jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 6 November 2013

ਪੰਜ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਅਗਲੇ ਮਹੀਨੇ ਦਿੱਤੇ ਜਾਣਗੇ- ਸੁਖਬੀਰ

www.sabblok.blogspot.com


ਮੰਡੀ ਅਰਨੀਵਾਲਾ, 6 ਨਵੰਬਰ (ਸੁਖਦੇਵ ਸਿੰਘ ਸੰਧੂ/ਨਿਸ਼ਾਨ ਸਿੰਘ ਸੰਧੂ)- 5 ਏਕੜ ਤੋਂ ਘੱਟ ਜਮੀਨਦੇ ਮਾਲਕ ਕਰੀਬ ਡੇਢ ਲੱਖ ਕਿਸਾਨਾਂ ਨੂੰ ਟਿਊਬਵੈਲਾਂ ਦੇ ਕੁਨੈਕਸ਼ਨ ਦਸੰਬਰ 2013 ਤੱਕ ਦੇ ਦਿੱਤੇ ਜਾਣਗੇ ਅਤੇ ਅਕਾਲੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਆਟਾ ਦਾਲ ਸਕੀਮ ਵਿਚ ਹੋਰ ਰਹਿਤ ਦਿੰਦਿਆਂ ਇੱਕ ਰੁਪਏ ਕਿਲੋ ਆਟਾ ਅਗਲੇ ਮਹੀਨੇ ਡਿੱਪੁਆਂ ਤੋ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ | ਇਹ ਐਲਾਨ ਪੰਜਾਬ ਦੇ ਉਪ ਮੱੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਆਪਣੇ ਜੱਦੀ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪਿੰਡ ਢਿੱਪਾ ਵਾਲੀ ਵਿੱਚ ਕੀਤਾ | ਸ: ਬਾਦਲ ਨੇ ਆਪਣਾ ਦੌਰਾ ਪਿੰਡ ਪਾਕਾਂ ਤੋਂ ਸ਼ੁਰੂ ਕਰਕੇ ਪਿੰਡ ਢਿੱਪਾ ਵਾਲੀ, ਬੁਰਜ ਹਨੂੰਮਾਨਗੜ੍ਹ ਅਤੇ ਅਰਨੀਵਾਲਾ ਬਲਾਕ ਦੇ ਪਿੰਡ ਇਸਲਾਮ ਵਾਲਾ ਵਿੱਚ ਸੰਗਤ ਦਰਸ਼ਨ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲੱਖਾਂ ਰੁਪਏ ਦੇ ਚੈਕ ਵੰਡਣ ਅਤੇ ਤਿੰਨ ਪਿੰਡਾਂ ਨੂੰ ਮਾਡਲ ਗ੍ਰਾਮ ਦਾ ਦਰਜਾ ਦੇਣ ਲਈ ਕਰੀਬ 8 ਕਰੋੜ ਦੀ ਲਾਗਤ ਨਾਲ ਬਣਨ ਵਾਲੀਆ ਸੀ ਸੀ ਫਲੋਰਿੰਗ ਗਲੀਆਂ ਬਣਾਉਣ ਦੇ ਨੀਹ ਪੱਥਰ ਰੱਖੇ | ਉਨ੍ਹਾਂ ਕਿਹਾ ਕਿ ਅੱਜ ਬਲਾਕ ਅਰਨੀ ਵਾਲਾ ਦੇ ਵੀਹ ਪਿੰਡਾਂ ਨੂੰ ਮਾਡਲ ਗ੍ਰਾਮ ਤਹਿਤ ਲਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਬਲਾਕ ਅਰਨੀ ਵਾਲਾ ਦੇ 50 ਪਿੰਡ ਅਤੇ ਉਸ ਤੋਂ ਅਗਲੇ ਸਾਲ ਰਹਿੰਦੇ 50 ਪਿੰਡ ਵੀ ਇਸ ਸਕੀਮ ਤਹਿਤ ਲਿਆਦੇ ਜਾਣਗੇ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਗਰੀਬ ਲੋਕਾਂ ਦੇ ਰਹਿੰਦੇ ਨੀਲੇ ਕਾਰਡ ਜਲਦ ਬਣਾਉਣ ਦੀ ਹਦਾਇਤ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਸ: ਚਰਨਜੀਤ ਸਿੰਘ ਬਰਾੜ ਸਲਾਹਕਾਰ ਉਪ ਮੁੱਖ ਮੰਤਰੀ, ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ, ਗੁਰਤੇਜ ਸਿੰਘ ਘੁੜਿਆਣਾ ਬੱਲੂਆਣਾ ਵਿਧਾਇਕ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜਥੇਦਾਰ ਗੁਰਪਾਲ ਸਿੰਘ ਗਰੇਵਾਲ ਐਮ ਡੀ ਬੈਂਕ ਫਾਜ਼ਿਲਕਾ, ਜਥੇਦਾਰ ਸੂਬਾ ਸਿੰਘ ਅੇਗਜੈਕਟਿਵ ਮੈਂਬਰ ਸ਼ੋ੍ਰਮਣੀ ਕਮੇਟੀ, ਸੁਖਜਿੰਦਰ ਸਿੰਘ ਭੁੱਲਰ ਚੈਅਰਮੈਨ ਬਲਾਕ ਸੰਮਤੀ, ਜਥੇ: ਚਰਨ ਸਿੰਘ ਸਰਕਲ ਪ੍ਰਧਾਨ, ਸਤਨਾਮ ਸਿੰਘ ਸੰਧੂ ਪ੍ਰਧਾਨ ਸਰਪੰਚ ਯੂਨੀਅਨ ਸਰਕਲ ਅਰਨੀ ਵਾਲਾ, ਸੰਜੀਵ ਗੋਦਾਰਾ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਫਾਜ਼ਿਲਕਾ, ਜੈਸਰਥ ਸਿੰਘ ਸੰਧੂ ਖੁੜੰਜ , ਜਗਮੀਤ ਸਿਘ ਸੰਧੂ, ਗੁਰਪ੍ਰੀਤ ਸਿੰਘ ਲਵਲੀ, ਸਤਿੰਦਰ ਸਵੀ ਐਡਵੋਕੇਟ, ਪਰਮਜੀਤ ਸਿੰਘ ਵੈਰੜ, ਜਸਵਿੰਦਰ ਸਿੰਘ ਵੈਰੜ, ਮੁੱਖਪਾਲ ਦੀਪ ਸਿੰਘ ਲਾਡੀ, ਜਸਵਿੰਦਰ ਸਿੰਘ ਪਾਕਾਂ, ਜਗਸੀਰ ਸਿੰਘ ਸ਼ੀਰਾ, ਨਿਸ਼ਾਨ ਸਿੰਘ ਢਿੱਲੋਂ, ਨਵਜੋਤ ਸਿੰਘ ਇਸਲਾਮ ਵਾਲਾ, ਅਰਸ਼ਦੀਪ ਹੈਪੀ, ਅਵਤਾਰ ਸਿੰਘ ਸੰਧੂ ਕਮਾਲ ਵਾਲਾ, ਜਸਵੰਤ ਸਿੰਘ ਸੰਧੂ ,ਪਰਮਿੰਦਰ ਸਿੰਘ ਭੁੱਲਰ ਸਾਰੇ ਸਰਪੰਚ, ਡਾ: ਬਸੰਤ ਗਰਗ ਡਿਪਟੀ ਕਮਿਸ਼ਨਰ, ਚਰਨਦੇਵ ਸਿੰਘ ਮਾਨ ਏ ਡੀ ਸੀ , ਸ੍ਰੀ ਅਸ਼ੋਕ ਬਾਠ ਐਸ ਐਸ ਪੀ, ਸ੍ਰੀ ਆਰ ਕੇ ਗੁਪਤਾ ਐਕਸ ਸੀ ਐਨ ਨਹਿਰੀ ਵਿਭਾਗ ਆਦਿ ਹਾਜਰ ਸਨ |

ਦਿੱਲੀ ਚੋਣਾਂ ਲਈ ਭਾਜਪਾ ਨੇ ਅਕਾਲੀ ਦਲ ਲਈ 4 ਸੀਟਾਂ ਛੱਡੀਆਂ

www.sabblok.blogspot.com

ਦਲ ਆਪਣੀ ਮਰਜ਼ੀ ਦੀਆਂ ਸੀਟਾਂ ਲੈਣ 'ਚ ਕਾਮਯਾਬ

ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)- ਦਿੱਲੀ ਵਿਧਾਨ ਸਭਾ ਦੀਆਂ 16 ਸੀਟਾਂ 'ਤੇ ਚੋਣ ਲੜਨ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਭਾਜਪਾ ਨੇ ਇਸ ਵਾਰੀ ਵੀ 4 ਸੀਟਾਂ ਹੀ ਪਾਈਆਂ ਹਨ, ਪ੍ਰੰਤੂ ਅਕਾਲੀ ਦਲ ਆਪਣੀ ਮਰਜ਼ੀ ਦੇ ਚੋਣ-ਹਲਕੇ ਲੈਣ ਵਿਚ ਜ਼ਰੂਰ ਕਾਮਯਾਬ ਹੋ ਗਿਆ ਹੈ | ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ ਰਾਜੌਰੀ ਗਾਰਡਨ, ਹਰੀ ਨਗਰ, ਸ਼ਾਹਦਰਾ ਅਤੇ ਕਾਲਕਾਜੀ ਹਲਕੇ 'ਚ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਖੜੇ੍ਹ ਕੀਤੇ ਜਾਣਗੇ | ਹਾਲਾਂਕਿ ਅਕਾਲੀ ਦਲ ਵੱਲੋਂ ਉਕਤ ਚਾਰੇ ਹਲਕਿਆਂ ਦੇ ਉਮੀਦਵਾਰਾਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪ੍ਰੰਤੂ ਸੂਤਰਾਂ ਮੁਤਾਬਿਕ ਸ਼ਾਹਦਰਾ ਤੋਂ ਜਿਤੇਂਦਰ ਸਿੰਘ ਸ਼ੰਟੀ ਅਤੇ ਕਾਲਕਾਜੀ ਹਲਕੇ ਤੋਂ ਹਰਮੀਤ ਸਿੰਘ ਕਾਲਕਾ ਦਾ ਨਾਂਅ ਲਗਭਗ ਤੈਅ ਹੈ | ਇਸ ਤੋਂ ਇਲਾਵਾ ਪਿਛਲੀ ਵਾਰੀ ਤੱਕੜੀ ਨਿਸ਼ਾਨ 'ਤੇ ਰਾਜੌਰੀ ਗਾਰਡਨ ਹਲਕੇ ਤੋਂ ਚੋਣ ਲੜਨ ਵਾਲੇ ਜਥੇ: ਅਵਤਾਰ ਸਿੰਘ ਹਿਤ ਦੇ ਮੁੜ ਤੋਂ ਇਸੇ ਹਲਕੇ ਤੋਂ ਚੋਣ ਲੜਾਏ ਜਾਣ ਦੀ ਜ਼ਿਆਦਾ ਸੰਭਾਵਨਾ ਹੈ ਅਤੇ ਇਸ ਹਿਸਾਬ ਨਾਲ ਹਰੀ ਨਗਰ ਸੀਟ 'ਤੇ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਦੇ ਉਮੀਦਵਾਰ ਹੋਣਗੇ | ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਤੱਕੜੀ ਨਿਸ਼ਾਨ 'ਤੇ ਚੋਣ ਲੜਾਏ ਜਾਣ ਦੇ ਫੈਸਲੇ ਦੇ ਬਾਵਜੂਦ ਦਿੱਲੀ ਵਿਚ ਚਾਰੇ ਅਕਾਲੀ ਉਮੀਦਵਾਰ ਕਿਹੜੇ ਨਿਸ਼ਾਨ (ਤੱਕੜੀ ਜਾਂ ਕਮਲ) 'ਤੇ ਚੋਣ ਲੜਨਗੇ ਇਸ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ | ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਭਾਜਪਾ-ਅਕਾਲੀ ਗਠਜੋੜ ਵੱਲੋਂ ਦਿੱਲੀ ਚੋਣਾਂ ਦੌਰਾਨ ਕਾਂਗਰਸ ਦਾ ਮੁਕੰਮਲ ਸਫਾਇਆ ਕਰ ਦਿੱਤਾ ਜਾਵੇਗਾ |

ਪੰਜਾਬ ਵਿੱਚ ਭੂਚਾਲ ਦੇ ਹਲਕੇ ਝਟਕੇ

www.sabblok.blogspot.com

ਚੰਡੀਗੜ੍ਹ, 6 ਨਵੰਬਰ
ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਤੇ ਚੰਡੀਗੜ੍ਹ ਵਿੱਚ ਅੱਜ ਰਾਤੀਂ ਕਰੀਬ 8.24 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਰਿਕਟਰ ਪੈਮਾਨੇ ਉੱਪਰ ਸ਼ਿੱਦਤ 4.9 ਦਰਜ ਹੋਈ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਭੂਚਾਲ ਦਾ ਕੇਂਦਰ ਇੱਥੋਂ 150 ਕਿਲੋਮੀਟਰ ਦੂਰ ਪੰਜਾਬ ਦਾ ਹੁਸ਼ਿਆਰਪੁਰ ਖੇਤਰ ਸੀ। ਕਿਸੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
-ਆਈ.ਏ.ਐਨ.ਐਸ.

ਲੁਧਿਆਣਾ,ਜਲੰਧਰ,ਹੁਸਿਆਰਪੁਰ,ਟਾਂਡਾ,ਗੜ੍ਹਦੀਵਾਲਾ ਆਦਿ ਵਿੱਚ ਆਏ ਭੁਚਾਲ ਦੇ ਹਲਕੇ ਝਟਕੇ-

www.sabblok.blogspot.com
ਲੁਧਿਆਣਾ- 6 ਨਵੰਬਰ (ਜੋਤੀ ਡਾਂਗ )--ਲੁਧਿਆਣਾ,ਜਲੰਧਰ,ਹੁਸਿਆਰਪੁਰ,ਟਾਂਡਾ,ਗੜ੍ਹਦੀਵਾਲਾ ਆਦਿ ਵਿੱਚ ਆਏ ਭੁਚਾਲ ਦੇ ਹਲਕੇ ਝਟਕੇ--8 ਵੱਜ ਕੇ 25 ਮਿੰਟ ਤੇ ਆਏ ਭੁਚਾਲ ਦੇ ਝਟਕੇ

ਵਿਦਿਆਰਥੀ ਗੁਰਸ਼ਰਨ ਸਿੰਘ ਨੂੰ 40 ਹਜਾਰ ਦਾ ਚੈਕ ਦੇ ਕੇ ਕੀਤਾ ਸਨਮਾਨਿਤ

www.sabblok.blogspot.com
ਵਿਦਿਆਰਥੀ ਗੁਰਸ਼ਰਨ ਸਿੰਘ ਨੂੰ 40 ਹਜਾਰ ਦਾ ਚੈਕ ਦਿੰਦੇ ਹੋਏ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੇ ਪੰਜਾਬ ਜੋਨ ਇੰਚਾਰਜ ਪ੍ਰਗਟ ਸਿੰਘ ਆਦਿ।
ਭਿੱਖੀਵਿੰਡ 6ਨਵੰਬਰ (ਭੁਪਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਵਿਖੇ 10+2ਦੇ ਵਿਦਿਆਰਥੀ ਗੁਰਸ਼ਰਨ ਸਿੰਘ ਵਾਸੀ ਕਲਸੀਆਂ ਕਲਾਂ ਜੋ ਬੀਤੇ ਦਿਨੀ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਪੰਜਾਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ,ਸਾਹਿਜ ਪਾਠ ਤੇ ਹੋਰ ਬਾਣੀਆ ਦੀ ਪ੍ਰੀਖਿਆਂ ਵਿੱਚੋ ਪੂਰੇ ਪੰਜਾਬ ਵਿੱਚੋ ਫਸਟ ਆਉਣ ਤੇ ਸਕੂਲ਼ ਵਿਖੇ ਪਹੁੰਚੇ ਗੁਰੂ ਨਾਨਕ ਮਲਟੀਵਰਸਿਟੀ ਦੇ ਐਜੂਕੇਟ ਪੰਜਾਬ ਜੋਨ ਇੰਚਾਰਜ ਪ੍ਰਗਟ ਸਿੰਘ,ਪ੍ਰੋਜੈਕਟ ਹਰਦੇਵ ਸਿੰਘ ਆਦਿ ਵੱਲੋ ਪ੍ਰਿੰਸੀਪਲ ਸੁੱਖਾ ਸਿੰਘ,ਭੁਪਿੰਦਰ ਸਿੰਘ,ਬੀ.ਸੀ ਸੈਲ ਪੰਜਾਬ ਦੇ ਮੀਤ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ,ਹਰਪਾਲ ਸਿੰਘ ਇੰਚਾਰਜ ਲੜਕੇ ਵਿੰਗ,ਸੁਭਿੰਦਰਜੀਤ ਸਿੰਘ,ਸਤਿੰਦਰ ਸਿੰਘ ਪੰਨੂੰ,ਵਰਿੰਦਰ ਧਵਨ,ਗੌਰਵ ਸ਼ਰਮਾ,ਕੁਲਜੀਤ ਸਿੰਘ ਭਿੱਖੀਵਿੰਡ,ਪ੍ਰਦੀਪ ਖੰਨਾ ਆਦਿ ਦੀ ਹਾਜਰੀ ਵਿੱਚ ਵਿਦਿਆਰਥੀ ਗੁਰਸ਼ਰਨ ਸਿੰਘ ਕਲਸੀਆਂ ਕਲਾਂ ਨੂੰ 40 ਹਜਾਰ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਵਿਦਿਆਰਥੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆ ਬੀਸੀ ਸੈਲ ਪੰਜਾਬ ਦੇ ਮੀਤ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ,ਪਿੰ੍ਰਸੀਪਲ ਸੁੱਖਾ ਸਿੰਘ,ਮਲਟੀਵਰਸਿਟੀ ਦੇ ਐਜੂਕੇਟ ਪੰਜਾਬ ਜੋਨ ਇੰਚਾਰਜ ਪ੍ਰਗਟ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਣੀ ਤੇ ਬਾਣੇ ਨਾਲ ਜੁੜ ਕੇ ਜਿਥੇ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ,ਉਥੇ ਮਾਊਂਟ ਐਵਰਸਟ ਵਰਗੀ ਸੰਸਾਰ ਦੀ ਸਭ ਤੋ ਉੱਚੀ ਚੋਟੀ ਨੂੰ ਵੀ ਸਰ ਕੀਤਾ ਜਾ ਸਕਦਾ ਹੈ।ਉਹਨਾ ਨੇ ਗੁਰਸ਼ਰਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਥੇ ਇਸ ਵਿਦਿਆਰਥੀ ਨੇ ਮਿਹਨਤ ਕਰਕੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ,ਉਥੇ ਸਕੂਲ਼ ਤੇ ਸਮੂਹ ਅਧਿਆਪਕਾਂ ਦਾ ਵੀ ਮਾਣ ਵਧਾਇਆ ਹੈ।ਇਸ ਸਮੇ ਪ੍ਰਿੰਸੀਪਲ ਸੁੱਖਾ ਸਿੰਘ ਤੇ ਸਮੂਹ ਸਟਾਫ ਵੱਲੋ ਗੁਰਸ਼ਰਨ ਨੂੰ ਦਸਤਾਰ ਦੇ ਕੇ ਸਨਮਾਨਿਤ ਕੀਤਾ ਗਿਆ। 

