jd1
Pages
Saturday, 2 November 2013
ਮੁੱਖ ਮੰਤਰੀ ਤੇ ਰਾਜਪਾਲ ਵੱਲੋਂ ਦੀਵਾਲੀ ਦੀ ਵਧਾਈ
www.sabblok.blogspot.com

ਚੰਡੀਗੜ੍ਹ, (ਏਜੰਸੀਆਂ)-ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸਾਰੇ ਸੰਸਾਰ 'ਚ ਰਹਿ ਰਹੇ ਪੰਜਾਬੀਆਂ ਨੂੰ ਦੀਵਾਲੀ ਦੇ ਸ਼ੁੱਭ ਦਿਹਾੜੇ 'ਤੇ ਵਧਾਈਆਂ ਦਿੱਤੀਆਂ ਹਨ। ਸ਼ਿਵਰਾਜ ਪਾਟਿਲ ਨੇ ਪੰਜਾਬ ਤੇ ਚੰਡੀਗੜ੍ਹ 'ਚ ਰਹਿੰਦੇ ਲੋਕਾਂ ਨੂੰ ਇਸ ਸ਼ੁੱਭ ਦਿਹਾੜੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਤੇ ਆਪਸੀ ਭਾਈਚਾਰਾ ਨੂੰ ਕਾਇਮ ਰੱਖਿਆ ਜਾਵੇ। ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ, ਪੰਜਾਬ ਦੇ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਦੀਵਾਲੀ ਦੀ ਵਧਾਈ ਦਿੱਤੀ।

ਦੇਸ਼ ਵਿਦੇਸ਼ 'ਚ ਦੀਵਾਲੀ ਦੀਆਂ ਰੌਣਕਾਂ
www.sabblok.blogspot.com
ਨਵੀਂ ਦਿੱਲੀ/ਵਾਸ਼ਿੰਗਟਨ, 2 ਨਵੰਬਰ (ਏਜੰਸੀਆਂ)-ਦੀਵਾਲੀ ਦਾ ਤਿਉਹਾਰ ਦੇਸ਼-ਵਿਦੇਸ਼ ਵਿਚ ਐਤਵਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ 'ਚ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਹੋਰ ਆਗੂਆਂ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆ ਕਿਹਾ ਕਿ ਇਹ ਤਿਉਹਾਰ ਨਿਰਾਸ਼ਾ 'ਤੇ ਆਸ਼ਾ, ਬੁਰਾਈ 'ਤੇ ਚੰਗਾਈ ਅਤੇ ਹਨੇਰੇ 'ਤੇ ਉਜਾਲੇ ਦੀ ਜਿੱਤ ਹੈ। ਉਨ੍ਹਾਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਕਿਹਾ ਕਿ ਸਾਰੇ ਧਰਮਾਂ ਵੱਲੋਂ ਦੇਸ਼ ਭਰ 'ਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਾਡੀ ਧਰਮ ਨਿਰਪੱਖ ਪਰੰਪਰਾ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਵਧਾਈ ਦਿੱਤੀ ਹੈ।
ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਰਾਸ਼ਟਰ ਨੂੰ ਦਿਵਾਲੀ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਮੈਂ ਇਸ ਸ਼ਾਨਦਾਰ ਅਵਸਰ 'ਤੇ ਦੇਸ਼ ਦੇ ਨਾਗਰਿਕਾਂ ਤੇ ਦੇਸ਼ ਅਤੇ ਵਿਦੇਸ਼ ਵਿਚ ਵਸਦੇ ਭਾਰਤ ਦੇ ਦੋਸਤਾਂ-ਮਿੱਤਰਾਂ ਨੂੰ ਵਧਾਈ ਦਿੰਦਾ ਹਾਂ ਤੇ ਸ਼ੁਭ ਕਾਮਨਾਵਾਂ ਭੇਟ ਕਰਦਾ ਹਾਂ। ਉਨ੍ਹਾਂ ਕਿਹਾ ਹੈ ਕਿ ਦਿਵਾਲੀ ਨਿਰਾਸ਼ਤਾ ਉਪਰ ਆਸ , ਬੁਰਾਈ ਉਪਰ ਚੰਗਿਆਈ ਤੇ ਹਨੇਰੇ ਉਪਰ ਰੋਸ਼ਨੀ ਦੀ ਪ੍ਰਤੀਕ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਦਿਵਾਲੀ ਦੇ ਤਿਓਹਾਰ ਦੀ ਹਿੰਦੂਆਂ, ਸਿੱਖਾਂ, ਜੈਨੀਆਂ ਤੇ ਬੋਧੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਹੈ ਕਿ ਦੀਵੇ ਦੀ ਰੋਸ਼ਨੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਆਖਰਕਾਰ ਬਦੀ ਉਪਰ ਨੇਕੀ ਦੀ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਹੈ ਕਿ '' ਦੀਵੇ ਦੀ ਰੋਸ਼ਨੀ ਸਾਨੂੰ ਚੇਤੇ ਕਰਵਾਉਂਦੀ ਹੈ ਕਿ ਆਖਰਕਾਰ ਹਨੇਰੇ ਉਪਰ ਰੋਸ਼ਨੀ ਦੀ ਜਿੱਤ ਹੋਵੇਗੀ।''

ਪੰਜ ਡਾਕਟਰਾਂ ਸਮੇਤ ਛੇ ਦੋਸ਼ੀ ਕਰਾਰ
www.sabblok.blogspot.com
ਪੰਜ ਡਾਕਟਰਾਂ ਸਮੇਤ ਛੇ ਦੋਸ਼ੀ ਕਰਾਰ
ਅੰਮਿ੍ਰਤਸਰ : 11 ਸਾਲ ਪਹਿਲਾਂ ਅੰਮਿ੍ਰਤਸਰ 'ਚ ਬੇਨਕਾਬ ਕੀਤੇ ਗਏ ਬਹੁਚਰਚਿਤ ਗੁਰਦਾ ਕਾਂਡ 'ਚ ਸ਼ਾਮਲ 5 ਡਾਕਟਰਾਂ ਸਣੇ 6 ਦੋਸ਼ੀਆਂ ਨੂੰ ਅੰਮਿ੍ਰਤਸਰ ਦੀ ਸੈਸ਼ਨ ਅਦਾਲਤ ਨੇ ਸ਼ਨਿਚਰਵਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ। ਦੋਸ਼ੀ ਠਹਿਰਾਏ ਗਏ 6 ਦੋਸ਼ੀਆਂ ਨੂੰ 8 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਸਾਰੇ ਦੋਸ਼ੀ ਜ਼ਮਾਨਤ 'ਤੇ ਸਨ ਪਰ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈਣ ਦੇ ਹੁਕਮ ਦੇ ਦਿੱਤੇ। ਹਿਰਾਸਤ 'ਚ ਲਏ ਸਾਰੇ ਦੋਸ਼ੀਆਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਵਧੀਕ ਸੈਸ਼ਨ ਜੱਜ ਜੀ ਐਸ ਬਖ਼ਸ਼ੀ ਦੀ ਅਦਾਲਤ ਵੱਲੋਂ ਸਾਲ 2002 'ਚ ਬੇਨਕਾਬ ਹੋਏ ਗੁਰਦਾ ਕਾਂਡ ਦੇ ਮੁੱਖ ਦੋਸ਼ੀ ਅਤੇ ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਦੇ ਸਾਬਕਾ ਪਿ੍ਰੰਸੀਪਲ ਡਾ. ਓ ਪੀ ਮਹਾਜਨ, ਸਰਕਾਰੀ ਕਾਲਜ ਦੇ ਫੋਰੈਂਸਿਕ ਵਿਭਾਗ ਦੇ ਸਾਬਕਾ ਮੁਖੀ ਡਾ. ਜਗਦੀਸ਼ ਗਾਰਗੀ, ਚੰਡੀਗੜ੍ਹ ਦੇ ਸੈਕਟਰ 51 ਨਿਵਾਸੀ ਹਰਿਆਣਾ ਪੁਲਸ ਦੇ ਸਾਬਕਾ ਇੰਸਪੈਕਟਰ ਸੁਰੇਸ਼ ਸ਼ਰਮਾ, ਜਲੰਧਰ ਸਥਿਤ ਨਿਊ ਰੂਬੀ ਕਿਡਨੀ ਹਸਪਤਾਲ ਦੇ ਮਾਲਕ ਡਾ. ਐਸ ਪੀ ਐਸ ਗਰੋਵਰ, ਇਸੇ ਹਸਪਤਾਲ ਦੇ ਡਾ. ਐਚ ਐਸ ਭੂਟਾਨੀ ਤੇ ਡਾ. ਅਰਜਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਦਾ ਫ਼ੈਸਲਾ 8 ਨਵੰਬਰ ਲਈ ਸੁਰੱਖਿਅਤ ਰੱਖ ਲਿਆ ਗਿਆ ਹੈ। ਇਸ ਮਾਮਲੇ 'ਚ ਸ਼ਾਮਲ ਅੰਮਿ੍ਰਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਨਿਵਾਸੀ ਬਲਜੀਤ ਸਿੰਘ ਉਰਫ ਵਿੱਕੀ ਦੇ ਨਾਬਾਲਿਗ ਹੋਣ ਕਾਰਨ ਬਾਲ ਨਿਆਂ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ। ਅੰਮਿ੍ਰਤਸਰ ਦੇ ਤੱਤਕਾਲੀ ਐਸਪੀ ਸਿਟੀ ਵਨ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਲੁਧਿਆਣਾ ਦੀ ਜਗਰਾਓਂ ਤਹਿਸੀਲ ਦੇ ਪਿੰਡ ਮੁਰਾਦਪੁਰ ਸਿਧਵਾ ਬੇਟ ਨਿਵਾਸੀ ਬਗੀਚਾ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖ਼ਿਲਾਫ਼ ਥਾਣਾ ਕੋਤਵਾਲੀ 'ਚ 13 ਅਕਤੂਬਰ 2002 ਨੂੰ ਧੋਖਾਧੜੀ, ਜਾਅਲਸਾਜ਼ੀ, ਅਗਵਾ, ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਬਗੀਚਾ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਫਰਵਰੀ 2002 ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਆ ਰਿਹਾ ਸੀ। ਜੂਨ 2002 'ਚ ਉਸ ਦੀ ਮੁਲਾਕਾਤ ਬਲਜੀਤ ਸਿੰਘ ਵਿੱਕੀ ਨਾਲ ਹੋਈ। ਵਿੱਕੀ ਨੇ ਉਸ ਨੂੰ ਕਾਰ ਚਲਾਉਣਾ ਸਿਖਾਉਣ ਦਾ ਲਾਲਚ ਦਿੱਤਾ। ਹੌਲੀ-ਹੌਲੀ ਉਸ ਦੇ ਅਤੇ ਵਿੱਕੀ ਦਰਮਿਆਨ ਸਬੰਧ ਡੰਘੇ ਹੁੰਦੇ ਗਏ। ਬਗੀਚਾ ਸਿੰਘ ਨੇ ਦੋਸ਼ ਲਗਾਇਆ ਕਿ ਵਿੱਕੀ ਉਸ ਨੂੰ ਇਕ ਦਿਨ ਚੰਡੀਗੜ੍ਹ ਸਥਿਤ ਸੁਰੇਸ਼ ਸ਼ਰਮਾ ਦੇ ਘਰ ਲੈ ਗਿਆ। ਵਿੱਕੀ ਨੇ ਸੁਰੇਸ਼ ਸ਼ਰਮਾ ਨੂੰ ਆਪਣਾ ਚਾਚਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਕ ਗੁਰਦਾ ਖ਼ਰਾਬ ਹੈ। ਜੇਕਰ ਉਹ ਆਪਣਾ ਇਕ ਗੁਰਦਾ ਉਸ ਨੂੰ ਦੇਵੇਗਾ ਤਾਂ ਉਸ ਨੂੰ 40 ਹਜ਼ਾਰ ਰੁਪਏ ਮਿਲਣਗੇ। ਜੇਕਰ ਗੁਰਦਾ ਨਾ ਦਿੱਤਾ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਇਹ ਵੀ ਕਿਹਾ ਕਿ ਅੱਜ ਤੋਂ ਬਾਅਦ ਉਹ ਆਪਣਾ ਨਾਂ ਬਗੀਚਾ ਸਿੰਘ ਦੀ ਬਜਾਏ ਰਾਜੂ ਦੱਸੇਗਾ। ਚੰਡੀਗੜ੍ਹ 'ਚ ਮੈਡੀਕਲ ਟੈਸਟ ਕਰਵਾਉਣ ਤੋਂ ਬਾਅਦ ਵਿੱਕੀ ਤੇ ਸੁਰੇਸ਼ ਸ਼ਰਮਾ ਉਸ ਨੂੰ ਅੰਮਿ੍ਰਤਸਰ ਦੇ ਸਰਕਾਰੀ ਮੈਡੀਕਲ ਕਾਲਜ ਲੈ ਆਏ। ਕਾਲਜ ਦੇ ਇਕ ਕਮਰੇ 'ਚ 5-6 ਡਾਕਟਰ ਬੈਠੇ ਹੋਏ ਸਨ ਪਰ ਇਨ੍ਹਾਂ ਡਾਕਟਰਾਂ ਨੇ ਗੁਰਦਾ ਟਰਾਂਸਪਲਾਂਟ ਦੀ ਮਨਜ਼ੂਰੀ ਨਾ ਦਿੱਤੀ। ਅਗਲੇ ਹੀ ਦਿਨ ਉਸ ਨੂੰ ਜਲੰਧਰ ਦੇ ਨਿਊ ਰੂਬੀ ਕਿਡਨੀ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਆਪਰੇਸ਼ਨ ਕਰਕੇ ਉਸ ਦਾ ਗੁਰਦਾ ਸੁਰੇਸ਼ ਸ਼ਰਮਾ ਨੂੰ ਲਗਾ ਦਿੱਤਾ। ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਇਨ੍ਹਾਂ 6 ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ ਪਰ ਜਲੰਧਰ ਦੇ ਤਿੰਨਾਂ ਡਾਕਟਰਾਂ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਦੀ ਮੰਗ ਕੀਤੀ ਗਈ ਸੀ। ਦੁਬਾਰਾ ਹੋਈ ਜਾਂਚ ਵਿਚ ਪੁਲਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਨੇ ਡਾ. ਅਰਜਿੰਦਰ ਸਿੰਘ, ਡਾ. ਐਚ ਐਚ ਭੂਟਾਨੀ ਤੇ ਡਾ. ਐਸ ਪੀ ਐਸ ਗਰੋਵਰ ਨੂੰ ਕਲੀਨ ਚਿੱਟ ਦਿੱਤੀ ਸੀ। ਜਾਂਚ ਪਿੱਛੋਂ ਪੁਲਸ ਨੇ ਸਿਰਫ ਡਾ. ਓ ਪੀ ਮਹਾਜਨ, ਡਾ. ਜਗਦੀਸ਼ ਗਾਰਗੀ ਤੇ ਸਾਬਕਾ ਇੰਸਪੈਕਟਰ ਸੁਰੇਸ਼ ਸ਼ਰਮਾ ਖ਼ਿਲਾਫ਼ ਹੀ ਚਾਰਜਸ਼ੀਟ ਦਾਇਰ ਕੀਤੀ ਸੀ। ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਸੂਬੇ ਦੇ ਗ੍ਰਹਿ ਵਿਭਾਗ ਨੇ ਅੰਮਿ੍ਰਤਸਰ ਦੇ ਸਰਕਾਰੀ ਵਕੀਲ ਆਰ ਕੇ ਸਲਵਾਨ ਨੂੰ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਕੀਤਾ ਸੀ। ਸੁਣਵਾਈ ਦੌਰਾਨ ਆਰ ਕੇ ਸਲਮਾਨ ਨੇ ਸਾਲ 2005 'ਚ ਸੀਆਰਪੀਸੀ ਦੀ ਧਾਰਾ 319 ਤਹਿਤ ਪੁਲਸ ਕੋਲੋਂ ਕਲੀਨ ਚਿੱਟ ਹਾਸਲ ਕਰ ਚੁੱਕੇ ਜਲੰਧਰ ਦੇ ਤਿੰਨਾਂ ਡਾਕਟਰਾਂ ਨੂੰ ਦੋਸ਼ੀ ਬਣਾਉਣ ਦੀ ਅਰਜ਼ੀ ਦਾਖ਼ਲ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਬਗੀਚਾ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਹੀ ਨਹੀਂ ਬਗੀਚਾ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਵੀ ਦੋਸ਼ੀਆਂ ਦੇ ਦਬਾਅ 'ਚ ਆ ਕੇ ਅਦਾਲਤ 'ਚ ਆਪਣਾ ਬਿਆਨ ਬਦਲ ਲਿਆ ਸੀ।
ਪਟਨਾ ਬੰਬ ਧਮਾਕਿਆਂ ਦੇ ਪੀੜਤਾਂ ਨੂੰ ਮਿਲੇ ਮੋਦੀ
www.sabblok.blogspot.com
ਪਟਨਾ, 2 ਨਵੰਬਰ (ਏਜੰਸੀ)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਪਟਨਾ ਬੰਬ ਧਮਾਕਿਆਂ ਵਿਚ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਉਨ੍ਹਾਂ ਦੇ ਘਰਾਂ ਵਿਚ ਗਏ। ਐਤਵਾਰ ਨੂੰ ਪਟਨਾ ਦੇ ਗਾਂਧੀ ਮੈਦਾਨ ਵਿਚ ਰੈਲੀ ਦੌਰਾਨ ਬੰਬ ਧਮਾਕਿਆਂ ਵਿਚ 6 ਵਿਅਕਤੀ ਮਾਰੇ ਗਏ ਸਨ। ਮਾਰੇ ਗਏ 6 ਵਿਅਕਤੀ ਬਿਹਾਰ ਦੇ ਅਲੱਗ-ਅਲੱਗ ਸ਼ਹਿਰਾਂ ਨਾਲ ਸੰਬੰਧਿਤ ਸਨ। ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਮੋਦੀ ਨੇ ਕਰੀਬ 1200 ਕਿਲੋਮੀਟਰ ਦੀ ਯਾਤਰਾ ਕੀਤੀ। ਮੋਦੀ ਹੈਲੀਕਾਪਟਰ ਰਾਹੀਂ ਪਟਨਾ, ਨਾਲੰਦਾ, ਬੇਗੂਸਰੀ, ਕੈਮੂਰ, ਸੁਪਾਲ ਤੇ ਗੋਪਾਲਗੰਜ ਵਿਚ ਪੀੜਤ ਪਰਿਵਾਰਾਂ ਨੂੰ ਮਿਲਣ ਗਏ। ਖਰਾਬ ਮੌਸਮ ਕਰਕੇ ਉਨ੍ਹਾਂ ਦਾ ਹੈਲੀਕਾਪਟਰ ਗੋਪਾਲਗੰਜ ਨਹੀਂ ਉਤਰ ਸਕਿਆ। ਸੰਘਣੇ ਕੋਹਰੇ ਦੇ ਕਾਰਨ ਉਨ੍ਹਾਂ ਦੇ ਦੌਰੇ ਵਿਚ ਥੋੜ੍ਹੀ ਦੇਰੀ ਹੋਈ। ਮੋਦੀ ਪਟਨਾ ਤੋਂ ਗੌਰੀਚੱਕ ਮ੍ਰਿਤਕ ਰਾਜ ਨਰਾਇਣ ਸਿੰਘ ਦੇ ਘਰ ਗਏ। ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੇ 5 ਲੱਖ ਦਾ ਚੈੱਕ ਪਰਿਵਾਰ ਨੂੰ ਸੌਂਪਿਆ। ਗੋਪਾਲਗੰਜ ਦੇ ਮ੍ਰਿਤਕ ਮੁੰਨਾ ਸ੍ਰੀਵਾਸਤਵ ਦੀ ਪਤਨੀ ਨਾਲ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੁੰਨਾ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ। ਕੈਮੂਰ ਦੇ ਮ੍ਰਿਤਕ ਵਿਕਾਸ ਕੁਮਾਰ ਦੇ ਪਰਿਵਾਰ ਨੂੰ ਉਨ੍ਹਾਂ 5 ਲੱਖ ਦਾ ਚੈੱਕ ਸੌਂਪਿਆ। ਮੋਦੀ ਕੱਲ੍ਹ ਰਾਤ ਹੀ ਪਟਨਾ ਆ ਗਏ ਸਨ। ਉਨ੍ਹਾਂ ਨੇ ਸੁਰੱਖਿਆ ਪ੍ਰਬੰਧ ਉੱਚ ਸ਼੍ਰੇਣੀ ਦੇ ਕੀਤੇ ਗਏ ਸਨ। ਕਾਂਗਰਸ ਨੇ ਮੋਦੀ ਦੇ ਇਸ ਦੌਰੇ ਦੀ ਆਲੋਚਨਾ ਕੀਤੀ ਹੈ ਤੇ ਮੋਦੀ ਦੇ ਦੌਰੇ ਨੂੰ ਦੋਹਰੇ ਮਾਪਦੰਡ ਵਾਲਾ ਦੱਸਿਆ ਹੈ। ਭਾਜਪਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੱਲੋਂ ਮੋਦੀ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਿਹਾ ਕਿ ਜਨਤਾ ਦਲ (ਯੂ) ਨੇਤਾ ਦਿਹਾਤੀ ਔਰਤ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ
।
।
ਲੰਬੀ ਜੁਦਾਈ : ਗਾਇਕਾ ਰੇਸ਼ਮਾ ਨਹੀਂ ਰਹੀ
www.sabblok.blogspot.com

