jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 5 January 2014

ਲੋਕ ਸਭਾ ਚੋਣਾਂ ਅੱਧ ਅਪ੍ਰੈਲ 'ਚ ਹੋਣਗੀਆਂ * 5 ਜਾਂ 6 ਹੋਣਗੇ ਪੜਾਅ

www.sabblok.blogspot.com
ਨਵੀਂ ਦਿੱਲੀ 5 ਜਨਵਰੀ (ਏਜੰਸੀ)-ਚੋਣ ਕਮਿਸ਼ਨ ਅੱਧ ਅਪ੍ਰੈਲ 'ਚ ਚੋਣਾਂ ਕਰਵਾਉਣ ਦੀ ਪੂਰੀ ਤਿਆਰੀ ਵਿਚ ਹੈ। ਘੱਟੋ ਘੱਟ 5 ਪੜਾਵਾਂ ਵਿਚ ਹੋਣ ਵਾਲੀਆਂ ਚੋਣਾਂ ਅੱਧ ਅਪ੍ਰੈਲ ਤੋਂ ਸ਼ੁਰੂ ਹੋ ਕੇ ਮਈ ਦੇ ਆਰੰਭ ਵਿਚ ਮੁਕੰਮਲ ਹੋਣਗੀਆਂ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਚੋਣ ਪ੍ਰੋਗਰਾਮ ਦਾ ਐਲਾਨ ਫਰਵਰੀ ਦੇ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਕਰਨ ਦੀ ਸੰਭਾਵਨਾ ਹੈ ਤੇ ਇਸ ਸਬੰਧੀ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਲੋਕ ਸਭਾ ਚੋਣਾਂ ਦੇ ਨਾਲ ਆਂਧਰਾ ਪ੍ਰਦੇਸ਼, ਉਡੀਸ਼ਾ ਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ। ਸੂਤਰਾਂ ਨੇ ਦੱਸਿਆ ਕਿ ਚੋਣ ਤਰੀਕਾਂ ਦਾ ਐਲਾਨ ਫਰਵਰੀ ਦੇ ਅੰਤ ਜਾਂ ਮਾਰਚ ਦੇ ਪਹਿਲੇ 2-3 ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਚੋਣ ਪ੍ਰੋਗਰਾਮ ਐਲਾਨਣ ਤੋਂ ਪਹਿਲਾਂ ਲੋਕ ਸਭਾ ਇਕ ਵਾਰ ਮੁੜ ਜੁੜ ਸਕਦੀ ਹੈ ਤਾਂ ਜੋ ਖਰਚਾ ਬਿੱਲ ਪਾਸ ਕੀਤਾ ਜਾ ਸਕੇ। ਇਹ ਖਰਚਾ ਬਿੱਲ 6 ਮਹੀਨੇ ਲਈ ਪਾਸ ਕੀਤਾ ਜਾਵੇਗਾ ਤਾਂ ਜੋ ਨਵੀਂ ਸਰਕਾਰ ਨੂੰ 2014-15 ਲਈ ਪੂਰਾ ਬਜਟ ਪੇਸ਼ ਕਰਨ ਵਾਸਤੇ ਸਮਾਂ ਦਿੱਤਾ ਜਾ ਸਕੇ। ਇਹ ਵੀ ਕਿਆਸ ਅਰਾਈਆਂ ਹਨ ਕਿ ਚੋਣਾਂ ਦੌਰਾਨ ਭ੍ਰਿਸ਼ਟਾਚਾਰ ਵਿਰੋਧੀ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਸਰਕਾਰ ਸੰਸਦ ਦਾ ਥੋੜ੍ਹਚਿਰੀ ਵਿਸ਼ੇਸ਼ ਇਜਲਾਸ ਵੀ ਸੱਦ ਸਕਦੀ ਹੈ। ਮੌਜੂਦਾ ਲੋਕ ਸਭਾ ਦੀ ਮਿਆਦ 1 ਜੂਨ ਨੂੰ ਸਮਾਪਤ ਹੋ ਰਹੀ ਹੈ ਤੇ ਨਵੇਂ ਸਦਨ ਦਾ ਗਠਨ 31 ਮਈ ਤੱਕ ਕਰਨਾ ਪਵੇਗਾ। ਚੋਣਾਂ 5 ਜਾਂ 6 ਪੜਾਵਾਂ ਤਹਿਤ ਕਰਵਾਈਆਂ ਜਾਣ, ਇਹ ਮੁੱਦਾ ਚੋਣ ਕਮਿਸ਼ਨ ਦੇ ਵਿਚਾਰ ਅਧੀਨ ਹੈ।

ਗੋਆ 'ਚ ਨਿਰਮਾਣ ਅਧੀਨ ਇਮਾਰਤ ਡਿੱਗੀ, 19 ਮਜ਼ਦੂਰਾਂ ਦੀ ਹੋਈ ਮੌਤ

www.sabblok.blogspot.com

ਪਣਜੀ, 5 ਜਨਵਰੀ (ਏਜੰਸੀ)- ਗੋਆ ਦੀ ਰਾਜਧਾਨੀ ਤੋਂ 60 ਕਿੱਲੋਮੀਟਰ ਦੂਰ ਕਾਨਾਕੋਨਾ ਕਸਬੇ 'ਚ ਇਕ ਬਣ ਰਹੀ ਇਮਾਰਤ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ। ਇਸ ਹਾਦਸੇ ਨਾਲ ਘੱਟ ਤੋਂ ਘੱਟ 19 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮਲਬੇ 'ਚ ਅਜੇ ਵੀ ਕਈ ਲੋਕ ਦੱਬੇ ਹੋ ਸਕਦੇ ਹਨ। ਪੁਲਿਸ ਦੇ ਮੁਤਾਬਿਕ ਕਾਨਾਕੋਨ ਕਸਬੇ ਦੇ ਚਾਵਡੀ ਵਾਰਡ 'ਚ ਸਥਿਤ ਰੂਬੀ ਰੇਜੀਡੈਂਸੀ 'ਚ ਤਿੰਨ ਮੰਜਲਾਂ ਇਕ ਇਮਾਰਤ ਬਣ ਰਹੀ ਸੀ। ਜਿਸ ਦਾ ਇਕ ਹਿੱਸਾ ਡਿੱਗ ਗਿਆ। ਨਿਰਮਾਣ ਸਥਾਨ 'ਤੇ 50 ਤੋਂ ਜਿਆਦਾ ਲੋਕ ਕੰਮ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮਲਬੇ ਤੋਂ 8 ਮਜ਼ਦੂਰਾਂ ਦੇ ਮ੍ਰਿਤਕ ਸਰੀਰ ਕੱਢ ਲਏ ਗਏ ਹਨ। ਹਾਦਸੇ ਵਕਤ ਨਿਰਮਾਣ ਸਥਾਨ 'ਤੇ 25 ਲੋਕਾਂ ਤੋਂ ਜਿਆਦਾ ਲੋਕ ਮੌਜੂਦ ਸਨ।

ਸ਼੍ਰੀਹਰੀਕੋਟਾ ਤੋਂ ਜੀ. ਐਸ.ਐਲ.ਵੀ. ਡੀ5 ਦਾ ਹੋਇਆ ਲਾਂਚ

www.sabblok.blogspot.com
ਚੇਨਈ, 5 ਜਨਵਰੀ (ਏਜੰਸੀ)- ਈਸਰੋ ਨੇ ਜੀਓ ਸਿੰਗਕ੍ਰਨਸ ਸੈਟੇਲਾਈਟ ਲਾਂਚ ਵਹੀਕਲ ਨੂੰ ਅੱਜ ਸ਼ਾਮ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਦਾਗਣ ਤੋਂ ਬਾਅਦ ਰਾਕਟ ਸਫਲਤਾਪੂਰਵਕ ਆਪਣੇ ਨਿਰਧਾਰਿਤ ਕੀਤੇ ਟੀਚੇ ਵੱਲ ਵੱਧ ਰਿਹਾ ਹੈ। ਜੀ. ਐਸ. ਐਲ. ਵੀ. ਡੀ5 ਦਾ ਲਾਂਚ ਕਾਫੀ ਚੁਣੌਤੀ ਪੂਰਨ ਮੰਨਿਆ ਜਾ ਰਿਹਾ ਹੈ।

'ਆਪ' ਦੀ ਬੈਠਕ ਦਾ ਅੱਜ ਦੂਸਰਾ ਦਿਨ, ਲੋਕ ਸਭਾ ਚੋਣ ਲੜਨ ਸਬੰਧੀ ਕੇਜਰੀਵਾਲ 'ਤੇ ਹੋਵੇਗਾ ਫੈਸਲਾ














ਨਵੀਂ ਦਿੱਲੀ, 5 ਜਨਵਰੀ (ਏਜੰਸੀ)- ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਅੱਜ ਦੂਜਾ ਦਿਨ ਹੈ। ਸੂਤਰਾਂ ਮੁਤਾਬਿਕ ਅੱਜ ਆਪ ਦੇ ਸੰਸਥਾਪਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਲੋਕ ਸਭਾ ਚੋਣ ਲੜਨ ਜਾਂ ਨਾ ਲੜਨ 'ਤੇ ਕਾਰਜਕਾਰਨੀ ਕਮੇਟੀ ਫੈਸਲਾ ਕਰੇਗੀ। ਹਾਲਾਂਕਿ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਪਰ ਪਾਰਟੀ ਦਾ ਪ੍ਰਚਾਰ ਕਰਨਗੇ। ਅੱਜ ਦੀ ਬੈਠਕ 'ਚ ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇ ਸਕਦੀ ਹੈ।

ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ- ਕੇਜਰੀਵਾਲ

www.sabblok.blogspot.com
ਲੋਕ ਸਭਾ ਚੋਣਾਂ ਦੇ ਲਈ 'ਆਪ' ਦੀ ਦੇਸ਼ ਭਰ 'ਚ ਮੁਹਿੰਮ ਲਈ ਦਿੱਤਾ ਨਾਰ੍ਹਾ 'ਮੈਂ ਵੀ ਆਮ ਆਦਮੀ'
ਨਵੀਂ ਦਿੱਲੀ, 5 ਜਨਵਰੀ (ਏਜੰਸੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜੇ ਕੇਵਲ ਅੱਠ ਦਿਨ ਹੋਏ ਹਨ ਅਤੇ ਉਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਵੇ, ਉਹ ਕਿਸੇ ਨੂੰ ਨਹੀਂ ਬਖਸ਼ਣਗੇ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਮਝੌਤੇ ਦਾ ਸਵਾਲ ਹੀ ਨਹੀਂ ਉੱਠਦਾ ਅਤੇ ਉਹ ਆਪਣੇ ਜੀਵਨ ਨੂੰ ਦਾਅ 'ਤੇ ਲਾ ਦੇਣਗੇ ਪਰ ਉਹ ਕਿਸੇ ਨਾਲ ਸਮਝੌਤਾਂ ਨਹੀਂ ਕਰਨਗੇ। ਕੇਜਰੀਵਾਲ ਨੇ ਕਿਹਾ ਕਿ ਸ਼ੀਲਾ ਦੀਕਸ਼ਤ ਹੋਵੇ, ਕਾਂਗਰਸ, ਭਾਜਪਾ ਜਾਂ ਉਨ੍ਹਾਂ ਦੀ ਪਾਰਟੀ ਦਾ ਮੰਤਰੀ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬਖਸ਼ਿਆ ਨਹੀਂ ਜਾਵੇਗਾ।
ਲੋਕ ਸਭਾ ਚੋਣਾਂ ਦੇ ਲਈ 'ਆਪ' ਦੀ ਦੇਸ਼ ਭਰ 'ਚ ਮੁਹਿੰਮ ਲਈ ਦਿੱਤਾ ਨਾਰ੍ਹਾ 'ਮੈਂ ਵੀ ਆਮ ਆਦਮੀ'
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਲਈ ਆਪਣੀ ਮੁਹਿੰਮ ਦਾ ਐਲਾਨ ਕੀਤਾ ਹੈ। ਪਾਰਟੀ ਆਪਣੀ ਸਫਲਤਾ ਨੂੰ ਆਮ ਚੋਣਾਂ 'ਚ ਵੀ ਦੁਹਰਾਉਣਾ ਚਾਹੁੰਦੀ ਹੈ। ਆਪ 10 ਜਨਵਰੀ ਨੂੰ ਦੇਸ਼ ਭਰ 'ਚ ਮੁਹਿੰਮ ਸ਼ੁਰੂ ਕਰ ਰਹੀ ਹੈ। ਇਸ ਮੁਹਿੰਮ ਦਾ ਨਾਮ 'ਮੈਂ ਵੀ ਆਮ ਆਦਮੀ' ਦਿੱਤਾ ਗਿਆ ਹੈ। ਇਸ ਮੁਹਿੰਮ ਦੀ ਅਗਵਾਈ 'ਆਪ' ਨੇਤਾ ਗੋਪਾਲ ਰਾਏ ਕਰਨਗੇ।

Saturday, 4 January 2014

AAP Announcement on Fighting Election for Lok Sabha

ਡੀ.ਐਸ.ਪੀ. ਅਤੇ ਰਾਜ ਸਭਾ ਮੈਂਬਰ ਭੂੰਦੜ ਦੇ ਰਿਸ਼ਤੇਦਾਰ ਨੇ ਅਗਵਾ ਕਰਕੇ ਵਸੂਲੇ ਲੱਖਾਂ ਰੁਪਏ : ਕਰਮਜੀਤ ਸਿੰਘ

www.sabblok.blogspot.com
ਬਠਿੰਡਾ 4 ਜਨਵਰੀ (ਅਨਿਲ ਵਰਮਾ) : ਪੁਲਿਸ ਅਤੇ ਸਤਾ ਗਠਬੰਧਨ ਦੇ ਰਾਜਨੀਤਿਕ ਗਠਜੋੜ ਤਹਿਤ ਦਹਿਸ਼ਤ ਦਾ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਹੈ। ਕਰਮਜੀਤ ਸਿੰਘ ਪੁੱਤਰ ਮੇਲਾ ਸਿੰਘ bhunder sukhbirਵਾਸੀ ਬਾਲਿਆਂਵਾਲੀ ਨੇ ਪੱਤਰਕਾਰ ਵਾਰਤਾ ਵਿੱਚ ਡੀ ਐਸ ਪੀ ਮੌੜ ਜਸਪਾਲ ਸਿੰਘ ਔਲਖ, ਏ ਐਸ ਆਈ ਭੁਪਿੰਦਰ ਸਿੰਘ, ਏ ਐਸ ਆਈ ਚਮਨ ਲਾਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦੇ ਨਜਦੀਕੀ ਰਿਸ਼ਤੇਦਾਰ ਰਜਿੰਦਰ ਸਿੰਘ ਤੇ ਕਿਡਨੈਪ ਕਰਕੇ ਲੱਖਾਂ ਰੁਪਏ ਵਸੂਲਣ ਅਤੇ ਖਾਲ੍ਹੀ ਸਟਾਮਾਂ ਤੇ ਦਸਤਖਤ ਕਰਾਉਣ ਅਤੇ ਝੂਠੇ ਇਕਰਾਰਨਾਮੇ ਕਰਾਉਣ ਦੇ ਗੰਭੀਰ ਦੋਸ਼ ਲਾਏ ਹਨ ਤੇ ਇਸ ਮਾਮਲੇ ਦੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡੀ ਜੀ ਪੀ ਪੰਜਾਬ, ਹਿਊਮਨ ਰਾਈਟਸ ਕਮਿਸ਼ਨ, ਡੀ ਆਈ ਜੀ ਬਠਿੰਡਾ ਨੂੰ ਦਰਖਾਸਤਾਂ ਦੇਕੇ ਉਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਕਰਮਜੀਤ ਸਿੰਘ ਨੇ ਬਾਲਿਆਂਵਾਲੀ ਦੇ ਸਾਬਕਾ ਸਰਪੰਚ ਗੁਲਜ਼ਾਰ ਸਿੰਘ ਦੀ ਹਾਜਰੀ ਵਿੱਚ ਦੱਸਿਆ ਕਿ 26 ਦਸੰਬਰ ਨੂੰ ਉਸਨੂੰ ਧੱਕੇ ਨਾਲ ਚੱਕ ਕੇ ਪੁਲਿਸ ਬਾਲਿਆਂਵਾਲੀ ਥਾਣੇ ਲੈ ਗਈ ਜਿੱਥੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਉਥੇ ਹੀ 1 ਲੱਖ 80 ਹਜਾਰ ਰੁਪਏ ਵਸੂਲੇ, ਇਸ ਵਿੱਚ ਜਗਦੇਵ ਸਿੰਘ ਪ੍ਰੇਮੀ, ਸੁਖਜਿੰਦਰ ਸਿੰਘ ਉਰਫ ਪੱਪਾ, ਦਰਸ਼ਨ ਸਿੰਘ ਸਾਬਕਾ ਪੰਚ, ਫੌਜਾ ਸਿੰਘ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਆਦਿ ਸ਼ਾਮਲ ਹਨ ਤੇ ਇਹਨਾਂ ਵਿਅਕਤੀਆਂ ਨੇ 2 ਹਜਾਰ ਰੁਪਏ ਦੇ ਖਾਲ੍ਹੀ ਸਟਾਮ ਤੇ ਦਸਤਖਤ ਵੀ ਕਰਵਾਏ ਤੇ ਝੂਠਾ ਇਕਰਾਰਨਾਮਾ ਵੀ ਕਰਵਾਇਆ ਹੈ ਤੇ ਮੈਨੂੰ ਗੈਰ ਕਾਨੂੰਨੀ ਰੱਖ ਕੇ ਕੁੱਟਮਾਰ ਵੀ ਕੀਤੀ ਤੇ ਹੁਣ ਮੈਨੂੰ ਜਾਨੋ ਮਾਰਨ ਅਤੇ ਨਜਾਇਜ਼ ਪਰਚਿਆਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜ੍ਹਤ ਕਰਮਜੀਤ ਸਿੰਘ ਨੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ। ਮਾਮਲੇ ਸਬੰਧੀ ਜਦੋਂ ਡੀ ਐਸ ਪੀ ਮੌੜ ਜਸਵੀਰ ਸਿੰਘ ਔਲਖ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਤੇ ਇਹ ਦੋਨੇਂ ਧਿਰਾਂ ਦਾ ਆਪਸੀ ਮਾਮਲਾ ਹੈ। ਮਾਮਲੇ ਸਬੰਧੀ ਜਦੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਜਿਹਾ ਕੋਈ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ।

