ਅਤੇ ਪਿਤਾ ਦੀ ਸਰਕਾਰ ਵਿਚ ਮੰਤਰੀ ਬਣਨ ਦੀ ਵੀ ਸੰਭਾਵਨਾ ਹੈ। ਸੁੱਖ ਨਾਲ ਬੀਬੀ ਪ੍ਰਨੀਤ ਕੌਰ ਜੀ ਪਹਿਲਾਂ ਹੀ ਮੰਤਰੀ ਹਨ। ਮੁਕਤਸਰ ਤੋਂ ਕੈਪਟਨ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਸਰਾਏਨਾਂਗਾ ਪ੍ਰੀਵਾਰ ਚੋਂ ਬੀਬੀ ਕਰਨ ਬਰਾੜ ਨੂੰ ਵੀ ਟਿਕਟ ਮਿਲ ਚੁੱਕੀ ਹੈ। ਇਸੇ ਤਰਾਂ ਜਗਮੀਤ ਸਿੰਘ ਬਰਾੜ ਖੁਦ ਕਾਂਗਰਸ ਦੇ ਸੀਨੀਅਰ ਆਗੂ ਹਨ । ਇਨਾਂ ਦੇ ਪਿਤਾ ਸ: ਗੁਰਮੀਤ ਸਿੰਘ ਵੀ ਅਕਾਲੀ ਪਾਰਟੀ ਵਿਚ ਆਗੂ ਸਨ ਤੇ ਜਗਮੀਤ ਸਿੰਘ ਬਰਾੜ ਦੇ ਛੋਟੇ ਭਾਈ ਰਿਪਜੀਤ ਸਿੰਘ ਬਰਾੜ ਵੀ ਕੋਟਕਪੂਰਾ ਤੋਂ ਵਿਧਾਇਕ ਹਨ ਅਤੇ ਦੁਬਾਰਾ ਫੇਰ ਇਥੋਂ ਹੀ ਚੋਣ ਲੜ ਰਹੇ ਹਨ। 
    ਹੁਣ ਆਜੋ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਤੇ ਨਿਜ਼ਾਮ ਬਦਲਣ ਵਾਲੇ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਮੁੱਖ ਆਗੂ ਸ: ਮਨਪ੍ਰੀਤ ਸਿੰਘ ਬਾਦਲ ਵੱਲ। ਇਨਾਂ ਨੇ ਜਦੋਂ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਅਸੀਂ ਪੰਜਾਬ ਚੋਂ ਭਾਈ ਭਤੀਜਾਵਾਦ (ਕੁਨਬਾਪ੍ਰਵਰੀ ) ਦਾ ਰਾਜ ਖਤਮ ਕਰਾਂਗੇ। ਪੰਜਾਬੀ ਕਹਾਵਤ , ਕੋਹ ਨਾ ਚੱਲੀ ਬਾਬਾ ਤਿਹਾਈ ਅਨੁਸਾਰ ਸ: ਮਨਪ੍ਰੀਤ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਸ: ਗੁਰਦਾਸ ਸਿੰਘ ਬਾਦਲ ਦੀ ਟਿਕਟ ਦਾ ਐਲਾਨ ਲੰਬੀ ਤੋਂ ਕੀਤਾ। ਮੁਕਤਸਰ ਤੋਂ ਆਪਣੇ ਨਾਨਕੇ ਅਤੀ ਨਜ਼ਦੀਕੀ ਪ੍ਰੀਵਾਰ ਹਨੀ ਫੱਤਣ ਵਾਲਾ ਨੂੰ ਟਿਕਟ ਦਿੱਤੀ ਹੈ।  ਇਹ ਤਾਂ ਸੀ ਮੁੱਖ ਅਹੁਦਿਆਂ ਤੇ ਮੁੱਖ ਪਰੀਵਾਰਾਂ ਦੀ ਦਾਸਤਾਂ। ਹੁਣ ਬਰੀਕ ਛਾਨਣੀ ਲਗਾਕੇ ਵੇਖੀਏੇ ਤਾਂ ਯੂਥ ਦਲਾਂ ਵਿਚ ਵੀ ਰਿਸ਼ਤੇਦਾਰ ਅਤੇ ਨਵੇਂ ਪੁਰਾਣੇ ਲੀਡਰਾਂ ਦੇ ਪੁੱਤ ਪੋਤੇ ਹੀ ਸ਼ਾਮਲ ਹਨ। ਅਕਾਲੀ ਦਲ ਬਾਦਲ ਦੇ ਯੂਥ ਵਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਇੰਦਰਬੀਰ ਸਿੰਘ ਬੁਲਾਰੀਆ ਸਵਰਗੀ ਵਿਧਾਇਕ ਰਮਿੰਦਰ ਸਿੰਘਘ ਬੁਲਾਰੀਆ ਦੇ ਸਪੁੱਤਰ ਹਨ। ਇਸੇ ਤਰਾਂ ਜਸਜੀਤ ਸਿੰਘ ਬੰਨੀ ਕੈਪਟਨ ਕੰਵਲਜੀਤ ਸਿੰਘ ਦੇ, ਅਮਰਪਾਲ ਸਿੰਘ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਦੇ ਪੁੱਤਰ ਹਨ। ਬਰਜਿੰਦਰ ਸਿੰਘ ਬਰਾੜ, ਰਵੀਕਰਨ ਸਿੰਘ ਕਾਹਲੋਂ, ਯੁਵਰਾਜ ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਮਲੂਕਾ, ਰਣਬੀਰ ਸਿੰਘ ਲੋਪੋਕੇ, ਤਰਲੋਕ ਸਿੰਘ ਬਾਠ, ਇੰਦਰ ਇਕਬਾਲ ਸਿੰਘ ਅਟਵਾਲ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ,  ਹਰਪ੍ਰੀਤ ਸਿੰਘ ਗਰਚਾ, ਗੁਰਿੰਦਰਪਾਲ ਸਿੰਘ ਰਣੀਕੇ,ਸੁਖਜਿੰਦਰ ਸਿੰਘ ਲੰਗਾਹ,ਜਗਰੂਪ ਸਿੰਘ ਸੇਖਵਾ, ਰਖਵਿੰਦਰ ਸਿੰਘ  ਗਾਬੜੀਆ, ਮਨਿੰਦਰ ਸਿੰਘ ਮੱਕੜ, ਭਾਈ ਰਾਹੁਲ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਯਾਦਵਿੰਦਰ ਸਿੰਘ ਆਲੀਵਾਲ, ਬਿਕਰਮ ਸਿੰਘ ਪੱਖੋਕੇ, ਹਰਿੰਦਰਪਾਲ ਸਿੰਘ ਟੌਹੜਾ ਸਭ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਹੀ ਪੁੱਤ ਭਤੀਜੇ ਹਨ। ਇਸੇ ਤਰਾਂ ਕਾਂਗਰਸ ਦੇ ਯੂਥ ਵਿੰਗ ਵਿਚ ਵਿਕਰਮਜੀਤ ਸਿੰਘ, ਸੁਖਪਾਲ ਸਿੰਘ ਭੁੱਲਰ, ਸੁਖਵਿੰਦਰ ਸਿੰਘ ਡੈਨੀ, ਗੁਰਵੀਰ ਭੱਠਲ, ਵਿਕਾਸ ਸੋਨੀ, ਰਵਨੀਤ ਸਿੰਘ ਬਿੱਟੂ, ਗੁਰਕੀਰਤ ਸਿੰਘ ਕੋਟਲੀ ਵੀ ਸੀਨੀਅਰ ਕਾਂਗਰਸੀ ਆਗੂਆਂ ਦੇ ਪੁੱਤ ਪੋਤਰੇ ਹਨ।





    www.sabblok.blogspot.com




    ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਨਵਾਂ ਮੋੜ ਲੈ ਸਕਦੀ ਹੈ ਉੜਮੁੜ-41  ਹਲਕੇ ਦੀ ਸਿਆਸਤ----
    ਅਗਾਮੀ 14ਵੀਆ ਪੰਜਾਬ ਵਿਧਾਨ ਸਭਾ ਚੌਣਾਂ ਦਾ ਵਿਗਲ ਵੱਜ ਚੁੱਕਾ ਹੈ ਸਾਰੀਆ ਪਾਰਟੀਆ ਵਿਚ ਟਿਕਟ ਦੇ ਦਾਅਵੇਦਾਰ 