Tuesday, 5 November 2013

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਚੋਣ ਰੈਲੀਆਂ

www.sabblok.blogspot.com
Elections rallies on target of terrorists  

ਨਵੀਂ ਦਿੱਲੀ : ਅਗਲੀਆਂ ਆਮ ਚੋਣਾਂ ਨੂੰ ਸੁਰੱਖਿਆ ਏਜੰਸੀਆਂ ਆਪਣੇ ਲਈ ਸਭ ਤੋਂ ਵੱਡੀ ਚੁਣੌਤੀ ਮੰਨ ਰਹੀਆਂ ਹਨ। ਇਸ ਵਾਰੀ ਵੋਟਿੰਗ ਅਤੇ ਉਸ ਦੀਆਂ ਤਿਆਰੀਆਂ ਤੋਂ ਜ਼ਿਆਦਾ ਰੈਲੀਆਂ ਦੇ ਸੁਰੱਖਿਆ ਪ੍ਰਬੰਧ ਸੰਭਾਲਣਾ ਇਨ੍ਹਾਂ ਲਈ ਮੁਸ਼ਕਲ ਹੋ ਰਿਹਾ ਹੈ। ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਵਾਰੀ ਅੱਤਵਾਦੀਆਂ ਦਾ ਧਿਆਨ ਛੋਟੇ ਸ਼ਹਿਰਾਂ 'ਤੇ ਜ਼ਿਆਦਾ ਹੈ। ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਇਸ ਵਾਰੀ ਮੈਟਰੋ ਸ਼ਹਿਰਾਂ ਦੇ ਇਲਾਵਾ ਕਈ ਛੋਟੇ ਸ਼ਹਿਰਾਂ 'ਤੇ ਜ਼ਿਆਦਾ ਧਿਆਨ ਦੇਣ ਲਈ ਕਿਹਾ ਗਿਆ ਹੈ। ਖੁਫੀਆ ਸੂਚਨਾ ਮੁਤਾਬਕ, ਅੱਤਵਾਦੀ ਇਨ੍ਹਾਂ ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਤਿਆਰੀ 'ਚ ਹਨ। ਇਸੇ ਤਰ੍ਹਾਂ ਸਥਾਨਕ ਪੁਲਸ ਨੂੰ ਖੁਫੀਆ ਨੈਟਵਰਕ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਤਤਕਾਲ ਕਾਰਵਾਈ ਕਰਦੇ ਹੋਏ ਸਲੀਪਰ ਸੈਲ 'ਤੇ ਵੀ ਸ਼ਿਕੰਜਾ ਕੱਸਣ ਲਈ ਕਿਹਾ ਗਿਆ ਹੈ। 27 ਅਕਤੂਬਰ ਨੂੰ ਪਟਨਾ 'ਚ ਮੋਦੀ ਦੀ ਰੈਲੀ ਮੌਕੇ ਤਾਂ ਧਮਾਕੇ ਹੋ ਹੀ ਚੁੱਕੇ ਹਨ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਆਪਣੇ ਉੱਪਰ ਅੱਤਵਾਦੀ ਹਮਲੇ ਦਾ ਖਦਸ਼ਾ ਪ੍ਰਗਟਾ ਚੁੱਕੇ ਹਨ। ਇਹ ਅਧਿਕਾਰੀ ਮੰਨਦੇ ਹਨ ਕਿ ਇਸ ਵਾਰੀ ਰੈਲੀਆਂ 'ਚ ਜੁੜ ਰਹੀ ਭੀੜ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਕਾਰਨ ਹੈ, ਪਰ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੋਨੋਂ ਹੀ ਨੇਤਾਵਾਂ ਦੀ ਨਿੱਜੀ ਸੁਰੱਖਿਆ 'ਚ ਚੂਕ ਹੋਣ ਦਾ ਸ਼ੱਕ ਘੱਟ ਹੈ। ਪਟਨਾ ਧਮਾਕਿਆਂ ਦੇ ਬਾਅਦ ਖਾਸ ਤੌਰ 'ਤੇ ਨਵੀਂ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਕਿਸੇ ਵੀ ਚੂਕ ਦੀ ਗੁੰਜਾਇਸ਼ ਘੱਟ ਕਰ ਦਿੱਤੀ ਗਈ ਹੈ। ਹਾਲਾਂਕਿ ਇਨ੍ਹਾਂ ਰੈਲੀਆਂ 'ਚ ਆਉਣ ਵਾਲੀ ਭੀੜ ਦੀ ਸੁਰੱਖਿਆ ਨੂੰ ਲੈ ਕੇ ਹੁਣ ਵੀ ਉਸ ਤਰ੍ਹਾਂ ਦੀ ਗਾਰੰਟੀ ਦੇਣ ਨੂੰ ਮੁਸ਼ਕਲ ਦੱਸਦੇ ਹਨ। ਸੂਤਰਾਂ ਮੁਤਾਬਕ, ਨਰਿੰਦਰ ਮੋਦੀ ਅੱਦਵਾਦੀਆਂ ਦੀ ਹਿੱਟ ਲਿਸਟ 'ਚ ਸਭ ਤੋਂ ਉੱਪਰ ਹਨ। ਇੰਡੀਅਨ ਮੁਜਾਹਦੀਨ ਦੇ ਕੈਡਰ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਅਸਲ 'ਚ ਮੋਦੀ ਉਨ੍ਹਾਂ ਦੀ ਲਿਸਟ 'ਚ ਪਹਿਲੇ ਤੋਂ ਦਸਵੇਂ ਨੰਬਰ ਤਕ ਹਨ। ਬਾਕੀਆਂ ਦਾ ਨੰਬਰ ਇਸਦੇ ਬਾਅਦ ਆਉਂਦਾ ਹੈ। ਮੋਦੀ ਦੀ ਸੁਰੱਖਿਆ 'ਚ ਐਨਐਸਜੀ ਦੇ 108 ਬਲੈਕ ਕੈਟ ਕਮਾਂਡੋ ਤਾਇਨਾਤ ਹਨ। ਇਨ੍ਹਾਂ ਨੂੰ ਤਿੰਨ ਸਮੂਹਾਂ 'ਚ ਵੰਡਿਆ ਗਿਆ ਹੈ। ਇਕ ਸਮੂਹ ਹਮਲਾਵਰਾਂ ਨਾਲ ਨਿਪਟਣ ਲਈ ਹੈ ਤਾਂ ਦੂਜਾ ਮੋਦੀ ਨੂੰ ਘੇਰੇ ਰੱਖਣ ਲਈ ਅਤੇ ਤੀਜਾ ਸਮੂਹ ਉਨ੍ਹਾਂ ਨੂੰ ਅਜਿਹੀ ਸਥਿਤੀ 'ਚ ਸੁਰੱਖਿਅਤ ਬਾਹਰ ਕੱਢਣ ਲਈ ਹੈ।

‘ਬਹਿ ਕੇ ਵੇਖ ਜਵਾਨਾ, ਬਾਬੇ ਫੇਸਬੁੱਕ ਚਲਾਉਂਦੇ ਨੇ’

www.sabblok.blogspot.com


'ਬਹਿ ਕੇ ਵੇਖ ਜਵਾਨਾ, ਬਾਬੇ ਫੇਸਬੁੱਕ ਚਲਾਉਂਦੇ ਨੇ'  

ਬਠਿੰਡਾ(ਪਾਇਲ)- ਜਿਥੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਇਸ ਦੌੜ ਵਿਚ ਹੁਣ ਬਜ਼ੁਰਗ ਵੀ ਪਿੱਛੇ ਨਹੀਂ ਹਨ। ਜ਼ਿੰਦਗੀ ਦੇ ਆਖਰੀ ਪੜਾਅ ਵਿਚ ਬਜ਼ੁਰਗ ਆਪਣਾ ਇਕੱਲਾਪਣ ਦੂਰ ਕਰਨ ਲਈ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ। ਬਜ਼ੁਰਗ ਖੁਦ ਮੰਨਦੇ ਹਨ ਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸਮਾਂ ਵਧੀਆ ਲੰਘਦਾ ਹੈ, ਸਗੋਂ ਉਨ੍ਹਾਂ ਨੂੰ ਸਰੀਰਕ ਅਸਮਰੱਥਤਾ ਕਾਰਨ ਕਿਤੇ ਆਉਣ-ਜਾਣ ਦੀ ਲੋੜ ਵੀ ਨਹੀਂ ਪੈਂਦੀ। ਬਜ਼ੁਰਗਾਂ ਵਿਚ ਫੇਸਬੁੱਕ ਨੂੰ ਲੈ ਕੇ ਦੇਖਣ ਨੂੰ ਮਿਲ ਰਹੀ ਇਹ ‘ਦੀਵਾਨਗੀ’ ਪੰਜਾਬੀ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੀਆਂ ਲਿਖੀਆਂ ਸਤਰਾਂ ਨੂੰ ਕੁਝ ਇਸ ਤਰ੍ਹਾਂ ਗੁਣਗੁਣਾਉਣ ਨੂੰ ਵੀ ਮਜਬੂਰ ਕਰ ਦਿੰਦੀ ਹੈ ਕਿ ‘ਬਹਿ ਕੇ ਵੇਖ ਜਵਾਨਾ, ਬਾਬੇ ਫੇਸਬੁੱਕ ਚਲਾਉਂਦੇ ਨੇ।’
10 ਤੋਂ 12 ਫੀਸਦੀ ਬਜ਼ੁਰਗ ਹਨ ਫੇਸਬੁੱਕ ਯੂਜ਼ਰਸ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਇਨ੍ਹੀਂ ਦਿਨੀਂ ਲੋਕਾਂ ਵਿਚ ਕਾਫੀ ਮਸ਼ਹੂਰ ਹੈ। ਅੱਜ ਦੇ ਦੌਰ ਵਿਚ ਲੱਗਭਗ ਹਰ ਇਨਸਾਨ ਇਸ ਸਾਈਟ ਨਾਲ ਜੁੜ ਕੇ ਦੂਰ-ਦੁਰਾਡੇ ਬੈਠੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ। ਇਹੀ ਨਹੀਂ, ਇਹ ਮਨੋਰੰਜਨ ਦਾ ਵੀ ਇਕ ਮਸ਼ਹੂਰ ਸਾਧਨ ਬਣ ਕੇ ਉੱਭਰ ਰਿਹਾ ਹੈ। ਸਰਵੇਖਣ ਦੱਸਦਾ ਹੈ ਕਿ ਫੇਸਬੁੱਕ ਯੂਜ਼ਰਸ ਵਿਚ 10 ਤੋਂ 12 ਫੀਸਦੀ ਗਿਣਤੀ ਬਜ਼ੁਰਗਾਂ ਦੀ ਹੈ। ਬੇਸ਼ੱਕ ਇਨ੍ਹਾਂ ਵਿਚ ਬਜ਼ੁਰਗ ਔਰਤਾਂ ਘੱਟ ਸ਼ਾਮਲ ਹਨ ਤੇ ਬਜ਼ੁਰਗ ਪੜ੍ਹੇ-ਲਿਖੇ ਮਰਦਾਂ ਦੀ ਗਿਣਤੀ ਵਧ ਹੈ।
ਇਕੱਲਾਪਣ ਦੂਰ ਕਰਨ ਲਈ ਬਣੀ ਵਰਦਾਨ : ਬਜ਼ੁਰਗਾਂ ਲਈ ਫੇਸਬੁੱਕ ਇਕੱਲਾਪਣ ਦੂਰ ਕਰਨ ਲਈ ਵੀ ਵਰਦਾਨ ਬਣ ਕੇ ਸਾਹਮਣੇ ਆ ਰਹੀ ਹੈ। ਜਿਥੇ ਪਿੰਡਾਂ ਵਿਚ ਬਜ਼ੁਰਗ ਮਰਦ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਇਕੱਤਰ ਹੋ ਕੇ ਗੱਲਬਾਤ ਕਰਕੇ ਸਮਾਂ ਬੀਤਾ ਲੈਂਦੇ ਹਨ ਅਤੇ ਬਜ਼ੁਰਗ ਔਰਤਾਂ ਵੀ ਇਕ ਜਗ੍ਹਾ ਇਕੱਠੀਆਂ ਹੋ ਕੇ ਹਾਸਾ ਠੱਠਾ ਕਰਕੇ ਮਨ ਹਲਕਾ ਕਰ ਲੈਂਦੀਆਂ ਹਨ, ਉਥੇ ਹੀ ਸ਼ਹਿਰਾਂ ਵਿਚ ਅਜਿਹੀ ਸਾਂਝ ਨਹੀਂ ਮਿਲ ਪਾਉਂਦੀ। ਬੱਚਿਆਂ ਦੀ ਸ਼ਾਦੀ ਉਪਰੰਤ ਇਕੱਲੇਪਣ ਨਾਲ ਜੂਝ ਰਹੇ ਪੜ੍ਹੇ-ਲਿਖੇ ਸੇਵਾ ਮੁਕਤ ਬਜ਼ੁਰਗ ਫੇਸਬੁੱਕ ਰਾਹੀਂ ਆਪਣਾ ਮਨਪਰਚਾਵਾਂ ਕਰ ਲੈਂਦੇ ਹਨ।

ਮਕਾਨ ਦਿਖਾਉਣ ਦੇ ਬਹਾਨੇ ਔਰਤ ਨਾਲ ਜਬਰ-ਜ਼ਨਾਹ

www.sabblok.blogspot.com

ਮਕਾਨ ਦਿਖਾਉਣ ਦੇ ਬਹਾਨੇ ਔਰਤ ਨਾਲ ਜਬਰ-ਜ਼ਨਾਹ 

ਡੇਰਾਬੱਸੀ, (ਗੁਰਪ੍ਰੀਤ)-ਇਕ ਵਿਆਹੁਤਾ ਔਰਤ ਨੇ ਪ੍ਰਾਪਰਟੀ ਡੀਲਰ ਅਤੇ ਉਸਦੇ ਦੋ ਸਾਥੀਆਂ ‘ਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਸਟੇਸ਼ਨ ‘ਚ ਸ਼ਿਕਾਇਤ ਦੇਣ ਪੁੱਜੀ ਵਿਆਹੁਤਾ ਨੂੰ ਕਰੀਬ ਦੋ ਘੰਟਿਆਂ ਤਕ ਬਿਠਾ ਕੇ ਰੱਖਿਆ ਗਿਆ। ਇਸ ਤੋਂ ਬਾਅਦ ਜਦੋਂ ਇਸਦੀ ਖ਼ਬਰ ਮੀਡੀਆ ਤਕ ਪੁੱਜੀ ਤਾਂ ਜਾ ਕੇ ਪੁਲਸ ਹਰਕਤ ‘ਚ ਆਈ ਅਤੇ ਦੇਰ ਰਾਤ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੀੜਤ ਵਿਆਹੁਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਸਦੇ ਪਤੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਆਪਣਾ ਮਕਾਨ ਵੇਚਣਾ ਚਾਹੁੰਦੀ ਸੀ। 15 ਕੁ ਦਿਨ ਪਹਿਲਾਂ ਉਹ ਇਕ ਪ੍ਰਾਪਰਟੀ ਡੀਲਰ, ਜਿਸ ਦੇ ਡੇਰਾਬੱਸੀ-ਗੁਲਾਬਗੜ੍ਹ ਮਾਰਗ ‘ਤੇ ਦਫ਼ਤਰ ਹੈ, ਦੇ ਸੰਪਰਕ ‘ਚ ਆਈ। ਪ੍ਰਾਪਰਟੀ ਡੀਲਰ ਅਰਵਿੰਦ ਯਾਦਵ ਨੇ ਉਸ ਨੂੰ ਉਸਦਾ ਮਕਾਨ ਵੇਚ ਕੇ ਦੂਜੀ ਥਾਂ ਚੰਗਾ ਮਕਾਨ ਜਾਂ ਫ਼ਲੈਟ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਉਸ ਨੂੰ ਕਦੀ ਅੰਬਾਲਾ ਅਤੇ ਕਦੀ ਜ਼ੀਰਕਪੁਰ ਅਤੇ ਪਿੰਡ ਕੁੰਡਾਵਾਲਾ ‘ਚ ਘੁਮਾਉਂਦਾ ਰਿਹਾ। ਔਰਤ ਨੇ ਦੋਸ਼ ਲਾਇਆ ਕਿ ਸੋਮਵਾਰ ਸ਼ਾਮ ਕਰੀਬ ਸੱਤ ਵਜੇ ਪ੍ਰਾਪਰਟੀ ਡੀਲਰ ਨੇ ਉਸ ਨੂੰ ਕਿਹਾ ਕਿ ਉਹ ਗੋਲਮੋਹਰ ਸਿਟੀ ‘ਚ ਆ ਕੇ ਮਕਾਨ ਵੇਖ ਲਵੇ। ਉਸਦੇ ਮਕਾਨ ਦਾ ਬਿਆਨਾ ਵੀ ਤਿਆਰ ਹੈ। ਇਸ ਤੋਂ ਬਾਅਦ ਉਹ ਉੱਥੇ ਪਹੁੰਚੀ, ਜਿੱਥੇ ਉਸ ਨੂੰ ਪ੍ਰਾਪਰਟੀ ਡੀਲਰ ਯਾਦਵ ਅਤੇ ਇਕ ਹੋਰ ਵਿਅਕਤੀ ਮਿਲਿਆ। ਦੋਵੇਂ ਉਸ ਨੂੰ ਮਕਾਨ ਦਿਖਾਉਣ ਦੇ ਬਹਾਨੇ ਜਿਸ ਘਰ ‘ਚ ਲੈ ਕੇ ਗਏ, ਉੱਥੇ ਪਹਿਲਾਂ ਹੀ ਇਕ ਵਿਅਕਤੀ ਮੌਜੂਦ ਸੀ। ਇੱਥੇ ਤਿੰਨਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਨਾਲ ਹੀ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੰਦ ਲਾਲ ਨੇ ਕਿਹਾ ਕਿ ਅਰਵਿੰਦਰ ਯਾਦਵ ਅਤੇ ਉਸਦੇ ਦੋ ਸਾਥੀਆਂ ਖ਼ਿਲਾਫ਼ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੰਗਲ ਮਿਸ਼ਨ ਦੀ ਕਾਮਯਾਬੀ ਨਾਲ ਖੋਜ ਦਾ ਦਾਇਰਾ ਵਧਾਏਗਾ ਇਸਰੋ