ਪੰਜਾਬੀ ਹੋਣ ਦੇ ਬਾਵਜੂਦ ਮਨਮੋਹਨ ਸਿੰਘ ਰਹੇ ਨਾਕਾਮ: ਸੁਖਬੀਰ ਬਾਦਲ

www.sabblok.blogspot.com


ਨਵੀਂ ਦਿੱਲੀ- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬੀ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਵਾਰ ਨਾਕਾਮ ਹੋਏ ਹਨ ਜਦਕਿ ਪੰਜਾਬੀ ਸੁਭਾਅ 'ਚ ਉੱਦਮੀ ਹੁੰਦੇ ਹਨ ਅਤੇ ਉਹ ਮੁਲਕ ਦੇ ਹਰੇਕ ਖੇਤਰ 'ਚ ਅੱਗੇ ਹਨ।
ਬਾਦਲ ਨੇ ਕਿਹਾ ਕਿ ਤੁਸੀਂ ਭਾਰਤ ਦੇ ਸਾਰੇ ਵੱਡੇ ਉਦਯੋਗਾਂ ਨੂੰ ਦੇਖੋ, ਉਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਹਨ। ਤੁਸੀਂ ਭਾਰਤ ਦੇ ਸਾਰੇ ਫਿਲਮੀ ਸਿਤਾਰਿਆਂ ਨੂੰ ਦੇਖੋ, ਉਨ੍ਹਾਂ 'ਚ ਵੀ ਜ਼ਿਆਦਾਤਰ ਪੰਜਾਬੀ ਹਨ। ਪੰਜਾਬੀ ਸੁਭਾਅ ਤੋਂ ਹੀ ਮਿਹਨਤੀ ਹੁੰਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬੀ ਹਨ ਪਰ ਉਹ ਇਸ ਵਾਰ ਨਾਕਾਮ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਇਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਆਪਣੀ ਇਸ ਆਲੋਚਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਅਗਵਾਈ ਕਮਜ਼ੋਰ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਵਿਰੋਧੀ ਧਿਰ ਅਤੇ ਸਮਕਾਲੀਨ ਮੀਡੀਆ ਦੀ ਬਜਾਏ ਇਤਿਹਾਸ ਉਨ੍ਹਾਂ 'ਤੇ ਜ਼ਿਆਦਾ ਰਹਿਮ ਕਰੇਗਾ, ਕਿਉਂਕਿ ਉਨ੍ਹਾਂ ਨੇ ਰਾਜਨੀਤਿਕ ਹਾਲਾਤ ਦੇ ਹਿਸਾਬ ਨਾਲ ਵਧੀਆ ਕੰਮ ਕੀਤਾ ਹੈ। ਚੰਡੀਗੜ੍ਹ 'ਚ ਇਕ ਇੰਸਟੀਚਿਊਟ ਆਫ ਐਕਸਲੈਂਸ ਦੀ ਸਥਾਪਨਾ ਲਈ ਪੰਜਾਬ ਤਕਨੀਕੀ ਯੂਨੀਵਰਸਿਟੀ (ਪੀ.ਟੀ.ਯੂ) ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਸਾਂਤਾ ਕਰੂਜ਼ ਵਿਚਾਲੇ ਸਮਝੌਤੇ ਦੇ ਐਲਾਨ ਲਈ ਰੱਖੇ ਇਕ ਪ੍ਰੋਗਰਾਮ 'ਚ ਬਾਦਲ ਨੇ ਇਹ ਗੱਲਾਂ ਕਹੀਆਂ।

ਦਿੱਲੀ : ਸਰਕਾਰੀ ਫਲੈਟ ਲੈਣ ਤੋਂ ਕੇਜਰੀਵਾਲ ਨੇ ਕੀਤਾ ਇਨਕਾਰ

www.sabblok.blogspot.com
 ਦਿੱਲੀ ਦੇ ਮੁੱਖ ਮੰਤਰੀ  ਅਰਵਿੰਦ ਕੇਜਰੀਵਾਲ ਨੇ ਸਰਕਾਰੀ ਫਲੈਟ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਹਾਲਾਂਕਿ  ਉਹਨਾ ਦਾ ਕਹਿਣਾ ਹੈ ਕਿ ਸਰਕਾਰੀ ਗੱਡੀ  ਦਾ ਇਸਤੇਮਾਲ  ਜਾਰੀ ਰੱਖਣਗੇ  ਕਿਉਂਕਿ ਇਹ ਜਰੂਰੀ ਹੈ।
ਅਰਵਿੰਦ ਕੇਜਰੀਵਾਲ  ਨੂੰ ਨਵੀਂ ਦਿੱਲੀ  ਦੇ ਭਗਵਾਨ ਦਾਸ ਰੋਡ  ਉਪਰ ਅਲਾਟ ਕੀਤੇ  ਗਏ ਫਲੈਟ  ਨੂੰ  ਲੈ ਕੇ ਸ਼ੁੱਕਰਵਾਰ ਨੂੰ ਲੈ ਕੇ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ ਹੋਇਆ ਸੀ ।
ਅਰਵਿੰਦ ਕੇਜਰੀਵਾਲ ਨੇ  ਸ਼ਨੀਵਾਰ  ਸਵੇਰੇ  ਫਲੈਟ ਲੈਣ ਤੋਂ ਇਨਕਾਰ ਕੀਤਾ ਕਰਦੇ ਹੋਏ ਕਿਹਾ ਕਿ ਆਪਣੇ ਸੁੱਭਚਿੰਤਕਾਂ ਦੀ ਇੱਛਾ ਦਾ ਸਮਾਂ ਦਾ  ਸਨਮਾਨ ਕਰਦੇ ਹੋਏ  ਉਹਨਾਂ ਸਰਕਾਰੀ ਬੰਗਲਾ ਨਾ ਲੈਣ ਦਾ  ਫੈਸਲਾ ਲਿਆ ਹੈ।
ਕੇਜਰੀਵਾਲ ਨੇ ਟਵੀਟ ਕੀਤਾ ਕਿ  ਦਿੱਲੀ  ਸਰਕਾਰ ਦੁਆਰਾ ਮੈਨੂੰ ਅਲਾਟ ਕੀਤੇ  ਗਏ ਘਰਾਂ ਬਾਰੇ ਆਮ ਲੋਕ ਦੁਖੀ ਸਨ। ਮੈਂ ਹਮੇਸ਼ਾ ਕਹਿੰਦਾ  ਰਿਹਾ ਹਾਂ ਕਿ ਮੈਂ ਕੋਈ  ਵਿਸ਼ੇਸ਼ ਵਿਅਕਤੀ ਨਹੀਂ ਹਾਂ। ਮੈਂ ਉਹਨਾਂ ਦੀ ਸੇਵਾ ਦੇ ਲਈ ਹੈ। ਉਹਨਾਂ ਦੀਆਂ ਇੱਛਾਵਾਂ ਦਾ ਸਨਮਾਨ ਕਰਦੇ ਹੋਏ ਉਹ ਫਲੈਟ  ਲੈਣ ਤੋਂ ਇਨਕਾਰ  ਕਰ ਦਿੱਤਾ  ਅਤੇ ਦਿੱਲੀ ਸਰਕਾਰ ਨੇ ਛੋਟਾ ਘਰ ਲੱਭਣ ਲਈ ਕਿਹਾ ।
ਕੇਜਰੀਵਾਲ ਨੇ ਅੱਗੇ ਵੀ ਕਿਹਾ , ‘ ਪਰ  ਸਾਥੀਓ, ਮੈਨੂੰ  ਆਸੇ ਪਾਸੇ  ਦੋ ਘਰਾਂ ਦੀ ਜਰੂਰਤ ਹੋਵੇਗੀ , ਜਿਹਨਾਂ ਵਿੱਚ ਇੱਕ  ਦਫ਼ਤਰ ਦੀ ਤਰ੍ਹਾਂ ਇਸਤੇਮਾਲ ਕਰ ਸਕਾਂ, ਇਸਦੇ ਬਿਨਾ ਮੈਂ ਪ੍ਰਭਾਵਹੀਣ ਹੋ ਜਾਵਾਂਗਾ ।’
ਕੇਜਰੀਵਾਲ ਦਾ ਕਹਿਣਾ ਹੈ, ‘ ਇਸ ਰਾਜਨੀਤਕ ਕ੍ਰਾਂਤੀ ਦੇ ਲਈ ਬਹੁਤ ਸਾਰੇ ਲੋਕਾਂ ਨੇ ਨਿਰਸਵਾਰਥ ਮਿਹਨਤ ਕੀਤੀ ਹੈ , ਮੈਂ ਉਸਦੇ ਤਿਆਗ  ਨੂੰ ਵਿਅਰਥ ਨਾ ਜਾਣ  ਦੇਣ ਦੇ ਲਈ ਹਰ ਸੰਭਵ ਯਤਨ ਕਰਾਂਗਾ।
ਹਾਲਾਂਕਿ  ਕੇਜਰੀਵਾਲ ਨੇ ਇਹ ਵੀ ਕਿਹਾ ਕਿ ਮੰਤਰੀਆਂ ਦੇ  ਸਰਕਾਰੀ ਵਾਹਨਾਂ ਦਾ ਇਸਤੇਮਾਲ ਕਰਨ ਉਪਰ ਵਿਵਾਦ ਸਹੀ  ਨਹੀਂ  ਹੈ।
ਉਹਨਾਂ ਕਿਹਾ ਕਿ ਮੰਤਰੀਆਂ ਦਾ ਆਪਣਾ ਕੰਮ ਕਰਨ ਦੇ  ਲਈ ਸਰਕਾਰੀ ਗੱਡੀ ਦਾ ਇਸਤੇਮਾਲ ਕਰਨਾ ਕਿਉ ਜਰੂਰੀ  ਹੈ।
ਕੇਜਰੀਵਾਲ ਨੇ ਕਿਹਾ ਅਸੀਂ ਕਦੇ ਵੀ ਨਹੀਂ ਕਿਹਾ ਕਿ ਅਸੀਂ ਸਰਕਾਰੀ ਗੱਡੀ ਦਾ ਇਸਤੇਮਾਲ ਨਹੀਂ ਕਰੇਂਗੇ। ਅਸੀਂ ਕਿਹਾ  ਸੀ ਕਿ ਲਾਲ ਬੱਤੀ ਨਹੀਂ ਲਗਾਉਣਾ ਅਤੇ ਅਸੀਂ  ਆਪਣੇ  ਵਾਅਦੇ  ਤੇ ਸਥਿਰ ਹਨ।
 

ਆਸਾਰਾਮ ਦੀ ਆਰਤੀ ਉਤਾਰ ਕੇ ਘਿਰੀ ਭਾਜਪਾ ਵਿਧਾਇਕਾ

www.sabblok.blogspot.com


ਮੱਧ ਪ੍ਰਦੇਸ਼   ਵਿੱਚ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਦੀ ਉਪ ਪ੍ਰਧਾਨ ਅਤੇ ਇੰਦੌਰ ਤੋਂ ਵਿਧਾਇਕ ਊਸ਼ਾ ਠਾਕਰ ਨੂੰ ਬਲਾਤਕਾਰ ਦੇ ਦੋਸ਼ਾਂ  ਵਿੱਚ ਘਿਰੇ  ਆਸਾਰਾਮ ਦੀ  ਆਰਤੀ ਉਤਾਰਨ ਕਾਰਨ ਆਲੋਚਨਾ ਝੱਲਣੀ ਪੈ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ  ਨਰਿੰਦਰ ਸਲੂਜਾ ਨੇ ਦਾਅਵਾ ਕੀਤਾ ਹੈ ਕਿ ਨਵੇਂ ਸਾਲ ਦੀ ਪੂਰਵਸੰਧਿਆ ਦੇ  ਸਮੇਂ ਆਸਾਰਾਮ ਦੇ ਭਗਤਾਂ ਨੇ ਇੱਥੇ ਆਯੋਜਿਤ ਭਜਨ ਸਮਾਗਮ ਵਿੱਚ  ਭਾਜਪਾ ਵਿਧਾਇਕ ਊਸ਼ਾ ਠਾਕਰ  ਨਾ ਸਿਰਫ਼ ਸ਼ਾਂਮਿਲ ਹੋਈ ਬਲਕਿ ਉਸਨੇ  ਉੱਥੇ ਲੱਗੀ   ਆਸਾਰਾਮ ਦੀ ਤਸਵੀਰ ਦੀ ਆਰਤੀ ਵੀ ਉਤਾਰੀ ।
ਕਾਂਗਰਸ ਨੇ ਭਾਜਪਾ ਤੋਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੀ ਪਾਰਟੀ ਨੇਤਾ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਕਿ ਉਹ ਆਸਾਰਾਮ ਦੇ ਕਾਰਿਆਂ ਦਾ  ਸਮਰਥਨ ਕਰਨ ਕਰਦੀ ਹੈ ?  
ਇਸ ਬਾਰੇ ਉਸ਼ਾ ਠਾਕਰ ਨੇ ਕੋਈ ਪ੍ਰਤੀਕਿਰਿਆ ਜਾਹਿਰ ਨਹੀਂ ਕੀਤੀ । ਜਦੋਂ ਪੱਤਰਕਾਰਾਂ ਨੇ ਫੌਨ ਕਰਕੇ ਉਸਦਾ ਪੱਖ  ਜਾਣਨਾ ਚਾਹਿਆ ਤਾਂ ਉਸਨੇ ਕਿਹਾ ਕਿ ਮੈਂ ਮੀਟਿੰਗ ਵਿੱਚ ਰੁੱਝੀ ਹੋਈ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਆਸਾਰਾਮ ਦੀ ਆਰਤੀ ਉਤਾਰੇ ਜਾਣ ਸਬੰਧੀ ਕਿਹਾ ਕਿ ਭਾਜਪਾ ਮਹਿਲਾਵਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ  ਕਹਿੰਦੀ ਕੁਝ ਹੈ  ਅਤੇ ਪਰ ਉਸਦੇ ਨੇਤਾਵਾ ਆਚਰਨ ਕੁਝ ਹੋਰ ਹੈ।

ਖਾਕੀ ਵਰਦੀ ਨੂੰ ਦਾਗਦਾਰ ਕਰਨ ਤੇ ਸੱਭਿਅਕ ਸਮਾਜ ਲਈ ਸਰਮਨਾਕ ਮਾਮਲਾ ਬੇਨਕਾਬ

www.sabblok.blogspot.com


ਡੀ ਐਸ ਪੀ ਵੱਲੋਂ ਦਲਿਤ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸਦੇ ਮਕਾਨ ਦਾ ਇਕਰਾਰਨਾਮਾ ਕਰਵਾਇਆ

