jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 September 2013

ਸਿੱਧੂ ਨੇ ਸਰਕਾਰ ਨੂੰ ਇੱਕ ਫਿਰ ਸੰਕਟ ਵਿੱਚ ਪਾਇਆ, ਅੱਜ ਰੱਖਣਗੇ ਹਾਲ ਗੇਟ ਦੇ ਬਾਹਰ ਮਰਨ ਵਰਤ

www.sabblok.blogspot.com
ਅੰਮ੍ਰਿਤਸਰ 27 ਸਤੰਬਰ (ਜਸਬੀਰ ਸਿੰਘ ਪੱਟੀ) ਭਾਜਪਾ ਦੇ ਸਟਾਰ ਪ੍ਰਚਾਰਕ ਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਈ ਦਿਨਾਂ ਤੋ ਬਾਅਦ ਇੱਕ ਵਾਰੀ ਫਿਰ 
sidhu and sukhbir
ਚੁੱਪੀ ਤੋੜਦਿਆ ਕਿਹਾ ਕਿ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਸਰਕਾਰ ਵੱਲੋ ਅਪਨਾਈ ਗਈ ਬੇਗਾਨਗੀ ਦੀ ਨੀਤੀ ਨੂੰ ਲੈ ਕੇ ਭਲਕੇ 28 ਸਤੰਬਰ ਤੋ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕਰਕੇ ਹਾਲ ਗੇਟ ਦੇ ਬਾਹਰ ਮਰਨ ਵਰਤ ‘ਤੇ ਬੈਠਣਗੇ ਜਿਸ ਨਾਲ ਸਰਕਾਰ ਇੱਕ ਵਾਰੀ ਫਿਰ ਜਨਤਾ ਜਨਾਰਦਨ ਦੇ ਕਟਿਹਰੇ ਵਿੱਚ ਖੜੀ ਹੋ ਜਾਵੇਗੀ।

ਦਿੱਲੀ ਤੋ ਵਾਪਸ ਪਤਰਣ ਉਪਰੰਤ ਭਾਂਵੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਮੀਡੀਏ ਦਾ ਸਾਹਮਣਾ ਤਾਂ ਨਹੀ ਕੀਤਾ ਕਿਉਕਿ ਭਾਜਪਾ ਹਾਈ ਕਮਾਂਡ ਨੇ ਉਹਨਾਂ ਨੂੰ ਚੁੱਪ ਰਹਿਣ ਦੀ ਹਦਾਇਤ ਕੀਤੀ ਹੈ ਜਿਸ ਕਰਕੇ ਉਹ ਚੁੱਪ ਚਾਪ ਆਪਣੇ ਕਮਰੇ ਵਿੱਚ ਚਲੇ ਗਏ ਤੇ ਬਾਹਰ ਮੀਡੀਆ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰਦਾ ਰਿਹਾ। ਮੀਡੀਏ ਨੂੰ ਵੀ ਉਸ ਵੇਲੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੇ ਅੰਦਰੇ ਇੱਕ ਲਿਖਤੀ ਪ੍ਰੈਸ ਬਿਆਨ ਬਾਹਰ ਭੇਜ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਅੰਮ੍ਰਿਤਸਰ ਦੀ ਧਰਤੀ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਹਰ ਪ੍ਰਕਾਰ ਨਾਲ ਉਹ ਵਿਕਾਸ ਕਰਵਾਉਣਗੇ। ਉਹਨਾਂ ਕਿਹਾ ਕਿ ਉਹਨਾਂ ਆਪਣਾ ਰੋਸ ਸਰਕਾਰ ਕੋਲ ਪ੍ਰਗਟ ਕਰ ਦਿੱਤਾ ਸੀ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀ ਸਰਕੀ । ਉਹਨਾਂ ਕਿਹਾ ਕਿ ਉਹ ਅੰਮ੍ਰਿਤਸਰ ਸਾਹਿਬ ਦੇ ਵਿਕਾਸ ਦਾ ਮੁੱਦਾ ਪਿਛਲੇ ਤਿੰਨ ਹਫਤਿਆ ਤੋ ਉਠਾ ਰਹੇ ਹਨ ਅਤੇ ਜੋ ਵੀ ਵਾਦ ਵਿਵਾਦ ਖੜਾ ਹੋਇਆ ਹੈ ਉਹ ਸੰਗਤਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਾਰਟੀ ਪ੍ਰਧਾਨ ਸ੍ਰੀ ਰਾਜਨਾਥ ਨੇ ਚੁੱਪ ਰਹਿਣ ਲਈ ਕਿਹਾ ਸੀ ਜਿਸ ਕਰਕੇ ਪਾਰਟੀ ਪ੍ਰਧਾਨ ਦੇ ਆਦੇਸ਼ਾਂ ਦੀ ਪਾਲਣਾ ਕਰਨਾ ਮੇਰੇ ਲਈ ਜ਼ਰੂਰੀ ਸੀ ਅਤੇ ਇਸ ਦੇ ਨਾਲ ਨਾਲ ਅੰਮਿਤਸਰ ਦੀ ਧਰਤੀ ਦਾ ਵਿਕਾਸ ਵੀ ਜਰੂਰੀ ਹੈ ਜਿਸ ਕਰਕੇ ਉਹਨਾਂ ਨੂੰ ਮਰਨ ਵਰਤ ਤੇ ਬੈਠਣ ਦਾ ਕੜਾ ਫੈਸਲਾ ਲੈਣਾ ਪਿਆ ਹੈ।
ਉਹਨਾਂ ਕਿਹਾ ਕਿ ਉਹ ਆਪਣੇ ਸ਼੍ਰਿਸ਼ਟਾਚਾਰ ਅਤੇ ਫਰਜ਼ ਨਿਭਾਉਣ ਬਾਰੇ ਭਲੀਭਾਂਤ ਵਾਕਫ ਹਨ ਸੋ ਬਿਨਾਂ ਕਿਸੇ ਵਿਰੁੱਧ ਬੋਲੇ ,ਬਿਨਾਂ ਕਿਸੇ ‘ਤੇ ਦੋਸ਼ ਲਗਾਏ ਉਹ ਸ਼ਹਿਰ ਦੇ ਵਿਕਾਸ ਲਈ ਆਪਣੇ ਫਰਜ਼ ਨੂੰ ਪੂਰਾ ਕਰਨ ਲਈ ਭਲਕੇ 28 ਸਤੰਬਰ ਤੋ ਮਰਨ ਵਰਤ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਦੇਹ ਗੁਰੂ ਕੀ ਨਗਰੀ ਦੇ ਵਿਕਾਸ ਲਈ ਪੁਕਾਰ ਕਰਦੀ ਹੋਈ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਤਾਂ ਉਹ ਸਮਝਣਗੇ ਕਿ ਉਹਨਾਂ ਦੀ ਜਿੰਦਗੀ ਲੇਖੇ ਲੱਗ ਗਈ ਹੈ।
ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਆਖਰੀ ਕਦਮ ਜਿਸ ਕਰਕੇ ਚੁੱਕਣਾ ਪੈ ਰਿਹਾ ਹੈ ਉਸ ਬਾਰੇ ਬੱਚਾ ਬੱਚਾ ਜਾਣਦਾ ਹੈ । ਉਹਨਾਂ ਕਿਹਾ ਕਿ ਉਹਨਾਂ ਦੁਆਰਾ ਲਿਆਦੇ ਗਏ ਪੰਜ ਛੇ ਪ੍ਰਾਜੈਕਟ ਖਤਮ ਕਰ ਦਿੱਤੇ ਗਏ ਹਨ ਪਰ ਇਹਨਾਂ ਪ੍ਰਾਜੈਕਟਾਂ ਨੂੰ ਖਤਮ ਕਰਨ ਵਾਲਿਆ ਨੂੰ ਇਹ ਜਾਣਕਾਰੀ ਨਹੀ ਕਿ ਇਹ ਪ੍ਰਾਜੈਕਟ ਕਿਸ ਤਰਾ ਲਿਆਦੇ ਗਏ ਹਨ ਜਿਹਨਾਂ ਵਿੱਚ ਸਾਲਿਡ ਵੈਸਟ ਮਨੈਜਮੈਂਟ, ਸਿਟੀ ਬੱਸ ਸਰਵਿਸ, ਸੀਸੀਟੀ ਵੀ ਕੈਮਰੇ , ਮਲਟੀ ਸਪੋਰਟਸ ਕੰਪਲੈਕਸ, ਭੰਡਾਰੀ ਪੁੱਲ ਨੂੰ ਚੌੜਾ ਕਰਨਾ, ਨਵੇ ਤਿੰਨ ਹੋਰ ਫਲਾਈ ਓਵਰ ਬਨਾਉਣਾ ਅਤੇ ਨਗਰ ਸੁਧਾਰ ਟਰੱਸਟ ਵਿੱਚ ਪਿਛਲੇ ਪੰਜ ਸਾਲ ਤੋ 160 ਕਰੋੜ ਰੁਪਏ ਖਾਤੇ ਵਿੱਚ ਹੋਣ ਦੇ ਬਾਵਜੂਦ ਵੀ ਇੱਕ ਪੈਸਾ ਨਹੀ ਲਗਾਇਆ ਗਿਆ ਸਗੋਂ 50-60 ਕਰੋੜ ਟਰੱਸਟ ਵਿੱਚੋ ਹੋਰ ਸ਼ਹਿਰਾਂ ਵੱਲ ਤਬਦੀਲ ਕਰ ਦਿੱਤੇ ਗਏ ਹਨ। ਇਹ ਕੰਮ ਕਿਸ ਨੇ ਕੀਤਾ ਕਿਉ ਕੀਤਾ ਇਸ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀ ਹੈ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਜਿਹੜੇ ਅਧਿਕਾਰੀਆ ਤੇ ਸਿਆਸੀ ਆਗੂਆ ਨੂੰ ਉਹ ਅੰਮ੍ਰਿਤਸਰ ਦੇ ਵਿਕਾਸ ਪ੍ਰਤੀ ਪ੍ਰੇਰਿਤ ਨਹੀ ਕਰ ਸਕੇ ਸ਼ਾਇਦ ਉਹਨਾਂ ਦੇ ਮਰਨ ਉਪਰੰਤ ਇਸ ਆਸ਼ੇ ਦੀ ਪੂਰਤੀ ਹੋ ਸਕੇ।
ਉਹਨਾਂ ਕਿਹਾ ਕਿ ਮਰਨ ਵਰਤ ਤੇ ਬੈਠਣ ਦਾ ਫੈਸਲਾ ਉਹਨਾਂ ਨੇ ਇਕੱਲਿਆ ਲਿਆ ਹੈ ਅਤੇ ਇਸ ਮਾਰਗ ਤੇ ਚੱਲਣ ਲਈ ਉਹ ਕਿਸੇ ਪ੍ਰੀਵਾਰਿਕ ਮੈਂਬਰ, ਸਾਥੀ ਸਬੰਧੀ ਜਾਂ ਦੋਸਤ ਨੂੰ ਨਹੀ ਬੁਲਾਉਣਗੇ ਅਤੇ ਪ੍ਰਭੂ ਦਾ ਨਾਮ ਸਿਮਰਦੇ ਹੋਏ ਉਸ ਦੇ ਹੁਕਮ ਵਿੱਚ ਰਹਿ ਕੇ ਆਪਣੀ ਦੇਹੀ ਦਾ ਤਿਆਗ ਕਰਨਗੇ।
ਸ੍ਰੀ ਸਿੱਧੂ ਨੇ ਭੁੱਖ ਹੜਤਾਲ ਦਾ ਐਲਾਨ ਕਰਕੇ ਸਰਕਾਰ ਇੱਕ ਵਾਰੀ ਫਿਰ ਸੰਕਟ ਵਿੱਚ ਪਾ ਦਿੱਤਾ ਹੈਸ਼ ਅਗਰ ਸਿੱਧੂ ਨੂੰ ਝਰੀਟ ਵੀ ਆ ਗਈ ਤਾਂ ਸਰਕਾਰ ਦਾ ਵੀ ਬੋਰੀਆ ਬਿਸਤਰਾ ਗੋਲ ਹੋ ਸਕਦਾ ਹੈ ਕਿਉਕਿ ਕੌਮਾਂਤਰੀ ਪੱਧਰ ਦੇ ਇਸ ਵਿਅਕਤੀ ਨਾਲ ਜ਼ਿਆਦਤੀ ਹੋਣ ਦਾ ਮੁੱਦਾ ਵੀ ਕੌਮਾਂਤਰੀ ਪੱਧਰ ਤੱਕ ਤੂਲ ਫੜ ਸਕਦਾ ਹੈ। ਕੁਲ ਮਿਲਾ ਕੇ ਸਿੱਧੂ ਨੇ ਇਸ ਵੇਲੇ ਸਰਕਾਰ ਨੂੰ ਅਜਿਹੀ ਕੁਠਾਲੀ ਵਿੱਚ ਪਾ ਦਿੱਤਾ ਜਿਥੇ ਸਰਕਾਰ ਲਈ ਬੱਚ ਨਿਕਲਣਾ ਮੁਸ਼ਕਲ ਲੱਗਦਾ ਹੈ। ਇਹ ਵੀ ਕਿਆਸ ਅਰਾਈਆ ਲਗਾਈਆ ਜਾ ਰਹੀਆ ਹਨ ਕਿ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਦਾ ਕ੍ਰਿਕਟਰ ਬੇਟਾ ਸਿੱਧੂ ਦਾ ਖਾਸ ਦੋਸਤ ਹੈ ਤੇ ਸਿੱਧੂ ਕਿਸੇ ਵੇਲੇ ਵੀ ਕਾਂਗਰਸ ਵਿੱਚ ਉਡਾਰੀ ਮਾਰ ਕੇ ਦਿੱਲੀ ਦੇ ਕਿਸੇ ਲੋਕ ਸਭਾ ਹਲਕੇ ਤੋ ਚੋਣ ਲੜ ਸਕਦਾ ਹੈ। ਚਰਚਾ ਇਹ ਵੀ ਹੈ ਕਿ ਸਿੱਧੂ ਦੇ ਪਿਤਾ ਜਨਰਲ ਅਟਾਰਨੀ ਪੰਜਾਬ ਪਟਿਆਲਾ ਤੋ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਮਾਤਾ ਜੀ ਵੀ ਮਹਿਲਾਂ ਕਾਂਗਰਸ ਦੀ ਆਗੂ ਰਹੀ ਹੈ।ਇਸ ਕਰਕੇ ਸਿੱਧੂ ਦੇ ਰਗਾਂ ਵਿੱਚ ਕਾਂਗਰਸੀ ਮਾਂ ਪਿਉ ਦਾ ਖੂਨ ਦੌੜ ਰਿਹਾ ਹੈ ਤੇ ਉਹ ਕਿਵੇ ਕਿਸੇ ਹੋਰ ਪਾਰਟੀ ਵਿੱਚ ਰਹਿ ਸਕਦੇ ਹਨ । ਸ੍ਰੀ ਸਿੱਧੂ ਨੇ ਹਾਲੇ ਇਸ ਬਾਰੇ ਆਪਣੇ ਪੱਤੇ ਨਹੀ ਖੋਹਲੇ ਪਰ ਉਹਨਾਂ ਦਾ ਇਹ ਜਰੂਰ ਕਹਿਣਾ ਹੈ ਕਿ ਉਹ ਲੋਕ ਸਭਾ ਚੋਣ ਅੰਮ੍ਰਿਤਸਰ ਤੋ ਹੀ ਲੜਣਗੇ ਤੇ ਅਜਿਹੀ ਹਾਲਤ ਵਿੱਚ ਸ੍ਰੀ ਸਿੱਧੂ ਨੂੰ ਭਾਜਪਾ ਤਾਂ ਟਿਕਟ ਦੇ ਨਹੀ ਸਕਦੀ ਪਰ ਕਾਂਗਰਸ ਕੋਲ ਟਿਕਟ ਦੇਣ ਦੇ ਕਈ ਵਿਕਲਪ ਜਰੂਰ ਹਨ। 

ਅੱਜ 6 ਅਧਿਆਪਕ ਜਥੇਬੰਦੀਆਂ ਸੰਗਰੂਰ ਵਿਖੇ ਚੱਕਾ ਜਾਮ ਕਰਨਗੀਆਂ

www.sabblok.blogspot.com
ਲੁਧਿਆਣਾ, 27 ਸਤੰਬਰ (ਨਿੱਝਰ)-ਚਿਰਾਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਕ 'ਚ ਸੰਘਰਸ਼ ਕਰ ਰਹੀਆਂ 6 ਬੇਰੁਜ਼ਗਾਰ ਤੇ ਅਧਿਆਪਕ ਜਥੇਬੰਦੀਆਂ 28 ਸਤੰਬਰ ਨੂੰ ਸੰਗਰੂਰ ਵਿਖੇ ਪੰਜਾਬ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਸੂਬਾ ਪੱਧਰੀ ਮਹਾਂ ਰੋਸ ਰੈਲੀ ਕਰਕੇ ਚੱਕਾ ਜਾਮ ਕਰਨਗੀਆਂ | ਟੀ. ਈ. ਟੀ. ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਘਬੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ 21 ਸਤੰਬਰ ਨੂੰ ਮੁੱਖ ਮੰਤਰੀ ਦੀ ਧੂਰੀ ਵਿਖੇ ਆਮਦ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਮੁੱਖ ਮੰਤਰੀ ਦੇ ਘਿਰਾਓ ਦੇ ਸੱਦੇ ਕਾਰਨ ਡੀ. ਸੀ. ਸੰਗਰੂਰ ਕੁਮਾਰ ਰਾਹੁਲ ਦੀ ਡਿਊਟੀ ਲਗਾਈ ਗਈ ਸੀ ਕਿ ਉਹ 23 ਸਤੰਬਰ ਨੂੰ ਯੂਨੀਅਨਾਂ ਦੇ ਆਗੂਆਂ ਨੂੰ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਦਾ ਸਮਾਂ ਤੈਅ ਕਰਵਾਉਣ, ਪ੍ਰੰਤੂ ਉਨ੍ਹਾਂ ਨੇ ਆਗੂਆਂ ਨੂੰ ਦੋ ਦਿਨ ਖੱਜਲ ਖੁਆਰ ਕਰਕੇ ਵੀ ਪੈਨਲ ਮੀਟਿੰਗ ਦਾ ਸਮਾਂ ਨਹੀਂ ਲੈ ਕੇ ਦਿੱਤਾ, ਜਿਸ ਕਾਰਨ ਟੀ. ਈ. ਟੀ. ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਸ਼ਹੀਦ ਕਿਰਨਜੀਤ ਕੌਰ, ਈ. ਟੀ. ਟੀ. ਅਧਿਆਪਕ ਯੂਨੀਅਨ, ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ, ਰਮਸਾ ਟੀਚਰਜ਼ ਯੂਨੀਅਨ ਤੇ ਹੋਰ ਜਥੇਬੰਦੀਆਂ ਚੱਕਾ ਜਾਮ ਕਰਨਗੀਆਂ |