www.sabblok.blogspot.com
sucess of mission mangal by Ishro
ਮੰਗਲ ਮਿਸ਼ਨ ਦੀ ਕਾਮਯਾਬੀ ਨਾਲ ਖੋਜ ਦਾ ਦਾਇਰਾ ਵਧਾਏਗਾ ਇਸਰੋ
ਬੰਗਲੌਰ : ਦੇਸ਼ ਦੇ ਚਿਰਾਂ ਤੋਂ ਉਡੀਕੇ ਮੰਗਲ ਮਿਸ਼ਨ ਪ੍ਰਾਜੈਕਟ ਨੂੰ ਲੈ ਕੇ ਪੁਲਾੜ ਵਿਗਿਆਨੀ ਬਹੁਤ ਆਸਵੰਦ ਹਨ। ਇਸਰੋ ਦੇ ਸਾਬਕਾ ਮੁਖੀ ਦੇ ਕਸਤੂਰੀਰੰਗਨ ਦਾ ਤਾਂ ਇੱਥੋਂ ਤਕ ਮੰਨਣਾ ਹੈ ਕਿ ਇਸ ਮੁਹਿੰਮ ਦੀ ਕਾਮਯਾਬੀ ਤੋਂ ਨਾ ਸਿਰਫ ਮੰਗਲ ਦੇ ਬਾਰੇ 'ਚ ਸਾਡੀ ਸਮਝਦਾਰੀ ਅਤੇ ਵਿਕਸਤ ਹੋਵੇਗੀ ਬਲਕਿ ਸੂਰਜ ਮੰਡਲ ਦੇ ਹੋਰ ਗ੍ਰਹਾਂ ਤਕ ਸਾਡੀ ਖੋਜ ਦਾ ਦਾਇਰਾ ਵੀ ਵਧੇਗਾ। ਉਨ੍ਹਾਂ ਦੇ ਮੁਤਾਬਕ ਪੁਲਾੜ ਰਿਸਰਚ ਦੇ ਖੇਤਰ 'ਚ ਦੇਸ਼ ਦੀ ਵਿਸ਼ਵ 'ਚ ਨਵੀਂ ਪਛਾਣ ਬਣੇਗੀ। ਦੁਨੀਆਂ ਸਾਡਾ ਲੋਹਾ ਮੰਨੇਗੀ। ਉੱਥੇ ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਏ ਐਸ ਕਿਰਨ ਕੁਮਾਰ ਕਹਿੰਦੇ ਹਨ ਕਿ ਮਾਰਸ ਆਰਬੀਟਰ ਅਸੀਂ ਜਿਸ ਤਕਨੀਕ ਨਾਲ ਤਿਆਰ ਕੀਤਾ ਹੈ, ਉਸ ਦੀ ਵਰਤੋਂ ਕਰਕੇ ਭਵਿੱਖ 'ਚ ਅਸੀਂ ਘੱਟ ਲਾਗਤ 'ਚ ਉਨੱਤ ਕਿਸਮ ਦੇ ਉਪਗ੍ਰਹਾਂ ਦਾ ਨਿਰਮਾਣ ਕਰਨ 'ਚ ਸਮਰੱਥ ਹੋਵਾਂਗੇ। ਮੰਗਲ ਮਿਸ਼ਨ ਦੇ ਛੱਡੇ ਜਾਣ ਦੀ ਪਹਿਲੀ ਸ਼ਾਮ ਨੂੰ ਕਸਤੂਰੀਰੰਗਨ ਬੰਗਲੌਰ 'ਚ ਅਤੇ ਕਿਰਨ ਕੁਮਾਰ ਚੇਨਈ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਸਤੂਰੀਰੰਗਨ ਦਾ ਕਹਿਣਾ ਸੀ ਕਿ ਮੁਹਿੰਮ ਦਾ ਮਕਸਦ ਭਾਰਤ ਦੀ ਤਕਨੀਕੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਦੁਨੀਆਂ ਨੂੰ ਇਹ ਵੇਖਣਾ ਹੈ ਕਿ ਅਸੀਂ ਵੀ ਲਾਲ ਗ੍ਰਹਿ 'ਤੇ ਪਹੁੰਚ ਸਕਦੇ ਹਾਂ ਅਤੇ ਉੱਥੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ਣ ਵੱਲ ਉਪਯੋਗੀ ਤਜਰਬਾ ਕਰ ਸਕਦੇ ਹਾਂ। ਧਿਆਨ ਰਹੇ ਕਿ ਮਾਰਸ ਰੋਵਰ ਦੇ ਮੁਲਾਂਕਣ ਦੇ ਆਧਾਰ 'ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਇਹ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ ਕਿ ਮੰਗਲ ਗ੍ਰਹਿ 'ਤੇ ਜੀਵਨ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਪੁਲਾੜ ਜਹਾਜ਼ ਨਾਲ ਭੇਜੇ ਜਾ ਰਹੇ ਪੰਜ ਉਪਕਰਨਾਂ 'ਚੋਂ ਇਕ ਮਿਥੇਨ ਸੈਂਸਰ ਦੇ ਮਹੱਤਵ 'ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸੈਂਸਰ ਦੀ ਮਦਦ ਨਾਲ ਲਾਲ ਗ੍ਰਹਿ ਦੇ ਵੱਖ-ਵੱਖ ਭੂਗੋਲਿਕ ਖੇਤਰਾਂ ਦੀ ਸਕੈਨਿੰਗ ਕਰਨ 'ਚ ਤਾਂ ਆਸਾਨੀ ਹੋਵੇਗੀ ਹੀ, ਨਾਲ ਹੀ ਜੀਵਨ ਦੀਆਂ ਸੰਭਾਵਨਾਵਾਂ ਲਈ ਜ਼ਰੂਰੀ ਮਿਥੇਨ ਗੈਸ ਦੀ ਮੌਜੂਦਗੀ ਦਾ ਪਤਾ ਲੱਗ ਸਕੇਗਾ। ਜਦਕਿ ਕਿਰਨ ਕੁਮਾਰ ਨੇ ਕਿਹਾ ਕਿ ਮਾਰਸ ਆਰਬੀਟਰ ਬਹੁਤ ਆਹਲਾ ਤਕਨੀਕ ਨਾਲ ਨਿਰਮਤ ਕੀਤਾ ਗਿਆ ਹੈ। ਇਹ ਕਿਸੇ ਵੀ ਗੜਬੜੀ ਨਾਲ ਖੁਦ ਨਿਪਟਣ ਵਾਲੀ ਤਕਨੀਕ ਨਾਲ ਲੈਸ ਹੈ।
ਇਹ ਖ਼ਰਾਬੀ ਦਾ ਖ਼ੁਦ ਪਤਾ ਲਗਾਏਗਾ ਅਤੇ ਜ਼ਮੀਨ ਤੋਂ ਕਿਸੇ ਵੀ ਨਿਰਦੇਸ਼ ਤੋਂ ਮਿਲੇ ਬਿਨਾ ਉਸ ਨੂੰ ਸਹੀ ਕਰਨ 'ਚ ਸਮਰੱਥ ਹੋਵੇਗਾ। ਉਨ੍ਹਾਂ ਮੁਤਾਬਕ, ਮਿਸ਼ਨ ਦੌਰਾਨ ਬਹੁਤ ਲੰਬੇ ਸਮੇਂ ਤਕ ਸੂਰਜ ਧਰਤੀ ਅਤੇ ਮੰਗਲ ਦਰਮਿਆਨ ਹੋਵੇਗਾ। ਇਸ ਮਿਆਦ 'ਚ ਉੱਥੇ ਡੂੰਘਾ ਹਨੇਰਾ ਛਾਇਆ ਰਹੇਗਾ।

ਹੁਣ ਪਲਾਟਾਂ ਤੇ ਕਾਲੋਨੀਆਂ ਨੂੰ ਮਨਜ਼ੂਰ ਕਰਵਾਉਣ ਲਈ ਲੱਗੇਗਾ ਜੁਰਮਾਨਾ

www.sabblok.blogspot.com

ਜਲੰਧਰ, 5 ਨਵੰਬਰ-6 ਨਵੰਬਰ ਤੋਂ ਸੂਬੇ ਭਰ ਵਿਚ ਅਣ-ਅਧਿਕਾਰਤ ਕਾਲੋਨੀਆਂ ਵਿਚ ਪਲਾਟਾਂ ਨੂੰ ਮਨਜ਼ੂਰ ਕਰਵਾਉਣ ਲਈ 10 ਫ਼ੀਸਦੀ ਤੇ ਅਣਅਧਿਕਾਰਤ ਕਾਲੋਨੀਆਂ ਲਈ 25 ਫ਼ੀਸਦੀ ਜੁਰਮਾਨਾ ਲੱਗਿਆ ਕਰੇਗਾ। ਹੁਣ ਸਰਕਾਰ ਨੇ ਪਲਾਟਾਂ ਨੂੰ ਮਨਜ਼ੂਰ ਕਰਵਾਉਣ ਲਈ ਹੋਰ ਸਮਾਂ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਹਾਊਸਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂਪ੍ਰਸਾਦ ਨੇ ਦੱਸਿਆ ਕਿ ਵਿਭਾਗ ਕੋਲ ਪਲਾਟਾਂ ਨੂੰ ਮਨਜ਼ੂਰ ਕਰਵਾਉਣ ਲਈ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਦੌਰਾਨ 1.50 ਲੱਖ ਦੇ ਕਰੀਬ ਅਰਜ਼ੀਆਂ ਆ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕੋਈ ਇਤਰਾਜ ਨਹੀਂ ਦਾ ਸਰਟੀਫਿਕੇਟ (ਐਨ. ਓ. ਸੀ.) ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 5 ਨਵੰਬਰ ਤੱਕ ਪਲਾਟਾਂ ਅਤੇ ਕਾਲੋਨੀਆਂ ਮਨਜ਼ੂਰ ਕਰਵਾਉਣ ਦੀ ਮੋਹਲਤ ਦਿੱਤੀ ਗਈ ਸੀ, ਹੁਣ ਸਮਾਂ ਹੋਰ ਨਹੀਂ ਵਧਾਇਆ ਜਾਏਗਾ। ਸੂਤਰਾਂ ਦਾ ਕਹਿਣਾ ਹੈ ਕਿ ਨਿਗਮਾਂ ਜਾਂ ਕਮੇਟੀਆਂ 'ਚ ਕਈ ਲੋਕਾਂ ਨੇ ਤਾਂ ਦੋ-ਦੋ ਮਹੀਨੇ ਤੋਂ ਪਲਾਟਾਂ ਨੂੰ ਮਨਜ਼ੂਰ ਕਰਨ ਲਈ ਆਪਣੀਆਂ ਫਾਈਲਾਂ ਦਿੱਤੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਐਨ. ਓ. ਸੀ. ਜਾਰੀ ਨਹੀਂ ਕੀਤੀਆਂ ਜਾ ਰਹੀਆਂ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਨੀਤੀ ਦੇ ਲਾਗੂ ਹੋਣ ਨਾਲ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਈ ਹੈ। ਇਨ੍ਹਾਂ ਵਿਚੋਂ ਤਾਂ ਕਈ ਪਲਾਟਾਂ ਅਤੇ ਕਾਲੋਨੀਆਂ ਨੂੰ ਆਸਾਨੀ ਨਾਲ ਮਨਜ਼ੂਰ ਕੀਤੇ ਜਾਣ ਦੀ ਸੰਭਾਵਨਾ ਨਹੀਂ ਸੀ ਜੇਕਰ ਪੰਜਾਬ ਸਰਕਾਰ ਇਹ ਸਰਲ ਨੀਤੀ ਲਾਗੂ ਨਾ ਕਰਦੀ।

ਜ਼ਹਿਰੀਲਾ ਲੰਗਰ ਖਾਣ ਨਾਲ 1 ਦੀ ਮੌਤ, 5 ਬੀਮਾਰ

www.sabblok.blogspot.com
ਅੰਮ੍ਰਿਤਸਰ.05 ਨਵੰਬਰ. – ਗਲਿਆਰਾ ਖੇਤਰ ‘ਚ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਲੱਗਾ ਕੜ੍ਹੀ-ਚੌਲ ਦਾ ਲੰਗਰ amrtt7-640x360ਖਾਣ ਨਾਲ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਬੀਮਾਰ ਹੋ ਗਏ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਨੇ ਇਲਾਜ ਲਈ ਹਸਪਤਾਲ ਪਹੁੰਚਾਇਆ। ਮਰਨ ਵਾਲੇ ਦੀ ਪਛਾਣ ਅਮਰਜੀਤ ਸਿੰਘ ਨਿਵਾਸੀ ਜਬਲਪੁਰ, ਮੱਧ ਪ੍ਰਦੇਸ਼ ਦੇ ਰੂਪ ‘ਚ ਹੋਈ ਹੈ, ਜੋ ਕਿ ਆਪਣੀ ਪਤਨੀ ਰਜਿੰਦਰ ਕੌਰ ਨਾਲ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਹੋਇਆ ਸੀ। ਹੋਰ ਬੀਮਾਰ ਸ਼ਰਧਾਲੂਆਂ ‘ਚ ਕਿਸ਼ਨ ਚੰਦ ਕਾਲੜਾ, ਸ਼ਸ਼ੀ ਪ੍ਰਭਾ ਨਿਵਾਸੀ ਹਰਿਆਣਾ ਅਤੇ ਗੁਰਦੀਪ ਸਿੰਘ ਨਿਵਾਸੀ ਬਾਘਾਪੁਰਾਣਾ ਸ਼ਾਮਲ ਹਨ।
ਇਕ ਹੋਰ ਸ਼ਰਧਾਲੂ ਦੀ ਪਛਾਣ ਨਹੀਂ ਹੋ ਸਕੀ। ਚੌਕੀ ਗਲਿਆਰਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ 174 ਸੀ. ਆਰ. ਪੀ. ਸੀ. ਅਧੀਨ ਉਸਦਾ ਪੋਸਟਮਾਰਟਮ ਕਰਵਾ ਦਿੱਤਾ। ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਦੀਵਾਲੀ ਕਾਰਨ ਅੰਮ੍ਰਿਤਸਰ ਆਏ ਹੋਏ ਸਨ। ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਜਦੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਬਾਹਰ ਲੱਗਾ ਲੰਗਰ ਖਾਧਾ ਤਾਂ ਉਸਦੇ ਪਤੀ ਅਤੇ ਉਸਦੀ ਹਾਲਤ ਵਿਗੜ ਗਈ, ਜਿਸ ‘ਤੇ ਉਨ੍ਹਾਂ ਨੂੰ ਕੁਝ ਹੋਰ ਸ਼ਰਧਾਲੂਆਂ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਪਤੀ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਾਂਚ ਕਰ ਰਹੀ ਹੈ ਅਤੇ ਇਸ ‘ਚ ਕਿਸੇ ਜ਼ਹਿਰਖੁਰਾਣੀ ਗਿਰੋਹ ਦੇ ਸ਼ਾਮਲ ਹੋਣ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਜੇਲਾਂ ਅੰਦਰ ਸਰਗਰਮ ਡਰੱਗ ਨੈੱਟਵਰਕ ਦਾ ਹੋਇਆ ਖੁਲਾਸਾ

