jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 13 March 2013

DIL APNA PUNJABI

www.sabblok.blogspot.com

ਕਈ ਗੁਣਾਂ ਵੱਧ ਐਮ ਆਰ ਪੀ ਰੇਟ ਤੇ ਵਿਕਦੀਆਂ ਦਵਾਈਆਂ ਦੇ ਉਠਾਏ ਮੁੱਦੇ ਦਾ ਮਾਨਯੋਗ ਹਾਈਕੋਰਟ ਨੇ ਸਖਤ ਨੋਟਿਸ ਲਿਆ

ਸੁਸਾਇਟੀ ਦੇ ਹੱਥ ਲੱਗੀਆਂ ਵੱਧ ਐਮ ਆਰ ਪੀ ਵਾਲੀਆਂ ਦਵਾਈਆਂ ਦੀ ਤਸਵੀਰ। ਤਸਵੀਰ ਗੁਰਭੇਜ ਸਿੰਘ ਚੌਹਾਨ   
www.sabblok.blogspot.com
ਫਰੀਦਕੋਟ 13 ਮਾਰਚ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ (ਪੰਜਾਬ ) ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਸਮਰਪਿਤ ਹੈ, ਇਸ ਵੱਲੋਂ ਪਿਛਲੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ ਕਈ ਗੁਣਾ ਵੱਧ ਰੇਟ ਤੇ ਵਿਕਦੀਆਂ ਦਵਾਈਆਂ ਵਿਰੁੱਧ ਸੰਘਰਸ਼ ਵਿੱਢਿਆ ਹੋਇਆ ਸੀ ਅਤੇ ਕੇਂਦਰ ਦੇ ਸਾਰੇ ਮੰਤਰੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਸਮਾਜ ਸੇਵੀ ਜੱਥੇਬੰਦੀਆਂ ਅਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ,ਰਾਜਪਾਲ ਆਦਿ ਤੱਕ ਪੱਤਰ ਲਿਖਕੇ ਕੈਂਸਰ ਦੇ ਮਰੀਜ਼ਾਂ ਦੀ ਦਵਾਈਆਂ ਦੀਆਂ ਕੰਪਨੀਆਂ , ਕੈਮਿਸਟਾਂ ਅਤੇ ਡਾਕਟਰਾਂ ਦੀ ਮਿਲੀ ਭੁਗਤ ਨਾਲ ਹੋ ਰਹੀ ਲੁੱਟ ਨੂੰ ਧਿਆਨ ਵਿਚ ਲਿਆਂਦਾ ਸੀ ਪਰ ਕਿਸੇ ਵੀ ਮੰਤਰੀ,ਲੀਡਰ, ਸਮਾਜ ਸੇਵੀ ਜੱਥੇਬੰਦੀ, ਕਿਸਾਨ ਮੁਲਾਜ਼ਮ ਜੱਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਨਹੀਂ ਉਠਾਈ। ੁਸੁਸਾਇਟੀ ਵੱਲੋਂ ਇਹ ਮਸਲਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਜਿਸ ਤੇ ਮਾਨਯੋਗ ਹਾਈਕੋਰਟ ਦੇ ਜਸਟਿਸ ਸੀਕਰੀ ਸਾਹਿਬ ਅਤੇ  ਜਸਟਿਸ ਜੈਨ ਸਾਹਿਬ  ਨੇ ਤੁਰੰਤ ਐਕਸ਼ਨ ਲੈਂਦਿਆਂ ਪੰਜਾਬ ਸਰਕਾਰ ਨੂੰ ਕੋਰਟ ਵਿਚ ਤਲਬ ਕਰ ਲਿਆ ਹੈ ਅਤੇ ਇਸ ਕੇਸ ਨੂੰ ਨਜਿੱਠਣ ਲਈ ਪ੍ਰਸਿੱਧ ਐਡਵੋਕੇਟ ਐਚ ਸੀ ਅਰੋੜਾਂ ਨੂੰ ਨਾਮਜ਼ਦ ਕਰ ਦਿੱਤਾ ਹੈ। ਇਸ ਕੇਸ ਦੀ ਸੁਣਵਾਈ 21 ਮਾਰਚ ਨੂੰ ਸ਼ੁਰੂ ਹੋ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਸੁਸਾਇਟੀ ਨੂੰ ਇਸ ਵੱਡੀ ਲੁੱਟ ਦਾ ਉਂਦੋਂ ਪਤਾ ਲੱਗਿਆ ਜਦੋਂ ਕੈਂਸਰ ਨਾਲ ਸੰਬੰਧਤ ਇਹ ਦਵਾਈਆਂ ਮੈਡੀਕਲ ਯੂਨੀਵਰਸਿਟੀ ਵੱਲੋਂ ਸਿੱਧੀਆਂ ਕੰਪਨੀਆਂ ਤੋਂ ਖਰੀਦਕੇ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿਚ ਮੰਗਵਾਈਆਂ ਗਈਆਂ ਹਨ , ਜਿਨ•ਾਂ ਦਾ ਬਾਜ਼ਾਰੀ ਰੇਟ ਨਾਲੋਂ ਹਜ਼ਾਰਾਂ ਰੁਪਏ ਦਾ ਪ੍ਰਤੀ ਮੈਡੀਸਨ ਫਰਕ ਹੈ ਜਿਵੇਂ   7200 ਰੁਪਏ ਐਮ ਆਰ ਪੀ ਰੇਟ ਦੀ ਮੈਡੀਸਨ ਸਿਰਫ 611 ਰੁਪਏ ਵਿਚ ਅਤੇ 19800 ਰੁਪਏ ਐਮ ਆਰ ਪੀ ਵਾਲੀ ਮੈਡੀਸਨ ਸਿਰਫ 1738 ਰੁਪਏ ਵਿਚ  ਮਿਲੀ ਹੈ। ਜਦੋਂ ਕਿ ਵੱਡੇ ਪ੍ਰਾਈਵੇਟ  ਹਸਪਤਾਲਾਂ ਅਤੇ ਬਾਜ਼ਾਰ ਵਿਚ ਕੈਮਿਸਟ ਇਨ•ਾਂ ਦਵਾਈਆਂ ਨੂੰ ਵੱਧ ਐਮ ਆਰ ਪੀ ਰੇਟ ਤੇ ਵੇਚਕੇ ਅੰਨੀ• ਲੁੱਟ ਕਰ ਰਹੇ ਹਨ। ਭਾਈ ਘਨ•ਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮਨੁੱਖਤਾ ਦੇ ਭਲੇ ਲਏ ਹਲੂਣਦਿਆਂ ਮੰਗ ਕੀਤੀ ਹੈ ਕਿ ਹੁਣ ਵਿਧਾਨ ਸਭਾ ਦਾ ਸ਼ੈਸ਼ਨ ਚੱਲ ਰਿਹਾ ਹੈ ਅਤੇ ਕਿਸੇ ਜਾਗਦੀ ਜ਼ਮੀਰ ਵਾਲੇ ਲੀਡਰ ਨੂੰ ਵੱਧ ਐਮ ਆਰ ਪੀ ਦਾ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਉਣਾ ਚਾਹੀਦਾ ਹੈ। ਉਨ•ਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕੈਂਸਰ ਦੇ ਮਰੀਜ਼ਾਂ ਨੂੰ ਨਕਦ ਰਾਸ਼ੀ ਦੀ ਸਹਾਇਤਾ ਦੇਣ ਦੀ ਬਜਾਏ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਅਤੇ ਸੀਟੀ ਸਕੈਨ, ਐਮ ਆਰ ਆਈ ਤੇ ਹੋਰ ਟੈਸਟਾਂ ਸਮੇਤ ਸਾਰਾ ਇਲਾਜ ਮੁਫਤ ਕਰਨਾਂ ਚਾਹੀਦਾ ਹੈ ਅਤੇ ਕੈਂਸਰ ਹਸਪਤਾਲ ਫਰੀਦਕੋਟ ਵਿਚ ਪ੍ਰਾਈਵੇਟ ਸੀ ਟੀ ਸਕੈਨ ਮਸ਼ੀਨ ਦੀ ਥਾਂ ਸਰਕਾਰੀ ਮਸ਼ੀਨ ਲਗਾਉਣੀ ਚਾਹੀਦੀ ਹੈ ਅਤੇ ਹਰ ਬੀਮਾਰੀ ਦੀ ਦਵਾਈ ਹਸਪਤਾਲਾਂ ਵੱਲੋਂ ਠੀਕ ਐਮ ਆਰ ਪੀ ਤੇ ਮੁਹੱਈਆ ਕਰਵਾਉਣੀ ਚਾਹੀਦੀ ਹੈ, ਕਿਊਂ ਕਿ ਹਰ ਛੋਟੀ ਤੋਂ ਛੋਟੀ ਬੀਮਾਰੀ ਦੀ ਮੈਡੀਸਨ ਤੇ ਠੀਕ ਐਮ ਆਰ ਪੀ ਤੋਂ ਕਿਤੇ ਵੱਧ ਰੇਟ ਛਪੇ ਹੋਏ ਹਨ। ਸਰਕਾਰ ਨੂੰ ਮਹਿੰਗੀਆਂ ਤੇ ਸਸਤੀਆਂ ਦਵਾਈਆਂ ਵਿਚ ਫਰਕ ਦਾ ਪਤਾ ਲਗਾਉਣ ਲਈ ਦਵਾਈਆਂ ਦੀ ਪੈਕਿੰਗ ਹਰਾ ਅਤੇ ਲਾਲ ਰੰਗ ਦੇ ਪੰਨੇ ਵਿਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਅਨਪੜ• ਮਰੀਜ਼ ਨੂੰ ਵੀ ਇਸ ਬਾਰੇ ਜਾਣਕਾਰੀ ਸੁਖਾਲੀ ਹੋਵੇ।

Monday, 11 March 2013

ਮਨਪ੍ਰੀਤ ਬਾਦਲ ਦੇ ਬੇਟੇ ਖਿਲਾਫ਼ ਕੁੱਟਮਾਰ ਦਾ ਦੋਸ਼

www.sabblok.blogspot.com
 ਮਨਪ੍ਰੀਤ ਬਾਦਲ ਦੇ ਬੇਟੇ ਖਿਲਾਫ਼ ਕੁੱਟਮਾਰ ਦਾ ਦੋਸ਼
ਪੁਲਸ ਨੇ ਸੱਦਿਆ ਜਾਂਚ ਲਈ
ਚੰਡੀਗੜ (ਸੰਦੀਪ ਕੁਮਾਰ)-ਬੀਤੀ ਰਾਤ ਸੈਕਟਰ 22 ਸਥਿਤ ਹੋਟ ਸਨਬੀਮ ਵਿਚ ਹੋਏ ਝਗੜੇ ਦੀ ਸ਼ਿਕਾਇਤ ਤਹਿਤ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਬੇਟੇ ਅਰਜੁਨ ਬਾਦਲ ਅਤੇ ਉਸ ਦੇ ਸਾਥੀਆਂ ਖਿਲਾਫ਼ ਦੋਸ਼ ਲੱਗੇ ਹਨ। ਸੈਕਟਰ 17 ਦੀ ਪੁਲਸ ਨੇ ਦੋਵਾਂ ਧਿਰਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਸੱਦਿਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ 3 ਵਜੇ ਸ਼ਿਕਾਇਤਕਰਤਾ ਹਰਿਵੰਸ਼ ਸਿੰਘ ਆਪਣੇ ਕੁੱਝ ਸਾਥੀਆਂ ਸਮੇਤ ਹੋਟਲ ਵਿਚ ਸੀ। ਇਸ ਦੌਰਾਨ ਹੀ ਅਰਜੁਨ ਅਤੇ ਉਸਦੇ ਦੋਸਤ ਵੀ ਉੱਥੇ ਆ ਗਏ, ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਬਹਿਸ ਹੋ ਗਈ। ਇਸ 'ਤੇ ਅਰਜੁਨ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਮਿਲ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਬੰਧੀ ਡੀ. ਐੱਸ. ਪੀ. ਅਸ਼ੀਸ਼ ਕਪੂਰ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ।

ਭੂਆ-ਫੁੱਫੜ ਵਲੋਂ ਅਰਜਨ ਬਾਦਲ ਦੀ ਪਿੱਠ-ਥਾਪੜਨਾ ਚਰਚਾ 'ਚ!

www.sabblok.blogspot.com

 ਭੂਆ-ਫੁੱਫੜ ਵਲੋਂ ਅਰਜਨ ਬਾਦਲ ਦੀ ਪਿੱਠ-ਥਾਪੜਨਾ ਚਰਚਾ 'ਚ!
ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਤੇ ਪੀ. ਪੀ. ਪੀ. ਪਾਰਟੀ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਲਖਤੇ ਜਿਗਰ ''ਅਰਜਨ ਬਾਦਲ'' ਵਲੋਂ ਚੜ੍ਹਦੀ ਉਮਰੇ ਪੰਜਾਬ ਦੇ ਆਰਥਿਕ ਮਾਮਲਿਆਂ 'ਤੇ ਚੋਟ ਕਰਦੀ ਲਿਖੀ ਕਿਤਾਬ ''ਸੁਬੇਰਾ'' ਦੀ ਚਰਚਾ ਰਾਜਸੀ ਮਾਮਲਿਆਂ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਨੌਜਵਾਨ ਲੇਖਕ ਨੇ ਅਕਾਲੀ-ਭਾਜਪਾ ਸਰਕਾਰ ਤੇ ਪਿਛਲੀਆਂ ਸਰਕਾਰਾਂ ਦੇ ਕੰਮਾਂ 'ਤੇ ਕਾਫੀ ਨੋਕ-ਝੋਕ ਕੀਤੀ ਹੈ। ਕਿਤਾਬ 'ਚ ਪੰਜਾਬ ਦੀ ਰਾਜਨੀਤਿਕ, ਆਰਥਿਕ ਤੇ ਸਮਾਜਿਕ ਪੱਖਾਂ ਨੂੰ ਬੜੀ ਬਾਖੂਬੀ ਨਾਲ ਉਜਾਗਰ ਕੀਤਾ ਹੈ। ਚੋਣ ਦੌਰਾਨ ਵੋਟਰਾਂ ਨੂੰ ਭਰਮਾਉੁਣ ਅਤੇ ਨਸ਼ੇ ਵੰਡਣ 'ਤੇ ਕਾਫੀ ਚੋਟ ਮਾਰੀ ਹੈ।
ਇਥੋਂ ਤਕ ਕਿ ਦਾਦੇ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ 'ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ ਕਿ ਆਪਣੇ ਚਾਚੇ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ 'ਚ ਕਰਵਾਏ ਕਬੱਡੀ ਕੱਪ 'ਤੇ ਫਿਲਮੀ ਕਲਾਕਾਰਾਂ ਨੂੰ ਕਰੋੜਾਂ ਰੁਪਏ ਦੇਣ ਬਾਰੇ ਕਿਤਾਬ 'ਚ ਜ਼ਿਕਰ ਕੀਤਾ ਹੈ। ਲੇਖਕ ਨੇ ਪੰਜਾਬ 'ਚ ਬਠਿੰਡੇ ਤੋਂ ਗੰਗਾਨਗਰ ਲਈ ਚਲਦੀ ਕੈਂਸਰ ਰੇਲ ਗੱਡੀ ਬਾਰੇ ਦੀ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੈ। ਬਾਕੀ ਇਸ ਕਿਤਾਬ ਦੀ ਘੁੰਡ ਚੁਕਾਈ ਮੌਕੇ ਜਿਥੇ ਕਈ ਆਲਾ ਅਧਿਕਾਰੀ ਤੇ ਰਾਜਸੀ ਨੇਤਾ ਮੌਜੂਦ ਸਨ, ਉੁਥੇ ਅਰਜਨ ਸਿੰਘ ਬਾਦਲ ਦੇ ਫੁੱਫੜ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਅਤੇ ਭੂਆ ਪ੍ਰਨੀਤ ਕੌਰ ਸ਼ਾਮਲ ਸਨ, ਜੋ ਪੂਰਾ ਸਮਾਂ ਸ਼ਾਮਲ ਰਹੇ ਅਤੇ ਉਨ੍ਹਾਂ ਨੇ ਆਪਣੇ ਭਤੀਜੇ ਵਲੋਂ ਲਿਖੀ ਕਿਤਾਬ ਦੀ ਪਿੱਠ ਥਾਪੜੀ। ਜੋ ਰਾਜਸੀ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਸ. ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਦੇ ਜਵਾਈ ਹਨ।

Sunday, 10 March 2013

ਇਟਲੀ ਗੁਸਤਾਲਾ ਰਿਜੋਮੀਲੀਆ ਵਿਖੇ ਗੈਸ ਸਿਲੰਡਰ ਧਮਾਕਾ, 3 ਦੀ ਮੌਤ ਅਤੇ 11 ਦੀ ਹਾਲਤ ਗੰਭੀਰ, ਧਮਾਕੇ ਦੀ ਦੂਰ ਦੂਰ ਤੱਕ ਸੁਣਾਈ ਦਿੱਤੀ ਗੂੰਜ

www.sabblok.blogspot.com 
ਰਿਜੋਮੀਲੀਆ ਇਟਲੀ 9 ਮਾਰਚ (ਭਾਈ ਸਾਧੂ ਸਿੰਘ ਹਮਦਰਦ) ਰਿਜੋਮੀਲੀਆ ਦੇ ਕਸਬਾ ਗੁਸਤਾਲਾ ਵਿਖੇ ਹਰ ਸ਼ਨੀਵਾਰ ਦੀ ਤਰਾਂ ਇਸ ਵਾਰ ਵੀ ਇੱਕ ਪਬਲਿਕ ਮਾਰਕੀਟ ਲੱਗੀ ਜਿਸ ਵਿੱਚ ਇਟਾਲੀਅਨ ਨਾਗਰਿਕਾਂ ਤੋਂ ਇਲਾਵਾ ਕਈ ਵਿਦੇਸ਼ੀਆਂ ਵੱਲੋਂ ਇਸ ਮਾਰਕੀਟ ਵਿੱਚ ਅਪਣੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਹਨ, ਜਿਸ ਵਿੱਚ ਹਰ ਤਰਾਂ ਦਾ ਸਮਾਨ ਪਰਿਵਾਰਾਂ ਖਰੀਦਣ ਲਈ ਮਿਲ ਜਾਂਦਾ ਹੈ, ਇਸ ਮਾਰਕੀਟ ਵਿੱਚ ਸ਼ਨੀਵਾਰ ਨੂੰ ਬਹੁਤ ਭਾਰੀ ਰਸ਼ ਦੇਖਨ ਨੂੰ ਮਿਲਦਾ ਹੈ, ਇਸ ਇਲਾਕੇ ਵਿੱਚ ਪੰਜਾਬੀ ਭਾਈਚਾਰੇ ਦੀ ਸੰਘਣੀ ਅਬਾਦੀ ਹੈ, ਅੱਜ ਬਾਅਦ ਦੁਪਹਿਰ ਇਸ ਮਾਰਕੀਟ ਵਿੱਚ ਇੱਕ ਦੁਕਾਨ ਤੇ ਵਰਤੇ ਜਾਂਦੇ ਗੈਸ ਸਲੰਡਰ ਜਿਨਾ ਵਿੱਚ ਵਾਰੀ ਵਾਰੀ 2 ਜਬਰਦਸਤ ਧਮਾਕੇ ਹੋਏ, ਧਮਾਕਿਆਂ ਦੀ ਗੂੰਜ ਦੂਰ ਦੂਰ ਤੱਕ ਸੁਣਾਈ ਦਿੱਤੀ, ਧਮਾਕੇ ਵਾਲੀ ਥਾਂਹ ਤੋਂ ਕਾਫ਼ੀ ਦੂਰੀ ਤੇ ਬਿਲਡਿੰਗਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਟੁੱਟੇ ਪਾਏ ਗਏ, ਇਸ ਧਮਾਕੇ ਵਿੱਚ 3 ਲੋਕਾਂ ਦੀ ਮੌਤ ਅਤੇ 11 ਗੰਭੀਰ ਜਖ਼ਮੀ ਹੋਏ, ਜਿਨਾ ਨੂੰ ਪਾਰਮਾਂ, ਰਿਜੋਮੀਲੀਆ, ਗੁਸਤਾਲਾ ਆਦਿਕ ਵੱਖਰੇ ਵੱਖਰੇ ਹਸਪਤਾਲਾਂ ਵਿੱਚ ਇਲਾਜ਼ ਲਈ ਭੇਜ਼ਿਆ ਗਇਆ, ਗੈਸ ਸਲੰਡਰਾਂ ਦੇ ਧਮਾਕਿਆਂ ਕਾਰਣ ਤਕਰੀਬਣ ਅੱਧੀ ਮਾਰਕੀਟ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਵਿੱਚ ਖਰੀਦੋ ਖਰੀਦ ਕਰਨ ਵਾਲੇ ਲੋਕਾਂ ਵਿੱਚ ਹਾ ਹਾ ਕਾਰ ਮੱਚ ਗਈ ਅਤੇ ਲੋਕ ਭੱਜ਼ਦੇ ਨਜ਼ਰ ਆਏ, ਇਸ ਦੁੱਖਦਾਈ ਘਟਨਾ ਮੌਕੇ ਇਲਾਕੇ ਦਾ ਪ੍ਰਸ਼ਾਸ਼ਨ ਭਾਰੀ ਮਸ਼ੱਦਤ ਦੁਆਰਾ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਸਫਲ ਰਿਹਾ, ਅੱਗ ਬਜਾਉ ਗੱਡੀਆਂ ਨੋਵੇਲਾਰਾ, ਰਿਜੋਮੀਲੀਆ, ਪਾਰਮਾ, ਗੁਸਤਾਲਾ ਤੋਂ ਪਹੁੰਚੀਆਂ, ਜਿਨਾ ਨੇ ਲੰਮਾ ਸਮਾ ਜੱਦੋ ਜਹਿਦ ਕਰਕੇ ਅੱਗ ਤੇ ਕਾਬੂ ਪਾਇਆ, ਇਸ ਮੌਕੇ ਇਸ ਦੁੱਖਦਾਈ ਘਟਨਾ ਤੇ ਸਮੂਹ ਇਲਾਕੇ ਦੇ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ

ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਦੇ ਨਾਮ ਹੇਠ ਪਰੋਸੀ ਜਾ ਰਹੀ ਹੈ ਲੱਚਰਤਾ ਅਤੇ ਅਸਭਿਅਤਾ ਨੂੰ ਨੱਥ ਪਾਉਣ ਲਈ ਆਵਾਜ਼ ਉਠਾਉਣੀ ਸਮੇਂ ਦੀ ਮੁੱਖ ਲੋੜ

www.sabblok.blogspot.com
  
- ਕਿਰਪਾਲ ਸਿੰਘ ਬਠਿੰਡਾ

ਮੋਬ: +91 98554 80797

* ਕੰਜਰ ਕਿਸਮ ਦੇ ਗਾਇਕਾਂ ਨੂੰ ਉਤਸ਼ਾਹਤ ਕਰਨ ਲਈ ਜਿੱਥੇ ਰਾਜਨੀਤਕ ਆਗੂ ਜਿੰਮੇਵਾਰ ਹਨ, ਉਥੇ ਧਾਰਮਕ ਆਗੂਆਂ ਵੱਲੋਂ ਜਾਣ ਬੁੱਝ ਕੇ ਮੀਟੀਆਂ ਗਈਆਂ ਅੱਖਾਂ ਲਈ ਉਹ ਵੀ ਬਰਾਬਰ ਦੇ ਕਸੂਰਵਾਰ