ਰਾਜਸਥਾਨੀ ਮੂਲ ਦੀ ਪਾਕਿਸਤਾਨ ਰਹਿ ਰਹੀ ਸੰਸਾਰ ਪ੍ਰਸਿੱਧ ਪੰਜਾਬੀ ਗਾਇਕਾ ਰੇਸ਼ਮਾ ਅੱਜ ਸੰਗੀਤ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਈ । ਵੱਖਰੀ ਸ਼ੈ਼ਲੀ ਵਿੱਚ ਗੀਤਾਂ ਗਾਉਣ ਰੇਸ਼ਮਾ ਦਾ ਸਬੰਧ ਟੱਪਰੀਵਾਸ ਕਬੀਲੇ ਨਾਲ ਸੀ ।
ਰੇਸ਼ਮਾ (ਜਨਮ 1947-)ਦੀ ਮਸ਼ਹੂਰ ਗਾਇਕਾ ਹੈ ਦਾ ਜਨਮ ਬੰਜਾਰਾ ਪਰਿਵਾਰ ਵਿਚ ਹੋਇਆ।[੧] ਉਸ ਦੇ ਪਿਤਾ ਦਾ ਨਾਮ ਹਾਜੀ ਮਮਦ ਮੁਸਤਾਕ ਜੋ ਕਿ ਉਠਾਂ ਅਤੇ ਘੋੜਿਆਂ ਦਾ ਵਪਾਰੀ ਸੀ.[੨] ਰੇਸ਼ਮਾ ਦਾ ਪਿਛੋਕੜ ਇਕ ਕਬੀਲੇ ਤੋਂ ਹੈ ਜੋ ਦੇਸ਼ ਦੀ ਵੰਡ ਸਮੇਂ ਪਾਵਿਖੇ ਚਲੇ ਗਏ ਅਤੇਮਨ ਧਰਮ ਧਾਰਨ ਕਰ ਲਿਆ[੧] ਰੇਸ਼ਮਾ ਨੇ ਕੋਈ ਵੀ ਸਿੱਖਿਆ ਨਹੀਂ ਪ੍ਰਾਪਤ ਕੀਤੀ ਅਤੇ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸੌਕ ਸੀ।
ਰਾਜਸਥਾਨੀ ਮੂਲ ਦੀ ਪਾਕਿਸਤਾਨ ਰਹਿ ਰਹੀ ਸੰਸਾਰ ਪ੍ਰਸਿੱਧ ਪੰਜਾਬੀ ਗਾਇਕਾ ਰੇਸ਼ਮਾ ਅੱਜ ਸੰਗੀਤ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਈ । ਵੱਖਰੀ ਸ਼ੈ਼ਲੀ ਵਿੱਚ ਗੀਤਾਂ ਗਾਉਣ ਰੇਸ਼ਮਾ ਦਾ ਸਬੰਧ ਟੱਪਰੀਵਾਸ ਕਬੀਲੇ ਨਾਲ ਸੀ ।
| ਰੇਸ਼ਮਾ | ||
| ਆਮ ਜਾਣਕਾਰੀ | ||
| ਪੂਰਾ ਨਾਮ | ਰੇਸ਼ਮਾ | |
| ਜਨਮ | 1947 ਬੀਕਾਨੇਰ, ਰਾਜਸਥਾਨ | |
| ਮੌਤ | ||
| ਰਾਸ਼ਟਰੀਅਤਾ | ਪਾਕਿਸਤਾਨ | |
| ਪੇਸ਼ਾ | ਗਾਇਕਾ | |
ਪਿਛੋਕੜ
ਰੇਸ਼ਮਾ ਦਾ ਪਿਛੋਕੜ, ਗਾਇਕੀ ਨਾਲ ਜੁੜਨ ਦਾ ਸਬੱਬ ਤੇ ਮੋਹਰਲੀ ਕਤਾਰ ਦੀ ਗਾਇਕਾ ਹੁੰਦਿਆਂ ਵੀ ਸਭ ਕੁਝ ਤੋਂ ਬੇਖ਼ਬਰ ਰਹਿਣਾ ਦੱਸ ਦਿੰਦਾ ਹੈਕਿ ਕੁਝ ਕਲਾਕਾਰ ਅਜਿਹੇ ਹੁੰਦੇ ਨੇ, ਜਿਹੜੇ ‘ਖਾਸ’ ਹੁੰਦਿਆਂ ‘ਆਮ’ ਬਣੇ ਰਹਿੰਦੇ ਨੇ। ਪੜ੍ਹਨਾ-ਲਿਖਣਾ ਰੇਸ਼ਮਾ ਹਿੱਸੇ ਨਾ ਆਇਆ ਕਿਉਂਕਿ ਪਰਿਵਾਰਕ ਮਾਹੌਲ ਹੀ ਅਜਿਹਾ ਸੀ ਪਰ ਫੇਰ ਵੀ ਜਿਸ ਤਰ੍ਹਾਂ ਉਸ ਨੇ ਗੀਤਾਂ ਨੂੰ ਕੰਠ ਕੀਤਾ ਤੇ ਉਹ ਰਿਕਾਰਡ ਹੁੰਦਿਆਂ ਜਿਵੇਂ ਪੂਰੀ ਦੁਨੀਆਂ ਵਿੱਚ ਉਸ ਦੀ ਮਸ਼ਹੂਰੀ ਹੋਈ, ਅਲੋਕਾਰੀ ਪ੍ਰਾਪਤੀ ਹੈ। ਇੱਕ ਚੈਨਲ ’ਤੇ ਮੁਲਾਕਾਤ ਦੌਰਾਨ ਰੇਸ਼ਮਾ ਨੇ ਦੱਸਿਆ ਸੀ, ‘‘ਪਹਿਲੀ ਵਾਰ ਜਦੋਂ ਇੱਕ ਅਖ਼ਬਾਰ ਵਿੱਚ ਫੋਟੋ ਛਪੀ ਤਾਂ ਮੈਂ ਡਰ ਗਈ ਕਿ ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈ…ਪਰ ਫੇਰ ਹੌਲੀ-ਹੌਲੀ ਰੇਡੀਓ ’ਤੇ ਗਾਉਣ ਦੀ ਖੁੱਲ੍ਹ ਹੋ ਗਈ। ਬਰਾਦਰੀ ਤੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤੇ ਫੇਰ ਸਰਹੱਦਾਂ ਤੋਂ ਪਾਰ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਵਿਦੇਸ਼ੀ ਦੌਰੇ ਸ਼ੁਰੂ ਹੋ ਗਏ…ਤੇ ਪਤਾ ਨਹੀਂ ਕਿਵੇਂ ਲੋਕ ਰੇਸ਼ਮਾ..ਰੇਸ਼ਮਾ ਕਹਿ ਵਡਿਆਉਣ ਲੱਗ ਗਏ।’’ਗੀਤ
ਉਸ ਦੇ ‘ਲੰਬੀ ਜੁਦਾਈ’ ਤੇ ‘ਹਾਇ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ’, ‘ਵੇ ਮੈਂ ਚੋਰੀ ਚੋਰੀ’ ਤੇ ‘ਦਮਾ ਦਮ ਮਸਤ ਕਲੰਦਰ’ ਗੀਤ ਚੇਤੇ ਆ ਰਹੇ ਨੇ।ਸਨਮਾਨ
ਸਿਤਾਰਾ-ਏ-ਇਮਤਿਅਜਕੈਂਸਰ ਨਾਲ ਜੂਝ ਰਹੀ ਸੀ
ਗਦਰੀ ਬਾਬਿਆਂ ਦਾ ਮੇਲਾ ਰੌਣਕਾਂ ਨਾਲ ਸਮਾਪਤ
www.sabblok.blogspot.com
ਜਲੰਧਰ, -'ਗ਼ਦਰ ਸ਼ਤਾਬਦੀ ਕੋਈ ਰਸਮੀ ਜਾਂ ਰਵਾਇਤੀ ਸ਼ਤਾਬਦੀ ਨਹੀਂ, ਬਲਕਿ ਗ਼ਦਰ ਸ਼ਤਾਬਦੀ ਮਨਾਉਣ ਦਾ ਮਕਸਦ ਗ਼ਦਰੀ ਬਾਬਿਆਂ ਦੀ ਅਜੋਕੀ ਪੀੜ੍ਹੀ ਨਾਲ ਇਤਿਹਾਸਕ ਸਾਂਝ ਦੀ ਤੰਦ ਨੂੰ ਹੋਰ ਮਜ਼ਬੂਤ ਕਰਨਾ ਹੈ | ਗ਼ਦਰੀ ਬਾਬਿਆਂ ਨੇ ਮੁੜ ਨਹੀਂ ਆਉਣਾ, ਸਗੋਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਜਿੱਤਾਂ ਤੇ ਹਾਰਾਂ ਤੋਂ ਸਬਕ ਸਿਖਦੇ ਹੋਏ ਕੁਰਬਾਨੀ ਭਰੀ ਅਗਵਾਈ ਵੱਲ ਵਧਣਾ ਪੈਣਾ ਹੈ | ਮੌਜੂਦਾ ਪ੍ਰਬੰਧ ਅਫ਼ਰਾ-ਤਫ਼ਰੀ ਦੇ ਦੌਰ ਵੱਲ ਵਧ ਰਿਹਾ ਹੈ ਤੇ ਨਿਤਾਰਾ ਇਸ ਗੱਲ ਨੇ ਕਰਨਾ ਹੈ ਕਿ ਲੋਕ ਬੇਚੈਨੀ ਨੂੰ ਕਿਹੜੀਆਂ ਤਾਕਤਾਂ ਵਰਤਦੀਆਂ ਹਨ |' ਇਹ ਹੋਕਾ ਗ਼ਦਰ ਸ਼ਤਾਬਦੀ ਮੇਲੇ ਦੇ ਸਿਖਰਲੇ ਦਿਨ ਸੈਂਕੜਿਆਂ ਦੀ ਤਦਾਦ 'ਚ ਜੁੜੇ ਮੇਲਾ ਪ੍ਰੇਮੀਆਂ ਨੂੰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਦਿੱਤਾ |
ਗਦਰੀ ਬਾਬਿਆਂ ਦੇ ਮੇਲੇ ਤੇ ਪ੍ਰੋ.ਕਰਮਜੀਤ ਕੌਰ ਕਿਸ਼ਾਂਵਲ ਮੁਖ ਸੰਪਾਦਕ ਦੇਸ ਪੰਜਾਬ
ਪ੍ਰਸਿਧ ਸ਼ਾਇਰ ਸੁਰਜੀਤ ਪਾਤਰ ਨੂੰ ਆਪਣੀ ਪੁਸਤਕ ਸੁਣ ਵੇ ਮਾਹੀਆ ਭੇਂਟ ਕਰਦੇ ਹੋਏ।
ਨਵਾਂ ਜਮਾਨਾ ਦੇ ਮੈਗਜੀਨ ਸੰਪਾਦਕ ਬਲਵੀਰ ਪਰਵਾਨਾ ਤੇ ਪੰਜਾਬ ਟਾਈਮਜ ਯੂਕੇ ਦੇ
ਰੈਜੀਡੈਂਟ ਐਡੀਟਰ ਪ੍ਰੋ.ਬਲਵਿੰਦਰ ਪਾਲ ਸਿੰਘ ਨਜ਼ਰ ਆ ਰਹੇ ਹਨ।
ਜਲੰਧਰ, -'ਗ਼ਦਰ ਸ਼ਤਾਬਦੀ ਕੋਈ ਰਸਮੀ ਜਾਂ ਰਵਾਇਤੀ ਸ਼ਤਾਬਦੀ ਨਹੀਂ, ਬਲਕਿ ਗ਼ਦਰ ਸ਼ਤਾਬਦੀ ਮਨਾਉਣ ਦਾ ਮਕਸਦ ਗ਼ਦਰੀ ਬਾਬਿਆਂ ਦੀ ਅਜੋਕੀ ਪੀੜ੍ਹੀ ਨਾਲ ਇਤਿਹਾਸਕ ਸਾਂਝ ਦੀ ਤੰਦ ਨੂੰ ਹੋਰ ਮਜ਼ਬੂਤ ਕਰਨਾ ਹੈ | ਗ਼ਦਰੀ ਬਾਬਿਆਂ ਨੇ ਮੁੜ ਨਹੀਂ ਆਉਣਾ, ਸਗੋਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਜਿੱਤਾਂ ਤੇ ਹਾਰਾਂ ਤੋਂ ਸਬਕ ਸਿਖਦੇ ਹੋਏ ਕੁਰਬਾਨੀ ਭਰੀ ਅਗਵਾਈ ਵੱਲ ਵਧਣਾ ਪੈਣਾ ਹੈ | ਮੌਜੂਦਾ ਪ੍ਰਬੰਧ ਅਫ਼ਰਾ-ਤਫ਼ਰੀ ਦੇ ਦੌਰ ਵੱਲ ਵਧ ਰਿਹਾ ਹੈ ਤੇ ਨਿਤਾਰਾ ਇਸ ਗੱਲ ਨੇ ਕਰਨਾ ਹੈ ਕਿ ਲੋਕ ਬੇਚੈਨੀ ਨੂੰ ਕਿਹੜੀਆਂ ਤਾਕਤਾਂ ਵਰਤਦੀਆਂ ਹਨ |' ਇਹ ਹੋਕਾ ਗ਼ਦਰ ਸ਼ਤਾਬਦੀ ਮੇਲੇ ਦੇ ਸਿਖਰਲੇ ਦਿਨ ਸੈਂਕੜਿਆਂ ਦੀ ਤਦਾਦ 'ਚ ਜੁੜੇ ਮੇਲਾ ਪ੍ਰੇਮੀਆਂ ਨੂੰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਦਿੱਤਾ |
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਗ਼ਦਰ ਦੀ ਗੂੰਜ (ਸੰਪਾਦਕ ਅਮੋਲਕ ਸਿੰਘ), ਗੀਤ ਚਿਰਾਗਾਂ ਦੇ (ਸੰਪਾਦਕ ਅਮੋਲਕ ਸਿੰਘ) ਸੋਵੀਨਾਰ ਅਤੇ ਦੇਸ਼ ਭਗਤ ਯਾਦਗਾਰ ਹਾਲ ਲਾਇਬ੍ਰੇਰੀ ਦੀ ਡਾਇਰੈਕਟਰੀ ਰਿਲੀਜ਼ ਕੀਤੀ ਗਈ | ਰਿਲੀਜ਼ ਮੌਕੇ ਡਾ: ਰਘਬੀਰ ਕੌਰ, ਕਾਮਰੇਡ ਮੰਗਤ ਰਾਮ ਪਾਸਲਾ, ਦੇਵ ਰਾਜ ਨਈਅਰ, ਡਾ: ਪਰਮਿੰਦਰ, ਅਮੋਲਕ ਸਿੰਘ, ਗੁਰਮੀਤ, ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ, ਹਰਵਿੰਦਰ ਭੰਡਾਲ, ਰਮਿੰਦਰ ਪਟਿਆਲਾ, ਬਲਵੀਰ ਕੌਰ ਬੁੰਡਾਲਾ, ਕੁਲਵੰਤ ਸੰਧੂ, ਰਣਜੀਤ ਸਿੰਘ, ਪ੍ਰੋ. ਵਰਿਆਮ ਸਿੰਘ ਸੰਧੂ, ਤੇ ਅਜਮੇਰ ਸਿੰਘ ਹਾਜ਼ਰ ਸਨ |
ਇਸ ਮੌਕੇ ਦੇਸ ਰਾਜ ਛਾਜਲੀ ਦੇ ਢਾਡੀ ਜਥੇ ਨੇ ਗ਼ਦਰੀ ਵਾਰਾਂ ਗਾ ਕੇ ਮਾਹੌਲ ਨੂੰ ਜੋਸ਼ ਭਰਿਆ ਬਣਾ ਦਿੱਤਾ | ਡਾ: ਵਰਿਆਮ ਸਿੰਘ ਸੰਧੂ ਅਤੇ ਡਾ. ਪਰਮਿੰਦਰ ਨੇ ਸੰਬੋਧਨ ਕਰਦਿਆਂ ਗ਼ਦਰੀ ਬਾਬਿਆਂ ਦੇ ਅਣਛੋਹੇ ਪੱਖਾਂ ਨੂੰ ਸਾਂਝਾ ਕਰਦਿਆਂ ਨਵੀਂ ਪੀੜ੍ਹੀ ਨੂੰ ਇਨਕਲਾਬੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ ਦਿੱਤਾ |
ਨਾਟਕਾਂ ਤੇ ਗੀਤਾਂ ਭਰੀ ਰਾਤ ਨੇ ਉਭਾਰੀ ਗ਼ਦਰ ਲਹਿਰ ਦੀ ਝਲਕ
ਰਾਤ ਨੂੰ ਭਖਵੇਂ ਮਾਮਲਿਆਂ ਨਾਲ ਸਰੋਕਾਰ ਰੱਖਣ ਵਾਲੇ ਨਾਟਕ ਪੇਸ਼ ਕੀਤੇ ਗਏ। ਮੰਚ ਰੰਗ ਮੰਚ ਅੰਮ੍ਰਿਤਸਰ ਦੀ ਪੇਸ਼ਕਸ਼ ਅਤੇ ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ 'ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ' ਨੇ ਗ਼ਦਰ ਲਹਿਰ 'ਚ 'ਕਾਮਾਗਾਟਾ ਮਾਰੂ' ਜਹਾਜ਼ ਦੀ ਘਟਨਾ ਵੇਲੇ ਸਮਾਜਿਕ ਹਾਲਤਾਂ ਦੀ ਬਾਤ ਪਾਉਂਦਿਆਂ ਅਜੋਕੇ ਸਮੇਂ 'ਚ ਗ਼ਦਰ ਲਹਿਰ ਦੇ ਨਿਸ਼ਾਨਿਆਂ ਦੀ ਸਾਰਥਿਕਤਾ ਨੂੰ ਬਿਆਨ ਕੀਤਾ। ਅਦਾਕਾਰ ਮੰਚ ਮੁਹਾਲੀ ਦੀ ਪੇਸ਼ਕਸ਼ ਅਤੇ ਡਾ: ਸਾਹਿਬ ਸਿੰਘ ਨਿਰਦੇਸ਼ਕ ਨਾਟਕ 'ਚਮੁਖੀਆ', ਇਸੇ ਤਰ੍ਹਾਂ ਤੀਜਾ ਨਾਟਕ 'ਨਟੀ ਵਿਨੋਦਨੀ' ਨਾਟਕਕਾਰ ਅਨੀਤਾ ਸਬਦੀਸ਼ ਸੁਚੇਤਕ ਰੰਗਮੰਚ ਮੁਹਾਲੀ ਨੇ ਪੇਸ਼ ਕੀਤਾ। ਪ੍ਰੋ. ਅੰਕੁਰ ਸ਼ਰਮਾ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ 'ਮਕੜਜਾਲ' ਨੇ ਕਾਰਪੋਰੇਟ ਜਗਤ ਦੇ ਗ਼ਲਬੇ ਦੇ ਦੌਰ 'ਚ ਕਿਸਾਨਾਂ ਤੇ ਮਜ਼ਦੂਰਾਂ ਦੀ ਬਦਹਾਲ ਹਾਲਤ ਬਿਆਨਦਿਆਂ ਸਮੁੱਚੀ ਮੁਕਤੀ ਲਈ ਸੰਘਰਸ਼ ਦਾ ਰਾਹ ਅਪਨਾਉਣ ਦਾ ਸੱਦਾ ਦਿਤਾ। ਪ੍ਰੋ: ਅਜਮੇਰ ਔਲਖ ਦੁਆਰਾ ਇਸ ਰਾਤ ਦਾ ਆਖਰੀ ਨਾਟਕ 'ਤੂੰ ਚਰਖ਼ਾ ਘੂਕਦਾ ਰੱਖ ਜ਼ਿੰਦੇ' ਵਿਚ ਬੀਬੀ ਗੁਲਾਬ ਕੌਰ ਦੇ ਗ਼ਦਰ ਲਹਿਰ 'ਚ ਇਤਿਹਾਸਕ ਯੋਗਦਾਨ ਦਾ ਵਰਨਣ ਕਰਦਿਆਂ ਮਨੁੱਖਤਾ ਦੀ ਬੰਦ ਖੁਲਾਸੀ ਲਈ ਇਨਕਲਾਬ ਦੇ ਰਾਹ ਪੈਣ ਦਾ ਸੱਦਾ ਦਿਤਾ। ਗੀਤ-ਸੰਗੀਤ 'ਚ ਜਗਸੀਰ ਜੀਦਾ, ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੰਵਰ ਬਹਾਰ, ਨਵਦੀਪ ਧੌਲਾ, ਵਿਨੈ ਅਤੇ ਚਾਰੂਲ (ਅਹਿਮਦਾਬਾਦ), ਇਕਬਾਲ ਉਦਾਸੀ ਤੇ ਅੰਮ੍ਰਿਤਪਾਲ (ਬਠਿੰਡਾ) ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।
ਸ਼ਹਿਰ 'ਚ ਨਿਕਲਿਆ ਸ਼ਤਾਬਦੀ ਮਾਰਚ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਗ਼ਦਰ ਸ਼ਤਾਬਦੀ ਮਾਰਚ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਪੁੱਜਾ। ਇਸ ਮਾਰਚ ਦੀ ਅਗਵਾਈ ਉਚੇਚੇ ਤੌਰ 'ਤੇ ਬਜ਼ੁਰਗ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਸਮੇਤ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਉੱਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਕੋ-ਕੋਆਰਡੀਨੇਟਰ ਗੁਰਮੀਤ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਨ ਨੇ ਕੀਤੀ। 'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਮਾਰਚ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜਲੰਧਰ ਦੀਆਂ ਸੜਕਾਂ 'ਤੇ ਇਤਿਹਾਸਕ ਸ਼ਤਾਬਦੀ ਮੌਕੇ ਹੋਇਆ ਇਹ ਮਾਰਚ ਆਪਣੇ-ਆਪ 'ਚ ਯਾਦਗਾਰੀ ਹੋ ਨਿਬੜਿਆ। ਇਸ ਮਾਰਚ 'ਚ ਪੰਜਾਬ ਦੀਆਂ ਡੇਢ ਸੌ ਤੋਂ ਵੱਧ ਜਥੇਬੰਦੀਆਂ, ਗ਼ਦਰੀ ਪਿੰਡਾਂ ਦੀਆਂ ਕਮੇਟੀਆਂ ਅਤੇ ਵੱਖ-ਵੱਖ ਮੁਲਕਾਂ 'ਚ ਵਸਦੇ ਪੰਜਾਬੀਆਂ ਦੀਆਂ ਪ੍ਰਤੀਨਿਧ ਜਥੇਬੰਦੀਆਂ ਦੇ ਵਫ਼ਦਾਂ ਨੇ ਸ਼ਮੂਲੀਅਤ ਕੀਤੀ।
ਨਵੰਬਰ 1984 ਸਿੱਖ ਨਸਲਕੁਸ਼ੀ ਪਟੀਸ਼ਨ ਦਾ ਸੰਯੁਕਤ ਰਾਸ਼ਟਰ ਵਿੱਚ ਸਫਲਤਾਪੂਰਵਕ ਦਾਖਲ ਹੋਣਾ ਸਿੱਖ ਕੌਮ ਦੀ ਵੱਡੀ ਪ੍ਰਾਪਤੀ – ਗੁਰਪਤਵੰਤ ਸਿੰਘ ਪੰਨੂ
www.sabblok.blogspot.com
ਸਰਬੱਤ ਖਾਲਸਾ ਦੇ ਰੂਪ ਵਿੱਚ ਜਨੇਵਾ ਪਹੁੰਚੀਆ ਹਜਾਰਾ ਸੰਗਤਾਂ ਦਾ ਜੋਰਦਾਰ ਧੰਨਵਾਦ – ਸਿੱਖ ਕੌਮ ਨੇ ਆਪਣੇ ਸ਼ਹੀਦਾ ਦਾ ਸਤਿਕਾਰ ਕਰਕੇ ਜਾਲਮਾ ਨੂੰ ਵੰਗਾਰਿਆ – ਕਰਨੈਲ ਸਿੰਘ ਪੀਰ ਮੁਹੰਮਦ
ਸੰਯੁਕਤ ਰਾਸ਼ਟਰ ਅੰਦਰ ੨੯ ਸਾਲ ਪਹਿਲਾ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ੧੮ ਰਾਜਾ ਅਤੇ ੧੧੦ ਵੱਡੇ ਸ਼ਹਿਰਾ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾਗਾਧੀ
ਦੇ ਕਤਲ ਤੋਂ ਬਾਅਦ ਹੋਏ ਭਿਆਨਕ ਕਤਲੇਆਮ ਦੇ ਦੋਸ਼ੀਆ ਨੂੰ ਜਗਦੀਸ਼ ਟਾਈਟਲਰ, ਸੱਜਣਕੁਮਾਰ, ਕਮਲਨਾਥ ਵਰਗਿਆ ਨੂੰ ਸਜਾਵਾ ਦਿਵਾਉਣ ਲਈ ਕੌਮਾਤਰੀ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਅਨੇਕਾਂ ਪੰਥਕ ਜਥੇਬੰਦੀਆ,ਗੁਰਦੁਆਰਾ ਪ੍ਰਬੰਧਕ ਕਮੇਟੀਆ ਮਨੁੱਖੀ ਸੰਸਥਾਵਾ ਦੇ ਸਹਿਯੋਗ ਨਾਲ ੧੦ ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਸੰਯੁਕਤ ਰਾਸ਼ਟਰ ਨੂੰ ਸੋਪਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਤਿੰਨ ਦਹਾਕਿਆ ਬਾਅਦ ਵੀ ਆਪਣੀ ਕੌਮ ਦੇ ਸ਼ਹੀਦ ਹੋਏ ਲੋਕਾਂ ਨੂੰ ਨਹੀ ਭੁੱਲੀ। ਆਲ ਇੰਡੀਆ ਸਿੱਖ ਸਟੂਡੈਟਸ ਫ਼ੈਡਰੇਸ਼ਨਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰ ਗੁਰਪਤਵੰਤ ਸਿੰਘ ਪੰਨੂ, ਜਤਿੰਦਰ ਸਿੰਘ ਗਰੇਵਾਲ, ਮਾਸਟਰ ਕਰਨ ਸਿੰਘ, ਭਾਈ ਹਰਮਿੰਦਰ ਸਿੰਘ ਖਾਲਸਾ, ਸ੍ਰ ਹਰਜੀਤ ਸਿੰਘ ਸੋਹਤਾ, ਅਵਤਾਰ ਸਿੰਘ ਪੰਨੂ ਅਤੇ ਜਸਬੀਰ ਸਿੰਘ ਨੇ ਸੰਯੁਕਤ ਰਾਸ਼ਟਰ ਦੇ ਜਨੇਵਾ ਸਥਿਤ ਦਫ਼ਤਰ ਦੇ ਬਾਹਰ ਪਹੁੰਚੀਆ ਹਜਾਰਾ ਸੰਗਤਾ ਦਾ ਜੋਰਦਾਰ ਧੰਨਵਾਦ ਕਰਦਿਆ ਕਿਹਾ ਹੈ ਕਿ ਸਿੱਖ ਕੌਮ ਨੇ ਅਨੇਕਾ ਦੇਸ਼ਾ ਵਿੱਚੋ ਜਨੇਵਾ ਵਿਖੇ ਸਿੱਖ ਇਨਸਾਫ਼ ਰੈਲੀ ਵਿੱਚ ਸਮੂਹਲੀਅਤ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਜੁਲਮ ਕਰਨ ਵਾਲੇ ਜਾਲਮਾ ਨੂੰ ਨਹੀ ਭੁੱਲੀ ਜਦ ਤੱਕ ਇਨਸਾਫ਼ ਨਹੀ ਮਿਲ ਜਾਦਾ ਸੰਘਰਸ਼ ਜਾਰੀ ਰਹੇਗਾ। ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਪੰਥ ਸਰਬੱਤ ਦਾ ਭਲਾ ਮੰਗਦਾ ਹੈ ਲੇਕਿਨ ਜਿੰਨਾ ਨੇ ਸਾਡੀ ਕੌਮ ਦਾ ਬੁਰਾ ਕੀਤਾ ਹੈ ਉਹਨਾਂ ਨੂੰ ਕਦੇ ਵੀ ਮੁਆਫ ਨਹੀ ਕੀਤਾ ਜਾਵੇਗਾ। ਫ਼ੈਡਰੇਸ਼ਨ ਪ੍ਰਧਾਨ ਨੇ ਇਨਸਾਫ਼ ਰੈਲੀ ਨੂੰ ਸਰਬੱਤ ਖਾਲਸਾ ਦਾ ਨਾਮ ਦਿੰਦਿਆ ਕਿਹਾ ਕਿ ਦੇਸ਼ ਵਿਦੇਸ਼ਾ ਤੋਂ ਹਜਾਰਾ ਦੀ ਤਦਾਦ ਵਿੱਚ ਪਹੁੰਚੇ ਖਾਲਸਾ ਪੰਥ ਨੇ ਸਮੁੱਚੀਆ ਸਿੱਖ ਭਾਵਨਾਵਾ ਦੀ ਡੱਟ ਕੇ ਤਰਜਮਾਨੀ ਕੀਤੀ ਹੈ। ਉਹਨਾਂ ਸਿੱਖ ਨਸਲਕੁਸ਼ੀ ਪਟੀਸ਼ਨ ਦੀ ਸਫਲਤਾਂ ਲਈ ਸਮੁੱਚੇ ਖਾਲਸਾ ਪੰਥ ਨੂੰ ਮੁਬਾਰਕਬਾਦ ਦਿੱਤੀ।
ਡੇਰਾ ਬਿਆਸ ਜਾ ਰਿਹਾ ਟਰੱਕ ਪੁਲ ਤੋਂ ਹੇਠਾਂ ਡਿੱਗਾ, 4 ਮੌਤਾਂ
www.sabblok.blogspot.com
ਸੁਭਾਨਪੁਰ.02 ਨਵੰਬਰ.ਜੱਜ, ਸਤਨਾਮ. – ਅੱਜ ਸਵੇਰੇ ਸੂਰਾਨੁੱਸੀ ਤੋਂ ਡੇਰਾ ਬਿਆਸ ਜਾ ਰਹੇ ਟਾਟਾ 407 ਦੇ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ
ਡਿਗਣ ਨਾਲ 3 ਵਿਅਕਤੀ ਮੌਕੇ ‘ਤੇ ਮਾਰੇ ਗਏ ਜਦ ਕਿ ਇਕ ਵਿਅਕਤੀ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਇਸ ਹਾਦਸੇ ਵਿਚ 15 ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੂਰਾਨੁਸੀ, ਭਤੀਜਾ, ਰਸੂਲਪੁਰ, ਰਾਏਪੁਰ, ਬੱਲਾਂ ਆਦਿ ਪਿੰਡਾਂ ਦੇ ਸ਼ਰਧਾਲੂ ਸੂਰਾਨੁੱਸੀ ਸੈਂਟਰ ਜਲੰਧਰ ਤੋਂ ਟਾਟਾ 407 ਨੰਬਰ ਪੀਬੀ08 ਐਲ9757 ਵਿਚ ਬੈਠ ਕੇ ਡੇਰਾ ਬਿਆਸ ਜਾ ਰਹੇ ਸਨ ਕਿ ਜਲੰਧਰ- ਅੰਮ੍ਰਿਤਸਰ ਜੀ.ਟੀ ਰੋਡ ‘ਤੇ ਸਥਿਤ ਸੁਭਾਨਪੁਰ ਤੋਂ ਥੋੜ੍ਹੀ ਦੂਰ ਜਦ ਇਹ ਗੱਡੀ ਗੁਰਦੁਆਰਾ ਸੰਤਸਰ ਦੇ ਨੇੜੇ ਪੁੱਜੀ ਤਾਂ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪੁਲ ਤੋਂ ਹੇਠਾਂ ਡਿਗ ਪਈ। ਜਿਸ ਕਾਰਨ ਗੱਡੀ ਚਾਲਕ ਬਲਰਾਜ ਸਿੰਘ ਪੁੱਤਰ ਕੁੰਦਨ ਸਿੰਘ (55) ਵਾਸੀ ਮਨਸੂਰਵਾਲਪੁਰ ਥਾਣਾ ਆਦਮਪੁਰ, ਬਲਵੀਰ ਚੰਦ ਵਿਰਦੀ ਪੁੱਤਰ ਰਤਨ ਚੰਦ (50) ਸਾਲ ਵਾਸੀ ਰਾਏਪੁਰ ਰਸੂਲਪੁਰ ਅਤੇ ਪ੍ਰੀਤਮ ਦਾਸ ਪੁੱਤਰ ਸੁਰਜਨ ਰਾਮ ਵਾਸੀ ਭਤੀਜਾ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ ਸੁਖਵਿੰਦਰ ਕੁਮਾਰ (32) ਪੁੱਤਰ ਦੌਲਤ ਰਾਮ ਵਾਸੀ ਭਤੀਜਾ ਦੀ ਹਸਪਤਾਲ ਵਿਚ ਪਹੁੰਚਣ ਉਪਰੰਤ ਮੌਤ ਹੋ ਗਈ। ਹਾਦਸੇ ਵਿਚ ਜ਼ਖ਼ਮੀ ਹੋਏ 15 ਦੇ ਕਰੀਬ ਸ਼ਰਧਾਲੂਆਂ ਨੂੰ ਪਹਿਲਾਂ ਨੇੜੇ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਬਿਆਸ ਹਸਪਤਾਲ ਵਿਚ ਭੇਜ ਦਿੱਤਾ ਗਿਆ। ਜ਼ਖ਼ਮੀਆਂ ਵਿਚ ਤਾਨੀਆ (4 ਸਾਲ) ਪੁੱਤਰੀ ਦੌਲਤ ਰਾਮ ਵਾਸੀ ਸੂਰਾਨੁੱਸੀ, ਨੰਦਨੀ (14) ਪੁੱਤਰੀ ਬਲਦੇਵ ਰਾਜ, ਪਰਮਜੀਤ ਕੌਰ (43) ਪਤਨੀ ਨਿਰੰਜਨ ਪਾਲ, ਸੁਖਵਿੰਦਰ ਸਿੰਘ (7 ਸਾਲ), ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਪੁੱਤਰ ਬਲਦੀਸ਼ ਵਿਰਦੀ, ਗਿਆਨ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਰਸੂਲਪੁਰ, ਪੂਨਮ ਪੁੱਤਰੀ ਜਸਵਿੰਦਰ ਵਾਸੀ ਭਤੀਜਾ, ਕਾਂਤਾ ਪਤਨੀ ਸੁਖਵਿੰਦਰ ਕੁਮਾਰ ਵਾਸੀ ਭਤੀਜਾ, ਕਰਮਜੀਤ ਕੌਰ, ਪੂਨਮ, ਗੁਰਜੀਤ ਕੌਰ ਆਦਿ ਸ਼ਾਮਲ ਹਨ।
ਪੰਜਾਬ ਸਰਕਾਰ ਮੁਲਾਜਮਾ ਨੂੰ ਦਿਵਾਲੀ ਤੋਂ ਪਹਿਲਾ ਨਹੀ ਦੇ ਸਕੀ ਅਕਤੂਬਰ ਮਹੀਨੇ ਦੀ ਤਨਖਾਹ
www.sabblok.blogspot.com
ਝੂਠੇ ਦਾਵੇਆਂ ਦੇ ਬਾਵਜੂਦ ਖਾਲੀ ਖਜਾਨੇ ਦਾ ਰਾਜ ਹੋਇਆ ਜੱਗ ਜਾਹਰ

