jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 19 June 2012

ਵੇਈਂ 'ਚੋਂ ਅਣਪਛਾਤੀ ਲਾਸ਼ ਬਰਾਮਦ

www.sabblok.blogspot.com

ਨਕੋਦਰ  (ਟੋਨੀ )-   ਨਕੋਦਰ ਨਜ਼ਦੀਕੀ ਪਿੰਡ ਤਲਵੰਡੀ ਭਰੋਂ (ਜਲੰਧਰ) ਦੀ ਪਿੰਡੋਂ
ਬਾਹਰਵਾਰ ਪਿੰਡ ਹੇਰਾਂ ਦੇ ਨੇੜੇ ਵੇਈਂ ਦੇ ਪੁਲ ਨੇੜਿਉਂ ਅਣਪਛਾਤੀ ਗਲੀ-ਸੜੀ ਲਾਸ਼
ਬਰਾਮਦ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਗੁਲਬਦਲ ਸਿੰਘ
ਵਾਸੀ ਤਲਵੰਡੀ ਭਰੋਂ ਜੋ ਵੇਈਂ ਦੇ ਨਾਲ ਲਗਦੇ ਆਪਣੇ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ।
ਨੇ ਵੇਈਂ ਦੇ ਪੁਲ ਦੇ ਨੇੜੇ ਇਕ ਅਣਪਛਾਤੀ ਗਲੀ-ਸੜੀ ਲਾਸ਼ ਦੇਖੀ ਤੇ ਉਕਤ ਵਿਅਕਤੀ ਨੇ
ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਸ: ਅਜੀਤ ਸਿੰਘ ਹੁੰਦਲ ਨੂੰ ਟੈਲੀਫੋਨ 'ਤੇ
ਦਿੱਤੀ, ਜਿਸ ਨੇ ਤੁਰੰਤ ਇਸ ਲਾਸ਼ ਦੀ ਜਾਣਕਾਰੀ ਨਕੋਦਰ ਪੁਲਿਸ ਨੂੰ ਦਿੱਤੀ ਤੇ ਮੌਕੇ
'ਤੇ ਏ. ਐਸ. ਆਈ. ਸ੍ਰੀ ਮਹਿੰਦਰਪਾਲ ਘਟਨਾ ਸਥਾਨ 'ਤੇ ਪਹੁੰਚ ਗਏ ਜਿਨ੍ਹਾਂ ਨੇ ਲਾਸ਼
ਨੂੰ ਵੇਈਂ ਵਿਚੋਂ ਕੱਢਵਾ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੀ ਉਮਰ ਕਰੀਬ 30-32
ਸਾਲ ਕੱਦ 5 ਫੁੱਟ 7 ਇੰਚ ਰੰਗ ਕਣਕ ਵੰਨਾ, ਜ਼ੀਨ ਦੀ ਪੈਂਟ, ਲਾਲ ਤੇ ਚਿੱਟੀ ਧਾਰੀਦਾਰ
ਕਮੀਜ਼ ਪਹਿਨੀ ਹੋਈ। ਸ: ਹਰਪ੍ਰੀਤ ਸਿੰਘ ਐਸ. ਐਚ. ਓ. ਨਕੋਦਰ ਵੀ ਘਟਨਾ ਸਥਾਨ 'ਤੇ
ਪਹੁੰਚੇ, ਨਕੋਦਰ ਪੁਲਿਸ ਨੇ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਸ਼ਨਾਖਤ
ਲਈ ਭੇਜ ਦਿੱਤਾ ਗਿਆ ਹੈ।

97 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

www.sabblok.blogspot.com

ਨਕੋਦਰ,  (ਟੋਨੀ )-ਸਿਹਤ ਵਿਭਾਗ ਵੱਲੋਂ ਪੋਲੀਓ ਦੇ ਖਾਤਮੇ ਦੇ ਉਦੇਸ਼ ਅਧੀਨ ਆਰੰਭੀ ਗਈ
ਗ੍ਰੇਟਰੀ ਮੁਹਿੰਮ ਅਧੀਨ ਸਥਾਨਕ ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ: ਪੁਸ਼ਕਰ ਕੁਮਾਰ ਦੀ
ਅਗਵਾਈ ਹੇਠ 5 ਟੀਮਾਂ ਨੇ ਅੱਜ ਦੂਜੇ ਦਿਨ ਖੇਤਰ 'ਚ ਝੁੱਗੀਆਂ, ਝੌਂਪੜੀਆਂ, ਭੱਠੇ ਬਣ
ਰਹੀਆਂ ਇਮਾਰਤਾਂ ਆਦਿ 'ਚ ਕੰਮ ਕਰਦੇ ਮਜ਼ਦੂਰਾਂ, ਪ੍ਰਵਾਸੀਆਂ ਦੇ ਘਰਾਂ 'ਚ ਜਾ ਕੇ (0
ਤੋਂ 5 ਸਾਲ) ਤੇ 97 ਬੱਚਿਆਂ ਨੂੰ ਬੂੰਦਾਂ ਪਿਲਾਈਆਂ। ਨੋਡਲ ਅਫ਼ਸਰ ਡਾ: ਵਰਿੰਦਰ ਜਗਤ
ਨੇ ਦੱਸਿਆ ਕਿ ਟੀਮਾਂ 129 ਘਰਾਂ 'ਚ ਗਈਆਂ। ਅੱਜ 19 ਜੂਨ ਨੂੰ ਵੀ ਮੁਹਿੰਮ ਜਾਰੀ
ਰਹੇਗੀ।

Sunday, 17 June 2012

ਮੇਰੇ ਵਿਚ 'ਮੈਂ'

www.sabblok.blogspot.com


My Photo
Mobile +61434289905,+919467800004, South, Australia
ਚੈੰਪਿਅਣ ਬਣਿਆ ਰਹਿਣਾ ਯਾਰੋ, ਬੇਸ਼ਕ ਅਜ ਤਕ ਕੋਈ ਜਿਤਿਆ ਨਹੀ ਖਿਤਾਬ। ਵਿਚ ਨਸ਼ੇ ਰਹਾਂ ਚੂਰ ਸਦਾ ਮੈ, ਬੇਸ਼ਕ ਅਜ ਤਕ ਮੈ ਪੀਤੀ ਨਹੀ ਸ਼ਰਾਬ। ਸੰਗੀਤ ਦਾ ਮੈ ਗਿਆਨੀ-ਧਿਆਨੀ, ਬੇਸ਼ਕ ਮੈਨੂੰ ਪਤਾ ਨਹੀ ਹੁੰਦੀ ਹੈ ਕੀ ਰਬਾਬ। ਕੋਲ ਨਾ ਭਾਵੇ ਧੇਲ੍ਹਾ ਯਾਰੋ, ਬੇਸ਼ਕ ਅਜ ਤਕ ਰਿਹਾਂ ਹਾਂ ਵਾਗੂੰ ਇਕ ਨਬਾਬ। ਧਨ-ਦੋਲਤ ਨਾਲ ਨਫਰਤ ਯਾਰੋ, ਬੇਸ਼ਕ ਦੌਲਤ ਦੇ ਆਉੰਦੇ ਬੜੇ ਖੁਬਾਬ । ਦੇਣ ਲਈ ਸਭ ਕੁਛ ਹੈ ਯਾਰੋ, ਦਿਤਾ ਜਾਂਦਾ ਨਹੀ ਜੇ ਮੇਥੋ,ਉਹ ਹੈ ਇਕ ਜਬਾਬ। ਮਗਜ ਖਾਣ ਦਾ ਆਦੀ ਯਾਰੋ, ਬੇਸ਼ਕ ਪੂਰਾ ਸ਼ਾਕਾਹਾਰੀ ਕਦੇ ਖਾਂਦਾ ਨਹੀ ਕਬਾਬ। ਵਕਤ ਦਾ ਬੜਾ ਹੀ ਤੋੜਾ ਯਾਰੋ, ਬੇਸ਼ਕ ਹੁਣ ਤੱਕ ਮੱਖੀਆ ਮਾਰੀਆ ਬੇ-ਹਿਸਾਬ। ਬਰਹਮਚਾਰੀ ਮੈਨੂੰ ਲੌਕੀ ਸਮਝਣ, ਪਰ ਕਮਜੋਰੀ ਹੁਣ ਤਕ ਦੀ ਮੇਰੀ ਰਿਹਾ ਸ਼ਬਾਬ। ਕਲਮ ਚਲੋਣ ਦਾ ਸ਼ੌਕ ਹੈ ਯਾਰੋ, ਬੇਸ਼ਕ ਹਾਂ-ਹਾਂ ਕਦੇ ਕਿਸੇ ਕੀਤੀ ਨਹੀ ਜਨਾਬ। ਭਾਵੇਂ ਤੂੰ-ਤੂੰ ਕਰਦਾ ਤੂੰ ਹੋਇਆ,ਪਰ ਫੇਰ ਵੀ ਮੇਰੇ ਵਿੱਚ ''ਮੈਂ'' ਹੈ ਬੇ-ਹਿਸਾਬ। ਦਿਲ ਦੀ ਗਲ ਨਾ ਦਸਾਂ ਯਾਰੋ, ਪਰ ਬੁਝ ਸਕੇ ਨਾ ਤੁਸੀ ਕਿ ਮਿੰਟੂ ਖੁਲੀ ਇਕ ਕਿਤਾਬ।

ਆਸਟ੍ਰੇਲੀਆ 'ਚ ਭੰਗ ਭੁੱਜਦੀ

www.sabblok.blogspot.com




ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਲਿਖੇ ਅਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਲੋਂ ਗਾਏ ਇਕ ਗੀਤ "ਜੋੜਾਂ ਵਿੱਚ ਬਹਿ ਗਿਆ ਜੱਟ ਦੇ ਤੇਲੂ ਰਾਮ ਦੀ ਹੱਟੀ ਦਾ ਜਰਦਾ, ਪਿੰਡ ਵਿੱਚ ਭੰਗ ਭੁੱਜਦੀ ਪਿੰਡੋਂ ਬਾਹਰਲੀ ਸੜਕ ਉਤੇ ਠੇਕਾ" ਅੱਜ ਵੀ ਜਦੋਂ ਸੁਣਦਾ ਹਾਂ ਤਾਂ ਇੰਝ ਲਗਦਾ ਹੈ, ਜਿਵੇਂ ਇਹ ਸਾਰੀਆਂ ਗੱਲਾਂ ਮਰਾੜਾਂ ਵਾਲੇ ਮਾਨ ਨੇ ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਲਾ ਲਾ ਕੇ ਲਿਖੀਆਂ ਹੋਣੀਆਂ । ਚਲੋ ! ਜੋ ਵੀ ਹੈ, ਪਰ ਅੱਜ ਦੇ ਇਸ ਲੇਖ 'ਚ ਕੁਝ ਇਹੋ ਜਿਹੇ ਸੱਚ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਜਿਨ੍ਹਾਂ ਨੂੰ ਸੁਣ ਕੇ ਆਪਣੇ ਆਪ ਨੂੰ ਪੰਜਾਬੀ ਕਹਿਣ ਚ ਕੋਈ ਮਾਣ ਜਿਹਾ ਮਹਿਸੂਸ ਨਹੀਂ ਹੋਣਾ।


ਇਸ ਚਰਚਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਭੰਗ ਬਾਰੇ ਜਾਣ ਲਈਏ ਕਿ ਇਹ ਭੰਗ ਹੈ ਕੀ ਸ਼ੈ ?ਭਾਵੇਂ ਭੰਗ ਏਨੀ ਵੀ ਦੁਰਲੱਭ ਵਸਤੂ ਨਹੀਂ ਜਿਸ ਬਾਰੇ ਆਮ ਲੋਕਾਂ ਨੂੰ ਪਤਾ ਨਾ ਹੋਵੇ, ਪਰ ਫੇਰ ਵੀ ਕਹਿੰਦੇ ਨੇ ਕਿ ਵੀਹ-ਵੀਹ ਕੋਹ 'ਤੇ ਬੋਲੀ ਬਦਲ ਜਾਂਦੀ ਹੈ । ਸੋ, ਇਸੇ ਕਰਕੇ ਕੋਈ ਇਸ ਨੂੰ ਭੰਗ, ਕੋਈ ਸੁੱਖਾ, ਕੋਈ ਸੁੱਖ ਨਿਧਾਨ ਤੇ ਗੋਰੇ ਇਸ ਨੂੰ ਮਰੁਆਨਾ ਤੇ ਹੈਮਪ ਦੇ ਨਾਂ ਨਾਲ ਜਾਣਦੇ ਹਨ। ਨਾਂ ਭਾਵੇਂ ਕੋਈ ਵੀ ਹੋਵੇ ਪਰ ਇਸ ਦਾ ਅਸਲੀ ਕੰਮ ਤਾਂ ਦਿਮਾਗ਼ ਤੇ ਸਿੱਧਾ ਅਸਰ ਕਰਨਾ ਹੈ। ਕਹਿੰਦੇ ਨੇ ਕਿ ਜਦੋਂ ਬੰਦਾ ਇਸ ਦਾ ਸੇਵਨ ਕਰ ਲੈਂਦਾ ਹੈ ਤਾਂ ਉਹ ਕੀਤੀ ਜਾਣ ਵਾਲੀ ਕਿਰਿਆ ਵਾਰ ਵਾਰ ਦੁਹਰਾਉਂਦਾ ਹੈ । ਉਦਾਹਰਣ ਦੇ ਤੌਰ 'ਤੇ ਜੇਕਰ ਉਹ ਹੱਸਣ ਲਗ ਪਵੇ ਤਾਂ ਹੱਸਣੋਂ ਬੰਦ ਨਹੀਂ ਹੁੰਦਾ ਤੇ ਜੇ ਰੋਣ ਲਗ ਪਵੇ ਤਾਂ ਵਿਰਦਾ ਨਹੀਂ। ਇਹ ਨਸ਼ਾ ਕੋਈ ਅੱਜਕਲ ਦੇ ਸ਼ੈਤਾਨੀ ਦਿਮਾਗ਼ ਦੀ ਖੋਜ ਨਹੀਂ, ਸਗੋਂ ਇਹ ਤਾਂ ਸਦੀਆਂ ਤੋਂ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਜਿਸ ਦਾ ਸਬੂਤ ਸਾਡੇ ਪੁਰਾਣੇ ਵੇਦ ਪੁਰਾਣ ਦਿੰਦੇ ਹਨ। ਭਾਵੇਂ ਉਹ ਇਤਿਹਾਸ ਹੋਵੇ ਜਾਂ ਮਿਥਿਹਾਸ, ਇਸ ਭੰਗ ਦਾ ਜ਼ਿਕਰ ਬਹੁਤ ਥਾਂਵਾਂ ਤੇ ਪੜ੍ਹਨ ਨੂੰ ਮਿਲ ਜਾਂਦਾ ਹੈ। ਪੁਰਾਣੇ ਰਿਸ਼ੀ ਮੁਨੀ ਤਾਂ ਇਸ ਦਾ ਸੇਵਨ ਕਰਦੇ ਹੀ ਸਨ, ਅੱਜ ਕਲ ਵੀ ਤੁਸੀਂ ਜੇ ਕਦੇ ਹਿੰਦੁਸਤਾਨ ਦੇ ਪਹਾੜੀ ਖੇਤਰ ਚ ਜਾਓ ਤਾਂ ਬਹੁਤ ਸਾਰੇ ਸੰਨਿਆਸੀ ਇਸ ਦਾ ਸੇਵਨ ਕਰਦੇ ਮਿਲ ਜਾਣਗੇ। ਇਕ ਵਾਰ ਮੈਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਗਿਆ ਤਾਂ ਰਾਹ ਵਿੱਚ ਚਮੋਲੀ ਵਿਖੇ ਕੁਝ ਸਾਧ ਹੱਥਾਂ ਨੂੰ ਸਰ੍ਹੋਂ ਦਾ ਤੇਲ ਲਾ ਕੇ, ਹੱਥ ਸੁੱਖੇ ਦੇ ਬੂਟਿਆਂ ਚ ਜ਼ੋਰ ਜ਼ੋਰ ਦੀ ਘੁਮਾ ਰਹੇ ਸਨ। ਮੇਰੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਇਸ ਨਾਲ ਜੋ ਮੈਲ ਸਾਡੇ ਹੱਥਾਂ ਉੱਤੇ ਜੰਮੇਗੀ ਅਸੀਂ ਉਸ ਨੂੰ ਸੁਲਫ਼ੇ 'ਚ ਪਾ ਕੇ ਸੂਟੇ ਲਾਵਾਂਗੇ। ਹੋਲੀ ਦੇ ਤਿਉਹਾਰ ਦੇ ਮੌਕੇ ਵੱਡੇ ਪੱਧਰ 'ਤੇ ਲੋਕੀਂ ਇਸ ਦਾ ਸੇਵਨ ਕਰਦੇ ਹਨ। ਗੁਰੂ ਦੀਆਂ ਲਾਡਲੀਆਂ ਫੌਜਾਂ ਯਾਨੀ ਕਿ ਨਿਹੰਗ ਸਿੰਘ ਵੀ ਸੁਖਨਿਧਾਨ ਦੀ ਵਰਤੋਂ ਕਰਨ 'ਚ ਮੋਹਰੀ ਹਨ। ਮੁੱਕਦੀ ਗੱਲ ਇਹ ਹੈ ਕਿ ਹਿੰਦੁਸਤਾਨ 'ਚ ਇਹ ਨਸ਼ਾ ਕੋਈ ਦੁਰਲੱਭ ਚੀਜ਼ ਨਹੀਂ । ਰਾਹੇ-ਵਗਾਹੇ ਜਾਂਦਿਆਂ ਆਮ ਹੀ ਇਸ ਦੇ ਬੂਟੇ ਮਿਲ ਜਾਂਦੇ ਹਨ । ਸੋ, ਕਹਿਣ ਦਾ ਮਤਲਬ ਇਹ ਮੁਫ਼ਤ ਦਾ ਨਸ਼ਾ ਹੈ ਜੋ ਚਾਹੇ ਇਸ 'ਚ ਡੁਬਕੀ ਲਾ ਲਵੇ।

ਕਵਿਤਾ

www.sabblok.blogspot.com


ਮੈਂ ਨਾ ਜਾਣਾ ਹੁੰਦੀ ਕਵਿਤਾ ਕੀ ਆ,
ਉਠੇ ਕਲਮ ਜਦੋਂ ਉਠੇ ਮੇਰਾ ਜੀ ਆ,
ਲਈਦਾ ਅੱਖਰ ਪਰੋ ਕੇ ਜ਼ਖਮ ਸੀ ਆ,
ਵਰਤ ਰੁਸ਼ਨਾਈ ਲਈਦੇ ਗ਼ਮ ਪੀ ਆ,
ਸਤਿਆ ਉਹ ਮਿਲਦੀ ਜੋ ਦਿੰਦਾ ਘੀ ਆ,
ਲਾਡ ਮੈਂ ਕਰਦਾ ਜਿਵੇਂ ਹੁੰਦੀ ਮੇਰੀ ਧੀ ਆ,
ਪਰ ਮੈਂ ਕੀ ਜਾਣਾ,ਹੁੰਦੀ ਕਵਿਤਾ ਕੀ ਆ। 
ਮਿੰਟੂ ਬਰਾੜ 

ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ'

