jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 2 October 2013

ਯੂਥ ਕਾਂਗਰਸੀਆਂ ਵੱਲੋਂ ਗਾਂਧੀ ਜੇਯੰਤੀ ਸਦਭਾਵਨਾ ਦਿਵਸ ਵਜੋਂ ਮਨਾਈ ਗਈ

www.sabblok.blogspot.com
ਬਾਪੂ ਗਾਂਧੀ ਨੇ ਦੁਨੀਆ ਨੂੰ ਪੜ੍ਹਾਇਆ ਅਹਿੰਸਾ ਦਾ ਪਾਠ : ਯੂਥ ਕਾਂਗਰਸ

ਜਗਰਾਉਂ 2 ਅਕਤੂਬਰ ( ਹਰਵਿੰਦਰ ਸੱਗੂ ) ਸਥਾਨਕ ਮੁਹੱਲਾ ਪ੍ਰਤਾਪ ਨਗਰ ਦੀ ਧਰਮਸ਼ਾਲਾ 'ਚ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਅਤੇ ਸੰਜੀਵ ਗੁੱਜਰ ਦੀ ਅਗਵਾਈ ਹੇਠ ਗਾਂਧੀ ਜੇਯੰਤੀ ਦੇ ਵਿਸ਼ੇਸ਼ ਦਿਵਸ ਨੂੰ ਸਮੂਹ ਕਾਂਗਰਸੀ ਵਰਕਰਾਂ ਦੇ ਸਹਿਯੋਗ ਸਦਕਾ ਸਦਭਾਵਨਾ ਦਿਵਸ ਦੇ ਰੂਪ ਵਜੋਂ ਮਨਾਇਆ ਗਿਆ । ਇਸ ਦੌਰਾਨ 'ਮਹਾਤਮਾ ਗਾਂਧੀ ਅਮਰ ਰਹੇ' ਦੇ ਗਗਨਚੁੰਬੀ ਨਾਅਰੇ ਲਾ ਕੇ ਦੇਸ਼ਭਗਤੀ ਦੀ ਲਹਿਰ 'ਚ ਆਪਣੀ ਹਾਜਰੀ ਲਗਵਾਈ । ਇਸ ਵਿਸ਼ੇਸ਼ ਦਿਵਸ ਤੇ ਸਾਜਨ ਅਤੇ ਸੰਜੀਵ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੁਨੀਆ ਦੀ ਉਹ ਸ਼ਖਸੀਅਤ ਸਨ ਜਿਨਾਂ ਨੂੰ ਭਾਰਤ ਨੂੰ ਨਹੀਂ ਬਲਕਿ ਪੂਰੀ ਦੁਨੀਆਂ ਦੇ ਲੋਕਾਂ ਨੂੰ ਹਿੰਸਾ ਦਾ ਰਸਤਾ ਛੱਡ ਕੇ ਅਹਿੰਸਾ ਦੇ ਰਸਤੇ ਤੇ ਤੋਰਿਆ । ਉਨਾਂ ਕਿਹਾ ਕਿ ਬਾਪੂ ਗਾਂਧੀ ਨੇ ਉਨਾਂ ਸਮਿਆਂ ਦੌਰਾਨ ਆਪਣੇ ਅਣਥੱਕ ਸੰਘਰਸ਼ਾਂ ਸਦਕਾ, ਧਰਮ-ਜਾਤ-ਮਜਹਬਾਂ ਨੂੰ ਨਾ-ਜਾਣ ਕੇ ਗੁਲਾਮ ਭਾਰਤ ਦੀਆਂ ਜੰਜੀਰਾਂ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਦਾ ਗਵਾਹ ਉਸ ਸਮੇਂ ਦਾ ਹਰ ਵਿਅਕਤੀ ਅਤੇ ਅੱਜ ਦਾ ਇਤਿਹਾਸ ਹੈ । ਸਾਜਨ ਮਲਹੋਤਰਾ ਨੇ ਬਾਪੂ ਗਾਂਧੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਾਪੂ ਗਾਂਧੀ ਦੇ ਸਾਦਗੀ ਭਰੇ ਜੀਵਨ ਬਾਰੇ ਪ੍ਰਤੱਖ ਰੂਪ ਵਿੱਚ ਜਾਣੂ ਹੋਣਾ ਚਾਹੀਦਾ ਹੈ । ਬਾਪੂ ਗਾਂਧੀ ਦਾ ਜੀਵਨ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਸੇਧ ਹੈ ਜਿਸ ਤੇ ਚੱਲ ਕੇ ਅਸੀਂ ਆਪਣੇ ਭਾਰਤੀ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ । ਉਨਾਂ ਅੱਗੇ ਬੋਲਦਿਆਂ ਕਿਹਾ ਕਿ ਕਿਸ ਤਰ੍ਹਾਂ ਬਾਪੂ ਗਾਂਧੀ ਨੇ ਅੰਗਰੇਜਾਂ ਦੇ ਕਾਲੇ ਕਾਨੂੰਨਾਂ ਨੂੰ ਬੁਰੀ ਤਰ੍ਹਾਂ ਫਿਟਕਾਰਿਆ ਅਤੇ ਕਿਸ ਤਰ੍ਹਾਂ ਡਾਂਡੀ ਮਾਰਚ, ਸੱਤਿਆਗ੍ਰਹਿ ਅੰਦੋਲਨ ਚਲਾ ਕੇ ਆਜਾਦੀ ਦੀ ਚੱਲ ਰਹੀ ਮੁਹਿੰਮ ਵਿੱਚ ਆਪਣੀ ਮਹੱਤਵਪੂਰਨ ਸਹਿਯੋਗ ਪਾਇਆ । ਉਨਾਂ ਕਿਹਾ ਕਿ ਅੱਜ ਵੀ ਭਾਰਤ ਕੁਝ ਫਿਰਕੂਪ੍ਰਸਤ ਲੋਕਾਂ ਅਤੇ ਅਣਮਨੁੱਖੀ ਤਾਕਤਾਂ ਨਾਲ ਘਿਰਿਆ ਹੋਇਆ ਹੈ । ਅੱਜ ਲੋੜ ਹੈ ਸਾਨੂੰ ਮਹਾਤਮਾ ਗਾਂਧੀ ਦੇ ਦੱਸੇ ਹੋਏ ਨਕਸ਼-ਏ-ਕਦਮਾਂ ਦੇ ਚੱਲਣ ਦੀ, ਤਾਂ ਜੋ ਅਸੀਂ ਮਹਾਤਮਾ ਗਾਂਧੀ ਦੇ ਬੁਣੇ ਆਜਾਦ ਭਾਰਤ ਵਿੱਚ ਫੈਲ ਰਹੀਆਂ ਗੈਰ-ਮਨੁੱਖੀ ਲਾਹਨਤਾਂ ਤੋਂ ਛੁਟਕਾਰਾ ਪਾ ਸਕੀਏ । ਇਸ ਮੌਕੇ ਜਸਵੀਰ ਸਿੰਘ ਲੰਮਾ ਮੈਂਬਰ ਪੰਚਾਇਤ, ਮੋਹਣਾ ਸਿੰਘ, ਸਾਹਿਲ ਮਲਹੋਤਰਾ, ਮਨੀ ਪਾਸੀ, ਮਨਜਿੰਦਰ ਸਿੰਘ ਰਾਹਲ, ਰਾਕੇਸ਼ ਕੁਮਾਰ ਕੇਸ਼ੀ, ਪਵਨਦੀਪ ਸਿੰਘ, ਮੋਹਿਤ ਮਲਿਕ, ਮਹਿੰਦਰ ਮਾਨ, ਰਿਤਿਕ ਸੋਨੀ, ਜਗਸੀਰ ਸਿੰਘ, ਮੰਗਤ ਸਿੰਘ, ਅੰਮ੍ਰਿਤ ਸਿੰਘ, ਜਗਜੀਤ ਸਿੰਘ ਜੰਗੂ, ਆਨੰਦ ਸ਼ਰਮਾ, ਨਰਿੰਦਰ ਕੁਮਾਰ, ਸੁਮਿਤ ਖੰਨਾ, ਸ਼ਕਤੀ ਮਲਹੋਤਰਾ, ਨਰਿੰਦਰ ਸ਼ਰਮਾ ਆਦਿ ਮੌਜੂਦ ਸਨ ।

ਪੰਜਾਬ ਇਲੈਕਟ੍ਰਾਨਿਕ ਹਾਰਡਵੇਅਰ ਅਤੇ ਐਗਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਨਾ ਨੂੰ ਪਹਿਲ ਦੇਣ ਲਈ ਤਿਆਰ-ਸੁਖਬੀਰ ਸਿੰਘ ਬਾਦਲ

www.sabblok.blogspot.com

ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉੱਦਮੀਆਂ ਲਈ ਇਲੈਕਟ੍ਰਾਨਿਕ ਹਾਰਡਵੇਅਰ ਅਤੇ ਐਗਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਨਾ ਨੰੂ ਪਹਿਲ ਦੇਣ ਲਈ ਤਿਆਰ ਹੈ | ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਪ੍ਰੋਗਰੈਸਿਵ ਪੰਜਾਬ ਸੰਮੇਲਨ ਜੋ ਕਿ 9 ਅਤੇ 10 ਦਸੰਬਰ ਨੰੂ ਚੰਡੀਗੜ੍ਹ ਵਿਖੇ ਹੋਵੇਗਾ ਦੇ ਪੜਾਅ ਤਹਿਤ ਉਘੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨਿਵੇਸ਼ਕਾਂ ਲਈ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਉਨ੍ਹਾਂ ਨੰੂ ਵੈਟ ਅਤੇ ਕੇਂਦਰੀ ਸੇਲ ਟੈਕਸ ਵਿਚ ਛੋਟ ਦਿੱਤੀ ਗਈ ਹੈ | ਸਰਕਾਰ ਇਲੈਕਟ੍ਰਾਨਿਕ ਹਾਰਡਵੇਅਰ ਅਤੇ ਐਗਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਨਾ ਤੋਂ ਇਲਾਵਾ ਕੁਝ ਹੋਰ ਖੇਤਰਾਂ ਨੂੰ ਪਹਿਲ ਦੇਵੇਗੀ | ਇਸ ਮੌਕੇ ਇੰਡੀਆ ਇਲੈਕਟ੍ਰਾਨਿਕਸ ਐਾਡ ਸੈਮੀਕੰਡਕਟਰਜ਼ ਐਸੋਸੀਏਸ਼ਨ ਦੇ ਪ੍ਰਤੀਨਿਧ ਸੰਜੀਵ ਕੇਸਕਰ ਵੱਲੋਂ ਦਿੱਤੇ ਸੁਝਾਅ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜੀਤਗੜ੍ਹ ਵਿਖੇ ਇਨਕਿਉਬੇਸ਼ਨ ਸੈਂਟਰ ਸਥਾਪਤ ਕਰਨ ਲਈ ਤਿਆਰ ਹੈ, ਜਿਸ ਵਿਚ ਛੋਟੇ ਉਦਮੀਆਂ ਨੰੂ ਬਿਜਲੀ ਯੰਤਰਾਂ ਅਤੇ ਸੈਮੀਕੰਡਕਟਰਾਂ ਨੰੂ ਵਿਕਸਤ ਕਰਨ ਦਾ ਮੌਕਾ ਮਿਲੇਗਾ | ਇਕ ਹੋਰ ਅਹਿਮ ਫ਼ੈਸਲੇ ਵਿਚ ਸ: ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਾਫ਼ਟਵੇਅਰ ਤਕਨਾਲੋਜੀ ਪਾਰਕ ਆਫ਼ ਇੰਡੀਆ ਦੇ ਸਾਬਕਾ ਮੁਖੀ ਬੀ. ਵੀ. ਨਾਇਡੂ ਦੀ ਅਗਵਾਈ ਵਿਚ ਇਕ ਟਾਸਕ ਫੋਰਸ ਕਾਇਮ ਕੀਤੀ ਜਾਵੇਗੀ ਜੋ ਕਿ ਅਜੀਤਗੜ੍ਹ ਨੰੂ ਨਾਲੇਜ ਹੱਬ ਵਜੋਂ ਵਿਕਸਤ ਕਰੇਗੀ | ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ ਵੱਲੋਂ ਨਿਵੇਸ਼ ਅਤੇ ਰੁਜ਼ਗਾਰ ਦੇ 2020 ਤੱਕ ਦੇ ਟੀਚਿਆਂ ਦੀ ਪ੍ਰਾਪਤੀ ਕਾਇਮ ਕੀਤੀ ਟਾਸਕ ਫੋਰਸ ਵਿਚ ਵੀ ਸ੍ਰੀ ਨਾਇਡੂ ਸ਼ਾਮਿਲ ਹਨ | ਇਸ ਮੌਕੇ ਇਕ ਪੇਸ਼ਕਾਰੀ ਰਾਹੀਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਵਪਾਰ ਕਰਨ ਲਈ ਪੰਜਾਬ ਦੇਸ਼ ਦਾ ਸਭ ਤੋਂ ਬੇਹਤਰੀਨ ਸੂਬਾ ਹੈ | ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਨਾਲ ਤਾਲਮੇਲ ਲਈ ਉੱਚ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਈ ਬੇਲੋੜੀਆਂ ਮਨਜ਼ੂਰੀਆਂ ਲੈਣ ਦਾ ਕੰਮ ਖ਼ਤਮ ਕਰ ਦਿੱਤਾ ਗਿਆ ਹੈ | ਇਸ ਮੌਕੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਟ੍ਰਾਈਡੈਂਟ ਗਰੁੱਪ ਦੇ ਮੁਖੀ ਰਜਿੰਦਰ ਗੁਪਤਾ, ਸਿਸਕੋ ਦੇ ਡਾਇਰੈਕਟਰ ਹਰੀਸ਼ ਕਿ੍ਸ਼ਨਨ, ਰੇਵਾ ਦੇ ਸੰਦੀਪ ਮੈਣੀ, ਲੈਂਕੋ ਇੰਫਰਾਸਟ੍ਰਕਚਰ ਦੇ ਐਮ. ਸੀ. ਐਸ. ਰੈਡੀ, ਜੀ. ਐਮ. ਆਰ. ਇੰਫਰਾਸਟ੍ਰਕਚਰ ਦੇ ਵੀ ਰਾਜਾ, ਟੈਕਨੀਕਲਰ ਦੇ ਸੁਨੀਲ ਭਸੀਨ, ਮੁੱਖ ਸੰਸਦੀ ਸਕੱਤਰ ਐਨ. ਕੇ. ਸ਼ਰਮਾ, ਮੁੱਖ ਸਕੱਤਰ ਰਾਕੇਸ਼ ਸਿੰਘ, ਪੀ. ਐਸ. ਔਜਲਾ, ਕਰਨ ਅਵਤਾਰ ਸਿੰਘ, ਵੇਣੂ ਪ੍ਰਸ਼ਾਦ ਅਤੇ ਡੀ. ਕੇ. ਤਿਵਾੜੀ ਹਾਜ਼ਰ ਸਨ | ਬੇਂਗਲੁਰੂ ਵਿਖੇ ਨਿਵੇਸ਼ਕ ਸੰਮੇਲਨ ਦੇ ਸਮਾਪਤੀ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਨੇਕਾਂ ਕੰਪਨੀਆਂ ਵੱਲੋਂ ਉਨ੍ਹਾਂ ਨੰੂ ਅਜੀਤਗੜ੍ਹ ਦੀ ਨਾਲੇਜ ਸਿਟੀ, ਮੁੱਲਾਂਪੁਰ ਵਿਖੇ ਮੈਡੀਸਿਟੀ ਤੇ ਐਜੂਸਿਟੀ ਵਿਖੇ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਪ੍ਰਾਜੈਕਟਾਂ ਲਈ ਕ੍ਰਮਵਾਰ 1600 ਏਕੜ, 2000 ਏਕੜ ਅਤੇ 300 ਏਕੜ ਜ਼ਮੀਨ ਪਹਿਲਾਂ ਹੀ ਰਾਖਵੀਂ ਰੱਖੀ ਗਈ ਹੈ |

ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਲੱਗਣਗੀਆਂ ਬਾਦਲ ਦੀਆਂ ਫੋਟੋਆਂ : ਬਾਜਵਾ

www.sabblok.blogspot.com
ਸ਼ਰਾਬ ਦੀਆਂ ਬੋਤਲਾਂ 'ਤੇ ਵੀ ਲੱਗਣਗੀਆਂ ਬਾਦਲ ਦੀਆਂ ਫੋਟੋਆਂ : ਬਾਜਵਾ 
ਅੰਮ੍ਰਿਤਸਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਯੋਜਨਾ ਵਿਚ ਆਪਣੀਆਂ ਫੋਟੋਆਂ ਲਗਵਾ ਕੇ ਸਿਆਸੀ ਲਾਹਾ ਲੈਣ ‘ਚ ਜੁਟੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਉਣ ਵਾਲੇ ਦਿਨਾਂ ਵਿਚ ਸ਼ਰਾਬ ਦੀਆਂ ਬੋਤਲਾਂ ‘ਤੇ ਵੀ ਆਪਣੀਆਂ ਫੋਟੋਆਂ ਲਗਵਾ ਸਕਦੇ ਹਨ। ਅੰਮ੍ਰਿਤਸਰ ਵਿਖੇ ਯੂਥ ਕਾਂਗਰਸ ਦੀ ਅਧਿਕਾਰ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਹੁਣ ਸ਼ਰਾਬ ਦੀਆਂ ਬੋਤਲਾਂ ‘ਤੇ ਮੁੱਖ ਮੰਤਰੀ ਬਾਦਲ ਅਤੇ ਮਜੀਠੀਆ ਦੀਆਂ ਫੋਟੋਆਂ ਲਵਾਉਣ ਦੀਆਂ ਤਿਆਰੀਆਂ ਕਰ ਰਹੀ ਹੈ।
ਇਸ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਬਿੱਲ ਲਾਗੂ ਕਰਕੇ ਗਰੀਬ ਪਰਿਵਾਰਾਂ ਦੀ ਰੋਟੀ ਯਕੀਨੀ ਬਣਾਈ ਹੈ ਜਦੋਂਕਿ ਬਾਦਲ ਇਸ ਮਾਮਲੇ ਵਿਚ ਵੀ ਖੁਦ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਪੰਜਾਬ ਯੂਥ ਕਾਂਗਰਸ ਦੀ ਇਹ ਅਧਿਕਾਰ ਰੈਲੀ 31 ਅਕਤੂਬਰ ਤੱਕ ਚੱਲੇਗੀ ਅਤੇ ਇਸ ਦੌਰਾਨ ਪੰਜਾਬ ਦੀਆਂ ਕਰੀਬ ਢਾਈ ਦਰਜਨ ਸ਼ਹਿਰਾਂ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਿਕਰਮ ਚੌਧਰੀ ਦੀ ਅਗਵਾਈ ਵਿਚ ਸ਼ੁਰੂ ਹੋਈ ਇਸ ਰੈਲੀ  ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।

ਏਡਿਡ ਸਕੂਲਾਂ ਵਲੋ ਮਰਜਰ ਸਬੰਧੀ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦਾ 5.10.13 ਨੂੰ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਵਿੱਚ ਪਟਿਆਲੇ ਘਰਾਓ

www.sabblok.blogspot.com
 480 ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ 4200 ਦੇ ਲਗਭਗ ਕਰਮਚਾਰੀ ਬਾਦਲ ਸਰਕਾਰ ਤੌਂ ਪੁਰ ਜੋਰ ਮੰਗ ਕਰਦੇ ਹਾਂ ਕਿ ਏਡਿਡ ਕਰਮਚਾਰੀਆਂ ਨੂੰ ਸਰਕਾਰੀ ਕਰਮਚਾਰੀਆਂ ਵਿਚ ਮਰਜਨ ਦੀ ਉੱਚਿਤ ਮੰਗ ਨੂੰ ਜਲਦੀ ਤੌਂ ਜਲਦੀ ਸਵੀਕਾਰ ਕਰਨ ਦਾ ਐਲਾਨ ਕਰੇ । ਜੇਕਰ ਬਾਦਲ ਸਰਕਾਰ ਏਡਿਡ ਕਰਮਚਾਰੀਆਂ ਦੀ ਇਸ ਮੰਗ ਨੂੰ ਸਵੀਕਾਰ ਕਰਦੀ ਹੈ ਤਾਂ ਸਰਕਾਰੀ ਖਜਾਨੇ ਉਪਰ ਕੌe ਿਆਰਥਿਕ ਬੋਝ ਨਹੀ ਪਵੇਗਾ ਕਿਉਂਕਿ ਸਰਕਾਰ ਪਹਿਲਾਂ ਹੀ ਏਡਿਡ ਕਰਮਚਾਰੀਆਂ ਦੀ ਤਨਖਾਹ ਦਾ 95% ਜੋ ਕਿ ਲਗਭਗ 180 ਕਰੌੜ ਰੁਪਏ ਸਲਾਨਾ ਖਰਚ ਕਰਦੀ ਹੈ । ਸਿਰਫ 5% ਹੋਰ ਪਾਉਣ ਨਾਲ ਜੋ ਕਿ ਲਗਭਗ ੯ ਕਰੌੜ ਰੁਪਏ ਸਲਾਨਾ ਬਣਦਾ ਹੈ । ਇਸ ਤਰਾਂ ਕਰਨ ਨਾਲ ਸਰਕਾਰ ਨੂੰ 4200 ਦੇ ਲਗਭਗ ਕਰਮਚਾਰੀ ਸਰਕਾਰੀ ਸਕੂਲਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਸਹਾਇਕ ਹੋਣਗੇ ਅਤੇ ਇਸ ਦੇ ਨਾਲ ਹੀ ਇਹਨਾਂ ਕਰਮਚਾਰੀਆਂ ਦਾ ਪ੍ਰਾਵੀਡੈਂਟ ਫੰਡ ਦੇ ਰੂਪ ਵਿੱਚ ਬੈਂਕਾਂ ਵਿੱਚ ਪਿਆ ਲਗਭਗ 250 ਕਰੌੜ ਰੁਪਇਆ ਵੀ ਸਰਕਾਰੀ ਖਜਾਨੇ ਵਿੱਚ ਤਬਦੀਲ ਹੋ ਜਾਵੇਗਾ । ਸਰਕਾਰ ਦੁਆਰਾ ਏਡਿਡ ਸਕੂਲਾਂ ਵਿੱਚ ਗ੍ਰਾਂਟ ਦੇ ਕੰਮ ਕਾਰ ਨੂੰ ਦੇਖਣ ਲਈ ਜਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਲਗਭਗ 125-150 ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਨਿਯੁਕਤ ਹਨ ਜੋ ਕਿ ਮਰਜਨ ਤੌਂ ਬਾਅਦ ਹੋਰ ਜਰੂਰਤ ਮੰਦ ਦਫਤਰਾਂ ਵਿੱਚ ਸਰਕਾਰ ਤਬਦੀਲ ਕਰ ਸਕਦੀ ਹੈ । ਇਸ ਤੋਂ ਇਲਾਵਾ ਇਹਨਾ ਕਰਮਚਾਰੀਆਂ ਨੂੰ ਰਿਟਾਇਰਮੈਂਟ ਦੀ ਉਮਰ ਵੀ 58 ਸਾਲ ਹੈ ਜਦਕਿ ਸਰਕਾਰੀ ਕਰਮਚਾਰੀਆਂ ਦ ਿਉਮਰ ਸੀਮਾ ਵਿੱਚ ਇਕ ਸਾਲ ਦਾ ਵਾਧਾ ਕਰਕੇ 59 ਸਾਲ ਕਰ ਦਿੱਤੀ ਗਈ ਹੈ । ਇਸ ਦਾ ਮਤਲਬ ਹੈ ਕਿ ਆਉਣ ਵਾਲੇ ਇਕ ਸਾਲ ਲਈ ਕੋe ਿਵੀ ਏਡਿਡ ਕਰਮਚਾਰੀ ਰਿਟਾਇਰ ਵੀ ਨਹੀ ਹੋਵੇਗਾ ਜਿਸ ਲਈ ਰਿਟਾਇਰਮੈਂਟ ਦੇ ਦੇਣ ਵਾਲੇ ਭੱਤੇ ਅਤੇ ਫੰਡ ਵੀ ਸਰਕਾਰ ਲਈ ਇਕ ਸਾਲ ਲe ਿਹੋਰ ਮੁਲਤਵੀ ਹੋ ਜਾਣਗੇ ।
    ਅਸੀ ੂ ਅਪੀਲ਼ ਕਰਦੇ ਹਾਂ ਕਿ  ਇਹਨਾਂ ਏਡਿਡ ਕਰਮਚਾਰੀਆਂ ਦੀ ਯੂਨੀਅਨ ਦੇ ਨੇਤਾਵਾਂ ਨਾਲ ਮੀਟਿੰਗ  ਬਾਦਲ ਸਰਕਾਰ ਨਾਲ ਜਲਦੀ ਤੋਂ ਜਲਦੀ ਨਿਸ਼ਚਿਤ ਕੀਤੀ ਜਾਵੇ ਅਤੇ ਏਡਿਡ ਕਰਮਚਾਰੀਆਂ ਦੀ ਪਿਛਲੇ ਸਾਲ ਤੌਂ ਲਟਕਦੀ ਆ ਰਿਹੀ ਮੰਗ ਨੂੰ ਸਵੀਕਾਰ ਕਰਨ ਦਾ ਐਲਾਨ ਕਰਨ ਦੀ ਮੇਹਰਬਾਨੀ ਕਰੋ ।ਪੰਜਾਬ ਦੇ 484 ਏਡਿਡ ਸਕੂਲਾਂ  ਵਲੋ ਮਰਜਰ ਸਬੰਧੀ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦਾ 5.10.13 ਨੂੰ ਪਟਿਆਲੇ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ  ਵਿੱਚ ਘਰਾਓ ਕੀਤਾ ਜਾਏਗਾ