* ਹੈਰਾਨੀ ਹੈ ਕਿ ਜੇ ਹਿੰਦੂ ਵੀਰਾਂ ਦੇ ਭਗਵਾਨ, ਦੇਵੀ ਦੇਵਤੇ ਤੇ ਰਿਸ਼ੀ ਮੁਨੀ ਬਲਾਤਕਾਰੀ ਤੇ ਨਸ਼ਈ ਹੋਣ ਦੇ ਬਾਵਯੂਦ ਵੀ ਉਹ ਲੱਚਰਤਾ ਅਤੇ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ, ਤਾਂ ਨਸ਼ਿਆਂ ਤੇ ਲਚਰਤਾ ਤੋਂ ਕੋਹਾਂ ਦੂਰ ਰਹਿਣ ਵਾਲੇ ਸਿੱਖ ਜਿਨ੍ਹਾਂ ਦਾ ਸ਼ਾਨਾਮੱਤੀ ਇਤਿਹਾਸ ਹੈ, ਉਹ ਸਭਿਆਚਾਰ ਦੇ ਨਾਮ ’ਤੇ ਇਨ੍ਹਾਂ ਕੰਜਰ ਕਲਾਕਾਰਾਂ ਵੱਲੋਂ ਗੰਦ ਪਾਏ ਜਾਣ ਨੂੰ ਕਿਵੇਂ ਬ੍ਰਦਾਸ਼ਤ ਕਰ ਰਹੇ ਹਨ
ਹਰ ਦੇਸ਼ ਵਿੱਚ ਕੁਝ ਚੰਗਾ ਵੀ ਵਾਪਰਦਾ ਹੈ ਤੇ ਕੁਝ ਮਾੜਾ ਵੀ। ਇਸੇ ਤਰ੍ਹਾਂ ਹਰ ਕੌਮ ਵਿੱਚ ਕੁਝ ਲੋਕ ਉਚੇ ਆਚਰਨ/ ਸਦਾਚਾਰਕ ਗੁਣਾਂ ਦੇ ਧਾਰਨੀ ਅਤੇ ਬਹਾਦਰ ਯੋਧੇ ਵੀ ਹੁੰਦੇ ਹਨ ਅਤੇ ਕੁਝ ਆਚਰਣਹੀਣ, ਡਾਕੂ, ਚੋਰ, ਜਾਰ, ਧੋਖੇਬਾਜ਼ ਅਤੇ ਕਾਇਰ ਲੋਕ ਵੀ ਹੁੰਦੇ ਹਨ। ਉਹੀ ਦੇਸ਼ ਤੇ ਕੌਮ ਤਰੱਕੀਆਂ ਕਰਦੇ ਤੇ ਦੁਨੀਆਂ ਵਿੱਚ ਨਾਮਣਾ ਖੱਟਦੇ ਹਨ ਜਿਹੜੇ ਆਪਣੇ ਦੇਸ਼, ਕੌਮ ਨਾਲ ਸਬੰਧਤ ਉਚੇ ਆਚਰਨ/ ਸਦਾਚਾਰਕ ਗੁਣਾਂ ਦੇ ਧਾਰਨੀ ਲੋਕਾਂ ਅਤੇ ਬਹਾਦਰ ਯੋਧਿਆਂ ’ਤੇ ਮਾਣ ਕਰਦੇ ਹੋਏ ਉਨ੍ਹਾਂ ਵੱਲੋਂ ਸਿਰਜੇ ਇਤਿਹਾਸ ਨੂੰ ਪ੍ਰਚਾਰਦੇ ਤੇ ਉਨ੍ਹਾਂ ਦੇ ਸ਼ੁਭ ਗੁਣਾਂ ਵਾਲਾ ਜੀਵਨ ਜਿਉਣ ਨੂੰ ਤਰਜੀਹ ਦਿੰਦੇ ਹਨ। ਦੇਸ਼ ਤੇ ਸਮਾਜ ਦੇ ਲੋਕਾਂ ਦੇ ਜੀਵਨ ਢੰਗ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਰਸਮਾਂ ਰਿਵਾਜਾਂ ਨੂੰ ਸਭਿਆਚਾਰ ਦਾ ਨਾਮ ਦਿੱਤਾ ਜਾਂਦਾ ਹੈ। ਭਾਰਤ ਦਾ ਸਭਿਆਚਾਰ ਮੁੱਖ ਤੌਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਭਿਆਚਾਰ ਜਿਸ ਨੂੰ ਪ੍ਰਾਚੀਨ ਭਾਰਤੀ ਸਭਿਅਤਾ ਕਿਹਾ ਜਾਂਦਾ ਹੈ ਅਤੇ ਦੂਸਰਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਅਦ ਵਾਲਾ ਜਿਸ ਨੂੰ ਸਿੱਖ ਸਭਿਆਚਾਰ ਕਿਹਾ ਜਾਂਦਾ ਹੈ। ਕਿਉਂਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਸਰਗਰਮੀਆਂ ਦਾ ਜਿਆਦਾਤਰ ਕਾਰਜ ਖੇਤਰ ਤੇ ਕੇਂਦਰ ਪੰਜਾਬ ਹੀ ਰਿਹਾ ਹੈ ਇਸ ਲਈ ਸਿੱਖ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਵੀ ਕਿਹਾ ਜਾ ਸਕਦਾ ਹੈ।
ਹਿੰਦੂ ਪੁਰਾਣਾਂ, ਰਮਾਇਣ ਤੇ ਮਹਾਂਭਾਰਤ ਵਰਗੀਆਂ ਧਾਰਮਕ ਪੁਸਤਕਾਂ ਵਿੱਚ ਭਾਰਤੀ ਲੋਕਾਂ ਦੇ ਭਗਵਾਨ ਅਤੇ ਦੇਵਤਿਆਂ, ਰਿਸ਼ੀਆਂ ’ਤੇ ਕਈ ਕਈ ਤਰ੍ਹਾਂ ਦੇ ਦੋਸ਼ਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਵਿੱਚੋਂ ਬ੍ਰਹਮਾ ਵੱਲੋਂ ਆਪਣੀ ਹੀ ਧੀ ’ਤੇ ਮੈਲ਼ੀ ਨਜ਼ਰ ਕਰ ਲੈਣਾ, ਵਿਸ਼ਨੂੰ ਵੱਲੋਂ ਧੋਖੇ ਨਾਲ ਜਲੰਧਰ ਦੈਂਤ ਦੀ ਪਤੀਬ੍ਰਤਾ ਪਤਨੀ ਵ੍ਰਿੰਦਾ ਦਾ ਸਤਭੰਗ ਕਰਨਾ, ਸ਼ਿਵ ਜੀ ਦਾ ਨਸ਼ਈ ਤੇ ਕਾਮਅਗਨੀ ਵਿੱਚ ਵਿਆਕੁਲ ਹੋ ਕੇ ਔਰਤ ਪਿੱਛੇ ਨਗਨ ਹਾਲਤ ਵਿੱਚ ਦੌੜਨਾ, ਇੰਦਰ ਦੇਵਤੇ ਵਲੋਂ ਗੌਤਮ ਰਿਸ਼ੀ ਦੀ ਪਤਨੀ ਅਹੱਲਯਾ ਦਾ ਧੋਖੇ ਨਾਲ ਸਤਭੰਗ ਕਰਨਾ, ਪ੍ਰਾਸ਼ਰ ਰਿਸ਼ੀ ਵੱਲੋਂ ਮਲਾਹ ਦੀ ਲੜਕੀ ਮਤਸਯੋਦਰੀ ਨਾਲ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਵਿੱਚ ਹੀ ਬਲਾਤਕਾਰ ਕਰਨਾ, ਸ਼੍ਰੀ ਰਾਮ ਚੰਦਰ ਜੀ ਵੱਲੋਂ ਆਪਣੀ ਬੇਕਸੂਰ ਤੇ ਵਫ਼ਾਦਾਰ ਪਤਨੀ ਸੀਤਾ ਨੂੰ ਗਰਭਵਤੀ ਹਾਲਤ ਵਿੱਚ ਘਰੋਂ ਕੱਢ ਦੇਣਾ, ਪਾਂਡਵਾਂ ਵੱਲੋਂ ਆਪਣੀ ਪਤਨੀ ਦਰੋਪਦੀ ਨੂੰ ਜੂਏ ’ਚ ਹਾਰ ਦੇਣਾ ਅਤੇ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਬਿੰਦਰਾਬਨ ਦੇ ਜੰਗਲਾਂ ਵਿੱਚ ਗੋਪੀਆਂ ਨਾਲ ਰੰਗਰਲੀਆਂ ਮਨਾਉਣਾਂ ਤੇ ਨਦੀ ਵਿੱਚ ਨਹਾਉਂਦੀਆਂ ਦੇ ਕਪੜੇ ਚੁਰਾ ਕੇ ਆਪਣੇ ਸਾਹਮਣੇ ਨੰਗੀਆਂ ਬਾਹਰ ਆਉਣ ਲਈ ਮਜਬੂਰ ਕਰਨਾ ਆਦਿ। ਪਰ ਇਸ ਦੇ ਬਾਵਯੂਦ ਬੇਸ਼ੱਕ ਵਾਪਰ ਸਭ ਕੁਝ ਅੱਜ ਵੀ ਰਿਹਾ ਹੈ ਪਰ ਕੋਈ ਹਿੰਦੂ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ, ਔਰਤਾਂ ਨਾਲ ਬਲਾਤਕਰਨਾ, ਪਤਨੀਆਂ ਨੂੰ ਘਰੋਂ ਕੱਢਣਾ ਜਾਂ ਜੂਏ ਵਿੱਚ ਹਾਰ ਜਾਣ ਨੂੰ ਹਿੰਦੂ ਜਾਂ ਭਾਰਤੀ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਮਾੜਾ ਪੱਖ ਹੈ।
ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬ ਜੀ ਨੇ ਤਾਂ ਨਸ਼ਿਆਂ ਦੀ ਵਰਤੋਂ ਦਾ ਭਰਪੂਰ ਖੰਡਨ ਕਰਦੇ ਹੋਏ ਲਿਖਿਆ ਹੈ:

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥’ (ਗੁਰੂ ਗ੍ਰੰਥ ਸਾਹਿਬ – ਪੰਨਾ 360) ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥’ (ਗੁਰੂ ਗ੍ਰੰਥ ਸਹਿਬ, ਪੰਨਾ 553) ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥’ (ਗੁਰੂ ਗ੍ਰੰਥ ਸਾਹਿਬ -ਪੰਨਾ 554) ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿਚ ਪੈਂਦਾ ਹੈ), ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ, ਕਦੇ ਨਹੀਂ ਪੀਣੀ ਚਾਹੀਦੀ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥1॥

ਇਸੇ ਤਰ੍ਹਾਂ ਉਚੇ ਆਚਰਨ ਦੀ ਉਸਾਰੀ ਲਈ ਗੁਰਫ਼ੁਰਮਾਨ ਹਨ:

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥’ (ਗੁਰੂ ਗ੍ਰੰਥ ਸਾਹਿਬ - ਅੰਗ 274)। (ਸਿੱਖ) ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ।

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥’ (ਗੁਰੂ ਗ੍ਰੰਥ ਸਾਹਿਬ -ਪੰਨਾ 1362)। ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।

ਗੁਰੂ ਸਾਹਿਬਾਨ ਜੀ ਦੇ ਇਨ੍ਹਾਂ ਹੁਕਮਾਂ ਦਾ ਪ੍ਰਚਾਰ ਕਰਦੇ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।’ (ਵਾਰ 29 ਪਉੜੀ 11)। ਪਰਾਈਆਂ (ਚੰਗੀਆਂ) ਸੁਹਣੀਆਂ ਇਸਤ੍ਰੀਆਂ ਵੱਲ ਦੇਖਕੇ (ਯਥਾ ਯੋਗ ਉਮਰ ਮੁਤਾਬਕ) ਉਨ੍ਹਾਂ ਨੂੰ ਮਾਵਾਂ, ਭੈਣਾਂ ਅਤੇ ਧੀਆਂ ਤੁੱਲ ਸਮਝਣਾਂ ਚਾਹੀਦਾ ਹੈ।

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਦਰਬਾਰ ਲਾ ਕੇ ਬੈਠੇ ਸਨ ਤਾਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਦੇਵਦਾਸ ਬ੍ਰਾਹਮਣ ਨੇ ਦਰਬਾਰ ’ਚ ਆ ਕੇ ਗੁਰੂ ਸਾਹਿਬ ਅੱਗੇ ਬਨਤੀ ਕੀਤੀ ਕਿ ਬੱਸੀ ਪਠਾਣਾ ਦਾ ਹਾਕਮ ਜ਼ਾਬਰ ਖ਼ਾਨ ਉਸ ਦੀ ਇਸਤਰੀ ਖੋਹ ਕੇ ਲੈ ਗਿਆ ਹੈ। ਮੇਰੀ ਇਸਤਰੀ ਵਾਪਸ ਦਿਵਾਉਣ ਲਈ ਤੁਹਾਥੋਂ ਬਗੈਰ ਹੋਰ ਕੋਈ ਆਸਰਾ ਨਹੀਂ ਦਿਸਦਾ। ਇਸ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ 100 ਸਿੰਘਾਂ ਦੇ ਜਥੇ ਨਾਲ ਦੇਵਦਾਸ ਦੀ ਇਸਤਰੀ ਛਡਾਉਣ ਲਈ ਭੇਜਿਆ, ਜਿਨ੍ਹਾਂ ਨੇ ਬੱਸੀ ਪਠਾਣਾਂ ਦੇ ਹਾਕਮ ਜ਼ਾਬਰ ਖ਼ਾਨ ਨੂੰ ਜਾ ਘੇਰਿਆ ਤੇ ਦੇਵਦਾਸ ਦੀ ਇਸਤਰੀ ਛੁਡਵਾ ਕੇ ਉਸ ਨੂੰ ਵਾਪਸ ਕੀਤੀ ਤੇ ਉਸ ਨੂੰ ਜ਼ਬਰੀ ਲਿਜਾਣ ਵਾਲੇ ਜ਼ਾਬਰ ਖ਼ਾਨ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨੌਜਵਾਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਬ੍ਰਾਹਮਣ ਦੇਵਦਾਸ ਦੀ ਇਸਤਰੀ ਛੁਡਵਾਉਣ ਲਈ ਭੇਜੇ ਜਾਣ ਦੇ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਣੀ ਸੀ ਕਿ ਇਸਤਰੀ ਭਾਵੇਂ ਕਿਸੇ ਦੀ ਵੀ ਹੋਵੇ ਸਿੱਖ ਨੌਜਵਾਨਾਂ ਨੇ ਉਸ ਦੀ ਇੱਜਤ ਦੀ ਰਾਖੀ ਕਰਨੀ ਹੈ। ਇਨ੍ਹਾਂ ਗੁਰੂ ਹੁਕਮਾਂ ’ਤੇ ਚਲਦੇ ਹੋਏ ਹੀ ਸਿੱਖਾਂ ਨੇ 17ਵੀਂ 18ਵੀਂ ਸਦੀ ਵਿੱਚ ਹਰ ਪਰਾਈ ਔਰਤ ਨੂੰ ਆਪਣੀਆਂ ਮਾਵਾਂ, ਭੈਣਾਂ, ਧੀਆਂ ਜਾਣ ਕੇ ਉਨ੍ਹਾਂ ਦੀ ਇੱਜਤ ਆਬਰੂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਕੇ ਜਰਵਾਣੇ ਧਾੜਵੀਆਂ ਤੋਂ ਛੁਡਵਾਈਆਂ ਤੇ ਇੱਜਤ ਸਤਿਕਾਰ ਨਾਲ ਉਨ੍ਹਾਂ ਦੇ ਘਰਾਂ ਵਿੱਚ ਛੱਡ ਕੇ ਆਉਂਦੇ ਰਹੇ। ਮੁਸਲਮਾਨ ਲੇਖਕ ਕਾਜ਼ੀ ਨੂਰ ਮੁਹੰਮਦ ਖਾਂ ਬੇਸ਼ੱਕ ਨਫ਼ਰਤ ਨਾਲ ਭਰਿਆ ਸਿੱਖਾਂ ਨੂੰ ਸਗ (ਕੁੱਤੇ) ਲਿਖ ਰਿਹਾ ਹੈ ਪਰ ਉਹ ਵੀ ਇਨ੍ਹਾਂ ਦੇ ਉਚੇ ਆਚਰਨ ਦੀ ਸਿਫ਼ਤ ਕਰਨੋ ਨਾ ਰਹਿ ਸਕਿਆ ਤੇ ਇਹ ਲਿਖਣ ਲਈ ਮਜ਼ਬੂਰ ਹੋਇਆ ਕਿ ਇਨ੍ਹਾਂ ਸਗਾਂ ਦਾ ਇਖ਼ਲਾਕ ਇਤਨਾ ਉਚਾ ਹੈ ਕਿ ਇਹ ਪਰਾਈ ਔਰਤ ਵੱਲ ਭੈੜੀ ਨਜ਼ਰ ਨਾਲ ਵੇਖਦੇ ਵੀ ਨਹੀਂ ਹਨ। ਸਿੱਖਾਂ ਦੀ ਇਸ ਬਹਾਦਰੀ ਤੇ ਉਚੇ ਆਚਰਨ ਕਰਕੇ ਹੀ ਇਹ ਲੋਕ ਬੋਲੀਆਂ ਆਮ ਪ੍ਰਚਲਿਤ ਹੋ ਗਈਆਂ ਸਨ:

ਸ਼ਈ ਸ਼ਈ, ਮੋੜੀਂ ਬਾਬਾ ਕੱਛ ਵਾਲਿਆ, ਰੰਨ ਗਈ ਬਸਰੇ ਨੂੰ ਗਈ
ਆਏ ਨੀਂ ਨਿਹੰਗ, ਬੂਹੇ ਖੋਲ੍ਹ ਦਿਓ ਨਿਸੰਗ

ਪਠਾਣੀ ਨਸੀਰੋ ਬੇਗ਼ਮ ਆਪਣੇ ਖਾਵੰਦ ਨਾਲ ਜਾ ਰਹੀ ਸੀ ਤਾਂ ਰਸਤੇ ’ਚ ਉਨ੍ਹਾਂ ’ਤੇ ਹੋਏ ਹਮਲੇ ਦੌਰਾਨ ਆਪਣੀ ਪਤਨੀ ਦੀ ਰੱਖਿਆ ਕਰਨ ਦੀ ਥਾਂ ਉਹ ਆਪਣੀ ਜਾਨ ਬਚਾ ਕੇ ਦੌੜ ਗਿਆ। ਨਸੀਰੋ ਬੇਗ਼ਮ ਦੇ ਮਨ ਵਿੱਚ ਖ਼ਿਆਲ ਆਇਆ ਕਿ ਮੇਰੇ ਪਤੀ ਨੇ ਤਾਂ ਆਪਣੀ ਪਤਨੀ ਦੀ ਰੱਖਿਆ ਕਰਨ ਦਾ ਧਰਮ ਨਹੀਂ ਨਿਭਾਇਆ ਜੇ ਸ: ਹਰੀ ਸਿੰਘ ਨਲਵਾ ਵਰਗਾ ਬਹਾਦਰ ਪੱਤਰ ਪੈਦਾ ਹੋਵੇ ਤਾਂ ਉਹ ਹੀ ਲੋੜ ਪੈਣ ’ਤੇ ਮੇਰੀ ਰੱਖਿਆ ਕਰ ਸਕੇ। ਇਹ ਸੋਚ ਕੇ ਉਹ ਸ: ਹਰੀ ਸਿੰਘ ਨਲਵਾ ਪਾਸ ਆਈ ਤੇ ਕਹਿਣ ਲੱਗੀ ਤੁਸੀਂ ਬਹੁਤ ਬਹਾਦਰ ਹੋ। ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ’ਚੋਂ ਤੁਹਾਡੇ ਵਰਗਾ ਬਹਾਦਰ ਪੁੱਤਰ ਪੈਦਾ ਹੋਵੇ। ਸ: ਹਰੀ ਸਿੰਘ ਨਲਵਾ ਨੇ ਉਸ ਨੌਜਵਾਨ ਪਠਾਣ ਬੀਬੀ ਨੂੰ ਸਤਿਕਾਰ ਸਹਿਤ ਪਲੰਘ ’ਤੇ ਬਿਠਾਇਆ ਤੇ ਉਸ ਦੀ ਝੋਲ਼ੀ ਵਿੱਚ ਆਪਣਾ ਸਿਰ ਰੱਖ ਕੇ ਕਹਿਣ ਲੱਗੇ ਤੂੰ ਮੈਨੂੰ ਆਪਣਾ ਹੀ ਪੁੱਤਰ ਸਮਝ ਤੇ ਅੱਜ ਤੋਂ ਤੂੰ ਮੇਰੀ ਮਾਂ ਹੈਂ। ਕਾਮਵਾਸ਼ਨਾ ਦੀ ਚਾਹ ਲੈ ਕੇ ਆਈ ਦੁਸ਼ਮਨ ਦੀ ਔਰਤ ਨੂੰ ਵੀ ਮਾਂ ਵਰਗਾ ਸਤਿਕਾਰ ਦੇਣਾ ਇਹ ਵਿਵਹਾਰ ਸਿਰਫ ਸਿੱਖਾਂ ਦੇ ਹੀ ਹਿੱਸੇ ਆਇਆ ਹੈ।

ਆਮ ਤੌਰ ’ਤੇ ਜਦੋਂ ਫੌਜਾਂ ਦਾ ਕੋਈ ਜਰਨੈਲ ਜੇਤੂ ਹੋ ਜਾਣ ਦੀ ਸੂਰਤ ਵਿੱਚ ਦੁਸ਼ਮਣ ਦੇ ਖੇਤਰ ਵਿੱਚ ਦਾਖ਼ਲ ਹੁੰਦਾ ਹੈ ਤਾਂ ਜੇਤੂ ਫੌਜ ਦੇ ਸਿਪਾਹੀ ਤੇ ਜਰਨੈਲ ਦੁਸ਼ਮਣ ਦੀਆਂ ਔਰਤਾਂ ਨਾਲ ਬੇਝਿਜਕ ਹੋ ਕੇ ਬਲਾਤਕਾਰ ਕਰਦੇ ਹਨ। ਪਰ ਸਿੱਖ ਅਜਿਹੇ ਕਿਸੇ ਮੌਕੇ ਵੀ ਆਪਣੇ ਆਚਰਣ ਤੋਂ ਨਹੀਂ ਗਿਰੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਬਘੇਲ ਸਿੰਘ ਦੀ ਅਗਵਾਈ ਵਿੱਚ ਦੋ ਵਾਰ ਸਿੱਖ ਦਿੱਲੀ ਵਿੱਚ ਜੇਤੂ ਰੂਪ ਵਿੱਚ ਦਾਖ਼ਲ ਹੋਏ ਤੇ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਦੋਨੋਂ ਵਾਰ ਕਿਸੇ ਆਮ ਸ਼ਹਿਰੀ ਦੀ ਲੁੱਟਮਾਰ ਤੇ ਔਰਤਾਂ ਨਾਲ ਬਲਾਤਕਾਰ ਦੀ ਕੋਈ ਇੱਕ ਵੀ ਘਟਨਾ ਨਹੀਂ ਵਾਪਰੀ। ਸਿੱਖਾਂ ਦੇ ਇਸ ਉਚੇ ਆਚਰਣ ਨੂੰ ਵੇਖਦੇ ਹੋਏ ਅੱਜ ਤੱਕ ਵੀ ਗੱਡੀਆਂ, ਬੱਸਾਂ ਵਿੱਚ ਸਫ਼ਰ ਕਰਨ ਸਮੇਂ ਇਕੱਲੀਆਂ ਔਰਤਾਂ ਸਿੱਖ ਮੁਸਾਫ਼ਰਾਂ ਦੀ ਨੇੜਲੀ ਸੀਟ ’ਤੇ ਬੈਠਣਾਂ ਲੋਚਦੀਆਂ ਹਨ ਕਿਉਂਕਿ ਉਹ ਸਮਝਦੀਆਂ ਕਿ ਸਿੱਖਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਇੱਜਤ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਅੱਜ ਕੱਲ੍ਹ ਦੇ ਕੰਜਰ ਕਿਸਮ ਦਾ ਸਿੰਗਰ ਦਿਲਜੀਤ ਦੁਸਾਂਝ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਲੱਚਰਤਾ ਤਾਂ ਫੈਲਾ ਹੀ ਰਿਹਾ ਹੈ ਸਿੱਖਾਂ ਦੀ ਸ਼ਾਨ ‘ਦਸਤਾਰ’ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚੇ ਸੁੱਚੇ ਆਚਰਣ ਤੇ ਬਹਾਦਰੀ ਦੇ ਪ੍ਰਤੀਕ ਬਖ਼ਸ਼ੇ ‘ਕਕਾਰਾਂ’ ਦੀ ਵੀ ਰੱਜ ਕੇ ਕਰਦਾ ਹੋਇਆ ਗਾਉਂਦਾ ਹੈ:

ਆ ਗਏ ਪੱਗਾਂ ਪੋਚਵੀਆਂ ਵਾਲੇ, ਬਚ ਕੇ ਜਾਂਈ ਨੀਂ ਰੰਗਲੇ ਦੁਪੱਟੇ ਵਾਲੀਏ।
ਕਿਵੇਂ ਤੋੜ ਦੂ ਕੋਈ ਮੇਰਾ ਤੇਰਾ ਪਿਆਰ ਨੀਂ, ਮੂਹਰੇ ਜੱਟ ਖਾੜਕੂ ਖੜ੍ਹਾ। ਹੱਥ ਵਿੱਚ ਤਲਵਾਰ ਦੂਜੇ ਵਿੱਚ ਕੜਾ।



