jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 27 October 2013

ਜਮਹੂਰੀ ਕਿਸਾਨ ਸਭਾ ਪੰਜਾਬ ਦਫ਼ਤਰ: ਗੜਾ ਜਲੰਧਰ।

www.sabblok.blogspot.com

ਜਲੰਧਰ, 27 ਅਕਤੂਬਰ:    ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਅੱਠ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਹੋ ਰਹੀ ਬੇਕਦਰੀ ਅਤੇ ਲੁੱਟ ਖਸੁੱਟ ਵਿਰੁੱਧ 28 ਅਕਤੂਬਰ ਨੂੰ 'ਰੇਲ ਰੋਕੋ' ਦੇ ਸੱਦੇ ਨੂੰ ਅਸਫ਼ਲ ਕਰਨ ਲਈ ਸੂਬੇ ਭਰ ਵਿੱਚ ਕਿਸਾਨ ਮਜ਼ਦੂਰ ਆਗੂਆਂ ਦੀਆਂ ਅੰਨੇਵਾਹ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਅਤੇ ਪੁਲਿਸ ਵੱਲੋਂ ਮਾਰੇ ਗਏ ਛਾਪਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।  ਇਹ ਪੀੜਿਤ ਲੋਕਾਂ ਦੇ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।  ਕਿਸਾਨ ਆਗੂਆਂ ਨੇ ਇਕ ਪ੍ਰੈਸ ਬਿਆਨ ਵਿੱਚ ਆਖਿਆ ਹੈ ਕਿ ਇਕ ਪਾਸੇ ਕਿਸਾਨਾਂ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਝੋਨੇ ਦੀ ਫ਼ਸਲ ਖਰੀਦੀ ਨਹੀਂ ਜਾ ਰਹੀ ਅਤੇ ਜੇਕਰ ਖਰੀਦੀ ਵੀ ਜਾ ਰਹੀ ਤਾਂ ਇਹ ਨਿਰਧਾਰਿਤ ਕੀਮਤ ਤੋਂ ਕਿਤੇ ਘੱਟ ਰੇਟ ਉਪਰ।  ਕਰਜ਼ਿਆਂ ਦੇ ਬੋਝ ਹੇਠਾਂ ਦੱਬੇ ਕਿਸਾਨ ਸਰਕਾਰ ਦੀ ਧੱਕੇਸ਼ਾਹੀ ਤੇ ਲੁੱਟ ਖਸੁੱਟ ਤੋਂ ਡਾਢੇ ਪ੍ਰੇਸ਼ਾਨ ਹਨ ਅਤੇ ਕਈ ਕਿਸਾਨਾਂ ਨੇ ਇਸ ਤੋਂ ਤੰਗ ਆ ਕੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ।  
ਡਾ. ਸਤਨਾਮ ਸਿੰਘ ਅਜਨਾਲਾ ਅਤੇ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਪੰਜਾਬ ਦੇ ਸਮੂਹ ਕਿਸਾਨਾਂ ਅਤੇ ਜਮਹੂਰੀ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਾਰੀਆਂ ਦਮਨਕਾਰੀ ਤੇ ਭੜਕਾਊ ਕਾਰਵਾਈਆਂ ਦਾ ਮੁਕਾਬਲਾ ਕਰਦੇ ਹੋਏ 28 ਅਕਤੂਬਰ ਦੇ ਰੇਲ ਰੋਕੋ ਐਕਸ਼ਨ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਕਿਸਾਨਾਂ ਉਪਰ ਦਮਨ ਕਰਨ ਦਾ ਰਾਹ ਛੱਡ ਕੇ ਉਨ•ਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰੇ ਅਤੇ ਝੋਨੇ ਦੀ ਫ਼ਸਲ ਨੂੰ ਬਿਨ•ਾਂ ਦੇਰੀ ਦੇ ਪੂਰੇ ਨਿਰਧਾਰਿਤ ਮੁੱਲ ਉਪਰ ਖਰੀਦਨ ਦਾ ਇਤਜ਼ਾਮ ਕਰੇ।  ਦੋਨਾਂ ਆਗੂਆਂ ਨੇ ਸਾਰੇ ਗ੍ਰਿਫ਼ਤਾਰ ਆਗੂਆਂ ਦੀ ਬਿਨ•ਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

ਮੋਦੀ ਦੀ ‘ਹੁੰਕਾਰ ਰੈਲੀ’ ਤੋਂ ਪਹਿਲਾਂ ਧਮਾਕੇ, 5 ਦੀ ਮੌਤ

www.sabblok.blogspot.com
ਮੋਦੀ ਦੀ 'ਹੁੰਕਾਰ ਰੈਲੀ' ਤੋਂ ਪਹਿਲਾਂ ਧਮਾਕੇ, 5 ਦੀ ਮੌਤ

ਪਟਨਾ—ਪਟਨਾ ਵਿਚ ਮੋਦੀ ਦੀ ਰੈਲੀ ਤੋਂ ਪਹਿਲਾਂ ਸੱਤ ਬੰਬ ਧਮਾਕੇ ਹੋਏ, ਜਿਸ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।  ਦੂਜੇ ਪਾਸੇ ਇਨ੍ਹਾਂ ਧਮਾਕਿਆਂ ਦੀ ਖਬਰਾਂ ਵਿਚ ਮੋਦੀ ਐਂਡ ਕੰਪਨੀ ‘ਹੁੰਕਾਰ ਰੈਲੀ’ ਵਿਚ ਹਿੱਸਾ ਲੈਣ ਲਈ ਪਟਨਾ ਦੇ ਗਾਂਧੀ ਮੈਦਾਨ ‘ਚ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੈਲੀ ਤੋਂ ਪਹਿਲਾਂ ਪਟਨਾ ‘ਚ ਲਗਾਤਾਰ ਹੋਏ ਬੰਬ ਧਮਾਕਿਆਂ ਨਾਲ ਪਟਨਾ ਕੰਬ ਗਿਆ। ਇਨ੍ਹਾਂ ‘ਚੋਂ ਇਕ ਧਮਾਕਾ ਪਟਨਾ ਦੇ ਸਟੇਸ਼ਨ ‘ਤੇ ਇਕ ਟਾਇਲਟ ‘ਚ ਬੰਬ ਧਮਾਕਾ ਹੋਇਆ, ਜਿਸ ਵਿਚ ਜ਼ਖਮੀ ਹੋਏ ਇਕ ਵਿਅਕਤੀ ਨੂੰ ਪਟਨਾ ਦੇ ਮੈਡੀਕਲ ਕਾਲਜ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਸਟੇਸ਼ਨ ‘ਤੇ  ਉੱਥੇ ਹੀ ਇਕ ਦੂਜਾ ਜ਼ਿੰਦਾ ਬੰਬ ਵੀ ਬਰਾਮਦ ਕੀਤਾ ਗਿਆ, ਜਿਸ ਨੂੰ ਬੰਬ ਰੋਕੂ ਦਸਤੇ ਨੇ ਨਸ਼ਟ ਕਰ ਦਿੱਤਾ। ਦੂਜਾ ਬੰਬ ਐਲੀਫਿਸਟਨ ਸਿਨੇਮਾ ਹਾਲ ਦੇ ਸਾਹਮਣੇ ਫਟਿਆ। ਇਸ ਤੋਂ ਇਲਾਵਾ ਵੀ ਕਈ ਥਾਂਵਾਂ ਅਤੇ ਗਾਂਧੀ ਮੈਦਾਨ ਦੇ ਨੇੜੇ ਵੀ ਧਮਾਕੇ ਹੋਣ ਦੀਆਂ ਖਬਰਾਂ ਹਨ, ਜਿੱਥੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹਨ। ਪੁਲਸ ਨੇ ਇਨ੍ਹਾਂ ਧਮਾਕਿਆਂ ਨਾਲ ਸੰਬੰਧਤ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਧਮਾਕੇ ਦੇਸੀ ਬੰਬਾਂ ਰਾਹੀਂ ਕੀਤੇ ਗਏ ਹਨ।
ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲਾ ਇਸ ਘਟਨਾ ਨੂੰ ਅੱਤਵਾਦੀ ਵਾਰਦਾਤ ਮੰਨਣ ਤੋਂ ਮੰਨਣ ਤੋਂ ਇਨਕਾਰ ਨਹੀਂ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਰਾਜ ਸਰਕਾਰ ਤੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਗਾਂਧੀ ਮੈਦਾਨ ‘ਚ ਬੰਬ ਧਮਾਕਿਆਂ ਦੇ ਕਾਰਨ ਹਫੜਾ-ਦਫੜੀ ਦਾ ਮਾਹੌਲ ਹੈ। ਹਾਲਾਂਕਿ ਮੰਚ ‘ਤੇ ਭਾਜਪਾ ਨੇਤਾਵਾਂ ਦਾ ਭਾਸ਼ਣ ਜਾਰੀ ਹੈ। ਧਮਾਕਿਆਂ ਕਾਰਨ ਪੁਲਸ ਨੇ ਗਾਂਧੀ ਮੈਦਾਨ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ।

Saturday, 26 October 2013

ਮੁੱਖ ਮੰਤਰੀ ਵੱਲੋਂ ਵਿਦਿਆਰਥਣਾਂ ਨੂੰ ਮੁਫ਼ਤ ਸਾਇਕਲ ਵੰਡਣ ਲਈ ਮਾਈ ਭਾਗੋ ਵਿਦਿਆ ਸਕੀਮ ਦਾ ਆਗਾਜ਼

www.sabblok.blogspot.com



ਜਗਰਾਂਓ ਵਿਖੇ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਤਾਇਨਾਤੀ ਦਾ ਐਲਾਨ ਕੀਤਾ