ਲੜਕੀ ਨੇ ਆਪਣੇ ਜਿਸਮ ਤੇ ੴ ਦਾ ਟੈਟੂ ਬਣਾ ਗੁਰਬਾਣੀ ਸ਼ਬਦ ਦੀ ਕੀਤੀ ਬੇਅਦਬੀ

www.sabblok.blogspot.com

ਫੇਸਬੁੱਕ ਤੇ ਪਾਈ ਗੁਰਬਾਣੀ ਬੇਅਦਬੀ ਵਾਲੀ ਫੋਟੋ ਜਿਥੇ ਹੋਰ ਵੀ ਅਨੇਕਾਂ ਭੜਕਾ 

ਅਸ਼ਲੀਲ ਤਸਵੀਰਾਂ

ਅਪਲੋਡ ਮੰਦਿਰਾ ਬੇਦੀ ਅਤੇ ਨੀਰੂ ਬਾਜਵਾ ਵੀ ਅਜਿਹਾ ਕੁੱਝ ਕਰ ਮੰਗ ਚੁੱਕੀਆਂ 

ਹਨ ਮੁਆਫੀ


ਭਦੌੜ/ਸ਼ਹਿਣਾ 27 ਸਤੰਬਰ (ਸਾਹਿਬ ਸੰਧੂ) ਆਏ ਦਿਨ ਫੇਸਬੁੱਕ ਹੋਰ ਵੀ ਸ਼ੋਸਲ ਸਾਇਟਾਂ ਤੇ ਸਿੱਖ ਵਿਰੋਧੀ ਕੂੜ ਪ੍ਰਚਾਰ ਅਤੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਤੇ ਗੁਰਬਾਣੀ ਦੀਆਂ ਤੁਕਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਂਉਦੀਆਂ ਰਹਿੰਦੀਆਂ ਜਿੰਨਾਂ ਦਾ ਕਾਰਨ ਦੋਸ਼ੀਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਕਰਨਾ ਹੈ। ਇਸ ਤਰਾਂ ਹੀ ਇੱਕ ਹੋਰ ਲੜਕੀ ਵੱਲੋਂ ਮੰਦਿਰਾ ਬੇਦੀ ਵਾਂਗ ਆਪਣੀ ਪਿੱਠ ਤੇ ੴ ਸ਼ਬਦ ਵਾਲਾ ਟੈਟੂ ਛਾਪਵਾ ਗੁਰਬਾਣੀ ਸ਼ਬਦ ਦੀ ਬੇਅਦਬੀ ਕੀਤੀ ਗਈ ਹੈ।                                                                                      ਐਕਟਿੰਗ ਅਤੇ ਡਾਂਸ ਦਾ ਸ਼ੌਂਕ ਰਖਣ ਵਾਲੀ ਮਾਹੀਆ ਸਾਜ ਦੀ ਨਾਮ ਦੀ ਲੜਕੀ ਵੱਲੋਂ ਫੇਸਬੁੱਕ ਤੇ ਖ਼ਬਰ ਭੇਜ਼ੇ ਜਾਣ ਤੋਂ 12-13 ਘੰਟੇ ਪਹਿਲਾਂ ਹੀ ਆਪਣੀ ਤਸਵੀਰ ਫੇਸਬੁੱਕ ਤੇ ਪਾਈ ਸੀ ਜਿਸ ਵਿੱਚ ਲੜਕੀ ਦੀ ਧੌਣ ਤੋਂ ਹੇਠਾ ਪਿੱਠ ਤੇ ੴ ਸ਼ਬਦ ਛਾਪਿਆ ਹੋਇਆ ਸੀ ਜੋ ਕਿ ਸਿੱਖੀ ਸਿਧਾਂਤਾ ਦੀ ਉਲਘੰਣਨਾਂ ਅਤੇ ਬੇਅਦਬੀ ਕਰਨ ਵਿੱਚ ਆਂਉਦਾ ਹੈ। ਧਾਰਮਿਕ ਚਿੰਨਾਂ ਦੀ ਹੁੰਦੀ ਬੇਅਦਬੀ ਰੋਕਣ ਦੇ ਸਬੰਧ ਵਿੱਚ ਸ੍ਰੋਮਣੀ ਕਮੇਟੀ ਸਰੀਰ ਤੇ ਗੁਰਬਾਣੀ ਚਿੰਨ ਛਪਵਾਉਣ ਤੇ ਸਖ਼ਤ ਪਾਬੰਧੀ ਲਗਾ ਚੁੱਕੀ ਹੈ ਤੇ ਉਕਤ ਲੜਕੀ ਨੇ ਆਪਣੀ ਵਾਲ ਤੇ ਆਪਣਾ ਪਿੱਛਾ ਪੰਜਾਬ ਦਾ ਫਗਵਾੜਾ ਸਹਿਰ ਅਤੇ ਵਿਦੇਸ਼ ਵਿੱਚ ਕੈਲੋਫੋਰਨੀਆ ਸਹਿਰ ਲਿਖ ਕੇ ਪਾਇਆ ਹੋਇਆ ਹੈ। ਜਿਥੇ ਇਹ ਤਸਵੀਰ ਅਪਲੋਡ ਹੈ ਉਥੇ ਹੀ ਕੁੱਝ ਹੋਰ ਵੀ ਫਿਲਮੀ ਹਸਤੀਆਂ ਦੀਆਂ ਭੜਕਾਊ ਅਸ਼ਲੀਲ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਹਨ। ਦਸਣਯੋਗ ਹੈ ਕਿ ਬੀਤੇ ਕੁੱਝ ਵਰੇ ਪਹਿਲਾਂ ਫਿਲਮੀ ਅਦਾਕਾਰ ਮੰਦਿਰਾ ਬੇਦੀ ਵੱਲੋਂ ਵੀ ਆਪਣੇ ਇਸ ਸਥਾਨ ਤੇ ੴ ਦਾ ਟੈਟੁ ਬਣਵਾ ਛਪਵਾਇਆ ਸੀ ਤੇ ਬਆਦ ਵਿੱਚ ਸਿੱਖ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਦੇਖਦਿਆਂ ਉਸ ਨੇ ਮੁਆਫੀ ਵੀ ਮੰਗੀ ਸੀ। ਇਸ ਸਬੰਧੀ ਗੁਰਮਿਤ ਸੇਵਾ ਲਹਿਰ ਦੇ ਭਾਈ ਜਗਸੀਰ ਸਿੰਘ ਖਾਲਸਾ ਨੇ ਆਖਿਆ ਕਿ ਜੋ ਇਹ ਤਸਵੀਰ ਪਾਈ ਗਈ ਹੈ। ਇਸ ਰਾਹੀ ਉਕਤ ਲੜਕੀ ਆਪਣੀ ਫੋਕੀ ਸੋਹਰਤ ਹੀ ਹਾਸ਼ਿਲ ਕਰਨਾਂ ਚਹੁੰਦੀ ਪੰ੍ਰਤੂ ਫੋਕੀ ਸੋਹਰਤ ਲਈ ਇਸ ਤਰਾਂ ਦੀਆਂ ਗੁਰਬਾਣੀ ਦੀਆਂ ਤੁਕਾਂ ਚਿੰਨ ਨਿਸ਼ਾਨਾਂ ਦੀ ਬੇਅਦਬੀ ਨੂੰ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪੁਹੰਚਾ ਰਹੀ ਹੈ ਤੇ ਉਕਤ ਲੜਕੀ ਖਿਲਾਫ ਸ੍ਰੋਮਣੀ ਕਮੇਟੀ ਵੱਲੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਧਾਰਮਿੰਕ ਸਿੱਖ ਚਿੰਨਾਂ ਦੀਆਂ ਬੇਅਦਬੀਆਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਜਦ ਉਕਤ ਲੜਕੀ ਨਾਲ ਫੇਸਬੁੱਕ ਤੇ ਮੈਸ਼ਜ ਜਾਂ ਨੰ ਰਾਹੀ ਗੱਲ ਕਰਨੀ ਚਾਹੀ ਤਾਂ ਲੜਕੀ ਨੇ ਕੋਈ ਆਪਣਾ ਸ਼ਪਸਟੀਕਰਨ ਦੇਣ ਦੀ ਬਜ਼ਾਏ ਪੁੱਛਿਆ ਕਿ ਮੈਨੂੰ ਇਹ ਮੈਸ਼ਜ ਕਿਉ ਭੇਜ਼ ਰਹੇ ਹੋਂ। ਹੁਣ ਦੇਖਣਾ ਇਹ ਹੋਵੇਗਾ ਅਜਿਹੀਆਂ ਰਹੀਸਜਾਦੀਆਂ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀ।

Thursday, 26 September 2013

ਜੰਮੂ ‘ਚ ਦੋਹਰੇ ਹਮਲੇ ‘ਚ ਕਰਨਲ ਸਣੇ 12 ਦੀ ਮੌਤ

www.sabblok.blogspot.com

ਜੰਮੂ-ਅੱਤਵਾਦੀਆਂ ਵਲੋਂ ਵੀਰਵਾਰ ਨੂੰ ਜੰਮੂ ‘ਚ ਕੀਤੇ ਗਏ ਦੋਹਰੇ ਹਮਲੇ ਦੌਰਾਨ ਇਕ ਲੈਫਟੀਨੈਂਟ ਕਰਨਲ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਲੋਕਾਂ ‘ਚ 4 ਪੁਲਸ ਕਰਮਚਾਰੀ, 3 ਫੌਜ ਦੇ ਜਵਾਨ ਅਤੇ 2 ਆਮ ਨਾਗਰਿਕ ਸ਼ਾਮਲ ਹਨ, ਜਦੋਂ ਕਿ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ। ਅੱਤਵਾਦੀਆਂ ਨੇ ਵੀਰਵਾਰ ਦੀ ਸਵੇਰ ਨੂੰ ਜੰਮੂ ਦੇ ਕਠੂਆ ‘ਚ ਪਹਿਲਾਂ ਹੀਰਾਨਗਰ ਪੁਲਸ ਥਾਣੇ ‘ਤੇ ਹਮਲਾ ਕੀਤਾ ਅਤੇ ਬਾਅਦ ‘ਚ ਸਾਂਬਾ ਦੇ ਫੌਜ ਕੈਂਪ ‘ਤੇ ਵੀ ਹਮਲਾ ਕਰ ਦਿੱਤਾ ਗਿਆ। ਇਸ ਦੋਹਰੇ ਅੱਤਵਾਦੀ ਹਮਲੇ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਸ਼ਕਰ ਦੇ ਸ਼ੋਹਾਦਾ ਬ੍ਰਿਗੇਡ ਨੇ ਲਈ ਹੈ। ਜਾਣਕਾਰਾਂ ਅਨੁਸਾਰ ਸ਼ੋਹਾਦਾ ਬ੍ਰਿਗੇਡ ਦੇ ਮੁਖੀ ਸਮੀ-ਉਲ-ਹਕ ਦੇ ਨਾਂ ਤੋਂ ਆਏ ਫੋਨ ‘ਚ ਦੱਸਿਆ ਗਿਆ ਹੈ ਕਿ ਕਠੂਆ ਅਤੇ ਸਾਂਬਾ ‘ਚ ਹੋਏ ਅੱਤਵਾਦੀ ਹਮਲਿਆਂ ਨੂੰ ਉਨ੍ਹਾਂ ਨੇ ਹੀ ਅੰਜਾਮ ਦਿੱਤਾ ਹੈ।
ਇਹ ਅੱਤਵਾਦੀ ਆਰਮੀ ਦੀ ਵਰਦੀ ‘ਚ ਇਕ ਆਟੋ ‘ਚ ਆਏ ਸਨ ਅਤੇ ਹੀਰਾਨਗਰ ਥਾਣੇ ‘ਤੇ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇਕ ਟਰੱਕ ‘ਚ ਫਰਾਰ ਹੋ ਗਏ। ਇਸ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੇ ਸਾਂਬਾ ‘ਚ ਫੌਜ ਦੇ ਕੈਂਪ ‘ਤੇ ਹਮਲਾ ਕਰ ਦਿੱਤਾ, ਜਿੱਥੇ ਅੱਤਵਾਦੀਆਂ ਨਾਲ ਮੁਠਭੇੜ ‘ਚ ਲੈਫਟੀਨੈਂਟ ਕਰਨਲ ਵਿਕਰਮਜੀਤ ਸਿੰਘ ਅਤੇ ਸਿਪਾਹੀ ਵੀ. ਕੇ. ਰੈੱਡੀ ਸ਼ਹੀਦ ਹੋ ਗਏ। ਕਠੂਆ ਅਤੇ ਸਾਂਬਾ ਐੱਲ. ਓ. ਸੀ. ਦੇ ਨਾਲ ਲੱਗਦਾ ਇਲਾਕਾ ਹੈ, ਜਿਸ ਕਾਰਨ ਸਰਹੱਦ ਪਾਰ ਤੋਂ ਅੱਤਵਾਦੀ ਇਥੇ ਆ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਕਠੂਆ ‘ਚ ਅੱਤਵਾਦੀ ਹਮਲੇ ਹੋਏ ਹਨ। ਇਸ ਤੋਂ ਇਲਾਵਾ ਸਾਂਬਾ ‘ਚ ਵੀ ਫੌਜ ਦਾ ਵੱਡਾ ਕੈਂਪ ਹੈ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੰਮੂ ‘ਚ ਹੋਏ ਇਨ੍ਹਾਂ ਅੱਤਵਾਦੀ ਹਮਲਿਆਂ ਦੀ ਨਿੰਦਾ ਕਰਦੇ ਹੋਏ ਇਨ੍ਹਾਂ ਨੂੰ ਸ਼ਾਂਤੀ ਵਾਰਤਾ ‘ਤੇ ਹਮਲਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਅਜਿਹੇ ਹਮਲੇ ਸਾਨੂੰ ਪਰੇਸ਼ਾਨ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਭਾਰਤ ਅਜਿਹੀਆਂ ਤਾਕਤਾਂ ਨਾਲ ਨਜਿੱਠਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ‘ਚ ਹਿੱਸਾ ਲੈਣ ਲਈ ਅਮਰੀਕਾ ਗਏ ਹੋਏ ਹਨ।

ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ‘ਚ ਰੈਡ ਐਲਰਟ ਜਾਰੀ

www.sabblok.blogspot.com

ਅੱਤਵਾਦੀ ਹਮਲੇ ਤੋਂ ਬਾਅਦ ਜੰਮੂ 'ਚ ਰੈਡ ਐਲਰਟ ਜਾਰੀ 
ਜੰਮੂ- ਜੰਮੂ ਖੇਤਰ ਦੇ ਸਾਂਬਾ ਅਤੇ ਕਠੁਆ ਜ਼ਿਲੇ ‘ਚ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ। ਨਾਲ ਹੀ ਸੈਨਿਕ ਕੈਂਪਾਂ ਅਤੇ ਪੁਲਸ ਹੈੱਡਕੁਆਰਟਰਾਂ ‘ਤੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੂਰੇ ਇਲਾਕੇ ‘ਚ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਵੱਖ-ਵੱਖ ਸੈਨਿਕ ਕੈਂਪਾਂ ਅਤੇ ਪੁਲਸ ਹੈੱਡਕੁਆਰਟਰਾਂ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਕੰਟਰੋਲ ਰੂਮਾਂ ਦੇ ਨਾਲ-ਨਾਲ ਖੇਤਰੀ ਦਫਤਰਾਂ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਜੰਮੂ-ਪਠਾਨਕੋਟ, ਜੰਮੂ-ਸ਼੍ਰੀਨਗਰ ਅਤੇ ਜੰਮੂ-ਪੁੰਛ ਮਾਰਗਾਂ ‘ਤੇ ਸੁਰੱਖਿਆ ਫੋਰਸ ਵਾਹਨਾਂ ਦੀ ਡੂੰਘੀ ਤਲਾਸ਼ੀ ਲੈ ਰਹੀ ਹੈ ਇਸ ਦੇ ਲਈ ਵਾਧੂ ਚੌਕੀਆਂ ਵੀ ਬਣਾਈਆਂ ਗਈਆਾਂ ਹਨ। ਨਾਲ ਹੀ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਨੂੰ ਅੱਤਵਾਦੀ ਹਮਲੇ ਤੋਂ ਬਾਅਦ ਰੋਕ ਦਿੱਤਾ ਗਿਆ ਹੈ।
ਹਮਲੇ ਦੇ ਮੱਦੇਨਜ਼ਰ ਜੰਮੂ ਤਵੀ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਜੰਮੂ ਹਵਾਈ ਅੱਡੇ ‘ਤੇ ਵੀ ਸੁਰੱਖਿਆ ਪੁਖਤਾ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਵਾਧੂ ਜਾਂਚ ਚੌਕੀਆਂ ਬਣਾਉਣ ਦੇ ਨਾਲ-ਨਾਲ ਹੋਟਲ ਅਤੇ ਲਾਜ ਮਾਲਿਕਾਂ ਨੂੰ ਵੀ ਸਾਵਧਾਨ ਰਹਿਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਦੀ ਗਤੀਵਿਧੀ ‘ਤੇ ਤੁਰੰਤ ਸੂਚਨਾ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਦੇ ਕਠੁਆ ਅਤੇ ਸਾਂਬਾ ਜ਼ਿਲੇ ‘ਚ ਹੋਏ ਇਸ ਅੱਤਵਾਦੀ ਹਮਲੇ ‘ਚ ਇਕ ਸੈਨਿਕ ਅਧਿਕਾਰੀ ਸਣੇ 9 ਲੋਕਾਂ ਦੀ ਮੌਤ ਹੋ ਗਈ ਹੈ।

ਚੰਡੀਗੜ੍ਹ 'ਚ ਗੂੰਜਿਆ ਹਮਲੇ ਦਾ ਦਰਦ

www.sabblok.blogspot.com
Mourning in chandigarh 
ਚੰਡੀਗੜ੍ਹ : ਜੰਮੂ ਦੇ ਸਾਂਬਾ ਇਲਾਕੇ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਮੁਕਾਬਲੇ 'ਚ ਚੰਡੀਗੜ੍ਹ ਦੇ ਲੈਫਟੀਨੈਂਟ ਕਰਨਲ ਬਿਕਰਮਜੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਮਿਲਦੇ ਹੀ ਸ਼ਹਿਰ 'ਚ ਸੰਨਾਟਾ ਛਾ ਗਿਆ। ਫੌਜੀ ਪਰਿਵਾਰ ਨਾਲ ਜੁੜੇ ਬਿਕਰਮ ਦੀ ਸੈਕਟਰ 18 ਦੀ ਕੋਠੀ ਨੰਬਰ 210 'ਚ ਉਨ੍ਹਾਂ ਦੇ ਰਿਸ਼ਤੇਦਾਰਾਂ, ਜਾਣਕਾਰਾਂ ਅਤੇ ਫ਼ੌਜ ਦੀ ਪੱਛਮੀ ਕਮਾਂਡ ਨਾਲ ਫ਼ੌਜੀ ਅਫਸਰ ਪਹੁੰਚਣੇ ਸ਼ੁਰੂ ਹੋ ਗਏ। ਵੀਰਵਾਰ ਦੇਰ ਸ਼ਾਮ ਸੱਤ ਵਜੇ ਦੇ ਕਰੀਬ ਮਰਹੂਮ ਲੈਫਟੀਨੈਂਟ ਕਰਨਲ ਬਿਕਰਮ ਜੀਤ ਦੀ ਮਿ੍ਰਤਕ ਦੇਹ ਨੂੰ ਫੌਜ ਦੇ ਹੈਲੀਕਾਪਟਰ 'ਚ ਪੱਛਮੀ ਕਮਾਂਡ ਦੇ ਹੈਡਕੁਆਰਟਰ ਚੰਡੀ ਮੰਦਰ ਛਾਊਣੀ ਲਿਆਂਦਾ ਗਿਆ। ਪੱਛਮੀ ਕਮਾਂਡ ਦੇ ਫੌਜੀ ਕਮਾਂਡਰ ਲੈਫਟੀਨੈਂਟ ਜਰਨਲ ਫਿਲਿਪ ਕਾਮਪੋਜ਼ ਦਾ ਸੰਦੇਸ਼ ਲੈ ਕੇ ਬਿ੍ਰਗੇਡੀਅਰ ਆਰ ਐਸ ਮਾਨ ਸ਼ਹੀਦ ਬਿਕਰਮ ਦੀ ਕੋਠੀ 'ਤੇ ਪਹੁੰਚੇ। ਵੀਰਵਾਰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਬਿਕਰਮ ਦੇ ਘਰ 'ਚ ਛਾਏ ਸੰਨਾਟੇ ਅਤੇ ਉੱਥੇ ਮੌਜੂਦ ਗੁਆਂਢੀਆਂ ਦੇ ਚਿਹਰਿਆਂ 'ਤੇ ਦਰਦ ਦੀਆਂ ਲਕੀਰਾਂ ਸਾਫ ਪੜ੍ਹੀਆਂ ਜਾ ਸਕਦੀਆਂ ਸਨ। ਬਿਕਰਮ ਦੇ ਪਿਤਾ ਮੇਜਰ ਪਰਮਜੀਤ ਸਿੰਘ ਅਤੇ ਮਾਤਾ ਲਵਪ੍ਰੀਤ ਕੌਰ ਡੂੰਘੇ ਸਦਮੇ 'ਚ ਆ ਗਏ ਸਨ। ਉਹ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਸਨ। ਬਿਕਰਮ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਨਵਨੀਤ ਕੌਰ ਅਤੇ ਅੱਠ ਸਾਲਾ ਬੇਟੀ ਨਵਨੀਤ ਹੈ। ਬਿਕਰਮ ਦੀ ਉਮਰ 40 ਸਾਲ ਦੇ ਲਗਪਗ ਸੀ। ਪੱਛਮੀ ਕਮਾਂਡ ਦੇ ਹਵਾਲੇ ਤੋਂ ਰੱਖਿਆ ਸੂਚਨਾ ਅਧਿਕਾਰੀ ਪਵਿੱਤਰ ਸਿੰਘ ਨੇ ਕਿਹਾ ਕਿ ਬਿਕਰਮ ਫੌਜ ਦੀ 16 ਕੈਵੇਲਰੀ 'ਚ 14 ਸਾਲਾਂ ਤੋਂ ਸੇਵਾ ਕਰ ਰਹੇ ਸਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਗੰਗਾਨਗਰ ਤੋਂ ਤਬਦੀਲ ਕਰਕੇ ਜੰਮੂ ਦੇ ਸਾਂਬਾ ਖੇਤਰ 'ਚ ਤਾਇਨਾਤ ਕੀਤਾ ਗਿਆ ਸੀ। ਸ਼ਹੀਦ ਬਿਕਰਮ ਦਾ ਅੰਤਮ ਸੰਸਕਾਰ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਚੰਡੀਗੜ੍ਹ ਦੇ ਸ਼ਮਸ਼ਾਨ ਘਾਟ, ਸੈਕਟਰ 25 'ਚ ਕੀਤਾ ਜਾਵੇਗਾ।

ਮੋਦੀ ਵਰਗੇ ਆਗੂ ਦੇ ਉਭਾਰ ਨਾਲ ਦੇਸ ਨੂੰ ਦੂਜੀ ਵੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ-ਪ੍ਰਤਾਪ ਸਿੰਘ ਬਾਜਵਾ

www.sabblok.blogspot.com 

ਜੰਮੂ ਵਿਖੇ ਪੁਲਿਸ ਤੇ ਫੌਜੀ ਅਫਸਰਾਂ ਦੀਆਂ ਹੱਤਿਆਵਾਂ ਸਬੰਧੀ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨੂੰ ਚਿਤਾਵਨੀ ਦੇਣ ਦੀ ਅਪੀਲ- ਸ੍ਰੀ ਬਾਜਵਾ
ਬਠਿੰਡਾ/26 ਸਤੰਬਰ/ ਬੀ ਐਸ ਭੁੱਲਰ

       ਸਾਂਝੇ ਮੋਰਚੇ ਨਾਲ ਤਾਲਮੇਲ ਬਣਨ ਦੇ ਸੰਕੇਤ ਦਿੰਦਿਆਂ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ: ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਲੋਕ ਸਭਾ ਦੀਆਂ ਚੋਣਾਂ ਲਈ ਰਣਨੀਤੀ ਤਹਿ ਕਰਨ ਵਾਸਤੇ ਅਗਲੇ ਹਫ਼ਤੇ ਦਿੱਲੀ ਵਿਖੇ ਉਹਨਾਂ ਦੀ ਕਾਂਗਰਸ ਹਾਈਕਮਾਂਡ ਨਾਲ ਇੱਕ ਅਹਿਮ ਮੀਟਿੰਗ ਹੋ ਜਾ ਰਹੀ ਹੈ।

       ਆਪਣੀ ਪਾਰਟੀ ਨੂੰ ਸਰਗਰਮ ਕਰਨ ਲਈ ਦੋ ਦਿਨ ਦੀਆਂ ਜਨਤਕ ਰੈਲੀਆਂ ਕਰਨ ਉਪਰੰਤ ਅੱਜ ਸਾਮ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਹਮਖਿਆਲ ਪਾਰਟੀਆਂ ਨਾਲ ਤਾਲਮੇਲ ਕਰਨ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਅਗਲੇ ਹਫ਼ਤੇ ਦਿੱਲੀ ਵਿਖੇ ਉਹਨਾਂ ਦੀ ਕਾਂਗਰਸ ਹਾਈਕਮਾਂਡ ਨਾਲ ਮੀਟਿੰਗ ਹੋਵੇਗੀ। ਆਪਣੀਆਂ ਤਰਜੀਹਾਂ ਦਾ ਖੁਲਾਸਾ ਕਰਦਿਆਂ ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਜਿੱਥੇ ਉਹ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਵੱਡੇ ਆਗੂਆਂ ਨੂੰ ਚੋਣ ਲੜਾਉਣ ਦੇ ਪੱਖ ਵਿੱਚ ਹਨ, ਉ¤ਥੇ ਧਰਮ ਨਿਰਪੱਖ ਵੋਟਾਂ ਦੀ ਵੰਡ ਰੋਕਣ ਵਾਸਤੇ ਦੋਵਾਂ ਕਮਿਊਨਿਸਟ ਪਾਰਟੀਆਂ, ਪੀਪਲਜ ਪਾਰਟੀ ਆਫ਼ ਪੰਜਾਬ ਅਤੇ ਲੌਂਗੋਵਾਲ ਅਕਾਲੀ ਦਲ ਤੇ ਅਧਾਰਤ ਸਾਂਝੇ ਮੋਰਚੇ ਨਾਲ ਚੋਣ ਤਾਲਮੇਲ ਕਰਨ ਦੇ ਹਾਮੀ ਹਨ।

       ਉਹਨਾਂ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਗੱਠਜੋੜ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਆਮ ਜਨਤਾ ਵਿੱਚ ਪੈਦਾ ਹੋਈ ਬੇਚੈਨੀ ਦੀ ਬਦੌਲਤ ਕਾਂਗਰਸ ਪਾਰਟੀ ਦੇ ਹੱਕ ਵਿੱਚ ਅੰਦਰਖਾਤੇ ਇੱਕ ਅਜਿਹੀ ਲਹਿਰ ਚੱਲ ਰਹੀ ਹੈ, ਜੋ ਹਾਕਮ ਟੋਲੇ ਦੇ ਤੰਬੂਆਂ ਨੂੰ ਉਖਾੜ ਸੁੱਟੇਗੀ। ਸਾਂਝੇ ਮੋਰਚੇ ਨਾਲ ਚੋਣ ਤਾਲਮੇਲ ਬਣਾਉਣ ਦੀ ਵਕਾਲਤ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਜੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਕਰੀਬ ਸਾਢੇ 59 ਫੀਸਦੀ ਵੋਟਰ ਅਕਾਲੀ ਭਾਜਪਾ ਗੱਠਜੋੜ ਦੇ ਖਿਲਾਫ ਭੁਗਤੇ ਹਨ। ਡੇਢ ਵਰ੍ਹੇ ਦੇ ਕੁਸਾਸਨ ਨੇ ਸਰਕਾਰ ਵਿਰੋਧੀ ਭਾਵਨਾਵਾਂ ਵਿੱਚ ਹੋਰ ਵੀ ਵਾਧਾ ਕੀਤਾ ਹੈ।