ਚੰੜੀਗੜ 2 ਨਵੰਬਰ -ਪੰਜਾਬ ਸਰਕਾਰ ਵਾਰ ਵਾਰ ਆਪਣਾ ਖਜਾਨਾ ਭਰੇ ਹੋਣ ਦੇ ਦਾਵੇ ਕਰਦੀ ਹੈ ਪਰ ਹਰ ਵਾਰ ਕਿਸੇ ਨਾ ਕਿਸੇ ਕੰਮ ਨਾਲ ਉਸਦਾ ਖਜਾਨਾ ਖਾਲੀ ਹੋਣ ਦਾ ਰਾਜ ਜੱਗ ਜਾਹਰ ਹੋ ਜਾਂਦਾ ਹੈ ਕੇਂਦਰੀ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਆਪਣੇ ਮੁਲਾਜਮਾ ਨੂੰ 18% ਵਿਚੋ ਸਿਰਫ 8% ਮੈਹਿਗਾਈ ਭੱਤੇ ਦੀ ਕਿਸ਼ਤ ਹੀ ਦੇ ਪਾਈ ਹੈ ਉਧਰ ਗ੍ਰੇਡ ਰਿਵਿਜਨ ਦਾ 30% ਬਕਾਇਆ ਜੋ ਇਸ ਸਾਲ ਮਈ ਮਹੀਨੇ ਵਿੱਚ ਦੇਣਾ ਸੀ ਓਹ ਵੀ ਪੰਜਾਬ ਸਰਕਾਰ ਕੋਲੋ ਦੇ ਨਹੀ ਹੋਇਆ ਤੇ ਹੁਣ ਸਿਖਿਆ ਵਿਭਾਗ ਦੇ ਆਪਣੇ ਮੁਲਾਜਮਾ ਨੂੰ ਦਿਵਾਲੀ ਤੋਂ ਪਹਿਲਾ ਅਕਤੂਬਰ ਮਹੀਨੇ ਦੀ ਤਨਖਾਹ ਨਹੀ ਦੇ ਸਕੀ। ਜਦ ਕਿ ਪਿਛਲੇ ਮਹੀਨੇ ਦੀ ਤਨਖਾਹ ਮੁਲਾਜਮਾ ਨੂੰ ਹਰ ਅਗਲੇ ਮਹੀਨੇ ਦੇ ਪਹਿਲੇ ਹਫਤੇ ਮਿਲ ਜਾਣੀ ਚਾਹੀਦੀ ਹੈ ਪਰ ਇਸ ਸਾਲ ਪੰਜਾਬ ਸਰਕਾਰ ਆਪਣੇ ਮੁਲਾਜਮਾ ਨੂੰ ਪਿਛਲੇ ਮਹੀਨੇ ਦੀ ਤਨਖਾਹ ਦਿਵਾਲੀ ਤੋਂ ਪਹਿਲਾ ਦਿਵਾਲੀ ਦੇ ਤੋਹਫ਼ੇ ਵਜੋਂ ਦੇਣ ਤੋਂ ਅਸਫ਼ਲ ਰਹੀ ਹੈ ਜਿਸ ਨਾਲ ਇਸ ਵਾਰ ਸਾਲ 2013 ਦੀ ਮੁਲਾਜਮਾ ਦੀ ਦਿਵਾਲੀ ਕਾਲੀ ਦਿਵਾਲੀ ਵਜੋ ਮੰਨ ਰਹੀ ਹੈ।

