jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 29 May 2013

ਸਿੱਖਿਆ ਸੰਸਥਾਵਾਂ ਵਿੱਚ ਚੋਰੀਆਂ ਰੋਕਣ ਸਬੰਧੀ ਹਦਾਇਤਾਂ

www.sabblok.blogspot.com

ਚੰਡੀਗੜ੍ਹ, 29 ਮਈ
ਪੰਜਾਬ ਸਰਕਾਰ ਨੇ ਸਿੱਖਿਆ ਸੰਸਥਾਵਾਂ ਵਿੱਚ ਚੋਰੀ ਦੇ ਮਾਮਲਿਆਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਵਿੱਚ ਐਜੂਸੈਟ ਨਾਲ ਸਬੰਧਤ ਸੰਸਥਾਵਾਂ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਚੋਰੀਆਂ ਸਬੰਧੀ ਐਫ.ਆਈ.ਆਰ. ਦਰਜ ਕਰਵਾ ਕੇ ਉਸਦੀ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਤਾਂ ਜਾਂਦੀ ਹੈ ਪਰ ਸੰਸਥਾਵਾਂ ਵਿੱਚ ਚੋਰੀ ਸਬੰਧੀ ਕੋਈ ਪੜਤਾਲ ਨਹੀਂ ਕੀਤੀ ਜਾਂਦੀ। ਸੰਸਥਾ ਦੇ ਮੁਖੀ/ਕਰਮਚਾਰੀਆਂ ਵੱਲੋਂ ਇਨ੍ਹਾਂ ਚੋਰੀਆਂ ਤੋਂ ਸਾਵਧਾਨੀ ਵਰਤਣ ਲਈ ਲੋੜੀਂਦੇ ਉਪਰਾਲੇ ਨਹੀਂ ਕੀਤੇ ਜਾ ਰਹੇ। ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਅਫਸਰਾਂ ਨੂੰ ਜ਼ਿਲ੍ਹੇ ਅੰਦਰ ਐਜੂਸੈਟ ਨਾਲ ਸਬੰਧਤ ਸੰਸਥਾਵਾਂ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹਣ ਅਜਿਹੇ ਮਾਮਲਿਆਂ ਦੀ ਜਾਂਚ ਕਰਕੇ ਰਿਪੋਰਟ ਮੁੱਖ ਦਫਤਰ ਭੇਜਣ ਲਈ ਕਿਹਾ ਹੈ।

ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ’ਚ ਪੜ੍ਹਾਈ ਹੋਵੇਗੀ ਹੋਰ ਮਹਿੰਗੀ?

www.sabblok.blogspot.com

ਚੰਡੀਗੜ੍ਹ, 29 ਮਈ
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿੱਚ ਅਗਲੇ ਵਿਦਿਅਕ ਸਾਲ ਤੋਂ ਪੜ੍ਹਾਈ ਹੋਰ ਮਹਿੰਗੀ ਹੋ ਜਾਵੇਗੀ। ਯੂਨੀਵਰਸਿਟੀ ਵੱਲੋਂ ਫੀਸ ਵਿੱਚ 10 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਪ੍ਰੀਖਿਆ ਫੀਸਾਂ ਵਿੱਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਾ ਹੈ।
ਯੂਨੀਵਰਸਿਟੀ ਦਾ ਇਹ ਫੈਸਲਾ ਸਬੰਧਤ ਕਾਲਜਾਂ ਤੇ ਕੈਂਪਸ ਦੇ ਵੱਖ ਵੱਖ ਵਿਭਾਗਾਂ ਉੱਤੇ ਲਾਗੂ ਹੋਵੇਗਾ। ਅਗਲੇ ਵਿਦਿਅਕ ਸਾਲ ਤੋਂ ਦਾਖ਼ਲੇ ਨਾਲ ਸਬੰਧਤ ਕਈ ਤਰ੍ਹਾਂ ਦੇ ਫੰਡਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਨਵੇਂ ਵਿਦਿਅਕ ਸਾਲ ਲਈ ਦਾਖ਼ਲਾ ਨਵੇਂ ਫੀਸ ਢਾਂਚੇ ਮੁਤਾਬਕ ਕਰਨ ਦੀਆਂ ਹਦਾਇਤਾਂ ਜਲਦ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਯੂਨੀਵਰਸਿਟੀ ਦੇ ਨਾਲ ਹੀ ਕਾਲਜਾਂ ਨੇ ਵੀ ਦਾਖ਼ਲਾ ਫੀਸ ਨਾਲ ਸਬੰਧਤ ਫੰਡਾਂ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਾਖ਼ਲਾ ਰਕਮ ਵਿੱਚ 15 ਤੋਂ 20 ਫੀਸਦੀ ਦਾ ਵਾਧਾ ਹੋ ਰਿਹਾ ਹੈ। ਕਾਲਜਾਂ ਦੀ ਟਿਊਸ਼ਨ ਫੀਸ ਯੂਨੀਵਰਸਿਟੀ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਜਦੋਂ ਕਿ ਫੰਡ ਨਿਰਧਾਰਤ ਕਰਨ ਦਾ ਅਧਿਕਾਰ ਕਾਲਜ ਪ੍ਰਬੰਧਕ ਕਮੇਟੀਆਂ ’ਤੇ ਛੱਡਿਆ ਗਿਆ ਹੈ।
ਪੰਜਾਬ ਯੂਨੀਵਰਸਿਟੀ ਸੈਨੇਟ ਵੱਲੋਂ ਫੀਸਾਂ ਵਿੱਚ ਵਾਧੇ ਲਈ ਡੀ.ਯੂ.ਆਈ. ਰਾਕਾ ਗੇਰਾ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਫੀਸਾਂ ਵਿੱਚ 10 ਫੀਸਦੀ ਵਾਧੇ ਦੀ ਸਿਫਾਰਸ਼ ਕਰ ਦਿੱਤੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੈਨੇਟ ਵੱਲੋਂ ਗਠਿਤ ਕਮੇਟੀ ਦੀ ਸਿਫਾਰਸ਼ ਨੂੰ ਅੰਤਿਮ ਮੰਨਿਆ ਜਾਂਦਾ ਹੈ। ਕਮੇਟੀ ਨੇ ਟਿਊਸ਼ਨ ਫੀਸ ਦੇ ਨਾਲ ਰਜਿਸਟ੍ਰੇਸ਼ਨ ਫੀਸ, ਐਨਰੋਲਮੈਂਟ ਫੀਸ, ਯੁਵਕ ਭਲਾਈ ਫੰਡ ਅਤੇ ਵਿਦਿਆਰਥੀ ਭਲਾਈ ਫੰਡ ਵਿੱਚ ਵਾਧਾ ਕਰਨ ਦੀ ਵੀ ਸਿਫਾਰਸ਼ ਕੀਤੀ ਹੈ। ਪਤਾ ਲੱਗਾ ਹੈ ਕਿ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਸ ਨੂੰ ਸਿੰਡੀਕੇਟ ਵਿੱਚ ਰਸਮੀ ਪ੍ਰਵਾਨਗੀ ਲਈ ਰੱਖਿਆ ਜਾ ਰਿਹਾ ਹੈ।
ਕਮੇਟੀ ਦੇ ਇੱਕ ਮੈਂਬਰ ਦਾ ਦੱਸਣਾ ਹੈ ਕਿ ਇਹ ਵਾਧਾ ਕੇਵਲ ਨਵੇਂ ਵਿਦਿਆਰਥੀਆਂ ਉੱਤੇ ਲਾਗੂ ਹੋਵੇਗਾ। ਉਸ ਨੇ ਇਹ ਵੀ ਦੱਸਿਆ ਕਿ ਟਿਊਸ਼ਨ ਫੀਸ ਵਿੱਚ ਵਾਧਾ ਤਿੰਨ ਸਾਲਾਂ ਤੋਂ ਬਾਅਦ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰੁਨ ਗਰੋਵਰ ਟਿਊਸ਼ਨ ਫੀਸ ਵਿੱਚ ਵਾਧਾ ਕਰਨ ਲਈ ਪਹਿਲਾਂ ਹੀ ਆਪਣੀ ਸਹਿਮਤੀ ਦੇ ਚੁੱਕੇ ਹਨ।
ਇੱਕ ਵੱਖਰੀ ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਨਾਲ ਸਬੰਧਤ ਫਾਰਮਾਂ ਦੀ ਫੀਸ ਵਿੱਚ 10 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਸੀ ਪਰ ਪ੍ਰਬੰਧਕੀ ਬਲਾਕ ਵੱਲੋਂ 20 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਪੁਰਾਣੇ ਫਾਰਮਾਂ ਉੱਤੇ ਵਧੀ ਹੋਈ ਰਕਮ ਦੀ ਮੋਹਰ ਲਾ ਕੇ ਵਿੱਕਰੀ ਕੀਤੀ ਜਾ ਰਹੀ ਹੈ। ਪ੍ਰੀਖਿਆ ਸ਼ਾਖ਼ਾ ਵਿੱਚ 50 ਰੁਪਏ ਵਾਲਾ ਫਾਰਮ 55 ਰੁਪਏ ਦੀ ਥਾਂ 60 ਰੁਪਏ ਅਤੇ 200 ਰੁਪਏ ਦਾ ਫਾਰਮ 220 ਦੀ ਥਾਂ 250 ਰੁਪਏ ’ਚ ਮਿਲ ਰਿਹਾ ਹੈ। ਯੂਨੀਵਰਸਿਟੀ ਵੱਲੋਂ ਕੈਂਪਸ ਦੇ ਹੋਸਟਲਾਂ ਦੇ ਖਾਣੇ ਦੇ ਭਾਅ ਵਿੱਚ ਅਜੇ ਪਿਛਲੇ ਵਿਦਿਅਕ ਸਾਲ ਦੇ ਅੱਧ ਵਿੱਚ ਵਾਧਾ ਕੀਤਾ ਗਿਆ ਸੀ।
ਯੂਨੀਵਰਸਿਟੀ ਦੇ ਫੀਸ ਵਿੱਚ ਵਾਧੇ ਸਬੰਧੀ ਫੈਸਲਾ ’ਚੋਂ ਸੈਲਫ ਫਾਈਨਾਂਸ ਕੋਰਸਾਂ ਨੂੰ ਅਲੱਗ ਰੱਖਿਆ ਗਿਆ ਹੈ। ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ’ਚ ਵਾਧੇ ਲਈ ਇੱਕ ਵੱਖਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ਆਮ ਪੜ੍ਹਾਈ ਨਾਲੋਂ ਮਹਿੰਗੀ ਹੁੰਦੀ ਹੈ ਤੇ ਕਾਲਜ ਆਪਣੀ ਮਰਜ਼ੀ ਨਾਲ ਫੀਸ ਵਿੱਚ ਲਗਾਤਾਰ ਵਾਧਾ ਕਰਦੇ ਆ ਰਹੇ ਹਨ। ਯੂਨੀਵਰਸਿਟੀ ਨੇ ਇਸ ਵਾਰ ਸਾਰੇ ਕਾਲਜਾਂ ਦੇ ਸੈਲਫ ਫਾਈਨਾਂਸ ਕੋਰਸਾਂ ਦੀ ਫੀਸ ਵਿੱਚ ਇਕਸਾਰ ਵਾਧਾ ਕਰਨ ਦਾ ਫੈਸਲਾ ਲਿਆ ਹੈ। ਕਮੇਟੀ ਨੂੰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਗਿਣਤੀ ਦਾ ਅਨੁਪਾਤ ਮੁਕਰਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਪ ਕੁਲਪਤੀ ਪ੍ਰੋ. ਅਰੁਨ ਗਰੋਵਰ ਨੇ ਕਿਹਾ ਹੈ ਕਿ ਟਿਊਸ਼ਨ ਫੀਸ ਵਿੱਚ 9 ਤੋਂ 11 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਵਿਦਿਆਰਥੀਆਂ ’ਤੇ ਘਟੋ ਘੱਟ ਬੋਝ ਪਾਇਆ ਗਿਆ ਹੈ।

ਮੁੱਲਾਂਪੁਰ ਦਾ ਨਾਂ ਨਵਾਂ ਚੰਡੀਗੜ੍ਹ ਰੱਖਣ ਨੂੰ ਮੁੱਖ ਮੰਤਰੀ ਵੱਲੋਂ ਪ੍ਰਵਾਨਗੀ

www.sabblok.blogspot.com

ਚੰਡੀਗੜ੍ਹ, 29 ਮਈ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਲ ਪਲਾਨਿੰਗ ਏਰੀਆ (ਐਲ.ਪੀ.ਏ.) ਮੁੱਲਾਂਪੁਰ ਦਾ ਨਾਂ ‘ਨਵਾਂ ਚੰਡੀਗੜ੍ਹ’ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੂੰ ਇਸ ਦਾ ਵਿਕਾਸ ਆਧੁਨਿਕ ਲੀਹਾਂ ਉਤੇ ਯੋਜਨਾਬੱਧ ਸ਼ਹਿਰ ਵਜੋਂ ਕਰਨ ਲਈ ਆਖਿਆ ਹੈ।
ਸ੍ਰੀ ਬਾਦਲ ਨੇ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਾਜ ਵਿੱਚ ਵੱਖ ਵੱਖ ਵਿਕਾਸ ਅਥਾਰਟੀਆਂ ਦੇ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਮੁੱਲਾਂਪੁਰ ਚੰਡੀਗੜ੍ਹ ਦੇ ਬਿਲਕੁਲ ਨੇੜੇ ਹੈ ਅਤੇ ਇਸ ਨੂੰ ਇੱਕ ਮਾਡਲ ਸਿਟੀ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਨੂੰ ਚੰਡੀਗੜ੍ਹ ਦੀ ਤਰਜ਼ ’ਤੇ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ’ਚ ਉੱਚ ਪੱਧਰੀ ਕਮੇਟੀ ਗਠਿਤ ਕਰਨ ਲਈ ਵੀ ਸਹਿਮਤੀ ਦੇ ਦਿੱਤੀ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਮੁੱਲਾਂਪੁਰ ਵਿਖੇ ਮੈਡੀਸਿਟੀ ਨੂੰ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕਰੇਗਾ। ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਦੀ ਤਰਜ ਉਤੇ ਇੱਕ ਅਤਿ ਆਧੁਨਿਕ ਕੈਂਸਰ ਇੰਸਟੀਚਿਊਟ 50 ਏਕੜ ਰਕਬੇ ਉਤੇ ਮੈਡੀਸਿਟੀ ਵਿੱਚ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸੇ ਤਰ੍ਹਾਂ ਦੀ ਇੱਕ ਕਮੇਟੀ ਸਿੱਖਿਆ ਮਾਹਿਰਾਂ ਦੀ ਵੀ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ ਜੋ ਐਜੂਸਿਟੀ ਨੂੰ ਵਿਕਸਤ ਕਰਨ ਲਈ ਕਾਰਜ ਯੋਜਨਾ ਤਿਆਰ ਕਰੇਗੀ ਤਾਂ ਜੋ 1700 ਏਕੜ ਰਕਬੇ ਉਤੇ ਬਣਨ ਵਾਲੀ ਇਸ ਸਿਟੀ ਨੂੰ ਸਿੱਖਿਆ ਦਾ ਧੁਰਾ ਬਣਾਇਆ ਜਾ ਸਕੇ। ਵਿਚਾਰ ਚਰਚਾ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਡੀਸਿਟੀ ਅਤੇ ਐਜੂਸਿਟੀ ਨੂੰ ਵਿਕਸਤ ਕਰਨ ਲਈ ਦੇਸ਼ ਭਰ ਦੇ ਪ੍ਰਮੁੱਖ ਨਿਰਮਾਣ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਪੰਜਾਬ ਸਿਹਤ ਅਤੇ ਸਿੱਖਿਆ ਦੇ ਧੁਰੇ ਵਜੋਂ ਉਭਰ ਸਕੇ।
ਬਿਲਡਰਾਂ ਵੱਲੋਂ ਉਸਾਰੀ ਨਿਯਮਾਂ ਦੀ ਉਲੰਘਣਾ ਕਾਰਨ ਸ਼ਹਿਰਾਂ ਦੇ ਹੋਏ ਬੇਤਰਤੀਬੇ ਵਾਧੇ ਉਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਸਥਾਨਕ ਸਰਕਾਰ ਵਿਭਾਗ ਨੂੰ ਨਿਰਧਾਰਤ ਨਿਯਮਾਂ ਨੂੰ ਲਾਗੂ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਵਿਕਾਸ ਅਥਾਰਟੀਆਂ ਇਹ ਯਕੀਨੀ ਬਣਾਉਣ ਕਿ ਹਰ ਇਮਾਰਤ ਜੋ 100 ਅਤੇ 200 ਮੀਟਰ ਚੌੜੇ ਮਿਸ਼ਰਤ ਵਰਤੋਂ ਵਾਲੇ ਗਲਿਆਰੇ ਵਿੱਚ ਉਸਾਰੀ ਜਾ ਰਹੀ ਹੈ, ਉਸ ’ਚ 2.5 ਤੇ 5 ਮੀਟਰ ਜ਼ਮੀਨ ਇਸ ਦੇ ਅਗਲੇ ਪਾਸੇ ਗਰੀਨ ਬੈਲਟ ਲਈ ਰਾਖਵੀਂ ਹੋਵੇ। ਉਨ੍ਹਾਂ ਮੁਹਾਲੀ ਦੇ 62 ਸੈਕਟਰ ਦੇ ਨੇਚਰ ਪਾਰਕ ਵਿਖੇ 3000 ਵਿਅਕਤੀਆਂ ਦੀ ਬੈਠਣ ਦੀ ਸਮਰੱਥਾ ਵਾਲੇ ਐਮਪੀ ਥੀਏਟਰ ਦੀ ਉਸਾਰੀ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ ਜੋ ਕਿ 50 ਏਕੜ ਰਕਬੇ ’ਚ ਫੈਲਿਆ ਹੋਇਆ ਹੈ। ਮੁੱਖ ਮੰਤਰੀ ਨੇ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਵਿਖੇ ਉਨ੍ਹਾਂ ਦੇ ਜੀਵਨ ਤੇ ਦਰਸ਼ਨ ਬਾਰੇ ਨਿਯਮਤ ਤੌਰ ’ਤੇ ਲੇਜ਼ਰ ਸਟੋਰ ਕਰਵਾਉਣ ਦੀ ਵੀ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ।
ਸ੍ਰੀ ਬਾਦਲ ਨੇ ਮੁਹਾਲੀ ਦੇ 62 ਸੈਕਟਰ ਵਿੱਚ 80 ਏਕੜ ਦੇ ਰਕਬੇ ਉਤੇ ਮੁਹਾਲੀ ਟਾਊਨ ਦੀ ਸਥਾਪਤੀ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਰਾਜ ਸਰਕਾਰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਕਿਸੇ ਵੀ ਮਾਮਲੇ ਵਿੱਚ ਇੱਕ ਇੰਚ ਵੀ ਜ਼ਮੀਨ ਅਧਿਗ੍ਰਹਿਣ ਨਹੀਂ ਕਰੇਗੀ ਅਤੇ ਇਹ ਲੈਂਡ ਪੂਲਿੰਗ ਜਾਂ ਪੀ.ਪੀ.ਪੀ. ਮਾਡਲ ਨੂੰ ਅਪਣਾਏਗੀ। ਮੁੱਖ ਮੰਤਰੀ ਨੇ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੂੰ ਲੈਂਡ ਪੂਲਿੰਗ ਰਾਹੀਂ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 11 ਨਵੇਂ ਸਥਾਨ ਵਿਕਸਤ ਕਰਨ ਲਈ ਸ਼ਨਾਖਤ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਅਧਿਆਪਕ ਯੂਨੀਅਨ ਵੱਲੋਂ ਪੰਚਾਇਤੀ ਸਿੱਖਿਆ ਡਾਇਰੈਕਟੋਰੇਟ ਦਾ ਵਿਰੋਧ