ਜਗਰਾਉਂ ,  ( ਹਰਵਿੰਦਰ ਸਿੰਘ ਸੱਗੂ )— ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਕੇਂਦਰ ਵਿੱਚ 
ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਸਰਕਾਰ ਲਿਆਉਣ ਦਾ ਸੱਦਾ ਦਿੱਤਾ ਤਾਂ ਕਿ ਸੌੜੀ ਸਿਆਸਤ ਨਾਲ ਲਬਰੇਜ਼ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ 'ਪਾੜੋ ਤੇ ਰਾਜ ਕਰੋ' ਦੇ ਇੱਕ ਨੁਕਾਤੀ ਏਜੰਡੇ ਦਾ ਸਦੀਵੀ ਅੰਤ ਕੀਤਾ ਜਾ ਸਕੇ। ਅੱਜ ਇੱਥੇ ਮਾਈ ਭਾਗੋ ਵਿਦਿਆ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਭ੍ਰਿਸ਼ਟਾਚਾਰ ਅਤੇ ਬਦਇੰਤਜ਼ਾਮੀ ਨੂੰਪ੍ਰਣਾਈ ਯੂ.ਪੀ.ਏ. ਸਰਕਾਰ ਇੱਕ ਦਹਾਕਾ ਲੰਮੇ ਕਾਰਜਕਾਲ ਦੌਰਾਨ ਦੇਸ਼ ਵਾਸੀਆਂ ਨੂੰ ਬਿਹਤਰ ਸ਼ਾਸਨ ਦੇਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਆਖਿਆ ਕਿ ਇਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਆਪਣੀਆਂ ਇਨ੍ਹਾਂ ਨਾਕਾਮੀਆਂ ਕਰਕੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਯੂ.ਪੀ.ਏ. ਸਰਕਾਰ ਚਲਦੀ ਹੋ ਜਾਵੇਗੀ ਅਤੇ ਘੁਟਾਲਿਆਂ ਵਿੱਚ ਫਸੀ ਪ੍ਰਭਾਵਹੀਣ ਅਤੇ ਭ੍ਰਿਸ਼ਟ ਇਸ ਸਰਕਾਰ ਦਾ ਇੱਕੋ ਇੱਕ ਬਦਲ ਕੇਂਦਰ ਲੋਕ ਪੱਖੀ ਐਨ.ਡੀ.ਏ. ਸਰਕਾਰ ਹੈ। ਸ. ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਕਾਂਗਰਸ ਨੇ ਆਪਣੀਆਂ ਫੁੱਟ ਪਾਊ ਨੀਤੀਆਂ ਨਾਲ ਦੇਸ਼ ਉਪਰ ਲਗਭਗ ਛੇ ਦਹਾਕੇ ਰਾਜ ਕੀਤਾ ਹੈ ਜਿਸ ਨੇ ਇਨ੍ਹਾਂ ਨੀਤੀਆਂ ਨਾਲ ਲੋਕਾਂ ਵਿੱਚ ਜਾਤ, ਧਰਮ, ਭਾਈਚਾਰੇ, ਭਾਸ਼ਾ ਤੇ ਇਥੋਂ ਤੱਕ ਕਿ ਖੇਤਰ ਵੰਡ ਦੀਆਂ ਲੀਹਾਂ 'ਤੇ ਪਾੜਾ ਪਾਇਆ ਹੈ। ਕਾਂਗਰਸ ਪਾਰਟੀ ਨੂੰ ਜੜੋਂ ਉਖਾੜ ਦੇਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਲਾਜ਼ਮੀ ਬਣਦਾ ਹੈ ਕਿ ਹਰ ਸੂਬਾ ਕੇਂਦਰ ਵਿੱਚ ਆਪਣੀ ਸਰਕਾਰ ਚਾਹਵੇ ਅਤੇ ਉਸ ਪਾਸੋਂ ਮਦਦ ਲਵੇ ਪਰ ਪੰਜਾਬ ਦੇ ਸੰਦਰਭ ਵਿੱਚ ਇਹ ਤਾਂ ਹੀ ਸੰਭਵ ਹੈ ਜੇਕਰ ਕੇਂਦਰ ਵਿਚ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ਬਣੇ ਅਤੇ ਇਸ ਲਈ ਲੋਕ ਆਪਣਾ ਸਹਿਯੋਗ ਦੇਣ। ਉਨ੍ਹਾਂ ਆਖਿਆ ਕਿ ਕੇਂਦਰ ਤੇ ਰਾਜਾਂ ਵਿੱਚ ਡੂੰਘੀ ਸਾਂਝ ਹੀ ਮੁੱਖ ਆਧਾਰ ਹੁੰਦਾ ਹੈ ਅਤੇ ਪੰਜਾਬ ਲਈ ਵੱਡੀ ਸਨਅਤੀ ਪ੍ਰਾਜੈਕਟ ਲਿਆਉਣੇ ਤਾਂ ਹੀ ਸੰਭਵ ਹਨ ਜੇਕਰ ਕੇਂਦਰ ਵਿੱਚ ਸੱਤਾ ਦੀ ਵਾਗਡੋਰ ਐਨ.ਡੀ.ਏ. ਦੇ ਹੱਥ ਦਿੱਤੀ ਜਾਵੇ। ਸ. ਬਾਦਲ ਨੇ ਆਖਿਆ ਕਿ ਯੂ.ਪੀ.ਏ. ਸਰਕਾਰ ਨੇ ਸਾਡੇ ਮਿਹਨਤਕਸ਼ ਕਿਸਾਨਾਂ ਦੀਆਂ ਮੰਗਾਂ ਜਿਵੇਂ ਕਿ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਡੀਜ਼ਲ, ਬੀਜਾਂ, ਕੀਟਨਾਸ਼ਕਾਂ ਜਿਹੀਆਂ ਖੇਤੀ ਲਾਗਤਾਂ ਦੀਆਂ ਕੀਮਤਾਂ ਸਸਤੀਆਂ ਕਰਨ ਨੂੰ ਦਰ ਕਿਨਾਰ ਕਰਕੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਆਖਿਆ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਮੌਕੇ ਜਾਂ ਖੇਤੀ ਲਾਗਤਾਂ ਸਬੰਧੀ ਕੋਈ ਫੈਸਲਾ ਕਰਨ ਮੌਕੇ ਸਾਡੀ ਸਲਾਹ ਤੱਕ ਵੀ ਨਹੀਂ ਪੁੱਛੀ ਜਾਂਦੀ ਸਗੋਂ ਅਜਿਹੇ ਕਿਸਾਨ ਵਿਰੋਧੀ ਫੈਸਲੇ ਸਾਡੇ ਉਪਰ ਠੋਸ ਦਿੱਤੇ ਜਾਂਦੇ ਹਨ ਜੋ ਸਿੱਧੇ ਤੌਰ 'ਤੇ ਸਾਡੇ ਮਿਹਨਤਕਸ਼ ਕਿਸਾਨਾਂ ਦੇ ਮਾਣ-ਸਨਮਾਨ ਨੂੰ ਸੱਟ ਮਾਰਨ ਵਾਲੀ ਗੱਲ ਹੈ। ਮੁੱਖ ਮੰਤਰੀ ਨੇ ਆਖਿਆ ਕਿ ਜੇਕਰ ਇਸ ਵਾਰ ਲੋਕ ਕੇਂਦਰ ਵਿੱਚ ਐਨ.ਡੀ.ਏ ਦੀ ਸਰਕਾਰ ਲਿਆਉਣ ਵਿਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਹੋਰ ਪੰਜ ਸਾਲ ਆਮ ਲੋਕਾਂ ਦੇ ਹਿੱਤ ਵਾਲੀ ਸਰਕਾਰ ਤੋਂ ਵਾਂਝਾ ਰਹਿਣਾ ਪਵੇਗਾ ਜਿਸ ਕਰਕੇ ਉਨ੍ਹਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਸ. ਬਾਦਲ ਨੇ ਆਖਿਆ ਕਿ ਪੰਜਾਬ ਦੇ ਕਾਂਗਰਸੀ ਆਗੂ ਸੂਬੇ ਲਈ ਵਿਕਾਸ ਪ੍ਰਾਜੈਕਟ ਲਿਆਉਣ ਵਿੱਚ ਅੜਿੱਕੇ ਅੜਾ ਰਹੇ ਹਨ ਜਿਸ ਦੇ ਕਾਰਨਾਂ ਤੋਂ ਓਹੀ ਭਲੀ-ਭਾਂਤ ਜਾਣੂ ਹਨ ਪਰ ਇੱਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਨ੍ਹਾਂ ਕਾਂਗਰਸੀ ਆਗੂਆਂ ਦਾ ਇੱਕ ਵਾਰ ਫਿਰ ਪੰਜਾਬ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਸ. ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਨੇਤਾ ਸ਼੍ਰੀ ਸੁਨੀਲ ਜਾਖੜ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੂਬੇ ਦੇ ਵਿਕਾਸ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ ਜਦ ਕਿ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਬਦਲਾਖੋਰੀ ਤੇ ਟਕਰਾਅ ਵਾਲੀ ਸਿਆਸਤ ਹੀ ਕੀਤੀ ਹੈ ਜੋ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਨੇਤਾਵਾਂ ਨੂੰ ਸਪੱਸ਼ਟ ਤੌਰ 'ਤੇ ਸਮਝ ਲੈਣੀ ਚਾਹੀਦੀ ਹੈ ਕਿ ਸਵਾਲ ਸੂਬੇ ਦੇ ਵਿਕਾਸ ਦਾ ਲਾਹਾ ਉਠਾਉਣ ਦਾ ਨਹੀਂ ਸਗੋਂ ਇਹ ਸਾਰਿਆਂ ਦਾ ਪਵਿੱਤਰ ਫਰਜ਼ ਬਣਦਾ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੋਣ। ਸੂਬੇ ਵਿੱਚ ਝੋਨੇ ਦੀ ਖਰੀਦ ਦੀ ਸੁਸਤ ਰਫ਼ਤਾਰ ਲਈ ਸਿੱਧੇ ਤੌਰ 'ਤੇ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਭਾਰਤ ਸਰਕਾਰ ਦੇ ਨਮੀ ਤੇ ਬਦਰੰਗ ਵਾਲੇ ਨੇਮਾਂ ਦੀ ਆੜ ਵਿੱਚ ਗਰੀਬ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਬੇਮੌਸਮੇ ਮੀਂਹ ਅਤੇ ਹਨੇਰੀ ਕਰਕੇ ਝੋਨੇ ਦਾ ਰੰਗ ਕਾਲਾ ਹੋਇਆ ਹੈ ਜੋ ਸਰਕਾਰੀ ਖਰੀਦ ਏਜੰਸੀਆਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਆਖਿਆ ਕਿ ਕੁਦਰਤੀ ਆਫ਼ਤ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਜਦ ਕਿ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਅਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਸੰਕਟ 'ਚ ਡੁੱਬੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਝੋਨੇ ਦੀ ਛੇਤੀ ਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਹੁਣ ਝੋਨੇ ਦੀ ਖਰਾਬੀ ਦਾ ਪਤਾ ਲਾਉਣ ਅਤੇ ਨੇਮਾਂ ਵਿੱਚ ਢਿੱਲ ਦੇਣ ਬਾਰੇ ਸਿਫਾਰਸ਼ਾਂ ਕਰਨ ਸਬੰਧੀ ਇੱਕ ਕੇਂਦਰੀ ਟੀਮ ਭੇਜੀ ਹੈ। ਉਪ ਮੁੱਖ ਮੰਤਰੀ ਵਲੋਂ ਸੂਬੇ ਵਿੱਚ ਵੱਡਾ ਨਿਵੇਸ਼ ਕਰਨ ਲਈ ਚੋਟੀ ਦੇ ਸਨਅਤੀ ਘਰਾਣਿਆਂ ਨਾਲ ਤਾਲਮੇਲ ਕਰਕੇ ਕੀਤੇ ਨਿੱਗਰ ਉਪਰਾਲਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਛੇਤੀ ਹੀ ਸਨਅਤੀਕਰਨ ਦੇ ਧੁਰੇ ਵਜੋਂ ਉਭਰੇਗਾ ਕਿਉਂਕਿ ਸਾਡੀ ਖੇਤੀਬਾੜੀ ਪਹਿਲਾਂ ਹੀ ਅੰਮਤ ਬਿੰਦੂ 'ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਆਉਂਦੀ ਹੈ ਤਾਂ ਸਾਡੇ ਯਤਨਾਂ ਨੂੰ ਹੋਰ ਵਧੇਰੇ ਬੂਰ ਪਵੇਗਾ। ਮਾਈ ਭਾਗੋ ਵਿਦਿਆ ਸਕੀਮ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਗਠਜੋੜ ਸਰਕਾਰ ਦੀ ਇਸ ਸਕੀਮ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੀਆਂ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਖਾਸ ਤੌਰ 'ਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੀਆਂ ਵਿਦਿਆਰਥਣਾਂ ਨੂੰ ਸਕੂਲ ਆਉਣ ਜਾਣ ਦੀ ਸਹੂਲਤ ਦੇਣਾ ਹੈ ਅਤੇ ਇਸ ਤੋਂ ਇਲਾਵਾ ਇਸ ਦਾ ਉਦੇਸ਼ ਸਕੂਲਾਂ ਵਿੱਚ ਪੜ੍ਹਾਈ ਛੱਡਣ ਵਿੱਚ ਲੜਕੀਆਂ ਦੀ ਦਰ ਨੂੰ ਵੀ ਖਤਮ ਕਰਨਾ ਹੈ। ਸ. ਬਾਦਲ ਨੇ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥਣਾਂ ਨੂੰ ਲਗਪਗ 40 ਕਰੋੜ ਰੁਪਏ ਦੀ ਲਾਗਤ ਨਾਲ 1.52 ਲੱਖ ਸਾਈਕਲ ਵੰਡੇ ਜਾਣਗੇ। ਇਸ ਮੌਕੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ 'ਤੇ ਵਰ੍ਹਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਵਿੱਚ ਬਹੁਤ ਵੱਡਾ ਅੰਤਰ ਹੈ ਕਿਉਂਕਿ ਕਾਂਗਰਸੀ ਆਗੂ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਕੋਰੇ ਹੋਣ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਭਰਾ ਵੀ ਸਰੋਕਾਰ ਨਹੀਂ ਰੱਖਦੇ ਜਦ ਕਿ ਅਕਾਲੀ-ਭਾਜਪਾ ਗਠਜੋੜ ਆਮ ਲੋਕਾਂ ਖਾਸ ਤੌਰ 'ਤੇ ਗਰੀਬਾਂ ਦੇ ਹਿੱਤਾਂ ਦੀ ਪੂਰਤੀ ਲਈ ਹਮੇਸ਼ਾ ਹੀ ਤਤਪਰ ਰਿਹਾ ਹੈ ਅਤੇ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਰਹੇਗਾ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਸਾਲ 2007 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਵਾਸਤੇ ਅਹਿਮ ਕਦਮ ਚੁੱਕਦਾ ਆ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਸੀ ਤਾਂ ਉਸ ਵੇਲੇ ਬਿਜਲੀ ਦੀ ਕਮੀ ਨੂੰ ਪੂਰਾ ਕਰਨਾ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਅਤੇ ਉਨ੍ਹਾਂ ਨੇ ਇਸ ਚੁਣੌਤੀ ਨੂੰ ਕਬੂਲ ਕਰਕੇ ਲਗਾਤਾਰ ਬਿਜਲੀ ਉਤਪਾਦਨ ਲਈ ਠੋਸ ਕਦਮ ਚੁੱਕੇ ਜਿਸ ਸਦਕਾ ਅੱਜ ਉਹ ਐਲਾਨ ਕਰਦੇ ਹਨ ਕਿ ਦਸੰਬਰ, 2013 ਵਿੱਚ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਹੋਵੇਗਾ। ਸਿੱਖਿਆ ਦੀ ਅਹਿਮੀਅਤ ਖਾਸ ਤੌਰ 'ਤੇ ਲੜਕੀਆਂ ਦੀ ਸਿੱਖਿਆ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਸਾਡੀ ਸਰਕਾਰ ਹਰ ਇੱਕ ਲੜਕੀ ਨੂੰ ਸਾਖਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੀ ਹੈ। ਉਨ੍ਹਾਂ ਆਖਿਆ ਕਿ ਮਾਈ ਭਾਗੋ ਵਿਦਿਆ ਸਕੀਮ ਦਾ ਮੁੱਖ ਉਦੇਸ਼ ਹੀ ਸਕੂਲਾਂ ਤੋਂ ਦੂਰ ਦੁਰਾਡੇ ਪਿੰਡਾਂ ਵਿੱਚ ਰਹਿੰਦੀਆਂ ਲੜਕੀਆਂ ਨੂੰ ਸਕੂਲ ਜਾਣ ਲਈ ਸਫ਼ਰ ਦੀ ਸਹੂਲਤ ਦੇਣ ਵਾਸਤੇ ਮੁਫ਼ਤ ਸਾਇਕਲ ਦਿੱਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਹਰ ਸਾਲ ਦੋ ਲੱਖ ਸਾਇਕਲ ਵਿਦਿਆਰਥਣਾਂ ਨੂੰ ਦਿੱਤੇ ਜਾਇਆ ਕਰਨਗੇ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁਸ਼ਿਆਰ ਤੇ ਲਾਇਕ ਬੱਚਿਆਂ ਨੂੰ ਮੁਕਾਬਲੇ ਦੇ ਹਾਣੀ ਬਣਾਉਣ ਵਾਸਤੇ ਪੰਜਾਬ ਸਰਕਾਰ ਵਲੋਂ ਆਰੰਭੀ ਗਈ ਇੱਕ ਨਿਵੇਕਲੀ ਸਕੀਮ ਤਹਿਤ ਸੂਬੇ ਵਿੱਚ 6 ਮਾਡਲ ਸਕੂਲ ਸਥਾਪਤ ਕੀਤੇ ਜਾ ਰਹੇ ਹਨ ਜਿੱਥੇ ਦਸਵੀਂ ਜਮਾਤ ਵਿੱਚੋਂ 80 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੈਕੰਡਰੀ ਪੱਧਰ ਦੀ ਉਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ ਨਾਲ ਹੋਸਟਲ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਇਆ ਕਰੇਗੀ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਾਲਾਨਾ 30000 ਰੁਪਏ ਦਾ ਵਜੀਫ਼ਾ ਵੀ ਮਿਲਿਆ ਕਰੇਗਾ। ਉਨ੍ਹਾਂ ਆਖਿਆ ਕਿ ਪ੍ਰੋਫ਼ੈਸ਼ਨਲ ਕਾਲਜਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਲਈ 'ਅਸ਼ੀਰਵਾਦ ਸਕੀਮ' ਤਹਿਤ ਢਾਈ ਲੱਖ ਬੱਚਿਆਂ ਦੀ ਫ਼ੀਸ ਪੰਜਾਬ ਸਰਕਾਰ ਵਲੋਂ ਅਦਾ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਬੀਮਾ ਸਕੀਮ ਲਾਗੂ ਕੀਤੀ ਗਈ ਹੈ ਜਿਸ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਲਈ 30,000 ਰੁਪਏ ਤੱਕ ਸਾਲਾਨਾ ਦਿੱਤੇ ਜਾਣਗੇ। ਨਾਲ ਹੀ ਉਨ੍ਹਾਂ ਆਖਿਆ ਕਿ ਨੀਲੇ ਕਾਰਡ ਧਾਰਕਾਂ ਦੀ ਗਿਣਤੀ ਇਸ ਵੇਲੇ 15 ਲੱਖ ਪਰਿਵਾਰ ਹੈ ਜਿਸ ਨੂੰ ਦੁੱਗਣਾ ਕਰਕੇ 30 ਲੱਖ ਕੀਤਾ ਜਾ ਰਿਹਾ ਹੈ ਜਿਸ ਲਈ ਪਰਿਵਾਰਾਂ ਦੀ ਵਿੱਤੀ ਸਥਿਤੀ ਨੂੰ ਮੱਦੇਨਜ਼ਰ ਰੱਖ ਕੇ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਆਮ ਲੋਕਾਂ ਲਈ ਵੀ ਸਿਹਤ ਬੀਮਾ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਤਹਿਤ 1.50 ਲੱਖ ਰੁਪਏ ਤੱਕ ਦਾ ਇਲਾਜ ਕਰਵਾਇਆ ਜਾ ਸਕੇ। ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਭਾਸ਼ਨ ਦੌਰਾਨ ਆਖਿਆ ਕਿ ਸਹੀ ਮਾਅਨਿਆਂ ਵਿੱਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਨੂੰ 'ਕਲਿਆਣਕਾਰੀ ਸੂਬਾ' ਹੋਣ ਦਾ ਰੁਤਬਾ ਦਿਵਾਇਆ ਹੈ ਅਤੇ ਇਸ ਰੁਤਬੇ ਨੂੰ ਹਾਸਲ ਕਰਨ ਦਾ ਸਿਹਰਾ ਸਿੱਧੇ ਤੌਰ 'ਤੇ ਗਠਜੋੜ ਸਰਕਾਰ ਦੀਆਂ ਗਰੀਬਾਂ ਦੇ ਭਲੇ ਵਾਲੀਆਂ ਸਕੀਮਾਂ ਨੂੰ ਜਾਂਦਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਤੋਂ ਬੁਖਲਾਏ ਤੇ ਘਬਰਾਏ ਹੋਏ ਕਾਂਗਰਸੀ ਆਗੂ ਆਧਾਰਹੀਣ ਬਿਆਨਬਾਜ਼ੀ ਕਰਕੇ ਸਾਡੀਆਂ ਭਲਾਈ ਸਕੀਮਾਂ ਦੀ ਮੁਖਾਲਫ਼ਤ ਕਰਦੇ ਹਨ ਜਦ ਕਿ ਕਾਂਗਰਸੀ ਆਗੂ ਸਾਡੀਆਂ ਸਕੀਮਾਂ ਦੀ ਵਿਰੋਧਤਾ ਕਰਕੇ ਅਸਲੀਅਤ ਵਿੱਚ ਆਮ ਲੋਕਾਂ ਵਿਸ਼ੇਸ਼ ਕਰਕੇ ਗਰੀਬ ਲੋਕਾਂ ਦੀ ਹੀ ਵਿਰੋਧਤਾ ਕਰ ਰਹੇ ਹਨ। ਪੰਜਾਬ ਨੂੰ ਸਭ ਤੋਂ ਸ਼ਾਂਤਮਈ ਸੂਬਾ ਦੱਸਦਿਆਂ ਸ. ਮਜੀਠੀਆ ਨੇ ਆਖਿਆ ਕਿ ਭਾਰਤ ਸਰਕਾਰ ਦੀ ਇੱਕ ਰਿਪੋਰਟ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਸੱਚ ਕਬੂਲ ਕੀਤਾ ਹੈ ਕਿ ਪੰਜਾਬ ਵਿੱਚ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਪੂਰੀ ਤਰ੍ਹਾਂ ਕਾਇਮ ਹੈ। ਉਨ੍ਹਾਂ ਆਖਿਆ ਕਿ ਇਸ ਦਾ ਸਿਹਰਾ ਅਕਾਲੀ-ਭਾਜਪਾ ਸਰਕਾਰ ਦੇ ਸਿਰ ਬੱਝਦਾ ਹੈ ਕਿਉਂਕਿ ਇਸ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ ਤੋਂ ਹੀ ਲੋਕ ਪੱਖੀ ਨੀਤੀਆਂ ਲਾਗੂ ਕਰਨ ਨੂੰ ਹੀ ਤਵੱਜੋ ਦਿੱਤੀ ਹੈ ਅਤੇ ਹੁਣ ਵੀ ਇਸੇ ਸੰਕਲਪ ਨੂੰ ਲੈ ਕੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਦੀ ਮਾੜੀ ਕਾਰਜਸ਼ੈਲੀ ਦੀ ਹਕੀਕਤ ਬਿਆਨਦਿਆਂ ਸ. ਮਜੀਠੀਆ ਨੇ ਭਾਰਤੀ ਯੋਜਨਾ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਆਖਿਆ ਕਿ ਰਿਪੋਰਟ ਮੁਤਾਬਕ ਸਾਲ 2004-05 ਵਿੱਚ ਪੰਜਾਬ ਵਿੱਚ ਗਰੀਬੀ ਦੀ ਦਰ 20.9 ਫ਼ੀਸਦੀ ਸੀ ਜਦ ਕਿ ਇਸ ਵੇਲੇ ਇਹ ਦਰ 8.26 ਫ਼ੀਸਦੀ ਹੈ ਜਿਸ ਦਾ ਸਿਹਰਾ ਗਠਜੋੜ ਸਰਕਾਰ ਦੇ ਸਿਰ ਬੱਝਦਾ ਹੈ। ਐਸ.ਆਰ.ਕਲੇਰ ਵਿਧਾਇਕ ਜਗਰਾਂਓ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਉਪ-ਮੁੱਖ ਮੰਤਰੀ ਨੂੰ ਜੀ ਆਇਅ ਕਹਿੰਦਿਆ ਹਲਕੇ ਵੱਲੋਂ 7 ਮੰਗਾਂ ਜਿਨਾਂ ਵਿੱਚ ਜਗਰਾਂਓ ਵਿਖੇ ਐਡੀਸ਼ਨ ਡਿਪਟੀ ਕਮਿਸ਼ਨਰ ਦੀ ਤਾਇਨਾਤੀ, ਸਟੇਡੀਅਮ ਅਤੇ ਟਰੌਮਾ ਸੈਂਟਰ ਬਨਾਉਣ ਆਦਿ ਮੁੱਖ ਸਨ। ਜਿਸ ਤੇ ਮੁੱਖ ਮੰਤਰੀ ਪੰਜਾਬ ਨੇ ਜਗਰਾਂਓ ਵਿਖੇ ਅਗਲੇ 15-20 ਦਿਨਾਂ ਅੰਦਰ ਐਡੀਸ਼ਨਲ ਡਿਪਟੀ ਕਮਿਸ਼ਨਰ ਦੀ ਤਾਇਨਾਤੀ ਦਾ ਐਲਾਨ ਕੀਤਾ ਅਤੇ ਬਾਕੀ ਮੰਗਾ ਮੰਨਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ, ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰਵਾਲ, ਸ. ਮਨਪ੍ਰੀਤ ਸਿੰਘ ਅਯਾਲੀ ਤੇ ਸ. ਦਰਸ਼ਨ ਸਿੰਘ ਸ਼ਿਵਾਲਿਕ (ਦੋਵੇਂ ਵਿਧਾਇਕ), ਸ੍ਰ. ਰਣਜੀਤ ਸਿੰਘ ਢਿਲੋਂ ਐਮ.ਐਲ.ਏ, ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਸ੍ਰ. ਭਾਗ ਸਿੰਘ ਮਾਨਗੜ੍ਹ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ੍ਰੀ ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਐਮ.ਐਲ.ਏ, ਸ੍ਰ. ਇੰਦਰਮੋਹਨ ਸਿੰਘ ਕਾਦੀਆ, ਸ੍ਰ. ਅਮਰੀਕ ਸਿੰਘ ਆਲੀਵਾਲ, ਸ੍ਰ. ਭਾਗ ਸਿੰਘ ਮੱਲ੍ਹਾ, ਸ੍ਰ. ਕਮਲਜੀਤ ਸਿੰਘ ਮੱਲ੍ਹਾ, ਸ੍ਰ. ਪੀ੍ਰਤਮ ਸਿੰਘ ਭਰੋਵਾਲ, ਬਾਬਾ ਅਜੀਤ ਸਿੰਘ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ. ਸੰਤਾ ਸਿੰਘ ਉਮੈਦਪੁਰੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੇਨ ਸ. ਹੀਰਾ ਸਿੰਘ ਗਾਬੜੀਆ, ਅਕਾਲੀ ਆਗੂ ਸ. ਰਣਜੀਤ ਸਿੰਘ ਤਲਵੰਡੀ, ਸ. ਬਿਕਰਮਜੀਤ ਸਿੰਘ ਖਾਲਸਾ, ਬਲਾਕ ਸੰਮਤੀ ਚੇਅਰਮੈਨ ਦੀਦਾਰ ਸਿੰਘ ਮਲਕ, ਅਮਨਜੀਤ ਸਿੰਘ ਖੈਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ-ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