www.sabblok.blogspot.com



ਆਪਣੇ ਉਸਤਾਦ ਨੂੰ ਸ਼ਰਧਾਂਜਲੀ ''ਮਿੰਟੂ ਬਰਾੜ''
ਗੁਰਬਾਣੀ ਦਾ ਫੁਰਮਾਨ ਹੈ, ''ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ''। ਬਹੁਤ ਸਾਰੇ ਸੱਚ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਚਾਹੁੰਦਾ ਹੋਇਆ ਵੀ ਦਿਲ ਮੰਨਣ ਤੋਂ ਇਨਕਾਰੀ ਹੁੰਦਾ ਹੈ। ਪਰ ਅਖੀਰ ਸੱਚ ਤਾਂ ਸੱਚ ਹੈ। ਅਜਿਹਾ ਹੀ ਸਮੇਂ ਦਾ ਸੱਚ ਹੈ ਕਿ ਅੱਜ 'ਗੁਰਮੇਲ ਸਰਾ' ਨੂੰ ''ਸੀ'' ਲਿਖਦਿਆਂ ਸੀਨੇ ਚੋਂ ਚੀਸ ਨਿਕਲ ਰਹੀ ਹੈ, ਪਰ ਕੀ ਕਰਾਂ ਇਹ ਤਾਂ ਵੀ ਤਾਂ ਸਮੇਂ ਦਾ ਸੱਚ ਹੈ ।
ਕਿਥੋਂ ਸ਼ੁਰੂ ਕਰਾਂ ਇਸ ਫ਼ੱਕਰ ਦੀ ਕਹਾਣੀ ਨੂੰ? ਮੇਰੇ ਜ਼ਿਹਨ 'ਚ ਉਨ੍ਹਾਂ ਦੀ ਜ਼ਿੰਦਗੀ ਦੇ ਏਨੇ ਕੁ ਕਿੱਸੇ ਭਰੇ ਪਏ ਹਨ ਕਿ ਇਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪਰ ਅੱਜ ਜਦੋਂ ਉਨ੍ਹਾਂ ਦੀ ਅੰਤਿਮ ਅਰਦਾਸ ਹੈ, ਮੈਂ ਉਹ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ, ਜੋ ਮੈਂ ਉਨ੍ਹਾਂ ਨਾਲ ਗੁਜ਼ਾਰੇ ਜਾਂ ਇਹ ਕਹਾਂ ਕਿ ਜੋ ਮੇਰੇ ਭਾਗਾਂ ਵਿਚ ਆਏ।
ਗੁਰਮੇਲ ਸਰਾ ਦੇ ਆਪਣੇ ਬਾਰੇ ਸ਼ਬਦ ਸਨ ਕਿ ਉਹ ਇਕ ਅਮੀਰ ਘਰੇ ਜੰਮਿਆ ਗ਼ਰੀਬ ਇਨਸਾਨ ਹੈ। ਜੇਕਰ ਉਸ ਨੂੰ ਅੜਬ ਫ਼ੱਕਰ ਕਹਿ ਲਈਏ ਤਾਂ ਅੱਤਕਥਨੀ ਨਹੀਂ ਹੋਵੇਗੀ। ਉਹ ਬਾਬੂ ਸਿੰਘ, ਜਿਸ ਨੂੰ ਲੋਕ ਬਾਬੂ ਸਾਬ ਕਰ ਕੇ ਜਾਣਦੇ ਸਨ, ਦੇ ਤਿੰਨ ਵਿਆਹਾਂ ਚੋਂ ਹੋਏ ਦਸ ਧੀਆਂ ਪੁੱਤਰਾਂ ਵਿਚੋਂ ਇੱਕ ਸੀ। ਜਿੱਥੇ ਉਸ ਦੇ ਜ਼ਿਆਦਾਤਰ ਭੈਣ ਭਰਾ ਉੱਚ ਵਿੱਦਿਆ ਹਾਸਲ ਨਹੀਂ ਕਰ ਸਕੇ, ਉੱਥੇ ਇਸ ਇਨਸਾਨ ਨੇ ਇਕ ਪੇਂਡੂ ਏਰੀਏ ਚੋਂ ਉੱਠ ਕੇ ਨਾ ਸਿਰਫ਼ ਨਾਂ ਕਮਾਇਆ ਬਲਕਿ ਉੱਚ ਸਰਕਾਰੀ ਅਹੁਦਿਆਂ ਤੇ ਰਹਿ ਕੇ ਆਪਣੇ ਕੰਮ ਨਾਲ ਦੁਨੀਆਂ ਨੂੰ ਨਵੀਆਂ ਰਾਹਾਂ ਦਿਖਾਈਆਂ। ਉਹ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਵਿਚੋਂ ਡਿਪਟੀ ਡਾਇਰੈਕਟਰ ਵੱਜੋਂ ਰਿਟਾਇਰ ਹੋਏ।
ਆਪਣੀ ਨੌਕਰੀ ਦੌਰਾਨ ਉਹ ਵੱਖ ਵੱਖ ਅਖ਼ਬਾਰਾਂ ਨਾਲ ਜੁੜੇ ਰਹੇ। ਜਿਨ੍ਹਾਂ ਵਿਚੋਂ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਆਦਿ ਪ੍ਰਮੁੱਖ ਹਨ। ਉਨ੍ਹਾਂ ਦੀ ਕਈ ਭਾਸ਼ਾਵਾਂ ਉੱਤੇ ਚੰਗੀ ਪਕੜ ਸੀ ਇਸੇ ਲਈ ਉਹ ਭਾਰਤ ਸਰਕਾਰ ਦੇ ਆਫ਼ੀਸ਼ੀਅਲ ਟਰਾਂਸਲੇਟਰ ਵੱਜੋ ਵੀ ਕੰਮ ਕਰਦੇ ਸਨ। ਕਲਕੱਤੇ ਤੋਂ ਛਪਣ ਵਾਲੇ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਕਾਰੀ ਅੰਗਰੇਜ਼ੀ ਅਖ਼ਬਾਰ 'ਦੀ ਸਟੇਟਸਮੈਨ' ਵਿਚ ਛਪਣ ਵਾਲੇ ਉਹ ਇੱਕੋ-ਇੱਕ ਪੰਜਾਬੀ ਲਿਖਾਰੀ ਸਨ। ਉਹ ਦੂਰਦਰਸ਼ਨ ਜਲੰਧਰ ਦੇ ਨਿਊਜ਼ ਐਡੀਟਰ ਵੀ ਰਹੇ। ਜਿਸ ਦੌਰਾਨ ਦੂਰਦਰਸ਼ਨ ਦੀਆਂ ਖ਼ਬਰਾਂ ਪ੍ਰਤੀ ਆਮ ਲੋਕਾਂ ਦੀ ਦਿਲਚਸਪੀ ਕਾਫੀ ਵੱਧ ਗਈ ਸੀ, ਕਿਉਂਕਿ ਗੁਰਮੇਲ ਸਰਾ ਨੇ ਖ਼ਬਰਾਂ ਨੂੰ ਆਮ ਇਨਸਾਨ ਦੀ ਭਾਸ਼ਾ ਦਿੱਤੀ। ਉਦਾਹਰਨ ਵਜੋਂ ਉਸ ਵਕਤ ਖ਼ਬਰਾਂ ਵਿੱਚ ਮੌਸਮ ਦੀ ਜਾਣਕਾਰੀ ਦੌਰਾਨ ਮੀਂਹ ਬਾਰੇ ਮਿਲੀਮੀਟਰਾਂ ਜਾਂ ਸੈਂਟੀਮੀਟਰਾਂ 'ਚ ਨਹੀਂ, ਬਲਕਿ ਅਸਲੀ ਜੱਟਕੀ ਭਾਸ਼ਾ ਵਿਚ ਯਾਨੀ ਕਿ ਉਂਗਲਾਂ ਵਿਚ ਦੱਸਿਆ ਜਾਂਦਾ ਸੀ ਕਿ ਕੱਲ ਨੂੰ ਫਲਾਂ ਥਾਂ ਤੇ ਚਾਰ-ਚਾਰ ਉਂਗਲਾਂ ਮੀਂਹ ਪਵੇਗਾ। ਗੁਰਮੇਲ ਬਾਈ ਦਾ ਮੰਨਣਾ ਸੀ ਕਿ ਆਮ ਜੱਟ ਨੂੰ ਮਿਲੀਮੀਟਰਾਂ ਦਾ ਕੀ ਹਿਸਾਬ?
ਰਾਣੀ ਨੂੰ ਅੱਗਾ ਢੱਕਣ ਲਈ ਕਹਿਣ ਦੀ ਜੁਰਅਤ ਰੱਖਦਾ ਸੀ ਗੁਰਮੇਲ ਸਰਾ । ਦੂਰਦਰਸ਼ਨ ਦੇ ਵਿਹੜੇ 'ਚ ਅੱਜ ਵੀ ਇਹ ਗੱਲ ਸੁਣਾਈ ਜਾਂਦੀ ਹੈ ਕਿ ਕਿਵੇਂ ਉਸ ਨੇ ਮੌਕੇ ਦੇ ਮੰਤਰੀ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਟਾਈਮ ਲੈ ਕੇ ਨਹੀਂ ਆਇਆ । ਮੰਤਰੀ ਨਾਲੋਂ ਉਹ ਆਪਣੇ ਪੇਂਡੂ ਪ੍ਰਸ਼ੰਸਕਾਂ ਨੂੰ ਮਿਲਣ ਦੀ ਤਰਜੀਹ ਦੇ ਦਿੰਦਾ ਸੀ। ਉਸ ਨੂੰ ਜਾਣਨ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਦੋਂ ਅਗਲੀ ਵਾਰ ਗੁਰਮੇਲ ਨੂੰ ਮਿਲਣਗੇ ਤਾਂ ਉਹ ਵੱਖਰੇ ਰੂਪ ਵਿਚ ਹੀ ਹੋਵੇਗਾ । ਕਦੇ ਦਾੜ੍ਹੀ ਵਧਾ, ਕਦੇ ਗੰਜ ਕਢਵਾ ਲੈਣਾ ਤੇ ਭਗਵੇਂ ਪਾ ਕੇ ਦਫਤਰ ਜਾ ਪਹੁੰਚਣਾ । ਉਹ ਜਦੋਂ ਕਦੇ ਨਵੇਂ ਥਾਂ ਜੌਬ ਸੰਭਾਲਦਾ, ਉਦੋਂ ਰਾਜਸਥਾਨੀ ਪਗੜੀ ਬੰਨ੍ਹਣੀ ਨਹੀਂ ਸੀ ਭੁਲਦਾ ।
ਉਹ ਲੇਹ ਲਦਾਖ਼ ਵਿਚ ਵੀ ਕਾਫ਼ੀ ਚਿਰ ਤਾਇਨਾਤ ਰਹੇ ਅਤੇ ਕੁਝ ਚਿਰ ਹਿਸਾਰ ਦੂਰਦਰਸ਼ਨ ਦੇ ਨਿਊਜ਼ ਐਡੀਟਰ ਵੀ ਰਹੇ। ਹੁਣ ਤੱਕ ਉਨ੍ਹਾਂ ਦੀ ਸਿਰਫ਼ ਇਕ ਕਿਤਾਬ ''ਇਹ ਕਵਿਤਾ ਨਹੀਂ'' ਨਾਂ ਹੇਠ ਛਪੀ ਹੈ ਅਤੇ ਇਕ ਕਿਤਾਬ ''ਰਾਜਸਥਾਨ ਦੀ ਗਾਥਾ'' ਅਣਛਪੀ ਹੈ। ਇਕ ਕਿਤਾਬ ਤਿਤਲੀ ਮੇਰੇ ਕੋਲ ਛਪਣ ਲਈ ਤਿਆਰ ਪਈ ਹੈ। ਉਨ੍ਹਾਂ ਦੀ ਇਕ ਰਚਨਾ ''ਮੁੜ ਮੁੜ ਵਾਜਾ ਮਾਰੇ, ਮੈਨੂੰ ਮਿੱਟੀ ਰਾਜਸਥਾਨ ਦੀ'' ਰਾਜਸਥਾਨ ਦੇ ਸਕੂਲ ਸਿਲੇਬਸ ਵਿਚ ਪੜ੍ਹਾਈ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਲਿਖਤਾਂ ਅਣਛਪੀਆਂ ਪਈਆਂ ਹਨ। ਜਿਸ ਦਾ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼ਰਾਬ 'ਚ ਡੁੱਬੋ ਲਿਆ ਸੀ ਤੇ ਬੱਸ ਇਕ ਹੀ ਗੱਲ ਕਹਿੰਦੇ ਸੀ ਕਿ ''ਨਹੀਂ ਮੈਂ ਨਹੀਂ ਕੁਝ ਛਪਵਾਉਣਾ''। ਸ਼ਾਇਦ ਕਾਫ਼ੀ ਡੂੰਘੀ ਸੱਟ ਲੱਗੀ ਸੀ ਉਨ੍ਹਾਂ ਦੇ ਦਿਲ 'ਤੇ, ਜਿਸ ਨਾਲ ਉਨ੍ਹਾਂ ਆਪਣੀ ਜ਼ਿੰਦਗੀ 'ਚ ਸ਼ਰਾਬ ਨੂੰ ਸਾਥੀ ਬਣਾ ਲਿਆ ਸੀ।
ਹੁਣ ਮੇਰੀ ਤੇ ਗੁਰਮੇਲ ਸਰਾ ਦੀ ਸਾਂਝ ਦੀ ਗੱਲ; ਗੁਰਮੇਲ ਸਰਾ ਮੇਰੇ ਪਿੰਡ ਦੇਸੂ ਮਲਕਾਣੇ ਦੇ ਗੁਆਂਢੀ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਸੀ ਤੇ ਸਾਡੇ ਖੇਤ ਵੀ ਕੋਲੋਂ ਕੋਲ ਸਨ। ਗੁਰਮੇਲ ਬਾਈ ਮੇਰੀ ਸੁਰਤ ਸੰਭਾਲਣ ਤੋਂ ਵੀ ਪਹਿਲਾਂ ਦਾ ਪਿੰਡੋਂ ਬਾਹਰ ਰਹਿੰਦਾ ਸੀ। ਗਿਆਰਾਂ ਕੁ ਸਾਲ ਦੀ ਉਮਰੇ 1980 'ਚ ਅਸੀਂ ਵੀ ਪਿੰਡ ਛੱਡ ਕੇ ਮੰਡੀ ਕਾਲਾਂਵਾਲੀ ਰਹਿਣ ਲੱਗ ਪਏ। ਹੌਲੀ-ਹੌਲੀ ਜਿਵੇਂ ਜਿਵੇਂ ਸਾਹਿਤਕ ਸੋਚ ਆਉਂਦੀ ਗਈ ਤਾਂ ਇਹ ਗੱਲਾਂ ਕੰਨੀਂ ਪੈਣ ਲੱਗ ਪਈਆਂ ਕਿ ਬਾਬੂ ਸਾਬ ਦਾ ਇਕ ਮੁੰਡਾ ਲਿਖਾਰੀ ਤੇ ਅਫ਼ਸਰ ਹੈ। ਜਦੋਂ ਕਦੇ ਖੇਤ ਨੂੰ ਜਾਂਦੇ ਤਾਂ ਬਾਬਾ ਨੂੰਨੀਆਂ ਪੀਰ ਦੀ ਸਮਾਧ ਕੋਲ ਬਾਬੂ ਸਾਬ ਜਾਂ ਉਸਦਾ ਕੋਈ ਨਾ ਕੋਈ ਮੁੰਡਾ ਮਿਲ ਪੈਂਦਾ। ਉਦੋਂ ਅੱਜ ਵਰਗਾ ਤੇਜ਼-ਤਰਾਰ ਜ਼ਮਾਨਾ ਨਾ ਹੋਣ ਕਾਰਨ ਕਈ ਬਾਰ ਦਿਲ ਕਰਦਾ ਕਿ ਬਾਈ ਗੁਰਮੇਲ ਬਾਰੇ ਹੋਰ ਜਾਣਿਆ ਜਾਵੇ । ਅਚਾਨਕ ਇਕ ਦਿਨ ਕਾਲਾਂਵਾਲੀ ਪਿੰਡ ਦੇ 'ਕੌਰੇ ਵੈਲੀ' ਨੇ ਥਾਣੇਦਾਰ ਉੱਤੇ ਗੋਲੀ ਚਲਾ ਦਿੱਤੀ ਤੇ ਕੁਝ ਹੀ ਦਿਨਾਂ ਮਗਰੋਂ ਮੈਂ ਪੰਜਾਬੀ ਟ੍ਰਿਬਿਊਨ 'ਚ 'ਕੌਰੇ ਵੈਲੀ' ਉੱਤੇ ਇਕ ਲੇਖ ਦੇਖਿਆ। ਲੇਖ ਦੀ ਬੇਬਾਕ ਭਾਸ਼ਾ ਦੇਖ ਕੇ ਜਦੋਂ ਲਿਖਾਰੀ ਬਾਰੇ ਜਾਣਨਾ ਚਾਹਿਆ ਤਾਂ ਉੱਥੇ ਗੁਰਮੇਲ ਸਰਾ ਦਾ ਨਾਂ ਪੜ੍ਹ ਕੇ ਦਿਲ ਬਾਗੋ ਬਾਗ਼ ਹੋ ਗਿਆ। ਉਸੇ ਦਿਨ ਤੋਂ ਹੀ ਮੇਰੇ ਮਨ ਅੰਦਰ ਇਕ ਚਾਹਤ ਜਿਹੀ ਜਾਗ ਪਈ ਕਿ 'ਮਿੰਟੂ ਬਰਾੜਾ' ਜੇ ਲਿਖਣ ਬਾਰੇ ਕੁਝ ਸਿੱਖਣਾ ਚਾਹੁੰਦਾ ਹੈਂ ਤਾਂ ਇਸ ਇਨਸਾਨ ਨੂੰ ਗੁਰੂ ਧਾਰ ਲੈ।
ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਕਿਸੇ ਵੀ ਢੰਗ ਨਾਲ ਮੇਰਾ ਗੁਰਮੇਲ ਬਾਈ ਨਾਲ ਮੇਲ ਨਾ ਹੋ ਸਕਿਆ। ਬੱਸ ਉਨ੍ਹਾਂ ਬਾਰੇ ਹਰ ਰੋਜ਼ ਨਵੇਂ ਨਵੇਂ ਕਿੱਸੇ ਬਾਈ ਭੁਪਿੰਦਰ ਪੰਨੀਵਾਲੀਆ ਕੋਲੋਂ ਸੁਣਦਾ ਰਿਹਾ। ਕਿਉਂਕਿ ਪੰਨੀਵਾਲੀਆ ਬਾਈ ਨੂੰ ਕੁਝ ਸਮਾਂ ਉਨ੍ਹਾਂ ਨਾਲ ਅਖ਼ਬਾਰ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਬਾਈ ਭੁਪਿੰਦਰ ਦੀਆਂ ਗੱਲਾਂ ਸੁਣ ਸੁਣ ਕੇ ਇਹੋ ਜਿਹੇ ਫ਼ੱਕਰ ਨੂੰ ਮਿਲਣ ਲਈ ਦਿਲ ਹੋਰ ਉਤਸੁਕ ਹੋ ਗਿਆ।
ਜੱਦੋ ਬਾਈ ਗੁਰਮੇਲ ਬਠਿੰਡੇ ਰਹਿੰਦਾ ਸੀ ਤਾਂ ਇਕ ਦਿਨ ਮੈਂ ਤੇ ਮੇਰਾ ਭੂਆ ਦਾ ਪੁੱਤ ਘੱਟ ਤੇ ਜੁੰਡੀ ਦਾ ਯਾਰ ਜ਼ਿਆਦਾ ਕਸ਼ਮੀਰ ਸਰਾ ਕਿਸੇ ਕੰਮ ਗੁਰਮੇਲ ਬਾਈ ਦੇ ਘਰ ਗਏ। ਆਪਣੇ ਦਿਲੋਂ ਮੰਨੇ ਇਸ ਗੁਰੂ ਨੂੰ ਮਿਲਣ ਦਾ ਅੰਦਰੋਂ ਅੰਦਰੀਂ ਬੜਾ ਚਾਅ ਜਿਹਾ ਸੀ । ਪਰ ਜਦੋਂ ਅਸੀਂ ਉਨ੍ਹਾਂ ਦੀ ਕੋਠੀ ਦੀ ਘੰਟੀ ਖੜਕਾਈ ਤਾਂ ਇਕ ਨੌਕਰ ਬਾਹਰ ਆ ਕੇ ਸਾਡੇ ਕੋਲੋਂ ਸੁਨੇਹਾ ਲੈ ਗਿਆ ਤੇ ਕਹਿੰਦਾ ਕੋਈ ਘਰ ਨਹੀਂ, ਜਦੋਂ ਆਏ ਤਾਂ ਦੱਸ ਦੇਵਾਂਗਾ। ਉਸ ਦਿਨ ਤੋਂ ਬਾਅਦ ਜ਼ਿੰਦਗੀ ਓਵੇਂ ਹੀ ਚਲਦੀ ਰਹੀ ਤੇ ਮੇਰਾ ਧੁਰ ਅੰਦਰੋਂ ਧਾਰੇ ਗੁਰੂ 'ਗੁਰਮੇਲ' ਨਾਲ ਮੇਲ ਨਾ ਹੋ ਸਕਿਆ।
ਸੰਨ 2000 ਚੜ੍ਹਦੇ ਚੜ੍ਹਦੇ ਨੈੱਟ ਦਾ ਜ਼ਮਾਨਾ ਆ ਗਿਆ। ਇਸ ਆਧੁਨਿਕਤਾ ਨੇ ਚਿਰਾਂ ਤੋਂ ਮਿਲਣ ਦੀ ਤਾਂਘ ਨੂੰ ਖ਼ਤਮ ਕਰ ਦਿੱਤਾ ਜਦੋਂ ਮੇਰੀ ਲਿਖੀ ਇਕ ਕਵਿਤਾ ਪੜ੍ਹ ਕੇ ਇਕ ਈ-ਮੇਲ ਆਈ ਕਿ ''ਇਹ ਕੀ ਕਮਲ ਜਿਹਾ ਮਾਰੀ ਜਾਂਦੈਂ ਕਾਕਾ'' ? ਤੇ ਨਾਲ ਹੀ ਉਨ੍ਹਾਂ ਮੈਨੂੰ ਲਿਖਿਆ ਕਿ ਤੂੰ ਬਾਗ਼ ਵਾਲੇ ਸੁਰਜੀਤ ਸਿੰਘ ਕੇ ਲਾਣੇ 'ਚੋਂ ਲਗਦੈਂ । ਉਸ ਈ-ਮੇਲ ਦਾ ਸਿਰਨਾਵਾਂ ਕਾਲਾਂਵਾਲੀ ਐਟ ਜੀ ਮੇਲ ਡਾਟ ਕੌਮ ਸੀ, ਜਿਸ ਤੋਂ ਲਿਖਣ ਵਾਲੇ ਬਾਰੇ ਕੋਈ ਪਤਾ ਨਹੀਂ ਚੱਲ ਰਿਹਾ ਸੀ। ਬੱਸ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਹੈ ਤਾਂ ਕੋਈ ਸਾਹਿਤਕ ਅਤੇ ਮੇਰੇ ਤੋਂ ਵੱਡੀ ਉਮਰ ਦਾ,ਪਰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਹੈ ਕੌਣ?
ਮੈਂ ਈ-ਮੇਲ ਦਾ ਜਵਾਬ ਲਿਖਿਆ ਕਿ ''ਜੀ ਹਾਂ ! ਮੈਂ ਰਘਬੀਰ ਸਿੰਘ ਦਾ ਪੁੱਤਰ ਤੇ ਸੁਰਜੀਤ ਸਿੰਘ ਬਾਗ਼ ਵਾਲਿਆਂ ਦਾ ਪੋਤਾ ਹਾਂ ।ਅਸਲ 'ਚ ਮੈਂ ਕਵਿਤਾ ਨਹੀਂ ਲਿਖਦਾ ਮੈਂ ਤਾਂ ਵਾਰਤਕ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਤਾਂ ਐਵੇਂ ਦਿਲ ਦੀ ਭੜਾਸ ਜਿਹੀ ਸੀ, ਜੋ ਕੱਢ ਲਈ ਤੇ ਇੱਕ ਦੋ ਨੇ ਛਾਪ ਦਿੱਤੀ''।
ਮੂਹਰੋਂ ਜਵਾਬ ਆਇਆ ਕਿ ''ਤੇਰੇ ਗੁਰੂ ਨੇ ਸਿਖਾਇਆ ਨਹੀਂ ਕਿ ਕਵਿਤਾ ਕੀ ਹੁੰਦੀ ਹੈ'' ?
ਮੇਰੀ ਸ਼ਸੋਪੰਜ ਵੱਧ ਗਈ ਕਿ ਇਹ ਕੀ ਚੀਜ਼ ਹੈ, ਜੋ ਇੰਝ ਕਹਿ ਰਿਹਾ ਹੈ । ਪਰ ਮੇਰੀ ਜੁਰਅਤ ਨਾ ਪਵੇ ਕਿ ਮੈਂ ਪੁੱਛ ਲਵਾਂ ਕਿ ਤੁਸੀਂ ਕੌਣ ਹੋ ਜੀ,ਇਸ ਤਰਾਂ ਕਹਿਣ ਵਾਲੇ? ਪਰ ਜਦੋਂ ਉਨ੍ਹਾਂ ਗੁਰੂ ਵਾਲੀ ਰਗ ਤੇ ਹੱਥ ਧਰਿਆ ਤਾਂ ਮੈਂ ਕਿਹਾ, ''ਜੀ ! ਮੇਰਾ ਗੁਰੂ ਤਾਂ ਮਾੜਾ ਨਹੀਂ ਹੈ ਜੀ ਪਰ ਬੱਸ ਹਾਲੇ ਤੱਕ ਮੇਰੀ ਆਵਾਜ਼ ਮੇਰੇ ਗੁਰੂ ਤੱਕ ਪਹੁੰਚੀ ਨਹੀਂ। ਜਦੋਂ ਪਹੁੰਚ ਗਈ ਉਦੋਂ ਸ਼ਾਇਦ ਤੁਹਾਡੇ ਮੇਰੀ ਲੇਖਣੀ ਪ੍ਰਤੀ ਇਹੋ ਜਿਹੇ ਗਿਲੇ ਨਾ ਹੋਣ''।
''ਯਾਰ! ਇਹੋ ਜਿਹਾ ਤੇਰਾ ਗੁਰੂ ਹੋਣਾ, ਜੋ ਤੇਰੀ ਆਵਾਜ਼ ਹੀ ਨਹੀਂ ਸੁਣਦਾ''।
''ਨਹੀਂ ਜੀ ! ਮੇਰੇ ਗੁਰੂ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਮੇਰਾ ਹੀ ਹੈ। ਮੈਂ ਬੱਸ ਅੰਦਰੋਂ ਹੀ ਗੁਰੂ ਧਾਰੀ ਬੈਠਾ, ਕਦੇ ਗੁਰੂ ਕੋਲ ਗਿਆ ਨਹੀਂ ।''
''ਕਾਕਾ ਕਲਯੁਗ 'ਚ ਕਿਹੋ ਜਿਹੀਆਂ ਗੱਲਾਂ ਕਰ ਰਿਹਾ ? ਹੁਣ ਨਾ ਤਾਂ ਉਹੋ ਜਿਹੇ ਗੁਰੂ ਹਨ ਤੇ ਨਾ ਉਹੋ ਜਿਹੇ ਚੇਲੇ ਜਿਹੜੇ ਦਿਲ ਦੀਆਂ ਗੱਲਾਂ ਸਮਝ ਲੈਣ। ਚੱਲ ਛੱਡ ! ਤੇਰਾ ਗੁਰੂ ਤਾਂ ਜਦੋਂ ਕੁਝ ਤੈਨੂੰ ਦੱਸੂ ਦੇਖੀ ਜਾਊ । ਮੈਂ ਤੇਰੀ ਇਹ ਕਵਿਤਾ ਸੋਧ ਕੇ ਭੇਜਦਾ, ਫੇਰ ਦੱਸੀ ਕਿ ਕਿਵੇਂ ਲੱਗੀ''।
ਥੋੜੇ ਜਿਹੇ ਚਿਰ ਪਿੱਛੋਂ ਮੇਰੀ ਕਵਿਤਾ ਦਾ ਨਵਾਂ ਅਵਤਾਰ ਮੇਰੇ ਸਾਹਮਣੇ ਸੀ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਸ ਇਨਸਾਨ ਨੇ ਬਿਨਾਂ ਕੋਈ ਮਤਲਬ ਬਦਲੇ ਮੇਰੀ ਗੱਲ ਮੇਰੇ ਨਾਲੋਂ ਅੱਧੇ ਸ਼ਬਦਾਂ 'ਚ ਪਰੋ ਕੇ ਕਵਿਤਾ ਨੂੰ ਤਰਾਸ਼ ਦਿਤਾ ਸੀ। ਨਾਲ ਹੀ ਬੜੀ ਠੇਠ ਭਾਸ਼ਾ 'ਚ ਲਿਖਿਆ ਸੀ, ''ਕਿਉਂ? ਹੁਣ ਮੰਨਦਾ ਸਾਨੂੰ ਗੁਰੂ'' ?
ਮੈਂ ਧੰਨਵਾਦ ਕੀਤਾ ਤੇ ਕਿਹਾ ''ਬਿਲਕੁਲ ਜੀ ! ਤੁਸੀਂ ਗੁਰੂ ਬਣਨ ਦੇ ਕਾਬਿਲ ਹੋ, ਪਰ ਇਕ ਬਾਰ ਮੈਂ ਆਪਣੇ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ । ਜੇ ਉਨ੍ਹਾਂ ਮੈਨੂੰ ਨਾ ਅਪਣਾਇਆ ਤਾਂ ਤੁਹਾਨੂੰ ਗੁਰੂ ਮੰਨ ਲਵਾਂਗਾ''।
''ਇਹੋ ਜਿਹਾ ਕਿਹੜਾ ਤੇਰਾ ਗੁਰੂ ਹੈ । ਕੀ ਪਤਾ ਮੈਂ ਜਾਣਦਾ ਹੀ ਹੋਵਾਂ ਤੇਰੇ ਗੁਰੂ ਨੂੰ''!
''ਜੀ ਉਨ੍ਹਾਂ ਦਾ ਨਾਂ ਬਾਈ ਗੁਰਮੇਲ ਸਰਾ ਹੈ''।
''ਅੱਛਾ ਅੱਛਾ ਤੇਰਾ ਫ਼ੋਨ ਨੰਬਰ ਕੀ ਹੈ''? ਏਨਾ ਸੁਣ ਕੇ ਉਨ੍ਹਾਂ ਕਿਹਾ ।
ਮੈਂ ਹਾਲੇ ਆਪਣਾ ਨੰਬਰ ਉਨ੍ਹਾਂ ਨੂੰ ਘੱਲਿਆ ਹੀ ਸੀ ਕਿ ਮੇਰੇ ਕੋਲ ਪਿਆ ਫ਼ੋਨ ਵੱਜ ਉਠਿਆ। ਸੋਚਿਆ ਕਿਸੇ ਗੈਸ ਲੈਣ ਵਾਲੇ ਦਾ ਹੋਵੇਗਾ। ਪਰ ਜਦ ਮੈਂ ਦੇਖਿਆ ਕਿ ਲੰਮੀ ਘੰਟੀ ਵੱਜਦੀ ਹੈ ਜ਼ਰੂਰ ਕੋਈ ਬਾਹਰ ਦਾ ਫ਼ੋਨ ਹੋਣਾ। ਜਦੋਂ ਮੈਂ ਫ਼ੋਨ ਚੁੱਕਿਆ ਤਾਂ ਮੂਹਰੋਂ ਠੇਠ ਪੇਂਡੂ ਭਾਸ਼ਾ 'ਚ ਬੋਲਣ ਵਾਲਾ ਕਹਿੰਦਾ ''ਕਿੱਦਾਂ ਬੱਚਾ''?
ਮੇਰੇ ਗਲ ਸਮਝ ਨਹੀਂ ਆਈ, ਮੈਂ ਕਿਹਾ ''ਕੌਣ ਬੋਲਦੇ ਹੋ ਜੀ'' ?
ਤਾਂ ਕਹਿੰਦੇ ''ਬੱਚਾ ਤੇਰਾ ਗੁਰੂ ਬੋਲਦਾਂ'' ਤੇ ਨਾਲ ਹੀ ਖਚਰੀ ਜਿਹੀ ਹਾਸੀ ਹੱਸਣ ਲੱਗ ਪਿਆ। ਮੇਰੇ ਕੁਝ ਕੁ ਤਾਂ ਗੱਲ ਸਮਝ ਆ ਗਈ ਪਰ ਯਕੀਨ ਨਹੀਂ ਸੀ ਹੋ ਰਿਹਾ। ਕਦੇ ਲੱਗੇ ਕਿ ਉਸ ਈ-ਮੇਲ ਵਾਲੇ ਬੰਦੇ ਨੇ ਮੇਰਾ ਨੰਬਰ ਬਾਈ ਨੂੰ ਦੇ ਦਿੱਤਾ ਤੇ ਮੇਰਾ ਸੁਨੇਹਾ ਵੀ। ਕਦੇ ਲੱਗੇ ਹੋਰ'ਕਾਲਾਂਵਾਲੀ' ਲਿਖਣ ਵਾਲਾ ਬੰਦਾ ਕੌਣ ਹੋ ਸਕਦਾ, ਜੋ ਮੈਨੂੰ ਈ-ਮੇਲ ਕਰ ਰਿਹਾ ਸੀ! ਪਰ ਅਖੀਰ ਜਦੋਂ ਸਾਰੀ ਗੱਲ ਤੋਂ ਪਰਦਾ ਲਹਿ ਗਿਆ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬਾਈ ਗੁਰਮੇਲ ਦੇ ਕਿੱਸੇ ਸੁਣ-ਸੁਣ ਕੇ ਮੇਰੇ ਮਨ 'ਚ ਇਕ ਡਰ ਜਿਹਾ ਬੈਠਿਆ ਪਿਆ ਸੀ ਕਿ ਪਤਾ ਨਹੀਂ ਕਿੰਨਾ ਕੁ ਅੜਬ ਬੰਦਾ ਹੋਣਾ! ਪਰ ਜਦੋਂ ਉਨ੍ਹਾਂ ਨਾਲ ਗੱਲ ਹੋਈ ਤਾਂ ਯਕੀਨ ਨਾ ਆਵੇ ਕਿ ਇਕ ਏਡਾ ਉੱਚ ਅਧਿਕਾਰੀ ਇੰਨਾ ਸਾਦ-ਮੁਰਾਦਾ ਵੀ ਹੋ ਸਕਦਾ ਹੈ ।
ਗੱਲ ਅੱਗੇ ਤੋਰਦੇ ਹੀ, ਬੱਸ ਜੀ ਫੇਰ ਕੀ ਸੀ ਬਾਈ ਨੇ ਪੰਗਾ ਲੈ ਲਿਆ ਮੈਨੂੰ ਚੇਲਾ ਧਾਰ ਕੇ। ਉਦੋਂ ਹਾਲੇ ਯਾਹੂ ਦਾ ਜ਼ਮਾਨਾ ਸੀ । ਜਦੋਂ ਬਾਈ ਨੇ ਆਨਲਾਈਨ ਹੋਣਾ ਤੇ ਆਪਾਂ ਚੰਬੜ ਜਾਣਾ ਜੋਕ ਵਾਂਗ। ਕਦੇ ਕਦੇ ਅੱਕ ਕੇ ਜੇ ਮੈਨੂੰ ਲਾਹ ਕੇ ਮਾਰਨਾ ਪਰ ਫੇਰ ਆਪ ਹੀ ਬੁਲਾ ਲੈਣਾ ''ਲੈ ਹੁਣ ਦੱਸ ! ਉਦੋਂ ਬੀੜੀ ਬੱਤੀ ਨਹੀਂ ਪੀਤੀ ਸੀ''। ਮੈਂ ਬੜਾ ਹੈਰਾਨ ਹੋਣਾ ਕਿ ਬਾਈ ਇਸ ਮੁਕਾਮ ਤੇ ਪਹੁੰਚ ਕੇ ਬੀੜੀ ਥੋੜਾ ਪੀਂਦਾ ਹੋਣਾ! ਇਹ ਤਾਂ ਐਵੇਂ ਮੈਨੂੰ ਮਜ਼ਾਕ ਕਰਦੇ ਹੋਣੇ ਨੇ! ਫੇਰ ਔਰਕੁਟ ਦੇ ਜ਼ਮਾਨੇ ਦੀ ਗੱਲ ਸੁਣ ਲਵੋ, ਇਕ ਦਿਨ ਉਹ ਮੇਰੇ ਨਾਲ ਚੈਟ ਕਰ ਰਹੇ ਸਨ ਤਾਂ ਬ੍ਰਿਸਬੇਨ ਤੋਂ ਮੇਰੇ ਇਕ ਮਿੱਤਰ 'ਅਰਵਿੰਦਰ ਸਰਾ' ਦਾ ਫੋਨ ਆਇਆ । ਉਹ ਕਹਿੰਦਾ ''ਵੀਰ ਜੀ ! ਆਹ ਗੁਰਮੇਲ ਸਰਾ ਕੀ ਚੀਜ਼ ਹੈ''? ਮੈਂ ਪੁੱਛਿਆ ਕਿ ਕੀ ਹੋ ਗਿਆ? ਕਹਿੰਦਾ ''ਦੇਖਣ 'ਚ ਤਾਂ ਦੇਸੀ ਜਿਹਾ ਲਗਦਾ ਪਰ ਜਦੋਂ ਕਦੇ ਉਸ ਦੀਆਂ ਗੱਲਾਂ ਪੜ੍ਹਨੀਆਂ ਹੋਣ ਤਾਂ ਕੋਲ ਡਿਕਸ਼ਨਰੀ ਰੱਖਣੀ ਪੈਂਦੀ ਹੈ'' ।
ਸਮਾਂ ਲੰਘਦਾ ਗਿਆ ਗੁਰੂ ਨਾਲ ਮੇਲ ਹੋ ਕੇ ਵੀ ਹਾਲੇ 'ਗੁਰਮੇਲ' ਨੂੰ ਮਿਲ ਨਹੀਂ ਸੀ ਸਕਿਆ। ਜਦੋਂ ਵੀ ਮਿਲਣ ਦੀ ਕੋਸ਼ਿਸ਼ ਕਰਨੀ ਕੋਈ ਨਾ ਕੋਈ ਮਜ਼ਬੂਰੀ ਹੋ ਜਾਣੀ । ਕਦੇ ਬਾਈ ਨੂੰ ਵਿਹਲ ਨਹੀਂ ਤੇ ਕਦੇ ਮੈਂ ਉਲਝ ਜਾਣਾ। ਪਰ ਸਾਡਾ ਫੋਨੀਂ ਰਾਬਤਾ ਹਰ ਰੋਜ਼ ਕਿਸੇ ਨਾ ਕਿਸੇ ਗੱਲ ਤੇ ਹੋ ਹੀ ਜਾਂਦਾ ਸੀ। ਮੈਂ ਬਾਈ ਦੀ ਯਾਦਦਾਸ਼ਤ, ਆਪਣੇ ਪਿੰਡ ਅਤੇ ਆਪਣੀ ਮਿੱਟੀ ਪ੍ਰਤੀ ਮੋਹ ਤੋਂ ਬੜਾ ਹੈਰਾਨ ਸੀ। ਇਕ ਦਿਨ ਮੈਂ ਆਪਣੀ ਬਚਪਨ ਦੀ ਇਕ ਫ਼ੋਟੋ ਸ਼ੇਅਰ ਕੀਤੀ ਤਾਂ ਬਾਈ ਕਹਿੰਦੇ ਕਿ ''ਇਹ ਤਾਂ ਮਾਖੇ ਵਾਲੀ ਨਹਿਰ 'ਤੇ ਖਿੱਚੀ ਲਗਦੀ ਹੈ''। ਮੈਂ ਹੈਰਾਨ ਸੀ ਕਿ ਇਹ ਵੀਹ ਵਰ੍ਹੇ ਪੁਰਾਣੀ ਫ਼ੋਟੋ ਬਾਈ ਨੇ ਕਿਵੇਂ ਪਛਾਣ ਲਈ, ਜੋ ਸੱਚੀ ਮੇਰੇ ਤਾਏ ਦੇ ਪੁੱਤ ਦੇ ਵਿਆਹ 'ਚ ਮਾਖੇ ਪਿੰਡ 'ਚ ਹੀ ਖਿੱਚੀ ਸੀ। ਉਹ ਅਕਸਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਹ ਇਕ ਵੀ ਦਰਖ਼ਤ ਨਹੀਂ ਭੁੱਲਿਆ ਹਾਲੇ, ਦਰਖ਼ਤ ਦੀ ਫ਼ੋਟੋ ਦੇਖ ਕੇ ਦੱਸ ਦੇਵਾਂਗਾ ਕਿ ਇਹ ਸਾਡੇ ਕੱਸੀ ਵਾਲੇ ਰਾਹ ਦਾ ਜਾਂ ਕਿਤੇ ਹੋਰ ਥਾਂ ਦਾ।
ਉਹ ਦੇ ਫੱਕਰਪੁਣੇ ਦੀ ਸੁਣ ਲਵੋ; ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਬੈਠੇ ਇਸ ਇਨਸਾਨ ਨੂੰ ਜੇ ਕਦੇ ਫੋਨ ਕਰਦੇ ਤਾਂ ਮੂਹਰੋਂ ਕਹਿੰਦਾ ''ਫੇਰ ਕਰੀਂ ਯਾਰ ! ਹੁਣ ਤਾਂ ਸੀਪ ਦੀ ਬਾਜੀ ਅੜੀ ਪਈ ਹੈ'' । ਪੁੱਛਣ ਤੋਂ ਪਤਾ ਲਗਦਾ ਕਿ ਬਾਈ ਆਪਣੇ ਦਫਤਰ ਦੇ ਬਾਹਰ ਫੁੱਟਪਾਥ ਤੇ ਕੁਝ ਲੇਬਰ ਵਾਲਿਆਂ ਬੰਦਿਆਂ ਦੇ ਸਿਰ ਤੇ ਖੜ੍ਹਾ ਤਾਸ਼ ਦੀ ਬਾਜ਼ੀ ਦੇ ਨਜ਼ਾਰੇ ਲੈ ਰਿਹਾ । ਉਹ ਨਾ ਤਾਂ ਕਪੜੇ-ਲੀੜੇ ਹੀ ਇਹੋ ਜਿਹੇ ਪਾਉਂਦਾ ਸੀ ਤੇ ਨਾ ਹੀ ਬੋਲਣ ਲੱਗਾ ਅੱਗਾ ਪਿੱਛਾ ਦੇਖਦਾ ਸੀ, ਜਿਸ ਨਾਲ ਕਿਸੇ ਨੂੰ ਪਤਾ ਲੱਗ ਸਕੇ ਕਿ ਇਹ ਤਿੰਨ ਰਾਜਾਂ ਦੇ ਉਤੇ ਲੱਗਾ ਅਫਸਰ ਹੈ ।
ਕਿਸਮਤ ਮੈਨੂੰ ਵਿਦੇਸ਼ ਲੈ ਆਈ ਪਰ ਗੁਰੂ ਚੇਲੇ ਵਾਲਾ ਸਾਥ ਓਵੇਂ ਹੀ ਕਾਇਮ ਰਿਹਾ। ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਇਕ ਵਾਇਨਰੀ 'ਚ ਜੌਬ ਕਰ ਰਿਹਾ ਹਾਂ ਤਾਂ ਮੈਨੂੰ ਕਹਿੰਦੇ ''ਬੱਸ ਜਦੋਂ ਆਇਆ ਗੁਰੂ ਦੱਛਣਾ 'ਚ ਦੋ ਵਾਈਨ ਦੀਆਂ ਬੋਤਲਾਂ ਲੈ ਆਈਂ''। ਮੈਂ ਇੰਡੀਆ ਜਾਣ ਲੱਗੇ ਨੇ ਸਿਰੇ ਦੀ ਵਾਈਨ ਖ਼ਰੀਦੀ ਪਰ ਕਿਸੇ ਕਾਰਨਾਂ ਕਰ ਕੇ ਉਹ ਇੰਡੀਆ ਨਾ ਪਹੁੰਚ ਸਕੀ। ਪਰ ਗੁਰੂ ਨਾਲ ਵਾਅਦਾ ਕੀਤਾ ਸੀ ਕਿ ਰਿਵਰਲੈਂਡ ਦੀ ਵਾਈਨ ਲਿਆ ਕੇ ਦੇਵਾਂਗਾ। ਕਈ ਜੁਗਾੜ ਲਾਉਣ ਦੀ ਕੋਸ਼ਿਸ਼ ਕੀਤੀ, ਕੋਈ ਹੱਲ ਨਹੀਂ ਹੋਇਆ। ਮੈਨੂੰ ਪਤਾ ਸੀ ਮੇਰੇ ਗੁਰੂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ। ਕਿਵੇਂ ਨਾ ਕਿਵੇਂ ਚੰਡੀਗੜ੍ਹ ਤੋਂ ਰਿਵਰਲੈਂਡ ਦੀ ਵਾਈਨ ਮਿਲ ਗਈ। ਮੈਂ ਦੋ ਬੋਤਲਾਂ ਲੈ ਕੇ ਜਦੋਂ ਗੁਰੂ ਕੋਲ ਪਹੁੰਚਿਆ ਤਾਂ ਘਰ ਦੀਆਂ ਨੇ ਦੱਸਿਆ ਕਿ ਦਿਨ ਰਾਤ ਸ਼ਰਾਬ ਪੀ ਪੀ ਕੇ ਉਨ੍ਹਾਂ ਦੀ ਹਾਲਾਤ ਬਹੁਤ ਖ਼ਰਾਬ ਹੈ। ਡਾਕਟਰ ਕਹਿੰਦਾ ਸ਼ਰਾਬ ਇਹਨਾਂ ਲਈ ਜ਼ਹਿਰ ਹੈ। ਮੈਨੂੰ ਸਮਝ ਨਾ ਆਵੇ ਕਿ ਮੈਂ ਇਸ ਹਾਲਤ 'ਚ ਆਪਣੇ ਗੁਰੂ ਨੂੰ ਉਨ੍ਹਾਂ ਦੀ ਮੌਤ ਦਾ ਸਮਾਨ ਕਿਵੇਂ ਭੇਂਟ ਕਰਾਂ ਤੇ ਕਿਵੇਂ ਆਪਣੇ ਕੀਤੇ ਵਾਅਦੇ ਤੋਂ ਮੁੱਕਰਾਂ! ਜ਼ਿੰਦਗੀ 'ਚ ਪਹਿਲੀ ਵਾਰ ਧਰਮ ਸੰਕਟ ਵਿਚ ਫਸਣ ਦਾ ਸੁਆਦ ਚਖਿਆ।
ਚਲੋ ਜੀ! ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਜਦੋਂ ਮੇਰੇ ਆਉਣ ਬਾਰੇ ਦੱਸਿਆ ਤਾਂ ਉਹ ਉੱਠ ਕੇ ਬਹਿ ਗਏ। ਬਹੁਤ ਰੋਏ ਤੇ ਨਾਲ ਨਾਲ ਕਾਗ਼ਜ਼ਾਂ ਦੇ ਭਰੇ ਲਿਫ਼ਾਫ਼ਿਆਂ ਵਿਚੋਂ ਕਾਗ਼ਜ਼ ਕੱਢ-ਕੱਢ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਰਹੇ। ਇਹੋ ਜਿਹੇ ਹਾਲਾਤ ਵਿਚ ਵੀ ਉਹ ਮੈਨੂੰ ਕਹਿ ਰਹੇ ਸੀ ਯਾਰ ਮੈਂ ਬੜਾ ਦੁਖੀ ਹਾਂ, ਉਨ੍ਹਾਂ ਵਿਦਵਾਨਾਂ ਤੋਂ ਜੋ ਪੰਜਾਬੀ ਦਾ ਘਾਣ ਕਰੀ ਜਾਂਦੇ ਹਨ। ਉਨ੍ਹਾਂ ਇਕ ਅਜੀਬ ਸੱਚ ਦੱਸਿਆ ਕਿ ਪੰਜਾਬੀ ਅਨੁਵਾਦਕਾਂ ਨੇ ਦੁਨੀਆ ਵਿਚ ਸਭ ਤੋਂ ਵੱਧ ਪੜ੍ਹੀ ਤੇ ਸਭ ਤੋਂ ਜ਼ਿਆਦਾ ਭਾਸ਼ਾਵਾਂ 'ਚ ਅਨੁਵਾਦ ਹੋਈ ਕਿਤਾਬ ''ਮੇਰਾ ਦਾਗ਼ਿਸਤਾਨ'' ਦੇ ਲੇਖਕ ਦਾ ਨਾਂ ਹੀ ਗ਼ਲਤ ਲਿਖ ਦਿੱਤਾ ਹੋਰ ਗ਼ਲਤੀਆਂ ਤਾਂ ਛੱਡੋ। ਉਹ ਕਹਿੰਦੇ ਰੂਸੀ ਭਾਸ਼ਾ 'ਚ ਕਿਸੇ ਸ਼ਬਦ ਦਾ ਅੰਤਿਮ ਅੱਖਰ ਵੀ ਹੋਵੇ ਤਾਂ ਉਸ ਨੂੰ ''ਫੱਫਾ''ਬੋਲਿਆ ਜਾਂਦਾ ਹੈ। ਪਰ ਸਾਡੇ ਲੋਕਾਂ ਨੇ ਪਿਛਲੇ ਤੀਹ ਵਰ੍ਹਿਆਂ ਤੋਂ ਰਸੂਲ ਹਮਜ਼ਾਤੋਫ ਨੂੰ ਰਸੂਲ ਹਮਜ਼ਾਤੋਵ ਹੀ ਬਣਾ ਦਿੱਤਾ ਹੈ।
ਜਦੋਂ ਉਨ੍ਹਾਂ ਦੀ ਧਰਮ-ਪਤਨੀ ਮੇਰੇ ਲਈ ਚਾਹ ਲੈ ਕੇ ਆਈ ਤਾਂ ਉਹ ਨੂੰ ਕਹਿੰਦੇ ''ਜਾਹ ਨਾ ਦਿਓ ਮੈਨੂੰ ਸ਼ਰਾਬ, ਮੇਰਾ ਚੇਲਾ ਆਇਆ ਮੇਰੇ ਲਈ ਆਸਟ੍ਰੇਲੀਆ ਦੀ ਵਾਈਨ ਲੈ ਕੇ''। ਹਾਲਾਂਕਿ ਮੈਂ ਉਹ ਬੋਤਲਾਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਨੂੰ ਸੰਭਾਲ ਚੁੱਕਿਆ ਸੀ ਕਿ ਜੇ ਸ਼ਰਾਬ ਇਹਨਾਂ ਲਈ ਏਨੀ ਮਾੜੀ ਹੈ ਤਾਂ ਚਲੋ ਮੈਂ ਨਹੀਂ ਦਿੰਦਾ। ਹੁਣ ਮੈਂ ਹੋਰ ਫਸ ਚੁੱਕਿਆ ਸੀ ਇਕ ਪਾਸੇ ਗੁਰੂ ਦੱਛਣਾ ਤੇ ਦੂਜੇ ਪਾਸੇ ਗੁਰੂ ਦੀ ਜ਼ਿੰਦਗੀ।
ਇਸ ਤੋਂ ਬਾਅਦ ਵੀ ਕਈ ਬਾਰ ਆਪਣੇ ਕਲਮੀ ਗੁਰੂ ਨਾਲ ਮੇਲ ਹੋਇਆ ਤੇ ਹਰ ਬਾਰ ਉਨ੍ਹਾਂ ਦੀ ਹਾਲਤ ਦੇਖ ਕੇ ਲੱਗਦਾ ਕਿ ਇਹ ਮੇਰੀ ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਹੈ, ਪਰ ਹੈਰਾਨੀ ਉਦੋਂ ਹੋਈ ਜਦੋਂ ਉਨ੍ਹਾਂ ਦਾ ਇਕ ਲੇਖ ''ਬਾਬਾ ਮੌਤ ਨੂੰ ਮਖ਼ੌਲ ਕਰਦਾ'' ਪੜ੍ਹਿਆ। ਫੇਰ ਹੌਸਲਾ ਜਿਹਾ ਪਿਆ ਕਿ ਇਸ ਸਿਰੜੀ ਇਨਸਾਨ ਤੋਂ ਤਾਂ ਮੌਤ ਵੀ ਡਰਦੀ ਹੈ, ਪਰ ਆਖ਼ਿਰ ਸਦਾ ਦੀ ਤਰਾਂ ਮੌਤ ਬਲਵਾਨ ਹੋ ਨਿੱਬੜੀ।
ਬਾਈ ਗੁਰਮੇਲ ਭਾਵੇਂ ਅੱਜ ਸਾਡੇ 'ਚ ਨਹੀਂ ਹਨ ਪਰ ਉਨ੍ਹਾਂ ਦੀ ਇਮਾਨਦਾਰੀ ਤੇ ਅੜਬਪੁਣੇ ਦੇ ਕਿੱਸੇ ਹਰ ਸਾਹਿਤਕ ਮਹਿਫ਼ਲ ਵਿਚ ਸੁਣਾਈ ਦੇ ਜਾਣਗੇ। ਮੇਰੇ ਯਾਦ ਹੈ ਉਹ ਦਿਨ ਜਦੋਂ ਮੈਨੂੰ 'ਯਾਰਾਂ ਦਾ ਯਾਰ' ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਉਦੋਂ ਉਨ੍ਹਾਂ ਮੈਨੂੰ ਕਿਹਾ ਸੀ ਕਿ ''ਯਾਰੀ ਨਿਭਾਉਣੀ ਸਿੱਖਣੀ ਹੈ ਤਾਂ ਜੱਗਾ ਸਿੰਘ ਤੋਂ ਸਿੱਖ, ਇਹ ਨਾ ਹੋਵੇ ਤੈਨੂੰ ਸਨਮਾਨ ਕਰਨ ਵਾਲੇ ਪਛਤਾਉਣ''। ਪੀ.ਐਨ.ਬੀ. ਵਿਚ ਜੌਬ ਕਰਦਾ ਜੱਗਾ ਸਿੰਘ ਤੇ ਗੁਰਮੇਲ ਸਰਾ ਦੀ ਯਾਰੀ ਤੋਂ ਵੱਡੀ ਉਦਾਹਰਨ ਮੈਨੂੰ ਦਿਖਾਈ ਵੀ ਨਹੀਂ ਦੇ ਰਹੀ। ਮੈਂ ਅੱਖੀਂ ਦੇਖਿਆ ਕਿ ਕਿੰਝ ਇਹ ਇਕ ਦੂਜੇ ਤੋਂ ਜਾਨ ਵਾਰਦੇ ਸਨ। ਪਿਛਲੇ ਸਾਲ ਜਦੋਂ ਗੁਰਮੇਲ ਸਰਾ, ਧੀ ਦੇ ਵਿਆਹ ਵਿਚ ਬਿਮਾਰੀ ਦੀ ਹਾਲਾਤ ਵਿਚ ਬੈੱਡ ਤੇ ਪਿਆ ਫ਼ੱਕਰਾਂ ਵਾਂਗ ਆਪਣੀਆਂ ਕਵਿਤਾਵਾਂ ਗਾ ਰਿਹਾ ਸੀ ਤਾਂ ਜੱਗਾ ਸਿੰਘ ਧੀ ਦੇ ਵਿਆਹ ਦੇ ਫ਼ਰਜ਼ ਨਿਭਾ ਰਿਹਾ ਸੀ।
ਯਾਰੀ ਦੀ ਇਕ ਹੋਰ ਉਦਾਹਰਨ ਜੋ ਮੈਂ ਗੁਰਮੇਲ ਸਰਾ 'ਚ ਦੇਖੀ ਉਹ 31 ਜੁਲਾਈ 2006 ਨੂੰ ਵਾਪਰੀ ਉਹ ਇਹ ਸੀ ਕਿ ਇਕ ਬਾਰ ਭੁਪਿੰਦਰ ਪੰਨੀਵਾਲੀਆ ਨੇ ਗੁਰਮੇਲ ਬਾਈ ਨੂੰ ਫ਼ੋਨ 'ਤੇ ਉਂਝ ਹੀ ਕਹਿ ਦਿੱਤਾ ਕਿ ''ਬਾਈ ਤੁਸੀਂ ਹੁਣ ਵੱਡੇ ਬੰਦੇ ਹੋ ਗਏ ਅਸੀਂ ਤੁਹਾਡੇ ਕਿੱਥੇ ਯਾਦ ਹਾਂ''। ਉਸ ਵਕਤ ਗੁਰਮੇਲ ਬਾਈ ਲੇਹ ਲਦਾਖ਼ 'ਚ ਤਾਇਨਾਤ ਸਨ। ਕਹਿੰਦੇ ਹਨ ਕਿ ਗੁਰਮੇਲ ਨੇ ਕਿਹਾ ਕਿ ''ਤੂੰ ਸੱਦ ਤਾਂ ਸਹੀ ਮੈਂ ਤਾਂ ਪੈਰ ਜੁੱਤੀ ਨਾ ਪਾਵਾਂ'' ਤੇ ਬਾਈ ਪੰਨੀਵਾਲੀਆ ਕਹਿੰਦੇ ਕਿ ''ਲੈ ! ਮੈਂ ਤਾਂ ਹੁਣ ਕਹਿ ਦਿੰਦਾ ਕਿ ਤੁਸੀਂ ਆ ਜਾਓ''। ਉਹ ਕਹਿੰਦੇ ''ਚੰਗਾ ਫੇਰ ਫ਼ੋਨ ਰੱਖ''। ਬਾਈ ਭੁਪਿੰਦਰ ਦੱਸਦੇ ਹਨ ਕਿ ਲੇਹ 'ਚ ਤਾਇਨਾਤ ਉਨ੍ਹਾਂ ਦੇ ਦੋਸਤ ਆਈ.ਬੀ. ਦੇ ਡੀ.ਐੱਸ.ਪੀ. ਜੇ.ਪੀ. ਜੱਸੂ ਦਾ ਫ਼ੋਨ ਆਇਆ ਕਿ ਪੰਨੀਵਾਲੀਆ ਯਾਰ ਗੁਰਮੇਲ ਨੂੰ ਰੋਕ, ਉਹ ਲੇਹ ਤੋਂ ਕਾਲਾਂਵਾਲੀ ਸਕੂਟਰ 'ਤੇ ਆ ਰਿਹਾ ਹੈ। ਮੈਂ ਕਿਹਾ ਕਿ ਉਹ ਹੁਣ ਨਹੀਂ ਰੁਕਦਾ ਜ਼ਰੂਰ ਆਵੇਗਾ। ਇੰਝ ਹੀ ਹੋਇਆ ਗੁਰਮੇਲ ਤੀਜੇ ਦਿਨ ਸਵੇਰੇ ਮੇਰਾ ਬੂਹਾ ਖੜਕਾ ਰਿਹਾ ਸੀ ਤੇ ਕਹਿ ਰਿਹਾ ਸੀ ''ਬਾਰ ਖੋਲ੍ਹੋ ਸੰਤ ਆਏ ਆ''। ਜਦੋਂ ਮੈਂ ਦੇਖਿਆ ਗੁਰਮੇਲ ਬਾਈ ਸਕੂਟਰ ਤੇ ਪਟਰੌਲ ਵਾਲੀਆਂ ਦੋ ਵੱਡੀਆਂ ਕੇਨੀਆਂ ਲੱਦ ਕੇ ਵਾਰ ਮੂਹਰੇ ਖੜਾ! ਕਹਿੰਦਾ ''ਜਦੋਂ ਤੂੰ ਫ਼ੋਨ ਰੱਖਿਆ ਸੀ, ਉਦੋਂ ਹੀ ਚੱਲ ਪਿਆ ਸੀ''। ਉਹ ਇਨਸਾਨ ਸਰਕਾਰੀ ਗੱਡੀ ਤੇ ਵੀ ਆ ਸਕਦਾ ਸੀ ਪਰ ਇਮਾਨਦਾਰੀ ਤੇ ਯਾਰੀ ਨਿਭਾਉਣ ਲਈ ਆਪਣੇ ਸਕੂਟਰ ਤੇ ਘੰਟਿਆਂ ਦਾ ਸਫ਼ਰ ਕਰ ਕੇ ਯਾਰ ਦਾ ਬੂਹਾ ਆ ਖੜਕਾਇਆ ਸੀ।
ਬੱਸ ਜੀ! ਹੁਣ ਤਾਂ ਯਾਦਾਂ ਹੀ ਪੱਲੇ ਹਨ। ਜਦੋਂ ਮੇਰੇ ਮਿੱਤਰ ਰਣਜੀਤ ਸਰਾ ਨੇ ਦੱਸਿਆ ਕਿ ਬਾਈ ਗੁਰਮੇਲ ਚੜ੍ਹਾਈ ਕਰ ਗਏ ਤਾਂ ਇਕ ਪਲ ਇੰਝ ਮਹਿਸੂਸ ਹੋਇਆ ਜਿਵੇਂ ਸਰੀਰ ਦਾ ਕੋਈ ਅੰਗ ਜਵਾਬ ਦੇ ਗਿਆ ਹੋਵੇ। ਪਰ ਫੇਰ ਦੂਜੇ ਹੀ ਪਲ ਬਾਈ ਗੁਰਮੇਲ ਦੀ ਦਿੱਤੀ ਸਿੱਖਿਆ ਨੇ ਹਲੂਣਾ ਦਿੱਤਾ। ਜੋ ਉਨ੍ਹਾਂ ਇਕ ਦਿਨ ਮੈਨੂੰ ਕਿਹਾ ਸੀ ''ਆੜੀਆ! ਜੇ ਹਨੇਰੀਆਂ ਤੁਫ਼ਾਨਾਂ ਤੋਂ ਡਰਨਾ ਤਾਂ ਗੁਰਮੇਲ ਸਰਾ ਤੋਂ ਕਿਨਾਰਾ ਕਰ ਲੈ, ਗੁਰਮੇਲ ਨੂੰ ਤਾਂ ਤੂਫ਼ਾਨ ਦੇ ਉਲਟ ਚੱਲ ਕੇ ਹੀ ਨਜ਼ਾਰਾ ਆਉਂਦਾ''। ਉਨ੍ਹਾਂ ਦੀਆਂ ਇਹਨਾਂ ਗੱਲਾਂ ਤੋਂ ਬੜਾ ਹੌਸਲਾ ਮਿਲਿਆ। ਪਰ ਇਕ ਦੁੱਖ ਸਾਰੀ ਉਮਰ ਮੇਰੇ ਸੀਨੇ 'ਚ ਜ਼ਰੂਰ ਰਹੇਗਾ ਕਿ ਹਾਲੇ ਬਹੁਤ ਕੁਝ ਸਿੱਖਣਾ ਰਹਿ ਗਿਆ ਉਸ ਕਲਮੀ ਯੋਧੇ ਤੋਂ। ਉਨ੍ਹਾਂ ਦੇ ਇਹ ਬੋਲ ਸਦਾ ਮੇਰੇ ਕੰਨਾਂ ਵਿਚ ਗੂੰਜਦੇ ਰਹਿਣਗੇ ਕਿ ''ਕਦੇ ਜ਼ਿੰਦਗੀ 'ਚ ਡੋਲ ਜਾਵੇ ਤਾਂ ਬੱਸ ਇਕ ਗੱਲ ਚਿਤਾਰ ਲਈਂ ਕਿ ਤੂੰ ਕੋਈ ਐਰਾ-ਗ਼ੈਰਾ ਨਹੀਂ, ਗੁਰਮੇਲ ਸਰਾ ਦਾ ਚੇਲਾ ਗੁਰਮੇਲ ਸਰਾ ਦਾ'' ।