‘ਪੰਥਕ ਸਰਕਾਰ’ ਗੁਜਰਾਤ ਦੇ ਸਿੱਖ ਕਿਸਾਨਾਂ ਲਈ ਕੁਝ ਵੀ ਕਰਨ ਤੋਂ ਹੋਈ ਇਨਕਾਰੀ
www.sabblok.blogspot.com
ਚੰਡੀਗੜ੍ਹ.02 ਨਵੰਬਰ. – ਸੂਬੇ ਦੀ ਸੱਤਾਧਿਰ ਨੂੰ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦੀ ਤਾਂ ਬਹੁਤ ਜ਼ਿਆਦਾ ਫ਼ਿਕਰ ਹੈ ਪਰ ਗੁਜਰਾਤ ਵਿਚ
ਭਾਜਪਾ ਸਰਕਾਰ ਵਲੋਂ ਉਥੋਂ ਉਜਾੜੇ ਜਾ ਰਹੇ ਪੰਜਾਬੀ ਕਿਸਾਨਾਂ ਦੀ ਭੋਰਾ ਚਿੰਤਾ ਨਹੀਂ।ਇਹ ਹਕੀਕਤ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਆਖ਼ਰੀ ਦਿਨ ਦੇਖਣ ਨੂੰ ਮਿਲੀ। ਜਿਥੇ ਅਕਾਲੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਕੈਨੇਡਾ ਦੇ ਕਿਊਬਿਕ ਸੂਬੇ ‘ਚ ਧਾਰਮਕ ਚਿੰਨ੍ਹਾਂ ‘ਤੇ ਪਾਬੰਦੀ ਲਗਾਉਣ ਵਿਰੁਧ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਅਪੀਲ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਕੈਨੇਡਾ ਸਰਕਾਰ ਨਾਲ ਤਾਲਮੇਲ ਕਰ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਜ਼ੋਰ ਪਾਵੇ। ਇਸ ‘ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸੱਤਾਧਾਰੀਆਂ ਨੂੰ ਟੋਕਦਿਆਂ ਕਿਹਾ ਕਿ ਸਰਕਾਰ ਨੂੰ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦੀ ਤਾਂ ਚਿੰਤਾ ਹੈ ਪਰ ਗੁਜਰਾਤ ਵਿਚੋਂ ਕੱਢੇ ਜਾ ਰਹੇ ਪੰਜਾਬੀਆਂ ਬਾਰੇ ਕੁੱਝ ਨਹੀਂ ਬੋਲ ਰਹੀ। ਸ੍ਰੀ ਜਾਖੜ ਨੇ ਇਸ ਮੌਕੇ ਕਿਹਾ ਕਿ ਇਸ ਮਤੇ ਦੇ ਨਾਲ ਇਹ ਪ੍ਰਸਤਾਵ ਵਿਧਾਨ ਸਭਾ ਵਿਚ ਰਖਿਆ ਜਾਵੇ ਕਿ ਗੁਜਰਾਤ ਦੇ ਇਸ ਤਜਵੀਜ਼ਤ ਉਜਾੜੇ ਵਿਰੁਧ ਪੰਜਾਬੀ ਕਿਸਾਨਾਂ ਵਲੋਂ ਹਾਈ ਕੋਰਟ ਵਿਚੋਂ ਜਿੱਤੇ ਕੇਸ ਵਿਰੁਧ ਗੁਜਰਾਤ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵੀ ਵਾਪਸ ਲੈਣ ਦੀ ਮੰਗ ਕੀਤੀ ਜਾਵੇ। ਵਿਰੋਧੀ ਧਿਰ ਦੇ ਨੇਤਾ ਦੀ ਇਸ ਦਲੀਲ ਪ੍ਰਤੀ ਸੱਤਾਧਿਰ ਨੇ ਕੋਈ ਹੁੰਗਾਰਾ ਨਾ ਭਰਿਆ। ਇਸ ਮੌਕੇ ਸ੍ਰੀ ਜਾਖੜ ਨੇ ਇਸ ਗੱਲ ‘ਤੇ ਵੀ ਦੁਖ ਪ੍ਰਗਟ ਕੀਤਾ ਕਿ ਪੰਜਾਬੀ ਸੂਬੇ ਦੇ ਵੱਡੇ ਹਮਾਇਤੀ ਪ੍ਰਕਾਸ਼ ਸਿੰਘ ਬਾਦਲ ਅੱਜ ‘ਪੰਜਾਬ ਦਿਵਸ’² ਮੌਕੇ ਹਰਿਆਣਾ ‘ਚ ਵਿਧਾਨ ਸਭਾ ਸੈਸ਼ਨ ਛੱਡ ਕੇ ਹਰਿਆਣਾ ਦਾ ਗੁਣਗਾਣ ਕਰ ਰਹੇ ਹਨ। ਇਸ ਮੌਕੇ ਵਿਰੋਧੀ ਧਿਰ ਨੇ ਸ਼ੇਮ-ਸ਼ੇਮ ਕਿਹਾ ਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ ਵਾਕਆਊਟ ਕਰਕੇ ਚਲੇ ਗਏ। ਇਯ ਤੋਂ ਬਾਅਦ ਵਿਰੋਧੀ ਧਿਰ ਕਰੀਬ 10 ਮਿੰਟਾਂ ਤਕ ਅਪਣਾ ਰੋਸ ਜ਼ਾਹਰ ਕਰਨ ਤੋਂ ਬਾਅਦ ਵਾਪਸ ਆ ਗਈ। ਇਸ ਮੌਕੇ ਭਾਜਪਾ ਮੰਤਰੀ ਮਦਨ ਮੋਹਨ ਮਿੱਤਲ ਨੇ ਗੁਜਰਾਤ ਮਾਮਲੇ ਵਿਚ ਕਾਂਗਰਸ ‘ਤੇ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਵਿਵਾਦ ਗੁਜਰਾਤ ਦੀ ਕਾਂਗਰਸ ਸਰਕਾਰ ਨੇ ਹੀ ਇਕ ਨੋਟੀਫੀਕੇਸ਼ਨ ਜਾਰੀ ਕਰ ਕੇ ਸ਼ੁਰੂ ਕੀਤਾ ਸੀ।
ਪੰਜਾਬ ਦੀ ਧਰਤੀ ਬਣਦੀ ਜਾ ਰਹੀ ਹੈ ਨਸ਼ਿਆਂ ਦਾ ਅੱਡਾ : ਗੁਰਤੀਰਥ ਪਾਸਲਾ
www.sabblok.blogspot.com

ਮਲੌਦ, (ਪੱਤਰ ਪ੍ਰੇਰਕ) : ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਜਿਥੋਂ ਹਰ ਦਿਸ਼ਾ 'ਚੋਂ ਧਰਮ ਦੀ ਖੁਸ਼ਬੂ ਆਉਣੀ ਚਾਹੀਦੀ ਸੀ ਪਰ ਅਫ਼ਸ਼ੋਸ ਅੱਜ ਇਹ ਪਾਵਨ ਧਰਤੀ ਨਸ਼ਿਆਂ ਦਾ ਅੱਡਾ ਬਣਦੀ ਜਾ ਰਹੀ ਹੈ। ਪੰਜਾਬ ਦਾ ਦਰਦ ਬਿਆਨ ਕਰਦੇ ਇਹ ਸ਼ਬਦ ਸਾਂਝੇ ਕਰਦਿਆਂ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਦੇ ਸੀ.ਈ.ਓ ਸ. ਗੁਰਤੀਰਥ ਸਿੰਘ ਪਾਸਲਾ ਵਲੋਂ ਬਲਜਿੰਦਰ ਪਾਲ ਸਿੰਘ ਮਲੌਦ ਦੇ ਗ੍ਰਹਿ ਵਿਖੇ ਇਲਾਕੇ ਦੇ ਪਤਵੰਤੇ ਸੱਜਣਾ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇ ਕਰ ਪੰਜਾਬ 'ਚ ਵਗ ਰਹੇ ਨਸ਼ਿਆਂ ਦੇ ਇਸ ਦਰਿਆ ਨੂੰ ਸ਼ੰਜੀਦਗੀ ਨਾਲ ਨਾ ਰੋਕਿਆ ਗਿਆ ਤਾਂ ਸਾਡੀ ਨੌਜਵਾਨੀ ਉਸ ਮੌੜ ਤੇ ਆ ਜਾਵੇਗੀ ਜਿਥੋਂ ਉਹਨਾਂ ਨੂੰ ਫਿਰ ਮੋੜਨਾ ਅਸੰਭਵ ਹੋ ਜਾਵੇਗਾ। ਗੁਰਤੀਰਥ ਸਿੰਘ ਪਾਸਲਾ ਜੋ ਇਹਨੀਂ ਦਿਨੀ ਕੈਨੇਡਾ ਤੋਂ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਹਨ ਜੋ ਮਾਂ ਬੋਲੀ ਪੰਜਾਬੀ ਪ੍ਰਤੀ ਲੋਕਾਂ ਵਿੱਚ ਚੇਤਨਾ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਵੇਖ ਕੇ ਬੜਾ ਦਰਦ ਮਹਿਸੂਸ ਹੋ ਰਿਹਾ ਹੈ, ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਜੋ ਪਹਿਲਾਂ ਆਪਣੇ ਪੰਜਾਬ ਤੇ ਫ਼ਖਰ ਮਹਿਸੂਸ ਕਰਦੇ ਸਨ ਅੱਜ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ ਹਨ। ਇਸੇ ਦੌਰਾਨ ਮਾਂ ਬੋਲੀ ਪੰਜਾਬੀ ਦੀ ਅਣਥੱਕ ਸੇਵਾ ਕਰ ਰਹੇ ਸ. ਗੁਰਤੀਰਥ ਸਿੰਘ ਪਾਸਲਾ ਦਾ ਯੂਨੀਵਰਸਲ ਪ੍ਰੈਸ ਕਲੱਬ, ਸਰਬ ਸਮਾਜ ਸੇਵਾ ਸੰਸਥਾ ਮਲੌਦ, ਮਾਲਵਾ ਸ਼ੋਸਲ ਵੈਲਫ਼ੇਅਰ ਕਲੱਬ ਮਲੌਦ, ਈਕ। ਫ਼ਰੈਡਲੀ ਕਲੱਬ ਬੇਰ ਖੁਰਦ ਅਤੇ ਗੋਸਲ ਪ੍ਰਕਾਸ਼ਨ ਸਮੂਹ ਵਲੋਂ ਸਾਂਝੇ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਾਸਲਾ ਹੋਰਾਂ ਦੱਸਿਆ ਕਿ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਸਮੁੱਚੇ ਪੰਜਾਬੀਆਂ ਦੀ ਸਾਂਝੀ ਸੱਥ ਬਣ ਚੁੱਕਾ ਹੈ ਜਿਥੋਂ ਦੁਨੀਆਂ ਭÎਰ 'ਚ ਮਾਂ ਬੋਲੀ ਪੰਜਾਬੀ, ਪੰਜਾਬੀ ਸਭਿਆਚਾਰ ਤੇ ਧਰਮ ਦੀ ਗੱਲ ਪਹੁੰਚਾਈ ਜਾ ਰਹੀ ਹੈ। ਇਸ ਮੌਕੇ ਮਾਸਟਰ ਕਰਨੈਲ ਸਿੰਘ, ਪਰਮਿੰਦਰ ਸਿੰਘ ਵਾਲੀਆ ਪ੍ਰਧਾਨ ਯੂਨੀਵਰਸਲ ਪ੍ਰੈਸ ਕਲੱਬ ਪੰਜਾਬ, ਬਲਜਿੰਦਰ ਪਾਲ ਸਿੰਘ ਰੇਡੀਓ ਹੋਸਟ ਪੰਜਾਬ ਸਟੂਡਿਓ, ਰਵਿੰਦਰ ਸਿੰਘ ਢਿੱਲੋਂ ਬੀਜਾ ਸੀ.ਈ.ਓ ਇੰਡੀਆ, ਐਸ.ਕੇ ਸਹਿਗਲ, ਪਰਮਿੰਦਰ ਸਿੰਘ ਸੰਗਤਪਰ, ਗੁਰਦੇਵ ਸਿੰਘ ਖਾਲਸਾ ਰੋੜੀਆਂ, ਇੰਦਰਜੀਤ ਪੁਰੀ ਸਾਬਕਾ ਬੈਂਕ ਮੈਨੇਜਰ, ਮਾਸਟਰ ਤਰਨਜੀਤ ਸਿੰਘ, ਦਲਵੀਰ ਕੈਲੇ (ਬੇਰ ਖੁਰਦ) ਜਰਮਨੀ, ਮਾਸਟਰ ਸੰਦੀਪ ਕੁਮਾਰ, ਸਲਵਿੰਦਰ ਸਿੰਘ ਅਹਿਮਦਗੜ, ਮਾਸਟਰ ਪ੍ਰਿੰਸ ਮਲੌਦ, ਕੌਮਦੀਪ ਸਿੰਘ, ਕਰਮ ਗੁਰਪ੍ਰਤਾਪ ਸਿੰਘ ਆਦਿ ਮੌਜ਼ੂਦ ਸਨ।

ਸੰਯੁਕਤ ਰਾਸ਼ਟਰ ਵਿਚ 10 ਲੱਖ ਦਸਤਖਤਾਂ ਵਾਲੀ ਸਿੱਖ ਨਸਲਕੁਸ਼ੀ ਪਟੀਸ਼ਨ ਦਾਇਰ
www.sabblok.blogspot.com

ਜਨੇਵਾ (ਸਵਿਟਜ਼ਰਲੈਂਡ), 1 ਨਵੰਬਰ.ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ 'ਤੇ ਨਵੰਬਰ, 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ 19 ਸੂਬਿਆਂ ਵਿਚ ਕਤਲ ਕੀਤੇ 30 ਹਜ਼ਾਰ ਸਿੱਖਾਂ ਦੇ ਕਤਲ ਨੂੰ ਸਿੱਖ ਨਸਲਕੁਸ਼ੀ ਐਲਾਨ ਕਰਵਾਉਣ ਹਿੱਤ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਜਨੇਵਾ (ਸਵਿਟਜ਼ਰਲੈਂਡ) ਵਿਖੇ ਅੱਜ ਸਿੱਖਸ ਫਾਰ ਜਸਟਿਸ, ਮਾਰਜ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਹੇਠ ਯੂਰਪ ਸਮੇਤ ਵਿਸ਼ਵ ਭਰ ਤੋਂ ਆਏ ਹਜ਼ਾਰਾਂ ਸਿੱਖਾਂ ਦੀ ਹਾਜ਼ਰੀ ਦਰਮਿਆਨ 10 ਲੱਖ ਦਸਤਖਤਾਂ ਵਾਲੀ ਸ਼ਿਕਾਇਤ ਭਾਰਤ ਸਰਕਾਰ ਵਿਰੁੱਧ ਦਾਇਰ ਕੀਤੀ ਗਈ | ਇਹ ਸ਼ਿਕਾਇਤ ਅੱਜ ਸਵੇਰੇ 10 ਵਜੇ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਸ: ਅਵਤਾਰ ਸਿੰਘ ਪੰਨੂੰ, ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ, ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਸ: ਗੁਰਮੁਖ ਸਿੰਘ ਸੰਧੂ, ਭਾਈ ਹਰਮਿੰਦਰ ਸਿੰਘ ਖਾਲਸਾ (ਸਵਿਟਜ਼ਰਲੈਂਡ), ਭਾਈ ਜਸਵੀਰ ਸਿੰਘ (ਮੁੱਖ ਗਵਾਹ 1984) ਅਤੇ ਸ: ਜਤਿੰਦਰ ਸਿੰਘ ਗਰੇਵਾਲ (ਕੈਨੇਡਾ) ਵੱਲੋਂ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਚ ਦਰਜ ਕਰਵਾਈ ਗਈ | ਸ਼ਿਕਾਇਤ ਦਰਜ ਕਰਵਾਉਣ ਉਪਰੰਤ 'ਅਜੀਤ' ਨਾਲ ਗੱਲਬਾਤ ਕਰਦਿਆਂ ਵਫ਼ਦ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਦੀ ਅਗਲੀ ਮੀਟਿੰਗ ਅਗਸਤ 2014 ਵਿਚ ਹੋਵੇਗੀ, ਜਿਸ ਵਿਚ ਸਿੱਖਾਂ ਦੀ ਇਸ ਸ਼ਿਕਾਇਤ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਗਸਤ 2014 ਵਿਚ ਹੋਣ ਵਾਲੀ ਇਸ ਮੀਟਿੰਗ ਤੱਕ ਇਸ ਮਸਲੇ 'ਤੇ ਹਰੇਕ ਮਹੀਨੇ ਹਜ਼ਾਰਾਂ ਦਸਤਖਤਾਂ ਹੇਠ ਲਗਾਤਾਰ ਸ਼ਿਕਾਇਤਾਂ ਭੇਜੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਭਾਰਤ ਦੇ ਨਾਨਾਵਤੀ ਕਮਿਸ਼ਨ ਨੇ 2005 ਵਿਚ ਦਿੱਤੀ ਰਿਪੋਰਟ ਮੁਤਾਬਿਕ ਸਿਰਫ 3 ਹਜ਼ਾਰ ਸਿੱਖਾਂ ਦੇ ਕਤਲ ਹੋਣ ਦੀ ਰਿਪੋਰਟ ਦਿੱਤੀ ਸੀ ਜਦਕਿ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਿਕ ਭਾਰਤ ਸਰਕਾਰ ਨੇ 37 ਹਜ਼ਾਰ ਪਰਿਵਾਰਾਂ ਨੂੰ 1984 ਦੇ ਕਤਲੇਆਮ ਦਾ ਮੁਆਵਜ਼ਾ ਦਿੱਤਾ | ਇਸ ਮੌਕੇ ਸਿੱਖਸ ਫਾਰ ਜਸਟਿਸ ਦੇ ਸੱਦੇ 'ਤੇ ਕੱਢੀ ਗਈ ਇਨਸਾਫ਼ ਰੈਲੀ ਵਚ ਸ਼ਾਮਿਲ ਹੋਣ ਲਈ ਸੰਗਤਾਂ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟੇ੍ਰਲੀਆ ਅਤੇ ਹੋਰ ਦੇਸ਼ਾਂ ਤੋਂ ਵਹੀਰਾਂ ਘੱਤ ਕੇ ਪਹੁੰਚੀਆਂ | ਹਜ਼ਾਰਾਂ ਸਿੱਖਾਂ ਵੱਲੋਂ ਕੱਢੀ ਇਸ ਇਨਸਾਫ਼ ਰੈਲੀ ਦੌਰਾਨ ਵਿਸ਼ਵ ਭਰ ਤੋਂ ਪੁੱਜੇ ਪੰਥਕ ਆਗੂਆਂ ਨੇ ਸੰਬੋਧਨ ਕਰਦਿਆਂ 1984 ਦੌਰਾਨ ਭਾਰਤ ਭਰ ਵਿਚ ਕਤਲ ਕੀਤੇ ਹਜ਼ਾਰਾਂ ਸਿੱਖਾਂ ਦੀ ਯਾਦ ਨੂੰ ਤਾਜ਼ਾ ਕਰਵਾਇਆ ਅਤੇ ਇਸ ਸੰਘਰਸ਼ ਨੂੰ ਇਨਸਾਫ਼ ਮਿਲਣ ਤੱਕ ਜਾਰੀ ਰੱਖਣ ਦਾ ਪ੍ਰਣ ਕੀਤਾ | ਇਸ ਮੌਕੇ ਇਨਸਾਫ਼ ਰੈਲੀ ਵਿਚ ਸ਼ਿਰਕਤ ਕਰਨ ਵਾਲੇ ਪ੍ਰਮੁੱਖ ਸਿੱਖ ਆਗੂਆਂ ਵਿਚ ਭਾਈ ਦਵਿੰਦਰਜੀਤ ਸਿੰਘ ਇੰਗਲੈਂਡ, ਨੈਸ਼ਨਲ ਧਰਮ ਪ੍ਰਚਾਰ ਕਮੇਟੀ, ਇਟਲੀ ਦੇ ਪ੍ਰਧਾਨ ਸ: ਹਰਵੰਤ ਸਿੰਘ ਦਾਦੂਵਾਲ, ਇਟਲੀ ਸਿੱਖ ਕੌਾਸਲ ਦੇ ਪ੍ਰਧਾਨ ਸ: ਜਸਵੀਰ ਸਿੰਘ ਤੂਰ, ਸ. ਡਾ: ਕਰਨ ਸਿੰਘ, ਸ: ਰਜਿੰਦਰ ਸਿੰਘ ਪੁਰੇਵਾਲ, ਸ: ਮਲਕੀਤ ਸਿੰਘ ਬੂਰੇ ਜੱਟਾਂ, ਡਾ: ਦਲਜੀਤ ਸਿੰਘ ਵਿਰਕ, ਸ: ਗੁਰਮੇਜ ਸਿੰਘ ਗਿੱਲ, ਬੀਬੀ ਜਤਿੰਦਰ ਕੌਰ, ਕੈਨੇਡਾ, ਸ: ਸਤਨਾਮ ਸਿੰਘ ਬੱਬਰ, ਸ: ਬਸੰਤ ਸਿੰਘ ਪੰਜਹੱਥਾ, ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਜਤਿੰਦਰਵੀਰ ਸਿੰਘ, ਭਾਈ ਹਰਦਵਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਬਲਵੀਰ ਸਿੰਘ, ਭਾਈ ਸੁਰਿੰਦਰ ਸਿੰਘ, ਬਾਬਾ ਸੋਹਣ ਸਿੰਘ, ਭਾਈ ਰਾਜਵਿੰਦਰ ਸਿੰਘ ਰਾਜਾ, ਸ: ਅਜੀਤ ਸਿੰਘ ਲਵੀਨਿਉ, ਸ: ਇਕਬਾਲ ਸਿੰਘ ਸੋਢੀ, ਸ: ਬਲਕਾਰ ਸਿੰਘ ਰੋਮ, ਸ: ਹਰਪਾਲ ਸਿੰਘ ਫੋਂਦੀ, ਸ: ਦਰਬਾਰਾ ਸਿੰਘ, ਸ: ਸਤਨਾਮ ਸਿੰਘ ਮੋਧਨਾ, ਸ: ਰਾਮ ਸਿੰਘ ਮੋਧਨਾ ਸਮੇਤ ਅਨੇਕਾਂ ਪ੍ਰ੍ਰਮੁੱਖ ਆਗੂ ਮੌਜੂਦ ਸਨ |
ਰੋਹਿਤ ਸ਼ਰਮਾ ਨੇ 16 ਛਿੱਕੇ ਜੜ ਕੇ ਦੋ ਸੈਕੜੇ ਬਣਾਏ
www.sabblok.blogspot.com
ਬੈਂਗਲੌਰ ਵਿੱਚ ਆਸਟਰੇਲੀਆ ਦੇ ਖਿਲਾਫ਼ ਖੇਡੇ ਜਾ ਰਹੇ ਇੱਕ ਦਿਨਾਂ ਮੈਚ ਵਿੱਚ ਭਾਰਤ ਦੇ ਰੋਹਿਤ ਸ਼ਰਮਾ ਨੇ ਧਮਾਕੇਦਾਰ ਦੂਹਰਾ ਸੈਕੜਾ ਜੜ ਦਿੱਤਾ । ਉਸਨੇ 158 ਗੇਂਦਾਂ ਉਪਰ 16 ਛਿੱਕੇ ਅਤੇ 12 ਚੌਂਕੇ ਲਾ ਕੇ 209 ਦੌੜਾਂ ਬਣਾਈਆਂ।
ਇੱਕ ਦਿਨਾਂ ਮੈਚ ਵਿੱਚ ਦੂਹਰਾ ਸੈਕੜਾ ਦੌੜਾਂ ਪ੍ਰਾਪਤ ਕਰਨ ਉਹ ਤੀਜੇ ਬੱਲੇਬਾਜ਼ ਹਨ। ਪਹਿਲਾਂ ਭਾਰਤ ਦੇ ਵੀਰੇਂਦਰ ਸਹਿਵਾਗ ਨੇ 219 ਦੌੜਾਂ ਅਤੇ ਸਚਿਨ ਤੇਂਦੁਲਕਰ ਨੇ 200 ਦੌੜਾਂ ਬਣਾਈਆਂ।
ਇਸਤੋਂ ਬਿਨਾ ਉਸਨੇ ਛਿੱਕਿਆਂ ਦੀ ਹਨੇਰੀ ਲਿਆਉਂਦੇ ਹੋਏ ਕਈ ਨਵੇਂ ਰਿਕਾਰਡ ਬਣਾ ਦਿੱਤੇ।
ਉਹਨਾਂ ਕੁੱਲ੍ਹ 16 ਛਿੱਕੇ ਲਾਏ ਜੋ ਇੱਕ ਰੋਜਾ ਮੈਚ ਦੀ ਇੱਕ ਪਾਰੀ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ ਮਾਰੇ ਗਏ ਸਭ ਤੋਂ ਜਿ਼ਆਦਾ ਛਿੱਕੇ ਹਨ।
ਰੋਹਿਤ ਨੇ ਆਪਣਾ ਸੈਕੜਾ 114 ਗੇਦਾਂ ਉਪਰ 4 ਚੌਂਕੇ ਅਤੇ 6 ਛਿੱਕਿਆਂ ਦੀ ਮੱਦਦ ਨਾਲ ਪੂਰਾ ਕੀਤਾ । ਸੈਕੜਾ ਪੂਰਾ ਹੁੰਦੇ ਹੀ ਉਹ ਹਮਲਾਵਰ ਹੋ ਗਿਆ ਬਾਕੀ 109 ਰਨ ਉਸਨੇ ਸਿਰਫ਼ 44 ਗੇਦਾਂ ਉਪਰ 10 ਛਿੱਕੇ ਅਤੇ 8 ਚੌਂਕਿਆਂ ਨਾਲ ਬਣਾ ਦਿੱਤੇ ।
ਰੋਹਿਤ ਸ਼ਰਮਾ ਦੇ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ 384 ਦੌੜਾਂ ਦਾ ਟੀਚਾ ਦਿੱਤਾ ।