ਸ਼ਰੋਮਣੀ ਕਮੇਟੀ ਨੇ ਰਾਜੋਆਣਾ ਦੀ ਅਪੀਲ ਰੱਦ ਕੀਤੀ

www.sabblok.blogspot.com

ਪਟਿਆਲਾ ਜੇਲ੍ਹ ਵਿੱਚ  ਵਿੱਚੋਂ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ  ਬੰਦੀ ਛੋੜ ਦਿਵਸ  ਮੌਕੇ  ਹਰਿਮੰਦਰ ਸਾਹਿਬ  ’ਚ ਆਤਿਸ਼ਬਾਜ਼ੀ ਨਾ ਚਲਾਉਣ  ਦੀ ਅਪੀਲ ਕਰਕੇ ਹੋਏ ਜਿਹੜੀ  ਚਿੱਠੀ ਲਿਖੀ ਸੀ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੱਦ ਕਰ ਦਿੱਤੀ ਹੈ। ਰਾਜੋਆਣਾ ਨੇ   ਆਪਣੀ ਅਪੀਲ ਵਿੱਚ ਕਿਹਾ ਸੀ ਕਿ  ਦਿਵਾਲੀ ਮੌਕੇ  ਪਟਾਕੇ ਅਤੇ ਆਤਿਸ਼ਬਾਜ਼ੀ ਦੀ ਵਰਤੋਂ ਨਾ ਕੀਤੀ ਜਾਵੇ ਸਗੋਂ ਇਹਨਾਂ ਉਪਰ ਹੋਣ ਵਾਲੇ ਖਰਚ ਨੂੰ  84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ  ਸਹਾਇਤਾ ਵਜੋਂ ਦਿੱਤਾ ਜਾਵੇ ।
 ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗੁਰੂ ਕਾਲ ਤੋਂ ਚੱਲੀ ਆ ਰਹੀ ਮਰਿਆਦਾ ਤੇ ਪੁਰਤਾਨ ਪ੍ਰੰਪਰਾ ਬਦਲੀ ਨਹੀਂ ਜਾ ਸਕਦੀ ।
ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਕਿਸੇ ਇਕ ਵਿਅਕਤੀ ਵਿਸ਼ੇਸ਼ ਦੇ ਕਹਿਣ ’ਤੇ ਹਰਿਮੰਦਰ ਸਾਹਿਬ ਦੀ ਮਰਿਆਦਾ ਤੇ ਪੁਰਾਤਨ ਪ੍ਰੰਪਰਾ ਬਦਲੀ ਨਹੀਂ ਜਾ ਸਕਦੀ। ਉਨ੍ਹਾਂ ਆਖਿਆ ਕਿ ਬੰਦੀ ਛੋੜ ਦਿਵਸ ਮੌਕੇ ਦੀਪ ਮਾਲਾ ਕਰਨ ਤੇ ਆਤਿਸ਼ਬਾਜ਼ੀ ਚਲਾਉਣ ਦੀ ਪ੍ਰੰਪਰਾ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਅਤੇ ਇਹ ਬਾਦਸਤੂਰ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਰਾਜੋਆਣਾ ਨੇ ਜੇਲ੍ਹ ਵਿੱਚੋਂ ਸਿੱਖ ਪੰਥ ਦੇ ਨਾਂ ਖੁੱਲ੍ਹਾ ਪੱਤਰ ਲਿਖਿਆ ਹੈ ਅਤੇ ਇਸ ਪੱਤਰ ਦੀ ਕਾਪੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਭੇਜੀ ਹੈ। ਇਸ ਪੱਤਰ ਵਿੱਚ ਉਸਨੇ ਆਖਿਆ ਕਿ ਇਸ ਵਾਰ ਦੀਵਾਲੀ  3 ਨਵੰਬਰ ਨੂੰ ਮਨਾਈ ਜਾ ਰਹੀ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਹੀ ਨਵੰਬਰ 1984 ਵਿੱਚ ਸਿੱਖ ਕਤਲੇਆਮ ਵਾਪਰਿਆ ਸੀ ਜਿਸ ਵਿੱਚ ਸੈਂਕੜੇ ਬੇਦੋਸ਼ੇ ਲੋਕ ਮਾਰੇ ਗਏ ਸਨ। ਇਸ ਲਈ ਇਸ ਵਾਰ ਇਸ ਮੌਕੇ ਆਤਿਸ਼ਬਾਜ਼ੀ ਨਾ ਚਲਾਈ ਜਾਵੇ ਤੇ ਆਤਿਸ਼ਬਾਜ਼ੀ ’ਤੇ ਖਰਚ ਹੋਣ ਵਾਲੀ ਰਕਮ ਦੰਗਾ ਪੀੜਤਾਂ ਦੀ ਭਲਾਈ ਲਈ ਖਰਚ ਕੀਤੀ ਜਾਵੇ। ਭਾਵੇਂ ਇਸ ਸਬੰਧੀ ਅਕਾਲ ਤਖ਼ਤ ਵੱਲੋਂ ਫਿਲਹਾਲ ਕੋਈ ਆਦੇਸ਼ ਨਹੀਂ ਕੀਤੇ ਗਏ ਹਨ ਪਰ ਅੱਜ ਕੱਲ੍ਹ ਮੋਬਾਈਲ ਫੋਨ ’ਤੇ ਇਸ ਸਬੰਧੀ ਸੁਨੇਹੇ ਭੇਜੇ ਜਾ ਰਹੇ ਹਨ ਜਿਸ ਵਿੱਚ ਸਿੱਖ ਸੰਗਤ ਨੂੰ ਇਸ ਦਿਨ ਆਤਿਸ਼ਬਾਜ਼ੀ ਨਾ ਚਲਾਉਣ ਲਈ ਆਖਿਆ ਜਾ ਰਿਹਾ ਹੈ।
ਸੁਨੇਹੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਦੇਸ਼ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ 

ਵਧੀਆ ਪੀ ਐਮ ਨਹੀਂ ਹੋ ਸਕਦੇ ਮੋਦੀ , ਮੰਤਰੀਆਂ ਨੂੰ ਚਪੜਾਸੀ ਸਮਝਦੇ ਹਨ – ਜਾਵੇਦ ਅਖਤਰ

www.sabblok.blogspot.com

  ਪ੍ਰਸਿੱਧ ਗੀਤਕਾਰ  ਅਤੇ ਰਾਜਸਭਾ ਮੈਂਬਰ ਜਾਵੇਦ ਅਖਤਰ ਨੇ ਦਾਅਵਾ ਕੀਤਾ ਕਿ  ਨਰਿੰਦਰ ਮੋਦੀ  ਵਧੀਆ  ਪ੍ਰਧਾਨ ਮੰਤਰੀ ਨਹੀਂ ਹੋ ਸਕਦੇ , ਕਿਉਂਕਿ  ਉਹ ਲੋਕਤਾਂਤਰਿਕ ਵਿਵਸਥਾ ਵਿੱਚ ਵਿਸਵਾਸ਼ ਨਹੀਂ ਰੱਖਦੇ ।
 ਇੱਕ ਸਮਾਗਮ ਦੌਰਾਨ ਜਾਵੇਦ ਅਖਤਰ ਨੇ ਕਿਹਾ ਕਿ ਸਾਲ 2002 ਵਿੱਚ ਗੁਜਰਾਤ ਦੰਗਿਆਂ  ਵਿੱਚ ਉਸਦੀ ਸ਼ਮੂਲੀਅਤ  ਦੇ ਮਾਮਲੇ ਦੀ ਸੁਣਵਾਈ ਹਾਲੇ ਅਦਾਲਤ ਵਿੱਚ ਚੱਲ ਰਹੀ ਹੈ ਅਤੇ ਉਹ   ਲੋਕਤਾਂਤਰਿਕ ਨਹੀਂ ਹਨ । ਉਹਨਾ ਕਿਹਾ ਕਿ  ਗੁਜਰਾਤ ਵਿੱਚ ਨਰਿੰਦਰ ਮੋਦੀ  ਨੇ ਤੀਸਰੀ ਵਾਰ  ਸੱਤਾ ਵਿੱਚ ਆਉਣ ਦੀ ਚਰਚਾਵਾਂ ਹੋ ਰਹੀਆਂ ਹਨ , ਪਰ  ਉਹ  ਆਪਣੇ ਰਾਜ ਵਿੱਚ ਲੋਕਤਾਂਤਰਿਕ  ਮੁੱਲਾਂ ਦਾ ਸਤਿਕਾਰ ਨਹੀਂ ਕਰਦੇ ।
ਉਹਨਾ ਕਿਹਾ ਕਿ ਉਹ ਲੋਕਤੰਤਰ ਲਈ ਚੁਣੌਤੀ ਹੋ ਸਕਦੇ ਹਨ ।  ਜਾਵੇਦ ਅਖਤਰ ਨੇ ਦੋਸ਼ ਲਾਇਆ ਕਿ ਮੋਦੀ ਤਾਂ ਆਪਣੇ ਮੰਤਰੀ ਨਾਲ ਵੀ  ਚਪੜਾਸੀ ਵਾਂਗੂੰ ਵਿਵਹਾਰ ਕਰਦੇ ਹਨ ।

ਕੋਲਾ ਘੋਟਾਲੇ ਵਿੱਚ ਮੈਂ ਸੀਬੀਆਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ – ਮਨਮੋਹਨ ਸਿੰਘ

www.sabblok.blogspot.com  

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੋਲਾ ਘੋਟਾਲੇ ਉਪਰ ਇੱਕ ਅਹਿਮ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿੱਚ ਸੀਬੀਆਈ  ਦੀ ਜਾਂਚ ਦਾ ਸਾਹਮਣਾ ਕਰਨ ਦੇ ਲਈ ਤਿਆਰ ਹਨ । ਉਹਨਾਂ ਕਿਹਾ ਕਿ ਉਹ ਦੇਸ਼ ਦੇ ਕਾਨੂੰਨ ਤੋਂ ਉਪਰ ਨਹੀਂ  ਅਤੇ ਇਸ ਮਾਮਲੇ ਵਿੱਚ ਉਹ  ਸੀਬੀਆਈ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਮੇਰੇ ਕੋਲ ਛੁਪਾਉਣ ਲਈ ਕੁਝ ਨਹੀਂ । ਮਨਮੋਹਨ ਸਿੰਘ ਨੇ ਚੀਨ ਦੇ ਦੌਰੇ ਤੋਂ ਵਾਪਸ ਆਉਂਦੇ ਸਮੇਂ ਵਿਸ਼ੇਸ਼ ਜਹਾਜ਼ ਵਿਚ  ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਇਹ ਗੱਲ  ਕਹੀ ।
 ਜਿ਼ਕਰਯੋਗ ਹੈ ਕਿ  ਹਿਡਾਲਕੋ ਨੂੰ ਕੋਲ ਬਲਾਕ  ਵੰਡ ਵਿੱਚ ਸਾਬਕਾ ਕੋਲ ਸਕੱਤਰ  ਪੀ ਸੀ ਪਾਰੇਖ ਨੇ ਕਿਹਾ ਸੀ ਕਿ ਜੇ ਸੀਬੀਆਓੀ ਸਮਝਦੀ ਹੈ ਬਿਰਲਾ  ਨੂੰ ਮੱਦਦ ਕਰਨ ਦੇ  ਲਈ ਉਹਨਾਂ  ਨੇ   ਸਾਜਿ਼ਸ ਰਚੀ ਹੈ , ਤਾਂ ਇਸ ਵਿੱਚ  ਪ੍ਰਧਾਨ ਮੰਤਰੀ ਨੂੰ  ਨਾਮਜ਼ਦ ਕੀਤਾ ਜਾਣਾ ਚਾਹੀਦਾ ।  ਕੋਲਾ ਸਕੱਤਰ ਨੇ ਇਸ ਬਿਆਨ ਤੋਂ ਬਾਅਦ ਮਨਮੋਹਨ ਸਿੰਘ ਤੇ ਕਾਫੀ ਦਬਾਅ ਵੱਧ ਗਿਆ ਸੀ ।  ਵਿਰੋਧੀ ਧਿਰ ਲਗਾਤਾਰ  ਉਹਨਾਂ ਉਪਰ ਹਮਲੇ ਕਰ ਰਹੀ ਸੀ ।
ਬੀਜੇਪੀ ਦੇ  ਨੇਤ ਯਸਵੰਤ ਸਿਨਹਾ ਨੇ ਪੀਐਮ ਉਪਰ ਹਮਲਾ ਕਰਦੇ ਹੋਏ  ਹੈਰਾਨੀ ਪ੍ਰਗਟ ਕੀਤੀ ਸੀ ਕਿ  ਕੋਲਾ ਬਲਾਕ  ਵੰਡ ਨੂੰ ਅੰਤਿਮ ਮਨਜੂਰੀ ਦੇਣ ਵਾਲਾ ਵਿਅਕਤੀ ਆਪਣੀ ਜਿੰਮੇਵਾਰੀ ਤੋਂ ਕਿਵੇਂ ਬਚ ਸਕਦਾ ਹੈ।
ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ  ਨੇ ਸੁਪਰੀਮ ਕੋਰਟ  ਉਪਰ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ , ‘ ਕੋਰਟ ਕੀ ਕਰਦਾ  ਅਤੇ ਕੀ ਨਹੀਂ ਕਰਦਾ ,  ਇਸ ਬਾਰੇ ਮੈਂ ਕੁਝ ਨਹੀਂ ਕਹਾਂਗਾ।’ ਪਰ , ਉਹਨਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਰ ਤਰ੍ਹਾਂ ਦੀ ਜਾਂਚ ਦੇ ਲਈ ਉਹ ਤਿਆਰ ਹਨ।
ਮੈਂ ਨਵਾਜ਼ ਸ਼ਰੀਫ਼ ਤੋਂ ਨਿਰਾਸ਼ ਹਾਂ
 ਪਾਕਿਸਤਾਨ ਦੀ ਸੀਮਾ ਉਪਰ ਯੁੱਧ ਬੰਦੀ ਦੇ ਲਗਾਤਾਰ ਉਲੰਘਣ ਦਾ ਸਵਾਲ ਉਠਾਏ ਜਾਣ ਤੇ ਡਾ: ਮਨਮੋਹਨ ਸਿੰਘ  ਨੇ ਸਖ਼ਤ ਸ਼ਬਦਾਂ ਵਿੱਚ  ਪਾਕਿਸਤਾਨ ਦੀ ਨਿੰਦਾ ਕੀਤੀ । ਉਹਨਾ ਸਾਫ਼ –ਸਾਫ਼ ਕਿਹਾ , ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਉਹਨਾ ਨੂੰ ਨਿਰਾਸ਼ ਕੀਤਾ ਹੈ।
ਉਹਨਾ ਕਿਹਾ ਨਿਵਾਜ ਸ਼ਰੀਫ਼ ਆਪਣੀ ਭੂਮਿਕਾ  ਸਹੀ ਢੰਗ ਨਾਲ ਨਿਭਾ ਨਹੀਂ ਪਾਏ।
 ਜਿ਼ਕਰਯੋਗ ਹੈ ਕਿ ਨਵਾਜ ਸ਼ਰੀਫ਼ ਦੀਆਂ ਮਿੱਠੀਆਂ- ਮਿੱਠੀਆਂ ਗੱਲਾਂ ਦੇ ਬਾਵਜੂਦ ਸਰਹੱਦ ਤੇ ਪਾਕਿਸਤਾਨੀ ਫੌਜ ਦੇ ਰਵੱਈਏ ਵਿੱਚ ਨਰਮੀ ਨਹੀਂ ਦਿਸਦੀ  

ਬਾਜ਼ਾਰ ਵਿੱਚ ਆਈ ਰੋਟੀ ਪਕਾਉਣ ਵਾਲੀ ਮਸ਼ੀਨ

ਅਜੋਕੀਆਂ ਚੁਣੌਤੀਆਂ ਕਬੂਲਣ ਦਾ ਹੋਕਾ ਦੇਵੇਗਾ ਮੇਲਾ ਗ਼ਦਰ ਸ਼ਤਾਬਦੀ ਦਾ

www.sabblok.blogspot.com

ਜਲੰਧਰ, 26 ਅਕਤੂਬਰ :     ਗ਼ਦਰ ਪਾਰਟੀ ਦੀ ਸਥਾਪਨਾ ਤੋਂ ਸੌ ਵਰੇ• ਬੀਤ ਜਾਣ ਮਗਰੋਂ ਵੀ ਸਾਮਰਾਜੀ ਮੱਕੜਜਾਲ, ਜਾਗੀਰੂ ਜਕੜ, ਕਾਰਪੋਰੇਟ ਘਰਾਣਿਆਂ ਦੇ ਨਿੱਤ ਫੈਲਦੇ ਪੰਜੇ, ਸਮਾਜਕ ਵਿਤਕਰੇਬਾਜ਼ੀ, ਅਨਿਆਂ, ਜਾਤ ਪਾਤ, ਜ਼ਬਰ-ਜ਼ੁਲਮ ਦੇ ਟੁੱਟਦੇ ਪਹਾੜਾਂ ਨੂੰ ਭਾਰਤੀ ਲੋਕਾਂ ਦੇ ਸਿਰਾਂ ਤੋਂ ਵਗਾਹ ਮਾਰਨ ਲਈ ਉੱਠ ਖੜੇ• ਹੋਣ ਦਾ ਸੱਦਾ ਦੇਵੇਗਾ 'ਮੇਲਾ ਗ਼ਦਰ ਸ਼ਤਾਬਦੀ ਦਾ'।
ਦੇਸ਼ ਭਗਤ ਯਾਦਗਾਰ ਹਾਲ ਅੰਦਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਐਲਾਨ ਕਰਦਿਆਂ ਕਿਹਾ ਕਿ ਪਰੰਪਰਾਗਤ ਤੌਰ 'ਤੇ ਉਹ ਸੌਂਵੀ ਵਰੇ•ਗੰਢ ਨਹੀਂ ਮਨਾ ਰਹੇ ਨਾ ਹੀ ਨਿਸ਼ਕਾਮ ਸੇਵਕ, ਕੁਰਬਾਨੀ ਦੇ ਪੁੰਜ, ਗ਼ਦਰੀ ਇਨਕਲਾਬੀਆਂ ਨੂੰ 'ਮਹਿਜ਼ ਯਾਦ' ਕਰਨ ਦੀ ਕੋਈ ਭੁੱਖ-ਪਿਆਸ ਸੀ।  ਗ਼ਦਰ ਸ਼ਤਾਬਦੀ ਦਾ ਮੇਲਾ, ਨਗਾਰੇ ਚੋਟ ਲਗਾਕੇ ਇਹ ਕਹਿਣ ਜਾ ਰਿਹਾ ਹੈ ਕਿ ਸਾਡੇ ਮੁਲਕ ਦੇ ਵੰਨ-ਸੁਵੰਨੇ ਹਾਕਮ ਜੋ ਮਰਜ਼ੀ ਜੁਗਤਾਂ ਲੜਾਉਂਦੇ ਰਹਿਣ, ਗ਼ਦਰ ਪਾਰਟੀ ਦੇ ਇਤਿਹਾਸ, ਪ੍ਰੋਗਰਾਮ, ਉਸਦੇ ਆਦਰਸ਼ਾਂ ਨੂੰ ਗ੍ਰਹਿਣ ਕਰਕੇ, ਸਦੀਆਂ ਦੇ ਦਰੜੇ ਭਾਰਤੀ ਲੋਕ ਗ਼ਦਰੀਆਂ ਦੇ ਸੁਪਨਿਆਂ ਦੀ ਆਜ਼ਾਦੀ ਅਤੇ ਇਸਦੀ ਅਗਲੀ ਕੜੀ ਸਾਂਝੀਵਾਲਤਾ ਵਾਲਾ ਰਾਜ ਅਤੇ ਸਮਾਜ ਬਣਾਉਣ ਲਈ ਲੋਕ-ਸੰਗਰਾਮ ਜਾਰੀ ਰੱਖਣਗੇ।
ਪ੍ਰੈਸ ਕਾਨਫਰੰਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਪ੍ਰਧਾਨ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਸੰਬੋਧਨ ਕੀਤਾ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ 'ਮੇਲਾ ਗ਼ਦਰ ਸ਼ਤਾਬਦੀ ਦਾ' ਇਤਿਹਾਸ ਦੀ ਮੁੜ-ਸੁਰਜੀਤੀ, ਮੁਲਅੰਕਣ ਅਤੇ ਪੁਨਰ ਮੁਲਅੰਕਣ ਦਾ ਸਬੱਬ ਬਣਕੇ ਇਤਿਹਾਸਕ ਭੂਮਿਕਾ ਨਿਭਾ ਰਿਹਾ ਹੈ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਮੇਲਾ ਮਨਾਉਣ ਦਾ ਸਾਡਾ ਸੁਚੇਤ ਮਕਸਦ ਹੈ ਕਿ ਜਦੋਂ ਉਹ ਸਾਰੇ ਮੁੱਦੇ ਅਜੇ ਜਿਉਂ ਦੇ ਤਿਉਂ ਬਰਕਰਾਰ ਹਨ ਜਿਹੜੇ 100 ਵਰੇ• ਪਹਿਲਾਂ ਸਾਡੇ ਪੂਰਵਜਾਂ ਦੇ ਸਾਹਮਣੇ ਸਨ ਤਾਂ ਅਸੀਂ ਇਸ ਇਤਿਹਾਸਕ ਮੌਕੇ ਤੇ ਮੁੜ ਗ਼ਦਰੀ ਗੂੰਜਾ ਪਾਉਣ ਲਈ ਲੋਕਾਂ ਨੂੰ ਸੂਝਵਾਨ, ਚੇਤਨ ਅਤੇ ਸੰਘਰਸ਼ਸ਼ੀਲ ਬਣਾਉਣ ਦਾ ਕਾਰਜ਼ ਨਿਭਾ ਰਹੇ ਹਾਂ।  ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਨਸ਼ਿਆਂ, ਗੰਦੇ ਸਭਿਆਚਾਰ ਦੇ ਭੰਨੇ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਯਤਨ ਕਰ ਰਹੇ ਹਾਂ।