ਜਦੋਂ ਸਰਤਾਜ ਦਾ ਅਖਾੜਾ ਦੇਖਣ ਅਸੀਂ ਲੱਖ ਰੁਪਈਆ ਲਾ ਕੇ, ਬਾਈ ਸੌ ਕਿਲੋਮੀਟਰ ਗਏ!

www.sabblok.blogspot.com



ਗੱਲ 2009 ਦੇ ਅਖੀਰ ਦੀ ਹੈ, 'ਸਰਤਾਜ' ਪਹਿਲੀ ਵਾਰ ਆਸਟ੍ਰੇਲੀਆ ਦੇ ਟੂਰ ਆ ਰਿਹਾ ਸੀ। ਯੂ ਟਿਊਬ ਤੇ ਉਸ ਦੇ ਗੀਤ ਸੁਣ ਸੁਣ ਕੇ ਅਸੀਂ ਏਨੇ ਕੁ ਉਤਸ਼ਾਹਿਤ ਹੋਏ ਪਏ ਸੀ ਕਿ ਉਸ ਨੂੰ ਮਿਲਣ, ਦੇਖਣ ਲਈ ਦਿਲ ਉਤਾਵਲਾ ਸੀ। ਸੰਯੋਗਵਸ, ਜਿਸ ਦਿਨ ਉਸ ਨੇ ਐਡੀਲੇਡ ਆਉਣਾ ਸੀ, ਉਸ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਵਤਨੀਂ ਚਲਾ ਜਾਣਾ ਸੀ। ਮਨ ਸ਼ਸ਼ੋਪੰਜ ਵਿੱਚ ਸੀ ਕਿ ਸਰਤਾਜ ਨੂੰ ਸੁਣਨਾ ਵੀ ਜ਼ਰੂਰ ਹੈ। ਹਾਲੇ ਇਸੇ ਉਧੇੜ-ਬੁਣ 'ਚ ਸੀ ਕਿ ਅਮਨਦੀਪ ਸਿੰਘ ਸਿੱਧੂ ਹੋਰਾਂ ਦਾ ਫ਼ੋਨ ਆ ਗਿਆ, ਜੋ ਉਸ ਵਕਤ ਸਰਤਾਜ ਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ੋਆਂ ਦੇ ਮੁੱਖ ਪ੍ਰਮੋਟਰ ਸਨ । ਉਹ ਕਹਿਣ ਲੱਗੇ, ''ਭਾਅ ਜੀ ! ਇਸ 'ਚ ਕਿਹੜੀ ਵੱਡੀ ਗੱਲ ਹੈ। ਤੁਸੀਂ ਬ੍ਰਿਸਬੇਨ ਵਾਲੇ ਸ਼ੋਅ'' 'ਤੇ ਆ ਜਾਓ। ਮੈਂ ਬ੍ਰਿਸਬੇਨ ਦੂਰ ਹੋਣ ਬਾਰੇ ਕਿਹਾ ਤਾਂ ਉਨ੍ਹਾਂ ਦਾ ਜੁਆਬ ਸੀ, ''ਸ਼ੌਂਕ ਮੂਹਰੇ ਕਿਹੜੀਆਂ ਦੂਰੀਆਂ ਹੁੰਦੀਆਂ, ਤੇ ਨਾਲੇ ਪੰਜਾਬ 'ਚ ਵੀ ਤਾਂ ਆਪਾਂ ਅਖਾੜੇ ਦੇਖਣ ਤੁਰ ਕੇ, ਸਾਈਕਲਾਂ ਤੇ, ਜਾਂ ਫੇਰ ਟਰੈਕਟਰਾਂ ਤੇ ਚਾਰ-ਚਾਰ ਘੰਟਿਆਂ ਦਾ ਸਫ਼ਰ ਕਰ ਕੇ ਹੀ ਜਾਂਦੇ ਹੁੰਦੇ ਸੀ। ਇਥੇ ਤਾਂ ਤੁਸੀਂ ਢਾਈ ਘੰਟਿਆਂ 'ਚ ਪਹੁੰਚ ਜਾਣਾ।''


ਚਲੋ ਜੀ! ਕੁਝ ਰਾਹ ਜਿਹਾ ਤਾਂ ਦਿਸਿਆ। ਬੱਸ ਹੁਣ ਸਮੱਸਿਆ ਜੌਬ ਤੇ ਜੇਬ ਤੋਂ ਆਗਿਆ ਤੇ ਟਿਕਟ ਲੈਣ ਦੀ ਸੀ। ਛੇਤੀ ਛੇਤੀ ਨੈੱਟ ਤੇ ਟਿਕਟ ਦੇਖੀ, ਤਾਂ ਇਕੱਲੇ ਟਾਈਗਰ ਏਅਰਲਾਈਨਜ਼ ਦੀ ਮਿਲ ਰਹੀ ਸੀ। ਉਹ ਵੀ ਸਾਢੇ ਤਿੰਨ ਸੌ ਡਾਲਰਾਂ ਦੀ। ਹਾਲੇ ਸਕੀਮ ਜਿਹੀ 'ਚ ਹੀ ਸੀ ਕਿ ਸੁਮਿਤ ਦਾ ਫ਼ੋਨ ਆ ਗਿਆ।


ਕਹਿੰਦਾ ''ਵੀਰ ਜੀ ! ਕਿੱਧਰ ਬਿਜ਼ੀ ਹੋ?'' ''ਯਾਰ ! ਉਹ ਸਰਤਾਜ ਨੂੰ ਦੇਖਣ ਦੇ ਜੁਗਾੜ ਜਿਹੇ ਲੜਾ ਰਿਹਾ ਸਾਂ।''

ਟੰਡਨ ਆਪਣੇ ਸੁਭਾਅ ਮੁਤਾਬਿਕ ਕਹਿੰਦਾ ਉਹ ''ਕੌਣ'' ਆ ਜੀ ?