ਬਠਿੰਡਾ/4 ਜਨਵਰੀ/ ਬੀ ਐਸ ਭੁੱਲਰ


        ਗਰੀਬ ਔਰਤ ਨੂੰ ਵਸਤਰਹੀਣ ਕਰਕੇ ਥਾਨੇ ’ਚ ਕੁੱਟਣ ਦਾ ਮਾਮਲਾ ਅਜੇ ਤੱਕ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਸਬੰਧੀ ਕੌਮੀ ਕਮਿਸਨ ਦੇ ਵਿਚਾਰ ਅਧੀਨ ਹੀ ਹੈ, ਕਿ ਇਸ ਜਿਲ੍ਹੇ ਦੀ ਮੌੜ ਸਬ ਡਵੀਜਨ ਦੇ ਡੀ ਐਸ ਪੀ ਵੱਲੋਂ ਇੱਕ ਦਲਿਤ ਨੌਜਵਾਨ ਨਾਲ ਕੀਤੀ ਜੱਗੋਂ ਤੇਰਵੀਂ ਦਾ ਇੱਕ ਅਜਿਹਾ ਘਿਨਾਉਣਾ ਮਾਮਲਾ ਬੇਨਕਾਬ ਹੋਇਆ ਹੈ, ਜੋ ਖਾਕੀ ਵਰਦੀ ਨੂੰ ਦਾਗਦਾਰ ਕਰਨ ਤੋਂ ਇਲਾਵਾ ਸੱਭਿਅਕ ਸਮਾਜ ਲਈ ਵੀ ਸਰਮਨਾਕ ਹੈ।

        ਇਸ ਦਰਦਨਾਕ ਕਹਾਣੀ ਦਾ ਪਿਛੋਕੜ ਇਹ ਹੈ ਕਿ ਬਾਲਿਆਂਵਾਲੀ ਦੇ ਵਸਨੀਕ ਇੱਕ ਦਲਿਤ ਜੋੜੇ ਨੇ ਤਪਾ ਮੰਡੀ ਤੋਂ ਦਵਾਈ ਲੈਣ ਲਈ ਜਾਣ ਵਾਸਤੇ ਆਪਣੇ ਹੀ ਪਿੰਡ ਦੇ ਦੋ ਦਲਿਤਾਂ ਦੇ ਮੋਟਰ ਸਾਈਕਲਾਂ ਤੇ ਪਿਛਲੇ ਵਰ੍ਹੇ ਦੀ 21 ਜੂਨ ਨੂੰ ਲਿਫਟ ਲੈ ਲਈ। ਜੇਠੂਕੇ ਪਿੰਡ ਦੇ ਡਰੇਨ ਦੇ ਪੁਲ ਤੋਂ ਥੋੜਾ ਜਿਹਾ ਅੱਗੇ ਰਾਮਪੁਰਾ ਵਾਲੀ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਮੂਹਰੇ ਜਾ ਰਹੇ ਮੋਟਰ ਸਾਈਕਲ ਨੂੰ ਪਿੱਛੇ ਤੋਂ ਫੇਟ ਮਾਰ ਦਿੱਤੀ, ਜਿਸਦੀ ਵਜ੍ਹਾ ਕਾਰਨ ਚਾਲਕ ਕਰਮਜੀਤ ਸਿੰਘ ਅਤੇ ਅਮਨਦੀਪ ਕੌਰ ਜਖਮੀ ਹੋ ਗਏ, ਜਿਹਨਾਂ ਨੂੰ ਪਿੱਛੋਂ ਮੋਟਰ ਸਾਈਕਲ ਤੇ ਆ ਰਹੇ ਉਸਦੇ ਪਤੀ ਕਸਮੀਰ ਸਿੰਘ ਅਤੇ ਜਸਵੀਰ ਸਿੰਘ ਨੇ ਸੰਭਾਲਣਾ ਸੁਰੂ ਕਰ ਦਿੱਤਾ।

        ਇਸੇ ਦੌਰਾਨ ਸਹਾਰਾ ਕਲੱਬ ਦੇ ਵਾ¦ਟੀਅਰਾਂ ਨੇ ਦੋਵਾਂ ਜਖ਼ਮੀਆਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ, ਅਮਨਦੀਪ ਕੌਰ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਾਰਨ ਉਸਨੂੰ ਕਿਸੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ, ਪਰੰਤੂ ਉਹ ਰਸਤੇ ਵਿੱਚ ਹੀ ਦਮ ਤੋੜ ਗਈ। ਮ੍ਰਿਤਕ ਦੇ ਪਤੀ ਕਸਮੀਰ ਸਿੰਘ ਦੇ ਬਿਆਨ ਦੇ ਅਧਾਰ ਤੇ ਥਾਨਾ ਸਦਰ ਰਾਮਪੁਰਾ ਦੀ ਪੁਲਿਸ ਨੇ ਅਗਲੇ ਦਿਨ 22 ਜੂਨ ਨੂੰ ਅਣਪਛਾਤੇ ਟਰੱਕ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 304 ਏ, 279 ਅਤੇ 337 ਅਧੀਨ ਮੁਕੱਦਮਾ ਦਰਜ ਕਰ ਲਿਆ।

        ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਜੀਗਰ ਭਾਈਚਾਰੇ ਨਾਲ ਸਬੰਧਤ ਕਰਮਜੀਤ ਸਿੰਘ ਨੇ ਦੱਸਿਆ ਕਿ ਹਾਕਮ ਧਿਰ ਨਾਲ ਸਬੰਧਤ ਉਸਦੇ ਪਿੰਡ ਦੇ ਕੁਝ ਬਾਰਸੂਖ ਵਿਅਕਤੀ ਪਿਛਲੇ ਕਾਫ਼ੀ ਸਮੇਂ ਤੋਂ ਉਸਤੇ ਇਹ ਦਬਾਅ ਬਣਾਉਂਦੇ ਆ ਰਹੇ ਸਨ, ਕਿ ਮ੍ਰਿਤਕ ਦੀ ਮੌਤ ਬਦਲੇ ਉਹ ਉਹਨਾਂ ਨੂੰ ਇੱਕ ਲੱਖ ਅੱਸੀ ਹਜਾਰ ਰੁਪਏ ਇਸ ਲਈ ਅਦਾ ਕਰੇ ਕਿ ਉਸਨੇ ਘਟਨਾ ਵਾਪਰਨ ਸਮੇਂ ਵਾਅਦਾ ਕੀਤਾ ਸੀ। ਕਰਮਜੀਤ ਦੇ ਦਾਅਵੇ ਅਨੁਸਾਰ ਅਜਿਹਾ ਉ¤ਕਾ ਹੀ ਨਿਰਮੂਲ ਹੈ, ਕਿਉਂਕਿ ਮ੍ਰਿਤਕ ਦੇ ਪਰਿਵਾਰ ਨੇ ਵੀ ਉਸ ਤੋਂ ਕਿਸੇ ਕਿਸਮ ਦੀ ਰਕਮ ਕਦੇ ਵੀ ਨਹੀਂ ਮੰਗੀ।

        ਕਰਮਜੀਤ ਦੇ ਦੋਸ ਅਨੁਸਾਰ ਪਿਛਲੇ ਵਰ੍ਹੇ ਦੀ 26 ਦਸੰਬਰ ਨੂੰ ਉਹ ਆਪਣੇ ਪਿੰਡ ਬਾਲਿਆਂਵਾਲੀ ਦੇ ਬੱਸ ਅੱਡੇ ਤੇ ਖੜਾ ਸੀ, ਕੁਝ ਹੋਰ ਪੁਲਿਸ ਵਾਲਿਆਂ ਸਮੇਤ ਜਦ ਸਵੇਰ ਦੇ ਸਮੇਂ ਡੀ ਐਸ ਪੀ ਮੌੜ ਜਸਪਾਲ ਸਿੰਘ ਔਲਖ ਉਸਨੂੰ ਕਥਿਤ ਤੌਰ ਤੇ ਜਬਰੀ ਚੁੱਕ ਕੇ ਲੈ ਗਿਆ। ਕੁਝ ਸਮਾਂ ਥਾਨਾ ਸਦਰ ਰਾਮਪੁਰਾ ਵਿਖੇ ਮਾਰਕੁੱਟ ਕਰਨ ਉਪਰੰਤ ਉਸਨੂੰ ਪੁਲਿਸ ਚੌਕੀ ਚੌ ਕੇ ਭੇਜ ਦਿੱਤਾ ਪੂਰੇ ਦਿਨ ਉ¤ਥੇ ਰੱਖਣ ਉਪਰੰਤ 30 ਦਸੰਬਰ ਨੂੰ ਉਸਨੂੰ ਥਾਨਾ ਮੌੜ ਵਿਖੇ ਲਿਜਾਇਆ ਗਿਆ। ਕੁਝ ਸਮੇਂ ਬਾਅਦ ਪੁਲਿਸ ਉਸਨੂੰ ਡੀ ਐਸ ਪੀ ਮੌੜ ਦੇ ਦਫ਼ਤਰ ਵਿਖੇ ਲੈ ਗਈ, ਜਿੱਥੇ ਪਹਿਲਾਂ ਤੋਂ ਹੀ ਆਪਣੇ ਪੁੱਤਰ ਰਣਜੀਤ ਸਿੰਘ ਸਮੇਤ ਉਸਦੇ ਪਿੰਡ ਦਾ ਜਗਦੇਵ ਸਿੰਘ, ਸੁਖਜਿੰਦਰ ਸਿੰਘ, ਫੌਜਾ ਸਿੰਘ, ਦਰਸਨ ਸਿੰਘ ਅਤੇ ਰਜਿੰਦਰ ਸਿੰਘ ਮੌਜੂਦ ਸਨ।

        ਕਰਮਜੀਤ ਨੇ ਦੱਸਿਆ ਕਿ ਪੁਲਸੀਆ ਤਸੱਦਦ ਨਾਲ ਬੁਰੀ ਤਰ੍ਹਾਂ ਟੁੱਟ ਚੁੱਕੇ ਨੂੰ ਡੀ ਐਸ ਪੀ ਮੌੜ ਨੇ ਮੌਕੇ ਤੇ ਮੌਜੂਦ ਉਸਦੇ ਪਿੰਡ ਦੇ ਵਸਨੀਕਾਂ ਨੂੰ ਇੱਕ ਲੱਖ ਅੱਸੀ ਹਜਾਰ ਰੁਪਏ ਅਦਾ ਕਰਨ ਲਈ ਦਬਕਾਇਆ। ਏਨੀ ਰਕਮ ਨਾ ਹੋਣ ਦਾ ਵਾਸਤਾ ਪਾਉਣ ਤੇ ਡੀ ਐਸ ਪੀ ਨੇ ਉਸਤੇ ਇਹ ਦਬਾਅ ਪਾਇਆ ਕਿ ਉਹ ਆਪਣੇ ਕਬਜੇ ਹੇਠਲੀ ਦਸ ਮਰਲੇ ਰਿਹਾਇਸੀ ਜਗਾਹ ਉਹਨਾਂ ਦੇ ਨਾਂ ਤਬਦੀਲ ਕਰ ਦੇਵੇ। ਕੋਈ ਚਾਰਾ ਬਾਕੀ ਨਾ ਬਚਣ ਤੇ ਉਸਨੂੰ ਅਜਿਹਾ ਪ੍ਰਵਾਨ ਕਰਨਾ ਪਿਆ, ਨਤੀਜੇ ਵਜੋਂ ਏ ਐਸ ਆਈ ਚਮਨ ਲਾਲ ਤੇ ਉਸਦੇ ਪਿੰਡ ਵਾਲੇ ਉਸਨੂੰ ਰਾਮਪੁਰਾ ਵਿਖੇ ਸਾਮ ਦੇ ਪੰਜ ਕੁ ਵਜੇ ਅਸਟਾਮ ਫਰੋਸ ਧਰਮਪਾਲ ਢੱਡਾ ਦੇ ਦਫਤਰ ਲੈ ਗਏ।

        ਕਰਮਜੀਤ ਨੇ ਦੱਸਿਆ ਕਿ 2 ਹਜਾਰ ਰੁਪਏ ਦੇ ਅਸਟਾਮ ਲੈਣ ਉਪਰੰਤ ਉਸਤੋਂ ਇੱਕ ਅਜਿਹੇ ਇਕਰਾਰਨਾਮੇ ਉਪਰ ਜਬਰੀ ਸਹੀ ਪੁਆ ਲਈ ਕਿ ਉਸਨੇ ਆਪਣੀ ਦਸ ਮਰਲੇ ਜਗਾਹ ਜਗਦੇਵ ਸਿੰਘ ਦੇ ਪੁੱਤਰ ਰਣਜੀਤ ਸਿੰਘ ਨੂੰ ਇੱਕ ਲੱਖ ਸਤੱਤਰ ਹਜਾਰ ਰੁਪਏ ਲੈ ਕੇ ਵੇਚ ਦਿੱਤੀ ਹੈ, ਹਾਲਾਂਕਿ ਉਸਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਸੀ ਦਿੱਤੀ। ਇਸ ਇਕਰਾਰਨਾਮੇ ਉਪਰ ਗਵਾਹਾਂ ਵਜੋਂ ਸਹੀ ਪਾਉਣ ਵਾਲਿਆਂ ਵਿੱਚ ਮਾਲਵਾ ਖੇਤਰ ਨਾਲ ਸਬੰਧਤ ਇੱਕ ਉਘੇ ਅਕਾਲੀ ਆਗੂ ਦਾ ਕਰੀਬੀ ਰਿਸਤੇਦਾਰ ਵੀ ਸਾਮਲ ਹੈ, ਜਿਸਤੋਂ ਇਹ ਸਪਸਟ ਹੋ ਜਾਂਦਾ ਹੈ ਕਿ ਇੱਕ ਗਰੀਬ ਨੂੰ ਘਰੋਂ ਬੇਘਰ ਕਰਨ ਦੇ ਅਮਲ ਵਿੱਚ ਪੁਲਿਸ ਤੇ ਸਿਆਸੀ ਗੱਠਜੋੜ ਦੀ ਸਰਗਰਮ ਭਿਆਲੀ ਹੈ।

        ਆਪਣੇ ਨਾਲ ਹੋਈ ਜੱਗੋਂ ਤੇਰਵੀਂ ਸਬੰਧੀ ਉਚ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ ਭੇਜੀਆਂ ਦਰਖਾਸਤਾਂ ਤੋਂ ਇਲਾਵਾ ਕਰਮਜੀਤ ਨੇ ਉਸਦੀ ਪਤਨੀ ਰਾਜਪਾਲ ਕੌਰ ਉਰਫ ਮਨਜੀਤ ਕੌਰ ਵੱਲੋਂ ਸੀਨੀਅਰ ਪੁਲਿਸ ਅਫ਼ਸਰਾਂ ਤੇ ਮਨੁੱਖੀ ਅਧਿਕਾਰ ਕਮਿਸਨ ਨੂੰ ਫੈਕਸ ਕੀਤੇ ਉਹਨਾਂ ਪੱਤਰਾਂ ਦੀਆਂ ਨਕਲਾਂ ਵੀ ਪੱਤਰਕਾਰਾਂ ਨੂੰ ਤਕਸੀਮ ਕੀਤੀਆਂ, ਬਾਲਿਆਂਵਾਲੀ ਦੇ ਬੱਸ ਅੱਡੇ ਤੋਂ ਚੁੱਕ ਕੇ ਲਿਜਾਣ ਤੋਂ ਇੱਕ ਦਿਨ ਬਾਅਦ ਭਾਵ ਜੋ 27 ਦਸੰਬਰ ਨੂੰ ਭੇਜੇ ਸਨ। ਇਸ ਮੌਕੇ ਉਸ ਨਾਲ ਪਿੰਡ ਬਾਲਿਆਂਵਾਲੀ ਦਾ ਸਾਬਕਾ ਸਰਪੰਚ ਉਹ ਗੁਲਜਾਰ ਸਿੰਘ ਵੀ ਮੌਜੂਦ ਸੀ, ਜਿਸਨੇ ਆਪਣੇ ਲਈ ਖਤਰਾ ਸਹੇੜ ਕੇ ਇਸ ਗਰੀਬ ਦੀ ਬਾਂਹ ਫੜਣ ਦਾ ਹੀਆ ਕੀਤਾ ਹੈ।