www.sabblok.blogspot.com

ਕਪੂਰਥਲਾ –  ਮਾਡਰਨ ਜੇਲ ਵਿਚ ਇਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਛੁਡਾਉਣ ਆਏ ਇਕ ਜੇਲ ਅਫਸਰ ‘ਤੇ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਨਾਭਾ ਜੇਲ ਤੋਂ ਪ੍ਰੋਡੈਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਲਿਆਂਦੇ ਗਏ ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਨੇ ਰਿਮਾਂਡ ਦੌਰਾਨ 4 ਦਿਨ ਦੀ ਸਖਤ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ, ਜਿਸ ਦੇ ਸਿੱਟੇ ਵਜੋਂ ਜਿਥੇ ਸੂਬੇ ਦੀਆਂ ਜੇਲਾਂ ਵਿਚ ਚੱਲ ਰਹੇ ਡਰੱਗ ਨੈੱਟਵਰਕ ਦਾ ਵੱਡੇ ਪੱਧਰ ‘ਤੇ ਖੁਲਾਸਾ ਹੋਇਆ ਹੈ, ਉਥੇ ਹੀ ਸੁੱਖਾ ਕਾਹਲਵਾਂ ਵਲੋਂ ਜੇਲ ਅੰਦਰ ਕਿਸੇ ਵੱਡੇ ਮਨਸੂਬੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨੂੰ ਵੀ ਪੁਲਸ ਅਫਸਰਾਂ ਨੇ ਖੇਰੂੰ-ਖੇਰੂੰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਵਲੋਂ ਮਾਡਰਨ ਜੇਲ ਵਿਚ ਇਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਅਤੇ ਜੇਲ ਅਫਸਰ ‘ਤੇ ਹਮਲਾ ਕਰਨ ਦਾ ਪੂਰਾ ਸੀਨ ਫੇਸਬੁੱਕ ‘ਤੇ ਅਪਲੋਡ ਕਰਨ ਦੇ ਸਨਸਨੀਖੇਜ਼ ਮਾਮਲੇ ਤੋਂ ਬਾਅਦ ਹਰਕਤ ਵਿਚ ਆਈ ਜ਼ਿਲਾ ਪੁਲਸ ਨੇ ਸੁੱਖਾ ਕਾਹਲਵਾਂ ਨੂੰ ਨਾਭਾ ਦੀ ਹਾਈ ਸਕਿਓਰਿਟੀ ਜੇਲ ਵਿਚੋਂ ਪ੍ਰੋਡੈਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਕਪੂਰਥਲਾ ਲਿਆਂਦਾ ਸੀ। ਕਪੂਰਥਲਾ ਲਿਆਂਦੇ ਗਏ ਇਸ ਖਤਰਨਾਕ ਮੁਲਜ਼ਮ ਕੋਲੋਂ ਡੀ. ਆਈ. ਜੀ. ਜਲੰਧਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਈ ਘੰਟਿਆਂ ਤੱਕ ਲੰਬੀ ਪੁੱਛਗਿੱਛ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁੱਖਾ ਕਾਹਲਵਾਂ ਨੇ 30 ਤੋਂ 35 ਸਨਸਨੀਖੇਜ਼ ਵਾਰਦਾਤਾਂ ਦਾ ਖੁਲਾਸਾ ਕੀਤਾ। ਦੱਸਿਆ ਜਾਂਦਾ ਹੈ ਕਿ ਸੁੱਖਾ ਕਾਹਲਵਾਂ ਪਾਸੋਂ ਮਾਡਰਨ ਜੇਲ ਕਪੂਰਥਲਾ ਦੇ ਐੱਸ. ਪੀ. ਜੀ. ਐੱਸ. ਔਲਖ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਨੇ ਲੰਬੀ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਮਾਡਰਨ ਜੇਲ ਸਮੇਤ ਸੂਬੇ ਦੀਆਂ ਜੇਲਾਂ ਵਿਚ ਚੱਲ ਰਹੇ ਵੱਡੇ ਡਰੱਗ ਨੈੱਟਵਰਕ ਦਾ ਖੁਲਾਸਾ ਹੋਣ ਦੇ ਨਾਲ-ਨਾਲ ਜੇਲ ਵਿਭਾਗ ਵਿਚ ਕੰਮ ਕਰ ਰਹੇ ਕੁਝ ਕਰਮਚਾਰੀਆਂ ਵਲੋਂ ਕਾਲੀਆਂ ਭੇਡਾਂ ਦੀ ਭੂਮਿਕਾ ਨਿਭਾਉਣ ਦਾ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰ ਦੱਸਦੇ ਹਨ ਕਿ ਸੁੱਖਾ ਕਾਹਲਵਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਜੇਲ ਵਿਭਾਗ ਵਿਚ ਕੰਮ ਕਰਨ ਵਾਲੇ ਕੁਝ ਸ਼ੱਕੀ ਕਰਮਚਾਰੀ ਜੇਲ ਦੇ ਅੰਦਰ ਸਰਗਰਮ ਡਰੱਗ ਮਾਫੀਆ ਦੀ ਅੰਦਰਖਾਤੇ ਖੁੱਲ੍ਹ ਕੇ ਸਹਾਇਤਾ ਕਰ ਰਹੇ ਹਨ। ਸੁੱਖਾ ਕਾਹਲਵਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕਪੂਰਥਲਾ ਸਮੇਤ ਸੂਬੇ ਦੀਆਂ ਕਈ ਜੇਲਾਂ ਵਿਚ ਬੰਦ ਕੁਝ ਡਰੱਗ ਸਮੱਗਲਰ 20-20 ਰੁਪਏ ਲੈ ਕੇ ਇਕ ਹੀ ਸਰਿੰਜ ਨਾਲ 15-20 ਕੈਦੀਆਂ ਨੂੰ ਨਸ਼ੇ ਦੇ ਟੀਕੇ ਲਗਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਜੇਲਾਂ ਅੰਦਰ ਏਡਜ਼ ਵਰਗੀਆਂ ਨਾਮਾਰਦ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਸੁੱਖਾ ਕਾਹਲਵਾਂ ਵਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਹਰਕਤ ਵਿਚ ਆਏ ਉੱਚ ਜੇਲ ਅਫਸਰਾਂ ਨੇ ਹੁਣ ਇਨ੍ਹਾਂ ਦਾਗੀ ਜੇਲ ਕਰਮਚਾਰੀਆਂ ‘ਤੇ ਵਿਭਾਗੀ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਆਉਣ ਵਾਲੇ ਦਿਨਾਂ ਵਿਚ ਕੁਝ ਸ਼ੱਕੀ ਜੇਲ ਮੁਲਾਜ਼ਮਾਂ ‘ਤੇ ਮਾਮਲਾ ਦਰਜ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾ ਸਕਦੀ ਹੈ, ਜਿਸ ਦੇ ਸਿੱਟੇ ਵਜੋਂ ਇਨ੍ਹਾਂ ਜੇਲ ਮੁਲਾਜ਼ਮਾਂ ਵਿਚ ਭਾਰੀ ਭੜਥੂ ਪੈ ਗਿਆ ਹੈ, ਉਥੇ ਹੀ ਸੂਤਰਾਂ ਮੁਤਾਬਕ ਸੁੱਖਾ ਕਾਹਲਵਾਂ ਵਲੋਂ ਜੇਲ ਦੇ ਅੰਦਰ ਬਾਹਰੀ ਦੁਨੀਆ ਵਲੋਂ ਮੌਜੂਦ ਆਪਣੇ ਖਾਸ ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਬਣਾਏ ਗਏ ਮਨਸੂਬਿਆਂ ਸਬੰਧੀ ਕੋਤਵਾਲੀ ਪੁਲਸ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜਿਸ ਸਬੰਧੀ ਪੜਤਾਲ ਜਾਰੀ ਹੈ, ਜੇ ਸੂਤਰਾਂ ਦੀ ਮੰਨੀਏ ਤਾਂ ਸੁੱਖਾ ਕੋਲੋਂ ਕੀਤੀ ਗਈ 96 ਘੰਟੇ ਦੀ ਪੁੱਛਗਿੱਛ ਵਿਚ ਸੂਬੇ ਦੀਆਂ ਜੇਲਾਂ ਦੀ ਘਟੀਆ ਤਸਵੀਰ ਸਾਹਮਣੇ ਆਈ ਹੈ, ਉਥੇ ਹੀ ਇਸ ਸਬੰਧੀ ਸੰਪਰਕ ਕਰਨ ‘ਤੇ ਐੱਸ. ਐੱਸ. ਪੀ. ਇੰਦਰਬੀਰ ਸਿੰਘ ਨੇ ਦੱਸਿਆ ਕਿ ਸੁੱਖਾ ਵਲੋਂ ਕੀਤੇ ਗਏ ਸਾਰੇ ਖੁਲਾਸਿਆਂ ਦੀ ਪੜਤਾਲ ਜਾਰੀ ਹੈ ਅਤੇ ਇਨ੍ਹਾਂ ਦੀ ਜ਼ਿਲਾ ਪੁਲਸ ਆਪਣੇ ਵਲੋਂ ਕਾਰਵਾਈ ਕਰੇਗੀ, ਉਥੇ ਹੀ ਸੋਮਵਾਰ ਦੀ ਦੁਪਹਿਰ ਸੁੱਖਾ ਕਾਹਲਵਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐੱਸ. ਐੱਚ. ਓ. ਕੋਤਵਾਲੀ ਨਰੇਸ਼ ਜੋਸ਼ੀ ਦੀ ਅਗਵਾਈ ਵਿਚ ਵਿਸ਼ੇਸ਼ ਪੁਲਸ ਟੀਮ ਨਾਭਾ ਜੇਲ ਰਵਾਨਾ ਹੋ ਗਈ।

ਟ੍ਰੇਨ ਹੇਠ ਆਉਣ ਨਾਲ 5 ਮਰੇ

www.sabblok.blogspot.com

4Prashar7960

ਫਗਵਾੜਾ –  ਬੀਤੀ ਰਾਤ ਦੀਵਾਲੀ ‘ਤੇ ਇਕ ਮਹਿਲਾ ਤੇ ਇਕ ਬੱਚੇ ਸਮੇਤ 5 ਵਿਅਕਤੀਆਂ ਦੀ 2 ਟਰੇਨਾਂ ਥੱਲੇ ਕੁਚਲੇ ਜਾਣ ਕਾਰਨ ਮੌਤ ਹੋ ਗਈ। ਪਹਿਲੇ ਹਾਦਸੇ ‘ਚ ਪੀ. ਏ. ਪੀ. ਦੇ ਨੇੜੇ ਜਲੰਧਰ ਛਾਉਣੀ-ਫਗਵਾੜਾ ਰੇਲਵੇ ਸੈਕਸ਼ਨ ‘ਤੇ ਦਿੱਲੀ ਵਲ ਜਾ ਰਹੀ 18238 ਡਾਊਨ ਛਤੀਸਗੜ੍ਹ ਐਕਸਪ੍ਰੈੱਸ ਯਾਤਰੀ ਰੇਲ ਦੇ ਥੱਲੇ ਆਉਣ ਕਾਰਨ 2 ਵਿਅਕਤੀ, ਇਕ ਮਹਿਲਾ ਤੇ ਇਕ 5 ਸਾਲਾ ਬੱਚੀ ਦੀ ਮੌਤ ਹੋ ਗਈ। ਚਾਰਾਂ ‘ਚੋਂ ਸਿਰਫ ਇਕ ਵਿਅਕਤੀ ਦੀ ਪਹਿਚਾਣ ਫਕੀਰ ਚੰਦ (35) ਸਤਰ੍ਹਾਂ ਮੁਹੱਲਾ ਬਸਤੀ ਸ਼ੇਖ ਜਲੰਧਰ ਦੇ ਤੌਰ ‘ਤੇ ਹੋਈ। ਰੇਲਵੇ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਗੁਰਭੇਜ ਸਿੰਘ ਨੇ ਦੱਸਿਆ ਕਿ ਸੰਭਵਾਨਾ ਹੈ ਕਿ ਬਾਕੀ ਤਿੰਨੋਂ ਮ੍ਰਿਤਕ ਪਤੀ-ਪਤਨੀ ਤੇ ਉਨ੍ਹਾਂ ਦੀ ਬੱਚੀ ਹੋ ਸਕਦੇ ਹਨ। ਸਾਰੇ ਮ੍ਰਿਤਕ ਹਨੇਰੇ ‘ਚ ਲਾਈਨ ਪਾਰ ਕਰ ਰਹੇ ਸਨ।  ਦੂਜੇ ਹਾਦਸੇ ‘ਚ ਰੇਲਵੇ ਲਾਈਨ ਪਾਰ ਕਰਦੇ ਸਮੇਂ ਨਸਰਾਲਾ ਨਿਵਾਸੀ ਨਰਿੰਦਰ ਸਿੰਘ ਦੀ ਦਿੱਲੀ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਦੇ ਥੱਲੇ ਆ ਜਾਣ ਕਾਰਨ ਮੌਤ ਹੋ ਗਈ। ਰੇਲਵੇ ਪੁਲਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।



ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮਿਲੇਗਾ ਆਟਾ-ਦਾਲ ਸਕੀਮ ਦਾ ਲਾਭ : ਬਾਦਲ

www.sabblok.blogspot.com
ਬਸਤੀਆਂ ‘ਚ ਪ੍ਰਾਇਮਰੀ ਸਕੂਲ ਅਤੇ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ

4ASR(SS)5

ਅੰਮ੍ਰਿਤਸਰ – ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਵਲੋਂ ਸ਼ਹਿਰਾਂ ‘ਚ 3 ਹਜ਼ਾਰ ਮਕਾਨ ਬਣਾ ਕੇ ਦਿੱਤੇ ਜਾਣਗੇ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਪ੍ਰਵਾਸੀ ਮਜ਼ਦੂਰਾਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੇ ਮਨਾਏ ਗਏ ਪ੍ਰਕਾਸ਼ ਉਤਸਵ ਮੌਕੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ‘ਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਸਰਕਾਰ ਵਲੋਂ ਮੁਫਤ ਜ਼ਮੀਨ ਦਿੱਤੀ ਜਾਵੇਗੀ ਅਤੇ ਮਕਾਨ ਦੀ ਉਸਾਰੀ ‘ਤੇ ਜੋ ਖਰਚਾ ਆਵੇਗਾ ਉਹ ਕਿਸ਼ਤਾਂ ‘ਚ ਲਿਆ ਜਾਵੇਗਾ। ਬਾਦਲ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਅਤੇ ਸਨਅਤੀ ਤਰੱਕੀ ‘ਚ ਪ੍ਰਵਾਸੀ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਬਾਦਲ ਨੇ ਕਿਹਾ ਕਿ ਮਿਹਨਤਕਸ਼ ਪ੍ਰਵਾਸੀ ਮਜ਼ਦੂਰਾਂ ਦੀਆਂ ਜ਼ਰੂਰਤਾਂ ਅਤੇ ਹਿੱਤਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਨੂੰ ਪੂਰਾ ਕਰਨਾ ਸੂਬਾ ਸਰਕਾਰ ਦਾ ਅਹਿਮ ਫਰਜ਼ ਹੈ ਅਤੇ ਸਰਕਾਰ ਆਪਣੇ ਇਸ ਫਰਜ਼ ਤੋਂ ਕਦੇ ਪਿੱਛੇ ਨਹੀਂ ਹਟੇਗੀ। ਬਾਦਲ ਨੇ ਕਿਹਾ ਕਿ ਪੰਜਾਬ ‘ਚ ਜਿਥੇ ਵੀ ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ ਹਨ ਜਾਂ ਜਿਸ ਇਲਾਕੇ ਵਿਚ ਉਹ ਜ਼ਿਆਦਾ ਗਿਣਤੀ ‘ਚ ਰਹਿੰਦੇ ਹਨ, ਵਿਚ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪ੍ਰਾਇਮਰੀ ਸਕੂਲ ਅਤੇ ਡਿਸਪੈਂਸਰੀਆਂ ਖੋਲ੍ਹੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬਹੁਤ ਛੇਤੀ ਅਜਿਹੀਆਂ ਬਸਤੀਆਂ ਦੀ ਸ਼ਨਾਖਤ ਕਰਕੇ ਉਥੇ ਬਣਨ ਵਾਲੇ ਸਕੂਲਾਂ ਅਤੇ ਡਿਸਪੈਂਸਰੀਆਂ ਲਈ ਜ਼ਮੀਨ ਦਾ ਪ੍ਰਬੰਧ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੇ ਨੀਲੇ ਕਾਰਡ ਵੀ ਬਣਾਏ ਜਾਣਗੇ ਤਾਂ ਜੋ ਸਸਤਾ ਆਟਾ-ਦਾਲ ਯੋਜਨਾ ਦਾ ਲਾਭ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮਿਲ ਸਕੇ। ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਸਸਤਾ ਆਟਾ-ਦਾਲ ਯੋਜਨਾ ਦਾ ਘੇਰਾ ਵਧਾ ਕੇ ਦੁੱਗਣਾ ਕਰਨ ਜਾ ਰਹੀ ਹੈ ਅਤੇ ਹੁਣ ਅੱਗੇ ਤੋਂ ਨੀਲੇ ਕਾਰਡ ‘ਤੇ ਇਕ ਰੁਪਏ ਕਿਲੋ ਆਟਾ ਮਿਲਿਆ ਕਰੇਗਾ।
ਬਾਦਲ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡ, ਵੋਟਰ ਕਾਰਡ ਅਤੇ ਆਧਾਰ ਕਾਰਡ ਪਹਿਲ ਦੇ ਆਧਾਰ ‘ਤੇ ਬਣਾ ਕੇ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਹਦਾਇਤ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਕਈ-ਕਈ ਸਾਲਾਂ ਤੋਂ ਇਥੇ ਰਹਿ ਰਹੇ ਹਨ, ਉਨ੍ਹਾਂ ਦੇ ਰਾਸ਼ਨ ਕਾਰਡ ਬਣਾ ਕੇ ਦੇਣ ਲਈ ਸੋਮਵਾਰ ਨੂੰ ਇਕ ਵਿਸ਼ੇਸ਼ ਕੈਂਪ ਲਾਇਆ ਜਾਵੇ ਅਤੇ ਮੌਕੇ ‘ਤੇ ਹੀ ਰਾਸ਼ਨ ਕਾਰਡ ਬਣਾ ਕੇ ਦਿੱਤੇ ਜਾਣ।  ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਪਵਿੱਤਰ ਹੈ ਅਤੇ ਸਾਰੀ ਦੁਨੀਆ ਦੇ ਕਿਰਤੀ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੈ ਅਤੇ ਉਨ੍ਹਾਂ ਦੀ ਹਰ ਮੰਗ ਨੂੰ ਪੂਰਾ ਕੀਤਾ ਜਾਵੇਗਾ। ਇਸੇ ਦੌਰਾਨ ਪ੍ਰਵਾਸੀ ਮਜ਼ਦੂਰ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਆਰ. ਸੀ. ਯਾਦਵ ਨੇ ਪ੍ਰਵਾਸੀ ਮਜ਼ਦੂਰਾਂ ਦੀਆਂ ਮੰਗਾਂ ਮੁੱਖ ਮੰਤਰੀ ਅੱਗੇ ਰੱਖੀਆਂ। ਇਸ ਮੌਕੇ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ, ਸੀਨੀ. ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ, ਭਾਈ ਰਜਿੰਦਰ ਸਿੰਘ ਮਹਿਤਾ, ਰਜਿੰਦਰ ਸਿੰਘ ਮਰਵਾਹਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਕੌਂਸਲਰ ਅਮਰਬੀਰ ਸਿੰਘ ਢੋਟ, ਕੁਲਦੀਪ ਸਿੰਘ ਮਮਦੂ, ਉਦਯੋਗਪਤੀ ਕਮਲ ਡਾਲਮੀਆ, ਡਿਪਟੀ ਕਮਿਸ਼ਨਰ ਸ਼੍ਰੀ ਰਵੀ ਭਗਤ ਅਤੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਤੋਂ ਇਲਾਵਾ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਹਾਜ਼ਰ ਸਨ।