Tuesday, 1 October 2013

ਜੇਲ੍ਹ ਤੋੜ ਕੇ ਸਿਮੀ ਦੇ 7 ਕੈਦੀ ਫਰਾਰ

www.sabblok.blogspot.com
ਖੰਡਵਾ (ਮੱਧ ਪ੍ਰਦੇਸ਼)
 ਧੂੰਆਂਧਾਰ ਗੋਲੀਬਾਰੀ ’ਚਪਾਬੰਦੀਸ਼ੁਦਾ ਜਥੇਬੰਦੀ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ 7 ਵਿਚਾਰ ਅਧੀਨ ਕੈਦੀ ਅੱਜ ਤੜਕੇ 3.30 ਵਜੇ ਦੇ ਆਸ ਪਾਸ ਜ਼ਿਲ੍ਹੇ ਦੀ ਜੇਲ੍ਹ ਤੋੜ ਕੇ ਫਰਾਰ ਹੋ ਗਏ,  ਜਾਂਦੇ ਹੋਏ ਉਹ ਦੋ ਸੁਰੱਖਿਆ ਗਾਰਡਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ, ਉਨ੍ਹਾਂ ਦੀਆਂ  ਰਾਈਫਲਾਂ ਤੇ ਵਾਇਰਲੈੱਸ ਖੋਹ ਕੇ ਦੌੜ ਗਏ। ਇਹ ਕਤਲਾਂ ਜਿਹੇ ਗੰਭੀਰ ਅਪਰਾਧਾਂ ਲਈ ਜੇਲ੍ਹ ’ਚ ਬੰਦ ਸਨ। ਇਨ੍ਹਾਂ ਵਿਚੋਂ ਇਕ ਨੂੰ ਮਗਰੋਂ ਫੜ ਲਿਆ ਗਿਆ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ, ਮੱਧ ਪ੍ਰਦੇਸ਼ ਸਰਕਾਰ ਨੇ ਡਿਪਟੀ ਸੁਪਰਡੈਂਟ ਤੇ ਜੇਲ੍ਹ ਇੰਚਾਰਜ ਸੁਨੀਲ ਸ਼ਰਮਾ, ਮੁੱਖ  ਵਾਰਡਨਾਂ ਵਿਜੇਂਦਰ ਤਿਵਾੜੀ ਤੇ ਛੋਟੇ ਲਾਲ ਯਾਦਵ, ਤਿਨ ਵਾਰਡਨਾਂ ਮਨੀਸ਼ ਰਾਜ ਭਈਆ, ਹਰੀ ਸ਼ੰਕਰ ਸਿੰਘ ਤੇ ਨਰਿੰਦਰ ਲਾਹਰੀ ਨੂੰ ਮੁਅੱਤਲ ਕਰ ਦਿੱਤਾ ਹੈ। ਖੰਡਵਾ ਦੇ ਕੁਲੈਕਟਰ ਨੀਰਜ ਦੂਬੇ ਨੇ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਂਚ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏਡੀਐਮ) ਐਸ।ਐਸ।  ਬਾਘੇਲ ਨੂੰ ਸੌਂਪੀ ਗਈ ਹੈ। ਸੂਤਰਾਂ ਅਨੁਸਾਰ ਦੂਬੇ ਨੇ ਸੱਤ ਦਿਨਾਂ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ। ਹਨੇਰੇ-ਹਨੇਰੇ ਵਾਪਰੀ ਇਹ ਘਟਨਾ ਗੋਲੀਆਂ ਚਲਾਉਣ ਦੇ ਬਾਵਜੂਦ ਟਾਲੀ ਨਹੀਂ ਜਾ ਸਕੀ। ਕੇਂਦਰ ਨੇ ਰਾਜ ਸਰਕਾਰ ਤੋਂ ਇਸ ਬਾਰੇ ਸਪਸ਼ਟੀਕਰਨ ਮੰਗਿਆ ਹੈ। ਪੁਲੀਸ ਵੱਲੋਂ   ਆਰੰਭੀ ਗਈ ਤਲਾਸ਼ੀ ਮੁਹਿੰਮ ਦੌਰਾਨ ਬਚ ਕੇ ਭੱਜੇ ਇੱਕ ਕੈਦੀ ਨੂੰ ਫੜ ਲਿਆ ਗਿਆ ਹੈ। ਜੇਲ੍ਹ ਤੋੜ ਕੇ ਭੱਜੇ ਵਿਅਕਤੀਆਂ ਵਿਚੋਂ ਦੋ ਉਹ ਮੁਲਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਤਿੰਨ ਬੰਦੇ ਮਾਰ ਦਿੱਤੇ ਸਨ। ਖੰਡਵਾ ਦੇ ਸੁਪਰਡੈਂਟ ਮਨੋਜ ਸ਼ਰਮਾ ਨੇ ਦੱਸਿਆ ਕਿ ਭੱਜਣ ਲਈ ਇਨ੍ਹਾਂ ਕੈਦੀਆਂ ਨੇ ਗੁਸਲਖਾਨੇ ਦੀ ਕੰਧ ਤੋੜਨ ਦਾ ਯਤਨ ਕੀਤਾ, ਜਦੋਂ ਦੋ ਕਾਂਸਟੇਬਲਾਂ ਨੇ ਉਨ੍ਹਾਂ ਨੂੰ ਲਲਕਾਰਿਅਵ ਤਾਂ ਉਨ੍ਹਾਂ ਨੇ ਦੋਵਾਂ ਨੂੰ ਚਾਕੂਆਂ ਨਾਲ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਦੀਆਂ ਰਾਈਫਲਾਂ ਖੋਹ ਲਈਆਂ। ਚੀਤਾ ਫੋਰਸ ਦੇ ਦੋ ਜਵਾਨਾਂ ਨੇ ਜਦੋਂ ਉਨ੍ਹਾਂ ਨੂੰ ਭੱਜਣੋਂ ਰੋਕਣ ਦਾ ਯਤਨ ਕੀਤਾ ਤਾਂ ਦੁੱਵਲੀ ਫਾਇਰਿੰਗ ਵੀ ਹੋਈ। ਕੈਦੀ ਇਨ੍ਹਾਂ ਦੀਆਂ ਰਾਈਫਲਾਂ ਤੇ ਵਾਇਰਲੈਸ ਸੈਟਾਂ ਖੋਹ ਕੇ ਭੱਜ ਗਏ। ਸਿਮੀ ਕਾਰਕੁਨਾਂ ਦੀ ਪਛਾਣ ਅਮਜ਼ਦ, ਅਸਲਮ, ਜ਼ਾਕਿਰ, ਮਹਿਬੂਬ (ਸਾਰੇ ਖੰਡਵਾ ਤੋਂ) ਇਜਾਜ਼ੂਦੀਨ, ਅੱਬੂ ਫੈਜ਼ਲ ਤੇ ਆਬਿਦ ਮਿਰਜ਼ਾ ਵਜੋਂ ਹੋਈ ਹੈ। ਆਬਿਦ ਮਿਰਜ਼ਾ ਨੂੰ ਮਗਰੋਂ ਸਰਵੋਦਿਆ ਕਲੋਨੀ ਤੋਂ ਕਾਬੂ ਕਰ ਲਿਆ ਗਿਆ।
 ਕੇਂਦਰ ਨੇ ਮੰਗੀ ਰਿਪੋਰਟ
ਕੇਂਦਰ ਨੇ ਮੱਧ ਪ੍ਰਦੇਸ਼ ਦੇ ਖਡਵਾ 'ਚ ਪਾਬੰਦੀ ਸ਼ੁਦਾ ਜਥੇਬੰਦੀ ਸਿਮੀ ਦੇ 7 ਵਿਚਾਰ ਅਧੀਨ ਕੈਦੀਆਂ ਦੇ ਜੇਲ੍ਹ ਤੋੜ ਕੇ ਫਰਾਰ ਹੋਣ ਦੀ ਘਟਨਾ 'ਤੇ ਰਾਜ ਸਰਕਾਰ ਨੂੰ ਰਿਪੋਰਟ ਭੇਜਣ ਲਈ ਕਿਹਾ ਹੈ | 
ਜੇਲ੍ਹ ਸਟਾਫ਼ ਮੁਅੱਤਲ
ਮੱਧ ਪ੍ਰਦੇਸ਼ ਸਰਕਾਰ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਜੇਲ੍ਹ ਇੰਚਾਰਜ ਸੁਨੀਲ ਸ਼ਰਮਾ, ਮੁੱਖ ਵਾਰਡਨ ਵਿਜੇਂਦਰ ਤਿਵਾੜੀ ਤੇ ਛੋਟੇ ਲਾਲ ਯਾਦਵ, ਵਾਰਡਨ ਮਨੀਸ਼ ਗਜਭਈਆ, ਹਰੀਸ਼ੰਕਰ ਸਿੰਘ ਅਤੇ ਨਰੇਂਦਰ ਲਹਿਰੀ ਨੂੰ ਮੁਅੱਤਲ ਕਰ ਦਿੱਤਾ ਹੈ |

ਅਮਰੀਕਾ 'ਚ ਸਰਕਾਰੀ ਕੰਮਕਾਜ ਰੁਕਿਆ, ਲੱਖਾਂ ਮੁਲਾਜ਼ਮ ਭੇਜੇ ਛੁੱਟੀ 'ਤੇ

www.sabblok.blogspot.com
Obamacare forces shutdown in US
ਅਮਰੀਕਾ 'ਚ ਸਰਕਾਰੀ ਕੰਮਕਾਜ ਰੁਕਿਆ, ਲੱਖਾਂ ਮੁਲਾਜ਼ਮ ਭੇਜੇ ਛੁੱਟੀ 'ਤੇ
ਵਾਸ਼ਿੰਗਟਨ : ਅਮਰੀਕਾ 'ਚ ਸਰਕਾਰੀ ਖ਼ਰਚ ਬਿੱਲ 'ਤੇ ਵਿਰੋਧੀ ਰਿਪਬਲਿਕਨ ਅਤੇ ਸੱਤਾਧਿਰ ਡੈਮੋਯੇਟ ਵਿਚਕਾਰ ਰਜ਼ਾਮੰਦੀ ਨਾ ਹੋਣ ਕਾਰਨ ਸਰਕਾਰ ਨੇ ਸੰਘੀ ਸਰਕਾਰੀ ਏਜੰਸੀਆਂ ਨੂੰ ਕੰਮ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਬਿੱਲ ਨਾਲ ਚਾਲੂ ਵਿੱਤੀ ਵਰ੍ਹੇ ਦੀ ਬਚੀ ਮਿਆਦ ਲਈ ਬਜਟ ਵਿਵਸਥਾ ਕੀਤੀ ਜਾਣੀ ਹੈ। ਇਸ ਸਿਆਸੀ ਅੜਿੱਕੇ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਸਿਹਤ ਰੱਖਿਆ ਕਾਨੂੰਨ ਹੈ, ਜਿਹੜਾ 'ਓਬਾਮਾਕੇਅਰ' ਦੇ ਨਾਂ ਨਾਲ ਮਸ਼ਹੂਰ ਹੈ। ਬੀਤੇ 18 ਵਰਿ੍ਹਆਂ 'ਚ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਅਰਥਚਾਰੇ 'ਚ ਅਜਿਹੇ ਹਾਲਾਤ ਪੈਦਾ ਹੋਏ ਹਨ। ਇਸ ਦੇ ਚਲਦੇ 1995-96 ਮਗਰੋਂ ਪਹਿਲੀ ਵਾਰ ਕਰੀਬ 10 ਲੱਖ ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ ਛੁੱਟੀ 'ਤੇ ਭੇਜਿਆ ਜਾ ਸਕਦਾ ਹੈ। ਕੌਮੀ ਪਾਰਕ ਬੰਦ ਕਰ ਦਿੱਤੇ ਜਾਣਗੇ ਅਤੇ ਮੈਡੀਕਲ ਖੋਜ ਪ੍ਰਾਜੈਕਟਾਂ ਨੂੰ ਰੋਕ ਦਿੱਤਾ ਜਾਵੇਗਾ ਪਰ ਅਮਰੀਕੀ ਫ਼ੌਜ ਨੂੰ ਬਜਟ ਵੰਡ ਕਰਨ ਸਣੇ ਕੌਮੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨਾਲ ਸਬੰਧਤ ਕੰਮਾਂ ਲਈ ਖ਼ਰਚ ਜਾਰੀ ਰਹੇਗਾ। ਓਬਾਮਾ ਨੇ ਆਖ਼ਰੀ ਸਮੇਂ 'ਚ ਅੜਿੱਕਾ ਖ਼ਤਮ ਕਰਨ ਦੀ ਅਪੀਲ ਕੀਤੀ ਸੀ ਪਰ ਉਸਦਾ ਕੋਈ ਅਸਰ ਨਹੀਂ ਪਿਆ। ਉਨ੍ਹਾਂ ਮੁਤਾਬਿਕ ਕਮਬੰਦੀ ਨਾਲ ਆਰਥਿਕ ਸੁਧਾਰ ਲਈ ਖ਼ਤਰਾ ਪੈਦਾ ਹੋ ਗਿਆ ਹੈ। ਮੰਗਲਵਾਰ ਨੂੰ ਥੋੜੇ ਸਮੇਂ ਲਈ ਕੰਮਬੰਦੀ ਸ਼ੁਰੂ ਹੋਣ ਮਗਰੋਂ ਓਬਾਮਾ ਨੇ ਹਥਿਆਰਬੰਦ ਸੇਵਾਵਾਂ ਨੂੰ ਜਾਰੀ ਵੀਡੀਓ ਸੁਨੇਹੇ 'ਚ ਕਿਹਾ 'ਅਮਰੀਕੀ ਸੰਸਦ (ਕਾਂਗਰਸ) ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ। ਉਹ ਬਜਟ ਪਾਸ ਕਰਨ 'ਚ ਨਾਕਾਮ ਰਹੀ। ਨਤੀਜੇ ਵਜੋਂ ਅਸੀਂ ਗ਼ੈਰ-ਜ਼ਰੂਰੀ ਸਰਕਾਰੀ ਏਜੰਸੀਆਂ ਨੂੰ ਬੰਦ ਕਰ ਰਹੇ ਹਾਂ ਜਦੋਂ ਤਕ ਕਾਂਗਰਸ ਉਸ ਲਈ ਬਜਟ ਮਨਜ਼ੂਰ ਨਹੀਂ ਕਰ ਲੈਂਦੀ। ਪਰ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਖ਼ਤਰਾ ਟਲਿਆ ਨਹੀਂ ਹੈ। ਤੁਹਾਨੂੰ ਕਿਸੇ ਵੀ ਘਟਨਾ ਲਈ ਤਿਆਰ ਰਹਿਣ ਦੀ ਲੋੜ ਹੈ। ਅਫ਼ਗਾਨਿਸਤਾਨ 'ਚ ਚੱਲ ਰਹੀ ਸਾਡੀ ਫ਼ੌਜੀ ਮੁਹਿੰਮ ਜਾਰੀ ਰਹੇਗੀ।' ਉਨ੍ਹਾਂ ਉਸ ਬਿਲ 'ਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਨਾਲ ਫ਼ੌਜ ਮੁਲਾਜ਼ਮਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਤਨਖ਼ਾਹ ਮਿਲ ਸਕੇਗੀ।' ਉਧਰ ਸੈਨੇਟ 'ਚ ਰਿਪਬਲਿਕਨ ਪਾਰਟੀ ਦੇ ਨੇਤਾ ਰੀਡ ਹੈਰੀ ਨੇ ਕਿਹਾ ਕਿ ਕਮਬੰਦੀ ਨੂੰ ਢਾਲ ਬਣਾ ਕੇ ਡੈਮੋਕ੍ਰੇਟ ਨਾਲ ਖ਼ਰਚ 'ਤੇ ਗੱਲਬਾਤ ਨਹੀਂ ਕੀਤੀ ਜਾ ਸਕਦੀ।
ਪਹਿਲੀ ਵਾਰ ਪੈਦਾ ਨਹੀਂ ਹੋਇਆ ਅੜਿੱਕਾ : ਜੇਕਰ ਕਾਂਗਰਸ ਨਵੇਂ ਫੀਡਿੰਗ ਬਿੱਲ 'ਤੇ ਜਲਦ ਸਹਿਮਤ ਹੋ ਜਾਂਦੀ ਹੈ ਤਾਂ ਕਮਬੰਦੀ ਹਫ਼ਤਿਆਂ ਦੀ ਬਜਾਏ ਕੁਝ ਦਿਨਾਂ 'ਚ ਖ਼ਤਮ ਹੋ ਸਕਦੀ ਹੈ ਪਰ ਦੋਵਾਂ ਪੱਖਾਂ ਦੇ ਇਕਜੁੱਟ ਹੋਣ ਦਾ ਕੋਈ ਸੰਕੇਤ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ 2011 'ਚ ਵਾਸ਼ਿੰਗਟਨ ਨੂੰ ਕਰਜ਼ ਹੱਦ ਨੂੰ ਲੈ ਕੇ ਇਸੇ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਰਿਪਬਲਿਕਨ ਅਤੇ ਡੈਮੋਕ੍ਰੇਟ ਵਿਚਕਾਰ ਨਿਰਧਾਰਤ ਹੱਦ ਦੇ ਅੰਦਰ ਸਮਝੌਤਾ ਹੋ ਗਿਆ ਸੀ।
ਅੜਿੱਕੇ ਦਾ ਕਾਰਨ : ਅਸਲ ਵਿਚ ਓਬਾਮਾਕੇਅਰ ਨਾਲ ਅਰਥਚਾਰੇ 'ਤੇ ਭਾਰੀ ਬੋਝ ਪਵੇਗਾ। ਰਿਪਬਲਿਕਨ ਪਾਰਟੀ ਦੀ ਮੰਗ ਹੈ ਕਿ ਜੇਕਰ ਸਰਕਾਰ ਸਰਕਾਰੀ ਖ਼ਰਚ ਬਿੱਲ ਪਾਸ ਕਰਵਾਉਣਾ ਚਾਹੁੰਦੀ ਹੈ ਉਹ ਇਸ ਕਾਨੂੰਨ ਨੂੰ ਵਾਪਸ ਲਵੇ। ਓਬਾਮਾ ਨੇ ਮੰਗ 'ਤੇ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ।
ਅਗਲਾ ਅੜਿੱਕਾ : ਕਮਬੰਦੀ ਖ਼ਤਰੇ ਵਿਚਕਾਰ ਆਉਣ ਵਾਲੇ ਹਫ਼ਤਿਆਂ 'ਚ ਕਰਜ਼ ਹੱਦ ਵਧਾਉਣ ਦੇ ਮੁੱਦੇ ਦੀ ਸਮੇਂ ਸੀਮਾ ਵੀ ਸਿਰ 'ਤੇ ਹੈ। ਆਗਾਮੀ 17 ਅਕਤੂਬਰ ਤਕ ਅਮਰੀਕੀ ਸਰਕਾਰ ਕਰਜ਼ ਲੈ ਕੇ ਆਪਣੇ ਖ਼ਰਚੇ ਕੱਢਣ ਦੀ ਹੱਦ ਤਕ ਪਹੁੰਚ ਜਾਵੇਗੀ, ਜਿਸ ਨੂੰ ਕਰਜ਼ ਹੱਦ ਕਹਿੰਦੇ ਹਨ। ਰਿਪਬਲਿਕਨ ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਜੇਕਰ ਕਰਜ਼ ਹੱਦ ਨੂੰ 16 ਹਜ਼ਾਰ ਅਰਬ ਡਾਲਰ ਵਧਾਉਣਾ ਹੈ ਤਾਂ ਸਿਹਤ ਸੁਧਾਰ ਸਬੰਧੀ ਕਾਨੂੰਨ ਵਾਪਸ ਲਵੇ।
-ਕਰੀਬ 10 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਬਿਨਾ ਤਨਖ਼ਾਹ ਛੁੱਟੀ 'ਤੇ ਭੇਜ ਦਿੱਤਾ ਜਾਵੇਗਾ। ਮਸਲਾ ਹੱਲ ਹੋਣ ਤਕ ਉਨ੍ਹਾਂ ਨੂੰ ਤਨਖ਼ਾਹ ਦੇਣ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ।
-ਕੌਮੀ ਪਾਰਕ ਅਤੇ ਵਾਸ਼ਿੰਗਟਨ ਸਮਿਥਸੋਨੀਅਮ ਮਿਊਜ਼ੀਅਮ ਬੰਦ ਹੋ ਜਾਵੇਗਾ।
-ਬਜ਼ੁਰਗਾਂ ਨੂੰ ਮਿਲਣ ਵਾਲੇ ਲਾਭ ਚੈੱਕ 'ਚ ਦੇਰੀ ਹੋਵੇਗੀ।
-ਪਾਸਪੋਰਟ ਅਤੇ ਵੀਜ਼ਾ ਅਰਜ਼ੀਆਂ ਲਟਕੀਆਂ ਰਹਿ ਜਾਣਗੀਆਂ।