    ਟਿਕਟਾਂ ਦੀ ਦੌੜ ਵਿਚ ਲੱਗੇ ਹੋਏ ਹਨ। ਪਹਿਲਾਂ ਤੋਂ ਹੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਵਿੱਚ ਰਿਹਾ ਹੈ ਵਿਧਾਨ ਸਭਾ  ਹਲਕਾ ਊੜਮੁੜ -41.ਵੱਖ -ਵੱਖ ਪਾਰਟੀਆਂ ਵਲੋਂ ਓਮੀਦਵਾਰਾਂ ਦੇ ਐਲਾਨ ਤੋਂ ਬਾਅਦ ਇੱਕ ਨਵਾਂ ਮੋੜ ਲੈ ਸਕਦੀ ਹੈ ਇਸ ਹਲਕੇ ਦੀ ਸਿਆਸਤ।ਸਮੇਂ ਨਾਲ ਕਦੇ ਕਾਂਗਰਸ ਅਤੇ ਕਦੀ ਆਕਾਲੀ ਦਲ ਦੇ ਵਿਧਾਇਕ ਹਲਕੇ ਦੀ ਵਾਗਡੋਰ ਸੰਭਾਲਦੇ ਆ ਰਹੇ ਹਨ ਪਿਛਲੇ ਸਮੇਂ ਦੇ ਨੇਤਾਵਾਂ ਡਾ: ਜਗਜੀਤ ਸਿੰਘ ਚੌਹਾਨ,ਡਾ: ਅਮੀਰ ਸਿੰਘ ,ਉਪਕਾਰ ਸਿੰਘ ਰੰਧਾਵਾ ਅਤੇ ਬੀਬੀ ਸੁਰਜੀਤ ਕੌਰ ਕਾਲਕਟ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ ਇਹ ਵਿਧਾਨ ਸਭਾ ਹਲਕਾ।
    ਕਾਂਗਰਸ ,ਆਕਾਲੀ ਦਲ ਬਾਦਲ,ਆਕਾਲੀ ਦਲ ਅੰਮ੍ਰਿਤਸਰ,ਬਸਪਾ ਅਤੇ ਲੋਕ-ਭਲਾਈ ਪਾਰਟੀ ਦੇ ਨਾਲ ਨਾਲ ਅਜਾਦ ਉਮੀਦਵਾਰਾਂ ਲਈ ਵੀ ਮਹੱਤਵਪੂਰਨ ਰਿਹਾ ਹੈ ਇਹ ਹਲਕਾ।ਹੁਣ ਨਵੀਂ ਬਣੀ ਮਨਪ੍ਰੀਤ ਬਾਦਲ ਦੀ ਪਾਰਟੀ ,ਪੀਪਲਜ ਪਾਰਟੀ ਆਫ ਪੰਜਾਬ ਲਈ ਵੀ ਉਮੀਦਵਾਰ ਅਜਮਾਉਣ ਲਈ ਪ੍ਰਭਾਵਸ਼ਾਲੀ ਲਗਦਾ ਹੈ ਇਹ ਐਨ. ਆਰ. ਆਈ. ਦੀ ਭਰਮਾਰ ਦਾ ਹਲਕਾ। 
    ਅਜੇ ਤੱਕ ਇਸ ਹਲਕੇ ਤੋਂ ਬਸਪਾ ਨੇ ਹੀ ਪਹਿਲ ਕਰਦਿਆ ਆਪਣੇ ਉਮੀਦਵਾਰ  ਸੁਰਜੀਤਪਾਲ ਦਾ ਐਲਾਨ ਕੀਤਾ ਹੈ ਜੋ ਹਲਕੇ ਵਿੱਚ ਕਾਫੀ ਸਰਗਰਮ ਦੱਸੇ ਜਾਂਦੇ ਹਨ ਅਤੇ ਆਪਣੇ ਕੰਮਾਂ ਸਦਕਾ ਪਹਿਲਾਂ ਤੋਂ ਹੀ ਹਲਕੇ ਵਿੱਚ ਚੰਗੀ ਪਹਿਚਾਣ ਰਖਦੇ ਹਨ  ਆਪਣੀ ਪਾਰਟੀ ਦੇ ਅੰਦਰੋਂ ਉਹਨਾਂ ਪ੍ਰਤੀ ਕੋਈ ਵਿਰੋਧੀ ਸੁਰ ਵੀ ਨਹੀ ਹੈ।ਪਰ ਦੂਜੇ ਪਾਸੇ ਦੂਜੀਆਂ ਪਾਰਟੀਆਂ ਵਲੋਂ ਅੰਦਰੂਨੀ ਖਿਚੋਤਾਣ ਕਰਕੇ ਮਜਬੂਤ ਉਮੀਦਵਾਰਾਂ ਦੀ ਚੋਣ ਵਿੱਚ ਦੇਰੀ ਦਿਖਾਈ ਜਾ ਰਹੀ ਹੈ।ਕਿਸੇ ਵੇਲੇ ਵੀ ਇਹਨਾਂ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਹਲਕੇ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ ਸਕਦਾ ਹੈ।
    ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਦੋ ਵਾਰ ਆਕਾਲੀ ਵਿਧਾਇਕ ਰਹਿ ਚੁੱਕੇ ,ਅਤੇ ਆਕਾਲੀ ਸਰਕਾਰ ਵਿੱਚ ਮੰਤਰੀਂ ਰਹਿ ਚੁੱਕੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਹਲਕੇ ਅਤੇ ਆਕਾਲੀ ਵਰਕਰਾਂ ਵਿੱਚ ਚੰਗਾਂ ਪ੍ਰਭਾਵ ਰਖਦੇ ਹਨ। 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦੀਆਂ ਵੋਟਾਂ ਵਿੱਚੋ 53.29% ਵੋਟਾਂ ਲੈ ਕੇ ਕਾਂਗਰਸ ਦੀ ਬੀਬੀ ਸੁਰਜੀਤ ਕੌਰ ਕਾਲਕਟ ਨੂੰ ਹਰਾ ਕੇ ਪਹਿਲੀ ਵਾਰ ਆਕਾਲੀ ਵਿਧਾਇਕ ਵਜੋਂ ਸਾਹਮਣੇ ਆਏ ਸਨ।ਹਲਕੇ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ (ਐਨ. ਆਰ. ਆਈ. )ਵਿੱਚ ਹਰਮਨ ਪਿਆਰੇ ਅਤੇ ਆਪਣੀ ਪਾਰਟੀ ਦੇ ਉਸ ਸਮੇਂ ਦੇ ਪਾਰਟੀ ਪ੍ਰਧਾਨ ਸ.ਪ੍ਰਕਾਸ਼ ਸਿੰਘ ਬਾਦਲ  ਦੀ ਨਿਗਾਹ ਵਿੱਚ ਵੀ ਮਜਬੂਤ ਉਮੀਦਵਾਰ ਵਜੋਂ  ਕਾਫੀ ਅਹਿਮੀਅਤ ਰਖਦੇ ਹਨ ਚੌਧਰੀ ਬਲਵੀਰ ਸਿੰਘ ਮਿਆਣੀ।
    ਪੰਜਾਬ ਵਿਧਾਨ ਸਭਾ ਚੋਣਾਂ  2002 ਵਿੱਚ ਹਲਕੇ ਦੀ ਦੂਜੀ ਵਾਰ ਨੁਮਾਇੰਦਗੀ ਕੀਤੀ ਆਕਾਲੀ ਵਿਧਾਇਕ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਜੋ 46.75% ਵੋਟਾਂ ਲੈ ਕੇ ਉਸ ਸਮੇ ਦੇ ਕਾਂਗਰਸ ਦੇ ਉਮੀਦਵਾਰ ਉਸ ਸਮੇਂ ਦੇ ਨਵੇ ਚਿਹਰੇ ਸੰਗਤ ਸਿੰਘ ਗਿਲਜੀਆਂ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਸ ਸਮੇਂ ਕਾਂਗਰਸ ਨੇ 43.59% ਵੋਟਾਂ ਪ੍ਰਾਪਤ ਕੀਤੀਆਂ।ਪਰ ਕੇਂਦਰ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕਾਂਗਰਸ ਸਰਕਾਰ ਦੇ ਹੋਣ ਨਾਲ ਸੰਗਤ ਸਿੰਘ ਗਿਲਜੀਆਂ ਨੇ ਕੇਂਦਰ ਤੋਂ ਅਤੇ ਪੰਜਾਬ ਸਰਕਾਰ ਤੋਂ ਫੰਡ ਜੁਟਾ ਕੇ ਇਲਾਕੇ ਦਾ ਕਾਫੀ ਵਿਕਾਸ ਕਰਾਇਆ ਤੇ ਅਗਾਮੀ ਚੋਣਾਂ ਲਈ ਕਾਂਗਰਸ ਦੇ ਮਜਬੂਤ ਉਮੀਦਵਾਰ ਵਜੋ ਚੰਗੀ ਸਾਖ ਬਣਾ ਲਈ।