ਪੰਚਾਇਤੀ ਜ਼ਮੀਨਾਂ ਹੜੱਪਣ ਦੇ ਮੁੱਦੇ 'ਤੇ ਵਿਧਾਨ ਸਭਾ ਵਿਚ ਭਾਰੀ ਹੰਗਾਮਾ
www.sabblok.blogspot.com
ਸਪੀਕਰ ਨੂੰ ਸਦਨ ਦੀ ਕਾਰਵਾਈ ਮੁਅੱਤਲ ਕਰਨੀ ਪਈ

ਚੰਡੀਗੜ੍ਹ, 1 ਨਵੰਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਦੇ ਆਖ਼ਰੀ ਦਿਨ ਅੱਜ ਰਾਜ ਵਿਚ ਪੰਚਾਇਤੀ ਜ਼ਮੀਨਾਂ ਸਿਆਸਤਦਾਨਾਂ ਵੱਲੋਂ ਹੜੱਪੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਰੀ ਹੰਗਾਮੇ ਅਤੇ ਪਰਸਪਰ ਵਿਰੋਧੀ ਦੂਸ਼ਣਬਾਜ਼ੀ ਹੋਈ, ਜਿਸ ਕਾਰਨ ਸਦਨ ਦੀ ਕਾਰਵਾਈ ਵੀ ਮੁਲਤਵੀ ਕਰਨੀ ਪਈ | ਸਵਾਲਾਂ-ਜੁਆਬਾਂ ਦੇ ਸਮੇਂ ਤੋਂ ਤੁਰੰਤ ਬਾਅਦ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸਦਨ ਵਿਚ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਹੜੱਪਣ ਅਤੇ ਕੱਲ੍ਹ ਸਦਨ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਲੱਗੇ ਦੋਸ਼ਾਂ 'ਤੇ ਸਰਕਾਰੀ ਪੱਖ ਪੇਸ਼ ਕਰਨ ਲਈ ਇਜਾਜ਼ਤ ਮੰਗੀ | ਉਨ੍ਹਾਂ ਸਦਨ ਨੂੰ ਕਿਹਾ ਕਿ ਸਾਨੂੰ ਸੀ.ਬੀ.ਆਈ. ਵਿਚ ਭਰੋਸਾ ਨਹੀਂ ਹੈ ਅਤੇ ਕਾਂਗਰਸ ਨੂੰ ਵਿਜੀਲੈਂਸ ਬਿਊਰੋ 'ਤੇ ਇਤਬਾਰ ਨਹੀਂ ਹੈ ਅਤੇ ਵਿਰੋਧੀ ਧਿਰ ਦੇ ਆਗੂ ਵੱਲੋਂ ਕੱਲ੍ਹ ਸਦਨ ਵਿਚ ਹਾਈਕੋਰਟ ਦੇ ਕਿਸੇ ਜੱਜ ਅਤੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਤੋਂ ਕਾਂਗਰਸ ਪ੍ਰਧਾਨ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ | ਉਨ੍ਹਾਂ ਕਿਹਾ ਕਿ ਉਹ ਸਦਨ ਵਿਚ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਅਤੇ ਹਾਈਕੋਰਟ ਦੇ ਜੱਜ ਜਸਟਿਸ ਰਾਜੀਵ ਭੱਲਾ ਵੱਲੋਂ ਪੰਚਾਇਤੀ ਦੇਹ ਜ਼ਮੀਨਾਂ 'ਤੇ ਲਗਾਈ ਰੋਕ ਸਬੰਧੀ ਹੁਕਮ ਪੇਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਭੜੌਜੀਆਂ ਦੀ ਦੇਹ ਸ਼ਾਮਲਾਤ 22 ਏਕੜ ਜ਼ਮੀਨ ਜੋ ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਵੱਲੋਂ 5 ਜੁਲਾਈ 2011 ਨੂੰ ਖ਼ਰੀਦੀ ਗਈ, ਲਈ ਕੁੱਲ ਖ਼ਰੀਦ 2.98 ਕਰੋੜ ਦਿਖਾਈ ਗਈ, ਜਦੋਂਕਿ ਜਿਸ ਕੰਪਨੀ ਪੀ.ਸੀ.ਬੀ. ਪ੍ਰਾਈਵੇਟ ਲਿਮਟਿਡ ਦੇ ਨਾਂਅ ਉਕਤ ਜ਼ਮੀਨ ਖ਼ਰੀਦੀ ਗਈ ਦੀ ਕੁੱਲ ਪੂੰਜੀ ਇਕ ਲੱਖ ਰੁਪਏ ਹੈ | ਉਨ੍ਹਾਂ ਕਿਹਾ ਕਿ ਉਕਤ ਖ਼ਰੀਦ ਤੋਂ 4 ਮਹੀਨੇ ਪਹਿਲਾਂ ਸ: ਫਤਿਹਜੰਗ ਸਿੰਘ ਬਾਜਵਾ ਦੀ ਪਤਨੀ ਵੱਲੋਂ ਆਪਣੀ ਜ਼ਮੀਨ 1.56 ਕਰੋੜ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚੀ ਗਈ | ਉਨ੍ਹਾਂ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਅਨੁਸਾਰ ਕਿਹਾ ਕਿ ਇਹ ਜ਼ਮੀਨ ਗੈਰ ਕਾਨੂੰਨੀ ਤੌਰ 'ਤੇ ਤਬਦੀਲ ਹੋਈ ਪਾਈ ਗਈ, ਕਿਉਂਕਿ ਉਕਤ ਜ਼ਮੀਨ ਵਿਕਣਯੋਗ ਨਹੀਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਉਕਤ ਖ਼ਰੀਦ ਵਿਚ ਅਸ਼ਟਾਮ ਡਿਊਟੀ ਘੱਟ ਦਿੱਤੇ ਜਾਣ ਕਾਰਨ ਨੋਟਿਸ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਨਗਦ ਰਾਸ਼ੀ ਦਿੱਤੇ ਜਾਣ ਅਤੇ ਘੱਟ ਕੀਮਤ 'ਤੇ ਖ਼ਰੀਦ ਵਿਖਾਏ ਜਾਣ ਕਾਰਨ ਇਨਕਮ ਟੈਕਸ ਦੀ ਵੀ ਕਾਰਵਾਈ ਬਣਦੀ ਹੈ। ਉਨ੍ਹਾਂ ਕਿਹਾ ਕਿ ਸ: ਸੁਖਪਾਲ ਸਿੰਘ ਖਹਿਰਾ ਵੱਲੋਂ ਵੀ ਪਿੰਡ ਕਰੋਰਾਂ ਦੀ ਜੋ ਜ਼ਮੀਨ ਪਲਾਟ ਕੱਟ ਕੇ ਵੇਚ ਦਿੱਤੀ ਗਈ ਹੈ, ਉਹ ਵੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਅਨੁਸਾਰ ਸ਼ਾਮਲਾਤ ਦੇਹ ਸੀ, ਜੋ ਵੇਚੀ ਨਹੀਂ ਜਾ ਸਕਦੀ ਸੀ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਅੱਜ ਵੀ ਮੇਰੇ ਨਾਲ ਜਾ ਕੇ ਵੇਖ ਸਕਦੇ ਹਨ ਕਿ ਉਕਤ ਜ਼ਮੀਨ 'ਤੇ ਕਾਬਜ਼ ਕੌਣ ਹੈ। ਉਨ੍ਹਾਂ ਸ੍ਰੀ ਜਾਖੜ ਨੂੰ ਕਿਹਾ ਕਿ ਕੀ ਉਹ ਆਪਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਇਹ ਪੁੱਛਣ ਦੀ ਹਿੰਮਤ ਰੱਖਦੇ ਹਨ ਕਿ ਉਨ੍ਹਾਂ ਵੱਲੋਂ ਅਜਿਹੀ ਗੈਰ ਕਾਨੂੰਨੀ ਕਾਰਵਾਈ ਕਿਉਂ ਕੀਤੀ ਗਈ। ਉਨ੍ਹਾਂ ਸਦਨ ਨੂੰ ਕਿਹਾ ਕਿ ਉਕਤ ਕੇਸਾਂ ਵਿਚ ਜਾਂਚ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਉਹ ਵਿਰੋਧੀ ਧਿਰ ਤੋਂ ਇਨ੍ਹਾਂ ਮਾਮਲਿਆਂ ਵਿਚ ਕਾਰਵਾਈ ਲਈ ਸਹਿਮਤੀ ਦੀ ਮੰਗ ਕਰਦੇ ਹਨ, ਤਾਂ ਜੋ ਬਾਅਦ ਵਿਚ ਸਿਆਸੀ ਬਦਲਾਖੋਰੀ ਦਾ ਮੁੱਦਾ ਨਾ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਕੇਸਾਂ ਵਿਚ ਬਣਦੀ ਕਾਰਵਾਈ ਕਰਨਾ ਉਨ੍ਹਾਂ ਦਾ ਫ਼ਰਜ਼ ਹੈ ਅਤੇ ਉਹ ਛੇਤੀ ਹੀ ਇਸ ਸਬੰਧੀ ਕੋਈ ਕਾਰਵਾਈ ਕਰਨਗੇ। ਕਾਂਗਰਸ ਮੈਂਬਰਾਂ ਵੱਲੋਂ ਸਦਨ ਵਿਚ ਅੱਜ ਜਦੋਂ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਦਾ ਮੁੱਦਾ ਵੀ ਉਠਾਇਆ ਗਿਆ ਤਾਂ ਸ੍ਰੀ ਸ਼ਰਮਾ ਨੇ ਅੱਜ ਸਦਨ ਵਿਚ ਉਨ੍ਹਾਂ ਦੀਆਂ ਵਿਵਾਦਤ ਕਾਲੋਨੀਆਂ ਸਬੰਧੀ ਭਾਰਤ ਸਰਕਾਰ ਦੇ ਪ੍ਰਦੂਸ਼ਣ ਵਿਭਾਗ ਵੱਲੋਂ ਪ੍ਰਾਪਤ ਹੋਈਆਂ ਪ੍ਰਵਾਨਗੀਆਂ ਸਦਨ ਵਿਚ ਪੇਸ਼ ਕਰਦਿਆਂ ਕਿਹਾ ਕਿ ਉਹ ਉਕਤ ਪ੍ਰਵਾਨਗੀ ਪੱਤਰ ਵਿਰੋਧੀ ਧਿਰ ਦੇ ਆਗੂ ਨੂੰ ਦੇ ਰਹੇ ਹਨ, ਤਾਂ ਜੋ ਉਹ ਵੀ ਇਨ੍ਹਾਂ ਦੀ ਜਾਂਚ ਕਰਵਾ ਸਕਣ। ਉਨ੍ਹਾਂ ਕਿਹਾ ਕਿ ਮੇਰੇ ਪ੍ਰਾਜੈਕਟ ਹੇਠਲੀ ਜ਼ਮੀਨ ਦੀ ਤਕਸੀਮ ਨਾ ਹੋਣ ਦੇ ਜੋ ਦੋਸ਼ ਲਗਾਏ ਗਏ ਹਨ, ਉਕਤ ਤਕਸੀਮ ਵੀ 2005 ਵਿਚ ਹੋ ਗਈ ਸੀ ਅਤੇ ਉਸ ਸਬੰਧੀ ਵੀ ਉਹ ਦਸਤਾਵੇਜ਼ ਨਾਲ ਲੈ ਕੇ ਆਏ ਹਨ। ਉਨ੍ਹਾਂ ਸਦਨ ਵਿਚ ਉਕਤ ਪ੍ਰੋਜੈਕਟਾਂ ਦੇ ਨਕਸ਼ੇ ਪਾਸ ਹੋਣ ਸਬੰਧੀ ਪ੍ਰਵਾਨਗੀ ਪੱਤਰ ਵੀ ਪੇਸ਼ ਕੀਤੇ ਅਤੇ ਕਿਹਾ ਕਿ ਉਹ ਪੰਜਾਬ ਸਰਕਾਰ ਜਾਂ ਸੀ.ਬੀ.ਆਈ. ਸਮੇਤ ਉਨ੍ਹਾਂ ਵਿਰੁੱਧ ਲਗਾਏ ਗਏ ਦੋਸ਼ਾਂ ਸਬੰਧੀ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਖਰੜ ਤੋਂ ਕਾਂਗਰਸ ਵਿਧਾਨਕਾਰ ਸ: ਬਲਬੀਰ ਸਿੰਘ ਸਿੱਧੂ ਵਿਰੁੱਧ ਬਰਿਆਲੀ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਨਾਂਅ ਸੀ.ਬੀ.ਆਈ. ਵੱਲੋਂ ਇਕ ਜ਼ਮੀਨੀ ਝਗੜੇ ਵਿਚ ਹੋਏ ਕਤਲ ਵਿਚ ਵੀ ਸ਼ਾਮਿਲ ਹੋਇਆ ਹੈ। ਕਾਂਗਰਸ ਵਿਧਾਨਕਾਰਾਂ ਵਿਚ ਅੱਜ ਇਸ ਗੱਲ ਨੂੰ ਲੈ ਕੇ ਕਾਫ਼ੀ ਚਿੰਤਾ ਸੀ ਕਿ ਹੁਕਮਰਾਨ ਧਿਰ ਵੱਲੋਂ ਅੱਜ ਬੈਠਕ ਦੇ ਆਖ਼ਰੀ ਦਿਨ ਰੇਤ ਬਜਰੀ ਦੇ ਵਪਾਰ ਵਿਚ ਲੱਗੇ ਕਾਂਗਰਸੀ ਵਿਧਾਨਕਾਰਾਂ ਤੇ ਆਗੂਆਂ ਦੀ ਸੂਚੀ ਪੇਸ਼ ਕੀਤੀ ਜਾਵੇਗੀ, ਪ੍ਰੰਤੂ ਹੁਕਮਰਾਨ ਧਿਰ ਵੱਲੋਂ ਅੱਜ ਅਜਿਹੀ ਕੋਈ ਸੂਚੀ ਸਦਨ ਵਿਚ ਰੱਖਣ ਤੋਂ ਗੁਰੇਜ਼ ਕੀਤਾ ਗਿਆ।
ਸਦਨ ਵੱਲੋਂ ਨਸ਼ਿਆਂ ਵਿਰੁੱਧ ਅਤੇ ਮਹਿੰਗਾਈ ਸਬੰਧੀ ਮਤੇ ਪਾਸ
ਵਿਧਾਨ ਸਭਾ ਵੱਲੋਂ ਅੱਜ ਰਾਜ ਵਿਚ ਨਸ਼ਿਆਂ ਦੇ ਪਸਾਰ ਦੀ ਸਮੱਸਿਆ ਨੂੰ ਲੈ ਕੇ ਭਖਵੀਂ ਬਹਿਸ ਹੋਈ, ਜਿਸ ਦੌਰਾਨ ਬੋਲਦਿਆਂ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਤੋਂ ਵੀ ਮੰਗ ਕੀਤੀ ਕਿ ਉਹ ਰਾਜਸਥਾਨ ਤੋਂ ਪੰਜਾਬ ਵੱਲ ਆਉਣ ਵਾਲੀ ਭੁੱਕੀ ਅਤੇ ਅਫ਼ੀਮ ਨੂੰ ਰੁਕਵਾਉਣ ਅਤੇ ਹਿੰਦ-ਪਾਕਿ ਸਰਹੱਦ ਤੋਂ ਆਉਂਦੇ ਨਸ਼ਿਆਂ ਨੂੰ ਬੰਦ ਕਰਵਾਉਣ ਲਈ ਸਾਡੇ ਨਾਲ ਪ੍ਰਧਾਨ ਮੰਤਰੀ ਕੋਲ ਚੱਲਣ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਭੁੱਕੀ ਅਤੇ ਅਫ਼ੀਮ ਦੀ ਵਿਕਰੀ ਤੇ ਪੈਦਾਵਾਰ ਕਾਰਨ ਵੱਡੀ ਗਿਣਤੀ ਵਿਚ ਇਹ ਦੋ ਨਸ਼ੇ ਪੰਜਾਬ ਵਿਚ ਆ ਰਹੇ ਹਨ, ਜੋ ਸਾਡੇ ਲਈ ਵੱਡੀ ਚਿੰਤਾ ਦਾ ਕਾਰਨ ਬਣੇ ਹੋਏ ਹਨ। ਇਸੇ ਤਰ੍ਹਾਂ ਉਨ੍ਹਾਂ ਹਿੰਦ-ਪਾਕਿ ਸਰਹੱਦ ਰਾਹੀਂ ਆਉਣ ਵਾਲੇ ਨਸ਼ਿਆਂ ਨੂੰ ਵੀ ਅਸਰਦਾਰ ਢੰਗ ਨਾਲ ਰੋਕੇ ਜਾਣ ਸਬੰਧੀ ਭਾਰਤ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ। ਕਾਂਗਰਸ ਦੇ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਸਾਰੇ 117 ਵਿਧਾਨਕਾਰ ਸ੍ਰੀ ਦਰਬਾਰ ਸਾਹਿਬ ਜਾ ਕੇ ਸਹੁੰ ਚੁੱਕਣ ਕਿ ਉਹ ਨਾ ਤਾਂ ਕਿਸੇ ਨਸ਼ਿਆਂ ਦੇ ਵਪਾਰੀ ਦੀ ਮਦਦ ਕਰਨਗੇ ਅਤੇ ਨਾ ਹੀ ਚੋਣਾਂ ਵਿਚ ਨਸ਼ੇ ਵੰਡਣਗੇ। ਉਨ੍ਹਾਂ ਕਿਹਾ ਕਿ ਅਕਾਲੀ ਮੈਂਬਰ ਇਕ ਪਾਸੇ ਕੇਂਦਰੀ ਸੁਰੱਖਿਆ ਬਲਾਂ 'ਤੇ ਦੋਸ਼ ਲਗਾ ਰਹੇ ਹਨ ਕਿ ਉਹ ਪਾਕਿਸਤਾਨ ਰਾਹੀਂ ਨਸ਼ੇ ਮੰਗਵਾਉਣ ਵਿਚ ਭਾਗੀਦਾਰ ਹਨ ਅਤੇ ਦੂਜੇ ਪਾਸੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਤੇ ਮਾਲ ਮੰਤਰੀ ਸਾਰਿਆਂ ਵੱਲੋਂ ਆਪਣੀ ਸੁਰੱਖਿਆ ਕੇਂਦਰੀ ਬਲਾਂ ਤੋਂ ਲਈ ਹੋਈ ਹੈ। ਮਤੇ 'ਤੇ ਸ: ਵਿਰਸਾ ਸਿੰਘ ਵਲਟੋਹਾ, ਅਜੀਤਇੰਦਰ ਸਿੰਘ ਮੋਫ਼ਰ ਅਤੇ ਪ੍ਰਗਟ ਸਿੰਘ ਆਦਿ ਵੱਲੋਂ ਵੀ ਵਿਚਾਰ ਰੱਖੇ ਗਏ ਅਤੇ ਬਾਅਦ ਵਿਚ ਸਦਨ ਨੇ ਆਵਾਜ਼ ਦੀ ਵੋਟ ਨਾਲ ਮਤੇ ਨੂੰ ਪਾਸ ਕਰ ਦਿੱਤਾ, ਜਿਸ ਵਿਚ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਰਾਜ ਵਿਚ ਆਉਣ ਵਾਲੇ ਨਸ਼ਿਆਂ ਨੂੰ ਰੋਕਣ ਲਈ ਅਸਰਦਾਰ ਕਦਮ ਚੁੱਕੇ। ਸਦਨ ਨੇ ਮਹਿੰਗਾਈ ਸਬੰਧੀ ਮਤੇ ਨੂੰ ਵੀ ਪਾਸ ਕਰ ਦਿੱਤਾ ਗਿਆ ਜਿਸ ਵਿਚ ਲਗਾਤਾਰ ਕੀਮਤਾਂ ਵਿਚ ਹੋ ਰਹੇ ਵਾਧੇ ਜਿਸ ਕਾਰਨ ਗ਼ਰੀਬ ਲੋਕਾਂ ਦੀ ਹਾਲਤ ਤਰਸਯੋਗ ਬਣ ਗਈ ਹੈ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਨੂੰ ਕਿਹਾ ਗਿਆ ਉਹ ਮਹਿੰਗਾਈ ਨੂੰ ਕੰਟਰੋਲ ਹੇਠ ਲਿਆਉਣ ਲਈ ਫ਼ੌਰੀ ਕਦਮ ਚੁੱਕੇ।