''ਆਹ ਸਤਿੰਦਰ ਸਰਤਾਜ ਯੂ ਟਿਊਬ ਵਾਲਾ। ਤੁਸੀਂ ਸੁਣਿਆ ਨਹੀਂ ਕਦੇ?''

''ਨਾ ਵੀਰ ਜੀ ! ਮੈਂ ਐਰੇ-ਗ਼ੈਰੈ ਨੂੰ ਘੱਟ ਹੀ ਸੁਣਦਾ ਹੁੰਦਾ।''।
ਮੈਨੂੰ ਇੱਕ ਬਾਰ ਤਾਂ ਮਜ਼ਾਕ ਜਿਹਾ ਲੱਗਿਆ ਕਿ ਇਹ ਤਾਂ ਉਸ ਦਾ ਸੁਭਾਅ ਹੈ। ਕਿਉਂਕਿ, ਭਾਵੇਂ ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈ ਪਰ ਫੇਰ ਵੀ ਜੇ ਕੋਈ ਮੇਰੇ ਬਾਰੇ ਉਸ ਤੋਂ ਪੁੱਛ ਲਵੇ ਤਾਂ ਉਹ ਆਮ ਹੀ ਕਹਿ ਦਿੰਦਾ ਹੈ ਕਿ ''ਮਿੰਟੂ ਕੌਣ''!

ਪਰ ਇਸ ਬਾਰ ਉਹ ਠੀਕ ਹੀ ਕਹਿ ਰਿਹਾ ਸੀ। ਕਿਉਂਕਿ ਘੰਟੇ ਕੁ ਬਾਅਦ ਜਦੋਂ ਫੇਰ ਫ਼ੋਨ ਆਇਆ ਤਾਂ ਕਹੇ ''ਬਾ-ਕਮਾਲ ਜੀ ! ਬਾ-ਕਮਾਲ!!''

ਜਦੋਂ ਉਸ ਨੇ ਮੇਰੀ ਬ੍ਰਿਸਬੇਨ ਜਾਣ ਵਾਲੀ ਸਕੀਮ ਸੁਣੀ ਤਾਂ ਕਹਿੰਦਾ..

''ਜਿੱਥੇ ਚੱਲੇਂਗਾ, ਚੱਲੂੰਗਾ ਨਾਲ ਤੇਰੇ, ਟਿਕਟਾਂ ਦੋ ਲੈ ਲਈਂ'' !

''ਤੁਸੀਂ ਤਾਂ ਐਡੀਲੇਡ ਆਏ ਨੂੰ ਦੇਖ ਸਕਦੇ ਹੋ।''

''ਨਹੀਂ ! ਹੁਣ ਨਹੀਂ ਜੁਲਕਾ ਝੱਲੀਦਾ, ਐਡੀਲੇਡ ਫੇਰ ਸਹੀ।''

ਹਾਲੇ ਟਿਕਟਾਂ ਬੁੱਕ ਕਰਨ ਹੀ ਲੱਗਿਆ ਸੀ ਤਾਂ ਸਾਡੇ ਜੁੰਡੀ ਦੇ ਯਾਰ ਜੌਲੀ ਦਾ ਫ਼ੋਨ ਆ ਗਿਆ। ਉਹ ਕਹੇ, ਵੀਰ ਜੀ ਇਹ ਕਿਵੇਂ ਹੋ ਸਕਦਾ ਕਿ ਮੈਂ ਨਾ ਜਾਵਾਂ ਤੁਹਾਡੇ ਨਾਲ । ਚਲੋ ਜੀ ! ਹਜ਼ਾਰ ਡਾਲਰ ਤੋਂ ਉੱਤੇ ਲਾ ਕੇ ਟਿਕਟਾਂ ਬੁੱਕ ਕਰਵਾ ਲਈਆਂ।
ਮੁੜ ਨਾਲੇ ਤਾਂ ਡਾਲਰਾਂ ਨੂੰ ਰੁਪਈਆਂ 'ਚ ਗੁਣਾ ਕਰੀ ਜਾਈਏ ਤੇ ਨਾਲੇ ਸੋਚੀ ਜਾਈਏ ਕਿ ਸ਼ੌਕ ਦਾ ਕੀ ਮੁੱਲ ਹੁੰਦਾ! ਉਹ ਦਿਨ ਵੀ ਆ ਗਿਆ, ਜਦੋਂ ਬ੍ਰਿਸਬੇਨ ਲਈ ਜਹਾਜ਼ ਫੜਨਾ ਸੀ। ਇੱਕ ਘੰਟਾ ਰਹਿੰਦੇ ਏਅਰ ਪੋਰਟ ਤੇ ਪਹੁੰਚਣ ਦੀ ਥਾਂ ਪੰਜ ਕੁ ਮਿੰਟ ਲੇਟ ਹੋ ਗਏ। ਮੂਹਰੋਂ ਬੀਬੀ ਕਹਿੰਦੀ ''ਸੌਰੀ! ਯੂ ਆਰ ਟੂ ਲੇਟ।'' ਬਹੁਤ ਮਿੰਨਤਾਂ ਤਰਲੇ ਕੀਤੇ ਇੱਕ ਨਾ ਚੱਲੀ। ਅਫ਼ਸੋਸੇ ਜਿਹੇ ਬੈਠੇ ਸੀ ਕਿ ਹੁਣ ਕੀ ਕਰੀਏ। ਸਰਤਾਜ ਨੂੰ ਦੇਖਣ ਦਾ ਜਨੂੰਨ ਬਾਕੀ ਚੀਜ਼ਾਂ 'ਤੇ ਭਾਰੂ ਪਿਆ ਤੇ ਫੇਰ ਟਿਕਟ ਲੈਣ ਦੀ ਸਕੀਮ ਬਣਾ ਲਈ। ਏਅਰਲਾਈਨਜ਼ ਵਾਲੇ ਖੜ੍ਹੇ ਪੈਰ ਇੱਕ ਟਿਕਟ ਦੇ ਚਾਰ ਸੌ ਡਾਲਰਾਂ ਤੋਂ ਵੱਧ ਮੰਗਣ, ਤੇ ਨਾਲੇ ਕਹਿਣ ਦੋ ਟਿਕਟਾਂ ਹੀ ਮਿਲ ਸਕਦੀਆਂ ਹਨ।ਜੌਲੀ ਕਹੇ ਕਿ ਤੁਸੀਂ ਦੋਨੋਂ ਜਾ ਆਵੋ, ਮੈਂ ਟਾਲ ਕਰ ਦਿੰਦਾ ਹਾਂ। ਕਦੇ ਕਾਰ ਤੇ ਜਾਣ ਦੀ ਸਕੀਮ ਬਣਾਈਏ, ਜੋ ਪੂਰੀ ਨਹੀਂ ਹੋ ਸਕਦੀ ਸੀ। ਕਿਉਂਕਿ ਅੱਠ ਘੰਟੇ ਸ਼ੋ 'ਚ ਬਾਕੀ ਸਨ ਤੇ ਬਾਈ ਸੌ ਕਿਲੋਮੀਟਰ ਦੀ ਦੂਰੀ। ਮੈਂ ਕਿਹਾ ਛੇਤੀ ਕਰੋ ਇਹ ਨਾ ਹੋਵੇ ਕਿ ਜਦੋਂ ਨੂੰ ਆਪਾਂ ਸਕੀਮ ਬਣਾਈਏ, ਇਹ ਦੋ ਟਿਕਟਾਂ ਵੀ ਵਿਕ ਜਾਣ। ਜਦੋਂ ਅਸੀਂ ਹੋਰ ਕਾਊਂਟਰ ਵਾਲੇ ਕੋਲ ਗਏ ਤਾਂ ਉਹ ਕਹਿੰਦਾ ਕਿ ਮੈਂ ਤੁਹਾਨੂੰ ਗੋਲਡ ਕੌਸਟ ਦੀਆਂ ਤਿੰਨ ਟਿਕਟਾਂ ਦੇ ਸਕਦਾ ਹਾਂ। ਅਸੀਂ ਬਿੰਦ ਨਾ ਲਾਇਆ ਹਾਂ 'ਚ ਸਿਰ ਹਿਲਾਉਣ 'ਚ।


ਚਲੋ ਜੀ! ਫੇਰ ਹਜ਼ਾਰ ਡਾਲਰ ਤੋਂ ਉੱਤੇ ਲਾ ਦਿੱਤੇ ਤੇ ਜਾ ਪਹੁੰਚੇ ਗੋਲਡ ਕੌਸਟ। ਫੇਰ ਉੱਥੋਂ ਕਾਰ ਕਿਰਾਏ ਤੇ ਲਈ ਤੇ ਡਿਗਦੇ ਢਹਿੰਦੇ ਜਾ ਪਹੁੰਚੇ ਸਰਤਾਜ ਹੋਰਾਂ ਦੇ ਸ਼ੋਅ 'ਚ। ਹੁਣ ਤੱਕ ਬਾਈ-ਤੇਈ ਸੌ ਡਾਲਰਾਂ ਨੂੰ ਧੂਫ ਦੇ ਚੁੱਕੇ ਸੀ। ਪਰ ਮਨ 'ਚ ਸਰਤਾਜ ਨੂੰ ਸੁਣਨ ਦਾ ਚਾਅ ਜਿਹਾ ਵੀ ਸੀ। ਲੱਗਦਾ ਸੀ ਸਾਰੇ ਦਿਨ ਦਾ ਥਕੇਵਾਂ ਉਤਾਰ ਦੇਊ 'ਸਰਤਾਜ'।


ਸ਼ੋਅ ਖ਼ਤਮ ਹੋਣ ਤੋਂ ਬਾਅਦ ਦਿਮਾਗ਼ੀ ਥਕੇਵਾਂ ਤਾਂ ਕਿਤੇ ਨਜ਼ਰ ਨਹੀਂ ਸੀ ਆਉਂਦਾ। ਪਰ ਸਰੀਰਕ ਤੌਰ ਤੇ ਹਿੱਲ ਨਹੀਂ ਸੀ ਹੋ ਰਿਹਾ। ਸੁਮਿਤ ਕਹੇ ਵੀਰ ਜੀ ਤੁਹਾਡੇ ਹੱਥ ਨਹੀਂ ਦੁਖਦੇ ਤੇ ਜੌਲੀ ਕਹੇ ਮੇਰੀਆਂ ਤਾਂ ਲੱਤਾਂ ਭਾਰ ਨਹੀਂ ਚੁੱਕਦੀਆਂ। ਹੁਣ ਸੁਣ ਲਵੋ, ਸਾਡੀ ਇਹੋ ਜਿਹੀ ਹਾਲਤ ਸਰਤਾਜ ਨੇ ਕਿਵੇਂ ਕਰ ਦਿੱਤੀ; ਕੁਝ ਤਾਂ ਤੜਕੇ ਦੇ ਚਾਅ 'ਚ ਭੱਜੇ ਫਿਰੇ ਤੇ ਜਦੋਂ ਸ਼ੋਅ ਸ਼ੁਰੂ ਹੋਇਆ ਤਾਂ ਸੋਚਿਆ ਸੀ ਕਿ ਬੈਠ ਕੇ ਗਾਉਣ ਵਾਲੇ ਇਸ ਗਾਇਕ ਨੂੰ ਆਰਾਮ ਨਾਲ ਬੈਠ ਕੇ ਹੀ ਸੁਣਾਂਗੇ। ਪਰ ਪਤੰਦਰ ਨੇ ਡੰਡ ਬੈਠਕਾਂ ਕਢਵਾ-ਕਢਵਾ ਕੇ ਪੱਟ ਫੁਲਾ ਦਿੱਤੇ ਤੇ ਤਾੜੀਆਂ ਪੁਆ ਪੁਆ ਕੇ ਹੱਥ ਦੁਖਣ ਲਾ ਦਿੱਤੇ। ਜਦੋਂ ਕੋਈ ਸ਼ੇਅਰ ਸੁਣਾਇਆ ਕਰੇ, ਸਾਰੇ ਜਾਣੇ ਖੜ੍ਹੇ ਹੋ ਜਾਇਆ ਕਰਨ ਤੇ ਹਰ ਗੱਲ ਤੇ ਤਾੜੀਆਂ ਆਪ ਹੀ ਵੱਜੀ ਜਾਣ। ਉਦੋਂ ਤਾਂ ਪਤਾ ਨਹੀਂ ਲੱਗਿਆ।ਪਰ ਬਾਅਦ 'ਚ ਜਦੋਂ ਉਂਗਲ਼ਾਂ ਦੇ ਪੋਟੇ ਚਸਕਣੇ ਸ਼ੁਰੂ ਹੋਏ ਤੇ ਪਿੰਜਣੀਆਂ ਕਰੜੀਆਂ ਹੋ ਗਈਆਂ ਤਾਂ ਅਹਿਸਾਸ ਹੋਇਆ ਕਿ ਅਸੀਂ ਸਰਤਾਜ ਦੀ ਸ਼ਾਇਰੀ ਤੇ ਗਾਇਕੀ ਵਿਚ ਗੁਆਚ ਕੇ ਆਪਣੇ ਆਪ ਤੇ ਤਸ਼ੱਦਦ ਕਰੀ ਗਏ।


ਘਰ ਵਾਪਸ ਆ ਕੇ ਇੰਜ ਲੱਗੇ ਜਿਵੇਂ ਅਸੀਂ ਅਖਾੜਾ ਦੇਖਣ ਵਾਲਿਆਂ ਸ਼ੌਕੀਨਾਂ 'ਚ ਇੱਕ ਇਤਿਹਾਸ ਸਿਰਜ ਆਏ ਹੋਈਏ। ਸਾਡੇ ਚਾਰ ਹਜ਼ਾਰ ਦੇ ਕਰੀਬ ਕਿਲੋਮੀਟਰ ਤੇ ਲੱਖ ਰੁਪਈਆ ਲਾ ਕੇ ਵੀ ਸਾਨੂੰ ਕੋਈ ਅਫ਼ਸੋਸ ਨਹੀਂ ਸੀ ਹੋ ਰਿਹਾ, ਸਗੋਂ ਆਪਣੇ ਆਪ ਨੂੰ ਸਰਤਾਜ ਦੇ ਸਭ ਤੋਂ ਵੱਡੇ ਫੈਨ ਸਮਝ ਕੇ ਸੀਨਾ ਫੁਲਾ ਰਹੇ ਸੀ।


ਦੂਜੇ ਦਿਨ ਮੇਰੇ ਮਿੱਤਰ ਸੁਖਨੈਬ ਸਿੱਧੂ ਦਾ ਫ਼ੋਨ ਆਇਆ ਕਹਿੰਦਾ ਬਾਈ ਜੀ ਕੀ ਫ਼ਰਕ ਲੱਗਿਆ ਪੁਰਾਣੇ ਤੇ ਅੱਜਕੱਲ੍ਹ ਦੇ ਅਖਾੜਿਆਂ 'ਚ? ਮੈਂ ਕਿਹਾ ਵੀਰ ਬਾਕੀ ਸਭ ਤਾਂ ਉਹੀ ਸੀ, ਬੱਸ ਫ਼ਰਕ ਅੱਜ ਤੇ ਕੱਲ੍ਹ ਦਾ ਸੀ। ਸਾਈਕਲ ਦੀ ਥਾਂ ਜਹਾਜ਼ ਨੇ ਲੈ ਲਈ ਸੀ ਤੇ ਸਫ਼ਰ ਸਾਡੇ ਚਾਰ ਕੋਹ ਤੋਂ ਵੱਧ ਕੇ ਸਾਡੇ ਚਾਰ ਹਜ਼ਾਰ ਕਿਲੋਮੀਟਰ ਹੋ ਗਿਆ ਸੀ। ਅਖਾੜੇ ਨੇ ਮਹਿਫ਼ਲ ਦਾ ਰੂਪ ਧਾਰਨ ਕਰ ਲਿਆ ਸੀ। ਆਧੁਨਿਕਤਾ ਦਾ ਜਾਲ ਭਾਵੇਂ ਹਰ ਪਾਸੇ ਵਿਛ ਚੁੱਕਿਆ ਸੀ, ਬੱਸ ਜੇ ਕੁਝ ਖ਼ਾਸ ਸੀ ਤਾਂ ਉਹ ਸੀ ਸਰਤਾਜ ਦਾ ਪਹਿਰਾਵਾ, ਅਦਾਵਾਂ, ਸ਼ਬਦ, ਤੇ ਪੇਸ਼ਕਾਰੀ। ਇੰਝ ਲੱਗ ਰਿਹਾ ਸੀ ਜਿਵੇਂ ਸਰਤਾਜ ਆਪਣੇ ਕੱਲ੍ਹ 'ਚ ਹੀ, ਆਪਣੇ ਵਿਰਸੇ ਦੇ ਸਿਰਹਾਣੇ ਖੜ੍ਹਾ ਪਹਿਰਾ ਦੇ ਰਿਹਾ ਹੋਵੇ।

Thursday, 14 June 2012

cartoon1

www.sabblok.blogspot.com

cartoon2

www.sabblok.blogspot.com

ਕੀ ਲੋਕਾਂ ਨੂੰ ਸ਼ਰਾਬ ਪਲਾ ਕੇ ਹੀ ਖੁਸ਼ ਕੀਤਾ ਜਾ ਸਕਦਾ ਹੈ? -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