www.sabblok.blogspot.com
ਖਮਾਣੋਂ, 29 ਮਈ (ਜੋਗਿੰਦਰ ਪਾਲ)-ਈ.ਟੀ.ਟੀ ਅਧਿਆਪਕ ਯੂਨੀਅਨ ਬਲਾਕ ਖਮਾਣੋਂ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਮਨੈਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਰਹਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਰਣਧੀਰ ਸਿੰਘ ਬੈਣਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਸਕੂਲਾਂ ਦਾ ਪੰਚਾਇਤੀਕਰਨ ਅਤੇ ਨਿੱਜੀਕਰਨ ਕਰਨ ਦੇ ਰਾਹ ਪੈ ਗਈ ਹੈ ਇਸ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਸਿੱਖਿਆ ਦਾ ਡਾਇਰੈਕਟੋਰੇਟ ਬਣਾਉਣ ਦੀ ਤਜਵੀਜ਼ ਲਿਆਂਦੀ ਜਾ ਰਹੀ ਹੈ | ਸਰਕਾਰ ਵੱਲੋਂ ਅਜਿਹੀਆਂ ਨੀਤੀਆਂ ਬਣਾ ਕੇ ਗ਼ਰੀਬ ਲੋਕਾਂ ਦੇ ਬੱਚਿਆਂ ਤੋ ਸਿੱਖਿਆ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਅਧਿਆਪਕਾਂ ਨੂੰ ਪ੍ਰਮੋਸ਼ਨ ਚੈਨਲਾਂ ਦੇ ਅੱਗੇ ਕੰਧ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਾਸਲ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਕਰਨ ਦੇ ਆਪਣੇ ਵਾਅਦੇ ਤੋਂ ਵੀ ਭੱਜ ਗਈ ਹੈ | ਸੁਖਵਿੰਦਰ ਸਿੰਘ ਮਨੈਲੀ ਨੇ ਕਿਹਾ ਕਿ ਅਧਿਆਪਕਾਂ ਦੇ ਪਰਾਨ ਖਾਤੇ ਜਲਦੀ ਖੋਲੇ ਜਾਣ, 4 ਸਤੰਬਰ 2014 ਦਾ ਸਲਾਨਾ ਏ.ਸੀ.ਪੀ ਲਾਭ ਦਿੱਤਾ ਜਾਵੇ ਅਤੇ ਤਨਖ਼ਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ | ਇਸ ਸਮੇਂ ਅਧਿਆਪਕ ਆਗੂਆਂ ਨੇ 13 ਮਹੀਨਿਆਂ ਤੋ ਆਪਣੀਆਂ ਤਨਖ਼ਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਬਠਿੰਡਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਧੱਕੇ ਨਾਲ ਜੇਲ੍ਹਾਂ ਵਿੱਚ ਬੰਦ ਕਰਨ ਦੀ ਨਿਖੇਧੀ ਕੀਤੀ | ਇਸ ਮੌਕੇ ਅਮਰਿੰਦਰ ਦਾਸ, ਤਰਲੋਚਨ ਸਿੰਘ, ਰੁਪਿੰਦਰ ਸਿੰਘ, ਗੁਰਦੀਪ ਸਿੰਘ ਰਿਆ, ਜ਼ੋਰਾ ਸਿੰਘ ਭਾਂਬਰੀ, ਰਣਜੀਤ ਸਿੰਘ, ਗੁਰਿੰਦਰ ਕੌਰ, ਪਿ੍ਅੰਕਾ, ਤਰਨਜੀਤ ਕੌਰ ਚੰਡਿਆਲਾ, ਦਰਸ਼ਨ ਕੌਰ ਸ਼ਮਸ਼ਪੁਰ, ਕਮਲਜੀਤ ਕੌਰ, ਸੁਖਵੀਰ ਕੌਰ, ਦਲਜੀਤ ਕੌਰ ਦੁਲਵਾ, ਰਣਜੀਤ ਸਿੰਘ ਜਾਗੋ, ਰਣਦੀਪ ਸਿੰਘ ਚੀਮਾ, ਗਗਨਦੀਪ ਵੜੈਚ ਬਲਾਕ ਪ੍ਰਧਾਨ ਅਮਲੋਹ, ਅਮਰਜੀਤਪਾਲ ਬਲਾਕ ਪ੍ਰਧਾਨ ਬਸੀ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਖਮਾਣੋਂ, ਬਿੱਕਰ ਸਿੰਘ ਬਲਾਕ ਪ੍ਰਧਾਨ ਖੇੜਾ, ਅਸ਼ੋਕ ਬੱਤਰਾ ਆਦਿ ਹਾਜ਼ਰ ਸਨ |

ਪ੍ਰਾਇਮਰੀ ਸਕੂਲਾਂ ਵਿਚ 1 ਜੂਨ ਤੋਂ ਪੈਣਗੀਆਂ ਛੁੱਟੀਆਂ-ਡੀ. ਸੀ.

www.sabblok.blogspot.com

ਅੰਮਿ੍ਤਸਰ, 29 ਮਈ (ਬਹੋੜੂ)¸ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀ ਰਜਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 1 ਜੂਨ ਤੋਂ ਛੁੱਟੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਵੱਧ ਰਹੀ ਦਿਨੋਂ ਦਿਨ ਗਰਮੀ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ |

ਸਿੱਖਿਆ ਮੰਤਰੀ ਦੀ ਨੂੰ ਹ ਨੇ ਡੀ. ਜੀ. ਐਸ. ਈ. ਦਫ਼ਤਰ ਨੂੰ ਅਲਵਿਦਾ ਆਖੀ...?

www.sabblok.blogspot.com

ਚੰਡੀਗੜ੍ਹ, 29 ਮਈ (ਗੁਰਸੇਵਕ ਸਿੰਘ ਸੋਹਲ)-ਲਾਇਬ੍ਰੇਰੀ ਕਿੱਟਾਂ ਦੀ ਖਰੀਦਦਾਰੀ ਵਿਚ ਕਥਿਤ ਘਪਲੇਬਾਜ਼ੀ ਦੇ ਮਾਮਲੇ 'ਚ ਸਰਕਾਰ ਵੱਲੋਂ ਬੀਤੇ ਕੱਲ੍ਹ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਸਰਵ ਸਿੱਖਿਆ ਅਭਿਆਨ ਪੰਜਾਬ ਦਫ਼ਤਰ 'ਚੋਂ ਵਾਪਿਸ ਉਨ੍ਹਾਂ ਦੇ ਪਿੱਤਰੀ ਵਿਭਾਗ ਪੇਂਡੂ ਵਿਕਾਸ ਤੇ ਪੰਚਾਇਤ 'ਚ ਭੇਜਣ ਦੇ ਦਿੱਤੇ ਸੰਕੇਤਾਂ ਮਗਰੋਂ ਸ੍ਰੀਮਤੀ ਸਿੱਧੂ ਅੱਜ ਦਫ਼ਤਰ ਨਹੀਂ ਆਏ | ਇਹ ਜਾਣਕਾਰੀ ਦਿੰਦਿਆਂ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ੍ਰੀਮਤੀ ਸਿੱਧੂ ਤੋਂ ਬਾਅਦ ਸਰਵ ਸਿੱਖਿਆ ਅਭਿਆਨ ਦਫ਼ਤਰ ਵਿਚ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਅੰਗਰੇਜ਼ੀ ਅਧਿਆਪਕਾ ਗਿੰਨੀ ਦੁੱਗਲ ਅਤੇ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ (ਰਮਸਾ) ਰਾਮ ਮੂਰਤੀ ਗੋਇਲ ਨੂੰ ਵੀ ਸਕੂਲਾਂ ਵਿਚ ਪੜ੍ਹਾਉਣ ਲਈ ਵਾਪਿਸ ਭੇਜਿਆ ਜਾ ਸਕਦਾ ਹੈ | ਰਾਮ ਮੂਰਤੀ ਗੋਇਲ ਅਤੇ ਗਿੰਨੀ ਦੁੱਗਲ ਬਾਰੇ ਅਧਿਆਪਕ ਵਰਗ 'ਚ ਅਕਸਰ ਇਹ ਚਰਚਾ ਸੁਣੀ ਗਈ ਹੈ ਕਿ ਇਹ ਦੋਵੇਂ ਮੈਡਮ ਸਿੱਧੂ ਦੇ ਕਰੀਬੀਆਂ 'ਚ ਸ਼ੁਮਾਰ ਹਨ | ਚੇਤੇ ਰਹੇ ਕਿ ਸ: ਮਲੂਕਾ ਦੇ ਸਿੱਖਿਆ ਮੰਤਰੀ ਬਣਨ ਮਗਰੋਂ ਉਨ੍ਹਾਂ ਦੀ ਨੂੰਹ, ਜੋਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ ਬੀ. ਡੀ. ਪੀ. ਓ. ਹਨ, ਨੂੰ ਸਰਵ ਸਿੱਖਿਆ ਅਭਿਆਨ ਦਫ਼ਤਰ 'ਚ ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਕਰ ਦਿੱਤਾ ਗਿਆ | ਸੂਤਰਾਂ ਅਨੁਸਾਰ ਉਨ੍ਹਾਂ ਕੋਲ ਅਧਿਆਪਕਾਂ ਦੀਆਂ ਬਦਲੀਆਂ, ਚਾਰਜਸ਼ੀਟ ਜਾਰੀ ਕਰਨ, ਸਜ਼ਾਵਾਂ ਅਤੇ ਵਿੱਤੀ ਸ਼ਕਤੀਆਂ ਹਾਸਿਲ ਸਨ ਅਤੇ ਕਈ ਅਹਿਮ ਫਾਈਲਾਂ ਉਨ੍ਹਾਂ ਰਾਹੀਂ ਹੀ ਪ੍ਰਵਾਨ ਚੜ੍ਹਦੀਆਂ ਸਨ |

ਪ੍ਰਮੋਸ਼ਨਾਂ ਨਾ ਮਿਲਣ ਕਾਰਨ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ 'ਚ ਰੋਸ

www.sabblok.blogspot.com

ਸੁਲਤਾਨਪੁਰ ਲੋਧੀ, 29 ਮਈ (ਥਿੰਦ)- ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪ੍ਰਮੋਸ਼ਨਾਂ ਨਾ ਮਿਲਣ ਕਰਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਰੀ ਇਕ ਬਿਆਨ 'ਚ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸਕੱਤਰ ਦੀਪਕ ਅਨੰਦ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਪ੍ਰਾਇਮਰੀ ਵਿੰਗ 'ਚੋਂ ਹਰ ਸਾਲ ਮਾਸਟਰ ਕੇਡਰ ਲਈ ਪਰਮੋਸ਼ਨਾਂ ਕੀਤੀਆਂ ਜਾਂਦੀਆਂ ਹਨ, ਪਰ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਨੂੰ ਅਜੇ ਤੱਕ ਅਜਿਹਾ ਮੌਕਾ ਨਹੀਂ ਦਿੱਤਾ ਗਿਆ | ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਕੰਮ ਕਰਦੇ ਬਹੁਤੇ ਅਧਿਆਪਕ ਉੱਚ ਯੋਗਤਾ ਪ੍ਰਾਪਤ ਹਨ | ਮਾਸਟਰ ਕੇਡਰ ਲਈ ਉਨ੍ਹਾਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ | ਇਸ ਮੌਕੇ ਅਧਿਆਪਕ ਅਮਨਦੀਪ ਸਿੰਘ, ਸੁਖਦੀਪ ਸਿੰਘ, ਵਤਿੰਦਰ ਖੱਸਣ, ਰਣਜੀਤ ਸਿੰਘ, ਨਿਰਮਲ ਸਿੰਘ, ਸੁਖਦੀਪ ਸਿੰਘ, ਮੇਜਰ ਸਿੰਘ, ਸੰਜੀਵ ਆਦਿ ਹਾਜ਼ਰ ਸਨ |