ਇਸ ਕੰਜਰ ਕਲਾਕਾਰ ਨੂੰ ਕੋਈ ਪੁੱਛੇ ਕਿ ਪੱਗਾਂ, ਕ੍ਰਿਪਾਨਾਂ, ਕੜਿਆਂ ਵਾਲੇ ਅਬਲਾ ਔਰਤਾਂ ਲਈ ਸੁਰੱਖਿਆ ਦਾ ਪ੍ਰਤੀਕ ਸਨ ਜਾਂ ਤੁਹਾਡੇ ਵਰਗੇ ਕੰਜਰਖਾਨੇ ਕਰਨ ਵਾਲੇ। ਪ੍ਰੋ: ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਰੁਕਵਾਉਣ ਲਈ ਤਾਂ ਅਖੌਤੀ ਜਥੇਦਾਰ ਅਪਰਾਧਕ ਪਿਛੋਕੜ ਵਾਲੇ ਕਾਂਗਰਸੀ ਆਗੂ ਨੂੰ ਅੱਗੇ ਲਾਉਣ, ਇੱਕ ਥਾਣੇਦਾਰ ਨੂੰ ਟੈਲੀਫ਼ੋਨ ਕਰਨ ਅਤੇ ਐੱਸ.ਐੱਸ.ਪੀ ਨੂੰ ਫੈਕਸ ਕਰਨ ਵਾਲੀ ਘਟੀਆ ਹਰਕਤ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਪਰ ਕਕਾਰਾਂ ਤੇ ਦਸਤਾਰ ਦੀ ਸ਼ਰੇਆਮ ਬੇਅਦਬੀ ਕਰਨ ਵਾਲੇ ਇਸ ਕੰਜਰ ਕਲਾਕਾਰ ਦਾ ਪ੍ਰੋਗਰਾਮ ਰੋਕਣ ਲਈ ਕਦੀ ਮੂੰਹ ਵੀ ਨਹੀਂ ਖੋਲ੍ਹਿਆ।
ਇੱਕ ਨਾਚੀ ਦਾ ਨਾਚ ਵੇਖਣ ਦੇ ਦੋਸ਼ ਵਿੱਚ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਕੋਰੜੇ ਮਾਰਨ ਦੀ ਸਜਾ ਸੁਣਾਈ ਪਰ ਅੱਜ ਦੇ ਮਹਾਂਰਾਜਾ ਰਣਜੀਤ ਸਿੰਘ ਬਣੇ ਬਾਦਲ ਪਿਉ ਪੱਤਰ ਕਬੱਡੀ ਦੇ ਮੈਚ ਕਰਾਉਣ ਦੇ ਬਹਾਨੇ ਵੀ ਮੁਬੰਈ ਤੋਂ ਨਚਾਰ ਕਲਾਕਾਰਾਂ ਨੂੰ ਸੱਦ ਕੇ ਅੱਧ ਨੰਗੀਆਂ ਲੜਕੀਆਂ ਦੇ ਨਾਚ ਆਪਣੀ ਨੂੰਹ, ਧੀ ਨਾਲ ਬੈਠ ਕੇ ਵੇਖ ਰਹੇ ਹਨ ਤੇ 15 ਮਿੰਟ ਲੱਚਰਤਾ ਫੈਲਾਉਣ ਬਦਲੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਰਹੇ ਹਨ, ਜਦੋਂ ਕਿ ਪੰਜਾਬ ਦੇ ਕਿਸਾਨ ਕਰਜੇ ਦੇ ਬੋਝ ਹੇਠ ਆ ਕੇ ਖੁਦਕਸ਼ੀਆਂ ਕਰ ਰਹੇ ਹਨ। ਅਕਾਲੀ ਕਾਨਫਰੰਸਾਂ ਵਿੱਚ ਲੋਕਾਂ ਦੀ ਭੀੜ ਜੁਟਾਉਣ ਲਈ ਸਿੱਖ ਇਤਿਹਾਸ ਸੁਣਾਉਣ ਵਾਲੇ ਢਾਢੀ ਜੱਥਿਆਂ ਦੀ ਲਚਰਤਾ ਤੇ ਨਸ਼ੇ ਫੈਲਾਉਣ ਵਾਲੇ ਕੰਜਰ ਕਲਾਕਾਰਾਂ ਨੂੰ ਸਟੇਜਾਂ ’ਤੇ ਸੱਦਿਆ ਜਾ ਰਿਹਾ ਹੈ।
ਔਰਤ ਜਾਤੀ ਨੂੰ ਅਪਮਾਨਤ ਕਰਦਾ ਹੋਇਆ, ਕੁੜੀਆਂ ਵੱਲ ਇਸ਼ਾਰਾ ਕਰ ਕੇ ‘‘ਓਹ ਵੇਖੋ ਸੜਕ ’ਤੇ ਅੱਗ ਤੁਰੀ ਜਾਂਦੀ ਹੈ’ ਗਾਉਣ ਵਾਲ ਹੰਸ ਰਾਜ ਹੰਸ ਨੂੰ ਪਹਿਲਾਂ ਤਾਂ ਰਾਜ ਗਾਇਕ ਦੀ ਪਦਵੀ ਨਾਲ ਨਿਵਾਜ਼ਿਆ ਗਿਆ ਤੇ ਫਿਰ ਲੋਕ ਸਭਾ ਲਈ ਅਕਾਲੀ ਟਿਕਟ ’ਤੇ ਚੋਣ ਵੀ ਲੜਾਈ ਗਈ। ਅਖੌਤੀ ਜਥੇਦਾਰ ਇਸ ਲੱਚਰਤਾ ਵਿਰੁੱਧ ਬਿਆਨ ਵੀ ਨਹੀਂ ਦੇ ਸਕਦੇ ਪਰ ਸਾਡੇ ਵਰਗਿਆਂ ’ਤੇ ਗਿਲਾ ਇਹ ਕਰਦੇ ਹਨ ਕਿ ਸਾਨੂੰ ਅਖੌਤੀ ਜਾਂ ਪੁਜਾਰੀ ਕਿਉਂ ਕਹਿੰਦੇ ਹਨ ‘ਸਿੰਘ ਸਾਹਿਬ’ ਕਿਉਂ ਨਹੀਂ ਕਹਿੰਦੇ! ਕਿਹਾ ਜਾ ਸਕਦਾ ਹੈ ਕਿ ਜੇ ਕਦੀ ਰਾਜ ਗਾਇਕ ਨੇ ਕੁੜੀਆਂ ਨੂੰ ‘ਅੱਗ’ ਕਿਹਾ ਸੀ ਤਾਂ ਅੱਜ ਉਹ ਇਹ ਇਹ ਵੀ ਤਾਂ ਗਾ ਰਿਹਾ ਹੈ: ‘ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ’ ਪਰ ਕੀ ਕਿਸੇ ਨੇ ਪੁੱਛਿਆ ਹੈ ਕਿ 10 ਸਾਲ ਪਹਿਲਾਂ ਤੈਨੂੰ ਇਹ ਧੀਆਂ ਦੁੱਖ ਵੰਡਾਉਣ ਵਾਲੀਆਂ ਦਿੱਸਣ ਦੀ ਥਾਂ ਅੱਗ ਕਿਉਂ ਨਜ਼ਰ ਆ ਰਹੀਆਂ ਸਨ। ਜਾਂ ਜੇ ਉਸ ਨੂੰ ਹੁਣ ਹੀ ਸਮਝ ਲੱਗ ਗਈ ਹੈ ਤਾਂ ਕੀ ਉਸ ਨੇ ਕੁੜੀ ਨੂੰ ਅੱਗ ਕਹਿਣ ਵਾਲਾ ਗੀਤ ਗਾਉਣ ਲਈ ਧੀਆਂ ਤੋਂ ਮਾਫੀ ਮੰਗੀ ਹੈ?
ਅਸਲ ਵਿੱਚ ਸਾਰੇ ਗਾਇਕਾਂ ਦਾ ਆਪਣਾ ਕੋਈ ਦੀਨ ਮਜ਼ਬ ਨਹੀਂ ਇਨ੍ਹਾਂ ਸਾਰਿਆਂ ਦਾ ਮਨੋਰਥ ਸਰੋਤਿਆਂ ਤੋਂ ਵਾਹ ਵਾਹ ਕਹਾ ਕੇ ਤਾੜੀਆਂ ਤੇ ਸੀਟੀਆਂ ਵਜਵਾਉਣਾਂ ਤੇ ਨੋਟਾਂ ਦੀ ਵਰਖਾ ਕਰਵਾਉਣੀ ਹੀ ਹੈ। ਇਹ ਜਿਸ ਤਰ੍ਹਾਂ ਦੀ ਸਟੇਜ ’ਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਗਾ ਲੈਂਦੇ। ਕਿਸੇ ਦੇਹਧਾਰੀ ਪਾਖੰਡੀ ਦੇ ਡੇਰੇ ’ਤੇ ਜਾਣ ਤਾਂ ਉਨ੍ਹਾਂ ਨੂੰ ਰੱਬ ਬਣਾ ਕੇ ਪੇਸ਼ ਕਰ ਦਿੰਦੇ ਹਨ। ਪਰ ਕਦੀ ਡੇਰਾ ਵਿਰੋਧੀਆਂ ਨੂੰ ਖੁਸ਼ ਕਰਨ ਲਈ ਗਾ ਦਿੰਦੇ ਹਨ ‘‘ਇੱਕ ਬਾਬਾ ਨਾਨਕ ਸੀ, ਜਿਹਨੇ ਤੁਰਕੇ ਦੁਨੀਆਂ ਗਾਹ ’ਤੀ। ਇੱਕ ਅੱਜ ਕੱਲ੍ਹ ਬਾਬੇ ਨੇ ਜਿਹਨੇ ਬੱਤੀ ਲਾਲ ਗੱਡੀ ’ਤੇ ਲਾ ’ਤੀ’’ ਉਨ੍ਹਾਂ ਦੇ ਪ੍ਰਸੰਸਕ ਦਲੀਲ ਦਿੰਦੇ ਹਨ ਕਿ ਵੇਖੋ ਜੀ ਇਨ੍ਹਾਂ ਨੇ ਆਹ ਚੰਗਾ ਵੀ ਤਾਂ ਗਾਇਆ ਹੈ!
ਕਰਨਾਟਕਾ ਤੋਂ ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫੈਸਰ ਦੀ ਨੌਕਰੀ ਕਰਨ ਆਏ ਪੰਡਿਤ ਰਾਓ ਸੀ. ਧਰੈੱਨਵਰ ਨੇ ਜਦ ਪੰਜਾਬੀ ਸਿੱਖ ਕੇ ਗੁਰਬਾਣੀ ਤੇ ਸਿੱਖ ਇਤਿਹਾਸ ਪੜ੍ਹਿਆ ਤਾਂ ਉਹ ਇਤਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੇ ਅਨਮੋਲ ਖ਼ਜ਼ਾਨੇ ਨੂੰ ਆਪਣੇ ਸੂਬੇ ਦੇ ਲੋਕਾਂ ਤੱਕ ਪਹੁੰਚਾਉਣ ਲਈ ਗੁਰਬਾਣੀ ਦਾ ਕੰਨੜ ਭਾਸ਼ਾ ਵਿੱਚ ਉਲੱਥਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕੰਨੜ ਸੰਤਾਂ ਫਕੀਰਾਂ ਦੀ ਕੁਝ ਰਚਨਾਵਾਂ ਨੂੰ ਪੰਜਾਬੀ ਵਿੱਚ ਉਲੱਥਾ ਕਰ ਕੇ ਵੀ ਛਪਵਾਇਆ। 21 ਫਰਵਰੀ 2012 ਨੂੰ ਬਠਿੰਡਾ ਵਿਖੇ ਪੰਜਾਬੀਨਿਊਜ਼ਔਨਲਾਈਨ.ਕਾਮ ਅਤੇ ਪੂਹਲਾ ਇਨਕ ਵਲੋਂ ਅਯੋਜਿਤ ਕੀਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਪ੍ਰੋ: ਧਰੈੱਨਵਰ ਨੂੰ ਪੰਜਾਬੀ ਮਾਂ ਬੋਲੀ ਦੀ ਇਸ ਸੇਵਾ ਬਦਲੇ ਸਨਮਾਨਤ ਕਰਨ ਲਈ ਬੁਲਾਇਆ ਗਿਆ। ਪ੍ਰਨਾਮ ਹੈ ਕੰਨੜ ਮੂਲ ਦੇ ਉਸ ਗੈਰ ਪੰਜਾਬੀ ਪੰਡਿਤ ਰਾਓ ਨੂੰ ਜਿਸ ਨੇ ਇਹ ਕਹਿ ਕੇ ਸਨਮਾਨ ਵਾਪਸ ਕਰ ਦਿੱਤਾ ਕਿ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਉਨ੍ਹਾਂ ਦਾ ਇਤਰਾਜ ਸੀ ਕਿ ਲੇਖਕ/ਗਾਇਕ ਮੱਖਣ ਬਰਾੜ ਜਿਸ ਨੂੰ ਸਦਾਚਾਰਕ ਲੇਖਕ ਤੇ ਗਾਇਕ ਸਮਝਿਆ ਜਾਂਦਾ ਹੈ, ਨੇ ਪੰਜਾਬੀ ਵਿੱਚ ਗਾਣਾ ਲਿਖਿਆ ‘ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ’ ਅਤੇ ਪੰਜਾਬੀਆਂ ਦੇ ਦਿਲਾਂ ਵਿੱਚ ਸਭ ਤੋਂ ਵੱਧ ਸਤਿਕਾਰੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਇਸ ਗਾਣੇ ਨੂੰ ਗਾਇਆ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਗੁਰਮੁਖੀ ਤਾਂ ਗੁਰਬਾਣੀ ਲਿਖਣ ਲਈ ਬਣਾਈ ਸੀ ਇਹ ਸ਼ਾਹਕਾਰ ਤੇ ਫ਼ਨਕਾਰ ਲੇਖਕ/ ਗਾਇਕ ਪੰਜਾਬੀ ’ਚ ਨੱਸ਼ਿਆਂ ਤੇ ਲੱਚਰਤਾ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਲਿਖਕੇ ਅਤੇ ਗਾ ਕੇ ਮਾਂ ਬੋਲੀ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਇਸੇ ਸਟੇਜ਼ ਤੋਂ ਮੱਖਨ ਬਰਾੜ ਨੂੰ ਬਰਾਂਡ ਐਂਬੈਸੇਡਰ ਬਣਾ ਕੇ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਇਸ ਲਈ ਜਿਸ ਸਟੇਜ਼ ਤੋਂ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸਨਮਾਨਤ ਕੀਤੇ ਜਾਂਦੇ ਹੋਣ ਮੈਂ ਉਸ ਸਟੇਜ਼ ਤੋਂ ਕੋਈ ਸਨਮਾਨ ਲੈਣ ਲਈ ਤਿਆਰ ਨਹੀਂ ਹਾਂ।
ਉਸ ਪਿੱਛੋਂ 24 ਮਾਰਚ 2012 ਨੂੰ ਗੁਰਦੁਆਰਾ ਮੱਲ ਅਖਾੜਾ ਖਡੂਰ ਸਾਹਿਬ ਵਿਖੇ ਮੱਖਨ ਬਰਾੜ ਅਤੇ ਗੁਰਦਾਸ ਮਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਮੁਆਫ਼ੀ ਮੰਗਵਾਉਣ ਦੀ ਮੰਗ ਰੱਕ ਕੇ ਪ੍ਰੋ: ਪੰਡਿਤ ਰਾਓ ਧਰੈੱਨਵਰ ਭੁੱਖ ਹੜਤਾਲ ’ਤੇ ਬੈਠੇ। ਭੁੱਖ ਹੜਤਾਲ ’ਤੇ ਬੈਠਣ ਤੋਂ ਪਹਿਲਾਂ ਉਹ 23 ਮਾਰਚ ਨੂੰ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਤੋਂ ਆਪਣੀ ਇਸ ਮੰਗ ਦਾ ਸਮਰਥਨ ਪ੍ਰਾਪਤ ਕਰਨ ਲਈ ਯਾਦ-ਪੱਤਰ ਵੀ ਦੇ ਕੇ ਗਏ। ਪੰਡਿਤ ਰਾਓ ਦੀ ਇਸ ਮੰਗ ਅਤੇ ਭੁੱਖ ਹੜਤਾਲ ਸਬੰਧੀ ਮੀਡੀਏ ਵਿੱਚ ਖ਼ਬਰਾਂ ਵੀ ਕਾਫੀ ਲੱਗੀਆਂ ਪਰ ਕਿਸੇ ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਪ੍ਰਧਾਨ ਜਾਂ ਪੰਜਾਬੀ ਪ੍ਰੇਮੀ ਦੇ ਕੰਨ ’ਤੇ ਜੂੰ ਨਾ ਸਰਕੀ। ਉਸ ਵੇਲੇ ਕਈ ਦਲੀਲਾਂ ਦਿੰਦੇ ਸਨ ਕਿ ਮੱਖਨ ਬਰਾੜ ਤੇ ਗੁਰਦਾਸ ਮਾਨ ਨੇ ਬਹੁਤ ਚੰਗਾ ਵੀ ਲਿਖਿਆ ਤੇ ਗਾਇਆ ਹੈ ਜਦੋਂ ਕਿ ਹੋਰ ਅਨੇਕਾਂ ਲੇਖਕਾਂ/ ਗਾਇਕਾਂ ਨੇ ਇਸ ਤੋਂ ਕਈ ਗੁਣਾਂ ਘਟੀਆ ਪੱਧਰ ਦਾ ਲਿਖਿਆ ਤੇ ਗਾਇਆ ਹੈ ਤੇ ਗਾ ਰਹੇ ਹਨ ਇਸ ਲਈ ਉਨ੍ਹਾਂ ਨੂੰ ਛੱਡ ਕੇ ਸਿਰਫ ਇਨ੍ਹਾਂ ਦਾ ਹੀ ਵਿਰੋਧ ਕਿਉਂ? ਪ੍ਰੋ: ਪੰਡਿਤ ਰਾਓ ਦਾ ਕਹਿਣਾਂ ਸੀ ਕਿ ਬਾਕੀ ਦੇ ਲੇਖਕ/ਗਾਇਕ ਮੁੰਡੀਰ ਤੇ ਗੈਰ ਜਿੰਮੇਵਾਰ ਹਨ ਜਿਨ੍ਹਾਂ ਨੂੰ ਮਾਂ ਬੋਲੀ ਦੇ ਸਤਿਕਾਰ ਦਾ ਅਹਿਸਾਸ ਕਰਵਾਉਣਾਂ ਔਖਾ ਹੈ ਜਦੋਂ ਕਿ ਇਹ ਦੋਵੇਂ ਚੰਗੇ ਲੇਖਕਾਂ/ ਗਾਇਕਾਂ ਵਿੱਚ ਆਉਂਦੇ ਹਨ ਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਵਾਲੇ ਪ੍ਰੋਡ ਵਿਅਕਤੀ ਹਨ ਇਸ ਲਈ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣ ਬਹੁਤ ਸੌਖਾ ਹੈ। ਇੱਕ ਵਾਰ ਇਨ੍ਹਾਂ ਨੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਕੇ ਮਾਂ ਬੋਲੀ ਅਤੇ ਸਮਾਜ ਤੋਂ ਮੁਆਫੀ ਮੰਗ ਲਈ ਤਾਂ ਮੁੰਡੀਰ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਆ ਜਾ ਸਕਦਾ ਹੈ। ਪਰ ਇਕ ਸਾਲ ਬੀਤ ਚੁੱਕਿਆ ਹੈ ਇਨ੍ਹਾਂ ਪ੍ਰੋਡ ਤੇ ਜਿੰਮਵਾਰ ਸਮਝੇ ਜਾਂਦੇ ਕਲਾਕਾਰਾਂ ਨੇ ਆਪਣੀ ਜਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਕੀਤਾ। ਮੈਨੂੰ ਹੈਰਾਨੀ ਹੈ ਕਿ ਜੇ ਪੰਜਾਬੀ ਦਾ ਅਪਮਾਨ ਹੁੰਦਾ ਵੇਖ ਕੇ ਇੱਕ ਗੈਰ ਪੰਜਾਬੀ ਪ੍ਰੋ: ਪੰਡਿਤ ਰਾਓ ਦੀ ਜ਼ਮੀਰ ਤੜਫ਼ ਉਠੀ ਹੈ ਤਾਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਾਲਿਆਂ ਦੀ ਜ਼ਮੀਰ ਇਤਨੀ ਕਿਉਂ ਮਰ ਚੁੱਕੀ ਹੈ ਕਿ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਕੰਜਰ ਗਾਇਕਾਂ ਤੋਂ

ਕੀ ਹੋਇਆ ਜੇ ਨਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ
ਕਿਵੇਂ ਸਹਿ ਲਏਂਗੀ ਦਿਲ ’ਤੇ ਸੱਟ ਨੀਂ, ਤੂੰ 15 ਸਾਲ ਤੋਂ ਘੱਟ ਨੀਂ
ਟਵੰਟੀ ਏਟ ਲੱਕ ਕੁੜੀ ਦਾ, ਫੋਰਟੀ ਏਟ ਵੇਟ ਕੁੜ ਦਾ
ਮੈਂ ਹੂੰ ਬਲਾਤਕਾਰੀ’
ਰੰਨ ਬੋਤਲ ਵਰਗੀ, ਚੁੱਕ ਲਓ ਰੱਬ ਦਾ ਨਾਂ ਲੈ ਕੇ
ਮਿਤਰਾਂ ਦੀ ਮੋਟਰ ’ਤੇ, ਨਿੱਤ ਕੱਚ ਦੀ ਗਲਾਸੀ ਖੜਕੇ’

ਆਦਿ ਲੱਚਰਤਾ ਤੇ ਨਸ਼ਿਆਂ ਨੂੰ ਬਡਾਵਾ ਦੇਣ ਵਾਲੇ ਅਤੇ ਸਿੱਖ ਦੀ ਸ਼ਾਨ ਦਸਤਾਰ ਤੇ ਪਾਵਨ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਗੀਤ ਸੁਣ ਕੇ ਸੀਟੀਆਂ ਮਾਰਦੇ ਹੋਏ, ਖੁਸਰਿਆਂ ਵਾਂਗ ਨਚਦੇ ਹੋਏ ਉਨ੍ਹਾਂ ਤੋਂ ਨੋਟਾਂ ਦੀ ਵਰਖਾ ਕਿਸ ਖੁਸ਼ੀ ਵਿੱਚ ਕਰ ਰਹੇ ਹਨ। ਜਿਨ੍ਹਾਂ ਪੰਜਾਬੀਆਂ ਦੀ ਜ਼ਮੀਰ ਥ੍ਹੋੜੀ ਬਹੁਤ ਵੀ ਬਚੀ ਹੋਈ ਹੈ ਉਹ ਇਨ੍ਹਾਂ ਕੰਜਰ ਗਾਇਕਾਂ ਤੇ ਉਨ੍ਹਾਂ ਦੇ ਬੋਲ ਸੁਣ ਕੇ ਸੀਟੀਆਂ ਮਾਰ ਕੇ ਨੱਚਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਘੇਰ ਕੇ ਪੰਡਿਤ ਰਾਓ ਵਾਂਗ ਹੌਸਲਾ ਕਰਕੇ ਜਰੂਰ ਪੁੱਛਣ; ਕਿ ਜੇ ਕੋਈ ਤੁਹਾਡੀ ਧੀ, ਭੈਣ ਦੀ ਬਾਂਹ ਫੜ ਲਏ ਤਾਂ ਕੀ ਤੁਹਾਡੇ ਲਈ ਡਾਕਾ ਨਹੀਂ ਵੱਜੇਗਾ? 15 ਸਾਲਾਂ ਤੋਂ ਘੱਟ ਆਪਣੀ ਧੀ ਭੈਣ ਨੂੰ ਤੁਸੀਂ ਜਰੂਰ ਪੁੱਛ ਲੈਣਾ ਕਿ ਉਹ ਦਿਲ ’ਤੇ ਸੱਟ ਕਿਵੇਂ ਸਹਿੰਦੀਆਂ ਹਨ? ਕਦੀ ਆਪਣੀ ਧੀ ਭੈਣ ਦਾ ਲੱਕ ਵੀ ਮਿਣਿਆ ਹੈ ਤੇ ਵੇਟ ਕੀਤਾ ਹੈ? ਕਦੀ ਤੁਸੀਂ ਆਪਣੀ ਧੀ ਭੈਣ ਨਾਲ ਵੀ ਬਲਾਤਕਾਰ ਕੀਤਾ ਹੈ? ਜਾਂ ਜੇ ਕੋਈ ਹੋਰ ਤੁਹਾਡੀ ਧੀ ਭੈਣ ਨਾਲ ਬਲਾਤਕਾਰ ਕਰ ਲਵੇ ਤਾਂ ਤੁਹਾਨੂੰ ਕਿਦਾਂ ਲੱਗੇਗਾ? ਜੇ ਤੁਹਾਡੀ ਆਪਣੀ ਧੀ ਭੈਣ ਨੂੰ ਕੋਈ ਬੋਤਲ ਵਰਗੀ ਸਮਝ ਕੇ ਚੁੱਕ ਲਵੇ ਤਾਂ ਤੁਹਾਨੂੰ ਬੁਰਾ ਤਾਂ ਨਹੀਂ ਲੱਗੇਗਾ। ਜੇ ਬੁਰਾ ਲਗੇਗਾ ਤਾਂ ਤੁਸੀਂ ਇਹ ਕੰਜਰਖਾਨਾਂ ਕਿਉਂ ਕਰ ਰਹੇ ਹੋ?
ਪੰਜਾਬ ਵਿੱਚ ਕੁਝ ਜਾਗਰਤੀ ਆਈ ਹੈ ਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਸਾੜਨੇ ਸ਼ੁਰੂ ਕੀਤੇ ਹਨ। ਕੈਨੇਡਾ ਟਰਾਂਟੋ ਵਿੱਚ ਵੀ ਕੁਝ ਚਿੰਤਤ ਵੀਰਾਂ ਨੇ ਸ. ਗੁਰਮੁਖ ਸਿੰਘ ਬਾਠ ਫ਼ੋਨ ਨੰ: 647-968-7400, ਰਣਧੀਰ ਸਿੰਘ ਰਾਣਾ ਸਿੱਧੂ ਫ਼ੋਨ ਨੰ: 905-915-8484, ਸੁਰਜੀਤ ਸਿੰਘ ਝਬਲੇਵਾਲੀ ਫ਼ੋਨ ਨੰ: 647-403-2305, ਯਾਦਵਿੰਦਰ ਸਿੰਘ ਫ਼ੋਨ ਨੰ: 647-962-1305, ਡਾ. ਗੁਰਨਾਮ ਕੌਰ ਫ਼ੋਨ ਨੰ: 905 866 6091 ਦੀ ਪਹਿਲ ਕਦਮੀ ਨਾਲ; ਪੰਜਾਬੀ ਬੋਲੀ ਨਾਲ ਹੋ ਰਹੇ ਖਿਲਵਾੜ ਅਤੇ ਪਾਏ ਜਾ ਰਹੇ ਗੰਦ ਬਾਰੇ ਲੋਕ ਰਾਇ ਜਾਨਣ ਲਈ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ 11 ਤੋਂ 1 ਵਜੇ ਤੱਕ ਖੁਲ੍ਹੀ ਮੀਟਿੰਗ ਰੱਖੀ ਜਾ ਰਹੀ ਹੈ, ਤਾਂ ਕਿ ਸੋਚਿਆ ਜਾ ਸਕੇ ਕਿ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ ਦੇ ਨਾਂ ਤੇ ਜੋ ਇੰਤਹਾ ਇਨ੍ਹਾਂ ਗੰਦ ਪਾਉਣ ਵਾਲਿਆਂ ਕਰ ਦਿੱਤੀ ਹੈ, ਇਸ ਨੂੰ ਕਿਵੇਂ ਰੋਕਿਆ ਜਾਣਾ ਚਾਹੀਦਾ।
ਹੈਰਾਨੀ ਹੈ ਕਿ ਜੇ ਹਿੰਦੂ ਵੀਰਾਂ ਦੇ ਭਗਵਾਨ, ਦੇਵੀ ਦੇਵਤੇ ਤੇ ਰਿਸ਼ੀ ਮੁਨੀ ਬਲਾਤਕਾਰੀ ਤੇ ਨਸ਼ਈ ਹੋਣ ਦੇ ਬਾਵਯੂਦ ਵੀ ਉਹ ਲੱਚਰਤਾ ਅਤੇ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਤਾਂ ਨੱਸ਼ਿਆਂ ਤੇ ਲਚਰਤਾ ਤੋਂ ਕੋਹਾਂ ਦੂਰ ਰਹਿਣ ਵਾਲੇ ਸਿੱਖ ਜਿਨ੍ਹਾਂ ਦਾ ਸ਼ਾਨਾਮੱਤੀ ਇਤਿਹਾਸ ਹੈ, ਉਹ ਸਭਿਆਚਾਰ ਦੇ ਨਾਮ ’ਤੇ ਇਨ੍ਹਾਂ ਕੰਜਰ ਕਲਾਕਾਰਾਂ ਵੱਲੋਂ ਗੰਦ ਪਾਏ ਜਾਣ ਨੂੰ ਕਿਵੇਂ ਬ੍ਰਦਾਸ਼ਤ ਕਰ ਰਹੇ ਹਨ। ਮੈਂ ਇਸ ਲੇਖ ਰਾਹੀਂ ਸਾਰੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਪੰਜਾਬ ਵਿੱਚ ਸਰਗਰਮ ਹੋਈ ਇਸਤਰੀ ਜਾਗ੍ਰਿਤੀ ਮੰਚ, ਪ੍ਰੋ: ਪੰਡਿਤ ਰਾਓ ਸੀ. ਧਰੈੱਨਵਰ ਫ਼ੋਨ ਨੰ: +91 99883 51695 ਅਤੇ ਟਰਾਂਟੋ ਵਿਖੇ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ ਇਕੱਤਰਾ ਕਰ ਰਹੇ ਵੀਰਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਆਪਣੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਕਲੰਕਤ ਕਰ ਰਹੇ ਕੰਜਰ ਗਾਇਕਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਆਪਣਾ ਸਭਿਆਚਾਰ ਤੇ ਮਾਂ ਬੋਲੀ ਦਾ ਸਨਮਾਨ ਬਚਾੳਣ ਲਈ ਅੱਗੇ ਆਉਣ।