ਉਪ-ਪ੍ਰਧਾਨ ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਤਿਹਾਸ ਮੌਕੇ 'ਤੇ ਸਾਡੀ ਕਮੇਟੀ ਆਪਣੀ ਲਾਇਬਰੇਰੀ ਨੂੰ ਜਿਲਦਬੰਦੀ ਅਤੇ ਡਿਜ਼ੀਟਲ ਰੂਪ ਵਿਚ ਨਵਾਂ ਮੁਹਾਂਦਰਾ ਦੇ ਰਹੀ ਹੈ।  ਸਾਡੀ ਲਾਇਬਰੇਰੀ 'ਚ ਨਵੇਂ ਖੋਜ਼ਕਾਰ ਅਤੇ ਉੱਘੇ ਵਿਦਵਾਨ ਜੁੜਨ ਲੱਗੇ ਹਨ।  ਉਹਨਾਂ ਕਿਹਾ ਕਿ 2008 ਤੋਂ ਮੇਲਿਆਂ ਦੀ ਲੜੀ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੀਤੀ ਗਈ ਸੀ, ਹੁਣ ਮੇਲਾ ਗ਼ਦਰ ਸ਼ਤਾਬਦੀ ਦਾ ਸਿਖਰਾਂ ਛੋਹੇਗਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 28 ਅਕਤੂਬਰ ਤੋਂ ਸ਼ੁਰੂ ਹੋ ਕੇ ਬੁਲੰਦੀਆਂ ਛੋਹਣ ਵਾਲੇ ਮੇਲੇ ਦੇ ਸਿਖਰ 'ਤੇ 1 ਨਵੰਬਰ 10 ਵਜੇ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਕਾਮਰੇਡ ਚੈਨ ਸਿੰਘ ਚੈਨ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।  ਦੋਵੇਂ ਬਜ਼ੁਰਗ ਟਰੱਸਟੀ ਆਪਣੇ ਸੰਬੋਧਨ 'ਚ ਗ਼ਦਰੀ ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦੇਣਗੇ ਤਾਂ ਜੋ ਦੇਸੀ ਅਤੇ ਬਦੇਸੀ ਹਰ ਤਰ•ਾਂ ਦੀ ਗ਼ੁਲਾਮੀ ਤੋਂ ਲੋਕਾਂ ਨੂੰ ਮੁਕਤ ਕਰਾਕੇ ਨਵੇਂ ਭਾਰਤ ਦੀ ਸਿਰਜਣਾ ਕੀਤੀ ਜਾ ਸਕੇ।

ਝੰਡੇ ਦੀ ਰਸਮ ਮੌਕੇ ਹੀ ਅਮੋਲਕ ਸਿੰਘ ਦਾ ਲਿਖਿਆ ਗੀਤ-ਨਾਟ ਰੂਪੀ ਝੰਡੇ ਦਾ ਗੀਤ 'ਨਵੇਂ ਯੁੱਗ ਦਾ ਗੀਤ' 100 ਲੜਕੇ ਅਤੇ ਲੜਕੀਆਂ ਪੇਸ਼ ਕਰਨਗੇ।  ਇਸ ਗੀਤ ਦੀ ਨਿਰਦੇਸ਼ਨਾ ਹਰਵਿੰਦਰ ਦੀਵਾਨਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਰੁਪਿੰਦਰ ਰਾਜੂ ਕਰਨਗੇ।  ਜਨਰਲ ਸਕੱਤਰ ਡਾ. ਰਘਬੀਰ ਕੌਰ, ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਤੋਂ ਇਲਾਵਾ ਪ੍ਰੋ. ਵਰਿਆਮ ਸਿੰਘ ਸੰਧੂ ਅਤੇ ਡਾ. ਪਰਮਿੰਦਰ ਸਿੰਘ ਕਮੇਟੀ ਦੀ ਤਰਫੋਂ ਸੰਬੋਧਨ ਕਰਨਗੇ।  ਲਘੂ ਨਾਟਕ, ਗੀਤ, ਸੰਗੀਤ, ਕਵੀਸ਼ਰੀ ਅਤੇ ਢਾਡੀ ਰੰਗ ਹੋਵੇਗਾ।
ਪਹਿਲੀ ਨਵੰਬਰ ਹੀ ਸ਼ਾਮ ਠੀਕ 3 ਵਜੇ ਜਲੰਧਰ ਸ਼ਹਿਰ ਅੰਦਰ 'ਗ਼ਦਰ ਸ਼ਤਾਬਦੀ ਮਾਰਚ' ਹੋਵੇਗਾ ਜੋ ਸ਼ਹੀਦ ਭਗਤ ਸਿੰਘ ਚੌਂਕ ਪਹੁੰਚਕੇ ਸ਼ਾਸਤਰੀ ਮਾਰਕੀਟ ਚੌਂਕ ਰਾਹੀਂ ਵਾਪਸ ਯਾਦਗਾਰ ਹਾਲ ਆਏਗਾ।  ਰਾਹ ਵਿੱਚ ਹਿੰਦ ਸਮਾਚਾਰ ਅਤੇ ਅਜੀਤ ਪ੍ਰਕਾਸ਼ਨ ਵੱਲੋਂ ਪਾਣੀ ਦੀ ਛਬੀਲ ਲਾਈ ਜਾਏਗੀ।
ਸ਼ਾਮ ਠੀਕ 6:30 ਵਜੇ ਸ਼ਰਧਾਂਜ਼ਲੀਆਂ ਭੇਂਟ ਕਰਨ ਨਾਲ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਆਗਾਜ਼ ਹੋਵੇਗਾ।  ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਜਗਰੂਪ ਅਤੇ ਅਜਮੇਰ ਸਿੰਘ ਸ਼ਰਧਾਂਜ਼ਲੀ ਭੇਂਟ ਕਰਨਗੇ।
ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ 'ਅੱਗ ਸਮੁੰਦਰਾਂ 'ਚ ਤਾਰੀਆਂ ਲਾਉਂਦੀ ਰਹੀ' ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਮੰਚਣ ਨਾਲ ਨਾਟਕਾਂ ਦੀ ਰਾਤ ਦੀ ਲੜੀ ਆਰੰਭ ਹੋਏਗੀ।
ਡਾ. ਸਾਹਿਬ ਸਿੰਘ ਦੀ ਕਲਮ ਤੋਂ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ 'ਚੌਮੁਖੀਆ', ਅਦਾਕਾਰ ਮੰਚ ਮੁਹਾਲੀ ਅਤੇ ਅਨੀਤਾ ਸ਼ਬਦੀਸ਼ ਦੀ ਰਚਨਾ ਅਤੇ ਨਿਰਦੇਸ਼ਨਾ 'ਚ 'ਨਟੀ ਵਿਨੋਦਨੀ' ਸੁਚੇਤਕ ਰੰਗ ਮੰਚ ਮੁਹਾਲੀ, ਦੇਵਿੰਦਰ ਗਿੱਲ ਦੇ ਲਿਖੇ ਮਾਇਆ ਜਾਲ ਤੋਂ ਪ੍ਰੇਰਤ ਹੋ ਕੇ ਡਾ. ਅਕੁੰਰ ਸ਼ਰਮਾ ਦੀ ਰਚਨਾ ਅਤੇ ਨਿਰਦੇਸ਼ਨਾ 'ਚ ਹੋਏਗਾ ਨਾਟਕ 'ਮੱਕੜ ਜਾਲ ਤੋਂ ਪਾਰ' ਅਤੇ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ 'ਤੂੰ ਚਰਖਾ ਘੂਕਦਾ ਰੱਖ ਜਿੰਦੇ' ਪੇਸ਼ ਕੀਤੇ ਜਾਣਗੇ

1 ਨਵੰਬਰ ਦਿਨ ਰਾਤ ਦੇ ਸਿਖਰ ਸਮਾਗਮਾਂ 'ਚ ਦੇਸ ਰਾਜ ਛਾਜਲੀ, ਗੁਰਮੁਖ ਸਿੰਘ ਐਮ.ਏ., ਅਮਰਜੀਤ ਪ੍ਰਦੇਸੀ, ਸਵਰਨ ਰਸੂਲਪੁਰੀ, ਕੰਵਰ ਬਹਾਰ, ਨਵਦੀਪ ਧੌਲਾ, ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾਕਾਰ, ਇਕਬਾਲ ਉਦਾਸੀ ਅਮਰਿਤਪਾਲ ਬਠਿੰਡਾ ਅਤੇ ਲਘੂ ਨਾਟਕ 'ਚ ਨੀਰਜ਼ ਕੌਸ਼ਿਕ ਕਲਾ ਕਿਰਤਾਂ ਪੇਸ਼ ਕਰਨਗੇ।
ਇਸ ਤੋਂ ਪਹਿਲੇ ਪੰਜ ਦਿਨਾਂ 'ਚ 28 ਅਕਤੂਬਰ 10 ਵਜੇ ਸ਼ਮਾਂ ਰੌਸ਼ਨ ਉਪਰੰਤ ਗਾਇਨ ਮੁਕਾਬਲਾ, ਸ਼ਾਮ ਨੂੰ ਕੋਰਿਓਗਰਾਫੀਆਂ ਹੋਣਗੀਆਂ।  29 ਅਕਤੂਰ ਸੈਮੀਨਾਰ ਦੋ ਸੈਸ਼ਨ, ਸ਼ਾਮ ਨੂੰ ਢਾਡੀ ਅਤੇ ਕਵੀਸ਼ਰੀ ਰੰਗ, 30 ਅਕਤੂਬਰ ਭਾਸ਼ਣ ਮੁਕਾਬਲਾ (ਲੜਕੇ ਅਤੇ ਲੜਕੀਆਂ), ਬਾਅਦ ਦੁਪਹਿਰ ਔਰਤ ਸਮੱਸਿਆਵਾਂ ਬਾਰੇ ਸੈਮੀਨਾਰ ਜਿਸਦੇ ਮੁੱਖ ਬੁਲਾਰੇ ਪੂਨਮ ਹੋਣਗੇ।  ਸ਼ਾਮ ਨੂੰ ਦਸਤਾਵੇਜ਼ੀ ਫ਼ਿਲਮਾਂ ਹੋਣਗੀਆਂ।  31 ਅਕਤੂਬਰ ਕੁਇਜ਼, ਪੇਂਟਿੰਗ ਮੁਕਾਬਲਾ ਅਤੇ ਕਵੀ ਦਰਬਾਰ ਹੋਏਗਾ।  
ਇਸ ਮੇਲੇ 'ਚ ਪਾਕਿਸਤਾਨ ਤੋਂ ਵੀ ਵਿਸ਼ੇਸ਼ ਡੈਲੀਗੇਸ਼ਨ ਪਹੁੰਚੇਗਾ।  ਮੇਲੇ 'ਚ ਕਨੇਡਾ, ਅਮਰੀਕਾ, ਇੰਗਲੈਂਡ, ਨਿਊਜੀਲੈਂਡ ਆਦਿ ਮੁਲਕਾਂ ਤੋਂ ਵੀ ਡੈਲੀਗੇਟ ਪਹੁੰਚ ਰਹੇ ਹਨ। 

Friday, 25 October 2013

ADD_PS2 FOR SALE

www.sabblok.blogspot.com

Electronics & Technology, Video Games - Consoles in India, Punjab, Hoshiarpur. Date October 13

Thursday, 24 October 2013

ਵਿਆਹ ਚ ਡੀ ਜੇ ਤੇ ਨੱਚਦਿਆਂ ਤੋਂ ਚੱਲੀ ਗੋਲੀ ਚ ਲਾੜੇ ਦੇ ਮਾਮੇ ਦੀ ਮੌਤ

www.sabblok.blogspot.com
ਪਿੰਡ ਚੱਕਸਾਹੂ ਵਿਖੇ ਵਿਆਹ ਵਿਚ ਗੋਲੀ ਲੱਗਣ ਨਾਲ ਮਰੇ ਬਲਵਿੰਦਰ ਸਿੰਘ ਲਾਡੀ ਦੀ ਮ੍ਰਿਤਕ ਦੇਹ। ਤਸਵੀਰ ਗੁਰਭੇਜ ਸਿੰਘ ਚੌਹਾਨ
ਸਾਦਿਕ, 24 ਅਕਤੂਬਰ (ਗੁਰਭੇਜ ਸਿੰਘ ਚੌਹਾਨ )- ਪਿੰਡ ਚੱਕ ਸਾਹੂ ( ਸਾਦਿਕ )  ਵਿਖੇ ਇੱਕ ਵਿਆਹ ਸਮਾਗਮ ਦੌਰਾਨ ਰਾਤ ਨੂੰ ਡੀ ਜੇ ਲਗਾਕੇ ਖੁਸ਼ੀ ਵਿਚ ਨੱਚਦੇ ਪਰਿਵਾਰਕ ਮੈਂਬਰਾਂ ਦੀ ਹੀ ਲਾਇਸੰਸੀ ਬੰਦੂਕ ਚੋਂ ਚੱਲੀ ਗੋਲੀ ਨੇ ਲਾੜੇ ਦੇ ਸਕੇ ਮਾਮੇ ਦੀ ਜਾਨ ਲੈ ਲਈ। ਇਹ ਨੌਜਵਾਨ ਮਾਮਾਂ ਜਿਸਦਾ ਨਾਂ ਬਲਵਿੰਦਰ ਸਿੰਘ ਲਾਡੀ ਪੁੱਤਰ ਮਾਨ ਸਿੰਘ ਪਿੰਡ ਜਨੇਰੀਆਂ ਦਾ ਰਹਿਣ ਵਾਲਾ ਸੀ ਅਤੇ ਗੋਲੀ ਲਾੜੇ ਦੇ ਬਾਪ ਦੀ ਹੀ ਬੰਦੂਕ ਚੋਂ ਨਿੱਕਲੀ ਸੀ। ਇਸ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਖੁਸ਼ੀਆਂ ਦਾ ਮਾਹੌਲ ਗਮੀ ਵਿਚ ਬਦਲ ਗਿਆ । ਮਿਲੀ ਜਾਣਕਾਰੀ ਅਨੁਸਾਰ ਪਿੰਡ ਚੱਕ ਸਾਹੂ ਦੇ ਲੱਖਾ ਸਿੰਘ ਪੁੱਤਰ ਚੰਚਲ ਸਿੰਘ ਕੌਮ ਜੱਟ ਸਿੱਖ ਦੇ ਲੜਕੇ ਪਰਵਿੰਦਰ ਸਿੰਘ ਦਾ ਬੀਤੇ ਦਿਨ ਬੁੱਧਵਾਰ ਨੂੰ ਸ਼ਗਨ ਲੱਗਿਆ ਸੀ ਤੇ ਅੱਜ ਵੀਰਵਾਰ ਨੂੰ ਬਰਾਤ ਜਾਣੀ ਸੀ। ਸ਼ਗਨ ਉਪਰੰਤ ਸ਼ਾਮ ਨੂੰ ਜਦ ਪਰਿਵਾਰਕ ਮੈਂਬਰ ਖੁਸ਼ੀ ਵਿਚ ਡੀ ਜੇ ਤੇ ਗਿੱਧਾ ਭੰਗੜਾ ਪਾ ਰਹੇ ਸਨ ਤਾਂ ਰਿਸ਼ਤੇਦਾਰ ਲਾੜੇ ਦੇ ਪਿਤਾ ਲੱਖਾ ਸਿੰਘ ਨੂੰ ਆਪਣੀ 12 ਬੋਰ ਬੰਦੂਕ ਨਾਲ ਫਾਇਰ ਕਰਨ ਲਈ ਜ਼ਿਦ ਕਰਨ ਲੱਗੇ । ਅਮ੍ਰਿਤਧਾਰੀ ਲੱਖਾ ਸਿੰਘ ਨੇ ਉਨਾਂ ਤੋਂ ਬਚਾਅ ਕਰਨ ਲਈ ਆਪਣੀ ਬੰਦੂਕ  ਗੁਆਂਢੀਆਂ ਦੇ ਘਰ ਰੱਖਣ ਦੀ ਸੋਚੀ ਜਦ ਉਹ ਆਪਣੀ ਲੋਡਿਡ ਬੰਦੂਕ ਗੁਆਂਢੀਆਂ ਦੇ ਘਰ ਰੱਖਣ ਲਈ ਜਾਣ ਲੱਗਾ ਤਾਂ ਗੇਟ ਕੋਲ ਨੱਚ ਰਹੇ ਰਿਸ਼ਤੇਦਾਰਾਂ ਦਾ ਅਚਾਨਕ ਬੰਦੂਕ ਤੇ ਹੱਥ ਵੱਜ ਗਿਆ ਤੇ ਅਚਾਨਕ ਬੰਦੂਕ ਚੱਲ ਗਈ ਤੇ ਗੋਲੀ ਕੋਲ ਖੜ•ੇ ਲੱਖਾ ਸਿੰਘ ਦੇ ਸਾਲੇ ਬਲਵਿੰਦਰ ਸਿੰਘ ਉਰਫ ਲਾਡੀ (25) ਪੁੱਤਰ ਮਾਨ ਸਿੰਘ ਵਾਸੀ ਪਿੰਡ ਜਨੇਰੀਆਂ ਦੇ ਸੀਨੇ ਵਿਚ ਜਾ ਵੱਜੀ। ਲਾਡੀ ਨੂੰ ਚੁੱਕ ਕੇ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੋਏ ਥਾਣਾ ਸਾਦਿਕ ਦੇ ਮੁੱਖ ਅਫਸਰ ਇੰਸਪੈਕਟਰ    ਗੁਰਸ਼ੇਰ ਸਿੰਘ ਬਰਾੜ ਘਟਨਾ ਸਥਾਨ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਸਾਦਿਕ ਦੀ  ਪੁਲਿਸ ਨੇ ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਦੇ ਬਿਆਨਾਂ 'ਤੇ ਲੱਖਾ ਸਿੰਘ ਖਿਲਾਫ ਧਾਰਾ 304 ਏ ਤਹਿਤ ਕੇਸ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਂਮ ਖੁੱਲ੍ਹੀ ਚਿੱਠੀ