ਅਕਤੂਬਰ ਮਹੀਨੇ ਵਿੱਚ 12 ਸਰਕਾਰੀ ਛੁੱਟੀਆਂ

www.sabblok.blogspot.com

ਸਾਂਝਾ ਮੁਲਾਜ਼ਮ ਮੋਰਚਾ ਵੱਲੋਂ ਧਰਨਾ ਅੱਜ

www.sabblok.blogspot.com


‘ਸਾਂਝਾ ਮੁਲਾਜ਼ਮ ਮੋਰਚਾ’ ਵੱਲੋਂ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਬਕਾਏ ਦੇਣ ਲਈ ਸਰਕਾਰ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਪਿਛਲੇ ਦਿਨੀ ਰੋਸ ਮੁਜ਼ਾਹਰਿਆਂ ਤੋਂ ਬਾਅਦ ਹੁਣ ਸੂਬਾ ਪੱਧਰ ’ਤੇ 2 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੇ ਜਾਣ ਵਾਸਤੇ ਮੁਜ਼ਾਹਰੇ ਲਈ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੋਰਚੇ ਦੇ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਖ਼ਜ਼ਾਨਾ ਦਫ਼ਤਰਾਂ ’ਤੇ ਅਣ -ਐਲਾਨੀ ਆਰਥਿਕ ਐਮਰਜੈਂਸੀ ਲਾ ਕੇ ਪੰਜਾਬ ਸਰਕਾਰ ਨੇ ਲੱਖਾਂ ਮੁਲਾਜ਼ਮਾਂ ਨੂੰ ਤਨਖਾਹਾਂ ਤੋਂ ਵਾਂਝਿਆ ਕਰ ਦਿੱਤਾ ਹੈ, ਜਦੋਂਕਿ ਖੁਦ ‘ਸਰਕਾਰ’ ਖੁੱਲੇ ਖਰਚੇ ਕਰਕੇ ਆਪਣੀ ਕੁਰਸੀ ਦੀ ਸਲਾਮਤੀ ਲਈ ਦਿਨ-ਰਾਤ ‘ਭੱਜੀ’ ਫਿਰਦੀ ਹੈ। ਉਨ੍ਹਾਂ ਰੋਸ ਜਾਹਿਰ ਕੀਤਾ ਕਿ ਸਰਕਾਰ ਜਾਣਬੁਝ ਕੇ ਬਣਦੇ ਬਕਾਏ ਦੇਣ ਤੋਂ ਭੱਜ ਰਹੀ ਹੈ, ਤਨਖਾਹ ਸਕੇਲਾਂ ਦੇ ਬਕਾਏ ਦੇਣ ਤੋਂ ਟਾਲਮਟੋਲ ਕਰ ਰਹੀ ਹੈ, ਮੁਲਾਜ਼ਮਾਂ ਦੇ ਪੈਨਸ਼ਨ ਲਾਭਾਂ ’ਤੇ ਕੱਟ ਲਾਏ ਜਾ ਰਹੇ ਹਨ ਤੇ ਮੈਡੀਕਲ ਬਿੱਲ ਤੇ ਗਰੈਚੁਏਟੀ ਨੂੰ ਰੋਕਿਆ ਜਾ ਰਿਹਾ ਹੈ। ਹੋਰ ਤਾਂ ਹੋਰ ਮਹਿੰਗਾਈ ਭੱਤੇ ਦੀਆਂ ਜਨਵਰੀ ਤੇ ਜੁਲਾਈ ਦੀਆਂ ਦੋ ਕਿਸ਼ਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਜਦੋਂਕਿ ਵਧਦੀ ਮਹਿੰਗਾਈ ਨੇ ਮੁਲਾਜ਼ਮ ਵਰਗ ਦਾ ਕਚੂੰਮਰ ਕੱਢ ਦਿੱਤਾ ਹੈ। ਉਨਾਂ ਦੱਸਿਆ ਕਿ ਸਾਂਝੇ ਮੁਲਾਜ਼ਮ ਮੋਰਚੇ ਵੱਲੋਂ ਆਉਣ ਵਾਲੀ 2 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਧਰਨਾ ਦੇ ਕੇ ਠੇਕਾ ਭਰਤੀ ਬੰਦ ਕਰਾਉਣ ਤੋਂ ਇਲਾਵਾਂ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਵੀ ਸਰਕਾਰ ਨੂੰ ਘੇਰਿਆ ਜਾਵੇਗਾ ਤੇ ਜੇ ਫਿਰ ਵੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਦੌਰਾਨ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਨੇ ਕਿਹਾ ਕਿ ਇੱਕ ਪਾਸੇ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ ਦੂਜੇ ਪਾਸੇ ਸਰਕਾਰ ਵੱਲੋਂ ਲੋਕਾਂ ਤੋਂ ਕਰਾਂ ਦੇ ਰੂਪ ਵਿੱਚ ਇਕੱਠਾ ਕੀਤਾ ਪੈਸਾ ਜਹਾਜ਼ ਤੇ ਕਾਰਾਂ ਖਰੀਦਣ, ਮੰਤਰੀਆਂ, ਸੰਸਦੀ ਸਕੱਤਰਾਂ ਤੇ ਅਫਸਰਸ਼ਾਹੀ ਦੇ ਫਜੂਲ ਖਰਚਿਆਂ ’ਤੇ ਵਹਾਇਆ ਜਾ ਰਿਹਾ ਹੈ। ਸਰਕਾਰ ਨੂੰ ਲੋਕਾਂ ਨੂੰ ਸਹੂਲਤਾਂ ਦੇਣ ਤੇ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਰਹਿੰਦੇ ਬਕਾਇਆਂ ਦਾ ਭੁਗਤਾਨ ਕਰਨ ਦੀ ਕੋਈ ਚਿੰਤਾ ਨਹੀਂ ਹੈ। ਇਸ ਲਈ ਸਮੁੱਚੇ ਮੁਲਾਜ਼ਮ ਵਰਗ ਨੂੰ 2 ਅਕਤੂਬਰ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਸਰਕਾਰ ਦੇ ਇਸ ਧੱਕੇ ਵਿਰੁੱਧ ਆਪਣੀ ਆਵਾਜ਼ ਬਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਬਲਵਿੰਦਰ ਥਾਂਦੇਵਾਲਾ, ਬਲਵੀਰ ਸਿਵੀਆ, ਸੁਰਜੀਤ ਸਿੰਘ, ਬਲਬੀਰ ਸਿੰਘ, ਗੁਰਚਰਨ ਬੁੱਟਰ, ਮੁਰਾਰੀ ਲਾਲ, ਸੁਖਦੇਵਸਿੰਘ, ਮਿੱਠੂ ਲਾਲਬਾਈ, ਰਾਕੇਸ਼ ਕੁਮਾਰ, ਕੁਲਦੀਪ ਮਾਨ, ਚਰਨਜੀਤ ਸਿੰਘ, ਜਗਸੀਰ ਗਿੱਲ ਵੀ ਮੋਜੂਦ ਸਨ।

ਸੋਨੀਆ ਦੇ ਪੰਜਾਬ ਦੇ ਕਿਸਾਨਾਂ ਨੂੰ ਮਿਲਣ ਤੋਂ ਇਨਕਾਰ ਨੇ ਬਾਜਵਾ ਦੀ ਹੈਸੀਅਤ ਨੂੰ ਜੱਗ ਜ਼ਾਹਰ ਕੀਤਾ--ਮਜੀਠੀਆ

www.sabblok.blogspot.com


ਮਜੀਠੀਆ ਵੱਲੋਂ ਬਾਜਵਾ ਤੇ ਪੰਜਾਬ ਦੀ ਕਿਰਸਾਨੀ ਨਾਲ ਧ੍ਰੋਹ ਕਮਾਉਣ ਦਾ ਦੋਸ਼ 







 


ਪੰਜਾਬੀ ਕਿਸਾਨ ਕਾਂਗਰਸ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ 30,000 ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਦਬਿਆ

ਸਨਅਤਕਾਰ ਆਪਣੀਆਂ ਯੂਨਿਟਾਂ ਦੇ ਪਸਾਰ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ

    
ਲੁਧਿਆਣਾ, 1 ਅਕਤੂਬਰ (ਬਿਉਰੋ) : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ 'ਤੇ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਦਾ ਲਾਰਾ ਲਾ ਕੇ ਦਿੱਲੀ ਲਿਜਾ ਕੇ ਜ਼ਲੀਲ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਬਾਜਵਾ ਕੋਈ ਪੈਕੇਜ ਦਾ ਐਲਾਨ ਕਰਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਹੋਏ, ਉਥੇ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨੇ ਕਿਸਾਨਾਂ ਦੇ ਵਫ਼ਦ ਨੂੰ ਮਿਲਣ ਤੋਂ ਇਨਕਾਰ ਕਰ ਕੇ ਨਾ ਕੇਵਲ ਕਾਂਗਰਸ ਦੀ ਕਿਸਾਨਾਂ ਪ੍ਰਤੀ ਅਣਦੇਖੀ ਦਾ ਪ੍ਰਗਟਾਵਾ ਕੀਤਾ ਹੈ, ਬਲਕਿ ਸ੍ਰੀ ਬਾਜਵਾ ਦੇ ਕਾਂਗਰਸ ਹਾਈ ਕਮਾਂਡ ਅੱਗੇ 'ਰੁਤਬੇ' ਨੂੰ ਵੀ ਜੱਗ ਜ਼ਾਹਰ ਕਰ ਦਿੱਤਾ ਹੈ। ਉਨ੍ਹਾਂ ਕਾਂਗਰਸੀ ਯੁਵਰਾਜ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪ੍ਰਤੀ ਵਤੀਰੇ ਦੀ ਨਿਖੇਧੀ ਕਰਦਿਆਂ ਇਸ ਨੂੰ ਇਕ ਬਜ਼ੁਰਗ ਦੀ ਪੱਗ ਲਾਹੁਣ ਦੇ ਤੁਲ ਕਰਾਰ ਦਿੱਤਾ ਹੈ।

ਅੱਜ ਇਥੇ ਲੁਧਿਆਣਾ ਦੇ ਇਕ ਦਿਨਾ ਤੂਫ਼ਾਨੀ ਦੌਰੇ ਦੌਰਾਨ ਯੂਥ ਅਕਾਲੀ ਦਲ ਦੀਆਂ ਭਾਈ ਬਾਲਾ ਚੌਕ, ਪੱਖੋਵਾਲ ਰੋਡ ਅਤੇ ਜੋਧੇਵਾਲ ਬਸਤੀ ਵਿਖੇ ਭਰਵੀਆਂ ਰੈਲੀਆਂ ਨੂੰ ਸੰਬੋਧਨ ਕਰਨ ਤੋਂ ਇਲਾਵਾ ਫ਼ੋਕਲ ਪੁਆਇੰਟ ਵਿਖੇ ਪ੍ਰਮੁੱਖ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸ੍ਰੀ ਮਜੀਠੀਆ, ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੁੱਢ ਤੋਂ ਹੀ ਝੂਠੇ ਲਾਰੇ ਲਾਉਣ ਅਤੇ ਇਕ ਅਯੋਗ ਵਕੀਲ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਨੂੰ ਵਿਸ਼ੇਸ਼ ਪੈਕੇਜ ਲਈ ਦਿੱਲੀ ਲੈ ਕੇ ਜਾਣ ਦੇ ਹਾਲੀਆ ਨਾਟਕ ਨੇ ਉਨ੍ਹਾਂ ਦੇ ਅਸਲ ਰੰਗ ਨੂੰ ਸਾਹਮਣੇ ਲਿਆ ਦਿੱਤਾ ਹੈ ਕਿਉਂਕਿ ਜਿਥੇ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਨੂੰ ਮਿਲਣ ਤੋਂ ਸਾਫ਼ ਨਾਂਹ ਕਰ ਦਿੱਤੀ, ਉਥੇ ਸ੍ਰੀ ਬਾਜਵਾ ਦੀ ਪੰਜਾਬ ਦੇ ਕਰਜ਼ੇ ਦੀ ਮਾਰ ਹੇਠਲੇ ਕਿਸਾਨਾਂ ਪ੍ਰਤੀ ਸੰਜੀਦਗੀ ਵੀ ਸਪੱਸ਼ਟ ਰੂਪ ਵਿੱਚ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਦੀ ਪਾਰਟੀ ਹਾਈ ਕਮਾਂਡ ਅੱਗੇ ਕੋਈ ਹੈਸੀਅਤ ਨਾ ਹੋਣ ਦਾ ਇਹ ਤਾਜ਼ਾ ਸਬੂਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਬਾਜਵਾ ਮੁੱਢ ਤੋਂ ਹੀ ਵੰਡ-ਪਾਊ ਨੀਤੀ ਦੇ ਧਾਰਣੀ ਹਨ ਅਤੇ ਜਿਸ ਤਰ੍ਹਾਂ ਹੁਣ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਦੀ ਸਫ਼ਬੰਦੀ ਹੋਈ ਹੈ, ਉਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਉਹ ਇਕ ਪ੍ਰਵਾਨਤ ਆਗੂ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਬਾਜਵਾ ਹੀ ਨਹੀਂ, ਬਲਕਿ ਕਾਂਗਰਸ ਦੇ 7 ਹੋਰ ਸੰਸਦ ਮੈਂਬਰ ਵੀ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਜਾਂ ਵੱਡਾ ਪ੍ਰਾਜੈਕਟ ਮਨਜ਼ੂਰ ਕਰਾਉਣ ਵਿੱਚ ਨਾਕਾਮ ਰਹੇ ਹਨ ਅਤੇ ਉਹ ਰਾਜ ਅੰਦਰ ਹੀ ਅਖ਼ਬਾਰੀ ਬਿਆਨਬਾਜ਼ੀ ਕਰਨ ਤੱਕ ਸੀਮਤ ਰਹਿ ਗਏ ਹਨ।

ਸ. ਮਜੀਠੀਆ ਨੇ ਕਿਹਾ ਕਿ ਆਜ਼ਾਦੀ ਉਪਰੰਤ ਲੰਮਾ ਸਮਾਂ ਕਾਂਗਰਸ ਜਾਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਸ਼ਾਸਨ ਰਿਹਾ ਹੈ ਪਰ ਉਹ ਦੇਸ਼ ਦੇ ਕਿਸਾਨ ਭਾਈਚਾਰੇ ਲਈ ਕੁੱਝ ਵੀ ਸਾਰਥਕ ਕਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਤੀ ਪੱਖਪਾਤੀ ਰਵੱਈਏ ਕਾਰਨ ਦੇਸ਼ ਦੇ ਅਨਾਜ ਭੰਡਾਰਾਂ ਵਿੱਚ 50 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਮਿਹਨਤਕਸ਼ ਕਿਸਾਨ ਅੱਜ 30,000 ਕਰੋੜ ਰੁਪਏ ਦੇ ਕਰਜ਼ੇ ਹੇਠ ਦਬੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ.-1 ਨੇ ਆਪਣੇ ਆਖ਼ਰੀ ਸਾਲ ਦੌਰਾਨ 70,000 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਯੋਜਨਾ ਲਾਗੂ ਕੀਤੀ ਸੀ ਪਰ ਪੰਜਾਬ ਦੇ ਕਿਸਾਨਾਂ ਨੂੰ 1,000 ਕਰੋੜ ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਹੋਇਆ।

ਉਨ੍ਹਾਂ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪ੍ਰਤੀ ਵਤੀਰੇ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਜਿਥੇ ਸਿਆਸੀ ਮੁਹਾਜ 'ਤੇ ਬੁਰੀ ਤਰ੍ਹਾਂ ਅਸਫ਼ਲ ਹੋ ਰਹੇ ਇੱਕ ਨਾਕਾਬਲ ਆਗੂ ਦੀ ਹੈਂਕੜ ਦਾ ਪ੍ਰਤੀਕ ਹੈ, ਉਥੇ ਇਕ ਬਜ਼ੁਰਗ ਵਿਅਕਤੀ ਦੀ ਪੱਗ ਲਾਹੁਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਇਸ ਵਤੀਰੇ ਲਈ ਤੁਰੰਤ ਮੁਆਫ਼ੀ ਮੰਗਣ।

ਵੱਖ-ਵੱਖ ਰੈਲੀਆਂ ਵਿੱਚ ਪੰਜਾਬ ਦੇ ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਐਨ.ਡੀ.ਏ. ਦੀ ਸਰਕਾਰ ਦੇ ਗਠਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਸੰਤੁਲਤ ਅਤੇ ਤੇਜ਼ੀ ਨਾਲ ਵਿਕਾਸ ਤੋਂ ਇਲਾਵਾ ਪੰਜਾਬੀ ਕਿਸਾਨਾਂ ਦੀ ਨਿੱਘਰ ਰਹੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਅਜਿਹਾ ਕਰਨਾ ਲਾਜ਼ਮੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਸੰਸਦ ਮੈਂਬਰਾਂ ਨੇ ਅੜਿੱਕਾ-ਪਾਊ ਪਹੁੰਚ ਅਪਨਾਉਂਦਿਆਂ ਪੰਜਾਬ ਦੇ ਪ੍ਰਾਜੈਕਟਾਂ ਅਤੇ ਬਣਦੇ ਫ਼ੰਡਾਂ ਦੀ ਅਦਾਇਗੀ ਵਿੱਚ ਭਾਨੀ ਮਾਰੀ ਹੈ, ਉਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦਾਚਿਤ ਮੁਆਫ਼ ਨਾ ਕਰ ਕੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਨਮੋਸ਼ੀਜਨਕ ਹਾਰ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਇਕ ਤੁਰੰਤ ਫ਼ੈਸਲਾ ਲੈਣ, ਸਮਰੱਥ ਅਤੇ ਯੋਗ ਪ੍ਰਸ਼ਾਸਕ ਦੀ ਪ੍ਰਧਾਨ ਮੰਤਰੀ ਵਜੋਂ ਲੋੜ ਹੈ ਅਤੇ ਐਨ.ਡੀ.ਏ. ਹੀ ਅਜਿਹਾ ਕਰ ਕੇ ਦੇਸ਼ ਨੂੰ ਆਰਥਿਕ ਬਰਬਾਦੀ ਦੇ ਆਲਮ 'ਚੋਂ ਕੱਢ ਸਕਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਜਿਥੇ ਨੌਜਵਾਨਾਂ ਨੂੰ ਸਰਕਾਰ ਵਿੱਚ ਢੁਕਵੀਂ ਨੁਮਾਇੰਦਗੀ ਦਿੱਤੀ ਹੈ, ਉਥੇ ਉਹ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਿਆਸੀ ਪ੍ਰਤੀਨਿਧਤਾ ਦਿੱਤੇ ਜਾਣ ਲਈ ਵੀ ਬੇਹਦ ਸ਼ੁਕਰਗੁਜ਼ਾਰ ਹਨ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਯਕੀਨੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ।

ਬਾਅਦ ਵਿੱਚ ਪ੍ਰਮੁੱਖ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਸ੍ਰੀ ਮਜੀਠੀਆ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਆਪਣੇ ਬਿਜਲੀ ਦੀ ਬਹੁਤਾਤ ਵਾਲੇ ਸੂਬੇ, ਦੋ ਕੌਮਾਂਤਰੀ ਹਵਾਈ ਅੱਡਿਆਂ ਅਤੇ ਸਾਰੇ ਸ਼ਹਿਰਾਂ ਤੇ ਕਸਬਿਆਂ ਨੂੰ 4/6 ਮਾਰਗੀ ਸੜਕਾਂ ਨਾਲ ਜੋੜਨ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਕੇ ਵਿਸ਼ਵ ਵੱਧਰੀ ਬੁਨਿਆਦੀ ਢਾਂਚੇ ਦੀ ਕਾਇਮੀ ਵੱਲ ਵੱਡੀ ਪੇਸ਼ਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਢੁਕਵਾਂ ਸੂਬਾ ਕਰਾਰ ਦਿੱਤਾ ਗਿਆ ਹੈ, ਜੋ ਰਾਜ ਸਰਕਾਰ ਦੀ ਨਿਵੇਸ਼ ਨੂੰ ਉਤਸ਼ਾਹਤ ਕਰਨ ਪ੍ਰਤੀ ਵਚਨਬੱਧਤਾ ਨੂੰ ਪ੍ਰਗਟਾਉਂਦਾ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਾਲੀਆ ਬੰਗਲੌਰ ਦੌਰੇ ਮੌਕੇ ਵਿਸ਼ਵ ਪ੍ਰਸਿੱਧ ਸੂਚਨਾ ਤਕਨਾਲੌਜੀ ਕੰਪਨੀ ਇਨਫ਼ੌਸਿਸ ਅਤੇ ਬਾਇਓਕਾਮ ਵੱਲੋਂ ਪੰਜਾਬ 'ਚ ਆਪਣੇ ਕੇਂਦਰ ਸਥਾਪਤ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਮੌਜੂਦਾ ਸਨਅਤੀ ਯੂਨਿਟਾਂ ਦੇ ਪਸਾਰ ਦੇ ਨਾਲ-ਨਾਲ ਨਵੇਂ ਯੂਨਿਟ ਵੀ ਸਥਾਪਤ ਕਰਨ ਤਾਂ ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਸਕਣ।