Saturday, 9 March 2013

ਗਲਤ ਪ੍ਰਚਾਰ ਕਰਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ : ਮਿਸ ਪੂਜਾ

www.sabblok.blogspot.com
ਗਲਤ ਪ੍ਰਚਾਰ ਕਰਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ : ਮਿਸ ਪੂਜਾ
ਜਲੰਧਰ, (ਪ੍ਰੀਤ) - ਅਬੋਹਰ ਦੇ ਕਾਲਜ 'ਚ ਪੰਜਾਬੀ ਫਿਲਮ 'ਪੂਜਾ ਕਿਵੇਂ ਆਂ' ਦੇ ਪ੍ਰੋਮੋਸ਼ਨਲ ਪ੍ਰੋਗਰਾਮ 'ਚ ਕੁੱਝ ਵੀ ਗਲਤ ਨਹੀਂ ਹੋਇਆ। ਕੁੱਝ ਲੋਕਾਂ ਨੇ ਗਲਤ ਪ੍ਰਚਾਰ ਕਰਕੇ ਉਨ੍ਹਾਂ ਦਾ ਅਕਸ ਤੇ ਕੈਰੀਅਰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਕਹਿਣਾ ਹੈ 'ਪੂਜਾ ਕਿਵੇਂ ਆਂ' ਫਿਲਮ ਦੀ ਹੀਰੋਇਨ ਅਤੇ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਦਾ । ਮਿਸ ਪੂਜਾ ਅੱਜ ਫਿਲਮ ਦੇ ਪ੍ਰੋਮੋਟਰ ਅਤੇ ਪ੍ਰੋਡਿਊਸਰ ਰੋਮੀ ਟਾਹਲੀ, ਸਾਹਿਲ ਵਿਡੌਲਿਆ ਨਾਲ ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਗੱਲਬਾਤ ਦੌਰਾਨ ਮਿਸ ਪੂਜਾ ਨੇ ਜਲੰਧਰ 'ਚ ਪ੍ਰਕਾਸ਼ਿਤ ਇਕ ਪੰਜਾਬੀ ਅਖਬਾਰ  (ਜਗ ਬਾਣੀ ਨਹੀਂ) ਵਲੋਂ ਉਨ੍ਹਾਂ ਦੀ ਫਿਲਮ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦੀ ਬੇਹੱਦ ਹੀ ਭੱਦੀ ਸ਼ਬਦਾਵਲੀ ਨਾਲ ਕਵਰੇਜ ਕੀਤੀ । ਪ੍ਰਕਾਸ਼ਿਤ ਖਬਰ ਵਿਚ ਅਜਿਹੀਆਂ ਗੱਲਾਂ ਲਿਖੀਆਂ ਗਈਆਂ, ਜਿਨ੍ਹਾਂ ਦਾ ਸੱਚਾਈ ਨਾਲ ਦੂਰ ਤੱਕ ਕੋਈ ਸੰਬੰਧ ਨਹੀਂ ਹੈ । ਮਿਸ ਪੂਜਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਵਿਵਸਥਾ ਨਹੀਂ ਹੋਈ । ਉਨ੍ਹਾਂ ਵਲੋਂ ਕਹੀ ਜਾ ਰਹੀ ਗੱਲ ਨੂੰ ਅਬੋਹਰ ਦੇ ਕਾਲਜ ਦੇ ਪ੍ਰਿੰਸੀਪਲ, ਕਾਲਜ ਵਿਦਿਆਰਥੀਆਂ ਅਤੇ ਲੋਕਲ ਪੁਲਸ ਕੋਲੋਂ ਵੈਰੀਫਾਈ ਕੀਤਾ ਜਾ ਸਕਦਾ ਹੈ ਕਿਉਂਕਿ ਜਨਤਕ ਤੌਰ 'ਤੇ ਹੋਏ ਪ੍ਰੋਗਰਾਮ ਵਿਚ ਜੇਕਰ ਕੋਈ ਅਵਿਵਸਥਾ ਫੈਲੀ ਹੁੰਦੀ ਤਾਂ ਉਸਨੂੰ ਛੁਪਾਇਆ ਨਹੀਂ ਜਾ ਸਕਦਾ ਸੀ । ਮਿਸ ਪੂਜਾ ਨੇ ਕਿਹਾ ਕਿ ਅਜਿਹੀ ਖਬਰ ਨਾਲ ਉਹ ਬਹੁਤ ਦੁਖੀ ਹੋਈ ਹੈ । ਸਖ਼ਤ ਮਿਹਨਤ ਦੇ ਬਾਅਦ ਉਹ ਅੱਜ ਇਸ ਮੁਕਾਮ 'ਤੇ ਹੈ ਪਰ ਕੁੱਝ ਲੋਕਾਂ ਵਲੋਂ ਨਿੱਜੀ ਹਿੱਤਾਂ ਦੀ ਖਾਤਿਰ ਸੋਚੀ ਸਮਝੀ ਸਾਜ਼ਿਸ਼ ਅਧੀਨ ਉਨ੍ਹਾਂ ਦੇ ਕੈਰੀਅਰ 'ਤੇ ਧੱਬਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਕ ਸਵਾਲ ਦੇ ਜਵਾਬ ਵਿਚ ਮਿਸ ਪੂਜਾ ਨੇ ਕਿਹਾ ਕਿ ਉਕਤ ਪੰਜਾਬੀ ਅਖਬਾਰ ਦੇ ਖਿਲਾਫ ਮਾਣਹਾਨੀ ਦੇ ਕੇਸ 'ਤੇ ਵਿਚਾਰ ਕਰ ਰਹੀ ਹੈ । ਪੰਜਾਬੀ ਸਭਿਆਚਾਰ ਨੂੰ ਡਿਚ ਕਰ ਰਹੀ ਅਸ਼ਲੀਲ ਗਾਇਕੀ ਸੰਬੰਧੀ ਮਿਸ ਪੂਜਾ ਨੇ ਮੰਨਿਆ ਕਿ ਵਰਕ ਲੋਡ ਅਤੇ ਸਖ਼ਤ ਮੁਕਾਬਲੇਬਾਜ਼ੀ ਕਾਰਨ ਕਦੇ-ਕਦੇ ਹੱਦ ਟੱਪ ਹੋ ਜਾਂਦੀ ਹੈ, ਜੋ ਕਿ ਇਹ ਠੀਕ ਨਹੀਂ ਹੈ । ਮਿਸ ਪੂਜਾ ਨੇ ਕਿਹਾ ਕਿ ਅਸ਼ਲੀਲ ਗਾਇਕੀ ਉਦੋਂ ਬੰਦ ਹੋ ਸਕਦੀ ਹੈ, ਜਦੋਂ ਸਰੋਤਾ ਵੇਖਣਾ ਜਾਂ ਸੁਣਨਾ ਛੱਡ ਦੇਵੇ।

Friday, 8 March 2013

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

2013_3image_03_21_16419411507_rajnish_nkr_01-l.jpg
www.sabblok.blogspot.com
ਨਕੋਦਰ, (ਟੋਨੀ/ਬਿੱਟੂ )-ਇਥੋਂ ਦੇ ਨੇੜਲੇ ਪਿੰਡ ਮਾਲੜੀ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸ਼ਾਹ ਹੂਸੈਨ (16) ਦੇ ਪਿਤਾ ਤਾਲਿਬ ਹੂਸੈਨ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਊਂਡ ਵਿਖੇ ਖੇਡ ਰਿਹਾ ਸੀ ਕਿ ਅਚਾਨਕ ਗਰਾਊਂਡ ਵਿਚੋਂ ਲੰਘਦੀ ਬਿਜਲੀ ਦੀ ਨੀਵੀਂ ਤਾਰ ਤੋਂ ਉਸ ਨੂੰ ਕਰੰਟ ਪੈ ਗਿਆ। ਕਰੰਟ ਲੱਗਣ ਕਾਰਨ ਸ਼ਾਹ ਹੂਸੈਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਜ਼ਦੂਰ ਆਗੂ ਹਰਮੇਸ਼ ਮਾਲੜੀ ਤੇ ਹਰਪਾਲ ਬਿੱਟੂ ਨੇ ਇਸ ਘਟਨਾ ਸਬੰਧੀ ਪਾਵਰਕਾਮ ਵਿਭਾਗ ਨੂੰ ਜ਼ਿੰਮੇਦਾਰ ਠਹਿਰਾਉਂਦਿਆਂ ਕਿਹਾ ਕਿ ਬਿਜਲੀ ਦੀ ਤਾਰ ਨੀਵੀਂ ਹੋਣ ਸਬੰਧੀ ਕਰੀਬ 4 ਮਹੀਨੇ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਮਜ਼ਦੂਰ ਆਗੂਆਂ ਨੇ ਕਿਹਾ ਕਿ ਵਿਭਾਗ ਨੇ ਇਸ ਨੂੰ ਗੰÎਭੀਰਤਾ ਨਾਲ ਨਹੀਂ ਲਿਆ ਤੇ ਤਾਰ ਜਿਉਂ ਦੀ ਤਿਉਂ ਹੀ ਰਹੀ। ਸਿਟੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਕੋਈ ਸੂਚਨਾ ਨਹੀਂ ਮਿਲੀ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਉਚਿੱਤ ਮੁਆਵਜ਼ਾ ਦਿੱਤਾ ਜਾਵੇ।

Thursday, 7 March 2013

ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਕੇ ਨਿਕਲ ਗਏ ਨਛੱਤਰ ਗਿੱਲ


www.sabblok.blogspot.comਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਕੇ ਨਿਕਲ ਗਏ ਨਛੱਤਰ ਗਿੱਲ (ਵੀਡੀਓ)

ਲੁਧਿਆਣਾ-ਰੇਪ, ਅਸ਼ਲੀਲ ਐਮ. ਐਮ. ਐਸ. ਅਤੇ ਬਲੈਕ ਮੇਲਿੰਗ ਦੇ ਮਾਮਲੇ 'ਚ ਉਲਝੇ ਪੰਜਾਬੀ ਗਾਇਕ ਨਛੱਤਰ ਗਿੱਲ ਮੰਗਲਵਾਰ ਸ਼ਾਮ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਕੰਧ ਟੱਪ ਗਏ। ਉਹ ਉਥੇ ਏ. ਸੀ. ਪੀ. (ਵੈਸਟ) ਦੇ ਦਫਤਰ 'ਚ ਬਿਆਨ ਦਰਜ ਕਰਵਾਉਣ ਲਈ ਹਾਜ਼ਰ ਹੋਏ ਸਨ। ਪੁਲਸ ਸੂਤਰਾਂ ਤੋਂ ਪਤਾ ਲੱਗਾ ਕਿ ਜਾਂਚ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਤੈਅ ਸਮੇਂ 'ਤੇ ਨਹੀਂ ਪਹੁੰਚੇ। ਸ਼ਾਮ ਸਾਢੇ ਤਿੰਨ ਵਜੇ ਪੁਲਸ ਨੇ ਉਨ੍ਹਾਂ ਨੂੰ ਫੋਨ ਕੀਤਾ। ਜਿਸ 'ਤੇ ਸ਼ਾਮ ਸਾਢੇ ਚਾਰ ਵਜੇ ਉਹ ਆਪਣੇ ਸਮਰਥਕਾਂ ਅਤੇ ਸਾਥੀ ਕਲਾਕਾਰਾਂ ਨਾਲ ਉਥੇ ਪਹੁੰਚੇ। 7 ਵਜੇ ਜਦੋਂ ਮੀਡੀਆ ਏ. ਡੀ. ਸੀ. ਪੀ. ਨਾਲ ਗੱਲ ਕਰ ਰਹੀ ਸੀ, ਤਾਂ ਉਹ ਪਿੱਛੇ ਦੀ ਕੰਧ ਨਾਲ ਕੁਰਸੀ ਲਗਾ ਕੇ ਨਿਕਲ ਗਏ। ਜ਼ਿਕਰਯੋਗ ਹੈ ਕਿ ਨਛੱਤਰ ਗਿੱਲ ਜਿਸ ਗੱਡੀ 'ਚ ਆਏ ਸਨ ਉਸ ਗੱਡੀ ਦੇ ਸ਼ੀਸ਼ੇ ਵੀ ਕਾਲੇ ਸਨ ਜਦੋਂ ਮੀਡੀਆ ਨੇ ਪੁਲਸ ਤੋਂ ਗੱਡੀ ਬਾਰੇ ਪੁਛਣਾ ਚਾਹਿਆ ਤਾਂ ਕੋਈ ਵੀ ਕੈਮਰੇ ਅੱਗੇ ਨਹੀਂ ਆਇਆ।
ਪੁਲਸ ਵੀ ਇਸ ਮਾਮਲੇ ਨੂੰ ਬਲਾਤਕਾਰ ਦਾ ਨਾ ਮੰਨਦੇ ਹੋਏ ਛੇੜਛਾੜ ਦਾ ਦੱਸ ਕੇ ਗੋਲ ਕਰਦੀ ਨਜ਼ਰ ਆਈ। ਮਾਮਲੇ ਦੀ ਜਾਂਚ ਕਰ ਰਹੀ ਏ. ਡੀ. ਸੀ. ਪੀ.-1 ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਛੇੜਛਾੜ ਦਾ ਉਕਤ ਮਾਮਲਾ ਤਕਰੀਬਨ 5 ਸਾਲ ਪੁਰਾਣਾ ਹੈ। ਇਸ ਦੀ ਜਾਂਚ ਲਈ ਗਾਇਕ ਨਛੱਤਰ ਗਿੱਲ ਨਾਲ ਤਿੰਨ ਹੋਰ ਲੋਕਾਂ ਨੂੰ ਬੁਲਾਇਆ ਗਿਆ ਹੈ। ਸਭ ਦੇ ਬਿਆਨ ਦਰਜ ਕਰਨ ਤੋਂ ਬਾਅਦ ਰਿਪੋਰਟ ਬਣਾ ਕੇ ਕਮਿਸ਼ਨਰ ਪੁਲਸ ਨੂੰ ਭੇਜੀ ਜਾ ਰਹੀ ਹੈ। ਇਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। 
ਕੈਮਰੇ ਅੱਗੇ ਨਾ ਆਉਣ ਦੀ ਗੱਲ ਕਹਿ ਕੇ ਪੀੜਤ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਇਕ ਮਸ਼ਹੂਰ ਪੰਜਾਬੀ ਗਾਇਕ ਦੀ ਮਦਦ ਨਾਲ ਉੱਚ ਪੁਲਸ ਅਧਿਕਾਰੀ ਨੂੰ ਪਾ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਨ 'ਤੇ ਉਕਤ ਪੁਲਸ ਅਧਿਕਾਰੀ ਨੇ ਮਾਮਲੇ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਇਲਾਕਾ ਕਿਉਂਕਿ ਉਨ੍ਹਾਂ ਦੇ ਕਾਰਜ ਖੇਤਰ 'ਚ ਆਉਂਦਾ ਹੈ, ਇਸ ਲਈ ਉਹ ਬਿਆਨ ਦਰਜ ਹੋਣ ਦੇ ਸਮੇਂ ਉਥੇ ਗਏ ਸਨ। ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਹੈਬੋਵਾਲ ਇਲਾਕੇ ਦੀ ਇਕ ਮਾਡਲ ਨੇ ਗਾਇਕ ਨਛੱਤਰ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਦੇ ਮੁਤਾਬਕ ਮਾਡਲ ਦੀ 2006 'ਚ ਜਲੰਧਰ 'ਚ ਆਯੋਜਿਤ ਪੰਜਾਬੀ ਬਿਊਟੀ ਕਾਨਟੈਸਟ 'ਚ ਗਾਇਕ ਨਾਲ ਮੁਲਾਕਾਤ ਹੋਈ ਸੀ। ਉਸੇ ਦੌਰਾਨ ਗਾਇਕ ਨੇ ਮਾਡਲਿੰਗ 'ਚ ਬਿਹਤਰ ਭਵਿੱਖ ਬਣਾਉਣ ਦਾ ਝਾਂਸਾ ਦੇ ਕੇ ਉਸ ਦਾ ਨੰਬਰ ਲੈ ਲਿਆ ਅਤੇ ਦੋਹਾਂ ਦੀ ਮੁਲਾਕਾਤ ਹੋਣ ਲੱਗੀ। ਫਿਰ ਚੰਡੀਗੜ੍ਹ ਦੇ ਇਕ ਹੋਟਲ 'ਚ ਨਸ਼ੀਲਾ ਪਦਾਰਥ ਦੇ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਉਸ ਤੋਂ ਬਾਅਦ ਕਈ ਵਾਰ ਰੇਪ ਕੀਤਾ ਗਿਆ।

ਗ਼ਦਰ ਸ਼ਤਾਬਦੀ ਨੂੰ ਸਮਰਪਤ ਸੈਮੀਨਰ 'ਚ ਹੋਈ ਵਿਚਾਰ-ਚਰਚਾ ਪੰਜਾਬ ਦੀ ਵੰਡ ਨੂੰ ਇਤਿਹਾਸਕ ਦਰਪਣ 'ਚ ਦੇਖਣ ਦੀ ਲੋੜ: ਪ੍ਰੋ. ਇਸ਼ਤਿਆਕ ਅਹਿਮਦ

www.sabblok.blogspot.com
ਜਲੰਧਰ, 6 ਮਾਰਚ:      'ਲਹੂ-ਲੁਹਾਣ ਪੰਜਾਬ ਅਤੇ ਇਸ ਦੀ ਹਿਰਦੇਵੇਦਕ ਵੰਡ' ਵਿਸ਼ੇ ਉਪਰ ਬੋਲਦਿਆਂ ਪਾਕਿਸਤਾਨ ਦੇ ਜੰਮਪਲ, ਸਵੀਡਨ ਯੂਨੀਵਰਸਿਟੀ ਸਟੌਕਹੋਮ ਦੇ ਪ੍ਰੋ. ਇਸ਼ਤਿਆਕ ਅਹਿਮਦ, ਨਾਮਵਰ ਵਿਦਵਾਨ, ਇਤਿਹਾਸਕਾਰ ਅਤੇ ਲੇਖਕ ਨੇ ਦਹਾਕਿਆਂ ਬੱਧੀ ਖੋਜ ਉਪਰੰਤ ਨਵੀਆਂ ਲੱਭਤਾਂ ਦੇ ਇਤਿਹਾਸਕ ਹਵਾਲਿਆਂ ਨਾਲ ਸਾਬਤ ਕੀਤਾ ਕਿ ਭਾਈਚਾਰਕ ਸਾਂਝ ਦੀਆਂ ਮਜ਼ਬੂਤ ਸਮਾਜਕ ਸਭਿਆਚਾਰਕ ਤੰਦਾਂ ਨਾਲ ਜੁੜੇ ਪੰਜਾਬੀ ਗਲੇ ਮਿਲਕੇ ਵਸ ਰਹੇ ਸਨ ਜਿਨ•ਾਂ ਦਰਮਿਆਨ ਫ਼ਿਰਕੇਦਾਰਾਨਾ ਨਫ਼ਰਤ, ਜ਼ਹਿਰ ਦੀਆਂ ਦੀਵਾਰਾਂ ਖੜ•ੀਆਂ ਕੀਤੀਆਂ ਅਤੇ ਫਿਰ ਇੱਕ ਦੂਜੇ ਦੇ ਲਹੂ ਦੇ ਤ੍ਰਿਹਾਏ ਬਣਾਕੇ ਫ਼ਿਰਕੂ ਤਾਕਤਾਂ, ਬਰਤਾਨਵੀ ਸਾਮਰਾਜੀਆਂ ਦੇ ਸੇਵਾਦਾਰ ਭਾਰਤੀ ਹੁਕਮਰਾਨਾਂ ਨੇ ਆਪਣੇ ਸੌੜੇ ਸਿਆਸੀ ਮਨੋਰਥ ਦੀਆਂ ਰੋਟੀਆਂ ਸੇਕਣ ਦਾ ਕੰਮ ਕੀਤਾ।  ਗ਼ਦਰ ਸ਼ਤਾਬਦੀ ਮੁਹਿੰਮ ਦੀ ਲੜੀ ਵਜੋਂ ਹੋਈ ਇਸ ਵਿਚਾਰ ਚਰਚਾ 'ਚ ਅਜ਼ਾਦੀ ਸੰਗਰਾਮ ਦੇ ਸੰਦਰਭ 'ਚ ਹੋਈਆਂ ਵਿਚਾਰਾਂ ਨੇ ਕਈ ਅਣਛੋਹੇ ਪੱਖ ਰੌਸ਼ਨੀ 'ਚ ਲਿਆਂਦੇ।
ਪ੍ਰੋ. ਇਸ਼ਤਿਆਕ ਅਹਿਮਦ ਨੇ ਇਤਿਹਾਸਕ ਤੱਥ ਬਿਆਨਦਿਆਂ ਕਿਹਾ ਕਿ ਪੰਜਾਬ ਦੀ ਵੰਡ ਮੌਕੇ ਜਿਥੇ ਮੁਸਲਮ ਲੀਗ, ਕਾਂਗਰਸ ਪਾਰਟੀ ਅਤੇ ਆਪਣੇ ਆਪ ਨੂੰ ਸਿੱਖ ਲੀਡਰਸ਼ਿਪ ਬਣਾਕੇ ਪੇਸ਼ ਕਰਨ ਵਾਲਿਆਂ ਨੇ ਲੋਕਾਂ ਨੂੰ ਆਪੋ ਵਿਚ ਲੜਾਉਣ, ਲਹੂ ਦੇ ਦਰਿਆ ਵਗਾਉਣ, ਧੀਆਂ/ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ, ਉਜਾੜੇ ਦੀ ਸੁਨਾਮੀ ਦੇ ਜਬਾੜਿ•ਆਂ 'ਚ ਧੱਕਣ ਦਾ ਕੰਮ ਕੀਤਾ ਉਥੇ ਡਾ. ਅਧਿਕਾਰੀ ਵਰਗਿਆਂ ਦੀ ਅਗਵਾਈ 'ਚ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਮੁਸਲਿਮ ਲੀਗ ਦੇ ਨਾਅਰਿਆਂ ਅਤੇ ਭਰਾਵਾਂ ਦੀ ਵੰਡ ਉਪਰੰਤ ਇਸਲਾਮਿਕ ਰਾਜ ਸਥਾਪਤ ਕਰਨ ਦੇ ਕੋਝੇ ਮਨਸ਼ਿਆਂ ਨੂੰ ਵੀ ਅਗਾਂਹਵਧੂ ਕਦਮ ਕਹਿਕੇ ਵਡਿਆਇਆ, ਉਚਿਆਇਆ ਗਿਆ।
ਉਨ•ਾਂ ਕਿਹਾ ਕਿ ਇਹ ਵੀ ਇਤਿਹਾਸ ਦੇ ਸਫ਼ੇ ਬੋਲਦੇ ਹਨ ਕਿ ਸੁਹਿਰਦ, ਸੂਝਵਾਨ ਕਾਮਰੇਡਾਂ ਨੇ ਦੋਵੇਂ ਬੰਨੇ ਅਣਗਿਣਤ ਲੋਕਾਂ ਦੀ ਰਾਖੀ ਕੀਤੀ ਅਤੇ ਲੀਡਰਸ਼ਿਪ ਤੋਂ ਵੱਖਰੀ ਸਹੀ ਸੋਚ 'ਤੇ ਪਹਿਰਾ ਦਿੱਤਾ।
ਪ੍ਰੋ. ਇਸ਼ਤਿਆਕ ਅਹਿਮਦ ਨੇ ਕਿਹਾ ਕਿ ਸਾਡੀ ਸਾਂਝੀ ਧਰਤੀ, ਸਾਂਝੇ ਇਤਿਹਾਸ, ਸਾਂਝੇ ਵਿਰਸੇ ਅਤੇ ਸਾਂਝੇ ਸਭਿਆਚਾਰ ਨੂੰ ਪਰਨਾਏ ਲੋਕ ਨਾ 1947 ਤੋਂ ਪਹਿਲਾਂ ਵੰਡ ਚਾਹੁੰਦੇ ਸਨ ਅਤੇ ਵੰਡ ਤੋਂ ਹੁਣ ਤੱਕ ਰਿਸਦੇ ਜ਼ਖ਼ਮ ਦੱਸਦੇ ਹਨ ਕਿ ਨਾ ਲੋਕਾਂ ਦਰਮਿਆਨ ਹੁਣ ਕੋਈ ਦੁਸ਼ਮਣੀ ਹੈ।  ਲੋਕ ਮਿਲਕੇ ਰਹਿਣਾ ਚਾਹੁੰਦੇ ਹਨ।  ਦੋਵੇਂ ਮੁਲਕਾਂ ਦੇ ਲੋਕ ਸੰਤਾਪ ਹੰਢਾ ਰਹੇ ਹਨ।  ਲੋਕ ਅੱਜ ਵੀ ਇੱਕ ਦੂਜੇ ਦੇ ਗਲੇ ਮਿਲਕੇ ਆਪਣੇ-ਪਰਾਏ ਦੀ ਨਿਰਖ਼ ਪਰਖ਼ ਕਰਨ ਦੀ ਤੜਫ਼ ਰੱਖਦੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਮੀਤ ਪ੍ਰਧਾਨ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਟਰੱਸਟੀ ਡਾ. ਵਰਿਆਮ ਸਿੰਘ ਸੰਧੂ, ਡਾ. ਪਰਮਿੰਦਰ ਸਿੰਘ, ਕੁਲਬੀਰ ਸਿੰਘ ਸੰਘੇੜਾ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਹੋਏ ਇਸ ਵਿਚਾਰ-ਚਰਚਾ ਵਿੱਚ ਮਲੇਰਕੋਟਲਾ ਦੀ ਧਰਤੀ ਦੰਗੇ ਫ਼ਸਾਦ ਤੋਂ ਸੁਰੱਖਿਅਤ ਰਹਿਣ ਦੀ ਮਹੱਤਤਾ, ਵੰਡ ਪਿੱਛੇ ਰਾਜਨੀਤਕ ਯੋਜਨਾ, ਹਿੰਦੂਆਂ-ਸਿੱਖਾਂ 'ਚ ਅੱਗ ਭੜਕਣ ਦੇ ਕਾਰਨ, ਕਾਂਗਰਸ ਦੀ ਭੂਮਿਕਾ ਅਜੇਹੀ ਅਮੁੱਲੀ ਖੋਜ਼ ਕਰਕੇ 750 ਸਫ਼ੇ ਦੀ 'ਬਲੀਡਡ ਪੰਜਾਬ ਐਂਡ ਪਾਰਟੀਸ਼ਨ' ਕਿਤਾਬ ਦੀ ਰਚਨਾ ਦੇ ਇਤਿਹਾਸ ਆਦਿ ਬਾਰੇ ਆਏ ਸੁਆਲਾਂ ਦੇ ਪ੍ਰੋ. ਅਹਿਮਦ ਨੇ ਬਾ-ਦਲੀਲ ਜੁਆਬ ਦਿੱਤੇ।
ਵਿਚਾਰ-ਚਰਚਾ ਉਪਰ ਪ੍ਰਧਾਨਗੀ ਮੰਡਲ ਵੱਲੋਂ ਜਜ਼ਬਾਤ ਸਾਂਝੇ ਕਰਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪ੍ਰੋ. ਇਸ਼ਤਿਆਕ ਅਹਿਮਦ ਦੀ ਵਿਗਿਆਨਕ ਅਤੇ ਹਕੀਕੀ ਖੋਜ਼ ਦ੍ਰਿਸ਼ਟੀ ਨੇ ਸਾਨੂੰ ਸੋਚਣ 'ਤੇ ਮਜ਼ਬੂਰ ਕੀਤਾ ਹੈ ਕਿ ਸਾਨੂੰ ਮਨੋ ਕਾਲਪਨਿਕ ਨਿਰਣਿਆਂ ਦੀ ਬਜਾਏ ਇਤਿਹਾਸਕ ਹਕੀਕਤਾਂ ਦੇ ਸੱਚ ਦੀ ਖੋਜ ਕਰਨ ਵੱਲ ਹਮੇਸ਼ ਖੁੱਲ•ੇ ਮਨ ਨਾਲ ਸੋਚਵਾਨ ਹੋ ਕੇ ਤੁਰਦੇ ਰਹਿਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਕਾਮਰੇਡ ਗੰਧਰਵ ਕੋਛੜ ਦੀ ਕਿਤਾਬ 'ਅਧਿਐਨ ਅਤੇ ਅਨੁਭਵ' ਪੰਜਾਬੀ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਭੇਂਟ ਕਰਕੇ ਪ੍ਰੋ. ਅਹਿਮਦ ਦਾ ਸਨਮਾਨ ਕੀਤਾ।
ਇਸ ਮੌਕੇ ਵਿਜੈ ਸਾਗਰ ਦੀ ਲਿਖੀ ਪੁਸਤਕ 'ਇਨਕਲਾਬ ਕਿਉਂ? ' ਪ੍ਰਧਾਨਗੀ ਮੰਡਲ ਵਲੋਂ ਰਿਲੀਜ਼ ਕੀਤੀ ਗਈ।