       ਅਕਾਲੀ ਭਾਜਪਾ ਗੱਠਜੋੜ ਤੇ ਤਿੱਖੇ ਹਮਲੇ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਬਰਸਾਤੀ ਨਾਲਿਆਂ ਤੇ ਨਹਿਰਾਂ ਦੀ ਮਜਬੂਤੀ ਲਈ ਕੇਂਦਰ ਸਰਕਾਰ ਨੇ ਪਿਛਲੇ ਅਰਸੇ ਦੌਰਾਨ ਇਸ ਇਰਾਦੇ ਨਾਲ ਪੰਜਾਬ ਸਰਕਾਰ ਨੂੰ 900 ਕਰੋੜ ਰੁਪਏ ਅਲਾਟ ਕੀਤੇ ਸਨ, ਤਾਂ ਕਿ ਇਸ ਰਾਜ ਨੂੰ ਸੇਮ ਦੀ ਮਾਰ ਤੋਂ ਬਚਾਇਆ ਜਾ ਸਕੇ। ਪ੍ਰੰਤੂ ਅਫਸੋਸਨਾਕ ਪਹਿਲੂ ਇਹ ਹੈ ਕਿ ਇਸ ਰਕਮ ਦਾ ਪੰਜਾਹ ਫੀਸਦੀ ਹਿੱਸਾ ਅਸਲ ਕਾਰਜ ਤੇ ਲੱਗਣ ਦੀ ਬਜਾਏ ਹਕੂਮਤ ਤੇ ਕਾਬਜ ਕੁਝ ਲੋਕਾਂ ਦੀਆਂ ਜੇਬਾਂ ਵਿੱਚ ਚਲਿਆ ਗਿਆ, ਜਿਸ ਕਾਰਨ ਮੁੱਖ ਮੰਤਰੀ ਦਾ ਜੱਦੀ ਜਿਲ੍ਹਾ ਮੁਕਤਸਰ ਅਜੇ ਵੀ ਹੜ੍ਹ ਦੀ ਮਾਰ ਦਾ ਸਾਹਮਣਾ ਕਰ ਰਿਹੈ। ਉਤੋਂ ਸਿਤਮ ਜਰੀਫ਼ੀ ਇਹ ਕਿ ਪਿਛਲਾ ਮਾਲ ਡਕਾਰਨ ਉਪਰੰਤ ਹੁਣ ਕੇਂਦਰ ਤੋਂ ਇੱਕ ਹਜਾਰ ਕਰੋੜ ਰੁਪਏ ਹੋਰ ਮੰਗੇ ਜਾ ਰਹੇ ਹਨ।

       ਸਨਅੱਤੀ ਖੇਤਰ ਵਿੱਚ ਪੰਜਾਬ ਨੂੰ ਹੋਏ ਓੜਕਾਂ ਦੇ ਨੁਕਸਾਨ ਲਈ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੂੰ ਮੁੱਖ ਦੋਸੀ ਕਰਾਰ ਦਿੰਦਿਆਂ ਸ੍ਰੀ ਬਾਜਵਾ ਨੇ ਦੱਸਿਆ ਕਿ 2003 ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਜਦ ਪਹਾੜੀ ਸੂਬਿਆਂ ਨੂੰ ਟੈਕਸਾਂ ਵਿੱਚ ਵਿਆਪਕ ਰਿਆਇਤਾਂ ਦਿੱਤੀਆਂ ਸਨ, ਤਾਂ ਉਦੋਂ ਇਹ ਦੋਵੇਂ ਸਖ਼ਸ ਉਹਨਾਂ ਦੇ ਮੰਤਰੀ ਮੰਡਲ ਦੇ ਮੈਂਬਰ ਸਨ। ਅਕਾਲੀ ਭਾਜਪਾ ਆਗੂਆਂ ਵੱਲੋਂ ਕਾਂਗਰਸ ਵਿਰੁੱਧ ਕੀਤੀ ਜਾ ਰਹੀ ਦੂਸਣਬਾਜੀ ਨੂੰ ਸਿਆਸੀ ਪਾਖੰਡ ਕਰਾਰ ਦਿੰਦਿਆਂ ਉਹਨਾਂ ਸੁਆਲ ਕੀਤਾ ਕਿ ਦੋਵੇਂ ਜਣੇ ਇਹ ਤਾਂ ਸਪਸਟ ਕਰਨ ਕਿ ਉਕਤ ਨੀਤੀਗਤ ਫੈਸਲੇ ਦਾ ਉਹਨਾਂ ਨੇ ਕਦੋਂ, ਕਿੱਥੇ ਤੇ ਕਿਵੇਂ ਵਿਰੋਧ ਕੀਤਾ ਸੀ।

       ਭਾਜਪਾ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ ਦੇ ਪ੍ਰਧਾਨ ਮੰਤਰੀ ਵਜੋਂ ਪੇਸ ਕੀਤੇ ਜਾਣ ਤੇ ਪੁੱਛੇ ਇੱਕ ਸੁਆਲ ਦਾ ਉ¤ਤਰ ਦਿੰਦਿਆਂ ਸ੍ਰੀ ਬਾਜਵਾ ਨੇ ਟਿੱਪਣੀ ਕੀਤੀ ਕਿ ਅਜਿਹੇ ਆਗੂਆਂ ਦੇ ਉਭਾਰ ਨਾਲ ਭਾਰਤ ਨੂੰ ਦੂਜੀ ਵੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਦੋ ਕੌਮਾਂ ਦੀ ਥਿਉਰੀ ਦੇ ਅਧਾਰ ਤੇ 1947 ਵਿੱਚ ਹੋਏ ਬਟਵਾਰੇ ਦੇ ਦੁਖਾਂਤ ਨੂੰ ਜੋ ਅਜੇ ਤੱਕ ਵੀ ਝੱਲ ਰਹੇ ਹਨ। ਮੋਦੀ ਨੂੰ ਘੱਟ ਗਿਣਤੀਆਂ ਦਾ ਸਭ ਤੋਂ ਵੱਡਾ ਦੁਸਮਣ ਗਰਦਾਨਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਵੱਲੋਂ 1965 ’ਚ ਅਬਾਦ ਕੀਤੇ ਸਿੱਖ ਕਿਸਾਨਾਂ ਨੂੰ ਉਜਾੜ ਕੇ ਉਹ ਬੀ ਜੇ ਪੀ ਦੀ ਉਸ ਪ੍ਰਵਾਨਿਤ ਨੀਤੀ ਦਾ ਵੀ ਵਿਰੋਧ ਕਰ ਰਿਹੈ, ਧਾਰਾ 370 ਦੇ ਖਾਤਮੇ ਦੀ ਮੰਗ ਰਾਹੀਂ ਜੋ ਸਾਰੇ ਦੇਸ ਦੇ ਨਾਗਰਿਕਾਂ ਲਈ ਇੱਕ ਸਮਾਨ ਅਧਿਕਾਰਾਂ ਦੀ ਵਕਾਲਤ ਕਰਦੀ ਨਹੀਂ ਥਕਦੀ।

       ਜੰਮੂ ਵਿਖੇ ਪੁਲਿਸ ਅਤੇ ਫੌਜੀ ਜਵਾਨਾਂ ਨੂੰ ਅੱਤਵਾਦੀਆਂ ਵੱਲੋਂ ਕਤਲ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਉਹਨਾਂ ਪ੍ਰਧਾਨ ਮੰਤਰੀ ਅਤੇ ਵਿਦੇਸ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਗੁਆਂਢੀ ਦੇਸ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦੇਣ। ਭਾਜਪਾ ਵੱਲੋਂ ਕੀਤੀ ਇਸ ਮੰਗ ਕਿ ਇਸ ਘਟਨਾ ਦੀ ਵਜ੍ਹਾ ਕਾਰਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਆਪਣੇ ਹਮਰੁਤਬਾ ਪਾਕਿਸਤਾਨ ਦੇ ਨਵਾਜ ਸ਼ਰੀਫ ਨਾਲ ਮੀਟਿੰਗ ਨਹੀਂ ਕਰਨੀ ਚਾਹੀਦੀ, ਨੂੰ ਰੱਦ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਇਸ ਕਦਰ ਵਿਗੜੇ ਹੋਏ ਹਨ, ਕਿ ਸਿਆਸੀ ਲੀਡਰਸਿਪ ਦੇ ਮੁਕਾਬਲਤਨ ਫੌਜ ਕਿਤੇ ਵੱਧ ਤਾਕਤਵਰ ਹੈ, ਜੋ ਭਾਰਤ ਨਾਲ ਸੁਖਾਵੇਂ ਸਬੰਧਾਂ ਦੇ ਪੱਖ ਵਿੱਚ ਨਹੀਂ। ਇਸ ਲਈ ਲੋੜਾਂ ਦੀ ਲੋੜ ਇਹ ਹੈ ਕਿ ਸਖ਼ਤ ਪਹੁੰਚ ਅਪਣਾਉਂਦਿਆਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ। ਇਸ ਮੌਕੇ ਵਿਧਾਇਕ ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਪ੍ਰੀਤ ਸਿੰਘ ਕਾਂਗੜ, ਹਰਮੰਦਰ ਸਿੰਘ ਜੱਸੀ, ਗੁਰਾ ਸਿੰਘ ਤੁੰਗਵਾਲੀ, ਦਰਸਨ ਸਿੰਘ ਜੀਦਾ, ਗੁਰਮੀਤ ਸਿੰਘ ਖੁੱਡੀਆਂ, ਧੀਰਾ ਖੁੱਡੀਆਂ, ਕੇ ਕੇ ਅਗਰਵਾਲ, ਇਕਬਾਲ ਸਿੰਘ ਬਬਲੀ ਢਿੱਲੋਂ, ਤੇ ਜਿਲ੍ਹਾ ਪ੍ਰੈਸ ਸਕੱਤਰ ਰੁਪਿੰਦਰ ਬਿੰਦਰਾ ਵੀ ਮੌਜੂਦ ਸਨ।
 

ਖੁਫ਼ੀਆ ਅ੍ਰਪਰੇਸ਼ਨ ਰਾਹੀਂ ਹੋਇਆ ਖੁਲਾਸਾ – ਬਰਨਾਲਾ ਜ਼ਿਲ੍ਹੇ ‘ਚ ਧੜੱਲੇ ਨਾਲ ਚੱਲ ਰਹੀ ਹੈ ਰੇਤੇ ਦੀ ਖੁਦਾਈ

www.sabblok.blogspot.com

ਰੋਜ਼ਾਨਾ ਲੱਖਾਂ ਰੁਪਏ ਦਾ ਰੇਤਾ ਵੇਚਣ ਵਾਲਿਆਂ ਨੇ ਪੁਲਸ ਤੇ ਸਿਆਸੀ ਲੋਕਾਂ ਦੇ ਛਾਏ ਦੀ ਗੱਲ ਕਬੂਲੀ
sand mafia
ਬਰਨਾਲਾ, 26 ਸਤੰਬਰ (ਜਗਸੀਰ ਸਿੰਘ ਸੰਧੂ) : ਭਾਵੇਂ ਰੇਤ ਮਾਫੀਏ ਵੱਲੋਂ ਚਲਾਏ ਜਾ ਰਹੇ ਕਾਲੇ ਧੰਦੇ ਦੀ ਪੋਲ ਖੋਲਦਿਆਂ ਸੀਨੀਅਰ ਪੱਤਰਕਾਰ ਜਗਦੀਪ ਮਲਹੋਤਰਾ ਨੂੰ ਆਪਣੀ ਜਾਨ ਗਵਾਉਣੀ ਪਈ ਹੈ, ਪਰ ਰੇਤ ਮਾਫ਼ੀਆ ਵੱਲੋਂ ਗੁੰਡਾ-ਪੁਲਸ-ਰਾਜਨੀਤੀ ਦੇ ਸੁਮੇਲ ਨਾਲ ਇਹ ਗੈਰਕਾਨੂੰਨੀ ਧੰਦਾ ਪੂਰੇ ਪੰਜਾਬ ਵਿੱਚ ਚਲਾਇਆ ਜਾ ਰਿਹਾ ਹੈ। ਜਿਉਂੰ-ਜਿਉਂ ਪੰਜਾਬ ਅੰਦਰ ਰੇਤ ਮਾਫੀਏ ਦੀਆਂ ਪਰਤਾਂ ਖੁੱਲ ਰਹੀਆਂ ਹਨ, ਤਿਉਂ-ਤਿਉਂ ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਇਸ ਗੈਰਕਾਨੂੰਨੀ ਧੰਦੇ ਨੂੰ ਪੁਲਸ ਅਤੇ ਰਾਜਨੀਤਕ ਆਗੂਆਂ ਦੀ ਪੁਸਤਪਨਾਹੀ ਹੋਣ ਕਰਕੇ ਰੇਤ ਮਾਫੀਆ ਵੱਲੋਂ ਬਿਨਾਂ ਕਿਸੇ ਡਰ ਭਾਓ ਦੇ ਸ਼ਰੇਆਮ ਅੰਨੀ ਲੁੱਟ ਮਚਾਈ ਜਾ ਰਹੀ ਹੈ। ਅਜਿਹਾ ਖੁਲਾਸਾ ‘ਪਹਿਰੇਦਾਰ’ ਅਖਬਾਰ ਅਤੇ ‘ਬਰਨਾਲਾ ਟੂਡੇ ਡਾਟ ਕਾਮ’ ਨਿਊਜ ਵੈਬਸਾਇਟ ਦੀ ਇੱਕ ਗੁਪਤ ਟੀਮ ਵੱਲੋਂ ਕੀਤੇ ਗਏ ਇੱਕ ਸਾਂਝੇ ਸਟਿੰਗ ਅਪ੍ਰੇਸ਼ਨ ਰਾਹੀਂ ਹੋਇਆ ਹੈ, ਜਿਸ ਦੀ ਵਿਡੀਓ ਰਿਕਾਰਡਿੰਗ ਵੀ ਸਾਡੀ ਟੀਮ ਦੇ ਕੋਲ ਮੌਜੂਦ ਹੈ। ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਥਾਣੇ ਅਧੀਨ ਪੈਂਦੇ ਪਿੰਡ ਚੰਨਣਵਾਲ ਤੋਂ ਭੋਤਨਾ ਪਿੰਡ ਨੂੰ ਜਾਂਦੇ ਕੱਚੇ ਰਸਤੇ ‘ਤੇ ਪੈਂਦੇ ਇੱਕ ਖੇਤ ਵਿੱਚੋਂ ਖੱਡਾ ਲਾ ਕੇ ਰੋਜ਼ਾਨਾ ਲੱਖਾਂ ਰੁਪਏ ਦੀ ਰੇਤਾ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਇਸ ਗੈਰਕਾਨੂੰਨੀ ਧੰਦੇ ਦੀ ਭਿਣਕ ਲੱਗਦਿਆਂ ਜਿਉਂ ਹੀ ਸਾਡੀ ਟੀਮ ਖੁਫੀਆ ਕੈਮਰਿਆਂ ਨਾਲ ਲੈਸ ਹੋਕੇ ਪਿੰਡ ਚੰਨਣਵਾਲ ਦੇ ਕਿਸਾਨ ਕੁਲਬੀਰ ਸਿੰਘ ਦੇ ਖੇਤ ਵਿੱਚ ਚੱਲ ਰਹੇ ਇਸ ਖੱਡੇ ‘ਤੇ ਰੇਤੇ ਦੇ ਇੱਕ ਗਾਹਕ ਵੱਜੋਂ ਪੁਹੰਚੀ ਤਾਂ ਇਸ ਖੱਡੇ ‘ਤੇ ਸਾਰੇ ਕੰਮ ਦੀ ਕਮਾਂਡ ਕਰ ਰਹੇ ਇੱਕ ਨੌਜਵਾਨ ਨੇ ਦੱਸਿਆ ਕਿ ਰੇਤੇ ਦੀ ਕੀਮਤ 2000 ਰੁਪਏ ਪ੍ਰਤੀ ਸੈਂਕੜਾ ਫੁੱਟ ਹੈ ਅਤੇ ਤੁਸੀਂ ਰਾਤ ਦੇ ਸਮੇਂ ਇਥੋਂ ਰੇਤਾ ਲਿਜਾ ਸਕਦੇ ਹੋ ਅਤੇ ਰੇਤੇ ਦੀਆਂ ਟਰਾਲੀਆਂ ਭਰਨ ਲਈ ਵੱਡੀ ਜੇ. ਸੀ. ਬੀ ਦਾ ਪ੍ਰਬੰਧ ਵੀ ਹੈ। ਉਸਨੇ ਦੱਸਿਆ ਕਿ ਰੇਤੇ ਉਪਰ ਉਹ ਕੁਝ ਮਿੱਟੀ ਪਾ ਕੇ ਰੱਖਦੇ ਹਨ, ਪਰ ਜਦੋਂ ਕੋਈ ਟਰਾਲੀ ਭਰਨੀ ਹੁੰਦੀ ਹੈ ਤਾਂ ਉਪਰੋਂ ਮਿੱਟੀ ਹਟਾ ਕੇ ਰੇਤਾ ਭਰ ਦਿੱਤਾ ਜਾਂਦਾ ਹੈ। ਉਸਨੇ ਦੱਸਿਆ ਕਿ ਦਿਨ ਸਮੇਂ ਵੀ ਰੇਤੇ ਦੀਆਂ ਕੁਝ ਟਰਾਲੀਆਂ ਭਰ ਦਿੱਤੀ ਜਾਂਦੀਆਂ ਅਤੇ ਉਪਰ ਮਿੱਟੀ ਪਾ ਦਿੱਤੀ ਜਾਂਦੀ ਹੈ ਤਾਂ ਕਿ ਰਸਤੇ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਕਿ ਟਰਾਲੀ ਵਿੱਚ ਰੇਤਾ ਹੈ ਜਾਂ ਮਿੱਟੀ ਹੈ। ਜਦੋਂ ਸਾਡੀ ਟੀਮ ਨੇ ਸਵਾਲ ਕੀਤਾ ਕਿ ਇਥੇ ਪੁਲਸ ਵਗੈਰਾ ਵੱਲੋਂ ਫੜੇ ਜਾਣ ਦਾ ਤਾਂ ਕੋਈ ਖਤਰਾ ਨਹੀ ਹੈ? ਤਾਂ ਉਸਨੇ ਕਿਹਾ ਕਿ ਇੱਕ ਕੈਬਨਿਟ ਮੰਤਰੀ ਅਤੇ ਇਲਾਕੇ ਦੇ ਇੱਕ ਵੱਡੇ ਅਕਾਲੀ ਲੀਡਰ ਦਾ ਉਹਨਾਂ ਦੇ ਸਿਰ ‘ਤੇ ਹੱਥ ਹੈ ਅਤੇ ਬਰਨਾਲਾ ਪੁਲਸ ਦੇ ਨਵੇਂ ਪੁਰਾਣੇ ਸਾਰੇ ਅਫਸਰਾਂ ਨਾਲ ਉਹਨਾਂ ਦੀ ਗੱਲ ਕੀਤੀ ਹੋਈ ਹੈ, ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈ। ਉਸਨੇ ਸਾਡੀ ਟੀਮ ਨੂੰ ਸੈਂਪਲ ਵੱਜੋਂ ਉਥੋਂ ਰੇਤੇ ਦਾ ਇੱਕ ਪੋਲੀਥੀਨ ਦਾ ਲਿਫਾਫ਼ਾ ਵੀ ਭਰ ਕੇ ਦਿੱਤਾ। ਇਸ ਮੌਕੇ ਸਾਡੀ ਟੀਮ ਨੇ ਦੇਖਿਆ ਕਿ ਉਥੇ ਵੱਡੀ ਜੇ. ਸੀ. ਬੀ. ਮਸ਼ੀਨ ਵੀ ਖੜੀ ਸੀ ਅਤੇ ਖੱਡੇ ਵਿਚੋਂ ਕੁਝ ਟਰਾਲੀਆਂ ਭਰ ਕੇ ਬਾਹਰ ਵੀ ਜਾ ਰਹੀਆਂ ਸਨ ਅਤੇ ਉਥੇ ਚਾਰੋਂ ਪਾਸੇ ਕੁਝ ਬੰਦੇ ਨਿਗਰਾਨੀ ਲਈ ਵੀ ਲਾਏ ਹੋਏ ਹਨ। ਇਸ ਮੌਕੇ ਖੱਡੇ ਦੇ ਉਸ ਨੌਜਵਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਵੱਡੀ ਜੇ. ਸੀ. ਬੀ. ਸੱਠ ਲੱਖ ਰੁਪਏ ਦੀ ਕੀਮਤ ਦੀ ਹੈ ਅਤੇ ਉਹਨਾਂ ਨੇ ਇਹ ਮਸ਼ੀਨ ਬੈਂਕ ਲੋਨ ‘ਤੇ ਲਈ ਹੈ, ਜਿਸ ਦੀਆਂ ਕਿਸਤਾਂ ਉਹ ਇਥੋਂ ਰੇਤੇ ਦੀ ਕਮਾਈ ਵਿੱਚੋਂ ਹੀ ਭਰ ਰਹੇ ਹਨ ਅਤੇ ਇਸ ਤੋਂ ਪਹਿਲਾਂ ਇੱਕ ਛੋਟੀ ਜੇ. ਸੀ. ਬੀ. ਮਸ਼ੀਨ ਦਾ ਲੋਨ ਵੀ ਉਹ ਰੇਤੇ ਦੀ ਕਮਾਈ ਵਿਚੋਂ ਭਰ ਚੁੱਕੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਛੋਟੇ ਬਰਨਾਲਾ ਜ਼ਿਲ੍ਹੇ ਵਿੱਚ ਜੇਕਰ ਰੇਤਾ ਮਾਫੀਆ ਵੱਲੋਂ ਇਸ ਤਰਾਂ ਧੱੜਲੇ ਨਾਲ ਖੁਦਾਈ ਕਰਕੇ ਲੱਖਾਂ ਰੁਪਏ ਰੇਤਾ ਰੋਜ਼ਾਨਾ ਵੇਚਿਆ ਜਾ ਰਿਹਾ ਹੈ ਤਾਂ ਪੰਜਾਬ ਵਿੱਚ ਇਹ ਮਾਫੀਆ ਕਿੰਨੀ ਵੱਡੀ ਪੱਧਰ ‘ਤੇ ਇਹ ਕਾਲਾ ਕਾਰੋਬਾਰ ਚੱਲ ਰਿਹਾ ਹੈ। ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਤਪਾ ਮੰਡੀ ਨੇੜੇ ਪਿੰਡ ਮਹਿਤਾ ਵਿੱਚ ਇੱਕ ਸਿਆਸੀ ਅਸਰ ਰਸੂਖ ਵਾਲੇ ਵਿਅਕਤੀ ਦੇ ਖੇਤ ਵਿੱਚ ਚੱਲ ਰਹੇ ਰੇਤੇ ਦੇ ਇੱਕ ਖੱਡੇ ‘ਤੇ ਕਿਸੇ ਬਾਹਰਲੇ ਜ਼ਿਲ੍ਹੇ ਦੀ ਪੁਲਸ ਵੱਲੋਂ ਛਾਪਾ ਮਾਰਿਆ ਗਿਆ ਹੈ, ਪਰ ਜਦੋਂ ਇਸ ਸਬੰਧੀ ਬਰਨਾਲਾ ਪੁਲਸ ਨਾਲ ਗੱਲ ਕੀਤੀ ਗਈ ਤਾਂ ਐਸ. ਪੀ (ਐਚ) ਸਵਰਨ ਸਿੰਘ ਖੰਨਾ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ 
ਪੁਲਸ ਨੂੰ ਦੱਸੇ ਬਿਨਾਂ ਬਾਹਰਲੇ ਜ਼ਿਲ੍ਹੇ ਦੀ ਪੁਲਸ ਕਿਵੇਂ ਛਾਪਾਮਾਰੀ ਕਰ ਸਕਦੀ ਹੈ। 