ਪ੍ਰਾਇਮਰੀ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ

www.sabblok.blogspot.com


ਸਮਰਾਲਾ, 29 ਮਈ (ਰਾਮਦਾਸ ਬੰਗੜ)-ਪ੍ਰਾਇਮਰੀ ਅਧਿਆਪਕਾਂ ਨੇ ਅੱਜ ਇੱਥੋਂ ਦੇ ਐੱਸ. ਡੀ. ਐੱਮ. ਦਫ਼ਤਰ ਸਾਹਮਣੇ ਸਥਾਨਕ ਬੀ. ਪੀ. ਈ. ਓ. ਅਤੇ ਬੀ. ਆਰ. ਪੀਜ਼ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਉਪਰੋਕਤ ਅਧਿਕਾਰੀਆਂ ਵਲੋਂ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸ਼ਿਕਾਇਤ ਦੇ ਅਧਾਰ 'ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਹੁਕਮਾਂ ਮੁਤਾਬਕ ਬੀ. ਆਰ. ਪੀਜ਼ ਨੂੰ ਇੱਥੋਂ ਫ਼ਾਰਗ ਕਰਨ ਦੀ ਥਾਂ ਬੀ. ਪੀ. ਈ. ਓ. ਮੈਡੀਕਲ ਛੁੱਟੀ 'ਤੇ ਚਲੇ ਗਏ ਹਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਟਾਲ਼-ਮਟੋਲ਼ ਵਾਲਾ ਰਵੱਈਆ ਅਪਣਾ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ, ਹਰਦਿਓ ਪ੍ਰਸ਼ਾਦ, ਰਣਜੀਤ ਸਿੰਘ, ਹਰਮੇਲ ਸਿੰਘ, ਹਰਮਨਦੀਪ ਸਿੰਘ, ਕੁਲਵੀਰ ਸਿੰਘ, ਸੁਖਵਿੰਦਰ ਸਿੰਘ, ਰਣਦੀਪ ਕੌਰ, ਅਮਨਪ੍ਰੀਤ ਕੌਰ, ਬਲਵਿੰਦਰ ਕੌਰ, ਪ੍ਰਧਾਨ ਦਵਿੰਦਰ ਸਿੰਘ, ਗੁਰਮੇਲ ਸਿੰਘ, ਜ਼ਿਲ੍ਹਾ ਪ੍ਰਧਾਨ ਸੱਜਣ ਕੁਮਾਰ, ਦਵਿੰਦਰ ਸਿੰਘ, ਨਰਿੰਦਰ ਭੜੀ ਦਲੀਪ ਸਿੰਘ ਅਤੇ ਕੁਲਵੰਤ ਤਰਕ ਆਦਿ ਹਾਜ਼ਰ ਸਨ |

ਸਕੈਨ ਮਾਹਿਰ ਨੂੰ ਫਿਲੌਰ ਭੇਜਣ ਦੇ ਸਿਵਲ ਸਰਜਨ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ-ਭਟਾਰਾ

www.sabblok.blogspot.com


ਨਕੋਦਰ, ---(ਟੋਨੀ )—ਸਿਵਲ ਹਸਪਤਾਲ ਨਕੋਦਰ ਵਿਚ ਲੱਗੇ ਸਕੈਨ ਮਾਹਿਰ ਨੂੰ ਇਕ ਹਫ਼ਤੇ ਵਿਚ ਦੋ ਦਿਨ ਨਕੋਦਰ ਤੋਂ ਹਟਾ ਕੇ ਫਿਲੌਰ ਭੇਜਣ ਦੇ ਸਿਵਲ ਸਰਜਨ ਜਲੰਧਰ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ | ਉਕਤ ਪੱਤਰ ਕੌਾਸਲਰ ਆਦਿੱਤਿਯਾ ਭਟਾਰਾ ਨੇ ਸਿਹਤ ਵਿਭਾਗ ਦੇ ਪਿ੍ੰਸੀਪਲ ਨੂੰ ਭੇਜਿਆ ਹੈ | ਉਹਨਾਂ ਨੇ ਪੱਤਰ ਵਿਚ ਕਿਹਾ ਹੈ ਕਿ ਸਿਵਲ ਹਸਪਤਾਲ ਨਕੋਦਰ ਵਿਚ ਲੱਗੇ ਸਕੈਨ ਮਾਹਿਰ ਦੀ ਨਿਯੁਕਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਹੈ ਪਰ ਹੁਣ ਸਿਵਲ ਹਸਪਤਾਲ ਨਕੋਦਰ ਵਿਚ ਲੱਗੇ ਸਕੈਨ ਮਾਹਿਰ ਨੂੰ ਇਕ ਹਫ਼ਤੇ ਵਿਚ ਦੋ ਦਿਨ ਨਕੋਦਰ ਤੋਂ ਹਟਾ ਕੇ ਫਿਲੌਰ ਭੇਜਣ ਦਾ ਫ਼ੈਸਲਾ ਨਕੋਦਰ ਵਾਸੀਆਂ ਨਾਲ ਬੇਇਨਸਾਫ਼ੀ ਹੈ ਅਤੇ ਭਟਾਰਾ ਨੇ ਕਿਹਾ ਕਿ ਫਿਲੌਰ ਲਈ ਸਕੈਨ ਮਾਹਿਰ ਦੀ ਵੱਖਰੀ ਨਿਯੁਕਤੀ ਕੀਤੀ ਜਾਵੇ | ਭਟਾਰਾ ਨੇ ਪੱਤਰ ਵਿਚ ਕਿਹਾ ਹੈ ਕਿ ਅਗਰ ਇਕ ਮਹੀਨੇ ਵਿਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਮਜਬੂਰਨ ਹਾਈ ਕੋਰਟ ਜਾਵਾਂਗੇ |
   

ਸਰਕਾਰੀ ਸਕੂਲਾਂ 'ਚ ਪੱਖੇ ਲਗਵਾਏ

www.sabblok.blogspot.com


ਨਕੋਦਰ, ----- (ਟੋਨੀ )-ਭਾਰਤੀ ਸਟੇਟ ਬੈਂਕ ਨਕੋਦਰ ਸ਼ਾਖਾ ਨੇ 10 ਸਰਕਾਰੀ ਸਕੂਲਾਂ:ਸ.ਮਿ.ਸਕੂਲ ਬੱਲਨੌ, ਟੁੱਟ ਕਲਾਂ ,ਗ.ਪ੍ਰ.ਸਕੂਲ ਖ਼ਾਨਪੁਰ ਢੱਡਾ, ਗਿੱਦੜ ਪਿੰਡੀ, ਸੈਣੀਵਾਲ, ਬੋਪਾਰਾਏ, ਆਵਾਨ ਚੁਹਾਰਮੀ, ਸ਼ਾਹਪੁਰ, ਮੁਹੇਮ ਅਤੇ ਪੰਡੋਰੀ ਖਾਸ ਵਿਚ 20 ਪੱਖੇ ਲਗਵਾਏ | ਬੈਂਕ ਸਟਾਫ਼ ਵਲੋਂ ਮੈਨੇਜਰ ਬਲਬੀਰ ਚੰਦ ਸਹਾਇਕ ਵਿੱਦਿਆ ਨੰਦ ਕੁਮਾਰ, ਵਰੁਨ ਸਾਂਗਰਾ, ਬਲਰਾਜ ਅਤੇ ਸਕੂਲਾਂ ਦੇ ਸਮੂਹ ਸਟਾਫ਼ ਮੈਂਬਰ, ਪ੍ਰਬੰਧਕ ਕਮੇਟੀਆਂ ਦੇ ਅਧਿਕਾਰੀ ਤੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਮੈਨੇਜਰ ਬਲਬੀਰ ਚੰਦ ਨੇ ਇਸ ਮੌਕੇ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰ ਵਿਚ ਦੱਸਿਆ, ਬੈਂਕ ਵਿੱਚ ਸਕੂਲਾਂ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਨਿੱਜੀ ਖਾਤੇ ਖੁਲ੍ਹਵਾਉਣ ਲਈ ਪ੍ਰੋਤਸਾਹਿਤ ਕੀਤਾ |

ਚੋਰੀ ਦੇ ਦੋਸ਼ 'ਚ 2 ਗਿ੍ਫ਼ਤਾਰ

www.sabblok.blogspot.com

ਨਕੋਦਰ, --- (ਟੋਨੀ )-ਥਾਣਾ ਸਿਟੀ ਪੁਲਿਸ ਨੇ ਸਥਾਨਕ ਟੰਡਨਾ ਮੁਹੱਲਾ ਵਿਚ ਘਰ ਵਿਚ ਵੜ ਕੇ ਸੋਨੇ ਦੀ ਚੇਨ ਅਤੇ 6000 ਰੁਪਏ ਨਕਦ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਹਨਾਂ ਕੋਲੋਂ ਚੇਨ ਬਰਾਮਦ ਕਰ ਲਈ ਹੈ | ਥਾਣਾ ਇੰਚਾਰਜ ਸੁਭਾਸ਼ ਬਾਠ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਸੋਨੂੰ ਉਰਫ਼ ਕੁੱਕੜੀ ਨਿਵਾਸੀ ਮੁਹੱਲਾ ਟੰਡਨਾ ਅਤੇ ਪਰਮਜੀਤ ਉਰਫ਼ ਰੋਹਿਤ ਨਿਵਾਸੀ ਗੁਰੂ ਨਾਨਕਪੁਰਾ ਦੇ ਰੂਪ ਵਿਚ ਹੋਈ ਹੈ | ਦੋਸ਼ੀਆਂ ਿਖ਼ਲਾਫ਼ ਗੌਰਵ ਨਿਵਾਸੀ ਮੁਹੱਲਾ ਟੰਡਨਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ |

 

ਰੱਖੜਾ ਵੱਲੋਂ ਲੋਕਾਂ ਨੂੰ ਲੋੜਵੰਦ ਤੇ ਗਰੀਬ ਬੱਚਿਆਂ ਨੂੰ ਅਪਣਾਕੇ ਪੜ੍ਹਾਉਣ ਦਾ ਸੱਦਾ

www.sabblok.blogspot.com

ਪਟਿਆਲਾ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਵਿੱਤ ਮੁਤਾਬਕ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਅੱਗੇ ਆਉਣ ਤਾਂ ਜੋ ਬਾਲ ਮਜ਼ਦੂਰੀ ਅਤੇ ਬਾਲਾਂ ਦੇ ਸਿੱਖਿਆ ਤੋਂ ਵਿਰਵੇ ਰਹਿਣ ਦੀ ਲਾਹਣਤ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾਉਣਾ ਸਭ ਤੋਂ ਵੱਡਾ ਪੁੰਨ ਹੈ।

ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਾਲ ਅਧਿਕਾਰ ਰੱਖਿਆ ਐਕਟ 2005 ਅਤੇ ਮੁਫ਼ਤ ਤੇ ਲਾਜਮੀ ਸਿੱਖਿਆ ਅਧਿਕਾਰ ਐਕਟ 2009 ਬਾਰੇ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਰੱਖੜਾ ਨੇ ਕਿਹਾ ਕਿ ਸਰਕਾਰਾਂ ਦੇ ਨਾਲ-ਨਾਲ ਸਾਨੂੰ ਖ਼ੁਦ ਵੀ ਅਜਿਹੇ ਲੋੜਵੰਦ ਬੱਚਿਆਂ ਨੂੰ ਅਪਣਾ ਕੇ ਉਨ੍ਹਾਂ ਨੂੰ ਪੜ੍ਹਾਈ ਅਤੇ ਤਰੱਕੀ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ, ਜਿਹੜੇ ਕਿਸੇ ਕਾਰਨ ਸਕੂਲਾਂ 'ਚ ਨਹੀਂ ਜਾ ਸਕਦੇ ਅਤੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਮਜ਼ਦੂਰੀ ਕਰਨ ਲਈ ਮਜ਼ਬੂਰ ਹਨ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਵਰਨ ਸਲਾਰੀਆ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਅਜਿਹਾ ਪੰਜਵਾਂ ਸੂਬਾ ਹੈ ਜਿੱਥੇ ਬਾਲਾਂ ਦੇ ਅਧਿਕਾਰਾਂ ਸਬੰਧੀ ਕਮਿਸ਼ਨ ਦੀ ਸਥਾਪਤੀ ਹੋਈ ਹੈ, ਜਿਸ ਲਈ ਕਮਿਸ਼ਨ ਵੱਲੋਂ ਪੰਜਾਬ ਨੂੰ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਾਇਆ ਜਾਵੇਗਾ ਜਿੱਥੇ ਬਾਲ ਮਜ਼ਦੂਰੀ ਦਾ ਮੁਕੰਮਲ ਖ਼ਾਤਮਾ ਕਰ ਦਿੱਤਾ ਜਾਵੇਗਾ। ਸ੍ਰੀ ਸਲਾਰੀਆ ਨੇ ਦੱਸਿਆ ਕਿ ਬਾਲਾਂ ਸਬੰਧੀ ਕੇਂਦਰੀ ਕਮਿਸ਼ਨ ਤੱਕ ਪਹੁੰਚ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅੰਦਰ ਬਾਲ ਮਜ਼ਦੂਰੀ ਕਰਨ ਵਾਲੇ ਬੱਚਿਆਂ ਦੇ ਮੁੜ ਵਸੇਬੇ ਲਈ ਵਸੇਬਾ ਕੇਂਦਰ ਬਣਾਏ ਜਾਣਗੇ ਅਤੇ ਇਸ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਜਾਵੇਗੀ, ਜਿੱਥੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਮੁਫ਼ਤ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਦੇ ਵੀ ਹਾਮੀ ਹਨ ਕਿ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ।

ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸੁਰੱਖਿਆ ਲਈ ਬਣੇ ਐਕਟਾਂ ਅਤੇ ਸਰਕਾਰੀ ਸਕੀਮਾਂ ਦੇ ਨਾਲ-ਨਾਲ ਇੱਕ ਜ਼ਿੰਮੇਵਾਰ ਸ਼ਹਿਰੀ ਦੇ ਤੌਰ 'ਤੇ ਬੱਚਿਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਲਈ ਇੱਕ ਸਮਾਜਕ ਚੇਤਨਾ ਪੈਦਾ ਕਰਨ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦਾ ਹੈਲਪ ਲਾਈਨ ਨੰਬਰ 0172-2298000 ਲਗਾਤਾਰ ਬੱਚਿਆਂ ਦੀ ਸਹਾਇਤਾ ਲਈ ਜਾਰੀ ਰਹੇਗਾ। ਸ੍ਰੀ ਸਲਾਰੀਆ ਨੇ ਦੱਸਿਆ ਕਿ ਕਾਨੂੰਨ ਮੁਤਾਬਕ ਬਾਲਾਂ ਤੋਂ ਮਜ਼ਦੂਰੀ ਕਰਵਾਉਣ ਅਤੇ ਬਾਲਾਂ 'ਤੇ ਕਿਸੇ ਵੀ ਕਿਸਮ ਦਾ ਅੱਤਿਆਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਜਵੀਜ ਹੈ ਤੇ 'ਪੰਜਾਬ ਬਾਲ ਅਧਿਕਾਰ ਸੁਰੱਖਿਆ ਐਕਟ, 2005' ਅਧੀਨ ਬੱਚਿਆਂ ਦੇ ਸੰਵਿਧਾਨਕ ਅਤੇ ਕਾਨੂੰਨੀ ਹੱਕਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ 10 ਸਾਲ ਕੈਦ ਤੇ 50,000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਰੋਕਥਾਮ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ 20,000 ਰੁਪਏ ਜੁਰਮਾਨਾ ਤੇ ਸਜ਼ਾ ਦੀ ਵਿਵਸਥਾ ਹੈ।

ਸਲਾਰੀਆ ਨੇ ਬੱਚਿਆਂ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਲਈ ਬਣਾਏ ਗਏ 'ਸਿੱਖਿਆ ਅਧਿਕਾਰ ਐਕਟ' ਤਹਿਤ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਚਿਆਂ ਨੂੰ ਮੁਢਲੀਆਂ ਸਹੂਲਤਾਂ ਹਰ ਸਕੂਲ 'ਚ ਮਿਲਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਸਕੂਲੀ ਬੱਸਾਂ ਦੇ ਖਟਾਰਾ ਹੋਣ ਤੇ ਸਕੂਲੀ ਗੱਡੀਆਂ ਦੇ ਡਰਾਇਵਰ-ਕੰਡਕਟਰਾਂ ਵੱਲੋਂ ਨਿਯਮਾਂ ਦੀ ਅਣਦੇਖੀ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਨ ਲਈ ਕਿਹਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਅਨਮੋਲ ਜੀਵਨ ਦੀ ਸੁਰੱਖਿਆ ਲਈ ਆਪਣੇ ਨੈਤਿਕ ਫ਼ਰਜ਼ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਸਕੂਲ ਪ੍ਰਬੰਧਕਾਂ ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤਜਰਬੇਕਾਰ ਚਾਲਕਾਂ ਨੂੰ ਹੀ ਬੱਸਾਂ ਦੇ ਡਰਾਈਵਰ ਲਾਉਣ।

ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਜੀ.ਕੇ. ਸਿੰਘ ਨੇ ਅੰਕੜੇ ਪੇਸ਼ ਕਰਦਿਆਂ ਸਮੁੱਚੇ ਵਿਸ਼ਵ ਭਰ 'ਚ ਬਾਲਾਂ 'ਤੇ ਹੁੰਦੇ ਅੱਤਿਆਚਾਰਾਂ ਅਤੇ ਬਾਲ ਮਜ਼ਦੂਰੀ ਦੀ ਦਸ਼ਾ ਦਸਦਿਆਂ ਪਟਿਆਲਾ ਜ਼ਿਲ੍ਹੇ 'ਚ ਬਾਲਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸੰਦਰਭ 'ਚ ਸਾਡੀ ਪ੍ਰਤੀਬੱਧਤਾ ਅਤੇ ਪ੍ਰਾਥਮਿਕਤਾ ਨੂੰ ਸਾਨੂੰ ਮੁੜ ਘੋਖਣਾ ਪਵੇਗਾ, ਤਾਂ ਹੀ ਸਰਕਾਰਾਂ ਵੱਲੋਂ ਬਣਾਏ ਕਾਨੂੰਨ ਕਾਰਗਰ ਢੰਗ ਨਾਲ ਲਾਗੂ ਹੋ ਸਕਣਗੇ। ਉਨ੍ਹਾਂ ਬਾਲਾਂ ਪ੍ਰਤੀ ਗੰਭੀਰਤਾ ਦੀ ਅਣਹੋਂਦ ਨੂੰ ਚਿੰਤਾ ਦਾ ਵਿਸ਼ਾ ਦਸਦਿਆਂ ਕਿਹਾ ਕਿ ਬਾਲਾਂ ਦੀ ਅਣਦੇਖੀ ਸਾਡੇ ਬੁਢਾਪੇ ਅਤੇ ਭਵਿਖ ਨੂੰ ਰੋਲਣ ਦੇ ਤੁੱਲ ਹੈ। ਉਨ੍ਹਾਂ ਬੱਚਿਆਂ ਨੂੰ ਜਨਮ ਦੇ ਅਧਿਕਾਰ ਤੋਂ ਲੈਕੇ ਜੀਵਨ, ਵਿੱਦਿਆ, ਖੇਡਾਂ, ਮੰਨੋਰੰਜਨ ਅਤੇ ਭਵਿੱਖ ਲਈ ਯੋਜਨਾ ਆਦਿ ਦੇ ਅਧਿਕਾਰਾਂ ਬਾਰੇ ਗੱਲ ਕਰਦਿਆਂ ਬਾਲਾਂ ਦੀ ਚੰਗੀ ਦੇਖਭਾਲ ਦੀ ਲੋੜ 'ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋੜਵੰਦ, ਅਣਗੌਲੇ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸੰਭਾਲਣ ਦੀ ਬੇਹੱਦ ਲੋੜ ਹੈ।

ਸੈਮੀਨਾਰ ਮੌਕੇ ਬੱਚਿਆਂ ਦੇ ਰੋਗਾਂ ਦੀ ਮਾਹਰ ਡਾ. ਹਰਸ਼ਿੰਦਰ ਕੌਰ ਨੇ ਬੱਚਿਆਂ ਨੂੰ ਆਜਾਦ ਵਾਤਾਵਰਣ ਪ੍ਰਦਾਨ ਕਰਨ, ਉਨ੍ਹਾਂ ਦੀ ਸਿਹਤ, ਸਿੱਖਿਆ ਤੇ ਜੀਵਨ ਦੇ ਅਧਿਕਾਰਾਂ 'ਤੇ ਚਾਨਣਾ ਪਾਉਂਦਿਆਂ ਸਮਾਜ ਅੰਦਰ ਚੇਤੰਨਤਾ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ। ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਡਾ. ਅਭਿਨੰਦਨ ਨੇ ਬਾਲ ਮਜ਼ਦੂਰਾਂ ਦੇ ਮੁੜ ਵਸੇਬੇ ਅਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਸਮਾਜ 'ਚ ਜਾਗਰੂਕਤਾ ਦੀ ਲੋੜ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਪ੍ਰਤੀ ਗੰਭੀਰ ਅਤੇ ਸੁਚੇਤ ਨਾ ਹੋਏ ਤਾਂ ਇਸ ਦੇ ਸਾਨੂੰ ਦੂਰਰਸੀ ਮਾੜੇ ਸਿੱਟੇ ਭੁਗਤਣੇ ਪੈਣਗੇ। ਨਵਜੀਵਨੀ ਸੰਸਥਾ ਦੇ ਮੁਖੀ ਡਾ. ਐਨ.ਐਸ. ਸੋਢੀ ਨੇ ਸਕੂਲ ਜਾਣ ਦੇ ਚਾਹਵਾਨ ਪ੍ਰੰਤੂ ਸਕੂਲ ਨਾ ਜਾ ਸਕਣ ਵਾਲੇ ਬੱਚਿਆਂ ਦੀ ਦਸ਼ਾ ਅਤੇ ਮਾਂ ਬਾਪ ਸਮੇਤ ਸਮਾਜ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਬੱਚਿਆਂ ਦੇ ਸਕੂਲ ਛੱਡਣ ਦੀ ਵੱਧ ਰਹੀ ਗਿਣਤੀ ਘਟਾਉਣ ਲਈ ਦ੍ਰਿੜ ਇੱਛਾ ਸ਼ਕਤੀ ਨਾਲ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਪੰਜਾਬ ਵਕਫ਼ ਬੋਰਡ ਦੇ ਸਾਬਕਾ ਮੈਂਬਰ ਸ੍ਰੀਮਤੀ ਮੰਜੂ ਕੁਰੈਸ਼ੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਕੇ ਉਤਸ਼ਾਹਤ ਕਰਨ ਦੀ ਲੋੜ ਹੈ, ਇਸ ਪਾਸੇ ਇਕੱਲੀ ਦੌਲਤ ਜਾਂ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ, ਇਸ ਲਈ ਸਾਨੂੰ ਆਪਣੇ ਫ਼ਰਜ ਪਛਾਣਨੇ ਪੈਣਗੇ।

ਜੌਰਜੀਆ ਯੂਰਪ ਦੀ ਹਿੱਸਾ ਨਹੀਂ ਹੈ ਜੌਰਜੀਆ 'ਚ ਜਮੀਨ ਖਰੀਦਕੇ ਪੰਜਾਬੀ ਕਿਸਾਨਾਂ ਲਈ ਖੇਤੀਬਾੜੀ ਕਰਨੀ ਸੌਖੀ ਨਹੀਂ : ਜਗਪਾਲ ਸਿੰਘ

www.sabblok.blogspot.com

ਬਰਨਾਲਾ, 29 ਮਈ (ਜਗਸੀਰ ਸਿੰਘ ਸੰਧੂ) : ਪੰਜਾਬੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੇ ਮੁਲਕ ਜੌਰਜੀਆ ਦੀਆਂ ਤਲਖ ਜ਼ਮੀਨੀ ਹਕੀਕਤਾਂ ਨੂੰ ਇਕ ਪੰਜਾਬੀ ਕਿਸਾਨ ਜਗਪਾਲ ਸਿੰਘ ਨੇ ਪਾਠਕਾਂ ਦੀ ਜਾਣਕਾਰੀ ਲਈ ਸਾਂਝੇ ਕਰਦਿਆਂ ਦੱਸਿਆ ਹੈ ਕਿ ਜੌਰਜੀਆ ਮੁਲਕ ਨਾ ਤਾਂ ਯੂਰਪ ਦਾ ਹਿੱਸਾ ਹੈ ਅਤੇ ਨਾ ਹੀ ਉਥੇ ਜ਼ਮੀਨ ਖਰੀਦ ਕੇ ਖੇਤੀਬਾੜੀ ਕਰਨੀ ਛੋਟੇ-ਛੋਟੇ ਕਿਸਾਨਾਂ ਦੇ ਵੱਸ ਦਾ ਰੋਗ ਹੈ। ਪਹਿਰੇਦਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਗਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਜੌਰਜੀਆ ਵਿਚ ਜ਼ਮੀਨ ਖਰੀਦ ਕੇ ਖੇਤੀਬਾੜੀ ਕਰਕੇ ਵੱਡਾ ਮੁਨਾਫਾ ਕਮਾਉਣ ਲਈ ਕੁਝ ਟਰੈਵਲ ਏਜੰਟਾਂ ਵੱਲੋਂ ਪੰਜਾਬੀ ਕਿਸਾਨਾਂ ਵਿਚ ਕਾਫੀ ਖਿੱਚ ਦਾ ਕੇਂਦਰ ਬਣਾਇਆ ਜਾ ਰਿਹਾ ਹੈ, ਪਰ ਉਥੋਂ ਦੀਆਂ ਤਲਖ ਹਕੀਕਤਾਂ ਕੁਝ ਹੋਰ ਹਨ। ਕਨੇਡਾ ਦੀ ਧਰਤੀ ਤੋਂ ਜਾ ਕੇ ਜੌਰਜੀਆ ਵਿਚ ਜ਼ਮੀਨ ਖਰੀਦਣ ਵਾਲੇ ਅਤੇ ਲੰਮੇਂ ਸਮੇਂ ਤੋਂ ਉਥੇ ਰਹਿ ਰਹੇ ਜਗਪਾਲ ਸਿੰਘ ਦਾ ਕਹਿਣਾ ਹੈ ਕਿ ਜੌਰਜੀਆ ਵਿਚ ਪਹੁੰਚੇ ਹਜਾਰਾਂ ਪੰਜਾਬੀ ਕਿਸਾਨਾਂ ਵਿਚੋਂ ਸਿਰਫ 5 ਫੀਸਦੀ ਹੀ ਉਥੇ ਜ਼ਮੀਨ ਖਰੀਦਣ ਵਿਚ ਸਫ਼ਲ ਹੋਏ ਹਨ, ਬਾਕੀ ਖਾਲੀ ਹੱਥ ਵਾਪਸ ਪਰਤ ਰਹੇ ਹਨ। ਜੌਰਜੀਆ ਦੀ ਸਰਕਾਰ ਨੂੰ ਛੋਟੇ ਕਿਸਾਨਾਂ ਵਿਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਸਰਕਾਰ ਨੇ ਵੀਜਾ ਪ੍ਰਕਿਰਿਆ ਵਿਚ ਸਖ਼ਤੀ ਲਿਆਉਂਦਿਆਂ ਸਿਰਫ ਰੈਜੀਰੈਂਸ ਕਾਰਡ ਲੈਣ ਵਾਲਿਆਂ 'ਤੇ ਸਖ਼ਤ ਨਿਗਰਾਨੀ ਕਰ ਦਿੱਤੀ ਹੈ। ਪੰਜਾਬੀ ਅਤੇ ਭਾਰਤੀ ਕਿਸਾਨਾਂ ਦੇ ਜੌਰਜੀਆ ਵਿਚ ਆਏ ਹੜ੍ਹ ਕਾਰਨ ਉਥੋਂ ਦੇ ਸਥਾਨਕ ਲੋਕਾਂ ਵਿਚ ਬੇਚੈਨੀ ਪੈਦਾ ਹੋ ਗਈ ਹੈ ਅਤੇ ਲੋਕਾਂ ਵੱਲੋਂ ਬਾਹਰੋਂ ਆ ਰਹੇ ਵਿਦੇਸੀਆਂ ਨੂੰ ਰੋਕਣ ਲਈ ਸਰਕਾਰ 'ਤੇ ਭਾਰੀ ਦਬਾਅ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਏਜੰਟਾਂ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਉਲਟ ਜ਼ਮੀਨਾਂ ਖਰੀਦਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਹੈ ਅਤੇ ਘੱਟੋ-ਘੱਟ 200 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਾਲੇ ਕਿਸਾਨ ਹੀ ਕੁਝ ਫਾਇਦੇ ਵਿਚ ਹਨ, ਜਦਕਿ ਇਸ ਤੋਂ ਘੱਟ ਜ਼ਮੀਨ ਲੈਣ ਵਾਲੇ ਸਾਰੇ ਕਿਸਾਨ ਖੇਤੀਬਾੜੀ ਖਰਚੇ ਅਤੇ ਹੋਰ ਕਾਰਨਾਂ ਕਾਰਣ ਨੁਕਸਾਨ ਵਿਚ ਚੱਲੇ ਆ ਰਹੇ ਹਨ। ਜੌਰਜੀਆ ਦੇ ਮੌਸਮ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਉਥੇ ਸਾਲ ਵਿਚ ਸਿਰਫ ਇਕ ਹੀ ਫ਼ਸਲ ਹੋ ਸਕਦੀ ਹੈ। ਜੌਰਜੀਆ ਦੇ ਨਾਗਰਿਕਾਂ ਦੀ ਆਰਥਿਕ ਹਾਲਤ ਬਾਰੇ ਦੱਸਦਿਆਂ ਉਹਨਾਂ ਕਿਹਾ ਉਥੇ ਭਾਰੀਤ ਕਰੰਸੀ ਮੁਤਾਬਿਕ 35,000 ਰੁਪਏ ਵਿਚ ਇਕ ਵਿਅਕਤੀ ਦਾ ਇਕ ਮਹੀਨੇ ਵਿਚ ਗੁਜਾਰਾ ਹੁੰਦਾ ਹੈ। ਸਭ ਤੋਂ ਅਹਿਮ ਗੱਲ ਦੱਸਦਿਆਂ ਉਹਨਾਂ ਕਿਹਾ ਕਿ ਜੌਰਜੀਆ ਕਦੇ ਵੀ ਯੂਰਪ ਦਾ ਹਿੱਸਾ ਨਹੀਂ ਰਿਹਾ, ਜਦੋਂ ਕਿ ਜੌਰਜੀਆ ਦੇ ਵਸਨੀਕ ਵੀ ਭਾਰਤੀ ਲੋਕਾਂ ਵਾਂਗ ਹੀ ਯੂਰਪ ਜਾਣ ਦਾ ਸਦਾ ਸੁਪਨਾ ਸਿਰਜਦੇ ਰਹਿੰਦੇ ਹਨ। ਉਹਨਾਂ ਪੰਜਾਬੀ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਸਾਰੇ ਤੱਥਾਂ ਨੂੰ ਘੋਖਣ ਤੋਂ ਬਾਅਦ ਅਤੇ ਜੌਰਜੀਆ ਸਬੰਧੀ ਪੂਰੀ ਜਾਣਕਾਰੀ ਹਾਸ਼ਲ ਕਰਨ ਤੋਂ ਬਾਅਦ ਹੀ ਘਰੋਂ ਪੈਰ ਪੁੱਟਣ।

ਸਿੱਖਿਆ ਸੰਸਥਾਵਾਂ ਵਿਚ ਚੋਰੀ ਦੀ ਵਾਰਦਾਤਾਂ ਨੂੰ ਰੋਕਣ ਲਈ ਹਦਾਇਤਾਂ ਜਾਰੀ-ਸਿੱਖਿਆ ਵਿਭਾਗ

www.sabblok.blogspot.com

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿੱਖਿਆ ਸੰਸਥਾਵਾਂ ਵਿਚ ਚੋਰੀ ਦੇ ਮਾਮਲਿਆਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਅੰਦਰ ਐਜੂਸੇਟ ਨਾਲ ਸਬੰਧਤ ਸੰਸਥਾਵਾਂ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ।