ਇਕ ਹੋਰ ਸਕੂਲ ਬੱਸ ਦਾ ਹਾਦਸਾ ਹੋਣੋਂ ਟਲਿਆ

2013_3image_05_06_5002142306jalpalli02-l.jpg
www.sabblok.blogspot.com
ਨਕੋਦਰ , --- ਮਾਰਚ (ਟੋਨੀ/ਬਿੱਟੂ)-ਭਿਆਨਕ ਹਾਦਸੇ ਦਾ ਖੌਫ ਤੇ ਅਖਬਾਰਾਂ 'ਚ ਲੱਗੀਆਂ ਖਬਰਾਂ ਦੀ ਸਿਆਹੀ ਅਜੇ ਸੁਕੀ ਵੀ ਨਹੀਂ ਸੀ ਕਿ ਅੱਜ ਦੁਪਹਿਰ ਇਕ ਹੋਰ ਬੱਚਿਆਂ ਨਾਲ ਭਰੀ ਸਕੂਲ ਦੀ ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ  ਹਾਦਸਾਗ੍ਰਸਤ ਹੋਣ ਤੋਂ ਬਚ ਗਈ ਅਤੇ ਮਾਸੂਮ ਬੱਚੇ ਵੀ ਵਾਲ-ਵਾਲ ਬਚ ਗਏ | ਜਾਣਕਾਰੀ ਅਨੁਸਾਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਦੀ ਬੱਸ ਪੀ.ਬੀ.08ਏ.ਐਕਸ-7950 ਦੁਪਹਿਰ 2 ਵਜੇ ਦੇ ਕਰੀਬ ਘਰਾਂ ਵਿਚ ਬੱਚੇ ਛੱਡਣ ਜਾ ਰਹੀ ਸੀ | ਜਿਸ ਨੂੰ ਸਰਬਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰਹੀਮਪੁਰ ਚਲਾ ਰਿਹਾ ਸੀ |ਹਾਦਸੇ ਦੀ ਖਬਰ ਇਲਾਕੇ 'ਚ ਅੱਗ ਵਾਂਗ ਫੈਲ ਗਈ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਖੌਫ ਵਿਚ ਆ ਗਏ। ਆਪਣੇ ਜਿਗਰ ਦੇ ਟੁਕੜਿਆਂ ਨੂੰ ਸਹੀ ਸਲਾਮਤ ਵੇਖ ਉਨ੍ਹਾਂ ਦੇ ਸਾਹ 'ਚ ਸਾਹ ਆਇਆ  ਪਿੰਡ ਦੇ ਕੱਚੇ ਰਸਤੇ 'ਤੇ ਇਕ ਟਰੈਕਟਰ ਟਰਾਲੀ ਨੂੰ ਪਾਰ ਕਰਦੇ ਸਮੇਂ ਬੱਸ ਖੇਤਾਂ ਵਿਚ ਟੇਢੀ ਹੋ ਗਈ ਪਰ ਪਲਟੀ ਨਹੀਂ ਜਿਸ ਕਾਰਨ ਬੱਚਿਆਂ ਦਾ ਬਚਾਅ ਹੋ ਗਿਆ | ਬੱਸ ਵਿਚ 35 ਦੇ ਕਰੀਬ ਬੱਚੇ ਸਵਾਰ ਸਨ | ਇਸ ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਬੱਚੇ ਬੱਸ ਵਿਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਨਜ਼ਦੀਕੀ ਪੈਂਦੇ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਸੁਰੱਖਿਆ ਬੱਸ ਵਿਚ ਬਾਹਰ ਕੱਢਿਆ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਵਾਰਸ ਆ ਕੇ ਘਰਾਂ ਨੂੰ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਡੀ. ਐੱਸ. ਪੀ. ਨਕੋਦਰ ਹਰਮੀਤ ਹੁੰਦਲ, ਚੌਕੀ ਇੰਚਾਰਜ ਰਘਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ ਕੀਤੀ। |

ਸਕੂਲੀ ਵੈਨਾਂ, ਬੱਸਾਂ ਦਾ ਵੇਰਵਾ ਨਾ ਦੇਣ ਵਾਲੇ ਸਕੂਲਾਂ ਦੇ ਖ਼ਲਾਫ਼ ਹੋਵੇਗੀ ਸਖ਼ਤ ਕਾਰਵਾਈ-ਡੀ.ਐਸ.ਪੀ.

www.sabblok.blogspot.com
 ਨਕੋਦਰ, ------ ਮਾਰਚ (ਟੋਨੀ/ਬਿੱਟੂ )- ਸੋਮਵਾਰ ਨੂੰ ਨਕੋਦਰ ਨੇੜੇ ਵਾਪਰੇ ਭਿਆਨਕ ਹਾਦਸੇ ਦੌਰਾਨ 13 ਸਕੂਲੀ ਬੱਚਿਆਂ ਤੇ ਟੈਂਪੂ ਟਰੈਵਲ ਡਰਾਈਵਰ ਦੀ ਮੌਤ ਹੋ ਗਈ ਸੀ | ਉਪਰੰਤ ਪੁਲਿਸ ਨੇ ਡੀ.ਐਸ.ਪੀ. ਹਰਮੀਤ ਸਿੰਘ ਹੁੰਦਲ ਦੀ ਅਗਵਾਈ 'ਚ ਵੱਡੇ ਪੱਧਰ 'ਤੇ ਸਕੂਲੀ ਵੈਨਾਂ, ਬੱਸਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧ 'ਚ ਅੱਜ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਪ੍ਰਤੀਨਿਧੀਆਂ ਨਾਲ ਡੀ.ਐਸ.ਪੀ. ਹੁੰਦਲ ਨੇ ਥਾਣਾ ਸਿਟੀ ਨਕੋਦਰ ਵਿਚ ਮੀਟਿੰਗ ਕੀਤੀ | ਐਸ.ਐੱਚ.ਓ. ਥਾਣਾ ਸਿਟੀ ਸੁਭਾਸ਼ ਬਾਠ ਵੀ ਹਾਜ਼ਰ ਸਨ | ਡੀ.ਐਸ.ਪੀ. ਹੁੰਦਲ ਨੇ ਸਕੂਲਾਂ ਦੇ ਪ੍ਰਤੀਨਿਧੀਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਕੂਲਾਂ ਦੀਆਂ ਗੱਡੀਆਂ ਦਾ ਵੇਰਵਾ ਤੁਰੰਤ ਦਿੱਤਾ ਜਾਵੇ | ਗੱਡੀਆਂ 'ਚ ਸਪੈਸ਼ਲ ਕੰਟਰੋਲ ਜੀ.ਸੀ.ਆਰ.ਐਸ ਲਾਏ ਜਾਣ, ਸਪੀਡ ਗਵਰਨਰ (40 ਕਿੱਲੋਮੀਟਰ), ਗੱਡੀ ਦੀ ਹਾਲਤ ਠੀਕ ਹੈ, ਗੱਡੀ ਦੀ ਇੰਸ਼ੋਰੈਂਸ ਹੋਈ, ਗੱਡੀ ਦਾ ਰੰਗ ਪੀਲਾ ਹੈ ਕਿ ਨਹੀਂ ਗੱਡੀ ਦੇ ਟਾਇਰ ਠੀਕ ਹਨ, ਗੱਡੀ ਉਪਰ ਸਕੂਲ ਦਾ ਸਾਈਨ ਬੋਰਡ ਲੱਗਾ ਹੈ, ਪਿ੍ੰਸੀਪਲ ਦਾ ਮੋਬਾਈਲ ਨੰਬਰ ਲਿਖਿਆ ਹੈ, ਗੱਡੀ ਬਾਰੇ ਮਕੈਨਿਕ ਪਾਸੋਂ ਟੈੱਸਟ ਰਿਪੋਰਟ ਲਈ ਹੈ, ਗੱਡੀ ਸਕੂਲ ਦੀ ਹੈ ਜਾਂ ਪ੍ਰਾਈਵੇਟ ਹੈ, ਡਰਾਈਵਰ ਦਾ ਨਾਂਅ ਤੇ ਘਰ ਦਾ ਪਤਾ, ਡਰਾਈਵਰ ਕੋਲ ਲਾਇਸੰਸ ਹੈ, ਡਰਾਈਵਰ ਦੀ ਤਨਖ਼ਾਹ ਕਿੰਨੀ ਹੈ, ਡਰਾਈਵਰ ਕੋਈ ਨਸ਼ਾ ਤਾਂ ਨਹੀਂ ਕਰਦਾ, ਬੱਚਿਆਂ ਦੇ ਬੈਠਣ ਲਈ ਮਨਜ਼ੂਰਸ਼ੁਦਾ, ਗੱਡੀ ਵਿਚ ਬੈਲਟ ਲੱਗੀ ਹੈ ਕਿ ਨਹੀਂ, ਪਿ੍ੰਸੀਪਲ ਵੱਲੋਂ ਦਿੱਤਾ ਗਿਆ ਸਰਟੀਫਿਕੇਟ ਕੋਲ ਹੈ ਕਿ ਨਹੀਂ | ਡੀ.ਐਸ.ਪੀ ਨੇ ਕਿਹਾ ਕਿ ਇਹ ਸਾਰੇ ਵੇਰਵੇ ਇਕ ਪ੍ਰੋਫਾਰਮੇ 'ਚ ਭਰ ਕੇ ਤੁਰੰਤ ਥਾਣਾ ਸਿਟੀ 'ਚ ਦਿੱਤੇ ਜਾਣ | ਜਿਸ ਦੀ ਸਕੂਲ ਨੇ ਇਹ ਰਿਪੋਰਟ ਭਰ ਕੇ ਨਾ ਦਿੱਤੀ ਉਨ੍ਹਾਂ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ 

Tuesday, 5 March 2013

ਨਕੋਦਰ ਨੇਡ਼ੇ ਸਕੂਲ ਬੱਸ-ਟਰੱਕ ਟੱਕਰ 'ਚ 13 ਬੱਚਿਆਂ ਸਮੇਤ 14 ਦੀ ਮੌਤ

www.sabblok.blogspot.com
ਨਕੋਦਰ, 4 ਮਾਰਚ (ਟੋਨੀ/ਬਿੱਟੂ )- ਨਕੋਦਰ ਦੇ ਨਜ਼ਦੀਕਪਿੰਡ ਗੋਹੀਰ  ਇੱਕ ਦਰਦਨਾਕ ਹਾਦਸੇ ਵਿੱਚ 13 ਸਕੂਲੀ ਬੱਚਿਆਂ ਸਮੇਤ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ  ਦੀ ।ਜਾਣਕਾਰੀ ਅਨੁਸਾਰ ਅਕਾਲ ਅਕੈਡਮੀ ਬੋਪਾਰਾਏ ਦੀ ਬੱਸ ਨਕੋਦਰ ਵਲੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਕਿ ਸਾਹਮਣਿਉਂ ਇੱਟਾਂ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ। ਇਸ ਨਾਲ 13 ਬੱਚਿਆਂ ਸਮੇਤ ਬੱਸ ਦੇ ਡਰਾਇਵਰ ਦੀ ਮੌਤ ਹੋ ਗਈ। ਹਾਦਸੇ 'ਚ ਬਹੁਤ ਸਾਰੇ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਕੋਦਰ ਅਤੇ ਜਲੰਧਰ ਦੇ  ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ । ਬੱਸ ਵਿੱਚ ਕੁੱਲ 20 -22   ਬੱਚੇ ਸਵਾਰ ਸਨ।  ਅਤੇ 4  ਜ਼ਖ਼ਮੀਆਂ ਨੂੰ ਇਲਾਜ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਇਸ ਤੋਂ ਬਾਅਦ ਹੀ ਪੁਲਿਸ ਹਾਦਸੇ ਦੀ ਵਜ੍ਹਾ ਦੀ ਜਾਂਚ ਕਰੇਗੀ। ਹਾਦਸਾ ਏਨਾ ਭਿਆਨਕ ਸੀ ਕਿ ਬੱਸ ਦੀ ਛੱਤ ਹੀ ਉੱਡ ਗਈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਸ ਅਤੇ ਟਰੱਕ ਦੀ ਰਫ਼ਤਾਰ ਬਹੁਤ ਤੇਜ਼ ਸੀ। 
ਜਲੰਧਰ ਦਿਹਾਤੀ ਪੁਲਸ ਦੇ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਅਤੇ ਇੱਟਾਂ ਨਾਲ ਭਰੇ ਇਕ ਤੇਜ਼ ਰਫਤਾਰ ਟਰੱਕ ਦੀ ਆਪਸ 'ਚ ਟੱਕਰ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ 'ਚ ਕੁਲ 30 ਦੇ ਕਰੀਬ ਬੱਚੇ ਸਨ

ਸਕੂਲ ਬੱਸ ਨੂੰ ਹਾਦਸਾ, 13 ਬੱਚਿਆਂ ਦੀ ਮੌਤ, ਕਲਗੀਧਰ ਟਰੱਸਟ ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ

www.sabblok.blogspot.com

ਇੱਕੋ ਪਿੰਡ ਦੇ 7 ਬੱਚੇ ਮਾਰੇ ਗਏ। 6 ਬੱਚਿਆ ਦਾ ਇਕੱਠਾ ਅੰਤਿਮ ਸੰਸਕਾਰ ਕੀਤਾ ਗਿਆ। ਇੱਕ ਬੱਚੇ ਦਾ ਸਸਕਾਰ ਉਸਦੇ ਪਿਤਾ ਦੇ ਵਿਦੇਸ਼ ’ਚੋਂ ਆਉਣ ’ਤੇ ਕੀਤਾ ਜਾਵੇਗਾ।

ਸਕੂਲ ਬੱਸ ਦੀ ਹਾਲਤ ਤੋਂ ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਜਲੰਧਰ, 4 ਮਾਰਚ (ਐੱਮ. ਐੱਸ. ਲੋਹੀਆ) :ਨਕੋਦਰ ਨੇੜੇ ਪਿੰਡ ਗਹੀਰਾਂ ਦੀ ਮੁੱਖ ਸੜਕ ‘ਤੇ ਇਕ ਸਕੂਲ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ, ਟੱਕਰ ਇਨੀ ਭਿਆਣਕ ਸੀ ਕਿ ਬੱਸ ‘ਚ ਸਵਾਰ 22 ਬੱਚਿਆਂ ‘ਚੋਂ 13 ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਸਾਰੇ ਬੱਚਿਆਂ ਦੀ ਉਮਰ 4 ਸਾਲ ਤੋਂ ਲੈ ਕੇ 13 ਸਾਲ ਦੇ ਅੰਦਰ ਹੀ ਸੀ। ਮਰਨ ਵਾਲਿਆਂ ‘ਚ ਇਕੋ ਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਵੀ ਕਈ ਬੱਚੇ ਹਨ। ਇਸ ਹਾਦਸੇ ‘ਚ ਵੈਨ ਦਾ ਡਰਾਈਵਰ ਵਿਸ਼ਾਲ ਪੁੱਤਰ ਰਾਕੇਸ਼ ਵਾਸੀ ਗਹੀਰਾਂ ਮੌਕੇ ‘ਤੇ ਹੀ ਮਾਰਿਆ ਗਿਆ ਅਤੇ ਉਸ ਦਾ ਭਰਾ ਗੁਰਦੀਪ ਸਿੰਘ ਜੋ ਕਿ ਉਸ ਨਾਲ ਸਹਾਇਕ ਵੱਜੋਂ ਜਾਂਦਾ ਸੀ ਗੰਭੀਰ ਜ਼ਖ਼ਮੀ ਹੋ ਗਿਆ। \

ਮਾਰੇ ਗਏ 13 ਵਿੱਚੋਂ 10 ਬੱਚਿਆਂ ਦੀਆਂ ਫਾਈਲ ਫ਼ੋਟੋਆਂ।
ਅਕਾਲ ਅਕੈਡਮੀ, ਬੋਪਾਰਾਏ ਕਲਾਂ ਦੀ ਇਸ ਵੈਨ ਟੈਂਪੂ ਟ੍ਰੈਵਲਰ ਪੀ. ਬੀ. 01-4363 ‘ਚ ਘਟਨਾ ਵਾਲੀ ਜਗਾਂ ਦੇ ਨੇੜੇ ਦੇ ਹੀ ਦੋ ਪਿੰਡਾਂ ਭਰੋਂ ਤਲਵੰਡੀ ਅਤੇ ਮੁੱਧਾਂ ਦੇ ਬੱਚੇ ਸਨ। ਪ੍ਰਤੱਖ ਦਰਸ਼ੀਆਂ ਅਨੁਸਾਰ ਤੇਜ਼ ਰਫ਼ਤਾਰ ਵੈਨ ਜਿਸ ਨੂੰ ਡਰਾਈਵਰ ਆਪਣੇ ਕਾਬੂ ‘ਚ ਨਹੀਂ ਰੱਖ ਸਕਿਆ ਅਤੇ ਉਸ ਦਾ ਸੰਤੁਲਨ ਵਿਗੜ ਜਾਣ ਕਰਕੇ ਨਕੋਦਰ ਮੁੱਖ ਸੜਕ ‘ਤੇ ਅੰਦਰਲੇ ਪਾਸੇ ਪਲਟ ਗਈ। ਸੜਕ ਦੀ ਚੌੜਾਈ ਘੱਟ ਹੋਣ ਕਰਕੇ ਉਸੇ ਸਮੇਂ ਸਾਹਮਣੇ ਤੋਂ ਇੱਟਾਂ ਦੇ ਭਰੇ ਤੇਜ਼ ਰਫ਼ਤਾਰ ਟਰੱਕ ਪੀ. ਬੀ. 10 ਟੀ-9142 ਵੈਨ ‘ਚ ਆ ਵੱਜਿਆ, ਦੋਹਾਂ ਦੀ ਰਫ਼ਤਾਰ ਇਨੀ ਤੇਜ਼ ਸੀ ਕਿ ਟੱਕਰ ਨਾਲ ਵੈਨ ਦੀ ਉਪਰਲੀ ਸਾਰੀ ਬਾਡੀ, ਚੈਸੀ ਨਾਲੋਂ ਵੱਖ ਹੋ ਗਈ। ਵੈਨ ‘ਚ ਸਵਾਰ ਬੱਚਿਆਂ ‘ਚੋਂ ਇਕ-ਦੋ ਬੱਚੇ ਹੀ ਅਜਿਹੇ ਬਚੇ ਜਿਨਾਂ ਨੂੰ ਕੋਈ ਸੱਟ ਨਹੀਂ ਲੱਗੀ।
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ‘ਤੋਂ ਫ਼ਰਾਰ ਹੋ ਗਿਆ। ਮਾਰੇ ਜਾਣ ਵਾਲਿਆਂ ਬੱਚਿਆਂ ਦੀ ਪਹਿਚਾਣ ਗੁਰਜੋਬਨ ਸਿੰਘ (6) ਪੁੱਤਰ ਜਸਕਰਨ ਸਿੰਘ, ਮਨਪ੍ਰੀਤ ਸਿੰਘ ਦੋਹਤਾ ਮੋਹਨ ਸਿੰਘ, ਹਰਜਸਪ੍ਰੀਤ ਕੌਰ ਪੋਤੀ ਪ੍ਰਿਤਪਾਲ ਸਿੰਘ ਅਤੇ ਸੁੱਖਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਸਾਰੇ ਵਾਸੀ ਮੁੱਧਾਂ ਅਤੇ ਕਨਵਰਪੀ੍ਰਤ ਸਿੰਘ ਪੁੱਤਰ ਸਰਬਜੀਤ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਗਰਪ੍ਰੀਤ ਸਿੰਘ ਅਤੇ ਉਸ ਦੀ ਭੂਆ ਦਾ ਪੁੱਤਰ ਮਨਪ੍ਰੀਤ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ, ਗੁਰਲੀਨ ਕੌਰ ਪੁੱਤਰ ਕਰਨੈਲ ਸਿੰਘ, ਨਵਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ, ਗੁਰਜੋਤ ਸਿੰਘ ਪੁੱਤਰ ਮੇਜਰ ਸਿੰਘ, ਜਸਕਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਪੁੱਤਰ ਜਰਜੀਤ ਸਿੰਘ ਸਾਰੇ ਵਾਸੀ ਪਿੰਡ ਭਰੋਂ ਤਲਵੰਡੀ ਵੱਜੋਂ ਹੋਈ ਹੈ।

ਮਾਪਿਆਂ ਵੱਲੋਂ ਅਪਣੇ ਤੌਰ ‘ਤੇ ਹੀ ਲਗਾਈ ਗਈ ਸੀ ਵੈਨ


ਖਿਲਰਿਆ ਸਮਾਨ ਅਤੇ ਮ੍ਰਿਤਕਾਂ ਦੇ ਮਾਸ ਦੇ ਲੋਥੜੇ।
ਇਹ ਮੰਦਭਾਗੀ ਵੈਨ ਬੱਚਿਆਂ ਨੂੰ ਸਕੂਲੇ ਲਿਆਉਣ-ਲਿਜਾਉਣ ਲਈ ਮਾਪਿਆਂ ਨੇ ਆਪ ਹੀ ਲਗਵਾਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵੈਨ ਦੇ ਡਰਾਈਵਰ ਨੂੰ ਬੱਚਿਆਂ ਦੀ ਵੈਨ ਚਲਾਉਣ ਦਾ ਕੋਈ ਤਜੁਰਬਾ ਵੀ ਨਹੀਂ ਸੀ ਅਤੇ ਨਾ ਹੀ ਉਸ ਦੀ ਵੈਨ ਦੀ ਹਾਲਤ ਹੀ ਠੀਕ ਸੀ। ਬੱਚਿਆਂ ਦੇ ਮਾਪਿਆਂ ਅਨੁਸਾਰ ਬੱਚਿਆਂ ਦੇ 11 ਤਰੀਕ ਨੂੰ ਪੇਪਰ ਖ਼ਤਮ ਹੋ ਜਾਣੇ ਸਨ ਅਤੇ ਇਸ ਤੋਂ ਬਾਅਦ ਵੈਨ ਬਦਲਾ ਦਿੱਤੀ ਜਾਣੀ ਸੀ। ਹਾਦਸੇ ਵਾਲੀ ਜਗਾਂ ‘ਤੇ ਮੌਜੂਦ ਕੁੱਝ ਵਿਅਕਤੀਆਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਇਸ ਡਰਾਈਵਰ ਨੂੰ ਗੱਡੀ ਹੌਲੀ ਚਲਾਉਣ ਲਈ ਅਕਸਰ ਸਮਝਾਇਆ ਜਾਂਦਾ ਸੀ, ਫਿਰ ਵੀ ਇਹ ਗੱਡੀ ਤੇਜ਼ਰਫ਼ਤਾਰ ‘ਚ ਹੀ ਚਲਾਉਂਦਾ ਸੀ।

ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਰਾਜਨੀਤਿਕ ਲੋਕ ਵੀ ਦੁੱਖ ਸਾਂਝਾ ਕਰਨ ਪਹੁੰਚੇ

ਇਸ ਮੰਦਭਾਗੀ ਘਟਨਾ ਦੀ ਖ਼ਬਰ ਪੂਰੇ ਜ਼ਿਲੇ ‘ਚ ਹੀ ਜੰਗਲ ਦੀ ਅੱਗ ਵਾਂਗ ਫੈਲ ਗਈ। ਸਵੇਰ ਦੇ ਸਮੇਂ ਤਕਰੀਬਨ 7.40 ਵਜੇ ਹੋਏ ਇਸ ਹਾਦਸੇ ਨੇ ਸਾਰੇ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਨੂੰ ਭਾਜੜਾਂ ਪਾ ਦਿੱਤੀਆਂ। ਹਾਦਸੇ ਦੇ ਸ਼ਿਕਾਰ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਹਰ ਕਾਨੂੰਨੀ ਕਾਰਵਾਈ ਨੂੰ ਜਲਦ ਨਿਪਟਾਉਣ ਲਈ ਜਲੰਧਰ ਜ਼ਿਲੇ ਦੀ ਡੀ. ਸੀ. ਸ੍ਰੀਮਤੀ ਸ਼ਰੂਤੀ ਸਿੰਘ ਮੌਕੇ ‘ਤੇ ਪਹੁੰਚੀ। ਸ੍ਰੀਮਤੀ ਸ਼ਰੂਤੀ ਸਿੰਘ ਨੇ ਆਪ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਵਿਭਾਗਾਂ ਨੂੰ ਜਰੂਰੀ ਨਿਰਦੇਸ਼ ਜਾਰੀ ਕੀਤੀ। ਐੱਸ. ਐੱਸ. ਪੀ. ਦਿਹਾਤੀ ਯੁਰਵਿੰਦਰ ਸਿੰਘ ਹੇਅਰ, ਐੱਸ. ਪੀ. ਡੀ. ਰਜਿੰਦਰ ਸਿੰਘ, ਡੀ.ਐੱਸ.ਪੀ. ਜਸਬੀਰ ਸਿੰਘ ਰਾਏ ਥਾਣਾ ਮੁਖੀ ਨਕੋਦਰ ਅਤੇ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦੇ ਨਾਲ ਐੱਸ. ਡੀ. ਐੱਮ. ਇਕਬਾਲ ਸਿੰਘ, ਮੰਤਰੀ ਸਰਵਣ ਸਿੰਘ ਫਿਲੌਰ ਹਲਕੇ ਦੇ ਐੱਮ. ਐੱਲ. ਏ. ਗੁਰਪ੍ਰਤਾਪ ਸਿੰਘ ਵਡਾਲਾ ਵੀ ਪਹੁੰਚੇ।
ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
ਐੱਸ. ਪੀ. ਡੀ. ਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਟਰੱਕ ‘ਚੋਂ ਇਕ ਰਾਸ਼ਨ ਕਾਰਡ ਬਰਾਮਦ ਹੋਇਆ ਹੈ, ਜਿਸ ਦੇ ਆਧਾਰ ‘ਤੇ ਜਗਜੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਕੜਿਆਲਾ ਤਹਿ. ਮੋਗਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨਾਂ ਉਮੀਦ ਜਿਤਾਈ ਕਿ ਜਲਦ ਹੀ ਡਰਾਈਵਰ ਨੂੰ ਕਾਬੂ ਕਰ ਲਿਆ ਜਾਵੇਗਾ।