ਕੈਪਟਨ ਤਾਂ ਕੀ, ਰਾਹੁਲ ਗਾਂਧੀ ਦੀ ਜ਼ਮਾਨਤ ਵੀ ਹੋ ਜਾਵੇਗੀ ਜ਼ਬਤ : ਸੁਖਬੀਰ ਬਾਦਲ

www.sabblok.blogspot.com
ਕੈਪਟਨ ਤਾਂ ਕੀ, ਰਾਹੁਲ ਗਾਂਧੀ ਦੀ ਜ਼ਮਾਨਤ ਵੀ ਹੋ ਜਾਵੇਗੀ ਜ਼ਬਤ : ਸੁਖਬੀਰ ਬਾਦਲ   
ਕਪੂਰਥਲਾ, (ਗੁਰਵਿੰਦਰ ਕੌਰ, ਮੱਲ੍ਹੀ, ਨਿੱਝਰ)-ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਅੱਜ ਕਪੂਰਥਲਾ ਵਿਧਾਨ ਸਭਾ ਹਲਕੇ ‘ਚ ਜਲੰਧਰ-ਕਪੂਰਥਲਾ ਸੜਕ ‘ਤੇ 34 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਡਾਲਾ ਕਲਾਂ ਰੇਲਵੇ ਫਲਾਈਓਵਰ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਤੋਂ ਬਾਅਦ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਅੰਨ ਦਾਤਾ ਕਿਸਾਨ ਨੂੰ ਸਹੂਲਤਾਂ ਦੇਣ ਲਈ ਜਿਥੇ ਪੰਜਾਬ ਸਰਕਾਰ ਹਰ ਸਾਲ 6 ਹਜ਼ਾਰ ਕਰੋੜ ਰੁਪਏ ਟਿਊਬਵੈੱਲਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਕਰਦੀ ਹੈ ਤੇ ਉਥੇ ਹੁਣ ਪੰਜਾਬ ਸਰਕਾਰ ਵਲੋਂ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 2 ਲੱਖ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣ ਦਾ ਫੈਸਲਾ ਲਿਆ ਗਿਆ ਹੈ, ਜਿਸ ਸਬੰਧੀ ਪ੍ਰੀਕਿਰਿਆ ਹਾੜ੍ਹੀ ਦੇ ਸੀਜ਼ਨ ਤਕ ਮੁਕੰਮਲ ਕਰ ਲਈ ਜਾਵੇਗੀ ਕਿਉਂਕਿ ਦਸੰਬਰ ਤਕ ਗੋਇੰਦਵਾਲ, ਰਾਜਪੁਰਾ ਤੇ ਤਲਵੰਡੀ ਸਾਬੋ ਦੇ ਥਰਮਲ ਪਲਾਂਟ ਚਾਲੂ ਹੋਣ ਨਾਲ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਨੀਲੇ ਕਾਰਡ ਧਾਰਕਾਂ ਲਈ ਮੁਫਤ ਇਲਾਜ ਦੀ ਸਹੂਲਤ 15 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਨੀਲਾ ਕਾਰਡ ਧਾਰਕਾਂ ਦਾ 30 ਹਜ਼ਾਰ ਰੁਪਏ ਤਕ ਦਾ ਇਲਾਜ ਮੁਫਤ ਹੋਵੇਗਾ। ਉੁਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਰਥਿਕ ਤੌਰ ‘ਤੇ ਤਬਾਹ ਕਰਨ ‘ਤੇ ਤੁਲੀ ਹੋਈ ਹੈ ਤੇ ਲੁਧਿਆਣਾ ਵਿਖੇ ਨਵੇਂ ਉਦਯੋਗ ਲਗਾਉਣ ‘ਤੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਲਗਾਈ ਗਈ ਪਾਬੰਦੀ ਕੇਂਦਰ ਦੀ ਗਹਿਰੀ ਸਾਜ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਅਰਥ ਵਿਵਸਥਾ ਮੂਧੇ ਮੂੰਹ ਡਿਗ ਰਹੀ ਹੈ ਤੇ ਮਹਿੰਗਾਈ ਦਰ ਦੇ 18.18 ਫੀਸਦੀ ਤਕ ਪਹੁੰਚਣ ਕਾਰਨ ਨਿਵੇਸ਼ਕਾਂ, ਵਪਾਰੀਆਂ ਦਾ ਭਰੋਸਾ ਅਰਥ ਵਿਵਸਥਾ ‘ਚੋਂ ਟੁੱਟ ਚੁੱਕਾ ਹੈ ਤੇ ਇਸ ਦੀ ਮੁੜ ਬਹਾਲੀ ਲਈ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਨ. ਡੀ. ਏ. ਦੀ ਸਰਕਾਰ ਬਣਾਉਣੀ ਜ਼ਰੂਰੀ ਹੈ ਕਿਉਂਕਿ ਐੱਨ. ਡੀ. ਏ. ਸਰਕਾਰ ਬਣਨ ਨਾਲ ਹੀ ਪੰਜਾਬ ਨੂੰ ਉਸ ਦਾ ਬਣਦਾ ਹੱਕ ਮਿਲੇਗਾ। ਇਸ ਮੌਕੇ ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਹਲਕਾ ਇੰਚਾਰਜ ਚੇਅਰਮੈਨ ਸਰਬਜੀਤ ਸਿੰਘ ਮੱਕੜ ਹਲਕੇ ਦੇ ਵਿਕਾਸ ਸੰਬੰਧੀ ਉਨ੍ਹਾਂ ਨੂੰ ਜੋ ਵੀ ਯੋਜਨਾ ਬਣਾ ਕੇ ਦੇਣਗੇ, ਨੂੰ ਨਾ ਸਿਰਫ ਮਨਜ਼ੂਰੀ ਹੀ ਦਿੱਤੀ ਜਾਵੇਗੀ ਸਗੋਂ ਗ੍ਰਾਂਟਾਂ ਦੇ ਗੱਫਿਆਂ ਨਾਲ ਵੀ ਨਿਵਾਜਿਆ ਜਾਵੇਗਾ। ਇਸ ਮੌਕੇ ਐੱਮ. ਪੀ. ਡਾ. ਰਤਨ ਸਿੰਘ ਅਜਨਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਤੇ ਘਪਲਿਆਂ ਤੋਂ ਬਿਨਾਂ ਦੇਸ਼ ਨੂੰ ਕੁੱਝ ਨਹੀਂ ਦਿੱਤਾ ਹੈ ਜਿਸ ਦੀਆਂ ਗਲਤ ਨੀਤੀਆਂ ਕਾਰਨ ਲੋਕ ਮਹਿੰਗਾਈ ਦੀ ਚੱਕੀ ‘ਚ ਪਿਸ ਰਹੇ ਹਨ, ਇਸ ਲਈ ਲੋਕ ਸਭਾ ਚੋਣਾਂ ‘ਚ ਕਾਂਗਰਸ ਦਾ ਸਫਾਇਆ ਕਰਨਾ ਜ਼ਰੂਰੀ ਹੈ। ਸਮਾਗਮ ਦੇ ਅੰਤ ‘ਚ ਜ਼ਿਲਾ ਯੋਜਨਾ ਕਮੇਟੀ ਕਪੂਰਥਲਾ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਨੇ ਕਪੂਰਥਲਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ‘ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਕਪੂਰਥਲੇ ਸ਼ਹਿਰ ਨੂੰ ਇਕ ਨਵਾਂ ਹਸਪਤਾਲ ਦਿੱਤਾ ਜਾਵੇ ਤੇ ਹਸਪਤਾਲ ਲਈ ਇਕ ਆਈ. ਸੀ. ਯੂ. ਜ਼ਰੂਰ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਨੇ ਸ੍ਰੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹਸਪਤਾਲ ਬਣਾਉਣ ਲਈ ਐੱਸ. ਜੀ. ਪੀ. ਸੀ. ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਦੀ ਫਾਊਂਡੇਸ਼ਨ ਪੰਜਾਬ ਸਰਕਾਰ ਤੋਂ ਕਰਵਾਉਣੀ ਹੈ ਤੇ ਉਨ੍ਹਾਂ ਨੇ ਇਸ ਬਣਾਏ ਜਾਣ ਵਾਲੇ ਫਿਜ਼ੀਓਥੈਰੇਪੀ ਹਸਪਤਾਲ ਲਈ ਵੱਧ ਤੋਂ ਵੱਧ ਗ੍ਰਾਂਟ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦੀ ਸਕੱਤਰ ਸੋਮ ਪ੍ਰਕਾਸ਼, ਮਾਰਕਫੈਡ ਪੰਜਾਬ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਡਿਪਟੀ ਕਮਿਸ਼ਨਰ ਕਪੂਰਥਲਾ ਦਲਜੀਤ ਸਿੰਘ ਮਾਂਗਟ, ਐੱਸ. ਐੱਸ. ਪੀ. ਕਪੂਰਥਲਾ ਇੰਦਰਬੀਰ ਸਿੰਘ, ਏ. ਡੀ. ਸੀ. ਜਨਰਲ ਗੁਰਪ੍ਰੀਤ ਸਿੰਘ ਖਹਿਰਾ, ਐੱਸ. ਡੀ. ਐੱਮ. ਕਪੂਰਥਲਾ ਦਰਬਾਰਾ ਸਿੰਘ ਰੰਧਾਵਾ, ਭਾਜਪਾ ਦੇ ਰਾਸ਼ਟਰੀ ਕਾਰਜਕਰਨੀ ਦੇ ਮੈਂਬਰ ਨਰੋਤਮ ਦੇਵ ਰੱਤੀ, ਬੀਬੀ ਉਪਿੰਦਰ ਕੌਰ ਮੱਕੜ, ਮਨਸਿਮਰਨ ਸਿੰਘ ਮੱਕੜ, ਅਵਤਾਰ ਸਿੰਘ ਭੁੰਗਰਣੀ ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ, ਨਗਰ ਕੌਂਸਲ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ, ਉਪ ਪ੍ਰਧਾਨ ਪ੍ਰਸ਼ੋਤਮ ਪਾਸੀ, ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਲਾਲੀ, ਜਸਵਿੰਦਰ ਸਿੰਘ ਬੱਤਰਾ, ਮਨਮੋਹਨ ਸਿੰਘ ਵਾਲੀਆ, ਕੁਲਵੰਤ ਸਿੰਘ ਜੋਸਨ, ਅਮਰਜੀਤ ਸਿੰਘ ਢਪਈ, ਹਰਬੰਸ ਸਿੰਘ ਵਾਲੀਆ, ਦਲਵਿੰਦਰ ਸਿੰਘ ਸਿੱਧੂ, ਵਰਿੰਦਰ ਗੁਲਿਆਣੀ, ਜਥੇ. ਰਣਜੀਤ ਸਿੰਘ ਖੋਜੇਵਾਲ, ਸੁਖਦੇਵ ਸਿੰਘ ਕਾਦੂਪੁਰ, ਦਲਜੀਤ ਸਿੰਘ ਕੋਟ ਗੋਬਿੰਦਪੁਰ, ਹਰਜੀਤ ਸਿੰਘ ਵਾਲੀਆ, ਜਗਤਾਰ ਸਿੰਘ ਝੀਤਾ, ਮਲਵਿੰਦਰ ਸਿੰਘ ਚਾਹਲ, ਕੁਲਵਿੰਦਰ ਸਿੰਘ ਠੇਕੇਦਾਰ, ਇੰਜ. ਛੱਜਾ ਸਿੰਘ, ਇੰਦਰਜੀਤ ਸਿੰਘ ਸਿੱਧੂ, ਧਰਮਪਾਲ ਗਰੋਵਰ, ਹੀਰਾ ਲਾਲ ਧੀਰ, ਯਸ਼ ਮਹਾਜਨ, ਓਪੀ ਬਹਿਲ, ਪਵਨ ਧੀਰ, ਰਾਜੇਸ਼ ਪਾਸੀ, ਅਜੇ ਬਬਲਾ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਜਰਨੈਲ ਸਿੰਘ ਬਾਜਵਾ, ਰਣਜੀਤ ਸਿੰਘ ਖੁਰਾਣਾ, ਬਿਕਰਜੀਤ ਸਿੰਘ ਉੱਚਾ, ਇੰਦਰਜੀਤ ਸਿੰਘ ਜੁਗਨੂੰ, ਹਰਦੇਵ ਸਿੰਘ ਢੋਟ, ਵਰਿਆਮ ਸਿੰਘ ਕਪੂਰ, ਨਵਜੀਤ ਸਿੰਘ ਰਾਜੂ, ਅਕਾਸ਼ ਕਾਲੀਆ, ਲਖਬੀਰ ਗਿੱਲ, ਬਲਜੀਤ ਸਿੰਘ ਬਿੱਟੂ ਦਰੀਏਵਾਲ, ਜੀਆ ਲਾਲ ਨਾਹਰ, ਜਸਬੀਰ ਸਿੰਘ ਕਾਂਜਲੀ, ਸਤਜੀਤ ਸਿੰਘ ਢਿੱਲੋਂ, ਬਖਸ਼ੀਸ਼ ਸਿੰਘ ਧੰਮ, ਅਮਰਦੀਪ ਗੁਜਰਾਲ, ਰਾਕੇਸ਼ ਗੁਜਰਾਲ, ਵਰੁਣ ਪੰਡਿਤ ਮਨਸੂਰਵਾਲ, ਸੁਖਪਾਲ ਸਿੰਘ ਭਾਟੀਆ, ਸਨਪ੍ਰੀਤ ਸਿੰਘ ਸੰਨੀ ਆਦਿ ਹਾਜ਼ਰ ਸਨ।
ਕੈਪਟਨ ਤਾਂ ਕੀ, ਰਾਹੁਲ ਗਾਂਧੀ ਦੀ ਜ਼ਮਾਨਤ ਵੀ ਰੱਦ ਹੋ ਜਾਵੇਗੀ : ਬਠਿੰਡਾ ਸੰਸਦੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੀ ਥਾਂ ਭਾਵੇਂ ਕਾਂਗਰਸ ਯੁਵਰਾਜ ਰਾਹੁਲ ਗਾਂਧੀ ਚੋਣ ਲੜ ਲੈਣ ਉਨ੍ਹਾਂ ਦੀ ਵੀ ਜ਼ਮਾਨਤ ਜ਼ਬਤ ਹੋ ਜਾਵੇਗੀ ਕਿਉਂਕਿ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਭਲੀਭਾਂਤ ਜਾਣੂ ਹੋ ਗਏ ਹਨ। ਹੁਣ ਪੰਜਾਬ ‘ਚ ਕੈਪਟਨ ਸਾਹਿਬ ਕੀ ਭਾਵੇਂ ਕਾਂਗਰਸ ਯੁਵਰਾਜ ਰਾਹੁਲ ਗਾਂਧੀ ਆ ਜਾਣ ਲੋਕ ਉਨ੍ਹਾਂ ਨੂੰ ਵੀ ਮੂੰਹ ਨਹੀਂ ਲਗਾਉਣਗੇ। ਇਹ ਜਾਣਕਾਰੀ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਅੱਜ ਵਡਾਲਾ ਕਲਾਂ ਫਲਾਈਓਵਰ ਦਾ ਨੀਂਹ-ਪੱਥਰ ਰੱਖਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਕ ਕਮਜ਼ੋਰ ਪ੍ਰਧਾਨ ਮੰਤਰੀ ਸਾਬਿਤ ਹੋਏ ਹਨ ਕਿਉਂਕਿ ਭਾਰਤੀ ਸਰਹੱਦਾਂ ‘ਤੇ ਕਦੇ ਪਾਕਿਸਤਾਨ ਤੇ ਕਦੇ ਚੀਨ ਵਲੋਂ ਲਗਾਤਾਰ ਅੱਤਵਾਦੀਆਂ ਵਲੋਂ ਹਮਲੇ ਕਰਵਾਏ ਜਾ ਰਹੇ ਹਨ ਪਰ ਭਾਰਤ ਸਰਕਾਰ ਨੇ ਕੋਈ ਠੋਸ ਕਦਮ ਚੁੱਕਣ ਦੀ ਬਜਾਏ ਚੁੱਪੀ ਸਾਧੀ ਹੋਈ ਹੈ ਤੇ ਅੱਜ ਹੀ ਸਾਂਬਾ ‘ਚ ਅੱਤਵਾਦੀਆਂ ਦੇ ਚੱਲ ਰਹੇ ਹਮਲੇ ਦੇ ਕਾਰਨ 10 ਤੋਂ ਜ਼ਿਆਦਾ ਜਵਾਨ ਸ਼ਹੀਦ ਹੋਣ ਦਾ ਤਾਜ਼ਾ ਸਬੂਤ ਦੇਸ਼ ਦਾ ਕਮਜ਼ੋਰ ਪ੍ਰਧਾਨ ਮੰਤਰੀ ਹੋਣਾ ਹੈ ਜਦੋਂ ਕਿ ਪੰਜਾਬ ਤੇ ਦੇਸ਼ ਦੇ ਸਰਵਪੱਖੀ ਵਿਕਾਸ ਤੇ ਸੁਰੱਖਿਆ ਲਈ ਜੇਕਰ ਕੋਈ ਅਲਾਦੀਨ ਦਾ ਚਿਰਾਗ ਹੋਵੇਗਾ ਤਾਂ ਉਹ ਨਰਿੰਦਰ ਮੋਦੀ ਹੀ ਸਿੱਧ ਹੋ ਸਕਦੇ ਹਨ ਤੇ ਆਪਣੀ ਉਸਾਰੂ ਸੋਚ ਨਾਲ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ‘ਤੇ ਤੋਰ ਸਕਦੇ ਹਨ। ਉਪ ਮੁੱਖ ਮੰਤਰੀ ਬਾਦਲ ਨੇ ਦੱਸਿਆ ਕਿ ਸੇਵਾ ਦੇ ਅਧਿਕਾਰ ਨਾਲ ਨਾ ਸਿਰਫ ਲੋਕਾਂ ਨੂੰ ਸਹੂਲਤ ਮਿਲੀ ਹੈ ਸਗੋਂ ਰਿਸ਼ਵਤਖੋਰੀ ਨੂੰ ਵੀ ਨੱਥ ਪਈ ਹੈ। ਇਸ ਐਕਟ ਦੀ ਸਫਲਤਾ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਸੇਵਾ ਦੇ ਅਧਿਕਾਰ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ 1 ਕਰੋੜ ਤੋਂ ਵੱਧ ਲੋਕ ਇਸ ਐਕਟ ਤਹਿਤ ਸੇਵਾ ਦਾ ਲਾਭ ਉਠਾ ਚੁੱਕੇ ਹਨ ਤੇ ਇਸਦੀ ਸਫਲਤਾ ਦਰ 97 ਫੀਸਦੀ ਹੈ। ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ 41 ਹੋਰ ਸੇਵਾਵਾਂ ਜਲਦ ਜੋੜੀਆਂ ਜਾ ਰਹੀਆਂ ਹਨ ਜਿਸ ਨਾਲ ਸੇਵਾ ਦੇ ਅਧਿਕਾਰ ਤਹਿਤ ਕੁੱਲ ਸੇਵਾਵਾਂ ਦੀ ਗਿਣਤੀ 108 ਹੋ ਜਾਵੇਗੀ। ਪੱਤਰਕਾਰਾਂ ਦੇ ਪੁੱਛੇ ਜਾਣ ‘ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਾ ਤਾਂ 2006 ਦੇ ਵੇਤਨ-ਪੇ ਸਕੇਲ ਦਾ ਬਕਾਇਆ ਤੇ ਨਾ ਹੀ ਜਨਵਰੀ ਤੋਂ ਡੀ. ਏ. ਦੀਆਂ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁਲਾਜ਼ਮ ਪਹਿਲਾਂ ਹੀ ਬਾਕੀ ਰਾਜਾਂ ਦੇ ਮੁਕਾਬਲੇ ਜ਼ਿਆਦਾ ਤਨਖਾਹ ਲੈ ਰਹੇ ਹਨ ਫਿਰ ਵੀ ਉਹ ਹੌਲੀ-ਹੌਲੀ ਡੀ. ਏ. ਦਾ ਭੁਗਤਾਨ ਵੀ ਕਰ ਦੇਣਗੇ। ਕੇਂਦਰ ਸਰਕਾਰ ਵਲੋਂ 2016 ਦਾ ਪੇ-ਕਮਿਸ਼ਨ ਐਲਾਨ ਕਰਨ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਦੱਸਿਆ ਕਿ ਇਹ ਸਭ ਚੋਣ ਸਟੰਟ ਹੈ ਤੇ ਕੇਂਦਰ ਸਰਕਾਰ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀਆਂ ਲੋਕ ਹਿੱਤ ਤੇ ਵਿਕਾਸਮਈ ਨੀਤੀਆਂ ਹੀ ਸਾਡਾ ਚੋਣ ਮਨੋਰਥ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਪਹਿਲਤਾ ਦੇ ਰਹੀ ਹੈ ਤੇ ਆਉਣ ਵਾਲੇ ਦਿਨਾਂ ‘ਚ ਸਿੱਖਿਆ ਸਬੰਧੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ ਤੇ ਪ੍ਰਾਇਮਰੀ ਸਕੂਲਾਂ ਨੂੰ ਜੋ ਬੰਦ ਕਰਨ ਸਬੰਧੀ ਸਵਾਲ ਉਠਾਏ ਜਾ ਰਹੇ ਹਨ ਉਹ ਰੈਸ਼ਨੇਲਾਈਜ਼ੇਸ਼ਨ ਨੀਤੀ ਰਾਹੀਂ ਕੀਤਾ ਜਾ ਰਿਹਾ ਹੈ ਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਆਸ਼ੀਰਵਾਦ ਵਜ਼ੀਫਾ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਜ਼ਿਲਾ ਯੋਜਨਾ ਕਮੇਟੀ ਕਪੂਰਥਲਾ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ, ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ, ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਲਾਲੀ, ਮਨਮੋਹਨ ਸਿੰਘ ਵਾਲੀਆ, ਹਰਜੀਤ ਸਿੰਘ ਵਾਲੀਆ, ਪਾਲੀ ਮਨਜਿੰਦਰ ਸਿੰਘ ਸਿੱਧਵਾਂ, ਠੇਕੇਦਾਰ ਕੁਲਵਿੰਦਰ ਸਿੰਘ, ਕੁਲਵੰਤ ਸਿੰਘ ਜੋਸਨ ਆਦਿ ਹਾਜ਼ਰ ਸਨ।