ਇਨ੍ਹਾਂ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਮਨਪ੍ਰੀਤ ਸਿੰਘ ਇਆਲੀ, ਸ੍ਰੀ ਰਣਜੀਤ ਸਿੰਘ ਢਿੱਲੋਂ, ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਸ੍ਰੀ ਐਸ.ਆਰ. ਕਲੇਰ (ਸਾਰੇ ਵਿਧਾਇਕ), ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ, ਸ੍ਰੀ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਸ੍ਰੀ ਅਮਰੀਕ ਸਿੰਘ ਆਲੀਵਾਲ ਸਾਬਕਾ ਸੰਸਦ ਮੈਂਬਰ, ਸ੍ਰੀ ਹਰਚਰਨ ਸਿੰਘ ਗੋਹਲਵੜੀਆ ਮੇਅਰ, ਸ੍ਰੀ ਸੰਤਾ ਸਿੰਘ ਉਮੈਦਪੁਰੀ ਪ੍ਰਧਾਨ ਜ਼ਿਲ੍ਹਾ ਅਕਾਲੀ ਜਥਾ, ਸ੍ਰੀ ਤਨਵੀਰ ਸਿੰਘ ਧਾਲੀਵਾਲ, ਸ੍ਰੀ ਗੁਰਪ੍ਰੀਤ ਸਿੰਘ ਬੱਬਲ ਅਤੇ ਸ੍ਰੀ ਤਰਸੇਮ ਸਿੰਘ ਭਿੰਡਰ ਨੇ ਵੀ ਆਪਣੇ ਵਿਚਾਰ ਰੱਖੇ।

ਰਾਹੁਲ ਨੇ ਪ੍ਰਧਾਨ ਮੰਤਰੀ ਅਹੁਦੇ ਨੂੰ ਦਾਗ਼ਦਾਰ ਕੀਤਾ : ਮਜੀਠੀਆ

www.sabblok.blogspot.com



ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀ ਤਾਜਪੋਸ਼ੀਲੁਧਿਆਣਾ, 1 ਅਕਤੂਬਰ ( ਬਿਉਰੋ) : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਾਂਗਰਸ ਦੇ 'ਕਾਕੇ' ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਪਾਰਟੀ ਦੀ ਸਰਕਾਰ ਦਾ ਵਿਰੋਧ ਕਰ ਕੇ ਜਿਥੇ ਪ੍ਰਧਾਨ ਮੰਤਰੀ ਦੀ 'ਪੱਗ' ਨੂੰ ਹੱਥ ਪਾਉਣ ਦੇ ਤੁਲ ਕਾਰਵਾਈ ਕੀਤੀ ਹੈ, ਉਥੇ ਰਾਹੁਲ ਦੇ ਬਿਆਨ ਤੋਂ ਪਾਰਟੀ ਦੀ ਅੰਦਰੂਨੀ ਖ਼ਾਨਾਜੰਗੀ ਵੀ ਜੱਗ ਜ਼ਾਹਰ ਹੋਈ ਹੈ।

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ ਭਾਗ ਸਿੰਘ ਮਾਨਗੜ੍ਹ ਤੇ ਵਾਈਸ ਚੇਅਰਮੈਨ ਸ ਪਰਮਿੰਦਰ ਸਿੰਘ ਰੰਗੀਆਂ ਅਤੇ ਬਲਾਕ ਸੰਮਤੀ ਲੁਧਿਆਣਾ-2 ਦੀ ਚੇਅਰਪਰਸਨ ਸ੍ਰੀਮਤੀ ਹਰਪਾਲ ਕੌਰ ਮੰਗਲੀ ਅਤੇ ਵਾਈਸ ਚੇਅਰਮੈਨ ਸ੍ਰੀ ਸ਼ਾਦੀ ਰਾਮ ਨੂੰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਅਹੁਦੇ ਸੰਭਾਲਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਮਜੀਠੀਆ ਨੇ ਕਿਹਾ, ''ਇੱਕ ਪਾਸੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਰੁਤਬੇ ਨੂੰ ਦਾਗ਼ਦਾਰ ਕਰ ਰਿਹਾ ਹੈ ਤਾਂ ਦੂਜੇ ਪਾਸੇ ਉਸ ਦੀ ਮਾਤਾ ਸੋਨੀਆ ਗਾਂਧੀ ਕਹਿ ਰਹੀ ਹੈ ਕਿ ਅਸੀ ਪ੍ਰਧਾਨ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਕਾਂਗਰਸ ਦੇ ਇਹ ਦੂਹਰੇ ਮਾਪਦੰਡ ਲੋਕਾਂ ਦੇ ਗਲ 'ਚੋਂ ਨਹੀਂ

ਉਤਰ ਰਹੇ।'' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਨੂੰ ਢਾਹ ਲਾ ਕੇ ਡਾ. ਮਨਮੇੋਹਨ ਸਿੰਘ ਦੀ ਪੱਗ ਨੂੰ ਹੱਥ ਪਾਉਣ ਦੇ ਤੁਲ ਕੀਤੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਨਿਖੇਧੀ ਕਰਦਾ ਹੈ।

ਸ. ਮਜੀਠੀਆ ਨੇ ਨਾਲ ਹੀ ਕਿਹਾ ਕਿ ਕਾਂਗਰਸ ਦਾ ਦੋ-ਮੂੰਹੀ ਹੋਣਾ ਹੀ ਇਸ ਨੂੰ ਆਗਾਮੀ ਚੋਣਾਂ 'ਚ ਲੈ ਡੁੱਬੇਗਾ। ਲਾਲੂ ਪ੍ਰਸ਼ਾਦ ਯਾਦਵ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਉਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਿਰਫ਼ ਏਨਾ ਹੀ ਕਹਿ ਸਕਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਾ ਹੈ ਅਤੇ ਇਸ ਕਾਰਵਾਈ ਨਾਲ ਦੋਗਲੀ ਤੇ ਘਪਲੇਬਾਜ਼ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਅਤੇ ਦੂਹਰੇ ਮਾਪਦੰਡ ਲੋਕਾਂ ਸਾਹਵੇਂ ਪ੍ਰਤੱਖ ਹੋਏ ਹਨ।

ਇਸ ਤੋਂ ਪਹਿਲਾਂ ਸ਼ੁਕਰਾਨੇ ਵਜੋਂ ਕਰਵਾਏ ਗਏ ਪਾਠ ਦੇ ਭੋਗ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਲ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਰ ਵਰਗ ਦੇ ਈਮਾਨਦਾਰ, ਮਿਹਨਤੀ ਦੇ ਸਿਦਕੀ ਵਰਕਰਾਂ ਦਾ ਸਨਮਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਬਣਦੇ ਅਹੁਦਿਆਂ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿੱਚ ਲੋਕਾਂ ਲਈ ਸੇਵਾ ਭਾਵ ਨਾਲ ਕੰਮ ਕਰਨ ਵਾਲੇ ਵਰਕਰਾਂ ਦੀ ਚੋਣ ਕਰੜੀ ਪਰਖ 'ਤੇ ਕਰ ਕੇ ਅਹੁਦੇ ਦਿੱਤੇ ਜਾਂਦੇ ਹਨ ਜਿਸ ਦਾ ਸਬੂਤ ਲੁਧਿਆਣਾ ਤੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਹਿ ਚੁੱਕੇ ਤੇ ਮੌਜੂਦਾ ਵਿਧਾਇਕ ਸ. ਮਨਪ੍ਰੀਤ ਸਿੰਘ ਇਆਲੀ ਹਨ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ 'ਚ ਵਧੀਆ ਤੇ ਪ੍ਰੇਰਨਾਤਮਕ ਕੰਮਾਂ ਕਰ ਕੇ ਪ੍ਰਧਾਨ ਮੰਤਰੀ ਐਵਾਰਡ ਨਾਲ ਸਨਮਾਨਿਆ ਗਿਆ ਜਦ ਕਿ ਕਾਂਗਰਸ ਵਿੱਚ ਅਹੁਦੇ ਵੰਡਣ ਸਮੇਂ ਵੱਖਰਾ ਹੀ ਤਰੀਕਾ ਵਰਤਿਆ ਜਾਂਦਾ ਹੈ। ਉਨ੍ਹਾਂ ਸਰਬਸਮੰਤੀ ਨਾਲ ਚੁਣੇ ਗਏ ਉਕਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਅਹੁਦੇਦਾਰਾਂ ਨੂੰ ਇਲਾਕੇ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਹੋਰਨਾਂ ਆਗੂਆਂ ਦਾ ਸਹਿਯੋਗ ਤੇ ਸਲਾਹ ਲੈ ਕੇ ਅਤੇ ਲੋਕਾਂ ਦੀ ਮਰਜ ਪਛਾਣ ਕੇ ਈਮਾਨਦਾਰੀ ਤੇ ਸ਼ਿੱਦਤ ਨਾਲ ਕੰਮ ਕਰਨ ਲਈ ਕਿਹਾ ਅਤੇ ਉਮੀਦ ਜਤਾਈ ਕਿ ਉਹ ਵੀ ਪਿਛਲੀ ਜ਼ਿਲ੍ਹਾ ਪ੍ਰੀਸ਼ਦ ਟੀਮ ਵਾਂਗ ਪੰਜਾਬ ਲਈ ਇਸ ਤੋਂ ਵੱਡਾ ਐਵਾਰਡ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਸੋਚ 'ਤੇ ਪਹਿਰਾ ਦਿੰਦਿਆਂ ਉਕਤ ਅਹੁਦੇਦਾਰਾਂ ਦਾ ਸਰਬਸੰਮਤੀ ਨਾਲ ਚੁਣੇ ਜਾਣਾ ਲੁਧਿਆਣਾ ਜ਼ਿਲ੍ਹੇ 'ਚ ਪਾਰਟੀ ਦੀ ਇਕਜੁਟਤਾ ਨੂੰ ਭਲੀਭਾਂਤ ਦਰਸਾਉਂਦਾ ਹੈ। ਉਨ੍ਹਾਂ ਪਿਛਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਉਮੀਦ ਪ੍ਰਗਟਾਈ ਕਿ ਲੁਧਿਆਣਾ ਜ਼ਿਲ੍ਹੇ ਦੇ ਦਿਹਾਤੀ ਖੇਤਰ ਦਾ ਵੱਧ ਤੋਂ ਵੱਧ ਵਿਕਾਸ ਕਰਨ ਲਈ ਨਵੇਂ ਅਹੁਦੇਦਾਰ ਇਕਜੁਟ ਹੋ ਕੇ ਕੰਮ ਕਰਨਗੇ ਅਤੇ ਲੋਕਾਂ ਦੀ ਆਸਾਂ 'ਤੇ ਖਰਾ ਉਤਰਨਗੇ।

ਸਮਾਗਮ ਨੂੰ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਦਾਖਾ ਸ. ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਜਗਰਾਉ. ਸ੍ਰੀ ਐਸ.ਆਰ. ਕਲੇਰ, ਵਿਧਾਇਕ ਲੁਧਿਆਣਾ ਪੂਰਬੀ ਸ. ਰਣਜੀਤ ਸਿੰਘ ਢਿੱਲੋ, ਵਿਧਾਇਕ ਹਲਕਾ ਗਿੱਲ ਸ. ਦਰਸ਼ਨ ਸਿੰਘ ਸ਼ਿਵਾਲਿਕ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਜਗਜੀਵਨ ਸਿੰਘ ਖੀਰਨੀਆ, ਰਾਏਕੋਟ ਦੇ ਇੰਚਾਰਜ ਸ. ਬਿਕਰਮਜੀਤ ਸਿੰਘ ਖ਼ਾਲਸਾ, ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਦਿਹਾਤੀ ਤੇ ਚੇਅਰਮੈਨ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਸ. ਸੰਤਾ ਸਿੰਘ ਉਮੈਦਪੁਰੀ, ਸ. ਭਾਗ ਸਿੰਘ ਮਾਨਗੜ੍ਹ ਅਤੇ ਸ੍ਰੀ ਪਰਮਿੰਦਰ ਸਿੰਘ ਰੰਗੀਆਂ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਨਵੇਂ ਅਹੁਦੇਦਾਰਾਂ ਨੇ ਮੁੱਖ ਮਹਿਮਾਨ ਸਣੇ ਪੁੱਜੇ ਹੋਰਨਾਂ ਪਤਵੰਤਿਆਂ ਨੂੰ ਸਿਰੋਪਾਉ ਅਤੇ ਸ੍ਰੀ ਸਾਹਿਬ ਭੇਟ ਕੇ ਸਨਮਾਨਤ ਕੀਤਾ।

ਸਮਾਗਮ ਦੌਰਾਨ ਨਗਰ ਨਿਗਮ ਦੇ ਮੇਅਰ ਸ. ਗੁਰਚਰਨ ਸਿੰਘ ਗੋਹਲਵੜੀਆ, ਸ. ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ, ਸ. ਸੁਖਵਿੰਦਰ ਸਿੰਘ ਗਰੇਵਾਲ ਤੇ ਸ. ਚਰਨ ਸਿੰਘ ਆਲਮਗੀਰ (ਦੋਵੇ ਐਸ.ਜੀ.ਪੀ.ਸੀ ਮੈਬਰ), ਸ. ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਟ, ਸ. ਸਿਮਰਨਜੀਤ ਸਿੰਘ ਢਿੱਲੋਂ, ਗੁਰਦੀਪ ਸਿੰਘ ਗੋਸ਼ਾ, ਸ. ਯਾਦਵਿੰਦਰ ਸਿੰਘ ਯਾਦੂ (ਤਿੰਨੋ ਸੀਨੀਅਰ ਯੂਥ ਅਕਾਲੀ ਆਗੂ), ਸ੍ਰੀ ਹਰਪ੍ਰੀਤ ਸਿੰਘ ਸ਼ਿਵਾਲਿਕ, ਬਾਬਾ ਜਗਰੂਪ ਸਿੰਘ, ਸ੍ਰੀ ਇੰਦਰਮੋਹਨ ਸਿੰਘ ਕਾਦੀਆ, ਸ੍ਰੀ ਰਛਪਾਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਬਰ ਅਤੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਮੌਜੂਦ ਸਨ। 








ਕੁਮਾਰ ਰਾਹੁਲ ਨੇ ਡੀ.ਜੀ.ਐਸ.ਈ.ਵੱਲੋਂ ਅਹੁਦਾ ਸੰਭਾਲਿਆ

www.sabblok.blogspot.com

 


ਚੰਡੀਗੜ੍ਹ, 1 ਅਕਤੂਬਰ (ਗਗਨਦੀਪ ਸੋਹਲ) : ਸ੍ਰੀ ਕੁਮਾਰ ਰਾਹੁਲ ਨੇ ਅੱਜ ਡਾਇਰੈਕਟਰ ਜਨਰਲ ਸਕੂਲ ਸਿੱਖਿਆ (ਡੀ.ਜੀ.ਐਸ.ਈ.) ਵੱਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸਨ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਕੁਮਾਰ ਰਾਹੁਲ ਇਸ ਅਹੁਦੇ ਤਹਿਤ ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਿਆਮਿਕ ਸਿੱਖਿਆ, ਆਈ.ਸੀ.ਟੀ., ਮਿਡ ਡੇ ਮੀਲ ਅਤੇ ਐਜੂਸੈਟ ਦਾ ਕੰਮ ਦੇਖਣਗੇ।

ਗਰਭਵਤੀ ਮਾਵਾਂ ਅਤੇ ਨਵਜੰਮੇਂ ਬੱਚਿਆਂ ਦੀ ਸੌ ਫੀਸਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ

www.sabblok.blogspot.com

alt
ਰੂਪਨਗਰ, 01 ਅਕਤੂਬਰ - ਜ਼ਿਲ੍ਹੇ ਵਿੱਚ ਗਰਭਵਤੀ ਮਾਵਾਂ ਅਤੇ ਨਵਜੰਮੇਂ ਬੱਚਿਆਂ ਦੀ ਸੌ ਫੀਸਦੀ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾਵੇ। ਇਹ ਪ੍ਰੇਰਣਾ ਅਮਰਜੀਤ ਸਿੰਘ ਸ਼ਾਹੀ ਵਧੀਕ ਡਿਪਟੀ ਕਮਿਸ਼ਨਰ ਰੁਪਨਗਰ ਨੇ ਜਿਲ੍ਹੇ ਦੇ ਸਿਹਤ ਅਧਿਕਾਰੀਆਂ ਨੂੰ ਜ਼ਿਲ੍ਹਾ ਹੈਲਥ ਸੋਸਾਇਟੀ ਦੀ ਮੀਟਿੰਗ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਪੂਰਾ ਮਹੀਨਾ ਲਗਾਏ ਜਾ ਰਹੇ ਹਨ। ਇਸ ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਐਨ ਸੀ ਸੀ ਅਕੈਡਮੀ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਅਕੈਡਮੀ ਵਿੱਚ ਵੀ ਖੂਨਦਾਨ ਕੈਂਪ ਲਗਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਅਕਤੂਬਰ ਮਹੀਨੇ ਦੌਰਾਨ ਪਿੰਡਾਂ ਵਿੱਚ ਗਰਾਮ ਸਭਾਵਾਂ ਦੇ ਜਨਰਲ ਇਜਲਾਸ ਕੀਤੇ ਜਾਣੇ ਹਨ। ਇਸ ਲਈ ਇਸ ਦੌਰਾਨ ਪਿੰਡਾਂ ਦੇ ਵਸਨੀਕਾਂ ਨੂੰ ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਾਂ ਤੇ ਤੇਜ਼ਾਬ ਵੇਚਣ ਦੀ ਮਨਾਹੀ ਹੈ। ਇਸ ਲਈ ਇਸ ਦੀ ਵੱਧ ਤੋਂ ਵੱਧ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਤੰਬਾਕੂ ਕੰਟਰੋਲ ਐਕਟ ਦੀ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਇਸ ਐਕਟ ਅਧੀਨ ਕੀਤੇ ਗਏ ਚਲਾਨਾਂ/ਚੈਕਿੰਗਾਂ ਦੀ ਰਿਪੋਰਟ ਨਾ ਭੇਜਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਰਿਪੋਰਟ ਹਰ ਮਹੀਨੇ ਦੀ 5 ਤਰੀਕ ਤੱਕ ਸਿਵਲ ਸਰਜਨ ਦਫਤਰ ਵਿਖੇ ਪੁੱਜ ਜਾਣੀ ਚਾਹੀਦੀ ਹੈ। ਸ਼ਾਹੀ ਨੇ ਦੱਸਿਆ ਕਿ ਸਰਕਾਰ ਵੱਲੋਂ ਭਰੂਣ ਹੱਤਿਆ ਰੋਕਣ ਅਤੇ ਲਿੰਗ ਅਨੁਪਾਤ ਨੂੰ ਠੀਕ ਕਰਨ ਲਈ ਬਾਲੜੀ ਰਖਿਅਕ ਯੋਜਨਾ ਸਕੀਮ ਚਲਾਈ ਹੈ। ਇਸ ਸਕੀਮ ਅਧੀਨ ਕਿਸੇ ਪਰਿਵਾਰ ਵਿੱਚ ਇੱਕ ਲੜਕੀ ਪੈਦਾ ਹੋਵੇ ਤੇ ਉਸ ਨੇ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਅਪਨਾਇਆ ਹੋਵੇ ਅਤੇ ਇਨਕਮ ਟੈਕਸ ਨਾ ਦਿੰਦਾ ਹੋਵੇ ਉਸ ਪਰਿਵਾਰ ਦੀ ਲੜਕੀ ਨੂੰ 18 ਸਾਲ ਦੀ ਉਮਰ ਤੱਕ 500 ਰੁਪਏ ਮਹੀਨਾ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਵਿੱਚ ਦੋ ਲੜਕੀਆਂ ਤੋਂ ਬਾਅਦ ਪਰਿਵਾਰ ਨਿਯੌਜਨ ਦਾ ਪੱਕਾ ਤਰੀਕਾ ਅਪਨਾ ਲਿਆ ਹੋਵੇ ਤਾਂ ਉਹਨਾਂ ਦੋਨੋ ਲੜਕੀਆਂ ਨੂੰ 18 ਸਾਲ ਦੀ ਉਮਰ ਤੱਕ ਇੱਕ ਹਜਾਰ ਰੁਪਿਆ ਪ੍ਰਤੀ ਮਹੀਨਾ ਵਿਤੀ ਸਹਾਇਤਾ ਦਿਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ 26 ਕੇਸ ਚੱਲ ਰਹੇ ਹਨ ਅਤੇ ਇੱਕ ਕੇਸ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਜਨਨੀ ਸੁਰਖਿੱਆ ਯੋਜ਼ਨਾ ਸਕੀਮ ਦਾ ਜਾਇਜਾ ਲੈਂਦਿਆਂ ਸ਼ਾਹੀ ਨੇ ਦੱਸਿਆ ਕਿ ਇਸ ਅਧੀਨ ਬੀ ਪੀ ਐਲ ਅਤੇ ਐਸ ਸੀ, ਬੀ ਪੀ ਐਲ ਤੇ ਏ ਪੀ ਐਲ ਪਰਿਵਾਰਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਮਾਲੀ ਸਹਾਇਤਾ ਦਿਤੀ ਜਾਂਦੀ ਹੈ ਜਿਸ ਅਨੁਸਾਰ ਪਿੰਡ ਦੀਆਂ ਔਰਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਡਿਲੀਵਰੀ ਕਰਾਉਣ ਤੇ 700 ਰੁਪਏ ਸ਼ਹਿਰ ਦੀਆਂ ਔਰਤਾਂ ਨੂੰ 600 ਅਤੇ ਘਰ ਵਿੱਚ ਡਿਲੀਵਰੀ ਹੋਣ ਤੇ 500 ਰੁਪਏ ਦਿੱਤੇ ਜਾਂਦੇ ਹਨ। ਊਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 341 ਲਾਭਪਾਤਰੀਆਂ ਨੂੰ ਇਹ ਸਹੂਲਤ ਮੁਹਾਇਆ ਕਰਵਾਈ ਗਈ ਹੈ। ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰੀ ਸੰਸਥਾਵਾਂ ਵਿਚ ਗਰਭਵਤੀ ਮਹਿਲਾਵਾਂ ਅਤੇ ਨਵ ਜਨਮੇਂ ਬੱਚਿਆਂ ਲਈ ਬਿੰਨਾਂ ਖਰਚੇ ਤੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਦੀਆਂ ਹਨ। ਇਸ ਪ੍ਰੋਗਰਾਮ ਤਹਿਤ ਗਰਭਵਤੀ ਮਹਿਲਾਵਾਂ ਲਈ ਜਣੇਪੇ ਦੌਰਾਨ ਇਲਾਵਾ ਮੁਫਤ ਉਪਰੇਸ਼ਨ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੁਫਤ ਦਵਾਈਆ ਅਤੇ ਡਿਸਪੋਸੇਬਲ ਸਮਾਨ ਦਿਤਾ ਜਾਂਦਾ ਹੈ, ਮੁਫਤ ਟੈਸਟ (ਖੂਨ, ਪਿਸ਼ਾਬ ਅਤੇ ਅਲਟਰਾਸਾਉਂਡ), ਕੀਤਾ ਜਾਂਦਾ ਹੈ, ਨਾਰਮਲ ਜਣੇਪੇ ਦੀ ਸੂਰਤ ਵਿੱਚ 3 ਦਿਨਾਂ ਤੱਕ ਅਤੇ ਸਜੇਰੀਅਨ ਹੋਣ ਤੇ 7 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹਿਣ ਤੇ ਖਾਣਾ ਮੁਫਤ ਦਿਤਾ ਜਾਂਦਾ ਹੈ, ਲੋੜ ਪੈਣ ਤੇ ਮੁਫਤ ਖੂਨ ਵੀ ਚੜ੍ਹਾਇਆ ਜਾਂਦਾ ਹੈ ਅਤੇ ਮੁਫਤ ਟਰਾਂਸਪੋਰਟ ਦੀ ਸੁਵਿਧਾ ਘਰ ਤੋਂ ਸਿਹਤ ਸੰਸਥਾ ਤੱਕ ਤੇ ਰੇਫਰ ਹੋਣ ਦੀ ਸੂਰਤ ਵਿੱਚ ਦੂਜੀ ਸਿਹਤ ਸੰਸਥਾ ਤੱਕ ਜਾਣ ਤੇ ਘਰ ਵਾਪਸੀ ਤੱਕ ਦੀ ਸਹੁਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਸਪਤਾਲ ਦੇ ਯੂਜਰ ਚਾਰਜਿਜ ਤੋਂ ਪੂਰੀ ਤਰ੍ਹਾਂ ਛੋਟ ਦਿਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਿਮਾਰ ਨਵ ਜੰਮੇਂ ਬੱਚਿਆਂ ਲਈ ਜਨਮ ਤੋਂ 30 ਦਿਨਾ ਤੱਕ ਦੀ ਮੁਫਤ ਸਿਹਤ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਮੁਫਤ ਇਲਾਜ਼, ਮੁਫਤ ਦਵਾਈਆਂ ਅਤੇ ਹੋਰ ਡਿਸਪੋਸੇਬਲ ਸਮਾਨ, ਮੁਫਤ ਟੈਸਟ, ਲੋੜ ਪੈਣ ਤੇ ਮੁਫਤ ਖੂਨ ਚੜਾਉਣ ਦੀ ਸੁਵਿਧਾ, ਮੁਫਤ ਟਰਾਂਸਪੋਰਟ ਦੀ ਸੁਵਿਧਾ, ਘਰ ਤੋਂ ਸਿਹਤ ਸੰਸਥਾ ਤੱਕ ਤੇ ਰੈਫਰ ਹੋਣ ਦੀ ਸੂਰਤ ਵਿੱਚ ਦੂਜੀ ਸਿਹਤ ਸੰਸਥਾ ਤੱਕ ਜਾਣ ਤੇ ਘਰ ਵਾਪਸੀ ਤੱਕ ਦੀ ਸਹੂਲਤ , ਹਸਪਤਾਲ ਦੇ ਯੁਜਰ ਚਾਰਜਿਜ ਤੋਂ ਪੂਰੀ ਤਰ੍ਹਾਂ ਛੋਟ ਦਿਤੀ ਜਾਂਦੀ ਹੈ। ਮੀਟਿੰਗ ਦੌਰਾਨ ਡਾ ਰਜਨੀਸ਼ ਸੂਦ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪਿਛਲੇ ਦਿਨੀ ਲਗਾਏ ਗਏ ਕੈਂਸਰ ਜਾਂਚ ਕੈਂਪ ਦੌਰਾਨ 787 ਸ਼ੱਕੀ ਵਿਅਕਤੀਆਂ ਦਾ ਚੈਕਅਪ ਕੀਤਾ ਗਿਆ। ਇੰਨਾਂ ਵਿਚੋਂ 407 ਵਿਅਕਤੀ 28 ਸਤੰਬਰ ਨੂੰ ਜਦਕਿ 380 ਵਿਅਕਤੀਆਂ ਦੀ ਰਜਿਸਟ੍ਰੇਸ਼ਨ 29 ਸਤੰਬਰ ਨੂੰ ਕੀਤੀ ਗਈ। ਤੰਬਾਕੂ ਕੰਟਰੋਲ ਐਕਟ ਦੀ ਮੀਟਿੰਗ ਦੌਰਾਨ ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕੋਈ 107 ਚਲਾਨ ਕੀਤੇ ਗਏ ਜਿੰਨਾਂ ਤੋਂ 3940 ਰੁਪਏ ਜੁਰਮਾਨਾਂ ਵਸੂਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਆਇਰਨ ਤੇ ਫੋਲਿਕ ਏਸਿਡ ਦੀਆਂ ਗੋਲੀਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹ ਗੋਲੀਆਂ ਲਾਭਪਾਤਰੀਆਂ ਤੱਕ ਪਹੁੰਚਾਉਣੀਆਂ ਯਕੀਨੀ ਬਨਾਉਣ ਲਈ ਕਿਹਾ। ਡਾ ਸੂਦ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਅਲਬੰਡਾ ਜ਼ੋਲ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ। ਡਾ ਸੂਦ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ 8 ਪ੍ਰਾਇਮਰੀ ਹੈਲਥ ਸੈਂਟਰਾਂ ਅਮਰੋਲੀ, ਕਾਹਨਪੁਰ ਖੂਹੀ, ਭਰਤਗੜ੍ਹ, ਪੁਰਖਾਲੀ, ਕੀਰਤਪੁਰਸਾਹਿਬ, ਢੇਰ, ਸਹਿਜੋਵਾਲ, ਭਲਾਣ ਵਿਖੇ, ਤਿੰਨ ਸੀ ਐਚ ਸੀ ਸ੍ਰੀ ਚਮਕੌਰ ਸਾਹਿਬ, ਨੂਰਪੂਰਬੇਦੀ ਤੇ ਭਲਾਣ ਵਿਖੇ ਅਤੇ ਤਿੰਨ ਸਿਵਲ ਹਸਾਪਤਾਲਾਂ ਰੂਪਨਗਰ, ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 24 ਘੰਟੇ ਇਨਸਟੀਚਿਊਸ਼ਨਲ ਡਿਲੀਵਰੀ ਦੀ ਸਹੂਲਤ ਉਪਲਬਧ ਹੈ ਜਿਥੇ ਕਿ ਪੂਰਾ ਹਫਤਾ ਡਿਲੀਵਰੀ ਕੀਤੀ ਜਾਂਦੀ ਹੈ। ਮੀਟਿੰਗ ਦੋਰਾਨ ਡਰੱਗ ਇੰਸਪੈਕਟਰ ਮੈਡਮ ਨੇਹਾ ਸ਼ੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲਗਭਗ 400 ਰੀਟੇਲ ਦਵਾਈਆਂ ਦੀਆਂ ਦੁਕਾਨਾ ਅਤੇ 36 ਹੋਲ ਸੇਲ ਦਵਾਈਆਂ ਵੇਚਣ ਵਾਲੇ ਹਨ। ਊਨ੍ਹਾ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 30 ਦੁਕਾਨਾਂ ਦੀ ਚੈਂਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 8 ਦਵਾਈਆਂ ਦੇ ਸੈਂਪਲ ਲਏ ਗਏ। ਇਸ ਮੀਟਿੰਗ ਦੋਰਾਨ ਡਾ ਰਜਨੀਸ਼ ਸੂਦ ਸਿਵਲ ਸਰਜਨ ਰੂਪਨਗਰ, ਰਮਿੰਦਰ ਸਿੰਘ ਪੁਲਿਸ ਕਪਤਾਨ, ਡਾ ਬਲਜੀਤ ਸਿੰਘ, ਡਾ ਗੁਰਮਹਿੰਦਰ ਸਿੰਘ, ਐਸ ਐਸ ਬਾਹੀਆ ਆਬਕਾਰੀ ਤੇ ਕਰ ਅਫਸਰ, ਅਮਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ,ਰੀਤਿਕਾ ਗਰੋਵਰ, ਮੈਡਮ ਨਵਦੀਪ ਕੌਰ ਡਰਗ ਕੰਟਰੋਲਰ ਰੂਪਨਗਰ, ਸ਼੍ਰੀ ਚਮਕੌਰ ਸਾਹਿਬ ਦੀ ਐਨ ਜੀ ਓੁ ਤੋਂ ਆਰ ਸੀ ਢੰਡ ਅਤੇ ਹੋਰ ਅਧਿਕਾਰੀ ਮੀਟਿੰਗ ਵਿੱਚ ਸਨ।

ਡੀ.ਏ. ਦੀ ਮੰਗ ਨੂੰ ਲੈ ਕੇ ਪੰਜਾਬ ਸਕੱਤਰੇਤ ਮੁਲਾਜ਼ਮਾਂ ਵਲੋਂ ਜਬਰਦਸਤ ਰੈਲੀ

www.sabblok.blogspot.com


3 ਅਕਤੂਬਰ ਨੂੰ ਫਿਰ ਰੈਲੀ ਕਰਨ ਦਾ ਐਲਾਨ

 


ਚੰਡੀਗੜ੍ਹ 1 ਅਕਤੂਬਰ (ਗਗਨਦੀਪ ਸੋਹਲ) ਪੰਜਾਬ ਸਿਵਲ ਸਕੱਤਰੇਤ ਵਿਖੇ ਤੇਨਾਤ ਸਾਰੇ ਵਿਭਾਗਾਂ ਦੇ ਮੁਲਾਜਮਾ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇਥੇ ਦੁਪਿਹਰ ਸਮੇੱ ਜਬਰਦਸਤ ਰੈਲੀ ਕੀਤੀ ਅਤੇ ਨਾਅਰੇਬਾਜੀ ਕਰਦੇ ਹੋਏ ਪੰਜਾਬ ਸਰਕਾਰ ਤੱੋ 18 ਫੀਸਦੀ ਡੀ.ਏ.ਦੀ ਕਿਸ਼ਤਾਂ ਅਤੇ ਤਨਖਾਹ ਕਮਿਸ਼ਨ ਦੇ ਬਕਾਏ ਦੇਣ ਦੀ ਮੰਗ ਕੀਤੀ। ਇਸ ਦੋਰਾਨ ਸੰਯੁਕਤ ਐਕਸ਼ਨ ਕਮੇਟੀ ਦੇ ਚੀਫ ਕਨਵੀਨਰ ਕਰਨੈਲ ਸਿੰਘ ਸੈਣੀ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਪਰਮਦੀਪ ਸਿੰਘ ਭਬਾਤ, ਜਨਰਲ ਸਕੱਤਰ ਗੁਰਵਿੰਦਰ ਜੋਹਲ, ਸੁਰਜੀਤ ਸਿੰਘ ਸੀਤਲ, ਜਸਪ੍ਰੀਤ ਸਿੰਘ ਰੰਧਾਵਾ, ਭਗਵੰਤ ਸਿੰਘ ਬਦੇਸਾਂ, ਰਵਿੰਦਰ ਅਰੋੜਾ, ਵਿੱਤੀ ਕਮਿਸਨਰ ਸਕੱਤਰੇਤ ਦੇ ਪ੍ਰਧਾਨ ਭੁਪਿੰਦਰ ਸਿੰਘ, ਰੁਪਿੰਦਰ ਰੂਪੀ, ਜਗਮੋਹਨ ਸਿੰਘ, ਸੀਨੀਅਰ ਮੁਲਾਜਮ ਆਗੂ ਸੱਜਣ ਸਿੰਘ, ਮਨਿਸਟੀਰੀਅਲ ਸਰਵਿਸਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਵੰਤ ਸਿੰਘ, ਮਿਥੁਨ ਚਾਵਲਾ, ਸਲਾਹਕਾਰ ਗੁਰਨਾਮ ਸਿੰਘ ਬਜਹੇੜੀ, ਨੇਤਰ ਸਿੰਘ, ਦਰਜਾ-4 ਦੇ ਪ੍ਰਧਾਨ ਸ਼ਾਮ ਸਿੰਘ ਤੇ ਜਨਰਲ ਸਕੱਤਰ ਜਸਬੀਰ ਸਿੰਘ ਦਾਉੱ, ਪਰਮਜੀਤ ਸਿੰਘ ਭੁੱਡਾ, ਨੇ ਕਿਹਾ ਕਿ ਕੇਦਰ ਸਰਕਾਰ ਨੇ ਆਪਣੇ ਮੁਲਾਜਮਾਂ ਨੂੰ ਜਨਵਰੀ ਤੋ 8 ਫੀਸਦੀ ਅਤੇ ਜੁਲਾਈ ਤੋ 10 ਫੀਸਦੀ ਡੀ.ਏ.ਦੇ ਦਿੱਤਾ ਹੈ। ਇਸ ਉਪਰੰਤ ਪੰਜਾਬ ਦੇ ਗਵਾਂਢੀ ਰਾਜ ਹਰਿਆਣਾ, ਹਿਮਾਚਲ ਅਤੇ ਯੂ.ਟੀ.ਨੇ ਵੀ ਡੀ.ਏ. ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਪੰਜਾਬ ਸਰਕਾਰ ਹੀ ਹੈ ਜਿਸ ਨੇ ਹਾਲੇ ਤੱਕ ਆਪਣੇ ਮੁਲਾਜਮਾਂ ਨੂੰ ਡੀ.ਏ.ਦੀ ਕਿਸ਼ਤ ਨਹੀ ਦਿੱਤੀ। ਇਸ ਤੋ ਇਲਾਵਾ ਪੰਜਾਬ ਸਕੱਤਰੇਤ ਵਿਖੇ 4-9-14 ਏ.ਸੀ.ਪੀ. ਦੇ ਕੇਸ ਵੀ ਲੰਮੇ ਸਮੇ ਤੋ ਲੰਬਿਤ ਪਏ ਹਨ। ਜਿਥੇ ਸੱਤ ਸੀਨੀਅਰ ਸਹਾਇਕਾਂ ਦੀਆਂ ਆਸਾਮੀਆਂ ਹਨ। ਉਥੇ 2 ਮੁਲਾਜਮ ਕੰਮ ਕਰ ਰਹੇ ਹਨ। ਜਿਸ ਕਾਰਨ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈ.ਏ.ਐਸ ਅਧਿਕਾਰੀ ਕਦੋ ਦਾ ਤਨਖਾਹ ਕਮਿਸ਼ਨ ਦਾ ਏਰੀਅਰ ਲੈ ਕੇ ਖਾ ਚੁੱਕੇ ਹਨ ਇਸ ਤੋ ਇਲਾਵਾ ਉਨ੍ਹਾਂ ਨੂੰ ਡੀ.ਏ. ਅਤੇ ਬੱਚਿਆਂ ਦੀ ਪੜ੍ਹਾਂਈ ਲਈ ਐਜੁਕੇਸ਼ਨ ਅਲਾਉੱਸ ਵੀ ਸਰਕਾਰ ਨੇ ਦੇ ਦਿੱਤਾ ਹੈ ਪ੍ਰੰਤੂ ਜਦੋ ਮੁਲਾਜਮਾਂ ਨੂੰ ਡੀ.ਏ.ਜਾ ਕੁਝ ਹੋਰ ਦੇਣ ਦਾ ਸਮਾਂ ਆਉਦਾ ਹੈ ਤਾ ਖਜਾਨਾ ਖਾਲੀ ਹੋਣ ਦੇ ਬਹਾਨੇ ਘੜੇ ਜਾਦੇ ਹਨ। ਇਸ ਦੋਰਾਨ ਉਨ੍ਹਾਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਆਈ.ਏ.ਐਸ.ਅਧਿਕਾਰੀਆਂ ਨੂੰ ਮਿਲਣ ਵਾਲਾ ਡੀ.ਏ.ਆਦਿ ਭੱਤੇ ਮੁਲਾਜਮਾਂ ਨਾਲ ਜੋੜੇ ਜਾਣ। ਜਦੋ ਇਹ ਭੱਤੇ ਪੰਜਾਬ ਦੇ ਮੁਲਾਜਮਾਂ ਨੂੰ ਮਿਲਣ ਉਸ ਸਮੇੱ ਹੀ ਇਨ੍ਹਾਂ ਅਧਿਕਾਰੀਆਂ ਨੂੰ ਮਿਲਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੁਲਾਜਮਾਂ ਨੂੰ ਡੀ.ਏ. ਦੇਣ ਦਾ ਤੁਰੰਤ ਐਲਾਨ ਕਰੇ ਨਹੀ ਤਾ 3 ਅਕਤੂਬਰ ਨੂੰ ਫਿਰ ਦੁਬਾਰਾ ਪੰਜਾਬ ਸਿਵਲ ਸਕੱਤਰੇਤ ਵਿਖੇ ਸਵੇਰੇ ਦਫਤਰ ਖੁਲ੍ਹਣ ਤੋ ਪਹਿਲਾਂ ਰੈਲੀ ਕੀਤੀ ਜਾਵੇਗੀ।