    2007 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਦੋਨਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਆਕਾਲੀਦਲ ਵਿੱਚ ਅੰਦਰੋ ਹੀ  ਵਿਰੋਧੀਸੁਰਾਂ ਉਠਣੀਆਂ ਸੁਰੂ ਹੋ ਗਈਆਂ। ਪਹਿਲੀ ਵਾਰ ਆਕਾਲੀ ਸਿਆਸਤ ਵਿੱਚ ਉਸ ਸਮੇ ਨਵਾਂ ਮੋੜ ਆਇਆ ਜਦੋਂ ਅਰਵਿੰਦਰ ਸਿੰਘ ਰਸੂਲਪੁਰ ਨੇ ਬਰਾਦਰੀਵਾਦ ਦੇ ਨਾਅਰੇ ਨਾਲ ਆਪਣੀ ਪਹਿਚਾਣ ਬਣਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਘਰ ਇੱਕ ਨਿੱਜੀ ਪ੍ਰੋਗ੍ਰਾਮ ਤੇ ਬੁਲਾ ਕੇ 2007 ਵਿਧਾਨਸਭਾ  ਚੋਣਾਂ ਲਈ ਆਪਣਾ ਨਾਂ ਆਕਾਲੀ ਉਮੀਦਵਾਰ ਵਜੋਂ ਪੇਸ਼ ਕੀਤਾ ਪਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਾਜਨੀਤਿਕ ਸੂਝ ਦੀ ਵਰਤੋਂ ਕਰਦੇ ਹੋਏ ਪਹਿਲਾਂ ਤੋਂ ਹੀ ਮਜਬੂਤ ਉਮੀਦਵਾਰ ਚੋਧਰੀ ਮਿਆਣੀ ਦੀ ਚੋਣ ਕੀਤੀ . ਪਰ ਕਾਂਗਰਸ ਦੀ ਸਰਕਾਰ ਸਮੇਂ ਵੀ ਹਲਕੇਂ ਤੋਂ ਜੇਤੂ ਰਹਿਣ ਵਾਲੇ ਚੋਧਰੀ ਮਿਆਣੀ ਨੂੰ ਉਸ ਵੇਲੇ ਹਾਰ ਦਾ ਵੱਡਾ ਝੱਟਕਾ ਲੱਗਾ ਜਦੋ ਅਕਾਲੀ ਦਲ ਦੀਆਂ ਅੰਦਰਲੀਆਂ ਮਿਆਣੀ ਵਿਰੋਧੀ ਤਾਕਤਾਂ ਨੇ ਅਕਾਲੀ ਦਲ ਨੂੰ ਹਾਰ ਦਾ ਮੂੰਹ ਦਿਖਾ ਦਿੱਤਾ. ਦੁਜੇ ਪਾਸੇ ਕਾਂਗਰਸ ਦੇ ਮਜਬੂਤ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਨੂੰ ਵੀ ਪਾਰਟੀ ਦੇ ਅੰਦਰੋ ਵਿਰੋਧੀ ਤਾਕਤਾਂ ਦੇ ਉਜਾਗਰ ਹੋਣ ਨਾਲ ਪਾਰਟੀ ਟਿਕਟ ਤੋਂ ਹੱਥ ਧੋਣਾ ਪਿਆ ਅਤੇ ਪਾਰਟੀ ਟਿੱਕਟ ਦੇ ਉਮੀਦਵਾਰ ਵਜੋਂ ਬੀਬੀ ਸੁਰਜੀਤ ਕੋਰ ਕਾਲਕਟ ਦੀ ਸਪੁੱਤਰੀ ਬੀਬੀ ਸੁਪਿੰਦਰ ਕੌਰ ਚੀਮਾ ਨੂੰ ਚੁਣ ਲਿਆ ਗਿਆ . ਉਸ ਸਮੇਂ ਭਾਵੇਂ ਇਸ ਖਬਰ ਨਾਲ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੋੜ ਪਈ ਹੋਵੇ ਪਰ ਸੁਲਜੇ ਹੋਏ ਅਕਾਲੀ ਉਮੀਦਵਾਰ ਇਸ ਗੱਲ ਤੋਂ ਭੱਲੀ ਭਾਂਤ ਜਾਣੂ ਸਨ ਕਿ ਸੰਗਤ ਸਿੰਘ ਗਿੱਲਜੀਆਂ 2002 ਦੀ ਕਾਗਰਸ ਸਰਕਾਰ ਸਮੇ ਵਿਧਾਇਕ ਨਾ ਹੁੰਦੇ ਹੋਏ ਵੀ ਕੇਂਦਰ ਸਰਕਾਰ ਤੋਂ ਗ੍ਰਾਟਾਂ ਪ੍ਰਾਪਤ ਕਰਕੇ ਲੋਕਾ ਦੇ ਵਧਰੇ ਨੇੜੇ ਆ ਗਏ ਹਨ. ਇਸ  ਦੇ ਨਾਲ ਅਕਾਲੀ ਦਲ ਦੇ ਅੰਦਰੋ ਵਿਰੋਧਤਾ ਉਹਨਾ ਨੂੰ ਹਜਮ  ਨਹੀਂ ਹੋ ਰਹੀ ਸੀ। ਨਤੀਜਾ ਇਹ ਹੋਇਆ ਕਿ 2007 ਵਿਚ ਪੰਜਾਬ ਵਿੱਚ ਸਰਕਾਰ ਤਾਂ ਅਕਾਲੀ ਦਲ ਦੀ ਬਣ ਗਈ ਪਰ ਅਕਾਲੀ ਉਮੀਦਵਾਰ ਨੂੰ ਹਰਾ ਕੇ ਸ. ਸੰਗਤ ਸਿੰਘ ਗਿਲਜੀਆਂ ਦਾ ਨਾਂ ਅਜਾਦ ਜੇਤੂ ਵਿਧਾਇਕ  ਵਜੋਂ ਉਭਰਿਆ । ਸਮੇਂ ਦੀ ਨਜਾਕਤ ਨੂੰ ਸਮਝਦਿਆਂ ਗਿੱਲਜੀਆ ਨੇ ਅਕਾਲੀ ਦਲ ਨੂੰ ਅਜਾਦ ਵਿਧਾਇਕ ਵਜੋਂ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ । ਫਿਰ ਮਿਆਣੀ ਹਮਾਇਤੀ ਸੁਰਾਂ ਨੇ ਗਿਲਜੀਆਂ ਦੇ ਆਕਾਲੀ ਦਲ ਵਿੱਚ ਰਲੇਵੇਂ ਦਾ ਵਿਰੋਧ ਕੀਤਾ. ਇਸ ਸਮੇਂ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਸੂਝ ਤੋ ਕੰਮ ਲਿਆ ਅਤੇ ਅਕਾਲੀ ਵਰਕਰਾਂ ਦੇ ਰੋਸ ਨੂੰ ਧਿਆਨ ਵਿੱਚ ਰੱਖਦੇ ਹੋਏ  ਚੋਧਰੀ ਮਿਆਣੀ ਤੇ ਸ.ਰਸੂਲਪੁਰ ਨੂੰ ੇ ਹੀ ਹਲਕੇ ਦੇ ਵਿਕਾਸ ਦੀ ਜਿੰਮੇਵਾਰੀ ਸੰਭਾਲੀ । ਇਸ ਦੇ ਨਾਲ ਨਾਲ ਇੱਕ ਹੋਰ ਨਾਂ ਸ. ਲਖਵਿੰਦਰ ਸਿੰਘ ਲੱਖੀ ਦਾ ਨਾਂ ਵੀ ਚਰਚਾ ਵਿੱਚ ਰਿਹਾ ਅਤੇ ਬਾਅਦ ਵਿਚ ਅਕਾਲੀ ਦਲ ਨੇ ਉਹਨਾ ਨੂੰ ਮਾਰਕੀਟ ਕਮੇਟੀ ਦੀ ਚੇਅਰਮੈਨੀ ਨਾਲ ਨਿਵਾਜਿਆ । ਪਰ ਅਕਾਲੀ ਦਲ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਲੱਖੀ ਆਗਾਮੀ ਚੋਣਾਂ ਲਈ ਵਿਧਾਇਕ ਵਜੋਂ ਉਮੀਦਵਾਰੀ ਦੇ ਚਾਹਵਾਨ ਸਨ ਪਰ ਢੁਕਵਾਂ ਮਹੌਲ ਨਾ ਮਿਲਣ ਤੇਂ ਆਕਾਲੀ ਪਾਰਟੀ ਵਿੱਚ  ਹਲਕੇ ਤੋਂ ਉਮੀਦਵਾਰੀ ਜਿਤਾਉਣ ਵਾਲੇ  ਨਾਂਵਾਂ ਦੀ ਗਿਣਤੀ ਵਿੱਚ ਆਪਣੇ ਆਪ ਨੂੰ ਪਿੱਛੇ ਸਮਝਣ ਲੱਗੇ ਅਤੇ ਉਸ ਵੇਲੇ ਵੱਡਾ ਧਮਕਾ ਹੋਇਆ ਜਦੋ ਉਹ ਮਨਪ੍ਰੀਤ ਮਿੰਘ ਬਾਦਲ ਦੀ ਨਵੀਂ ਪਾਰਟੀ ਪੀ.ਪੀ.ਪੀ ਵਿਚ ਸ਼ਾਮਿਲ ਹੋ ਗਏ