ਸਦਨ ਵੱਲੋਂ 13 ਬਿੱਲ ਤੇ ਸੋਧ ਬਿੱਲ ਪ੍ਰਵਾਨ
ਵਿਧਾਨ ਸਭਾ ਵੱਲੋਂ ਅੱਜ 13 ਬਿੱਲ ਪਾਸ ਕੀਤੇ ਗਏ, ਜਿਨ੍ਹਾਂ ਵਿਚ ਗੈਰ ਕਾਨੂੰਨੀ ਕਾਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਬਿੱਲ 'ਤੇ ਬੋਲਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਢਾਈ ਲੱਖ ਲੋਕ ਅਜਿਹੀਆਂ ਕਾਲੋਨੀਆਂ ਵਿਚ ਰਹਿ ਰਹੇ ਹਨ ਅਤੇ ਕੋਈ 20 ਹਜ਼ਾਰ ਏਕੜ ਵਿਚ ਅਜਿਹੀਆਂ ਗੈਰ ਕਾਨੂੰਨੀ ਕਾਲੋਨੀਆਂ ਬਣੀਆਂ ਹੋਈਆਂ ਹਨ। ਸ. ਬਾਦਲ ਨੇ ਕਿਹਾ ਕਿ ਉਕਤ ਕਾਨੂੰਨ ਬਣਾਉਣ ਦਾ ਮੰਤਵ ਸਰਕਾਰ ਲਈ ਕੋਈ ਪੈਸੇ ਇਕੱਠੇ ਕਰਨਾ ਨਹੀਂ। ਇਸੇ ਲਈ ਸਰਕਾਰ ਵੱਲੋਂ ਦੁਬਾਰਾ ਫ਼ੀਸਾਂ ਵਿਚ ਕਮੀ ਦਾ ਫ਼ੈਸਲਾ ਲਿਆ ਗਿਆ ਹੈ, ਪ੍ਰੰਤੂ ਉਨ੍ਹਾਂ ਸਪਸ਼ਟ ਕੀਤਾ ਕਿ ਭਵਿੱਖ ਵਿਚ ਗੈਰ ਕਾਨੂੰਨੀ ਕਲੋਨੀਆਂ ਜਾਂ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ ਅਤੇ ਜਿੱਥੇ ਕਿਤੇ ਅਜਿਹੀ ਗੈਰ ਕਾਨੂੰਨੀ ਉਸਾਰੀ ਹੋਵੇਗੀ ਉੱਥੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਹੁਣ ਤੱਕ ਡੇਢ ਲੱਖ ਲੋਕਾਂ ਵੱਲੋਂ ਉਸਾਰੀਆਂ ਨਿਯਮਤ ਕਰਾਉਣ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ। ਕਾਂਗਰਸ ਵੱਲੋਂ ਉਕਤ ਬਿੱਲ ਦਾ ਤਿੱਖਾ ਵਿਰੋਧ ਕੀਤਾ ਗਿਆ। ਕਾਂਗਰਸ ਮੈਂਬਰਾਂ ਨੇ ਗੁਜਰਾਤ ਦੇ ਪੰਜਾਬੀਆਂ ਦੇ ਮੁੱਦੇ 'ਤੇ ਮਤਾ ਲਿਆਉਣ ਦੀ ਮੰਗ ਕੀਤੀ। ਸਰਕਾਰ ਵੱਲੋਂ ਨਾਂਹ ਕਰਨ 'ਤੇ ਕਾਂਗਰਸੀ ਮੈਂਬਰ ਸਦਨ 'ਚੋਂ ਵਾਕ ਆਊਟ ਕਰ ਗਏ। ਕਰਜ਼ੇ ਲੈਣ ਵਾਲੇ ਕਿਸਾਨਾਂ ਦੇ ਰਹਿਨਨਾਮੇ ਬੈਂਕਾਂ ਵੱਲੋਂ ਆਪਣੇ ਪੱਧਰ 'ਤੇ ਰਜਿਸਟਰ ਕਰਨ ਦੇ ਅਖ਼ਤਿਆਰ ਦੇਣ ਲਈ ਪੰਜਾਬ ਜਰਾਇਤੀ ਕਰਜ਼ਿਆਂ ਦੀ ਪ੍ਰਕਿਰਿਆ ਪ੍ਰਣਾਲੀ ਅਤੇ ਫੁਟਕਲ ਉਪ ਬੰਧ ਬੈਂਕ ਸੋਧਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ, ਜਦੋਂਕਿ ਜ਼ਮੀਨਾਂ ਦੀ ਨਿਸ਼ਾਨਦੇਹੀ ਸਬੰਧੀ ਫ਼ੀਸਾਂ ਨਿਰਧਾਰਤ ਕਰਨ ਲਈ ਵਿੱਤ ਕਮਿਸ਼ਨਰ ਰਾਜ ਨੂੰ ਅਧਿਕਾਰ ਦੇਣ ਹਿਤ ਪੰਜਾਬ ਭੋਂ ਮਾਲੀਆ ਸੋਧਨਾ ਬਿੱਲ ਵੀ ਪ੍ਰਵਾਨ ਕਰ ਲਿਆ ਗਿਆ। ਸਦਨ ਵੱਲੋਂ ਐਡਵਾਂਸ ਟੈਕਸ ਲਾਗੂ ਕਰਨ ਲਈ ਪੰਜਾਬ ਮੁੱਲ ਅਧਾਰਤ ਕਰ ਸੋਧਨਾ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਸਦਨ ਨੂੰ ਦੱਸਿਆ ਕਿ ਉਕਤ ਟੈਕਸ ਨਾਲ ਕੋਈ 500 ਕਰੋੜ ਦਾ ਵਾਧੂ ਮਾਲੀਆ ਮਿਲੇਗਾ ਅਤੇ ਇਸ ਟੈਕਸ ਹੇਠ ਕੇਵਲ 30 ਵਸਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਲੇਕਿਨ ਕਾਂਗਰਸ ਵੱਲੋਂ ਉਕਤ ਟੈਕਸ ਦਾ ਤਿੱਖਾ ਵਿਰੋਧ ਕੀਤਾ ਗਿਆ। ਸਦਨ ਵੱਲੋਂ ਜੰਗੀ ਜਗੀਰਾਂ ਦੀ ਰਾਸ਼ੀ 5 ਤੋਂ ਵਧਾ ਕੇ 10 ਹਜ਼ਾਰ ਕਰਨ ਸਬੰਧੀ ਪੂਰਬੀ ਪੰਜਾਬ ਜੰਗੀ ਜਗੀਰਾਂ ਸੋਧਨਾ ਬਿੱਲ ਅਤੇ ਸ਼ਹਿਰਾਂ ਵਿਚ ਅਣਅਧਿਕਾਰਤ ਉਸਾਰੀਆਂ ਰੋਕਣ ਲਈ ਪੰਜਾਬ ਖੇਤਰੀ ਤੇ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਸੋਧਨਾ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਦੋਂਕਿ ਸਦਨ ਵੱਲੋਂ ਪੰਜਾਬ ਮਕੈਨੀਕਲ ਗੱਡੀਆਂ, ਪੁਲਾਂ ਤੇ ਸੜਕਾਂ 'ਤੇ ਟੋਲ ਸਬੰਧੀ ਸੋਧ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਉਪ ਮੁੱਖ ਮੰਤਰੀ ਨੂੰ ਬੁਨਿਆਦੀ ਢਾਂਚਾ ਬੋਰਡ ਵਿਚ ਸਹਿ ਚੇਅਰਮੈਨ ਬਣਾਉਣ ਲਈ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਤੇ ਨਿਯਮ ਸੋਧ ਬਿੱਲ 2013 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ। ਇਸੇ ਤਰ੍ਹਾਂ ਮੁਖ਼ਤਿਆਰਨਾਮਿਆਂ 'ਤੇ ਜਾਇਦਾਦ ਦੀ ਸਰਕਾਰੀ ਕੀਮਤ ਦਾ 2 ਪ੍ਰਤੀਸ਼ਤ ਟੈਕਸ ਲਗਾਉਣ ਸਬੰਧੀ ਭਾਰਤੀ ਅਸ਼ਟਾਮ ਪੰਜਾਬ ਸੋਧ ਬਿੱਲ ਨੂੰ ਵੀ ਪ੍ਰਵਾਨ ਕਰ ਲਿਆ ਗਿਆ, ਜਿਸ 'ਤੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਉਕਤ ਫੀਸ ਖ਼ੂਨ ਦੇ ਰਿਸ਼ਤੇਦਾਰਾਂ ਲਈ ਲਾਗੂ ਨਹੀਂ ਹੋਵੇਗੀ। ਪ੍ਰੰਤੂ ਸਰਕਾਰ ਵੱਲੋਂ ਇਹ ਫ਼ੀਸ ਮੁਖ਼ਤਿਆਰਨਾਮਿਆਂ ਰਾਹੀਂ ਜਾਇਦਾਦਾਂ ਦੀ ਵਿਕਰੀ ਰੋਕਣ ਅਤੇ ਬੇਅਰਥ ਦੇ ਅਦਾਲਤੀ ਕੇਸਾਂ ਨੂੰ ਘਟਾਉਣ ਲਈ ਲਾਗੂ ਕੀਤੀ ਗਈ ਹੈ। ਪੰਜਾਬ ਹਾਰਸ ਰੇਸ ਵਿਨਿਯਮਨ ਅਤੇ ਪ੍ਰਬੰਧ ਬਿੱਲ 2013 ਨੂੰ ਵੀ ਸਦਨ ਨੇ ਪ੍ਰਵਾਨ ਕਰ ਲਿਆ, ਜਿਸ ਦਾ ਮੰਤਵ ਰਾਜ ਵਿਚ ਘੋੜ ਦੌੜਾਂ ਨੂੰ ਸ਼ੁਰੂ ਕਰਵਾਉਣਾ ਹੈ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਬੰਧੀ ਫੈਸਲਾ ਮਗਰਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਘੋੜ ਦੌੜਾਂ ਨੂੰ ਜੂਆ ਕਰਾਰ ਨਹੀਂ ਦਿੱਤਾ ਜਾ ਸਕਦਾ ਅਤੇ ਘੋੜਿਆਂ ਦੀ ਪੈਦਾਵਾਰ ਬਹੁਤੀ ਪੰਜਾਬ ਵਿਚ ਹੋਣ ਕਾਰਨ ਰਾਜ ਸਰਕਾਰ ਵੱਲੋਂ ਸਟੱਡ ਫਾਰਮਾ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਉਕਤ ਕਾਨੂੰਨ ਬਣਾਇਆ ਗਿਆ। ਪੁਰਾਤਨ ਸਮਾਰਕਾਂ ਦੀ ਸਾਂਭ ਸੰਭਾਲ ਲਈ ਪੰਜਾਬ ਪੁਰਾਤਨ ਇਤਿਹਾਸਕ ਸਮਾਰਕਾਂ ਤੇ ਸੱਭਿਆਚਾਰਕ ਵਿਰਸਾ ਸੰਭਾਲ ਬੋਰਡ ਸਬੰਧੀ ਸੋਧ ਸਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਦਾ ਮੰਤਵ ਸਿੰਚਾਈ ਪ੍ਰਾਜੈਕਟਾਂ 'ਤੇ 1 ਪ੍ਰਤੀਸ਼ਤ ਸੈੱਸ ਲਗਾਉਣ ਲਈ ਹੱਦ ਨੂੰ 50 ਕਰੋੜ ਤੋਂ ਘਟਾ ਕੇ 15 ਕਰੋੜ ਕਰਨਾ ਹੈ। ਪੰਜਾਬ ਪੁਲਿਸ ਵਿਚ ਇਕ ਸਥਾਨ 'ਤੇ ਨਿਯੁਕਤੀ ਲਈ ਸਮਾਂ ਹੱਦ 3 ਤੋਂ ਵਧਾ ਕੇ 5 ਸਾਲ ਕਰਨ ਲਈ ਪੰਜਾਬ ਪੁਲਿਸ ਨਿਯਮਾਂ ਵਿਚ ਸੋਧ ਲਈ ਬਿੱਲ ਨੂੰ ਵੀ ਸਦਨ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ, ਜਿਸ 'ਤੇ ਬੋਲਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੁਲਿਸ ਅਧਿਕਾਰੀਆਂ ਦੇ ਆਪਣੇ ਘਰੇਲੂ ਜ਼ਿਲ੍ਹੇ ਵਿਚ ਕੰਮ ਕਰਨ 'ਤੇ ਰੋਕ ਲਗਾਉਣ ਅਤੇ ਇਕੋ ਸਥਾਨ 'ਤੇ ਲੰਬਾ ਸਮਾਂ ਐਸ.ਐਚ.ਓ. ਜਾਂ ਮੁਨਸ਼ੀ ਨਿਯੁਕਤ ਰਹਿਣ 'ਤੇ ਰੋਕ ਲਗਾਉਣ ਲਈ ਵੀ ਛੇਤੀ ਇਕ ਨਵੀਂ ਨੀਤੀ ਲੈ ਕੇ ਆ ਰਹੀ ਹੈ। ਸਦਨ ਵੱਲੋਂ ਪੰਜਾਬ 'ਚ ਕੈਂਸਰ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਲਈ ਬੁਨਿਆਦੀ ਢਾਂਚਾ ਫੰਡ ਅਤੇ ਸੋਧ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ, ਜਿਸ ਦਾ ਮੰਤਵ ਬੁਨਿਆਦੀ ਢਾਂਚਾ ਪ੍ਰਾਜੈਕਟਾਂ 'ਤੇ 1 ਪ੍ਰਤੀਸ਼ਤ ਸੈੱਸ ਲਈ ਪ੍ਰਾਜੈਕਟਾਂ ਦੇ ਅਕਾਰ ਨੂੰ 50 ਕਰੋੜ ਤੋਂ ਘਟਾ ਕੇ 15 ਕਰੋੜ ਕਰਨਾ ਸੀ।
ਸਦਨ ਦੀ ਬੈਠਕ ਅੱਜ ਉਠੀ
ਵਿਧਾਨ ਸਭਾ ਵਿਚ ਰਾਜ ਸਰਕਾਰ ਵੱਲੋਂ ਅੱਜ ਸਦਨ ਦੀ ਬੈਠਕ ਉਠਾਣ ਸਬੰਧੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਲਿਆਂਦੇ ਗਏ ਪ੍ਰਸਤਾਵ ਨੂੰ ਪਾਸ ਕਰ ਲਿਆ ਅਤੇ ਸਦਨ ਦਾ ਸਰਦ ਰੁੱਤ ਇਜਲਾਸ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ।
ਵਪਾਰੀਆਂ ਲਈ ਨਵੀਂ ਵਪਾਰ ਨੀਤੀ 14 ਨੂੰ-ਸੁਖਬੀਰ
ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਸਦਨ ਵਿਚ ਐਲਾਨ ਕੀਤਾ ਕਿ ਰਾਜ ਸਰਕਾਰ ਵਪਾਰੀਆਂ ਦੇ ਕੰਮ ਕਾਜ ਨੂੰ ਸੁਖਾਲਾ ਬਣਾਉਣ ਲਈ 14 ਨਵੰਬਰ ਨੂੰ ਇਕ ਨਵੀਂ ਨੀਤੀ ਦਾ ਐਲਾਨ ਕਰਨਾ ਚਾਹੁੰਦੀ ਹੈ, ਜਿਸ ਰਾਹੀਂ ਛੋਟੇ ਦਰਮਿਆਨੇ ਅਤੇ ਵੱਡੇ ਵਪਾਰੀਆਂ ਨੂੰ ਕਿਤਾਬਾਂ ਬਣਾਉਣ ਦੀ ਕੋਈ ਲੋੜ ਨਹੀਂ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਨੀਤੀ ਲਾਗੂ ਹੋਣ ਨਾਲ 10 ਪ੍ਰਤੀਸ਼ਤ ਤੋਂ ਵੀ ਘੱਟ ਵਪਾਰੀਆਂ ਨੂੰ ਕਿਤਾਬਾਂ ਰੱਖਣੀਆਂ ਪੈਣਗੀਆਂ, ਜਿਵੇਂ ਕਿ ਦੁਬਈ ਵਰਗੇ ਦੇਸ਼ਾਂ ਵਿਚ ਹੈ। ਉਨ੍ਹਾਂ ਕਿਹਾ ਕਿ ਉਹ ਰਾਜ ਵਿਚ ਵਪਾਰ ਨੂੰ ਬਾਕੀ ਸਮੁੱਚੇ ਦੇਸ਼ ਨਾਲੋਂ ਸੁਖਾਲਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਸਦਨ ਨੂੰ ਇਹ ਵੀ ਦੱਸਿਆ ਕਿ ਵਪਾਰੀਆਂ ਦੇ ਇਸ ਵੇਲੇ ਕੋਈ 400 ਕਰੋੜ ਰੁਪਏ ਦੇ ਵੈਟ ਦੇ ਬਕਾਏ ਸਰਕਾਰ ਵੱਲੋਂ ਮੋੜੇ ਜਾਣੇ ਬਾਕੀ ਹਨ।