ਸਰਕਾਰੀਆ ਮਾਮਲੇ ਤੇ ਕਾਂਗਰਸ ਪਾਰਟੀ ਅੰਦਰ ਕਸ਼ਮਕਸ਼ ਜਾਰੀ

www.sabblok.blogspot.com









ਇਕ ਸੂਬਾ ਕਾਂਗਰਸ ਮੀਤ ਪ੍ਰਧਾਨ ਨੇ ਪੂਰਿਆ ਸਰਕਾਰੀਆ ਦਾ ਪੱਖ

ਗਗਨਦੀਪ ਸੋਹਲ
ਚੰਡੀਗੜ੍ਹ, 1 ਅਕਤੂਬਰ : ਰਾਜਾਸਾਂਸੀ ਤੋਂ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਬਾਜਵਾ ਖਿਲਾਫ ਸੋਨੀਆ ਗਾਂਧੀ ਨੂੰ ਦਾਗੇ ਪੱਤਰ ਉਪਰੰਤ ਪਾਰਟੀ ਦੀ ਪੰਜਾਬ ਇਕਾਈ ਚ ਕਸ਼ਮਕਸ਼ ਜਾਰੀ ਹੈ ਤੇ ਇਸ ਸਬੰਧੀ ਖੁਦ ਬਾਜਵਾ ਵੀ ਸਿੱਧੇ ਤੌਰ ਤੇ ਕੁਝ ਕਹਿਣ ਤੋਂ ਬਚ ਰਹੇ ਹਨ। ਇਸ ਮਾਮਲੇ ਤੇ ਜਿਥੇ ਕਾਂਗਰਸ ਦੇ ਕਈ ਆਗੂ ਸਰਕਾਰੀਆ ਦੇ ਨਾਲ ਖੜ੍ਹੇ ਜਾਪ ਰਹੇ ਹਨ, ਉਥੇ ਇਕ ਕਾਂਗਰਸੀ ਮੀਤ ਪ੍ਰਧਾਨ ਨੇ ਵੀ ਸਰਕਾਰੀਆ ਦਾ ਪੱਖ ਪੂਰਦਿਆਂ ਕਿਹਾ ਹੈ ਕਿ ਬਾਜਵਾ ਨੂੰ ਚਾਹੀਦਾ ਸੀ ਕਿ ਉਹ ਨਰਾਜ਼ ਸਰਕਾਰੀਆ ਦਾ ਪੱਖ ਸੁਣਦੇ ਤੇ ਕਾਹਲੀ ਚ ਕਾਂਗਰਸੀ ਵਿਧਾਇਕਾਂ ਤੋਂ ਉਨ੍ਹਾਂ ਖਿਲਾਫ ਬਿਆਨ ਨਾ ਦਗਵਾਉਂਦੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਕਾਂਗਰਸੀ ਵਿਧਾਨਕਾਰਾਂ ਦੇ ਨਾਂ ਤੇ ਸਰਕਾਰੀਆ ਖਿਲਾਫ ਅਨੁਸ਼ਾਸਨੀ ਕਾਰਵਾਈ ਦਾ ਬਿਆਨ ਜਾਰੀ ਕੀਤਾ ਗਿਆ ਸੀ, ਉਨ੍ਹਾਂ ਚੋਂ ਕਈਆਂ ਨੇ ਇਸ ਬਿਆਨ ਤੋਂ ਪੱਲਾ ਝਾੜ ਲਿਆ ਸੀ। 
ਪਾਰਟੀ ਪ੍ਰਧਾਨ ਪ੍ਰਤਾਪ ਬਾਜਵਾ ਨੇ ਕਾਂਗਰਸ ਭਵਨ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਕਾਰੀਆ ਮਾਮਲੇ ਤੇ ਕਿਹਾ ਹੈ ਕਿ ਇਸ ਮਾਮਲੇ ਨੂੰ ਹਾਈਕਮਾਂਡ ਦੇਖੇਗੀ। ਇਹ ਪੁੱਛੇ ਜਾਣ ਤੇ ਕਿ ਕੀ ਤੁਸੀਂ ਸਰਕਾਰੀਆ ਦੀ ਹਾਈਕਮਾਂਡ ਕੋਲ ਸ਼ਿਕਾਇਤ ਕੀਤੀ ਹੈ ਤਾਂ ਉਨ੍ਹਾਂ ਕਿਹਾ ਕਿ ''ਮੈਂ ਕਿਸੇ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਇਹ ਤਾਂ ਸਰਕਾਰੀਆ ਨੇ ਪੱਤਰ ਸੋਨੀਆ ਗਾਂਧੀ ਨੂੰ ਲਿਖਿਆ ਹੈ ਤੇ ਉਹ ਪੱਤਰ ਤੁਹਾਡੇ ਤਕ ਲੀਕ ਕਿਸ ਤਰਾਂ ਹੋ ਗਿਆ ਜਾਂ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਵੀ ਗਿਆ ਹੈ ਜਾਂ ਨਹੀਂ, ਮੈਂ ਇਹ ਨਹੀਂ ਜਾਣਦਾ। ਮੈਂ ਤਾਂ ਪ੍ਰਧਾਨ ਬਣਨ ਤੋਂ ਬਾਦ ਦੋ ਵਾਰ ਸਰਕਾਰੀਆ ਦੇ ਘਰ ਜਾ ਕੇ ਆਇਆਂ ਹਾਂ।'' ਜਦੋਂ ਬਾਜਵਾ ਨੂੰ ਇਹ ਸੁਆਲ ਕੀਤਾ ਗਿਆ ਕਿ ਕੀ ਸੂਬਾ ਕਾਂਗਰਸ ਸਰਕਾਰੀਆ ਖਿਲਾਫ ਕੋਈ ਕਾਰਵਾਈ ਕਰੇਗੀ ਤਾਂ ਉਨ੍ਹਾਂ ਇਸ ਦੇ ਜੁਆਬ ਚ ਵੀ ਇਹੀ ਕਿਹਾ ਕਿ ਇਹ ਹਾਈਕਮਾਂਡ ਦੇਖੇਗੀ। ਬਾਜਵਾ ਨੇ ਕਿਹਾ ਕਿ ਉਹ ਹੁਣ ਸਰਕਾਰੀਆ ਦੇ ਕੋਲ ਨਹੀਂ ਜਾਣਗੇ ਪਰ ਉਨ੍ਹਾਂ ਨੂੰ ਮਿਲਣ ਲਈ ਬੁਲਾ ਸਕਦੇ ਹਨ। 
ਦੂਜੇ ਪਾਸੇ ਸਰਕਾਰੀਆ ਮੁੱਦੇ ਤੇ ਪੰਜਾਬ ਕਾਂਗਰਸ ਦੇ ਇਕ ਮੀਤ ਪ੍ਰਧਾਨ ਨੇ ਨਾਂ ਨਾ ਛਾਪੇ ਜਾਣ ਦੀ ਸ਼ਰਤ ਤੇ ਬਾਬੂਸ਼ਾਹੀ ਦੇ ਇਸ ਪ੍ਰਤਿਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਕਾਹਲੀ ਵਿਚ ਸਰਕਾਰੀਆ ਖਿਲਾਫ ਬਾਜਵਾ ਵਲੋਂ ਬਿਆਨ ਜਾਰੀ ਕਰਵਾਇਆ ਗਿਆ ਹੈ ਇਹ ਸਹੀ ਨਹੀਂ ਹੈ। ਜੇਕਰ ਪਾਰਟੀ ਦੇ ਕਿਸੇ ਆਗੂ ਨੂੰ ਲੀਡਰਸ਼ਿਪ ਨਾਲ ਕੋਈ ਨਰਾਜ਼ਗੀ ਜਾਂ ਰੋਸਾ ਹੈ ਤਾਂ ਪ੍ਰਤਾਪ ਬਾਜਵਾ ਨੂੰ ਚਾਹੀਦਾ ਹੈ ਕਿ ਉਸ ਦੀ ਗੱਲ ਸੁਣਨ ਤੇ ਉਸ ਦੇ ਗਿਲੇ ਸ਼ਿਕਵੇ ਦੂਰ ਕਰਨ। ਇਸ ਮੀਤ ਪ੍ਰਧਾਨ ਦਾ ਕਹਿਣਾ ਹੈ ਕਿ ਸਰਕਾਰੀਆ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ ਪਰ ਜਿਸ ਤਰ੍ਹਾਂ ਦਾ ਉਨ੍ਹਾਂ ਨਾਲ ਵਿਵਹਾਰ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਉਨ੍ਹਾਂ ਸਾਫ ਤੌਰ ਤੇ ਕਿਹਾ ਕਿ ਇਸ ਮਾਮਲੇ ਚ ਬਾਜਵਾ ਨੂੰ ਚਾਹੀਦਾ ਸੀ ਕਿ ਉਹ ਬਿਆਨ ਜਾਰੀ ਕਰਵਾਉਣ ਤੋਂ ਪਹਿਲਾਂ ਇਸ ਆਗੂ ਨਾਲ ਖੁਦ ਜਾ ਕੇ ਗੱਲ ਕਰਦੇ। ਇਸ ਆਗੂ ਦਾ ਮੰਨਣਾ ਹੈ ਕਿ ਪਾਰਟੀ ਦੇ ਮਸਲਿਆਂ ਨੂੰ ਲੋਕਾਂ ਚ ਉਛਾਲਣਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੈ। ਇਸ ਨਾਲ ਪਾਰਟੀ ਦਾ ਹੀ ਨੁਕਸਾਨ ਹੁੰਦਾ ਹੈ। 
ਸਰਕਾਰੀਆ ਖਿਲਾਫ ਬੀਤੇ ਦਿਨੀਂ ਕਾਂਗਰਸੀ ਵਿਧਾਇਕਾਂ ਦੇ ਨਾਂ ਤੇ ਦਾਗੇ ਬਿਆਨ ਤੋਂ ਬਾਦ ਕਈ ਵਿਧਾਇਕਾਂ ਨੇ ਮੀਡੀਆ ਨੂੰ ਫੋਨ ਤੇ ਸੰਪਰਕ ਕਰਕੇ ਕਿਹਾ ਸੀ ਕਿ ਇਸ ਬਿਆਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਬਾਜਵਾ ਨੇ ਕਿਹਾ ਕਿ ਉਹ ਅੱਜ ਹੀ ਸਵੇਰੇ ਵਾਪਸ ਆਏ ਹਨ ਤੇ ਉਨ੍ਹਾਂ ਨੇ ਇਨ੍ਹਾਂ ਆਗੂਆਂ ਨਾਲ ਇਸ ਸਬੰਧੀ ਗੱਲ ਕੀਤੀ ਹੈ ਤੇ ਸਭ ਨੇ ਇਸ ਬਿਆਨ ਨਾਲ ਸਹਿਮਤੀ ਜਤਾਈ ਹੈ। ਪਰ ਜਦੋਂ ਪੱਤਰਕਾਰਾਂ ਵਲੋਂ ਬਾਜਵਾ ਨੂੰ ਮੁੜ ਸੁਆਲ ਕੀਤਾ ਗਿਆ ਕਿ ਇਨ੍ਹਾਂ ਚੋਂ ਖੁਦ ਕਈ ਵਿਧਾਇਕਾਂ ਨੇ ਚੰਡੀਗੜ੍ਹ ਦੇ ਕਈ ਪੱਤਰਕਾਰਾਂ ਨੂੰ ਫੋਨ ਕਰਕੇ ਇਸ ਬਿਆਨ ਤੋਂ ਪੱਲਾ ਝਾੜਿਆ ਹੈ ਤਾਂ ਬਾਜਵਾ ਨੇ ਕਿਹਾ ਜਾਂ ਤੁਸੀਂ ਉਨ੍ਹਾਂ ਦੀ ਗੱਲ ਮੰਨ ਲਓ, ਜਾਂ ਮੇਰੀ।

ਬੱਚਿਆਂ ਨੂੰ ਮਾਰਨ ਦੀ ਧਮਕੀ ਦੇ ਕੇ ਭਾਬੀ ਨਾਲ ਕੀਤਾ ਜਬਰ-ਜ਼ਨਾਹ

www.sabblok.blogspot.com
ਜਗਰਾਓਂ – ਬੱਚਿਆਂ ਨੂੰ ਮਾਰਨ ਦੀ ਧਮਕੀ ਦੇ ਕੇ ਭਾਬੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦਿਓਰ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੌਕੀ ਅੱਡਾ ਰਾਏਕੋਟ ਦੇ ਇੰਚਾਰਜ ਸਤਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਚੁੰਗੀ ਨੰਬਰ 5 ਜਗਰਾਓਂ ਦੀ ਪਤਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸ ਦਾ ਪਤੀ ਕਿਸੇ ਮੀਟਿੰਗ ਸਬੰਧੀ ਬਾਹਰ ਗਿਆ ਹੋਣ ਕਾਰਨ ਉਹ ਆਪਣੇ ਕਮਰੇ ‘ਚ ਦੋਵੇਂ ਬੱਚਿਆਂ ਸਮੇਤ ਸੁੱਤੀ ਪਈ ਸੀ ਤਾਂ ਮੇਰੇ ਪਤੀ ਦੇ ਤਾਏ ਦਾ ਲੜਕਾ ਜਗਜੀਵਨ ਸਿੰਘ ਉਰਫ਼ ਜੋਤੀ ਪੁੱਤਰ ਅਵਤਾਰ ਸਿੰਘ ਵਾਸੀ ਚੁੰਗੀ ਨੰਬਰ 5 ਜਗਰਾਓਂ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਗਿਆ ਅਤੇ ਮੇਰੇ ਸੁੱਤੀ ਪਈ ‘ਤੇ ਹੀ ਮੇਰੀ ਚੁੰਨੀ ਨਾਲ ਮੂੰਹ ਬੰਦ ਕਰ ਦਿੱਤਾ। ਮੁਦਈ ਅਨੁਸਾਰ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੰਦਿਆਂ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਲੜਕੀ ਦਾ ਸਿਵਲ ਹਸਪਤਾਲ ਜਗਰਾਓਂ ਵਿਖੇ ਮੈਡੀਕਲ ਕਰਵਾ ਦਿੱਤਾ ਗਿਆ ਹੈ। ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਬੱਚੇ ਨੂੰ ਜਿੰਦਾ ਸਾੜਨ ਨੂੰ ਲੈ ਕੇ ਸੰਗਰੂਰ ਮੁਕੰਮਲ ਬੰਦ

www.sabblok.blogspot.com
ਸੰਗਰੂਰ 
ਸੰਗਰੂਰ – ਮਾਲੇਰਕੋਟਲਾ ‘ਚ ਇਕ ਬੱਚੇ ਨੂੰ ਜਿੰਦਾ ਸਾੜਨ ਦੇ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਜ਼ਿਲਾ ਸੰਗਰੂਰ ਮੁਕੰਮਲ ਬੰਦ ਰੱਖਿਆ। ਬੰਦ ਦਾ ਅਸਰ ਸਵੇਰੇ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ , ਜਿਸ ਵਿਚ ਜ਼ਿਆਦਾਤਰ ਵਪਾਰਿਕ, ਉਦਯੋਗਿਕ ਅਦਾਰਿਆਂ, ਸਕੂਲ ਅਤੇ ਕਾਲਜਾਂ ਨੂੰ ਬੰਦ ਰੱਖਿਆ ਗਿਆ ਹੈ। ਜਿਹੜੇ ਦੁਕਾਨਦਾਰ ਦੁਕਾਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀਆਂ ਦੁਕਾਨਾਂ ਜ਼ਬਰਦਸਤੀ ਬੰਦ ਕਰਵਾ ਦਿੱਤੀਆਂ ਗਈਆਂ। ਇਸ ਮੌਕੇ ‘ਤੇ ਸਿਹਤ ਮੰਤਰੀ ਸੁਰਜੀਤ ਸਿੰਘ ਜਿਆਣੀ ਨੇ ਸੋਮਵਾਰ ਨੂੰ ਸੰਗਰੂਰ ਵਿਖੇ ਵਾਪਰੀ ਇਸ ਦਰਦਨਾਕ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਇਹ ਘਟਨਾ ਇਕ ਚਾਲ ਹੈ, ਜਿਸ ਨੇ ਸਭ ਨੂੰ ਹਿਲਾ ਦਿੱਤਾ ਹੈ। ਜਿਆਣੀ ਨੇ ਭਰੋਸਾ ਦਵਾਇਆ ਕਿ ਜਿਸ ਨੇ ਵੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਬੰਦ ਦਾ ਅਸਰ ਸੰਗਰੂਰ ਤੋਂ ਇਲਾਵਾ ਧੂਰੀ ਅਤੇ ਬਰਨਾਲਾ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।

ਬੇਕਸੂਰ ਗ੍ਰਿਫਤਾਰ ਕੀਤੇ ਗਏ ਸਿੱਖ ਬੱਚਿਆਂ ਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਹਰ ਕੀਮਤ 'ਤੇ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਵਾਂਗੇ - ਮਾਨ

www.sabblok.blogspot.com
altਚੰਡੀਗੜ੍ਹ, 01 ਅਕਤੂਬਰ (ਭਟੋਆ) - ਉਪਰੋਕਤ ਫੋਟੋਗ੍ਰਾਫ ਵਿਚ ਨਜਰ ਆ ਰਹੀਆਂ ਬੀਬੀਆਂ ਉਨ੍ਹਾਂ ਪਰਿਵਾਰਾਂ ਦੀਆਂ ਹਨ, ਜਿਨ੍ਹਾਂ ਦੇ ਬੱਚੇ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਬੱਚੂਆਂ ਅਤੇ ਮਾੜੀ ਟਾਂਡਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਇਸ ਕਰਕੇ ਚੁੱਕ ਕੇ ਤਸ਼ਦੱਦ ਕੀਤਾ ਜਾ ਰਿਹਾ ਹੈ ਕਿਊਂਕਿ ਇਹ ਬੱਚੇ ਉੱਚ ਵਿੱਦਿਆ ਪ੍ਰਾਪਤ ਡਿਗਰੀਆਂ ਵਾਲੇ ਗੁਰਸਿੱਖ ਨੌਜਵਾਨ ਹਨ। ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੋਚ ਅਤੇ ਪ੍ਰੋਗਰਾਮਾਂ ਨੂੰ ਨੈੱਟ ਸੇਵਾ ਅਤੇ ਫੇਸਬੁੱਕ ਦੀ ਸਹੀ ਵਰਤੋਂ ਕਰਦੇ ਹੋਏ ਜਮਹੂਰੀਅਤ ਤਰੀਕੇ ਪ੍ਰਚਾਰ ਕਰਦੇ ਆ ਰਹੇ ਹਨ। ਅੱਜ ਇਨ੍ਹ੍ਹਾਂ ਬੱਚਿਆਂ ਦੀਆਂ ਮਾਤਾਵਾਂ ਸਿਮਰਨਜੀਤ ਸਿੰਘ ਮਾਨ ਦੇ ਪਿੰਡ ਕਿਲਾ ਹਰਨਾਮ ਸਿੰਘ ਵਿਖੇ ਇਨ੍ਹਾਂ ਬੱਚਿਆਂ ਦੀ ਰਿਹਾਈ 'ਤੇ ਇਨਸਾਫ ਲਈ ਫਤਿਹਗੜ ਸਾਹਿਬ ਦੀ ਅਦਾਲਤ ਵਿਚ ਪਹੁੰਚੀਆਂ ਹਨ ਜਿਥੇ ਪਾਰਟੀ ਦੇ ਕਾਨੂੰਨੀਂ ਸਲਾਹਕਾਰ ਹਰਦੇਵ ਸਿੰਘ ਐਡਵੋਕੇਟ ਨੇ ਇਨ੍ਹਾਂ ਦੀ ਪਟੀਸ਼ਨ ਤਿਆਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਇਨ੍ਹਾਂ ਪਰਿਵਾਰਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕਾਨੂੰਨੀ ਮੱਦਦ ਦੀ ਲੋੜ ਹੋਵੇਗੀ, ਉੱਥੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਰੰਜਨ ਲੱਖਨਪਾਲ ਐਡਵੋਕੇਟ ਇਹ ਸੇਵਾ ਨਿਭਾਉਣਗੇ। ਪਾਰਟੀ ਵੱਲੋਂ ਇਹ ਸੇਵਾ ਬਿਨਾਂ ਕਿਸੇ ਤਰਾਂ ਦੀ ਖਰਚ ਜਾਂ ਫੀਸ ਲੈਣ ਤੋਂ ਬਗੈਰ ਆਪਣੇ ਇਨਸਾਨੀ ਅਤੇ ਕੌਮੀ ਸੋਚ ਅਧੀਨ ਕੀਤੀ ਜਾਵੇਗੀ। ਇਨਾਂ ਬੱਚਿਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਸਾਡੇ ਕੋਲ ਇਹ ਇਤਲਾਹ ਪਹੁੰਚੀ ਹੈ ਕਿ ਕਾਲਜਾਂ ਅਤੇ ਯੂਨੀਵਰਸੀਟੀਆਂ ਵਿਚ ਪੜਨ ਵਾਲੇ ਉਹ ਗੁਰਸਿੱਖ ਵਿਦਿਆਰਥੀ ਜੋ ਨੈੱਟ ਅਤੇ ਫੇਸਬੁੱਕ ਰਾਹੀਂ ਸਿੱਖ ਕੌਮ ਨਾਲ ਸੰਬੰਧਤ ਸਵਾਲ ਜਵਾਬ ਕਰਦੇ ਹਨ, ਉਨ੍ਹਾਂ 300 ਦੇ ਕਰੀਬ ਹੋਰ ਬੱਚੇ ਇਨ੍ਹਾਂ ਨੇ ਫੜਨੇ ਹਨ। ਜੋ ਸਿੱਖ ਪਰਿਵਾਰਾਂ ਨਾਲ ਜੁਲਮ ਦੀ ਇੰਤਹਾ ਹੋਵੇਗੀ। ਇਥੇ ਇਹ ਵਰਣਨ ਕਰਨਾਂ ਜਰੂਰੀ ਹੈ ਕਿ ਜਿਹੜੇ ਇਹ ਗੁਰਸਿੱਖ ਬੱਚੇ ਫੇਸਬੁੱਕ ਅਤੇ ਨੈੱਟ ਨਾਲ ਜੁੜੇ ਹੋਏ ਹਨ, ਉਨ੍ਹਾਂ ਸੰਬੰਧੀ ਦਿੱਲੀ ਵਿਖੇ ਕੌਮੀ ਸੁਰੱਖਿਆ ਕਮੇਟੀ ਦੀ ਹੋਈ ਮੀਟਿੰਗ ਵਿਚ ਪੰਜਾਬ ਸੂਬੇ ਤੋਂ ਜੋ ਨੁਮਾਇੰਦਾ ਉਨ੍ਹਾਂ ਨੇ ਬੁਲਾਇਆ ਸੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੀਟਿੰਗ ਵਿਚ ਤਕਰੀਰ ਕਰਦੇ ਹੋਏ ਕਿਹਾ ਕਿ ਜੋ ਬੱਚੇ ਫੜੇ ਗਏ ਹਨ, ਇਨ੍ਹਾਂ ਨੇ ਹਿੰਦੂਆਂ ਨੂੰ ਮਾਰਨਾਂ ਸੀ। ਦਿੱਲੀ ਵਿਖੇ ਹੋਈ ਇਸ ਮੀਟਿੰਗ ਵਿਚ ਸਿੱਖ ਕੌਮ ਪ੍ਰਤੀ ਗਲਤ ਪ੍ਰਭਾਵ ਦੇਣ ਵਾਲੇ ਕੋਈ ਹੋਰ ਨਹੀਂ, ਬਾਦਲ ਪਰਿਵਾਰ ਦੇ ਚਹੇਤੇ ਬਿਕਰਮ ਸਿੰਘ ਮਜੀਠੀਆ ਹੀ ਹਨ। ਜਿਸ ਤੋਂ ਸਿੱਖ ਕੌਮ ਖੁਦ ਅੰਦਾਜਾ ਲਗਾ ਸਕਦੀ ਹੈ ਕਿ ਇਸ ਸਮੇਂ ਸਿੱਖ ਕੌਮ ਵਿਚ ਕੌਣ ''ਗੰਗੂਆਂ ਅਤੇ ਚੰਦੂਆਂ'' ਦੀ ਗੱਦਾਰੀ ਵਾਲੀ ਭੂਮਿਕਾ ਨਿਭਾ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ 28 ਸਤੰਬਰ ਨੂੰ ਨੌ ਸ਼ਹਿਰਾ ਪੰਨੂੰਆਂ ਵਿਖੇ ਹੋਈ ਰੈਲੀ ਵਿਚ ਤਕਰੀਰ ਕਰਦੇ ਹੋਏ ਕਿਹਾ ਕਿ ਜਦੋਂ ਹਿੰਦੂਆਂ ਨੇ ਕੋe ਗੈਰ ਇਨਸਾਨੀਂ ਜਾਂ ਗੈਰ ਕਾਨੂੰਨੀਂ ਕੋਈ ਜੁਰਮ ਹੀ ਨਹੀਂ ਕੀਤਾ ਤਾਂ ਫਿਰ ਸਿੱਖ ਬੱਚੇ ਜਾਂ ਸਿੱਖ ਹਿੰਦੂਆਂ ਨੂੰ ਕਿਉਂ ਮਾਰਨਗੇ?29 ਅਗਸਤ 2013 ਨੂੰ ਬਾਦਲ ਦੇ ਖਾਸਮ ਖਾਸ ਜੋ ਆਪਣੇ ਆਪ ਨੂੰ ਬੱਬਰ ਵੀ ਅਖਵਾਉਂਦੇ ਹਨ ਵਿਰਸਾ ਸਿੰਘ ਵਲਟੋਹਾ ਜਿਸ ਨੇ ਭਿਖੀਵਿੰਡ ਵਿਚ ਇਕ ਬੇਸ਼ਕੀਮਤੀ ਜਮੀਨ ਅਤੇ ਮੰਦਰ ਉਤੇ ਕਬਜਾ ਕਰਨ ਹਿੱਤ ਮੰਦਰ ਨੂੰ ਢੁਹਾ ਦਿੱਤਾ ਅਤੇ ਉਸ ਵਿਚ ਸਥਿਤ ਮੂਰਤੀਆਂ ਨੂੰ ਛੱਪੜ ਵਿਚ ਸੁੱਟ ਦਿੱਤਾ ਸੀ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘਵਾਲਾ, ਕਰਮ ਸਿੰਘ ਭੋਈਂਆਂ ਅਤੇ ਸਤਨਾਮ ਸਿੰਘ ਮਨਾਵਾਂ ਇਸੇ ਇਲਾਕੇ ਵਿਚ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ, ਉਨ੍ਹਾਂ ਨੇ ਭਿੱਖੀਵਿੰਡ ਪਹੁੰਚ ਕੇ ਬਾਦਲ ਦੇ ਗੁੰਡਿਆਂ ਵੱਲੋਂ ਕੀਤੇ ਜਾ ਰਹੇ ਜਬਰ ਜੁਲਮ ਵਿਰੁਧ ਆਵਾਜ ਬੁਲੰਦ ਕਰਨ ਦੇ ਨਾਲ ਨਾਲ ਉਸ ਕੀਤੇ ਜਾ ਰਹੇ ਗੈਰ ਕਾਨੂੰਨੀ ਕਬਜੇ ਨੂੰ ਰੁਕਵਾਇਆ ਅਤੇ ਛੱਪੜ ਵਿਚੋਂ ਮੂਰਤੀਆਂ ਕੱਢ ਕੇ ਹਿੰਦੂ ਮਰਿਆਦਾ ਅਨੁਸਾਰ ਉਨ੍ਹਾਂ ਨੂੰ ਸਾਫ ਕਰਕੇ ਮੂਰਤੀਆਂ ਫਿਰ ਮੰਦਿਰ ਵਿਚ ਸਤਿਕਾਰ ਸਹਿਤ ਸਥਾਪਿਤ ਕਰਵਾਈਆਂ। ਬਹੁਤ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦੇ ਕਹਿਣ ਤੇ ਪੁਲਿਸ ਨੇ ਕਿਸੇ ਵੀ ਇਸ ਵੱਡੇ ਜੂਰਮ ਦੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਬੀਤੇ ਸਮੇਂ ਦਾ ਸਿੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਕਦੀ ਵੀ ਆਪਣੇ ਸਵੈਮਾਨ, ਅਣਖ ਗੈਰਤ ਦੀ ਲੜਾਈ ਲੜਦੇ ਹੋਏ, ਮੁਸਲਿਮ, ਮੁਗਲਾਂ ਅਤੇ ਇਸਾਈਆਂ ਦੀ ਤਰਾਂ ਵਿਰੋਧੀ ਧਰਮ ਦੇ ਮੰਦਰ, ਮਸਜਿਦ ਜਾਂ ਕਿਸੇ ਗਿਰਜਾਘਰ ਨੂੰ ਕਦੀ ਕੋਈ ਰਤੀ ਭਰ ਵੀ ਨੁਕਸਾਨ ਨਹੀ ਪਹੁੰਚਾਇਆ। ਜੇਕਰ ਪਾਰਟੀ ਦੇ ਉਪਰੋਕਤ ਸੀਨੀਅਰ ਮੈਂਬਰ ਸੰਬੰਧਤ ਮੰਦਿਰ ਵਾਲੇ ਅਸਥਾਨ ਤੇ ਪਹੁੰਚ ਕੇ ਉਸ ਹੋਣ ਜਾ ਰਹੇ ਵੱਡੇ ਜੁਰਮ ਨੂੰ ਰੋਕਣ ਦੀ ਜਿੰਮੇਵਾਰੀ ਨਾਂ ਨਿਭਾਉਂਦੇ ਤਾਂ ਵਿਰਸਾ ਸਿੰਘ ਵਲਟੋਹਾ ਅਤੇ ਬਾਦਲ ਦੀ ਚੰਡਾਲ ਚੌਂਕੜੀ ਅਧੀਨ ਸਿੱਖੀ ਪਹਿਰਾਵੇ ਵਿਚ ਕੰਮ ਕਰ ਰਹੇ ਇਨ੍ਹਾਂ ਗੁੰਡਿਆਂ ਨੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉੱਤੇ ਵੱਡੀ ਬਦਨਾਮੀਂ ਦੇ ਦੇਣੀ ਸੀ। ਇਥੇ ਇਹ ਵੀ ਵਰਣਨ ਕਰਨਾਂ ਜਰੂਰੀ ਹੈ ਕਿ ਵਿਰਸਾ ਸਿੰਘ ਵਲਟੋਹਾ ਜਿਸ ਨੇ ਉਪਰੋਕਤ ਮੰਦਿਰ ਦੀ ਬਹੁਤ ਮਹਿੰਗੀ ਜਮੀਨ 'ਤੇ ਕਬਜਾ ਕਰਨਾਂ ਸੀ, ਇਹ ਵਲਟੋਹਾ ਇਕ ਸਾਧਾਰਨ ਸਿੱਖ ਹੈ ਜੋ ਅੱਜ ਗਲਤ ਢੰਗਾਂ ਦੇ ਸਹਾਰੇ ਅਰਬਾਂਪਤੀ ਬਣਿਆ ਹੋਇਆ ਹੈ ਅਤੇ ਕਈ ਮਹਿੰਗੀਆਂ ਵੱਡੀਆਂ ਜਮੀਨਾਂ ਇਸ ਨੇ ਆਪਣੇ ਸਹੁਰੇ ਦੇ ਨਾਮ ਕਰਵਾਈਆਂ ਹੋਈਆਂ ਹਨ, ਪਰ ਅਜੇ ਤੱਕ ਨਾਂ ਤਾਂ ਵਲਟੋਹੇ ਵਰਗਿਆਂ ਦੀ ਅਤੇ ਨਾਂ ਹੀ ਬਾਦਲ ਪਰਿਵਾਰ ਦੀ ਚੰਡਾਲ ਚੌਂਕੜੀ ਦੀ ਅਜੇ ਭੁੱਖ ਪੂਰੀ ਨਹੀਂ ਹੋਈ। ਮ੍ਰਿਗ ਤ੍ਰਿਸ਼ਨਾਂ ਦੀ ਤਰਾਂ ਇਹ ਲੋਕ ਗਲਤ ਢੰਗਾਂ ਰਾਹੀਂ ਜਮੀਨਾਂ-ਜਾਇਦਾਦਾਂ ਅਤੇ ਧੰਨਦੌਲਤਾਂ ਦੇ ਭੰਡਾਰ ਇਕੱਤਰ ਕਰਨ ਤੇ ਲੱਗੇ ਹੋਏ ਹਨ। ਉਪਰੋਕਤ ਪੀੜਿਤ ਬੀਬੀਆਂ ਪਾਰਟੀ ਦੇ ਕਾਨੂੰਨੀ ਸਲਾਹਕਾਰ ਹਰਦੇਵ ਸਿੰਘ ਰਾਇ ਐਡਵੋਕੇਟ ਅਤੇ ਸੁਖਜਿੰਦਰ ਸਿੰਘ ਕਾਜਮਪੁਰ ਮੈਂਬਰ ਕਾਰਜਕਾਰਨੀ ਦੀ ਅਗਵਾਈ ਵਿਚ ਆਪਣੇ ਬੱਚਿਆਂ ਦੀ ਸਾਰ ਲੈਣ ਲਈ ਅਤੇ ਅਗਲੇਰੀ ਕੂਨੂੰਨੀਂ ਚਾਰਜੋਈ ਕਰਨ ਲਈ ਨਾਭਾ ਜੇਲ੍ਹ ਨੂੰ ਰਵਾਨਾਂ ਹੋਏ।