ਬੱਚੇ ਦੀ ਲਾਸ਼ ਦੇ ਟੁਕੜੇ ਉਸਦੀ ਟੋਪੀ ’ਚ ਇੱਕਠੇ ਕਰਦਾ ਹੋਇਆ ਰਿਸ਼ਤੇਦਾਰ।
ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਮੁਆਵਜ਼ੇ ਦਾ ਐਲਾਨ  : (ਪੰਜਾਬ ਨਿਊਜ਼ ਬਿਊਰੋ) : ਕਲਗੀਧਰ ਟਰੱਸਟ ਬੜੂ ਸਾਹਿਬ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਅਤੇ ਗੰਭੀਰ ਜ਼ਖਮੀ ਵਿਦਿਅਰਥੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸਦੇ ਇਲਾਵਾ ਜ਼ੇਰੇ ਇਲਾਜ਼ ਬੱਚਿਆਂ ਦੇ ਇਲਾਜ਼ ਦਾ ਖ਼ਰਚਾ ਵੀ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਹੀ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ  : (ਪੰਜਾਬ ਨਿਊਜ਼ ਬਿਊਰੋ) : ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਐਲਾਨੇ ਮੁਆਵਜ਼ੇ ਨੂੰ ਵੇਖਿਦਆਂ ਪੰਜਾਬ ਸਰਕਾਰ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਵਧਾ ਕੇ 2 -2 ਲੱਖ ਰੁਪਏ ਕਰ ਦਿੱਤੀ ਹੈ। ਪਹਿਲਾਂ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।  ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਸ ਹਾਦਸੇ ‘ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

ਸੁੱਤੇ ਪਏ ਵਿਅਕਤੀ ਨੂੰ ਧਰਤੀ ਨੇ ਨਿਗਲ ਲਿਆ

www.sabblok.blogspot.com
ਨਿਊਯਾਰਕ, 4 ਮਾਰਚ (ਪੀ. ਐਮ. ਆਈ.):- ਅਮਰੀਕਾ ‘ਚ ਇਕ ਵਿਅਕਤੀ ਨੂੰ ਸੱਚਮੁੱਚ ਧਰਤੀ ਨੇ ਹੀ ਨਿਗਲ ਲਿਆ। ਫਲੋੋਰਿਡਾ ਦੇ ਟੈਂਪਾ ਇਲਾਕੇ ਵਿੱਚ ਜੇਫ ਬੁਸ਼ ਨਾਮੀ ਵਿਅਕਤੀ ਆਪਣੇ ਘਰ ਦੇ ਬੈਡਰੂਮ ‘ਚ ਬਿਸਤਰੇ ‘ਤੇ ਲੇਟਿਆ ਪਿਆ ਸੀ। ਅਚਾਨਕ ਕਿਸੇ ਹਾਰਰ ਫਿਲਮ ਵਾਂਗ ਧਰਤੀ ਫਟੀ ਤੇ 36 ਸਾਲਾ ਜੇਫ ਪੂਰੇ ਬੈਡਰੂਮ ਸਮੇਤ ਉਸ ‘ਚ ਸਮਾ ਗਿਆ। ਉਹ ਵਿਅਕਤੀ ਤੇ ਬੈਡਰੂਮ ਦਾ ਸਾਮਾਨ ਕਿਥੇ ਗਿਆ, ਕੁਝ ਪਤਾ ਨਹੀਂ ਲੱਗਾ। ਬੀਤੇ ਦਿਨੀਂ ਇਹ ਮੰਨ ਲਿਆ ਗਿਆ ਕਿ ਜੇਫ ਦੀ ਮੌਤ ਹੋ ਚੁੱਕੀ ਹੈ। 
ਖਬਰ ਅਨੁਸਾਰ ਵੀਰਵਾਰ ਰਾਤ 11 ਵਜੇ ਜੇਫ ਦੇ ਘਰ ਸਾਰੇ ਲੋਕ ਹੀ ਇਕੱਠੇ ਸਨ। ਅਚਾਨਕ ਤੇਜ਼ ਆਵਾਜ਼ ਆਈ। ਇੰਝ ਲੱਗਾ ਕਿ ਕੋਈ ਕਾਰ ਘਰ ਨਾਲ ਟਕਰਾ ਗਈ ਹੋਵੇ। ਜੇਫ ਦਾ ਭਰਾ ਜੇਰਮੀ ਡਰਦਿਆਂ ਉਥੋਂ ਦੌੜ ਗਿਆ। ਉਸ ਨੂੰ ਜੇਫ ਦੇ ਬੈਡਰੂਮ ਦੀ ਜਗ੍ਹਾ ਖੱਡਾ ਨਜ਼ਰ ਆਇਆ ਤਾਂ ਉਸ ਨੇ ਉਸ ‘ਚ ਛਾਲ ਮਾਰ ਦਿੱਤੀ। ਬਾਅਦ ‘ਚ ਉਸ ਨੂੰ ਪੁਲਸ ਵਾਲਿਆਂ ਨੇ ਬਾਹਰ ਕੱਢਿਆ। ਪਤਾ ਲੱਗਾ ਹੈ ਕਿ ਜ਼ਮੀਨ ਧਸਣ ਨਾਲ 20 ਫੁੱਟ ਚੌੜਾ ਤੇ 20 ਫੁੱਟ ਡੂੰਘਾ ਖੱਡਾ ਹੋ ਗਿਆ ਸੀ। ਦਰਅਸਲ ਇਹ ਘਟਨਾ ਸਿੰਕ-ਹੋਲ ਕਾਰਨ ਹੋਈ। ਇਸ ‘ਚ ਨਮੀ ਤੇ ਦੂਸਰੇ ਕੁਦਰਤੀ ਕਾਰਨਾਂ ਕਰਕੇ ਧਰਤੀ ਧੱਸ ਜਾਂਦੀ ਹੈ। ਫਲੋਰਿਡਾ ‘ਚ 1954 ਦੇ ਬਾਅਦ ਇਸ ਤਰ੍ਹਾਂ ਦੀਆਂ 500 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। ਪੁਲਸ ਨੇ ਦੱਸਿਆ ਕਿ ਘਰ ਦੇ ਆਲੇ ਦੁਆਲੇ ਦੀ ਮਿੱਟੀ ਬੜੀ ਨਰਮ ਅਤੇ ਉਥੇ ਸਿੰਕਹੋਲ ਬਣਨ ਦਾ ਖਤਰਾ ਸੀ।
ਸੁੱਤੇ ਪਏ ਵਿਅਕਤੀ ਨੂੰ ਧਰਤੀ ਨੇ ਨਿਗਲ ਲਿਆ 

http://www.apnapunjabinusa.com/news/43402

ਨਿਊਯਾਰਕ, 4 ਮਾਰਚ (ਪੀ. ਐਮ. ਆਈ.):-  ਅਮਰੀਕਾ ‘ਚ ਇਕ ਵਿਅਕਤੀ ਨੂੰ ਸੱਚਮੁੱਚ ਧਰਤੀ ਨੇ ਹੀ ਨਿਗਲ ਲਿਆ। ਫਲੋੋਰਿਡਾ ਦੇ ਟੈਂਪਾ ਇਲਾਕੇ ਵਿੱਚ ਜੇਫ ਬੁਸ਼ ਨਾਮੀ ਵਿਅਕਤੀ ਆਪਣੇ ਘਰ ਦੇ ਬੈਡਰੂਮ ‘ਚ ਬਿਸਤਰੇ ‘ਤੇ ਲੇਟਿਆ ਪਿਆ ਸੀ। ਅਚਾਨਕ ਕਿਸੇ ਹਾਰਰ ਫਿਲਮ ਵਾਂਗ ਧਰਤੀ ਫਟੀ ਤੇ 36 ਸਾਲਾ ਜੇਫ ਪੂਰੇ ਬੈਡਰੂਮ ਸਮੇਤ ਉਸ ‘ਚ ਸਮਾ ਗਿਆ। ਉਹ ਵਿਅਕਤੀ ਤੇ ਬੈਡਰੂਮ ਦਾ ਸਾਮਾਨ ਕਿਥੇ ਗਿਆ, ਕੁਝ ਪਤਾ ਨਹੀਂ ਲੱਗਾ। ਬੀਤੇ ਦਿਨੀਂ ਇਹ ਮੰਨ ਲਿਆ ਗਿਆ ਕਿ ਜੇਫ ਦੀ ਮੌਤ ਹੋ ਚੁੱਕੀ ਹੈ।
ਖਬਰ ਅਨੁਸਾਰ ਵੀਰਵਾਰ ਰਾਤ 11 ਵਜੇ ਜੇਫ ਦੇ ਘਰ ਸਾਰੇ ਲੋਕ ਹੀ ਇਕੱਠੇ ਸਨ। ਅਚਾਨਕ ਤੇਜ਼ ਆਵਾਜ਼ ਆਈ। ਇੰਝ ਲੱਗਾ ਕਿ ਕੋਈ ਕਾਰ ਘਰ ਨਾਲ ਟਕਰਾ ਗਈ ਹੋਵੇ। ਜੇਫ ਦਾ ਭਰਾ ਜੇਰਮੀ ਡਰਦਿਆਂ ਉਥੋਂ ਦੌੜ ਗਿਆ। ਉਸ ਨੂੰ ਜੇਫ ਦੇ ਬੈਡਰੂਮ ਦੀ ਜਗ੍ਹਾ ਖੱਡਾ ਨਜ਼ਰ ਆਇਆ ਤਾਂ ਉਸ ਨੇ ਉਸ ‘ਚ ਛਾਲ ਮਾਰ ਦਿੱਤੀ। ਬਾਅਦ ‘ਚ ਉਸ ਨੂੰ ਪੁਲਸ ਵਾਲਿਆਂ ਨੇ ਬਾਹਰ ਕੱਢਿਆ। ਪਤਾ ਲੱਗਾ ਹੈ ਕਿ ਜ਼ਮੀਨ ਧਸਣ ਨਾਲ 20 ਫੁੱਟ ਚੌੜਾ ਤੇ 20 ਫੁੱਟ ਡੂੰਘਾ ਖੱਡਾ ਹੋ ਗਿਆ ਸੀ। ਦਰਅਸਲ ਇਹ ਘਟਨਾ ਸਿੰਕ-ਹੋਲ ਕਾਰਨ ਹੋਈ। ਇਸ ‘ਚ ਨਮੀ ਤੇ ਦੂਸਰੇ ਕੁਦਰਤੀ ਕਾਰਨਾਂ ਕਰਕੇ ਧਰਤੀ ਧੱਸ ਜਾਂਦੀ ਹੈ। ਫਲੋਰਿਡਾ ‘ਚ 1954 ਦੇ ਬਾਅਦ ਇਸ ਤਰ੍ਹਾਂ ਦੀਆਂ 500 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। ਪੁਲਸ ਨੇ ਦੱਸਿਆ ਕਿ ਘਰ ਦੇ ਆਲੇ ਦੁਆਲੇ ਦੀ ਮਿੱਟੀ ਬੜੀ ਨਰਮ ਅਤੇ ਉਥੇ ਸਿੰਕਹੋਲ ਬਣਨ ਦਾ ਖਤਰਾ ਸੀ।

ਪੀਜੀਆਈ ’ਚ ‘ਅਲਫਾ ਕਿਰਨਾਂ’ ਭਜਾਉਣਗੀਆਂ ਕੈਂਸਰ


www.sabblok.blogspot.com
ਚੰਡੀਗੜ੍ਹ, 4 ਮਾਰਚ-ਕੈਂਸਰ ਦੇ ਕਹਿਰ ਨੂੰ ਸਰੀਰ ‘ਚੋਂ ਜੜ੍ਹੋਂ ਖ਼ਤਮ ਕਰ ਲਈ ਹੁਣ ਡਾਕਟਰਾਂ ਦੀਆਂ ਨਜ਼ਰਾਂ ‘ਅਲਫਾ ਕਿਰਨਾਂ’ ‘ਤੇ ਟਿਕ ਗਈਆਂ ਹਨ, ਅਜਿਹੀਆਂ ਕਿਰਨਾਂ, ਜਿਨ੍ਹਾਂ ਨੂੰ ਮਰੀਜ਼ ਦੇ ਸਰੀਰ ‘ਚ ਪਾਉਣ ਮਗਰੋਂ ਇਹ ਕਿਰਨਾਂ ਸਰੀਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੈਂਸਰ ਕੋਸ਼ਿਕਾਵਾਂ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀਆਂ ਹਨ | ਅਮਰੀਕਾ ਤੇ ਜਰਮਨੀ ‘ਚ ‘ਅਲਫਾ ਕਿਰਨਾਂ’ ਰਾਹੀਂ ਵੱਖ-ਵੱਖ ਕੈਂਸਰਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਪ੍ਰਯੋਗ ਸਫਲ ਹੋ ਰਹੇ ਹਨ ਤੇ ਜਲਦ ਹੀ ਇਹ ਅਲਫਾ ਕਿਰਨਾਂ ਪੀ.ਜੀ.ਆਈ. ਚੰਡੀਗੜ੍ਹ ਸਮੇਤ ਦੇਸ਼ ਦੇ ਵੱਡੇ ਹਸਪਤਾਲਾਂ ‘ਚ ਪੁੱਜਣਗੀਆਂ | ਪੀ.ਜੀ.ਆਈ. ਦੇ ਨਿਊਕਲੀਅਰ ਮੈਡੀਸਨ ਵਿਭਾਗ ਦੇ ਡਾ. ਅਨੀਸ਼ ਭੱਟਾਚਾਰਿਆ ਨੇ ਦੱਸਿਆ ਕਿ ਅਮਰੀਕਾ ਤੇ ਯੂਰਪੀ ਦੇਸ਼ਾਂ ‘ਚ ਅਲਫਾ ਕਿਰਨਾਂ ਰਾਹੀਂ ਕੈਂਸਰ ਮਰੀਜ਼ਾਂ ਨੂੰ ਠੀਕ ਕਰਨ ਲਈ ਪ੍ਰਯੋਗ ਕੀਤੇ ਗਏ, ਜਿਨ੍ਹਾਂ ‘ਚ ਕੈਂਸਰ ਮਰੀਜ਼ ਪੂਰੀ ਤਰ੍ਹਾਂ ਰਾਜੀ ਹੋ ਗਏ | ਉਨ੍ਹਾਂ ਕਿਹਾ ਕਿ ਇਹ ਤਕਨਾਲੋਜੀ ਬਹੁਤ ਜ਼ਿਆਦਾ ਮਹਿੰਗੀ ਹੈ ਤੇ ਇਸ ਰਾਹੀਂ ਪੀ.ਜੀ.ਆਈ. ‘ਚ ਇਲਾਜ ਸ਼ੁਰੂ ਕਰਨ ਨੂੰ 3-4 ਸਾਲ ਦਾ ਸਮਾਂ ਲੱਗ ਸਕਦਾ ਹੈ | ਪੀ.ਜੀ.ਆਈ. ਦੇ ਇਕ ਹੋਰ ਡਾਕਟਰ ਅਨੁਸਾਰ ਇਸ ਵੇਲੇ ਜਰਮਨੀ ਦੀ ਮਿਊਨਿਖ ਯੂਨੀਵਰਸਿਟੀ ਅਤੇ ਅਮਰੀਕਾ ਦੀ ਜੋਹਨ ਹਾਪਕਿੰਜ਼ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ ਤੇ ਐਲਬਰਟ ਆਇੰਸਟਾਈਨ ਯੂਨੀਵਰਸਿਟੀ ‘ਚ ਅਲਫਾ ਕਿਰਨਾਂ ਰਾਹੀਂ ਬ੍ਰੇਨ ਕੈਂਸਰ, ਬਲੱਡ ਕੈਂਸਰ ਤੇ ਸਕਿਨ ਕੈਂਸਰ ਦਾ ਇਲਾਜ ਕਰਨ ਦੇ ਸਫਲ ਪ੍ਰਯੋਗ ਹੋ ਰਹੇ ਹਨ | ਡਾਕਟਰਾਂ ਅਨੁਸਾਰ ਇਸ ਤਕਨੀਕ ਰਾਹੀਂ ਇਲਾਜ ਦੌਰਾਨ ਮਰੀਜ਼ ਨੂੰ ਕੀਮੋਥੈਰੇਪੀ ਤੇ ਰੇਡੀਓਥੈਰੇਪੀ ਦੀ ਲੋੜ ਨਹੀਂ ਪਵੇਗੀ | ਜਾਣਕਾਰੀ ਅਨੁਸਾਰ ਅਲਫਾ ਕਿਰਨਾਂ ਬਹੁਤ ਤੇਜ਼ ਰਫ਼ਤਾਰ ਕਣਾਂ (ਪਾਰਟੀਕਲਜ਼) ਦਾ ਸੁਮੇਲ ਹਨ, ਇਕ ਅਲਫਾ ਕਣ 2 ਪ੍ਰੋਟੋਨਜ਼ ਤੇ 2 ਨਿਊਟ੍ਰੋਨਜ਼ ਨਾਲ ਮਿਲਕੇ ਬਣਦਾ ਹੈ, ਜੋਕਿ ਆਪਣੇ ਆਪ ‘ਚ ਇਕ ਪ੍ਰਮਾਣੂ ਸ਼ਕਤੀ ਹੁੰਦਾ ਹੈ, ਇਸ ਇਲਾਜ ਪ੍ਰਣਾਲੀ ਤਹਿਤ ਵਿਸ਼ੇਸ਼ ਪ੍ਰਕਾਰ ਦੇ ਰੇਡੀਓ ਆਈਸੋਟੋਪ ਵਿਕਸਿਤ ਕੀਤੇ ਜਾਂਦੇ ਹਨ, ਜੋ ਅਲਫਾ ਕਿਰਨਾਂ ਦੇ ਮਾਧਿਅਮ ਨਾਲ ਸਰੀਰ ‘ਚ ਦਾਖਲ ਹੋਕੇ ਕੈਂਸਰ ਨੂੰ ਖ਼ਤਮ ਕਰਦੇ ਹਨ | ਡਾ. ਭੱਟਾਚਾਰਿਆ ਨੇ ਕਿਹਾ ਕਿ ਪ੍ਰਯੋਗੀ ਦੌਰ ਮਗਰੋਂ ਇਸ ਵਿਧੀ ਰਾਹੀਂ ਕੈਂਸਰ ਦਾ ਇਲਾਜ ਕਾਫੀ ਮਹਿੰਗਾ ਹੋਣ ਦੀ ਸੰਭਾਵਨਾ ਹੈ

ਵੋਟਿੰਗ ਮਸ਼ੀਨਾਂ ਦੀ ਘਪਲੇਬਾਜ਼ੀ ਦਾ ਸਬੂਤ ਪੇਸ਼ ਕਰੇਗੀ

www.sabblok.blogspot.com
ਮੋਗਾ 4 ਮਾਰਚ (ਪੀ. ਐਮ. ਆਈ.):- ਈ. ਵੀ. ਐੱਮ. ਮਸ਼ੀਨਾਂ ਵਿਚ ਹੋਈ ਵੱਡੇ ਪੱਧਰ 'ਤੇ ਘਪਲੇਬਾਜ਼ੀ ਕਾਰਨ ਸੱਤਾਧਾਰੀ ਪਾਰਟੀ ਨੇ ਚੋਣ ਜਿੱਤੀ ਹੈ। ਪੀਪਲਜ਼ ਪਾਰਟੀ ਜਲਦੀ ਹੀ ਮਸ਼ੀਨਾਂ 'ਚ ਹੁੰਦੀ ਘਪਲੇਬਾਜ਼ੀ ਦਾ ਸਬੂਤ ਮੀਡੀਆ ਸਾਹਮਣੇ ਵੀ ਪੇਸ਼ ਕਰੇਗੀ। ਇਹ ਦਾਅਵਾ ਅੱਜ ਇਥੇ ਰੱਖੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸੂਬਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਸ਼੍ਰੀ ਬਾਦਲ ਨੇ ਕਿਹਾ ਮਸ਼ੀਨਾਂ ਵਿਚ ਹੋਈ ਕਥਿਤ ਘਪਲੇਬਾਜ਼ੀ ਕਾਰਨ ਸਾਂਝੇ ਮੋਰਚੇ ਦੀ ਹਰ ਦੂਜੀ ਵੋਟ ਸੱਤਾਧਾਰੀ ਪਾਰਟੀ ਨੂੰ ਗਈ ਹੈ, ਜਿਸ ਕਾਰਨ ਸਾਂਝੇ ਮੋਰਚੇ ਨੂੰ 7500 ਵੋਟ ਪਈ, ਜਦੋਂਕਿ ਮੋਰਚੇ ਦੀ ਹਲਕੇ ਵਿਚ 15000 ਵੋਟ ਹੈ।

ਵੋਟਿੰਗ ਮਸ਼ੀਨਾਂ ਦੀ ਘਪਲੇਬਾਜ਼ੀ ਦਾ ਸਬੂਤ ਪੇਸ਼ ਕਰੇਗੀ 

http://www.apnapunjabinusa.com/news/43421

ਮੋਗਾ 4 ਮਾਰਚ (ਪੀ. ਐਮ. ਆਈ.):- ਈ. ਵੀ. ਐੱਮ. ਮਸ਼ੀਨਾਂ ਵਿਚ ਹੋਈ ਵੱਡੇ ਪੱਧਰ 'ਤੇ ਘਪਲੇਬਾਜ਼ੀ ਕਾਰਨ ਸੱਤਾਧਾਰੀ ਪਾਰਟੀ ਨੇ ਚੋਣ ਜਿੱਤੀ ਹੈ। ਪੀਪਲਜ਼ ਪਾਰਟੀ ਜਲਦੀ ਹੀ ਮਸ਼ੀਨਾਂ 'ਚ ਹੁੰਦੀ ਘਪਲੇਬਾਜ਼ੀ ਦਾ ਸਬੂਤ ਮੀਡੀਆ ਸਾਹਮਣੇ ਵੀ ਪੇਸ਼ ਕਰੇਗੀ। ਇਹ ਦਾਅਵਾ ਅੱਜ ਇਥੇ ਰੱਖੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸੂਬਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਸ਼੍ਰੀ ਬਾਦਲ ਨੇ ਕਿਹਾ ਮਸ਼ੀਨਾਂ ਵਿਚ ਹੋਈ ਕਥਿਤ ਘਪਲੇਬਾਜ਼ੀ ਕਾਰਨ ਸਾਂਝੇ ਮੋਰਚੇ ਦੀ ਹਰ ਦੂਜੀ ਵੋਟ ਸੱਤਾਧਾਰੀ ਪਾਰਟੀ ਨੂੰ ਗਈ ਹੈ, ਜਿਸ ਕਾਰਨ ਸਾਂਝੇ ਮੋਰਚੇ ਨੂੰ 7500 ਵੋਟ ਪਈ, ਜਦੋਂਕਿ ਮੋਰਚੇ ਦੀ ਹਲਕੇ ਵਿਚ 15000 ਵੋਟ ਹੈ।