ਜਿਲ੍ਹਾ ਸਿੱਖਿਆ ਅਫਸਰਾਂ ਵਲੋਂ ਚੋਰੀਆਂ ਸਬੰਧੀ ਐਫ.ਆਈ.ਆਰ ਦਰਜ ਕਰਵਾ ਕੇ ਉਸਦੀ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਤਾਂ ਜਾਂਦੀ ਹੈ ਪਰ ਚੋਰੀ ਸਬੰਧੀ ਸੰਸਥਾਵਾਂ ਵਿਚ ਕੋਈ ਇੰਕੁਆਰੀ ਨਹੀਂ ਕੀਤੀ ਜਾਂਦੀ, ਜਿਸਦੇ ਫਲਸਰੂਪ ਸੰਸਥਾ ਦੇ ਮੁੱਖੀ/ਕਰਮਚਾਰੀਆਂ ਵਲੋਂ ਮੌਜੂਦ ਹਾਲਾਤ ਵਿਚ ਇਨ੍ਹਾਂ ਚੋਰੀਆਂ ਤੋਂ ਸਾਵਧਾਨੀ ਵਰਤਨ ਲਈ ਲੋੜੀਂਦੇ ਉਪਰਾਲੇ ਨਹੀਂ ਕੀਤੇ ਜਾ ਰਹੇ। 
ਬੁਲਾਰੇ ਨੇ ਅੱਗੇ ਕਿਹਾ ਕਿ ਸਿੱਖਿਆ ਵਿਭਾਗ ਨੇ ਸਮੂਹ ਜਿਲਾ ਅਫਸਰਾਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਜਿਲ੍ਹੇ ਅੰਦਰ ਐਜੂਸੈਟ ਨਾਲ ਸਬੰਧਤ ਸੰਸਥਾਵਾਂ ਵਿਚ ਚੋਰੀ ਦੀ ਕੋਈ ਘਟਨਾ ਨਾ ਵਾਪਰੇ ਅਤੇ ਜੇਕਰ ਕਿਸੇ ਹਾਲਾਤ ਵਿਚ ਚੋਰੀ ਹੋ ਜਾਂਦੀ ਹੈ ਤਾਂ ਉਸ ਦੀ ਐਫ.ਆਈ.ਆਰ ਕਰਵਾਕੇ ਰਿਪੋਰਟ ਤੁਰੰਤ ਦਫਤਰ ਨੂੰ ਭੇਜਕੇ ਸੰਸਥਾ ਵਿਚ ਸਬੰਧਤ ਕੇਸ ਸਬੰਧੀ ਪੜਤਾਲ ਕਰਨ ਅਤੇ ਇਸ ਦੀ ਰਿਪੋਰਟ ਸਿੱਖਿਆ ਵਿਭਾਗ ਨੂੰ ਭੇਜਣ ਤਾਂ ਜੋ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ।

ਕੀ ਪਾਖੰਡੀ ਬਾਬਿਆਂ ਦਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਉਠਣਗੀਆਂ ਗੁਰਦੁਆਰਾ ਕਮੇਟੀਆਂ?

www.sabblok.blogspot.com

ਗੁਰਜਤਿੰਦਰ ਸਿੰਘ ਰੰਧਾਵਾ
ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਨੇ ਵਹਿਮਾਂ-ਭਰਮਾਂ, ਪਾਖੰਡ ਅਤੇ ਹਰ ਤਰ੍ਹਾਂ ਦੇ ਅਡੰਬਰਾਂ ਦਾ ਮੁੱਢੋਂ-ਸੁੱਢੋਂ ਪਰਦਾਫਾਸ਼ ਕੀਤਾ ਅਤੇ ਸੰਗਤ ਨੂੰ ਅਜਿਹੀਆਂ ਕੁਰੀਤੀਆਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ। ਅਸਲ ਵਿਚ ਸਿੱਖ ਧਰਮ ਦਾ ਮੁੱਢ ਹੀ ਭਾਰਤ ਅੰਦਰ ਉਸ ਸਮੇਂ ਹੋਇਆ ਸੀ, ਜਦ ਸਾਡਾ ਸਮਾਜ ਜਾਤ-ਪਾਤ, ਵਹਿਮਾਂ-ਭਰਮਾਂ, ਪਾਖੰਡ ਵਰਗੀਆਂ ਕੁਰੀਤੀਆਂ ਦੇ ਜਾਲ ਵਿਚ ਫਸ ਚੁੱਕਾ ਸੀ ਅਤੇ ਆਪਣੀ ਗੁਰਬੱਤ ਅਤੇ ਹੋਰ ਸਮੱਸਿਆਵਾਂ ਦਾ ਹੱਲ ਪਾਖੰਡੀ ਬਾਬਿਆਂ ਅਤੇ ਅਖੌਤੀ ਪੰਡਿਤਾਂ ਕੋਲੋਂ ਲੱਭਦਾ ਫਿਰਦਾ ਸੀ। ਸਿੱਖ ਧਰਮ ਨੇ ਅਜਿਹੇ ਅਡੰਬਰਾਂ ਦਾ ਨਾ ਸਿਰਫ ਪਰਦਾਫਾਸ਼ ਕੀਤਾ, ਸਗੋਂ ਅਮਲੀ ਰੂਪ ਵਿਚ ਸੱਚੀ-ਸੁੱਚੀ ਕਿਰਤ ਕਰਨ, ਖੁਦ ਇਮਾਨਦਾਰ ਰਹਿ ਕੇ ਸਮੂਹ ਦਾ ਭਲਾ ਚਾਹੁੰਣ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਕਰਨ ਲਈ ਉ¤ਠਣ ਦਾ ਸੱਦਾ ਦਿੱਤਾ। ਰਾਜ ਕਰਨ ਵਾਲੀਆਂ ਤਾਕਤਾਂ ਨੇ ਹਮੇਸ਼ਾ ਕਿਸੇ ਕਾਰਨ ਵਹਿਮਾਂ ਭਰਮਾਂ, ਅਡੰਬਰਾਂ ਤੇ ਅਖੌਤੀ ਬਾਬਿਆਂ ਅਤੇ ਨਜ਼ੂਮੀਆਂ ਨੂੰ ਸਰਪ੍ਰਸਤੀ ਵੀ ਦਿੱਤੀ। ਕਿਉਂਕਿ ਇਹੀ ਲੋਕੀ ਹਨ, ਜੋ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਲਾਂਭੇ ਲਿਜਾ ਕੇ ਵਹਿਮਾਂ ਭਰਮਾਂ ਵਿਚ ਪਾਉਂਦੇ ਹਨ ਅਤੇ ਲੋਕ ਆਪਣੀਆਂ ਸਮੱਸਿਆਵਾਂ ਲਈ ਹੁਕਮਰਾਨ ਲੋਕਾਂ ਤੋਂ ਸਵਾਲ ਪੁੱਛਣ ਦੀ ਬਜਾਏ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਅਜਿਹੇ ਬਾਬਿਆਂ ਮਗਰ ਉਠ ਤੁਰਦੇ ਹਨ। ਅੱਜ ਅਸੀਂ ਭਾਵੇਂ ਭਾਰਤ ਤੋਂ ਉਠ ਕੇ ਅਮਰੀਕਾ ’ਚ ਆ ਵਸੇ ਹਾਂ ਅਤੇ ਇਥੇ ਸਾਡੀ ਦੂਜੀ, ਤੀਜੀ ਪੀੜ੍ਹੀ ਵੀ ਸ਼ੁਰੂ ਹੋ ਚੁੱਕੀ ਹੈ। ਪਰ ਸਾਡਾ ਸਮਾਜ ਭਾਰਤ ਅੰਦਰ ਫੈਲੀਆਂ ਅਲਾਮਤਾਂ ਵਾਂਗ ਹੀ ਇਥੇ ਵੀ ਉਸੇ ਤਰ੍ਹਾਂ ਸਾਕਾਰ ਹੈ। ਆਰਥਿਕ ਮੰਦੀ ਦੇ ਸ਼ਿਕਾਰ ਹੋਣ ਕਾਰਨ ਅੱਜ ਲੋਕਾਂ ਨੂੰ ਕੰਮਕਾਰਾਂ ਵਿਚ ਵੱਡੀ ਦਿੱਕਤ ਆ ਰਹੀ ਹੈ। ਬਹੁਤ ਸਾਰੇ ਲੋਕ ਇੰਮੀਗ੍ਰੇਸ਼ਨ ਦੇ ਮਸਲਿਆਂ ਵਿਚ ਉਲਝੇ ਹੋਏ ਹਨ। ਕਈਆਂ ਦੇ ਘਰਾਂ ਵਿਚ ਪਤੀ ਪਤਨੀ ਦਾ ਆਪਸੀ ਕਲੇਸ਼ ਹੈ, ਕਈਆਂ ਦੇ ਧੀ ਪੁੱਤਰ ਨਵੇਂ ਸੱਭਿਆਚਾਰ ਵਿਚ ਆ ਕੇ ਵਿਗੜ ਗਏ ਹਨ ਜਾਂ ਵਿੱਦਿਆ ਤੇ ਕੰਮ ਕਰਨ ਵਿਚ ਕੋਈ ਰੁਚੀ ਨਹੀਂ ਲੈਂਦੇ। ਕਈ ਨੌਜਵਾਨ ਲੜਕੇ-ਲੜਕੀਆਂ ਦੇ ਪ੍ਰੇਮ ਸਿਰੇ ਨਹੀਂ ਚੜ੍ਹਦੇ ਆਦਿ ਅਨੇਕ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਸਾਨੂੰ ਸਮਾਜਿਕ ਤੌਰ ’ਤੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਇਨ੍ਹਾਂ ਮਾਮਲਿਆਂ ਵਿਚ ਇਕ-ਦੂਜੇ ਦਾ ਸਹਿਯੋਗ ਵੀ ਬੜਾ ਅਹਿਮ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਸਖ਼ਤ ਮਿਹਨਤ ਕਰਨ ਅਤੇ ਦਿਮਾਗ ਤੋਂ ਕੰਮ ਲੈ ਕੇ ਅੱਗੇ ਵਧਣ ਦੀ ਥਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪੁੱਛਾਂ ਦੇਣ ਵਾਲਿਆਂ ਅਤੇ ਕਰਾਮਾਤੀ ਢੰਗ ਨਾਲ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਕਰਨ ਵਾਲੇ ਬਾਬਿਆਂ ਦੇ ਹੱਥੀਂ ਚੜ੍ਹ ਜਾਂਦੇ ਹਨ। ਇਹ ਬਾਬੇ ਫਿਰ ਉਨ੍ਹਾਂ ਨੂੰ ਹਰ ਤਰੀਕੇ ਨਾਲ ਬਲੈਕਮੇਲ ਕਰਦੇ ਹਨ, ਲੁੱਟਦੇ ਹਨ ਅਤੇ ਵਹਿਮਾਂ ਭਰਮਾਂ ਤੇ ਅਡੰਬਰਾਂ ਵਿਚ ਫਸਾ ਕੇ ਜ਼ਿੰਦਗੀ ਭਰ ਲਈ ਇਕ ਅਜਿਹੀ ਹਨੇਰੀ ਗਲੀ ਵਿਚ ਧੱਕ ਦਿੰਦੇ ਹਨ, ਜਿਥੋਂ ਵਾਪਸ ਆਉਣਾ ਬੜਾ ਮੁਸ਼ਕਿਲ ਹੁੰਦਾ ਹੈ।
ਸਿੱਖ ਧਰਮ ਵਿਚ ਅਜਿਹੇ ਪਾਖੰਡ ਲਈ ਕੋਈ ਜਗ੍ਹਾ ਨਹੀਂ। ਸਾਡੇ ਗੁਰ ਅਸਥਾਨਾਂ ਤੋਂ ਹਮੇਸ਼ਾ ਸਰਬੱਤ ਦੇ ਭਲੇ, ਮਿਹਨਤ ਕਰਨ ਅਤੇ ਵੰਡ ਛੱਕਣ ਦਾ ਉਪਦੇਸ਼ ਮਿਲਦਾ ਹੈ। ਪੰਜਾਬੀ ਮੀਡੀਏ ਦਾ ਰੋਲ ਵੀ ਬੜਾ ਅਹਿਮ ਰਿਹਾ ਹੈ। ਦੇਸ਼ ਦੀ ਆਜ਼ਾਦੀ ਅਤੇ ਫਿਰ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਲਈ ਮੀਡੀਆ ਵੀ ਆਪਣਾ ਰੋਲ ਅਦਾ ਕਰਦਾ ਰਿਹਾ ਹੈ। ਪਰ ਅੱਜ ਇਹ ਗੱਲ ਬੜੇ ਅਫਸੋਸ ਨਾਲ ਲਿਖਣੀ ਪੈ ਰਹੀ ਹੈ ਕਿ ਅਮਰੀਕਾ ਦੀ ਧਰਤੀ ਉਪਰ ਚੱਲ ਰਿਹਾ ਹਰ ਤਰ੍ਹਾਂ ਦਾ ਬਹੁਤਾ ਪੰਜਾਬੀ ਮੀਡੀਆ ਅਜਿਹੇ ਪਾਖੰਡ, ਵਹਿਮਾਂ-ਭਰਮਾਂ ਅਤੇ ਅਡੰਬਰਾਂ ਰਾਹੀਂ ਲੋਕਾਂ ਨੂੰ ਠੱਗਣ ਅਤੇ ਮਾਨਸਿਕ ਤੌਰ ’ਤੇ ਬਿਮਾਰ ਕਰਕੇ ਹਮੇਸ਼ਾ ਲਈ ਮਾਨਸਿਕ ਅਪਾਹਿਜ ਬਣਾਉਣ ਵਾਲੇ ਬਾਬਿਆਂ ਅਤੇ ਨਜ਼ੂਮੀਆਂ ਦਾ ਹੱਥ ਠੋਕਾ ਬਣ ਕੇ ਰਹਿ ਗਏ ਹਨ। ਅਜਿਹੇ ਮੀਡੀਏ ਦਾ ਦਾਰੋਮਦਾਰ ਆਪਣੇ ਲੋਕਾਂ ਦੀ ਥਾਂ ਅਜਿਹੇ ਬਾਬਿਆਂ ਉਪਰ ਜਾ ਬਣਿਆ ਹੈ। ਇਥੋਂ ਤੱਕ ਕਿ ਮੀਡੀਏ ਦੇ ਕੁੱਝ ਹਿੱਸੇ ਵੱਲੋਂ ਆਪ ਹੀ ਬਾਬੇ ਬਣ ਕੇ ਇਸ਼ਤਿਹਾਰ ਛਾਪਣ ਅਤੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਦਾ ਧੰਦਾ ਸ਼ੁਰੂ ਕਰਨ ਬਾਰੇ ਵੀ ਚਰਚਾ ਹੈ। ਪੰਜਾਬ ਮੇਲ ਨੇ ਮੁੱਢ ਤੋਂ ਹੀ ਅਜਿਹੇ ਬਾਬਿਆਂ ਦੇ ਇਸ਼ਤਿਹਾਰ ਛਾਪਣ ਤੋਂ ਲਗਾਤਾਰ ਇਨਕਾਰ ਕੀਤਾ ਹੈ। ਅਸੀਂ ਅਖ਼ਬਾਰ ਚਲਾਉਣ ਲਈ ਪਾਖੰਡੀ ਬਾਬਿਆਂ ਦੀ ਥਾਂ ਲੋਕਾਂ ਉਪਰ ਯਕੀਨ ਕੀਤਾ ਹੈ ਅਤੇ ਕਈ ਬਾਬਿਆਂ ਨੂੰ ਟੈਲੀਫੋਨ ਕਰਕੇ ਇਸ ਸੱਚ ਵੀ ਜਾਣਿਆ ਹੈ ਕਿ ਇਹ ਲੋਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ ਨੂੰ ਠੱਗਣ ਲਈ ਅਨੇਕ ਤਰ੍ਹਾਂ ਦੇ ਅਡੰਬਰ ਰੱਚਦੇ ਹਨ ਅਤੇ ਕਰਾਮਾਤਾਂ ਕਰਨ ਦਾ ਢੌਂਗ ਕਰਦੇ ਹਨ। ਇਸ ਤਰ੍ਹਾਂ ਦੇ ਪੰਜਾਬੀ ਮੀਡੀਏ ਨੇ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਸਹੀ ਸੇਧ ਦੇਣ ਦਾ ਫਰਜ਼ ਅਦਾ ਕਰਨ ਤੋਂ ਪਾਸਾ ਵੱਟ ਲਿਆ ਹੈ। ਪਰ ਹੁਣ ਸਵਾਲ ਇਥੇ ਇਹ ਹੈ ਕਿ ਇਹ ਸਾਡੇ ਧਾਰਮਿਕ ਅਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਜਿਹੇ ਪਾਖੰਡੀ ਬਾਬਿਆਂ ਦੇ ਪ੍ਰਚਾਰ ਕਰਨ ਵਾਲੇ ਮੀਡੀਏ ਨੂੰ ਆਪਣੇ ਅਸਥਾਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਗੀਆਂ? ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਇਹ ਸਟੈਂਡ ਲੈਂਦੀਆਂ ਰਹੀਆਂ ਹਨ ਕਿ ਪਾਖੰਡੀ ਬਾਬਿਆਂ ਦਾ ਪ੍ਰਚਾਰ ਕਰਨ ਵਾਲੇ ਕਿਸੇ ਵੀ ਅਖ਼ਬਾਰ ਜਾਂ ਹੋਰ ਮੀਡੀਏ ਨੂੰ ਉਹ ਗੁਰੂ ਘਰਾਂ ਵਿਚ ਰੱਖਣ ਜਾਂ ਆਉਣ ਦੀ ਇਜਾਜ਼ਤ ਨਹੀਂ ਦੇਣਗੀਆਂ। ਪਰ ਸਾਡਾ ਵਿਚਾਰ ਹੈ ਕਿ ਇਹ ਕਿਸੇ ਇਕ-ਦੁੱਕਾ ਕਮੇਟੀਆਂ ਦਾ ਮਸਲਾ ਨਹੀਂ, ਸਗੋਂ ਸਮੁੱਚੇ ਤੌਰ ’ਤੇ ਸਿੱਖ ਧਾਰਮਿਕ ਅਸਥਾਨਾਂ ਨੂੰ ਮਿਲ ਕੇ ਇਕ ਨੀਤੀ ਬਣਾਉਣ ਦਾ ਹੈ। ਸਿੱਖ ਧਰਮ ਵਿਚ ਜਦ ਅਜਿਹੇ ਵਹਿਮਾਂ ਭਰਮਾਂ ਪਾਖੰਡਾਂ ਲਈ ਕੋਈ ਜਗ੍ਹਾ ਨਹੀਂ, ਤਾਂ ਫਿਰ ਗੁਰਦੁਆਰਿਆਂ ਵਿਚ ਸ਼ਰੇਆਮ ਅਜਿਹੇ ਸਾਹਿਤ ਦਾ ਮਿਲਣਾ ਸਾਡੇ ਆਪਣੇ ਧਰਮ ਦੇ ਆਸ਼ੇ ਦੇ ਹੀ ਉਲਟ ਹੈ। ਸੋ ਸਾਡੀ ਸਮੂਹ ਗੁਰਦੁਆਰਾ ਪ੍ਰਬੰਧਕਾਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਉਹ ਅਜਿਹੇ ਵਹਿਮ ਭਰਮ ਅਤੇ ਪਾਖੰਡ ਦਾ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਅੱਗੇ ਆਉਣ। ਹਰ ਕਮੇਟੀ ਕਿਸੇ ਵੀ ਮੀਡੀਏ ਨੂੰ ਗੁਰਦੁਆਰਿਆਂ ਦੇ ਹਦੂਦ ਅੰਦਰ ਆਉਣ ਦੀ ਮਨਾਹੀ ਕਰੇ, ਜੋ ਕਿਸੇ ਵੀ ਤਰ੍ਹਾਂ ਅਜਿਹੇ ਬਾਬਿਆਂ ਦਾ ਪ੍ਰਚਾਰ ਕਰਕੇ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿਰੁੱਧ ਜਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੋਵੇ। ਸਾਡੀ ਇਹ ਵੀ ਬੇਨਤੀ ਹੈ ਕਿ ਹਰ ਗੁਰੂ ਘਰ ਵਿਚ ਹਰ ਐਤਵਾਰ ਨੂੰ ਸਜਣ ਵਾਲੇ ਦੀਵਾਨਾਂ ਵਿਚ ਸਟੇਜ ਸਕੱਤਰ ਵੱਲੋਂ ਅਜਿਹੇ ਦੰਭੀ ਅਤੇ ਅਡੰਬਰੀ ਕਿਸਮ ਦੇ ਸਾਹਿਤ ਅਤੇ ਇਸ ਦੇ ਪ੍ਰਚਾਰਕਾਂ ਵਿਰੁੱਧ ਲੋਕਾਂ ਨੂੰ ਵਾਰ-ਵਾਰ ਜਾਗ੍ਰਿਤ ਕੀਤਾ ਜਾਵੇ। ਸਾਨੂੰ ਉਮੀਦ ਹੈ ਕਿ ਗੁਰਦੁਆਰਾ ਪ੍ਰਬੰਧਕ ਅਤੇ ਕਮੇਟੀਆਂ ਸਾਡੀ ਇਸ ਨਿਮਾਣੀ ਜਿਹੀ ਅਪੀਲ ਵੱਲ ਜ਼ਰੂਰ ਧਿਆਨ ਦੇਣਗੀਆਂ