ਜਿਹੜੇ ਮੰਤਰੀ ਬਦਲੇ ਗਏ ਉਹ ਅਯੋਗ ਤੇ ਭ੍ਰਿਸ਼ਟ ਸਨ : ਬਾਜਵਾ

www.sabblok.blogspot.com
vlcsnap-2013-09-26-10h54m18s247
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਹਿਲਾਂ ਇਸ ਨੂੰ ਬਾਦਲ ਮੁਕਤ ਕਰਨਾ ਪਵੇਗਾ
ਬਠਿੰਡਾ –  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਬਾਦਲ ਸਾਹਿਬ, ਤੁਹਾਡੀ ਸਕੀ ਮਾਂ ਕਿਹੜੀ ਹੈ, ਜੋ ਤੁਹਾਨੂੰ ਪੰਜਾਬ ਦੇ ਵਿਕਾਸ ਲਈ ਗ੍ਰਾਂਟਾਂ ਭੇਜਦੀ ਹੈ ਕਿਉਂਕਿ ਨਾਲੇ ਤੁਸੀਂ ਕੇਂਦਰ ਸਰਕਾਰ ਤੋਂ ਗ੍ਰਾਂਟਾਂ ਲੈਂਦੇ ਹੋ ਤੇ ਨਾਲੇ ਇਲਜ਼ਾਮ ਲਾਉਂਦੇ ਹੋ ਕਿ ਕੇਂਦਰ ਤੁਹਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੱਜ ਬਠਿੰਡਾ ‘ਚ ਵੱਖ-ਵੱਖ ਨੁੱਕੜ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਚਾਰੇ ਮੰਤਰੀ ਅਯੋਗ ਤੇ ਭ੍ਰਿਸ਼ਟ ਹਨ, ਜਿਸ ਸੰਬੰਧੀ ਕਾਂਗਰਸ ਪਹਿਲਾਂ ਹੀ ਕਹਿ ਚੁੱਕੀ ਹੈ। ਕਾਂਗਰਸ ਦੇ ਕਹਿਣ ‘ਤੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਮੋਹਰ ਲਗਾ ਦਿੱਤੀ ਹੈ। ਇਸੇ ਲਈ ਹੀ ਇਨ੍ਹਾਂ ਦੇ ਮਹਿਕਮੇ ਬਦਲੇ ਗਏ ਹਨ। ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਤਾਂ ਪੂਰੀ ਤਰ੍ਹਾਂ ਸਵਾਰਥੀ ਹੈ, ਜਿਸਨੇ ਹਮੇਸ਼ਾ ਆਪਣੇ ਬਾਰੇ ਹੀ ਸੋਚਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਹਨ ਕਿ ਅੰਮ੍ਰਿਤ ਛਕੋ ਪਰ ਜਿਥੇ 15 ਹਜ਼ਾਰ ਠੇਕੇ ਹੋਣ ਤੇ ਸਿਆਸੀ ਛਤਰ-ਛਾਇਆ ਹੇਠ ਨਸ਼ੇ ਵਿਕਦੇ ਹੋਣ, ਉਥੇ ਇਹ ਕਿਵੇਂ ਸੰਭਵ ਹੈ ਇਸ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਹਿਲਾਂ ਇਸ ਨੂੰ ਬਾਦਲ ਮੁਕਤ ਕਰਨਾ ਪਵੇਗਾ ਇਸ ਲਈ ਕਾਂਗਰਸੀ ਵਰਕਰ ਇਕਜੁੱਟ ਹੋਣ ਅਤੇ ਵੋਟਰਾਂ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਣ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿੱਤੀ ਸੰਕਟ ਹੈ, ਜਿਸ ਵਾਸਤੇ ਉਹ ਕੇਂਦਰ ਸਰਕਾਰ ਨਾਲ ਵੀ ਗੱਲ ਕਰ ਚੁੱਕੇ ਹਨ। ਉਹ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਵੀ ਰੱਖ ਚੁੱਕੇ ਹਨ ਪਰ ਸੰਘੀ ਢਾਂਚੇ ਸਦਕਾ ਕੇਂਦਰ ਸਰਕਾਰ ਦੀਆਂ ਵੀ ਕਈ ਮਜਬੂਰੀਆਂ ਹਨ ਇਸ ਲਈ ਇਹ ਮੰਗ ਪੂਰੀ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਕਿ ਐੱਮ. ਪੀ. ਨਵਜੋਤ ਸਿੰਘ ਸਿੱਧੂ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਤਾਂ ਉਸਨੂੰ ਪਾਰਟੀ ਵਿਰੋਧੀ ਤੇ ਬੇਵਫਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਕੱਲੇ ਅੰਮ੍ਰਿਤਸਰ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਹਾਲ ਮੰਦਾ ਹੈ। ਦਿਖਾਵੇ ਖਾਤਰ ਸੁਖਬੀਰ ਸਿੰਘ ਬਾਦਲ ਵੱਖ-ਵੱਖ ਪ੍ਰਾਜੈਕਟਾਂ ਦੀਆਂ ਨੀਹਾਂ ‘ਤੇ ਨੀਹਾਂ ਰੱਖ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂਕਿ ਸਿਰੇ ਇਕ ਵੀ ਪ੍ਰਾਜੈਕਟ ਨਹੀਂ ਲੱਗ ਰਿਹਾ। ਪੀ. ਪੀ. ਪੀ. ਨਾਲ ਗਠਜੋੜ ਦੇ ਸਵਾਲ ‘ਤੇ ਸ. ਬਾਜਵਾ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਉਹ ਕੁਝ ਦੱਸ ਵੀ ਨਹੀਂ ਸਕਦੇ ਕਿਉਂਕਿ ਅਜੇ ਹਾਈਕਮਾਨ ਵਲੋਂ ਹਰੀ ਝੰਡੀ ਨਹੀਂ ਦਿਖਾਈ ਗਈ। ਚੋਣਾਂ ਦੇ ਮੱਦੇਨਜ਼ਰ ਪਾਰਟੀ ਪੀ. ਪੀ. ਪੀ. ਹੀ ਨਹੀਂ, ਸਗੋਂ ਹੋਰ ਸੈਕੂਲਰ ਪਾਰਟੀਆਂ ਨਾਲ ਵੀ ਸਮਝੌਤੇ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਸੈਕੂਲਰ ਪਾਰਟੀਆਂ ਨੂੰ ਵੀ ਅਪੀਲ ਕਰਨਗੇ ਕਿ ਉਹ ਕਾਂਗਰਸ ਨਾਲ ਜੁੜਨ। ਇਸ ਮੌਕੇ ਮਾਲਵਾ ਜ਼ੋਨ ਦੇ ਇੰਚਾਰਜ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਨੂੰ ਕਾਲੀਆਂ-ਪੀਲੀਆਂ ਭੇਡਾਂ ਦੱਸਦੇ ਹਨ ਕਿ ਜਦੋਂ ਮਰਜ਼ੀ ਲੋਕਾਂ ਨੂੰ ਪੈਸੇ ਦੇ ਕੇ ਖਰੀਦ ਲਵੋ ਪਰ ਇਸ ਵਾਰ ਬਾਦਲਾਂ ਦੀ ਇਹ ਆਕੜ ਭੰਨਣ ਦੀ ਲੋੜ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਭੇਦਭਾਵ ਛੱਡ ਕੇ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ ਕਿਉਂਕਿ ਹੁਣ ਇਕਜੁੱਟ ਹੋ ਕੇ ਅਕਾਲੀ ਦਲ-ਭਾਜਪਾ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਪਰਦਾਫਾਸ਼ ਕਰਨ ਦਾ ਸਮਾਂ ਆ ਗਿਆ ਹੈ। ਸ. ਬਾਜਵਾ ਨੇ ਅੱਜ ਐਂਟੀਕ ਪੈਲੇਸ, ਮਾਡਲ ਟਾਊਨ ਅਤੇ ਲਾਲ ਸਿੰਘ ਬਸਤੀਆਂ ਦੀਆਂ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਨੇ ਸ. ਬਾਜਵਾ, ਸੁਨੀਲ ਕੁਮਾਰ ਜਾਖੜ ਨੇਤਾ ਵਿਰੋਧੀ ਧਿਰ ਆਦਿ ਆਗੂਆਂ ਦਾ ਸਵਾਗਤ ਕੀਤਾ। ਇਸ ਮੌਕੇ ਸੁਨੀਲ ਕੁਮਾਰ ਜਾਖੜ, ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਵਿਧਾਇਕ ਅਜੈਬ ਸਿੰਘ ਭੱਟੀ, ਸਾਬਕਾ ਵਿਧਾਇਕ ਮੱਖਣ ਸਿੰਘ, ਸ਼ਹਿਰੀ ਪ੍ਰਧਾਨ ਅਸ਼ੋਕ ਕੁਮਾਰ, ਦਿਹਾਤੀ ਪ੍ਰਧਾਨ ਨਰਿੰਦਰ ਭਲੇਰੀਆ, ਰਾਜਨ ਗਰਗ, ਕੌਂਸਲਰ ਇਕਬਾਲ ਸਿੰਘ ਢਿੱਲੋਂ, ਮੋਹਨ ਝੁੰਬਾ, ਜਗਰੂਪ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ।

ਸਾਂਝਾ ਮੋਰਚਾ ਅਤੇ ਬਸਪਾ ਨਾਲ ਗਠਜੋੜ ਦੀ ਸੰਭਾਵਨਾ : ਬਾਜਵਾ

www.sabblok.blogspot.com
ਸਾਂਝਾ ਮੋਰਚਾ ਅਤੇ ਬਸਪਾ ਨਾਲ ਗਠਜੋੜ ਦੀ ਸੰਭਾਵਨਾ : ਬਾਜਵਾ
ਮੋਗਾ- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਪੱਧਰ ‘ਤੇ ਅਤੇ ਸੂਬੇ ‘ਚ ਸਾਂਝਾ ਮੋਰਚਾ ਅਤੇ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਦੀ ਉਮੀਦ ਹੈ। ਸ਼੍ਰੀ ਬਾਜਵਾ ਨੇ ਕਿਹਾ ਕਿ ਗਠਜੋੜ ਦੇ ਬਾਰੇ ਕੋਈ ਵੀ ਫੈਸਲਾ ਹਾਈ ਕਮਾਨ ਨੂੰ ਕਰਨਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਂਝ ਤਾਂ ਕਾਂਗਰਸ ਮਜਬੂਤ ਹੈ ਅਤੇ ਆਪਣੇ ਬਲਬੂਤੇ ‘ਤੇ ਚੋਣ ਲੜਨ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਹੁਣ ਗਠਬੰਧਨ ਸਰਕਾਰਾਂ ਤੋਂ ਅੱਕ ਚੁੱਕੇ ਹਨ ਵਿਸ਼ੇਸ਼ ਤੌਰ ‘ਤੇ ਕਾਨੂੰਨ ਵਿਵਸਥਾ ਦੇ ਮਾਮਲੇ ‘ਚ।
ਸ਼੍ਰੀ ਬਾਜਵਾ ਨੇ ਕਿਹਾ ਕਿ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਅਕਾਲੀ ਦਲ ਨੇ ਪੇਂਡੂ ਖੇਤਰਾਂ ‘ਚ ਆਪਣੀ ਪਕੜ ਮਜ਼ਬੂਤ ਬਣਾ ਲਈ ਹੈ। ਅਕਾਲੀ ਦਲ ਹੁਣ ਆਪਣੀ ਕਰਤੂਤ ਦੇ ਕਾਰਨ ਕਮਜ਼ੋਰ ਹੋਇਆ ਹੈ। ਗਰੀਬ ਲੋਕ ਪਰੇਸ਼ਾਨ ਹਨ। ਅਕਾਲੀ ਦਲ ਦੀ ਸ਼ਹਿਰੀ ਲੋਕਾਂ ਦੀ ਵਿਰੋਧੀ ਨੀਤੀ ਦੇ ਕਾਰਨ ਲੋਕਾਂ ਦਾ ਸਮਰਥਨ ਖਿਸਕਿਆ ਹੈ। ਚੋਣਾਂ ‘ਚ ਸਭ ਕੁਝ ਸਾਹਮਣੇ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਪਣੀ ਅਗਵਾਈ ਅਤੇ ਉਸ ਦੀ ਕਾਰਜਪ੍ਰਣਾਲੀ ‘ਤੇ ਪੂਰਾ ਭਰੋਸਾ ਰੱਖਦੀ ਹੈ। ਸ਼੍ਰੀ ਬਾਜਵਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ‘ਚ ਪਾਰਟੀ ਸੂਬੇ ਦੀਆਂ 13 ਸੀਟਾਂ ‘ਚੋਂ 9 ਸੀਟਾਂ ‘ਤੇ ਆਸਾਨੀ ਨਾਲ ਜਿੱਤ ਹਾਸਲ ਕਰੇਗੀ।

ਆਈ. ਏ. ਐਸ. ਅਧਿਕਾਰੀ ਕੁਮਾਰ ਰਾਹੁਲ ਹੋ ਸਕਦੇ ਹਨ ਪੰਜਾਬ ਦੇ ਨਵੇਂ ਡੀ. ਜੀ. ਐਸ. ਈ.

www.sabblok.blogspot.com

ਚੰਡੀਗੜ੍ਹ, 26 ਸਤੰਬਰ (ਗੁਰਸੇਵਕ ਸਿੰਘ ਸੋਹਲ)-ਆਈ. ਏ. ਐਸ. ਅਧਿਕਾਰੀ ਕੁਮਾਰ ਰਾਹੁਲ ਪੰਜਾਬ ਦੇ ਨਵੇਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਹੋ ਸਕਦੇ ਹਨ | ਸ੍ਰੀ ਰਾਹੁਲ ਇਸ ਵੇਲੇ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ | ਸਿੱਖਿਆ ਹਲਕਿਆਂ ਵਿਚ ਉਨ੍ਹਾਂ ਦੇ ਨਾਮ ਬਾਰੇ ਚਰਚਾ ਛਿੜੀ ਹੋਈ ਹੈ ਅਤੇ ਜਦੋਂ ਇਸ ਪੱਤਰਕਾਰ ਵੱਲੋਂ ਸ੍ਰੀ ਰਾਹੁਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ਼ਾਰਾ ਦਿੱਤਾ ਕਿ ਇਹ ਚਰਚਾ ਸਹੀ ਹੋ ਸਕਦੀ ਹੈ | ਅਜੇ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕੇ ਤੌਰ 'ਤੇ ਇਸ ਬਾਰੇ ਕੋਈ ਹੁਕਮ ਨਹੀਂ ਦਿੱਤੇ ਗਏ ਹਨ ਪ੍ਰੰਤੂ ਉਨ੍ਹਾਂ ਨੂੰ ਇਹ ਸੇਵਾ ਮਿਲਣ ਦੀ ਸੰਭਾਵਨਾ ਹੈ | ਸਿੱਖਿਆ ਵਿਭਾਗ ਦਾ ਇਹ ਅਹਿਮ ਅਹੁਦਾ ਲੰਘੀ 22 ਜੁਲਾਈ ਤੋਂ ਖਾਲੀ ਹੈ ਅਤੇ ਉਦੋਂ ਤੋਂ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਮੈਡਮ ਅੰਜਲੀ ਭਾਵੜਾ ਇਸ ਅਹੁਦਾ ਦਾ ਵਾਧੂ ਚਾਰਜ ਸੰਭਾਲ ਰਹੇ ਹਨ |

ਮੁੱਖ ਮੰਤਰੀ ਦੇ ਸਮਾਗਮ ਵਿੱਚ ਅਧਿਆਪਕਾਂ ਨੂੰ ਪਹੁੰਚਣ ਦੇ ਹੁਕਮ

www.sabblok.blogspot.com

ਦਰਸ਼ਨ ਸਿੰਘ ਸੋਢੀ
ਮੁਹਾਲੀ, 26 ਸਤੰਬਰ
ਪੰਜਾਬ ਸਰਕਾਰ ਵੱਲੋਂ ਪੀ.ਸੀ.ਏ. ਸਟੇਡੀਅਮ ਦੇ ਬਿਲਕੁਲ ਸਾਹਮਣੇ 50 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦਾ ਉਦਘਾਟਨ 27 ਸਤੰਬਰ ਨੂੰ ਸ਼ਾਮੀ 5 ਵਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤਾ ਜਾਵੇਗਾ। ਇਸ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ।
ਉਧਰ ਸ੍ਰੀ ਬਾਦਲ ਦੇ ਇਸ ਸਮਾਗਮ ਵਿੱਚ ਭੀੜ ਇਕੱਠੀ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਇੱਥੋਂ ਤੱਕ ਕਿ ਮਹਿਲਾ ਅਧਿਆਪਕਾਂ ਨੂੰ ਵੀ ਸਮਾਗਮ ਵਿੱਚ ਪਹੁੰਚਣ ਲਈ ਆਖਿਆ ਗਿਆ ਹੈ। ਅਧਿਆਪਕਾਂ ਨੂੰ ਸਰਕਾਰ ਦੇ ਇਹ ਆਦੇਸ਼ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਹਵਾਲੇ ਰਾਹੀਂ ਦਫ਼ਤਰੀ ਸਟਾਫ਼ ਵੱਲੋਂ ਟੈਲੀਫੋਨ ’ਤੇ ਲਾਏ ਗਏ ਹਨ। ਇਸ ਤੋਂ ਤੁਰੰਤ ਬਾਅਦ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੇ ਸਕੂਲੀ ਅਧਿਆਪਕਾਂ ਨੂੰ ਸਖ਼ਤੀ ਨਾਲ ਆਖਿਆ ਗਿਆ ਹੈ ਕਿ ਉਹ ਸ਼ਾਮੀ 5 ਵਜੇ ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਦੇ ਬਿਲਕੁਲ ਸਾਹਮਣੇ ਵਿਸ਼ਵ ਪੱਧਰੀ ਹਾਕੀ ਸਟੇਡੀਅਮ ਦੇ ਉਦਘਾਟਨੀ ਸਮਾਗਮ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਇਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਹਿਲਾ ਅਧਿਆਪਕਾਵਾਂ ਵੱਧ ਪ੍ਰੇਸ਼ਾਨ ਹਨ।
ਉਧਰ ਦਫ਼ਤਰੀ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਸਤਰੀ ਮੁਲਾਜ਼ਮਾਂ ਨੂੰ ਦਫ਼ਤਰ ਸੱਦਣਾ ਵਰਜਿਤ ਹੈ। ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਕਿਸੇ ਵੀ ਇਸਤਰੀ ਮੁਲਾਜ਼ਮ ਨੂੰ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਜਾਂ ਦਫ਼ਤਰ ਬੰਦ ਹੋਣ ਤੋਂ ਬਾਅਦ ਹਾਜ਼ਰ ਹੋਣ ਲਈ ਨਹੀਂ ਕਿਹਾ ਜਾ ਸਕਦਾ ਹੈ। ਇਹੀ ਨਹੀਂ ਮਹਿਲਾਵਾਂ ਨੂੰ ਛੁੱਟੀ ਵਾਲੇ ਦਿਨ ਵੀ ਨਹੀਂ ਸੱਦਿਆ ਜਾ ਸਕਦਾ ਹੈ ਪਰ ਸ੍ਰੀ ਬਾਦਲ ਦੇ ਸਮਾਗਮ ਵਿੱਚ ਪੁੱਜਣ ਦੇ ਤਾਜ਼ਾ ਆਦੇਸ਼ਾਂ ਨੂੰ ਲੈ ਕੇ ਮਹਿਲਾ ਅਧਿਆਪਕਾਵਾਂ ਵਿੱਚ ਰੋਸ ਹੈ। ਉਂਜ ਵੀ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਸਵੇਰੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਤਾਰ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਥੱਕ ਕੇ ਘਰ ਪਹੁੰਚਦੇ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੇਵਾ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕਿਸੇ ਵੀ ਸਕੂਲੀ ਅਧਿਆਪਕ ਨੂੰ ਹਾਕੀ ਸਟੇਡੀਅਮ ਦੇ ਉਦਘਾਟਨੀ ਸਮਾਗਮ ਵਿੱਚ ਆਉਣ ਲਈ ਲਿਖਤੀ ਜਾਂ ਜ਼ੁਬਾਨੀ ਆਦੇਸ਼ ਜਾਰੀ ਨਹੀਂ ਕੀਤੇ। ਇਸ ਤੋਂ ਬਾਅਦ ਅਧਿਕਾਰੀ ਨਾਲ ਗੱਲ ਵਿਚਕਾਰੋਂ ਹੀ ਟੁੱਟ ਗਈ ਪਰ ਬਾਅਦ ਵਿੱਚ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਉਧਰ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਜੀਤ ਸਿੰਘ ਨੇ ਮੰਨਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਮਾਗਮ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਪਰ ਵਿਭਾਗ ਵੱਲੋਂ ਹਾਜ਼ਰੀ ਯਕੀਨੀ ਬਣਾਉਣ ਲਈ ਨਹੀਂ ਆਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਅਧਿਆਪਕਾਂ ਦੀ ਮਰਜ਼ੀ ਹੈ ਕਿ ਸਮਾਗਮ ਵਿੱਚ ਆਉਣਾ ਚਾਹੁੰਦੇ ਹਨ ਜਾਂ ਨਹੀਂ। ਇਸੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੁੂ ਨੇ ਉਦਘਾਟਨੀ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਪੰਜਾਬ ਇਲੈਵਨ ਤੇ ਰੈਸਟ ਆਫ਼ ਇੰਡੀਆ ਹਾਕੀ ਦੀਆਂ ਟੀਮਾਂ ਵਿਚਕਾਰ ਮੈਚ ਵੀ ਖੇਡਿਆਂ ਜਾਵੇਗਾ ਤੇ ਦਰਸ਼ਕਾਂ ਦੇ ਮਨੋਰੰਜਨ ਲਈ ਗਾਇਕਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾ ਸ੍ਰੀ ਬਾਦਲ ਉਦਯੋਗਿਕ ਏਰੀਆ ਫੇਜ਼-8 ਵਿੱਚ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਾਮਨ ਫੈਸਲਿਟੀ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਸ੍ਰੀ ਸਿੱਧੂ ਨੇ ਦੱਸਿਆ ਕਿ ਇਸੇ ਦਿਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੈਕਟਰ-68 ਵਿੱਚ 800 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਰਬ ਪ੍ਰੀਮੀਅਮ ਅਪਾਟਮੈਂਟਸ ਦਾ ਨੀਂਹ ਪੱਥਰ ਰੱਖਣਗੇ। ਇਸ ਉਪਰੰਤ ਛੋਟੇ ਬਾਦਲ ਇੱਥੋਂ ਦੇ ਸੈਕਟਰ-78 ਵਿੱਚ 19.30 ਏਕੜ ਵਿੱਚ ਬਣਾਏ ਗਏ ਮਲਟੀ ਖੇਡ ਸਟੇਡੀਅਮ ਤੇ ਸੈਕਟਰ-63 ਵਿੱਚ 6.60 ਏਕੜ ਵਿੱਚ ਬਣਾਏ ਗਏ ਮਲਟੀ ਖੇਡ ਸਟੇਡੀਅਮ ਦਾ ਉਦਘਾਟਨ ਕਰਨਗੇ।

ਇਹ ਕੀ ਹੋ ਗਿਆ ‘ਗੁਰੂ’ ?