Share on 

ਪ੍ਰਿੰਸੀਪਲ ਨੇ ਕੀਤਾ ਸਾਢੇ 3 ਸਾਲ ਦੀ ਬੱਚੀ ਨਾਲ ਬਲਾਤਕਾਰ

www.sabblok.blogspot.com


rapeeਕਰਨਾਲ -ਕਰਨਾਲ ਦੇ ਇੰਦਰੀ ‘ਚ ਇਕ ਸਕੂਲ ਦੇ ਪਿੰ੍ਰਸੀਪਲ ਵੱਲੋਂ ਸਾਢੇ ਤਿੰਨ ਸਾਲ ਦੀ ਨਰਸਰੀ ਜਮਾਤ ਵਿਚ ਪੜ੍ਹਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਬੱਚੀ ਅਤੇ ਦੋਸ਼ੀ ਪ੍ਰਿੰਸੀਪਲ ਦਾ ਮੈਡੀਕਲ ਕਰਵਾ ਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 31 ਤਰੀਕ ਨੂੰ ਸਕੂਲ ਵਿਚ ਉਨ੍ਹਾਂ ਦੀ ਨਰਸਰੀ ਕਲਾਸ ਵਿਚ ਪੜ੍ਹਣ ਵਾਲੀ ਬੱਚੀ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਨੇ ਗਲਤ ਕੰਮ ਕੀਤਾ ਹੈ ਜਿਸ ਨੂੰ ਲੈ ਕੇ ਪੁਲਸ ਨੇ ਕਾਰਵਾਈ ਕਰਦੇ ਹੋਏ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਅਤੇ ਮੈਡੀਕਲ ਵਿਚ ਪੁਸ਼ਟੀ ਹੋਣ ਤੋਂ ਬਾਅਦ ਦੋਸ਼ੀ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੀ ਇਸ ਮਾਮਲੇ ਨੂੰ ਗੰਭੀਰਤਾ ਲੈ ਰਹੀ ਹੈ ਅਤੇ ਇਸ ਮਾਮਲੇ ‘ਚ ਮੀਡੀਆ ਨੂੰ ਵੀ ਜ਼ਿਆਦਾ ਜਾਣਕਾਰੀ ਦੇਣ ਤੋਂ ਬਚ ਰਹੀ ਹੈ।

ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਲੋਕ ਚੱਲਦਾ ਕਰਨ- ਸ੍ਰ. ਬਾਦਲ

www.sabblok.blogspot.com



ਲੁਧਿਆਣਾ(ਸਤਪਾਲ ਸੋਨੀ ) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਵਿੱਚੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਚੱਲਦਾ ਕਰਨ, ਕਿਉਂਕਿ ਇਹ ਸਰਕਾਰ ਹਰ ਫਰੰਟ ਤੇ ਬੁਰੀ ਤਰ•ਾਂ ਫੇਲ ਹੋਈ ਹੈ।
ਸ੍ਰ. ਬਾਦਲ ਅੱਜ ਲੁਧਿਆਣਾ ਵਿਖੇ ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਉਤਸੱਵ ਦੇ ਮੌਕੇ ਆਯੋਜਿਤ ਕੀਤੇ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰ. ਬਾਦਲ ਨੇ ਕਿਹਾ ਕਿ ਦੇਸ ਵਿੱਚ ਮਹਿੰਗਾਈ, ਬੇਰੋਜ਼ਗਾਰੀ, ਅਨਪੜ•ਤਾ ਲਈ ਪੂਰੀ ਤਰ•ਾ ਜਿੰਮੇਵਾਰ ਕੇਂਦਰ ਦੀ ਭ੍ਰਿਸ਼ਟ ਕਾਂਗਰਸ ਸਰਕਾਰ ਨੂੰ ਜੜੋਂ ਉਖਾੜਨ ਤੋਂ ਬਿਨਾਂ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਪੱਤਰਕਾਰ ਵੱਲੋਂ ਪੁੱਛੇ ਸੁਆਲ ਕਿ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਤੇ ਜ਼ਮੀਨ ਕੇਸ ਵਿੱਚ ਬੇਨਿਯਮੀਆਂ ਦਾ ਲੱਗੇ ਦੋਸ਼ਾਂ ਤੇ ਰਾਜ ਸਰਕਾਰ ਵੱਲੋਂ ਕੋਈ ਕੇਸ ਦਰਜ਼ ਕੀਤਾ ਜਾ ਰਿਹਾ ਹੈ, ਦਾ ਜੁਆਬ ਦਿੰਦਿਆ ਸ੍ਰ. ਬਾਦਲ ਨੇ ਕਿਹਾ ਕਿ ਸਾਰੇ ਕੇਸ ਨੂੰ ਵਿਸਥਾਰ ਪੂਰਵਕ ਜਾਂਚਣ ਤੋਂ ਬਾਅਦ ਹੀ ਬਣਦੀ ਲੌੜੀਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਬਦਲਾ ਲਊ ਰਾਜਨੀਤੀ ਵਾਲੀ ਭਾਵਨਾ ਵਿੱਚ ਵਿਸ਼ਵਾਸ ਨਹੀਂ ਰੱਖਿਆ ਜਦੋ ਕਿ ਕਾਂਗਰਸ ਦੇ ਰਾਜ ਸਮੇਂ ਉਹਨਾਂ ਨੂੰ ਕਈ ਵਾਰ ਰਾਜਨੀਤਿਕ ਬਦਲਾਖੋਰੀ ਦਾ ਬੁਰੀ ਤਰ•ਾਂ ਨਿਸ਼ਾਨਾ ਬਣਾਇਆ ਗਿਆ ਹੈ। ਇੱਕ ਹੋਰ ਪੱਤਰਕਾਰ ਵੱਲੋਂ ਕਾਂਗਰਸ ਵੱਲੋਂ ਚੋਣ ਸਰਵੇਖਣਾਂ ‘ਤੇ ਪਾਬੰਦੀ ਲਗਾਉਣ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦਿਆ ਸ੍ਰ. ਬਾਦਲ ਨੇ ਕਿਹਾ ਕਿ ਇਸ ਸਮੇਂ ਕਾਂਗਰਸ ਬੁਰੀ ਤਰ•ਾ ਨਿਰਾਸ਼ਾ ਵਿੱਚ ਘਿਰੀ ਹੋਈ ਹੈ ਅਤੇ ਉਹ ਸਪੱਸ਼ਟ ਰੂਪ ਵਿੱਚ ਜਾਣਦੀ ਹੈ ਕਿ ਉਹਨਾਂ ਦੇ ਕੇਂਦਰ ਵਿੱਚ ਗਿਣਤੀ ਦੇ ਦਿਨ ਰਹਿ ਗਏ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਰਾਜ ਪੱਧਰੀ ਸਮਾਗਮ ਵਿੱਚ ਜੁੜੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਅਹਿਮ ਕਦਮ ਉਠਾਏ ਹਨ ਅਤੇ ਨਿਵੇਸ਼ ਵਾਲਾ ਮਾਹੌਲ ਕਾਇਮ ਕੀਤਾ ਹੈ, ਜਦ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਸਾਡੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਨੂੰ ਉਦਯੋਗਿਕ ਟੈਕਸਾਂ ਵਿੱਚ ਰਿਆਇਤਾਂ ਦੇ ਕੇ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਅਜ਼ਾਦੀ ਤੋਂ ਬਾਅਦ ਕੇਂਦਰੀ ਪੂਲ ਵਿੱਚ ਅਨਾਜ਼ ਦਾ ਸਭ ਤੋਂ ਵੱਧ ਯੋਗਦਾਨ ਪਾ ਕੇ ਭੋਜ਼ਨ ਪੈਦਾਵਾਰ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ, ਜਦ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾਂ ਅੱਖੋ-ਪਰੋਖੇ ਕੀਤਾ ਹੈ। ਕੇਂਦਰ ਦੀ ਯੂ.ਪੀ.ਏ. ਸਰਕਾਰ ਵੱਲੋਂ ਖੇਤੀਬਾੜੀ ਅਤੇ ਉਦਯੋਗ ਸੈਕਟਰ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦਿਆ ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਦੀ ਪੰਜਾਬ ਵਿਰੋਧੀ ਸੋਚ ਨੇ ਰਾਜ ਦੇ ਮਿਹਨਤੀ ਕਿਸਾਨਾਂ ਅਤੇ ਉਦਯੋਗਪਤੀਆਂ ਤੇ ਆਰਥਿਕ ਸੰਕਟ ਲਿਆ ਕੇ ਖੜਾ ਕਰ ਦਿੱਤਾ ਹੈ।ਸ੍ਰ. ਬਾਦਲ ਨੇ ਕਿਹਾ ਕਿ ਰਾਜ ਵਿੱਚ ਅਮਨ-ਕਾਨੂੰਨ ਦੀ ਸਥਿਤੀ, ਸ਼ਾਤੀ ਤੇ ਆਪਸੀ ਭਾਈਚਾਰਾ ਕਾਇਮ ਕਰਕੇ, ਮਜਬੂਤ ਬੁਨਿਆਦੀ ਢਾਂਚਾ ਅਤੇ ਫਰੈਂਡਲੀ ਉਦਯੋਗਿਕ ਨੀਤੀ ਆਦਿ ਮੁਹੱਈਆ ਕਰਵਾਈ ਹੈ ਜਿਸ ਕਾਰਨ ਪੰਜਾਬ ਸੂਬਾ ਦੇਸ਼ ਭਰ ਵਿੱਚੋਂ ਪੂੰਜੀ ਨਿਵੇਸ਼ ਵਿੱਚ ਸਭ ਤੋਂ ਅੱਗੇ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਇਸ ਯਤਨ ਸਦਕਾ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਰੋਜ਼ਗਾਰ ਮਿਲੇਗਾ।ਬਾਬਾ ਵਿਸ਼ਵਕਰਮਾਂ ਜੀ ਨੂੰ ਆਪਣਾ ਨਿੱਘਾ ਸਤਿਕਾਰ ਭੇਟ ਕਰਦਿਆ ਸ੍ਰ. ਬਾਦਲ ਨੇ ਕਿਹਾ ਕਿ ਬਾਬਾ ਵਿਸ਼ਵਕਰਮਾਂ ਜੀ ਆਧੁਨਿਕ ਇੰਜਨੀਅਰਿੰਗ, ਭਵਨ ਨਿਰਮਾਤਾ ਅਤੇ ਟੈਕਨਾਲਜ਼ੀ ਦੇ ਨਿਰਮਾਤਾ ਸਨ, ਜਿਨਾਂ ਸਦਕਾ ਅੱਜ ਦੁਨੀਆ ਭਰ ਵਿੱਚ ਨਵੀਆਂ ਤਕਨੀਕਾਂ ਦਾ ਵਿਕਾਸ ਹੋਇਆ ਹੈ। ਉਹਨਾਂ ਲੋਕਾਂ ਵਿਸੇਸ਼ਕਰ ਨੌਜਵਾਨਾਂ ਨੂੰ ਪੇਸ਼ਾਵਰ ਕੋਰਸਾਂ/ਟਰੇਨਿੰਗਾਂ ਵਿੱਚ ਮੁਹਾਰਤ ਹਾਸਲ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਤੇ ਖੜੇ ਹੋ ਸਕਣ।ਸਮਾਗਮ ਦੇ ਮੁੱਖ ਕੋਆਰਡੀਨੇਟਰ ਜੱਥੇਦਾਰ ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲ•ਾ ਯੋਜਨਾ ਕਮੇਟੀ ਅਤੇ ਸਾਬਕਾ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਨੂੰ ਜੀ ਆਇਆ ਕਿਹਾ ਅਤੇ ਮੰਗਾਂ ਮੰਨਣ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਨੇ ਉਦਯੋਗਿਕ ਖੇਤਰ ਵਿੱਚ ਸ਼ਾਨਦਾਰ ਨਾਮਣਾ ਖੱਟਣ ਵਾਲੇ ਸ੍ਰ. ਚਰਨਜੀਤ ਸਿੰਘ ਵਿਸ਼ਵਕਰਮਾਂ ਪ੍ਰਧਾਨ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂੰਫੈਕਚਰਜ਼ ਐਸੋਸੀਏਸ਼ਨ, ਸ੍ਰ. ਇੰਦਰ ਸਿੰਘ ਸੋਹਲ ਪ੍ਰਧਾਨ ਪੰਜਾਬ ਪਲਾਈ ਬੋਰਡ ਮੈਨੂੰਫੈਕਚਰ ਐਸੋਸੀਏਸ਼ਨ, ਸ੍ਰ. ਅਮਰਜੀਤ ਸਿੰਘ ਐਨ.ਆਰ.ਆਈ, ਸ੍ਰੀ ਸੁਰਿੰਦਰ ਸਿੰਘ ਮੈਪਕੋ (ਸਾਈਕਲ ਇੰਡਸਟਰੀ), ਸ੍ਰ. ਬਲਦੇਵ ਸਿੰਘ ਐਮ.ਬੀ.ਐਕਸਪੋਟਰ, ਸ੍ਰ.ਜਸਵਿੰਦਰ ਸਿੰਘ ਵਿਰਦੀ (ਸਾਈਕਲ ਇੰਡਸਟਰੀ), ਸ੍ਰੀ ਲਲਿਤ ਕੋਛੜ (ਹੌਜ਼ਰੀ), ਸ੍ਰੀ ਵਿਰਾਟ ਢੀਂਗਰਾ (ਵਿਰਾਟ ਸਟੀਲ) ਅਤੇ ਸ੍ਰ. ਰਣਜੋਧ ਸਿੰਘ (ਜੀ.ਐਸ.ਆਟੋ ਇੰਡਸਟਰੀ) ਦਾ ਸਨਮਾਨ ਵੀ ਕੀਤਾ।ਇਸ ਮੌਕੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਸ੍ਰ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ, ਭਗਤ ਸ੍ਰੀ ਚੁੰਨੀ ਲਾਲ ਜੰਗਲਾਤ, ਜੰਗਲੀ ਜੀਵ ਰੱਖਿਆ ਅਤੇ ਕਿਰਤ ਮੰਤਰੀ ਪੰਜਾਬ, ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਰਣਜੀਤ ਸਿੰਘ ਢਿੱਲੋਂ ਤੇ ਸ੍ਰੀ ਪ੍ਰੇਮ ਮਿ

ਬਾਬਾ ਵਿਸ਼ਵਕਰਮਾਂ ਦਿਵਸ ਤੇ 11 ਸਖਸ਼ੀਅਤਾਂ ‘‘ਵਿਸ਼ਵਕਰਮਾਂ ਰਤਨ’’ ਐਵਾਰਡ ਨਾਲ ਸਨਮਾਨਿਤ

www.sabblok.blogspot.




ਲੁਧਿਆਣਾ (ਸਤਪਾਲ ਸੋਨੀ ):ਅੱਜ ਬਾਬਾ ਵਿਸ਼ਵਕਰਮਾਂ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ ਫਾਊਡੇਸ਼ਨ ਦੇ ਮੁੱਖ ਸ੍ਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਚੇਅਰਮੈਨ ਅਮਰੀਕ ਸਿੰਘ ਘੜਿਆਲ ਅਤੇ ਰੇਸ਼ਮ ਸਿੰਘ ਸੱਗੂ ਜਨ. ਸਕੱਤਰ ਫਾਊਡੇਸ਼ਨ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾਂ ਦਿਵਸ ਤੇ ਗਿੱਲ ਰੋਡ ਦਾਣਾ ਮੰਡੀ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਸਨਅਤ ਅਤੇ ਸਮਾਜਿਕ ਖੇਤਰ ਵਿੱਚ ਸਤਿਕਾਰਤ 11 ਸਖਸ਼ੀਅਤਾਂ ਗੁਰਮੀਤ ਸਿੰਘ ਕੁਲਾਰ, ਅਮਰੀਕ ਸਿੰਘ ਜੈਮਲ, ਸੁਖਦਿਆਲ ਸਿੰਘ ਬਸੰਤ, ਪ੍ਰਿ: ਚਮਕੌਰ ਸਿੰਘ, ਭੁਪਿੰਦਰ ਸੋਹਲ ਏਸ਼ੀਅਨ ਕ੍ਰੇਨਜ਼, ਅਵਿਨਾਸ਼ ਗੁਪਤਾ, ਮਨਜਿੰਦਰ ਸਚਦੇਵਾ, ਸੁਖਦੇਵ ਸਿੰਘ ਸੋਹਲ, ਹਰਪਾਲ ਸਿੰਘ ਭੰਵਰ, ਗੁਰਦਿਆਲ ਸਿੰਘ (ਕੇ.ਡਬਲਯੂ), ਸੁਖਦੇਵ ਸਿੰਘ ਮਠਾੜੂ, ਗੁਰਮੇਲ ਸਿੰਘ, ਧਲਵਿੰਦਰ ਸੱਗੂ, ਮਨਜੀਤ ਸਿੰਘ ਆਟੋ ਇੰਡਸਟਰੀ ਨੂੰ ‘‘ਵਿਸ਼ਵਕਰਮਾਂ ਰਤਨ’’ ਅਵਾਰਡ ਨਾਲ ਫਾਊਡੇਸ਼ਨ ਵਲੋ ਬਾਬਾ ਜੀ ਦਾ ਚਿੱਤਰ ਅਤੇ ਸਾਲ ਪਾ ਕੇ ਸਨਮਾਨਿਤ ਕਰਨ ਦੀ ਰਸਮ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਜਸਵੀਰ ਸਿੰਘ ਸੰਗਰੂਰ ਸਾਬਕਾ ਮੰਤਰੀ, ਪਵਨ ਦੀਵਾਨ ਪ੍ਰਧਾਨ ਜਿਲ•ਾ ਕਾਂਗਰਸ ਲੁਧਿਆਣਾ, ਕ੍ਰਿਸ਼ਨ ਕੁਮਾਰ ਬਾਵਾ ਮੁੱਖ ਸਰਪ੍ਰਸਤ, ਅਮਰੀਕ ਸਿੰਘ ਘੜਿਆਲ ਚੇਅਰਮੈਨ, ਸੁਰਜੀਤ ਸਿੰਘ ਲੋਟੇ ਸ੍ਰਪ੍ਰਸਤ, ਗੁਰਮੀਤ ਸਿੰਘ ਕੁਲਾਰ ਸ੍ਰਪ੍ਰਸਤ, ਘਣਸ਼ਾਮ ਲੋਟੇ, ਜਗਤਾਰ ਸਿੰਘ ਦਹੇਲੇ, ਰੇਸ਼ਮ ਸਿੰਘ ਸੱਗੂ ਜਨ. ਸਕੱਤਰ, ਸਵਰਨ ਸਿੰਘ ਮੋਹਾਲੀ ਨੇ ਕੀਤੀ। ਇਸ ਸਮੇ ਉਪਰੋਕਤ ਸ਼ਖਸ਼ੀਅਤਾਂ ਤੋ ਇਲਾਵਾ 31 ਹੋਰ ਕਿਰਤੀਆਂ ਨੂੰ ਵਿਸੇਸ਼ ਸਨਮਾਨ ਦਿੱਤਾ ਗਿਆ। ਸਮਾਗਮ ਦਾ ਸ਼ੁਭ ਆਰੰਭ ਹਵਨ ਯੁੱਗ ਅਤੇ ਬਾਬਾ ਵਿਸ਼ਵਕਰਮਾਂ ਜੀ ਦੇ ਔਜਾਰਾ ਦੀ ਪੂਜਾ ਕਰਕੇ ਕੀਤਾ ਗਿਆ ਜਦਕਿ ਸਟੇਜ ਦਾ ਉਦਘਾਟਨ ਜਗਤਾਰ ਸਿੰਘ ਰੂਪਰਾਏ ਅਤੇ ਸੁਰਜੀਤ ਸਿੰਘ ਦਹੇਲੇ ਨੇ ਰਿਬਨ ਕੱਟ ਕੇ ਕੀਤਾ।
ਇਸ ਸਮੇ ਬਾਬਾ ਵਿਸ਼ਵਕਰਮਾਂ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ 7 ਮਤੇ ਕ੍ਰਿਸ਼ਨ ਕੁਮਾਰ ਬਾਵਾ ਅਤੇ ਅਮਰੀਕ ਸਿੰਘ ਘੜਿਆਲ ਵਲੋ ਪੇਸ਼ ਕੀਤੇ ਗਏ, ਜਿਹਨ•ਾਂ ਦੀ ਪ੍ਰਵਾਨਗੀ ਸਮੂਹ ਹਾਜਰੀਨ ਨੇ ਹੱਥ ਖੜੇ ਕਰਕੇ ਦਿੱਤੀ। (1). ਪੱਛੜੀਆਂ ਸ਼ੇਣੀਆਂ ਨੂੰ ਜਨਗਣਨਾ ਦੇ ਅਧਾਰ ਤੇ ਮੈਂਬਰ ਪੰਚਾਇਤ ਤੋਂ ਮੈਬਰ ਪਾਰਲੀਮੈਂਟ ਤੱਕ ਰੀਜਰਵੇਸ਼ਨ ਦਿੱਤੀ ਜਾਵੇ, (2).ਬਾਬਾ ਵਿਸ਼ਵਕਰਮਾਂ ਜੀ ਦੇ ਨਾਮ ਤੇ ਡਾਕ ਟਿਕਟ ਜਾਰੀ ਕਰੇ ਕੇਂਦਰ ਸਰਕਾਰ, (3). ਪੰਜਾਬ ਸਰਕਾਰ ਬਾਬਾ ਜੀ ਦੇ ਨਾਮ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਚੇਅਰ ਸਥਾਪਿਤ ਕਰੇ ਅਤੇ ਹਰ ਜਿਲ•ੇ ਵਿਚ ਬਾਬਾ ਵਿਸ਼ਵਕਰਮਾਂ ਜੀ ਦੇ ਨਾਮ ਤੇ ਭਵਨ ਉਸਾਰੇ ਅਤੇ ਏ.ਟੀ.ਆਈ ਲੁਧਿਆਣਾ ਤੇ ਪੀ.ਟੀ.ਯੂ ਯੂਨੀਵਰਸਿਟੀ ਜ¦ਧਰ ਦਾ ਨਾਮ ਬਾਬਾ ਵਿਸ਼ਵਕਰਮਾਂ ਯੂਨੀਵਰਸਿਟੀ ਰੱਖਿਆ ਜਾਵੇ, (4). ਪੱਛੜੀਆਂ ਸ਼੍ਰੇਣੀਆਂ ਦਾ ਸਰਟੀਫਿਕੇਟ ਦੇਣ ਸਮੇ ਆਮਦਨ ਅਤੇ ਸਮੇ ਦੀ ਹੱਦ ਖਤਮ ਕੀਤੀ ਜਾਵੇ, (5). 100 ਗਜ ਅਤੇ 100 ਗਜ ਤੋ ਘੱਟ ਜਮੀਨ ਵਿੱਚ ਲਗਾਈ ਫੈਕਟਰੀ ਨੂੰ ਵੀ ਖੇਤੀਬਾੜੀ ਸੈਕਟਰ ਦੀ ਤਰ•ਾ ਬਿਜਲੀ ਬਿੱਲ ਤੋ ਛੋਟ ਦਿੱਤੀ ਜਾਵੇ ਅਤੇ ਦਰਜੀ, ਜੁੱਤੀਆਂ ਗੰਢਣ ਵਾਲੇ ਅਤੇ ਮਜਦੂਰ ਵਰਗ ਦੇ ਲੋਕਾਂ ਜਿਨ•ਾ ਦੇ ਘਰ ਦੋ ਬਲਬ ਅਤੇ ਇੱਕ ਪੱਖਾ ਹੈ, ਨੂੰ ਵੀ ਬਿਜਲੀ ਬਿੱਲ ਤੋ ਛੋਟ ਦਿੱਤੀ ਜਾਵੇ, (6). ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 68 ਜਾਤੀਆਂ ਨੂੰ ਬਿਨ•ਾਂ ਭੇਦਭਾਵ 40 ਪ੍ਰਤੀਸ਼ਤ ਅਬਾਦੀ ਹੋਣ ਕਾਰਨ ਸਰਕਾਰੀ ਨੋਮੀਨੇਸ਼ਨ ਵਿਚ ਪ੍ਰਿਤੀਨਿਧਤਾ (ਰੀਜਰਵੇਸ਼ਨ) ਦਿੱਤੀ ਜਾਵੇ। (7). ਮਿਕਸ ਯੂਜ ਲੈਡ ਵਿਚ ਲੱਗੀਆਂ ਛੋਟੀਆਂ ਸਨਅਤਾਂ ਨੂੰ ਰੈਗੂਲਰ ਕਰਨ ਦੀ ਇਜਾਜਤ ਦੇਵੇ ਪੰਜਾਬ ਸਰਕਾਰ।
ਇਸ ਸਮੇ ਵੱਖ ਵੱਖ ਸਖਸ਼ੀਅਤਾਂ ਨੇ ਬਾਬਾ ਵਿਸ਼ਵਰਮਾਂ ਜੀ ਦੇ ਆਗਮਨ ਪੁਰਬ ਤੇ ਵਧਾਈ ਦਿੰਦਿਆ ਕਿਹਾ ਕਿ ਅੱਜ ਸੂਈ ਤੋ ਜਹਾਜ ਤੱਕ ਅਤੇ ਸ੍ਰੀ ¦ਕਾ ਦੀ ਉਸਾਰੀ ਲਈ ਜਾਣੇ ਜਾਦੇ ਬਾਬਾ ਵਿਸ਼ਵਕਰਮਾਂ ਜੀ ਨੂੰ ਯਾਦ ਕਰਨਾ ਕਿਰਤ ਕਰਨ ਵਾਲੇ ਲੋਕਾਂ ਦਾ ਫਰਜ਼ ਹੈ। ਉਹਨਾ ਕਿਹਾ ਕਿ ਵਿਸ਼ਵਕਰਮਾਂ ਦਿਵਸ ਮਨਾਉਣਾ ਤਦ ਹੀ ਸਫਲ ਹੈ ਜੇ ਇਸ ਨੂੰ ਸਮਾਜ ਦੇ ਲੋਕ ਸਿਆਸੀ ਅਤੇ ਜਾਤ ਪਾਤ ਦੇ ਬੰਧਨਾਂ ਤੋ ਉਪਰ ਉਠ ਕੇ ਮਨਾਉਣ। ਉਹਨਾਂ ਕਿਹਾ ਕਿ ਬਾਬਾ ਵਿਸ਼ਵਕਰਮਾਂ ਜੀ ਬ੍ਰਹਮਾਂ ਜੀ ਦੇ ਪੜਪੋਤੇ ਸਨ ਅਤੇ ਬਾਬਾ ਜੀ ਨੇ ਹਰ ਯੁੱਗ ਵਿਚ ਨਿਰਮਾਣ ਕੀਤੇ। ਉਹਨਾ ਕਿਹਾ ਕਿ ਸਵਰਗ ਪੁਰੀ, ਕਾਸ਼ੀ ਵਿਚ ਸਿਵ¦ਿਗ ਅਤੇ ਕਲਯੁੱਗ ਵਿਚ ਹਸਤਨਾਪੁਰ ਦਾ ਨਿਰਮਾਣ ਵੀ ਬਾਬਾ ਜੀ ਨੇ ਹੀ ਕੀਤਾ।
ਇਸ ਸਮੇ ਪ੍ਰਿ: ਉਪਕਾਰ ਸਿੰਘ ਸੱਗੂ, ਪਾਲ ਸਿੰਘ ਮਠਾੜੂ, ਬਲਜਿੰਦਰ ਸਿੰਘ ਹੂੰਝਣ, ਯਾਦਵਿੰਦਰ ਸਿੰਘ ਰਾਜੂ, ਅਸ਼ੋਕ ਕੁਮਾਰ, ਸਰਬਜੀਤ ਸਿੰਘ ਮੰਨੂੰ, ਹਰਚੰਦ ਸਿੰਘ ਧੀਰ, ਗੁਰਬਚਨ ਸਿੰਘ ਸ਼ੋਕੀ, ਭੁਪਿੰਦਰ ਸਿੰਘ ਕ੍ਰਿਸਟਲ, ਹਰਵਿੰਦਰ ਸੌਖੀ, ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਪ੍ਰਮਜੀਤ ਸਿੰਘ ਆਹਲੂਵਾਲੀਆਂ, ਦਰਸ਼ਨ ਬਾਵਾ, ਹਿੰਮਤ ਸਿੰਘ ਕਲਸੀ, ਅਸ਼ਵਨੀ ਸ਼ਰਮਾਂ ਟੀ.ਟੀ, ਮਨਜੀਤ ਸਿੰਘ ਠੇਕੇਦਾਰ, ਕੁਲਵਿੰਦਰ ਸਰਪੰਚ, ਰਾਧੇ ਸਾਮ, ਇੰਦਰਜੀਤ ਸ਼ਰਮਾਂ, ਸੰਦੀਪ ਮਲਿਕ, ਸੰਤੋਖ ਸਿੰਘ ਨੰਨੜੇ, ਸਵਰਨ ਸਿੰਘ, ਸੁਰਿੰਦਰ ਬਿਰਦੀ, ਸਹਿਨਾਜ ਸਿੰਘ ਬੱਗਾ, ਸੁੱਚਾ ਸਿੰਘ ਲਾਲਕਾ, ਜਸਵੀਰ ਸਿੰਘ ਰਕਬਾ, ਜਸਵਿੰਦਰ ਸਿੰਘ, ਹਰਪਾਲ ਸਿੰਘ, ਕਰਨਦੀਪ ਸਿੰਘ, ਗੁਰਦੇਵ ਸਿੰਘ ਟਾਂਕ, ਲਖਵੀਰ ਚੰਦ ਸ਼ਰਮਾਂ, ਦਸੌਧੀ ਰਾਮ ਚੌਧਰੀ, ਸਵਰਨ ਸੱਗੂ ਤੋ ਇਲਾਵਾ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਚੋ 2 ਦੇ ਲੱਖ ਕੰਪਿਊਟਰ ਚੋਰੀ