     ਇਸ ਦੇ ਨਾਲ ਇੱਕ ਹੋਰ ਨਾਂ ਡਾ. ਜਸਵਿੰਦਰ ਸਿੰਘ ਖੁਣ ਖੁਣ ਸਾਹਮਣੇ ਆਇਆ ਜੋ ਕਿ ਇੱਕ ਉੱਗੇ ਸਿੱਖਿਆ ਸ਼ਾਸ਼ਤਰੀ ਹਨ . ਜੋ ਪੀ.ਪੀ.ਪੀ ਪਾਰਟੀ ਦੀ ਸ਼ੁਰੂਆਤ ਤੋ ਪਹਿਲਾ ਹੀ ਮਨਪ੍ਰੀਤ ਬਾਦਲ ਦੇ ਖਾਸ ਨਜਦੀਕੀ ਰਹੇ ਅਤੇ ਵੱਖ ਵੱਖ ਪਲੇਟਫਾਰਮਾ ਤੇ ਨੌਜਵਾਨਾ ਨੂੰ ਮਨਪ੍ਰੀਤ ਬਾਦਲ ਨਾਲ ਜੋੜਨ ਚ ਅਹਿਮ ਭੂਮਿਕਾ ਨਿਭਾਉਦੇਂ ਰਹੇ ਸਨ। ਉਹਨਾ ਨੇ ਇਲਾਕੇ ਵਿੱਚ ਪੀ.ਪੀ.ਪੀ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਜੋ ਪਹਿਲਾ ਵੀ ਜੋ ਲੋਕ ਸੇਵਾ ਦਲ ਦੀ ਸਮਾਜ-ਸੇਵੀ ਜਥੇਬੰਦੀ ਦੁਆਰਾ ਸਮਾਜ-ਸੇਵਾ ਦੇ ਕੰਮ ਕਰਦੇ ਆ ਰਹੇ ਸਨ. ਪਰ ਪਾਰਟੀ ਵੱਲੋਂ ਕੋਈ ਢੁਕਵਾ ਹੁੰਗਾਰਾ ਨਾ ਮਿਲਣ ਕਰਕੇ ਉਹਨਾ ਨੇ ਫਿਰ ਲੋਕ ਸੇਵਾ ਦਲ ਰਾਹੀ ਇਲਾਕੇ ਦੇ ਲੋਕਾ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।
    ਪੜ੍ਹੇ ਲਿਖੇ ਸੂਜਵਾਨ ਅਤੇ ਚੰਗੀ ਸੋਚ ਦੇ ਮਾਲਕ ਡਾ.ਜਸਵਿੰਦਰ ਸਿੰਘ ਖੁਣ ਖੁਣ ਪੀ.ਪੀ.ਪੀ ਪਾਰਟੀ ਲਈ ਵਧੀਆ ਉਮੀਦਵਾਰ ਸਾਬਤ ਹੋ ਸਕਦੇ ਸਨ ਪਰ ਪਾਰਟੀ ਦਾ ਰੁਝਾਨ ਲਖਵਿੰਦਰ ਸਿੰਘ ਲੱਖੀ ਵੱਲ ਸੀ । ਹੁਣ ਸਿਆਸਤ ਨੇ ਇੱਕ ਦਮ ਨਵਾ ਮੋੜ ਲਿਆ ਜਦੋਂ ਲੱਖਵਿੰਦਰ ਸਿੰਘ ਲੱਖੀ ਵੀ ਪੰਜਾਬ ਦੇ ਕਈ ਹੋਰ ਨੇਤਾਂਵਾਂ ਵਾਂਗ ਪੀ.ਪੀ.ਪੀ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀਦਲ (ਬਾਦਲ) ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾ ਅਕਾਲੀਦਲ ਬਾਦਲ ਦਾ ਇੱਕ ਹੋਰ ਨਾ ਉਭਰ ਕੇ ਆਇਆ ਉਹ ਸੀ ਜਥੇਦਾਰ ਤਾਰਾ ਸਿੰਘ ਸੱਲ੍ਹਾ । ਪਾਰਟੀ ਦੇ ਪੁਰਾਣੇ ਤੇ ਵਫਾਦਾਰ ਨੇਤਾ ਵਜੋਂ ਜਾਣੇ ਜਾਂਦੇ ਜਥੇ: ਤਾਰਾ ਸਿੰਘ ਨੂੰ ਪਾਰਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਉਮੀਦਵਾਰੀ  ਨਾਲ ਨਿਵਾਜਇਆ ਗਿਆ ਜਿਹਨਾ ਨੇ ਭਾਰੀ ਬਹੁਮੱਤ ਨਾਲ ਸੀਟ  ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ । ਸ਼੍ਰੋਮਣੀ ਕਮੇਟੀ ਦੀ ਇੱਸ ਜਿੱਤ ਤੋਂ ਬਆਦ ਜਥੇ:ਤਾਰਾ ਸਿੰਘ ਦਾ ਨਾਂ ਵੀ ਅਕਾਲੀਦਲ ਦੇ ਵਿਧਾਇਕ ਲਈ ਚਰਚਾ ਵਿੱਚ ਆਇਆ। ਅਤੇ ਦੂਜੇ ਪਾਸੇ ਅਕਾਲੀਦਲ ਬਾਦਲ ਵੱਲੋਂ  ਸ਼੍ਰੋਮਣੀ ਕਮੇਟੀ ਸੀਟਾਂ ਬਹੁਮੱਤ ਨਾਲ ਜਿੱਤਣ ਵਾਲੇ ਉਮੀਦਵਾਰਾ ਨੂੰ ਹੋਰ ਲਾਭ ਦੇਣ ਦਾ ਵੀ ਮਨ ਬਣਾ ਰੱਖਿਆ ਸੀ . ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿੱਚ ਅਕਾਲੀਦਲ ਬਾਦਲ ਵੱਲੋਂ ਉਮੀਦਵਾਰਾ ਦੀ ਪਹਿਲੀ ਜਾਰੀ ਕੀਤੀ ਸੂਚੀ ਤੋਂ ਹੋਰ ਸਪੱਸ਼ਟ ਹੋ ਗਿਆ

    ਹੁਣ ਬੀਤੇ 31 ਦਸੰਬਰ ਨੂੰ ਪੀ.ਪੀ.ਪੀ ਪਾਰਟੀ ਵੱਲੋਂ ਆਪਣੇ ਉਮੀਦਵਾਰਾ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਮਨਪ੍ਰੀਤ ਬਾਦਲ ਨੇ ਦੂਰ-ਅੰਦੇਸ਼ੀ ਤੋਂ ਕੰਮ ਨਾ ਲੈਂਦੇ ਹੋਏ ਅਤੇ ਐਨ.ਆਰ.ਆਈ  ਹੱਲਕੇ ਦੀ ਅਹਮੀਅਤ ਨੂੰ ਅੱਖੋਂ ਪਰੋਖੇ ਕਰਦੇ  ਹੋਏ ਹਲਕਾ (ਉੜਮੁੜ -41) ਤੋਂ ਬਾਹਰਲੇ ਉਮੀਦਵਾਰ ਪੂਰਨ ਸਿੰਘ ਦਾ ਐਲਾਨ ਕਰ ਦਿੱਤਾ । ਇਸ ਐਲਾਨ ਤੋਂ ਬਾਅਦ ਡਾ. ਜਸਵਿੰਦਰ ਸਿੰਘ ਖੁਣ ਖੁਣ ਨੇ ਅਜਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।
    ਹੁਣ ਦੋ ਮੁੱਖ ਪਾਰਟੀਆਂ ਅਕਾਲੀਦਲ(ਬਾਦਲ) ਅਤੇ ਕਾਂਗਰਸ ਵੱਲੋਂ  ਆਪਣੇ ਉਮੀਦਵਾਰਾ ਦਾ ਨਾਂ ਅਜੇ ਤੱਕ ਐਲਾਨ ਨਹੀ ਕੀਤਾ ਗਿਆ । ਉੜਮੁੜ-41 ਹਲਕੇ ਤੋਂ ਆਕਾਲੀ ਦਲ ਬਾਦਲ ਦੇ ਚੌਧਰੀ ਬਲਵੀਰ ਸਿੰਘ ਮਿਆਣੀ ਅਤੇ ਕਾਂਗਰਸ ਦੇ ਉਮੀਦਵਾਰ ਸ.ਸੰਗਤ ਸਿੰਘ ਗਿੱਲਜੀਆ ਦੇ ਨਾਂ  ਮਜਬੂਤ ਉਮੀਦਵਾਰਾ ਵਜੋ  ਚਰਚਾ ਵਿੱਚ ਹਨ ਅਤੇ ਫਸਵੀਂ ਟੱਕਰ ਵੀ ਇਹਨਾ  ਉਮੀਦਵਾਰਾ ਵਿਚ ਸਮਝੀ ਜਾ ਰਹੀ ਹੈ ਹੁਣ ਜੇ ਇਹਨਾ ਦੋਨਾ ਪਾਰਟੀਆਂ ਵਿਚੋ ਕੋਈ ਪਾਰਟੀ ਕੋਈ ਹੋਰ ਉਮੀਦਵਾਰ ਅੱਗੇ ਲੈ ਕੇ ਆਓਂਦੀ ਹੈ ਤਾਂ ਓਹ ਸੋਖਿਆਂ ਹੀ ਜਿਤ ਦੂਜੀ ਪਾਰਟੀ ਦੀ ਝੋਲੀ ਵਿਚ ਪਾ ਦੇਵੇਗੀ 




    ਪਾਰਟੀਆਂ ਲਈ ਟੇਡੀ ਖੀਰ ਸਾਬਿਤ ਹੋਵੇਗੀ ਮੌਜੂਦਾ ਵਿਧਾਇਕਾਂ ਜਾਂ ਪੁਰਾਣੇ ਉਮੀਦਵਾਰਾਂ ਨੂੰ ਟਿਕਟ ਨਾ ਦੇਣਾਂ-----ਅੱਗੇ ਪੜੋ 

    No comments: