jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 7 September 2012

ਹੁਣ ਸੀ ਬੀ ਆਈ ਨੂੰ ਲੱਗਿਆ 1.67 ਕਰੋੜ ਦਾ ਚੂਨਾ

www.sabblok.blogspot.co
  • With Thanks from punjabi news online

  • ਨਵੀਂ ਦਿੱਲੀ-  ਮੁੱਖ ਪੜਤਾਲ ਏਜੰਸੀ ਨੂੰ ਖੁਦ ਹੀ ਇੱਕ ਵੱਡੇ ਸਕੈਂਡਲ ਦਾ ਸਾਹਮਣਾ ਕਰਨਾ ਪਿਆ ਜਦ ਸੀ ਬੀ ਆਈ ਦੇ ਤਨਖਾਹਾਂ ਨਾਲ ਸਬੰਧਤ ਖਾਤੇ ਵਿੱਚੋਂ 1.67 ਕਰੋੜ ਰੁਪਏ ਗਾਇਬ ਹੋ ਗਏ।ਮਤਲਬ ਚੋਰੀ ਹੋ ਗਏ।2010 ਵਿੱਚ ਜਦ ਸੀ ਬੀ ਆਈ ਨੇ ਅਕਾਉਂਟਿੰਗ ਦਾ ਕੰਮ ਕਿਸੇ ਨਿੱਜੀ ਕੰਪਨੀ ਨੂੰ ਦਿੱਤਾ ਜਿਸ ਦਾ ਡੇਟਾ ਉਪਰੇਟਰ ਪਰਸ਼ਾਂਤ ਕੁਮਾਰ ਝਾਅ ਨਾਂਮ ਦਾ ਵਿਅਕਤੀ ਦੱਸਿਆ ਗਿਆ ਹੈ ,ਉਸ ਨੇ ਜਦ ਦੇਖਿਆ ਕਿ ਇਸ ਏਜੰਸੀ ਦਾ ਕਰੋੜਾਂ ਰੁਪਏ ਦਾ ਕੋਈ ਖਾਸ  ਹਿਸਾਬ ਕਿਤਾਬ ਨਹੀਂ ਹੁੰਦਾ ਅਤੇ ਇਸ ਏਜੰਸੀ ਦੇ ਖਾਤੇ ਬਾਰੇ ਪਤਾ ਲੱਗਾ ਕਿ  ਸਟੇਟ ਬੈਂਕ ਆਫ ਇੰਡੀਆਂ ਵਿੱਚ ਹੀ ਹੈ ਤਾਂ ਉਸ ਨੇ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਕੁਝ ਜਾਅਲੀ   ਖਾਤੇ ਖੋਲ੍ਹੇ ਤੇ ਫਿਰ ਪੈਸਾ ਉਧਰ ਭੇਜਣ ਦਾ ਕੰਮ ਸ਼ੁਰੂ ਕੀਤਾ।ਝਾਅ ਨੂੰ ਪਤਾ ਸੀ ਕਿ 10 ਲੱਖ ਜਾਂ ਇਸ ਤੋਂ ਜਿਆਦਾ ਰਕਮ ਦੇ ਚੈਕ ਤੇ ਦੋ ਦਸਤਖਤ ਕਰਾਉਣ ਦੀ ਲੋੜ ਹੈ ਇਸ ਲਈ ਇਹਨੇ ਸਾਰੇ ਚੈਕ 7 ਤੋਂ 9 ਲੱਖ ਦੇ ਹੀ ਲਿਖੇ ਸਨ ।ਝਾਅ ਨੇ ਏਜੰਸੀ ਦੇ ਅਧਿਕਾਰੀ ਬਲਬੀਰ ਸਿੰਘ ਅਤੇ ਅਭੈ ਸਿੰਘ ਦੇ ਜਾਅਲੀ ਦਸਤਖਤ ਕਰਕੇ ਇਹ ਚੈਕ ਲਿਖੇ ਸਨ।2010 ਤੇ 2012 ਵਿਚਾਲੇ ਜਾਅ ਅਤੇ ਸਾਥੀਆਂ ਨੇ ਕੁੱਲ 21 ਚੈਕ ਲਿਖ ਕੇ ਸੀਬੀ ਆਈ ਦੇ ਖਾਤੇ ਵਿੱਚੋਂ 1.76 ਕਰੋੜ ਰੁਪਏ ਚੋਰੀ ਕਰ ਲਏ ਸਨ।ਕੁਝ ਚਿਰ ਪਹਿਲਾਂ ਜਦ ਸੀ ਬੀ ਆਈ ਨੂੰ ਪਤਾ ਲੱਗਿਆ ਕਿ ਤਨਖਾਹਾਂ ਦੇ ਖਾਤੇ ਵਿੱਚੋਂ ਵੱਡੀ ਰਕਮ  ਗਇਬ ਹੋ ਗਈ ਹੈ ਤਾਂ ਪੜਤਾਲ ਸ਼ੁਰੂ ਹੋਈ।ਪੜਤਾਲ ਜਦ ਪਰਸ਼ਾਂਤ ਕੁਮਾਰ ਝਾਅ ਤੱਕ ਪੁੱਜੀ ਤਾਂ ਉਸ ਨੂੰ ਗਰਿਫਤਾਰ ਕਰ ਲਿਆ ਗਿਆ।ਝਾਅ ਦੇ ਸਾਥੀ ਪਵਨ ਕੁਮਾਰ ਮਿਸ਼ਰਾ,ਅਮੋਲ ਕੁਮਾਰ,ਨੰਦ ਲਾਲ ਰਾਮ,ਅੰਮਿਤ ਰਾਜਨ ਮਿਸ਼ਰਾ,ਮਹੇਂਦਰ ਖੁਕਰੀ,ਜੋਲੇਨ ਖੇਸ ਅਤੇ ਜਤਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਇਨ੍ਹਾਂ ਦੇ ਘਰਾਂ ਤੇ ਬਿਹਾਰ ‘ਚ ਵੀ ਛਾਪੇ ਮਾਰੇ ਗਏ ਹਨ।ਇਨ੍ਹਾਂ 8 ਵਿਅਕਤੀਆਂ ਤੇ ਧੋਖਾ,ਜਾਅਲੀ ਦਸਤਖਤ ਤੇ ਕਰੀਮੀਨਲ ਕਨਸਪਰੇਸੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।ਇਨ੍ਹਾਂ ਤੋਂ 67 ਲੱਖ ਰੁਪਿਆ ਬਰਾਮਦ ਕਰ ਲਿਆ ਗਿਆ ਹੈ ਅਤੇ ਇੱਕ ਕਰੋੜ ਬਾਕੀ ਰਹਿੰਦਾ ਹੈ ਜਿਹੜਾ ਏਜੰਸੀ ਸਮਝਦੀ ਹੈ ਇਨ੍ਹਾਂ ਨੇ ਪਰਾਪਰਟੀਆਂ ਖ੍ਰੀਦਣ ਤੇ ਲਾਇਆ ਹੈ।
     
    Related Stories
      
    Go to TOP Top
  •  ਟਾਈਟਲਰ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਮਹਿਲਾ ਪੁਲੀਸ ਕਰਮੀ ਨੂੰ ਬੁਰੀ ਤਰ੍ਹਾਂ ਕੁੱਟਿਆ

  • ਕੈਗ ਰਿਪੋਰਟ  ਮੁਤਾਬਿਕ ਕੋਲ ਘੁਟਾਲਾ ਸਾਹਮਣੇ ਆਉਂਦੇ ਸਾਰ ਹੀ  ਸੱਥ ਤੋਂ  ਸੰਸਦ ਤੱਕ ਇਸਦਾ ਚਰਚਾ ਹੈ।  ਭਾਜਪਾ ਨੇ  ਲਗਾਤਾਰ 12ਵੇ ਦਿਨ ਸੰਸਦ ਨਹੀਂ ਚੱਲਣ ਦਿੱਤੀ । ਵੀਰਵਾਰ ਨੂੰ  ਕੋਇਲਾ ਘੋਟਾਲੇ  ਨੂੰ ਲੈ ਕੇ  ਉੜੀਸਾ ਵਿੱਚ ਰਾਜ ਸਰਕਾਰ ਖਿਲਾਫ  ਕਾਂਗਰਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ । ਇਸ ਦੌਰਾਨ ਪ੍ਰਦਰਸ਼ਨਕਾਰੀਆ ਨੇ ਇੱਕ ਮਹਿਲਾ ਪੁਲੀਸ ਕਰਮਚਾਰੀ ਨਾਲ ਬਦਸਲੂਕੀ ਕੀਤੀ ।  ਇੱਕ ਵੀਡਿਓ ਫੁਟੇਜ ਵਿੱਚ ਤਾਂ   ਕਈ ਪ੍ਰਦਰਸ਼ਨਕਾਰੀ ਉਸਨੂੰ ਫੜ ਕੇ  ਘੜੀਸਦੇ ਦਿਖਾਏ ਗਏ ਹਨ । ਫਿਰ ਮਸਾਂ ਹੋਰ ਪੁਲੀਸ ਵਾਲਿਆਂ ਨੇ  ਇਸ ਔਰਤ ਦਾ ਬਚਾਅ ਕੀਤਾ । ਪੁਲੀਸ ਦੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਵੀ ਹੋਈ । ਜਿਸ ਵਿੱਚ 60 ਪੁਲੀਸ ਕਰਮੀਆਂ ਸਮੇਤ 100 ਵਿਅਕਤੀ ਜ਼ਖ਼ਮੀ ਹੋਏ।
    ਇਸ  ਮਹਿਲਾ ਪੁਲੀਸ ਕਰਮਚਾਰੀ ਉਪਰ ਹਮਲਾ ਕਰਨ  ਵਾਲਿਆਂ ਸਮੇਤ 35 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।
     ਦੱਸਿਆ ਜਾ ਰਿਹਾ ਹੈ ਉੜੀਸਾ ਦੇ  ਮਾਮਲਿਆਂ ਦੇ ਇੰਚਾਰਜ  ਅਤੇ  ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਕਾਂਗਰਸੀ ਵਰਕਰਾਂ ਦੀ   ਰੈਲੀ ਦੀ ਅਗਵਾਈ ਕਰ ਰਹੇ ਸਨ ।
    ਹਾਲਾਂਕਿ  ਟਾਈਟਲਰ ਨੇ ਮਹਿਲਾ ਉਪਰ  ਹਮਲਾ  ਕਰਨ ਦੇ  ਮਾਮਲੇ ਵਿੱਚ ਮੁਆਫੀ  ਮੰਗ ਲਈ ਹੈ। 
    ਇਸ ਬਾਰੇ  ਟਾਈਟਲਰ ਨੇ  ਕਿਹਾ ਕਿ , ‘ ਸਾਨੂੰ ਦੁੱਖ ਹੈ ਇੱਕ ਮਹਿਲਾ ਪੁਲੀਸ ਕਰਮਚਾਰੀ   ਜ਼ਖ਼ਮੀ ਹੋਈ  , ਇਸ ਲਈ ਅਸੀਂ ਮੁਆਫੀ ਮੰਗਦੇ ਹਾਂ। ਪਰ ਇਸ ਘਟਨਾ ਦੇ ਦੋ ਪਹਿਲੂ ਹਨ, ਪੁਲੀਸ ਨੇ ਸਾਡੇ ਵਰਕਰਾਂ ਤੇ ਹਮਲਾ ਕੀਤਾ  ਜਿਸ ਵਿੱਚ ਸਾਰੇ ਵਰਕਰ ਵੀ ਜ਼ਖ਼ਮੀ ਹੋਏ ਹਨ ।’
     ਉੜੀਸਾ ਪੁਲੀਸ ਐਸੋਸੀਏਸ਼ਨ  ਨੇ ਹਮਲਾ ਕਰਨ ਵਾਲਿਆਂ ਉਪਰ  48 ਘੰਟੇ ਦੇ ਵਿੱਚ ਵਿੱਚ ਕਾਰਵਾਈ ਕਰਨ ਦੀ ਮੰਗ  ਰੱਖੀ ਹੈ।
     
    Related Stories
      
    Go to TOP Top
  •  ਪੈਰਾ ਉਲੰਪਿਕ ਦਾ ਯੋਧਾ ਪੀਸੀਆਈ ਦੀ ਦੁਰਵਿਵਹਾਰ ਦਾ ਸਿ਼ਕਾਰ

  • ਅੰਗਹੀਣਾਂ ਦੀਆਂ ਉਲੰਪਿਕ ਖੇਡਾਂ ,  ਉਲੰਪਿਕ ਖੇਡਾਂ ਤੋਂ  ਕੁਝ ਦਿਨ ਬਾਅਦ ਉਸੇ ਸਥਾਨ ਤੇ ਹੁੰਦੀਆਂ ਹਨ ,  ਨੂੰ ‘ਪੈਰਾ ਉਲੰਪਿਕ  ਗੇਮਜ਼ ’ ਦੇ ਨਾਂਮ ਨਾਲ ਜਾਣਿਆਂ ਜਾਂਦਾ ਹੈ। ਇਹ ਖੇਡਾਂ ਮਿਸਾਲ ਹੁੰਦੀਆਂ ਹਨ ਜਿੰਦਾਦਿਲੀ ਦੀ  , ਕਿਵੇਂ ਅੰਗਹੀਣ ਵਿਅਕਤੀ  ਜਿੱਤਣ ਲਈ ਜਾਨ ਦੀ ਬਾਜ਼ੀ ਲਾਉਂਦੇ ਹਨ ।
    ਕਿਸਮਤ ਵੱਲੋਂ ਵਿਤਕਰੇ ਦੇ ਮਾਰੇ  ਕੁਝ ਵਿਅਕਤੀਆਂ ਨੂੰ ਇੱਥੇ ਵੀ ਕਮੇਟੀਆਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਦਾ ਹੈ।  ਸਾਡੇ ਕੋਲ  ਸਹਿਯੋਗੀ ਦੋਸਤਾਂ ਰਾਹੀ ਇੱਕ ਅਜਿਹੇ ਯੋਧੇ ਦੀ  ਗਾਥਾ ਪਹੁੰਚੀ ਹੈ ਜੋ  ਪੋਲੀਓ ਗ੍ਰਸ਼ਤ ਹੈ ।   ਪਰ ਸਾਲ 2000 ਤੋਂ ਉਹ  ਪਾਵਰ ਲਿਫਟਿੰਗ ਕਰ ਰਿਹਾ ਹੈ  ।  ਪਰਦੀਪ ਰਾਜ ਨੂੰ   ਭਾਰਤ ਸਰਕਾਰ ਵੱਲੋਂ  ਅਰਜਨ ਐਵਾਰਡ  ਜਿਹੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
     ਪਰਦੀਪ ਰਾਜ  ਦੱਸਦਾ ਹੈ ਕਿ ਮੇਰੀ ਪਤਨੀ ਨੇ ਆਪਣੇ  ਗਹਿਣੇ ਵੇਚ  ਕੇ ਪੈਰਾ –ਉਲੰਪਿਕ ਵਿੱਚ  ਭਾਰਤ ਦੀ ਨੁੰਮਾਇੰਦਗੀ ਕਰਨ ਲਈ ਭੇਜਿਆ ਹੈ।  ਉਹ ਮੇਰੀ  ਜੀਵਨ ਸਾਥਣ ਮੇਰੀ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ। ਪਰ ਦੁੱਖ  ਇਸ ਗੱਲ ਦਾ ਹੈ ਕਿ   ਅੱਜ ਉਸਨੂੰ ਉਲੰਪਿਕ ਵਿਲੇਜ ਵਿੱਚੋਂ ਬਾਹਰ ਰਹਿਣਾ ਪੈ ਰਿਹਾ ਹੈ ਕਿਉਂਕਿ  ਪੈਰਾ ਉਲੰਪਿਕ ਕਮੇਟੀ ਇੰਡੀਆ (ਪੀਸੀਆਈ)  ਮੈਂਬਰ ਉਹ  ਸਹੂਲਤਾਂ  ਵਰਤ ਰਹੇ ਜਿਹੜੀਆਂ  ਅਥਲੀਟਾਂ ਅਤੇ  ਉਹਨਾਂ ਸਹਿਯੋਗੀਆਂ ਸਟਾਫ ਨੂੰ ਮਿਲਦੀਆਂ ਹਨ।
    ਉਸ  ਨੇ ਇੱਕ ਆਨ ਲਾਈਨ ਪਟੀਸ਼ਨ  ਖੇਡ ਮੰਤਰੀ  ਅਜੇ ਮਾਕਨ ਕੋਲ ਭੇਜਣ ਲਈ  ਤਿਆਰ ਕੀਤੀ ਹੈ ਤਾਂ ਜੋ   ਪੀਸੀਆਈ ਦੇ ਮੈਂਬਰਾਂ ਖਿਲਾਫ਼ ਕਾਰਵਾਈ ਹੋ ਸਕੇ ।
     ਪ੍ਰਦੀਪ ਮੁਤਾਬਿਕ ਉਸਦੇ ਕੋਚ  ਸਦਾਨੰਦ ਮਾਲਾਸੇ਼ਟੀ  ਨੂੰ  ਨਾਲ ਜਾਣ ਨਹੀਂ  ਦਿੱਤਾ । ਵਰ੍ਹਿਆਂ ਤੋਂ ਉਸਨੂੰ ਟਰੇਨਿੰਗ  ਕੋਚ   ਦਾ ਨਾਂਮ ਉਸ ਭਾਰਤ ਸਰਕਾਰ ਦੀ ਉਸ ਲਿਸਟ ਵਿੱਚ ਸ਼ਾਮਿਲ ਹੈ ਜਿਹੜੇ  ਪੈਰਾ - ਉਲੰਪਿਕ ਵਿੱਚ   ਅਥਲੀਟ ਨਾਲ ਰਹਿ ਸਕਦੇ ਹਨ ।ਪਰ ਉਸਨੂੰ ਵੀ ਉਲੰਪਿਕ ਪਿੰਡ ਤੋਂ ਬਾਹਰ ਰੱਖਿਆ ਹੈ।
    ਉਸਦਾ ਦੋਸ਼ ਹੈ ਕਿ  ਪੀਸੀਆਈ ਮੈਂਬਰ  ਉਸ ਅਤੇ ਉਸਦੇ ਨਾਲ ਹੋਰਨਾਂ ਅਥਲੀਟਾਂ ਨਾਲ  ਦੁਰਵਿਵਹਾਰ ਕਰਦੇ ਕਰਦੇ ਹਨ ।
    ਜਦੋਂ  48 ਕਿਲੋਗਰਾਮ ਦੇ ਵਰਗ ਦੇ  ਮੁਕਾਬਲੇ ਵਿੱਚ ਉਸਨੇ 170 ਕਿਲੋਗਰਾਮ  ਭਾਰ ਚੁੱਕਣ ਦੇ  ਮੁਕਾਬਲੇ ਸਨ ਉਸ ਸਮੇਂ ਵੀ ਉਸਦੇ ਕੋਚ ਅਤੇ ਪਤਨੀ ਨੂੰ   ਕੋਲ ਨਹੀਂ ਜਾਣ ਦਿੱਤਾ ਜਿਸ ਕਰਕੇ ਉਸਦਾ ਮਨੋਬਲ ਹੋ ਡਿੱਗਿਆ ਅਤੇ ਮਸਾਂ  148 ਕਿਲੋਗਰਾਮ ਭਾਰ ਹੀ ਚੁੱਕ  ਸਕਿਆ। 
    ਪਰਦੀਪ ਨੇ ਮੁਸ਼ਕਿਲ ਨਾਲ ਸਖ਼ਤ ਮਿਹਨਤ ਕਰਦੇ ਹੋਏ  ਪਾਵਰ ਲਿਫਟਿੰਗ ਵਿੱਚ ਪੰਜਵਾ  ਸਥਾਨ ਹਾਸਲ  ਕੀਤਾ।
    ਈਵੈਂਟ ਖਤਮ ਹੋਣ ਮਗਰੋਂ ਜਦੋਂ ਮੈਂ  ਪੀਸੀਆਈ ਦੇ ਮੈਂਬਰਾਂ ਨੂੰ ਆਪਣੀ ਪਤਨੀ ਅਤੇ ਕੋਚ ਦੇ ਪਾਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਬੁਰਾ ਭਲਾ ਕਿਹਾ।
     ਪਰਦੀਪ ਚਾਹੁੰਦਾ ਹੈ ਕਿ ਅਜਿਹੇ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਹੋਵੇ ।  ਇਸ ਲਈ ਵੱਧ ਤੋਂ ਵੱਧ ਵਿਅਕਤੀ ਇਹ ਆਨਲਾਈਨ ਪੁਟੀਸ਼ਨ ਭੇਜ ਕੇ   ਪ੍ਰਦੀਪ ਦਾ ਸਾਥ ਦੇਣ
    http://www.change.org/en-IN/petitions/minister-of-sports-india-stop-treating-indian-paralympians-as-second-class-citizens
    Go to TOP Top
  •  ਇੱਕ ਫਿਲਮ ਦਾ ਰੀਵਿਊ ਇਸ `ਸਿਰਫਿਰੇ` ਵੱਲੋਂ ਵੀ........।

  • ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
    ਮੋ:- 0044 75191 12312


    ਬੀਤੇ
     ਦਿਨੀਂ ਪੰਜਾਬੀਦੀ ਇੱਕ ਫਿਲਮ'ਸਿਰਫਿਰੇਦੇਖਣਦਾ ਸੁਭਾਗ ਪ੍ਰਾਪਤਹੋਇਆ। ਪੰਜਾਬ ਦੀਧਰਤੀ ਤੋਂ ਪੰਜਾਬੀ,ਪੰਜਾਬ ਅਤੇਪੰਜਾਬੀਅਤ ਦੀਸੇਵਾ ਦੇ ਨਾਂ 'ਤੇਬਣਾਈ ਇਸ'ਪਰਿਵਾਰਕਦੱਸੀਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ ਕਿਸੇ ਡਾਇਰੈਕਟਰਪ੍ਰੋਡਿਊਸਰ ਜਾਂ ਕਲਾਕਾਰ ਆਦਿਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ ਦਿੱਤਾ।
    ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂਆਉਂਦੀ। ਪਰਿਵਾਰਕ ਫਿਲਮ ਹੋਣ ਦਾ ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ ਜਿਹੀਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾਮੋਟਰਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸਪਾਵਰ ਦੀ ਆਦਿ ਨਾਵਾਂ ਨਾਲ ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ ਸਿੱਧੀਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀਮਾਰਦੀ  ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ ਨਾ ਮਾਰੇ।ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ।"ਕੁੜੀ ' ਕਰੰਟ ਤਾਂ ਪੂਰਾ" "ਮਿਰਚੀ ਵੀ ਕੁਛ ਜਿਆਦਾ  ਲਗਦੀ ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ  ਕਾਲਜੀਏਟ ਮੁੰਡਿਆਂਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨਤੇ ਰਾਤ ਨੂੰ ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ।
    ਦੁਨਿਆਵੀ ਤੌਰ 'ਤੇ ਡਾਕਟਰ ਜਾਂ ਨਰਸ ਨੂੰ ਰੱਬ ਦੇ ਦੂਜੇ ਰੂਪ ਵਜੋਂ ਖਿਆਲ ਕੀਤਾ ਜਾਂਦੈ ਤੇ ਫਿਲਮ ਦੇ ਹਾਸਰਸ ਪਾਤਰ ਨਾਲ ਗੱਲ ਕਰਦੀਬੀਬੀ ਪੁੱਛਦੀ  ਕਿ "ਤੂੰ ਨਰਸਿੰਗ ਕਾਲਜ਼ ਵੱਲ ਬੜੀਆਂ ਗੇੜੀਆਂ ਮਾਰਦੈਂ?" ਪ੍ਰਤੀਤ ਹੁੰਦੈ ਕਿ ਨੌਜ਼ਵਾਨ ਮੁੰਡਿਆਂ ਨੂੰ ਅੱਵਲ ਦਰਜ਼ੇ ਦੀਸਿੱਖਿਆ ਦੇਣ ਲਈ ਉਕਤ ਹਾਸਰਸ ਕਲਾਕਾਰ ਹਾਸੇ ਦੇ ਨਾਂ 'ਤੇ ਜਿਹੜਾ ਚਗਲ ਸੰਵਾਦ ਬੋਲਦੈ ਉਹ ਸੁਣ ਕੇ ਤੁਹਾਨੂੰ ਲੱਗੇਗਾ ਕਿ ਕੋਈ ਮਾਂਪਿਓ ਆਪਣੀ ਧੀ ਨੂੰ ਨਰਸ ਬਣਨ ਲਈ ਕਦੇ ਵੀ ਪੜ੍ਹਾਈ ਕਰਨ ਨਹੀਂ ਤੋਰੇਗਾ। ਜਦੋਂ ਕਲਾਕਾਰ ਸਾਬ੍ਹ ਨੂੰ ਇਹ ਕਹਿੰਦਿਆਂ ਸੁਣੇਗਾ ਕਿ'ਦੋਸਤੀ ਨਰਸ ਦੀਦੁਨੀਆ ਤਰਸਦੀ।ਉਹਦੇ ਬੋਲਣ ਸਾਰ ਹੀ ਪ੍ਰੀਤ ਸਾਬ੍ਹ ਬੋਲਦੇ ਹਨ ਕਿ ਮੁਹਾਵਰਾ ਤਾਂ ਠੀਕ ਕਰ?.... ਹਾਸਰਸਕਲਾਕਾਰ ਸਾਬ੍ਹ ਫਿਰ ਬੋਲਦੇ ਹਨ ਕਿ "ਜੇ ਮੈਂ ਮੁਹਾਵਰਾ ਠੀਕ ਕਰ ਲਿਆ ਤਾਂ ਫਿਲਮ ' 'ਟੂੰਅਅਅਕਰਕੇ ਲੰਘਾ ਦੇਣਗੇ।ਹੁਣ ਤੁਸੀਂ ਆਪਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਸੇ ' ਲਪੇਟ ਕੇ ਦਰਸ਼ਕਾਂ ਨੂੰ ਕੀ ਦਿੱਤਾ ਗਿਐ। ਸੁਹਿਰਦ ਪਾਠਕ ਜਾ ਦਰਸ਼ਕ ਜਾਣਦੇ ਹੋਣਗੇ ਕਿਫਿਲਮਾਂ ਵਿੱਚ ਕਿਹੜੀਆਂ ਗੱਲਾਂ ਨੂੰ ਟੂੰਅਅ ਕਰਕੇ ਲੰਘਾ ਦੇਣ ਦੀ ਲੋੜ ਹੁੰਦੀ ਹੈ। ਤੇ ਇਹ ਟੋਲਾ ਲੋਕਾਂ ਦੀਆਂ ਨਰਸ ਧੀਆਂ ਬਾਰੇ ਕਿਹੋ ਜਿਹੀ'ਸੁੱਚੀਸੋਚ ਰੱਖਦੇ ਹਨਇੱਥੋਂ ਤੱਕ ਫਿਲਮ ਸਿਰਫ 16 ਮਿੰਟ ਹੀ ਲੰਘੀ ਹੈ। ਨਾਲ ਹੀ ਓਹੀ ਹਾਸਰਸ ਕਲਾਕਾਰ ਆਪਣੇ ਸਾਥੀਆਂ ਨੂੰ 'ਕੁੜੀਟਿਕਾਉਣਬਾਰੇ ਦੱਸਦੈ ਤੇ ਉਹਨਾਂ ਤੋਂ ਦੋ ਘੰਟੇ ਲਈ ਕਮਰੇ ਦੀ ਮੰਗ ਕਰਦੈ। ਅਗਲੇ ਦੋ ਮਿੰਟਾਂ Ḕ ਹੀ ਓਹੀ ਹਾਸਰਸ ਕਲਾਕਾਰ ਦਾ ਪ੍ਰੀਤਸਾਬ੍ਹ ਨੂੰ ਫੋਨ ਆਉਂਦੈ ਤੇ ਉਹ ਅਸਿੱਧੇ ਤੌਰ 'ਤੇ ਕਹਿ ਰਿਹਾ ਹੁੰਦੈ ਕਿ ਕੁੜੀ ਉਸਦੇ ਨਾਲ ਹੈ ਤੇ ਉਹ ਉਸ ਲਈ ਕੰਡੋਮ ਪਹੁੰਚਦੇ ਕਰਨ। ਫਿਰਸ਼ੁਰੂ ਹੁੰਦਾ ਹੈ ਅਜਿਹੇ ਸ਼ਬਦ ਦਾ ਚੱਕਰੀ ਗੇੜ ਜਿਸਨੂੰ ਲਿਖਣ ਲੱਗਿਆਂ ਵੀ '....ਦੂਲਿਖਣਾ ਪੈਂਦੈ ਤਾਂ ਕਿ ਆਪਣੇ ਪੜ੍ਹਨ ਵਾਲਿਆਂ ਅੱਗੇਸ਼ਰਮਿੰਦਗੀ ਨਾ ਉਠਾਉਣੀ ਪੈ ਜਾਵੇ ਪਰ ਫਿਲਮ ਦਾ ਮੁੱਖ ਪਾਤਰ ਪ੍ਰੀਤ ਸਾਬ੍ਹ ਇਹ ਭੁੱਲ ਕੇ ਹੀ ਲਗਾਤਾਰ '...ਦੂ ਖਿੱਚਣਾਸ਼ਬਦ ਸ਼ਰੇਆਮਬੋਲਦੇ ਹਨ ਕਿ ਕੱਲ੍ਹ ਨੂੰ ਇਹ ਫਿਲਮ ਉਹਨਾਂ ਦੀ ਜਾਣੂੰ ਪਛਾਣੂੰ ਔਰਤ ਵੀ ਭੁੱਲ ਭੇਲੇਖੇ ਦੇਖ ਸਕਦੀ ਹੈ। ਅਗਲੇ 4 ਮਿੰਟ ਵੀ ਫਿਲਮ ਉਸੇਚੱਕਰ ' ਹੀ ਉਲਝੀ ਹੋਈ ਹੈ ਕਿ ਜਦੋਂ ਹਾਸਰਸ ਕਲਾਕਾਰ ਸਾਬ੍ਹ ਉਸ ਕੁੜੀ ਨੂੰ ਲੇ ਕੇ ਕਮਰੇ ' ਵੜਦੇ ਹਨ ਤਾਂ ਭੁਲੇਖਾ ਪੈਂਦੈ ਕਿ ਜਿਵੇਂਇਹ ਪੰਜਾਬੀ ਫਿਲਮ ਨਾ ਹੋਵੇ ਸਗੋਂ ਹਿੰਦੀ ਦੀ ਕੋਈ ਭੂਤਾਂ ਵਾਲੀ ਫਿਲਮ ਹੋਵੇ ਜਿਸ ਵਿੱਚ ਬਿਨਾਂ ਵਜ੍ਹਾ ਹੀ ਭੂਤ ਵੱਲੋਂ ਕੁੜੀਆਂ ਨਾਲ ਬਿਸਤਰਸਾਂਝੇ ਕਰਨ ਦੇ ਸੀਨ ਫਿਲਮਾਏ ਗਏ ਹੁੰਦੇ ਹਨ। ਕਹਿੰਦੇ ਹਨ ਕਿ 'ਪਿੰਡ ਦਾ ਪਤਾ ਤਾਂ ਗਹੀਰਿਆਂ ਤੋਂ ਲੱਗ ਜਾਂਦੈਸੋ ਆਪਾਂ ਵੀ ਇਹ ਫਿਲਮਕਿੰਨੇ ਕੁ ਪਾਣੀ ' ਹੈ ਬਾਰੇ ਜਾਣ ਕੇ ਪਹਿਲੇ 45 ਕੁ ਮਿੰਟ ਦੇਖਕੇ ਹੀ ਕੁਰਸੀ ਛੱਡਣੀ ਬਿਹਤਰ ਸਮਝੀ ਜਦੋਂ ਫਿਲਮ ਦੇ ਮੁੱਖ ਪਾਤਰ ਆਪਣੇਕਾਲਜ ਦੇ ਗੁੰਡਾ ਜਿਹੇ ਦਿਸਦੇ ਮੁੰਡਿਆਂ ਨੂੰ ਰੰਗਰਲੀਆਂ ਮਨਾਉਂਦੇ ਪੁਲਸ ਨੂੰ ਫੜਾ ਦਿੰਦੇ ਹਨ। ਪੰਜਾਬੀ ਗਾਇਕੀ ਦਾ ਪਾਇਰੇਸੀ ਵੱਲੋਂ ਠੂਠਾਮੂਧਾ ਮਾਰ ਦੇਣ ਕਾਰਨ ਅੱਜ ਕੱਲ੍ਹ ਹੋੜ ਜਿਹੀ ਲੱਗ ਗਈ ਹੈ ਕਿ ਜਣੇ ਖਣੇ ਨੂੰ ਵਹਿਮ ਪਿਆ ਹੋਇਐ ਕਿ ਉਹ ਹੀਰੋ ਐ। ਬਿਲਕੁਲ ਉਹੀਵਹਿਮ ਜਿਵੇਂ ਕਿਸੇ ਕੱਟੇ ਨੂੰ ਵਹਿਮ ਪੈ ਜਾਵੇ ਕਿ ਉਹ ਸ਼ੇਰ ਐ। ਫਿਲਮ ਦੇਖ ਚੁੱਕੇ ਵੱਖ ਵੱਖ ਦੋਸਤਾਂ ਤੋਂ ਫਿਲਮ ਦੇ ਪਰਿਵਾਰਕ ਹੋਣ ਬਾਰੇਵਿਚਾਰ ਜਾਨਣੇ ਚਾਹੇ ਤਾਂ ਜਗਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ "ਫਿਲਮ ਦੀ ਟੀਮ ਜਿੱਥੇ ਵੀ ਗਈ ਉੱਥੇ ਇਹੀ ਰੌਲਾ ਪਾਇਆ ਗਿਆ ਕਿਫਿਲਮ ਪਰਿਵਾਰਕ ਹੈ। ਹੁਣ ਫਿਲਮ ਦੇਖਕੇ ਦੁਭਿਧਾ Ḕ ਹਾਂ ਕਿ ਇਹਨਾਂ ਵੀਰਾਂ ਦੇ ਕਿਹੋ ਜਿਹੇ ਪਰਿਵਾਰ ਹੋਣਗੇ ਜੋ ਇਹੋ ਜਿਹਾ ਗੰਦ ਵੀਇਕੱਠੇ ਬੈਠਕੇ ਦੇਖ ਲੈਂਦੇ ਹੋਣਗੇ?" ਕੈਨੇਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਸੀ ਕਿ "ਕੈਨੇਡਾ ਵਸਦੇ ਜਾਗਰੂਕ ਲੋਕਾਂ ਨੇ ਪਹਿਲਾਅਖੌਤੀ ਸਾਧ ਸਿੱਧੇ ਕੀਤੇ ਹਨਹੁਣ ਵਾਰੀ ਇਹੋ ਜਿਹਾ ਕੰਜਰਪੁਣਾ ਕਰਨ ਵਾਲਿਆਂ ਦੀ ਹੈ।ਰਾਜਦੀਪ ਲਾਲੀ ਦਾ ਕਹਿਣਾ ਸੀ ਕਿ "ਇਹਨਾਂਦੇ ਹੌਸਲੇ ਵਧਣ ਦਾ ਕਾਰਨ ਇਹ ਵੀ ਹੈ ਕਿ ਮੀਡੀਆ ਵਾਲੇ ਇਹਨਾਂ ਖਿਲਾਫ ਇਸ ਕਰਕੇ ਨਹੀਂ ਖੁੱਲ੍ਹ ਕੇ ਬੋਲਦੇ ਕਿਉਂਕਿ ਇਸ਼ਤਿਹਾਰ ਜੋਮਿਲਦੇ ਹਨ।ਪਵਨ ਕੁਮਾਰ ਝੱਲੀ ਦਾ ਕਥਨ ਸੀ ਕਿ "ਮੈਂ ਫਿਲਮ ਦੇਖਣ ਤਾਂ ਲੱਗ ਗਿਆਮੈਨੂੰ ਕੱਲੇ ਨੂੰ ਸ਼ਰਮ ਆਈ ਜਾਵੇ ਕਿ ਪੰਜਾਬਦੀਆਂ ਕੁੜੀਆਂ ਵੀ ...ਦੂ-...ਦੂ ਕਰਨ ਲੱਗ ਗਈਆਂ ਹਨ?"
    ਹੁਣ ਸੋਚਣਾ ਇਹ ਬਣਦਾ ਹੈ ਕਿ ਕੀ ਪੰਜਾਬ ਵਿੱਚੋਂ ਵਿਸ਼ੇ ਮੁੱਕ ਗਏ ਹਨ ਜੋ ਇਹਨਾਂ ਗਾਇਕ ਕਲਾਕਾਰਾਂ ਨੇ ਕੈਸੇਟਾਂ ਰਾਹੀਂ ਲੋਕਾਂ ਦੀ ਧੀ-ਭੈਣ'ਇੱਕਕਰਨ ਨਾਲੋਂ ਫਿਲਮਾਂ ਰਾਹੀਂ ਬਾਕੀ ਕਸਰ ਕੱਢਣੀ ਸ਼ੁਰੂ ਕਰ ਦਿੱਤੀ ਹੈਅੱਜ ਪੰਜਾਬ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਨਕੱਢਣ ਦੀ ਲੋੜ ਹੈ ਨਾ ਕਿ ਪਹਿਲਾਂ ਸਾਰੀ ਫਿਲਮ ' ਨਸ਼ਿਆਂ ਦੇ ਗੁਣ ਗਾਈ ਜਾਵੋ ਤੇ ਅਖੀਰ ' 'ਜਗਤ-ਰਵੀਰੇਵਜੋਂ ਸਿੱਖਿਆ ਦੇਣ ਲਈਅੰਤ ਕਰ ਦਿੱਤਾ ਜਾਵੇ। ਕਾਲਜ਼ ਸਕੂਲ ਧਾਰਮਿਕ ਸਥਾਨ ਵਾਂਗ ਸਤਿਕਾਰ ਦੇ ਪਾਤਰ ਹਨ ਅਤੇ ਉਸ ਤੋਂ ਕਿਤੇ ਵਧੇਰੇ ਅਧਿਆਪਕ ਪਰਧੜਾਧੜ  ਰਹੀਆਂ ਫਿਲਮਾਂ ਵਿੱਚ ਕਾਲਜ਼ਾਂ ਨੂੰ ਆਸ਼ਕੀ ਦੇ ਅੱਡੇ ਅਤੇ ਅਧਿਆਪਕਾਂ ਨੂੰ 'ਬੂਝੜਜਿਹੇ ਬਣਾ ਕੇ ਹੀ ਪੇਸ਼ ਕੀਤਾ ਜਾ ਰਿਹੈ।ਸਾਰਾ ਦਿਨ ਹੱਡ ਗਾਲ ਕੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਦੇ ਚਾਹਵਾਨ ਮਾਪੇ ਆਵਦੇ ਬੱਚਿਆਂ ਨੂੰ ਕਾਲਜਾਂ ' ਪੜ੍ਹਨੋਂ ਇਸੇਗੱਲੋਂ ਵੀ ਇਨਕਾਰੀ ਹੋ ਸਕਦੇ ਹਨ ਕਿ ਕਾਲਜਾਂ ਵਿੱਚ ਜਾਂ ਤਾਂ ਨਸ਼ੇ ਚਲਦੇ ਹਨ ਜਾਂ ਫਿਰ 'ਸਿਰਫਿਰਿਆਂਵਾਂਗ ਕੰਡੋਮਾਂ ਦੇ ਲਿਫਾਫੇ ਹੀ ਕੋਲਰੱਖਦੇ ਹੋਣਗੇ ਕਾਲਜੀਏਟ ਮੁੰਡੇਮੈਂ ਖੁਦ ਵੀ ਇਸੇ ਗੱਲੋਂ ਹੈਰਾਨ ਹਾਂ ਕਿ ਫਿਲਮ ਦੀ ਟੀਮ ਨੇ ਕੀ ਇਹ ਫਿਲਮ ਸਚਮੁੱਚ ਹੀ ਆਪਣੇਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਦੇਖੀ ਹੋਵੇਗੀ ਜਾਂ ਫਿਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਦਿਖਾਉਣ ਲਈ ਹੀ ਬਣਾਈ ਹੈ?
    Related Stories
      
    Go to TOP Top
  •  ਸਿ਼ਵਾਲੀ ਦੀ ਮੌਤ ਲਈ ਜਿੰਮੇਵਾਰ ਠਾਣੇਦਾਰਨੀ ਅਤੇ ਦੋ ਪੱਤਰਕਾਰਾਂ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼

  •   ਜਲੰਧਰ ਵਿੱਚ ਸਿ਼ਵਾਲੀ ਨਾਂਮ ਦੀ ਕੁੜੀ ਨੂੰ ਖੁਦਕਸ਼ੀ ਕਰਨ ਦੇ  ਤੱਥਾਂ ਦੀ ਪੜਚੋਲ ਤੋਂ ਬਾਅਦ   ਪ੍ਰਾਪਤ ਹੋਈ ਰਿਪੋਰਟ  ਦੇ ਆਧਾਰ ਤੇ  ਪੰਜਾਬ ਸਰਕਾਰ ਦੇ  ਪ੍ਰਿੰਸੀਪਲ ਸਕੱਤਰ, ਗ੍ਰਹਿ ਵਿਭਾਗ ਦੇ   3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ  ਹਨ ।
    ਕਤਲ ਦਾ ਮਾਮਲਾ ਦਰਜ ਕਰਨ ਹਿੱਤ  ਧਾਰਾ 306 ਤਹਿਤ  ਇੰਸਪੈਕਟਰ ਬਲਵਿੰਦਰ ਕੌਰ, ਪ੍ਰੈਸ ਫੋਟੋਗਰਾਫਰ  ਬਰਜੇਸ਼  ਕੁਮਾਰ ਅਤੇ ਕੈਮਰਾਮੈਨ ਰਵੀ  ਖਿਲਾਫ ਜਲੰਧਰ ਦੇ ਪੁਲੀਸ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ  ।
    ਜਾਂਚ ਦੌਰਾਨ ਡੀਐਮਯੂ  ਦੇ ਡਰਾਈਵਰ ਰਾਮ ਲਾਲ ਦੀ ਗਵਾਹੀ ਨੂੰ ਅਹਿਮ ਮੰਨਿਆ ਗਿਆ ਹੈ। ਜਿਸ ਵਿੱਚ ਰਾਮ ਲਾਲ ਨੇ ਸਪੱਸ਼ਟ ਕਿਹਾ ਹੈ ਕਿ  ਸਿ਼ਵਾਲੀ ਨੇ  ਖੁਦਕਸ਼ੀ ਕਰਨ ਲਈ ਹੀ   ਗੱਡੀ ਅੱਗੇ ਛਾਲ ਮਾਰੀ ਸੀ।
    ਪਰ ਰੇਲਵੇ ਪੁਲੀਸ ਨੂੰ ਹਾਦਸੇ ਬਣਾਉਣ ਦੇ ਯਤਨ  ਵਿੱਚ  ਲੱਗੀ ਹੋਈ ਸੀ ਕਿ  ਰੇਲਵੇ ਲਾਈਨ ਉਪਰੋ ਲੰਘ ਰਹੀ ਸਿ਼ਵਾਲੀ ਦੇ  ਸੈਡਲ ਲਾਈਨ ਵਿੱਚ ਫਸ ਗਿਆ ।
    ਚਸ਼ਮਦੀਦ ਗਵਾਹ  ਨੇ ਵੀ ਰੇਲਵੇ ਪੁਲੀਸ ਦੀ  ਕਹਾਣੀ ਵਿੱਚ ਮੋੜ ਲੈ ਆਂਦਾ ਹੈ।
    ਰੇਲਵੇ ਪੁਲੀਸ ਦੇ ਰਿਕਾਰਡ ਅਨੁਸਾਰ ਮੌਕੇ ਦੇ ਗਵਾਹ ਰਾਮ ਤੀਰਥ ਨੇ ਕਿਹਾ ਸੀ ਕਿ ਸ਼ਿਵਾਲੀ ਉਸ ਦੇ ਪਿੱਛੇ ਖੜ੍ਹੀ ਸੀ ਤੇ ਜਦੋਂ ਲਾਈਨ ਪਾਰ ਕਰਨ ਲੱਗੀ ਤਾਂ ਅਚਾਨਕ ਉਸਦਾ ਸੈਂਡਲ ਰੇਲਵੇ ਟਰੈਕ ਵਿੱਚ ਫਸਣ ਕਾਰਨ ਉਹ ਡਿੱਗ ਪਈ ਤੇ ਇਸ ਦੌਰਾਨ ਗੱਡੀ ਥੱਲੇ ਆਉਣ ਕਰਕੇ ਉਸ ਦੀ ਮੌਤ ਹੋ ਗਈ।
    ਰਾਮ ਤੀਰਥ ਨੇ ਕਿਹਾ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਸ਼ਾਮ ਨੂੰ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਘਟਨਾ ਤੋਂ ਪਹਿਲਾ ਸ਼ਿਵਾਲੀ ਬਿਲਕੁੱਲ ਉਸ ਦੇ ਸਾਹਮਣੇ ਲਾਈਨ ਦੇ ਦੂਜੇ ਪਾਸੇ ਖੜ੍ਹੀ ਸੀ ਤੇ ਉਹ ਮੋਬਾਈਲ ਫੋਨ ’ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਉਸ ਦਾ ਮੰੂਹ ਢਕਿਆ ਹੋਇਆ ਸੀ। ਜਦੋਂ ਗੱਡੀ ਨੇੜੇ ਆਈ ਤਾਂ ਉਸ ਨੇ ਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਜਦੋਂ ਰੇਲਵੇ ਪੁਲੀਸ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਪੁੱਜੇ ਤਾਂ ਉਨ੍ਹਾਂ ਉਸ ਨੂੰ ਗਵਾਹੀ ਲਈ ਥਾਣੇ ਜਾਣ ਲਈ ਕਿਹਾ ਜਿਥੇ ਸ਼ਿਵਾਲੀ ਦਾ ਭਰਾ ਵੀ ਆਇਆ ਹੋਇਆ ਸੀ। ਪੁਲੀਸ ਨੇ ਉਸ ਨੂੰ ਕੁਝ ਕਾਗਜ਼ਾਂ ’ਤੇ ਦਸਤਖਤ ਕਰਨ ਲਈ ਕਿਹਾ,ਜਿਸ ’ਤੋਂ ਉਸ ਨੇ ਮਨ੍ਹਾਂ ਕਰ ਦਿੱਤਾ। ਰਾਮ ਤੀਰਥ ਅਨੁਸਾਰ ਪੁਲੀਸ ਨੇ ਦਬਾਅ ਪਾ ਕੇ ਉਸ ਕੋਲੋਂ ਦਸਤਖਤ ਕਰਵਾਏ ਤੇ ਉਸ ਨੂੰ 20 ਰੁਪਏ ਰਿਕਸ਼ੇ ਦੇ ਕਿਰਾਏ ਵਜੋਂ ਦੇ ਕੇ ਘਰ ਤੋਰ ਦਿੱਤਾ। ਉਹ ਦੂਜੇ ਦਿਨ ਦੀਆਂ ਖ਼ਬਰਾਂ ਦੇਖ ਕੇ ਹੈਰਾਨ ਸੀ ਕਿ ਪੁਲੀਸ ਨੇ ਉਸ ਨੂੰ ਮੌਕੇ ਦਾ ਗਵਾਹ ਬਣਾਇਆ ਹੋਇਆ ਸੀ।
    Related Stories

    ਮਨਦੀਪ ਸਿੰਘ ਵੀਰ ਨਾਲ਼ ਯਾਦਗਾਰੀ ਮੁਲਾਕਾਤ-ਜਰੂਰ ਪੜੋ

    www.sabblok.blogspot.com

    ਅੱਜ 03-09-2012 ਵੀਰ ਮਨਦੀਪ ਸਿੰਘ (ਸਾਹਨੇਵਾਲ ਕਤਲ ਕੇਸ) ਨਾਲ਼ ਮੈਂ ਜੇਹਲ ਵਿੱਚ ਮੁਲਾਕਾਤ ਕਰਨ ਬਲਜੀਤ ਸਿੰਘ ਦਾਦੂਵਾਲ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂਬਾ ਜੀ ਨਾਲ਼ ਗਿਆ । ਅਸੀ ਸਾਰਿਆਂ ਬੜੇ ਵਧੀਆ ਮਹੌਲ ਵਿੱਚ ਸੁਪਰਡੈਂਟ ਸਾਹਿਬ ਦੇ ਕਮਰੇ ਅੰਦਰ ਹੀ ਵਧੀਆ ਮਹੌਲ ਵਿੱਚ ਮੁਲਾਕਾਤ ਕੀਤੀ । ਵੀਰ ਦੇ ਬੜਾ ਸੋਹਣਾ ਦੁਮਾਲਾ ਸਜਾਇਆ ਹੋਇਆ ਸੀ । ਵੀਰ ਚਿੱਟੇ ਚੋਲੇ ਵਿੱਚ ਬਹੁਤ ਫਬ ਰਿਹਾ ਸੀ । ਚਿਹਰੇ ਤੋਂ ਡੁੱਲ-ਡੁੱਲ ਪੈਂਦਾ ਨੂਰ ਇੱਕ ਅਦੁਤੀ ਸਖਸ਼ੀਅਤ ਦੀ ਦੁਹਾਈ ਦੇ ਰਹੀ ਸੀ । ਵੀਰ ਨੇ ਬੜੀ ਗਰਮਜੋਸ਼ੀ ਵਿੱਚ ਫਤਿਹ ਬੁਲਾਈ । ਵੀਰ ਨੇ ਘਟਨਾ ਵਾਲੀ ਗੱਲ ਸਾਝੀ ਕਰਦਿਆਂ ਦੱਸਦਿਆਂ ਕਿ ਉਸ ਦਿਨ ਮੈਂ ਕਿਸੇ ਕੰਮ ਲੁਧਿਆਣੇ ਜਾ ਰਿਹਾ ਸੀ ਕਿ ਰਾਸਤੇ ਵਿੱਚ ਸਾਹਨੇਵਾਲ ਲਾਗੇ ਗੁਰੂ ਘਰ ਇਕੱਠ ਦੇਖ ਰੁੱਕ ਗਿਆ । ਵੀਰ ਕਹਿਣ ਲੱਗਾ ਕਿ ਉਸ ਨੇ ਬੜੇ ਧਿਆਨ ਨਾਲ਼ ਉਹ ਜਗਾ ਦੇਖੀ ਜਿਥੋ ਪ੍ਰਵਾਸੀ ਦਾਖਿਲ ਹੋਇਆ ਸੀ । ਗੁਰੂ ਗ੍ਰੰਥ ਸਾਹਿਬ ਦਾ ਅੰਕ ਫਟਿਆ ਦੇਖ ਉਹਨਾਂ ਦਾ ਮਨ ਬਹੁਤ ਵਿਆਕਲ ਹੋਇਆ । ਵੀਰ ਕਹਿਦਾ ਕੁੱਝ ਦਿਨ ਪਹਿਲਾਂ ਜਦੋਂ ਮੈਂ ਗੁਰੂ ਸਾਹਿਬ ਦੀ ਬੇਅਦਬੀ ਦੀ ਘਟਨਾ ਦੇਖਦਾ ਸੁਣਦਾ ਸੀ ਤਾਂ ਆਪਣੇ ਕਮਰੇ ਵਿੱਚ ਵੜ ਬਹੁਤ ਰੋਂਦਾ ਸੀ ਤੇ ਮਨ ਹੀ ਮਨ ਅਰਦਾਸ ਕਰਦਾ ਸੀ ਕਿ ਮਹਾਰਾਜ ਆਪ ਆਪਣੇ ਤੇ ਹੀ ਸਾਰੇ ਕਸਟ ਝੱਲੀ ਜਾਂਦੇ ਹੋ ਕਦੇ ਮੈਂਨੂੰ ਵੀ ਮੌਕਾ ਦੇਵੋ ।
    ਵੀਰ ਕਹਿਣ ਲੱਗਾ ਕਿ ਮੈਂ ਜਦ ਘਟਨਾਂ ਬਾਰੇ ਸਾਹਨੇਵਾਲ ਥਾਣੇ ਪਤਾ ਕਰਨ ਗਿਆ ਤਾਂ ਉਥੇ ਅਜੇ ਪੁਲਿਸ ਵਾਲੇ ਐਫ ਆਈ ਆਰ ਹੀ ਲਿਖ ਰਹੇ ਸੀ ਜਦੋਂ ਕਿ ਉਹਨਾਂ ਪਾਪੀਆਂ ਨੂੰ ਰਾਤ ਨੂੰ ਹੀ ਪੁਲਿਸ ਦੇ ਹਵਾਲੇ ਕਰ ਦਿਤਾ ਸੀ । ਮਨਦੀਪ ਸਿੰਘ ਕਹਿਣ ਲੱਗਾ ਕਿ ਮੈਂ ਵੀ ਉਹਨਾਂ ਐਫ ਆਈ ਆਰ ਲਿਖਦਿਆਂ ਕੋਲ਼ ਬੈਠ ਗਿਆ । ਐਫ .ਆਰ ਲਿਖਣ ਵਾਲੇ ਨੂੰ ਮੁੱਖ ਦੋਸ਼ੀ ਦਾ ਨਾਮ ਨਹੀਂ ਸੀ ਪਤਾ ਉਹਨਾਂ ਇੱਕ ਮੁਲਾਜਮ ਨੂੰ ਉਸ ਦਾ ਨਾਮ ਪਤਾ ਪੁੱਛਣ ਭੇਜਿਆ । ਵੀਰ ਕਹਿੰਦਾ ਮੈਂ ਵੀ ਉਸ ਮੁਲਾਜਮ ਦੇ ਪਿੱਛੇ-2 ਚਲਾ ਗਿਆ । ਉਸ ਮੁਲਾਜਮ ਦੇ ਨਾਮ ਪਤਾ ਪੁੱਛਣ ਤੋਂ ਬਾਅਦ ਜਦੋਂ ਮੁਲਾਜਮ ਚਲਾ ਗਿਆ ਤਾਂ ਮੈਂ ਉਸ ਨੂੰ ਹਿੰਦੀ ਵਿੱਚ ਪੁੱਛਿਆ ‘ਆਪ ਨੇ ਐਸਾ ਕਿਉਂ ਕੀਆ?’ ਤਾ ਉਸ ਨੇ ਬਿਨਾ ਪਛਤਾਵੇ ਤੇ ਡਰ ਤੋਂ ਕਿਹਾ ਕਿ ਬੱਸ ਕਰ ਦੀਆ । ਮੈਂਨੂੰ ਬਹੁਤ ਗੁੱਸਾ ਆਇਆ , ਸੋਚਿਆ ਕਿ ਦੁਸਟ ਨੂੰ ਇਹਨਾਂ ਕੁੱਝ ਦਿਨਾਂ ਬਾਅਦ ਛੱਡ ਦੇਣਾ ਹੈ , ਇਸ ਨੂੰ ਤਾਂ ਭੋਰਾ ਵੀ ਅਫਸੋਸ ਨਹੀਂ ਹੁਣ ਇਸ ਪਾਪੀ ਨੂੰ ਇਸ ਧਰਤੀ ਤੇ ਨਹੀਂ ਛੱਡਣਾ ਚਾਹੀਦਾ । ਕਹਿਣ ਲੱਗਾ ਕਿ ਉਸ ਟਾਈਮ ਮੇਰੇ ਰਿਵਾਲਵਰ ਵਿੱਚ ਸਿਰਫ ਦੋ ਗੋਲੀਆਂ ਸਨ ਮੈਂ ਤੁਰੰਤ ਬਾਹਰ ਆ ਗਿਆਂ ਅਤੇ ਆਪਣੇ ਰਿਵਾਲਵਰ ਵਿੱਚ ਪੂਰੀਆਂ ਛੇ ਗੋਲੀਆਂ ਲੋਡ ਕਰ ਲਈਆਂ । ਮੈਂ ਅੰਦਰ ਆ ਗਿਆ ਤੇ ਮੌਕੇ ਦੀ ਉਡੀਕ ਕਰਨ ਲੱਗਾ । ਵੀਰ ਕਹਿੰਦਾ ਕਿ ਮੈਂ ਤਕਰੀਬਨ ਅੱਧਾ ਘੰਟਾਂ ਇੰਤਜਾਰ ਕੀਤੀ ਹੋਵੇਗੀ । ਜਦੋਂ ਮੇਰਾ ਦਾਅ ਲੱਗਾ ਮੈਂ ਬਿਨਾ ਘਬਰਾਹਟ ਦੇ ਉਸ ਦੀ ਬੈਰਕ ਦੇ ਅੱਗੇ ਗਿਆ ਅਤੇ ਫਾਇਰਿੰਗ ਕਰ ਦਿਤੀ । ਤਿੰਨ ਗੋਲੀਆਂ ਉਸ ਪਾਪੀ ਦੇ ਲੱਗੀਆਂ ਅਤੇ ਚੌਥੀ ਗੋਲ਼ੀ ਫਸ ਗਈ । ਵੀਰ ਕਹਿਦਾ ਮੈਂ ਉਸ ਦੇ ਗੋਲੀਆਂ ਬੜੀ ਨੇੜੇ ਤੋਂ ਮਾਰੀਆਂ ਹਨ ਪਾਪੀ ਬਚਣਾ ਤਾਂ ਨਹੀਂ ਚਾਹੀਦਾ । ਉਸ ਤੋਂ ਬਾਅਦ ਮੈਂਨੂੰ ਤਿੰਨ ਚਾਰ ਪੁਲਿਸ ਵਾਲਿਆਂ ਪਿੱਛੇ ਤੋਂ ਫੜ ਲਿਆ । ਵੀਰ ਹੱਸਦੇ ਕਹਿਣ ਲੱਗਾ ਕਿ ਪੁਲਿਸ ਵਾਲੇ ਮੈਂਨੂੰ ਫੜਦੇ ਹੋਏ ਕੰਬੀ ਜਾ ਰਹੇ ਸਨ । ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘਬਰਾਉ ਨਾਂ ਮੈਂ ਜੋ ਕਰਨਾ ਸੀ ਉਹ ਕਰ ਦਿਤਾ ਹੁਣ ਤੁਸੀਂ ਆਪਣੀ ਕਾਰਵਾਈ ਕਰੋ ।
    ਪੰਜ ਦਸ ਮਿੰਟਾ ਵਿੱਚ ਹੀ ਅਫਸਰਾਂ ਦਾ ਜਮਾਵੜਾ ਇਕੱਠਾ ਹੋ ਗਿਆ । ਉਹਨਾਂ ਮੈਂਨੂੰ ਪੁੱਛਿਆ ਕਿ ਤੁਹਾਡੇ ਕਿਹੜੀ ਜਥੇਬੰਦੀ ਨਾਲ਼ ਸਬੰਧ ਹਨ । ਮੈਂ ਕਿਹਾ ਕਿ ਕਿਸੇ ਨਾਲ਼ ਵੀ ਨਹੀਂ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਪਾੜਿਆ ਸੀ ਉਸ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ । ਮੇਰਾ ਜੋ ਕੰਮ ਸੀ ਉਹ ਮੈਂ ਕਰ ਦਿਤਾ ਹੈ ਤੁਸੀਂ ਆਪਣਾ ਕਰ ਲਵੋ । ਉਹਨਾਂ ਥੋੜੀ ਦੇਰ ਬਾਅਦ ਮੈਂਨੂੰ ਸਰਾਭਾ ਨਗਰ ਠਾਣੇ ਸ਼ਿਫਟ ਕਰ ਦਿਤਾ । ਉਥੋਂ ਮੈਂਨੂੰ ਸੀ ਆਈ ਏ ਸਟਾਫ ਲੈ ਗਏ । ਉਹਨਾਂ ਵੀ ਬੱਸ ਏਨਾਂ ਹੀ ਪੁੱਛਿਆ ਕਿ ਤੁਹਾਡੇ ਕਿਹੜੀ ਜਥੇਬੰਦੀ ਨਾਲ਼ ਸਬੰਧ ਹਨ ਮੈਂਨੂੰ ਕਿਸੇ ਨੇ ਵੀ ਕੁੱਝ ਨਹੀਂ ਕਿਹਾ । ਥੋੜੀ ਦੇਰ ਬਾਅਦ ਮੈਂਨੂੰ ਪਰਾਈਵੇਟ ਗੱਡੀ ਵਿੱਚ ਜੱਜ ਦੇ ਘਰ ਪੇਸ਼ ਕੀਤਾ ਗਿਆ ਤੇ ਉਹਨਾਂ ਮੈਂਨੂੰ ਏਥੇ ਜੇਹਲ ਭੇਜ ਦਿਤਾ ।
    ਵੀਰ ਦਾ ਰੋਸ ਸੀ ਕਿ ਪੁਲਿਸ ਵਾਲਿਆਂ ਉਸ ਬਈਏ ਦੇ ਖਿਲਾਫ ਕਾਰਵਾਈ ਕਰਨ ਵਿੱਚ ਦੇਰੀ ਕਿਉਂ ਕੀਤੀ ? ਦੂਸਰਾ ਉਹਨਾਂ ਸਪੱਸਟ ਰੂਪ ਵਿੱਚ ਦੈਨਿਕ ਜਾਗਰਣ ਵਾਲਿਆਂ ਨੂੰ ਤਾੜਨਾ ਵੀ ਕੀਤੀ ਉਹ ਗਲਤ ਖਬਰਾਂ ਲਗਾ ਪੰਜਾਬ ਦਾ ਮਹੌਲ ਖਰਾਬ ਕਰਨ ਤੇ ਲੱਗੇ ਹੋਏ ਹਨ ਉਹਨਾਂ ਨੂੰ ਡੱਕਿਆ ਜਾਵੇ । ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਕੇਸ ਸਮੂੰਹ ਪੰਥਕ ਜਥੇਬੰਦੀਆਂ ਲੜਨਗੀਆਂ । ਜਦ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣਾ ਕੇਸ ਹਵਾਰੇ ਦੇ ਪੈਟਰਨ ਤੇ (ਡੀਫੈਨਸਿਵ) ਲੜਨਾ ਚਾਹੁੰਦੇ ਹਨ ਜਾਂ ਰਾਜੋਆਣੇ ਦੇ ਪੈਟਰਨ ਤੇ ਤਾਂ ਵੀਰ ਦਾ ਸਪੱਸ਼ਟ ਜੁਆਬ ਸੀ ਕਿ ਉਹ ਆਪਣਾ ਕੇਸ ਡੀਫੈਨਸਿਵ ਲੜਨਾ ਚਾਹੁਣਗੇ । ਉਹਨਾਂ ਕਿਹਾ ਕਿ ਉਹਨਾਂ ਜੋ ਕਰਨਾ ਸੀ ਕਰ ਦਿਤਾ ਹੁਣ ਹਉਂਮੈ ਤਿਆਗ ਕੇ ਅਗਲੇ ਦੀ ਤਿਆਰੀ ਕਰਨੀ ਹੀ ਸਮਝਦਾਰੀ ਹੈ । ਉਹਨਾਂ ਨਾਲ਼ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਜੀ ਨੇ ਕਾਨੂੰਨੀ ਪੱਖਾਂ ਤੋਂ ਵਿਚਾਰਾਂ ਕੀਤੀਆਂ । ਵੀਰ ਤੇ ਧਾਰਾਵਾ 307/34, 25,27,449ਆਈ.ਪੀ.ਸੀ. ਦੀਆਂ ਲੱਗੀਆਂ ਹੋਈਆ ਹਨ । 307 ਦਾ ਮਤਲਬ ਇਰਾਦਾ ਕਤਲ, /34 ਦਾ ਮਤਲਬ ਕਿ ਦੋ ਜਣੇ ਸੀ, 25 ਤੇ 27 ਦਾ ਮਤਲਬ ਆਰਮਸ ਐਕਟ , 27 ਡਂੈਜਰਸ ਹੈ ਇਸ ਦਾ ਮਤਲਬ ਕਿ ਹੈਵੀ ਵੈਪਿਨ ਸਨ ਜਦੋਂ ਕਿ ਉਹਨਾਂ ਤਾਂ ਰਿਵਾਲਵਰ ਹੀ ਵਰਤਿਆ ਸੀ ।449 ਦਾ ਮਤਲਬ ਠਾਣੇ ਵਿੱਚ ਜਾ ਕੇ ਮਾਰਿਆ । ਵਕੀਲ ਸਾਹਿਬ ਨਾਲ਼ ਸਲਾਹ ਤੋਂ ਇਹ ਸਿੱਟਾ ਨਿਕਲਿਆ ਕਿ ਉਹ ਬਈਆ ਅਗਰ ਪੂਰਾ ਹੋ ਜਾਵੇ ਉਹ ਵੀਰ ਲਈ ਲਾਹੇਵੰਦ ਹੈ ।
    ਬਾਹਰ ਆ ਕੇ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਮਨਦੀਪ ਸਿੰਘ ਨੂੰ ਗੋਲਡ ਮੈਡਲ ਨਾਲ਼ ਸਨਮਾਨ ਕਰਨ ਦਾ ਐਲਾਨ ਕੀਤਾ । ਇਸ ਮੌਕੇ ਬਲਜੀਤ ਸਿੰਘ ਕਾਲਾ ਨੰਗਲ, ਪਰਿਤਪਾਲ ਸਿੰਘ ਵੀਰ ਵੀ ਨਾਲ਼ ਗਏ ਸਨ ।
    ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ 9872099100

    ਗੋਲਕ ਚੋਰ ਰੰਗੇ ਹੱਥ ਕਾਬੂ

    ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਵਾਲਾ ਦੋਸ਼ੀ ਪੁਲਿਸ ਪਾਰਟੀ ਦੀ ਹਿਰਾਸਤ ਵਿਚ। ਤਸਵੀਰ ਗੁਰਭੇਜ ਸਿੰਘ ਚੌਹਾਨ  
    www.sabblok.blogspot.com

    ਸਾਦਿਕ, 7 ਸਤੰਬਰ (ਚੌਹਾਨ )- ਪਿੰਡ ਦੀਪ ਸਿੰਘ ਵਾਲਾ ਵਿਖੇ ਦਿਨ ਦਿਹਾੜੇ  ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਪੈਸੇ ਚੋਰੀ ਕਰ ਰਹੇ ਇਕ ਨੌਜਵਾਨ ਨੂੰ ਉਸ ਵੇਲੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਜਦੋਂ ਬਲਜਿੰਦਰ ਸਿੰਘ ਪੁੱਤਰ ਬੁੱਕਣ ਸਿੰਘ ਅਤੇ ਗੁਰਦੁਆਰੇ  ਦਾ ਗੰ੍ਰਥੀ ਭਿੰਦਰ ਸਿੰਘ ਕੰਮ ਕਾਜ ਲਈ ਗੁਰਦੁਆਰਾ ਸਾਹਿਬ ਪੱਤੀ ਰੂਪੇਵਾਲੀ ਦੇ  ਅੰਦਰ ਗਏ ਤਾਂ ਉਨ•ਾਂ ਵੇਖਿਆ ਕਿ ਇਕ ਨੌਜਵਾਨ ਕਿਸੇ ਔਜ਼ਾਰ  ਨਾਲ ਗੋਲਕ ਵਿੱਚੋ ਪੈਸੇ ਕੱਢ ਕੱਢ ਕੇ ਆਪਣੀ ਜੇਬ ਵਿੱਚ ਪਾ ਰਿਹਾ ਸੀ ਤਾਂ ਉਨ•ਾਂ ਨੇ ਉਸਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਦੀ ਪਹਿਚਾਣ  ਲਾਲ ਸਿੰਘ ਉਰਫ ਪੱਪੂ  ਪੁੱਤਰ ਬਲਵੰਤ ਸਿੰਘ ਕੌਮ ਰਾਏ ਸਿੱਖ  ਵਾਸੀ ਚੱਪਾ ਅੜਿੱਕੀ ( ਗੁਰੂਹਰਸਹਾਏ) ਵਜੋ ਹੋਈ। ਥਾਣਾ ਸਾਦਿਕ ਦੀ ਪੁਲਿਸ ਨੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਐਫ.ਆਈ.ਆਰ.ਨੰਬਰ:67 ਧਾਰਾ454/380 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਦੀ ਤਫਤੀਸ਼ ਗੁਰਮੇਜ ਵਿੱਚ ਹੌਲਦਾਰ ਕਰ ਰਹੇ ਹਨ। 

    ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ........

    www.sabblok.blogspot.com
    ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ........।
    ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
    ਮੋ:- 0044 75191 12312

    ਬੀਤੇ ਦਿਨੀਂ ਪੰਜਾਬੀ ਦੀ ਇੱਕ ਫਿਲਮ 'ਸਿਰਫਿਰੇ' ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਪੰਜਾਬ ਦੀ ਧਰਤੀ ਤੋਂ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਦੇ ਨਾਂ 'ਤੇ ਬਣਾਈ ਇਸ 'ਪਰਿਵਾਰਕ' ਦੱਸੀ ਜਾਂਦੀ ਫਿਲਮ ਦੀ ਟੀਮ ਦੀ ਪਤਾ ਨਹੀਂ ਕੀ ਮਜ਼ਬੂਰੀ ਹੋਵੇਗੀ ਕਿ ਪੂਰੀ ਫਿਲਮ ਵਿੱਚ ਕਿਸੇ ਡਾਇਰੈਕਟਰ, ਪ੍ਰੋਡਿਊਸਰ ਜਾਂ ਕਲਾਕਾਰ ਆਦਿ ਦਾ ਨਾਂ ਵੀ ਪੰਜਾਬੀ ਵਿੱਚ ਨਹੀਂ ਦਿਖਾਈ ਦਿੱਤਾ। ਸ਼ੁਰੂਆਤ ਦੇਖ ਕੇ ਇਉਂ ਲਗਦੈ ਜਿਵੇਂ ਇਹ ਪੰਜਾਬੀ ਫਿਲਮ ਸ਼ੁੱਧ ਗੋਰਿਆਂ ਨੂੰ ਹੀ ਦਿਖਾਉਣ ਲਈ ਬਣਾਈ ਹੋਵੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪਰਿਵਾਰਕ ਫਿਲਮ ਹੋਣ ਦਾ ਭਰਮ ਪਹਿਲੇ ਚਾਰ ਕੁ ਮਿੰਟ ਦੀ ਫਿਲਮ ਲੰਘਣ 'ਤੇ ਹੀ ਟੁੱਟ ਜਾਂਦੈ ਜਦੋਂ ਇੱਕ ਅੱਧਢਕੀ ਜਿਹੀ ਬੀਬੀ ਦੇ ਪੱਟਾਂ 'ਤੇ ਕੈਮਰਾ ਘੁਮਾਇਆ ਜਾਂਦੈ ਤੇ ਤਿੰਨ ਮੁਸ਼ਟੰਡੇ ਉਹਨੂੰ ਪੁਰਜਾ, ਮੋਟਰ, ਬੰਬ ਅਤੇ 'ਚੈੱਕ ਤਾਂ ਕਰੀਏ ਮੋਟਰ ਕਿੰਨੇ ਹਾਰਸ ਪਾਵਰ ਦੀ ਆ' ਆਦਿ ਨਾਵਾਂ ਨਾਲ ਪੁਕਾਰਦੇ ਹਨ ਤੇ ਬੀਬੀ ਵੀ ਮੁੰਡਿਆਂ ਨੂੰ 'ਸਾਲਿਆਂ' ਸ਼ਬਦ ਨਾਲ ਸੰਬੋਧਨ ਕਰਦੀ ਹੋਈ ਚਕਮਾ ਸਿੱਧੀ ਫਿਲਮ ਦੇ ਇੱਕ ਹੀਰੋ ਪ੍ਰੀਤ ਦੇ ਦਰਵਾਜੇ ਮੂਹਰੇ ਮੋਟਰਸਾਈਕਲ ਦੀ 'ਟੀ-ਟੀ' ਮਾਰਦੀ ਐ ਤੇ ਹੀਰੋ ਸਾਬ੍ਹ ਮੋਟਰਸਾਈਕਲ 'ਤੇ ਬਹਿੰਦਿਆਂ ਹੀ ਬੀਬੀ ਦੇ ਪਿੰਡੇ 'ਤੇ ਐਨਾ ਕੁ ਰਗੜ ਕੇ ਹੱਥ ਫੇਰਦੇ ਹਨ ਜਿੰਨਾ ਸ਼ਾਇਦ ਕੋਈ ਕਾਮਾ ਲੋਹੇ ਤੋਂ ਜੰਗਾਲ ਲਾਹੁਣ ਲੱਗਾ ਰੇਗਮਾਰ ਵੀ ਨਾ ਮਾਰੇ। ਫਿਰ ਕਾਲਜ ਪਹੁੰਚ ਕੇ ਹੀਰੋ ਸਾਬ੍ਹ 'ਤੇ ਉਹਨਾਂ ਦੀ ਜੁੰਡਲੀ ਜਿਆਦਾਤਰ ਪੰਜਾਬੀ ਫਿਲਮਾਂ ਦੀ ਰੀਸੇ ਅਧਿਆਪਕ ਨੂੰ ਬੁੱਧੂ ਬਣਾਉਂਦੀ ਹੈ। "ਕੁੜੀ 'ਚ ਕਰੰਟ ਤਾਂ ਪੂਰਾ" "ਮਿਰਚੀ ਵੀ ਕੁਛ ਜਿਆਦਾ ਈ ਲਗਦੀ ਆ" ਫਿਕਰਿਆਂ ਦੇ ਨਾਲ ਨਾਲ ਸ਼ੁਰੂ ਹੁੰਦੀ ਐ ਕਾਲਜੀਏਟ ਮੁੰਡਿਆਂ ਵੱਲੋਂ ਫਲੈਟ ਵਿੱਚ ਬੀਅਰਾਂ ਪੀਣ, 'ਦੂਜਾ ਸਮਾਨ' ਤੇ ਰਾਤ ਨੂੰ ਮੁੰਡਿਆਂ ਕੋਲ ਬਿਸਤਰ ਗਰਮ ਕਰਾਉਣ ਆਈ ਬੀਬੀ ਬਾਰੇ ਬੇਲੋੜੀ ਚਰਚਾ। 
    ਦੁਨਿਆਵੀ ਤੌਰ 'ਤੇ ਡਾਕਟਰ ਜਾਂ ਨਰਸ ਨੂੰ ਰੱਬ ਦੇ ਦੂਜੇ ਰੂਪ ਵਜੋਂ ਖਿਆਲ ਕੀਤਾ ਜਾਂਦੈ ਤੇ ਫਿਲਮ ਦੇ ਹਾਸਰਸ ਪਾਤਰ ਨਾਲ ਗੱਲ ਕਰਦੀ ਬੀਬੀ ਪੁੱਛਦੀ ਐ ਕਿ "ਤੂੰ ਨਰਸਿੰਗ ਕਾਲਜ਼ ਵੱਲ ਬੜੀਆਂ ਗੇੜੀਆਂ ਮਾਰਦੈਂ?" ਪ੍ਰਤੀਤ ਹੁੰਦੈ ਕਿ ਨੌਜ਼ਵਾਨ ਮੁੰਡਿਆਂ ਨੂੰ ਅੱਵਲ ਦਰਜ਼ੇ ਦੀ ਸਿੱਖਿਆ ਦੇਣ ਲਈ ਉਕਤ ਹਾਸਰਸ ਕਲਾਕਾਰ ਹਾਸੇ ਦੇ ਨਾਂ 'ਤੇ ਜਿਹੜਾ ਚਗਲ ਸੰਵਾਦ ਬੋਲਦੈ ਉਹ ਸੁਣ ਕੇ ਤੁਹਾਨੂੰ ਲੱਗੇਗਾ ਕਿ ਕੋਈ ਮਾਂ ਪਿਓ ਆਪਣੀ ਧੀ ਨੂੰ ਨਰਸ ਬਣਨ ਲਈ ਕਦੇ ਵੀ ਪੜ੍ਹਾਈ ਕਰਨ ਨਹੀਂ ਤੋਰੇਗਾ। ਜਦੋਂ ਕਲਾਕਾਰ ਸਾਬ੍ਹ ਨੂੰ ਇਹ ਕਹਿੰਦਿਆਂ ਸੁਣੇਗਾ ਕਿ 'ਦੋਸਤੀ ਨਰਸ ਦੀ, ਦੁਨੀਆ ਤਰਸਦੀ।' ਉਹਦੇ ਬੋਲਣ ਸਾਰ ਹੀ ਪ੍ਰੀਤ ਸਾਬ੍ਹ ਬੋਲਦੇ ਹਨ ਕਿ ਮੁਹਾਵਰਾ ਤਾਂ ਠੀਕ ਕਰ?.... ਹਾਸਰਸ ਕਲਾਕਾਰ ਸਾਬ੍ਹ ਫਿਰ ਬੋਲਦੇ ਹਨ ਕਿ "ਜੇ ਮੈਂ ਮੁਹਾਵਰਾ ਠੀਕ ਕਰ ਲਿਆ ਤਾਂ ਫਿਲਮ 'ਚ 'ਟੂੰਅਅਅ' ਕਰਕੇ ਲੰਘਾ ਦੇਣਗੇ।" ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਸੇ 'ਚ ਲਪੇਟ ਕੇ ਦਰਸ਼ਕਾਂ ਨੂੰ ਕੀ ਦਿੱਤਾ ਗਿਐ। ਸੁਹਿਰਦ ਪਾਠਕ ਜਾ ਦਰਸ਼ਕ ਜਾਣਦੇ ਹੋਣਗੇ ਕਿ ਫਿਲਮਾਂ ਵਿੱਚ ਕਿਹੜੀਆਂ ਗੱਲਾਂ ਨੂੰ ਟੂੰਅਅ ਕਰਕੇ ਲੰਘਾ ਦੇਣ ਦੀ ਲੋੜ ਹੁੰਦੀ ਹੈ। ਤੇ ਇਹ ਟੋਲਾ ਲੋਕਾਂ ਦੀਆਂ ਨਰਸ ਧੀਆਂ ਬਾਰੇ ਕਿਹੋ ਜਿਹੀ 'ਸੁੱਚੀ' ਸੋਚ ਰੱਖਦੇ ਹਨ? ਇੱਥੋਂ ਤੱਕ ਫਿਲਮ ਸਿਰਫ 16 ਮਿੰਟ ਹੀ ਲੰਘੀ ਹੈ। ਨਾਲ ਹੀ ਓਹੀ ਹਾਸਰਸ ਕਲਾਕਾਰ ਆਪਣੇ ਸਾਥੀਆਂ ਨੂੰ 'ਕੁੜੀ ਟਿਕਾਉਣ' ਬਾਰੇ ਦੱਸਦੈ ਤੇ ਉਹਨਾਂ ਤੋਂ ਦੋ ਘੰਟੇ ਲਈ ਕਮਰੇ ਦੀ ਮੰਗ ਕਰਦੈ। ਅਗਲੇ ਦੋ ਮਿੰਟਾਂ Ḕਚ ਹੀ ਓਹੀ ਹਾਸਰਸ ਕਲਾਕਾਰ ਦਾ ਪ੍ਰੀਤ ਸਾਬ੍ਹ ਨੂੰ ਫੋਨ ਆਉਂਦੈ ਤੇ ਉਹ ਅਸਿੱਧੇ ਤੌਰ 'ਤੇ ਕਹਿ ਰਿਹਾ ਹੁੰਦੈ ਕਿ ਕੁੜੀ ਉਸਦੇ ਨਾਲ ਹੈ ਤੇ ਉਹ ਉਸ ਲਈ ਕੰਡੋਮ ਪਹੁੰਚਦੇ ਕਰਨ। ਫਿਰ ਸ਼ੁਰੂ ਹੁੰਦਾ ਹੈ ਅਜਿਹੇ ਸ਼ਬਦ ਦਾ ਚੱਕਰੀ ਗੇੜ ਜਿਸਨੂੰ ਲਿਖਣ ਲੱਗਿਆਂ ਵੀ '....ਦੂ' ਲਿਖਣਾ ਪੈਂਦੈ ਤਾਂ ਕਿ ਆਪਣੇ ਪੜ੍ਹਨ ਵਾਲਿਆਂ ਅੱਗੇ ਸ਼ਰਮਿੰਦਗੀ ਨਾ ਉਠਾਉਣੀ ਪੈ ਜਾਵੇ ਪਰ ਫਿਲਮ ਦਾ ਮੁੱਖ ਪਾਤਰ ਪ੍ਰੀਤ ਸਾਬ੍ਹ ਇਹ ਭੁੱਲ ਕੇ ਹੀ ਲਗਾਤਾਰ '...ਦੂ ਖਿੱਚਣਾ' ਸ਼ਬਦ ਸ਼ਰੇਆਮ ਬੋਲਦੇ ਹਨ ਕਿ ਕੱਲ੍ਹ ਨੂੰ ਇਹ ਫਿਲਮ ਉਹਨਾਂ ਦੀ ਜਾਣੂੰ ਪਛਾਣੂੰ ਔਰਤ ਵੀ ਭੁੱਲ ਭੇਲੇਖੇ ਦੇਖ ਸਕਦੀ ਹੈ। ਅਗਲੇ 4 ਮਿੰਟ ਵੀ ਫਿਲਮ ਉਸੇ ਚੱਕਰ 'ਚ ਹੀ ਉਲਝੀ ਹੋਈ ਹੈ ਕਿ ਜਦੋਂ ਹਾਸਰਸ ਕਲਾਕਾਰ ਸਾਬ੍ਹ ਉਸ ਕੁੜੀ ਨੂੰ ਲੇ ਕੇ ਕਮਰੇ 'ਚ ਵੜਦੇ ਹਨ ਤਾਂ ਭੁਲੇਖਾ ਪੈਂਦੈ ਕਿ ਜਿਵੇਂ ਇਹ ਪੰਜਾਬੀ ਫਿਲਮ ਨਾ ਹੋਵੇ ਸਗੋਂ ਹਿੰਦੀ ਦੀ ਕੋਈ ਭੂਤਾਂ ਵਾਲੀ ਫਿਲਮ ਹੋਵੇ ਜਿਸ ਵਿੱਚ ਬਿਨਾਂ ਵਜ੍ਹਾ ਹੀ ਭੂਤ ਵੱਲੋਂ ਕੁੜੀਆਂ ਨਾਲ ਬਿਸਤਰ ਸਾਂਝੇ ਕਰਨ ਦੇ ਸੀਨ ਫਿਲਮਾਏ ਗਏ ਹੁੰਦੇ ਹਨ। ਕਹਿੰਦੇ ਹਨ ਕਿ 'ਪਿੰਡ ਦਾ ਪਤਾ ਤਾਂ ਗਹੀਰਿਆਂ ਤੋਂ ਲੱਗ ਜਾਂਦੈ' ਸੋ ਆਪਾਂ ਵੀ ਇਹ ਫਿਲਮ ਕਿੰਨੇ ਕੁ ਪਾਣੀ 'ਚ ਹੈ ਬਾਰੇ ਜਾਣ ਕੇ ਪਹਿਲੇ 45 ਕੁ ਮਿੰਟ ਦੇਖਕੇ ਹੀ ਕੁਰਸੀ ਛੱਡਣੀ ਬਿਹਤਰ ਸਮਝੀ ਜਦੋਂ ਫਿਲਮ ਦੇ ਮੁੱਖ ਪਾਤਰ ਆਪਣੇ ਕਾਲਜ ਦੇ ਗੁੰਡਾ ਜਿਹੇ ਦਿਸਦੇ ਮੁੰਡਿਆਂ ਨੂੰ ਰੰਗਰਲੀਆਂ ਮਨਾਉਂਦੇ ਪੁਲਸ ਨੂੰ ਫੜਾ ਦਿੰਦੇ ਹਨ। ਪੰਜਾਬੀ ਗਾਇਕੀ ਦਾ ਪਾਇਰੇਸੀ ਵੱਲੋਂ ਠੂਠਾ ਮੂਧਾ ਮਾਰ ਦੇਣ ਕਾਰਨ ਅੱਜ ਕੱਲ੍ਹ ਹੋੜ ਜਿਹੀ ਲੱਗ ਗਈ ਹੈ ਕਿ ਜਣੇ ਖਣੇ ਨੂੰ ਵਹਿਮ ਪਿਆ ਹੋਇਐ ਕਿ ਉਹ ਹੀਰੋ ਐ। ਬਿਲਕੁਲ ਉਹੀ ਵਹਿਮ ਜਿਵੇਂ ਕਿਸੇ ਕੱਟੇ ਨੂੰ ਵਹਿਮ ਪੈ ਜਾਵੇ ਕਿ ਉਹ ਸ਼ੇਰ ਐ। ਫਿਲਮ ਦੇਖ ਚੁੱਕੇ ਵੱਖ ਵੱਖ ਦੋਸਤਾਂ ਤੋਂ ਫਿਲਮ ਦੇ ਪਰਿਵਾਰਕ ਹੋਣ ਬਾਰੇ ਵਿਚਾਰ ਜਾਨਣੇ ਚਾਹੇ ਤਾਂ ਜਗਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ "ਫਿਲਮ ਦੀ ਟੀਮ ਜਿੱਥੇ ਵੀ ਗਈ ਉੱਥੇ ਇਹੀ ਰੌਲਾ ਪਾਇਆ ਗਿਆ ਕਿ ਫਿਲਮ ਪਰਿਵਾਰਕ ਹੈ। ਹੁਣ ਫਿਲਮ ਦੇਖਕੇ ਦੁਭਿਧਾ Ḕਚ ਹਾਂ ਕਿ ਇਹਨਾਂ ਵੀਰਾਂ ਦੇ ਕਿਹੋ ਜਿਹੇ ਪਰਿਵਾਰ ਹੋਣਗੇ ਜੋ ਇਹੋ ਜਿਹਾ ਗੰਦ ਵੀ ਇਕੱਠੇ ਬੈਠਕੇ ਦੇਖ ਲੈਂਦੇ ਹੋਣਗੇ?" ਕੈਨੇਡਾ ਤੋਂ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਸੀ ਕਿ "ਕੈਨੇਡਾ ਵਸਦੇ ਜਾਗਰੂਕ ਲੋਕਾਂ ਨੇ ਪਹਿਲਾ ਅਖੌਤੀ ਸਾਧ ਸਿੱਧੇ ਕੀਤੇ ਹਨ, ਹੁਣ ਵਾਰੀ ਇਹੋ ਜਿਹਾ ਕੰਜਰਪੁਣਾ ਕਰਨ ਵਾਲਿਆਂ ਦੀ ਹੈ।" ਰਾਜਦੀਪ ਲਾਲੀ ਦਾ ਕਹਿਣਾ ਸੀ ਕਿ "ਇਹਨਾਂ ਦੇ ਹੌਸਲੇ ਵਧਣ ਦਾ ਕਾਰਨ ਇਹ ਵੀ ਹੈ ਕਿ ਮੀਡੀਆ ਵਾਲੇ ਇਹਨਾਂ ਖਿਲਾਫ ਇਸ ਕਰਕੇ ਨਹੀਂ ਖੁੱਲ੍ਹ ਕੇ ਬੋਲਦੇ ਕਿਉਂਕਿ ਇਸ਼ਤਿਹਾਰ ਜੋ ਮਿਲਦੇ ਹਨ।" ਪਵਨ ਕੁਮਾਰ ਝੱਲੀ ਦਾ ਕਥਨ ਸੀ ਕਿ "ਮੈਂ ਫਿਲਮ ਦੇਖਣ ਤਾਂ ਲੱਗ ਗਿਆ, ਮੈਨੂੰ ਕੱਲੇ ਨੂੰ ਸ਼ਰਮ ਆਈ ਜਾਵੇ ਕਿ ਪੰਜਾਬ ਦੀਆਂ ਕੁੜੀਆਂ ਵੀ ...ਦੂ-...ਦੂ ਕਰਨ ਲੱਗ ਗਈਆਂ ਹਨ?" 
    ਹੁਣ ਸੋਚਣਾ ਇਹ ਬਣਦਾ ਹੈ ਕਿ ਕੀ ਪੰਜਾਬ ਵਿੱਚੋਂ ਵਿਸ਼ੇ ਮੁੱਕ ਗਏ ਹਨ ਜੋ ਇਹਨਾਂ ਗਾਇਕ ਕਲਾਕਾਰਾਂ ਨੇ ਕੈਸੇਟਾਂ ਰਾਹੀਂ ਲੋਕਾਂ ਦੀ ਧੀ-ਭੈਣ 'ਇੱਕ' ਕਰਨ ਨਾਲੋਂ ਫਿਲਮਾਂ ਰਾਹੀਂ ਬਾਕੀ ਕਸਰ ਕੱਢਣੀ ਸ਼ੁਰੂ ਕਰ ਦਿੱਤੀ ਹੈ? ਅੱਜ ਪੰਜਾਬ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਨ ਕੱਢਣ ਦੀ ਲੋੜ ਹੈ ਨਾ ਕਿ ਪਹਿਲਾਂ ਸਾਰੀ ਫਿਲਮ 'ਚ ਨਸ਼ਿਆਂ ਦੇ ਗੁਣ ਗਾਈ ਜਾਵੋ ਤੇ ਅਖੀਰ 'ਚ 'ਜਗਤ-ਰਵੀਰੇ' ਵਜੋਂ ਸਿੱਖਿਆ ਦੇਣ ਲਈ ਅੰਤ ਕਰ ਦਿੱਤਾ ਜਾਵੇ। ਕਾਲਜ਼ ਸਕੂਲ ਧਾਰਮਿਕ ਸਥਾਨ ਵਾਂਗ ਸਤਿਕਾਰ ਦੇ ਪਾਤਰ ਹਨ ਅਤੇ ਉਸ ਤੋਂ ਕਿਤੇ ਵਧੇਰੇ ਅਧਿਆਪਕ ਪਰ ਧੜਾਧੜ ਆ ਰਹੀਆਂ ਫਿਲਮਾਂ ਵਿੱਚ ਕਾਲਜ਼ਾਂ ਨੂੰ ਆਸ਼ਕੀ ਦੇ ਅੱਡੇ ਅਤੇ ਅਧਿਆਪਕਾਂ ਨੂੰ 'ਬੂਝੜ' ਜਿਹੇ ਬਣਾ ਕੇ ਹੀ ਪੇਸ਼ ਕੀਤਾ ਜਾ ਰਿਹੈ। ਸਾਰਾ ਦਿਨ ਹੱਡ ਗਾਲ ਕੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਦੇ ਚਾਹਵਾਨ ਮਾਪੇ ਆਵਦੇ ਬੱਚਿਆਂ ਨੂੰ ਕਾਲਜਾਂ 'ਚ ਪੜ੍ਹਨੋਂ ਇਸੇ ਗੱਲੋਂ ਵੀ ਇਨਕਾਰੀ ਹੋ ਸਕਦੇ ਹਨ ਕਿ ਕਾਲਜਾਂ ਵਿੱਚ ਜਾਂ ਤਾਂ ਨਸ਼ੇ ਚਲਦੇ ਹਨ ਜਾਂ ਫਿਰ 'ਸਿਰਫਿਰਿਆਂ' ਵਾਂਗ ਕੰਡੋਮਾਂ ਦੇ ਲਿਫਾਫੇ ਹੀ ਕੋਲ ਰੱਖਦੇ ਹੋਣਗੇ ਕਾਲਜੀਏਟ ਮੁੰਡੇ? ਮੈਂ ਖੁਦ ਵੀ ਇਸੇ ਗੱਲੋਂ ਹੈਰਾਨ ਹਾਂ ਕਿ ਫਿਲਮ ਦੀ ਟੀਮ ਨੇ ਕੀ ਇਹ ਫਿਲਮ ਸਚਮੁੱਚ ਹੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਦੇਖੀ ਹੋਵੇਗੀ ਜਾਂ ਫਿਰ ਲੋਕਾਂ ਦੇ ਧੀਆਂ ਪੁੱਤਾਂ ਨੂੰ ਦਿਖਾਉਣ ਲਈ ਹੀ ਬਣਾਈ ਹੈ?

    Thursday, 6 September 2012

    ਪੰਜਾਬੀ ਫ਼ਿਲਮ "ਅੱਜ ਦੇ ਰਾਂਝੇ" ਮੇਰੀ ਨਜ਼ਰੇ; ਮਿੰਟੂ ਬਰਾੜ

    www.sabblok.blogspot.com
    ਦੋਸਤੋ! ਅੱਜ ਥੋੜ੍ਹੀ ਦੇਰ ਪਹਿਲਾਂ ਐਡੀਲੇਡ ਵਿਖੇ ਮਨਪ੍ਰੀਤ ਗਿੱਲ ਦੇ ਸੱਦੇ ਤੇ ਨਵੀਂ ਪੰਜਾਬੀ ਫ਼ਿਲਮ "ਅੱਜ ਦੇ ਰਾਂਝੇ" ਦਾ ਪ੍ਰੀਮੀਅਰ ਦੇਖਣ ਦਾ ਮੌਕਾ ਮਿਲਿਆ। ਕਈ ਦਿਨਾਂ ਤੋਂ ਫ਼ਿਲਮ ਦਾ ਪ੍ਰਚਾਰ ਬੜੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਸੀ। ਫ਼ਿਲਮ ਨਾਲ ਜੁੜੇ ਬਹੁਤ ਸਾਰੇ ਲੋਕ ਮੂੰਹ ਮੱਥੇ ਲੱਗਦੇ ਸਨ, ਸੋ ਇਕ ਅਣਮਨੇ ਜਿਹੇ ਮਨ ਨਾਲ ਮੈਂ ਵੀ ਇਸ ਫ਼ਿਲਮ ਦਾ ਪ੍ਰਚਾਰ ਕਰ ਰਿਹਾ ਸੀ। ਪਰ ਦਿਲ ਦੇ ਕਿਸੇ ਕੋਨੇ 'ਚ ਇਕ ਧੜਕੂ ਜਿਹਾ ਸੀ ਕਿ ਕਿਤੇ ਕੱਲ੍ਹ ਨੂੰ ਕਿਸੇ ਗੱਲ ਤੇ ਨੀਵਾਂ ਨਾ ਝਾਕਣਾ ਪਵੇ। ਪਰ ਕਹਿੰਦੇ ਹੁੰਦੇ ਹਨ ਕਿ ਬਿਨਾਂ ਦੇਖੇ ਤੁਸੀ ਲਾਗਤਾ ਤਾਂ ਲਾ ਸਕਦੇ ਹੋ ਪਰ ਸੱਚ ਨਹੀਂ ਬਿਆਨ ਕਰ ਸਕਦੇ।

    ਸੋ  ਦੋਸਤੋ! ਹੁਣ ਜਦੋਂ ਫ਼ਿਲਮ ਦੇਖ ਲਈ ਹੈ ਤਾਂ ਹੁਣ ਕੋਈ ਡਰ ਨਹੀਂ ਇਸ ਨੂੰ ਚੰਗਾ ਮਾੜਾ ਕਹਿਣ ਦਾ। ਸੋ ਜ਼ਿਆਦਾ ਗੱਲਾਂ ਕਰਨ ਨਾਲੋਂ ਇਕ ਗੱਲ 'ਚ ਹੀ ਮੁਕਾ ਦਿੰਦਾ ਹਾਂ ਕੇ ਮੈਂ ਇਸ ਫ਼ਿਲਮ ਨੂੰ ਦਸ ਵਿਚੋਂ ਨੌਂ ਨੰਬਰ ਦੇਵਾਂਗਾ। ਇਕ ਨੰਬਰ ਇਸ ਲਈ ਕੱਟ ਲਿਆ ਕਿਉਂਕਿ ਇਸ ਦੁਨੀਆਂ 'ਚ ਕੁਝ ਵੀ ਸੰਪੂਰਨ ਨਹੀਂ ਹੈ। ਸੋ ਲੋਕ ਲੱਜੋਂ ਇਕ ਪੁਆਇੰਟ ਕੱਟ ਲਿਆ ਜੀ ਨਹੀਂ ਤਾਂ ਕਮੀ ਕਿਸੇ ਪੱਖ ਤੋਂ ਦਿਖਾਈ ਨਹੀਂ ਦਿੱਤੀ। 

    ਫ਼ਿਲਮ ਦੀ ਕਹਾਣੀ ਤੋਂ ਸ਼ੁਰੂ ਕਰਦੇ ਹਾਂ ਜੋ ਕਿ ਹਰ ਫ਼ਿਲਮ ਦਾ ਆਧਾਰ ਹੁੰਦੀ ਹੈ। ਇਹ ਫ਼ਿਲਮ ਪੁਲਿਸ, ਮੀਡੀਆ ਅਤੇ ਪਬਲਿਕ ਦੇ ਆਪਸ ਵਿਚਲੇ ਰਿਸ਼ਤੇ ਨੂੰ ਆਧਾਰ ਬਣਾ ਕੇ ਕਾਫ਼ੀ ਕੁਝ ਵੱਖਰਾ ਲੈ ਕੇ ਆਈ ਹੈ। ਬੜੀ ਚਲਾਕੀ ਨਾਲ ਫ਼ਿਲਮ ਨੂੰ ਸਿਆਸਤ ਤੋਂ ਦੂਰ ਰੱਖ ਕੇ ਸਮਾਜ ਦੇ ਕਈ ਪੱਖਾਂ ਨੂੰ ਦਿਖਾਇਆ ਗਿਆ ਹੈ। ਕਹਾਣੀ ਦਾ ਸ਼ਿੰਗਾਰ ਸੰਵਾਦ ਹੁੰਦੇ ਹਨ ਤੇ ਇਹਨਾਂ 'ਚ ਰਾਣਾ ਰਣਬੀਰ ਦੀ ਕਲਮ ਦੀ ਕਰਾਮਾਤ ਹਰ ਇਕ ਨੂੰ ਟੁੰਬਦੀ ਹੈ। ਰਾਣਾ ਦੇ ਲਿਖੇ ਸੰਵਾਦਾਂ 'ਚ ਜਿੱਥੇ ਕਾਮੇਡੀ ਹੋਣੀ ਲਾਜ਼ਮੀ ਸੀ ਉੱਥੇ ਕਈ ਸਮਾਜਕ ਬੁਰਾਈਆਂ ਤੇ ਉਹ ਗਹਿਰੀ ਚੋਟ ਕਰ ਗਿਆ। ਜਿਵੇਂ ਕਿ ਰਾਣਾ ਜੰਗ ਬਹਾਦਰ ਦੇ ਮੂੰਹੋਂ ਗਵਾਏ ਲੱਚਰ ਗੀਤਾਂ ਦੇ ਟੋਟਕੇ ਜਾਂ ਫੇਰ ਕਿਮੀ ਵਰਮਾ ਦੇ ਵਲੈਤੋਂ ਆਈ ਮੁਟਿਆਰ ਦੇ ਸੰਵਾਦ ਹੋਣ, ਜਾਂ ਫੇਰ ਦੀਪ ਢਿੱਲੋਂ ਦੇ ਇਕ ਵਿਲਨ ਦੇ ਰੂਪ 'ਚ ਬੋਲੇ ਸੰਵਾਦ ਹੋਣ। ਸਭ ਤੋਂ ਵੱਡੀ ਗਲ ਇਹ ਦੇਖਣ ਨੂੰ ਮਿਲੀ ਕਿ ਜੋ ਲੋਕ ਕਹਿੰਦੇ ਹਨ ਕਿ ਅੱਜ ਦੀ ਕਾਮੇਡੀ ਲੱਚਰਤਾ ਤੋਂ ਬਿਨਾਂ ਹੋ ਹੀ ਨਹੀਂ ਸਕਦੀ, ਨੂੰ ਰਾਣਾ ਰਣਬੀਰ ਨੇ ਝੁਠਲਾ ਦਿਤਾ ਹੈ ਅਤੇ ਫ਼ਿਲਮ 'ਚ ਇਕ ਅੱਖਰ ਵੀ ਇਹੋ ਜਿਹਾ ਨਹੀਂ ਸੁਣਾਈ ਦਿੰਦਾ ਜਿਸ ਨੂੰ ਲੱਚਰ ਜਾਂ ਗ਼ੈਰ ਮਿਆਰੀ ਕਿਹਾ ਜਾ ਸਕੇ।

    ਫ਼ਿਲਮ ਦੇ ਡਾਇਰੈਕਸ਼ਨ ਜਾਂ ਫ਼ੋਟੋਗਰਾਫੀ ਤੇ ਕੁਝ ਲਿਖ ਕੇ ਮੈਂ ਵਕਤ ਬਰਬਾਦ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਿੱਥੇ ਮਨਮੋਹਨ ਸਿੰਘ ਦਾ ਨਾਂ ਆ ਜਾਏ ਉੱਥੇ ਮੇਰੇ ਜਿਹੇ ਨੂੰ ਆਲੋਚਨਾ ਕਰਨ ਨੂੰ ਕੁਝ ਲੱਭਣ ਵਾਸਤੇ ਕਈ ਜਨਮ ਲੈਣੇ ਪੈਣਗੇ। ਸੋ ਉਨ੍ਹਾਂ ਇਸ ਫ਼ਿਲਮ 'ਚ ਵੀ ਆਪਣੇ ਨਾਂ ਨੂੰ ਹੋਰ ਚਾਰ ਚੰਨ ਲਾਏ ਹਨ। ਗੱਲ ਕਰਦੇ ਹਾਂ ਕਲਾਕਾਰਾਂ ਦੀ ਤਾਂ ਸਭ ਤੋਂ ਪਹਿਲਾਂ ਗੁਰਪ੍ਰੀਤ ਘੁੱਗੀ ਜੋ ਕਿ ਹੁਣ ਬਹੁਤ ਹੀ ਪਰਪੱਕ ਕਲਾਕਾਰ ਬਣ ਚੁੱਕਿਆ ਤੇ ਜਿੱਥੇ ਮਰਜ਼ੀ ਉਸ ਨੂੰ ਫ਼ਿੱਟ ਕਰ ਲਵੋ। ਇਸ ਫ਼ਿਲਮ ਦੇ ਕਿਰਦਾਰ ਮਨਜੀਤ ਸਿੰਘ ਫਿਰਕੀ ਲਈ ਮੈਨੂੰ ਨਹੀਂ ਲਗਦਾ ਕਿ ਘੁੱਗੀ ਤੋਂ ਜ਼ਿਆਦਾ ਕੋਈ ਫ਼ਿੱਟ ਬੈਠਦਾ ਹੋਵੇਗਾ। ਉਸ ਦੇ ਨਾਲ ਕਿਮੀ ਨੇ ਵਿਦੇਸ਼ੋਂ ਆਈ ਪੰਜਾਬੀ ਮੁਟਿਆਰ 'ਚ ਜਾਣ ਪਾ ਦਿੱਤੀ ਖ਼ਾਸ ਕਰ ਉਨ੍ਹਾਂ ਦੇ ਬੋਲਣ ਦਾ ਲਿਹਾਜ਼ ਕਿਆ ਬਾਤ ਹੈ। ਅਮਨ ਧਾਲੀਵਾਲ ਭਾਵੇਂ ਇਸ ਤੋਂ ਪਹਿਲਾਂ ਬਾਲੀਵੁੱਡ 'ਚ ਕੰਮ ਕਰ ਚੁੱਕਿਆ ਪਰ ਮੇਰੀ ਗੱਲ ਯਾਦ ਰਖਿਓ ਕਿ ਇਹ ਫ਼ਿਲਮ ਉਸ ਦੇ ਆਉਣ ਵਾਲੇ ਲੰਮੇ ਫ਼ਿਲਮੀ ਜੀਵਨ ਦੀ ਜੜ੍ਹ ਸਾਬਤ ਹੋਵੇਗੀ। ਬਹੁਤ ਹੀ ਸੰਭਾਵਨਾ ਭਰਪੂਰ ਨੌਜਵਾਨ ਹੈ ਅਮਨ! ਛੇਤੀ ਹੀ ਰਾਜ ਕਰੇਗਾ। ਗੁਰਲੀਨ ਚੋਪੜਾ ਫ਼ਿਲਮ ਦੇ ਸ਼ੁਰੂ 'ਚ ਕੁਝ ਓਵਰ ਐਕਟ ਕਰਦੀ ਲੱਗੀ ਪਰ ਬਾਅਦ 'ਚ ਚੰਗੀ ਐਕਟਿੰਗ ਦੇ ਨਾਲ ਨਾਲ ਬਹੁਤ ਖ਼ੂਬਸੂਰਤ ਵੀ ਲੱਗੀ।

    ਫ਼ਿਲਮ 'ਚ ਚਾਰ ਚੀਜ਼ਾਂ ਇਹੋ ਜਿਹੀਆਂ ਹਨ ਜੋ ਦਰਸ਼ਕਾਂ ਦੀ ਲੈ ਫ਼ਿਲਮ ਨਾਲੋਂ ਟੁੱਟਣ ਨਹੀਂ ਦਿੰਦੀਆਂ ਅਤੇ ਮਨੋਰੰਜਨ ਦੇ ਨਾਲ ਨਾਲ ਕਾਫ਼ੀ ਚੰਗੇ ਸੁਨੇਹੇ ਵੀ ਦਿੰਦੀਆਂ ਹਨ। ਜਿਵੇਂ ਰਾਣਾ ਜੰਗ ਬਹਾਦਰ ਦਾ ਲੱਚਰ ਗੀਤ ਗਾਉਣਾ, ਖ਼ਾਸ ਕਰ "ਜੇ ਕੋਈ ਬੰਦਾ-ਬੁੰਦਾ ਮਾਰਨਾ ਤਾਂ ਦੱਸ" ਅਤੇ ਮੇਰੇ ਜ਼ਿਲ੍ਹੇ ਸਿਰਸਾ ਦੇ ਨੌਜਵਾਨ ਕਲਾਕਾਰ ਕਰਮਜੀਤ ਬਰਾੜ ਦੀ ਆਪਣੀ ਘਰ ਵਾਲੀ ਨਾਲ ਮੋਬਾਈਲ ਤੇ ਚਲਦੀ ਤੂੰ ਤੜਾਕ, ਬਠਿੰਡੇ ਦੀ ਕੁੜੀ ਕੁੱਲ ਸਿੱਧੂ ਦਾ ਦਿਲਜਾਨ ਦੇ ਰੂਪ 'ਚ ਕਿਰਦਾਰ ਅਤੇ ਦੀਪ ਢਿੱਲੋਂ ਦਾ ਪਹਿਰਾਵਾ ਤੇ ਉਸ ਦੇ ਆਪਣੇ ਮੁੰਡੇ ਪਰਮਵੀਰ ਨਾਲ ਸੰਵਾਦ। ਹੁਣ ਰਹਿ ਗਿਆ ਰਾਣਾ ਰਣਬੀਰ ਜੋ ਕਿ ਇਸ ਫ਼ਿਲਮ 'ਚ ਥਾਣੇ ਦੇ ਮੁਨਸ਼ੀ ਦੀ ਭੂਮਿਕਾ 'ਚ ਨਜ਼ਰ ਆਉਂਦਾ। ਜਿਵੇਂ ਕਿ ਥਾਣੇ 'ਚ ਮੁਨਸ਼ੀ ਨੂੰ ਥਾਣੇ ਦੀ ਮਾਂ ਕਿਹਾ ਜਾਂਦਾ ਓਵੇਂ ਹੀ ਜੇ ਇਸ ਫ਼ਿਲਮ ਦੀ ਮਾਂ ਦਾ ਦਰਜਾ ਰਾਣਾ ਰਣਬੀਰ ਨੂੰ ਦੇ ਦਿੱਤਾ ਜਾਵੇ ਤਾਂ ਅੱਤਕਥਨੀ ਨਹੀਂ ਹੋਵੇਗੀ।

    ਫ਼ਿਲਮ ਦੇ ਸੰਗੀਤ ਦੀ ਜੇ ਗੱਲ ਕਰੀਏ ਤਾਂ ਬਹੁਤਾ ਬੁਰਾ ਨਹੀਂ ਕਿਹਾ ਜਾ ਸਕਦਾ ਪਰ ਹਾਲੇ ਹੋਰ ਚੰਗਾ ਹੋ ਸਕਦਾ ਸੀ। ਪਰ ਫ਼ਿਲਮ ਦੇ ਸਬਜੈੱਕਟ 'ਚ ਇਸ ਦੀ ਕੋਈ ਕਮੀ ਵੀ ਮਹਿਸੂਸ ਨਹੀਂ ਹੁੰਦੀ। ਕੁੱਲ ਮਿਲਾ ਕੇ "ਸੌਂ ਹੱਥ ਰੱਸਾ ਤੇ ਸਿਰੇ ਤੇ ਗੰਢ" ਮੈਂ ਤਾਂ ਇਹ ਫ਼ਿਲਮ ਆਪਣੀ ਭੈਣ ਅਤੇ ਮਾਂ ਨਾਲ ਬੈਠ ਕੇ ਦੇਖ ਸਕਦਾ ਹਾਂ ਜੀ ਇਸ ਤੋਂ ਵੱਡਾ ਪ੍ਰਮਾਣ ਪੱਤਰ ਮੇਰੇ ਕੋਲ ਹੈ ਨਹੀਂ ਜੀ।    

    ਐਡੀਲੇਡ
    ਸਾਊਥ ਆਸਟ੍ਰੇਲੀਆ

    Huguely Gets 23 Years for Murder

    www.sabblok.blogspot.com

    By , About.com GuideAugust 31, 2012

    Follow me on:
    A former University of Virginia lacrosse player who beat his ex-girlfriend to death in an apparent drunken rage has been sentenced to 23 years in prison. George W. Huguely V was convicted in February for the murder of Yeardley Love, also a university student.
    The jury had recommended a 26-year sentence for Huguely.
    Love, a member of the University of Virginia's women's lacrosse team, was found face down on a bloody pillow in her bed in her Charlottesville apartment on May 3, 2010. Evidence showed that Huguely had kicked a hole in her door to confront her about their rocky relationship.
    After finding him guilty of second-degree murder and grand larceny, the jury recommended that he be sentenced to 25 years for the murder and one year for the larceny.
    Hughuely's defense team was seeking a 14-year sentence. Circuit Judge Edward Hogshire's decision was closer to the jury's recommendation, but he was not bound by the jury's decision

    Tuesday, 4 September 2012

    HAPPY TEACHERS DAY ------BY DIPS STUDENTS

    HAPPY TEACHERS DAY ------BY DIPS STUDENTS

    www.sabblok.blogspot.com

    Teacher: need to know Time.

    www.sabblok.blogspot.com

    Jiddu Krishnamurti, teacher and philosopher once said "Truth is pathless land". It is true with teacher because It is a teacher who show path to students to find truth in pathless land. It is teacher who shapes the generation but in time of modern consumer culture, the teacher is becoming good to be sold in the market of knowledge. The knowledge of teacher is  becoming limited to his own subject in the absence of multidisciplinary approach. Gone are the days when students used to bend down their head and learn from teachers but modern education system is such that teacher has to bend down their head and teach students because knowledge is sold rather than preached.