www.sabblok.blogspot.com

ਸਰਕਾਰੀ ਸੀਨੀ.ਸੈਕੰ.ਸਕੂਲ ਭਿੱਖੀਵਿੰਡ ਦੀ ਕੰਪਿਊਟਰ ਲੈਬ ਵਿੱਚੋ ਹੋਈ ਚੋਰੀ ਸੰਬੰਧੀ ਸਕੂਲ ਸਟਾਫ ਪਾਸੋ ਡੀ.ਐਸ.ਪੀ.ਸ੍ਰ:ਹਰਪਾਲ ਸਿੰਘ,ਐਸ.ਐਚ.a.ਭਿੱਖੀਵਿੰਡ ਸ਼ਿਵਦਰਸ਼ਨ ਸਿੰਘ ਜਾਣਕਾਰੀ ਹਾਸਲ ਕਰਦੇ ਹੋਏ।
ਭਿੱਖੀਵਿੰਡ 5 ਨਵੰਬਰ (ਭੁਪਿੰਦਰ ਸਿੰਘ )-ਬੀਤੀ ਰਾਤ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਚੋ ਚੌਕੀਦਾਰ ਦੀ ਹਾਜ਼ਰੀ 'ਚ ਚੋਰਾ ਵਲੋ "ਕੰਪਿਊਟਰ ਲੈਬ" ਦੇ ਕਮਰੇ ਵਾਲੇ ਜਿੰਦਰੇ ਤੋੜ ਕੇ 23 ਐਲ.ਈ.ਡੀ.17 ਇੰਚ,5 ਮਾਊਸ,6 ਕੀਬੋਰਡ,5 ਹੈਡਫੋਨ,8 ਕੰਪਿਊਟਲਿੰਕ 9 ਮਨੀਕੇਵਿੰਗ ਸਮੇਤ ਆਦਿ ਸਮਾਨ, ਜਿਸ ਦੀ ਕੀਮਤ ਲਗਭਗ 2 ਲੱਖ ਦੱਸੀ ਜਾਂਦੀ  ਹੈ,ਚੋਰ ਚੋਰੀ ਕਰਕੇ ਫਰਾਰ ਹੋ ਗਏ ਤੇ ਚੌਕੀਦਾਰ ਵਿਚਾਰਾ ਸੁੱਤਾ ਰਹਿ ਗਿਆ।ਚੋਰੀ ਸੰਬੰਧੀ ਜਾਣਕਾਰੀ ਦਿੰਦਿਆਂ ਪਿੰ੍ਰਸੀਪਲ ਸ੍ਰ:ਸੁੱਖਾ ਸਿੰਘ ਨੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਦੱਸਿਆਂ ਕਿ ਦੀਵਾਲੀ ਵਾਲੇ ਦਿਨ ਐਤਵਾਰ ਤੇ ਸੋਮਵਾਰ ਨੂੰ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਹੋਣ ਕਰਕੇ ਦੋ ਦਿਨ ਦੀ ਛੁੱਟੀ ਸੀ।ਤੇ ਜਦੋ ਮੈ ਡਿਊਟੀ ਤੇ ਆਇਆਂ ਤਾ ਚੌਕੀਦਾਰ ਇੰਦਰਜੀਤ ਪੁੱਤਰ ਮਾਤਾ ਦੀਨ ਤੇ ਆਦਿ ਸਕੂਲ ਸਟਾਫ,ਕੰਪਿਊਟਰ ਟੀਚਰ ਮੈਡਮ ਨੇਹਾ ਤੇ ਹਰਸਿਮਰਤ ਕੌਰ ਨੇ ਕੰਪਿਊਟਰ ਲੈਬ ਦੇ ਜਿੰਦਰੇ ਤੋੜ ਕੇ ਚੋਰਾ ਵਲੋ ਸਮਾਨ ਚੋਰੀ ਕਰ ਲੈ ਜਾਣ ਬਾਰੇ ਦੱਸਿਆਂ ਤੇ ਆਖਿਆਂ ਕਿ ਇਸ ਚੋਰੀ ਸੰਬੰਧੀ ਰਿਪੋਰਟ ਥਾਣਾ ਭਿੱਖੀਵਿੰਡ ਵਿਖੇ ਦੇ ਦਿੱਤੀ ਗਈ ਹੈ।ਚੋਰੀ ਸੰਬੰਧੀ ਉਨ੍ਹਾਂ ਕਿਹਾ ਕਿ ਚੌਕੀਦਾਰ ਦੀ ਲਾਪਰਵਾਹੀ ਦੇ ਕਾਰਨ ਇਹ ਵਾਪਰਿਆ ਹੈ।ਇਸ ਮੌਕੇ ਘਟਨਾ ਸਥਾਨ ਤੇ ਪਹੁੰਚੇ ਡੀ.ਐਸ.ਪੀ.ਸ੍ਰ:ਹਰਪਾਲ ਸਿੰਘ,ਐਸ.ਐਚ.a.ਭਿੱਖੀਵਿੰਡ ਸ਼ਿਵਦਰਸ਼ਨ ਸਿੰਘ,ਐਸ.ਆਈ.ਜਸਵੰਤ ਸਿੰਘ,ਐਚ.ਸੀ.ਸਲਵਿੰਦਰ ਸਿੰਘ ਆਦਿ ਨੇ ਮੌਕੇ ਤੇ ਪਹੁੰਚੇ ਤੇ ਪਿੰ੍ਰਸੀਪਲ ਸੁੱਖਾ ਸਿੰਘ,ਪਸਵਕ ਕਮੇਟੀ ਦੇ ਚੇਅਰਮੈਨ ਠੇਕੇਦਾਰ ਵਿਰਸਾ ਸਿੰਘ,ਭੁਪਿੰਦਰ ਸਿੰਘ ਸਮੇਤ ਆਦਿ ਨਾਲ ਮੁਲਾਕਾਤ ਕਰਨ ਉਪਰੰਤ ਜਾਣਕਾਰੀ ਹਾਸਲ ਕੀਤੀ।ਤੇ ਚੌਕੀਦਾਰ ਇੰਦਰਜੀਤ ਪਾਸੋ ਵੀ ਪੁੱਛਗਿਛ ਕੀਤੀ।ਇਸ ਸਮੇ ਤੇ ਮੌਜੂਦ ਡੀ.ਐਸ.ਪੀ.ਹਰਪਾਲ ਸਿੰਘ ਨੇ ਕਿਹਾ ਕਿ ਫਿੰਗਰ ਪ੍ਰਿੰਟ ਮਾਹਰਾ ਨੂੰ ਬੁਲਾਇਆਂ ਗਿਆਂ ਹੈ ਤੇ ਚੋਰਾ  ਨੂੰ ਜਲਦੀ ਫੜ੍ਹ ਲਿਆ ਜਾਵੇਗਾ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਚੋਰੀ ਤੋ ਪਹਿਲਾ ਵੀ ਦੋ ਵਾਰੀ ਚੋਰੀ ਹੋਈ ਹੈ,ਜਿਸ ਵਿੱਚ ਪਾਣੀ ਵਾਲੀ ਮੋਟਰ,ਛੱਤ ਵਾਲਾ ਪੱਖਾ ਆਦਿ ਸਮਾਨ ਸ਼ਾਮਲ ਹੈ।ਪਿੰ੍ਰ:ਸੁੱਖਾ ਸਿੰਘ ਨੂੰ ਪੁੱਛੇ  ਜਾਣ ਤੇ ਹਾਂ ਵਿੱਚ ਜਵਾਬ ਦਿੱਤਾ ਤੇ ਆਖਿਆਂ ਕਿ ਇਹ ਚੋਰੀ ਮੇਰੇ ਆਉਣ ਤਂੋ ਪਹਿਲਾ ਹੋਈ,ਪੁਲਿਸ ਰਿਪੋਰਟ ਸੰਬੰਧੀ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਜਾਣਕਾਰੀ ਨਹੀ ਹੈ।

ਪ੍ਰਾਈਵੇਟ ਲੈਬ ਮਾਲਕਾਂ ਅਤੇ ਯੂਥ ਕਾਂਗਰਸੀਆਂ 'ਚ ਹੋਈ ਮੀਟਿੰਗ ਦੌਰਾਨ ਅਹਿਮ ਫੈਸਲੇ

www.sabblok.blogspot.com

ਯੂਥ ਕਾਂਗਰਸੀਆਂ ਦੇ ਸੰਘਰਸ਼ ਸਦਕਾ ਲੈਬਾਰਟਰੀ ਟੈਸਟ ਫੀਸਾਂ ਹੋਣਗੀਆਂ ਫਲੈਸ਼



ਬੀ.ਪੀ.ਐਲ ਕਾਰਡ ਧਾਰਕ ਅਤੇ ਗਰੀਬ ਜਨਤਾ ਨੂੰ ਮਿਲੇਗੀ ਰਿਆਇਤ



ਜਗਰਾਉਂ 5 ਨਵੰਬਰ ( ਹਰਵਿੰਦਰ ਸਿੰਘ ਸੱਗੂ) ਬੀਤੇ ਦਿਨੀ ਯੂਥ ਕਾਂਗਰਸੀਆਂ ਵੱਲੋਂ ਸ਼ਹਿਰ 'ਚ ਸਥਿਤ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਲਈਆਂ ਜਾਂਦੀਆਂ ਨਜਾਇਜ ਫੀਸਾਂ ਦੇ ਵਿਰੋਧ 'ਚ ਐਸ.ਡੀ.ਐਮ. ਅਤੇ ਸਿਵਲ ਹਸਪਤਾਲ ਐਸ.ਐਮ.ਓ. ਨੂੰ ਮੰਗ ਪੱਤਰ ਦਿੱਤਾ ਗਿਆ ਸੀ । ਬੀਤੇ ਦਿਨੀਂ ਯੂਥ ਕਾਂਗਰਸੀਆਂ ਵੱਲੋਂ ਇਸ ਦੇ ਵਿਰੋਧ 'ਚ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀ । ਪਰ ਦਿੱਤੇ 48 ਘੰਟੇ ਦੇ ਅਲਟੀਮੇਟਮ ਤੋਂ ਪਹਿਲਾਂ ਹੀ ਸਥਾਨਕ ਐਸ.ਐਮ.ਓ. ਵੱਲੋਂ ਸ਼ਹਿਰ ਦੀਆਂ ਸਾਰੀਆਂ ਲੈਬਾਰਟਰੀਆਂ ਦੇ ਮਾਲਕਾਂ ਨੂੰ ਆਪਣੇ ਰੇਟ ਲੈਬਾਰਟਰੀਆਂ ਦੇ ਬਾਹਰ ਦਰਸਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ । ਯੂਥ ਕਾਂਗਰਸੀਂ ਪ੍ਰਧਾਨ ਮਨਜਿੰਦਰ ਸਿੰਘ ਡੱਲਾ ਅਤੇ ਨੇਤਾ ਸਾਜਨ ਮਲਹੋਤਰਾ ਨੇ ਅੱਜ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸਮੂਹ ਯੂਥ ਕਾਂਗਰਸ ਵੱਲੋਂ ਵਿੱਢੇ ਇਸ ਸੰਘਰਸ਼ ਨੂੰ ਆਖਰ ਅੱਜ ਉਸ ਸਮੇਂ ਬੂਰ ਪਿਆ ਜਦੋਂ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਕਰਮਵੀਰ ਗੋਇਲ ਵੱਲੋਂ ਸ਼ਹਿਰ ਦੀਆਂ ਸਾਰੀਆਂ ਲੈਬਾਰਟਰੀਆਂ ਵੱਲੋਂ ਟੈਸਟ ਫੀਸਾਂ ਦੇ ਰੇਟ ਆਪਣੀਆਂ ਦੁਕਾਨਾਂ ਦੇ ਬਾਹਰ ਦਰਸਾਉਣ ਦੇ ਆਦੇਸ਼ ਜਾਰੀ ਕੀਤੇ । ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਐਸ.ਐਮ.ਓ. ਡਾ. ਕਰਮਵੀਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ 'ਚ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਬੀ.ਪੀ.ਐਲ. ਕਾਰਡ ਧਾਰਕਾਂ ਨੂੰ ਵੱਧ ਤੋਂ ਵੱਧ ਛੋਟ ਦੇਣਾ ਅਤੇ ਗਰੀਬ ਅਤੇ ਲੋੜੀਂਦੇ ਪਰਿਵਾਰਾਂ ਤੋਂ ਨਾ-ਮਾਤਰ ਫੀਸ ਲੈਣ ਦੀ ਮੰਗ ਦੇ ਚਲਦਿਆਂ ਲੈਬਾਰਟਰੀ ਮਾਲਕਾਂ ਨੇ ਇਸ ਤੇ ਸਹਿਮਤੀ ਜਤਾ ਦਿੱਤੀ । ਇਸ ਸਮੇਂ ਯੂਥ ਕਾਂਗਰਸੀ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਧਰਨਾ ਦੇਣਾ ਸੀ ਨੂੰ ਵੀ ਖਾਰਜ ਕਰ ਦਿੱਤਾ । ਇਸ ਸਮੇਂ ਡੱਲਾ ਅਤੇ ਮਲਹੋਤਰਾ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਇਹ ਸੰਘਰਸ਼ ਉਨਾਂ ਤਮਾਮ ਗਰੀਬ ਅਤੇ ਪੀੜ੍ਹਤਾਂ ਦੇ ਹੱਕ 'ਚ ਵਿੱਢਿਆ ਗਿਆ ਸੀ । ਜਿਸ ਦੇ ਤਹਿਤ ਡਾਕਟਰਾਂ ਅਤੇ ਲੈਬਾਰਟਰੀ ਮਾਲਕਾਂ ਦੀ ਸਹਿਮਤੀ ਨਾਲ ਉਨਾਂ ਨੂੰ ਜਿੱਤ ਮਿਲੀ ਹੈ । ਉਨਾਂ ਕਿਹਾ ਕਿ ਯੂਥ ਕਾਂਗਰਸ ਹਮੇਸ਼ਾਂ ਹੱਕ ਅਤੇ ਸੱਚ ਪ੍ਰਤੀ ਆਪਣੀ ਅਵਾਜ ਦ੍ਰਿੜ ਰੱਖੇਗੀ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਹਰ ਤਰ੍ਹਾਂ ਦੇ ਅਨ੍ਹਿਆਂ ਅਤੇ ਲੋਕ ਮਾਰੂ ਨੀਤੀਆਂ ਵਿਰੁੱਧ ਆਪਣਾ ਸੰਘਰਸ਼ ਅਤੇ ਅਵਾਜ ਬੁਲੰਦ ਰੱਖੇਗੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਦੀ ਸ਼ਹਿਰ ਦੇ ਲੋਕਾਂ ਖਾਸ ਕਰ ਲੋੜਵੰਦ ਅਤੇ ਗਰੀਬ ਲੋਕਾਂ 'ਚ ਕਾਫੀ ਚਰਚਾ ਬਣੀ ਹੋਈ ਹੈ ਅਤੇ ਸਮੂਹ ਯੂਥ ਕਾਂਗਰਸੀ ਵਰਕਰਾਂ ਦੀ ਵਾਹ-ਵਾਹ ਹੋ ਰਹੀ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਨੂ ਮਲਹੋਤਰਾ, ਸੰਜੀਵ ਕੁਮਾਰ ਗੁੱਜਰ, ਅਰਸ਼ਦੀਪ ਸਿੰਘ, ਅਨੰਦ ਸ਼ਰਮਾ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਯਾਦਵੀਰ ਸਿੰਘ, ਸਿਮਰਦੀਪ ਸਿੰਘ, ਵਿੱਕੀ ਕੁਮਾਰ, ਮੰਨੂੰ ਚੀਮਾ, ਪ੍ਰੀਤ ਢਿੱਲੋ, ਰਿੱਕੀ ਕੁਮਾਰ, ਅਵੀਨਾਵ ਸੱਘਰ, ਸੁੰਘਮ ਸ਼ਰਮਾ, ਅਭੀਸ਼ੇਕ ਕੁਮਾਰ, ਮਨਦੀਪ ਧਾਲੀਵਾਲ, ਆਰੁਨ ਗੁਪਤਾ ਆਦਿ ਹਾਜਰ ਸਨ ।