ਜ਼ਿਲ੍ਹੇ ਦੇ ਪਿੰਡਾਂ ਵਿੱਚ 2 ਅਕਤੂਬਰ ਤੋਂ 31 ਅਕਤੂਬਰ ਤੱਕ ਸੋਸ਼ਲ ਆਡਿਟ

www.sabblok.blogspot.com

alt

ਰੂਪਨਗਰ, 01 ਅਕਤੂਬਰ - ਜ਼ਿਲ੍ਹੇ ਦੇ 603 ਪਿੰਡਾਂ ਦੀਆਂ 596 ਪੰਚਾਇਤਾਂ ਵਿੱਚ 2 ਅਕਤੂਬਰ ਤੋਂ ਸੋਸ਼ਲ ਆਡਿਟ ਲਈ ਪਿੰਡਾਂ ਦੀਆਂ ਗਰਾਮ ਸਭਾਵਾਂ ਦਾ ਇਜਲਾਸ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪਿੰਡਾਂ ਦੇ ਵਿਕਾਸ ਲਈ ਸਹਾਈ ਸਿੱਧ ਹੋਵੇਗਾ। ਇਹ ਇਜਲਾਸ 31 ਅਕਤੂਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਅਮਰਜੀਤ ਸਿੰਘ ਸ਼ਾਹੀ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਸਾਰੇ ਪੰਜ ਬਲਾਕਾਂ ਦੇ 468 ਯੂਥ ਕਲੱਬਾਂ ਦੇ ਬਲਾਕ ਲੀਡਰਜ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੋਸ਼ਲ ਆਡਿਟ ਦੌਰਾਨ ਗਰਾਮ ਸਭਾ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ ਪਿੰਡਾਂ ਦੇ ਵਿਕਾਸ ਲਈ ਮਤੇ ਪਾਏ ਜਾਣ। ਸ਼ਾਹੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲੀ ਵਾਰ ਸੋਸ਼ਲ ਆਡਿਟ ਲਈ ਨਹਿਰੂ ਯੁਵਾ ਕੇਂਦਰ ਨੂੰ ਜੋੜਿਆ ਗਿਆ ਹੈ ਅਤੇ ਇਹ ਆਡਿੱਟ ਨਹਿਰੂ ਯੁਵਾ ਕੇਂਦਰ ਵੱਲੋਂ ਰਜਿਸਟਰਡ ਕੀਤੇ 468 ਯੂਥ ਕਲੱਬਾਂ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਆਡਿਟ ਦੌਰਾਨ ਜਿਥੇ ਪੰਚਾਇਤਾਂ ਵਿੱਚ ਮਗਨਰੇਗਾ ਅਧੀਨ ਹੋਏ ਕੰਮ ਅਤੇ ਨਵੇਂ ਕਰਵਾਉਣਯੋਗ ਕੰਮਾਂ ਉੱਤੇ ਵਿਚਾਰ ਕੀਤਾ ਜਾਵੇਗਾ ਉਥੇ ਮਗਨਰੇਗਾ ਅਧੀਨ ਜਾਬ-ਕਾਰਡ ਹੋਲਡਰਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਵਿੱਚ ਹਾਜ਼ਿਰ ਯੂਥ ਕਲੱਬਾਂ ਦੇ ਵਾਲੰਟੀਅਰਜ ਨੂੰ ਗਰਾਮ ਸਭਾਵਾਂ ਦੇ ਸੋਸ਼ਲ ਆਡਿਟ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸੋਸ਼ਲ ਆਡਿਟ ਨੂੰ ਪਿੰਡਾਂ ਦੇ ਵਿਕਾਸ ਲਈ ਸਮਰਪਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਤਹਿਤ ਪਿੰਡਾਂ ਦੇ ਟੋਬਿਆਂ ਨੂੰ ਮੱਛੀ ਪਾਲਣ ਯੋਗ ਬਣਾਇਆ ਜਾ ਸਕਦਾ ਹੈ, ਪਿੰਡਾਂ ਦੇ ਪਾਣੀ ਦੇ ਗਿਰਦੇ ਲੈਵਲ ਨੂੰ ਸੋਕਪਿਟ ਰਾਹੀਂ ਸੁਧਾਰਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਹਰਿਆਵਲ ਅਧੀਨ ਪਲਾਂਟੇਸ਼ਨ ਕਰਵਾਉਣ ਉਪਰੰਤ ਮਗਨਰੇਗਾ ਅਧੀਨ ਪਿੰਡਾਂ ਵਿੱਚ ਬੂਟਿਆਂ ਦੀ ਸਾਂਭ-ਸੰਭਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਪਿੰਡਾਂ ਦੇ ਕੱਚੇ ਰਸਤਿਆਂ ਵੱਲ ਧਿਆਨ ਦਿੰਦੇ ਹੋਏ ਸ਼ਮਸ਼ਾਨ ਘਾਟ ਵੱਲ ਜਾਣ ਵਾਲੇ ਰਸਤਿਆਂ ਨੂੰ ਵੀ ਮਗਨਰੇਗਾ ਅਧੀਨ ਠੀਕ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਮਗਨਰੇਗਾ ਅਧੀਨ ਨਵੇਂ ਜਾਬਕਾਰਡ ਬਣਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਜੇਕਰ ਕੋਈ ਹੋਰ ਵਿਕਾਸ ਦੇ ਕੰਮ ਹਨ ਤਾਂ ਉਨ੍ਹਾਂ ਨੂੰ ਵੀ ਵਿਕਾਸ ਲਈ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਖੇਡਾਂ ਦੇ ਮੈਦਾਨ ਦਾ ਵਿਕਾਸ ਵੀ ਮਗਨਰੇਗਾ ਤਹਿਤ ਕਰਵਾ ਸਕਦੇ ਹੋ। ਮੀਟਿੰਗ ਦੌਰਾਨ ਕੁਲਵੰਤ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਮਗਨਰੇਗਾ ਤਹਿਤ ਬਣਾਏ ਗਏ ਜਾਬ ਕਾਰਡ 5 ਸਾਲ ਲਈ ਯੋਗ ਹੁੰਦੇ ਹਨ ਅਤੇ 5 ਸਾਲਾਂ ਬਾਅਦ ਇੰਨਾਂ ਨੂੰ ਰਨਿਊ ਕਰਵਾਇਆ ਜਾ ਸਕਦਾ ਹੈ। ਮੀਟਿੰਗ ਉਪਰੰਤ ਸੁਰਿੰਦਰ ਸਿੰਘ ਸੈਣੀ ਜ਼ਿਲ੍ਹਾ ਯੂਥ ਕੋਆਡੀਨੇਟਰ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਦੇ ਯੂਥ ਕਲੱਬਾਂ ਦੇ ਮੈਂਬਰ ਗਰਾਮ ਸਭਾ ਦੇ ਇਜਲਾਸ ਦੌਰਾਨ ਸਕਾਰਾਤਮਕ ਭੂਮਿਕਾ ਨਿਭਾਉਂਦੇ ਹੋਏ ਪਿੰਡਾਂ ਦੇ ਵਿਕਾਸ ਵਿੱਚ ਸਹਾਈ ਸਿੱਧ ਹੋਣਗੇ।

ਮਾਲੇਰਕੋਟਲਾ ‘ਚ 14 ਸਾਲਾ ਲੜਕਾ ਜਿਊਂਦਾ ਸਾੜਿਆ

www.sabblok.blogspot.com

ਮਾਲੇਰਕੋਟਲਾ 'ਚ 14 ਸਾਲਾ ਲੜਕਾ ਜਿਊਂਦਾ ਸਾੜਿਆ

ਮਾਲੇਰਕੋਟਲਾ (ਸ਼ਹਾਬੂਦੀਨ, ਭੁੱਲਰ)- ਅੱਜ ਇਥੇ ਸ਼ਹਿਰ ‘ਚ ਸਵੇਰੇ ਸਾਢੇ 10 ਵਜੇ ਦੇ ਕਰੀਬ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਇਕ 14 ਸਾਲਾ ਲੜਕੇ ਨੂੰ ਅੱਗ ਲਗਾ ਕੇ ਤੜਫਦਿਆਂ ਛੱਡ ਕੇ ਫਰਾਰ ਹੋ ਗਏ, ਜਿਸਦੀ ਲੁਧਿਆਣਾ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਮੌਕੇ ‘ਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਛੋਟਾ ਚੌਕ ਬਾਜ਼ਾਰ ਨੇੜੇ ਪਾਨਾਂ ਦੀ ਦੁਕਾਨ ਕਰਦੇ ਨਵਨੀਨ ਜੈਨ ਦਾ ਸਥਾਨਕ ਐੱਸ. ਐੱਸ. ਜੈਨ ਮਾਡਲ ਸਕੂਲ ਵਿਚ 7ਵੀਂ ਕਲਾਸ ‘ਚ ਪੜ੍ਹਦਾ 14 ਸਾਲਾ ਪੁੱਤਰ ਵਿਧੂ ਜੈਨ ਸੋਮਵਾਰ ਸਵੇਰੇ ਸਾਢੇ 10 ਵਜੇ ਦੇ ਕਰੀਬ ਸੈਮਸੰਨਜ਼ ਕਾਲੋਨੀ ਵਿਖੇ ਸਥਿਤ ਬਸੰਤ ਵੈਲੀ ਸਕੂਲ ਵਿਚ ਪੜ੍ਹਦੇ ਆਪਣੇ ਛੋਟੇ ਭਰਾ ਨੂੰ ਰੋਟੀ ਦੇਣ ਲਈ ਘਰੋਂ ਸਾਈਕਲ ‘ਤੇ ਸਵਾਰ ਹੋ ਕੇ ਨਿਕਲਿਆ ਸੀ, ਜੋ ਕੁਝ ਹੀ ਸਮੇਂ ਬਾਅਦ ਸਥਾਨਕ ਪ੍ਰਮੇਸ਼ਰੀ ਦਾਸ ਪੈਟਰੋਲ ਪੰਪ ਦੇ ਪਿੱਛੇ ਨਵੀਂ ਕੱਟੀ ਗਈ ਨਵਾਬ ਕਾਲੋਨੀ ਦੇ ਖਾਲੀ ਪਏ ਪਲਾਟਾਂ ਵਿਚਕਾਰ ਦੁਕਾਨ ਨੁਮਾ ਬਿਨਾਂ ਗੇਟ ਤੋਂ ਖਾਲੀ ਪਈ ਇਕ ਬਿਲਡਿੰਗ ‘ਚ ਅੱਗ ਦੀਆਂ ਲਪਟਾਂ ‘ਚ ਬੁਰੀ ਤਰ੍ਹਾਂ ਝੁਲਸਦਾ ਹੋਇਆ ਬਚਾਓ-ਬਚਾਓ ਦੀਆਂ ਚੀਕਾਂ ਮਾਰਦਾ ਮਿਲਿਆ। ਘਟਨਾ ਸਥਾਨ ਨੇੜਿਓਂ ਲੰਘ ਰਹੇ ਇਕ ਸਕੂਟਰ ਸਵਾਰ ਪੁਲਸ ਮੁਲਾਜ਼ਮ ਸਣੇ ਹੋਰ ਲੋਕਾਂ ਨੇ ਲੜਕੇ ਦੀਆਂ ਚੀਕਾਂ ਸੁਣ ਕੇ ਜਦੋਂ ਉਕਤ ਦੁਕਾਨ ‘ਚ ਜਾ ਕੇ ਦੇਖਿਆ ਤਾਂ ਉਹ ਅੱਗ ‘ਚ ਬੁਰੀ ਤਰ੍ਹਾਂ ਝੁਲਸਣ ਕਾਰਨ ਤੜਫ ਰਿਹਾ ਸੀ। ਉਕਤ ਪੁਲਸ ਮੁਲਾਜ਼ਮ ਨੇ ਤੁਰੰਤ 108 ਐਂਬੂਲੈਂਸ ਅਤੇ ਥਾਣੇ ‘ਚ ਪੁਲਸ ਨੂੰ ਸੂਚਿਤ ਕੀਤਾ। ਬੁਰੀ ਤਰ੍ਹਾਂ ਝੁਲਸੇ ਲੜਕੇ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਕਿ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਤੁਰੰਤ ਲੁਧਿਆਣਾ ਰੈਫਰ ਕਰ ਦਿੱਤਾ। ਲੁਧਿਆਣਾ ਪਹੁੰਚ ਕੇ ਲੜਕੇ ਦੀ ਮੌਤ ਹੋ ਗਈ।

ਲੜਕੇ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਮ੍ਰਿਤਕ ਦੇ ਰਿਸ਼ਤੇਦਾਰਾਂ, ਇਲਾਕਾ ਵਾਸੀਆਂ ਅਤੇ ਸ਼ਹਿਰ ਦੀਆਂ ਕਈ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਸ਼ਹਿਰ ‘ਚ ਸ਼ਾਂਤਮਈ ਰੋਸ ਮਾਰਚ ਕਰਦਿਆਂ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਕਰਵਾਉਣ ਉਪਰੰਤ ਜਰਗ ਚੌਕ ਵਿਖੇ ਪਹੁੰਚ ਕੇ ਚੱਕਾ ਜਾਮ ਕਰ ਦਿੱਤਾ। ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਤੁਰੰਤ ਸੰਦੌੜ, ਅਮਰਗੜ੍ਹ, ਅਤੇ ਅਹਿਮਦਗੜ੍ਹ ਆਦਿ ਥਾਣਿਆਂ ਤੋਂ ਇਲਾਵਾ ਸੰਗਰੂਰ ਤੋਂ ਵੀ ਭਾਰੀ ਪੁਲਸ ਫੋਰਸ ਮੰਗਵਾ ਕੇ ਸ਼ਹਿਰ ਦੇ ਚੱਪੇ-ਚੱਪੇ ‘ਤੇ ਤਾਇਨਾਤ ਕਰ ਦਿੱਤੀ।
ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਭੜਕੇ ਰਿਸ਼ਤੇਦਾਰਾਂ, ਇਲਾਕਾ ਵਾਸੀਆਂ ਅਤੇ ਸ਼ਹਿਰ ਦੀਆਂ ਕਈ ਸੰਸਥਾਵਾਂ ਵਲੋਂ ਇਕੱਠੇ ਹੋ ਕੇ ਟਰੱਕ ਯੂਨੀਅਨ ਚੌਕ ਤੋਂ ਇਲਾਵਾ ਜਰਗ ਚੌਕ ਵਿਖੇ ਧਰਨਾ ਲਗਾ ਕੇ ਚੱਕਾ ਜਾਮ ਕਰਦਿਆਂ ਜਿਥੇ ਪੁਲਸ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਟਾਇਰਾਂ ਨੂੰ ਅੱਗ ਲਗਾਈ ਉਥੇ ਸਥਿਤੀ ਉਸ ਸਮੇਂ ਹੋਰ ਵੀ ਗੰਭੀਰ ਬਣਦੀ ਦਿਖਾਈ ਦਿੱਤੀ ਜਦੋਂ ਭੜਕੇ ਲੋਕਾਂ ਨੇ ਸਰੋਦ ਚੌਕ, ਬੱਸ ਸਟੈਂਡ ਅਤੇ ਟਰੱਕ ਯੂਨੀਅਨ ਨੇੜੇ ਕਰੀਬ ਅੱਧੀ ਦਰਜਨ ਬੱਸਾਂ ਦੀ ਭੰਨ-ਤੋੜ ਕਰ ਦਿੱਤੀ । ਮਾਹੌਲ ਖਰਾਬ ਹੋਣ ਦੇ ਡਰੋਂ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਆਪਣੇ ਘਰਾਂ ‘ਚ ਜਾ ਵੜੇ, ਜਿਸ ਕਾਰਨ ਦੁਪਹਿਰ ਤੋਂ ਬਾਅਦ ਸ਼ਹਿਰ ਅੰਦਰ ਕਰਫਿਊ ਵਰਗੀ ਸਥਿਤੀ ਬਣੀ ਰਹੀ।
ਡਿਪਟੀ ਕਮਿਸ਼ਨਰ ਸੰਗਰੂਰ ਮੈਡਮ ਇੰਦੂ ਮਲਹੋਤਰਾ ਜਦੋਂ ਇਥੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਭੜਕੇ ਹੋਏ ਕਈ ਲੋਕਾਂ ਨੇ ਡੀ. ਸੀ.  ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਸਥਿਤੀ ਵਿਗੜਦੀ ਦੇਖ ਪੁਲਸ ਨੂੰ ਮਜਬੂਰੀਵਸ ਲਾਠੀਚਾਰਜ ਕਰ ਕੇ ਭੜਕੇ ਉਕਤ ਲੋਕਾਂ ਨੂੰ ਖਿੰਡਾਉਣਾ ਪਿਆ।