www.sabblok.blogspot.com

ਸਤਿਕਾਰਯੋਗ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਪੰਥ ਦੀ ਆਨਸ਼ਾਨ ਲਈ ਆਪ ਜੀ ਵੱਲੋਂ ਕੀਤੀ ਮਹਾਨ ਕੁਰਬਾਨੀ ਅਤੇ ਉਸ ਪਿੱਛੋਂ ਆਪਣੀ ਜਾਨ ਦੀ ਭੀਖ ਮੰਗਣ ਦੀ ਥਾਂ; ਭਾਰਤ ਦੀ ਕੇਂਦਰ ਸਰਕਾਰ, ਇਸ ਦੇ ਸੰਵਿਧਾਨ/ਕਨੂੰਨ ਅਤੇ ਨਿਆਂ ਪ੍ਰਣਾਲੀ, ਜੋ ਸਿੱਖਾਂ ਨੂੰ ਕੋਈ ਵੀ ਇਨਸਾਫ ਦੇਣ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਹਨ; ਵਿਰੁੱਧ ਸਿੱਧੀ ਬਗਾਵਤ ਕਰਦੇ ਹੋਏ ਕੋਈ ਵੀ ਵਕੀਲ ਜਾਂ ਰਹਿਮ ਦੀ ਅਪੀਲ ਕਰਨ ਤੋਂ ਕੋਰੀ ਨਾਂਹ ਕਰਨ ਦੇ ਲਏ ਤੁਹਾਡੇ ਦ੍ਰਿੜ ਸਟੈਂਡ ਨੇ ਜਿਸ ਤਰ੍ਹਾਂ ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾ ਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਇਸ ਨਾਲ ਤੁਹਾਡੇ ਅੱਗੇ ਹਰ ਸਿੱਖ ਦਾ ਸਤਿਕਾਰ ਨਾਲ ਸਿਰ ਝੁਕਦਾ ਹੈ। ਇਹੋ ਕਾਰਣ ਹੈ ਕਿ ਮਾਰਚ 2012 ਵਿੱਚ ਆਪ ਜੀ ਵੱਲੋਂ ਦਿੱਤੇ ਕੇਸਰੀ ਲਹਿਰ ਦੇ ਸੱਦੇ ਨੂੰ ਹਰ ਵਰਗ ਦੇ ਸਿੱਖਾਂ; ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਅਤੇ ਸੰਸਥਾ ਨਾਲ ਸਬੰਧਤ ਸੀ; ਦੇ ਇਕੱਠ ਨੇ ਕੇਸਰੀ ਝੰਡੇ ਫੜ ਕੇ ਸੜਕਾਂ ਤੇ ਨਿਕਲ ਕੇ ਕੇਂਦਰੀ ਸਰਕਾਰ ਨੂੰ ਆਪ ਜੀ ਦੇ ਮੌਤ ਵਰੰਟ ’ਤੇ ਆਰਜੀ ਰੋਕ ਲਾਉਣ ਲਈ ਮਜਬੂਰ ਕਰ ਦਿੱਤਾ।
ਉਸ ਸਮੇਂ, ਜਿਸ ਤਰ੍ਹਾਂ ਆਪ ਜੀ ਵੱਲੋਂ ਕਹੇ ਹਰ ਸ਼ਬਦ ’ਤੇ ਸਿੱਖ ਜਾਨ ਵਾਰਨ ਲਈ ਤਿਆਰ ਹੋ ਗਏ ਸਨ ਅਤੇ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੇ ਆਪਣੀ ਸ਼ਹੀਦੀ ਵੀ ਦਿੱਤੀ; ਉਸ ਨੂੰ ਵੇਖ ਕੇ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਕਾਰਣ ਉਨ੍ਹਾਂ ਨੇ ਇਹ ਮਨਸੂਬੇ ਘੜਨੇ ਸ਼ੁਰੂ ਕਰ ਦਿੱਤੇ ਕਿ ਕਿਸ ਤਰ੍ਹਾਂ ਇਸ ਲਹਿਰ ਨੂੰ ਲੀਹੋਂ ਲਾਹਿਆ ਜਾਵੇ। ਵੀਰ ਜੀ ਆਪ ਜੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਕਿ ਕੋਈ ਵੀ ਮਨੁੱਖ ਅਭੁੱਲ ਨਹੀਂ ਹੋ ਸਕਦਾ। ਗੁਰਬਾਣੀ ਦਾ ਫੈਸਲਾ ਹੈ: “ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ”। ਇਸ ਗੁਰਫੁਰਮਾਨ ਨੂੰ ਅੱਖੋਂ ਪਰੋਖੇ ਕਰਕੇ ਜਿਹੜਾ ਮਨੁੱਖ ਆਪਣੇ ਆਪ ਨੂੰ ਅਭੁੱਲ ਮੰਨ ਬੈਠੇ ਉਸ ਤੋਂ ਕੋਈ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਕੌਮ ਦਾ ਕੋਈ ਭਲਾ ਕਰ ਸਕੇ। 31 ਮਾਰਚ 2012 ਤੋਂ ਬਾਅਦ ਆਪ ਜੀ ਵੱਲੋਂ ਦਿੱਤੇ ਕੁਝ ਅਖ਼ਬਾਰੀ ਬਿਆਨਾਂ ਸਦਕਾ; ਇਹ ਸਿਰਫ ਮੈਂ ਹੀ ਨਹੀਂ ਬਲਕਿ ਕੌਮ ਦਾ ਬਹੁਤ ਵੱਡਾ ਹਿੱਸਾ ਹਿੱਸਾ ਸੋਚਣ ਲਈ ਮਜਬੂਰ ਹੋ ਰਿਹਾ ਹੈ ਕਿ ਸ਼ਾਇਦ ਕੋਈ ਕੌਮ ਵਿਰੋਧੀ ਏਜੰਸੀ ਆਪ ਜੀ ਨੂੰ ਗੁੰਮਰਾਹ ਕਰ ਰਹੀ ਹੈ। ਮੈਂ ਤੁਹਾਡੇ ’ਤੇ ਇਹ ਕੋਈ ਦੋਸ਼ ਨਹੀਂ ਲਾ ਰਿਹਾ ਬਲਕਿ ਇੱਕ ਕੌਮ ਹਿਤੈਸ਼ੀ ਹੋਣ ਦੇ ਕਾਰਣ ਆਪ ਜੀ ਦੇ ਧਿਆਨ ਵਿੱਚ ਲਿਆਉਣ ਦਾ ਯਤਨ ਕਰ ਰਿਹਾ ਹਾਂ ਤਾ ਕਿ ਤੁਸੀਂ ਇਸ ਨੂੰ ਕੇਵਲ ਵਿਰੋਧ ਨਹੀਂ ਬਲਕਿ ਕਬੀਰ ਸਾਹਿਬ ਜੀ ਦੇ ਗਉੜੀ ਰਾਗ ਵਿੱਚ ਉਚਾਰਨ ਕੀਤੇ ਸ਼ਬਦ: “ਨਿੰਦਉ ਨਿੰਦਉ, ਮੋ ਕਉ ਲੋਗੁ ਨਿੰਦਉ ॥ ਨਿੰਦਾ, ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ, ਨਿੰਦਾ ਮਹਤਾਰੀ ॥1॥ ਰਹਾਉ ॥ ਨਿੰਦਾ ਹੋਇ, ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ, ਜਉ ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥1॥ ਨਿੰਦਾ ਕਰੈ, ਸੁ ਹਮਰਾ ਮੀਤੁ ॥ ਨਿੰਦਕ ਮਾਹਿ, ਹਮਾਰਾ ਚੀਤੁ ॥ ਨਿੰਦਕੁ ਸੋ, ਜੋ ਨਿੰਦਾ ਹੋਰੈ ॥ ਹਮਰਾ ਜੀਵਨੁ, ਨਿੰਦਕੁ ਲੋਰੈ ॥2॥ ਨਿੰਦਾ, ਹਮਰੀ ਪ੍ਰੇਮ ਪਿਆਰੁ ॥ ਨਿੰਦਾ, ਹਮਰਾ ਕਰੈ ਉਧਾਰੁ ॥ ਜਨ ਕਬੀਰ ਕਉ, ਨਿੰਦਾ ਸਾਰੁ ॥ ਨਿੰਦਕੁ ਡੂਬਾ, ਹਮ ਉਤਰੇ ਪਾਰਿ ॥3॥20॥71” ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇ ਕਬੀਰ ਜੀ “ਨਿੰਦਾ ਕਰੈ, ਸੁ ਹਮਰਾ ਮੀਤੁ” ਕਹਿ ਰਹੇ ਹਨ ਤਾਂ ਸਾਨੂੰ ਸਿਰਫ ਸਲਾਹ ਦੇਣ ਕਰਕੇ ਹੀ ਆਪਣਾ ਵਿਰੋਧੀ ਜਾਂ ਨਿੰਦਕ ਨਹੀਂ ਸਮਝ ਲੈਣਾ ਚਾਹੀਦਾ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ੨੫ ਜੂਨ ੨੦੧੨ ਨੂੰ ਭੈਣ ਕਮਲਦੀਪ ਕੌਰ ਜੀ ਰਾਹੀਂ ਮੈਂ ਆਪ ਜੀ ਨੂੰ ਇੱਕ ਪੱਤਰ ਲਿਖਿਆ ਜਿਸ ਦਾ ਵਿਸ਼ਾ ਸੀ ਹਰ 
ਸਮੇਂ ਦੀ ਵਾਹ ਵਾਹ ਤੁਹਾਡੀ ਪ੍ਰਤਿਭਾ ਨੂੰ ਰੁਸ਼ਨਾਉਣ ਵਿੱਚ ਸਹਾਈ ਨਹੀਂ ਹੋ ਸਕਦੀ।
ਇਸ ਦੇ ਉੱਤਰ ਵਿੱਚ ਭੈਣ ਕਮਲਦੀਪ ਕੌਰ ਵੱਲੋਂ ਈਮੇਲ ਰਾਹੀਂ ਦਿੱਤੇ ਜਵਾਬ ਨੇ ਮੈਨੂੰ ਹੈਰਾਨ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਲਿਖਿਆ ਸੀ:- “ਬਾਬਾ ਜੀ, ਮੈਨੂੰ ਅਫ਼ਸੋਸ ਹੈ ਕਿ ਮੈਂ ਉਹਨਾਂ ਹਾਲਾਤਾਂ ਵਿੱਚ ਵੀ ਆਪਣੇ ਕੀਮਤੀ ਸਮੇਂ ਵਿੱਚੋਂ ਤੁਹਾਨੂੰ ਟਾਇਮ ਦੇ ਕੇ ਤੁਹਾਡੇ ਨਾਲ ਗੱਲ ਕੀਤੀ। ਬਾਬਾ ਜੀ, ਤੁਸੀਂ ਵੀ ਯਾਦਗਾਰ ਦਾ ਵਿਰੋਧ ਕਰਨ ਵਾਲੇ ਦਿੱਲੀ ਦੇ ਤਖ਼ਤ ਨੂੰ ਸਮਰਪਿਤ ਉਸੇ ਗੰਦਗੀ ਦਾ ਹਿੱਸਾ ਨਿਕਲੇ।”
ਭੈਣ ਜੀ ਇਹ ਭੁੱਲ ਹੀ ਗਈ ਕਿ ਮੈਂ ਤੁਹਾਡਾ ਕਿੱਡਾ ਵੱਡਾ ਸਮਰਥਕ ਰਿਹਾ ਸੀ ਤੇ ਆਪਣੇ ਪੱਤਰ ਵਿੱਚ ਕਿਧਰੇ ਵੀ 1984 ਦੇ ਸ਼ਹੀਦਾਂ ਦੀ ਬਣਾਈ ਜਾਣ ਵਾਲੀ ਯਾਦਗਰ ਦਾ ਵਿਰੋਧ ਨਹੀਂ ਸੀ ਕੀਤਾ। ਜਦ ਇੱਕ ਮਹੀਨੇ ਤੱਕ ਵੀ ਤੁਹਾਡੇ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਾ ਆਇਆ ਤਾਂ ਦੁਖੀ ਮਨ ਨਾਲ ਮੈਨੂੰ ਆਪਣਾ ਉਹ ਪੱਤਰ 23 ਜੁਲਾਈ ਨੂੰ ਜਨਤਕ ਕਰਨਾ ਪਿਆ ਜਿਹੜਾ ਕਿ “ਬਾਦਲ ਦੀ ਸਾਜਿਸ਼ `ਚ ਫਸੇ ਭਾਈ ਰਾਜੋਆਣਾ ਨੂੰ ਉਸ ਦੀ ਮਾਨਸਿਕ ਗੁਲਾਮੀ `ਚੋਂ ਆਜਾਦ ਹੋਣ ਲਈ ਪ੍ਰੇਰਿਆ ਜਾਵੇ।” ਸਿਰਲੇਖ ਹੇਠ ਹੋਰਨਾਂ ਵੈੱਬਸਾਈਟਾਂ ਤੋਂ ਇਲਾਵਾ ਸਿੰਘ ਸਭਾ ਯੂਐੱਸਏ ਦੀ ਸਾਈਟ http://www.singhsabhausa.com/fullview.php?type=article&path=1814
’ਤੇ ਪੜ੍ਹਿਆ ਜਾ ਸਕਦਾ ਹੈ।
ਬਹੁ ਗਿਣਤੀ ਸਿੱਖਾਂ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਕਿ ਤੁਸੀਂ ਬਾਦਲ ਦੀ ਸਾਜਿਸ਼ ਦਾ ਸ਼ਿਕਾਰ ਹੋ ਰਹੇ ਹੋ ਪਰ ਤੁਹਾਡੀਆਂ ਤਾਜਾ ਛਪੀਆਂ ਤਿੰਨ ਚਿੱਠੀਆਂ ਜਿਨ੍ਹਾਂ ਵਿੱਚ ਤੁਸੀਂ ਪਟਿਅਲਾ ਲੋਕ ਸਭਾ ਹਲਕੇ ਤੋਂ ਆਪਣੀ ਭੈਣ ਬੀਬੀ ਕਮਲਦੀਪ ਕੌਰ ਨੂੰ ਉਮੀਦਵਾਰ ਬਣਾਉਣ ਦਾ ਐਲਾਣ ਕੀਤਾ ਹੈ; ਨੇ ਤਾਂ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਤੁਸੀਂ ਬਾਦਲ ਦੀ ਸਾਜਿਸ਼ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹੋ। ਇਸੇ ਲਈ ਤੁਸੀਂ ਹਰ ਉਹ ਗੱਲ ਕਰਦੇ ਹੋ ਜਿਸ ਦਾ ਸਿੱਧੇ ਤੌਰ ’ਤੇ ਬਾਦਲ-ਭਾਜਪਾ ਨੂੰ ਲਾਭ ਪਹੁੰਚਦਾ ਹੋਵੇ। ਪਿਛਲੇ ਤਜਰਬੇ ਤੋਂ ਇਹ ਤਾਂ ਭਲੀਭਾਂਤ ਸਪਸ਼ਟ ਹੈ ਕਿ ਮੇਰੀ ਇਸ ਚਿੱਠੀ ਵਿੱਚ ਉਠਾਏ ਗਏ ਸ਼ੰਕਿਆਂ ਨੂੰ ਅਸਲ ਤਾਂ ਭੈਣ ਕਮਲਦੀਪ ਕੌਰ ਨੇ ਤੁਹਾਡੇ ਤੱਕ ਪਹੁੰਚਾਉਣਾ ਹੀ ਨਹੀਂ ਇਸ ਲਈ ਤੁਹਾਥੋਂ ਕਿਸੇ ਜਵਾਬ ਦੀ ਉਮੀਦ ਨਹੀਂ ਹੈ ਇਸ ਕਾਰਨ ਮੈਂ ਇਸ ਚਿੱਠੀ ਨੂੰ ਪਹਿਲੇ ਹੱਲੇ ਹੀ ਜਨਤਕ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਤੁਸੀਂ ਪਹਿਲੇ ਸਿੱਖ ਨਜ਼ਰ ਆ ਰਹੇ ਸੀ ਜੋ ਕੌਮੀ ਸੰਘਰਸ਼ ਨੂੰ ਕੋਈ ਸੇਧ ਦੇਣ ਦੀ ਸਮਰੱਥਾ ਰੱਖਦੇ ਹੋ। ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਕੌਮ ਵੱਲੋਂ ਕੀਤੇ ਜਾਂਦੇ ਸ਼ੰਕਿਆਂ ਦਾ ਤੁਸੀਂ ਜਵਾਬ ਦੇ ਕੇ ਕੌਮ ਦੀ ਤਸੱਲੀ ਕਰਵਾਉਣ ਦੀ ਖੇਚਲ ਕਰੋਗੇ। ਸਾਡੇ ਸ਼ੰਕੇ ਇਹ ਹਨ:
ਪਹਿਲੀ ਚਿੱਠੀ ਵਿੱਚ ਤੁਸੀਂ ਪਟਿਆਲਾ ਅਤੇ ਅਨੰਦਪੁਰ ਸਾਹਿਬ ਦੋ ਹਲਕਿਆਂ ਵਿੱਚੋਂ ਕਿਸੇ ਇੱਕ ’ਤੋਂ ਚੋਣ ਲੜਨ ਦਾ ਸੰਕੇਤ ਦਿੱਤਾ ਤੇ ਦੂਸਰੀ ਚਿੱਠੀ ਵਿੱਚ ਐਲਾਣ ਕਰ ਦਿੱਤਾ ਕਿ “ਖਾਲਸਾ ਜੀ, ਹੁਣ ਮੈਂ ਆਪਣੇ ਸੰਘਰਸ਼ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਪਟਿਆਲਾ ਦੀ ਧਰਤੀ ਤੋਂ ਹੀ ਕਰਨਾ ਚਾਹੁੰਦਾ ਹਾਂ।” ਉਸ ਦਾ ਕਾਰਣ ਤੁਸੀਂ ਇਹ ਦੱਸਿਆ ਹੈ ਕਿ ਇਹ ਸੀਟ ਪਿਛਲੇ 15 ਸਾਲਾਂ ਤੋਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਮੋਤੀ ਮਹਿਲ ਦੇ ਕਬਜ਼ੇ ਵਿੱਚ ਹੈ। ਇਹ ਮੋਤੀ ਮਹਿਲ ਖਾਲਸਾ ਪੰਥ ਦੇ ਖਿਲਾਫ਼ ਰਚੀਆਂ ਗਈਆਂ ਸਾਜਿਸਾਂ ਅਤੇ ਰਚੀਆਂ ਜਾ ਰਹੀਆਂ ਸਾਜਿਸਾਂ ਦਾ ਕੇਂਦਰ ਬਿੰਦੂ ਹੈ।
ਸਾਡੇ ਸਵਾਲ ਇਹ ਹਨ ਕਿ:
(1)  ਹੁਣ ਤੱਕ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਮੁੱਢੋਂ ਰੱਦ ਕਰਨ ਦੇ ਆਪਣੇ ਸਟੈਂਡ ’ਤੇ ਦ੍ਰਿੜ ਰਹੇ ਹੋ। ਪਰ ਹੁਣ ਉਸੇ ਸੰਵਿਧਾਨ ਹੇਠ ਆਪਣੀ ਭੈਣ ਨੂੰ ਚੋਣ ਲੜਾਉਣ ਦਾ ਫੈਸਲਾ ਕਿਸ ਅਧਾਰ ’ਤੇ ਲਿਆ ਹੈ?
(2) ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਨੇ ਪੰਜਾਬ ਤੇ ਪੰਥ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ। ਇੰਦਰਾ-ਰਾਜੀਵ ਅਤੇ ਉਨ੍ਹਾਂ ਦੇ ਕਰਿੰਦੇ ਬੇਅੰਤੇ (ਉਸ ਸਮੇਂ ਦਾ ਬੁੱਚੜ ਮੁੱਖ ਮੰਤਰੀ) ਦੇ ਸਮੇਂ ਜੋ ਕਾਂਗਰਸ ਸਰਕਾਰ ਨੇ ਸਿੱਖਾਂ ’ਤੇ ਜੁਲਮ ਕੀਤੇ ਉਹ ਅਸਹਿ ਹਨ ਤੇ ਇਸੇ ਕਾਰਣ ਸਿੱਖਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਭਾਰੀ ਰੋਸ ਹੈ। ਬੇਸ਼ੱਕ ਬਾਦਲ-ਭਾਜਪਾ ਨੇ ਅੱਜ ਤੱਕ ਸਿੱਖਾਂ ਦੇ ਭਲੇ ਦਾ ਕੋਈ ਵੀ ਕੰਮ ਨਹੀਂ ਕੀਤਾ ਪਰ ਸਿੱਖਾਂ ਦੇ ਮਨਾਂ ਵਿੱਚ ਕਾਂਗਰਸ ਪ੍ਰਤੀ ਇਸ ਰੋਸ ਦਾ ਹੀ ਸਿਆਸੀ ਲਾਹਾ ਖੱਟ ਰਹੇ ਹਨ। ਰਾਜੋਆਣਾ ਸਾਹਿਬ ਕੀ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰੋਗੇ ਕਿ ਸਿੱਖਾਂ ਵਿਰੁੱਧ ਭਾਜਪਾ ਨਾਲੋਂ ਵੱਧ ਸਾਜਸ਼ਾਂ ਹੋਰ ਕੌਣ ਰਚ ਰਿਹਾ ਹੈ? ਭਾਜਪਾ ਦੇ ਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਸਵੈਜੀਵਨੀ ਵਿੱਚ ਖ਼ੁਦ ਲਿਖਿਆ ਹੈ ਕਿ ਅਕਾਲ ਤਖ਼ਤ ’ਤੇ ਹਮਲਾ ਕਰਨ ਲਈ ਉਸ ਨੇ ਹੀ ਇੰਦਰਾ ਗਾਂਧੀ ’ਤੇ ਜੋਰ ਪਾਇਆ ਸੀ। ਅਕਾਲ ਤਖ਼ਤ ਢਹਿਢੇਰੀ ਹੋਣ ਤੋਂ ਬਾਅਦ ਜੋ ਖੁਸ਼ੀ ਭਾਜਪਾ ਆਗੂਆਂ ਨੇ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਮਨਾਈ ਉਹ ਹੋਰ ਕਿਸੇ ਪਾਰਟੀ ਨੇ ਨਹੀਂ ਮਨਾਈ। ਅਕਾਲੀ ਦਲ ਨਾਲ ਗਠਜੋੜ ਹੋਣ ਦੇ ਬਾਵਯੂਦ ਗੁਜਰਾਤ ਵਿੱਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਿੱਖ ਕਿਸਾਨਾਂ ਦਾ ਉਜਾੜਾ ਕਰਨ ’ਤੇ ਤੁਲੀ ਹੋਈ ਹੈ। ਇਸ ਤੋਂ ਪਹਿਲਾਂ ਵੀ ਭਾਜਪਾ (ਜਨਸੰਘ) ਨੇ ਪੰਜਾਬ ਅਤੇ ਅਕਾਲੀ ਦਲ ਦੀ ਹਰੇਕ ਮੰਗ ਦਾ ਭਾਰੀ ਵਿਰੋਧ ਕੀਤਾ ਜਿਸ ਕਾਰਣ ਹੀ ਹਾਲਾਤ 1984 ਦੇ ਦੋ ਘਲੂਘਾਰੇ ਵਾਪਰਨ ਤੱਕ ਪਹੁੰਚੇ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਵੀ ਹਮੇਸ਼ਾਂ ਪੰਥ ਵਿਰੋਧੀ ਭਾਜਪਾ ਜਾਂ ਇਸ ਤੋਂ ਪਹਿਲਾਂ ਕਾਂਗਰਸ ਹੀ ਜਿਤਦੀ ਰਹੀ ਹੈ। ਪਟਿਆਲਾ ਤੋਂ ਫਿਰ ਵੀ ਕਦੀ ਗੁਰਚਰਨ ਸਿੰਘ ਟੌਹੜਾ ਜਾਂ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਜਿੱਤ ਹਾਸਲ ਕਰਦੇ ਰਹੇ ਹਨ ਪਰ ਅੰਮ੍ਰਿਤਸਰ ਤੋਂ ਅੱਜ ਤੱਕ ਕਿਸੇ ਅਕਾਲੀ ਨੂੰ ਜਿੱਤ ਦੇ ਨੇੜੇ ਤੇੜੇ ਪਹੁੰਚਣ ਦਾ ਮੌਕਾ ਵੀ ਨਹੀਂ ਮਿਲ ਸਕਿਆ। ਫਿਰ ਕੀ ਕਾਰਣ ਹੈ ਕਿ ਤੁਸੀਂ ਅੰਮ੍ਰਿਤਸਰ ਹਲਕੇ ਦੀ ਚੋਣ ਕਿਉਂ ਨਹੀਂ ਕੀਤੀ! ਕੀ ਇਸ ਦਾ ਕਾਰਣ ਇਹ ਨਹੀਂ ਹੈ ਕਿ ਉਹ ਸੀਟ ਲੰਬੇ ਸਮੇਂ ਤੋਂ ਬਾਦਲ ਦੀ ਭਾਈਵਾਲ ਭਾਜਪਾ ਦੇ ਕਬਜ਼ੇ ਹੇਠ ਹੈ ਤੇ ਹੁਣ ਵੀ ਉਥੋਂ ਭਾਜਪਾ ਉਮੀਦਵਾਰ ਜਿੱਤਣ ਦੀ ਹੀ ਉਮੀਦ ਹੈ ਇਸ ਲਈ ਤੁਸੀਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਕਾਂਗਰਸ ਵਿੱਚ ਹੈ ਪਰ ਇਹ ਉਹ ਸ਼ਖ਼ਸ਼ ਹੈ ਜਿਸ ਨੇ ਅਕਾਲ ਤਖ਼ਤ ’ਤੇ ਹਮਲੇ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ। ਕੰਦੂਖੇੜਾ ਪਿੰਡ ਵਿੱਚ ਡੇਰਾ ਲਾ ਕੇ ਅਬੋਹਰ ਫਾਜ਼ਲਕਾ ਦਾ ਇਲਾਕਾ ਹਰਿਆਣਾ ਵਿੱਚ ਜਾਣ ਤੋਂ ਬਚਾਇਆ। ਬਲੈਕ ਥੰਡਰ ਉਪ੍ਰੇਸ਼ਨ ਦੇ ਰੋਸ ਵਜੋਂ ਬਰਨਾਲਾ ਸਰਕਾਰ ’ਚੋਂ ਮੰਤਰੀ ਮੰਡਲ ਵਿੱਚੋਂ ਅਸਤੀਫਾ ਦਿੱਤਾ। ਦਰਿਆਈ ਪਾਣੀਆਂ ਦੇ ਪਿਛਲੇ ਸਾਰੇ ਸਮਝੌਤੇ ਰੱਦ ਕਰਨ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਪੰਜਾਬ ਦੇ ਹੋਰ ਪਾਣੀਆਂ ਦੀ ਲੁੱਟ ਹੋਣ ਤੋਂ ਬਚਾਇਆ। ਇਹੋ ਕਾਰਣ ਹੈ ਕਿ ਪੰਜਾਬ ਦੇ ਸਿੱਖ ਅਤੇ ਕਿਸਾਨ ਕਾਂਗਰਸ ਵਿੱਚ ਹੋਣ ਦੇ ਬਾਵਯੂਦ ਕੈਪਟਨ ਅਮਰਿੰਦਰ ਸਿੰਘ ਦਾ ਸਤਿਕਾਰ ਕਰਦੇ ਹਨ ਤੇ ਉਸ ਦੀ ਪਤਨੀ ਤਿੰਨ ਵਾਰ ਪਟਿਆਲਾ ਹਲਕੇ ਤੋਂ ਚੁਣੀ ਗਈ ਹੈ; ਤੇ ਇਸ ਸਮੇਂ ਉਹ ਅਕਾਲੀ ਦਲ ਲਈ ਅਜਿੱਤ ਬਣੀ ਹੋਈ ਹੈ। ਕੀ ਇਹੋ ਕਾਰਣ ਨਹੀਂ ਹੈ ਕਿ ਤੁਸੀਂ ਬਾਦਲ-ਭਾਜਪਾ ਨੂੰ ਲਾਭ ਪਹੁੰਚਾਉਣ ਲਈ ਭਾਜਪਾ ਦਾ ਤਾਂ ਕਦੀ ਨਾਂ ਵੀ ਨਹੀਂ ਲਿਆ ਪਰ ਹਮੇਸ਼ਾਂ ਕੈਪਟਨ ਵੱਲ ਹੀ ਨਿਸ਼ਾਨਾ ਸੇਧੀ ਰੱਖਦੇ ਹੋ ਤੇ ਉਸ ਦੀ ਪਤਨੀ ਨੂੰ ਹਰਾਉਣ ਲਈ ਅੰਮ੍ਰਿਤਸਰ ਹਲਕੇ ਦੀ ਬਜਾਏ ਪਟਿਆਲੇ ਦੀ ਚੋਣ ਕੀਤੀ ਹੈ। ਇਸ ਦਾ ਭਾਵ ਇਹ ਹੋਵੇਗਾ ਕਿ ਕਾਂਗਰਸ ਵਿੱਚ ਪੰਜਾਬ ਤੇ ਪੰਥ ਦੇ ਹੱਕ ਵਿੱਚ ਬੋਲਣ ਵਾਲੇ ਇੱਕੋ ਇੱਕ ਕੈਪਟਨ ਪ੍ਰਵਾਰ ਨੂੰ ਹਰਾ ਕੇ ਤੁਸੀਂ ਫਿਰਕੂ ਪਾਰਟੀ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਰਾਹ ਪੈਣ ਜਾ ਰਹੇ ਹੋ। ਕੀ ਤੁਸੀਂ ਮਲੇਰ ਕੋਟਲੇ ਦੇ ਨਵਾਬ ਸ਼ੇਰ ਖਾਂ ਵੱਲੋਂ ਮਾਰੇ ਗਏ ਹਾਅ-ਦੇ-ਨਾਅਰੇ ਕਾਰਨ ਸਿੱਖਾਂ ਵੱਲੋਂ ਅੱਜ ਤੱਕ ਉਸ ਦਾ ਅਹਿਸਾਨ ਮੰਨੇ ਜਾਣ ਦੇ ਇਤਿਹਾਸ ਤੋਂ ਕੋਈ ਸਬਕ ਨਹੀਂ ਲੈਣਾ ਚਾਹੁੰਦੇ! ਤੁਹਾਡਾ ਇਹ ਫੈਸਲਾ ਦੂਸਰੀਆਂ ਪਾਰਟੀਆਂ ਵਿੱਚ ਬੈਠੇ ਹਰ ਚੰਗੇ ਸਿੱਖ; ਜਿਹੜਾ ਪੰਜਾਬ ਅਤੇ ਸਿੱਖਾਂ ਦੇ ਹੱਕ ਵਿੱਚ ਕੋਈ ਗੱਲ ਕਰਨੀ ਚਾਹੇਗਾ; ਉਸ ਦਾ ਰਾਹ ਰੋਕਣ ਦਾ ਕਾਰਣ ਬਣੇਗਾ। ਤੁਹਾਡੇ ਲਈ ਹਾਲੀ ਸੋਚਣ ਦਾ ਸਮਾਂ ਹੈ ਕਿ ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਪੰਥਕ ਦੱਸ ਕੇ 2009 ਦੀਆਂ ਲੋਕ ਸਭਾ ਚੋਣਾਂ ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਤਾਉਣ ਦੀਆਂ ਅਪੀਲਾਂ ਕੀਤੀਆਂ ਸਨ ਉਨ੍ਹਾਂ ਦੇ ਅੱਠ ਮੈਂਬਰ ਲੋਕ ਸਭਾ ਵਿੱਚ ਹਨ ਤੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੈ। ਉਨ੍ਹਾਂ ਨੇ ਬੇਸ਼ੱਕ ਸਿਆਸੀ ਲਾਹਾ ਲੈਣ ਲਈ ਜ਼ਜ਼ਬਾਤੀ ਭਾਸ਼ਣ ਤਾਂ ਕਈ ਵਾਰ ਦਿੱਤੇ ਹਨ ਪਰ ਉਨ੍ਹਾਂ ਮੰਗਾਂ; ਜਿਨ੍ਹਾਂ ਲਈ ਉਹ ਕਦੀ ਧਰਮ ਯੁੱਧ ਮੋਰਚੇ ਲਾਉਂਦੇ ਰਹੇ ਸਨ, ਉਨ੍ਹਾਂ ਮੰਗਾਂ ਦੀ ਪੂਰਤੀ ਲਈ ਕਦੀ ਮੰਗ ਕੀਤੀ ਹੈ! ਜਾਂ ਕਦੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਹੈ?
(3) ਜਿਸ ਅਕਾਲੀ ਦਲ ਬਾਦਲ ਨੂੰ ਤੁਸੀਂ ਪੰਥਕ ਦੱਸ ਕੇ ਜਿਤਾਉਣ ਦੀਆਂ ਅਪੀਲਾਂ ਕਰਦੇ ਰਹੇ ਹੋ ਉਸ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੁਹਾਡੀ ਭੈਣ ਨੂੰ ਟਿਕਟ ਦੇਣ ਜਾਂ ਚੋਣ ਮੈਦਾਨ ਵਿੱਚੋਂ ਹਟ ਕੇ ਪਾਰਟੀ ਵੱਲੋਂ ਅਜਾਦ ਉਮੀਦਵਾਰ ਦੇ ਤੌਰ ’ਤੇ ਸਮਰਥਨ ਦੇਣ ਦੀ ਬਜਾਏ ਐਲਾਣ ਕਰ ਦਿੱਤਾ ਹੈ ਕਿ “ਰਾਜੋਆਣਾ ਦੀ ਭੈਣ ਵੱਲੋਂ ਪਟਿਆਲਾ ਤੋਂ ਚੋਣ ਲੜਨ ਦੇ ਫੈਸਲੇ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀ ਪਏਗਾ। ਉਨ੍ਹਾਂ (ਬਾਦਲ ਦਲ) ਦਾ ਉਮੀਦਵਾਰ ਪਟਿਆਲਾ ਤੋਂ ਭਾਜਪਾ ਦੇ ਸਮਰਥਨ ਨਾਲ ਚੋਣ ਲੜੇਗਾ ਤੇ ਜਿੱਤ ਪ੍ਰਾਪਤ ਕਰੇਗਾ”। ਕੀ ਉਨ੍ਹਾਂ ਦੇ ਇਸ ਐਲਾਣ ਤੋਂ ਬਾਅਦ ਵੀ ਤੁਸੀਂ ਉਨ੍ਹਾਂ ਨੂੰ ਪੰਥਕ ਆਖ ਕੇ ਜਿਤਾਉਣ ਦੀਆਂ ਅਪੀਲਾਂ ਕਰਦੇ ਰਹੋਗੇ ਜਾਂ ਇਸ ਤੋਂ ਕੋਈ ਸਬਕ ਸਿੱਖਣ ਦੇ ਯਤਨ ਕਰਨ ਵੱਲ ਵਧਣ ਦੀ ਹਿੰਮਤ ਕਰੋਗੇ?
(4) ਇਨ੍ਹਾਂ ਹਾਲਤਾਂ ਵਿੱਚ ਆਪ ਜੀ ਨੂੰ ਸੁਹਿਰਦ ਸਲਾਹ ਦੇਣੀ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਫੈਸਲੇ ’ਤੇ ਮੁੜ ਵੀਚਾਰ ਕਰੋ। ਨਹੀਂ ਤਾਂ ਸ਼ੱਕ ਹੈ ਕਿ ਜਿਸ ਤਰ੍ਹਾਂ ਸ਼ਹੀਦ ਭਾਈ ਨਰਪਿੰਦਰ ਸਿੰਘ ਗੋਲਡੀ ਦੀ ਬਰਸੀ ਮੌਕੇ ੨੪ ਜੂਨ 2013 ਨੂੰ ਤੁਸੀਂ ਘੱਟ ਤੋਂ ਘੱਟ ਤਿੰਨ ਮੁੱਖ ਅਖ਼ਬਾਰ ਅਜੀਤ, ਸਪੋਕਸਮੈਨ, ਪਹਿਰੇਦਾਰ ਵਿੱਚ ਇਸ਼ਤਿਹਾਰ ਛਾਪ ਕੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਸੀ ਕਿ ੨੫ ਜੂਨ ਦਿਨ ਸੋਮਵਾਰ ਨੂੰ ਸਵੇਰੇ ੧੦ ਵਜੇ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਿੱਚ ਪਹੁੰਚਣ। ਤੁਹਾਡੀ ਉਹ ਬੇਨਤੀ ਤਕਰੀਬਨ ਸਾਰੀਆਂ ਧਿਰਾਂ ਵੱਲੋਂ ਅਣਗੌਲੀ ਕੀਤੀ ਗਈ ਸੀ ਤੇ ਤੁਹਾਡੇ ਚਹੇਤੇ ਧੁੰਮਾਂ ਤੇ ਜਥੇਦਾਰ ਅਕਾਲ ਤਖ਼ਤ ਸਮੇਤ ਕਿਸੇ ਨੇ ਵੀ ਉਥੇ ਪਹੁੰਚਣ ਦੀ ਖੇਚਲ ਨਹੀਂ ਸੀ ਕੀਤੀ। ਉਸੇ ਤਰ੍ਹਾਂ ਸੰਭਾਵਨਾ ਹੈ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸਿੱਖਾਂ ਨੇ ਤੁਹਾਡੇ ਵੱਲੋਂ ਐਲਾਣੇ ਉਮੀਦਵਾਰ (ਤੁਹਾਡੀ ਭੈਣ ਬੀਬੀ ਕਮਲਜੀਤ ਕੌਰ) ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦੇਣਾਂ ਹੈ। ਜਿੰਨੀਆਂ ਕੁ ਵੋਟਾਂ ਉਹ ਪ੍ਰਾਪਤ ਕਰੇਗੀ ਉਸ ਦਾ ਸਿੱਧੇ ਤੌਰ ’ਤੇ ਲਾਭ ਬਾਦਲ ਦਲ ਦੇ ਉਮੀਦਵਾਰ ਨੂੰ ਪਹੁੰਚੇਗਾ। ਇਸ ਦਾ ਭਾਵ ਇਹ ਨਿਕਲੇਗਾ ਕਿ ਜਿੰਦਾ ਸ਼ਹੀਦ ਦੇ ਸੱਦੇ ਨੂੰ ਕੌਮ ਨੇ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਹੈ ਜਿਹੜਾ ਕਿ ਤੁਹਾਡੇ ਮਾਨ ਸਨਮਾਨ ਨੂੰ ਸੱਟ ਮਾਰੇਗਾ। ਮੈਂ ਸਮਝਦਾ ਹਾਂ ਕਿ ਇਸ ਦਾ ਮੁੱਖ ਕਾਰਣ ਇਹ ਹੋਵੇਗਾ ਕਿ ਆਮ ਸਿੱਖ ਇਹ ਸਮਝਣ ਲੱਗ ਪਏ ਹਨ ਕਿ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿੱਚ ਮੋਹਰੇ ਬਣ ਚੁੱਕੇ ਹੋ। ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸਿੱਖਾਂ ਵਿੱਚ ਫੈਲ ਰਹੀ ਇਸ ਸ਼ੰਕਾ ਨੂੰ ਦੂਰ ਕਰਨ ਲਈ ਆਪਸੀ ਵਿਵਾਦ ਵਿੱਚੋਂ ਨਿਕਲ ਕੇ ਕੌਮੀ ਹਿੱਤਾਂ ਵਿੱਚ ਕੌਮ ਨੂੰ ਕੋਈ ਪ੍ਰੋਗਰਾਮ ਦਿੱਤਾ ਜਾਵੇ ਜੀ।