ਜੂਲੀਆ ਗਿਲਾਰਡ ਦਾ ਧੰਨਵਾਦ ਕਰਨ ਆਸਟ੍ਰੇਲੀਆ ਜਾਏਗੀ ਹਰਸਿਮਰਤ ਬਾਦਲ ,

www.sabblok.blogspot.com

ਬਠਿੰਡਾ- ਆਸਟ੍ਰੇਲੀਆ ਦੀ ਸਰਕਾਰ ਵਲੋਂ ਕੰਮ ਕਰਨ ਅਤੇ ਮੋਟਰਸਾਈਕਲ ਚਲਾਉਣ ਦੌਰਾਨ ਸਿੱਖਾਂ ਨੂੰ ਪੱਗੜੀ ਪਾਉਣ ਦੀ ਇਜਾਜ਼ਤ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਦਾ ਧੰਨਵਾਦ ਕਰਨ ਲਈ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਬੁੱਧਵਾਰ  ਨੂੰ ਆਸਟਰੇਲੀਆ ਜਾਏਗੀ। ਹਰਸਿਮਰਤ ਨੇ ਬਠਿੰਡਾ ਵਿਖੇ ਖੁਦ ਇਸ ਗੱਲ ਦਾ ਜਾਣਕਾਰੀ ਦਿੰਦਿਆਂ ਕਿਹਾ ਕਿ  ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਪੱਗੜੀ 'ਤੇ ਲਾਈ ਗਈ ਪਾਬੰਦੀ ਦੇ ਖਿਲਾਫ ਆਵਾਜ਼ ਚੁੱਕਣ 'ਚ ਨਾਕਾਮ ਰਹੀ ਕੇਂਦਰ ਸਰਕਾਰ ਨੂੰ ਆਸਟ੍ਰੇਲੀਆ ਦੇ ਸਿੱਖਾਂ ਤੋਂ ਸਬਕ ਲੈਣ ਦੀ ਲੋੜ ਹੈ ਜਿਨ੍ਹਾਂ ਨੇ ਇਸ ਮੁੱਦੇ ਨੂੰ ਆਸਟ੍ਰੇਲੀਆ ਸਰਕਾਰ ਅੱਗੇ ਚੁੱਕ ਕੇ ਸਰਕਾਰ ਨੂੰ ਇਸ ਮਾਮਲੇ 'ਤੇ ਸੋਚਣ ਵਿਚ ਮਜਬੂਰ ਕੀਤਾ ਹੈ।
23 ਮਈ ਨੂੰ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਨੇ ਸਿੱਖ ਸੰਸਥਾਵਾਂ ਨਾਲ ਕੀਤੀ ਗਈ ਇਕ ਬੈਠਕ ਵਿਚ ਇਹ ਭਰੋਸਾ ਦਿੱਤਾ ਸੀ ਕਿ ਆਸਟਰੇਲੀਆ ਵਿਚ ਸਿੱਖਾਂ ਨੂੰ ਕੰਮ ਕਰਨ ਅਤੇ ਮੋਟਰਸਾਈਕਲ ਚਲਾਉਣ ਦੌਰਾਨ ਪੱਗੜੀ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।  ਆਸਟ੍ਰੇਲੀਆ ਦੇ ਸਿੱਖ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿਚ ਦੋਪਹੀਆ ਵਾਹਨ ਚਲਾਉਣ ਅਤੇ ਕੰਮ ਕਰਨ ਵੇਲੇ ਪੱਗੜੀ ਪਾਉਣ ਦੀ ਇਜਾਜਤ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਦੇ ਇਸ ਭਰੋਸੇ ਤੋਂ ਬਾਅਦ ਸਿੱਖਾਂ ਵਿਚ ਆਪਣੀ ਧਾਰਮਿਕ ਪਛਾਣ ਦੇ ਮਾਮਲੇ 'ਚ ਕੀਤੇ ਜਾ ਰਹੇ ਸੰਘਰਸ਼ ਨੂੰ ਮੁਕਾਮ ਮਿਲਦਾ ਨਜ਼ਰ ਆ ਰਿਹਾ ਹੈ।
ਐਸੋਸੀਏਸ਼ਨ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਸੀ ਕਿ ਉਹ ਸਿੱਖਾਂ ਨੂੰ ਸਰਕਾਰੀ ਵਿਭਾਗਾਂ ਦੇ ਪ੍ਰੋਗਰਾਮਾਂ ਦੌਰਾਨ 6 ਇੰਚ ਦੀ ਕਟਾਰ ਧਾਰਨ ਕਰਨ ਦੀ ਇਜਾਜ਼ਤ ਦੇਣ। ਨਾਲ ਹੀ ਇਕ ਅਜਿਹੀ ਸਕੂਲ ਨੀਤੀ ਪੇਸ਼ ਕਰਨ ਜਿਸ 'ਚ ਸਿੱਖਾਂ ਦੇ ਬੱਚਿਆਂ ਨੂੰ ਹੋਰਨਾਂ ਧਰਮਾਂ ਦੇ ਬੱਚਿਆਂ ਤੋਂ ਵੱਖ ਕੀਤਾ ਜਾਏ।

ਅਮਰਿੰਦਰ ਗਿੱਲ ਅਤੇ ਜਿੰਮੀ ਸ਼ੇਰਗਿੱਲ ਦੇ ਗ੍ਰਿਫਤਾਰੀ ਵਾਰੰਟ ਜਾਰੀ

www.sabblok.blogspot.com



ਮੂਨਕ- ਮੂਨਕ ਦੇ ਮਾਣਯੋਗ ਐਸ. ਡੀ. ਐਮ. ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਪੰਜਾਬੀ ਅਦਾਕਾਰ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਸੁਰਵੀਨ ਚਾਵਲਾ, ਰਣਵਿਜੇ ਸਿੰਘ, ਪੰਜਾਬੀ ਫਿਲਮ 'ਟੋਹਰ ਮਿੱਤਰਾ ਦੀ' ਦੇ ਨਿਰਦੇਸ਼ਕ ਨਵਨੀਤ ਸਿੰਘ ਅਤੇ ਫਿਲਮ ਨੂੰ ਜਾਰੀ ਕਰਨ ਵਾਲੀ ਕੰਪਨੀ ਇਰੋਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਸੁਨੀਲ ਲੁਲਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਮੂਨਕ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਰਪਿੰਦਰ ਸਿੰਘ ਸਿੱਧੂ ਵਲੋਂ ਅਦਾਲਤ 'ਚ ਦਾਇਰ ਕੀਤੇ ਗਏ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਹੁਕਮ ਜਾਰੀ ਕੀਤੇ ਹਨ। ਅਦਾਲਤ ਵਲੋਂ 7 ਜੁਲਾਈ ਤੋਂ ਪਹਿਲਾਂ-ਪਹਿਲਾਂ ਫਿਲਮ ਨਾਲ ਜੁੜੇ ਅਦਾਕਾਰਾਂ ਅਤੇ ਫਿਲਮ ਨਿਰਮਾਤਾ ਸਣੇ 12 ਵਿਅਕਤੀਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਿਛਲੇ ਸਾਲ 11 ਸਤੰਬਰ ਨੂੰ ਅਦਾਲਤ 'ਚ ਦਾਇਰ ਕੀਤੇ ਗਏ ਮੁਕੱਦਮੇ 'ਚ ਅਰਪਿੰਦਰ ਸਿੰਘ ਸਿੱਧੂ ਨੇ ਦੋਸ਼ ਲਗਾਇਆ ਕਿ ਫਿਲਮ 'ਚ ਵਕੀਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਰਪਿੰਦਰ ਸਿੱਧੂ ਨੇ ਕਿਹਾ ਕਿ ਵਕੀਲ ਇਸ ਮਾਮਲੇ ਨੂੰ ਮੁਕਾਮ ਤੱਕ ਪਹੁੰਚਾਉਣਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ। ਮਾਣਯੋਗ ਅਦਾਲਤ ਨੇ ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਇਸ ਮਾਮਲੇ 'ਚ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਅਤੇ 28 ਮਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ 'ਚ ਫਿਲਮ ਦੀ ਸਟਾਰਕਾਸਟ ਪ੍ਰੋਡਕਸ਼ਨ ਹੈੱਡ ਕੈਲਾਸ਼ ਯਾਦਵ, ਐਗਜ਼ੀਕਿਊਟਿਵ ਪ੍ਰੋਡਿਊਸਰ ਜ਼ੋਨ ਚੇਰੀਅਨ ਐਸੋਸੀਏਟ ਡਾਇਰੈਕਟਰ ਅਮਿਤ ਪਰਾਸ਼ਰ, ਐਡੀਟਰ ਮੁਨੀਸ਼ ਮੋਰੇ, ਫਿਲਮ ਦੇ ਕਹਾਣੀਕਾਰ ਧੀਰਜ ਰਤਨ 'ਤੇ ਤਲਵਾਰ ਲਟਕ ਰਹੀ ਹੈ। ਇਸ ਫਿਲਮ ਦੇ ਖਿਲਾਫ ਸੁਨਾਮ ਦੇ ਇਕ ਹੋਰ ਵਕੀਲ ਹਰਿੰਦਰ ਲਾਲੀ ਨੇ ਵੀ ਇਸੇ ਤਰ੍ਹਾਂ ਦੀ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਦੇ ਵਾਰੰਟ ਤੋਂ ਬਾਅਦ ਹੁਣ ਇਨ੍ਹਾਂ ਪੰਜਾਬੀ ਫਿਲਮੀ ਅਦਾਕਾਰਾਂ ਲਈ ਅਦਾਲਤ 'ਚ ਪੇਸ਼ ਹੋਣਾ ਜ਼ਰੂਰੀ ਹੋ ਗਿਆ ਹੈ।

ਪੰਜ ਅਰਬ ਸਾਲ ਬਾਅਦ ਸੂਰਜ ਦੀ ਹੋਂਦ ਹੋ ਜਵੇਗੀ ਖਤਮ

www.sabblok.blogspot.com


Photo: ਤਾਜ਼ਾ ਖ਼ਬਰਾਂ
ਪੰਜ ਅਰਬ ਸਾਲ ਬਾਅਦ ਸੂਰਜ ਦੀ ਹੋਂਦ ਹੋ ਜਵੇਗੀ ਖਤਮ
 
ਮੇਡ੍ਰਿਡ, 29 ਮਈ (ਏਜੰਸੀ)- ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰ ਵਿਜੇਤਾ ਬ੍ਰਾਯਨ ਸ਼ਿਮਟ ਅਨੁਸਾਰ ਭਵਿੱਖ 'ਚ ਬ੍ਰਹਿਮੰਡ ਦੇ ਵਿਸਤਾਰ ਅਤੇ ਇਸਦੇ ਘਟਕਾਂ ਦਾ ਤੇਜੀ ਨਾਲ ਵਿਘਟਨ ਦੇ ਕਾਰਨ ਸੂਰਜ ਅਤੇ ਬ੍ਰਹਿਮੰਡ ਦੇ ਕਈ ਤਾਰਿਆਂ ਦੀ ਹੋਂਦ ਖਤਮ ਹੋ ਜਾਵੇਗੀ ਪਰ ਸੂਰਜ ਦੇ ਮਾਮਲੇ 'ਚ ਇਸ ਤਰ੍ਹਾਂ ਹੋਣ 'ਚ ਪੰਜ ਅਰਬ ਸਾਲ ਲੱਗਣਗੇ। ਆਸਟਰੀਆ 'ਚ ਰਹਿ ਰਹੇ ਅਮਰੀਕੀ ਖਗੋਲ ਵਿਗਿਆਨੀ ਬ੍ਰਾਯਨ ਸ਼ਿਮਟ ਨੇ 2011 ਆਪਣੇ ਕੁਝ ਸਾਥੀਆਂ ਨਾਲ ਬ੍ਰਹਿਮੰਡ 'ਚ ਹੋ ਰਹੇ ਵਿਸਤਾਰ ਦਾ ਪਤਾ ਲਗਾਇਆ ਸੀ। ਜਿਸ ਕਰਕੇ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਵਰਤਮਾਨ ਸਮੇਂ 'ਚ ਵਿਗਿਆਨੀਆਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਅੰਧਕਾਰ ਦੀ ਊਰਜਾ ਦਾ ਪਤਾ ਲਗਾਉਣਾ ਹੈ ਜਿਸ ਨਾਲ ਬ੍ਰਹਿਮੰਡ ਦਾ ਲਗਭਗ 70 ਫਿਸਦੀ ਭਾਗ ਬਣਿਆ ਹੈ
ਮੇਡ੍ਰਿਡ, 29 ਮਈ (ਏਜੰਸੀ)- ਭੌਤਿਕ ਵਿਗਿਆਨ 'ਚ ਨੋਬਲ ਪੁਰਸਕਾਰ ਵਿਜੇਤਾ ਬ੍ਰਾਯਨ ਸ਼ਿਮਟ ਅਨੁਸਾਰ ਭਵਿੱਖ 'ਚ ਬ੍ਰਹਿਮੰਡ ਦੇ ਵਿਸਤਾਰ ਅਤੇ ਇਸਦੇ ਘਟਕਾਂ ਦਾ ਤੇਜੀ ਨਾਲ ਵਿਘਟਨ ਦੇ ਕਾਰਨ ਸੂਰਜ ਅਤੇ ਬ੍ਰਹਿਮੰਡ ਦੇ ਕਈ ਤਾਰਿਆਂ ਦੀ ਹੋਂਦ ਖਤਮ ਹੋ ਜਾਵੇਗੀ ਪਰ ਸੂਰਜ ਦੇ ਮਾਮਲੇ 'ਚ ਇਸ ਤਰ੍ਹਾਂ ਹੋਣ 'ਚ ਪੰਜ ਅਰਬ ਸਾਲ ਲੱਗਣਗੇ। ਆਸਟਰੀਆ 'ਚ ਰਹਿ ਰਹੇ ਅਮਰੀਕੀ ਖਗੋਲ ਵਿਗਿਆਨੀ ਬ੍ਰਾਯਨ ਸ਼ਿਮਟ ਨੇ 2011 ਆਪਣੇ ਕੁਝ ਸਾਥੀਆਂ ਨਾਲ ਬ੍ਰਹਿਮੰਡ 'ਚ ਹੋ ਰਹੇ ਵਿਸਤਾਰ ਦਾ ਪਤਾ ਲਗਾਇਆ ਸੀ। ਜਿਸ ਕਰਕੇ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਵਰਤਮਾਨ ਸਮੇਂ 'ਚ ਵਿਗਿਆਨੀਆਂ ਦੇ ਲਈ ਸਭ ਤੋਂ ਵੱਡੀ ਚੁਣੌਤੀ ਅੰਧਕਾਰ ਦੀ ਊਰਜਾ ਦਾ ਪਤਾ ਲਗਾਉਣਾ ਹੈ ਜਿਸ ਨਾਲ ਬ੍ਰਹਿਮੰਡ ਦਾ ਲਗਭਗ 70 ਫਿਸਦੀ ਭਾਗ ਬਣਿਆ ਹੈ