ਬਾਲ ਵਿਦਿਆਰਥੀਆਂ ਦੀ ਮੌਤ ਹਾਦਸਾ ਨਹੀਂ ਕਤਲ: ਦੇਸ਼ ਭਗਤ ਕਮੇਟੀ ਸ਼ੋਕ ਬੈਠਕ 'ਚ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

www.sabblok.blogspot.com
ਜਲੰਧਰ, 5 ਮਾਰਚ:       ਜਲੰਧਰ-ਨਕੋਦਰ ਸੜਕ 'ਤੇ ਪਿੰਡ ਗਹੀਰ ਲਾਗੇ ਅਕਾਲ ਅਕੈਡਮੀ ਬੋਪਾਰਾਏ ਦੇ ਸਕੂਲੀ ਵਿਦਿਆਰਥੀਆਂ ਦੇ ਕਾਲਜੇ ਰੁੱਗ ਭਰਵੇਂ ਅਸਹਿ ਵਿਛੋੜੇ ਅਤੇ ਗੰਭੀਰ ਰੂਪ 'ਚ ਜਖ਼ਮੀ ਹੋ ਜਾਣ ਦੀ ਸੋਗਮਈ ਅਤੇ ਗਹਿਰੀ ਸੋਚਮਈ ਘਟਨਾ ਉਪਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ੋਕ ਬੈਠਕ ਕਰਦਿਆਂ ਅੱਧ ਖਿੜੀਆਂ ਕਲੀਆਂ ਵਰਗੇ ਵਿਦਿਆਰਥੀਆਂ ਦੇ ਪਲਾਂ ਛਿਣਾਂ 'ਚ ਮਾਰੇ ਜਾਣ 'ਤੇ ਉਨ•ਾਂ ਦੇ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦੁੱਖ 'ਚ ਸ਼ਰੀਕ ਹੁੰਦਿਆਂ ਕਿਹਾ ਹੈ ਕਿ ਹਾਦਸਿਆਂ ਦੇ ਰੂਪ 'ਚ ਸਾਹਮਣੇ ਆ ਰਹੇ ਇਹ ਵਰਤਾਰੇ ਅਸਲ 'ਚ ਕਤਲ ਹਨ।  ਇਨ•ਾਂ ਕਤਲਾਂ ਦੀ ਜਿੰਮੇਵਾਰੀ ਸਿੱਖਿਆ ਦੇ ਨਿੱਜੀਕਰਣ, ਵਪਾਰੀਕਰਣ ਅਤੇ ਵੱਧ ਤੋਂ ਵੱਧ ਰੱਤ ਨਿਚੋੜਵੇਂ ਮੁਨਾਫ਼ੇ ਖੱਟਣ ਲਈ ਹਾਕਮਾਂ ਵੱਲੋਂ ਨਵੀਆਂ ਨੀਤੀਆਂ ਤਹਿਤ ਵਿੱਦਿਆ ਦੇ ਠੇਕੇਦਾਰਾਂ ਨੂੰ ਦਿੱਤੀਆਂ ਖੁੱਲ•ਾਂ ਸਿਰ ਆਉਂਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਹੈ ਕਿ ਮਹਾਨ ਗ਼ਦਰੀ ਦੇਸ਼ ਭਗਤਾਂ, ਭਗਤ-ਸਰਾਭਿਆਂ ਦੀ ਇਸ ਧਰਤੀ ਉਪਰ ਹਰ ਪਲ ਸੜਕਾਂ ਉਪਰ ਹਾਬੜੀ ਫਿਰਦੀ ਮੌਤ 'ਰੱਬੀ ਭਾਣੇ' ਜਾਂ ਹਾਦਸੇ ਨਹੀਂ ਸਗੋਂ ਬੁਰੀ ਤਰ•ਾਂ ਸੜਿਹਾਂਦ ਮਾਰਦੇ, ਲੁੱਟ-ਖੋਹ ਉਪਰ ਟਿਕੇ ਪ੍ਰਬੰਧ ਦੀ ਪੈਦਾ ਕੀਤੀ ਅਣਮਨੁੱਖੀ ਕਤਲਾਂ ਅਤੇ ਕਹਿਰ ਦੀ ਅਮੁਕ ਅਤੇ ਅਰੁਕ ਲੜੀ ਹੈ, ਜਿਸਦੇ ਅਸਲ ਜਿੰਮੇਵਾਰ ਲੋਕਾਂ ਦੀ ਸੱਥ ਵਿੱਚ ਮੁਜ਼ਰਿਮਾਂ ਵਜੋਂ ਨਸ਼ਰ ਕੀਤੇ ਜਾਣੇ ਚਾਹੀਦੇ ਹਨ।
ਕਮੇਟੀ ਨੇ ਸ਼ੋਕ ਮਤੇ 'ਚ ਕਿਹਾ ਹੈ ਕਿ ਘਰਾਂ ਦੇ ਬੁਝ ਗਏ ਚਿਰਾਗ, ਅੰਬਰੋਂ ਉੱਚੇ ਵੈਣ, ਲਹੂ ਰੱਤੀ ਧਰਤੀ ਅਤੇ ਬਾਲਾਂ ਦੇ ਬਲਦੇ ਸਮੂਹਿਕ ਸਿਵੇ ਜਵਾਬ ਮੰਗਦੇ ਹਨ ਕਿ ਕੀ ਇਹਨਾਂ ਸਦਾ ਰਿਸਦੇ ਰਹਿਣ ਵਾਲੇ ਜਖ਼ਮਾਂ ਨੂੰ ਮਜ਼ਾਕ ਰੂਪੀ ਮੁਆਵਜ਼ੇ ਨਾਲ ਭਰਿਆ ਜਾ ਸਕਦਾ ਹੈ?  ਕਦੀ ਵੀ ਨਹੀਂ।
ਨਸੇੜੀ, ਅਸਿਖਿਅਕ, ਹੁਲੜਬਾਜ਼, ਗੈਰ-ਜਿੰਮੇਵਾਰ, ਗੈਰ-ਹੁਨਰਮੰਦ ਡਰਾਈਵਰਾਂ ਦੀ ਭਰਤੀ, ਘਸੇ ਪਿਟੇ ਟਾਇਰ, ਸਸਤੇ ਡਿਕਡੋਲੇ ਖਾਂਦੇ ਬੋਲੀਆਂ 'ਤੇ ਖਰੀਦੇ ਵਾਹਨ, ਹਰ ਪਾਸਿਓਂ ਮੁਨਾਫ਼ਾ ਖੱਟਣ ਦੀ ਨਿੱਜੀ ਅਦਾਰਿਆਂ ਵਿੱਚ ਲੱਗੀ ਅੰਨ•ੀ ਦੌੜ ਅਸਲ 'ਚ ਅਨਮੋਲ ਜਿੰਦੜੀਆਂ ਨੂੰ ਹਰ ਰੋਜ਼ ਵਿੱਦਿਆ ਮੰਦਰਾਂ ਜਾਂ ਜਿੰਦਗੀ ਤਰਾਸਣ ਵੱਲ ਨਹੀਂ ਸਗੋਂ ਮੁਨਾਫ਼ੇ ਬਟੋਰਨ ਅਤੇ ਜ਼ਿੰਦੜੀਆਂ ਨਿਗਲਣ ਵੱਲ ਲੈ ਕੇ ਜਾ ਰਹੇ ਹਨ।
ਇਸ ਮੌਕ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਪ੍ਰਧਾਨ ਨੌਨਿਹਾਲ ਸਿੰਘ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਾਮਰੇਡ ਰਣਜੀਤ ਸਿੰਘ ਆਦਿ ਹਾਜ਼ਰ ਸਨ।

ਜੱਟ ਵਿਚਾਰਾ ਕੀ ਕਰੇ----- ਹੁਣ ਜੱਟ ਦੀ ਘੰਡੀ ਤੇ ਚੱਲਿਆ ਪਾਵਰਕਾਮ ਦਾ ਕੁਹਾੜਾ

www.sabblok.blogspot.com

 ਗੁਰਭੇਜ ਸਿੰਘ ਚੌਹਾਨ
  98143 06545
ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ  ਲਾਲ ਬਹਾਦਰ ਸ਼ਾਸ਼ਤਰੀ ਨੇ ਕਦੇ ਜੈ ਜਵਾਨ ਜੈ ਕਿਸਾਨ ਦਾ ਨਾਹਰਾ  ਲਗਾਇਆ ਸੀ। ਪਰ ਉਸਤੋਂ ਬਾਅਦ ਜਿਵੇਂ ਜਿਵੇਂ ਸਰਕਾਰਾਂ ਆਈਆਂ ਭਾਵੇਂ ਕੇਂਦਰ ਦੀ ਤੇ ਭਾਵੇਂ ਸੂਬਾ ਪੰਜਾਬ ਦੀ ਕਿਸਾਨ ਨੂੰ ਕਿਸੇ ਨਾਂ ਕਿਸੇ ਬਹਾਨੇ ਲੁੱਟਿਆ ਗਿਆ, ਭਾਵੇਂ ਇਹ ਮੰਡੀ ਦੀ ਲੁੱਟ ਸੀ, ਖਾਦਾਂ ਦਵਾਈਆਂ ਦੀ ਲੁੱਟ ਸੀ। ਹਰੇ ਇਨਕਲਾਬ ਨੇ ਦੇਸ਼ ਨੂੰ ਠੂਠਾ ਫੜ•ਕੇ ਤਾਂ ਮੰਗਣੋ ਹਟਾਤਾ ਪਰ ਅੰਨਦਾਤੇ ਦੇ ਹੱਥ ਠੂਠਾ ਫੜਾਕੇ ਕੰਗਾਲੀ ਦੇ ਰਾਹ ਪਾਤਾ ਅਤੇ ਇਸਦੇ ਨਾਲ ਹੀ ਸਹੇੜ ਲਈਆਂ  ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ। ਕਰਜ਼ੇ ਦੀ ਪੰਡ ਐਨੀ ਭਾਰੀ ਹੋ ਗਈ ਕਿ ਚੁੱਕ ਕੇ ਤੁਰਨਾਂ ਮੁਸ਼ਕਿਲ ਹੋ ਗਿਆ ਤੇ ਹਫੇ ਹੰਭੇ ਨੇ ਮੌਤ ਨੂੰ ਗਲੇ ਲਗਾਕੇ ਆਪਣਾ ਆਪ ਮੁਕਾਉਣਾ ਸ਼ੁਰੂ ਕਰ ਦਿੱਤਾ। ਗੈਰ ਸਰਕਾਰੀ ਅੰਕੜਿਆਂ ਅਨੁਸਾਰ 40 ਹਜ਼ਾਰ ਤੋਂ ਉੱਪਰ ਕਿਸਾਨ ਖੁਦਕਸ਼ੀਆਂ ਕਰਕੇ ਆਪਣੀ ਜੀਵਨ ਲੀਲ•ਾ ਖਤਮ ਕਰ ਚੁੱਕੇ ਹਨ ਪਰ ਕਿਸੇ ਨੇ ਇਸਦੀ ਤਰਾਸਦੀ ਵੱਲ ਅੱਖ ਚੁੱਕਕੇ ਨਹੀਂ ਵੇਖਿਆ। ਕਿਸਾਨਾਂ ਨੇ ਸਰਕਾਰਾਂ ਦੇ ਕਹਿਣ ਦੇ ਹਰੇ ਇਨਕਲਾਬ ਤੋਂ ਬਾਅਦ, ਚਿੱਟਾ ਇਨਕਬਾਬ, ਮਿੱਠਾ ਇਨਕਬਾਬ, ਨੀਲਾ ਇਨਕਲਾਬ, ਮੁਰਗੀ ਪਾਲਣ, ਫਸਲੀ ਵਿਭਿੰਨਤਾ ਹਰ ਤਰਾਂ ਦੇ ਉਪਰਾਲੇ ਕਰਕੇ ਹੱਥ ਪੈਰ ਮਾਰਕੇ ਵੇਖ ਲਏ ਪਰ ਇਸਦੇ ਗਲੋਂ ਕੰਗਾਲੀ ਦੀਆਂ ਲੀਰਾਂ ਨਹੀਂ ਲੱਥੀਆਂ। ਹੁਣ ਕਿਸਾਨ ਕੋਲ ਸਿਰਫ ਦੋ ਹੀ ਫਸਲਾਂ, ਕਣਕ , ਝੋਨਾਂ ਹਨ ਜਿਸਦੇ ਚੱਕਰ ਚੋਂ ਉਹ ਚਾਹੁੰਦਾ ਹੋਇਆ ਵੀ ਨਹੀਂ ਨਿੱਕਲ ਸਕਦਾ। ਇਸਦਾ ਕਾਰਨ ਕਿਸੇ ਕਿੱਤੇ ਦੀ ਸ਼ੁਰੂਆਤ ਤੋਂ ਪਹਿਲਾਂ ਉਸਦੀ ਮਾਰਕੀਟ ਦਾ ਪ੍ਰਬੰਧ ਨਾ ਹੋਣਾ ਹੀ ਮੁੱਖ ਕਾਰਨ ਬਣਿਆ ਆ ਰਿਹਾ ਹੈ। ਕਣਕ, ਝੋਨੇ ਦੀ ਖੇਤੀ ਲਈ ਜਿਆਦਾ ਪਾਣੀ ਦੀ ਜਰੂਰਤ ਪੈਂਦੀ ਹੈ ਪਰ ਨਹਿਰੀ ਪਾਣੀ ਦੀ ਵੀ ਲੋੜ ਅਨੁਸਾਰ ਪੂਰਤੀ ਨਹੀਂ ਹੁੰਦੀ, ਜਿਸ ਕਰਕੇ ਕਿਸਾਨੀ ਦੀ ਸਮੁੱਚੀ ਨਿਰਭਰਤਾ ਪਾਵਰ ਟਿਊਬਵੈੱਲਾਂ ਤੇ ਹੋ ਗਈ ਹੈ। ਕਿਸਾਨਾਂ ਨੂੰ ਮੰਗ ਅਨੁਸਾਰ ਅਤੇ ਮੂੰਹ ਮੰਗੇ ਖਰਚ ਕਰਵਾਕੇ ਵੀ ਮੋਟਰਾਂ ਦੇ ਕੁਨੈਕਸ਼ਨ ਨਹੀਂ ਮਿਲਦੇ। ਜਲਦੀ ਕੁਨੈਕਸ਼ਨ ਲੈਣ ਲਈ ਜਾਂ ਸਹਾਇਕ ਧੰਦਿਆਂ ਲਈ ਕਿਸਾਨਾਂ ਨੂੰ ਟੋਕਾ ਕੁਨੈਕਸ਼ਨ, ਮੱਛੀ ਪਾਲਣ, ਫੁਹਾਰਾ ਸਿਸਟਮ ਆਦਿ ਕੈਟਾਗਿਰੀਆਂ ਰਾਹੀਂ ਪਾਵਰਕਾਮ ਨੇ ਕੁਨੈਕਸ਼ਨ ਜਾਰੀ ਕੀਤੇ। ਜਿਨ•ਾਂ ਦੇ ਕਿਸਾਨ ਬਕਾਇਦਾ ਬਿੱਲ ਭਰਦੇ ਹਨ ਜਦੋਂ ਕਿ ਖੇਤੀ ਸੈਕਟਰ ਲਈ ਬਿਜਲੀ ਮੁਫਤ ਹੈ ਅਤੇ ਇਹ ਧੰਦੇ ਵਪਾਰਕ ਨਾ ਹੋ ਕੇ ਖੇਤੀ ਸਹਾਇਕ ਧੰਦੇ ਹਨ ਤਾਂ ਜੋ ਕਿਸਾਨ ਨੂੰ ਖੇਤੀ ਦੇ ਨਾਲ ਥੋੜ•ੀ ਆਰਥਿਕ ਮਦਦ ਮਿਲਦੀ ਰਹੇ ਤੇ ਗੁਜ਼ਾਰਾ ਚੱਲਦਾ ਰਹੇ। ਪਰ ਹੋਇਆ ਕੀ ਪਿਛਲੇ ਕੁੱਝ ਸਮੇਂ ਤੋਂ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਇਨ•ਾਂ ਕੈਟਾਗਿਰੀਆਂ ਵਾਲੇ ਕੁਨੈਕਸ਼ਨਾਂ ਦੀ ਲਿਸਟ ਲੈ ਕੇ ਖੇਤਾਂ ਵਿਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਅਤੇ ਵੱਡੇ ਜੁਰਮਾਨੇ ਪਾਏ। ਜਿਸਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਹੋਰ ਕਿਸਾਨ ਜੱਥੇਬੰਦੀਆਂ ਨੇ ਸਖਤ ਵਿਰੋਧ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਦੀਆਂ ਸਬਜ਼ੀਆਂ ਦਾ ਕਿੱਤਾ, ਡੇਅਰੀ ਫਾਰਮਿੰਗ ਦਾ ਕਿੱਤਾ, ਬਾਗਬਾਨੀ ਦਾ ਕਿੱਤਾ, ਮੱਛੀ ਪਾਲਣ, ਮੁਰਗੀ ਪਾਲਣ ਸਭ ਫੇਲ• ਹੋ ਚੁੱਕੇ ਹਨ ਅਤੇ ਕਿਸਾਨਾਂ ਨੇ ਇਸ ਕੰਮ ਲਈ ਜੋ ਕੁਨੈਕਸ਼ਨ ਲਏ ਹਨ, ਉਸਦੇ ਬਿੱਲ ਭਰਦੇ ਹਨ ਇਸ ਲਈ ਕਿਸਾਨ ਉਸਨੂੰ ਖੇਤੀ ਸੈਕਟਰ ਵਿਚ ਹੀ ਵਰਤ ਰਿਹਾ ਹੈ। ਇਸ ਲਈ ਇਹ ਧੱਕੇਸ਼ਾਹੀ ਬੰਦ ਕਰਕੇ ਇਨ•ਾਂ ਕੁਨੈਕਸ਼ਨਾਂ ਨੂੰ ਜਨਰਲ ਵਿਚ ਬਦਲ ਦਿੱਤਾ ਜਾਵੇ। ਜੇਕਰ ਇਸ ਤਰਾਂ ਹੀ ਕਿਸਾਨੀ ਦੀ ਲੁੱਟ ਜਾਰੀ ਰਹੀ ਤਾਂ ਕਿਸਾਨ  ਸੰਘਰਸ਼ ਲਈ ਮਜ਼ਬੂਰ ਹੋਣਗੇ।

ਪੰਜਾਬ ਪੁਲਿਸ ਦੇ ‘ਬਹਾਦਰਾਂ’ ਵੱਲੋਂ ਮੱਦਦ ਮੰਗ ਰਹੀ ਲੜਕੀ ਦੀ ਅਸ਼ਲੀਲਤਾ ਦੇ ਪੱਧਰ ਤੱਕ ਕੁੱਟਮਾਰ, ਗੁੰਡਿਆਂ ਦੀ ਮੱਦਦ ’ਤੇ ਆਈ ਸੀ ਪੁਲਿਸ ਪਾਰਟੀ



ਵਰਦੀ ਵਾਲੇ ਗੁੰਡੇ : ਪੰਜਾਬ ਪੁਲਿਸ ਵਲੋਂ ਕੀਤੇ ਜਾ ਰਹੇ ‘ਬਹਾਦਰੀ’ ਦੇ ਪ੍ਰਦਰਸ਼ਨ ਦੀ ਮੂੰਹ ਬੋਲਦੀ ਤਸਵੀਰ।

www.sabblok.blogspot.com


ਤਰਨ ਤਾਰਨ, 4 ਮਾਰਚ : ਤਰਨ ਤਾਰਨ ਥਾਣਾ ਸਿਟੀ ਦੀ ਇਕ ਪੁਲੀਸ ਪਾਰਟੀ ਨੇ ਬੀਤੀ ਸ਼ਾਮ ਇਥੋਂ ਦੀ ਗੋਇੰਦਵਾਲ ਸੜਕ ਇਕ ਮੈਰਿਜ ਪੈਲੇਸ ਵਿਖੇ ਇਕ ਦਲਿਤ ਲੜਕੀ ਨਾਲ ਅਸ਼ਲੀਲਤਾ ਦੀ ਹੱਦ ਤਕ ਮਾਰ-ਕੁੱਟ ਕੀਤੀ। ਦੱਸਿਆ ਜਾਂਦਾ ਹੈ ਕਿ ਲੜਕੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਪੈਲਿਸ ਵਿਖੇ ਇਕ ਕਾਰ ਡਰਾਈਵਰ ਅਤੇ ਇਕ ਹੋਰ ਵਲੋਂ ਉਸ ਨਾਲ ਕੀਤੀ ਛੇੜਖਾਨੀ ਦਾ ਵਿਰੋਧ ਕੀਤਾ ਸੀ। (ਪੀਟੀਆਈ ਅਨੁਸਾਰ ਐਸਐਸਪੀ ਕੰਵਲਜੀਤ ਸਿੰਘ ਢਿੱਲੋਂ ਨੇ ਐਲਾਨ ਕੀਤਾ ਹੈ ਕਿ ਇਸ ਸਬੰਧੀ ਦੋ ਪੁਲੀਸ ਮੁਲਾਜ਼ਮਾਂ ਦਵਿੰਦਰ ਸਿੰਘ ਅਤੇ ਸਰਾਜ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।)
ਇਸ ਸਬੰਧੀ ਲੜਕੀ ਹਰਬਰਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਉਸਮਾ ਨੇ 17 ਦੇ ਕਰੀਬ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਸਮੇਤ ਕੁੱਲ 20 ਜਣਿਆਂ ਖਿਲਾਫ ਇਕ ਸ਼ਿਕਾਇਤ ਥਾਣਾ ਸਿਟੀ ਵਿਖੇ ਦਰਜ ਕਰਵਾਈ ਹੈ। ਇਸ ਸਬੰਧੀ ਭਾਵੇਂ ਪੁਲੀਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਕੁਝ ਵੀ ਦੱਸਣ ਤੋਂ ਟਾਲਾ ਹੀ ਵੱਟਿਆ ਪਰ ਵਾਰ-ਵਾਰ ਯਤਨ ਕਰਨ ’ਤੇ ਐਸਪੀ (ਡਿਟੈਕਟਿਵ) ਹਰਵਿੰਦਰ ਸਿੰਘ ਸੰਧੂ ਨੇ ਵੀ ਪਹਿਲਾਂ ਇਹੋ ਦਾਅਵਾ ਕਿ ਸ਼ਿਕਾਇਤ ਕਰਨ ਵਾਲੀ ਧਿਰ ਨੇ ਖੁਦ ਹੀ ਮੁਆਫੀ ਮੰਗ ਲਈ ਹੈ। ਜਦੋਂ ਇਸ ਪੱਤਰਕਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਪਾਸ ਘਟਨਾ ਦੀ ਵੀਡਿਓ ਰਿਡਾਰਡਿੰਗ ਹੈ, ਤਾਂ ਉਨ੍ਹਾਂ ਆਪਣੇ ਬਿਆਨ ਬਦਲਦਿਆਂ ਆਖਿਆ ਕਿ ਪੁਲੀਸ ਇਸ ਸਬੰਧੀ ਪੜਤਾਲ ਕਰਕੇ ਬਣਦੀ ਕਾਰਵਾਈ ਕਰੇਗੀ।
ਇਕੱਤਰ ਜਾਣਕਾਰੀ ਅਨੁਸਾਰ ਲੜਕੀ ਹਰਬਰਿੰਦਰ ਕੌਰ ਪੈਲੇਸ ਵਿਖੇ ਆਪਣੇ ਪਰਿਵਾਰ ਤੇ ਹੋਰ ਜੀਆਂ ਨਾਲ ਆਈ ਹੋਈ ਸੀ। ਉਥੇ ਉਸ ਨਾਲ ਇਕ ਕਾਰ ਦੇ ਡਰਾਇਵਰ ਸਾਹਿਬ ਸਿੰਘ ਅਤੇ ਇਕ ਹੋਰ ਸੋਸ਼ੀ ਨਾਮੀ ਵਿਅਕਤੀ ਨੇ ਛੇੜਖਾਨੀ ਕੀਤੀ। ਲੜਕੀ ਨੇ ਇਹ ਮਾਮਲਾ ਆਪਣੇ ਪਰਿਵਾਰ ਵਾਲਿਆਂ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦੋਵਾਂ ਦੀ ਚੰਗੀ ਭੁਗਤ ਸੰਵਾਰੀ। ਦੋਵਾਂ ਧਿਰਾਂ ਵਿਚ ਕੁਝ ਸਮਾਂ ਲੜਾਈ ਹੁੰਦੀ ਰਹੀ। ਇੰਨੇ ਨੂੰ ਸਾਹਿਬ ਸਿੰਘ ਅਤੇ ਇਕ ਹੋਰ ਸੋਸ਼ੀ ਨਾਮੀ ਵਿਅਕਤੀ ਨੇ ਛੇੜਖਾਨੀ ਕੀਤੀ। ਲੜਕੀ ਨੇ ਇਹ ਮਾਮਲਾ ਆਪਣੇ ਪਰਿਵਾਰ ਵਾਲਿਆਂ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦੋਵਾਂ ਦੀ ਚੰਗੀ ਭੁਗਤ ਸੰਵਾਰੀ। ਦੋਵਾਂ ਧਿਰਾਂ ਵਿਚ ਕੁਝ ਸਮਾਂ ਲੜਾਈ ਹੁੰਦੀ ਰਹੀ। ਇੰਨੇ ਨੂੰ ਸਾਹਿਬ ਸਿੰਘ ਅਤੇ ਸੋਸ਼ੀ ਨੇ ਆਪਣੇ ਅਸਰ-ਰਸੂਖ਼ ਨਾਲ ਥਾਣਾ ਸਿਟੀ ਦੀ ਪੁਲੀਸ ਨੂੰ ਬੁਲਾ ਲਿਆ। ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਲੜਕੀ ਤੇ ਉਸ ਦੇ ਰਿਸ਼ਤੇਦਾਰਾਂ ਦੀ ਭਾਰੀ ਮਾਰ-ਕੁੱਟ ਕੀਤੀ। ਹਰਬਰਿੰਦਰ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਵਾਲਿਆਂ ਨੇ ਉਸ ਨਾਲ ਭਾਰੀ ਮਾਰ-ਕੁੱਟ ਅਤੇ ਅਸ਼ਲੀਲਤਾ ਦੀ ਹੱਦ ਤਕ ਤਸ਼ੱਦਦ ਕੀਤਾ। ਪੁਲੀਸ ਨੇ ਉਸਦੀ ਚੁੰਨੀ ਲਾਹ ਦਿੱਤੀ ਅਤੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ। ਪੁਲੀਸ ਪਾਰਟੀ ਨੇ ਹਰ ਉਸ ਵਿਅਕਤੀ ਦੀ ਕੁੱਟ-ਮਾਰ ਕੀਤੀ ਜਿਹੜਾ ਵੀ ਵਿਆਹ ਵਿਚ ਸ਼ਾਮਲ ਹੋਣ ਵਾਲਿਆਂ ਦਾ ਬਚਾਅ ਕਰਨ ਲਈ ਆਇਆ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਕੋਈ ਦਸ ਜਣਿਆਂ ਦੇ ਸੱਟਾਂ ਲੱਗੀਆਂ। ਹਰਬਰਿੰਦਰ ਕੌਰ ਨੇ ਸਾਹਿਬ ਸਿੰਘ ਅਤੇ ਸੋਸ਼ੀ ਦੇ ਇਲਾਵਾ ਜਿਹੜੇ ਪੁਲੀਸ ਕਰਮਚਾਰੀਆਂ/ ਅਧਿਕਾਰੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਉਨ੍ਹਾਂ ਵਿਚ ਏਐਸਆਈ ਨਰਿੰਦਰ ਸਿੰਘ, ਹੈਡ ਕਾਂਸਟੇਬਲ ਅਸ਼ਵਨੀ ਕੁਮਾਰ ਦੇ ਇਲਾਵਾ ਪਰਮਜੀਤ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਗੁਰਦੀਪ ਰਾਜ, ਦਵਿੰਦਰ ਕੁਮਾਰ ਦੇ ਇਲਾਵਾ ਕਰੀਬ 10 ਹੋਰ ਕਰਮਚਾਰੀ ਸ਼ਾਮਲ ਦੱਸੇ ਜਾ ਰਹੇ ਹਨ।
ਇਸ ਸਾਰੇ ਘਟਨਾ´ਮ ਦੀ ਬਰਾਤ ਵਾਲਿਆਂ ਨੇ ਇਕ ਵੀਡਿਓ ਵੀ ਤਿਆਰ ਕੀਤੀ ਹੈ, ਜਿਹੜੀ ਪੁਲੀਸ ਕਰਮਚਾਰੀਆਂ ਦੇ ਤਸ਼ੱਦਦ ਦੀ ਕਹਾਣੀ ਖੁਦ ਹੀ ਬਿਆਨ ਕਰਦੀ ਹੈ। ਲੜਕੀ ਨੇ ਇਸ ਸਬੰਧੀ ਪੁਲੀਸ ਵਲੋਂ ਕਿਸੇ ਕਿਸਮ ਦਾ ਨੁਕਸਾਨ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਆਪਣੇ ਜਾਨ-ਮਾਲ ਦੀ ਰਾਖੀ ਦੀ ਮੰਗ ਕੀਤੀ ਹੈ।  ਇਸ ਘਟਨਾ ਬਾਰੇ ਐਸਐਸਪੀ ਸਮੇਤ ਵਧੇਰੇ ਉੱਚ-ਪੁਲੀਸ ਅਧਿਕਾਰੀਆਂ ਨਾਲ ਸੰਪਰਕ ਦੇ ਯਤਨ ਸਫਲ ਨਹੀਂ ਹੋ ਸਕੇ। ਐਸਪੀ (ਡੀ) ਸ੍ਰੀ ਸੰਧੂ ਨੇ ਵੀ ਪਹਿਲਾਂ ਸ਼ਿਕਾਇਤ ਕਰਤਾ ਧਿਰ ਵਲੋਂ ਪੁਲੀਸ ਨਾਲ ਦੁਰਵਿਹਾਰ ਕਰਨ ਦੀ ਗੱਲ ਕੀਤੀ ਪਰ ਜਦੋਂ ਇਸ ਸਬੰਧੀ ਤਿਆਰ ਕੀਤੀ ਵੀਡਿਓ ਫਿਲਮ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਆਪਣੇ ਬਿਆਨ ਬਦਲਦਿਆਂ ਆਖਿਆ ਕਿ ਇਸ ਸਬੰਧੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਘੁੱਦੂਵਾਲਾ 'ਚ ਸੱਭਿਆਚਾਰਕ ਮੇਲਾ ਤੇ ਸਨਮਾਨ ਸਮਾਰੋਹ ਕਰਵਾਇਆ