ਮਾਮਲਾ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਲਈਆਂ ਜਾਂਦੀਆਂ ਨਜਾਇਜ ਫੀਸਾਂ ਦਾ
www.sabblok.blogspot.com
ਯੂਥ ਕਾਂਗਰਸੀਆਂ ਵੱਲੋਂ 48 ਘੰਟੇ ਦਾ ਅਲਟੀਮੇਟਮ
ਐਸ.ਐਮ.ਓ ਅਤੇ ਐਸ.ਡੀ.ਐਮ. ਨੂੰ ਦਿੱਤਾ ਸੀ ਮੰਗ-ਪੱਤਰ
ਜਗਰਾਉਂ 2 ਨਵੰਬਰ ( ਹਰਵਿੰਦਰ ਸੱਗੂ ) ਬੀਤੇ ਦਿਨੀ ਯੂਥ ਕਾਂਗਰਸੀਆਂ ਵੱਲੋਂ ਨਗਰ 'ਚ ਸਥਿਤ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਗਰੀਬ ਅਤੇ ਪੀੜ੍ਹਤ ਲੋਕਾਂ ਤੋਂ ਲਈਆਂ ਜਾਂਦੀਆਂ ਨਜਾਇਜ ਫੀਸਾਂ ਦੇ ਵਿਰੋਧ 'ਚ ਸਥਾਨਕ ਐਸ.ਡੀ.ਐਮ. ਅਤੇ ਸਿਵਲ ਹਸਪਤਾਲ ਐਸ.ਐਮ.ਓ. ਨੂੰ ਮੰਗ ਪੱਤਰ ਦਿੱਤਾ ਗਿਆ ਸੀ । ਇਸੇ ਮਾਮਲੇ ਨੂੰ ਲੈ ਕੇ ਮਨਜਿੰਦਰ ਸਿੰਘ ਡੱਲਾ ਪ੍ਰਧਾਨ ਯੂਥ ਕਾਂਗਰਸ ਅਤੇ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਨੇ ਅੱਜ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਯੂਥ ਕਾਂਗਰਸ ਸਥਾਨਕ ਨਗਰ 'ਚ ਪ੍ਰਾਈਵੇਟ ਲੈਬਾਰਟਰੀ ਮਾਲਕਾਂ ਨੂੰ ਆਪਣੀਆਂ ਮਨਮਾਨੀਆਂ ਫੀਸਾਂ ਨਹੀਂ ਲੈਣ ਦੇਏਗੀ ਅਤੇ ਉਨਾਂ ਦੁਆਰਾ ਲਈਆਂ ਜਾਂਦੀਆਂ ਫੀਸਾਂ ਸਰਕਾਰੀ ਰੇਟ ਤੇ ਤੈਅ ਕਰਾਉਣਗੇ । ਉਨਾਂ ਕਿਹਾ ਕਿ ਪ੍ਰਸ਼ਾਸਨ ਇਸ ਵਿਰੁੱਧ ਕੋਈ ਠੋਸ ਕਦਮ ਚੁੱਕੇ ਤਾਂ ਕਿ ਗਰੀਬ ਅਤੇ ਪੀੜ੍ਹਤ ਲੋਕ ਇਸ ਨਜਾਇਜ ਮਾਰ ਹੇਠ ਨਾ ਆਉਣ । ਉਨਾਂ ਅੱਗੇ ਕਿਹਾ ਕਿ ਯੂਥ ਕਾਂਗਰਸੀ ਆਗੂ ਆਉਣ ਵਾਲੇ 48 ਘੰਟੇ ਇੰਤਜਾਰ ਕਰੇਗੀ ਤਾਂ ਕਿ ਪ੍ਰਾਈਵੇਟ ਲੈਬਾਰਟਰੀ ਮਾਲਕ ਲਈਆਂ ਜਾਂਦੀਆਂ ਫੀਸਾਂ ਦੇ ਰੇਟ ਸਰਕਾਰ ਦੁਆਰਾ ਤੈਅ ਕੀਤੇ ਰੇਟ ਦੇ ਅਨੁਸਾਰ ਨਿਰਧਾਰਿਤ ਕਰੇ । ਨਾ ਹੋਣ ਦੀ ਸੂਰਤ 'ਚ ਯੂਥ ਕਾਂਗਰਸੀ ਸੈਕੜੇਂ ਸਮਰਥਕਾਂ ਅਤੇ ਲੋਕਾਂ ਨਾਲ ਸਥਾਨਕ ਸਰਕਾਰੀ ਹਸਪਤਾਲ ਵਿਖੇ ਪ੍ਰਾਈਵੇਟ ਲੈਬਾਰਟਰੀ ਮਾਲਕਾਂ ਅਤੇ ਐਸ.ਐਮ.ਓ. ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਨੂ ਮਲਹੋਤਰਾ, ਸੰਜੀਵ ਕੁਮਾਰ ਗੁੱਜਰ, ਅਰਸ਼ਦੀਪ ਸਿੰਘ, ਅਨੰਦ ਸ਼ਰਮਾ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਯਾਦਵੀਰ ਸਿੰਘ, ਸਿਮਰਦੀਪ ਸਿੰਘ, ਵਿੱਕੀ ਕੁਮਾਰ, ਮੰਨੂੰ ਚੀਮਾ, ਪ੍ਰੀਤ ਢਿੱਲੋ, ਰਿੱਕੀ ਕੁਮਾਰ, ਅਵੀਨਾਵ ਸੱਘਰ, ਸੁੰਘਮ ਸ਼ਰਮਾ, ਅਭੀਸ਼ੇਕ ਕੁਮਾਰ, ਮਨਦੀਪ ਧਾਲੀਵਾਲ, ਆਰੁਨ ਗੁਪਤਾ ਆਦਿ ਹਾਜਰ ਸਨ ।

ਦੀਵਾਲੀ ਨੂੰ ਫਲ ਤੇ ਫਲ ਜੂਸ ਨਾਲ ਮਨਾਉਣ ਦਾ ਸੱਦਾ
www.sabblok.blogspot.com
ਭਿੱਖੀਵਿੰਡ 1 ਨਵੰਬਰ (ਭੁਪਿੰਦਰ ਸਿੰਘ)- ਤਿਉਹਾਰਾਂ ਤੇ ਘਟੀਆ ਮਿਆਰ ਦੀ ਮਠਿਆਈ ਨੂੰ ਠੱਲ ਪਾਉਣ ਵਾਸਤੇ ਕਲਗੀਧਰ ਪਬਲਿਕ ਸੀਨੀ: ਸੈਕੰ: ਸਕੂਲ ਭਿੱਖੀਵਿੰਡ ਵਿੱਚ ਦੀਵਾਲੀ ਨੂੰ ਫਲ ਤੇ ਫਲ ਜੂਸ ਨਾਲ ਮਨਾਉਣ ਦਾ ਸੱਦਾ ਸਕੂਲ ਪ੍ਰਿੰਸੀਪਲ ਸ਼੍ਰ: ਬੁੱਢਾ ਸਿੰਘ ਵੱਲੋਂ ਦਿੱਤਾ ਗਿਆ ! ਦੀਵਾਲੀ ਦੇ ਪ੍ਰੋਗਰਾਮ ਤੇ ਬੱਚਿਆਂ ਨੇ ਫਲ ਤੇ ਜੂਸ ਦੇ ਸਟਾਲ ਲਗਾ ਕੇ ਲੋਕਾਂ ਨੂੰ ਸੰਦੇਸ਼ ਦਿੱਤਾ ,ਕਿ ਸਾਨੂੰ ਨਕਲੀ ਮਠਿਆਈਆਂ ਆਦਿ ਛੱਡ ਕੇ ਇਸ ਤਿਉਹਾਰ ਨੂੰ ਫਲ – ਜੂਸ ਨਾਲ ਮਨਾਉਣਾ ਚਾਹੀਦਾ ਹੈ ! ਦੀਵਾਲੀ -ਰੱਖੜੀ ਤੋਂ ਬਾਅਦ ਤਕਰੀਬਨ ਹਰ ਘਰ ਵਿੱਚ ਕੋਈ ਨਾ ਕੋਈ ਬੀਮਾਰ ਜਰੂਰ ਪੈ ਜਾਦਾਂ ਹੈ ! ਮਠਿਆਈਆਂ ਦੀ ਘੱਟ ਵਰਤੋ ਕਰਨ ਨਾਲ ਮਿਆਰ ਵੀ ਆਪਣੇ ਆਪ ਵਧੇਗਾ ! ਮਠਿਆਈ ਦੀ ਲਾਗਤ ਵੀ ਤਿਉਹਾਰਾਂ ਤੇ ਇੰਨੀ ਹੋ ਜਾਦੀ ਹੈ , ਕਿ ਸ਼ੁੱਧ ਦੁੱਧ ਤੇ ਖੋਆ ਲੱਭਣਾ ਵੀ ਔਖਾ ਹੋ ਜਾਦਾ ਹੈ! ਇਸ ਸਮੇ ਪ੍ਰਿੰਸੀਪਲ ਬੁੱਢਾ ਸਿੰਘ ਵੱਲੋ ਪਤਵੰਤੇ ਸੱਜਣਾ ਅਤੇ ਅਧਿਆਪਕਾਂ ਨੂੰ ਸੁੱਕੇ ਮੇਵੇ ਅਤੇ ਫਲ ਵੰਡੇ ਗਏ ! ਇਸ ਮੌਕੇ ਮੈਡਮ ਕੁਲਬੀਰ ਕੌਰ ,ਜਸਪ੍ਰੀਤ ਕੌਰ ,ਅਮਰਿੰਦਰ ਕੌਰ ,ਦਮਨਬੀਰ ਸਿੰਘ ,ਲਵਪ੍ਰੀਤ ਸਿੰਘ , ਮਨਬੀਰ ਸਿੰਘ ,ਬਲਜੀਤ ਕੌਰ , ਤਸ਼ਿੰਦਰ ਕੌਰ , ਜਿਯੋਤੀ ਸ਼ਰਮਾ , ਅਮਨਦੀਪ ਕੌਰ ਆਦਿ ਹਾਜਰ ਸਨ !

ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ: ਤਿਵਾੜੀ
www.sabblok.blogspot.com
ਵੱਖ-ਵੱਖ ਪਿੰਡਾਂ ਨੂੰ ਦਿੱਤੇ 66 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ

ਜਗਰਾਉਂ 1 ਨਵੰਬਰ ( ਹਰਵਿੰਦਰ ਸਿੰਗ ਸੱਗੂ )—ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਇਕ ਇਤਿਹਾਸਿਕ ਨਗਰੀ ਹੈ, ਜਿਹੜਾ ਧਾਰਮਿਕ ਪੱਖੋਂ ਸ਼ਰਧਾ ਦਾ ਕੇਂਦਰ ਹੋਣ ਤੋਂ ਇਲਾਵਾ ਤਿੰਨ ਸਦੀਆਂ ਤੋਂ ਪੁਰਾਣਾ ਇਤਿਹਾਸ ਰੱਖਦਾ ਹੈ। ਕੇਂਦਰੀ ਮੰਤਰੀ ਨੇ ਸੂਬਾ ਸਰਕਾਰ ਨੂੰ ਇਸ ਇਤਿਹਾਸਿਕ ਨਗਰੀ ਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ। ਖਾਸ ਕਰਕੇ ਉਸ ਵਕਤ ਜਦੋਂ ਜਗਰਾਉਂ ਦੇ ਮੁਕਾਬਲੇ ਛੋਟੇ ਸਥਾਨਾਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾ ਰਿਹਾ ਹੈ। ਤਿਵਾੜੀ ਸ਼ੁੱਕਰਵਾਰ ਨੂੰ ਜਗਰਾਉਂ ਸਬ-ਡਵੀਜਨ ਦੇ ਪਿੰਡਾਂ ਚੱਕਰ, ਦੇਹੜਕਾ, ਭੰਮੀਪੁਰਾ, ਰਣਧੀਰਗੜ੍ਹ, ਅਖਾੜਾ, ਲੰਮਾ, ਕਮਾਲਪੁਰਾ, ਅਲੀਗੜ੍ਹ, ਚੀਮਨਾ, ਸਿਧਵਾਂ ਕਲਾਂ ਤੇ ਸਿਧਵਾਂ ਖੁਰਦ 'ਚ ਆਪਣੇ ਅਖਤਿਆਰੀ ਸਥਾਨਕ ਵਿਕਾਸ ਫੰਡ 'ਚੋਂ ਕੁੱਲ 66 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਦੇਣ ਅਤੇ ਨੀਂਹ ਪੱਥਰ ਰੱਖਣ ਮੌਕੇ ਇਥੇ ਆਯੋਜਿਤ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ, ਜਿਸਦਾ ਆਲੇ ਦੁਆਲੇ ਦੇ ਵੱਡੇ ਖੇਤਰ ਨੂੰ ਵੀ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੁਲਿਸ ਵਿਭਾਗ ਤੇ ਆਮ ਲੋਕਾਂ ਦੀ ਸੁਵਿਧਾ ਲਈ ਜਗਰਾਉਂ ਨੂੰ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਬਣਾ ਚੁੱਕੀ ਹੈ। ਜੇਕਰ ਜਗਰਾਉਂ ਨੂੰ ਖਜ਼ਾਨਾ ਜ਼ਿਲ੍ਹੇ ਦਾ ਦਰਜਾ ਮਿਲ ਜਾਵੇ, ਤਾਂ ਇਸ ਨਾਲ ਇਥੋਂ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਅਤੇ ਉਨ੍ਹਾਂ ਨੂੰ ਵੱਖ-ਵੱਖ ਕੰਮਾਂ ਲਈ ਲੁਧਿਆਣਾ ਸ਼ਹਿਰ ਨਹੀਂ ਜਾਣਾ ਪਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਬਣਾਏ ਗਏ ਜ਼ਿਲ੍ਹੇ ਬਣਾਏ ਗਏ ਹੋਰਨਾਂ ਸਥਾਨਾਂ ਦੇ ਮੁਕਾਬਲੇ ਜਗਰਾਉਂ ਦਾ ਦਾਅਵਾ ਬਹੁਤ ਮਜ਼ਬੂਤ ਸੀ। ਜਿਸ ਨਾਲ ਲੋਕਾਂ ਨੂੰ ਨਜ਼ਦੀਕ ਹੀ ਜ਼ਿਲ੍ਹਾ ਪੱਧਰ 'ਤੇ ਸਾਰੀਆਂ ਪ੍ਰਸ਼ਾਸਨਿਕ ਸੁਵਿਧਾਵਾਂ ਮਿਲ ਸਕਣਗੀਆਂ। ਤਿਵਾੜੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੂਬਾ ਸਰਕਾਰ ਦੇ ਕੋਲ ਰੱਖਣਗੇ ਅਤੇ ਉਨ੍ਹਾਂ ਨੂੰ ਆਸ ਹੈ ਕਿ ਰਾਜ ਸਰਕਾਰ ਜਗਰਾਉਂ ਦੇ ਇਤਿਹਾਸਿਕ ਤੇ ਭੁਗੌਲਿਕ ਮਹੱਤਵ ਨੂੰ ਧਿਆਨ 'ਚ ਰੱਖਦਿਆਂ ਇਸਨੂੰ ਜ਼ਿਲ੍ਹੇ ਦਾ ਦਰਜਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਨਾਲ ਇਸਦੇ ਨਾਲ ਲੱਗਦੇ ਰਾਏਕੋਟ ਤੇ ਨਕੋਦਰ ਵਰਗੇ ਕਈ ਸ਼ਹਿਰਾਂ ਨੂੰ ਵੀ ਫਾਇਦਾ ਮਿਲੇਗਾ।
ਉਨ੍ਹਾਂ ਨੇ ਹਜਾਰਾਂ ਲੋਕਾਂ ਦੀ ਆਸਥਾ ਦਾ ਕੇਂਦਰ ਇਸ ਸ਼ਹਿਰ ਦੇ ਪਵਿੱਤਰ ਤੇ ਇਤਿਹਾਸਿਕ ਸ੍ਰੀ ਨਾਨਕਸਰ ਗੁਰਦੁਆਰਾ ਸਾਹਿਬ ਅਤੇ ਪੁਰਾਤਨ ਜੈਨ ਮੰਦਰ ਦਾ ਜ਼ਿਕਰ ਕਰਦਿਆਂ ਇਸ ਮੰਗ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਗਰਾਉਂ ਪੰਜਾਬ ਦੇ ਖੰਨਾ ਤੇ ਰਾਜਪੁਰਾ ਤੋਂ ਬਾਅਦ ਤੀਸਰੀ ਸੱਭ ਤੋਂ ਵੱਡੀ ਅਨਾਜ ਮੰਡੀ ਹੈ, ਜਿਹੜੀ ਭੁਗੌਲਿਕ ਅਧਾਰ 'ਤੇ ਕੇਂਦਰ 'ਚ ਸਥਿਤ ਹੈ। ਉਹ ਆਸ ਕਰਦੇ ਹਨ ਕਿ ਸਰਕਾਰ ਹੋਰਨਾਂ ਸਥਾਨਾਂ ਦੀ ਤਰ੍ਹਾਂ ਜਗਰਾਉਂ ਨੂੰ ਵੀ ਜ਼ਿਲ੍ਹੇ ਦਾ ਦਰਜਾ ਦੇਣ ਦੀ ਲੋੜ ਨੂੰ ਸਮਝੇਗੀ। ਹਾਲਾਂਕਿ ਉਹ ਸਮਝਦੇ ਹਨ ਕਿ ਹੋਰਨਾਂ ਸਥਾਨਾਂ 'ਤੇ ਸਰਕਾਰ ਦੀਆਂ ਸਿਆਸੀ ਮਜ਼ਬੂਰੀਆਂ ਰਹੀਆਂ ਹਨ, ਮਗਰ ਜਗਰਾਉਂ ਦਾ ਮਾਮਲਾ ਸਮੇਂ ਦੀ ਮੁੱਖ ਜ਼ਰੂਰਤ ਹੈ ਅਤੇ ਇਸ ਇਤਿਹਾਸਿਕ ਨਗਰੀ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ। ਚੰਗਾ ਹੋਵੇਗਾ, ਜੇ ਸਰਕਾਰ ਇਸਦੇ ਵੀ ਸਿਆਸੀ ਮਜ਼ਬੂਰੀ ਬਣਨ ਤੋਂ ਪਹਿਲਾਂ ਫੈਸਲਾ ਲਵੇ। ਇਸ ਮੋਕੇ 'ਤੇ ਈਸ਼ਰ ਸਿੰਘ ਮੇਹਰਬਾਨ, ਮੇਜਰ ਸਿੰਘ ਭੈਣੀ, ਪਵਨ ਦੀਵਾਨ, ਪ੍ਰੀਤਮ ਸਿੰਘ ਅਖਾੜਾ, ਦਰਸ਼ਨ ਸਿੰਘ ਲੱਖਾ, ਕਾਕਾ ਗਰੇਵਾਲ, ਰਵਿੰਦਰ ਸੱਭਰਵਾਲ, ਹਰਭਜਨ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਅਖਾੜਾ, ਰਣਜੀਤ ਸਿੰਘ ਦਹੇੜਕਾ, ਕੁਲਦੀਪ ਘਾਗੂ, ਵਰਿੰਦਰ ਸ਼ਰਮਾ, ਕੈਪਟਨ ਬਲੌਰ ਸਿੰਘ ਸਰਪੰਚ, ਪੰਡਤ ਤੇਜ ਪ੍ਰਕਾਸ਼, ਸੁਦਾਗਰ ਸਿੰਘ ਜੱਟਪੁਰਾ, ਪੁਰਸ਼ੋਤਮ ਖਲੀਫਾ, ਤਜਿੰਦਰ ਨੰਨ੍ਹੀ, ਮਲਕੀਤ ਸਿੰਘ ਲੰਮੇ, ਇਕਬਾਲ ਸਿੰਘ ਚੀਮਨਾ, ਵੈਦ ਨਸੀਬ ਚੰਦ, ਹਰਪ੍ਰੀਤ ਸਿੰਘ ਸਰਪੰਚ, ਮੇਜਰ ਸਿੰਘ ਸਰਪੰਚ ਚੱਕਰ, ਸਾਜਨ ਮਲਹੋਤਰਾ, ਜਗਤਾਰ ਸਿੰਘ ਜੱਟਪੁਰਾ, ਗੋਪਾਲ ਸ਼ਰਮਾ, ਨਿਰਮਲ ਸਿੰਘ ਭੰਮੀਪੁਰਾ ਸਾਬਕਾ ਸਰਪੰਚ ਆਦਿ ਵੀ ਮੌਜ਼ੂਦ ਰਹੇ।

ਝੌਨੇ ਦੀ ਸੁਸਤ ਖ੍ਰੀਦਦਾਰੀ ਲਈ ਸੂਬਾ ਸਰਕਾਰ 'ਤੇ ਵਰ੍ਹੇ ਤਿਵਾੜੀ
www.sabblok.blogspot.com
ਨਿਯਮਾਂ 'ਚ ਰਿਆਇਤਾਂ ਦੇਣ ਵਾਸਤੇ ਐਫ.ਸੀ.ਆਈ. ਦੇ ਸੀ.ਐਮ.ਡੀ ਨਾਲ
ਕੀਤੀ ਗੱਲਬਾਤ