www.sabblok.blogspot.com

ਬੱਲੇ ਨਾਲ ਕਦੇ ਵਿਰੋਧੀਆਂ ਦੇ ਛੱਕੇ ਛੁਡਾਉਂਣ ਵਾਲਾ ਤੇ ਟੀ.ਵੀ. ਚੈਨਲਾਂ ‘ਤੇ ‘ਠੋਕੋ ਤਾੜੀ’ ਦਾ ਨਾਅਰਾ ਲਾਉਂਣ ਵਾਲਾ ਸਾਂਸਦ ਨਵਜੋਤ ਸਿੱਧੂ ਸਿਆਸੀ ਮੇਲੇ ਵਿਚ ਅੱਜ ਅਲੱਗ-ਥਲੱਗ ਪੈ ਗਿਆ ਹੈ। ਰਾਜਨਾਥ sidhuਸਿੰਘ ਵੱਲੋਂ ਵੀ ਕੋਈ ਪਾਜ਼ਟਿਵ ਰਿਸਪਾਂਸ ਨਾ ਮਿਲਣ ‘ਤੇ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਸਿੱਧੂ ਦੀ ਪਾਰੀ ਦਾ ਅੰਤ ਹੋ ਗਿਐ। ਕੁਝ ਦਿਨਾਂ ਤੱਕ ਸ਼ਬਦੀ-ਬਾਣ ਚਲਾਉਂਣ ਤੋਂ ਬਾਅਦ ਸਿੱਧੂ ਸਾਬ ਮੌਨ ਧਾਰ ਗਏ ਹਨ, ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹੁਣ ਸਿੱਧੂ ਨੂੰ ਨਾ ‘ਆਪਣਿਆਂ’ ਤੋਂ ਆਸ ਰਹੀ ਹੈ ਤੇ ਨਾ ‘ਬੇਗਾਨਿਆਂ’ ਕੋਲੋਂ ਰਹਿਮ ਦੀ ਉਮੀਦ। ‘ਸਿਕਸਰ ਸਿੱਧੂ’ ਤੇ ‘ਸ਼ੇਰੀ ਭਾਜੀ’ ਦਾ ਨਾਵਾਂ ਨਾਲ ਮਸ਼ਹੂਰ ਨਵਜੋਤ ਸਿੱਧੂ ਨੇ 1998 ਵਿਚ ਕ੍ਰਿਕਟ ਨੂੰ ਅਲਵਿਦਾ ਕਹਿ ਕੇ, ਕੁਮੈਂਟਰੀ ਕਰਦਿਆਂ 2004 ਵਿਚ ਸਿਆਸੀ ਸਫ਼ਾਂ ‘ਚ ਪੈਰ ਧਰਿਆ, ਪਰ ਜੋ ਪ੍ਰਸਥਿਤੀਆਂ ਅੱਜ ਸਿੱਧੂ ਦੇ ਸਨਮੁੱਖ ਖੜੀਆਂ ਹਨ, ਉਹ ਕ੍ਰਿਕਟ ਦੇ ਮੈਦਾਨ ਵਿਚ ਵਿਰੋਧੀਆਂ ਦੀਆਂ ਤੂਫ਼ਾਨੀ ਗੇਂਦਾਂ ਤੋਂ ਕਿਤੇ ਔਖੀਆਂ ਹਨ। ਸਿੱਧੂ ਜਦੋਂ ਸਿਆਸਤ ਦੇ ਰਣ ‘ਚ ਕੁੱਦਿਆ ਸੀ ਤਾਂ ਪੰਜਾਬੀਆਂ ਅਤੇ ਖਾਸ ਤੌਰ ‘ਤੇ ਅੰਬਰਸਰੀਆਂ ਦੇ ਨੈਣਾਂ ‘ਚ ਇਹ ਉਮੀਦ ਜਗੀ ਸੀ ਕਿ ਸਿੱਧੂ ਠੀਕ ਉਸੇ ਤਰਾ ਪੰਜਾਬ ਦੀ ਦਸ਼ਾ ਬਦਲ ਦੇਂਣਗੇ ਜਿਵੇਂ ਉਹ ਅਪਣੀ ਬੱਲੇਬਾਜ਼ੀ ਨਾਲ ਭਾਰਤੀ ਪਾਰੀ ਦੀ ਬਦਲ ਦਿਆ ਕਰਦੇ ਸਨ। ਸਿੱਧੂ ਨੂੰ ਜਦੋਂ ਇਕ ਕੇਸ ਦੇ ਚਲਦਿਆਂ ਅਸਤੀਫਾ ਦੇਣਾ ਪਿਆ ਤਾਂ ਉਸ ਸਮੇਂ ਵੀ ਲੋਕਾਂ ਨੇ ਸਿੱਧੂ ‘ਤੇ ਭਰੋਸਾ ਕਾਇਮ ਰੱਖਿਆ ਤੇ ਮਝੈਲਾਂ ਨੇ 2009 ਵਿਚ ਸਿੱਧੂ ਨੂੰ ਅਮ੍ਰਿਤਸਰ ਸੀਟ ਤੋਂ ਮੁੜ ਚੁਣ ਦਿੱਤਾ। ਇਹੀ ਨਹੀਂ ਉਨ੍ਹਾਂ ਦੀ ਧਰਮ ਪਤਨੀ ਨੂੰ ਵੀ ਅਮ੍ਰਿਤਸਰ ਦੇ ਲੋਕਾਂ ਨੇ ਵਧਾਇਕ ਬਣਾਇਆ। ਪਰ ਇਸ ਤੋਂ ਬਾਅਦ ਸਿੱਧੂ ਨਾ ਤਾਂ ਆਪਣੇ ਚੋਣ ਖੇਤਰ ਨੂੰ ਸਮਾਂ ਦੇ ਸਕਿਆ ਤੇ ਨਾ ਹੀ ਪੰਜਾਬ ਦੀ ਸਰਗਰਮ ਸਿਆਸਤ ਨੂੰ। ਹੋਰ ਤਾਂ ਹੋਰ ਸਿੱਧੂ ਨੇ ਸੰਸਦ ਵਿਚ ਵੀ ਜਾਣ ‘ਚ ਦੱਬ ਕੇ ਕੰਜੂਸੀ ਵਰਤੀ। 2009 ਤੋਂ ਸਤੰਬਰ 2013 ਤੱਕ ਲੋਕ ਸਭਾ ਦੇ 14 ਸ਼ੈਸਨਾਂ ਦੀਆਂ 340 ਦਿਨਾਂ ਦੀਆਂ ਬੈਠਕਾਂ ਵਿਚ ਉਹ 249 ਦਿਨ ਗਾਇਬ ਰਿਹਾ। ਹਾਂ, ਟੈਲੀਵਿਜ਼ਨ ਸ਼ੋਅ ਹੋਂਣ ਜਾਂ ਸਟਾਰਾਂ ਦੀਆਂ ਪਾਰਟੀਆਂ ਸਿੱਧੂ ਦੀ ਹਾਜ਼ਰੀ ਉੱਥੇ ਨਿਰੰਤਰ ਬਣੀ ਰਹੀ। 2014 ਦੀਆਂ ਚੋਣਾਂ ਸਿਰ ‘ਤੇ ਆਈਆਂ ਤਾਂ ਸਿੱਧੂ ਨੂੰ ਅਮ੍ਰਿਤਸਰ ਦਾ ਚੇਤਾ ਆਇਆ ਕਿ ਕੋਈ ਉਡੀਕ ਰਿਹਾ ਹੈ। ਸਿੱਧੂ ਨੇ ਸਤੰਬਰ ਦੇ ਮੱਧ ਵਿਚ ਅਮ੍ਰਿਤਸਰ ਪਰਤਣ ਦਾ ਪ੍ਰੋਗਰਾਮ ਬਣਾਇਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਦੋਂ ਤੱਕ ‘ਕਾਲੀ ਕਿੱਲ ਠੋਕ ਚੁੱਕੇ ਸਨ। ਸਿੱਧੂ ਦੇ ਸਵਾਗਤ ‘ਚ ਜੋ ਪ੍ਰੋਗਰਾਮ ਰੱਖਿਆ ਗਿਆ, ਉਹ ਸਿੱਧੂ ਦੀਆਂ ਅੱਖਾਂ ਖੋਲ੍ਹ ਗਿਆ। ਖਾਲ੍ਹੀ ਪਈਆਂ ਕੁਰਸੀਆਂ ਨੇ ਸਿੱਧੂ ਦੇ ਕੰਨ ‘ਚ ਕਹਾਣੀ ਬਿਆਨ ਕਰ ਦਿੱਤੀ ਕਿ ‘ਕਾਲੀ ਹੁਣ ਵਿਰੋਧ ‘ਚ ਕੌਡੀ ਪਾਉਂਣ ਲਈ ਤਿਆਰ ਹਨ। ਸਿੱਧੂ, ਜਿਸ ਚੀਜ਼ ਲਈ ਮਸ਼ਹੂਰ ਸੀ, ਉਸ ਨੇ ਬਿਆਨਬਾਜ਼ੀ ਦਾ ਸਹਾਰਾ ਲਿਆ ਤੇ ਦੁਹੱਥੜ ਮਾਰ ਕੇ ਦੁਆਹੀ ਦਿੱਤੀ ਕਿ ਉਸ ਦੀ ਸਰਕਾਰ ਹੀ ਉਸ ਨੂੰ ਨੁੱਕਰੇ ਲਾ ਰਹੀ ਹੈ। ਏਨੀ ਗੱਲ ਕਹਿਣ ਦੀ ਦੇਰ ਕਿ ‘ਬਾਦਲਾਂ’ ਨੇ ਅਮ੍ਰਿਤਸਰ ਵਿਚ 2000 ਕਰੋੜ ਦੇ ਮਸਾਟਰ ਪਲਾਨ ਦਾ ਨੀਂਹ ਪੱਥਰ ਜਾ ਗੱਡਿਆ। ਫ਼ਰਕ ਹੋਰ ਵੱਧ ਗਏ। ਸੁਲ੍ਹਾ ਦੀ ਕੋਸ਼ਿਸ਼ ਹੋਈ ਤਾਂ ਸੁਖਬੀਰ ਬਾਦਲ ਨਾਂਹ ਵਿਚ ਸਿਰ ਮਾਰ ਗਏ। ਆਖਰੀ ਆਸ ਰਾਜਨਾਥ ਸਿੰਘ ਦੀ ਫੇਰੀ ਸੀ, ਪਰ ਇੱਥੇ ਵੀ ਕੋਈ ਦਾਲ ਨਾ ਗਲੀ। ਹੁਣ ਸਿੱਧੂ ਉਸ ਮੋੜ ‘ਤੇ ਖੜਿਆ ਹੈ, ਜਿੱਥੇ ਉਸ ਦੇ ਨਾਲ ਫਰਜ਼ ਨਿਭਾਉਂਦੀ ਉਸ ਦੀ ਪਤਨੀ ਤੋਂ ਇਲਾਵਾ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ। ਸਿਆਸੀ ਮਾਹਿਰ ਇਸ ਨੂੰ ਸਿੱਧੂ ਦੀ ਸਿਆਸੀ ਓਪਨਿੰਗ ਪਾਰੀ ਦਾ ਭੋਗ ਮੰਨ ਰਹੇ ਹਨ। ਲੋਕ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਅਮ੍ਰਿਤਸਰ ਸੀਟ ਤੋਂ ਸਿੱਧੂ ਦਾ ਪੱਤਾ ਕੱਟਿਆ ਜਾ ਚੁੱਕਾ ਹੈ ਤੇ ਅਕਾਲੀ ਦਲ ਂਿÂਸ ਸੀਟ ‘ਤੇ ਚੋਣ ਲੜਨ ਦੀ ਤਿਆਰੀ ਵੀ ਸ਼ੁਰੂ ਕਰ ਚੁੱਕਾ ਹੈ, ਅਮ੍ਰਿਤਸਰ ਨੂੰ 2000 ਕਰੋੜ ਦਾ ਮਾਸਟਰ ਪਲਾਨ ਦੇਣਾ ਚੋਣ ਮੁਹਿੰਮ ਦੇ ਆਗਾਜ਼ ਦਾ ਹਿੱਸਾ ਸੀ । ਵੈਸੇ, ਇਸ ਗੱਲ ਵਿਚ ਵਜ਼ਨ ਨਜ਼ਰ ਆਉਂਦਾ ਹੈ ਕਿਉਂਕਿ ਅੰਤਰ-ਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਸ਼ਹਿਰ ਅਮ੍ਰਿਤਸਰ ਨੂੰ ਕੌਂਣ ਆਪਣੇ ਝੰਡੇ ਥੱਲੇ ਕਰਨਾ ਨਾ ਚਾਹੇਗਾ। ਨਾਲੇ, ਹੁਣ ਸਿੱਧੂ ਨਾਲੋਂ ਅਕਾਲੀਆਂ ਦਾ ਧਾਗਾ ਟੁੱਟ ਚੁੱਕਾ ਹੈ, ਜੁੜ ਵੀ ਗਿਆ ਗੰਢ ਜ਼ਰੂਰ ਰਹੇਗੀ। ਸੁਖਬੀਰ ਬਾਦਲ ਤੇ ਮਜੀਠੀਆ ਤਾਂ ਬਹੁਤ ਸਖਤ ਬੋਲ ਦਾਗ ਚੁੱਕੇ ਹਨ। ਸਿੱਧੂ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਉਹ ਆਪਣੇ ਆਪਣੇ ਹਲਕੇ ਦੇ ਵੋਟਰਾਂ ਦਾ ਯਕੀਨ ਗਵਾ ਚੁੱਕਿਐ। ਦੂਜਾ, ਹੁਣ ਸਿੱਧੂ ਜਿੱਥੋਂ ਮਰਜ਼ੀ ਚੋਣ ਲੜ ਲਵੇ ‘ਕਾਲੀ ਉਸ ਨੂੰ ਠਿੱਬੀ ਜ਼ਰੂਰ ਲਾਉਂਣਗੇ। ਸੀਨੀਅਰ ਬਾਦਲ ਵੀ ਸਾਰੀ ਸੁੱਟ ਜੂਨੀਅਰ ਬਾਦਲ ‘ਤੇ ਸੁੱਟ ਕੇ ਖੁਦ ਨੂੰ ਅਸੱਮਰਥ ਸਿੱਧ ਕਰ ਚੁੱਕੇ ਹਨ। ਭਾਜਪਾ ਵੀ ਸਿੱਧੂ ਬਦਲੇ ਗਠਜੋੜ-ਧਰਮ ਨੂੰ ਦਾਅ ‘ਤੇ ਲਾਉਂਣ ਦੀ ਭੁੱਲ ਕਰਨ ਦੇ ਮੂਡ ਵਿਚ ਨਹੀਂ ਹੈ। ਪੰਜਾਬ ਇੰਚਾਰਜ਼ ਸ਼ਾਂਤਾ ਕੁਮਾਰ ਦਾ ਅਕਾਲੀ ਦਲ ਦੇ ਹੱਕ ‘ਚ ਬਿਆਨ ਦੇਂਣਾ ਇਸ ਗੱਲ ‘ਤੇ ਮੋਹਰ ਹੈ ਕਿ ਸਿੱਧੂ ਲਈ ਰਸਤਾ ਕੰਡਿਆਂ ਨਾਲ ਭਰਪੂਰ ਹੈ। ਉਧਰ ਪੀ ਪੀ ਪੀ ਤੇ ਕਾਂਗਰਸ ਸਿੱਧੂ ਦੀ ਆਪਣੇ ਪਾਲੇ ‘ਚ ਆਉਂਣ ਲਈ ਘਿਉ ਦੇ ਦੀਵੇ ਬਾਲ ਰਹੀਆਂ ਹਨ। ਪਰ ਸਿੱਧੂ ਲਈ ਫੈਸਲਾ ਲੈਣਾ ਆਖਰੀ ਗੇਂਦ ‘ਤੇ ਸੱਤ ਰਨ ਬਨਾਉਂਣ ਦੇ ਬਰੋਬਰ ਹੋਵੇਗਾ।
mintu_gurusariaਮਿੰਟੂ ਗੁਰੂਸਰੀਆ
ਪਿੰਡ ਤੇ ਡਾਕ. ਗੁਰੂਸਰ ਯੋਧਾ, ਤਹਿ. ਮਲੋਟ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307

ਡਿਕਸੀ ਗੁਰਦੁਆਰਾ ਸਾਹਿਬ 'ਚ ਸਿਕੰਦਰ ਸਿੰਘ ਮਲੂਕਾ ਦਾ ਸਵਾਗਤ

www.sabblok.blogspot.com


ਟੋਰਾਂਟੋ, 26 ਸਤੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੌਰੇ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਮਿਸੀਸਾਗਾ ਵਿਖੇ ਡਿਕਸੀ ਰੋਡ 'ਤੇ ਸਥਿਤ ਉਂਟਾਰੀਓ ਖਾਲਸਾ ਦਰਬਾਰ ਗੁਰਦੁਅਰਾ ਸਾਹਿਬ 'ਚ ਪੁੱਜੇ, ਜਿੱਥੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਜੀਤ ਸਿੰਘ ਭੁੱਲਰ, ਉਪ ਪ੍ਰਧਾਨ ਕੁਲਦੀਪ ਸਿੰਘ ਲੱਛੜ, ਜਨਰਲ ਸਕੱਤਰ ਹਰਬੰਸ ਸਿੰਘ ਜੰਡਾਲੀ ਅਤੇ ਹੋਰ ਸੇਵਾਦਾਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਸ: ਮਲੂਕਾ ਨੇ ਸੰਗਤ ਨੂੰ ਸੰਬੋਧਨ ਕੀਤਾ, ਜਿਸ ਉਪਰੰਤ ਪ੍ਰਬੰਧਕਾਂ ਅਤੇ ਹੈਡ ਗ੍ਰੰਥੀ ਭਾਈ ਭਲਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਿਰੀ ਸਾਹਿਬ ਭੇਟ ਕੀਤੇ ਗਏ | ਸ: ਜੰਡਾਲੀ ਨੇ ਦੱਸਿਆ ਕਿ ਸ: ਮਲੂਕਾ ਗੁਰਦੁਆਰਾ ਸਾਹਿਬ ਵਿਚ ਲਗਭਗ ਇਕ ਘੰਟਾ ਰਹੇ, ਜਿਸ ਦੌਰਾਨ ਉਨ੍ਹਾਂ ਨੂੰ ਕੈਨੇਡਾ ਦੇ ਸਿੱਖਾਂ ਦੇ ਮਸਲਿਆਂ ਤੋਂ ਜਾਣੂ ਕਰਵਾਇਆ ਗਿਆ |

ਪਿਸਤੌਲ ਦੀ ਨੋਕ ‘ਤੇ 3 ਲੁਟੇਰਿਆਂ ਘਰ ‘ਚੋਂ 8 ਲੱਖ ਦਾ ਸਾਮਾਨ ਲੁੱਟਿਆ

www.sabblok.blogspot.co
ਪਿਸਤੌਲ ਦੀ ਨੋਕ 'ਤੇ 3 ਲੁਟੇਰਿਆਂ ਘਰ 'ਚੋਂ 8 ਲੱਖ ਦਾ ਸਾਮਾਨ ਲੁੱਟਿਆ
ਟਾਂਡਾ(ਜੌੜਾ, ਪੱਪੂ, ਗੁਪਤਾ, ਸ਼ਰਮਾ, ਸਮੀਰ)¸ਅੱਜ ਤੜਕਸਾਰ ਕਰੀਬ 3 ਵਜੇ ਖੁੱਡਾ ਪਿੰਡ ‘ਚ ਇਕ ਆਰ. ਐੱਮ. ਪੀ. ਡਾਕਟਰ ਦੇ ਘਰ 3 ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਨਕਦੀ, ਸੋਨੇ ਦੇ ਗਹਿਣੇ, ਮੋਬਾਈਲ ਫੋਨ ਅਤੇ ਗੁੱਟ-ਘੜੀਆਂ ਲੁੱਟ ਕੇ ਲੈ ਜਾਣ ਦਾ ਸਮਾਚਾਰ ਹੈ।  ਮੌਕੇ ‘ਤੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਡਾ. ਮੋਹਨ ਸਿੰਘ ਪੁੱਤਰ ਭੀਮ ਸੈਨ ਜੋ ਪਿੰਡ ਖੁੱਡਾ ‘ਚ ਇਕ ਨਿੱਜੀ ਕਲੀਨਿਕ ਚਲਾ ਰਿਹਾ ਹੈ, ਦੇ ਘਰ ਤੜਕਸਾਰ 3 ਵਜੇ ਤਿੰਨ ਨੌਜਵਾਨ ਆਏ ਜਿਨ੍ਹਾਂ ਦੀ ਉਮਰ 28 ਤੋਂ 30 ਸਾਲ ਦੱਸੀ ਜਾਂਦੀ ਹੈ, ਘਰ ਅੰਦਰ ਦਾਖ਼ਲ ਹੋ ਗਏ।  ਡਾ. ਮੋਹਨ ਸਿੰਘ ਨੇ ਦੱਸਿਆ ਕਿ ਅਣਪਛਾਤੇ 3 ਵਿਅਕਤੀਆਂ ‘ਚੋਂ ਇਕ ਨੇ ਉਨ੍ਹਾਂ ਦੇ ਕੰਨ ‘ਤੇ ਪਿਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਅਲਮਾਰੀ ਦੀਆਂ ਚਾਬੀਆਂ ਦੀ ਮੰਗ ਕੀਤੀ ਜਿਥੇ ਉਨ੍ਹਾਂ ਨੂੰ ਚਾਬੀਆਂ ਦੇ ਦਿੱਤੀਆਂ ਗਈਆਂ। ਉਕਤ ਲੁਟੇਰੇ 3 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਇਕ ਲੱਖ ਰੁਪਏ ਨਕਦ ਅਤੇ 10 ਦੇ ਨੋਟਾਂ ਦੀਆਂ ਪਰਚੀਆਂ, 4 ਘੜੀਆਂ ਅਤੇ 3 ਮੋਬਾਈਲ ਫੋਨ ਲੈ ਗਏ। ਉਨ੍ਹਾਂ ਦੱਸਿਆ ਕਿ ਲੁਟੇਰੇ 3 ਵਜੇ ਤੋਂ ਲੈ ਕੇ 3.45 ਤੱਕ ਪੌਣਾ ਘੰਟਾ ਇਹ ਕਾਰਵਾਈ ਕਰਦੇ ਰਹੇ। ਉਸ ਤੋਂ ਬਾਅਦ ਉਹ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੂੰ ਦੱਸਿਆ ਜਿਥੇ ਟਾਂਡਾ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਡੀ. ਐੱਸ. ਪੀ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਐੱਸ. ਐੱਚ. ਓ. ਸਤਿੰਦਰ ਕੁਮਾਰ ਚੱਢਾ ਨੇ ਫੋਰਸ ਨੂੰ ਘਟਨਾ ਸਥਾਨ ‘ਤੇ ਲੈ ਕੇ ਜਾਣ ਤੋਂ ਬਾਅਦ ਵੱਖ-ਵੱਖ ਟੀ-ਪੁਆਇੰਟਾਂ ‘ਤੇ ਨਾਕਾਬੰਦੀ ਕਰਵਾ ਦਿੱਤੀ ਗਈ।