ਠਾਣੇ 'ਚ ਬੱਸ-ਟੈਂਕਰ ਦੀ ਟੱਕਰ 'ਚ 15 ਲੋਕ ਮਰੇ

www.sabblok.blogspot.com


Photo: ਤਾਜ਼ਾ ਖ਼ਬਰਾਂ
ਠਾਣੇ 'ਚ ਬੱਸ-ਟੈਂਕਰ ਦੀ ਟੱਕਰ 'ਚ 15 ਲੋਕ ਮਰੇ

ਠਾਣੇ (ਮਹਾਰਾਸ਼ਟਰ) 29 ਮਈ (ਏਜੰਸੀ)- ਮੁੰਬਈ-ਅਹਿਮਦਾਬਾਦ ਰਾਜ ਮਾਰਗ 'ਤੇ ਅੱਜ ਹੋਏ ਬੱਸ ਅਤੇ ਇਕ ਟੈਂਕਰ ਦੇ ਵਿਚਕਾਰ ਭਿਆਨਕ ਟੱਕਰ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਮੁਤਾਬਿਕ ਇਹ ਘਟਨਾ ਸਵੇਰੇ 7 ਵਜੇ ਹੋਈ ਜਦ ਸਵਾਰੀਆਂ ਨਾਲ ਭਰੀ ਇਕ ਬੱਸ ਟੈਂਕਰ ਨਾਲ ਟਕਰਾ ਗਈ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਮੁੰਬਈ ਦੇ ਹਸਪਤਾਲ 'ਚ ਭਰਤੀ ਕਰਾਇਆ ਜਾ ਰਿਹਾ ਹੈ 
ਠਾਣੇ (ਮਹਾਰਾਸ਼ਟਰ) 29 ਮਈ (ਏਜੰਸੀ)- ਮੁੰਬਈ-ਅਹਿਮਦਾਬਾਦ ਰਾਜ ਮਾਰਗ 'ਤੇ ਅੱਜ ਹੋਏ ਬੱਸ ਅਤੇ ਇਕ ਟੈਂਕਰ ਦੇ ਵਿਚਕਾਰ ਭਿਆਨਕ ਟੱਕਰ 'ਚ 15 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਮੁਤਾਬਿਕ ਇਹ ਘਟਨਾ ਸਵੇਰੇ 7 ਵਜੇ ਹੋਈ ਜਦ ਸਵਾਰੀਆਂ ਨਾਲ ਭਰੀ ਇਕ ਬੱਸ ਟੈਂਕਰ ਨਾਲ ਟਕਰਾ ਗਈ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਮੁੰਬਈ ਦੇ ਹਸਪਤਾਲ 'ਚ ਭਰਤੀ ਕਰਾਇਆ ਜਾ ਰਿਹਾ ਹੈ


ਓਸਾਮਾ ਨੂੰ ਅਮਰੀਕਾ ਨੇ ਨਹੀਂ, ਉਸ ਨੇ ਖੁਦ ਨੂੰ ਬੰਬ ਨਾਲ ਉਡਾਇਆ ਸੀ

www.sabblok.blogspot.com



Photo: ਤਾਜ਼ਾ ਖ਼ਬਰਾਂ

ਓਸਾਮਾ ਨੂੰ ਅਮਰੀਕਾ ਨੇ ਨਹੀਂ, ਉਸ ਨੇ ਖੁਦ ਨੂੰ ਬੰਬ ਨਾਲ ਉਡਾਇਆ ਸੀ

 ਵਾਸ਼ਿੰਗਟਨ, 29 ਮਈ (ਏਜੰਸੀ)- ਓਸਾਮਾ ਬਿਨ ਲਾਦੇਨ ਦੇ ਸਾਬਕਾ ਬਾਡੀਗਾਰਡ ਨੇ ਦਾਅਵਾ ਕੀਤਾ ਹੈ ਕਿ ਓਸਾਮਾ ਨੇ ਖੁਦ ਨੂੰ ਆਪਣੇ ਆਪ ਹੀ ਬੰਬ ਨਾਲ ਉਡਾ ਲਿਆ ਸੀ। ਲਾਦੇਨ ਦੇ ਸਾਬਕਾ ਬਾਡੀਗਾਰਡ ਨਬੀਲ ਨਈਮ ਅਬਦੁਲ ਫਤਹਿ ਨੇ ਕਿਹਾ ਕਿ ਜਿਸ ਵਕਤ ਓਸਾਮਾ ਦੀ ਮੌਤ ਹੋਈ, ਉਸ ਵਕਤ ਉਹ ਉਥੇ ਮੌਜੂਦ ਨਹੀਂ ਸੀ। ਹਾਲਾਂਕਿ ਓਸਾਮਾ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਉਸਦੇ ਸਮਰਥਕ ਜਾਣਬੁੱਝ ਕੇ ਅਜਿਹੀਆਂ ਗੱਲਾਂ ਫੈਲਾ ਰਹੇ ਹਨ ਅਤੇ ਇਸ ਦਾਅਵੇ 'ਚ ਕੋਈ ਸਚਾਈ ਨਹੀਂ ਹੈ। ਬਾਡੀਗਾਰਡ ਨੇ ਇਹ ਵੀ ਕਿਹਾ ਕਿ ਓਸਾਮਾ ਪਿਛਲੇ 10 ਸਾਲਾ ਤੋਂ ਧਮਾਕਿਆਂ ਨਾਲ ਲੱਦੀ ਬੈਲਟ ਬਣ ਰਿਹਾ ਸੀ। 
ਵਾਸ਼ਿੰਗਟਨ, 29 ਮਈ (ਏਜੰਸੀ)- ਓਸਾਮਾ ਬਿਨ ਲਾਦੇਨ ਦੇ ਸਾਬਕਾ ਬਾਡੀਗਾਰਡ ਨੇ ਦਾਅਵਾ ਕੀਤਾ ਹੈ ਕਿ ਓਸਾਮਾ ਨੇ ਖੁਦ ਨੂੰ ਆਪਣੇ ਆਪ ਹੀ ਬੰਬ ਨਾਲ ਉਡਾ ਲਿਆ ਸੀ। ਲਾਦੇਨ ਦੇ ਸਾਬਕਾ ਬਾਡੀਗਾਰਡ ਨਬੀਲ ਨਈਮ ਅਬਦੁਲ ਫਤਹਿ ਨੇ ਕਿਹਾ ਕਿ ਜਿਸ ਵਕਤ ਓਸਾਮਾ ਦੀ ਮੌਤ ਹੋਈ, ਉਸ ਵਕਤ ਉਹ ਉਥੇ ਮੌਜੂਦ ਨਹੀਂ ਸੀ। ਹਾਲਾਂਕਿ ਓਸਾਮਾ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਉਸਦੇ ਸਮਰਥਕ ਜਾਣਬੁੱਝ ਕੇ ਅਜਿਹੀਆਂ ਗੱਲਾਂ ਫੈਲਾ ਰਹੇ ਹਨ ਅਤੇ ਇਸ ਦਾਅਵੇ 'ਚ ਕੋਈ ਸਚਾਈ ਨਹੀਂ ਹੈ। ਬਾਡੀਗਾਰਡ ਨੇ ਇਹ ਵੀ ਕਿਹਾ ਕਿ ਓਸਾਮਾ ਪਿਛਲੇ 10 ਸਾਲਾ ਤੋਂ ਧਮਾਕਿਆਂ ਨਾਲ ਲੱਦੀ ਬੈਲਟ ਬਣ ਰਿਹਾ ਸੀ।


ਨਕਸਲੀਆਂ ਨੇ ਮਹਿੰਦਰ ਕਰਮਾ ਨੂੰ 78 ਵਾਰ ਚਾਕੂ ਮਾਰੇ ਸਨ

www.sabblok.blogspot.com


ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ
ਕਰਮਾ ਨੂੰ ਮਾਰਨ ਤੋਂ ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਪੁੱਛੀ ਸੀ ਆਖਰੀ ਇੱਛਾ

Photo: ਤਾਜ਼ਾ ਖ਼ਬਰਾਂ
ਨਕਸਲੀਆਂ ਨੇ ਮਹਿੰਦਰ ਕਰਮਾ ਨੂੰ 78 ਵਾਰ ਚਾਕੂ ਮਾਰੇ ਸਨ

ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ
ਕਰਮਾ ਨੂੰ ਮਾਰਨ ਤੋਂ ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਪੁੱਛੀ ਸੀ ਆਖਰੀ ਇੱਛਾ 
ਰਾਏਪੁਰ, 29 ਮਈ (ਏਜੰਸੀ)- ਛਤੀਸਗੜ ਦੇ ਬਸਤਰ ਜਿਲ੍ਹੇ 'ਚ ਨਕਸਲੀ ਹਮਲੇ 'ਚ ਮਾਰੇ ਗਏ ਕਾਂਗਰਸੀ ਨੇਤਾ ਮਹਿੰਦਰ ਕਰਮਾ 'ਤੇ ਨਕਸਲੀਆਂ ਨੇ 78 ਵਾਰ ਚਾਕੂਆਂ ਦਾ ਵਾਰ ਕੀਤਾ ਸੀ। ਪੋਸਟਮਾਰਟਮ ਰਿਪੋਰਟ 'ਚ ਇਸ ਗੱਲ ਦਾ ਕਥਿਤ ਤੌਰ 'ਤੇ ਖੁਲਾਸਾ ਹੋਇਆ ਕਿ ਕਈ ਦਰਜਨ ਗੋਲੀਆਂ ਲੱਗਣ ਦੇ ਬਾਅਦ ਉਸ ਦੀ ਮੌਤ ਹੋਈ ਅਤੇ ਕਰਮਾ ਦੇ ਸਰੀਰ 'ਤੇ ਚਾਕੂਆਂ ਦੇ 78 ਵਾਰਾਂ ਦੇ ਗਹਿਰੇ ਜ਼ਖਮ ਸਨ। ਕੁਝ ਅੱਖੀ ਵੇਖਣ ਵਾਲਿਆਂ ਮੁਤਾਬਿਕ ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ। ਇਕ ਰਿਪੋਰਟ ਮੁਤਾਬਿਕ ਕਰਮਾ ਨੂੰ ਮਾਰਨ ਤੋਂ ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਆਖਰੀ ਇੱਛਾ ਪੁੱਛੀ ਸੀ। ਕਰਮਾ ਤੋਂ ਪੁੱਛਿਆ ਗਿਆ ਸੀ ਕਿ ਉਹ ਮਰਨ ਤੋਂ ਪਹਿਲਾ ਖਾਣਾ ਪਸੰਦ ਕਰਨਗੇ ਜਾਂ ਨਵੇਂ ਕਪੜੇ ਪਹਿਨਣਾ ਇਸ 'ਤੇ ਕਰਮਾ ਚੁੱਪ ਰਿਹਾ ਤਾਂ ਇਕ ਨਕਸਲੀ ਔਰਤ ਨੇ ਉਸਦੀ ਪਿੱਠ 'ਤੇ ਗੋਲੀ ਮਾਰ ਦਿੱਤੀ। ਗੌਰਤਲਬ ਹੈ ਕਿ ਕਰਮਾ ਨੇ ਨਕਸਲੀਆਂ ਖਿਲਾਫ ਸਲਮਾ ਜੁਡੁਮ ਨਾਮਕ ਅਭਿਆਨ ਸ਼ੁਰੂ ਕੀਤਾ ਸੀ। ਜਿਸ ਕਰਕੇ ਨਕਸਲੀ ਉਸ ਨੂੰ ਅਪਣਾ ਕੱਟੜ ਦੁਸ਼ਮਣ ਸਮਝਦੇ ਸਨ। ਨਕਸਲੀਆਂ ਦਾ ਕਹਿਣਾ ਸੀ ਕਿ ਸਲਮਾ ਜੁਡੁਮ ਦੇ ਦੌਰਾਨ ਮਾਸੂਮ ਪਿੰਡ ਦੀਆਂ ਅਤੇ ਆਦਿਵਾਸੀ ਔਰਤਾਂ ਨਾਲ ਹੋਏ ਜਬਰ ਜਨਾਹ ਦਾ ਬਦਲਾ ਵੀ ਲੈਣਾ ਚਾਹੁੰਦੇ ਸਨ। 
ਰਾਏਪੁਰ, 29 ਮਈ (ਏਜੰਸੀ)- ਛਤੀਸਗੜ ਦੇ ਬਸਤਰ ਜਿਲ੍ਹੇ 'ਚ ਨਕਸਲੀ ਹਮਲੇ 'ਚ ਮਾਰੇ ਗਏ ਕਾਂਗਰਸੀ ਨੇਤਾ ਮਹਿੰਦਰ ਕਰਮਾ 'ਤੇ ਨਕਸਲੀਆਂ ਨੇ 78 ਵਾਰ ਚਾਕੂਆਂ ਦਾ ਵਾਰ ਕੀਤਾ ਸੀ। ਪੋਸਟਮਾਰਟਮ ਰਿਪੋਰਟ 'ਚ ਇਸ ਗੱਲ ਦਾ ਕਥਿਤ ਤੌਰ 'ਤੇ ਖੁਲਾਸਾ ਹੋਇਆ ਕਿ ਕਈ ਦਰਜਨ ਗੋਲੀਆਂ ਲੱਗਣ ਦੇ ਬਾਅਦ ਉਸ ਦੀ ਮੌਤ ਹੋਈ ਅਤੇ ਕਰਮਾ ਦੇ ਸਰੀਰ 'ਤੇ ਚਾਕੂਆਂ ਦੇ 78 ਵਾਰਾਂ ਦੇ ਗਹਿਰੇ ਜ਼ਖਮ ਸਨ। ਕੁਝ ਅੱਖੀ ਵੇਖਣ ਵਾਲਿਆਂ ਮੁਤਾਬਿਕ ਨਕਸਲੀ ਮਹਿੰਦਰ ਕਰਮਾ 'ਤੇ ਇਸ ਤਰ੍ਹਾਂ ਵਾਰ ਕਰ ਰਹੇ ਸਨ ਜਿਸ ਤਰ੍ਹਾਂ ਕਿ ਕੋਈ ਨਿੱਜੀ ਦੁਸ਼ਮਣੀ ਕੱਢ ਰਹੇ ਹੋਣ। ਇਕ ਰਿਪੋਰਟ ਮੁਤਾਬਿਕ ਕਰਮਾ ਨੂੰ ਮਾਰਨ ਤੋਂ ਪਹਿਲਾਂ ਨਕਸਲੀਆਂ ਨੇ ਉਸ ਕੋਲੋਂ ਆਖਰੀ ਇੱਛਾ ਪੁੱਛੀ ਸੀ। ਕਰਮਾ ਤੋਂ ਪੁੱਛਿਆ ਗਿਆ ਸੀ ਕਿ ਉਹ ਮਰਨ ਤੋਂ ਪਹਿਲਾ ਖਾਣਾ ਪਸੰਦ ਕਰਨਗੇ ਜਾਂ ਨਵੇਂ ਕਪੜੇ ਪਹਿਨਣਾ ਇਸ 'ਤੇ ਕਰਮਾ ਚੁੱਪ ਰਿਹਾ ਤਾਂ ਇਕ ਨਕਸਲੀ ਔਰਤ ਨੇ ਉਸਦੀ ਪਿੱਠ 'ਤੇ ਗੋਲੀ ਮਾਰ ਦਿੱਤੀ। ਗੌਰਤਲਬ ਹੈ ਕਿ ਕਰਮਾ ਨੇ ਨਕਸਲੀਆਂ ਖਿਲਾਫ ਸਲਮਾ ਜੁਡੁਮ ਨਾਮਕ ਅਭਿਆਨ ਸ਼ੁਰੂ ਕੀਤਾ ਸੀ। ਜਿਸ ਕਰਕੇ ਨਕਸਲੀ ਉਸ ਨੂੰ ਅਪਣਾ ਕੱਟੜ ਦੁਸ਼ਮਣ ਸਮਝਦੇ ਸਨ। ਨਕਸਲੀਆਂ ਦਾ ਕਹਿਣਾ ਸੀ ਕਿ ਸਲਮਾ ਜੁਡੁਮ ਦੇ ਦੌਰਾਨ ਮਾਸੂਮ ਪਿੰਡ ਦੀਆਂ ਅਤੇ ਆਦਿਵਾਸੀ ਔਰਤਾਂ ਨਾਲ ਹੋਏ ਜਬਰ ਜਨਾਹ ਦਾ ਬਦਲਾ ਵੀ ਲੈਣਾ ਚਾਹੁੰਦੇ ਸਨ।