        ਪੱਖ ਜਾਣਨ ਲਈ ਜਦ ਡੀ ਐਸ ਪੀ ਮੌੜ ਸ੍ਰੀ ਜਸਪਾਲ ਸਿੰਘ ਔਲਖ ਨਾਲ ਸੰਪਰਕ ਕੀਤਾ ਤਾਂ ਸਮੁੱਚੇ ਘਟਨਾਕ੍ਰਮ ਤੋਂ ਇਨਕਾਰ ਕਰਦਿਆਂ ਉਹਨਾਂ ਕਿਹਾ ਕਿ ਨਾ ਤਾਂ ਕਦੇ ਪੁਲਿਸ ਨੇ ਕਰਮਜੀਤ ਨੂੰ ਚੁੱਕਿਆ ਹੈ ਅਤੇ ਨਾ ਹੀ ਉਸਦੀ ਜਗਾਹ ਦਾ ਇਕਰਾਰਨਾਮਾ ਕਰਵਾਉਣ ਵਿੱਚ ਕਿਸੇ ਕਿਸਮ ਦੀ ਭੂਮਿਕਾ ਅਦਾ ਕੀਤੀ ਹੈ।

ਕਾਗਜ਼ੀ ਕਾਰੇ :: ਅੱਧੀ ਜੀ ਟੀ ਰੋਡ ਦਾ ਮਾਲਕ ਇੱਕ ਕਿਸਾਨ

www.sabblok.blogspot.com
ਜਲੰਧਰ ( ਪੀਐਨਐਨ)  ਮਾਲ ਮਹਿਕਮਾ ਕਿਵੇਂ ਗੰਢਤੁੱਪ ਕਰਕੇ ਜ਼ਮੀਨੀ ਦਾ ਰਿਕਾਰਡ ਬਦਲ ਦਿੰਦਾ ਹੈ ਇਸਦੀ ਮਿਸਾਲ ਜਲੰਧਰ ਦੇ ਪਿੰਡ ਪਰਾਗਪੁਰ ਦੇ ਕਿਸਾਨ ਅਵਤਾਰ ਸਿੰਘ ਨੇ ਬਿਆਨ  ਕੀਤੀ ।
ਕਿਸਾਨ ਅਵਤਾਰ ਸਿੰਘ  ਨੇ ਕਿਹਾ ਕਿ ਜ਼ਮੀਨ ਖੁਰਦ-ਬੁਰਦ ਕਰਨ ਲਈ ਸਰਕਾਰੀ ਰਿਕਾਰਡ  ਵਿੱਚ  ਭੰਨਤੋੜ ਅਤੇ ਨਕਲੀ  ਰਿਕਾਰਡ ਤਿਆਰ ਕੀਤਾ ਹੈ। ਉਹਨਾ  ਕਿਹਾ ਕਿ ਸਾਡੀ ਜ਼ਮੀਨ  ਹਦਬਸਤ ਨੰ। 225, ਖਸਰਾ ਨੰ। 182, ਤੋਂ 194 ਤੱਕ ਕਰਮ  ਸਿੰਘ ਪੁੱਤਰ ਉਜਾਗਰ  ਸਿੰਘ ਜੱਦੀ ਜ਼ਮੀਨ ਦਾ ਮਾਲਕ ਬਾਕੀ ਹਸੇਦਾਰਾਂ ਨਾਲ ਸੀ। ਇਹ ਜ਼ਮੀਨ ਜੀ.ਟੀ. ਰੋਡ ਤੇ ਜਲੰਧਰ ਸ਼ਹਰਿ ਅੰਦਰ ਹੈ। ਇਸ ਜ਼ਮੀਨ ਵਚਿ ਧੋਖਾ ਕਰਕੇ ਰਕਾਰਡ ਦੀ ਬਹੁਤ ਹੀ ਜ਼ਆਿਦਾ ਅਦਲਾ-ਬਦਲੀ ਕੀਤੀ ਹੋਈ ਹੈ। ਜਸਿ ਕਾਰਣ ਅਸੀਂ ਜੀ.ਟੀ.ਰੋਡ ਦੇ ਕੁਝ ਹਸੇ ਦੇ ਮਾਲਕ ਬਣੇ ਹੋਏ ਹਾਂ।                          
ਇਸ ਕਰਕੇ ਹੋਇਆ ਕਿ ਜਲੰਧਰ ਤਹਿਸੀਲ ਵਿਚ ਰਿਕਾਰਡ ਰੂਮ ਕੋਈ 20 ਕੁ ਸਾਲ ਤੋਂ ਲਗਾਤਾਰ ਕਥਿਤ ਘਪਲੇਬਾਜ਼ਾਂ  ਦੇ ਹੱਥ ਹੈ।
ਉਹਨਾਂ ਕਿਹਾ ਕਿ  ਖਸਰਾ ਨੰ. 194 ਜੋ ਜ਼ੀ.ਟੀ.ਰੋਡ ਵੱਲੋਂ 24 ਕਰਮਾ ਚੌੜਾ ਸੀ ਇਸ ਨੂੰ ਕਥਿਤ ਹੇਰਾਫੇਰੀ ਨਾਲ ਬਦਲਕੇ 23 ਕਰਮਾਂ ਕੀਤਾ ਹੋਇਆ ਹੈ। ਰਕਬਾ ਪੂਰਾ ਕਰਨ ਲਈ ਚੜ੍ਹਦੇ ਦੀ ਬਾਹੀ ਜੋ 88 ਕਰਮਾਂ ਸੀ ਬਦਲ ਕੇ 92 ਕਰਮਾਂ ਕੀਤਾ ਹੋਇਆ ਹੈ ਜੋ 4 ਕਰਮਾਂ ਜ਼ੀæਟੀæਰੋਡ ਨੂੰ ਰਗੜਾ ਲਾਇਆ ਗਿਆ ਹੈ।

ਦੂਜਾ  ਖਸਰਾ ਨੰ. 193 ਸਾਲਮ ਜੋ ਜ਼ੀ.ਦਲ ਕੇ 8 ਕਨਾਲ 13 ਮਰਲੇ ਕੀਤਾ ਗਿਆ।
ਸਰਾ ਨੰ. 192 ਜੋ ਜ਼ੀ.ਟੀ.ਰੋਡ ਵਲੋਂ 19 ਕਰਮਾਂ ਸੀ ਬਦਲ ਕੇ 15+7 =22 ਕਰਮਾਂ ਕੀਤਾ ਗਿਆ। ਇਸ ਖਸਰੇ ਵਿਚ 1 ਕਨਾਲ ਜ਼ਮੀਨ ਨੂੰ ਛੁਪਾਇਆ ਗਿਆ। ਇਹਨਾਂ ਦੋਨਾਂ ਖਸਰਿਆਂ ਨੂੰ ਇਸ ਤਰਾਂ ਬਦਲ ਕੇ ਇਹਨਾਂ ਦੋਨਾਂ ਖਸਰਿਆਂ ਦੀ ਜ਼ੀ.ਟੀ.ਰੋਡ ਵਲੋਂ ਚੋੜਾਈ 15+19 = 34 ਕਰਮਾਂ ਸੀ ਜੋ ਬਦਲ ਕੇ 41 ਕਰਮਾਂ ਕੀਤਾ ਗਿਆ।
ਇਹ 7 ਕਰਮਾਂ ਇਹਨਾਂ ਨੰਬਰਾਂ ਵਿਚੋਂ ਕਟੀਆਂ:-
     ਜ਼ੀ.ਟੀ.ਰੋਡ ਵਲੋਂ 1 ਕਰਮ ਖਸਰਾ ਨੰ.194 ਵਿਚੋਂ ਕੱਟੀ
     ਜ਼ੀ.ਟੀ.ਰੋਡ ਵਲੋਂ 6 ਕਰਮਾਂ ਖਸਰਾ ਨੰ.184, 185 ਵਿਚੋਂ ਕੱਟ ਕੇ ਖਸਰਾ ਨੰ. 192 ਅਤੇ 193 ਵਿਚ ਪਾ ਦਿੱਤੀਆਂ ਹਨ।

4) ਖਸਰਾ ਨੰ. 187 ਜੋ ਕਿ ਇਕ ਹੱਲਟੀਆਂ ਬੋਲੀਆਵਾਲ ਜਾਣੀ ਕਿ ਤੌੜ ਸੀ। ਉਸਦਾ ½ ਹਿਸਾ ਕੱਟ ਕਿ ਸਾਡੀ ਚਾਹੀ ਜ਼ਮੀਨ ਵਿਚ ਪਾ ਕਿ 188 ਨੰ. ਇਕਹਲਟੀਆ ਬੋਲੀਆਵਾਲ ਜਾਣੀ ਕਿ ਤੌੜ ਬਣਾਇਆ ਗਿਆ।

5) ਖਸਰਾ ਨੰ.190 ਜੋ 2 ਕਨਾਲ 16 ਮਰਲੇ ਸੀ ਇਸ ਨੂੰ ਬਦਲਕੇ 3 ਕਨਾਲ 16 ਮਰਲੇ  ਕੀਤਾ ਗਿਆ ਹੈ।

6) ਸਾਡੇ ਸਾਰੇ ਖਸਰਿਆਂ ਵਿਚ ਅਦਲਾ-ਬਦਲੀ ਇਸ ਤਰਾਂ ਕੀਤੀ ਕਿ ਸਾਡੀ ਜ਼ਮੀਨ ਵਾਲੇ ਖਸਰਿਆਂ ਦੀਆਂ ਕਰਮਾ ਘੱਟ ਲਿਖ ਕੇ ਪੈਮਾਇਸ਼ ਜ਼ਿਆਦਾ ਲਿਖੀ ਗਈ ਜੋ ਬਹੁਤ ਹੀ ਵੱਡਾ ਫਰਾਡ ਕੀਤਾ ਗਿਆ ਹੈ।

7) ਜੋ ਮਿਤੀ ਫੈਂਸਲਾ 06-07-2009 ਨੂੰ ਤਕਸੀਮ ਕੀਤੀ ਗਈ ਹੈ ਇਹ ਤਕਸੀਮ ਚੋਰ ਰਸਤੇ ਸਾਨੂੰ ਦੱਸੇ ਬਿਨਾ ਕੀਤੀ ਗਈ ਹੈ ਸਾਨੂੰ ਕੋਈ ਰਜਿਸਟਰੀ ਨਹੀਂ ਮਿਲੀ ਅਤੇ ਨਾ ਕੋਈ ਸੁਨੇਹਾ। ਕਿਉਕਿ ਇਸ ਤਕਸੀਮ ਵਿਚ ਸਾਰਾ ਹੀ ਮਾਲ ਮਹਿਕਮਾ ਰਲਿਆ ਚਲਿਆ ਆ ਰਿਹਾ ਸੀ। ਇਸ ਚੋਰੀ ਨੇ ਸਾਬਤ ਹੀ ਕਰ ਦਿਤਾ ਤਹਿਸੀਲ ਵਿਚ ਰਿਕਾਰਡ ਰੂਮ ਚੋਰਾਂ ਦੇ ਹੱਥ ਹੈ। ਇਹ ਜੋ ਮਰਜ਼ੀ ਕਰ ਸਕਦੇ ਹਨ ਅਤੇ ਕੀਤਾ ਵੀ ਗਿਆ ਹੈ ਜੋ ਇਸ ਤਰਾਂ ਹੈ:-
      ਅ) ਖਸਰਾ ਨੰ. 183.2 ਦਾ ਤਤੀਮਾ ਵੱਧ ਕਰਮਾ ਲਿਖ ਕੇ ਧੋਖਾ ਕੀਤਾ ਗਿਆ ਤੇ ਰਕਬਾ ਪੂਰਾ ਕਰਨ ਦੀ ਕੋਸਿਸ਼ ਕੀਤੀ ਗਈ।
      ਬ) ਖਸਰਾ ਨੰ. 184.1 ਅਤੇ 184.2 ਇਹ ਇੰਤਕਾਲ ਉਸ ਜਗਾਹ ਤੋਂ ਕੀਤਾ ਗਿਆ ਜਿਸ ਤੋਂ ਅਸਾਨੀ ਨਾਲ ਚੋਰੀ ਕੀਤੀ ਜਾਵੇ ਅਤੇ ਕੀਤੀ ਵੀ ਗਈ।
      ਚ) ਚੋਰੀ ਕੀਤੀਆਂ ਕਰਮਾਂ ਖਸਰਾ ਨੰ. 187 ਜੋ ਉਤਰ ਵਲੋਂ 11 ਕਰਮਾਂ ਸੀ ਉਸ ਵਿਚ ਚੋਰੀ ਕੀਤੀਆਂ ਕਰਮਾ ਜਮਾਂ ਕਰਕੇ 14 ਕਰਮਾਂ ਕਰ ਦਿਤਾ ਗਿਆ।
      ਦ) ਤਕਸੀਮ ਕੀਤੇ ਹੋਏ ਰਿਕਾਰਡ ਵਿਚ ਵੀ ਬਹੁਤ ਵੱਡੀ ਕੱਟਿੰਗ ਕਰਕੇ ਅਦਲਾ-ਬਦਲੀ ਕਰ ਰਹੇ ਹਨ।

8) ਸਾਨੂੰ ਜ਼ੀæਟੀæਰੋਡ ਦੇ ਮਾਲਕ ਬਣਾਇਆ ਹੈ ਜੋ ਕਿ ਸਾਡੇ ਫਾਇਦੇ ਦੀ ਗੱਲ ਹੈ। ਪਰ ਅਸੀਂ ਦੇਸ਼ ਅਤੇ ਕਨੂੰਨ ਨਾਲ ਧੋਖਾ ਕਰਨ ਵਾਲੇ ਨੂੰ ਸਬਕ ਸਿਖਾਉਣਾ ਚਾਹੁੰਦੇ ਹਾਂ ਕਿਉਕਿ ਉਹ ਦੇਸ਼ ਦੀ ਮਲਕੀਅਤ ਹੈ।

ਰੂਪ ਸਿੰਘ ਪਟਵਾਰੀ ਦੀ ਸਹੀ ਕੀਤੀ ਗਈ ਜਮਾਂਬੰਦੀ ਨੂੰ ਬਦਲਿਆ ਗਿਆ।

ਇਸੇ ਤਰਾਂ ਪੁਰਾਣੇ ਇੰਤਕਾਲਾਂ ਨੂੰ ਕੱਟਿੰਗ ਕਰਕੇ ਬਦਲਿਆ ਗਿਆ।

ਇਕ ਮੁਸਾਫੀ ਵਿਚ ਤੁਸੀ ਸਾਫ ਕੱਟਿੰਗ ਦੇਖ ਸਕਦੇ ਹੋ।
ਇਕ ਮੁਸਾਫੀ ਨਕਲੀ ਤਿਆਰ ਕਰਕੇ ਰਿਕਾਰਡ ਰੂਮ ਵਿਚ ਰੱਖੀ ਹੋਈ ਹੈ।
ਨਕਲੀ ਮੁਸਾਫੀ ਨਾਲ ਹੀ ਛੱਜਰਾ ਨਕਲੀ ਅਮ੍ਰਿਤਸਰ ਤੋਂ ਬਣਾਇਆ ਗਿਆ ਹੈ। ਜਿਸ ਚੋਰ ਇਹ ਸਾਰਾ ਰਿਕਾਰਡ ਬਦਲਿਆ ਉਹ ਚੋਰ ਬਹੁਤ ਦੂਰ ਨਹੀਂ ਉਸਦੇ ਨਾਲ ਹੋਰ ਵੀ ਬਹੁਤ ਨੇ। ਅਸੀਂ ਚਾਹੁੰਦੇ ਹਾਂ ਕਿ ਇਸਦੀ ਜਾਂਚ  ਵਿਜ਼ੀਲੈਂਸ ਬਿਉਰੋ ਜਾਂ ਸੀæਬੀæਆਈ ਤੋਂ ਕਰਵਾਈ ਜਾਵੇ ਕਿਉਕਿ ਇਸ ਵਿਚ ਬਹੁਤ ਵੱਡੇ ਅਧਿਕਾਰੀ ਸ਼ਾਮਿਲ ਹਨ ਉਹ ਅਸੀਂ ਮੌਕੇ ਤੇ ਹੀ ਜਾਂਚ ਅਧਿਕਾਰੀ ਨੂੰ ਸਾਰੀ ਜਾਂਣਕਾਰੀ ਦੇਵਾਂਗੇ। ਕਿਉਂਕਿ ਇਸ ਵਿਚ ਮਾਲ ਮਹਿਕਮਾ ਅਤੇ ਉਚ ਅਹੁਦੇ ਦੇ ਅਧਿਕਾਰੀ ਵੀ ਸ਼ਾਮਿਲ ਹਨ।

ਉਪਰੋਕਤ ਸਬੰਦੀ ਸਾਰੇ ਸਬੂਤ ਅਤੇ ਦਸਤਾਵੇਜ਼ ਸਾਡੇ ਕੋਲ ਮੋਜੂਦ ਹਨ ਅਸੀਂ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਸਕਦੇ ਹਾਂ ਜੋ ਕਿ ਅਸੀਂ ਜੀ.ਟੀ. ਰੋਡ ਦੇ ਮਾਲਕ ਹਾਂ।

ਕਿਸਾਨਾ ਨੂੰ ਡੇਢ ਲੱਖ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣਗੇ : ਸੁਖਬੀਰ ਸਿੰਘ ਬਾਦਲ

www.sabblok.blogspot.com

ਸੁਣੀਆ ਪਿੰਡ ਵਾਸੀਆ ਦੀਆ ਮੁਸ਼ਿਕਲਾਂ, ਕੀਤਾ ਮੌਕੇ ਤੇ ਹੱਲ

ਰਾਮਾਂ ਮੰਡੀ/ਬਠਿੰਡਾ--ਆਉਦੇ ਇੱਕ ਮਹੀਨੇ ਦੇ ਅੰਦਰ ਪਿੰਡ ਦੇ ਕਿਸਾਨਾ ਨੂੰ ਡੇਢ ਲੱਖ ਦੇ ਕਰੀਬ ਟਿਉਬੈੱਲ ਦੇ ਲਈ ਮੋਟਰਾਂ ਦੇ ਕੁਨੈਕਸ਼ਨ ਜਾਰੀ ਕੀਤੇ ਜਾਣਗੇ। ਇਨ੍ਹਾ ਗੱਲਾ ਦਾ ਪ੍ਰਗਟਾਵਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਮਾ ਮੰਡੀ ਦੇ ਨਜ਼ਦੀਕੀ ਪਿੰਡ ਰਾਮਾਂ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੇ, ਇਸ ਮੌਕੇ ਉਨਾ ਨੇ ਬੋਲਦਿਆਂ ਕਿਹਾਂ ਕਿ ਪਿੰਡ ਦੇ ਵਿਕਾਸ ਵਿਚ ਕੋਈ ਕਮੀ ਨਹੀ ਰਹਿਣ ਦਿਆਗੇ। ਇਸ ਮੋਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਨਿਵਾਸੀਆ ਦੀਆਂ ਸੰਗਤ ਦਰਸਨ ਦੌਰਾਨ ਸਮੱਸਿਆਵਾਂ ਸੁਣੀਆ ਅਤੇ ਸੰਬੰਧਤ ਮਹਿਕਮੇ ਦੇ ਅਧਿਕਾਰੀਆ ਨੂੰ ਸਖਤ 

ਹਦਾਇਤਾ ਦੇ ਕੇ ਮੌਕੇ ਤੇ ਹੱਲ ਕਰਵਾਇਆ। ਇਸ ਮੌਕੇ ਉਨਾ ਨੇ ਪਿੰਡ ਦੇ ਲਈ ਖੇਡ ਸਟੇਡੀਅਮ, ਪਿੰਡ ਵਿਚ ਸਰਕਾਰੀ ਸਕੂਲ ਬਣਾਉਣ ਅਤੇ ਪਿੰਡ ਦੇ ਮੋਘਿਆਂ ਲਈ 10 ਮੋਟਰਾਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਉਨਾ ਦੇ ਨਾਲ ਹਲਕਾ ਇੰਚਾਰਜ ਬਲਵੀਰ ਸਿੰਘ ਸਿੱਧੂ , ਕਮਲ ਕਿਸ਼ੋਰ ਯਾਦਵ ਡੀ ਸੀ ਬਠਿੰਡਾ, ਗੁਰਪ੍ਰੀਤ ਸਿੰਘ ਭੁੱਲਰ ਐਸ ਐਸ ਪੀ ਬਠਿੰਡਾ, ਸਇਅਮ ਅਗਰਵਾਲ ਐਸ ਡੀ ਐਮ, ਅਵਤਾਰ ਸਿੰਘ ਮੱਕੜ ਤਹਿਸੀਲਦਾਰ, ਸੁਖਦੇਵ ਸਿੰਘ ਕਾਰਜ ਸਾਧਕ ਅਫਸਰ ਰਾਮਾ, ਵਿਸਵਦੀਪ ਸਿੰਘ ਸਿੱਧੂ ਕੋਮੀ ਯੂਥ ਆਗੂ, ਮਨਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਸੁਰਿੰਦਰ ਗਰਗ ਕਾਰਜਸਾਧਕ ਅਫਸਰ, ਗੁਰਚੇਤ ਸਿੰਘ ਸਿੱਧੂ, ਹਰਬੰਸ ਗਿੱਲ, ਸ਼ੇਰ ਸਿੰਘ ਸੇਖੂ ਜਿਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਅਮਨਦੀਪ ਸਿੰਘ ਸੇਖੂ, ਬਿੰਦਰ ਸਿੰਘ ਸਾਬਕਾ ਸਰਪੰਚ ਸੇਖੂ, ਵਿਜੇਪਾਲ ਕੋਸਲਰ, ਸੁਰਜੀਤ ਸਿੰਘ ਸਰਪੰਚ ਰਾਮਸਰਾਂ, ਹਰਬੰਸ ਸਿੰਘ ਮੋਗੜੀ ਰਾਮਸਰਾ, ਗੁਰਪ੍ਰੀਤ ਮਾਨਸਾਹੀਆ ਕੋਸਲਰ, ਗੁਰਵਿੰਦਰ ਸਿੰਘ ਨਿਜੀ ਸਹਾਇਕ, ਗੁਰਬਾਜ ਸਿੰਘ ਸੁੱਖਲੱਧੀ, ਹਰਬੰਸ ਸਿੰਘ ਸੁੱਖਲੱਧੀ, ਠੇਕੇਦਾਰ ਰਣਜੀਤ ਸਿੰਘ ਚੱਕ, ਡਾ ਗੁਰਜੰਟ ਸਿੰਘ ਚੱਕ, ਪਰਮਜੀਤ ਸਿੰਘ ਮਾਨਸਾਹੀਆ, ਕੋਰ ਸਿੰਘ ਸਿੱਧੂ, ਗੁਰਜੀਵਨ ਸਿੰਘ ਸਰਪੰਚ ਗਾਟਵਾਲੀ, ਜਗਦੇਵ ਸਿੰਘ ਸਰਪੰਚ ਜੱਜਲ, ਬਲਕਰਨ ਸਿੰਘ ਪੱਕ, ਜਗਤਾਰ ਸਿੰਘ ਪੰਚ ਪੱਕਾ, ਕੁਲਵੰਤ ਸਿੰਘ ਸਰਪੰਚ ਸੇਖੂ, ਯੋਧ ਸਿੰਘ ਸਰਪੰਚ ਪੱਕਾ, ਬਿੰਦਰ ਸਿੰਘ ਪੱਕਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਕਿਸਾਨ ਪੱਖੀ ਨੀਤੀ ਦੀ ਲੋੜ-ਬਾਦਲ

www.sabblok.blogspot.com


ਬਾਇਓਮਾਸ ਪ੍ਰਾਜੈਕਟ ਵਿਕਸਤ ਕਰਨ ਲਈ ਕੌਮੀ ਏਜੰਸੀਆਂ ਤੋਂ ਤਕਨੀਕੀ ਸਹਿਯੋਗ ਦੀ ਮੰਗ 
ਚੰਡੀਗੜ੍ਹ,  ਜਨਵਰੀ-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਭਰ ਵਿਚ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਛੇਤੀ ਹੀ ਆਰਥਿਕ ਤੌਰ 'ਤੇ ਹੰਢਣਸਾਰ ਅਤੇ ਕਿਸਾਨ ਪੱਖੀ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਇੱਕ ਪਾਸੇ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਦੀ ਸਮੱਸਿਆ ਨਾਲ ਨਿਪਟਿਆ ਜਾ ਸਕੇ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਪਰਾਲੀ ਵੇਚ ਕੇ ਚੰਗੀ ਆਮਦਨ ਹੋ ਸਕੇ | ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਾਸਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਂਝੇ ਤੌਰ 'ਤੇ ਪਰਾਲੀ ਦੇ ਨਿਪਟਾਰੇ ਅਤੇ ਇਸ ਦੀ ਵਰਤੋਂ ਲਈ ਨੀਤੀ ਬਣਾਉਣ ਲਈ ਵਿਚਾਰ ਵਟਾਂਦਰਾ ਕਰਨ ਲਈ ਬੁਲਾਈ ਦੋ ਦਿਨਾ ਕਾਨਫਰੰਸ ਨੂੰ ਸੰਬੋਧਨ ਕਰਦਿਆ ਸ: ਬਾਦਲ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਪਰਾਲੀ ਸਮੇਤ ਵੱਡੇ ਪੱਧਰ 'ਤੇ ਬਾਇਓਮਾਸ ਪੈਦਾ ਹੁੰਦਾ ਹੈ ਜਿਸ ਦੀ ਰਾਜ ਵਿਚ ਬਿਜਲੀ ਪੈਦਾ ਕਰਨ ਲਈ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕਦੀ ਹੈ |
ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਹ ਮਾਮਲਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਤੇ ਵਾਤਾਵਰਣ ਅਤੇ ਜੰਗਲਾਤ ਦੇ ਕੇਂਦਰੀ ਮੰਤਰੀਆਂ ਕੋਲ ਉਠਾਉਣਗੇ | ਮੁੱਖ ਮੰਤਰੀ ਨੇ ਬਾਅਦ ਵਿਚ ਦੁਪਹਿਰ ਦੇ ਸੈਸ਼ਨ ਦੌਰਾਨ ਉਦਯੋਗਪਤੀਆਂ ਅਤੇ ਇਸ ਸਮੱਸਿਆ ਦੇ ਹੋਰਨਾਂ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤਾ | ਮੁੱਖ ਮੰਤਰੀ ਨੇ ਟਰਾਈ, ਆਈ. ਆਈ. ਟੀ, ਡੀ. ਵੀ. ਟੀ. ਅਤੇ ਸ: ਸਰਵਣ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਰਿਨਿਊਏਬਲ ਐਨਰਜੀ, ਕਪੂਰਥਲਾ ਵਰਗੀਆਂ ਰਾਸ਼ਟਰੀ ਏਜੰਸੀਆਂ ਕੋਲੋਂ ਪੇਡਾ ਅਤੇ ਪੀ.ਐਸ.ਐਸ.ਪੀ.ਸੀ. ਨਾਲ ਸਾਂਝੇ ਤੌਰ 'ਤੇ ਬਾਇਓਮਾਸ ਪ੍ਰਾਜੈਕਟ ਵਿਕਸਤ ਕਰਨ ਲਈ ਤਕਨੀਕੀ ਸਹਿਯੋਗ ਦੀ ਵੀ ਮੰਗ ਕੀਤੀ ਹੈ | ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਨੇ ਸ. ਬਾਦਲ ਵੱਲੋਂ ਝੋਨੇ ਦੀ ਪਰਾਲੀ ਦੀ ਚੰਗੀ ਤਰ੍ਹਾਂ ਵਰਤੋਂ ਅਤੇ ਢੁੱਕਵੇਂ ਪ੍ਰਬੰਧਾਂ ਲਈ ਕਿਸਾਨਾਂ ਪੱਖੀ ਇੱਕ ਨੀਤੀ ਤਿਆਰ ਕਰਨ ਲਈ ਰੱਖੇ ਗਏ ਵਿਚਾਰਾਂ 'ਤੇ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ | ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਸਕੱਤਰ ਸ੍ਰੀਮਤੀ ਸੀਮਾ ਜੈਨ ਨੇ ਪੰਜਾਬ ਵਿੱਚ ਪਰਾਲੀ ਦੇ ਪ੍ਰਬੰਧਨ ਅਤੇ ਵਰਤੋਂ ਲਈ ਨੀਤੀ ਖਰੜੇ ਦੀ ਪੇਸ਼ਕਾਰੀ ਕੀਤੀ | ਇਸੇ ਦੌਰਾਨ ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੇ ਡਾਇਰੈਕਟਰ ਡਾ. ਸੁਰਿੰਦਰ ਕੁਮਾਰ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦੇ ਸ੍ਰੀ ਤਰੁਣ ਦਰਬਾਰੀ, ਭਾਰਤੀ ਖੇਤੀ ਖੋਜ ਕੇਂਦਰ ਦੇ ਪੋ੍ਰਫ਼ੈਸਰ ਡਾ. ਹਿਮਾਂਸ਼ੂ ਪਾਠਕ, ਡਾਇਰੈਕਟਰ ਡੀ.ਵੀ.ਟੀ.ਆਈ.ਸੀ.ਟੀ. ਊਰਜਾ ਕੇਂਦਰ ਮੁੰਬਈ ਡਾ. ਅਰਵਿੰਦਰ ਲਾਲੀ, ਆਈ.ਆਈ.ਟੀ. ਰੂਪਨਗਰ ਡਾ. ਸੁਧਾਕਰ, ਡਾਇਰੈਕਟਰ ਸਰਦਾਰ ਸਰਵਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਰਿਨਿਊਏਬਲ ਐਨਰਜੀ, ਕਪੂਰਥਲਾ ਡਾ. ਵਾਈ.ਕੇ.ਯਾਦਵ, ਡਾਇਰੈਕਟਰ ਥਾਪਰ ਸੈਂਟਰ ਫ਼ਾਰ ਇੰਡਸਟਰੀਅਲ ਰਿਸਰਚ ਐਾਡ ਡਿਵੈਲਪਮੈਂਟ, ਯਮੁਨਾਨਗਰ ਡਾ. ਆਰ.ਵਰਧਨ, ਡਾ. ਪੀ. ਰਮਨ ਤੇ ਡਾ. ਰੀਨਾ ਸਿੰਘ, ਏਰੀਆ ਕਨਵੀਨਰ ਟੇਰੀ ਆਦਿ ਮਾਹਿਰਾਂ ਨੇ ਵੀ ਆਪਣੇ ਵਿਚਾਰ ਰੱਖੇ | ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਡਾ. ਐਸ.ਪੀ. ਸਿੰਘ ਨੇ ਵੀ ਬਾਇਓਮਾਸ ਦੀ ਵਿਗਿਆਨਕ ਤਰੀਕੇ ਨਾਲ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ |


ਹਲਕਾ ਦਾਖਾ 'ਚ ਨਸ਼ਾ ਵਿਰੋਧੀ ਰੈਲੀ ਇਤਿਹਾਸਕ ਹੋਵੇਗੀ-ਇਯਾਲੀ

www.sabblok.blogspot.com

ਹੰਬੜਾਂ,  ਜਨਵਰੀ -ਹਲਕਾ ਦਾਖਾ 'ਚ 6 ਜਨਵਰੀ ਮੰਡੀ ਮੁੱਲਾਂਪੁਰ ਦਾਖਾ 'ਚ ਹੋਣ ਵਾਲੀ ਨਸ਼ਾ ਵਿਰੋਧੀ ਰੈਲੀ ਇਤਿਹਾਸਕ ਹੋਵੇਗੀ, ਜਿਸ 'ਚ ਨੌਜਵਾਨ ਵਰਗ ਨੂੰ ਸਮੈਕ ਵਰਗੇ ਜ਼ਹਿਰ ਤੋਂ ਜਾਣੂ ਕਰਵਾ ਕੇ ਹਲਕੇ 'ਚੋਂ ਇਨ੍ਹਾਂ ਨਸ਼ਿਆਂ ਦਾ ਸਫ਼ਾਇਆ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਆਲੀਵਾਲ ਵਿਖੇ ਸਰਪੰਚ ਪ੍ਰਗਟ ਸਿੰਘ ਆਲੀਵਾਲ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਮੱਲ੍ਹਾ ਨੇ ਹਲਕਾ ਦਾਖਾ 'ਚ ਸਮੈਕ ਵਰਗੇ ਖਤਰਨਾਕ ਨਸ਼ੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੀ ਰੈਲੀ ਲਈ ਵਿਧਾਇਕ ਇਯਾਲੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੌਜਵਾਨ ਵਰਗ ਨੂੰ ਇਸ ਲਹਿਰ ਦਾ ਹਿੱਸਾ ਬਣਨ ਲਈ ਵੱਡੀ ਗਿਣਤੀ 'ਚ 6 ਜਨਵਰੀ ਨੂੰ ਮੁੱਲਾਂਪੁਰ ਦਾਖਾ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ ਰਾਮ ਆਸਰਾ ਸਿੰਘ ਚੱਕ, ਬਲਵੰਤ ਸਿੰਘ ਝੱਜ, ਹਰਜਿੰਦਰ ਸਿੰਘ ਖੈਹਿਰਾ ਵਲੀਪੁਰ, ਗੁਰਦੀਪ ਸਿੰਘ ਭੰਗੂ, ਸਰਪੰਚ ਪ੍ਰਗਟ ਸਿੰਘ ਆਲੀਵਾਲ, ਮਨਜਿੰਦਰ ਸਿੰਘ ਬਿੰਦਾ ਭੁਮਾਲ, ਸੁਖਦੇਵ ਸਿੰਘ ਤੂਰ ਹੰਬੜਾਂ, ਨੰਬਰਦਾਰ ਹਰਦੇਵ ਸਿੰਘ ਦੇਬੀ, ਸਰਪੰਚ ਸ਼ੇਰ ਸਿੰਘ ਪੁੜੈਣ, ਸਰਪੰਚ ਅਰਜਨ ਸਿੰਘ ਮਹਿਮੀ, ਸਰਪੰਚ ਪਰਮਜੀਤ ਸਿੰਘ ਵਲੀਪੁਰ ਕਲਾਂ, ਸਰਪੰਚ ਪਰਵਿੰਦਰ ਸਿੰਘ ਨੇਤਾ, ਜਗਦੇਵ ਸਿੰਘ ਗਿੱਲ ਰਾਣਕੇ, ਪੰਚ ਜਗਦੀਪ ਸਿੰਘ ਸੋਨੂੰ ਪੁੜੈਣ ਆਦਿ ਵੀ ਮੌਜੂਦ ਸਨ |


ਸੁਖਬੀਰ ਵੱਲੋਂ ਐਨ. ਆਰ. ਆਈ. ਸੰਮੇਲਨ ਦੇ ਪ੍ਰਬੰਧਾਂ ਦਾ ਜਾਇਜ਼ਾ

www.sabblok.blogspot.com

ਜਲੰਧਰ,  ਜਨਵਰੀ - ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਜਲੰਧਰ ਵਿਖੇ 10 ਅਤੇ 11 ਜਨਵਰੀ ਨੂੰ ਕਰਵਾਇਆ ਜਾ ਰਿਹਾ ਦੋ ਦਿਨਾਂ ਪ੍ਰਵਾਸੀ ਭਾਰਤੀ ਸੰਮੇਲਨ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਵਸੇ ਪੰਜਾਬੀਆਂ ਨਾਲ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ | ਉਪ ਮੁੱਖ ਮੰਤਰੀ ਅੱਜ ਐਨ. ਆਰ. ਆਈ. ਮਾਮਲਿਆਂ ਬਾਰੇ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨਾਲ ਬਾਠ ਕੈਸਲ ਵਿਖੇ 11 ਜਨਵਰੀ ਨੂੰ ਹੋਣ ਵਾਲੇ ਐਨ. ਆਰ. ਆਈ. ਸੰਮੇਲਨ ਦੇ ਦੂਜੇ ਦਿਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ | ਇਸ ਮੌਕੇ ਸ: ਮਜੀਠੀਆ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਸ਼ਵ ਦੇ ਪੰਜਾਂ ਮਹਾਂਦੀਪਾਂ ਦੇ 19 ਮੁਲਕਾਂ 'ਚੋਂ 438 ਡੈਲੀਗੇਟਾਂ ਨੇ ਇਸ ਸੰਮੇਲਨ ਵਿਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਐਨ. ਆਰ. ਆਈ. ਮੀਡੀਆ ਦੇ 145 ਪ੍ਰਤੀਨਿਧਾਂ ਨੂੰ ਵੀ ਇਸ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜੇ ਗਏ ਹਨ | ਸ: ਮਜੀਠੀਆ ਨੇ ਦੱਸਿਆ ਕਿ 10 ਜਨਵਰੀ ਨੂੰ ਸੰਮੇਲਨ ਦੇ ਪਹਿਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੇ ਦਿਨ ਡੈਲੀਗੇਟ ਇਜਲਾਸ ਹੋਵੇਗਾ ਜਦਕਿ ਦੂਸਰੇ ਦਿਨ ਖੁੱਲ੍ਹਾ ਇਜਲਾਸ ਹੋਵੇਗਾ | ਇਸ ਮੌਕੇ ਵਿਧਾਇਕ ਸ: ਪ੍ਰਗਟ ਸਿੰਘ, ਸ੍ਰੀ ਅਸ਼ੋਕ ਗੁਪਤਾ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਅਮਰਪਾਲ ਸਿੰਘ ਡਾਇਰੈਕਟਰ ਐਨ ਆਰ ਆਈ ਮਾਮਲੇ, ਸ੍ਰੀ ਵੀ ਪ੍ਰਸਾਦ ਕਮਿਸ਼ਨਰ ਐਨ. ਆਰ. ਆਈ. ਮਾਮਲੇ, ਮੇਅਰ ਸੁਨੀਲ ਜੋਤੀ, ਆਈ. ਜੀ. ਜਲੰਧਰ ਰੇਂਜ ਬਲਵੀਰ ਕੁਮਾਰ ਬਾਵਾ, ਡੀ. ਆਈ. ਜੀ. ਗੁਰਿੰਦਰ ਸਿੰਘ ਢਿੱਲੋਂ, ਵਰੁਣ ਰੂਜਮ ਡਿਪਟੀ ਕਮਿਸ਼ਨਰ ਜਲੰਧਰ, ਰਾਹੁਲ ਐਸ ਡਿਪਟੀ ਕਮਿਸ਼ਨਰ ਪੁਲਿਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ |

ਇਰਾਕ 'ਚ ਅਲਕਾਇਦਾ ਦੇ ਨਾਲ ਲੜਾਈ 'ਚ 100 ਤੋਂ ਜਿਆਦਾ ਲੋਕਾਂ ਦੀ ਹੋਈ ਮੌਤ

www.sabblok.blogspot.com
ਰਮਾਦੀ, 4 ਜਨਵਰੀ (ਏਜੰਸੀ)- ਇਰਾਕ ਦੇ ਅੰਬਾਰ ਸੂਬੇ ਦੇ ਦੋ ਸ਼ਹਿਰਾਂ ਦੇ ਇਲਾਕਿਆਂ 'ਚ ਪੁਲਿਸ ਅਤੇ ਕਬੀਲਿਆਂ ਦੇ ਅਲਕਾਇਦਾ ਨਾਲ ਸਬੰਧਤ ਅੱਤਵਾਦੀਆਂ ਦੇ ਨਾਲ ਹੋਈ ਲੜਾਈ 'ਚ 100 ਤੋਂ ਜਿਆਦਾ ਲੋਕ ਮਾਰੇ ਗਏ ਹਨ। ਰਾਜਧਾਨੀ ਬਗਦਾਦ ਦੇ ਪੱਛਮ 'ਚ ਸਥਿਤ ਰਮਾਦੀ ਅਤੇ ਫਾਲੂਜਾ ਦੇ ਹਿਸਿਆਂ 'ਤੇ ਕਈ ਦਿਨਾਂ ਤੋਂ ਅੱਤਵਾਦੀਆਂ ਨੇ ਕਬਜ਼ਾ ਕਰ ਰੱਖਿਆ ਸੀ। ਰਮਾਦੀ ਖੇਤਰ 'ਚ ਲੜਾਈ ਸੋਮਵਾਰ ਨੂੰ ਸ਼ੁਰੂ ਹੋਈ ਜਦੋਂ ਸੁਰੱਖਿਆ ਬਲਾਂ ਨੇ ਉਸ ਸਰਕਾਰ ਵਿਰੋਧੀ ਕੈਂਪਾਂ ਨੂੰ ਹਟਾ ਦਿੱਤਾ। ਇਨਾਂ ਕੈਂਪਾਂ ਦੀ ਸਥਾਪਨਾ 2012 ਦੇ ਅੰਤ 'ਚ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਝੜਪ ਵਿਚ 32 ਨਾਗਰਿਕਾਂ ਸਮੇਤ 71 ਅੱਤਵਾਦੀ ਮਾਰੇ ਗਏ।

ਬਾਬਾ ਰਾਮਦੇਵ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ

www.sabblok.blogspot.com
ਨਵੀਂ ਦਿੱਲੀ, 4 ਜਨਵਰੀ (ਏਜੰਸੀ)- ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਹੈ ਕਿ ਕਾਂਗਰਸ ਦੀ ਗਲਤ ਨੀਤੀਆਂ ਕਾਰਨ ਮਹਿੰਗਾਈ ਵਧੀ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਦੇਸ਼ ਨੂੰ ਅੱਜ ਵੀ ਆਰਥਿਕ ਅਜ਼ਾਦੀ ਨਹੀਂ ਮਿਲੀ ਹੈ। ਦੇਸ਼ ਦੇ ਵਜ਼ੀਰ ਨੂੰ ਨਹੀਂ ਦਿਖਦਾ ਤਾਂ ਫਕੀਰ ਨੂੰ ਹੱਲ ਦੇਣਾ ਪੈਂਦਾ ਹੈ। ਰਾਮਦੇਵ ਨੇ ਕਾਂਗਰਸ ਦੀ ਆਰਥਿਕ ਨੀਤੀਆਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਦੇਸ਼ 'ਚ ਆਰਥਿਕ ਤਾਨਾਸ਼ਾਹੀ ਕਾਇਮ ਹੈ, 20 ਰੁਪਏ ਦਾ ਪਟਰੋਲ 250 ਰੁਪਏ 'ਚ ਮਿਲ ਰਿਹਾ ਹੈ। 250 ਦਾ ਸਿਲੰਡਰ 1200 ਰੁਪਏ 'ਚ ਮਿਲ ਰਿਹਾ ਹੈ। ਕਾਂਗਰਸ ਦੀ ਆਰਥਿਕ ਨੀਤੀਆਂ ਨੇ ਜਨਾਜ਼ਾ ਕੱਢ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਸਾਰੇ ਟੈਕਸ ਖਤਮ ਹੋਣੇ ਚਾਹੀਦੇ ਹਨ, ਪੂਰੇ ਦੇਸ਼ 'ਚ ਸਿੰਗਲ ਟੈਕਸ ਵਿਵਸਥਾ ਲਾਗੂ ਹੋਣੀ ਚਾਹੀਦੀ ਹੈ। ਵੱਡੀ ਕਰੰਸੀ ਵਾਪਸ ਲੈਣ ਦੀ ਜਰੂਰਤ ਹੈ। ਆਰਥਿਕ ਨੀਤੀਆਂ 'ਚ ਸੁਧਾਰ ਹੋਣ ਨਾਲ ਵਸਤਾਂ ਅੱਧੀਆਂ ਕੀਮਤਾਂ 'ਤੇ ਹੋਣਗੀਆਂ। ਟੈਕਸ ਜਿਆਦਾ ਹੁੰਦਾ ਹੈ ਤਾਂ ਜਨਤਾ ਗਰੀਬ ਹੋ ਜਾਂਦੀ ਹੈ। ਉਨ੍ਹਾਂ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਕਿ ਮੋਦੀ ਨੂੰ ਮੁੱਦਿਆਂ 'ਤੇ ਸਮਰਥਨ ਦਿੰਦੇ ਹਾਂ ਜੇ ਉਹ ਕਾਲੇ ਧਨ 'ਤੇ ਨੀਤੀ ਬਣਾਉਣ ਤਾਂ ਉਨ੍ਹਾਂ ਦਾ ਸਮਰਥਨ ਕਰਨਗੇ।

ਸੰਘਣੀ ਧੁੰਦ ਨੇ ਮੁਸ਼ਕਿਲਾਂ ਵਧਾਈਆਂ -ਸੜਕੀ ਤੇ ਰੇਲ ਆਵਾਜਾਈ ਪ੍ਰਭਾਵਿਤ

www.sabblok.blogspot.com
ਚੰਡੀਗੜ੍ਹ 4 ਜਨਵਰੀ (ਏਜੰਸੀ)-ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਜਿਆਦਾਤਰ ਖੇਤਰਾਂ ਵਿਚ ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਸੇਵਾਵਾਂ ਉਪਰ ਅਸਰ ਪਿਆ ਜਦ ਕਿ ਤਾਪਮਾਨ ਸਧਾਰਨ ਤਾਪਮਾਨ ਨਾਲੋਂ 6 ਡਿਗਰੀ ਘੱਟ ਰਿਹਾ। ਠੰਡ ਕਾਰਨ ਹਰਿਆਣਾ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ। ਮੌਸਮ ਵਿਭਾਗ ਅਨੁਸਾਰ ਧੁੰਦ ਕਾਰਨ ਖਿੱਤੇ ਵਿਚ ਕੇਵਲ 500 ਮੀਟਰ ਤੱਕ ਨਜਰ ਆਉਂਦਾ ਸੀ। ਪੰਜਾਬ ਵਿਚ ਲੰਘੀ ਰਾਤ ਠੰਡ ਦਾ ਜੋਰ ਰਿਹਾ ਤੇ ਸਭ ਤੋਂ ਘਟ ਤਾਪਮਾਨ ਆਦਮਪੁਰ ਵਿਚ 0.6 ਡਿਗਰੀ ਦਰਜ ਹੋਇਆ ਜਦ ਕਿ ਅੰਮ੍ਰਿਤਸਰ ਵਿਚ 1.4 ਡਿਗਰੀ ਸੈਲਸੀਅਸ ਰਿਹਾ ਜੋ ਸਧਾਰਨ ਨਾਲੋਂ 2 ਡਿਗਰੀ ਘੱਟ ਹੈ। ਪਟਿਆਲਾ ਵਿਚ ਘੱਟੋ ਘੱਟ ਤਾਪਮਾਨ 5.5 ਡਿਗਰੀ ਜਦ ਕਿ ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਦੌਰਾਨ ਖਿੱਤੇ ਵਿਚ ਧੁੰਦ ਵਾਲੀ ਸਥਿੱਤੀ ਹੀ ਰਹੇਗੀ ਤੇ ਰਾਤ ਦਾ ਤਾਪਮਾਨ ਹੋਰ ਘਟੇਗਾ।

600 ਤੋਂ ਜ਼ਿਆਦਾ ਅਧਿਆਪਕ ਹੋ ਸਕਦੇ ਨੇ ਮੁਅੱਤਲ ਜਾਂ ਬਰਖਾਸਤ : ਸਿੱਖਿਆ ਮੰਤਰੀ

www.sabblok.blogspot.com


'10ਵੀਂ-12ਵੀਂ ਦੀ ਡੇਟਸ਼ੀਟ ਵੀ ਪੈ ਸਕਦੀ ਏ ਬਦਲਣੀ'
ਬਠਿੰਡਾ, (ਬਲਵਿੰਦਰ)- ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਗਲਤ ਢੰਗ ਨਾਲ ਤਰੱਕੀਆਂ ਲੈਣ ਵਾਲੇ ਅਧਿਆਪਕਾਂ ਦੀ ਗਿਣਤੀ 600 ਤੋਂ ਜ਼ਿਆਦਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਘੇਰੇ ਵਿਚ ਨਾਨ-ਟੀਚਿੰਗ ਸਟਾਫ ਤੇ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਕੀਤੇ ਜਾਣਗੇ। ਭਾਵੇਂ ਇਸ ਮਾਮਲੇ ਵਿਚ ਹਮਦਰਦੀ ਵਰਤੀ ਜਾਵੇਗੀ ਪਰ ਜੇਕਰ ਹੱਦ ਤੋਂ ਵੱਧ ਊਣਤਾਈਆਂ ਪਾਈਆਂ ਗਈਆਂ ਤਾਂ ਅਧਿਆਪਕਾਂ ਨੂੰ ਮੁਅੱਤਲ ਜਾਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪਹਿਲਾਂ 200 ਲੈਕਚਾਰਾਰਾਂ ਦੀ ਇੰਟਰਵਿਊ ਲਈ ਗਈ ਸੀ, ਜਿਨ੍ਹਾਂ 'ਚੋਂ 65 ਨੂੰ ਤੁਰੰਤ ਬਰਖਾਸਤ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਸਨ। ਉਨ੍ਹਾਂ ਕਿਹਾ ਕਿ ਭਾਵੇਂ 10ਵੀਂ ਅਤੇ 12ਵੀਂ ਦੀਆਂ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਦਾ ਐਲਾਨ 1 ਤੋਂ 22 ਅਪ੍ਰੈਲ ਤੱਕ ਹੋ ਚੁੱਕਾ ਹੈ ਪਰ ਹੋ ਸਕਦਾ ਹੈ ਕਿ ਇਹ ਪ੍ਰੀਖਿਆਵਾਂ ਅਪ੍ਰੈਲ ਦੀ ਬਜਾਏ ਮਾਰਚ ਜਾਂ ਮਈ ਵਿਚ ਕਰਵਾਈਆਂ ਜਾਣ ਕਿਉਂਕਿ ਚੋਣ ਕਮਿਸ਼ਨ ਨਾਲ ਗੱਲਬਾਤ ਚੱਲ ਰਹੀ ਹੈ, ਜਿਨ੍ਹਾਂ ਵਲੋਂ ਹਦਾਇਤ ਹੈ ਕਿ ਲੋਕ ਸਭਾ ਚੋਣਾਂ ਦੇ ਦਿਨਾਂ ਵਿਚ ਕੋਈ ਵੀ ਸਾਲਾਨਾ ਪ੍ਰੀਖਿਆ ਨਾ ਰੱਖੀ ਜਾਵੇ। ਇਸ ਬਾਰੇ ਫੈਸਲਾ ਕੁੱਝ ਹੀ ਦਿਨਾਂ ਵਿਚ ਆ ਜਾਵੇਗਾ, ਜਿਸ ਤੋਂ ਬਾਅਦ ਡੇਟਸ਼ੀਟ ਵਿਚ ਬਦਲਾਅ ਹੋਣਾ ਵੀ ਸੰਭਵ ਹੈ। ਜਾਅਲੀ ਡਿਗਰੀਆਂ 'ਤੇ ਅਧਿਆਪਕ ਲੱਗਣ ਆਦਿ ਦੇ ਮਾਮਲਿਆਂ ਬਾਰੇ ਪੁੱਛਣ 'ਤੇ ਸ. ਮਲੂਕਾ ਨੇ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਵਿਭਾਗ ਵਲੋਂ ਸਾਰੇ ਅਧਿਆਪਕਾਂ ਨੂੰ ਇਕ ਫਾਰਮ ਦਿੱਤਾ ਗਿਆ ਹੈ, ਜਿਸ ਵਿਚ ਹਰੇਕ ਅਧਿਆਪਕ ਵਲੋਂ ਆਪਣਾ ਅਕਾਦਮਿਕ ਸਿੱਖਿਆ ਦਾ ਵੇਰਵਾ ਦੇਣਾ ਹੋਵੇਗਾ। ਸ਼ੱਕੀ ਅਧਿਆਪਕਾਂ ਦੇ ਸਰਟੀਫਿਕੇਟ ਜਾਂ ਯੂਨੀਵਰਸਿਟੀਆਂ ਦੀ ਚੈਕਿੰਗ ਵੀ ਕੀਤੀ ਜਾਵੇਗੀ। ਕੇਂਦਰ ਸਰਕਾਰ ਬਿਨਾਂ ਵਜ੍ਹਾ ਰਾਜਾਂ ਦੇ ਸਿੱਖਿਆ ਢਾਂਚੇ ਵਿਚ ਦਖਲ ਦੇ ਰਹੀ ਹੈ ਕਿਉਂਕਿ ਹਰੇਕ ਰਾਜ ਦੀਆਂ ਆਪੋ-ਆਪਣੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਵੀ ਵੱਖੋ-ਵੱਖਰਾ ਹੈ। ਜਿਵੇਂ ਕਿ ਪੰਜਾਬ ਨੂੰ ਮਿਡ-ਡੇ ਮੀਲ ਸਕੀਮ ਦੀ ਜ਼ਰੂਰਤ ਨਹੀਂ ਹੈ, ਜਦੋਂਕਿ ਬਿਹਾਰ, ਉੱਤਰ ਪ੍ਰਦੇਸ਼, ਉੜੀਸਾ ਆਦਿ ਰਾਜਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੈ। ਕੇਂਦਰ ਸਰਕਾਰ ਕਹਿੰਦੀ ਹੈ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਾ ਕਰੋ। ਇਸ ਤਰ੍ਹਾਂ ਦੀਆਂ ਸਕੀਮਾਂ ਖਾਹਮਖਾ ਥੋਪੀਆਂ ਜਾ ਰਹੀਆਂ ਹਨ। ਜੇਕਰ 8ਵੀਂ ਤੱਕ ਕਿਸੇ ਬੱਚੇ ਨੂੰ ਫੇਲ ਹੋਣ ਦਾ ਡਰ ਨਹੀਂ ਹੋਵੇਗਾ ਤਾਂ ਉਹ ਪੜ੍ਹੇਗਾ ਕਿਵੇਂ ਇਸ ਲਈ ਸਾਰੇ ਰਾਜਾਂ ਨੂੰ ਫੰਡ ਮੁਹੱਈਆ ਕਰਵਾਏ ਜਾਣ। ਰਾਜ ਸਰਕਾਰਾਂ ਆਪਣੇ ਮੁਤਾਬਕ ਫੰਡਾਂ ਦੀ ਵਰਤੋਂ ਕਰਨ। ਰਾਜਾਂ ਨੂੰ ਅਧਿਕਾਰ ਮਿਲਣ ਕਿ ਉਹ ਆਪਣੇ ਮੁਤਾਬਕ ਹੀ ਸਿੱਖਿਆ ਢਾਂਚੇ ਨੂੰ ਖੜ੍ਹਾ ਕਰਨ ਪਰ ਕੇਂਦਰ ਦੇ ਦਖਲ ਸਦਕਾ ਪੰਜਾਬ ਦਾ ਸਿੱਖਿਆ ਢਾਂਚਾ ਗੜਬੜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਿੱਖਿਆ ਦੀ ਮਿਆਰੀ ਦੌੜ ਵਿਚ ਭਾਰਤ 'ਚੋਂ 6ਵੇਂ ਅਤੇ ਉੱਤਰ ਭਾਰਤ 'ਚੋਂ ਪਹਿਲੇ ਸਥਾਨ 'ਤੇ ਆ ਗਿਆ ਹੈ। ਅਜੇ ਹੋਰ ਵੀ ਕਈ ਸੁਧਾਰ ਕਰਨ ਦੀ ਲੋੜ ਹੈ, ਜਿਨ੍ਹਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਬਲਕਾਰ ਸਿੰਘ ਪ੍ਰਧਾਨ ਜ਼ਿਲਾ ਯੂਥ ਅਕਾਲੀ ਦਲ, ਭਾਈ ਅਮਰੀਕ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੈੱਸ ਸਕੱਤਰ ਰਤਨ ਸ਼ਰਮਾ, ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਆਗੂ ਵੀ ਮੌਜੂਦ ਸਨ।

ਅਕਾਲੀ-ਭਾਜਪਾ ਸਰਕਾਰ ਨੂੰ ‘ਆਪ’ ਦੇ ਪਿੱਛੇ ਲੱਗਣ ਦੀ ਕੋਈ ਜ਼ਰੂਰਤ ਨਹੀਂ : ਬਾਦਲ

www.sabblok.blogspot.com


 
ਬਠਿੰਡਾ/ ਤਲਵੰਡੀ ਸਾਬੋ.03 ਜਨਵਰੀ– ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਰ ਪਾਸੇ ਬੱਲੇ-ਬੱਲੇ ਹੋ ਚੁੱਕੀ ਹੈ ਅਤੇ ਹਰ ਕੋਈ ‘ਆਪ’ ਤੋਂ ਪ੍ਰਭਾਵਿਤ ਹੈ, ਜਿਸ ਦਾ ਪ੍ਰਭਾਵ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਵੀ ਦੇਖਣ ਨੂੰ ਮਿਲਿਆ। ਭਾਵੇਂ ਸ. ਬਾਦਲ ਦਾ ਕਹਿਣਾ ਸੀ ਕਿ ਉਹ ‘ਆਪ’ ਦੀ ਰੀਸ ਨਹੀਂ ਕਰਦੇ ਪਰ ਉਹ ਗੱਲਾਂ-ਗੱਲਾਂ ਵਿਚ ਇਹ ਜ਼ਰੂਰ ਕਹਿ ਗਏ ਕਿ ਪੰਜਾਬ ਵਿਚ ਵੀ ਆਮ ਆਦਮੀ ਦੀ ਹੀ ਸਰਕਾਰ ਹੈ।
ਦਿੱਲੀ ਸਰਕਾਰ ਦੀ ਰੀਸ ਨਾਲ ਮਹਾਰਾਸ਼ਟਰ ਸਰਕਾਰ ਨੇ ਗਰੀਬਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ, ਰਾਜਸਥਾਨ ਦੇ ਭਾਜਪਾ ਮੁੱਖ ਮੰਤਰੀ ਨੇ ਵੀ ਸਕਿਓਰਿਟੀ ਅੱਧੀ ਕਰਨ ਦਾ ਫੈਸਲਾ ਲਿਆ ਹੈ। ਯੂ. ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਵਰਕਰਾਂ ਨੂੰ ਲਾਲ ਟੋਪੀਆਂ ਪਹਿਨਣ ਦੇ ਆਦੇਸ਼ ਦਿੱਤੇ ਹਨ। ਦੇਸ਼ ਅੰਦਰ ‘ਆਪ’ ਦੀ ਰੀਸ ਕਰਨ ਦੇ ਸਵਾਲ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਉਕਤ ਦੇ ਪਿੱਛੇ ਲੱਗਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਾਡੇ ਆਪਣੇ ਅਸੂਲ ਤੇ ਨੀਤੀਆਂ ‘ਆਪ’ ਨਾਲੋਂ ਕਿਤੇ ਮਜ਼ਬੂਤ ਅਤੇ ਲੋਕ ਹਿੱਤ ‘ਚ ਹਨ। ਪੰਜਾਬ ਵਿਚ ਵੀ ਗਰੀਬਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ। ਹੋਰ ਤਾਂ ਹੋਰ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਵੀ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ, ਜੋ ਕਿ ਦੇਸ਼ ਦੇ ਕਿਸੇ ਵੀ ਸੂਬਾ ਸਰਕਾਰ ਵਲੋਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਮੰਦਾ ਹਾਲ ਹੈ ਇਸ ਲਈ ਲੋੜ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾਣ ਤਾਂ ਕਿ ਦੇਸ਼ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ ਜਾਵੇ ਅਤੇ ਮਹਿੰਗਾਈ ‘ਤੇ ਕਾਬੂ ਪਾਇਆ ਜਾ ਸਕੇ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਸ਼ਲੈੱਸ ਸਕੀਮ ਤਹਿਤ ਕੈਂਸਰ ਪੀੜਤ ਪੰਜਾਬ ‘ਚ ਮਨਜ਼ੂਰਸ਼ੁਦਾ ਹਸਪਤਾਲਾਂ ‘ਚੋਂ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਵਾਸਤੇ ਕਿਸੇ ਵੀ ਪੀੜਤ ਨੂੰ ਹਸਪਤਾਲਾਂ ਵਿਚ ਇਕ ਵੀ ਪੈਸਾ ਦੇਣ ਦੀ ਲੋੜ ਨਹੀਂ। ਕੈਂਸਰ ਦੇ ਇਲਾਜ ਖਾਤਰ 9 ਪ੍ਰਾਈਵੇਟ ਅਤੇ 1 ਸਰਕਾਰੀ ਹਸਪਤਾਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਹਸਪਤਾਲਾਂ ਦਾ ਵੇਰਵਾ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਦਫ਼ਤਰਾਂ ‘ਚੋਂ ਮਿਲ ਸਕਦਾ ਹੈ।
ਇਸ ਮੌਕੇ ਐੱਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦਾ ਮੰਤਵ ਸੱਤਾ ਹਾਸਲ ਕਰਨਾ ਹੈ, ਨਾ ਕਿ ਲੋਕ ਸੇਵਾ ਕਰਨਾ। ਇਹੋ ਕਾਰਨ ਹੈ ਕਿ ਕਾਂਗਰਸ ਦੇ ਆਪਣੀ ਪਾਰਟੀ ਅੰਦਰਲੇ ਮਸਲੇ ਹੀ ਨਹੀਂ ਸੁਲਝਦੇ, ਫਿਰ ਇਹ ਲੋਕ ਸੇਵਾ ਕੀ ਕਰਨਗੇ? ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾ ਚਹੇਤੇ ਲੀਡਰਾਂ ਜਾਂ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ, ਜਿਵੇਂ ਕਿ ਤੇਲ ਅਤੇ ਗੈਸ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਆਰਥਿਕ ਬੋਝ ਪਿਆ ਹੈ ਪਰ ਸਰਕਾਰ ਨੇ ਮਹਿੰਗਾਈ ਘਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ।

ਲੋਕ ਸਭਾ ਚੋਣਾਂ ਦੇ ਲਈ ਆਪ ਪਾਰਟੀ ਦੀ 23 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਅੱਜ

www.sabblok.blogspot.com
ਨਵੀਂ ਦਿੱਲੀ.04 ਜਨਵਰੀ (ਏਜੰਸੀ)- ਇਸ ਸਾਲ ਕੁਝ ਮਹੀਨਿਆਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਕ ਸਾਲ ਪਹਿਲਾਂ ਬਣੀ ਆਮ ਆਦਮੀ 414679__aap 540ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ‘ਚ ਧਮਾਕੇਦਾਰ ਸਫਲਤਾ ਤੋਂ ਕਾਫੀ ਉਤਸ਼ਾਹਿਤ ਹੈ। ਪਾਰਟੀ ਨੇ ਹੁਣ ਲੋਕ ਸਭਾ ਚੋਣ ਲੜਨ ਦਾ ਮੰਨ ਬਣਾਇਆ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਆਪ ਪਾਰਟੀ ਦੀ 23 ਮੈਂਬਰੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋ ਰਹੀ ਹੈ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਦਿੱਲੀ ਤੋਂ ਬਾਹਰ ਵੀ ਚੋਣ ਲੜੇਗੀ। ਆਪ ਨੇ ਐਲਾਨ ਕੀਤਾ ਸੀ ਕਿ ਗੁਜਰਾਤ ਦੇ ਨਾਲ ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਵੀ ਚੋਣ ਲੜੀ ਜਾਵੇਗੀ।

ਆਈਏਐਸ ਅਫ਼ਸਰ ਹਿੰਮਤ ਸਿੰਘ ਨੇ ਸਰਕਾਰ ਨੂੰ ਵੰਗਾਰਿਆ

www.sabblok.blogspot.com

*   ਦੋਸ਼ ਪੱਤਰ ਦੇ ਜਵਾਬ ਦੀ ਥਾਂ ਰਾਜਪਾਲ ਕੋਲ ਸ਼ਿਕਾਇਤ
*    ਰਾਜਪਾਲ ਵੱਲੋਂ ਸਰਕਾਰ ਨੂੰ ਕੇਸ ਮੁੜ ਵਿਚਾਰਨ ਦੀ ਹਦਾਇਤ