ਚੀਨ ਦੇ ਡਾਕਟਰਾਂ ਨੇ ਮਰੀਜ ਦੇ ਮੱਥੇ 'ਤੇ ਉੱਗਾ ਦਿੱਤਾ ਨੱਕ

www.sabblok.blogspot.com
ਬੀਜਿੰਗ, 26 ਸਤੰਬਰ (ਏਜੰਸੀ) - ਚੀਨ 'ਚ ਡਾਕਟਰਾਂ ਨੇ ਇੱਕ ਵਿਅਕਤੀ ਦੇ ਮੱਥੇ 'ਤੇ ਨੱਕ ਉਗਾਇਆ ਹੈ। ਇਸ ਵਿਅਕਤੀ ਦਾ ਨਾਂ ਜਾਓਲਿਅਨ ਹੈ ਤੇ ਉਸ ਦੀ ਨੱਕ 'ਚ ਗੰਭੀਰ ਸੱਟ ਲੱਗ ਗਈ ਸੀ, ਜਿਸ ਦੇ ਬਾਅਦ ਉਸ 'ਚ ਇਨੰਫੈਂਕਸ਼ਨ ਫੈਲ ਗਈ। ਦਰਅਸਲ, 22 ਸਾਲ ਦੇ ਜਾਓਲਿਅਨ ਦਾ ਅਗਸਤ 2012 'ਚ ਐਕਸੀਡੈਂਟ ਹੋ ਗਿਆ ਸੀ। ਨੱਕ 'ਚ ਲੱਗੀ ਗੰਭੀਰ ਸੱਟ ਦੇ ਬਾਵਜੂਦ ਉਂਨਾਂ ਨੇ ਇਲਾਜ ਨਹੀਂ ਕਰਵਾਇਆ, ਜਿਸ ਕਰਕੇ ਇੰਨਫੈਕਸ਼ਨ ਫੈਲ ਗਈ। ਬਾਅਦ 'ਚ ਡਾਕਟਰ ਉਸ ਦੀ ਨੱਕ ਠੀਕ ਨਹੀਂ ਕਰ ਸਕੇ। ਇਹੀ ਨਹੀਂ ਇਨੰਫੈਕਸ਼ਨ ਵੱਧਦੀ ਚਲੀ ਗਈ ਤੇ ਨੱਕ ਕੱਟਣ ਦੀ ਨੌਬਤ ਆ ਗਈ। ਫੇਰ ਡਾਕਟਰਾਂ ਨੇ ਸਟੈਮ ਸੈੱਲ ਤਕਨੀਕ ਨਾਲ ਨਵੀਂ ਨੱਕ ਵਿਕਸਿਤ ਕਰਨ ਦੀ ਸੋਚੀ ਤੇ ਇਸ ਦੇ ਲਈ ਉਨ੍ਹਾਂ ਨੇ ਜਾਓਲਿਅਨ ਦਾ ਮੱਥਾ ਚੁਣਿਆ। ਡਾਕਟਰਾਂ ਨੇ ਸਕਿਨ ਟਿਸ਼ੂ ਨੂੰ ਜਾਓਲਿਅਨ ਦੇ ਮੱਥੇ 'ਤੇ ਪਲਾਂਟ ਕਰ ਦਿੱਤਾ। ਇਸ ਨੂੰ ਡਾਕਟਰਾਂ ਨੇ ਨੱਕ ਦੇ ਰੂਪ 'ਚ ਕੱਟਿਆ ਤੇ ਇਸ 'ਚ ਕਾਰਟੀਲੇਜ (ਪੋਲੀ ਹੱਡੀ) ਲਗਾ ਦਿੱਤੀ। ਇਹ ਹੱਡੀ ਜਾਓਲਿਅਨ ਦੀ ਪਸਲੀ 'ਚੋਂ ਕੱਢੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਨਵਾਂ ਨੱਕ ਚੰਗੀ ਤਰ੍ਹਾਂ ਵਿਕਸਿਤ ਹੋ ਚੁੱਕਾ ਹੈ ਤੇ ਛੇਤੀ ਇਸ ਨੂੰ ਟਰਾਂਸਪਲਾਂਟ ਕਰਨ ਲਈ ਸਰਜਰੀ ਕੀਤੀ ਜਾਵੇਗੀ। ਯਾਨੀ ਕਿ ਹੁਣ ਡਾਕਟਰ ਜਾਓਲਿਅਨ ਦੀ ਇਨੰਫੈਕਟਡ ਨੱਕ ਨੂੰ ਹਟਾ ਕੇ ਉਸ ਦੀ ਜਗ੍ਹਾ ਇਸ ਨਵੀਂ ਨੱਕ ਨੂੰ ਲਗਾ ਦੇਣਗੇ।

ਜ਼ੀਰੋ ਫ਼ੀਸਦੀ ਵਿਆਜ ਸਕੀਮਾਂ 'ਤੇ ਰੋਕ

www.sabblok.blogspot.com
zero,percent,scheme
ਜ਼ੀਰੋ ਫ਼ੀਸਦੀ ਵਿਆਜ ਸਕੀਮਾਂ 'ਤੇ ਰੋਕ
 ਨਵੀਂ ਦਿੱਲੀ : ਯੈਡਿਟ ਕਾਰਡ ਜ਼ਰੀਏ ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ, ਕੰਪਿਊਟਰ, ਮੋਬਾਈਲ ਖਰੀਦਣ ਉੱਤੇ ਕੰਪਨੀਆਂ ਵੱਲੋਂ ਚਲਾਈਆਂ ਜਾ ਰਹੀਆਂ 'ਜ਼ੀਰੋ ਫ਼ੀਸਦੀ ਵਿਆਜ' ਸਕੀਮਾਂ 'ਤੇ ਰਿਜ਼ਰਵ ਬੈਂਕ (ਆਰਬੀਆਈ) ਨੇ ਰੋਕ ਲਗਾ ਦਿੱਤੀ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਅਜਿਹੀਆਂ ਸਕੀਮਾਂ ਦੀ ਆੜ 'ਚ ਗਾਹਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਕਿਉਂਕਿ ਪ੍ਰੋਸੈਸਿੰਗ ਫੀਸ ਸਣੇ ਕੁਝ ਹੋਰ ਫੀਸ ਤਾਂ ਪਹਿਲਾਂ ਹੀ ਵਸੂਲ ਲਈ ਜਾਂਦੀ ਹੈ। ਇਸ ਦੇ ਨਾਲ ਹੀ ਡੈਬਿਟ ਕਾਰਡ ਨਾਲ ਵੱਡੀ ਖ਼ਰੀਦਦਾਰੀ ਕਰਨ 'ਤੇ ਦੁਕਾਨਦਾਰਾਂ ਵੱਲੋਂ ਡੇਢ-ਦੋ ਫ਼ੀਸਦੀ ਵਾਧੂ ਫੀਸ ਵਸੂਲਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ;ਬੁੱਧਵਾਰ ਨੂੰ ਰਿਜ਼ਰਵ ਬੈਂਕ ਨੇ ਇਸ ਬਾਰੇ ਵਿਸਥਾਰ ਨਾਲ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਬੈਂਕਾਂ ਨੂੰ ਇਸ ਦੀ ਪਾਲਨਾ ਦਾ ਹੁਕਮ ਦੇ ਦਿੱਤਾ ਹੈ। ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਯੈਡਿਟ ਕਾਰਡ ਜ਼ਰੀਏ ਖ਼ਰੀਦ 'ਤੇ ਵਿਆਜ ਨਾ ਲੈਣ ਦੀਆਂ ਕੰਪਨੀਆਂ ਦੀਆਂ ਸਕੀਮਾਂ ਨੂੰ ਬੰਦ ਕਰਨ। ਇਨ੍ਹਾਂ ਸਕੀਮਾਂ ਤਹਿਤ ਵੇਚੇ ਗਏ ਉਤਪਾਦ ਦੀ ਰਕਮ ਨੂੰ ਬਰਾਬਰ ਮਹੀਨਾਵਾਰ ਕਿਸ਼ਤ (ਛੇ ਮਹੀਨੇ, 9 ਮਹੀਨੇ ਜਾਂ ਇਕ ਸਾਲ) 'ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਕੰਪਨੀਆਂ ਦਾ ਦਾਅਵਾ ਹੁੰਦਾ ਹੈ ਕਿ ਉਹ ਇਸ ਉੱਤੇ ਕੋਈ ਵਿਆਜ ਨਹੀਂ ਲੈ ਰਹੀਆਂ ਹਨ। ਪਰ ਆਰਬੀਆਈ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਪਾਰਦਰਸ਼ੀ ਨਹੀਂ ਹੈ। ਇਸਦੀ ਆੜ 'ਚ ਕਈ ਵਾਰ ਗਾਹਕਾਂ ਨੂੰ ਚੂਨਾ ਲਗਾ ਦਿੱਤਾ ਜਾਂਦਾ ਹੈ। ਮਸਲਨ, ਪ੍ਰੋਸੈਸਿੰਗ ਫੀਸ ਲਈ ਜਾਂਦੀ ਹੈ।;ਇਸੇ ਤਰ੍ਹਾਂ ਕੇਂਦਰੀ ਬੈਂਕ ਨੇ ਡੈਬਿਟ ਕਾਰਡ ਨਾਲ ਭੁਗਤਾਨ 'ਤੇ ਵਾਧੂ ਫੀਸ ਵਸੂਲਣ ਵਾਲੇ ਦੁਕਾਨਦਾਰਾਂ ਨਾਲ ਵੀ ਸਖ਼ਤੀ ਵਰਤਣ ਦਾ ਹੁਕਮ ਬੈਂਕਾਂ ਨੂੰ ਦਿੱਤਾ ਹੈ। ਬੈਂਕਾਂ ਨੂੰ ਕਿਹਾ ਗਿਆ ਹੈ ਕਿ ਜਿਨ੍ਹਾਂ ਦੁਕਾਨਾਂ 'ਚ ਅਜਿਹਾ ਕੀਤਾ ਜਾਂਦਾ ਹੈ ਉਹ ਉਨ੍ਹਾਂ ਨਾਲ ਕਾਰੋਬਾਰੀ ਸੰਪਰਕ ਨਾ ਰੱਖਣ। ਇਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਕਈ ਵਾਰ ਉਤਪਾਦ ਦੇ ਵੱਧ ਤੋਂ ਵੱਧ ਵਿਕਰੀ ਮੁੱਲ (ਐਮਆਰਪੀ) ਤੋਂ ਵੱਧ ਕੀਮਤ ਚੁਕਾਉਣੀ ਪੈਂਦੀ ਹੈ। ਦੁਕਾਨਾਂ 'ਚ ਵੱਡੇ ਇਲੈਕਟ੫ਾਨਿਕ ਉਤਪਾਦ ਦੀ ਖ਼ਰੀਦ 'ਤੇ ਗਾਹਕਾਂ ਕੋਲੋਂ ਡੇਢ-ਦੋ ਫ਼ੀਸਦੀ ਵੱਧ ਰਾਸ਼ੀ ਲੈ ਲਈ ਜਾਂਦੀ ਹੈ। ਇਨ੍ਹਾਂ ਦੀ ਦਲੀਲ ਹੁੰਦੀ ਹੈ ਕਿ ਇਹ ਰਕਮ ਉਨ੍ਹਾਂ ਤੋਂ ਬੈਂਕ ਵਸੂਲਦਾ ਹੈ। ਹੁਣ ਆਰਬੀਆਈ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਬੈਂਕ ਅਜਿਹੀ ਕੋਈ ਫੀਸ ਨਹੀਂ ਵਸੂਲਦੇ।

ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਗਾਇਕ ਅਤੇ ਕਾਂਗਰਸੀ ਵਿਧਾਇਕ ਮੁਹੱਮਦ ਸੱਦੀਕ ਦਾ ਜਗਰਾਉਂ ਪਹੁੰਚਣ ਤੇ ਸਨਮਾਨਿਤ

www.sabblok.blogspot.com



ਜਗਰਾਉਂ 26 ਸਤੰਬਰ, ( ਹਰਵਿੰਦਰ ਸੱਗੂ )¸ਪ੍ਰਸਿੱਧ ਪੰਜਾਬੀ ਲੋਕ ਗਾਇਕ ਤੋਂ ਵਿਧਾਇਕ ਬਣੇ ਮੁਹੱਮਦ ਸੱਦੀਕ ਦਾ ਜਗਰਾਉਂ ਪਹੁੰਚਣ ਤੇ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਉਨਾ ਦੇ ਇਸ ਆਗਮਨ ਮੌਕੇ ਇਸ ਸਨਮਾਨ ਸਮਾਰੋਹ ਦੇ ਸਰਪ੍ਰਸਤ ਪ੍ਰਸ਼ੋਤਮ ਲਾਲ ਖਲੀਫਾ ਸਾਬਕਾ ਡਾਇਰੈਕਟਰ ਖਾਦੀ ਬੋਰਡ, ਗੁਰਮੇਲ ਸਿੰਘ ਜਨਰਲ ਸਕੱਤਰ ਕਾਂਗਰਸ ਦਿਹਾਤੀ ਅਤੇ ਸਾਜਨ ਮਲਹੋਤਰਾ ਡੈਲੀਗੇਟ ਪੰਜਾਬ ਯੂਥ ਕਾਂਗਰਸ ਦੀ ਆਗਵਾਈ ਵਿੱਚ ਕੀਤਾ ਗਿਆ । ਮੌਜੂਦ ਆਗੂਆਂ ਨੇ ਮੁਹੰਮਦ ਸੱਦੀਕ ਨੂੰ ਦੁਸ਼ਾਲਾ ਪਾ ਕੇ ਸਨਮਾਨ ਕੀਤਾ ਅਤੇ ਸਮਾਰੋਹ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਕਿਹਾ ਕਿ ਮੁਹੰਮਦ ਸੱਦੀਕ ਦੀ ਪਿਛਲੇ 25 ਸਾਲ ਤੋਂ ਲਗਾਤਾਰ ਕਾਂਗਰਸ ਪਾਰਟੀ ਵਿੱਚ ਕੀਤੀ ਗਈ ਸੇਵਾ ਨੂੰ ਦੇਖਦਿਆਂ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੇ ਮੁਹੰਮਦ ਸੱਦੀਕ ਨੂੰ 2012 ਵਿਧਾਨ ਸਭਾ ਚੋਣਾਂ ਵਿੱਚ ਭਦੌੜ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ । ਲੋਕਾਂ ਦੇ ਪਿਆਰ ਸਦਕਾ ਇਹ ਪਹਿਲੀ ਵਾਰ ਮੁਮਕਿਨ ਹੋ ਸੱਕਿਆ ਕੀ ਸੂਬੇ 'ਚੋਂ ਕਿਸੇ ਗਾਇਕ ਨੂੰ ਵਿਧਾਇਕ ਬਣਨ ਦਾ ਮੌਕਾ ਮਿਲਿਆ ਹੋਵੇ । ਉਨ੍ਹਾਂ ਕਿਹਾ ਕਿ ਮੁਹੰਮਦ ਸੱਦੀਕ ਨੇ ਮਰਹੂਮ ਮੁੱਖ ਮੰਤਰੀ ਸ.ਬੇਅੰਤ ਸਿੰਘ ਦੇ ਨਾਲ ਅੱਤਵਾਦ ਦੇ ਦਿਨਾਂ ਦੌਰਾਨ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਕੰਮ ਕੀਤਾ ਅਤੇ ਅੱਜ ਲੋਕਾਂ ਵੱਲੋਂ ਉਨਾਂ ਦੀਆਂ ਬੇਦਾਗ ਅਤੇ ਅਣਥੱਕ ਸੇਵਾਵਾਂ ਸਦਕਾ ਹੀ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਨਿਯੁਕਤ ਹੋਏ ਤੇ ਮੌਜੂਦਾ ਸਮੇਂ 'ਚ ਹਲਕਾ ਭਦੌੜ ਦੇ ਲੋਕਾਂ ਦੀ ਸੇਵਾ 'ਚ ਹਾਜਰ ਹਨ । ਵਿਧਾਇਕ ਮੁਹੰਮਦ ਸੱਦੀਕ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਬੀਬੀ ਸੁਖਜੀਤ ਕੌਰ ਦਾ ਵੀ ਜਗਰਾਉਂ ਕਾਂਗਰਸੀ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮੀਤ ਨਿਝਾਵਨ, ਮੋਹਿਤ ਸੇਤੀਆ, ਸ਼ਕਤੀ ਮਲਹੋਤਰਾ, ਬਲਵਿੰਦਰ ਸਿੰਘ ਟੋਨਾ, ਕੁਲਵਿੰਦਰ ਸਿੰਘ ਸੋਨੂੰ, ਟੀਨੂੰ ਮਲਹੋਤਰਾ, ਸੁਮੀਤ ਖੰਨਾ, ਰੀਸ਼ੂ ਮਲਹੋਤਰਾ ਅਤੇ ਸਾਹਿਲ ਮਲਹੋਤਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਹੋਏ ।

ਲੁਧਿਆਣਾ ਜਿਲੇ ਦੀ ਇੱਕ ਮੁਕੰਮਲ ਪੰਚਾਇਤ ਅਤੇ 34 ਪੰਚਾਂ ਦੀ ਉਪ ਚੋਣ 20 ਅਕਤੂਬਰ ਨੂੰ ਹੋਵੇਗੀ :- ਜਿਲਾ ਚੋਣਕਾਰ ਅਫਸਰ

www.sabblok.blogspot.com

ਜਗਰਾਓਂ, 26 ਸਤੰਬਰ ( ਹਰਵਿੰਦਰ ਸੱਗੂ )¸ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣਕਾਰ ਅਫਸਰ ਲੁਧਿਆਣਾ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਜਿਲੇ ਦੇ ਜਿਹੜੇ ਬਲਾਕਾਂ ਵਿੱਚ 3 ਜੁਲਾਈ, 2013 ਨੂੰ ਹੋਈਆ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਿਸੇ ਕਾਰਨ ਕੁੱਝ ਪਿੰਡਾਂ ਵਿੱਚ ਪੰਚਾਇਤ ਅਤੇ ਪੰਚਾਂ ਦੀਆ ਚੋਣਾਂ ਨਹੀ ਹੋ ਸਕੀਆ, ਉੱਥੇ ਉਪ ਚੋਣਾਂ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਐਡਵਾਂਸ ਨੋਟੀਫੀਕੇਸ਼ਨ ਦੀ ਕਾਪੀ ਭੇਜ ਕੇ ਅਗੇਤਾ ਪ੍ਰੋਗਰਾਮ ਜ਼ਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਇਹਨਾਂ ਉਪ ਚੋਣਾਂ ਲਈ 3 ਅਕਤੂਬਰ ਤੋਂ 7 ਅਕਤੂਬਰ, 2013 ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰ ਸਕਣਗੇ, 8 ਅਕਤੂਬਰ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ, 10 ਅਕਤੂਬਰ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਕਾਗਜ਼ ਵਾਪਸ ਲੈ ਸਕਣਗੇ, 20 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪਵਾਈਆ ਜਾਣਗੀਆ ਅਤੇ 22 ਅਕਤੂਬਰ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਵੋਟਾਂ ਦੀ ਗਿਣਤੀ ਸਬੰਧਤ ਪੋਲਿੰਗ ਸਟੇਸ਼ਨ ਤੇ ਹੀ ਹੋਵੇਗੀ। ਉਹਨਾਂ ਦੱਸਿਆ ਕਿ 5 ਅਕਤੂਬਰ ਨੂੰ ਸ਼ਨੀਵਾਰ ਵਾਲੇ ਦਿਨ ਛੁੱਟੀ ਨਹੀ ਹੋਵੇਗੀ ਅਤੇ ਉਮੀਦਵਾਰ ਇਸ ਦਿਨ ਆਪਣੇ ਨਾਮਜ਼ਦਗੀ ਦੇ ਪੇਪਰ ਸਬੰਧਤ ਰਿਟਰਨਿੰਗ ਅਫਸਰ ਅਤੇ ਸਹਇਕ ਰਿਟਰਨਿੰਗ ਅਫਸਰ ਕੋਲ ਦਾਖਲ ਕਰ ਸਕਣਗੇ। ਜਿਲਾ ਚੋਣਕਾਰ ਅਫਸਰ ਨੇ ਦੱਸਿਆ ਕਿ ਇਹਨਾਂ ਉਪ ਚੋਣਾਂ ਦੌਰਾਨ ਬਲਾਕ ਡੇਹਲੋ ਦੇ ਪਿੰਡ ਦੁਧਾਲ ਦੇ ਵਾਰਡ ਨੰ: 4 ਦੇ ਪੰਚ, ਖੰਨਾ ਬਲਾਕ ਦੇ ਪਿੰਡ ਅਸਗਰੀਪੁਰ ਦੇ ਵਾਰਡ ਨੰ: 2,3,4,5, ਪਿੰਡ ਬੂਥਗੜ੍ਹ ਦੇ ਵਾਰਡ ਨੰ: 1, ਪਿੰਡ ਬੋਹਾਪੁਰ ਦੇ ਵਾਰਡ ਨੰ: 1 ਤੇ 3, ਪਿੰਡ ਹੋਲ ਦੇ ਵਾਰਡ ਨੰ: 4 ਤੇ 5, ਪਿੰਡ ਖਟੜਾ ਦੇ ਵਾਰਡ ਨੰ: 3, ਪਿੰਡ ਪੰਜਰੁੱਖਾ ਦੇ ਵਾਰਡ ਨੰ: 2, ਬਲਾਕ ਲੁਧਿਆਣਾ-1 ਦੇ ਪਿੰਡ ਭੋਲੇਵਾਲ ਜਦੀਦ ਦੇ ਵਾਰਡ ਨੰ: 3, ਪਿੰਡ ਛੋਲੇ ਦੇ ਵਾਰਡ ਨੰ: 1, ਪਿੰਡ ਜਨਤਾ ਇਨਕਲੇਵ ਦੇ ਵਾਰਡ ਨੰ: 1 ਤੇ 4, ਪਿੰਡ ਮੰਝ ਫੱਗੂਵਾਲ ਦੇ ਵਾਰਡ ਨੰ:3, ਪਿੰਡ ਨਵਾ ਖਹਿਰਾ ਬੇਟ ਦੇ ਵਾਰਡ ਨੰ: 2, ਬਲਾਕ ਲੁਧਿਆਣਾ-2 ਦੇ ਪਿੰਡ ਚੌਤਾ ਦੇ ਵਾਰਡ ਨੰ: 6, ਪਿੰਡ ਨੂਰਵਾਲਾ ਇਨਕਲੇਵ ਦੇ ਵਾਰਡ ਨੰ: 3, ਪਿੰਡ ਕਰੋੜ ਦੇ ਵਾਰਡ ਨੰ: 2, ਬਲਾਕ ਸਮਰਾਲਾ ਦੇ ਪਿੰਡ ਸ਼ਾਮਗੜ੍ਹ ਦੀ ਮੁਕੰਮਲ ਪੰਚਾਇਤ, ਬਲਾਕ ਸਿੱਧਵਾ ਬੇਟ ਦੇ ਪਿੰਡ ਖੁਦਾਈ ਚੱਕ ਦੇ ਵਾਰਡ ਨੰ: 4 ਤੇ 5, ਪਿੰਡ ਗੋਰਸੀਆ ਖਾਨ ਦੇ ਵਾਰਡ ਨੰ: 3, ਪਿੰਡ ਕੋਟ ਉਮਰਾ ਦੇ ਵਾਰਡ ਨੰ: 3, ਪਿੰਡ ਆਲੀਵਾਲ ਦੇ ਵਾਰਡ ਨੰ: 5, ਪਿੰਡ ਤਲਵੰਡੀ ਨੌਅਬਾਦ ਦੇ ਵਾਰਡ ਨੰ: 1,4,5, ਪਿੰਡ ਮਾਣੀਏਵਾਲ ਦੇ ਵਾਰਡ ਨੰ: 4, ਪਿੰਡ ਅੱਕੂਵਾਲ ਦੇ ਵਾਰਡ ਨੰ: 3, ਪਿੰਡ ਖੁਰਸੈਦੇ ਵਾਰਡ ਨੰ: 3, ਪਿੰਡ ਗੱਗ ਕਲਾਂ ਵਾਰਡ ਨੰ: 3 ਅਤੇ ਪਿੰਡ ਹੁਜ਼ਰਾ ਦੇ ਵਾਰਡ ਨੰ: 3 ਦੇ ਪੰਚਾਂ ਦੀ ਚੋਣ ਹੋਵੇਗੀ।