ਅਮਰੀਕਾ ਅਜੇ ਵੀ ਲੜ ਰਿਹਾ ਹੈ ਜੰਗ-ਉਬਾਮਾ

www.sabblok.blogspot.com


Photo: ਤਾਜ਼ਾ ਖ਼ਬਰਾਂ
ਅਮਰੀਕਾ ਅਜੇ ਵੀ ਲੜ ਰਿਹਾ ਹੈ ਜੰਗ-ਉਬਾਮਾ
 
 ਵਾਸ਼ਿੰਗਟਨ, 29 ਮਈ (ਏਜੰਸੀ)- ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੇ ਦੇਸ਼ਵਾਸੀਆਂ ਨੂੰ ਇਹ ਨਹੀਂ ਭੁੱਲਣ ਲਈ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਅਜੇ ਵੀ ਜੰਗ 'ਚ ਲੱਗਾ ਹੋਇਆ ਹੈ। ਉਨ੍ਹਾਂ ਨੇ ਇਹ ਅਪੀਲ ਮੇਮੋਰਿਅਲ ਡੇ 'ਤੇ ਦਿੱਤੇ ਗਏ ਭਾਸ਼ਣ ਦੌਰਾਨ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਕਿ ਅਮਰੀਕੀ ਸੈਨਿਕਾਂ ਦੀ ਕੁਰਬਾਨੀ ਹੁਣ ਭੁੱਲਾ ਦਿੱਤੀ ਜਵੇਗੀ ਕਿਉਂਕਿ ਬਹੁਤ ਸਾਰੇ ਅਮਰੀਕੀ ਸੈਨਿਕਾਂ ਦਾ ਯੁੱਧ ਨਾਲ ਸਿੱਧਾ ਸਬੰਧ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ 'ਚ ਅਜੇ ਵੀ ਸੰਘਰਸ਼ ਜਾਰੀ ਹੈ ਅਤੇ ਅਮਰੀਕੀ ਸੈਨਿਕ ਘਰ ਵਾਪਿਸ ਆ ਰਹੇ ਹਨ। ਅਫਗਾਨਿਸਤਾਨ 'ਚ ਅਤੇ ਉਸਦੀ ਤੱਰਕੀ ਲਈ ਬਹੁਤ ਘੱਟ ਅਮਰੀਕੀਆਂ ਨੇ ਕੁਰਬਾਨੀ ਦਿੱਤੀ ਹੈ ਅਤੇ ਉਹ ਇਸ ਗੱਲ ਨੂੰ ਲੈ ਕੇ ਧੰਨਵਾਦੀ ਹਨ। ਉਨ੍ਹਾਂ ਕਿਹਾ 60,000 ਅਮਰੀਕੀ ਸੈਨਿਕ ਅਪਣੇ ਘਰਾਂ ਤੋਂ ਦੂਰ ਅਫਗਾਨਿਸਤਾਨ 'ਚ ਸੇਵਾ ਦੇ ਰਹੇ ਹਨ 
ਵਾਸ਼ਿੰਗਟਨ, 29 ਮਈ (ਏਜੰਸੀ)- ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੇ ਦੇਸ਼ਵਾਸੀਆਂ ਨੂੰ ਇਹ ਨਹੀਂ ਭੁੱਲਣ ਲਈ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਅਜੇ ਵੀ ਜੰਗ 'ਚ ਲੱਗਾ ਹੋਇਆ ਹੈ। ਉਨ੍ਹਾਂ ਨੇ ਇਹ ਅਪੀਲ ਮੇਮੋਰਿਅਲ ਡੇ 'ਤੇ ਦਿੱਤੇ ਗਏ ਭਾਸ਼ਣ ਦੌਰਾਨ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਾਹਰ ਕੀਤੀ ਕਿ ਅਮਰੀਕੀ ਸੈਨਿਕਾਂ ਦੀ ਕੁਰਬਾਨੀ ਹੁਣ ਭੁੱਲਾ ਦਿੱਤੀ ਜਵੇਗੀ ਕਿਉਂਕਿ ਬਹੁਤ ਸਾਰੇ ਅਮਰੀਕੀ ਸੈਨਿਕਾਂ ਦਾ ਯੁੱਧ ਨਾਲ ਸਿੱਧਾ ਸਬੰਧ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ 'ਚ ਅਜੇ ਵੀ ਸੰਘਰਸ਼ ਜਾਰੀ ਹੈ ਅਤੇ ਅਮਰੀਕੀ ਸੈਨਿਕ ਘਰ ਵਾਪਿਸ ਆ ਰਹੇ ਹਨ। ਅਫਗਾਨਿਸਤਾਨ 'ਚ ਅਤੇ ਉਸਦੀ ਤੱਰਕੀ ਲਈ ਬਹੁਤ ਘੱਟ ਅਮਰੀਕੀਆਂ ਨੇ ਕੁਰਬਾਨੀ ਦਿੱਤੀ ਹੈ ਅਤੇ ਉਹ ਇਸ ਗੱਲ ਨੂੰ ਲੈ ਕੇ ਧੰਨਵਾਦੀ ਹਨ। ਉਨ੍ਹਾਂ ਕਿਹਾ 60,000 ਅਮਰੀਕੀ ਸੈਨਿਕ ਅਪਣੇ ਘਰਾਂ ਤੋਂ ਦੂਰ ਅਫਗਾਨਿਸਤਾਨ 'ਚ ਸੇਵਾ ਦੇ ਰਹੇ ਹਨ


ਚੈਂਪੀਅਨਸ ਟ੍ਰਾਫੀ ਦੇ ਲਈ ਭਾਰਤੀ ਟੀਮ ਲੰਦਨ ਰਵਾਨਾ

www.sabblok.blogspot.com
Photo: ਤਾਜ਼ਾ ਖ਼ਬਰਾਂ
ਚੈਂਪੀਅਨਸ ਟ੍ਰਾਫੀ ਦੇ ਲਈ ਭਾਰਤੀ ਟੀਮ ਲੰਦਨ ਰਵਾਨਾ
 
ਮੁੰਬਈ, 29 ਮਈ (ਏਜੰਸੀ)- ਭਾਰਤ ਦੀ 15 ਮੈਂਬਰੀ ਕ੍ਰਿਕਟ ਟੀਮ 6 ਜੂਨ ਤੋਂ ਸ਼ੁਰੂ ਹੋ ਰਹੀ ਆਈ. ਸੀ. ਸੀ ਚੈਂਪੀਅਨਸ ਟ੍ਰਾਫੀ ਦੇ ਲਈ ਦੁਬਈ ਦੇ ਰਸਤੇ ਲੰਦਨ ਲਈ ਰਵਾਨਾ ਹੋ ਗਈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 15 ਮੈਂਬਰੀ ਭਾਰਤੀ ਟੀਮ ਅੱਜ ਸ਼ਾਮ ਲੰਦਨ ਪਹੁੰਚੇਗੀ। ਭਾਰਤੀ ਟੀਮ ਨੇ ਚੈਂਪੀਅਨਸ ਟ੍ਰਾਫੀ ਤੋਂ ਪਹਿਲਾਂ 1 ਜੂਨ ਅਤੇ 4 ਜੂਨ ਨੂੰ ਅਭਿਆਸ ਮੈਚ ਖੇਡਣਾ ਹੈ। ਭਾਰਤੀ ਟੀਮ ਅਪਣਾ ਪਹਿਲਾਂ ਮੈਚ 6 ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਖੇਡੇਗੀ।ਭਾਰਤੀ ਟੀਮ ਇਸ ਪ੍ਰਕਾਰ ਹੈ :- ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਣਾ, ਦਿਨੇਸ਼ ਕਾਰਤਿਕ, ਮੁਰਲੀ ਵਿਜੈ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਆਰ ਆਸ਼ਵਿਨ, ਇਰਫਾਨ ਪਠਾਨ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਅਮਿਤ ਮਿਸ਼ਰਾ ਅਤੇ ਆਰ ਵਿਨੈ ਕੁਮਾਰ ਮੁੰਬਈ, 29 ਮਈ (ਏਜੰਸੀ)- ਭਾਰਤ ਦੀ 15 ਮੈਂਬਰੀ ਕ੍ਰਿਕਟ ਟੀਮ 6 ਜੂਨ ਤੋਂ ਸ਼ੁਰੂ ਹੋ ਰਹੀ ਆਈ. ਸੀ. ਸੀ ਚੈਂਪੀਅਨਸ ਟ੍ਰਾਫੀ ਦੇ ਲਈ ਦੁਬਈ ਦੇ ਰਸਤੇ ਲੰਦਨ ਲਈ ਰਵਾਨਾ ਹੋ ਗਈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 15 ਮੈਂਬਰੀ ਭਾਰਤੀ ਟੀਮ ਅੱਜ ਸ਼ਾਮ ਲੰਦਨ ਪਹੁੰਚੇਗੀ। ਭਾਰਤੀ ਟੀਮ ਨੇ ਚੈਂਪੀਅਨਸ ਟ੍ਰਾਫੀ ਤੋਂ ਪਹਿਲਾਂ 1 ਜੂਨ ਅਤੇ 4 ਜੂਨ ਨੂੰ ਅਭਿਆਸ ਮੈਚ ਖੇਡਣਾ ਹੈ। ਭਾਰਤੀ ਟੀਮ ਅਪਣਾ ਪਹਿਲਾਂ ਮੈਚ 6 ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਖੇਡੇਗੀ।ਭਾਰਤੀ ਟੀਮ ਇਸ ਪ੍ਰਕਾਰ ਹੈ :- ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸੁਰੇਸ਼ ਰੈਣਾ, ਦਿਨੇਸ਼ ਕਾਰਤਿਕ, ਮੁਰਲੀ ਵਿਜੈ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਆਰ ਆਸ਼ਵਿਨ, ਇਰਫਾਨ ਪਠਾਨ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਅਮਿਤ ਮਿਸ਼ਰਾ ਅਤੇ ਆਰ ਵਿਨੈ ਕੁਮਾਰ

ਮਲੂਕਾ ਦੀ ਨੂੰਹ 'ਤੇ ਡਿੱਗੇਗੀ ਕਿਤਾਬ ਖਰੀਦ ਮਾਮਲੇ ਦੀ ਗਾਜ਼

www.sabblok.blogspot.com
 ਚੰਡੀਗੜ੍ਹ- ਕਿਤਾਬ ਘੋਟਾਲੇ 'ਚ ਘਿਰੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤਾਂ ਅਜੇ ਮੰਤਰੀ ਅਹੁਦੇ 'ਤੇ ਬਣੇ ਰਹਿਣਗੇ ਪਰ ਸਰਵ ਸਿੱਖਿਆ ਮੁਹਿੰਮ 'ਚ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਉਨ੍ਹਾਂ ਦੀ ਨੂੰਹ ਪਰਮਪਾਲ ਕੌਰ ਦੀ ਛੁੱਟੀ ਤੈਅ ਹੈ। ਮੁੱਖ ਮੰਤਰੀ ਬਾਦਲ ਨੇ ਪਰਮਪਾਲ ਕੌਰ ਨੂੰ ਪੰਚਾਇਤੀ ਵਿਭਾਗ 'ਚ ਵਾਪਸ ਬੁਲਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਨਿਰਦੇਸ਼ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਸੰਬੰਧੀ ਸਪੱਸ਼ਟ ਸੰਕੇਤ ਦਿੱਤੇ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਪੰਚਾਇਤ ਰਾਜ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹੁਕਮ ਦਿੱਤੇ ਹਨ ਕਿ ਪਰਮਪਾਲ ਕੌਰ ਨੂੰ ਵਾਪਸ ਉਨ੍ਹਾਂ ਦੇ ਮੂਲ ਕੈਡਰ 'ਚ ਭੇਜ ਦਿੱਤਾ ਜਾਏ। ਬਾਦਲ ਸਰਕਾਰ 'ਚ ਮੰਤਰੀ ਬਣਦੇ ਹੀ ਮਲੂਕਾ ਨੇ ਆਪਣੀ ਨੂੰਹ ਨੂੰ ਡੀ. ਜੀ. ਐਸ. ਈ. ਦੇ ਦਫਤਰ 'ਚ ਐਡੀਸ਼ਨਲ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ 'ਤੇ ਡੈਪੂਟੇਸ਼ਨ 'ਤੇ ਨਿਯੁਕਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਪੰਚਾਇਤ ਵਿਭਾਗ 'ਚ ਜ਼ਿਲਾ ਪੰਚਾਇਤ ਅਤੇ ਵਿਕਾਸ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਸੀ

ਹਾਈਕੋਰਟ ਵਲੋਂ ਪੰਚਾਇਤੀ ਵਾਰਡਬੰਦੀ ਦੇ ਕੇਸ ਦੀ ਸੁਣਵਾਈ ਕੱਲ੍ਹ ਵੀਰਵਾਰ ਤੱਕ ਮੁਲਤਵੀ

www.sabblok.blogspot.com
ਮਾਮਲਾ ਪੰਚਾਇਤੀ ਵਾਰਡਬੰਦੀ ਦਾ  
ਗਗਨਦੀਪ ਸੋਹਲ
  




ਚੰਡੀਗੜ੍ਹ, 29 ਮਈ : ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਚਾਇਤਾਂ ਦੀ ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਹੁਣ ਕੱਲ੍ਹ ਵੀਰਵਾਰ ਤੱਕ ਮੁਲਤਵੀ ਕਰ ਦਿਤੀ ਹੈ। ਅੱਜ ਇਸ ਮਾਮਲੇ ਤੇ ਦੋਵਾਂ ਧਿਰਾਂ ਵਿਚਕਾਰ ਲੰਬੀ ਬਹਿਸ ਹੋਈ ਜਿਸ ਤੋਂ ਬਾਦ ਜੱਜ ਨੇ ਸੁਣਵਾਈ ਕੱਲ ਤਕ ਲਈ ਮੁਲਤਵੀ ਕਰ ਦਿਤੀ।