(ਚੈਨ ਸਿੰਘ ਟਰਾਂਟੋ)
ਮੋਬ:  +14166066441 

ਗਾਇਕ ਮੰਨਾ ਡੇ ਨਹੀਂ ਰਹੇ

www.sabblok.blogspot.com 
ਪ੍ਰਸਿੱਧ ਪਿੱਠਵਰਤੀ ਗਾਇਕ ਮੰਨਾ ਡੇ ਦਾ ਬੈਂਗਲੌਰ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ । ਉਹ  94 ਸਾਲ ਦੇ ਸਨ ।
ਪਿਛਲੇ ਦਿਨੀ  ਛਾਤੀ ਦੀ ਇਨਫੈਕਸ਼ਨ ਦੇ ਕਾਰਨ  ਉਹਨਾ ਨੂੰ ਬੰਗਲੌਰ ਦੇ ਨਰਾਇਣਾ ਹਿਰਦੇਆਲਿਆ   ਹਸਤਪਾਲ ਵਿੱਚ ਭਰਤੀ ਕਰਾਇਆ ਗਿਆ ਸੀ । ਜਿੱਥੇ ਉਸਦੀ ਹਾਲਤ ਗੰਭੀਰ  ਬਣੀ ਹੋਈ ਸੀ । ਅੱਜ ਉਸਦਾ ਦੇਹਾਂਤ  ਅੱਜ ਸਵੇਰੇ ਤਿੰਨ ਵਜੇ 50 ਮਿੰਟ ਉਪਰ ਹੋਇਆ ।
 ਮਈ ਵਿੱਚ ਹੀ ਮੰਨਾ ਡੇ ਦਾ 94ਵਾਂ ਜਨਮ ਦਿਨ ਮਨਾਇਆ ਗਿਆ ਸੀ , ਜਿਸ ਮੌਕੇ ਉਪਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ  ਮਮਤਾ ਬੈਨਰਜੀ  ਨੇ ਉਸ ਨਾਲ ਮੁਲਾਕਾਤ  ਕੀਤੀ ਸੀ ।
ਮੰਨਾ ਡੇ ਦੀ ਭਾਰਤੀ ਸੰਗੀਤ ਦੀ ਪ੍ਰਸਿੱਧ ਦੀਆਂ ਆਵਾਜਾਂ ਵਿੱਚੋਂ ਇੱਕ ਮੰਨਿਆ  ਜਾਂਦਾ ਹੈ। 50 ਅਤੇ 60 ਦੇ ਦਹਾਕੇ ਵਿੱਚ ਜੇ ਹਿੰਦੀ ਫਿਲਮਾਂ ਵਿੱਚ ਰਾਗ ਅਧਾਰਿਤ ਕੋਈ ਗਾਨਾ ਹੁੰਦਾ ਤਾਂ ਉਸਦੇ ਲਈ  ਸੰਗੀਤਕਾਰਾਂ ਦੀ ਪਹਿਲੀ ਪਸੰਦ ਮੰਨਾ ਡੇ ਹੀ ਮੰਨੇ ਜਾਂਦੇ ਸਨ ।
 ਮੰਨਾ ਡੇ ਸਾਰੇ  ਸੰਗੀਤਕਾਰਾਂ ਦੇ ਲਈ  ਸ਼ਾਸ਼ਤਰੀ , ਕਿਤੇ ਰੂਮਾਨੀ , ਕਿਤੇ ਹਲਕੇ ਫੁਲਕੇ , ਕਿਤੇ ਭਜਨ ਤੇ ਕਿਤੇ ਪਛਚਾਤਾਪ ਵਾਲੀਆਂ ਧੁਨਾਂ ਉਪਰ ਗੀਤ ਵੀ ਗਾਏ ।ਇਸ ਲਈ ਉਸਨੂੰ ਹਰਫ਼ਨ ਮੌਲਾ ਗਾਇਕ ਕਿਹਾ ਜਾਂਦਾ ਹੈ।
 ਮੰਨਾ ਡੇ ਨੂੰ ਸੰਗੀਤ ਜਗਤ ਦੀਆਂ ਪ੍ਰਾਪਤੀਆਂ ਬਦਲੇ ਕਈ ਪੁਰਸਕਾਰ ਮਿਲੇ ਜਿੰਨ੍ਹਾਂ ਵਿੱਚ  1971 ਵਿੱਚ ਪੱਦਮ ਸ਼੍ਰੀ  ਅਤੇ 2005  ਵਿੱਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਅਤੇ  ਸਾਲ  2007 ਵਿੱਚ  ਦਾਦਾ ਸਾਹਿਬ ਫਾਲਕੇ  ਦਾ ਸਨਮਾਨ  ਪ੍ਰਦਾਨ ਕੀਤਾ ਗਿਆ ।
 

ਮੱਧ ਪ੍ਰਦੇਸ਼ :: ਕਾਂਗਰਸੀ ਵਿਧਾਇਕ ਦੀ ‘ ਸੈਕਸ ਸੀਡੀ ’ ਉਪਰ ਹੰਗਾਮਾ

www.sabblok.blogspot.com
  ਇੰਦੌਰ :   ਮੱਧ ਪ੍ਰਦੇਸ਼  ਵਿੱਚ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ  ਚੋਣਾਂ ਲਈ ਕਾਂਗਰਸ ਨੂੰ ਟਿਕਟ ਬਟਵਾਰੇ  ਵਿੱਚ ਐਨ ਪਹਿਲਾਂ ਪਾਰਟੀ  ਦੇ ਵਿਧਾਇਕ  ਸਤਿਆ ਨਰਾਇਣ ਪਟੇਲ   ਦੀ ਕਥਿਤ ਸੈਕਸ ਸੀਡੀ ਦੇ ਕੁਝ ਅੰਸ਼  ਸਾਹਮਣੇ ਆਉਣ ਤੋਂ ਬਾਅਦ ਸਿਆਸੀ ਸਿਆਸਤ ਗਰਮਾ ਗਈ ਹੈ।
ਹਾਲਾਂਕਿ , ਇੰਦਰ ਜਿ਼ਲ੍ਹੇ ਦੇ ਦੇਪਾਲਪੁਰ ਖੇਤਰ ਦੇ ਕਾਂਗਰਸ ਵਿਧਾਇਕ ਦਾ  ਦਾਅਵਾ ਹੈ ਕਿ ਇਸ ਸੀਡੀ ਨੂੰ ਛੇੜਛਾੜ ਦੇ ਜ਼ਰੀਏ ਤਿਆਰ ਕੀਤਾ ਗਿਆ , ਤਾਂਕਿ ਉਸਦਾ ਅਕਸ ਬਿਗਾੜਿਆ ਜਾਵੇ।
ਪਟੇਲ ਨੇ ਪੱਲਾ ਝਾੜਦੇ ਹੋਏ ਕਿਹਾ , ‘ ਮੇਰੇ ਰਾਜਨੀਤਕ ਵਿਰੋਧੀਆਂ ਨੇ ਇਸ ਸੀਡੀ ਨੂੰ ਮਾਫਿੰਗ ਦੇ ਜ਼ਰੀਏ ਤਿਆਰ ਕਰਾਇਆ ਅਤੇ  ਕਿਸੇ ਅਣਜਾਣ ਵਿਅਕਤੀ ਦੀ ਥਾਂ ਮੇਰਾ ਚਿਹਰਾ ਜੋੜ ਦਿੱਤਾ ਹੈ।
ਕਾਂਗਰਸ ਵਿਧਾਇਕ ਨੇ ਦੱਸਿਆ ਕਿ  ਉਹਨਾਂ ਨੇ ਸੀਡੀ ਦੇ ਅੰਸ਼ਾਂ ਦੀ ਜਾਂਚ ਦੇ ਲਈ  ਇਸਨੂੰ ਇੱਕ ਲੈਬ ਵਿੱਚ ਭੇਜਿਆ ਹੈ। ਪਟੇਲ ਨੇ ਕਿਹਾ ਕਿ  ਇਸਦੀ ਜਾਂਚ ਰਿਪੋਰਟ ਆਉਣ ਮਗਰੋਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਕਾਂਗਰਸ ਵਿਧਾਇਕ  ਦੋਸ਼ ਲਾਇਆ ਕਿ ਸੀਡੀ ਨੂੰ  ਦੇਪਾਲਪੁਰ ਦੇ ਕਾਂਗਰਸ ਨੇਤਾ ਅਤੇ ਉਸਦੇ ਰਾਜਨੀਤਕ ਵਿਰੋਧੀ  ਵਿਸ਼ਾਲ ਪਟੇਲ ਨੇ ਤਿਆਰ ਕਰਵਾਇਆ ਤਾਂਕਿ ਉਸਦੀ ‘ਰਾਜਨੀਤਕ ਹੱਤਿਆ’ ਕੀਤੀ ਜਾ ਸਕੇ। ਹਾਲਾਂਕਿ ਵਿਸ਼ਾਲ ਨੇ ਇਸ ਦੋਸ਼ ਨੂੰ ਖਾਰਿਜ ਕੀਤਾ ਹੈ।
ਇਸ  ਦੌਰਾਨ  ਕਾਂਗਰਸੀ ਦੇ ਸ਼ਹਿਰੀ ਪ੍ਰਧਾਨ ਪ੍ਰਮੋਦ ਟੰਡਨ ਨੇ ਦੋਸ਼ ਲਾਇਆ ਕਿ  ਪਾਰਟੀ ਵਿਧਾਇਕ ਦੀ ਸੀਡੀ ਤਿਆਰ ਕਰਨ ਵਿੱਚ ਬੀਜੇਪੀ ਦਾ ਹੱਥ ਹੈ।

ਸਾਬਕਾ ਮੰਤਰੀ ਕੋਹਲੀ ਫਿਰ ਜਾਂਚ ਦੇ ਘੇਰੇ ' ਚ

www.sabblok.blogspot.com

ਹੁਣ ਕੈਂਸਰ ਦੀਆਂ 31 ਦਵਾਈਆਂ ਮਰੀਜ਼ਾਂ ਨੂੰ ਵਾਜਬ ਭਾਅ ਤੇ ਮਿਲਣਗੀਆਂ

www.sabblok.blogspot.com
 
   ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ
ਫਰੀਦਕੋਟ 23 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱ•ਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਜਿਲ•ਾ ਫਰੀਦਕੋਟ ਵੱਲੋਂ ਮਾਨਯੋਗ ਪੰਜਾਬ ਹਰਿਆਣਾ  ਹਾਈਕੋਰਟ ਨੂੰ ਪਿਛਲੇ ਸਮੇਂ ਦੌਰਾਨ ਜਨ ਹਿੱਤ ਵਿਚ ਇਕ ਸਾਦਾ ਪੱਤਰ ਸਬੂਤਾਂ ਸਹਿਤ ਲਿਖਕੇ ਭੇਜਿਆ ਗਿਆ ਸੀ ਜਿਸ ਵਿਚ 33 ਦਵਾਈਆਂ ਦੇ ਨਾਂ ਅਤੇ ਰੈਪਰ ਭੇਜਕੇ ਇਹ ਦੱਸਿਆ ਗਿਆ ਸੀ ਕਿ ਕਿਸ ਤਰਾਂ ਸੈਂਕੜਿਆਂ ਦੀ ਐਂਟੀ ਕੈਂਸਰ ਦਵਾਈ ਦੀ ਕੀਮਤ ਮਰੀਜ਼ਾਂ ਤੋਂ ਹਜ਼ਾਰਾਂ ਰੁਪਏ ਬਟੋਰੀ ਜਾ ਰਹੀ ਹੈ। ਜਿਸਦਾ ਨੋਟਿਸ ਲੈਂਦਿਆਂ ਮਾਨਯੋਗ ਹਾਈਕੋਰਟ ਨੇ  ਇਸ ਸ਼ਿਕਾਇਤ ਬਾਰੇ ਵਿਸਥਾਰਤ ਰੀਪੋਰਟ ਨੈਸ਼ਨਲ ਫਾਰਮਾਂਸਿਟੀਕਲ ਪ੍ਰਾਈਸਿੰਗ ਅਥਾਰਟੀ ਤੋਂ ਮੰਗੀ ਸੀ। ਜਿਸਦੇ ਸਿੱਟੇ ਵਜੋਂ ਬੀਤੇ ਦਿਨ ਨੈਸ਼ਨਲ ਫਾਰਮਾਂਸਿਟੀਕਲ ਪ੍ਰਾਈਸਿੰਗ ਅਥਾਰਟੀ ਦੀ ਡਾਇਰੈਕਟਰ ਮਨਮੋਹਨ ਕੌਰ ਨੇ ਹਾਈਕੋਰਟ ਦੇ ਚੀਫ ਜਸਟਿਸ  ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਗਸਟਾਈਨ ਜਾਰਜ ਮਸੀਹ ਵਾਲੇ ਬੈਂਚ ਕੋਲ ਆਪਣੇ ਵੱਲੋਂ ਇਕ ਹਲਫਨਾਮਾਂ ਦਾਇਰ ਕੀਤਾ, ਜਿਸ ਵਿਚ ਕੈਂਸਰ ਦੀ ਬੀਮਾਰੀ ਨਾਲ ਸੰਬੰਧਤ 51 ਦਵਾਈਆਂ ਵਿਚੋਂ 31 ਦਵਾਈਆਂ ਕੰਟਰੋਲ ਕੀਮਤ ਹੇਠ ਲਿਆਂਦੇ ਜਾਣ ਸੰਬੰਧੀ ਜਾਣਕਾਰੀ ਪੇਸ਼ ਕੀਤੀ ਗਈ ਹੈ। ਕੈਂਸਰ ਮਰੀਜ਼ਾਂ ਨੂੰ ਮਿਲਣ ਵਾਲੀ ਇਸ ਵੱਡੀ ਰਾਹਤ ਦਾ ਸਿਹਰਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਸਿਰ ਜਾਂਦਾ ਹੈ ਜਿਨ•ਾਂ ਦੀ ਕੋਸ਼ਿਸ਼ ਨਾਲ ਇਹ ਸੰਭਵ ਹੋ ਸਕਿਆ ਹੈ ਅਤੇ ਸਾਰੇ ਦੇਸ਼ ਵਿਚ ਕੈਂਸਰ ਮਰੀਜ਼ਾਂ ਨੂੰ ਰਾਹਤ ਮਿਲਣ ਦੀ ਆਸ ਬੱਝੀ ਹੈ। ਇਸ ਸੁਸਾਇਟੀ ਨੇ ਮੇਡੀਕਲ ਹਸਪਤਾਲ ਵਿਚ ਡਾਕਟਰਾਂ ਅਤੇ ਕੁੱਝ ਵੁੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਗੈਰ  ਮਿਆਰੀ ਦਵਾਈਆਂ ਹਜ਼ਾਰਾਂ ਰੁਪਏ ਵੱਧ ਕੀਮਤ ਤੇ ਵੇਚਣ ਦੇ ਦੋਸ਼ ਵਿਚ ਹਸਪਤਾਲ ਅੰਦਰ ਦਵਾਈਆਂ ਦੇ ਠੇਕੇਦਾਰ ਤੇ ਵੱਡੀ ਜੱਦੋ ਜਹਿਦ ਤੋਂ ਬਾਅਦ ਜਸਪਾਲ ਸਿੰਘ ਪਿੰਡ ਅਹਿਲ ਨੇੜੇ ਸਾਦਿਕ ਦੀ ਕੈਂਸਰ ਪੀੜਤ ਲੜਕੀ ਨੂੰ ਵੱਧ ਕੀਮਤ ਤੇ ਵੇਚੀ ਦਵਾਈ ਅਤੇ 1800 ਰੁਪਏ ਦੇ ਕੱਟੇ ਜਾਅਲੀ ਬਿੱਲ ਦੇ ਦੋਸ਼ ਵਿਚ ਐਫ ਆਰ ਆਈ ਦਰਜ ਕਰਵਾਕੇ ਜੇਲ• ਵੀ ਭਿਜਵਾਇਆ ਹੈ ਜਿਸਦੀ ਜ਼ਮਾਨਤ ਅਰਜ਼ੀ ਵੀ ਰੱਦ ਹੋ ਜਾਣ ਦਾ ਸਮਾਂਚਾਰ ਹੈ। ਇਸ ਠੇਕੇਦਾਰ ਦੀ ਮਦਦ ਤੇ ਜਿਲ•ਾ ਫਰੀਦਕੋਟ ਦੇ ਕਈ ਸੱਤਾਧਾਰੀ ਪਾਰਟੀ ਦੇ ਆਗੂ ਵੀ ਆਏ ਅਤੇ ਉਨ•ਾਂ ਨੇ ਜਸਪਾਲ ਸਿੰਘ ਅਹਿਲ ਨੂੰ 10 ਲੱਖ ਰੁਪਏ ਤੱਕ ਲੈ ਕੇ ਸਮਝੌਤਾ ਕਰਨ ਦਾ ਲਾਲਚ ਵੀ ਦਿੱਤਾ ਅਤੇ ਕੈਂਸਰ ਰੋਕੋ ਸੁਸਾਇਟੀ ਦੇ ਸੇਵਾਦਾਰਾਂ ਨੂੰ ਵੀ ਵੱਡੇ ਵੱਡੇ ਲਾਲਚ ਦਿੱਤੇ ਗਏ ਪਰ ਕਿਸੇ ਦਾ ਈਮਾਨ ਨਹੀਂ ਡੋਲਿਆ ਅਤੇ ਸਾਰਿਆਂ ਨੇ ਉਸਨੂੰ ਜੇਲ• ਭੇਜਕੇ ਹੀ ਦਮ ਲਿਆ।