ਜਗਰਾਉਂ 1 ਨਵੰਬਰ ( ਹਰਵਿੰਦਰ ਸਿੰਗ ਸੱਗੂ )—ਕੇਂਦਰੀ ਸੂਚਨਾ ਤੇ ਪ੍ਰਸਾਰਨ ਮਨੀਸ਼ ਤਿਵਾੜੀ ਸੂਬੇ ਭਰ 'ਚ ਝੌਨੇ ਦੀ ਸੁਸਤ ਖ੍ਰੀਦਦਾਰੀ ਲਈ ਸੂਬਾ ਸਰਕਾਰ 'ਤੇ ਖੂਬ ਵਰ੍ਹੇ, ਜਿਹੜੀ ਸਹੀ ਢੰਗ ਨਾਲ ਖ੍ਰੀਦਦਾਰੀ ਦੀ ਪ੍ਰੀਕ੍ਰਿਆ ਸੁਨਿਸ਼ਚਿਤ ਕਰਨ 'ਚ ਫੇਲ੍ਹ ਰਹੀ ਹੈ। ਤਿਵਾੜੀ ਨੇ ਕਿਹਾ ਕਿ ਕੇਂਦਰ 'ਤੇ ਦੋਸ਼ ਲਗਾ ਕੇ ਸੂਬਾ ਸਰਕਾਰ ਆਪਣੀ ਅਸਫਲਤਾ ਦੀ ਜਿੰਮੇਵਾਰੀ ਲੈਣ ਤੋਂ ਨਹੀਂ ਭੱਜ ਸਕਦੀ। ਮੰਤਰੀ ਨੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਸੀ. ਵਿਸ਼ਵਨਾਥ ਨਾਲ ਵੀ ਟੈਲੀਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਸਾਨਾਂ ਪ੍ਰਤੀ ਹਮਦਰਦੀ ਭਰਾ ਰਵੱਈਆ ਅਪਣਾਉਣ ਨੂੰ ਕਿਹਾ। ਇਸ ਲੜੀ ਹੇਠ ਇਲਾਕੇ ਦੀਆਂ ਕੁਝ ਅਨਾਜ ਮੰਡੀਆਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਰਵੱਈਆ ਬਹੁਤ ਹੀ ਜ਼ਿਆਦਾ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਨੂੰ ਕਿਸਾਨਾਂ ਨੇ ਦੱਸਿਆ ਹੈ ਕਿ ਅਫਸਰ ਕਿਸੇ ਵੀ ਤਰ੍ਹਾਂ ਦੀ ਗੱਲ ਸੁਣਨ ਤੇ ਮਦੱਦ ਕਰਨ ਦੇ ਮੂਡ 'ਚ ਨਹੀਂ ਹਨ। ਬਲਕਿ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਪ੍ਰੇਸ਼ਾਨੀਆਂ ਨੂੰ ਹੋਰ ਵਧਾਈ ਜਾ ਰਹੇ ਹਨ।
ਲੁਧਿਆਣਾ ਲੋਕ ਸਭਾ ਹਲਕੇ ਦੀ ਅਗਵਾਈ ਕਰਨ ਵਾਲੇ ਕੇਂਦਰੀ ਮੰਤਰੀ ਤਿਵਾੜੀ ਨੇ ਖੁਲਾਸਾ ਕੀਤਾ ਕਿ ਕਿਸਾਨ ਵਰਤਮਾਨ ਵਿਵਸਥਾ ਦੀ ਤੁਲਨਾ 2002 ਤੋਂ 2007 ਦੌਰਾਨ ਰਹੀ ਕਾਂਗਰਸ ਦੀ ਸਰਕਾਰ ਨਾਲ ਕਰ ਰਹੇ ਹਨ, ਜਦੋਂ ਉਨ੍ਹਾਂ ਨੂੰ ਮੰਡੀਆਂ 'ਚ 24 ਘੰਟੇ ਤੋਂ ਵੱਧ ਦਾ ਇੰਤਜ਼ਾਰ ਕਰਨ 'ਤੇ ਮਜ਼ਬੂਰ ਨਹੀਂ ਹੋਣਾ ਪਿਆ ਸੀ ਅਤੇ ਉਨ੍ਹਾਂ ਦੀਆਂ ਅਦਾਇਗੀਆਂ ਵੀ ਮੌਕੇ ਸਿਰ ਕਰ ਦਿੱਤੀਆਂ ਗਈਆਂ ਸਨ। ਜਦਕਿ ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਵੇਲੇ ਨਾ ਤਾਂ ਉਹ ਸਮੇਂ ਸਿਰ ਫਸਲ ਵੇਚ ਪਾ ਰਹੇ ਹਨ ਤੇ ਨਾ ਹੀ ਉਨ੍ਹਾਂ ਨੂੰ ਸਹੀ ਮੁੱਲ ਮਿਲ ਰਿਹਾ ਹੈ, ਅਜਿਹੇ 'ਚ ਆਪਣਾ ਪੈਸਾ ਮਿਲਣ ਦੀ ਗੱਲ ਕਰਨਾ ਹੀ ਬੇਮਾਨੀ ਹੈ। ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਦੋਸ਼ ਕੇਂਦਰ 'ਤੇ ਲਗਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਤਿਵਾੜੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣਾ ਝੌਨਾ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਰਹੇ ਹਨ। ਜੇਕਰ ਉਹ ਆਪਣਾ ਝੌਨਾ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਰਹੇ ਹਨ, ਤਾਂ ਇਸਦਾ ਅਰਥ ਇਹੋ ਨਿਕਲਦਾ ਹੈ ਕਿ ਸੂਬੇ ਦੀ ਸਰਕਾਰੀ ਮਸ਼ੀਨਰੀ 'ਚ ਕੁਝ ਗੜਬੜ ਹੈ। ਸਵਾਲ ਉੱਠਦਾ ਹੈ ਕਿ ਜਦੋਂ ਇਹ ਝੌਨਾ ਹਰਿਆਣਾ 'ਚ ਖ੍ਰੀਦਿਆ ਜਾ ਸਕਦਾ ਹੈ, ਤਾਂ ਫਿਰ ਪੰਜਾਬ 'ਚ ਕਿਉਂ ਨਹੀਂ? ਤਿਵਾੜੀ ਨੇ ਐਫ.ਸੀ.ਆਈ. ਦੇ ਚੇਅਰਮੈਨ ਸੀ. ਵਿਸ਼ਵਨਾਥ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਦੇ ਪ੍ਰਤੀ ਹਮਦਰਦੀ ਭਰਿਆ ਰਵੱਈਆ ਅਪਣਾਉਣ ਅਤੇ ਕਿਸਾਨਾਂ ਨੂੰ ਤੈਅ ਸੀਮਾ ਦੇ ਅੰਦਰ ਬਣਦੀਆਂ ਰਿਆਇਤਾਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਐਫ.ਸੀ.ਆਈ ਦੇ ਚੇਅਰਮੈਨ ਨੂੰ ਦੱਸਿਆ ਕਿ ਖੇਤੀ ਦੀ ਵੱਧ ਚੁੱਕੀ ਲਾਗਤ ਕਾਰਨ ਕਿਸਾਨ ਪਹਿਲਾਂ ਤੋਂ ਹੀ ਕਈ ਆਰਥਿਕ ਤੇ ਵਿੱਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਖ੍ਰੀਦਦਾਰੀ ਦੇ ਨਿਯਮਾਂ 'ਚ ਰਿਆਇਤ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਉਤਪਾਦਨ ਦੀ ਸਧਾਰਨ ਤੌਰ 'ਤੇ ਵਿਕ੍ਰੀ ਵੀ ਕਿਸਾਨਾਂ ਦਾ ਖਰਚੇ ਨਹੀਂ ਪੂਰੇ ਕਰ ਪਾ ਰਹੀ, ਅਜਿਹੇ 'ਚ ਜੇ ਖ੍ਰੀਦ ਮੁੱਲ ਤੋਂ ਘੱਟ ਰੇਟ 'ਤੇ ਆਪਣਾ ਉਤਪਾਦਨ ਵੇਚਣ ਲਈ ਮਜ਼ਬੂਰ ਕੀਤਾ ਗਿਆ, ਤਾਂ ਫਿਰ ਉਨ੍ਹਾਂ ਲਈ ਆਪਣੀ ਹੋਂਦ ਬਚਾਏ ਰੱਖਣਾ ਮੁਸ਼ਕਿਲ ਹੋ ਜਾਵੇਗਾ। ਇਸ ਮੋਕੇ 'ਤੇ ਈਸ਼ਰ ਸਿੰਘ ਮੇਹਰਬਾਨ, ਮੇਜਰ ਸਿੰਘ ਭੈਣੀ, ਪਵਨ ਦੀਵਾਨ, ਪ੍ਰੀਤਮ ਸਿੰਘ ਅਖਾੜਾ, ਦਰਸ਼ਨ ਸਿੰਘ ਲੱਖਾ, ਕਾਕਾ ਗਰੇਵਾਲ, ਰਵਿੰਦਰ ਸੱਭਰਵਾਲ ਆਦਿ ਵੀ ਮੌਜ਼ੂਦ ਰਹੇ।

Friday, 1 November 2013
ਸਨਾਵਰ ਮਾਮਲੇ ‘ਚ ਸੁਪਰੀਮ ਕੋਰਟ ਦਾ ਸੁਖਬੀਰ ਨੂੰ ਨੋਟਿਸ
www.sabblok.blogspot.com
ਖਹਿਰਾ ਨੇ ਪਾਈ ਸੀ ਪਟੀਸ਼ਨ
ਚੰਡੀਗੜ੍ਹ, (ਭੁੱਲਰ)- ਸੁਪਰੀਮ ਕੋਰਟ ਨੇ ਦਿ ਲਾਰੇਂਸ ਸਕੂਲ ਆਫ ਸਨਾਵਰ ਨੂੰ ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦੇ ਮਾਮਲੇ ‘ਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧ ‘ਚ ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਖਿਲਾਫ ਸਪੈਸ਼ਲ ਐੱਸ.ਐੱਲ.ਪੀ. ਦਾਇਰ ਕੀਤੀ ਸੀ। ਇਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਜਸਟਿਸ ਆਰ.ਐੱਸ. ਲੋਧਾ ਅਤੇ ਜਸਟਿਸ ਸ਼ਿਵਕੇਤੀ ਸਿੰਘ ‘ਤੇ ਆਧਾਰਤ ਬੈਂਚ ਨੇ ਇਹ ਨੋਟਿਸ ਜਾਰੀ ਕੀਤਾ ਹੈ। ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ ਵਿਕਾਸ ਸਬੰਧੀ ਨਿਰਮਾਣ ਫੰਡ ਨੂੰ ਨਿਰਧਾਰਤ ਕੰਮ ਦੀ ਥਾਂ ਹੋਰ ਪਾਸੇ ਵਰਤ ਕੇ ਇਸਦਾ ਦੁਰਪ੍ਰਯੋਗ ਕੀਤਾ ਗਿਆ। ਪੰਜਾਬ ਦੇ ਵਿਕਾਸ ਦੇ ਫੰਡ ‘ਚੋਂ ਇਕ ਕਰੋੜ ਰੁਪਏ ਦੀ ਗ੍ਰਾਂਟ ਸੁਖਬੀਰ ਬਾਦਲ ਨੇ ਇਸ ਸਕੂਲ ਨੂੰ ਦਿੱਤੀ ਜੋ ਕਿ ਨਿਯਮਾਂ ਦੇ ਉਲਟ ਸੀ।
ਵਿਧਾਨਕਾਰਾਂ ਦੀਆਂ ਤਨਖਾਹਾਂ ਵਿੱਚ 57 ਪ੍ਰਤੀਸ਼ਤ ਵਾਧਾ ਕਰਨ ਦੀ ਸਿਫ਼ਾਰਸ਼
www.sabblok.blogspot.com
ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਅਗਵਾਈ ਪੰਜਾਬ ਵਿਧਾਨ ਦੀ ਆਮ ਮੰਤਵਾਂ ਬਾਰੀ ਕਮੇਟੀ ਨੇ ਵਿਧਾਨਕਾਰਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ 57% ਫੀਸਦੀ ਵਾਧਾ ਕਰਨ ਦੀ ਸਿਫਾਰਸ਼ਾਂ ਕੀਤੀਆਂ ਹਨ ।
ਕਮੇਟੀ ਮੁਤਾਬਿਕ ਦੀ ਤਨਖਾਹ 15 ਹਜ਼ਾਰ ਤੋਂ 25 ਹਜ਼ਾਰ ਰੁਪਏ , ਸਕੱਤਰੇਤ ਭੱਤਾ 5 ਹਜ਼ਾਰ ਤੋਂ ਵਧਾ ਕੇ 10 ਹਜ਼ਾਰ ਰੁਪਏ , ਰੋਜ਼ਾਨਾ ਭੱਤਾ ਇੱਕ ਹਜ਼ਾਰ ਤੋਂ ਵਧਾ ਕੇ 1500 ਰੁਪਏ ਕਰਨ , ਮੁਫ਼ਤ ਯਾਤਰਾ ਭੱਤਾ 2 ਲੱਖ ਰੁਪਏ ਸਲਾਨਾ ਤੋਂ ਵਧਾ ਕੇ 3 ਲੱਖ ਰੁਪਏ , ਐਕਸਗਰੇਸ਼ੀਆ ਗਰਾਟ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ , ਸੁਰੱਖਿਆ ਗੱਡੀਆਂ ਲਈ ਡੀਜ਼ਲ ਪੈਟਰੋਲ 500 ਲੀਟਰ ਤੋਂ ਵਧਾ ਕੇ 700 , ਵਿਧਾਇਕ ਦੀ ਪੈਨਸ਼ਨ ਵਿੱਚੋਂ 2500 ਰੁਪਏ ਵਾਧਾ ਕਰਕੇ 10,000 । ਸਾਬਕਾ ਵਿਧਾਇਕਾਂ ਦੀ ਐਕਸ ਗਰੇਸ਼ੀਆ ਗਰਾਂਟ 1.5 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਪੰਜਾਬ ਦੇ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਵਿੱਚ ਵਾਧਾ ਦੋ ਕੁ ਸਾਲ ਪਹਿਲਾਂ ਹੀ ਕੀਤਾ ਗਿਆ ਸੀ । ਉਸ ਸਮੇਂ ਵੀ ਸਰਕਾਰ ਦੀ ਇਸ ਮਾਮਲੇ ’ਤੇ ਕਾਫੀ ਨੁਕਤਾਚੀਨੀ ਹੋਈ ।
ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਉਪਰ ਲੱਗਣ ਵਾਲੇ ਆਮਦਨ ਕਰ ਦੀ ਅਦਾਇਗੀ ਵੀ ਸਰਕਾਰੀ ਖ਼ਜ਼ਾਨੇ ਵਿੱਚੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ 1992 ਤੋਂ ਪਹਿਲਾਂ ਵਿਧਾਇਕਾਂ ਨੂੰ ਸਰਕਾਰੀ ਵਾਹਨ ਦੀ ਸਹੂਲਤ ਨਹੀਂ ਸੀ ਹੁੰਦੀ। ਬੇਅੰਤ ਸਿੰਘ ਸਰਕਾਰ ਨੇ ਸੁਰੱਖਿਆ ਦੇ ਪੱਖ ਤੋਂ ਪਹਿਲੀ ਵਾਰੀ ਜਿਪਸੀਆਂ ਦਿੱਤੀਆਂ ਸਨ। ਉਸ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਵਿਧਾਇਕਾਂ ਨੂੰ ਟਾਟਾ ਸੂਮੋ, ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੁਆਲਿਸ ਅਤੇ ਬਾਦਲ ਸਰਕਾਰ ਵੱਲੋਂ ਇਨੋਵਾ ਕਾਰ ਦੀ ਸਹੂਲਤ ਦਿੱਤੀ ਗਈ ਹੈ।

ਸਿੱਖਿਆ ਮੰਤਰੀ ਵੱਲੋਂ ਦੀਵਾਲੀ ਦਾ ਤੋਹਫਾ : ਵਿਦਿਆਰਥਣਾਂ ਨਾਲ ਛੇੜਛਾੜ ਅਤੇ ਪੁਸਤਕ ਘੁਟਾਲੇ ਵਿੱਚ ਸ਼ਾਮਿਲ ਅਧਿਆਪਕ ਬਹਾਲ
www.sabblok.blogspot.com
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਦੀਵਾਲੀ ਅਤੇ ਪੰਜਾਬ ਦਿਵਸ ਮੌਕੇ 2 ਮਹੀਨਿਆਂ ਤੋਂ ਮੁਅੱਤਲ ਚੱਲ ਰਹੇ ਅਧਿਆਪਕਾਂ ਨੂੰ ਬਹਾਲ ਕਰ ਦਿੱਤਾ ਹੈ।
ਇਹਨਾਂ ਵਿੱਚ ਉਹ ਅਧਿਆਪਕ ਸ਼ਾਮਿਲ ਹਨ ਜਿਹੜੇ ‘ ਲਾਇਬ੍ਰੇਰੀ ਪੁਸ਼ਤਕਾਂ ਅਤੇ ਸਾਇੰਸ ਕਿੱਟ ਘਪਲਿਆਂ, ਸਕੁਲਾਂ ਵਿੱਚ ਨਸ਼ੇ ਦੀ ਵਰਤੋਂ ਕਰਨ , ਵਿਦਿਆਰਥਣਾਂ ਨਾਲ ਛੇੜਛਾੜ ਕਰਨ ਅਤੇ ਇਮਹਿਤਾਨਾਂ ਵਿੱਚ ਨਕਲ ਕਰਵਾਉਣ ਦੇ ਦੋਸ਼ਾਂ ਤਹਿਤ ਮੁਅੱਤਲ ਸਨ। ਬੇਸ਼ੱਕ ਹਾਲੇ ਇਹਨਾਂ ਖਿਲਾਫ਼ ਵਿਭਾਗੀ ਜਾਂਚ ਪੂਰੀ ਨਹੀਂ ਹੋਈ ।
ਸ: ਮਲੂਕਾ ਦੇ ਇਸ ਐਲਾਨ ਨਾਲ ਸਿੱਖਿਆ ਵਿਭਾਗ 'ਚ ਪਿਛਲੇ ਦਿਨੀਂ ਉਜਾਗਰ ਹੋਏ 'ਲਾਇਬ੍ਰੇਰੀ ਪੁਸਤਕਾਂ ਤੇ ਸਾਇੰਸ ਕਿੱਟਾਂ' ਦੇ ਕਥਿਤ ਘਪਲਿਆਂ ਦੇ ਮਾਮਲਿਆਂ 'ਚ ਮੁਅੱਤਲ ਚੱਲ ਰਹੇ ਅਧਿਕਾਰੀ ਬਹਾਲ ਹੋ ਰਹੇ ਹਨ, ਇਨ੍ਹਾਂ ਮਾਮਲਿਆਂ ਵਿਚ ਲੰਘੇ ਮਈ-ਜੂਨ ਮਹੀਨਿਆਂ ਦੌਰਾਨ ਡੀ। ਪੀ। ਆਈ। ਐਲੀਮੈਂਟਰੀ ਸ੍ਰੀਮਤੀ ਪਿ੍ਤਪਾਲ ਕੌਰ ਸਿੱਧੂ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਅਜੀਤਗੜ੍ਹ) ਸ੍ਰੀ ਵਿਨੋਦ ਕੁਮਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤ ਅਧਿਕਾਰੀ ਗੁਰਤੇਜ ਸਿੰਘ ਮੁਅੱਤਲ ਕਰ ਦਿੱਤੇ ਗਏ ਸਨ । ਇਨ੍ਹਾਂ 'ਚੋਂ ਵਿੱਤ ਅਧਿਕਾਰੀ ਗੁਰਤੇਜ ਸਿੰਘ ਤਾਂ ਪਹਿਲਾਂ ਹੀ ਬਹਾਲ ਹੋ ਗਏ ਸਨ । ਪਿਛਲੇ 9-10 ਮਹੀਨਿਆਂ ਦੌਰਾਨ ਸਿੱਖਿਆ ਵਿਭਾਗ ਨੇ ਸਕੂਲ ਵਿਚ ਨਸ਼ਾਖੋਰੀ ਕਰਨ ਵਾਲੇ, ਵਿਦਿਆਰਥਣਾਂ ਨਾਲ ਛੇੜਛਾੜ, ਵਿਦਿਆਰਥੀਆਂ ਤੇ ਸਟਾਫ਼ ਨਾਲ ਗ਼ਲਤ ਵਿਹਾਰ/ਬਦਸਲੂਕੀ, ਅਣ-ਅਧਿਕਾਰਿਤ ਤੌਰ 'ਤੇ ਸਕੂਲ ਤੋਂ ਗੈਰਹਾਜ਼ਰ ਰਹਿਣ ਵਾਲੇ, ਸਰਕਾਰੀ ਨੌਕਰੀ ਦੌਰਾਨ ਕਿਧਰੇ ਹੋਰ ਕੰਮ ਕਰਨ ਵਾਲੇ, ਬੋਰਡ ਪ੍ਰੀਖਿਆ ਦੌਰਾਨ ਨਕਲ ਕਰਾਉਣ ਵਾਲੇ ਅਤੇ ਸਰਕਾਰੀ ਗਰਾਂਟ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ਾਂ ਤਹਿਤ ਕਈ ਅਧਿਕਾਰੀ/ਕਰਚਮਾਰੀ ਮੁਅੱਤਲ ਕੀਤੇ ਸਨ, ਪ੍ਰੰਤੂ ਸ। ਮਲੂਕਾ ਦੇ ਐਲਾਨ ਨਾਲ ਇਹ ਸਾਰੇ ਵਿਅਕਤੀ ਬਹਾਲ ਹੋ ਗਏ ਹਨ । ਸ: ਮਲੂਕਾ ਦਾ ਕਹਿਣਾ ਹੈ ਕਿ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਚਾਰ ਅਧੀਨ ਜਾਂਚ ਤੋਂ ਬਹਾਲ ਕੀਤਾ ਜਾਵੇਗਾ, ਉਨ੍ਹਾਂ ਖਿਲਾਫ਼ ਜੋ ਪੜਤਾਲਾਂ ਚੱਲ ਰਹੀਆਂ ਹਨ ਉਨ੍ਹਾਂ ਪੜਤਾਲਾਂ ਦੇ ਸਿੱਟਿਆਂ ਅਨੁਸਾਰ ਫੈਸਲਾ ਮੈਰਿਟ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਲਿਆ ਜਾਵੇਗਾ ।

Subscribe to:
Posts (Atom)