www.sabblok.blogspot.com
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪਾਰਟੀਆਂ ਕਿਉਂ ਕੀਤੀਆਂ ਜਾਂਦੀਆਂ? ਪਾਰਟੀ ਕਰਨ ਵਾਲੇ ਨੂੰ ਸਾਰਿਆਂ ਦਾ ਖਿਆਲ ਰੱਖਣਾਂ ਪੈਂਦਾ ਹੈ। ਮੇਜ਼ਬਾਨੀ ਕਰਨ ਲਈ ਚੰਗਾ ਹੋਟਲ ਦਾ ਮਾਲਕ ਮੀਟ, ਵੈਜ਼ੀ, ਸ਼ਰਾਬ ਜੂਸ ਅੱਛੇ ਖਾਣੇ ਦਾ ਪਬੰਦ ਕਰੇਗਾ। ਵੇਟਰ ਮਹਿਮਾਨਾਂ ਲਈ ਟੇਬਲ ਉਤੇ ਸਾਰਾ ਕੁੱਝ ਸਜਾ ਕੇ ਰੱਖੇਗਾ। ਪਾਰਟੀ ਦਾ ਪ੍ਰਬੰਦ ਕਰਨ ਵਾਲੇ ਚੰਗੇ ਵੇਟਰ ਹੀ ਤਾਂ ਹੁੰਦੇ ਹਨ। ਉਹ ਚਾਹੇ ਆਪ ਸ਼ਰਾਬ ਪੀਂਦਾ ਹਨ ਜਾਂ ਨਹੀਂ। ਅਗਰ ਐਸੇ ਮਹਿਮਾਨ ਪੀਣ ਵਾਲੇ ਸੱਦੇ ਹਨ। ਉਨਾਂ ਲਈ ਬੋਤਲ ਰੱਖਣੀ ਹੀ ਰੱਖਣੀ ਹੈ। ਉਸ ਪਿਛੋ ਸ਼ਰਾਬੀਆਂ ਦੀਆਂ ਉਲਟੀਆਂ ਵੀ ਸਾਫ਼ ਕਰਨੀਆਂ ਹਨ। ਹੋ ਸਕਦਾ ਹੈ, ਸ਼ਰਾਬੀ ਘਰੋਂ ਘਰੀ ਛੱਡਣੇ ਪੈਣ। ਸ਼ਰਾਬੀਆਂ ਬਗੈਰ ਪਾਰਟੀ ਸੁੰਨੀ ਲੱਗਦੀ ਹੈ। ਇਹੀ ਰੌਣਕ ਲਗਾਉਂਦੇ ਹਨ। ਪਾਰਟੀ, ਵਿਆਹ ਦੇ ਵਿੱਚ ਬਾਜੀ ਪਾਉਣ ਵਾਲੇ ਤਾ ਇਹੀ ਹੁੰਦੇ ਹਨ। ਕਈ ਪਤਨੀਆਂ ਰੁਸ ਜਾਂਦੀਆਂ ਹਨ। ਪਤੀ ਦੀ ਸੇਵਾ ਨਹੀਂ ਹੋਈ। ਸ਼ਰਾਬ ਨਹੀਂ ਦਿੱਤੀ। ਬਹੁਤੇ ਪਹਿਲਾਂ ਹੀ ਕਹਿ ਦਿੰਦੇ ਹਨ, " ਸ਼ਰਾਬ ਨਹੀਂ ਮਿਲੇਗੀ ਤਾਂ ਪਾਰਟੀ ਕਾਹਦੀ ਹੈ। ਅਸੀਂ ਐਸੀ ਪਾਰਟੀ ਵਿੱਚ ਨਹੀਂ ਜਾਂਦੇ। ਇਸ ਨਾਲੋਂ ਅਖੰਡ ਪਾਠ ਪ੍ਰਕਾਸ਼ ਕਰ ਲੈਣ। " ਜਦੋਂ ਪਤਾ ਹੈ, ਸ਼ਰਾਬ ਪੀਣ ਵਾਲੇ ਹੀ ਆਉਣੇ ਹਨ। ਉਨਾਂ ਦੀ ਸੇਵਾ ਕਰਕੇ ਸ਼ਰਾਬ ਪਿਲਾਉਣੀ ਹੈ। ਸ਼ਰਾਬ ਪਾਰਟੀ ਵਿਆਹ ਦੇ ਵਿੱਚ ਭਾੜਥੂ ਪਾਉਣਗੇ। ਖੁਸ਼ੀ ਵਿੱਚ ਕੋਈ ਬਖੇੜਾ ਖੜ੍ਹਾ ਕਰਨਗੇ। ਕਿਉਂ ਸ਼ਰਾਬੀਆਂ ਨੂੰ ਨਿਉਤਾਂ ਦਿੰਦੇ ਹੋ? ਆਪਣਾਂ ਕੀਮਤੀ ਪੈਸਾ, ਸਮਾਂ ਲੋਕਾਂ ਖੁਸ਼ ਕਰਨ ਲਈ, ਸ਼ਰਾਬ ਪਲਾਉਣ ਵਿੱਚ ਗੁਜ਼ਾਰ ਦਿੰਦੇ ਹੋ। । ਕੀ ਲੋਕਾਂ ਨੂੰ ਸ਼ਰਾਬ ਪਲਾ ਕੇ ਹੀ ਖੁਸ਼ ਕੀਤਾ ਜਾ ਸਕਦਾ ਹੈ? ਕੀ ਸ਼ਰਾਬੀ ਖੁਸ਼ ਹੁੰਦੇ ਦੇਖੇ ਹਨ? ਸ਼ਰਾਬੀ ਸਰੀਫ਼ ਬੰਦੇ ਦੇ ਮੱਲੋਮੱਲੀ ਗਲ਼ ਪੈਂਦੇ ਦੇਖਿਆ ਹੈ। ਸ਼ਰਾਬੀਆਂ ਨੂੰ ਗਾਲ਼ਾਂ ਕੱਢਦੇ ਸੁਣਿਆ ਹੈ। ਕਿਸੇ ਨਾਲ ਪੰਗਾਂ ਲੈਂਦੇ ਦੇਖਿਆ ਹੈ। ਜ਼ਮੀਨ ਉਤੇ ਲਿਟਦੇ ਦੇਖਿਆ ਹੈ। ਇੰਨਾਂ ਸ਼ਰਾਬੀਆਂ ਨੂੰ ਇਹੀ ਜਿੰਦਗੀ ਜਿਉਣ ਵਿੱਚ ਮਜ਼ਾ ਆਉਂਦਾ ਹੈ। ਪਾਰਟੀ, ਵਿਆਹ ਦੇ ਲੋਕਾਂ ਦੇ ਇੱਕਠ ਵਿੱਚ ਉਹੀ ਇਹ ਕਰਤੂਤਾਂ ਕਰੇਗਾ। ਜਿਸ ਨੂੰ ਦੁਨੀਆਂ ਦੀ ਸ਼ਰਮ ਸੁਰਤ ਨਹੀਂ ਹੈ। ਐਸੇ ਲੋਕਾਂ ਨੂੰ ਦੁਨੀਆਂ ਦੀ ਪ੍ਰਵਾਹ ਨਹੀ ਹੁੰਦੀ। ਸ਼ਰਾਬ ਪਿਲਾ ਕੇ, ਸ਼ਰਾਬੀਆਂ ਨੂੰ ਖੁਸ਼ ਤਾਂ ਕੀਤਾ ਜਾਂਦਾਂ ਹੈ। ਉਹ ਦਿਜਆ ਦਾ ਰੋਣ ਦਾ ਇੰਤਜ਼ਾਮ ਕਰ ਦਿੰਦੇ ਹਨ। ਮਾੜੀਆਂ ਘੱਟਨਾਵਾਂ ਵਿੱਚ ਬਹੁਤੀ ਬਾਰ ਸ਼ਰਾਬੀ ਜੁੰਮੇਬਾਰ ਹੁੰਦੇ ਹਨ। 
ਪੈਲਸ ਵਿੱਚ ਪਾਰਟੀ, ਵਿਆਹ ਉਤੇ ਸ਼ਰਾਬ ਪੀਣ ਵਾਲਿਆਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ। ਬਗੈਰ ਸੱਦੇ ਆਪੇ ਵੀ ਆ ਜਾਂਦੇ ਹਨ। ਕਿਹੜਾ ਨਾਂਮ ਦੇਖ ਕੇ ਅੰਦਰ ਲੰਘਣ ਦਿੰਦੇ ਹਨ? ਛੱੜਿਆਂ ਦੇ ਘਰ ਵਾਂਗ ਜੋ ਮਰਜ਼ੀ ਅੰਦਰ ਵੜੀ ਨਿੱਕਲੀ ਜਾਵੇ। ਕੁੱਤਾ, ਬਿੱਲਾ, ਬੰਦਾ ਸਬ ਇੱਕ ਬਰਾਬਰ ਹੈ। ਪੈਲਸ ਦੇ ਨੇੜੇ ਜਿੰਨੇ ਵੀ ਸ਼ਰਾਬੀ ਹਨ। ਮੰਗਲਵਾਰ ਤੇ ਵੀਰਵਾਰ ਨੂੰ ਛੱਡ ਕੇ, ਉਨਾਂ ਦੀਆਂ ਬਾਕੀ ਸਾਰੇ ਦਿਨ ਮੌਜ਼ਾ ਬੱਣੀਆਂ ਰਹਿੰਦੀਆਂ ਹਨ। ਮੰਗਲਵਾਰ ਤੇ ਵੀਰਵਾਰ ਨੂੰ ਜੱਟ, ਸਿੱਖ ਵਿਆਹ ਨਹੀਂ ਕਰਦੇ। ਜੱਟ, ਸਿੱਖ ਹੀ ਸਬ ਤੋਂ ਵੱਧ ਸ਼ਰਾਬ ਪਿਲਾਉਣ ਦੀ ਸੇਵਾ ਕਰਦੇ ਹਨ। ਪਿਉ ਦਾਦੇ ਦੀਆਂ ਜ਼ਮੀਨਾਂ ਵੇਚ ਕੇ, ਬੈਂਕਾਂ ਤੇ ਆੜਤੀਏ ਤੋਂ ਕਰਜ਼ਾ ਲੈ ਕੇ, ਪਾਰਟੀਆਂ, ਵਿਆਹਾਂ ਵਿੱਚ ਸ਼ਰਾਬ ਦਾ ਜੱਗ ਕਰਦੇ ਹਨ। ਜੋ ਹੋਰਾਂ ਨੂੰ ਜ਼ਹਿਰ ਪਿਲਾਉਂਦੇ ਹਨ। ਆਪ ਵੀ ਜ਼ਹਿਰ ਖਾ ਕੇ, ਆਪਣਾਂ ਅੰਤ ਕਰ ਲੈਦੇ ਹਨ। ਐਸੇ ਵੈਸ਼ੀਆਂ ਦੇ ਮਰਨ ਦਾ ਭੋਰਾ ਦੁੱਖ ਨਹੀਂ ਹੈ। ਇਹ ਧਰਤੀ ਉਤੇ ਬੌਝ ਹਨ। ਜੋ ਸਮਾਜ ਨੂੰ ਗੰਦਾ ਕਰਦੇ ਹਨ। ਮਾਵਾਂ ਨੂੰ ਐਸੇ ਪੁੱਤਰ ਜੰਮਦਿਆਂ ਦਾ ਗਲ਼ਾ ਘੁੱਟ ਦੇਣਾ ਚਾਹੀਦਾ ਹੈ। ਮੈਂ ਧਾਲੀਵਾਲ ਜੀ ਦਾ ਲੇਖ ਪੜ੍ਹ ਰਹੀ ਸੀ। ਪਾਏਲਿਟ ਰੰਬ ਪੀਂਦਾ ਹੁੰਦਾ ਸੀ। ਇਸ ਨੂੰ ਵੀ ਘੁੱਟ ਲੁਆ ਦਿੰਦਾ ਸੀ। ਜਦੋਂ ਉਹ ਮਰ ਗਿਆ। ਉਸ ਦੀ ਪਤਨੀ ਬਾਰਾਂ-ਪੱਬਾਂ ਵਿੱਚ ਜਾ ਕੇ ਪੀਣ ਲੱਗ ਗਈ ਸੀ। ਇਸ ਦਾ ਮੱਤਲੱਬ ਪਤਨੀ, ਪਹਿਲਾਂ ਵੀ ਪਤੀ ਦੀ ਸ਼ਰਾਬ ਪੀਂਦੀ ਸੀ। ਸ਼ਰਾਬੀ ਪਤੀ ਦੇ ਮਰਨ ਨਾਲ ਸ਼ਰਾਬ ਘਰੋਂ ਮੁੱਕ ਗਈ। ਘਰ ਰੱਖ ਨਹੀਂ ਸਕਦੀ ਸੀ। ਬਾਰ ਵਿੱਚ ਜਾਂ ਕੇ ਪੀਣ ਲੱਗ ਗਈ। ਇੱਕ ਬੱਚੇ ਨੇ ਡੈਡੀ ਦੀ ਸ਼ਰਾਬ ਦੀ ਗਲਾਸੀ ਵਿੱਚ ਉਗ਼ਲੀਂ ਡੁਬਕੋ ਕੇ, ਮੂੰਹ ਵਿੱਚ ਪਾ ਲਈ। ਉਸ ਦੀ ਮਾਂ ਨੇ ਬੱਚੇ ਦੀ ਉਗ਼ਲ਼ੀਂ ਨੂੰ ਚੂੰਨੀ ਨਾਲ ਸਾਫ਼ ਕਰਦੇ ਹੋਏ ਕਿਹਾ, " ਹਾਏ ਮਾਂ ਮਰਜ਼ੇ, ਪੁੱਤ ਇਹ ਤਾਂ ਕੌੜੀ ਹੈ। " ਉਸ ਮਾਂ ਨੂੰ ਸ਼ਰਾਬ ਦੇ ਸੁਆਦ ਦਾ ਕਿਵੇਂ ਪਤਾ ਲੱਗਾ? ਕਹਿੰਦੇ, " ਇੱਕ ਹੋਰ ਅੋਰਤ ਨੇ ਪੀਤੀ ਵਿੱਚ ਪੁੱਠੀ ਸਲਵਾਰ ਪਾ ਲਈ। ਲੋਰ ਵਿੱਚ ਕਹਿੰਦੀ ਫਿਰਦੀ ਸੀ , " ਅੱਜ ਤਾ ਪੂਰਾ ਪਿੰਡ ਹੀ ਮਿੱਤਰਾ ਦਾ ਹੈ। " ਬੁੜੀ ਨਸ਼ੇ ਵਿੱਚ ਹੋ ਗਈ। " ਬੇਫ਼ਿਕਰ ਹੋ ਜਾਵੋਂ ਔਰਤਾਂ ਵੀ ਪੀਣ ਲੱਗ ਗਈਆਂ ਹਨ। ਸ਼ੁਰੂ ਵਿੱਚ ਗੱਲ ਦਬੀ ਰਹਿੰਦੀ ਹੈ। ਜਦੋਂ ਬਹੁਤੀ ਪੀਤੀ ਚੜ੍ਹ ਜਾਂਦੀ ਹੈ। ਸ਼ਰਾਬ ਆਪੇ ਸਿਰ ਚੜ੍ਹ ਕੇ ਬੋਲਦੀ ਹੈ। ਪੰਜਾਬ ਵਿੱਚ 2011 ਵਿੱਚ, ਮੈਂ ਪੈਲਸ ਵਿੱਚ ਇੱਕ ਵਿਆਹ ਐਸਾ ਵੀ ਦੇਖਿਆ। ਜੋ ਲਾੜੇ ਨੂੰ ਘੋੜੀ ਚੜ੍ਹਾਉਂਦੇ ਹਨ। ਵਿਆਹ ਰਾਤ ਨੂੰ ਸੀ। ਉਨਾਂ ਦੇ ਵਿਆਹ ਵਿੱਚ ਸ਼ਰਾਬ ਨਹੀਂ ਸੀ। ਵਿਆਹ ਵਿੱਚ ਉਹ ਲੋਕ ਵੀ ਸਾਡੇ ਵਾਂਗ ਹੀ ਖੁਸ਼ ਸਨ। ਉਵੇਂ ਹੀ ਨੱਚਦੇ ਗਾਉਂਦੇ ਸਨ। ਉਨਾਂ ਨੇ ਸਟੇਜ ਉਤੇ ਕੁੜੀਆਂ ਨਹੀਂ ਨੱਚਾਈਆਂ ਸਨ। ਸਾਡੇ ਲੋਕਾਂ ਨੇ ਆਪ ਵਿਆਹ ਵਿੱਚ ਨੱਚਦਣਾਂ ਗਾਉਣਾਂ ਛੱਡ ਦਿੱਤਾ ਹੈ। ਦਾਮ ਦੇ ਕੇ, ਸਟੇਜ ਉਤੇ ਕੁੜੀਆਂ ਨੱਚਾਈਆਂ ਜਾਂਦੀਆਂ ਹਨ। ਪੈਲਸ ਦੇ ਵਿਆਹ ਵਿੱਚ ਜਾ ਕੇ ਲੱਗਦਾ ਹੈ। ਕਿਸੇ ਗਲ਼ਤ ਜਗਾ ਆ ਗਏ। ਜੋ ਫਿਲਮਾਂ ਵਿੱਚ ਕੋਠੇ ਵਾਲੀਆਂ ਦਿਖਾਉਂਦੇ ਹਨ। ਮਾਂਪੇ ਪੈਲਸ ਵਿੱਚ ਪਾਰਟੀਆਂ, ਵਿਆਹਾਂ ਵਿੱਚ ਧੀਆ ਦੇ ਵਿਆਹ ਵਿੱਚ ਕੰਜ਼ਰ ਖਾਨਾਂ ਕਰਾਉਂਦੇ ਹਨ। ਜਦੋਂ ਵਿਆਹ ਗੁਰਦੁਆਰੇ ਸਾਹਿਬ ਹੋ ਜਾਂਦਾ ਹੈ। ਪੈਲਸ ਵਿੱਚ ਲੋਕ ਕੀ ਕਰਨ ਜਾਂਦੇ ਹਨ? ਇੱਕ ਦੂਜੇ ਦੀਆਂ ਸ਼ਕਲਾਂ ਤੇ ਨਾਚੀਆਂ ਦੇਖਣ ਜਾਂਦੇ ਹਨ। ਲੋਕ ਵਿਹਲੇ ਹਨ। ਪਹਿਲਾਂ ਸ਼ਰਾਬ ਪਿਲਾਉਂਦੇ ਹਨ। ਫਿਰ ਉਨਾਂ ਨੂੰ ਸੰਭਾਲਦੇ ਹਨ। ਕਈਆਂ ਦੇ ਛਿੱਤਰ ਵੀ ਫੇਰਦੇ ਹਨ। ਸੋਨੀ ਦੇ ਵਿਆਹ ਵਿੱਚ ਵੀ ਐਸੇ ਲੋਕਾਂ ਦਾ ਬਹੁਤ ਇੱਕਠ ਸੀ। ਡੋਲੀ ਵਿਦਾ ਹੋਣ ਤੱਕ ਸ਼ਰਾਬੀ ਉਸ ਦੇ ਲੰਘਣ ਵਾਲੇ ਰਸਤੇ ਵਿੱਚ ਫੁੱਲਾਂ ਵਾਂਗ ਵਿਛੇ ਪਏ ਸੀ। ਜਿਉ ਸੋਨੀ ਦੀ ਡੋਲੀ ਤੁਰਨ ਲੱਗੀ। ਚਾਰ ਸਰਾਬੀ ਉਸ ਦੇ ਕੋਲ ਆ ਗਏ। ਚਾਰਾਂ ਕੋਲੋ ਆਪਣੇ ਪੈਰਾਂ ਉਤੇ ਖੜ੍ਹ ਨਹੀਂ ਹੋ ਹੁੰਦਾ ਸੀ। ਇੱਕ ਨੇ ਸੋਨੀ ਦੀ ਬਾਂਹ ਫੜ ਲਈ, ਉਸ ਨੇ ਕਿਹਾ, " ਇਹ ਮੂੰਹ ਛੁਪਾ ਕੇ ਕਿਧਰ ਨੂੰ ਚੱਲੀ ਹੈ। ਅੱਜ ਮੈਨੂੰ ਪਛਾਣਦੀ ਨਹੀਂ ਹੈ। " ਦੂਜਾ ਵੀ ਉਸ ਕੋਲ ਆ ਗਿਆ। ਉਸ ਨੇ ਕਿਹਾ, " ਇਸ ਨੇ ਸਾਨੂੰ ਕੀ ਪਛਾਨਣਾਂ ਹੈ? ਨਵਾਂ ਫੋਰਨ ਵਾਲਾ ਯਾਰ ਜਿਉਂ ਮਿਲ ਗਿਆ ਹੈ। " ਤੀਜੇ ਨੇ ਕਾਰ ਲਿਆ ਕੇ ਡੋਲੀ ਵਾਲੀ ਗੱਡੀ ਤੋਂ ਮੂਹਰੇ ਲਗਾ ਦਿੱਤੀ। ਉਸ ਨੇ ਕਿਹਾ, " ਤੂੰ ਸਾਡੀ ਕਾਰ ਵਿੱਚ ਬੈਠ ਜਾ। ਅਸੀਂ ਤੈਨੂੰ ਕਿਸੇ ਹੋਰ ਨਾਲ ਨਹੀਂ ਜਾਂਣ ਦਿੰਦੇ। " ਚੌਥੇ ਨੇ ਸੋਨੀ ਨੂੰ ਜੱਫ਼ੀ ਪਾ ਲਈ। ਉਸ ਨੇ ਕਿਹਾ, " ਲਾਰੇ ਸਾਨੂੰ ਲਗਾਈ ਗਈ। ਹੁਣ ਬਦੇਸ਼ੀ ਸ਼ਿਕਾਰ ਫਸਾ ਲਿਆ। ਇਦਾ ਨਹੀਂ ਤੈਨੂੰ ਉਡਾਰੀ ਮਾਰਨ ਦਿੰਦੇ। ਅਸੀਂ ਬੱਬੂ ਮਾਨ ਨਹੀਂ। ਸਾਰੀ ਉਮਰ ਗਾਈ ਜਾਵਾਂਗੇ। " ਮਿੱਤਰਾਂ ਦੀ ਛੱਤਰੀ ਤੋਂ ਉਡਗੀ। " ਅਸੀਂ ਚਾਰ ਤੇਰੇ ਯਾਰ ਹਾਂ। ਤੈਨੂੰ ਡੋਲੀ ਨਹੀਂ ਚੜ੍ਹਨ ਦਿੰਦੇ। " ਪੈਲਸ ਵਿੱਚ 600 ਬੰਦੇ ਦਾ ਇੱਕਠ ਸੀ। ਕਿਸੇ ਦੀ ਇੰਨੀ ਹਿੰਮਤ ਨਹੀਂ ਹੋਈ। ਇੰਨਾਂ ਸ਼ਰਾਬੀਆਂ ਨੂੰ ਸੰਭਾਲ ਸਕਣ। ਸਗੋਂ ਲੋਕ ਗੱਲਾਂ ਕਰਨ ਲੱਗੇ। ਸੋਨੀ ਦੀ ਮਾਮੀ ਨੇ ਉਸ ਦੀ ਮੰਮੀ ਨੂੰ ਬੋਲੀ ਮਾਰੀ, " ਧੀ ਨੇ ਚੰਗੀ ਇੱਜ਼ਤ ਬੱਣਾਈ ਹੈ। ਜੇ ਪਤਾ ਸੀ, ਇਹ ਐਸੀ ਕੁੜੀ ਹੈ। ਉਦਾ ਹੀ ਦੇਸ਼ ਨਿੱਕਾਲਾ ਦੇ ਦੇਣਾਂ ਸੀ। ਇੰਨਾਂ ਇੱਕਠ ਕਰਨ ਦੀ ਕੀ ਲੋੜ ਸੀ? ਨਾਲ ਸਾਡਾ ਵੀ ਜਲੂਸ ਕੱਢ ਦਿੱਤਾ। " ਸੋਨੀ ਦੀ ਭੂਆ ਤਾ ਸਿਆਪਾ ਕਰਨ ਬੈਠ ਗਈ। ਉਹ ਰੋਂਦੀ ਹੋਈ ਕਹਿ ਰਹੀ ਸੀ, " ਇਸ ਕੁੜੀ ਨੇ ਮੇਰੇ ਭਰਾ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ। ਅਸੀਂ ਤਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਹਾਂ। " ਚਾਰੇ ਮੁੰਡੇ ਸੋਨੀ ਨਾਲ ਖਿਚਾ-ਧੂਹੀ ਕਰ ਰਹੇ ਸਨ। ਉਸ ਨੂੰ ਕਾਰ ਵਿੱਚ ਬੈਠਣ ਨੂੰ ਕਹਿ ਰਹੇ ਸਨ। ਸੋਨੀ ਦੇ ਨਾਲ ਖਿੱਚੀਆਂ ਆਪਣੀਆਂ ਫੋਟੋ ਮੋਬਾਇਲ ਫੋਨ ਤੋਂ ਦਿਖਾ ਰਹੇ ਸਨ। ਲੋਕ ਸਾਰੇ ਤਮਾਸ਼ਾ ਦੇਖਣ ਵਾਲੇ ਸਨ। ਵਿਚੋਂ ਹੀ ਅਵਾਜ਼ਾਂ ਆਈਆ, " ਮੁੰਡੇ ਵੀ ਸੱਚੇ ਹਨ। ਕੋਈ ਤਾਂ ਗੱਲ ਹੈ? " ਇੱਕ ਹੋਰ ਨੇ ਕਿਹਾ, " ਦੇਖੋ ਕੁੜੀ ਦੇ ਲੱਛਣ, ਚਾਰ ਯਾਰਾਂ ਦੇ ਹੁੰਦੇ ਹੋਏ, ਖ਼ਸਮ ਹੋਰ ਚਾਹੀਦਾ ਹੈ। " ਸੋਨੀ ਦਾ ਡੈਡੀ, ਮਾਮਾਂ, ਫੁਫੜ, ਚਾਚਾ ਹੋਰ ਰਿਸ਼ਤੇਦਾਰ ਸਾਰੇ ਸ਼ਰਾਬ ਨਾਲ ਆਉਟ ਸਨ। ਕਿਸੇ ਨੂੰ ਸੁਰਤ ਨਹੀਂ ਸੀ। ਡੋਲੀ ਲਿਜਾਣ ਵਾਲੇ, ਸ਼ਰਾਬ ਨਾਲ ਆਉਟ ਹੋਏ, ਪੰਜ ਮਰਦ ਡਿੱਕ ਡੋਲੇ ਖਾਦੇ, ਡਿਗਦੇ, ਲੁੱਟਕਦੇ ਤਿਆਰ-ਬਰ-ਤਿਆਰ ਡੋਲੀਆਂ ਲਈ ਖੜ੍ਹੇ ਹਨ। ਪੰਜਾਂ ਵਿੱਚ ਸੁਰਤ ਸਿਰ ਕੋਈ ਨਹੀਂ ਹੈ। ਨਵੇਂ ਲਾੜੇ ਨੂੰ ਸ਼ਰਾਬੀ ਹੋਏ ਨੂੰ ਫੜ ਕੇ ਡੋਲੀ ਵਾਲੀ ਕਾਰ ਵਿੱਚ ਪਾ ਦਿੱਤਾ ਸੀ। ਬਰਾਤ ਦੀਆਂ ਔਰਤਾਂ ਪ੍ਰੇਸ਼ਾਨ ਸਨ। ਲਾੜੇ ਦੀ ਮਾਂ ਨੇ ਸੋਨੀ ਨੂੰ ਲਿਜਾਂਣ ਤੋਂ ਨਾਹ ਕਰ ਦਿੱਤੀ ਸੀ। ਉਹ ਚਾਰੇ ਸ਼ਰਾਬੀ ਵੀ ਨਸ਼ੇ ਦੀ ਲੋਰ ਵਿੱਚ ਸੋਨੀ ਦੇ ਪੈਰਾਂ ਵਿੱਚ ਬੇਸੁਰਤ ਹੋ ਕੇ ਡਿੱਗ ਗਏ ਸਨ। ਲੋਕ ਘਰਾਂ ਨੂੰ ਜਾ ਰਹੇ ਸਨ। ਦੋਂਨੇ ਡੋਲੀਆਂ ਖਾਲੀ ਖੜ੍ਹੀਆਂ ਸਨ। ਦੁਲਹਨ ਛਾਗੇ ਹੋਏ ਤੂਤ ਵਾਂਗ ਖੜ੍ਹੀ ਸੀ।

ARTICLE--------ਗ੍ਰਿਫ਼ਥ ਖੇਡਾਂ ਮੇਰੀ ਨਜ਼ਰੇ: ਮਿੰਟੂ ਬਰਾੜ

www.sabblok.blogspot.com


ਭਾਵੇਂ ਮੈਨੂੰ ਆਸਟ੍ਰੇਲੀਆ ਆਏ ਨੂੰ ਪੂਰੇ ਪੰਜ ਵਰ੍ਹੇ ਬੀਤ ਗਏ ਹਨ ਅਤੇ ਪੈਰ ਚੱਕਰ ਹੋਣ ਕਾਰਨ ਇਸੇ ਦੌਰਾਨ ਤਕਰੀਬਨ ਸਾਰਾ ਆਸਟ੍ਰੇਲੀਆ ਗਾਹ ਮਾਰਿਆ, ਪਰ ਪੰਜਾਬੀ ਵਸੋਂ ਵਾਲੇ ਚਾਰ ਆਸਟ੍ਰੇਲਿਆਈ ਪੇਂਡੂ ਇਲਾਕੇ ਹਾਲੇ ਵੀ ਮੇਰੀ ਪਹੁੰਚ ਤੋਂ ਦੂਰ ਹੀ ਸਨ। ਜਿਨ੍ਹਾਂ ਵਿਚ ਗ੍ਰਿਫ਼ਥ, ਸ਼ੈਪਰਟਨ, ਵੂਲਗੂਲਗਾ ਅਤੇ ਕੇਨਜ਼ ਦਾ ਨਾਂ ਜ਼ਿਕਰਯੋਗ ਹੈ। ਸੋ, ਘੁਮੱਕੜ ਕਿਸਮ ਦੇ ਬੰਦੇ ਲਈ ਇਹ ਇਕ ਚੀਸ ਹੀ ਸੀ ਕਿ ਹਾਲੇ ਤੱਕ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਹੋ ਰਹੀਆਂ, ਗ੍ਰਿਫ਼ਥ ਦੀਆਂ ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ 'ਚ ਕਾਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਸਬੱਬ ਬਣ ਗਿਆ ਤੇ ਅਸੀਂ ਵੀ ਐਡੀਲੇਡ ਤੋਂ ਤਕਰੀਬਨ ੮੫੦ ਕਿੱਲੋਮੀਟਰ ਦਾ ਸਫ਼ਰ ਸੜਕ ਰਾਹੀਂ ਕਰ ਕੇ ਖੇਡਾਂ ਦੇ ਪਹਿਲੇ ਦਿਨ ਦੀ ਤੜਕਸਾਰ ਗ੍ਰਿਫ਼ਥ ਦੀ ਧਰਤੀ ਨੂੰ ਜਾ ਛੋਹਿਆ। 

ਸਾਰੀ ਰਾਤ ਦੇ ਸਫ਼ਰ ਦਾ ਥਕੇਵਾਂ ਹੋਟਲ 'ਚ ਗਰਮ ਪਾਣੀ ਨਾਲ ਨਹਾ ਕੇ ਲਾਹਿਆ ਤੇ ਤਕਰੀਬਨ ਨੌਂ ਕੁ ਵਜੇ ਅਮਨਦੀਪ ਸਿੱਧੂ ਨੂੰ ਆਧੁਨਿਕਤਾ ਜਰੀਏ ਆਵਾਜ਼ ਮਾਰੀ, ਜੋ ਕਿ ਪਿਛਲੀ ਰਾਤ ਹੀ ਕੌਫਸ ਹਾਰਬਰ ਤੋਂ ਚੱਲ ਕੇ ਗ੍ਰਿਫ਼ਥ ਪੁੱਜ ਚੁੱਕੇ ਸਨ । ਅਸੀਂ ਸਭ ਇਕੱਠੇ ਹੋ ਖੇਡ ਮੈਦਾਨ 'ਚ ਜਾ ਪੁੱਜੇ। ਮਹਿਕਮਾ-ਏ-ਮੌਸਮ ਦੀ ਭਵਿੱਖਬਾਣੀ ਸੋਲ੍ਹਾਂ ਆਨੇ ਸੱਚ ਸੀ ਤੇ ਦੋ ਦਿਨ ਕੋਹਰਾ ਪੈਣ ਦੀ ਉਨ੍ਹਾਂ ਦੀ ਭਵਿੱਖਬਾਣੀ ਦਾ ਸਬੂਤ ਸੜਕਾਂ ਤੇ ਖੜੀਆਂ ਕਾਰਾਂ ਉਤੇ ਜੰਮਿਆ ਕੋਹਰਾ ਦੇ ਰਿਹਾ ਸੀ। ਭਾਵੇਂ ਕੜਾਕੇ ਦੀ ਧੁੱਪ ਚੜ੍ਹੀ ਹੋਈ ਸੀ ਪਰ ਫੇਰ ਵੀ ਠੰਢ ਹੱਡ ਸੇਕ ਰਹੀ ਸੀ। ਹਰੇ-ਹਰੇ ਅਤੇ ਪਹਾੜੀ ਦੀ ਜੜ੍ਹ 'ਚ ਬਣੇ ਮੈਦਾਨ ਕੋਹਰੇ ਨਾਲ ਗੱਚ, ਬੜਾ ਹੀ ਮਨਮੋਹਕ ਦ੍ਰਿਸ਼ ਪੇਸ਼ ਕਰ ਰਹੇ ਸਨ। ਮੈਦਾਨ 'ਚ ਪ੍ਰਬੰਧਕਾਂ ਤੋਂ ਸਿਵਾਏ ਪਹੁੰਚਣ ਵਾਲਿਆਂ ਦੀ ਗਿਣਤੀ ਹਾਲੇ ਨਾ-ਮਾਤਰ ਹੀ ਸੀ। ਆਲੇ ਦੁਆਲੇ ਨਿਗ੍ਹਾ ਘੁਮਾ ਕੇ ਦੇਖਿਆ ਤਾਂ ਜਾਪਿਆ ਕਿ ਜਾਂ ਤਾਂ ਅਸੀਂ ਹੀ ਬਾਹਲੇ ਕਾਹਲੇ ਹਾਂ ਜਾਂ ਫੇਰ ਹਾਲੇ ਖੇਡਾਂ ਸ਼ੁਰੂ ਹੋਣ ਦਾ ਵਕਤ ਨਹੀਂ ਹੋਇਆ। ਕਾਰ ਚੋਂ ਉਤਰਦੇ ਸਾਰ ਗਰਮਾ-ਗਰਮ ਚਾਹ ਪੀਣ ਦੀ ਚੁੰਝ ਚਰਚਾ ਹਾਲੇ ਚੱਲ ਹੀ ਰਹੀ ਹੀ ਸੀ ਕਿ ਖੇਡ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਤੇ ਸੈਕਟਰੀ ਹਰਨੇਕ ਸਿੰਘ ਧਨੋਆ ਨੇ ਸਾਡਾ ਅੱਗਾ ਘੇਰ ਲਿਆ ਤੇ ਕਹਿੰਦੇ ਬਾਕੀ ਕੰਮ ਬਾਅਦ 'ਚ ਪਹਿਲਾਂ ਚਾਹ-ਪਾਣੀ ਛਕੋ। ਸਾਡੀ ਸੋਚ ਤਾਂ ਚਾਹ ਤੱਕ ਸੀਮਤ ਸੀ ਪਰ ਉਥੇ ਤਾਂ ਨਾਲ ਟਿੱਕੀਆਂ ਛੋਲੇ, ਉਤੇ ਮੂਲ਼ੀ ਪਾ ਕੇ ਵਰਤਾਉਣ ਲਈ ਕੁਝ ਸਿੰਘ ਤਿਆਰ ਖੜ੍ਹੇ ਸਨ। ਹੁਣ ਤੱਕ ਤਾਂ ਦੰਦ ਕੜਿਕਾ ਵੱਜੀ ਜਾਂਦਾ ਸੀ ਪਰ ਜਦੋਂ ਦੋ-ਦੋ ਟਿੱਕੀਆਂ ਤੇ ਚਾਹ ਦੇ ਕੱਪ ਅੰਦਰ ਗਏ ਤਾਂ ਕੁਝ ਗੱਲ ਜਿਹੀ ਔੜਨ ਲੱਗੀ। ਚਾਹ ਪੀ ਕੇ ਕੁਦਰਤ ਦੇ ਨਜ਼ਾਰੇ ਕੈਦ ਕਰਨ ਲੱਗਿਆਂ ਕੈਮਰੇ ਦੇ ਲੈਂਸ ਵਿਚੋਂ ਥੋੜ੍ਹੀ ਦੂਰ ਫੁੱਟਬਾਲ ਦੇ ਗਰਾਊਂਡ 'ਚ ਮੁੰਡੇ ਸਰੀਰ ਗਰਮ ਕਰਦੇ ਦਿਸੇ। ਉਨ੍ਹਾਂ ਕੋਲ ਜਾ ਕੇ ਦੇਖਿਆ ਤਾਂ ਉਹ ਵੀ ਘਰ ਦੇ ਹੀ ਨਿਕਲੇ ਯਾਨੀ ਐਡੀਲੇਡ ਤੋਂ ਮੋਹਨ ਨਾਗਰਾ ਦੀ ਟੀਮ ਪੰਜਾਬ ਲਾਇਨ ਵਾਲੇ ਲੋਹੜੇ ਦੀ ਠੰਢ 'ਚ ਕੱਪੜਿਓਂ ਬਾਹਰ ਹੋ ਰਹੇ ਸਨ। ਮੈਂ ਟੀਮ ਦੇ ਇਕ ਹੋਰ ਪ੍ਰਬੰਧਕ ਅਤੇ ਸਾਊਥ ਆਸਟ੍ਰੇਲੀਆ ਦੀ ਰੱਸਾ ਕੱਸੀ ਦੇ ਅਹਿਮ ਖਿਡਾਰੀ ਸੁਖਵਿੰਦਰ ਮੰਗੂਵਾਲੀਆ ਨੂੰ ਪੁੱਛਿਆ ਕਿ, "ਮੈਨੂੰ ਲਗਦਾ ਆਪਾਂ ਸਾਊਥ ਆਸਟ੍ਰੇਲੀਆ ਵਾਲੇ ਕੁਝ ਜ਼ਿਆਦਾ ਹੀ ਕਾਹਲੇ ਲਗਦੇ ਹਾਂ ਤਮਗੇ ਜਿੱਤਣ ਨੂੰ! ਹਾਲੇ ਕੋਈ ਹੋਰ ਤਾਂ ਇੱਥੇ ਬਹੁੜਿਆ ਨਹੀਂ!"

"ਕੋਈ ਨਾ ਬਾਈ ਆਪਾਂ ਜਿੰਨੀ ਕਾਹਲ ਨਾਲ ਆਏ ਹਾਂ, ਉਨੀ ਨਾਲ ਹੀ ਮੁੜ ਜਾਵਾਂਗੇ, ਕਿਉਂਕਿ ਫੁੱਟਬਾਲ 'ਚ ਪਹਿਲਾ ਹੀ ਮੁਕਾਬਲਾ ਸਿੱਖ ਗੇਮਜ਼ ਦੀ ਚੈਂਪੀਅਨ ਟੀਮ ਸਿੰਘ ਸਭਾ ਸਪੋਰਟਸ ਕਲੱਬ ਮੈਲਬਰਨ ਨਾਲ ਮੁਕਾਬਲਾ ਹੋਣਾ ਹੈ", ਮਜ਼ਾਕੀਆ ਸੁਭਾਅ ਦੇ ਸੁਖਵਿੰਦਰ ਦਾ ਜੁਆਬ ਸੀ ।

ਪਿਛਲੇ ਜਿਹੇ ਪਹਿਰ ਸੁਖਵਿੰਦਰ ਦੀ ਗੱਲ ਨੂੰ ਉਦੋਂ ਬੂਰ ਪੈ ਚੁੱਕਿਆ ਸੀ ਜਦੋਂ ਲੰਗਰ ਛਕ ਰਹੇ ਮੋਹਨ ਨਾਗਰਾ ਤੇ ਪ੍ਰਦੀਪ ਪਾਂਗਲੀ ਨੂੰ ਪੁੱਛਿਆ ਕਿ ਫੁੱਟਬਾਲ ਮੈਚਾਂ ਦਾ ਕੀ ਬਣਿਆ? ਤਾਂ ਬੜੇ ਹੀ ਸਕਾਰਾਤਮਿਕ ਤਰੀਕੇ ਨਾਲ ਉਹ ਕਹਿੰਦੇ ਕਿ "ਤਿੰਨ ਮੁਕਾਬਲੇ ਹੋਏ ਨੇ ਜੀ, ਜਿੱਤ ਗਏ ਸਾਡੇ ਵਿਰੋਧੀ ਦੋ-ਦੋ ਦੇ ਫ਼ਰਕ ਨਾਲ" ! 

"ਚਲੋ" ਮੈਂ ਕਿਹਾ, "ਨਜ਼ਰੀਆ ਚੰਗਾ ਜੀ ਤੁਹਾਡਾ ਗਲਾਸ ਨੂੰ ਅੱਧਾ ਭਰਿਆ ਤੱਕਣ ਲਈ। ਕਿਉਂਕਿ ਜੀਵਨ ਚ ਇਕ ਸਕਾਰਾਤਮਕਤਾ ਨੂੰ ਹੀ ਸਫਲਤਾ ਦੀ ਕੁੰਜੀ ਕਿਹਾ ਗਿਆ ਹੈ" । 

ਪਰ ਦੂਜੇ ਪਾਸੇ ਕਬੱਡੀ ਦੇ ਮੈਦਾਨ ਵਕਤ ਦੀ ਸ਼ਿੱਦਤ ਨਾਲ ਹੋ ਰਹੀ ਬੇਕਦਰੀ ਨੂੰ ਬੇਨਕਾਬ ਕਰ ਰਹੇ ਸਨ। ਇਕ ਪਾਸੇ ਜਿੱਥੇ ਲਾਲੀ ਖਿਡਾਰੀਆਂ ਨੂੰ ਮੈਦਾਨ ਵਿਚ ਪਹੁੰਚਣ ਲਈ ਬਾਰ-ਬਾਰ ਸਟੇਜ ਤੇ ਗੁਜ਼ਾਰਿਸ਼ ਕਰ ਰਿਹਾ ਸੀ ਉਥੇ ਅਜੀਤ ਸਿੰਘ ਰਾਹੀ ਵੀ ਆਪਣੀਆਂ ਕਿਤਾਬਾਂ ਦੀ ਪ੍ਰਮੋਸ਼ਨ 'ਚ ਕਾਫ਼ੀ ਰੁੱਝੇ ਰੁੱਝੇ ਦਿਖਾਈ ਦੇ ਰਹੇ ਸਨ । ਦੇਰ ਨਾਲ ਸਹੀ ਪਰ ਹੌਲੀ ਹੌਲੀ ਮੇਲੇ 'ਚ ਰੌਣਕ ਬਣਨੀ ਸ਼ੁਰੂ ਹੋ ਗਈ ਤੇ ਇਕ ਪਾਸੇ ਸੌਕਰ ਅਤੇ ਦੂਜੇ ਪਾਸੇ ਕਬੱਡੀ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣ ਲੱਗੇ ਅਤੇ ਦਰਸ਼ਕਾਂ ਦੀ ਗਿਣਤੀ ਵੀ ਸੈਂਕੜਿਆਂ ਤੋਂ ਹਜ਼ਾਰਾਂ 'ਚ ਹੋ ਗਈ। ਸ਼ੁਰੂ ਦੇ ਕੁਝ ਮੈਚ ਬਿਨਾਂ ਕਮੈਂਟਰੀ ਦੇ ਕੁਝ ਸੁਸਤ ਜਿਹੇ ਲੱਗੇ ਪਰ ਦੁਪਹਿਰ ਤਕ ਜਾਂਦੇ ਜਾਂਦੇ ਮਾਈਕ ਰਣਜੀਤ ਖੇੜਾ ਦੇ ਹੱਥ ਆ ਪਹੁੰਚਿਆ ਤਾਂ ਰੌਣਕ 'ਚ ਕੁਝ ਹੋਰ ਵਾਧਾ ਹੋਇਆ। ਕਬੱਡੀ ਦੇ ਨਾਲ-ਨਾਲ ਰੱਸਾ ਕੱਸੀ ਦੇ ਮੁਕਾਬਲੇ ਵੀ ਇਕ ਪਾਸੇ ਸ਼ੁਰੂ ਹੋ ਗਏ। ਜਿਸ ਵਿਚ ਨੌਜਵਾਨ ਕੁੜੀਆਂ ਦਾ ਇਕ ਮੁਕਾਬਲਾ ਦੇਖ ਕੇ  ਹਰੇਕ ਦਰਸ਼ਕ ਦੰਦਾਂ 'ਚ ਉਂਗਲੀ ਦੇਣ ਲਈ ਮਜਬੂਰ ਹੋ ਗਿਆ ਜਦੋਂ ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਦਿੱਤਾ ਰੱਸਾ ਤੋੜ ਕੇ, ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਜੋ ਪੰਜਾਬਣ ਧੀਆਂ ਨੂੰ ਕਮਜ਼ੋਰ ਅਤੇ ਨਾਜ਼ੁਕ ਸਮਝਦੇ ਹਨ। 

ਦੂਜੇ ਪਾਸੇ, ਜਦੋਂ ਦਾ ਮੈਂ ਆਸਟ੍ਰੇਲੀਆ ਆਇਆ ਹਾਂ ਤਾਂ ਗਾਹੇ ਬਗਾਹੇ ਗ੍ਰਿਫ਼ਥ ਖੇਡਾਂ 'ਚ ਮੇਜ਼ਬਾਨੀ ਅਤੇ ਖਾਣ ਪੀਣ ਦੇ ਚਰਚੇ ਅਕਸਰ ਸੁਣਨ ਨੂੰ ਮਿਲਦੇ ਹਨ। ਪਰ ਅੱਖੀਂ ਦੇਖੇ ਬਿਨਾਂ ਕਿਥੇ ਯਕੀਨ ਆਉਂਦਾ ਹੈ ਕਿ ਵਾਕਿਆ ਹੀ ਸ਼ਹਿਰਾਂ ਤੇ ਪਿੰਡਾਂ ਦੀ ਮੇਜ਼ਬਾਨੀ ਦਾ ਫ਼ਰਕ ਹੁੰਦਾ ਹੈ। ਜਿੱਥੇ ਸ਼ਹਿਰਾਂ 'ਚ ਲਗਦੇ ਇਹੋ ਜਿਹੇ ਖੇਡ ਮੇਲਿਆਂ 'ਚ ਲੋਕ ਲੰਗਰ ਨੂੰ ਤਰਸਦੇ ਦੇਖੇ ਜਾਂਦੇ ਹਨ, ਉਥੇ ਗ੍ਰਿਫ਼ਥ ਦੇ ਇਸ ਖੇਡ ਮੇਲੇ 'ਚ ਨਿਰਣੇ ਕਾਲਜੇ ਤੋਂ ਲੈ ਕੇ ਮੇਲੇ ਦੇ ਅੰਤ ਤੱਕ ਚਾਹ-ਪਾਣੀ ਤੋਂ ਲੈ ਕੇ ਰੋਟੀ, ਮਠਿਆਈ ਅਤੇ ਤਾਜ਼ਾ ਫ਼ਰੂਟ ਲੋਕਾਂ ਤੋਂ ਖਾਧਾ ਨਹੀਂ ਜਾ ਰਿਹਾ ਸੀ। ਬੜੇ ਹੀ ਸੁਚੱਜੇ ਢੰਗ ਨਾਲ ਪ੍ਰਬੰਧਕ ਲੰਗਰ ਵਰਤਾ ਰਹੇ ਸਨ। ਕਈ ਕਈ ਵਾਰ ਤਾਂ ਸੰਗਤਾਂ ਦੀਆਂ ਲਾਈਨਾਂ ਕਾਫ਼ੀ ਵੱਡੀਆਂ ਹੋ ਜਾਂਦੀਆਂ ਸਨ ਪਰ ਮੈਂ ਦੋ ਦਿਨਾਂ 'ਚ ਇਹ ਨਹੀਂ ਸੁਣਿਆ ਕਿ ਭਾਈ ਠਹਿਰ ਜਾਓ ਹਾਲੇ ਚਾਹ ਬਣ ਰਹੀ ਹੈ ਜਾਂ ਕੁਝ ਮੁੱਕ ਗਿਆ ਹੈ ।

ਗ੍ਰਿਫ਼ਥ ਦਾ ਸ਼ਾਇਦ ਹੀ ਕੋਈ ਘਰ ਜਾਂ ਹੋਟਲ ਹੋਵੇਗਾ, ਜਿਸ ਵਿਚ ਮਹਿਮਾਨ ਨਾ ਹੋਣ। ਪਹਿਲੇ ਦਿਨ ਦੀ ਸ਼ਾਮ ਹੁੰਦੇ ਹੀ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ। ਵੱਖ ਵੱਖ ਮਹਿਫ਼ਲਾਂ 'ਚ ਰੌਣਕਾਂ ਲੱਗ ਗਈਆਂ। ਅਸੀਂ ਜਿਹੜੇ ਹੋਟਲ ਵਿਚ ਰੁਕੇ ਹੋਏ ਸੀ ਉਥੇ ਵੀ ਦੇਰ ਰਾਤ ਤੱਕ ਢੋਲ ਵਜਦੇ ਰਹੇ। ਅੱਧੀ ਕੁ ਰਾਤ ਨੂੰ ਕਬੱਡੀ ਖਿਡਾਰੀ ਢੋਲ ਢਮੱਕਾ ਕਰ ਰਹੇ ਲੋਕਾਂ ਨੂੰ ਬੇਨਤੀਆਂ ਕਰਦੇ ਦੇਖੇ ਗਏ ਕਿ ਉਨ੍ਹਾਂ ਨੇ ਕੱਲ੍ਹ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਮੈਚ ਖੇਡਣੇ ਹਨ। ਸੋ ਉਨ੍ਹਾਂ ਨੂੰ ਸ਼ਾਂਤੀ ਨਾਲ ਆਰਾਮ ਕਰ ਲੈਣ ਦਿਓ, ਪਰ... । ਹਰ ਮਹਿਫ਼ਲ ਦਾ ਵੱਖਰਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਸੀ। ਸਾਡੇ ਕਮਰੇ 'ਚ ਵੀ ਮਹਿਫ਼ਲ ਸਜੀ ਹੋਈ ਸੀ, ਬੱਸ ਫ਼ਰਕ ਏਨਾ ਕੁ ਸੀ ਕਿ ਸਾਡੇ ਕਮਰੇ 'ਚ ਤਕਰੀਬਨ ਅਸੀਂ ਦਸ ਕੁ ਪਤਿਤ ਸਿੱਖ ਅੱਧੀ ਰਾਤ ਤੱਕ ਗੁਰਮਤੇ ਕਰਦੇ ਰਹੇ। ਕੁਝ ਇਕ ਨੌਜਵਾਨ ਲੇਖਕਾਂ ਜਿਵੇਂ ਦਵਿੰਦਰ ਧਾਲੀਵਾਲ, ਕਰਨ ਬਰਾੜ ਅਤੇ ਅੰਗਰੇਜ਼ ਸਿੰਘ ਆਦਿ ਬੜੇ ਜਿਗਿਆਸਾ ਭਰੇ ਸਵਾਲ ਕੀਤੇ। ਜਿਨ੍ਹਾਂ ਦੇ ਜਵਾਬ ਅਮਨਦੀਪ ਸਿੱਧੂ ਨੇ ਬੜੇ ਹੀ ਠਰੰ੍ਹਮੇ ਨਾਲ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਅਤੇ ਨਾਲ ਆਸਟ੍ਰੇਲੀਆ ਦੇ ਉਭਰ ਰਹੇ ਨੌਜਵਾਨ ਗਾਇਕ ਵੀਰ ਭੰਗੂ ਨੇ ਆਪਣੀ ਸੋਜ਼ ਭਰੀ ਆਵਾਜ਼ 'ਚ ਰੂਹਾਨੀਅਤ ਨਾਲ ਜੁੜੀਆਂ ਕੁਝ ਨਜ਼ਮਾਂ ਸੁਣਾ ਕੇ ਮਾਹੌਲ ਨੂੰ ਸੂਫ਼ੀਆਨਾ ਰੰਗਤ ਦੇ ਦਿੱਤੀ। ਉਧਰ ਸੁਲੱਖਣ ਸਿੰਘ ਸਹੋਤਾ ਜਿੱਥੇ ਸਾਨੂੰ ਅੱਠ ਬੰਦਿਆਂ ਨੂੰ ਗੱਡੀ 'ਚ ਲੱਦ ਕੇ ਗ੍ਰਿਫ਼ਥ ਲੈ ਪਹੁੰਚਿਆ ਸੀ, ਉਥੇ ਉਸ ਦਾ ਖੇਡਾਂ ਪ੍ਰਤੀ ਪਿਆਰ ਹਰ ਥਾਂ ਝਲਕ ਰਿਹਾ ਸੀ। ਗ੍ਰਿਫ਼ਥ ਆਇਆ ਸ਼ਾਇਦ ਹੀ ਕੋਈ ਇਹੋ ਜਿਹਾ ਬੰਦਾ ਹੋਵੇ ਜੋ ਸੁਲੱਖਣ ਸਿੰਘ ਦੇ ਗੁਣ ਨਾ ਗਾ ਰਿਹਾ ਹੋਵੇ। 

ਦੂਜੇ ਦਿਨ ਫੇਰ ਉਸੇ ਵਰਤਾਰੇ ਨਾਲ ਖੇਡਾਂ ਸ਼ੁਰੂ ਹੋਈਆਂ। ਪ੍ਰਬੰਧਕਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਪਤਾ ਨਹੀਂ ਆਪਣੇ ਲੋਕ ਕਦੋਂ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਵੱਲੋਂ ਮਹਿਮਾਨ ਨਿਵਾਜ਼ੀ 'ਚ ਕੋਈ ਕਸਰ ਨਹੀਂ ਛੱਡ ਰਹੇ ਪਰ ਫੇਰ ਵੀ ਲੋਕ ਆਪਣੀ ਕੋਈ ਜਿੰਮੇਵਾਰੀ ਨਹੀਂ ਨਿਭਾ ਰਹੇ। ਇਕੱਲੇ ਪ੍ਰਬੰਧਕ ਹੀ ਰਾਤ ਨੂੰ ਗਿਆਰਾਂ ਵਜੇ ਤੱਕ ਮੈਦਾਨ ਵਿਚ ਖਿੱਲਰੀਆਂ ਕੁਰਸੀਆਂ ਅਤੇ ਕੂੜਾ ਇਕੱਠਾ ਕਰਦੇ ਰਹੇ ਅਤੇ ਹੁਣ ਫੇਰ ਪੰਜ ਵਜੇ ਦੇ ਅੱਜ ਦੇ ਇੰਤਜ਼ਾਮ ਵਿਚ ਰੁੱਝੇ ਹੋਏ ਹਨ। 

ਉਧਰ ਪਿਛਲੀ ਰਾਤ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੀ ਚੋਣ ਨੇ ਸਾਰਿਆਂ ਨੂੰ ਸਕੂਨ ਦਿਤਾ, ਜਿਸ ਵਿਚ ਅਹੁਦਾ ਛੱਡ ਰਹੇ ਪ੍ਰਧਾਨ ਜਗਜੀਤ ਸਿੰਘ ਗੁਰਮ ਦੀ ਥਾਂ ਸੁੱਖੇ ਜੌਹਲ ਨੂੰ ਸਰਬ ਸੰਮਤੀ ਨਾਲ ਇਹ ਜਿੰਮੇਵਾਰੀ ਦਿੱਤੀ ਗਈ ਅਤੇ ਸਕੱਤਰ ਦੀ ਕੁਰਸੀ ਰੋਣੀ ਰੰਧਾਵਾ ਦੇ ਹਿੱਸੇ ਆਈ। ਇੱਥੇ ਇਹ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸਾਰੇ ਹੀ ਕਬੱਡੀ ਕਲੱਬਾਂ ਨੂੰ ਇਸ ਕਾਰਜਕਾਰਨੀ 'ਚ ਬਣਦਾ ਥਾਂ ਦਿਤਾ ਗਿਆ ਤੇ ਉਹ ਵੀ ਸਾਰਿਆਂ ਦੀ ਸਹਿਮਤੀ ਨਾਲ। ਇਸ ਨਾਲ ਇਕ ਚਰਚਾ ਆਮ ਸੁਣਨ ਨੂੰ ਮਿਲੀ ਕਿ ਪ੍ਰਬੰਧਕਾਂ ਦੀ ਸਹਿਮਤੀ ਕਬੱਡੀ ਦੇ ਭਵਿੱਖ ਲਈ ਵਰਦਾਨ ਦਾ ਕੰਮ ਕਰੇਗੀ।

ਖੇਡਾਂ ਦੇ ਦੂਸਰੇ ਦਿਨ ਮੈਲਬਰਨ ਤੋਂ ਆਈ ਗੱਤਕਾ ਟੀਮ ਨੇ ਵਿਅਸਤ ਦਿਨ ਦੇ ਚੱਲਦਿਆਂ ਕਰੀਬ ਅੱਧਾ ਘੰਟਾ ਗੱਤਕੇ ਦੇ ਜੌਹਰ ਦਿਖਾ ਕੇ ਸਾਰਾ ਮਾਹੌਲ ਖ਼ਾਲਸਾਈ ਕਰ ਦਿੱਤਾ ਤੇ ਜੇਕਰ ਖੇਡਾਂ ਦੀ ਗੱਲ ਕੀਤੀ ਜਾਵੇ ਤਾਂ ਕਬੱਡੀ ਦੀਆਂ ਟੀਮਾਂ 'ਤੇ ਨਾ ਹਾਲੇ ਨਵੀਂ ਕਾਰਜਕਾਰਣੀ ਦਾ ਅਸਰ ਦਿਖਾਈ ਦੇ ਰਿਹਾ ਸੀ ਤੇ ਨਾ ਪੁਰਾਣੀ ਦਾ। ਪ੍ਰਬੰਧਕ ਅਕਸਰ ਦੀ ਤਰ੍ਹਾਂ ਬਾਰ ਬਾਰ ਟੀਮਾਂ ਨੂੰ ਸੱਦੇ ਦੇ ਰਹੇ ਸਨ ਪਰ ਹਾਥੀ ਦੀ ਮਸਤ ਚਾਲ 'ਚ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਸੀ। ਮੈਚ ਵੱਧ ਪਏ ਸਨ ਤੇ ਵਕਤ ਘੱਟ ਸੀ ਤੇ ਉਤੋਂ ਗ੍ਰਿਫ਼ਥ ਦੀ ਕੋਹਰੇ ਵਾਲੀ ਠੰਢ ਭਰੀ ਸ਼ਾਮ ਆਉਂਦੀ ਦਿਖਾਈ ਦੇ ਰਹੀ ਸੀ। ਜਿਵੇਂ ਜਿਵੇਂ ਦਿਨ ਢਲਦਾ ਗਿਆ ਤਾਂ ਮੇਲਾ ਭਖਦਾ ਗਿਆ। ਜਿੱਥੇ ਰੱਸੇ ਖਿੱਚਣ ਵਾਲਿਆਂ 'ਚ ਕੈਨਬਰੇ ਦੇ ਗੱਭਰੂਆਂ ਨੇ ਫਾਈਨਲ ਮੈਚ ਵਿਚ ਸਾਊਥ ਆਸਟ੍ਰੇਲੀਅਨ ਗੱਭਰੂਆਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ, ਉਥੇ ਬੀਬੀਆਂ ਨੇ ਮਿਊਜ਼ੀਕਲ ਚੇਅਰ ਅਤੇ ਰੱਸਾ ਕੱਸ਼ੀ ਵਿਚ ਵੀ ਆਪਣੇ ਜੌਹਰ ਦਿਖਾਏ। ਵੂਲਗੂਲਗੇ ਦੇ ਨੌਜਵਾਨਾਂ ਨੇ ਜੂਨੀਅਰ ਕਬੱਡੀ ਵਿਚ ਆਪਣੀ ਝੰਡੀ ਗੱਡੀ ਅਤੇ ਇਕ ਅਰਧ ਪੰਜਾਬੀ ਮੁੰਡੇ ਵਿਲੀਅਮ ਨੇ ਸਭ ਨੂੰ ਦੱਸ ਦਿੱਤਾ ਕਿ ਪਾਸੇ ਹੋ ਜਾਓ ਆਉਣ ਵਾਲਾ ਭਵਿੱਖ ਮੇਰਾ ਹੈ।

ਬਾਕੀ ਤੇਜੀ ਢਿੱਲੋਂ ਤੇ ਰੌਣੀ ਰੰਧਾਵਾ ਅਤੇ ਸਿੰਘ ਸਭਾ ਸਪੋਰਟਸ ਕਲੱਬ ਦੇ ਪੈਰ ਧਰਤੀ ਤੇ ਨਹੀਂ ਸਨ ਲਗ ਰਹੇ। ਕਿਉਂਕਿ ਉਨ੍ਹਾਂ ਦੀ ਪਿਛਲੇ ਸਾਲ ਤੋਂ ਚੱਲ ਰਹੀ ਜੇਤੂ ਮੁਹਿੰਮ ਜਾਰੀ ਸੀ। ਇਸ ਬਾਰ ਕੁਝ ਇਕ ਸਮੀਕਰਣ ਬਦਲੇ ਸਨ ਅਤੇ ਇਸ ਕਲੱਬ ਦਾ ਇਕ ਅਹਿਮ ਖਿਡਾਰੀ ਬੂਟਾ ਤਲਬਨ ਇਸ ਕਲੱਬ ਦੀ ਜੇਤੂ ਮੁਹਿੰਮ ਨੂੰ ਰੋਕਣ ਲਈ ਪੰਜਾਬੀ ਕਲੱਬ ਮੈਲਬਰਨ ਦੀ ਟੀਮ ਦਾ ਹਿੱਸਾ ਬਣ ਚੁੱਕਿਆ ਸੀ । ਸੰਯੋਗਵੱਸ ਉਸ ਦਾ ਫਾਈਨਲ ਮੁਕਾਬਲਾ ਉਸ ਦੇ ਆਪਣੇ ਹੀ ਪੁਰਾਣੇ ਸਾਥੀਆਂ ਨਾਲ ਹੋ ਰਿਹਾ ਸੀ ਤੇ ਫਾਈਨਲ ਮੈਚ ਦਾ ਆਲਮ ਇਹ ਸੀ ਕਿ ਦਰਸ਼ਕ ਆਮ ਹੀ ਇਹ ਕਹਿੰਦੇ ਸੁਣੇ ਗਏ ਕਿ ਇਹ ਫਾਈਨਲ ਵਰਲਡ ਕੱਪ ਦੇ ਫਾਈਨਲ ਨੂੰ ਵੀ ਮਾਤ ਪਾ ਗਿਆ। ਲੋਕਾਂ ਦਾ ਇਕ ਇਕ ਰੇਡ 'ਤੇ ਡਾਲਰਾਂ ਦਾ ਮੀਂਹ ਵਰ੍ਹਾਉਣਾ ਅਤੇ ਉਨ੍ਹਾਂ ਵੱਲੋਂ ਪੈਂਦਾ ਰੌਲਾ ਇੰਝ ਲਗ ਰਿਹਾ ਸੀ ਕਿ ਖਿਡਾਰੀਆਂ ਦਾ ਜ਼ੋਰ ਘੱਟ ਤੇ ਦਰਸ਼ਕਾਂ ਦਾ ਜ਼ੋਰ ਵੱਧ ਲਗ ਰਿਹਾ ਸੀ। ਬੜੇ ਸਖ਼ਤ ਮੁਕਾਬਲੇ ਦਾ ਅੰਤ ਸਿੰਘ ਸਭਾ ਸਪੋਰਟਸ ਕਲੱਬ ਦੇ ਹੱਕ 'ਚ ਗਿਆ ਅਤੇ ਉਹ ਇਕ ਹੋਰ ਖ਼ਿਤਾਬ ਆਪਣੀ ਝੋਲੀ 'ਚ ਪਾਉਣ 'ਚ ਕਾਮਯਾਬ ਰਹੇ। ਪਰ ਇੱਥੇ ਇਹ ਜ਼ਿਕਰਯੋਗ ਗਲ ਹੈ ਕਿ ਲੋਕਾਂ ਵਿਚ ਇਹ ਵਿਸ਼ਾ ਚਰਚਾ 'ਚ ਸੀ ਕਿ ਸਿੰਘ ਸਭਾ ਵੱਲੋਂ ਮੋਟਾ ਪੈਸਾ ਲਾ ਕੇ ਸਥਾਪਿਤ ਕੀਤੇ ਖਿਡਾਰੀ ਨੂੰ ਇੰਝ ਕਲੱਬ ਨੂੰ ਵਿਚੇ ਛੱਡ ਕੇ ਦੂਜੇ ਕਲੱਬ ਲਈ ਖੇਡਣ ਲੱਗਣਾ ਕੀ ਸਹੀ ਕਦਮ ਹੈ। ਕੀ ਇਹ ਕਬੱਡੀ ਲਈ ਚੰਗੇ ਭਵਿੱਖ ਦਾ ਸੰਕੇਤ ਹੈ। ਪਰ ਇਸ ਦਾ ਫ਼ੈਸਲਾ ਤਾਂ ਆਉਣ ਵਾਲਾ ਕੱਲ੍ਹ ਹੀ ਕਰੇਗਾ ਤੇ ਦੂਜਾ ਪੱਖ ਜਾਣਨ ਲਈ ਸੰਬੰਧਿਤ ਖਿਡਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਕ ਪੱਖ ਜਾਣਨ ਤੋਂ ਬਾਅਦ ਤਾਂ ਬੂਟੇ ਨੂੰ ਹੀ ਕਸੂਰਵਾਰ ਸਮਝਿਆ ਜਾ ਰਿਹਾ ਹੈ । ਖੇਡ ਦੌਰਾਨ ਬੂਟੇ ਤਲਬਨ ਦੇ ਪ੍ਰਦਰਸ਼ਨ ਵਿਚ ਵੀ ਇਸ ਸਾਰੇ ਕਾਂਡ ਦਾ ਅਸਰ ਸਾਫ਼ ਦਿਖਾਈ ਦਿੱਤਾ। ਜਿਹੜਾ ਬੂਟਾ ਬੈੱਸਟ ਜਾਫੀ ਹੁੰਦਾ ਸੀ, ਕੱਲ੍ਹ ਉਹ ਉਹੀ ਜਿਹੀ ਖੇਡ ਨਹੀਂ ਦਿਖਾ ਸਕਿਆ। ਪਰ ਉਮੀਦ ਕਰਦੇ ਹਨ ਕਿ ਛੇਤੀ ਹੀ ਇਹਨਾਂ ਮਸਲਿਆਂ ਦਾ ਹੱਲ ਨਿਕਲੇਗਾ ਅਤੇ ਦਰਸ਼ਕ ਬੂਟੇ ਦੀ ਖੇਡ ਦਾ ਆਨੰਦ ਮਾਣ ਸਕਣਗੇ। ਸੋਨੀ ਕਾਉਂਕੇ, ਗੱਲੀਂ ਪੱਤੋਂ ਅਤੇ ਰੋਮੀ ਨੂੰ ਬੈੱਸਟ ਰੇਡਰ ਚੁਣਿਆ ਗਿਆ। ਸੌਕਰ 'ਚ ਵੀ ਸਿੰਘ ਸਭਾ ਸਪੋਰਟਸ ਦੀ ਝੰਡੀ ਕਾਇਮ ਰਹੀ। ਆਸਟ੍ਰੇਲੀਆ ਦੇ ਉਭਰ ਰਹੇ ਗਾਇਕ ਵੀਰ ਭੰਗੂ ਨੇ ਆਪਣੀ ਬੁਲੰਦ ਆਵਾਜ਼ ਦੇ ਜੌਹਰ ਦੋਨੇਂ ਦਿਨ ਮੈਦਾਨ ਵਿਚ ਬਿਖੇਰ ਕੇ ਸਾਰੇ ਮਾਹੌਲ ਨੂੰ ਰੰਗਮਈ ਕਰ ਦਿੱਤਾ । ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਦੀਪੀ ਗਿੱਲ ਨੇ ਸਾਰੇ ਮੇਲੇ ਦੌਰਾਨ ਤਕਰੀਬਨ ਬਾਰਾਂ ਸੌ ਫ਼ੋਟੋ ਖਿੱਚ ਕੇ ਇਸ ਮੇਲੇ ਨੂੰ ਸੱਦਾ ਲਈ ਕੈਦ ਕਰ ਲਿਆ। 

ਹਰਭਜਨ ਖੈਰਾ, ਸਤਿਨਾਮ ਪਾਬਲਾ, ਰਣਜੀਤ ਸ਼ੇਰਗਿੱਲ, ਅਜੀਤ ਸਿੰਘ, ਜਗਜੀਤ ਸਿੰਘ ਗੁਰਮ, ਕੁਲਦੀਪ ਬਾਸੀ, ਸੁੱਖਾ ਜੌਹਲ, ਰਵਿੰਦਰ ਸਿੰਘ ਹਨੀ, ਸਰਤਾਜ ਧੌਲ਼, ਤੇਜਸਦੀਪ ਅਜਨੋਦਾ, ਪ੍ਰੋਫੈਸਰ ਨਿਰਮਲ ਸਿੰਘ, ਤੇਜਪਾਲ ਢਿੱਲੋਂ, ਜਰਨੈਲ ਸ਼ੌਕਰ, ਮੇਜਰ ਸਿੰਘ ਸ਼ੌਕਰ, ਦਾਰਾ ਸਿੰਘ ਔਜਲਾ, ਸਰਬਜੀਤ ਜੌਹਲ, ਸਕੱਤਰ ਸਿੰਘ ਗਿੱਲ, ਮੁਖ਼ਤਿਆਰ ਸਿੰਘ ਗਿੱਲ, ਸੁਰਿੰਦਰ ਜੌਹਲ, ਗੁਰਦੀਪ ਸਿੰਘ, ਪਰਮਜੀਤ ਜੌਹਲ, ਸੁਰਜੀਤ ਪਾਂਗਲੀ, ਆਹਲੂਵਾਲੀਆ, ਜਤਿੰਦਰ ਨਿੱਝਰ, ਲਖਬੀਰ ਸਿੱਧੂ, ਮਨਦੀਪ ਸੈਣੀ, ਕੁਲਦੀਪ ਔਲਖ ਆਦਿ ਪਤਵੰਤੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾ ਰਹੇ ਸਨ। 

ਲਓ ਜੀ! ਹੁਣ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰ ਲਈਏ। ਯਾਨੀ ਮੀਡੀਆ ਦੀ ਗੱਲ ਕਰ ਲਈਏ। ਹਰ ਵਾਰ ਦੀ ਤਰ੍ਹਾਂ ਮੀਡੀਆ ਗੱਜ-ਵੱਜ ਕੇ ਪਿਛਲੇ ਇਕ ਮਹੀਨੇ ਤੋਂ ਗ੍ਰਿਫ਼ਥ ਖੇਡਾਂ ਦਾ ਢੋਲ ਆਪੋ ਆਪਣੀ ਤਾਲ 'ਚ ਵਜਾ ਰਿਹਾ ਸੀ। ਬਹੁਤ ਸਾਰੇ ਅਖ਼ਬਾਰਾਂ ਤੇ ਰੇਡੀਉ ਦੇ ਨੁਮਾਇੰਦੇ ਇੱਥੇ ਹਾਜ਼ਰ ਸਨ। ਉਘਾ ਕਾਲਮ ਨਵੀਸ ਗੱਜਣ ਵਾਲਾ ਸੁਖਮਿੰਦਰ ਪਿਛਲੇ ਸਾਲ ਦਾ ਗਿੱਝਿਆ ਗਿਝਾਇਆ ਇਸ ਵਾਰ ਫਿਰ ਵਿਆਹ 'ਚ ਆਏ ਮੇਲ ਵਾਂਗ ਘੁਕਦਾ ਫਿਰਦਾ ਸੀ। ਪ੍ਰਬੰਧਕਾਂ ਵੱਲੋਂ ਮੀਡੀਆ ਲਈ ਸਨਮਾਨ ਚਿੰਨ੍ਹ ਵੀ ਬਣਾਏ ਹੋਏ ਸਨ। ਭਾਵੇਂ ਪ੍ਰਬੰਧਕਾਂ ਨੇ ਪਹਿਲੇ ਦਿਨ ਹੀ ਸਾਰੇ ਮੀਡੀਆ ਦੇ ਨੁਮਾਇੰਦਿਆਂ ਦੀ ਲਿਸਟ ਬਣਾ ਰੱਖੀ ਸੀ। ਪਰ "ਸਾਡੇ ਵਾਰੀ ਰੰਗ ਮੁੱਕਿਆ, ਹੋਲੀ ਗ਼ੈਰਾਂ ਨਾਲ ਖੇਡੀ ਤੂੰ ਬਥੇਰੀ" ਵਾਲੀ ਗੱਲ ਅਕਸਰ ਹੀ ਮੀਡੀਆ ਨਾਲ ਹੁੰਦੀ ਰਹੀ ਹੈ। ਮਾਈਕ ਧਾਰੀ, ਕੁਝ ਇਕ ਬੰਦਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਮੀਡੀਆ ਨੂੰ ਨਜ਼ਰ ਅੰਦਾਜ਼ ਕਰ ਰਹੇ ਸਨ। ਇਕ ਦੋ ਵਾਰ ਇਹ ਆਵਾਜ਼ਾਂ ਤਾਂ ਸੁਣਨ ਨੂੰ ਮਿਲ ਰਹੀਆਂ ਸਨ ਕਿ ਉਹ ਕਿਧਰ ਗਏ ਮੀਡੀਆ ਵਾਲਿਓ! ਗਰਾਊਂਡ 'ਚ ਆ ਜੋ, ਫ਼ੋਟੋ ਖਿੱਚਣੀ ਹੈ। ਇਹ ਸੁਣ ਕੇ ਮੀਡੀਆ ਵਾਲਿਆਂ ਨੂੰ ਇੰਝ ਲਗ ਰਿਹਾ ਸੀ ਜਿਵੇਂ ਉਨ੍ਹਾਂ ਨੂੰ ਦਿਹਾੜੀ ਤੇ ਲਿਆਂਦਾ ਗਿਆ ਹੋਵੇ। ਪਰ ਇਹ ਕਿਸੇ ਤੋਂ ਛੁਪਿਆ ਨਹੀਂ ਕਿ ਖ਼ਾਸ ਕਰ ਵਿਦੇਸ਼ 'ਚ ਮੀਡੀਆ ਘਰ ਫ਼ੂਕ ਤਮਾਸ਼ੇ ਤੋਂ ਵੱਧ ਹੋਰ ਕੁਝ ਨਹੀਂ। ਇੱਥੇ ਇਕ ਗੱਲ ਜ਼ਿਕਰਯੋਗ ਹੈ ਕਿ ਗਰਾਊਂਡ ਦੇ ਨਾਲ-ਨਾਲ ਇਕ ਮਾਈਕ ਸਟੇਜ ਤੇ ਵੀ ਚੱਲ ਰਿਹਾ ਸੀ। ਪਰ ਕਿਸੇ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਦਿੱਤੀ ਲਿਸਟ ਦਾ ਜ਼ਿਕਰ ਨਹੀਂ ਕੀਤਾ ਗਿਆ। ਸ਼ਾਇਦ ਖੇਡਾਂ 'ਚ ਹੀ ਏਨੇ ਵਿਅਸਤ ਸਨ ਕਿ ਉਨ੍ਹਾਂ ਨੂੰ ਮੀਡੀਆ ਵੱਲੋਂ ਕੀਤੀ ਗਈ ਸੇਵਾ ਦਿਖਾਈ ਨਹੀਂ ਦਿੱਤੀ। 

ਇਹ ਵੀ ਜ਼ਿਕਰਯੋਗ ਹੈ ਕਿ ਕੁਝ ਇਕ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ, ਜਦੋਂ ਉਹ ਕਿਸੇ ਕੋਲ ਆ ਜਾਣ ਤਾਂ ਇਨਸਾਨ ਦੀਆਂ ਜਿੰਮੇਵਾਰੀਆਂ 'ਚ ਕਾਫ਼ੀ ਵਾਧਾ ਹੋ ਜਾਂਦਾ ਹੈ। ਉਨ੍ਹਾਂ ਵਿਚੋਂ ਇਕ ਚੀਜ਼ ਮਾਈਕ ਵੀ ਹੈ। ਭਾਵੇਂ ਹਰ ਵਾਰ ਦੀ ਤਰ੍ਹਾਂ ਮਾਈਕ ਬਹੁਤ ਹੀ ਹੰਢੇ ਵਰਤੇ ਬੰਦਿਆਂ ਰਣਜੀਤ ਸਿੰਘ ਖੇੜਾ ਅਤੇ ਚਰਨਾਮਤ ਸਿੰਘ ਦੇ ਹੱਥ ਸੀ। ਪਰ ਫੇਰ ਵੀ ਉਹ ਪਤਾ ਨਹੀਂ ਕਿਉਂ ਕੁਝ ਇਕ ਗੱਲਾਂ ਨੂੰ ਅੱਖੋਂ ਪਰੋਖੇ ਕਰ ਰਹੇ ਸਨ। ਮੈਂ ਇੱਥੇ ਆਪਣੀ ਗੱਲ ਨਹੀਂ ਕਰ ਰਿਹਾ ਕਿ ਮੈਨੂੰ ਉਨ੍ਹਾਂ ਨੇ ਸਤਿਕਾਰ ਨਹੀਂ ਦਿੱਤਾ। ਉਲਟਾ ਮੇਰਾ ਜ਼ਿਕਰ ਤਾਂ ਇਕ ਦੋ ਵਾਰ ਹੋਇਆ ਪਰ ਉਥੇ ਅਜੀਤ, ਜੱਗ ਬਾਣੀ, ਪੰਜਾਬੀ ਟ੍ਰਿਬਿਊਨ, ਦੀ ਪੰਜਾਬ, ਚੜ੍ਹਦੀਕਲਾ, ਹਰਮਨ ਰੇਡੀਉ, ਆਪਣਾ ਪੰਜਾਬ ਟੀ ਵੀ, ਪੰਜਾਬੀ ਜਾਗਰਨ, ਪੰਜਾਬੀ ਨਿਊਜ਼ ਆਨਲਾਈਨ, ਦੀ ਟਾਈਮਜ਼ ਆਫ਼ ਪੰਜਾਬ, ਸਪਾਈਸ ਰੇਡੀਉ ਤੇ ਸ਼ਬਦ ਸਾਂਝ ਆਦਿ ਤੋਂ ਵੀ ਬੰਦੇ ਹਾਜ਼ਰ ਸਨ। ਮੈਂ ਉਨ੍ਹਾਂ ਦਾ ਜ਼ਿਕਰ ਪ੍ਰਬੰਧਕਾਂ ਕੋਲ ਪਈ ਲਿਸਟ 'ਚ ਤਾਂ ਦੇਖਿਆ ਸੀ ਪਰ ਕਿਤੇ ਹੋਰ ਹੁੰਦਾ ਨਹੀਂ ਸੁਣਿਆ। ਇਹਨਾਂ ਸਾਰੇ ਨੁਮਾਇੰਦਿਆਂ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਭਾਵੇਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਫੇਰ ਵੀ ਜਦੋਂ ਦੋ ਚਾਰ ਬੰਦਿਆਂ ਨੂੰ ਛੱਡ ਕੇ ਸਭ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੋਵੇ ਤਾਂ ਇਹ ਸਹੀ ਗੱਲ ਨਹੀਂ ਹੈ। 

ਇਕ ਗੱਲ ਹੋਰ ਜ਼ਿਕਰਯੋਗ ਹੈ ਕਿ ਇਹ ਵਰਤਾਰਾ ਕੋਈ ਖ਼ਾਸ ਨਹੀਂ ਅਕਸਰ ਹੀ ਇੰਝ ਹੁੰਦਾ ਰਹਿੰਦਾ ਹੈ। ਇੱਥੇ ਬੱਸ ਏਨਾ ਕੁ ਫ਼ਰਕ ਸੀ ਕਿ ਪ੍ਰਬੰਧਕਾਂ ਦਾ ਕਸੂਰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇੱਥੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਖੇਡ ਹੀ ਏਨੀ ਵਿਅਸਤ ਸੀ ਕਿ ਫ਼ਾਲਤੂ ਦੀਆਂ ਗੱਲਾਂ ਨੂੰ ਟਾਈਮ ਹੀ ਨਹੀਂ ਸੀ ਕਿਉਂਕਿ ਇਸ ਗੱਲ ਦਾ ਸਬੂਤ ਇਸ ਗੱਲ ਤੋਂ ਮਿਲਦਾ ਜਦੋਂ ਕੁਲਦੀਪ ਬਾਸੀ ਹੋਰਾਂ ਨੇ ਕਮੈਂਟਰੀ ਕਰਨ ਵਾਲਿਆਂ ਨੂੰ ਆਪਣਾ ਧਿਆਨ ਸਿਰਫ਼ ਖੇਡ ਤੇ ਕੇਂਦਰਿਤ ਕਰਨ ਨੂੰ ਕਿਹਾ, ਨਾ ਕਿ ਬੀਬੀਆਂ ਦੇ ਸੂਟਾਂ ਅਤੇ ਹੋਰ ਚੁਟਕਲਿਆਂ 'ਚ ਵਕਤ ਬਰਬਾਦ ਕਰਨ 'ਤੇ । ਭਾਵੇਂ ਹਰ ਇਕ ਖੇਡ ਮੇਲੇ 'ਚ ਬਾਸੀ ਹੋਰਾਂ 'ਤੇ "ਟਰਬਲ ਮੇਕਰ" ਹੋਣ ਦੇ ਦੋਸ਼ ਲੱਗਦੇ ਹਨ ਪਰ ਜੇ ਰਾਣੀ ਨੂੰ ਅੱਗਾ ਢੱਕਣ ਲਈ ਕਹਿਣਾ ਗ਼ਲਤ ਹੈ ਤਾਂ ਇਸ ਵਾਰ ਵੀ ਬਾਸੀ ਕਸੂਰਵਾਰ ਹੈ। 

ਇੱਥੇ ਇਕ ਗੱਲ ਹੋਰ ਹੈ ਕਿ ਰਣਜੀਤ ਸਿੰਘ ਖੇੜਾ ਅਤੇ ਚਰਨਾਮਤ ਸਿੰਘ ਮੇਰੇ ਚੰਗੇ ਮਿੱਤਰ ਹਨ ਅਤੇ ਜਦੋਂ ਕਿਸੇ ਮਿੱਤਰ ਦੀ ਬੁਰਾਈ ਕਿਸੇ ਤੋਂ ਪਿੱਠ ਪਿੱਛੇ ਸੁਣੀਏ ਤਾਂ ਚੰਗਾ ਨਹੀਂ ਲਗਦਾ। ਦੂਜੀ ਗੱਲ ਇਹ ਹੈ ਕਿ ਭਾਵੇਂ ਮੈਂ ਨਿੱਜੀ ਤੌਰ 'ਤੇ ਇਨ੍ਹਾਂ ਦੀ ਕੁਮੈਂਟਰੀ ਤੇ ਨਿੱਕੀਆਂ ਨਿੱਕੀਆਂ ਹਾਸੇ ਭਰਪੂਰ ਗੱਲਾਂ ਪਸੰਦ ਕਰਦਾ ਹਾਂ ਪਰ ਨਾਲ ਦੀ ਨਾਲ ਮੇਰੇ ਕੋਲ ਕਲਮ ਦੀ ਜਿੰਮੇਵਾਰੀ ਵੀ ਹੈ ਤੇ ਕਲਮ ਲੇਖਕ ਦੀ ਨਿੱਜੀ ਪਸੰਦ ਨਾਪਸੰਦ ਲਿਖਣ ਲਈ ਵਾਜਿੱਦ ਨਹੀਂ ਹੁੰਦੀ ਤੇ ਉਸ ਨੂੰ ਲੋਕਾਂ ਦੀ ਗੱਲ ਹੀ ਕਰਨੀ ਪੈਂਦੀ ਹੈ । ਅਜਿਹਾ ਹੀ ਕੁਝ ਇਸ ਮੇਲੇ 'ਚ ਵੀ ਵਾਪਰਿਆ ਜਦੋਂ ਇਹਨਾਂ ਨੇ ਮਾਈਕ ਤੇ ਮਾਲਵੇ ਨੂੰ ਟਾਰਗੈਟ ਕਰ ਕੇ ਕਾਫ਼ੀ ਤਵੇ ਲਾਏ ਕਿ ਮਾਲਵੇ 'ਚ ਬਾਬੇ ਨੇ ਤੇ ਮਾਲਵੇ ਦੇ ਲੋਕ ਬਾਬਿਆਂ ਨੂੰ ਵਧਾਵਾ ਦਿੰਦੇ ਹਨ। ਮੈਨੂੰ ਵੀ ਇਹ ਗੱਲ ਉਸ ਵਕਤ ਚੁੱਭੀ ਸੀ ਭਾਵੇਂ ਇਹ ਗੱਲ ਨਹੀਂ ਕਿ ਮੈਂ ਮਾਲਵੇ ਨਾਲ ਸੰਬੰਧ ਰੱਖਦਾ ਹਾਂ । ਮੈਂ ਤਾਂ ਪੰਜਾਬ ਨੂੰ ਹੋਰ ਵੰਡਿਆ ਨਹੀਂ ਦੇਖਣਾ ਚਾਹੁੰਦਾ। ਬਾਕੀ ਇਸ ਗੱਲ ਨੂੰ ਜਦੋਂ ਮਰਜ਼ੀ ਵਧਾ ਲਵੋ ਤੇ ਕਹਿ ਦਿਓ ਕਿ ਨੂਰ ਮਹਿਲ ਤਾਂ ਮਾਲਵੇ 'ਚ ਨਹੀਂ ਜਾਂ ਫੇਰ ਹੋਰ ਬਹੁਤ ਸਾਰੇ ਉਦਾਹਰਨ ਹਨ ਮੇਰੇ ਕੋਲ। 

ਮੇਲੇ ਦੀ ਸਮਾਪਤੀ ਤੋਂ ਬਾਅਦ ਜਦੋਂ ਅਸੀਂ ਐਡੀਲੇਡ ਨੂੰ ਵਾਪਸ ਆਉਣ ਦੀ ਤਿਆਰੀ 'ਚ ਸਾਂ ਤਾਂ ਪਾਰਕਿੰਗ ਚ ਸਾਡਾ ਇੰਤਜ਼ਾਰ ਕਰ ਰਹੇ, ਇਕ ਕਾਫ਼ੀ ਵੱਡੇ ਗਰੁੱਪ ਨਾਲ ਸਾਹਮਣਾ ਹੋਇਆ । ਉਨ੍ਹਾਂ ਵਿਚ ਤਕਰੀਬਨ ਸਾਰੇ ਸੁਲਝੇ ਹੋਏ ਮੁੰਡੇ ਸਨ। ਉਨ੍ਹਾਂ ਨੇ ਸਾਨੂੰ ਇਹ ਸਾਰੇ ਮੁੱਦੇ ਮੀਡੀਆ ਰਾਹੀਂ ਉਠਾਉਣ ਲਈ ਕਿਹਾ। ਉਨ੍ਹਾਂ ਇੱਥੇ ਇਕ ਹੋਰ ਗੱਲ ਦੱਸੀ ਕਿ ਜਦੋਂ ਇਕ ਨਵੇਂ ਮੁੰਡੇ ਨੇ ਮਾਈਕ ਤੇ ਕਮੈਂਟਰੀ ਕਰਨੀ ਸ਼ੁਰੂ ਕੀਤੀ ਤੇ ਜਦੋਂ ਹਰਮਨ ਰੇਡੀਉ ਦਾ ਨਾਂ ਲਿਆ ਤਾਂ ਇਕ ਮਿੰਟ 'ਚ ਹੀ ਉਸ ਤੋਂ ਮਾਈਕ ਫੜ ਲਿਆ ਗਿਆ। ਇਸ ਗੱਲ ਬਾਰੇ ਮੈਂ ਉਨ੍ਹਾਂ ਨੂੰ ਕਿਹਾ ਕਿ ਇਸ ਨਾਲ ਹਰਮਨ ਰੇਡੀਉ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ ਕਿਉਂਕਿ ਹਰਮਨ ਰੇਡੀਉ ਦੇ ਕੰਮ ਖ਼ੁਦ ਬੋਲ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਈਕ ਵਿਚ ਕਹੀ ਹਰ ਗੱਲ ਦਾ ਦਰਸ਼ਕ ਜਾਂ ਸਰੋਤੇ ਚੀਰ ਫਾੜ ਕਰਦੇ ਹਨ ਤੇ ਇਹ ਵਿਸ਼ਲੇਸ਼ਣ ਮਾਈਕ ਹੱਥ 'ਚ ਫੜ ਕੇ ਨਹੀਂ ਬਲਕਿ ਦਰਸ਼ਕ ਗੈਲਰੀ 'ਚ ਦਰਸ਼ਕ ਦੀ ਜੁੱਤੀ ਪਾ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ।

ਉਂਝ ਤਾਂ ਹਾਲੇ ਬਹੁਤ ਕੁਝ ਬਾਕੀ ਹੈ ਪਰ ਟਾਈਮ ਦੀ ਕਮੀ ਕਰ ਕੇ ਬੱਸ ਇਕ ਗੱਲ ਹੋਰ; ਇਕ ਪਾਸੇ ਕਬੱਡੀ ਦਾ ਫਾਈਨਲ ਚੱਲ ਰਿਹਾ ਸੀ ਤੇ ਦੂਜੇ ਪਾਸੇ ਇਕ ਸੱਠ ਕੁ ਸਾਲ ਦੇ ਬਜ਼ੁਰਗ ਸਤੀਸ਼ ਕੁਮਾਰ ਗਰਾਊਂਡ ਵਿਚੋਂ ਬੋਤਲਾਂ, ਕੈਨ, ਕਾਗਜ਼, ਪਲਾਸਟਿਕ ਦੇ ਚਮਚੇ ਆਦਿ ਕੂੜਾ ਇਕੱਠਾ ਕਰ ਰਹੇ ਸਨ। ਮੈਂ ਉਨ੍ਹਾਂ ਦੀ ਫ਼ੋਟੋ ਖਿੱਚ ਲਈ। ਜਦੋਂ ਉਹ ਰੁਕ ਗਏ ਤਾਂ ਮੈਂ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਿਕ ਉਨ੍ਹਾਂ ਤੋਂ ਇਜਾਜ਼ਤ ਮੰਗੀ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਕਿ ਮੈਂ ਇਹ ਫ਼ੋਟੋ ਅਖ਼ਬਾਰ 'ਚ ਲੱਗਾ ਸਕਦਾਂ? ਤਾਂ ਉਨ੍ਹਾਂ ਸਹਿਮਤੀ ਦੇ ਦਿੱਤੀ। ਮੈਂ ਪੁੱਛਿਆ ਕਿ ਤੁਸੀਂ ਮੈਚ ਕਿਉਂ ਨਹੀਂ ਦੇਖ ਰਹੇ ਤਾਂ ਉਹ ਕਹਿੰਦੇ ਕਿ ਨਹੀਂ ਜੀ ਮੈਚ ਨਾਲੋਂ ਮੇਰੇ ਲਈ ਇਹ ਜ਼ਰੂਰੀ ਹੈ। ਜਿਸ ਨਾਲ ਸਾਡੇ ਭਾਈਚਾਰੇ ਦੀ ਇੱਜ਼ਤ ਜੁੜੀ ਹੋਈ ਹੈ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਸੋਚ ਕਿਵੇਂ ਆਈ ਤਾਂ ਕਹਿੰਦੇ ਅਸੀਂ 'ਦ ਪੰਜਾਬ' ਦੇ ਪਾਠਕ ਹਾਂ ਤੇ ਇਕ ਵਾਰ ਉਸ ਵਿਚ ਇਕ ਲੇਖ 'ਮੈਨੂੰ ਕੀ' ਪੜ੍ਹਿਆ ਸੀ ਤਾਂ ਅਸੀਂ ਕੁਝ ਮਿੱਤਰਾਂ ਨੇ ਸੌਂਹ ਖਾਧੀ ਕਿ 'ਮੈਨੂੰ ਕਿਉਂ ਨਹੀਂ' । ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਸ ਲੇਖ ਦੇ ਲੇਖਕ ਨੂੰ ਮਿਲਣਾ ਚਾਹੋਗੇ? ਤਾਂ ਕਹਿੰਦੇ ਬਿਲਕੁਲ ਜੀ। ਮੇਰੇ ਇਹ ਕਹਿਣ ਤੇ ਲਉ ਜੀ ਮਿਲੋ ਫੇਰ ਤਾਂ ਉਨ੍ਹਾਂ ਧਿਆਨ ਨਾਲ ਮੇਰੇ ਵੱਲ ਦੇਖਿਆ ਤੇ ਕਹਿੰਦੇ ਕਿ ਤੁਹਾਡੇ ਸਿਰ ਦੇ ਵਾਲ ਕਿੱਧਰ ਗਏ। ਮੈਂ ਕਿਹਾ ਆਹ ਫ਼ਾਲਤੂ ਦੀਆਂ ਟਿੱਡੇ ਵਾਲੀਆਂ ਜਿੰਮੇਵਾਰੀਆਂ ਨੇ ਝਾੜ ਦਿੱਤੇ। ਉਹ ਕਹਿੰਦੇ ਇੱਕ ਮਿੰਟ ਰੁਕੋ ਮੈਂ ਆਪਣੇ ਦੂਜੇ ਮਿੱਤਰਾਂ ਨੂੰ ਵੀ ਸੱਦ ਕੇ ਲਿਆਉਂਦਾ ਹਾਂ ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਕਿਹਾ ਨਹੀਂ ਤੁਸੀਂ ਨਾ ਜਾਓ ਮੈਂ ਤੁਹਾਡੇ ਨਾਲ ਹੀ ਚੱਲਦਾਂ। 

ਉਨ੍ਹਾਂ ਸਾਰੇ ਰਿਟਾਇਰ ਬੰਦਿਆਂ ਨੂੰ ਮਿਲ ਕੇ ਮੇਰੀ ਖ਼ੁਸ਼ੀ ਤਾਂ ਕੋਈ ਟਿਕਾਣਾ ਨਹੀਂ ਸੀ ਕਿ ਮੇਰੀ ਮਿਹਨਤ ਦਾ ਫਲ ਮੇਰੇ ਸਾਹਮਣੇ ਸੀ। ਮੇਰੇ ਇਕ ਲੇਖ ਨੇ ਇਹਨਾਂ ਵਿਚ ਇਹ ਜਜ਼ਬਾ ਖੜਾ ਕੀਤਾ ਸੀ। ਮੇਰੀ ਇਕ ਖ਼ੁਸ਼ੀ ਆਪਣੇ ਸਿਰ 'ਤੇ ਬਜ਼ੁਰਗਾਂ ਦਾ ਹੱਥ ਟਿਕਣ ਦੀ ਵੀ ਸੀ। ਜਦੋਂ ਸਤੀਸ਼ ਕੁਮਾਰ ਨਾਮੀ ਇਸ ਬਜ਼ੁਰਗ ਨੇ ਮੇਰਾ ਮੋਢਾ ਥਪਥਪਾਇਆ ਤਾਂ ਮੇਰੀਆਂ ਅੱਖਾਂ ਵਿਚੋਂ ਅੱਥਰੂ ਆਪ ਮੁਹਾਰੇ ਚੱਲ ਪਏ ਤੇ ਯਾਦ ਆਈਆਂ ਫ਼ਿਰੋਜ਼ ਖਾਨ ਦੇ ਗੀਤ ਦੀਆਂ ਸਤਰਾਂ ਕਿ

"ਜਦ ਕੋਈ ਵਿੱਚ ਪਰਦੇਸੀ ਮੋਢਾ ਥਪਥਪਾ ਦੇਵੇ ਜਾਂ
ਕੋਈ ਸਿਆਣਾ ਬੰਦਾ ਪੁੱਤਰ ਆਖ ਬੁਲਾ ਦੇਵੇ,
ਜਦ ਹਿੱਕ ਨਾਲ ਲਾ ਕੇ ਕੋਈ ਬਜ਼ੁਰਗ ਪਿਆਰ ਜਿਤਾਉਂਦਾ ਹੈ,
ਫੇਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਹੈ।"

ਉਸ ਵਕਤ ਮੈਂ ਆਪਣੇ ਗੁਆ ਚੁੱਕੇ ਬਾਪ ਨੂੰ ਉਨ੍ਹਾਂ 'ਚ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਕੀ ਮੇਰੇ ਅੱਥਰੂਆਂ ਦੀ ਜੇ ਗੱਲ ਕਰਾਂ ਤਾਂ ਗ੍ਰਿਫ਼ਥ ਖੇਡਾਂ ਦੌਰਾਨ ਪਤਾ ਨਹੀਂ ਕਿਉਂ ਇਹ ਕਈ ਬਾਰ ਛਲਕੇ, ਜਦੋਂ ਵੀ ਕੋਈ ਮੇਰਾ ਪਾਠਕ ਜਾਂ ਹਰਮਨ ਰੇਡੀਉ ਦੇ ਜ਼ਰੀਏ ਸੁਣਨ ਵਾਲਾ ਆ ਕੇ ਮੇਰੇ ਕੰਮ ਦੇ ਮੁੱਲ 'ਚ ਮੇਰੇ ਤੋਂ ਲੱਖਾਂ ਮਣ ਪਿਆਰ ਨਸ਼ਾਵਰ ਕਰ ਦਿੰਦਾ ਸੀ ਤਾਂ ਇਹ ਝੱਲੇ ਅੱਥਰੂ ਮਲੋ ਮੱਲੀ ਤੁਰ ਪੈਂਦੇ ਸਨ ਜਿੰਨਾ ਨੂੰ ਲੁਕਾਉਣ ਲਈ ਮੈਨੂੰ ਆਪਣਾ ਮੂੰਹ ਲੁਕੋਣਾ ਪੈਂਦਾ ਸੀ।

ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਲਚਰਲ ਸੋਸਾਇਟੀ ਵੱਲੋਂ 50 ਮੈਂਬਰੀ ਸਟਾਫ ਅਤੇ 150 ਵਿਦਿਆਰਥੀਆਂ ਦੇਸ਼ ਭਗਤ ਯਾਦਗਾਰ ਹਾਲ ਪੁੱਜੇ।

www.sabblok.blogspot.com
ਜਲੰਧਰ, 14 ਜੂਨ:     ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਲਚਰਲ ਸੋਸਾਇਟੀ ਵੱਲੋਂ ਅੱਜ 50 ਮੈਂਬਰੀ ਸਟਾਫ ਅਤੇ ਸੀ.ਪੀ.ਓ. ਸ੍ਰੀ ਸੀ.ਐਲ. ਭਾਰਤੀ ਦੀ ਅਗਵਾਈ 'ਚ 150 ਵਿਦਿਆਰਥੀਆਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਅਜਾਇਬ ਘਰ ਪੁੱਜੇ।
ਇਹ ਵਿਦਿਆਰਦੀ ਆਰ.ਸੀ.ਐਫ. ਵਿੱਚ ਪਿਛਲੇ 6 ਦਿਨਾਂ ਤੋਂ ਲੱਗੀ ਵਿਸ਼ੇਸ਼ ਵਰਕਸ਼ਾਪ ਉਪਰੰਤ ਦੇਸ਼ ਭਗਤ ਯਾਦਗਾਰ ਹਾਲ, ਗ਼ਦਰ ਲਹਿਰ ਦੇ ਇਤਿਹਾਸ ਅਤੇ ਉਸਦੇ ਰੌਸ਼ਨ ਦਿਮਾਗ ਨਾਇਕਾਂ ਬਾਰੇ ਜਾਣਕਾਰੀ ਹਾਸਲ ਕਰਨ ਪੁੱਜੇ ਸਨ।  ਵਿਦਿਆਰਥੀਆਂ ਨੇ ਗਹੁ ਨਾਲ ਤਸਵੀਰਾਂ ਦੇਖਣ ਉਪਰੰਤ ਅਨੇਕਾਂ ਸੁਆਲ ਕੀਤੇ।  ਬਹੁਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਸੀਂ ਇਨ•ਾਂ ਸੈਂਕੜੇ ਤਸਵੀਰਾਂ ਵਿਚੋਂ ਸਿਰਫ਼ ਸ਼ਹੀਦ ਭਗਤ ਸਿੰਘ ਦੀ ਤਸਵੀਰ ਪਹਿਚਾਣਦੇ ਹਾਂ।  ਕੁਝ ਹੀ ਵਿਦਿਆਰਥੀ ਸਨ ਜਿਨ•ਾਂ ਨੇ ਲਾਲਾ ਲਾਜਪਤ ਰਾਏ ਦੀ ਵੀ ਪਹਿਚਾਣ ਕੀਤੀ।  ਬਾਕੀ ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫੌਜੀ ਬਗ਼ਾਵਤਾਂ ਅਤੇ ਆਜ਼ਾਦ ਹਿੰਦ ਫੌਜ ਆਦਿ ਸਭ ਕੁੱਝ ਵਿਦਿਆਰਥੀਆਂ ਲਈ ਇਤਿਹਾਸ ਦੇ ਅਣਜਾਣੇ ਸਫ਼ੇ ਸਨ ਜਿਸ ਤੋਂ ਸਾਡੀ ਵਿਦਿਅਕ ਪ੍ਰਣਾਲੀ ਅਤੇ ਇਤਿਹਾਸਕ ਸੂਝ ਬੂਝ ਦੇ ਪੱਧਰ ਦਾ ਸ਼ੀਸ਼ਾ ਦਿਖਾਈ ਦਿੰਦਾ ਹੈ।  ਕਮਾਲ ਦੀ ਗੱਲ ਇਹ ਸੀ ਕਿ ਬੱਚਿਆਂ 'ਚ ਸਿੱਖਣ ਦੀ ਡੁੱਲ• ਡੁੱਲ• ਪੈਂਦੀ ਭਾਵਨਾ ਇਹ ਦਰਸਾਉਂਦੀ ਸੀ ਕਿ ਜੇਕਰ ਖਿੜਦੀਆਂ ਕਲੀਆਂ ਨੂੰ ਢੁਕਵਾਂ ਮਾਹੌਲ ਮਿਲੇ ਇਹ ਸਾਡੇ ਸਮਾਜ ਨੂੰ ਨਰੋਈਆਂ ਕਦਰਾਂ ਕੀਮਤਾਂ ਅਤੇ ਉਚੇਰੀਆਂ ਮੱਲ•ਾਂ ਮਾਰਕੇ ਮਹਿਕਾ ਸਕਦੇ ਹਨ।
ਵਿਦਿਆਰਥੀਆਂ ਨੇ ਸੰਤ ਰਾਮ ਉਦਾਸੀ ਦੇ ਗੀਤ 'ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਉਪਰ ਪ੍ਰਭਾਵਸ਼ਾਲੀ ਕੋਰਿਓਗ੍ਰਾਫ਼ੀ ਕੀਤੀ। 
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਗੁਰਮੀਤ, ਅਮੋਲਕ ਸਿੰਘ, ਡਾ. ਰਘਬੀਰ ਕੌਰ ਤੋਂ ਇਲਾਵਾ ਸੀਤਾ ਰਾਮ ਬਾਂਸਲ, ਹੰਸਾ ਸਿੰਘ, ਇੰਦਰਜੀਤ ਰੂਪੋਵਾਲੀ ਅਤੇ ਸੀ.ਪੀ.ਓ. ਸੀ.ਐਲ. ਭਾਰਤੀ, ਅਰਵਿੰਦ ਆਦਿ ਨੇ ਸੰਬੋਧਨ ਕੀਤਾ।  ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਬੱਚਿਆਂ ਨੂੰ ਗ਼ਦਰੀ ਸਾਹਿਤ ਨਾਲ ਸਨਮਾਨਤ ਕੀਤਾ।
ਵਿਦਿਆਰਥੀਆਂ ਨਾਲ ਆਇਆ ਇੱਕ ਦਰਜਣ ਲੇਡੀ ਸਟਾਫ ਬੱਚਿਆਂ ਦੇ ਨਿੱਕੇ ਨਿੱਕੇ ਕੋਮਲ ਅਰਮਾਨਾਂ ਦਾ ਖਿਆਲ ਰੱਖਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਦੇ ਇਤਿਹਾਸ ਨਾਲ ਜੁੜਕੇ ਮਾਣ ਮਹਿਸੂਸ ਕਰ ਰਿਹਾ ਸੀ।
ਮੰਚ ਸੰਚਾਲਨ ਦੀ ਜਿੰਮੇਵਾਰੀ ਰੂਪ ਲਾਲ ਧੀਰ ਨੇ ਅਦਾ ਕੀਤੀ।

Wednesday, 13 June 2012

ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀਆਂ ਅਤੇ ਹੋਰ ਰਾਜਨੀਤਿਕ ਆਗੂਆਂ ਵੱਲੋਂ ਸਵ: ਅਮਰਜੀਤ ਸਿੰਘ ਸਾਹੀ ਨੂੰ ਸ਼ਰਧਾਂਜ਼ਲੀਆਂ ਭੇਂਟ :

ਫੋਟੋ -ਨਿੱਕੂ ਦਸੂਹਾ
www.sabblok.blogspot.com
ਦਸੂਹਾ, 12 ਜੂਨ( ਸੁਰਜੀਤ ਸਿੰਘ ਨਿੱਕੂ) ਰਾਸ਼ਟਰਪਤੀ ਦੀ ਚੋਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਯੂ.ਪੀ.ਏ. ਵੱਲੋਂ ਐਲਾਨੇ ਗਏ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਦੀ ਮੱਦਦ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਨੈਸ਼ਨਲ ਡੈਮੋਕਰੇਟਿਵ ਅਲਾਇੰਸ (ਐਨ ਡੀ ਏ) ਦਾ ਇੱਕ ਹਿੱਸਾ ਹੈ ਅਤੇ ਐਨ.ਡੀ.ਏ. ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਐਲਾਨੇ ਗਏ ਉਮੀਦਵਾਰ ਦੀ ਹਮਾਇਤ ਕਰੇਗਾ। ਐਨ.ਡੀ.ਏ. ਉਮੀਦਵਾਰ ਦੀ ਚੋਣ ਐਨ.ਡੀ.ਏ. ਭਾਈਵਾਲ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ। ਰਾਸ਼ਟਰਪਤੀ ਦੀ ਚੋਣ ਵਾਸਤੇ ਐਨ.ਡੀ.ਏ. ਪਾਰਟੀਆਂ ਵਿਚਾਰਧਾਰਕ ਤੌਰ ਤੇ ਇੱਕ ਜੁੱਟ ਹਨ। ਇਹ ਪ੍ਰਗਟਾਵਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅੱਜ ਇਥੇ ਦਸੂਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰ: ਬਾਦਲ ਅੱਜ ਇਥੇ ਸਵ: ਅਮਰਜੀਤ ਸਿੰਘ ਸਾਹੀ ਦੇ ਸ਼ਰਧਾਂਜ਼ਲੀ ਸਮਾਰੋਹ ਵਿੱਚ ਹਿੱਸਾ ਲੈਣ ਆਏ ਸਨ। 
 ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੂਬੇ ਦੇ ਕਰਜਾ ਮੁਆਫੀ ਸਬੰਧੀ ਕੇਂਦਰ ਉਤੇ ਪਾਏ ਜਾ ਰਹੇ ਦਬਾਅ ਸਬੰਧੀ ਪੁੱਛੇ ਅਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਕਰਜੇ ਦੇ ਬੋਝ ਹੇਠ ਸੂਬਿਆਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨਾ ਇਹ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਉਨ•ਾਂ ਕਰਜੇ ਦੇ ਬੋਝ ਹੇਠ ਦੱਬੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਰਜਾ ਸੂਬੇ ਸਿਰ ਰਾਸ਼ਟਰੀ ਹਿੱਤਾਂ ਅਤੇ ਦੇਸ਼ ਦੀ ਏਕਤਾ, ਅਖੰਡਤਾ ਕਾਰਨ ਚੜਿਆ ਹੈ ਜਿਸ ਕਰਕੇ ਇਸ ਕਰਜੇ ਨੂੰ ਮੁਆਫ਼ ਕਰਨਾ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਵ: ਅਮਰਜੀਤ ਸਿੰਘ ਸਾਹੀ ਦੇ ਪ੍ਰੀਵਾਰ ਦੇ ਮੈਂਬਰ ਨੂੰ ਦਸੂਹਾ ਤੋਂ ਟਿਕਟ ਦਿੱਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਆਪਣਾ ਮਾਮਲਾ ਹੈ। ਪਾਰਟੀ ਉਮੀਦਵਾਰ ਸਬੰਧੀ ਜੋ ਫੈਸਲਾ ਕਰੇਗੀ, ਅਕਾਲੀ ਦਲ ਉਸ ਦੀ ਹਮਾਇਤ ਕਰੇਗਾ। 
 ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇੱਕ ਸੂਝਵਾਨ ਅਤੇ ਇਮਾਨਦਾਰ ਆਗੂ ਸਨ ਜਿਹੜੇ ਕਿ ਸਿਆਸੀ ਲੋਕਾਂ ਲਈ ਇੱਕ ਚਾਨਣ ਮੁਨਾਰੇ ਦੀ ਤਰ•ਾਂ ਸਨ। ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਹੱਲ ਕਰਨ ਵਾਸਤੇ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਸਨ ਅਤੇ ਉਨ•ਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਅੱਜ ਦੇ ਇਸ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁਦਈ ਸਨ ਅਤੇ ਉਹ ਇਲਾਕੇ ਤੇ ਪੰਜਾਬ ਵਿੱਚ ਭਾਈਚਾਰਕ ਸਾਂਝਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੇ ਸਨ। ਉਨ•ਾਂ ਕਿਹਾ ਕਿ ਉਹ ਅਕਾਲੀ ਭਾਜਪਾ ਸਰਕਾਰ ਦੇ ਮੁੱਖੀ ਹੋਣ ਦੇ ਨਾਤੇ ਇਸ ਪ੍ਰੀਵਾਰ ਦੇ ਦੁੱਖ ਵਿੱਚ ਸਰੀਕ ਹੁੰਦੇ ਹੋਏ ਪ੍ਰੀਵਾਰ ਨੂੰ ਇਹ ਵਿਸ਼ਵਾਸ਼ ਦੁਆਉਂਦੇ ਹਨ ਕਿ ਪ੍ਰੀਵਾਰ ਨੂੰ ਜਦੋਂ ਵੀ ਕੋਈ ਦੁੱਖ ਤਕਲੀਫ਼ ਜਾਂ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਇਸ ਪ੍ਰੀਵਾਰ ਦੇ ਵੱਡੇ ਵਡੇਰਿਆਂ ਅਦੇ ਤੌਰ ਤੇ ਇਨ•ਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰਨਗੇ। 
 ਇਸ ਮੌਕੇ ਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਸਾਹੀ ਨੂੰ ਪੱਗੜੀ ਭੇਂਟ ਕੀਤੀ। ਇਸ ਤੋਂ ਇਲਾਵਾ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਵੀ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਨੂੰ ਪਗੜੀ ਭੇਂਟ ਕਰਨ ਦੀ ਰਸਮ ਅਦਾ ਕੀਤੀ।
 ਇਸ ਮੌਕੇ ਤੇ ਸ੍ਰ: ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਅਤੇ ਮਾਲ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇਸ ਇਲਾਕੇ ਦੇ ਇੱਕ ਅਜਿਹੇ ਲੋਕ ਨੇਤਾ ਸਨ ਜਿਨ•ਾਂ ਨੇ ਆਪਣਾ ਜੀਵਨ ਪਿੰਡ ਦੀ ਸਰਪੰਚੀ, ਨਗਰ ਕੌਂਸਲ ਮੈਂਬਰ ਤੋਂ ਸ਼ੁਰੂ ਕੀਤਾ ਅਤੇ ਉਹ ਲਗਾਤਾਰ ਦੋ ਵਾਰ ਇਸ ਹਲਕੇ ਦੇ ਪ੍ਰਤੀਨਿੱਧ ਬਣੇ। ਉਨ•ਾਂ ਕਿਹਾ ਕਿ ਸਵ: ਸਾਹੀ ਦੇ ਲੋਕਾਂ ਨਾਲ ਜੁੜੇ ਹੋਣ ਕਰਕੇ ਹੀ ਕਾਂਗਰਸ ਦੇ ਬਹੁਤ ਹੀ ਮਜ਼ਬੂਤ ਤੇ ਪੁਰਾਣੇ ਗੜ• ਨੂੰ ਤੋੜਿਆ ਹੈ। ਉਨ•ਾਂ ਕਿਹਾ ਕਿ ਉਨ•ਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਇਮਾਨਦਾਰਵਾਲੀ ਸ਼ਵੀ ਤੋਂ ਰਾਜਨੀਤਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਉਨ•ਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ; ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸਵ: ਸਾਹੀ ਵੱਲੋਂ ਰਾਜਨੀਤੀ ਦੇ ਨਾਲ ਨਾਲ ਪ੍ਰੀਵਾਰਕ ਜਿੰਮੇਵਾਰੀਆਂ ਨਿਭਾਉਂਦਿਆਂ ਬੱਚਿਆਂ ਨੂੰ ਉਚੇਰੀ ਤਲੀਮ ਮੁਹੱਈਆ ਕਰਵਾਈ ਹੈ ਅਤੇ ਉਨ•ਾਂ ਦਾ ਸਪੁੱਤਰ ਆਪਣੇ ਪਿਤਾ ਦੇ ਪਦਚਿੰਨਾਂ ਤੇ ਚਲਦਾ ਹੋਇਆਂ ਲੋਕਾਂ ਦੀ ਸੇਵਾ ਕਰਦਾ ਰਹੇਗਾ ਅਤੇ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਰਕੇਗਾ। 
 ਇਸ ਮੌਕੇ ਤੇ ਸ੍ਰੀ ਜੇ ਪੀ ਨੱਢਾ ਕੌਮੀ ਜਨਰਲ ਸਕੱਤਰ ਭਾਜਪਾ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਵ: ਸਾਹੀ ਨੂੰ ਮਿਹਨਤਕਸ਼ ਲੋਕਾਂ ਦਾ ਨੇਤਾ ਤੇ ਪਾਰਟੀ ਦਾ ਅਨੁਸ਼ਾਸ਼ਤ ਵਰਕਰ ਤੇ ਆਗੂ ਦੱਸਿਆ ਅਤੇ ਪਾਰਟੀ ਵੱਲੋਂ ਪ੍ਰੀਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ਼ ਦੁਆਇਆ।
 ਸ੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਨੇ ਇਸ ਮੌਕੇ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਵ: ਸਾਹੀ ਦੀ ਮੌਤ ਨਾਲ ਪ੍ਰੀਵਾਰ ਲਈ ਵੱਡਾ ਘਾਟਾ ਪਿਆ ਹੈ, ਉਥੇ ਪਾਰਟੀ ਇੱਕ ਚੰਗੇ ਆਗੂ ਤੋਂ ਵਾਂਝੀ ਹੋ ਗਈ ਹੈ। 
 ਇਸ ਮੌਕੇ ਤੇ ਭਗਤ ਚੁੰਨੀ ਲਾਲ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਅਨਿਲ ਜੋਸ਼ੀ ਉਦਯੋਗ ਮੰਤਰੀ ਪੰਜਾਬ, ਸੁਰਜੀਤ ਕੁਮਾਰ ਜਿਆਣੀ ਵਣ ਮੰਤਰੀ ਪੰਜਾਬ, ਸਰਵਣ ਸਿੰਘ ਫਿਲੌਰ ਜੇਲ ਮੰਤਰੀ ਪੰਜਾਬ, ਸੰਤੋਸ਼ ਚੌਧਰੀ ਐਮ ਪੀ, ਬੀਬੀ ਮਹਿੰਦਰ ਕੌਰ ਜੋਸ਼, ਦੇਸ਼ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ, ਚੌਧਰੀ ਨੰਦ ਲਾਲ, ਪਵਨ ਟਿਨੂੰ, ਸੋਮ ਪ੍ਰਕਾਸ਼, ਗੁਰਬਚਨ ਸਿੰਘ ਬਬੇਹਾਲੀ (ਸਾਰੇ ਮੁੱਖ ਪਾਰਲੀਮਾਨੀ ਸਕੱਤਰ), ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਸੁਖਵਿੰਦਰ ਸਿੰਘ ਰੰਧਾਵਾ ਵਿਧਾਇਕ, ਸੁੰਦਰ ਸ਼ਾਮ ਅਰੋੜਾ ਵਿਧਾਇਕ ਹੁਸ਼ਿਆਰਪੁਰ, ਤਰਿੰਪਤ ਰਜਿੰਦਰ ਸਿੰਘ ਬਾਜਵਾ, ਅਮ੍ਰਿਤ ਸਾਗਰ, ਸੰਗਤ ਸਿੰਘ ਗਿਲਜੀਆਂ ਵਿਧਾਇਕ ਟਾਂਡਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਗੜ•ਸ਼ੰਕਰ, ਜਥੇ: ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ,  ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ, ਤੀਕਸ਼ਨ ਸੂਦ ਸਾਬਕਾ ਮੰਤਰੀ, ਮਨਪ੍ਰੀਤ ਸਿੰਘ ਬਾਦਲ, ਜਤਿੰਦਰ ਸਿੰਘ ਲਾਲੀ ਬਾਜਵਾ, ਰਜਨੀਸ਼ ਬੱਬੀ ਵਿਧਾਇਕ ਮੁਕੇਰੀਆਂ, ਲਵ ਕੁਮਾਰ ਗੋਲਡੀ, ਬਲਵੰਤ ਸਿੰਘ ਰਾਮੂਵਾਲੀਆ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ, ਸਮਾਜਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ। 

Tuesday, 5 June 2012

ਵਾਤਾਵਰਣ ਬਚਾਉ ਰੈਲੀ ਕੱਢੀ ਗਈ

 ਤਸਵੀਰ ਵਿਚ ਵਾਤਾਵਰਣ ਬਚਾਓ ਰੈਲੀ ਕੱਢਦੇ ਹੋਏ।

www.sabblok.blogspot.com
ਦਸੂਹਾ, 1 ਜੂਨ (ਸੁਰਜੀਤ ਸਿੰਘ ਨਿੱਕੂ)-1- ਜਿਲਾ ਸਿੱਖਿਆ ਅਫਸਰ ਸ ਹੁਸਿਆਰਪੁਰ ਮੈਡਮ ਸੁਖਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਭਾਨਾ ਮੈਡਮ ਸਿਮਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਸਕੂਲ ਵਿਚ ਵਾਤਾਵਰਣ ਬਚਾਉ ਰੈਲੀ ਕੱਢੀ ਗਈ। ਇਸ ਸਕੂਲ ਦੇ ਸਾਰੇ ਬੱਚਿਆ ਤੇ ਸਕੂਲ ਸਟਾਫ ਨੇ ਭਾਗ ਲਿਆ। ਇਹ ਰੈਲੀ ਸਕੂਲ ਤੋ ਸ਼ੁਰੂ ਹੋ ਕੇ ਪਿੰਡ ਭਾਨਾ ਤੋ ਹੁੰਦੀ ਹੋਈ ਵਾਪਸ ਸਕੂਲ ਪਹੁੰਚੀ । ਇਸ ਦੌਰਾਨ ਨੇ ਵਾਤਾਵਰਣ ਤੇ ਰੁੱਖ ਲਗਾਉ ਦੇ ਬੈਨਰ ਹੱਥਾ ਵਿਚ ਫੜੇ ਹੋਏ ਸਨ। ਇਸ ਮੌਕੇ 'ਤੇ ਮਾਸਟਰ ਰਾਜਿੰਦਰ ਸਿੰਘ, ਅਵਤਾਰ ਸਿੰਘ, ਬੇਅੰਤ ਸਿੰਘ, ਹਰਪਾਲ ਸਿੰਘ, ਹਰਭਜਨ ਸਿੰਘ, ਕੁਲਦੀਪ ਕੌਰ, ਜਸਵੰਤ ਕੌਰ, ਕਮਲਜੀਤ ਕੌਰ ਆਦਿ ਹਾਜਿਰ ਸਨ। ਇਹ ਸਾਰੀ ਜਾਣਕਾਰੀ ਡੀ.ਪੀ. ਈ. ਦਲਜੀਤ ਸਿੰਘ ਨੇ ਦਿੱਤੀ।

ਪੀ.ਟੀ.ਯੂ. ਦਸੂਹਾ ਵਿਖੇ ਠੰਡੇ-ਮਿੱਠੇ ਜਲ, ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦੀ ਛਬੀਲ ਲਗਾਈ

 ਤਸਵੀਰ ਵਿਚ ਛਬੀਲ ਦਾ ਸ਼ੁੱਭ ਆਰੰਭ ਅਰਦਾਸ ਨਾਲ ਕਰਦੇ ਹੋਏ।  ਫੋਟੋ  – ਨਿੱਕੂ ਦਸੂਹਾ-    
www.sabblok.blogspot.com
ਦਸੂਹਾ, 1 ਜੂਨ (ਸੁਰਜੀਤ ਸਿੰਘ ਨਿੱਕੂ)-2- ਬ੍ਰਿਲੀਐਂਟ ਪੀ.ਟੀ.ਯੂ. ਦਸੂਹਾ ਵਿਖੇ ਸੈਂਟਰ ਡਾਇਰੈਕਟਰ ਕੁਮਾਰ ਸੈਣੀ ਦੀ ਅਗਵਾਈ ਵਿਚ ਠੰਡੇ-ਮਿੱਠੇ ਜਲ, ਕੜਾਹ ਪ੍ਰਸ਼ਾਦ ਅਤੇ ਛੋਲਿਆਂ ਦੀ ਛਬੀਲ ਲਗਾਈ ਗਈ। ਇਸ ਛਬੀਲ ਦਾ ਸ਼ੁੱਭ ਆਰੰਭ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ। ਇਸ ਮੌਕੇ 'ਤੇ ਕੁਮਾਰ ਸੈਣੀ ਨੇ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਲਗਾਤਾਰ 10ਵੀਂ ਛਬੀਲ ਲਗਾਈ ਗਈ। ਇਸ ਛਬੀਲ ਵਿਚ ਸਾਰੇ ਵਿਦਿਆਰਥੀਆਂ ਵੱਲੋਂ ਬੜੇ ਉਤਸਾਹ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾ ਜਲ ਅਤੇ ਲੰਗਰ ਛਕਾਇਆ ਗਿਆ। ਇਸ ਮੌਕੇ 'ਤੇ ਸੈਂਟਰ ਹੈੱਡ ਮਾਨਵ ਸੈਣੀ, ਪ੍ਰਿੰ: ਸਬਨਮ ਸੈਣੀ, ਸਟਾਫ਼ ਮੈਂਬਰ ਰਕੇਸ਼ ਕੁਮਾਰ, ਰਜੇਸ਼ ਕੁਮਾਰ, ਨਿਸ਼ਾ ਸ਼ਰਮਾ, ਹਰਪ੍ਰੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਰਵਿੰਦਰ ਕੌਰ, ਅਨਾਮਿਕਾ, ਨਿਤੂ ਬਾਲਾ ਅਤੇ ਵਿਦਿਆਰਥੀ ਹਾਜਿਰ ਸਨ। 
 

Friday, 1 June 2012

ਕਾਂਝਲੇ ਵਿਰੁੱਧ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਧਰਨਾਂ

www.sabblok.blogspot.com
ਕਾਂਝਲੇ ਵਿਰੁੱਧ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਧਰਨਾਂ ਅਤੇ ਪੁਲਤਾ ਫੂਕ ਮੁਜ਼ਾਹਰਾ ਕੱਲ੍ਹ ਸਵੇਰੇ 9 ਵਜੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਵੱਲੋਂ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਤੇ ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਅਣਖੀ ਵਿਰੁੱਧ ਸਟੇਜ ਤੋਂ ਅਸੱਭਿਅਕ ਭਾਸ਼ਾ ਵਿਚ ਕੀਤੀਆਂ ਟਿੱਪਣੀਆਂ ਅਤੇ ਧਰਨੇ ਵਿਚ ਬੈਠੇ ਲੋਕਾਂ ਤੋਂ ਹੱਥ ਖੜੇ ਕਰਵਾ ਕੇ ਤੋਂ ਪੱਤਰਕਾਰ ਅਣਖੀ ਦੇ ਸਮਾਜਿਕ ਬਾਈਕਾਟ ਕਰਵਾਏ ਜਾਣ ਦੀ ਘਟੀਆ ਹਰਕਤ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ 2 ਜੂਨ ਸਵੇਰੇ 9 ਵਜੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋਣ ਤੋਂ ਬਾਅਦ ਬੱਸ ਸਟੈਂਡ ਮਹਿਲ ਕਲਾਂ ਦੇ ਮੁੱਖ ਚੌਂਕ ਵਿਚ ਧਰਨਾ ਦੇ ਕੇ ਟ੍ਰੈਫਿਕ ਜਾਮ ਕਰਨ ਸਾਬਕਾ ਮੰਤਰੀ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸੋ ਆਪਜੀ ਨੂੰ ਪ੍ਰੈਸ ਕਲੱਬ ਮਹਿਲ ਕਲਾਂ ਵੱਲੋਂ ਇਸ ਧਰਨੇ ਵਿਚ ਸਮੇਂ ਸਿਰ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਹੈ ਜੀ। ਧੰਨਵਾਦ। ਵੱਲੋਂ ਪ੍ਰੈੱਸ ਕਲੱਬ ਰਜਿ. ਮਹਿਲ ਕਲਾਂ (ਬਰਨਾਲਾ) ਸੰਪਰਕ :- 93567-29532, 98762-01118, 98722-69928, 98726-55692

ਮਿਆਮਾਰ ਨੇ ਕਿਹਾ ਕਿ ਖੂਫੀਆ ਜਾਣਕਾਰੀ ਦਾ ਲੈਣ

www.sabblok.blogspot.com

ਜਗਨ ਦੀ ਗ੍ਰਿਫਤਾਰੀ 'ਤੇ ਰੁੜੀ ਨੇ ਲਗਾਇਆ ਕਾਂ

www.sabblok.blogspot.com

ਆਈ.ਪੀ.ਐਲ ਦੇ ਧੁਰੰਦਰਾਂ ਦਾ ਹੋਇਆ ਸ਼ਾਨਦਾਰ ਸਵ

www.sabblok.blogspot.com

ਆਗ ਸੈਨ ਸੂ ਕੁਈ ਨਾਲ ਮਿਲੇ ਮਨਮੋਹਨ ਸਿੰਘ

www.sabblok.blogspot.com