www.sabblok.blogspot.com
ਪਿੰਡ ਘੁੱਦੂਵਾਲਾ ਵਿਖੇ ਹੋਏ ਸਨਮਾਨ ਸਮਾਰੋਹ ਦੀ ਝਲਕ। ਅਜੀਤ ਤਸਵੀਰ
ਸਾਦਿਕ, 4 ਮਾਰਚ (ਗੁਰਭੇਜ ਸਿੰਘ ਚੌਹਾਨ)-  ਭਗਵਾਨ ਵਾਲਮੀਕ ਮੇਲਾ ਕਮੇਟੀ ਘੁੱਦੂ ਵਾਲਾ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 6ਵਾਂ ਸਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਜੱਗਾ ਸ਼ਿਮਰੇਵਾਲਾ, ਗੀਤਕਰ ਪੰਮਾ ਡੋਡ ਤੇ ਰਾਜ ਕਲੇਰ ਨੇ ਸਾਂਝੇ ਤੌਰ 'ਤੇ ਕੀਤਾ। ਮੇਲੇ ਦੌਰਾਨ ਜਲੰਧਰ ਦੂਰਦਰਸ਼ਨ ਦੇ ਗੀਤ ਸੰਗੀਤ ਦੇ ਪ੍ਰੋਗਰਾਮ “ਮੇਲੇ ਮਿੱਤਰਾਂ ਦੇ ”  ਲਈ ਗਾਇਕ ਜੋੜੀ ਬਾਈ ਰਿੰਕਾ ਤੇ ਪ੍ਰੀਤ ਕਮਲ ਅਤੇ ਤਾਰੀ ਗੋਲੇਵਾਲੀਆ ਦੇ ਗੀਤਾਂ ਦੀ ਰਿਕਾਰਡਿੰਗ ਕੀਤੀ ਗਈ। ਇਸਤੋਂ ਇਲਾਵਾ ਇਸ ਮੇਲੇ ਵਿੱਚ ਦੋਗਾਣਾ ਜੋੜੀ ਸਾਬਰ ਖਾਨ ਤੇ ਲਵਜੋਤ ਰਾਣੀ, ਸ਼ੇਰਾ ਬੋਹੜਾਂ ਵਾਲੀਆ, ਅਨੰਤਪਾਲ ਬਿੱਲਾ, ਮਿਸ ਪਾਲੀ, ਚੰਨੀ ਘੁੱਦੂਵਾਲੀਆ, ਲਖਵਿੰਦਰਜੀਤ ਸਾਦਿਕ ਆਦਿ ਕਲਾਕਾਰਾਂ ਨੇ  ਆਪਣੇ ਗੀਤਾਂ ਰਾਂਹੀ ਦਰਸ਼ਕਾਂ ਭਰਪੂਰ ਮਨੋਰੰਜਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਹਰਚਰਨ ਸਿੰਘ ਰਾਮੂੰਵਾਲੀਆ ਸਨ। ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਚ ਨਾਮ ਕਮਾਉਣ ਵਾਲੀਆਂ ਹਸਤੀਆਂ , ਪਰਮਜੀਤ ਸੋਨੀ, ਗੁਰਭੇਜ ਸਿੰਘ ਚੌਹਾਨ,  ਪੱਪੀ ਕੰਮੇਆਣਾ, ਅਨੰਤਪਾਲ ਬਿੱਲਾ, ਸ਼ਮਸ਼ੇਰ ਸਿੰਘ ਬਰਾੜ ਅਗਾਂਹ ਵਧੂ ਕਿਸਾਨ, ਬਲਦੇਵ ਸਿੰਘ ਸਫਲ ਅਧਿਆਪਕ ਤੇ ਤਾਰੀ ਗਾਇਕ ਨੂੰ ਸਨਮਾਨਿਤ ਕੀਤਾ ਗਿਆ। ਮੇਲਾ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੇਲਾ ਕਮੇਟੀ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਗੁਰਟੇਕ ਸਿੰਘ ਸਿੱਧੂ, ਸਰਪੰਚ ਗੁਰਜੰਟ ਸਿੰਘ ਬਰਾੜ, ਬੋਹੜ ਸਿੰਘ ਥਿੰਦ, ਸਿਮਰਜੀਤ ਸਿੰਘ ਘੁੱਦੂਵਾਲਾ, ਬਲਤੇਜ ਮਚਾਕੀ, ਹਰਜੀਤ ਸਿੰਘ ਭੰਗੂ, ਦਲਜੀਤ ਢਿੱਲੋਂ, ਗੁਰਮੀਤ ਸਿੰਘ ਸੰਧੂ,ਬਲਰਾਜ ਸਿੰਘ ਰੁਪੱਈਆਂ ਵਾਲਾ,  ਅਮਨਪ੍ਰੀਤ ਸਿੰਘ ਸਿੱਧੂ, ਪ੍ਰਿੰਸੀਪਲ ਜਗਦੀਸ਼ ਰਾਏ ਸ਼ਰਮਾ, ਗੁਰਟੇਕ ਸਿੰਘ ਸਿੱਧੂ, ਹਰਬੰਸ ਸਿੰਘ ਜ਼ੈਲਦਾਰ, ਗੁਰਜੰਟ ਸਿੰਘ ਚੰਨੀਆਂ, ਲਾਲ ਸਿੰਘ ਲਾਲ,ਸਿਮਰਜੀਤ ਸਿੰਘ ਬਰਾੜ, ਹਰਇੰਦਰ ਸਿੰਘ ਏ.ਐਸ.ਆਈ, ਬਲਦੇਵ ਸਿੰਘ ਸਰਪੰਚ ਵੀਰੇਵਾਲਾ, ਹਰਨੀਤ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

'ਲਹੂ-ਲੁਹਾਣ ਪੰਜਾਬ ਅਤੇ ਵੰਡ' ਵਿਸ਼ੇ 'ਤੇ ਸੈਮੀਨਰ 6 ਮਾਰਚ ਨੂੰ ਸਵੀਡਨ ਯੂਨੀਵਰਸਿਟੀ ਦੇ ਪ੍ਰੋ. ਇਸ਼ਤਿਆਕ ਅਹਿਮਦ ਮੁੱਖ ਬੁਲਾਰੇ

www.sabblok.blogspot.com
 ਜਲੰਧਰ, 1 ਮਾਰਚ:      ਗ਼ਦਰ ਸ਼ਤਾਬਦੀ ਸਿਖਰ ਸਮਾਗਮ ਅਤੇ ਮੁਹਿੰਮ ਦੀ ਲੜੀ ਵਜੋਂ ਸਵੀਡਨ ਯੂਨੀਵਰਸਿਟੀ ਸਟੌਕਹੋਮ ਦੇ ਨਾਮਵਰ ਵਿਦਵਾਨ ਪ੍ਰੋ. ਇਸ਼ਤਿਆਕ ਅਹਿਮਦ 1947 ਵਿੱਚ 'ਪੰਜਾਬ ਹਿਰਦੇਵੇਦਕ ਵੰਡ ਦੀ ਅਭੁੱਲ ਦਾਸਤਾਨ' ਸਬੰਧੀ 6 ਮਾਰਚ ਠੀਕ 2 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵਿਚਾਰ-ਚਰਚਾ ਵਿੱਚ ਮੁੱਖ ਬੁਲਾਰੇ ਹੋਣਗੇ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗ਼ਦਰ ਸ਼ਤਾਬਦੀ ਮੁਹਿੰਮ ਅਜ਼ਾਦੀ ਸੰਗਰਾਮ ਦੀਆਂ ਮਹੱਤਵਪੂਰਣ ਇਤਿਹਾਸਕ ਘਟਨਾਵਾਂ ਨੂੰ ਸੰਬੋਧਨ ਹੁੰਦੇ ਹੋਏ ਉਨ•ਾਂ ਦੀ ਪਰਸੰਗਕਤਾ ਉਭਾਰਨ ਦੇ ਸੰਦਰਭ ਵਿੱਚ ਹੀ ਲਹੂ-ਲੁਹਾਣ ਹੋਈ ਪੰਜਾਬ ਦੀ ਧਰਤੀ ਅਤੇ ਮੁਲਕ ਦੀ ਨਹੱਕੀ ਵੰਡ ਦੇ ਮੁੱਦੇ ਉਪਰ ਇਸ ਰੋਜ਼ ਗੰਭੀਰ ਵਿਚਾਰ-ਚਰਚਾ ਕਰ ਰਹੀ ਹੈ।
ਉਨ•ਾਂ ਨੇ ਸਮੂਹ ਬੁੱਧੀਜੀਵੀਆਂ, ਇਤਿਹਾਸਕਾਰਾਂ, ਲੇਖਕਾਂ, ਜਮਹੂਰੀਅਤ ਅਤੇ ਇਨਸਾਫ਼ ਪਸੰਦ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਨੂੰ ਵਿਚਾਰ-ਚਰਚਾ ਵਿਚ ਸ਼ਿਰਕਤ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ।

ਪਿੰਡ ਮਰਾੜ• ਚ 'ਹਾਣੀ' ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਪੇਂਡੂ ਸੱਭਿਆਚਾਰ ਚ ਗੜੁੱਚ ਹੋਏਗੀ ਇਹ ਫਿਲਮ- ਸ: ਬਾਬੂ ਸਿੰਘ ਮਾਨ

•: ਪਿੰਡ ਮਰਾੜ• ਨੇੜੇ ਸਾਦਿਕ ਵਿਖੇ ਪੰਜਾਬੀ ਫਿਲਮ ਹਾਣੀ ਦੀ ਸ਼ੂਟਿੰਗ ਦਾ ਦ੍ਰਿਸ਼। ਤਸਵੀਰ ਗੁਰਭੇਜ ਸਿੰਘ ਚੌਹਾਨ
www.sabblok.blogspot.com

ਫਰੀਦਕੋਟ 3 ਮਾਰਚ ( ਗੁਰਭੇਜ ਸਿੰਘ ਚੌਹਾਨ ) ਪ੍ਰਸਿੱਧ ਗੀਤਕਾਰ ਸ: ਬਾਬੂ ਸਿੰਘ ਮਾਨ ਮਰਾੜ•ਾਂ ਵਾਲੇ ਦੇ ਸਪੁੱਤਰ ਅਮਤੋਜ ਮਾਨ ਵੱਲੋਂ ਆਪਣੀ ਨਿਰਦੇਸ਼ਨਾਂ ਹੇਠ ਬਣਾਈ ਜਾ ਰਹੀ ਹਾਣੀ ਨਾਂ ਦੀ ਪੰਜਾਬੀ ਫਿਲਮ ਦੀ ਸ਼ੂਟਿੰਗ ਅੱਜ ਸਾਦਿਕ ਨੇੜੇ ਪਿੰਡ ਮਰਾੜ• ਵਿਚ ਸ਼ੁਰੂ ਕੀਤੀ ਗਈ। ਇਸ ਫਿਲਮ ਨੂੰ ਕਲੈਪ ਫਿਲਮੀ ਹਸਤੀ ਮਨਜੋਆਏ ਰਾਏ ਨੇ ਕੀਤਾ। ਕੈਮਰੇ ਦਾ ਬਟਨ ਸ: ਹਰਚਰਨ ਸਿੰਘ ਰਾਮੂੰਵਾਲੀਆ ਨੇ ਦਬਾਇਆ ਅਤੇ ਸ਼ਾਟ ਡਾਇਰੈਕਟ ਸ: ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਕੀਤਾ। ਇਸ ਫਿਲਮ ਦੀ ਕਹਾਣੀ, ਪਟਕਥਾ ਸ: ਬਾਬੂ ਸਿੰਘ ਮਾਨ ਦੇ ਬੇਟੇ ਅਮਤੋਜ ਮਾਨ ਨੇ ਲਿਖੀ ਹੈ ਅਤੇ ਇਸਦੀ ਨਿਰਦੇਸ਼ਨਾਂ ਵੀ ਉਹ ਖੁਦ ਕਰ ਰਹੇ ਹਨ। ਕੈਮਰਾ ਹਰਦੇਵ ਸਿੰਘ ਦਾ ਅਤੇ ਫਿਲਮ ਦੇ ਗੀਤ ਸ: ਬਾਬੂ ਸਿੰਘ ਮਾਨ ਨੇ ਖੁਦ ਲਿਖੇ ਹਨ ਅਤੇ ਇਨ•ਾਂ ਨੂੰ ਆਵਾਜ਼ ਹਰਭਜਨ ਮਾਨ, ਸਰਬਜੀਤ ਚੀਮਾਂ, ਸ਼ੌਕਤ ਅਲੀ, ਮਨਪ੍ਰੀਤ ਅਖਤਰ, ਰਾਣੀ ਰਣਦੀਪ ਨੇ ਦਿੱਤੀ ਹੈ। ਇਸ ਫਿਲਮ  ਨੂੰ  ਆਪਣੇ ਸੰਗੀਤ ਨਾਲ ਸੰਵਾਰਿਆ ਹੈ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੈ ਦੇਵ ਨੇ। ਫਿਲਮ ਦੀ ਸਮੁੱਚੀ ਕਹਾਣੀ ਰੋਮਾਂਟਿਕ ਅਤੇ ਪੇਂਡੂ ਸੱਭਿਆਚਾਰ ਨਾਲ ਗੜੁੱਚ ਹੈ। ਅੱਜ ਸਵੇਰੇ  ਸ਼ੂਟਿੰਗ ਵੇਖਣ ਲਈ ਆਸ ਪਾਸ ਦੇ ਇਲਾਕੇ ਵਿਚੋਂ ਲੋਕ ਵੱਡੀ ਗਿਣਤੀ ਵਿਚ ਵੇਖਣ ਲਈ ਪੁੱਜੇ। ਸ਼ੂਟਿੰਗ ਇਕ ਪੁਰਾਣੇ ਸਮੇਂ ਦੇ ਕੱਚੇ ਘਰ ਚ ਸੈੱਟ ਲਗਾਕੇ ਸ਼ੁਰੂ ਕੀਤੀ ਗਈ। ਇਸ ਫਿਲਮ ਵਿਚ ਹਰਭਜਨ ਮਾਨ, ਸਰਬਜੀਤ ਚੀਮਾਂ ਹੀਰੋ ਹਨ ਅਤੇ ਮਨਿੰਦਰ ਕੌਰ ਅਤੇ ਇਕ ਹੋਰ ਲੜਕੀ ਹੀਰੋਇਨ ਦੀ ਭੂਮਿਕਾ ਨਿਭਾ ਰਹੀਆਂ ਹਨ। ਸ: ਬਾਬੂ ਸਿੰਘ ਮਾਨ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ 45 ਦਿਨ ਲਗਾਤਾਰ ਪੰਜਾਬ ਵਿਚ ਹੀ ਹੋਵੇਗੀ।

18ਵੀਂ ਸਦੀ ਦਾ ਸਿੱਖਾਂ ਦਾ ਹਿਤੈਸ਼ੀ ਦੀਵਾਨ ਕੌੜਾ ਮੱਲ:

www.sabblok.blogspot.com
ਦੀਵਾਨ ਕੌੜਾ ਮੱਲ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ: ਭਾਈ ਵੀਰ ਸਿੰਘ ਦੇ ਪੁਰਖਿਆਂ ਵਿਚ ਇਕ ਅਜਿਹੀ ਸ਼ਖ਼ਸੀਅਤ ਸਨ, ਜਿਸ ਨੂੰ ਆਪਣੇ ਸਮੇਂ ਦੇ ਵਧੀਆ ਪ੍ਰਸ਼ਾਸਕ ਵਜੋਂ ਅਤੇ ਸਿੱਖ ਧਰਮ ਪ੍ਰਤੀ ਸ਼ਰਧਾ ਤੇ ਸਤਿਕਾਰ ਕਰਕੇ 18ਵੀਂ ਸਦੀ ਦੇ ਕਠਿਨ ਸਮੇਂ ਆਪਣੀ ਸਦਭਾਵਨਾ ਵਾਲੀ ਨੀਤੀ ਕਰਕੇ 'ਕੌੜਾ ਮੱਲ' ਨਹੀਂ ਸਗੋਂ 'ਮਿੱਠਾ ਮੱਲ' ਕਰ ਜਾਣਿਆ ਜਾਂਦਾ ਹੈ। ਦੀਵਾਨ ਕੌੜਾ ਮੱਲ ਦਾ ਜਨਮ ਪੱਛਮੀ ਪੰਜਾਬ ਦੇ ਝੰਗ ਜ਼ਿਲ੍ਹੇ ਦੇ ਸ਼ੋਰ ਕੋਟ ਕਸਬੇ ਦੇ ਕਿਸੇ ਨੇੜਲੇ ਪਿੰਡ ਵਿਚ ਪਿਤਾ ਸ੍ਰੀ ਵੱਲੂ ਮੱਲ ਦੇ ਗ੍ਰਹਿ ਵਿਖੇ ਹੋਇਆ। 1738 ਈ: ਲਾਹੌਰ ਅਤੇ ਮੁਲਤਾਨ ਸੂਬੇ ਵਿਚ ਸੂਬੇਦਾਰ ਜ਼ਕਰੀਆ ਖਾਨ ਨੇ ਪਨਾਹ ਭੱਟੀ ਨਾਂਅ ਦੇ ਇਕ ਬਦਮਾਸ਼ ਤੇ ਡਾਕੂ ਨੂੰ ਕਾਬੂ ਕਰਨ ਲਈ ਦੀਵਾਨ ਕੌੜਾ ਮੱਲ ਦੀ ਅਗਵਾਈ ਵਿਚ ਇਕ ਫੌਜੀ ਟੁਕੜੀ ਭੇਜੀ। ਇਹ ਨਾਮਵਰ ਡਾਕੂ ਮਾਰਿਆ ਗਿਆ। ਇਸੇ ਬਹਾਦਰੀ ਤੋਂ ਖੁਸ਼ ਹੋ ਕੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਵਾਲੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ 'ਕੌੜਾ ਮੱਲ' ਨੂੰ ਮੁਲਤਾਨ ਦਾ ਦੀਵਾਨ ਬਣਾ ਦਿੱਤਾ। ਸੂਬੇਦਾਰ ਜ਼ਕਰੀਆ ਖਾਨ ਦੀ ਮੌਤ ਤੋਂ ਪਿੱਛੋਂ ਲਾਹੌਰ ਦਾ ਸੂਬੇਦਾਰ ਯਹੀਆ ਖਾਨ ਬਣਿਆ, ਤਾਂ ਉਸ ਦੀ ਨੀਤੀ ਮੁਤਾਬਿਕ ਦੀਵਾਨ ਲਖਪਤਿ ਰਾਇ ਅਤੇ ਉਸ ਦੇ ਭਰਾ ਜਸਪਤਿ ਰਾਇ ਨੇ ਸਿੱਖਾਂ ਨੂੰ ਮੂਲੋਂ ਖਤਮ ਕਰਨ ਦਾ ਬੀੜਾ ਚੁੱਕਿਆ।
ਹਕੂਮਤ ਵਿਚ ਬੈਠਿਆਂ ਹਾਅ ਦਾ ਨਾਅਰਾ ਮਾਰਨ ਕਰਕੇ ਲਖਪਿਤ ਰਾਇ ਦੇ ਮਨ ਵਿਚ ਦੀਵਾਨ ਕੌੜਾ ਮੱਲ ਲਈ ਪਹਿਲਾਂ ਵਾਲਾ ਸਤਿਕਾਰ ਨਹੀਂ ਸੀ, ਇਸੇ ਕਰਕੇ ਦੀਵਾਨ ਕੌੜਾ ਮੱਲ ਮੁੜ ਮੁਲਤਾਨ ਚਲਾ ਗਿਆ। ਇਥੇ ਯਹੀਆ ਖਾਨ ਦਾ ਛੋਟਾ ਭਰਾ ਸ਼ਾਹ ਨਵਾਜ਼ ਖਾਨ ਸੂਬੇਦਾਰ ਸੀ। ਦੋਵਾਂ ਸੂਬੇਦਾਰ ਭਰਾਵਾਂ ਵਿਚ ਅਜਿਹੀ ਭਰਾ-ਮਾਰੂ ਲੜਾਈ ਸ਼ੁਰੂ ਹੋਈ, ਜਿਸ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਯਹੀਆ ਖਾਨ ਨੂੰ ਹਾਰ ਹੋਈ। ਦੀਵਾਨ ਕੌੜਾ ਮੱਲ ਦੀ ਸਹਾਇਤਾ ਨਾਲ ਸ਼ਾਹ ਨਵਾਜ਼ ਖਾਨ 21 ਮਾਰਚ, 1747 ਈ: ਨੂੰ ਲਾਹੌਰ ਦਾ ਵੀ ਸੂਬੇਦਾਰ ਬਣ ਗਿਆ। ਉਸ ਨੇ ਗੱਦੀ 'ਤੇ ਬੈਠਦਿਆਂ ਹੀ ਕੌੜਾ ਮੱਲ ਨੂੰ ਲਾਹੌਰ ਦਾ ਦੀਵਾਨ ਬਣਾ ਦਿੱਤਾ। 11 ਜਨਵਰੀ, 1748 ਈ: ਨੂੰ ਅਹਿਮਦ ਸ਼ਾਹ ਦੁਰਾਨੀ ਨੇ ਲਾਹੌਰ 'ਤੇ ਕਬਜ਼ਾ ਕੀਤਾ ਪਰ ਛੇਤੀ ਹੀ 11 ਮਾਰਚ, 1748 ਨੂੰ ਸਰਹਿੰਦ ਨੇੜੇ ਹਾਰ ਖਾ ਕੇ ਮੁੜ ਆਪਣੇ ਮੁਲਕ ਨੂੰ ਭੱਜ ਗਿਆ। ਅਹਿਮਦ ਸ਼ਾਹ ਦੁਰਾਨੀ ਦੇ ਤੀਜੇ ਹਮਲੇ ਸਮੇਂ ਮੀਰ ਮਨੂੰ ਨੇ ਇਸ ਨੂੰ ਮੁਲਤਾਨ ਤੋਂ ਬੁਲਾ ਕੇ ਲਾਹੌਰ ਵਿਖੇ ਹੋ ਰਹੇ ਘਮਸਾਨ ਦੇ ਯੁੱਧ ਦੀ ਜ਼ਿੰਮੇਵਾਰੀ ਸੌਂਪੀ ਪਰ ਮੁਹੰਮਦ ਬੂਟੀ ਦੀ ਲੜਾਈ ਸਮੇਂ 6 ਮਾਰਚ, 1752 ਈ: ਨੂੰ ਦੀਵਾਨ ਕੌੜਾ ਮੱਲ ਨੂੰ ਜਲੰਧਰ ਦੇ ਫੌਜਦਾਰ ਆਦੀਨਾ ਬੇਗ ਨੇ ਆਪਣੀ ਪੁਰਾਣੀ ਦੁਸ਼ਮਣੀ ਦੀ ਕਿੜ ਕੱਢਣ ਲਈ ਕਾਸੂਰ ਦੇ ਬਾਜ਼ੀਦ ਖਾਨ ਤੋਂ ਗੋਲੀ ਮਰਵਾ ਕੇ ਇਸ ਨੂੰ ਸਦਾ ਦੀ ਨੀਂਦ ਸੁਆ ਦਿੱਤਾ। ਇਸ ਤਰ੍ਹਾਂ ਮੁਗਲ ਹਕੂਮਤ ਸਮੇਂ ਇਕ ਸਿੱਖ-ਹਿਤੈਸ਼ੀ ਪ੍ਰਸ਼ਾਸਕ ਦਾ ਦੁਖਦਾਈ ਅੰਤ ਹੋਇਆ।

ਭਗਵਾਨ ਸਿੰਘ ਜੌਹਲ

Saturday, 2 March 2013

ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ

www.sabblok.blogspot.com
ਨਕੋਦਰ, -- ਮਾਰਚ (ਟੋਨੀ/ਬਿੱਟੂ)-ਨਕੋਦਰ ਖੇਤਰ 'ਚ ਆਉਂਦੇ ਪਿੰਡ ਮਾਲੜੀ ਕੋਲ ਇਕ ਮੋਟਰ ਸਾਈਕਲ 'ਤੇ ਸਵਾਰ ਦੋ ਵਿਅਕਤੀ ਇਕ ਲੜਕੀ ਕੋਲੋਂ ਮੋਬਾਈਲ ਫ਼ੋਨ ਖੋਹ ਕੇ ਭੱਜਣ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰ ਸਾਈਕਲ ਸੁੱਟ ਕੇ ਫ਼ਰਾਰ ਹੋ ਗਏ | ਪੁਲਿਸ ਨੇ ਮੋਟਰ ਸਾਈਕਲ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਮੋਟਰ ਸਾਈਕਲ 'ਚ ਕਾਗ਼ਜ਼ ਨਾ ਹੋਣ ਕਾਰਨ ਅਜੇ ਤੱਕ ਮੋਟਰ ਸਾਈਕਲ ਦੇ ਮਾਲਕ ਦਾ ਪਤਾ ਨਹੀਂ ਚੱਲ ਸਕਿਆ |