ਸੰਜੇ ਦੱਤ ਜੇਲ ‘ਚੋਂ ਆਇਆ ਬਾਹਰ

www.sabblok.blogspot.com

ਕੌਂਸਲ ਵਲੋਂ 10 ਜਰੂਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ

www.sabblok.blogspot.com
ਜਗਰਾਓਂ, 1 ਅਕਤੂਬਰ ( ਹਰਵਿੰਦਰ ਸੱਗੂ )—ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸਸੰਥਾ ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ ਦੀ ਅਗਵਾਈ ਹੇਠ ਗੁਰਦੁਆਰਾ ਵਿਸ਼ਵਕਰਮਾਂ ਮੰਦਰ ਵਿਖੇ 10ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ ਇਸ ਵਾਰ 10 ਜਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਦਿਤਾ ਗਿਆ। ਕੌਂਸਲ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ ਅਤੇ ਪ੍ਰਧਾਨ ਜੀਤ ਸਿੰਘ ਪਨੇਸਰ ਦੀ ਅਗਵਾਈ ਹੇਠ ਅੱਡਾ ਰਾਏਕੋਟ ਲਾਗੇ ਗੁਰਦੁਆਰਾ ਵਿਸ਼ਵਕਰਮਾਂ ਮੰਦਰ ਵਿਖੇ ਆਯੋਜਿਤ ਰਾਸ਼ਨ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਨੂੰ ਭਾਵੇਂ ਬਹੁਤ ਛੋਟੇ ਪੱਧਰ 'ਤੇ ਪਹਿਲਾਂ ਪੰਜ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਸ਼ੁਰੂ ਕੀਤਾ ਗਿਆ ਸੀ। ਪਰ ਹਰੇਕ ਮਹੀਨੇ ਲੋੜਵੰਦ ਪਰਿਵਾਰਾਂ ਦੀ ਸੇਵਾ ਲਈ ਸਮੁੱਚੇ ਭਾਈਚਾਰੇ ਅਤੇ ਦਾਨੀ ਸੱਜਣਾ ਦੇ ਵਡਮੁੱਲੇ ਸਹਿਯੋਗ ਨਾਲ ਵਾਧਾ ਕਰਦੇ ਹੋਏ ਇਸਨੂੰ ਇਕ ਵਿਸ਼ਾਲ ਬੂਟੇ ਦੇ ਤੌਰ 'ਤੇ ਸਥਾਪਤ ਕੀਤਾ ਜਾਵੇਗਾ। ਇਸ ਵਾਰ 10 ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਨਾਲ ਜੋ ਮਾਨਸਿਕ ਸਤੁੰਸ਼ਟੀ ਹਾਸਲ ਹੁੰਦੀ ਹੈ ਉਹ ਹੋਰ ਕਿਧਰੇ ਵੀ ਨਹੀਂ ਮਿਲ ਸਕਦੀ। ਇਸ ਮੌਕੇ ਕੌਂਸਲ ਦੇ ਸਰਪ੍ਰਸਤ ਦਰਸ਼ਨ ਸਿੰਘ ਉੱਭੀ, ਪ੍ਰਿਤਪਾਲ ਸਿੰਘ ਮਣਕੂ, ਸੱਗੂ ਬ੍ਰਾਦਰੀ ਦੇ ਪ੍ਰਧਾਨ ਜਸਵੰਤ ਸਿੰਘ ਸੱਗੂ, ਜੇ. ਸੀ. ਆਈ. ਦੇ ਸਾਬਕਾ ਪ੍ਰਧਾਨ ਸਤਵਿੰਦਰ ਸਿੰਘ ਸੱਗੂ, ਗੁਰਦੁਆਰਾ ਵਿਸ਼ਵਕਰਮਾਂ ਮੰਦਰ ਦੇ ਪ੍ਰਧਾਨ ਦਰਸ਼ਨ ਸਿੰਘ ਸੱਗੂ, ਮਹਿੰਦਰਪਾਲ ਸਿੰਘ ਕਲਸੀ, ਗੁਰਦਿਆਲ ਸਿੰਘ ਮਠਾੜੂ ਅਤੇ ਸੁਰਿਦੰਰ ਸਿੰਘ ਮੂਧਨ ਸਮੇਤ ਹੋਰ ਸਖਸ਼ੀਅਤਾਂ ਮੌਜੂਦ ਸਨ।

ਸੁਖਬੀਰ ਵਲੋਂ ਬਾਇਓਕਾਨ ਨਾਲ ਸਾਂਝੇ ਉੱਦਮ ਦੀ ਪੇਸ਼ਕਸ਼

www.sabblok.blogspot.com

30chd02(Sanjay Kurl)

ਡਾ. ਮਜੂਮਦਾਰ ਨੂੰ ਬੰਗਲੌਰ ‘ਚ ਮਿਲੇ, ਮੈਡੀਸਿਟੀ ‘ਚ ਨਿਵੇਸ਼ ਦਾ ਵੀ ਸੱਦਾ
ਚੰਡੀਗੜ – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਾਇਓਕਾਨ ਲਿਮਟਿਡ ਨੂੰ ਪੰਜਾਬ ਵਿਚ ਕੈਂਸਰ ਅਤੇ ਸ਼ੂਗਰ ਦੇ ਇਲਾਜ ਲਈ ਸਾਂਝੇ ਤੌਰ ‘ਤੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ। ਅੱਜ ਇਥੇ ਬਾਇਓਕਾਨ ਲਿਮਟਿਡ ਦੀ ਮੁਖੀ ਡਾ. ਕਿਰਨ ਮਜੂਮਦਾਰ ਸ਼ਾਅ ਨਾਲ ਇਕ ਮੁਲਾਕਾਤ ਦੌਰਾਨ ਡਾ. ਸ਼ਾਅ ਵਲੋਂ ਪੰਜਾਬ ਵਿਚ ਜ਼ਮੀਨੀ ਪੱਧਰ ‘ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਦਿਖਾਈ ਗੰਭੀਰਤਾ ਪਿੱਛੋਂ ਬਾਦਲ ਵਲੋਂ ਇਹ ਪੇਸ਼ਕਸ਼ ਕੀਤੀ ਗਈ। ਬਾਦਲ ਵਲੋਂ ਬਾਇਓਕਾਨ ਦੀ ਮੁਖੀ ਨੂੰ ਮੁੱਲਾਂਪੁਰ ਵਿਖੇ ਸਥਾਪਿਤ ਕੀਤੀ ਜਾ ਰਹੀ ਮੈਡੀਸਿਟੀ ਵਿਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਪ੍ਰਵਾਨ ਕਰ ਲਿਆ ਹੈ। ਡਾ. ਸ਼ਾਅ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿਚ ਮੋਹਾਲੀ ਵਿਖੇ ਉਤਪਾਦਨ ਖੇਤਰ ਵਿਚ ਨਿਵੇਸ਼ ਕਰਨ ਦੀ ਇੱਛੁਕ ਹੈ। ਇਸ ਮੌਕੇ ਉਦਯੋਗ ਵਪਾਰ ਦੇ ਸਕੱਤਰ ਕਰਨ ਅਵਤਾਰ ਸਿੰਘ ਨੇ ਡਾ. ਸ਼ਾਅ ਨੂੰ ਦੱਸਿਆ ਕਿ ਪੰਜਾਬ ਸਰਕਾਰ ਨਾਮਵਰ ਕੰਪਨੀਆਂ ਨੂੰ ਮੋਹਾਲੀ ਵਿਖੇ ਵਿਸ਼ੇਸ਼ ਆਰਥਿਕ ਜ਼ੋਨ ਵਿਚ ਜ਼ਮੀਨ ਅਲਾਟ ਕਰਨ ਲਈ ਤਿਆਰ ਹੈ। ਮੀਟਿੰਗ ਦੌਰਾਨ ਪੰਜਾਬ ਵਿਚ ਬਾਇਓਟਾਇਲਟ (ਪਖਾਨੇ) ਉਸਾਰੇ ਜਾਣ ਲਈ ਬਾਇਓਕਾਨ ਦੇ ਸਹਿਯੋਗ ਬਾਰੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਕੰਪਨੀ ਵਲੋਂ ਦਿੱਤੀ ਗਈ ਪੇਸ਼ਕਾਰੀ ਦੌਰਾਨ ਡਾ. ਸ਼ਾਅ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਲੋਂ ਸ਼ੂਗਰ ਦੇ ਇਲਾਜ ਲਈ ‘ਇੰਸੂਜੈਨ’ ਨੂੰ ਵਿਕਸਿਤ ਕੀਤਾ ਗਿਆ ਸੀ ਅਤੇ ਬਾਇਓਕਾਨ ਵਲੋਂ ਇਸ ਖੇਤਰ ਵਿਚ ਦਾਖਲੇ ਨਾਲ ਇਸ ਦਵਾਈ ਦੀ ਕੀਮਤ ਚਾਰ ਗੁਣਾ ਘੱਟ ਗਈ। ਉਨ੍ਹਾਂ ਨਾਲ ਹੀ ਦੱਸਿਆ ਕਿ ਕੰਪਨੀ ‘ਇਮੂਨੋਸਪਰੀਸੈਂਟਸ’ ਦੇ ਉਤਪਾਦਨ ਵਿਚ ਵਿਸ਼ਵ ਦੀ ਸਭ ਤੋਂ ਮੋਹਰੀ ਕੰਪਨੀ ਹੈ। ਸੁਖਬੀਰ ਨਾਲ ਉਦਯੋਗ ਵਿਭਾਗ ਦੇ ਸੰਸਦੀ ਸਕੱਤਰ ਐੱਨ. ਕੇ. ਸ਼ਰਮਾ ਵੀ ਬੰਗਲੌਰ ਵਿਖੇ ਮੌਜੂਦ ਹਨ।

ਆਸਾ ਰਾਮ ਦੀ ਜ਼ਮਾਨਤ ਅਰਜ਼ੀ ਖਾਰਜ

www.sabblok.blogspot.com
ਜੋਧਪੁਰ- ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਦੇ ਮਾਮਲੇ ‘ਚ ਜੋਧਪੁਰ ਜੇਲ ‘ਚ ਬੰਦ ਆਸਾ ਰਾਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਨਿਰਮਲਜੀਤ ਕੌਰ ਨੇ ਇਹ ਆਦੇਸ਼ ਦਿੱਤੇ। ਬਚਾਅ ਪੱਖ ਵੱਲੋਂ ਮਸ਼ਹੂਰ ਐਡਵੋਕੇਟ ਰਾਮ ਜੇਠਮਲਾਨੀ ਦੀਆਂ ਦਲੀਲਾਂ ਕੋਈ ਕੰਮ ਨਹੀਂ ਆਈਆਂ ਅਤੇ ਅਦਾਲਤ ਨੇ ਆਸਾ ਰਾਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਪਰ ਸ਼੍ਰੀ ਰਾਮ ਜੇਠਮਲਾਨੀ ਦੇ ਇਸ ਮਾਮਲੇ ‘ਚ ਕੁਝ ਹੋਰ ਦਸਤਾਵੇਜ਼ ਆਦਿ ਦੇਣ ਦੀ ਅਪੀਲ ‘ਤੇ ਥੋੜ੍ਹਾ ਸਮਾਂ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਯੌਨ ਸ਼ੋਸ਼ਣ ਦੇ ਮਾਮਲੇ ‘ਚ ਆਸਾ ਰਾਮ ਨੂੰ 31 ਅਗਸਤ ਦੀ ਦੇਰ ਰਾਤ ਉਨ੍ਹਾਂ ਦੇ ਇੰਦੌਰ ਆਸ਼ਰਮ ਤੋਂ ਗ੍ਰਿਫਤਾਰ ਕਰ ਕੇ 2 ਸਤੰਬਰ ਨੂੰ ਜੇਲ ਭੇਜ ਦਿੱਤਾ ਗਿਆ ਸੀ।

ਕਾਂਗਰਸ ਦੇ ਉਪ ਪ੍ਰਧਾਨ ਨੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ- ਰਾਜਨਾਥ

www.sabblok.blogspot.com

rajnath 5

ਕੋਲਕਾਤਾ- ਭਾਜਪਾ ਮੁਖੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ ‘ਤੇ ਉਨ੍ਹਾਂ ਦੇ ਬਿਆਨ ਲਈ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮਜ਼ਾਕ ਕਾਂਗਰਸ ਮੁਖੀ ਕੀਤਾ ਹੈ। ਰਾਜਨਾਥ ਨੇ ਕਿਹਾ,”ਮੈਂ ਸੋਨੀਆ ਜੀ ਦਾ ਬਿਆਨ ਪੜ੍ਹਿਆ ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ ਅਤੇ ਪੂਰੀ ਪਾਰਟੀ (ਕਾਂਗਰਸ) ਉਨ੍ਹਾਂ ਨਾਲ ਖੜ੍ਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਸ ਵਿਅਕਤੀ ਨੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਇਆ ਉਹ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਹੈ, ਭਾਜਪਾ ਨਹੀਂ।”

ਉਨ੍ਹਾਂ ਨੇ ਕਿਹਾ,”ਭਾਜਪਾ ਨੇ ਪ੍ਰਧਾਨ ਮੰਤਰੀ ਦੇ ਪ੍ਰਤੀ ਕੋਈ ਅਸਨਮਾਨ ਪ੍ਰਗਟ ਨਹੀਂ ਕੀਤਾ ਅਤੇ ਜੇਕਰ ਸੋਨੀਆ ਜੀ ਨੂੰ ਪ੍ਰਧਾਨ ਮੰਤਰੀ ਦੇ ਸਨਮਾਨ ਦੀ ਇੰਨੀ ਚਿੰਤਾ ਹੈ ਉਦੋਂ ਉਨ੍ਹਾਂ ਨੂੰ ਕਾਂਗਰਸ ਦੇ ਉਪ ਪ੍ਰਧਾਨ ਤੋਂ ਅਸਤੀਫਾ ਦੇਣ ਜਾਂ ਦੇਸ਼ ਤੋਂ ਮੁਆਫੀ ਮੰਗਣ ਨੂੰ ਕਹਿਣਾ ਚਾਹੀਦਾ।” ਭਾਜਪਾ ਮੁਖੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੇਸ਼ ਤੋਂ ਬਾਹਰ ਸਨ ਉਸ ਸਮੇਂ ਉਹ ਕਿਸੇ ਸਿਆਸੀ ਦਲ ਦੇ ਪ੍ਰਧਾਨ ਮੰਤਰੀ ਨਹੀਂ ਸਨ ਸਗੋਂ ਪੂਰੇ ਦੇਸ਼ ਦਾ ਪ੍ਰਤੀਨਿਧੀਤੱਵ ਕਰ ਰਹੇ ਸਨ। ਰਾਜਨਾਥ ਨੇ ਕਿਹਾ,”ਅਜਿਹੇ ਸਮੇਂ ‘ਚ ਪ੍ਰਧਾਨ ਮੰਤਰੀ ਦਾ ਅਨਾਦਰ ਕਰਨਾ, ਉਨ੍ਹਾਂ ਦੇ ਭਰੋਸੇ ‘ਤੇ ਸਵਾਲ ਖੜ੍ਹਾ ਕਰਨਾ ਅਤੇ ਇਕ ਆਰਡੀਨੈਂਸ ਨੂੰ ਪੂਰੀ ਤਰ੍ਹਾਂ ਨਾਲ ਬਕਵਾਸ ਦੱਸਣਾ, ਉਸ ਮਕਸਦ ਨੂੰ ਅਫਸਲ ਬਣਾਉਂਦਾ ਹੈ ਜਿਸ ਲਈ ਪ੍ਰਧਾਨ ਮੰਤਰੀ ਵਿਦੇਸ਼ ਗਏ ਸਨ।”

ਕੀ ਪਰੌਂਠੇ ਤੇ ਭੁਰਜੀ ਖਾਣ ਵਾਲੇ ਰੱਖ ਸਕਦੇ ਹਨ ਭੁੱਖ ਹੜਤਾਲ ਤੇ ਮਰਨ ਵਰਤ?

www.sabblok.blogspot.com
sidhu3
*ਮਾਮਲਾ ਸਿੱਧੂ ਵਲੋਂ ਮਰਨ ਵਰਤ ਵਾਪਸ ਲੈਣ ਦਾ
ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਦੀ ਸੱਤਾਧਾਰੀ ਤੇ ਅਕਾਲੀ ਦਲ ਨਾਲ ਭਾਈਵਾਲ ਭਾਜਪਾ ਦੇ  ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੇ ਇਕ ਸਾਲ ਸ੍ਰੀ ਅੰਮ੍ਰਿਤਸਰ ਤੋਂ ਗੈਰਹਾਜ਼ਰ ਰਹਿ ਕੇ ਅੱਗੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਦਰਜ ਕਰਨ ਦੀ ਜਿਹੜੀ ਰਾਜਸੀ ਖੇਡ ਖੇਡੀ ਹੈ, ਉਸ ਦੀ ਚਰਚਾ ਅੱਜ ਹਰ ਪੰਜਾਬੀ ਕਰਨ ਲੱਗ ਪਿਆ ਹੈ ਕਿਉਂਕਿ ਸ. ਸਿੱਧੂ ਨੇ ਸ੍ਰੀ ਅੰਮ੍ਰਿਤਸਰ ‘ਚ ਵਿਕਾਸ ‘ਤੇ ਕਿੰਤੂ-ਪ੍ਰੰਤੂ ਕਰਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਛੱਤੀ ਦਾ ਅੰਕੜਾ ਬਣਾਉਣ ਦੀ ਜੋ ਕਾਰਵਾਈ ਕੀਤੀ ਸੀ, ਉਸ ਦਾ ਹੁਣ ਰਾਜਸੀ ਤੌਰ ‘ਤੇ ਇਕ ਤਰ੍ਹਾਂ ਦਾ ਭੋਗ ਪੈ ਗਿਆ ਹੈ। ਜਦੋਂ ਸਿੱਧੂ ਦੀ ਘੁਰਕੀ ਦੀ ਖਬਰ ਨੇ ਇਕ ਵਾਰ ਤਾਂ ਸਰਕਾਰ ਨੂੰ ਹਿਲਾ ਦਿੱਤਾ ਪਰ ਚੰਦ ਘੰਟਿਆਂ ‘ਚ  ਮੁੱਖ ਮੰਤਰੀ ਦੀ ਚਿੱਠੀ ਦੇਖ ਕੇ ਗਿਰਗਟ ਵਾਂਗ ਰੰਗ ਬਦਲ ਕੇ ਮਰਨ ਵਰਤ ਤੇ ਭੁੱਖ ਹੜਤਾਲ ਖਤਮ ਕਰ ਦਿੱਤੀ। ਰਾਜਸੀ ਮਾਹਿਰਾਂ ਨੇ  ਸਿੱਧੂ ਵਲੋਂ ਪੰਜਾਬ ‘ਚ ਹਕੂਮਤ ਦੇ ਖਿਲਾਫ ਵਿਕਾਸ ਦੇ ਮਾਮਲੇ ‘ਤੇ ਜੋ ਮਰਨ ਵਰਤ ਤੇ ਭੁੱਖ ਹੜਤਾਲ ਦੀ ਧਮਕੀ ਦਿੱਤੀ ਸੀ, ਉਸ ਵਿਚ ਸਚਾਈ ਇਹ ਹੈ ਕਿ ਸਿੱਧੂ ਹਰ ਰੋਜ਼ ਸਵੇਰੇ-ਸਵੇਰੇ ਪਰੌਂਠੇ, ਭੁਰਜੀ ਤੇ ਰਾਤ ਦੇ ਭਿੱਜੇ ਹੋਏ ਬਦਾਮ ਤੇ ਹੋਰ ਸਾਮਾਨ ਛਕਦੇ ਹਨ। ਇਸ ਸਾਰੇ ਸ਼ਾਹੀ ਖਾਣੇ ਦਾ ਪ੍ਰਗਟਾਵਾ ਸਿੱਧੂ ਨੇ ਖੁਦ ਮੀਡੀਏ ਨਾਲ ਰੂ-ਬਰੂ ਹੁੰਦਿਆਂ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਦਿੱਤਾ ਸੀ। ਸ਼ਾਇਦ ਉਨ੍ਹਾਂ ਨੂੰ ਇਸ ਦੀ ਭਿਣਕ ਪੈ ਗਈ ਸੀ ਕਿ ਮਰਨ ਵਰਤ ਅਤੇ ਭੁੱਖ ਹੜਤਾਲ ਕਈ ਦਿਨ ਤੱਕ ਚੱਲ ਸਕਦੀ ਹੈ ਅਤੇ ਇਸ ਦੇ ਚਲਦੇ ਨੇਤਾ ਘੱਟ ਤੇ ਮੀਡੀਆ ਵਾਲੇ ਹੀ ਉਸ ਦੇ ਆਲੇ-ਦੁਆਲੇ ਰਹਿਣਗੇ। ਇਸ ਨੂੰ ਭਾਂਪ ਕੇ ਸਿੱਧੂ ਨੇ ਮਿੰਟਾਂ-ਸਕਿੰਟਾਂ ‘ਚ ਹੀ ਭੁੱਖ ਹੜਤਾਲ ਤੇ ਮਰਨ ਵਰਤ ਦਾ ਐਲਾਨ ਵਾਪਸ ਲੈ ਲਿਆ। ਸਿੱਧੂ ਦੇ ਮਰਨ ਵਰਤ ਅਤੇ ਭੁੱਖ ਹੜਤਾਲ ਦੇ ਆਏ ਬਿਆਨ ‘ਤੇ ਟਿੱਪਣੀ ਕਰਦਿਆਂ ਇਕ ਅਕਾਲੀ ਨੇਤਾ ਨੇ ਕਿਹਾ ਕਿ ਭੁੱਖ ਹੜਤਾਲ ਤੇ ਮਰਨ ਵਰਤ ਕੇਵਲ ਅਕਾਲੀਆਂ ਦੇ ਹਿੱਸੇ ਆਏ ਹਨ। ਬਾਕੀਆਂ ਦੀਆਂ ਪਾਰਟੀਆਂ ਸਿੱਧੂ ਵਾਂਗ ਬਿਆਨ ਹੀ ਦਾਗ ਸਕਦੀਆਂ ਹਨ।