ਚੰਡੀਗੜ੍ਹ, 3 ਜਨਵਰੀ
ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਹਿੰਮਤ ਸਿੰਘ ਨੇ ਸਰਕਾਰ ਵੱਲੋਂ ਜਾਰੀ ਕੀਤੇ ਦੋਸ਼ ਪੱਤਰ ਨੂੰ ਰਾਜਪਾਲ ਸ਼ਿਵ ਰਾਜ ਵੀ. ਪਾਟਿਲ ਦੇ ਦਰਬਾਰ ’ਚ ‘ਚੁਣੌਤੀ’ ਦੇ ਦਿੱਤੀ ਹੈ। ਸਰਕਾਰ ਵੱਲੋਂ 17 ਅਕਤੂਬਰ ਨੂੰ ਜਾਰੀ ਕੀਤੇ ਦੋਸ਼ ਪੱਤਰ ਦਾ ਜਵਾਬ ਦੇਣ ਦੀ ਥਾਂ ਉਨ੍ਹਾਂ ਸਰਕਾਰੀ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਦਾ ਫੈਸਲਾ ਗੈਰ-ਕਾਨੂੰਨੀ, ਪੱਖਪਾਤੀ ਤੇ ਤਾਨਾਸ਼ਾਹੀ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਨੇ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਹੀ ਦੋਸ਼ ਪੱਤਰ ਜਾਰੀ ਕਰ ਦਿੱਤਾ। ਰਾਜਪਾਲ ਨੇ ਸਰਕਾਰ ਨੂੰ 28 ਨਵੰਬਰ ਨੂੰ ਪੱਤਰ ਲਿਖਦਿਆਂ ਹਿੰਮਤ ਸਿੰਘ ਦੇ ਮਾਮਲੇ ਨੂੰ ਘੋਖਣ ਲਈ ਕਿਹਾ ਹੈ ਤੇ ਸ੍ਰੀ ਪਾਟਿਲ ਨੇ ਸਰਕਾਰ ਦੀਆਂ ਟਿੱਪਣੀਆਂ ਵੀ ਮੰਗੀਆਂ ਹਨ।
ਉਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਪਰਸੋਨਲ ਵਿਭਾਗ ਨੇ ਹਿੰਮਤ ਸਿੰਘ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਅਧਿਕਾਰੀ ਨੂੰ ਨਿਰਧਾਰਤ ਸਮੇਂ ਦੇ ਅੰਦਰ ਜਵਾਬ ਦੇਣਾ ਚਾਹੀਦਾ ਹੈ। ਸਰਕਾਰ ਵੱਲੋਂ 1980 ਬੈਚ ਦੇ ਇਸ ਅਧਿਕਾਰੀ ਨੂੰ ਸਿਟਰਸ ਕੌਂਸਲ ’ਚ ਹੋਈਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਤਹਿਤ ਦੋਸ਼ ਪੱਤਰ ਜਾਰੀ ਕੀਤਾ ਗਿਆ ਸੀ ਤੇ ਇਸ ਦਾ ਜਵਾਬ 21 ਦਿਨਾਂ ਵਿੱਚ ਦੇਣ ਲਈ ਕਿਹਾ ਸੀ।
ਯਾਦ ਰਹੇ ਕਿ ਹਿੰਮਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਐਮ.ਡੀ. ਸਨ। ਅਕਾਲੀ-ਭਾਜਪਾ ਸਰਕਾਰ ਦੇ ਹੋਂਦ ’ਚ ਆਉਣ ਤੋਂ ਬਾਅਦ ਸਿਟਰਸ ਕੌਂਸਲ ਵਿੱਚ ਹੋਈਆਂ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ  ਵਿੱਚ ਸਰਕਾਰ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਮਾਮਲੇ ਦੀ ਜਾਂਚ ਆਈ.ਜੀ. ਪੱਧਰ ਦੇ ਪੁਲੀਸ ਅਧਿਕਾਰੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਕੇ ਕਰਾਈ ਗਈ। ਵਿਸ਼ੇਸ਼ ਜਾਂਚ ਟੀਮ ਨੇ ਵੀ ਜਦੋਂ ਦੋਸ਼ੀ ਠਹਿਰਾ ਦਿੱਤਾ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 22 ਅਕਤੂਬਰ 2012 ਨੂੰ ਫਾਈਲ ’ਤੇ ਲਿਖਿਆ ਹੈ, ‘ਇਸ ਅਧਿਕਾਰੀ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ।’ ਮੁੱਖ ਮੰਤਰੀ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਹੀ ਮੁੱਖ ਸਕੱਤਰ ਵੱਲੋਂ ਹਿੰਮਤ ਸਿੰਘ ਨੂੰ ਦੋਸ਼ ਪੱਤਰ ਜਾਰੀ ਕੀਤਾ ਗਿਆ ਸੀ। ਇਸ ਦੋਸ਼ ਪੱਤਰ ਮੁਤਾਬਕ ਹਿੰਮਤ ਸਿੰਘ ਨੇ ਛੁੱਟੀ ਦੇ ਸਮੇਂ ਦੌਰਾਨ ਸਰਕਾਰੀ ਪੈਸੇ ’ਤੇ ਹੋਟਲਾਂ ਵਿੱਚ ਠਹਿਰਨ ਅਤੇ ਹੋਰ ਸਹੂਲਤਾਂ ’ਤੇ 6 ਲੱਖ ਰੁਪਏ ਖਰਚ ਕੀਤੇ ਸਨ।
ਆਈ.ਏ.ਐਸ. ਅਧਿਕਾਰੀ ਵੱਲੋਂ 22 ਨਵੰਬਰ ਨੂੰ ਰਾਜਪਾਲ ਨੂੰ ਜਿਹੜਾ ਪੱਤਰ ਲਿਖਿਆ ਗਿਆ ਹੈ,  ਉਸ ਵਿੱਚ ਦਸਤਾਵੇਜ਼ਾਂ ਦਾ ਪੁਲੰਦਾ ਕਾਫ਼ੀ ਭਾਰੀ ਹੈ। ਉਨ੍ਹਾਂ 125 ਸਫਿਆਂ ਦੀ ਸ਼ਿਕਾਇਤ ਜਿਨ੍ਹਾਂ ਵਿੱਚ ਸਬੂਤ ਵੀ ਸ਼ਾਮਲ ਹਨ, ਰਾਜਪਾਲ ਨੂੰ ਭੇਜੀ ਹੈ। ਪਰਸੋਨਲ ਵਿਭਾਗ ਦਾ ਕਹਿਣਾ ਹੈ ਕਿ ਸਰਬ ਭਾਰਤੀ ਸੇਵਾ ਨਿਯਮਾਂ 1969 ਦੇ ਤਹਿਤ ਹਿੰਮਤ ਸਿੰਘ ਨੂੰ ਜਿਹੜਾ ਦੋਸ਼ ਪੱਤਰ ਜਾਰੀ ਕੀਤਾ ਗਿਆ ਹੈ, ਉਹ ਕਾਰਵਾਈ ਬਿਲਕੁਲ ਜਾਇਜ਼ ਹੈ।
ਇਸ ਅਧਿਕਾਰੀ ਨੂੰ ਸਰਕਾਰ ਨੇ ਹੁਣ ਮਹਿਲਾ ਕਮਿਸ਼ਨ ਵਿੱਚ ਮੈਂਬਰ ਸਕੱਤਰ ਵਜੋਂ ਤਾਇਨਾਤ ਕੀਤਾ ਹੋਇਆ ਹੈ। ਸਰਕਾਰ ਨੇ 1983 ਬੈਚ ਤੱਕ ਦੇ ਅਧਿਕਾਰੀਆਂ ਨੂੰ ਮੁੱਖ ਸਕੱਤਰ ਦਾ ਰੈਂਕ ਦੇ ਦਿੱਤਾ ਹੈ। ਹਿੰਮਤ ਸਿੰਘ ਸੱਤਾ ਤਬਦੀਲੀ ਤੋਂ ਬਾਅਦ ਸਾਲ 2007 ਤੋਂ 2011 ਤੱਕ ਛੁੱਟੀ ’ਤੇ ਹੀ ਰਹੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਿੰਮਤ ਸਿੰਘ ਨੇ ਨਵੰਬਰ 2011 ਵਿੱਚ ਮੁੜ ਜੁਆਇਨ ਕੀਤਾ ਸੀ। ਹਿੰਮਤ ਸਿੰਘ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

10 ਕਮਰਿਆਂ ਦੇ ਸਰਕਾਰੀ ਫਲੈਟ ‘ਚ ਰਹਿਣਗੇ ਮੁੱਖ ਮੰਤਰੀ ਕੇਜਰੀਵਾਲ

www.sabblok.blogspot.com
ਨਵੀਂ ਦਿੱਲੀ. 03 ਜਨਵਰੀ. ਜਗਤਾਰ ਸਿੰਘ.ਪੰਜਾਬੀ ਟੀਵੀ ਪ੍ਰੈਸ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦਾ ਪਤਾ ਛੇਤੀ ਹੀ ਬਦਲ ਜਾਵੇਗਾ 413662__kejriwalnew flatਅਤੇ ਹੁਣ ਉਹ ਗਾਜੀਆਬਾਦ ਦੇ ਕੌਸ਼ੰਬੀ ਦੀ ਬਜਾਏ ਦਿੱਲੀ ਦੇ ਲੁਟਿਅਨ ਜੋਨ ਵਿਚ ਭਗਵਾਨ ਦਾਸ ਰੋਡ ਵਿਖੇ ਸਥਿਤ ਸਰਕਾਰੀ ਰਿਹਾਇਸ਼ ‘ਚ ਆਮ ਆਦਮੀ ਦੀਆਂ ਤਕਲੀਫਾਂ ਸੁਣਿਆ ਕਰਨਗੇ। ਰਾਜਨੀਤੀ ਵਿਚ ਵੀ.ਆਈ.ਪੀ. ਕਲਚਰ ਖਤਮ ਕਰਨ ‘ਤੇ ਜ਼ੋਰ ਦੇਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦਾ ਨਵਾਂ ਪਤਾ ਭਗਵਾਨ ਦਾਸ ਰੋਡ ਸਥਿਤ ਫਲੈਟ ਨੰਬਰ 7/6-7/7 ਹੋਵੇਗਾ। ਡੀ.ਡੀ.ਏ. ਦੇ ਇਸ 10 ਕਮਰੇ ਦੇ ਸਰਕਾਰੀ ਫਲੈਟ ਵਿਚ ਤੇਜੀ ਨਾਲ ਕੰਮ ਚਲ ਰਿਹਾ ਹੈ। ਤਕਰੀਬਨ 9 ਹਜ਼ਾਰ ਵਰਗ ਫੁਟ ਜ਼ਮੀਨ ‘ਤੇ ਬਣੇ ਇਸ ਮਕਾਨ ਵਿਚ 5-5 ਕਮਰਿਆਂ ਦੇ ਦੋ ਫਲੈਟ ਹਨ ਅਤੇ ਇਨ੍ਹਾਂ ਦੋਵਾਂ ਫਲੈਟਾਂ ਦੀ ਵਿਚਕਾਰਲੀ ਕੰਧ ਨੂੰ ਤੋੜ ਕੇ ਇਕ ਕਰ ਦਿੱਤਾ ਗਿਆ ਹੈ। ਫਲੈਟ ਨੰਬਰ 7/6 ਵਿਚ ‘ਆਪ’ ਦਾ ਦਫ਼ਤਰ ਹੋਵੇਗਾ, ਜਿੱਥੋਂ ਮੁੱਖ ਮੰਤਰੀ ਆਪਣਾ ਕੰਮ ਕਾਜ ਵੇਖਣਗੇ। ਜਦ ਕਿ 7/7 ਵਿਚ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿਣਗੇ। ਮੌਜੂਦਾ ਸਮੇਂ ਅਰਵਿੰਦ ਕੇਜਰੀਵਾਲ ਗਾਜੀਆਬਾਦ ਦੇ ਕੌਸ਼ੰਬੀ ਸਥਿਤ ਗਿਰਨਾਰ ਅਪਾਰਟਮੈਂਟ ਵਿਚ ਆਪਣੇ ਮਾਤਾ-ਪਿਤਾ,ਧਰਮ ਪਤਨੀ ਤੇ ਬੱਚਿਆਂ ਨਾਲ ਰਹਿੰਦੇ ਹਨ। ਦੱਸਣਯੋਗ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਆਵਾਸ ਦੀ ਪੇਸ਼ਕਸ਼ ਕੀਤੀ ਸੀ ਪਰੰਤੂ ਉਨ੍ਹਾਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਸਰਕਾਰੀ ਬੰਗਲੇ ਵਿਚ ਨਹੀਂ ਰਹਿਣਗੇ ਅਤੇ ਨਾ ਹੀ ਸੁਰੱਖਿਆ ਲੈਣਗੇ। ਪਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰੀ ਰਿਹਾਇਸ਼ ‘ਤੇ ਸੁਰੱਖਿਆ ਉਪਲਬੱਧ ਕਰਵਾਈ ਜਾ ਰਹੀ ਹੈ।

Wednesday, 1 January 2014

ਸਬਸਿਡੀ ਰਹਿਤ ਸਿਲੰਡਰ 220 ਰੁਪਏ ਮਹਿੰਗਾ

www.sabblok.blogspot.com
ਨਵੀਂ ਦਿੱਲੀ, 1 ਜਨਵਰੀ (ਪੀ. ਟੀ. ਆਈ.)-ਅੰਤਰਰਾਸ਼ਟਰੀ ਕੀਮਤਾਂ ਦੇ ਮੱਦੇਨਜ਼ਰ ਗ਼ੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ 220 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰੀ ਤੇਲ ਏਜੰਸੀਆਂ ਨੇ ਕਿਹਾ ਹੈ ਕਿ ਨਵੀਂ ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਨਿਰਧਾਰਤ ਸਬਸਿਡੀ ਵਾਲੇ 9 ਸਿਲੰਡਰਾਂ ਤੋਂ ਬਾਅਦ ਵਾਲੇ ਸਿਲੰਡਰ ਦੀ ਕੀਮਤ ਹੁਣ 1021 ਰੁਪਏ ਦੀ ਜਗ੍ਹਾ 1241 ਰੁਪਏ ਹੋਵੇਗੀ। ਬੀਤੇ ਮਹੀਨੇ ਤੋਂ ਗ਼ੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਤੀਸਰੀ ਵਾਰ ਵਾਧਾ ਕੀਤਾ ਗਿਆ ਹੈ। ਪਹਿਲੀ ਦਸੰਬਰ ਨੂੰ 63 ਰੁਪਏ ਦਾ ਵਾਧਾ ਕੀਤੇ ਜਾਣ ਨਾਲ ਸਿਲੰਡਰ ਦੀ ਕੀਮਤ 1017.50 ਰੁਪਏ ਹੋ ਗਈ ਸੀ ਅਤੇ 11 ਦਸੰਬਰ ਨੂੰ ਫਿਰ 3.50 ਰੁਪਏ ਦਾ ਵਾਧਾ ਹੋਣ ਨਾਲ ਇਸ ਦੀ ਕੀਮਤ 1021 ਰੁਪਏ ਹੋ ਗਈ ਸੀ। ਸਰਕਾਰ ਨੇ ਗੈਸ ਡੀਲਰਾਂ ਦੀ ਕਮਿਸ਼ਨ 'ਚ ਵਾਧਾ ਕਰਨ ਦੇ ਮੱਦੇਨਜ਼ਰ ਸਿਲੰਡਰ ਦੀ ਕੀਮਤ ਵਧਾ ਦਿੱਤੀ ਸੀ। ਸਰਕਾਰ ਨੇ ਪਹਿਲਾਂ ਸਤੰਬਰ 2012 'ਚ ਸਾਲ ਦੌਰਾਨ ਘਰੇਲੂ ਰਸੋਈ ਗੈਸ ਦੇ 6 ਸਿਲੰਡਰ ਸਬਸਿਡੀ 'ਤੇ ਦੇਣ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਜਨਵਰੀ 2013 'ਚ 9 ਸਿਲੰਡਰ ਦਿੱਤੇ ਜਾਣ ਦਾ ਨਿਰਣਾ ਲਿਆ ਸੀ। ਇਸ ਗਿਣਤੀ ਤੋਂ ਉਪਰ ਇਹ ਸਿਲੰਡਰ ਮਾਰਕੀਟ ਭਾਅ 'ਤੇ ਖ੍ਰੀਦੇ ਜਾ ਸਕਦੇ ਹਨ ਅਤੇ ਇਸ ਦੀ ਸਾਲ 'ਚ ਗਿਣਤੀ ਦੀ ਕੋਈ ਹੱਦ ਨਹੀਂ ਮਿਥੀ ਗਈ। ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗ਼ੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ 'ਤੇ ਬੀਤੇ ਮਹੀਨੇ ਦੀ ਬਰਾਮਦ ਦੀ ਲਾਗਤ ਅਤੇ ਰੁਪਏ-ਡਾਲਰ ਦੇ ਭਾਅ ਦੇ ਮੱਦੇਨਜ਼ਰ ਨਜ਼ਰਸਾਨੀ ਕਰਦੀਆਂ ਹਨ। ਨਵੀਂ ਦਿੱਲੀ 'ਚ 14.2 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 414 ਰੁਪਏ ਹੈ ਅਤੇ ਤੇਲ ਕੰਪਨੀਆਂ ਨੂੰ ਇਸ 'ਤੇ 762.70 ਰੁਪਏ ਦਾ ਘਾਟਾ ਸਹਿਣ ਕਰਨਾ ਪੈਂਦਾ ਹੈ।