Monday, 4 November 2013

ਬਾਜਵਾ ਖਿਲਾਫ਼ ਕਾਨੂੰਨੀ ਕਾਰਵਾਈ ਪੜਤਾਲ ਤੋਂ ਬਾਅਦ ਸੰਭਵ-ਬਾਦਲ

www.sabblok.blogspot.com
ਲੁਧਿਆਣਾ, 4 ਨਵੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਾਂਗਰਸ ਵਾਂਗ ਬਦਲਾਲਊ ਨੀਤੀ ਅਨੁਸਾਰ ਕੋਈ ਕਾਰਵਾਈ ਕਰਨ ਦੀ ਬਜਾਏ ਜ਼ਮੀਨੀ ਵਿਵਾਦਾਂ 'ਚ ਘਿਰੇ ਪੰਜਾਬ ਕਾਂਗਰਸ ਦੇ  ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ਼ ਕੋਈ ਵੀ ਮਾਮਲਾ ਦਰਜ ਕਰਨ ਤੋਂ ਪਹਿਲਾਂ ਉਸ ਦੀ ਬਾਰੀਕੀ ਨਾਲ ਜਾਂਚ ਕਰਵਾਏਗੀ ਅਤੇ ਉਸ ਤੋਂ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਮੁੱਖ ਮੰਤਰੀ ਨੇ ਉਪਰੋਕਤ ਪ੍ਰਗਟਾਵਾ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਰਾਜ ਪੱਧਰੀ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਪ੍ਰਧਾਨ ਬਾਜਵਾ ਨੂੰ ਕਿਸੇ ਮਾਮਲੇ ਵਿਚ ਫਸਾਉਣ 'ਚ ਭਾਵੇਂ ਕੋਈ ਦਿਲਚਸਪੀ ਨਹੀਂ ਹੈ, ਪਰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਜਦੋਂ ਸ: ਬਾਜਵਾ ਖਿਲਾਫ਼ ਜ਼ਮੀਨੀ ਵਿਵਾਦ ਦਾ ਮੁੱਦਾ ਉੱਠਿਆ ਤਾਂ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਤੋਂ ਪਹਿਲਾਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਕੁਮਾਰ ਜਾਖੜ ਨੇ ਬਾਜਵਾ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਕੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸੀ ਵਿਧਾਇਕ ਤੇ ਆਗੂ ਵੀ ਸ: ਬਾਜਵਾ ਨੂੰ ਕਿਸੇ ਮਾਮਲੇ ਵਿਚ ਫਸਦਾ ਦੇਖਣ ਲਈ ਉਤਾਵਲੇ ਹਨ | ਕੇਂਦਰੀ ਸੁਰੱਖਿਆ ਏਜੰਸੀ ਆਈ. ਬੀ. ਵੱਲੋਂ ਪੰਜਾਬ ਵਿਚ ਦਸੰਬਰ ਮਹੀਨੇ ਐਨ. ਡੀ. ਏ. ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਅੱਤਵਾਦੀ ਹਮਲੇ ਦੀ ਸੰਭਾਵਨਾ ਸਬੰਧੀ ਪੰਜਾਬ ਪੁਲਿਸ ਨੂੰ ਚੌਕਸ ਕਰਨ ਦੀ ਗੱਲ ਦਾ ਜੁਆਬ ਦਿੰਦਿਆ ਸ: ਬਾਦਲ ਨੇ ਕਿਹਾ ਕਿ ਪੰਜਾਬ 'ਚ ਨਰਿੰਦਰ ਮੋਦੀ 'ਤੇ ਅੱਤਵਾਦੀ ਹਮਲਾ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ | ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਹੈ | ਕਾਂਗਰਸ ਵੱਲੋਂ ਸੰਭਾਵੀ ਚੋਣ ਸਰਵੇਖਣ ਨਾ ਕਰਵਾਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਖਰਾ ਰਾਗ ਅਲਾਪਦੀ ਹੋਈ ਸੰਭਾਵੀ ਚੋਣ ਸਰਵੇਖਣ ਕਰਵਾਉਣ ਦੇ ਹੱਕ ਵਿਚ ਗੱਲ ਕਰਦੀ ਆ ਰਹੀ ਹੈ, ਪਰ ਹੁਣ ਜਦੋਂ ਕਾਂਗਰਸ ਦੀ ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾ 'ਚ ਹਾਰ ਸਬੰਧੀ ਸੰਭਾਵੀ ਚੋਣ ਸਰਵੇਖਣ ਆ ਰਹੇ ਹਨ ਤਾਂ ਉਹ ਸੰਭਾਵੀ ਚੋਣ ਸਰਵੇਖਣਾਂ ਦਾ ਵਿਰੋਧ ਕਰਨ ਲੱਗ ਪਈ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਭਾਵੀ ਚੋਣ ਸਰਵੇਖਣ ਕਰਵਾਉਣ ਦੇ ਹੱਕ ਵਿਚ ਹੈ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਪੰਜਾਬ ਤੇ ਦੇਸ਼ ਲਈ ਹੀ ਨਹੀਂ, ਸਗੋਂ ਪੂਰੇ ਖਿੱਤੇ ਲਈ ਬੜਾ ਹੀ ਪਵਿੱਤਰ ਦਿਹਾੜਾ ਹੈ, ਕਿਉਂਕਿ ਬਾਬਾ ਜੀ ਨੇ ਹੀ ਦੇਸ਼ ਤੇ ਸੰਸਾਰ ਨੂੰ ਤਰੱਕੀ ਦੀਆਂ ਰਾਹਾਂ 'ਤੇ ਪਾਉਣ ਦਾ ਕਾਰਜ ਆਰੰਭਿਆ ਸੀ | | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਧਰਮ, ਹਰ ਵਰਗ ਤੇ ਹਰ ਭਾਈਚਾਰੇ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਦੇ ਦਿਹਾੜੇ ਮਨਾਉਣ ਤੇ ਯਾਦਗਾਰਾਂ ਉਸਾਰਨ ਦਾ ਕੰਮ ਸ਼ੁਰੂ ਕੀਤਾ ਹੈ | ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ), ਬਾਬਾ ਮੋਤੀ ਰਾਮ ਮਹਿਰਾ ਅਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫ਼ੌਜੀਆਂ ਦੀ ਸ਼ਹਾਦਤ ਨੂੰ ਸਮਰਪਿਤ ਅੰਮਿ੍ਤਸਰ ਵਿਖੇ ਯਾਦਗਾਰ ਉਸਾਰੀ ਜਾਵੇਗੀ | ਉਨ੍ਹਾਂ ਪੱਛੜੀਆਂ ਸ਼ੇ੍ਰਣੀਆਂ ਦੇ ਕਹਿਣ ਅਨੁਸਾਰ ਜ਼ਮੀਨ ਵਰਤੋਂ ਸਬੰਧੀ ਅਧਿਕਾਰ ਦੇਣ, ਬਾਬਾ ਵਿਸ਼ਵਕਰਮਾ ਜੀ ਦੀ ਯਾਦਗਾਰ ਲਈ ਜ਼ਮੀਨ ਦੇਣ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫ਼ਿਕੇਟ ਬਣਾਉਣ ਲਈ ਆਮਦਨ ਹੱਦ ਸਾਢੇ 4 ਲੱਖ ਤੋਂ ਵਧਾ ਕੇ 6 ਲੱਖ ਰੁਪਏ ਕਰਨ ਦਾ ਐਲਾਨ ਕੀਤਾ | ਸਮਾਗਮ ਦੌਰਾਨ ਜਥੇ: ਹੀਰਾ ਸਿੰਘ ਗਾਬੜੀਆ ਨੇ ਮੁੱਖ ਮੰਤਰੀ ਤੇ ਹੋਰਨਾਂ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਆਖਿਆ | ਇਸ ਮੌਕੇ ਭਗਤ ਚੂੰਨੀ ਲਾਲ, ਚਰਨਜੀਤ ਸਿੰਘ ਅਟਵਾਲ ਤੇ ਪ੍ਰੋ: ਰਜਿੰਦਰ ਭੰਡਾਰੀ ਨੇ ਵੀ ਸੰਬੋਧਨ ਕੀਤਾ | ਸਮਾਗਮ 'ਚ ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ , ਰਣਜੀਤ ਸਿੰਘ ਢਿੱਲੋਂ, ਪ੍ਰੇਮ ਮਿੱਤਲ, ਗੁਰਚਰਨ ਸਿੰਘ ਗਾਲਿਬ, ਜਗਦੀਸ਼ ਸਿੰਘ ਗਰਚਾ, ਜਗਦੇਵ ਸਿੰਘ ਤਾਜਪੁਰੀ, ਪ੍ਰਵੀਨ ਬਾਂਸਲ, ਅਮਰਜੀਤ ਸਿੰਘ ਭਾਟੀਆ, ਡਾ: ਤੇਜਿੰਦਰਪਾਲ ਸਿੰਘ, ਹਾਕਮ ਸਿੰਘ ਗਿਆਸਪੁਰਾ, ਬੀਬੀ ਸੁਰਿੰਦਰ ਕੌਰ ਦਿਆਲ, ਬਾਬਾ ਅਜੀਤ ਸਿੰਘ, ਸੁਖਦੇਵ ਸਿੰਘ ਗਿੱਲ, ਰਖਵਿੰਦਰ ਸਿੰਘ ਗਾਬੜੀਆ, ਹਰਪ੍ਰੀਤ ਸਿੰਘ ਬੇਦੀ, ਸੋਹਣ ਸਿੰਘ ਗੋਗਾ, ਪ੍ਰੀਤਮ ਸਿੰਘ ਭਰੋਵਾਲ, ਨਗੇਸ਼ ਧੀਗਾਂਨ ਭਾਵਾਧਸ, ਅਸ਼ੋਕ ਮੱਕੜ ਤੇ ਡਿੰਪਲ ਰਾਣਾ ਆਦਿ ਹਾਜ਼ਰ ਸਨ |
10 ਉਦਯੋਗਪਤੀਆਂ ਦਾ ਸਨਮਾਨ
ਇਸ ਮੌਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ 10 ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ | ਮੁੱਖ ਮੰਤਰੀ ਨੇ ਅਮਰਜੀਤ ਸਿੰਘ ਐਨ. ਆਰ. ਆਈ, ਸੁਰਿੰਦਰ ਸਿੰਘ ਮੈਪਕੋ, ਜਸਵਿੰਦਰ ਸਿੰਘ ਵਿਰਦੀ (ਦੋਵੇਂ ਸਾਈਕਲ ਉਦਯੋਗ), ਬਲਦੇਵ ਸਿੰਘ ਐਮ. ਬੀ. ਐਕਸਪੋਰਟ, ਲਲਿਤ ਕੋਛੜ ਹੌਜ਼ਰੀ, ਚਰਨਜੀਤ ਸਿੰਘ ਵਿਸ਼ਵਕਰਮਾ ਪ੍ਰਧਾਨ ਯੂਨਾਈਟਿਡ ਪਾਰਟਸ ਐਾਡ ਮੈਨੂਫ਼ੈਕਚਰਿੰਗ ਐਸੋਸੀਏਸ਼ਨ, ਵਿਰਾਟ ਢੀਂਗਰਾ ਵਿਰਾਟ ਸਾਈਕਲ, ਰਣਜੀਤ ਸਿੰਘ ਸੋਹਲ ਪਲਾਈਵੁੱਡ, ਇੰਦਰ ਸਿੰਘ ਸੋਹਲ ਪ੍ਰਧਾਨ ਪਲਾਈਵੁੱਡ ਐਸੋਸੀਏਸ਼ਨ ਤੇ ਰਣਜੋਧ ਸਿੰਘ ਜੀ. ਐਸ. ਆਟੋ ਨੂੰ ਸਨਮਾਨਿਤ ਕੀਤਾ |

ਯੂਬਾ ਸਿਟੀ, ਕੈਲੀਫੋਰਨੀਆ ਵਿਚ ਗੁਰਤਾਗੱਦੀ ਦਿਵਸ ਸਬੰਧੀ ਨਗਰ ਕੀਰਤਨ




ਕੈਲੀਫੋਰਨੀਆ, 4 ਨਵੰਬਰ (ਹੁਸਨ ਲੜੋਆ ਬੰਗਾ)-ਯੂਬਾ ਸਿਟੀ, ਕੈਲੀਫੋਰਨੀਆ ਵਿਚ ਐਤਵਾਰ ਨੂੰ 34ਵੇਂ ਨਗਰ ਕੀਰਤਨ ਵਿਚ ਦੁਨੀਆ ਭਰ 'ਚੋਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ | 1980 ਵਿਚ ਇਸ ਨਗਰ ਕੀਰਤਨ ਦੀ ਸ਼ੁਰੂਆਤ ਬਜ਼ੁਰਗ ਸਿੱਖ ਆਗੂ ਸ: ਦੀਦਾਰ ਸਿੰਘ ਬੈਂਸ ਨੇ ਕੀਤੀ ਸੀ | ਰਵਾਇਤ ਮੁਤਾਬਿਕ ਐਤਕਾਂ ਵੀ 16 ਸਤੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋਈ, ਜਿਸ ਦੇ 3 ਨਵੰਬਰ ਨੂੰ ਭੋਗ ਪਾਏ ਗਏ | ਇਸ ਉਪਰੰਤ ਕੀਰਤਨ ਦਰਬਾਰ 21 ਅਕਤੂਬਰ ਤੋਂ 3 ਨਵੰਬਰ ਤੱਕ ਰੋਜ਼ਾਨਾ ਚੱਲਿਆ | ਇਸ ਕੀਰਤਨ ਸਮਾਗਮ ਵਿਚ ਪਹੁੰਚਣ ਵਾਲੇ ਰਾਗੀਆਂ ਵਿਚ ਭਾਈ ਦਵਿੰਦਰ ਸਿੰਘ ਸੋਢੀ, ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕੁਲਬੀਰ ਸਿੰਘ ਦਮਦਮੀ ਟਕਸਾਲ ਵਾਲੇ, ਭਾਈ ਤਾਰਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ, ਗਿਆਨੀ ਗੁਰਮੁੱਖ ਸਿੰਘ ਵਲਟੋਹਾ, ਭਾਈ ਜਗਰਾਜ ਸਿੰਘ, ਬੀਬੀ ਸੁਖਮਨੀ ਕੌਰ ਇੰਗਲੈਂਡ ਵਾਲੇ ਤੇ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਕਥਾਵਾਚਕਾਂ ਤੇ ਢਾਡੀਆਂ ਆਦਿ ਨੇ ਕੀਰਤਨ ਸਮਾਗਮ ਵਿਚ ਭਰਵੀਂ ਹਾਜ਼ਰੀ ਦਿੱਤੀ | ਸ਼ੁੱਕਰਵਾਰ ਨੂੰ ਗੁਰਤਾਗੱਦੀ ਦੀ ਖੁਸ਼ੀ ਵਿਚ ਪ੍ਰਬੰਧਕਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਗਈ, ਜਿਸ ਦਾ ਬਾਕੀ ਭਾਈਚਾਰਿਆਂ ਨੇ ਵੀ ਆਨੰਦ ਮਾਣਿਆ | ਸਨਿਚਰਵਾਰ ਨੂੰ ਇਕ ਵਿਸ਼ੇਸ਼ ਕਵੀ ਦਰਬਾਰ ਵੀ ਹੋਇਆ ਜੋ ਨਿਰੋਲ ਧਾਰਮਿਕ ਸੀ ਤੇ ਗੁਰੂ ਸਾਹਿਬਾਨਾਂ ਦੀ ਉਸਤਤ ਵਿਚ ਸੀ | ਇਨ੍ਹਾਂ ਦੀਵਾਨਾਂ ਦੌਰਾਨ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਨ ਵੀ 31 ਅਕਤੂਬਰ ਨੂੰ ਮਨਾਇਆ ਗਿਆ, ਜਿਸ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ | ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਰੈਣ ਸਬਾਈ ਕੀਰਤਨ ਦਰਬਾਰ ਹੋਇਆ |

ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ


ਬਾਬਾ ਵਿਸ਼ਕਰਮਾ ਸਭਾ ਦੇ ਪ੍ਰਬੰਧਕ ਸੀ.ਪੀ.ਐਸ ਸ੍ਰ:ਵਿਰਸਾ ਸਿੰਘ ਵਲਟੋਹਾ ਨੂੰ ਸਨਮਾਨਿਤ ਕਰਦੇ ਹੋਏ ਤੇ ਹਾਜਰ ਸੰਗਤ।
ਭਿੱਖੀਵਿੰਡ 4 ਨਵੰਬਰ ( ਭੁਪਿੰਦਰ ਸਿੰਘ)-ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਜਿਥੇ ਦੇਸ਼-ਵਿਦੇਸ਼ਾ ਦੇ ਕੋਨੇ-ਕੋਨੇ ਤੇ ਮਨਾਇਆ ਗਿਆ,ਉਥੇ ਕਸਬਾ ਭਿੱਖੀਵਿੰਡ ਦੇ ਗੁਰੂਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਵਿਸ਼ਕਰਮਾ ਯੂਨੀਅਨ ਦੇ ਪ੍ਰਬੰਧਕਾਂ ਹਰਬੰਸ ਸਿੰਘ ਦੁਆਬਾ,ਠੇਕੇਦਾਰ ਵਿਰਸਾ ਸਿੰਘ,ਗੁਰਮੇਜ ਸਿੰਘ ਕਲਸੀ,ਪਿਆਰਾ ਸਿੰਘ ਵਾਂ,ਹਰਿੰਦਰ ਸਿੰਘ ਕਲਸੀ,ਠੇਕੇਦਾਰ ਲਖਵਿੰਦਰ ਸਿੰਘ,ਰੇਸ਼ਮ ਸਿੰਘ,ਮਿਸਤਰੀ ਦਿਆਲ ਸਿੰਘ,ਬਾਬਾ ਅਖਤਿਆਰ ਸਿੰਘ,ਦਰਸ਼ਨ ਸਿੰਘ ਚੇਲਾ,ਜਸਪਾਲ ਸਿੰਘ ਬੇਦੀ,ਜੋਗਿੰਦਰ ਸਿੰਘ ਡੱਲ ਵਾਲੇ,ਦਰਸ਼ਨ ਸਿੰਘ ਕਲਸੀ,ਮਨਜੀਤ ਸਿੰਘ ਬੋਰਾਂ ਵਾਲੇ ਆਦਿ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਭੋਗ ਪਾ ਕੇ ਮਨਾਇਆ ਗਿਆ।ਇਸ ਸਮੇ ਢਾਡੀ ਲਖਬੀਰ ਸਿੰਘ ਤੇ ਸਾਥੀ,ਕਵੀਸ਼ਰ ਕਾਬਲ ਸਿੰਘ ਨਾਰਲ਼ੀ,ਮੇਵਾ ਸਿੰਘ ਪੂਹਲਾ ਆਦਿ ਵੱਲੋ ਸਿੱਖ ਕੌਮ ਦਾ ਗੋਰਵਮਈ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਇਸ ਸਮੇ ਪਹੁੰਚੇ ਸੀ.ਪੀ.ਐਸ ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਵਿਸ਼ਕਰਮਾ ਜੀ ਨੇ ਆਪਣੇ ਹੱਥੀ ਕਿਰਤ ਕਰਕੇ ਸਾਨੂੰ ਕਿਰਤ ਕਰਨ ਦਾ ਸੰਦੇਸ਼ ਦਿੱਤਾ ਹੈ।ਸ੍ਰ:ਵਲਟੋਹਾ ਨੇ ਕਿਹਾ ਕਿ ਕਸਬਾ ਭਿੱਖੀਵਿੰਡ ਦੀ ਨੋਟੀਫਾਈਡ ਏਰੀਆ ਕਮੇਟੀ ਬਣ ਚੁੱਕੀ ਹੈ ਜਲਦੀ ਹੀ ਇਥੇ ਵਿਕਾਸ ਦੇ ਕੰਮ ਕਰਵਾ ਕੇ ਭਿੱਖੀਵਿੰਡ ਨੂੰ ਨਮੂਨੇ ਦਾ ਸ਼ਹਿਰ ਬਣਾ ਕੇ ਮਿਸਾਲ ਪੈਦਾ ਕੀਤੀ ਜਾਵੇਗੀ।
ਇਸ ਸਮੇ ਸੀ.ਪੀ.ਐਸ ਸ੍ਰ: ਵਿਰਸਾ ਸਿੰਘ ਵਲਟੋਹਾ ਨੂੰ ਬਾਬਾ ਵਿਸ਼ਕਰਮਾ ਸਭਾ ਦੇ ਪ੍ਰਬੰਧਕ ਸ੍ਰ:ਹਰਬੰਸ ਸਿੰਘ ਦੁਆਬਾ ਆਦਿ ਵੱਲੋ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਿਆ।

Sunday, 3 November 2013

ਦੀਵਾਲੀ ਦੀ ਰਾਤ ਅਸਮ 'ਚ ਗੋਲੀਬਾਰੀ, 6 ਮਰੇ

www.sabblok.blogspot.com
ਨਵੀਂ ਦਿੱਲੀ, 4 ਨਵੰਬਰ (ਏਜੰਸੀ) - ਅਸਮ ਦੇ ਗੋਲਪਾੜ੍ਹਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ 6 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਹਮਲੇ 'ਚ 10 ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀਂ ਹੋ ਗਏ। ਜ਼ਖ਼ਮੀਂਆਂ 'ਚ ਚਾਰ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਹਮਲਾ ਐਤਵਾਰ ਰਾਤ ਨੂੰ ਉਸ ਵਕਤ ਕੀਤਾ ਗਿਆ ਜਦੋਂ ਸਭ ਲੋਕ ਦੀਵਾਲੀ ਦੇ ਜਸ਼ਨ 'ਚ ਡੁੱਬੇ ਹੋਏ ਸਨ। ਅਚਾਨਕ ਹਥਿਆਰਬੰਦ ਲੋਕਾਂ ਨੇ ਆ ਕੇ ਭੀੜ 'ਤੇ ਅੰਨੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਸਾਰੇ ਹਮਲਾਵਰ ਜੰਗਲਾਂ ਦੇ ਰਸਤੇ ਫਰਾਰ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਜੀਐਲਐਨਏ ਨਾਮ ਦੇ ਅੱਤਵਾਗੀ ਸੰਗਠਨ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਕਿਸੇ ਸੰਗਠਨ ਨੇ ਹੁਣ ਤੱਕ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲਈ ਹੈ।

Happy Vishwakarma day

HAPPY DIWALI