ਕਿਸਾਨਾਂ ਦਾ ਉਜਾੜਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸੇਖੋਂ -----30 ਸਤੰਬਰ ਨੂੰ ਸੂਬੇ ਭਰ 'ਚ ਡੀ. ਸੀ. ਦਫਤਰਾਂ ਦਾ ਹੋਵੇਗਾ ਘੇਰਾਓ

www.sabblok.blogspot.com

ਜਗਰਾਓਂ, 26 ਸਤੰਬਰ ( ਹਰਵਿੰਦਰ ਸੱਗੂ )¸ਦਰਿਆਵਾਂ ਲਾਗੇ ਮਿਹਨਤ ਨਾਲ ਆਬਾਦ ਕੀਤੀਆਂ ਗਈਆਂ ਜ਼ਮੀਨਾਂ ਤੋਂ ਕਿਸਾਨਾਂ ਨੂੰ ਵਾਂਝੇ ਕਰਨ ਦੇ ਯਤਨਾ ਦੇ ਵਿਰੋਧ ਵਿਚ ਪੰਜਾਬ ਕਿਸਾਨ ਸਭਾ ਅਤੇ ਆਬਾਦਕਾਰ ਸੰਘਰਸ਼ ਕਮੇਟੀ ਵਲੋਂ ਸਿੱਧਵਾਂਬੇਟ ਤਹਿਸੀਲਦਾਰ ਦਫਤਰ ਦੇ ਸਾਹਮਣੇ 5 ਸਤੰਬਰ ਤੋਂ ਲਗਾਤਾਰ ਰੋਸ ਧਰਨੇ ਅਤੇ ਭੁੱਖ ਹੜਤਾਲ ( ਰੋਜ਼ਾਨਾ ਪੰਜ ਵਿਅਕਤੀ 24 ਘੰਟੇ ਲਈ ਭੁੱਖ ਹੜਤਾਲ 'ਤੇ ਬੈਠਦੇ ਹਨ ) ਅੱਜ 22ਵੇਂ ਦਿਨ ਵਿਚ ਸ਼ਾਮਲ ਹੋ ਗਈ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸੇਖੋਂ ਜਨਰਲ ਸਕੱਤਰ ਪੰਜਾਬ ਕਿਸਾਨ ਸਭਾ ਨੇ ਕਿਹਾ ਕਿ ਭਾਵੇਂ ਇਹ ਰੋਸ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਨੂੰ ਕਿੰਨਾਂ ਵੀ ਲੰਬਾ ਸਮਾਂ ਨਾ ਲਿਜਾਣਾ ਪਏ ਅਤੇ ਇਸ ਸੰਘਰਸ਼ ਨੂੰ ਕਿੰਨਾਂ ਵੀ ਤੇਜ ਕਿਉਂ ਨਾ ਕਰਨਾ ਪਏ, ਉਹ ਕੀਤਾ ਜਾਵੇਗਾ। ਸੇਖੋਂ ਨੇ ਕਿਹਾ ਕਿ ਪੰਜਾਬ ਦੇ ਸਤਲੁਜ, ਰਾਵੀ ਅਤੇ ਬਿਆਸ ਦਰਿਆਵਾਂ ਦੇ ਆਸ-ਪਾਸ 30 ਲੱਖ ਏਕੜ ਦੇ ਕਰੀਬ ਜ਼ਮੀਨ ਇਸ ਸਮੇਂ ਆਬਾਦ ਹੈ। ਇਹ ਜ਼ਮੀਨ ਕਿਸਾਨਾਂ ਨੇ ਆਪਣੀ ਅਣਥਕ ਮਿਹਨਤ ਨਾਲ ਲੰਬਾ ਸਮਾਂ ਸੰਘਰਸ਼ ਕਰਕੇ ਵਾਹੀਯੋਗ ਬਣਾਈ ਹੈ। ਹੁਣ ਜਦੋਂ ਇਹ ਜਮੀਨ ਉਪਜਾਊ ਹੋ ਚੁੱਕੀ ਹੈ ਤਾਂ ਸਰਕਾਰ ਇਸ ਜ਼ਮੀਨ 'ਤੇ ਬਾਜ਼ ਅੱਖ ਰੱਖਣ ਲੱਗ ਪਈ ਅਤੇ ਆਬਾਦਕਾਰ ਕਿਸਾਨਾਂ ਦਾ ਉਜਾੜਾ ਕਰਨ ਦੀਆਂ ਵਿਊਂਤਾਂ ਗੁੰਦ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਗਰੀਬਾਂ ਨੂੰ ਉਜਾੜਣ ਵੱਲ ਹੀ ਤਤੱਪਰ ਰਹਿੰਦੀਆਂ ਹਨ। ਕੇਂਦਰ ਸਰਕਾਰ ਨੇ 1963 ਵਿਚ ਦਰਿਆਵਾਂ ਲਾਗੇ ਇਹ ਜ਼ਮੀਨਾ ਨਾਮਾਤਰ ਪੈਸੇ ਲੈ ਕੇ ਸੂਬਾ ਸਰਕਾਰ ਦੇ ਬਵਾਲੇ ਕਰ ਦਿਤੀਆਂ ਅਤੇ ਉਸ ਸਮੇਂ ਤੋਂ ਲੈ ਕੇ 1976 ਤੱਕ ਵੱਖ-ਵੱਖ ਸਮੇਂ 'ਤੇ ਸੂਬਾ ਸਰਕਾਰ ਨੇ ਇਹ ਜ਼ਮੀਨਾਂ ਆਪਣੇ ਵੱਖ-ਵੱਖ ਵਿਭਾਗਾਂ ਵਿਚ ਵੰਡ ਦਿਤੀਆਂ। ਜਿਨ੍ਹਾਂ ਨੇ ਇਨ੍ਹਾਂ ਜ਼ਮੀਨਾਂ ਨੂੰ ਵਾਹੀਯੋਗ ਅਤੇ ਉਪਜਾਊ ਬਨਾਉਣ ਵਿਚ ਦਿਨ ਰਾਤ ਇਕ ਕੀਤਾ ਉਨ੍ਹਾਂ ਨੂੰ ਉਜਾੜਣ ਵੱਲ ਕਾਰਵਾਈ ਕਰਨ ਲੱਗੇ। ਪੰਜਾਬ ਕਿਸਾਨ ਸਭਾ ਅਤੇ ਸੀ. ਪੀ. ਆਈ. ਐਮ. ਦੀ ਅਗਵਾਈ ਹੇਠ ਇਨ੍ਹਾਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ ਅਤੇ ਉਸ ਸਮੇਂ ਸ਼ੁਰੂ ਕੀਤੇ ਗਏ ਸੰਘਰਸ਼ ਉਪਰੰਤ ਸਰਕਾਰ ਨੇ ਪਾਲਸੀ ਤਿਆਰ ਕੀਤੀ ਅਤੇ ਡਿਸਪੋਜ਼ ਅੱਪ ਕਰਕੇ ਇਨ੍ਹਾਂ ਜ਼ਮੀਨਾਂ ਦੇ ਹੱਕ ਕਾਬਜ਼ਕਾਰਾਂ ਨੂੰ ਦੇਣ ਦਾ ਹੁਕਮ ਕੀਤਾ। ਜਿਸ ਤਹਿਤ ਇਹ ਫੈਸਲਾ ਕੀਤਾ ਗਿਆ ਕਿ ਸਾਲ 2000 ਤੋਂ 2007 ਤੱਕ ਕਾਬਜ਼ ਹਨ ਉਨ੍ਹਾਂ ਨੂੰ ਉਨ੍ਹਾਂ ਦੇ ਕਬਜ਼ੇ ਵਾਲੀ ਜ਼ਮੀਨ ਦੇ ਦਿਤੀ ਜਾਵੇ। ਉਸ ਸਮੇਂ ਸਿਰਫ 40 ਹਜ਼ਾਰ ਏਕੜ ਜਮੀਨ ਦੀ ਮਾਲਕੀ ਹੀ ਕਾਬਜ਼ ਲੋਕ ਹਾਸਲ ਕਰਨ ਵਿਚ ਸਫਲ ਹੋ ਸਕੇ ਕਿਉਂਕਿ ਬਹੁਤੇ ਕਾਬਜ਼ਕਾਰਾਂ ਨੂੰ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦਾ ਸਾਥ ਨਹੀਂ ਮਿਲ ਸਕਿਆ ਅਤੇ ਸਿਰਫ 12000 ਪਰਿਵਾਰਾਂ ਨੂੰ ਮਾਲਕੀ ਮਿਲੀ। ਪਰ ਮਾਣਯੋਗ ਸੁਪਰੀਮ ਕੋਰਟ ਦੇ ਇਕ ਫੈਸਲੇ ਤੋਂ ਬਾਅਦ ਸਰਕਾਰ ਵਲੋਂ ਉਨ੍ਹਾਂ ਮਾਲਕੀ ਹਾਸਲ ਕਰਨ ਵਾਲੇ ਪਰਿਵਾਰਾਂ ਨੂੰ ਵੀ ਨੋਟਿਸ ਭੇਜੇ ਜਾਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਨਹੀਂ ਬਲਕਿ ਇਨ੍ਹਾਂ ਜ਼ਮੀਨਾਂ 'ਤੇ ਲੰਬੇ ਸਮੈਂ ਤੋਂ ਕਾਬਜ਼ ਲੋਕਾਂ ਨੂੰ ਉਨ੍ਹਾਂ ਦੇ ਕਬਜ਼ੇ ਵਾਲੀ ਇਸ ਜ਼ਮੀਨ ਦੇ ਮਾਲਕੀ ਹੱਕ ਪ੍ਰਦਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਗਰੀਬ ਕਿਸਨਾਂ ਨੂੰ ਮਾਲਕੀ ਦੇ ਹੱਕ ਦਵਾਉਣ ਲਈ ਅਤੇ ਉਨ੍ਹਾਂ ਦਾ ਉਜਾੜਾ ਰੋਕਣ ਲਈ 30 ਸਤੰਬਰ ਨੂੰ ਸਮੁੱਚੇ ਪੰਜਾਬ ਅੰਦਰ ਡੀ. ਸੀ. ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਕੇਹਰ ਸਿੰਘ ਖਹਿਰਾ ਬੇਟ ਕਨਵੀਨਰ ਆਬਾਦਕਾਰ ਸੰਘਰਸ਼ ਕਮੇਟੀ, ਗੁਰਮੇਲ ਸਿੰਘ ਵਲੀਪੁਰ ਕਲਾਂ, ਭਗਵਾਨ ਸਿੰਘ ਬਾਘੀਆਂ, ਹਰਜਿੰਦਰ ਕੌਰ ਵਲੀਪੁਰ ਅਤੇ ਗੁਰਮੀਤ ਕੌਰ ਸਮੇਤ ਹੋਰ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਸ ਸਬੰਧੀ ਐਸ. ਡੀ. ਐਮ. ਅਵਨੀਤ ਰਿਆਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦਰਿਆਵਾਂ ਦੀਆਂ ਜ਼ਮੀਨਾਂ ਸਬੰਧੀ ਮਾਣਯੋਗ ਕੋਰਟ ਦੀਅੰ ਹਦਾਇਤਾਂ ਅਨੁਸਾਰ ਪਾਲਣਾ ਹੋ ਰਹੀ ਹੈ। ਇਸ ਮਾਮਲੇ ਵਿਚ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਜਾਂ ਧੱਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ। ਪਰ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਹਰੇਕ ਨਾਗਰਿਕ ਦਾ ਫਰਜ਼ ਹੈ।

Wednesday, 25 September 2013

ਪਾਕਿਸਤਾਨ 'ਚ ਭੁਚਾਲ-ਮੌਤਾਂ ਦੀ ਗਿਣਤੀ 350 ਹੋਈ

www.sabblok.blogspot.com
ਇਸਲਾਮਾਬਾਦ, 25 ਸਤੰਬਰ (ਏਜੰਸੀ)-ਪਾਕਿਸਤਾਨ ਦੇ ਦੱਖਣ-ਪੱਛਮੀ ਰਾਜ ਬਲੋਚਿਸਤਾਨ ਵਿਚ ਆਏ 7.7 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੁਚਾਲ 'ਚ ਮੌਤਾਂ ਦੀ ਗਿਣਤੀ 350 ਹੋ ਗਈ ਹੈ ਤੇ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਬਚਾਅ ਟੀਮਾਂ ਸੜਕਾਂ ਦੀ ਅਣਹੋਂਦ ਕਾਰਨ ਦੂਰ-ਦੁਰਾਡੇ ਖੇਤਰਾਂ ਵਿਚ ਅਜੇ ਪਹੁੰਚ ਹੀ ਨਹੀਂ ਸਕੀਆਂ ਹਨ | ਗ੍ਰਹਿ ਸਕੱਤਰ ਅਸਦ ਗਿਲਾਨੀ ਨੇ ਕਿਹਾ ਹੈ ਕਿ ਇਕੱਲੇ ਅਵਾਰਨ ਜ਼ਿਲੇ੍ਹ ਵਿਚ 208 ਮੌਤਾਂ ਹੋਈਆਂ ਹਨ ਤੇ 350 ਹੋਰ ਵਿਅਕਤੀ ਜ਼ਖਮੀ ਹੋਏ ਹਨ ਜਦ ਕਿ ਹੋਰ ਅਧਿਕਾਰੀਆਂ ਨੇ ਕਿਹਾ ਹੈ ਕਿ ਅਵਾਰਨ ਤੇ ਕੇਚ ਜ਼ਿਲਿ੍ਹਆਂ ਵਿਚ 327 ਲਾਸ਼ਾਂ ਮਿਲੀਆਂ ਹਨ | ਗਿਲਾਨੀ ਅਨੁਸਾਰ ਪ੍ਰਭਾਵਿਤ ਖੇਤਰ ਜਿਆਦਾ ਦੂਰ ਹੋਣ ਤੇ ਟੁੱਟੀਆਂ ਸੜਕਾਂ ਕਾਰਨ ਰਾਹਤ ਕਾਰਜਾਂ ਵਿਚ ਅੜਿੱਕਾ ਪੈ ਰਿਹਾ ਹੈ | ਬਹੁਤ ਸਾਰੇ ਲੋਕਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ ਹੈ | ਅਵਾਰਨ ਜ਼ਿਲ੍ਹੇ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲਾਂ, ਸਕੂਲਾਂ ਤੇ ਸਰਕਾਰੀ ਇਮਾਰਤਾਂ ਸਮੇਤ ਕੋਈ ਵੀ ਅਜਿਹੀ ਇਮਾਰਤ ਨਹੀਂ ਬਚੀ ਜੋ ਭੁਚਾਲ ਤੋਂ ਪ੍ਰਭਾਵਿਤ ਨਾ ਹੋਈ ਹੋਵੇ |

ਪਾਕਿਸਤਾਨ ਲਈ ਜਾਸੂਸੀ ਕਰਦਾ ਕਾਬੂ


ਅੰਮ੍ਰਿਤਸਰ, 25 ਸਤੰਬਰ -ਪਾਕਿਸਤਾਨ ਲਈ ਜਾਸੂਸੀ ਕਰਦੇ ਇਕ ਭਾਰਤੀ ਨਾਗਰਿਕ ਨੂੰ ਰਾਜ ਵਿਸ਼ੇਸ਼ ਅਪ੍ਰੇਸ਼ਨ ਸੈਲ ਦੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਬੇਰੁਜ਼ਗਾਰੀ ਦਾ ਝੰਬਿਆ ਇਹ ਨੌਜਵਾਨ ਦੇਸ਼ ਦੇ ਗੁਪਤ ਭੇਦ ਦੁਸ਼ਮਣ ਦੇਸ਼ ਨੂੰ ਦੇ ਕੇ ਰੋਜ਼ਗਾਰ ਦਾ ਜੁਗਾੜ ਚਲਾ ਰਿਹਾ ਸੀ। ਸੈਲ ਨੇ ਉਸ ਪਾਸੋਂ ਪਾਕਿਸਤਾਨੀ ਸਿਮ ਕਾਰਡ, ਫੌਜੀ ਨਕਸ਼ੇ, ਵਰਜਿਤ ਖੇਤਰਾਂ ਦੀਆਂ ਫੋਟੋਆਂ ਅਤੇ ਫੌਜੀ ਛਾਉਣੀਆਂ ਬਾਰੇ ਸਕੈਚ ਆਦਿ ਵੀ ਬਰਾਮਦ ਕੀਤੇ ਹਨ। ਸੈਲ ਵੱਲੋਂ ਗ੍ਰਿਫ਼ਤਾਰ ਕੀਤੇ ਉਕਤ ਵਿਅਕਤੀ ਦੀ ਸ਼ਨਾਖਤ ਤਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕੱਕੜ ਡਰੇਨ ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਉਸਨੂੰ ਵਾਹਗਾ ਸਰਹੱਦ ਨੇੜੇ ਅਟਾਰੀ ਰੋਡ 'ਤੇ ਗ੍ਰਿਫ਼ਤਾਰ ਕੀਤਾ ਗਿਆ। ਸੈਲ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਾ ਹੈ ਕਿ ਉਹ ਬੇਰੁਜ਼ਗਾਰ ਨੌਜਵਾਨ ਸੀ ਜੋ 2010 'ਚ ਰੋਜ਼ਗਾਰ ਦੀ ਭਾਲ 'ਚ ਦੁਬਈ ਗਿਆ ਤੇ ਉਥੋਂ ਇਕ ਸਾਲ ਬਾਅਦ ਵਾਪਸ ਪਰਤ ਆਇਆ। 2013 'ਚ ਉਹ ਜਥੇ ਨਾਲ ਪਾਕਿਸਤਾਨ ਗਿਆ ਤੇ ਉਥੇ 10 ਦਿਨ ਗੁਜ਼ਾਰੇ। ਇਸ ਸਮੇਂ ਦੌਰਾਨ ਪਾਕਿਸਤਾਨ ਅਧਿਕਾਰੀ ਜਿਨ੍ਹਾਂ ਦਾ ਕੋਡ ਨਾਂਅ 'ਰਾਓ ਸਾਹਿਬ' ਨੂੰ ਮਿਲਿਆ ਜਿਸ ਨੇ ਉਸਨੂੰ ਪੈਸਿਆਂ ਦਾ ਲਾਲਚ ਦਿੱਤਾ ਤੇ ਇਕ ਪਾਕਿਸਤਾਨੀ ਸਿਮ ਉਸਦੇ ਹਵਾਲੇ ਕਰਦਿਆਂ ਖੁਫੀਆ ਭੇਦ ਪਾਕਿਸਤਾਨ ਏਜੰਸੀਆਂ ਨੂੰ ਦੇਣ ਦੀ ਤਾਕੀਦ ਕੀਤੀ। ਰਾਜ ਵਿਸ਼ੇਸ਼ ਅਪ੍ਰੇਸ਼ਨ ਸੈਲ ਦੇ ਡੀ. ਐਸ. ਪੀ. ਸ੍ਰੀ ਅਸ਼ੋਕ ਕੁਮਾਰ ਮੁਤਾਬਕ ਉਸਦਾ ਕੰਮ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਦੀਆਂ ਫੌਜੀ ਗਤੀਵਿਧੀਆਂ 'ਤੇ ਨਜ਼ਰ ਰੱਖਣਾ, ਭਾਰਤ ਸਰਹੱਦ 'ਤੇ ਬਣ ਰਹੇ ਨਵੇਂ ਫੌਜੀ ਬੰਕਰਾਂ, ਸੈਨਿਕ ਵਾਹਨਾਂ ਦੀਆਂ ਤਸਵੀਰਾਂ ਤੇ ਉਨ੍ਹਾਂ ਦੇ ਚਿੰਨ੍ਹ, ਸਿਖਲਾਈ ਕੇਂਦਰਾਂ ਤੇ ਵਾਹਗਾ ਸਰਹੱਦ 'ਤੇ ਨਵੀਂ ਉਸਾਰੀ ਦੀ ਜਾਣਕਾਰੀ ਪਾਕਿਸਤਾਨ ਨੂੰ ਭੇਜਣਾ ਸ਼ਾਮਿਲ ਸੀ। ਗ੍ਰਿਫ਼ਤਾਰ ਕੀਤੇ ਵਿਕਅਤੀ ਨੂੰ ਪੁਲਿਸ ਨੇ ਕੋਰਟ ਵਿਚ ਪੇਸ਼ ਕਰ ਰਹੀ ਹੈ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ

ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਲਈ ਗੰਭੀਰ ਨਹੀਂ ਪ੍ਰਧਾਨ ਮੰਤਰੀ – ਸੁਖਬੀਰ

www.sabblok.blogspot.com

  
  ਅੰਮ੍ਰਿਤਸਰ – ਅਮਰੀਕਾ ‘ਚ ਇਕ ਸਿੱਖ ‘ਤੇ ਹੋਏ ਨਸਲੀ ਹਮਲੇ ਤੋਂ ਬਾਅਦ ਅਕਾਲੀ ਦਲ ਨੇ ਇਕ ਵਾਰ ਕੇਂਦਰ ਸਰਕਾਰ ‘ਤੇ ਸਿੱਖਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਨਾ ਚੁੱਕਣ ਦਾ ਦੋਸ਼ ਲਗਾਇਆ ਹੈ। ਅੰਮ੍ਰਿਤਸਰ ਵਿਖੇ ਵਿਕਾਸ ਕਾਰਜਾ ਦਾ ਉਦਘਾਟਨ ਕਰਨ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਿੱਖ ਹੋਣ ਦੇ ਬਾਵਜੂਦ ਸਿੱਖਾਂ ਨਾਲ ਸਬੰਧਿਤ ਮਸਲੇ ਵਿਦੇਸ਼ਾਂ ‘ਚ ਗੰਭੀਰਤਾ ਨਾਲ ਨਹੀਂ ਚੱਕਦੇ।
ਸੁਖਬੀਰ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੇਦਰ ‘ਚ ਐਨ.ਡੀ.ਏ. ਦੀ ਸਰਕਾਰ ਬਣੇਗੀ ਅਤੇ ਅਕਾਲੀ ਦਲ ਐਨ.ਡੀ.ਏ. ਦੇ ਪ੍ਰਧਾਨ ਮੰਤਰੀ ਜ਼ਰੀਏ ਸਿੱਖਾਂ ਦਾ ਇਹ ਮਸਲਾ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਪਹਿਲ ਦੇ ਅਧਾਰ ‘ਤੇ ਚੁੱਕੇਗਾ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾ ਹੀ ਅਮਰੀਕਾ ਵਿਖੇ ਇਕ ਸਿੱਖ ਨੌਜਵਾਨ ‘ਤੇ ਨਸਲੀ ਹਮਲਾ ਹੋਇਆ ਹੈ ਪਰ ਇਸ ਪੂਰੇ ਮਾਮਲੇ ‘ਚ ਭਾਰਤ ਸਰਕਾਰ ਵੱਲੋਂ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਨਹੀਂ ਰੱਖੀ ਗਈ ਹੈ ਲਿਹਾਜਾ ਅਕਾਲੀ ਦਲ ਨੂੰ ਇਸ ਮਾਮਲੇ ‘ਚ ਵੀ ਸਰਕਾਰ ਨੂੰ ਸਿਆਸੀ ਤੌਰ ‘ਤੇ ਘੇਰਨ ਦਾ ਮੌਕਾ ਮਿਲ ਗਿਆ ਹੈ।