ADD-JD


Wednesday, 23 October 2013

ਪਾਕਿ ਗੋਲੀਬਾਰੀ 'ਚ ਬੀ. ਐਸ. ਐਫ਼. ਜਵਾਨ ਸ਼ਹੀਦ-7 ਜ਼ਖ਼ਮੀ

www.sabblok.blogspot.com
ਜੰਮੂ, 23 ਅਕਤੂਬਰ (ਏਜੰਸੀ)-ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਫੌਜੀਆਂ ਵੱਲੋਂ ਬੀਤੀ ਰਾਤ 50 ਤੋਂ ਵਧੇਰੇ ਸਰਹੱਦੀ ਚੌਕੀਆਂ 'ਤੇ ਗੋਲੀਆਂ ਚਲਾਈਆਂ ਅਤੇ ਗੋਲੀਬਾਰੀ ਕੀਤੀ ਜਿਸ ਕਾਰਨ ਬੀ. ਐਸ. ਐਫ਼. ਦਾ ਇਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ ਜਦਕਿ 7 ਹੋਰ ਜਵਾਨ ਜ਼ਖ਼ਮੀ ਹੋ ਗਏ। ਹਾਲੀਆ ਸਮੇਂ ਦੌਰਾਨ ਸਰਹੱਦ 'ਤੇ ਉਕਸਾਉਣ ਵਾਲੀ ਇਹ ਸਭ ਤੋਂ ਵੱਡੀ ਕਾਰਵਾਈ ਹੈ। ਮੰਗਲਵਾਰ ਨੂੰ ਹੀ ਕੇਂਦਰੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਸੀ ਅਤੇ ਕੁਝ ਸਮੇਂ ਬਾਅਦ ਹੀ ਸਰਹੱਦ 'ਤੇ ਗੋਲੀਬੰਦੀ ਦਾ ਮੁੜ ਉਲੰਘਣ ਕੀਤਾ ਗਿਆ। ਬੀ. ਐਸ. ਐਫ਼. ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਮੰਗਲਵਾਰ ਰਾਤ ਤੋਂ ਜੰਮੂ ਸਰਹੱਦ 'ਤੇ 50 ਤੋਂ ਵਧੇਰੇ ਚੌਕੀਆਂ 'ਤੇ ਸਵੈ-ਚਲਿਤ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਤੇ ਹਮਲਾ ਕੀਤਾ। ਬੀ. ਐਸ. ਐਫ਼. ਅਧਿਕਾਰੀਆਂ ਮੁਤਾਬਿਕ ਪਾਕਿਸਤਾਨੀ ਰੇਂਜਰਾਂ ਨੇ ਮੰਗਲਵਾਰ ਰਾਤ ਕਰੀਬ 7 ਵੱਜ ਕੇ 40 ਮਿੰਟ 'ਤੇ ਅਰਨੀਆ, ਆਰ. ਐਸ. ਪੁਰਾ ਤੇ ਅਖਨੂਰ ਸੈਕਟਰ ਅਧੀਨ ਆਉਂਦੇ ਪਿੰਡਾਂ 'ਤੇ ਗੋਲੇ ਵੀ ਦਾਗ਼ੇ। ਉਨ੍ਹਾਂ ਦੱਸਿਆ ਕਿ ਬੀ. ਐਸ. ਐਫ. ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਦੌਰਾਨ ਦੋਵਾਂ ਪਾਸਿਆਂ 'ਤੇ ਤੇਜ਼ ਗੋਲੀਬਾਰੀ ਹੋਈ ਜੋ ਅੱਜ ਸਵੇਰ ਤੱਕ ਜਾਰੀ ਰਹੀ। ਇਸ ਦੌਰਾਨ ਸਰਹੱਦੀ ਚੌਕੀ ਚਿਨਾਜ 'ਤੇ ਤਾਇਨਾਤ ਬੀ. ਐਸ. ਐਫ਼. ਦਾ ਹੈੱਡ ਕਾਂਸਟੇਬਲ ਮੁਕੇਸ਼ ਲਾਲ ਮੀਨਾ ਸ਼ਹੀਦ ਹੋ ਗਿਆ ਅਤੇ 7 ਹੋਰ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸ਼ਹੀਦ ਹੋਇਆ ਜਵਾਨ ਮੀਨਾ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ਵਿਚ ਮੋਹਾਚਾ ਦੇ ਨਿਪਾਜੀਪੁਰਾ ਪਿੰਡ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਵੱਲੋਂ ਮ੍ਰਿਤਕ ਦੇਹ ਸਸਕਾਰ ਲਈ ਉਸ ਦੇ ਜੱਦੀ ਪਿੰਡ ਨਿਪਾਜੀਪੁਰਾ ਵਿਚ ਭੇਜੀ ਜਾ ਰਹੀ ਹੈ। ਜ਼ਖਮੀ ਹੋਏ ਜਵਾਨਾਂ ਵਿਚ ਉਪ-ਨਿਰੀਖਕ ਸੁਰੇਂਦਰ ਸਿੰਘ, ਸਿਪਾਹੀ ਪ੍ਰਦੀਪ ਸਿੰਘ, ਅਸ਼ੋਕ ਕੁਮਾਰ, ਮਨੋਜ ਕੁਮਾਰ, ਸ੍ਰੀਨਿਵਾਸ ਨਾਇਕ ਅਤੇ ਸੰਦੀਪ ਕੁਮਾਰ ਸ਼ਾਮਿਲ ਹਨ।
ਬੀ. ਐਸ. ਐਫ਼. ਵੱਲੋਂ ਮੂੰਹ ਤੋੜ ਜਵਾਬ
ਅਧਿਕਾਰੀਆਂ ਨੇ ਦੱਸਿਆ ਕਿ ਬੀ. ਐਸ. ਐਫ਼. ਦੇ ਜਵਾਨਾਂ ਨੇ ਵੀ ਸਰਹੱਦ 'ਤੇ ਹੋਏ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਸਰਹੱਦ ਪਾਰ ਕਿੰਨਾ ਨੁਕਸਾਨ ਹੋਇਆ ਹੈ। ਇਸ ਦੌਰਾਨ ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਮੰਗਲਵਾਰ ਰਾਤ 9 ਵੱਜ ਕੇ 30 ਮਿੰਟ ਤੋਂ ਲੈ ਕੇ 9 ਵੱਜ ਕੇ 45 ਮਿੰਟ ਤੱਕ ਹਮੀਰਪੁਰ ਤੇ ਭੀਮਬੇਰ ਗਲੀ ਉਪ-ਸੈਕਟਰਾਂ 'ਤੇ ਕੰਟਰੇੋਲ ਰੇਖਾ 'ਤੇ 7 ਸਰਹੱਦੀ ਚੌਕੀਆਂ 'ਤੇ ਅਤੇ ਦੇਰ ਰਾਤ 12 ਵੱਜ ਕੇ 30 ਮਿੰਟ ਤੋਂ ਲੈ ਕੇ ਇਕ ਵਜੇ ਤੱਕ ਪੁਣਛ ਜਿਲ੍ਹੇ ਦੀ ਮੰਡੀ ਪੱਟੀ 'ਤੇ ਗੋਲੇ ਦਾਗੇ। ਜਵਾਬੀ ਕਾਰਵਾਈ ਕੀਤੀ। ਬੁਲਾਰੇ ਨੇ ਕਿਹਾ ਕਿ ਜਵਾਨਾਂ ਨੇ ਪਾਕਿਸਤਾਨੀ ਕਾਰਵਾਈ ਦਾ ਮੂੰਹ ਤੋੜ ਜਵਾਬ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਆਰ. ਐਸ ਪੁਰਾ ਸੈਕਟਰ ਵਿਚ ਤਮਾਮ ਪੋਸਟਾਂ ਉੱਤੇ ਜ਼ੋਰਦਾਰ ਗੋਲਾਬਾਰੀ ਕੀਤੀ। ਰਾਤ ਦੇ 11.30 ਵਜੇઠਦੇ ਕਰੀਬ ਆਰ. ਐਸ ਪੁਰਾ ਸੈਕਟਰ ਵਿਚ ਪਾਕਿ ਫ਼ੌਜੀਆਂ ਨੇ ਮੋਰਟਰ ਦੇ ਗੋਲੇ ਦਾਗੇ। ਪਾਕਿਸਤਾਨੀ ਫ਼ੌਜ ਨੇ ਮਨਕੋਟ, ઠਮੇਂਢਰ ਅਤੇ ਬਾਲਾਕੋਟ ਸੈਕਟਰ ਵਿਚ ਵੀ ਗੋਲਾਬਾਰੀ ਕੀਤੀ। ਗੋਲਾਬਾਰੀ ਦੀ ਆੜ ਵਿਚ ਪਾਕਿਸਤਾਨੀ ਫ਼ੌਜ ਨੇ ਘੁਸਪੈਠ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ, ઠਜਿਸ ਨੂੰ ਭਾਰਤੀ ਫ਼ੌਜੀਆਂ ਨੇ ਅਸਫਲ ਬਣਾ ਦਿੱਤਾ। ਕਾਨਾਚੱਕ ਅਤੇ ਪਰਗਵਾਲ ਵਿਚ ਵੀ ਰਾਤ ਦਸ ਵਜੇ ઠਦੇ ਬਾਅਦ ਸ਼ੁਰੂ ਹੋਈ ਗੋਲਾਬਾਰੀ ਅੱਜ ਸਵੇਰ ਤੱਕ ਜਾਰੀ ਰਹੀ । ਉੱਧਰ ਅਰਨੀਆਂ ਸੈਕਟਰ ਦੀ ਅੱਧਾ ਦਰਜਨ ਭਾਰਤੀ ਚੌਕੀਆਂ ਉੱਤੇ ਪਾਕਿ ਰੇਂਜਰਾਂ ਨੇ ਰਾਤ ਅੱਠ ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਸਾਰੀ ਰਾਤ ਜਾਰੀ ਰਹੀ । ਪਾਕਿ ਰੇਂਜਰਾਂ ਨੇ ਸੁਰੱਖਿਆ ਬਲਾਂ ਦੀਆਂ ਚੌਕੀਆਂ ਸਮੇਤ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ।ઠਪਾਕਿਸਤਾਨ ਨੇ ਸਟਾਪ ਟੂ, ઠਪਿੰਡੀ ਪੋਸਟ, ઠਟੈਂਟ ਗਾਰਡ, ઠਚਿਨਾਜ, ઠਪਿੱਤਲ ਅਤੇ ਕੋਟਕੁੱਬਾ ਚੌਕੀ ਉੱਤੇ ਮੋਰਟਰ ਨਾਲ ਗੋਲੇ ਦਾਗੇ ।ઠਗੋਲੇ ਚੌਕੀਆਂ ઠਦੇ ਆਸ-ਪਾਸ ઠਦੇ ਪਿੰਡ ਪਿੰਡੀ ਚਾਰਕਾ, ઠਪਿੰਡੀ ਕੈਂਪਸ, ઠਕਾਕੇ ઠਦੇ ਕੋਠੇ, ઠਪਿੱਤਲ, ઠਰਖਗਾਂਵ, ઠਪਿੰਡੀ ਕਲਾਂਗ, ઠਚਾਨਨਾ ਕੈਂਪ, ઠਜਗਵਾਲ ਅਤੇ ਕੋਟਲੀ ਕਾਜੀਆਂ ਵਿਚ ਵੀ ਡਿੱਗੇ। ਆਰ. ਐਸ. ਪੁਰਾ ਦੀ ਅਬਦੁਲੀਆਂ ਅਤੇ ਕੁਰਟਾਨਾਖੁਰਦ, ઠਨਿਕੋਵਾਲ ਪੋਸਟਾਂ ਉੱਤੇ ਵੀ ਗੋਲਾਬਾਰੀ ਜਾਰੀ ਰਹੀ । ਕਰੀਬ ਨੌਂ ਵਜੇ ਤਿੰਨ ਗੋਲੇ ਅਰਨਿਆ ઠਦੇ ਵਾਰਡ ਨੰਬਰ ਇੱਕ ਵਿਚ ਡਿੱਗੇ ઠਜਦੋਂਕਿ ਇਕ ਗੋਲਾ ઠਪਰਗਵਾਲ ਵਿਚ ਡਿਗਿਆ । ਹਾਲਾਂਕਿ ਇਸ ਵਿਚ ਕਿਸੇ ઠਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ।
ਉਧਰ ਸਾਂਬਾ ਸੈਕਟਰ ઠਦੇ ਮੰਗੂਚੱਕ ਵਿਚ ਵੀ ਦੇਰ ਰਾਤ ਭਾਰੀ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ । ਦਹਿਸ਼ਤ ਕਾਰਨ ਜਸੋਚੱਕ ਅਤੇ ਸਾਮਦੂ ઠਦੇ 100 ਤੋਂ ਵੱਧ ਪਿੰਡ ਵਾਸੀਆਂ ਨੇ ਅਬਤਾਲ ਪੰਚਾਇਤ ਵਿਚ ਸ਼ਰਨ ਲਈ ਹੋਈ ਹੈ । ਗੋਲੀਬਾਰੀ ਕਾਰਨ ਪਿੰਡ ਅਬਦੁੱਲੀਆਂ ਦੇ ਲੋਕਾਂ ਨੇ ਫ਼ੌਜ ਦੁਆਰਾ ਬਣਾਏ ਬੰਕਰਾਂ ਵਿਚ ਰਾਤ ਕੱਟੀ।
ਪਾਕਿ ਨੂੰ ਮੂੰਹ ਤੋੜ ਜਵਾਬ ਦੇਵਾਂਗੇ-ਗ੍ਰਹਿ ਮੰਤਰੀ
ਨਵੀਂ ਦਿੱਲੀ, (ਏਜੰਸੀ)-ਸਰਹੱਦ 'ਤੇ ਪਾਕਿਸਤਾਨ ਵੱਲੋਂ ਦਿਨ-ਬ-ਦਿਨ ਵੱਧਦੀ ਗੋਲੀਬਾਰੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਦੇ ਜਵਾਨਾਂ ਦੀਆਂ ਹੋਰ ਟੁਕੜੀਆਂ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਭੇਜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ 14 ਅਕਤੂਬਰ ਨੂੰ ਵੀ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੀ ਘਟਨਾ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ ਸਨ ਤੇ 18 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ।

ਗੰਢੇ ਮਹਿੰਗੇ ਸੇਬ ਸਸਤੇ

www.sabblok.blogspot.com

 ਫਰੀਦਕੋਟ23 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਇਸ ਸੀਜਨ ਵਿਚ  ਐਤਕਾਂ ਸਾਰੀਆਂ ਹੀ ਸਬਜ਼ੀਆਂ ਦੇ ਭਾਅ ਅਸਮਾਨ ਛੁੰਹਦੇ ਆ ਰਹੇ ਹਨ। ਕੋਈ ਵੀ ਸਬਜ਼ੀ ਅਜਿਹੀ ਨਹੀਂ ਜਿਸਦਾ ਭਾਅ ਪ੍ਰਤੀ ਕਿਲੋਗ੍ਰਾਮ 30-40 ਘੱਟੋ ਘੱਟ ਅਤੇ 60 ਤੋਂ 80 ਰੁਪਏ ਵੱਧ ਤੋਂ ਵੱਧ ਚਲਿਆ ਨਾਂ ਰਿਹਾ ਹੋਵੇ , ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਰਿਹਾ ਹੈ ਅਤੇ ਆਮ ਲੋਕਾਂ ਨੂੰ ਤਾਂ ਚਿੱਬੜਾਂ ਦੀ ਚੱਟਣੀ ਵੀ ਨਸੀਬ ਨਹੀਂ ਹੋਈ। ਉਨ•ਾਂ ਦਾ ਭਾਅ ਵੀ 80 ਰੁਪਏ ਕਿਲੋ ਹੀ ਰਿਹਾ ਅਤੇ ਗੰਢਾ ਜਿਸਨੂੰ ਚੀਰਿਆਂ ਅੱਖਾਂ ਚੋਂ ਪਾਣੀ ਨਿੱਕਲਦਾ ਸੀ ਹੁਣ ਇਸਦਾ ਭਾਅ ਸੁਣਕੇ ਸਾਰਾ ਸਰੀਰ ਹੀ ਪਾਣੀਉਂ ਪਾਣੀ ਹੋ ਜਾਂਦਾ ਹੈ। ਅੱਜ ਦਾ ਗੰਢੇ ਦਾ ਭਾਅ 80 ਰੁਪਏ ਕਿਲੋ ਰਿਹਾ ਅਤੇ ਕਸ਼ਮੀਰੀ ਸੇਬ 40-60 ਰੁਪਏ ਕਿਲੋ ਵਿਕਿਆ ਹੈ। 

Tuesday, 22 October 2013

ADD--RSVP

ADD-SC

www.sabblok.blogspot.com

ਚੀਨ ਸਰਹੱਦ ਵਿਵਾਦ ਸੁਲਝਣ 'ਚ ਵਕਤ ਲੱਗੇਗਾ: ਪ੍ਰਧਾਨ ਮੰਤਰੀ

www.sabblok.blogspot.com
ਬੀਜਿੰਗ, 22 ਅਕਤੂਬਰ (ਏਜੰਸੀ) - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਿਹਾ ਸਰਹੱਦ ਵਿਵਾਦ ਅਸਾਨ ਮੁੱਦਾ ਨਹੀਂ ਹੈ ਤੇ ਇਸ ਦੇ ਹੱਲ ਹੋਣ 'ਚ ਸਮਾਂ ਲੱਗੇਗਾ। ਚੀਨ ਦੀ ਯਾਤਰਾ ਸ਼ੁਰੂ ਕਰਨ ਦੇ ਮੌਕੇ 'ਤੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਾਸਕੋ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਗੱਲ ਬਾਤ ਕੀਤੀ ਸੀ। ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਂਮੀਦ ਹੈ ਕਿ ਆਪਣੇ ਦੌਰੇ ਦਾ ਉਪਯੋਗ ਉਹ ਚੀਨ ਦੀ ਨਵੀਂ ਅਗਵਾਈ ਦੇ ਨਾਲ ਦੋਪੱਖੀ ਸਬੰਧਾਂ ਨੂੰ ਹੋਰ ਮਜਬੂਤ ਬਣਾਉਣ ਤੇ ਉਨ੍ਹਾਂ ਦੇ ਮਾਧਿਅਮ ਨਾਲ ਵਿਕਾਸ 'ਤੇ ਜ਼ੋਰ ਦੇਣ ਲਈ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਨੌਂ ਸਾਲ ਤੋਂ ਉਹ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਨੇ ਭਾਰਤ - ਚੀਨ ਸਬੰਧਾਂ ਨੂੰ ਇੱਕ ਸਥਿਰ ਵਿਕਾਸ ਰਸਤੇ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਲੋਕ ਸਭਾ ਲਈ ਅਯੋਗ ਠਹਿਰਾਏ ਗਏ ਲਾਲੂ

www.sabblok.blogspot.com


lalu
ਨਵੀਂ ਦਿੱਲੀ—ਚਾਰਾ ਘੋਟਾਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ‘ਚ ਬੰਦ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਜਨਤਾ ਦਲ ਯੂਨਾਈਟਿਡ ਦੇ ਨੇਤਾ ਜਗਦੀਸ਼ ਸ਼ਰਮਾ ਦੀ ਲੋਕ ਸਭਾ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ। ਚੋਣਾਂ ਦੇ ਨਿਯਮਾਂ ਅਨੁਸਾਰ ਲਾਲੂ ਪ੍ਰਸਾਦ ਨੂੰ 11 ਸਾਲਾਂ (5 ਸਾਲ ਜੇਲ ਅਤੇ ਰਿਹਾਈ ਤੋਂ ਬਾਅਦ ਦੇ 6 ਸਾਲ)  ਲਈ ਅਯੋਗ ਠਹਿਰਾਇਆ ਗਿਆ ਹੈ, ਜਦੋਂ ਕਿ ਸ਼ਰਮਾ ਨੂੰ 10 ਸਾਲ (4 ਸਾਲ ਜੇਲ ਅਤੇ ਰਿਹਾਈ ਤੋਂ ਬਾਅਦ ਦੇ 6 ਸਾਲ) ਲਈ ਅਯੋਗ ਠਹਿਰਾਇਆ ਗਿਆ ਹੈ। ਸੁਪਰੀਮ ਕੋਰਟ ਨੇ ਦੋਸ਼ੀ ਸੰਸਦੀ ਮੈਂਬਰਾਂ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਤੋਂ ਬਚਾਉਣ ਵਾਲੀ ਇਕ ਧਾਰਾ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਵਾਲੇ ਲਾਲੂ ਅਤੇ ਸ਼ਰਮਾ ਪਹਿਲੇ ਸੰਸਦੀ ਮੈਂਬਰ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਂਗਰਸ ਦੇ ਸੰਸਦੀ ਮੈਂਬਰ ਰਸ਼ੀਦ ਮਸੂਦ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਲਈ ਅਯੋਗ ਕਰਾਰ ਦਿੱਤਾ ਗਿਆ ਹੈ, ਜੋ ਇਕ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਪਾਏ ਜਾਣ ‘ਤੇ ਜੇਲ ਭੇਜ ਦਿੱਤੇ ਗਏ ਹਨ। ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਆਪਣੇ ਆਦੇਸ਼ ‘ਚ ਜਨਤਾ ਦੀ ਅਗਵਾਈ ਕਰਨ ਵਾਲੇ ਕਾਨੂੰਨ ਦੀ ਧਾਰਾ-8 ਦੀ ਉਪ ਧਾਰਾ-4 ਨੂੰ ਖਤਮ ਕਰ ਦਿੱਤਾ ਸੀ, ਜਿਸ ਅਧੀਨ ਕਿਸੇ ਵਿਧਾਇਕ ਜਾਂ ਸੰਸਦੀ ਮੈਂਬਰ ਨੂੰ ਉਸ ਸਮੇਂ ਤੱਕ ਅਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ ਸੀ, ਜਦੋਂ ਤੱਕ ਉੱਚ ਅਦਾਲਤ ‘ਚ ਉਸ ਦੀ ਅਪੀਲ ਪੈਂਡਿੰਗ ਹੋਵੇ।

16/12 ਸਮੂਹਿਕ ਬਲਾਤਕਾਰ: 28 ਅਕਤੂਬਰ ਨੂੰ ਹੋਵੇਗੀ ਹਾਈ ਕੋਰਟ ‘ਚ ਸੁਣਵਾਈ

www.sabblok.blogspot.com



ਕਾਂਗਰਸ ਨੇ ਪਾਰ ਕੀਤੀ ਨੀਚਤਾ ਦੀ ਹੱਦ: ਰਾਮਦੇਵ

www.sabblok.blogspot.com
ਨਵੀਂ ਦਿੱਲੀ, 22 ਅਕਤੂਬਰ (ਏਜੰਸੀ) - ਬਾਬਾ ਰਾਮਦੇਵ ਨੇ ਆਪਣੇ ਭਰਾ ਰਾਮਭਰਤ ਦੇ ਖਿਲਾਫ ਅਗਵਾ ਤੇ ਕੁੱਟ ਮਾਰ ਦੇ ਇਲਜ਼ਾਮ ਨੂੰ ਗਲਤ ਦੱਸਿਆ ਹੈ। ਰਾਮਦੇਵ ਨੇ ਇਸ ਨੂੰ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਆਪਣੇ ਭਰਾ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਬਾਬਾ ਰਾਮਦੇਵ ਨੇ ਕਾਂਗਰਸ ਸਰਕਾਰ 'ਤੇ ਜੰਮ ਕੇ ਹਮਲਾ ਕੀਤਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਮੈਨੂੰ ਇੱਕ ਅੱਤਵਾਦੀ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਤੇ ਪੂਰੇ ਦੇਸ਼ ਦੇ ਸਾਹਮਣੇ ਮੇਰੇ ਚਰਿੱਤਰ 'ਤੇ ਦਾਗ ਲਗਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਉਤਰਾਖੰਡ ਤੇ ਕੇਂਦਰ ਦੋਵਾਂ ਜਗ੍ਹਾ 'ਤੇ ਕਾਂਗਰਸ ਦੀ ਸਰਕਾਰ ਹੈ, ਇਸ ਲਈ ਹੱਤਿਆ ਤੱਕ ਦੇ ਇਲਜ਼ਾਮ ਲਗਾ ਰਹੇ ਹਨ। ਇੱਕ ਵਿਅਕਤੀ ਜਿਸ ਨੇ ਦੋ ਵਾਰ ਚੋਰੀ ਕੀਤੀ ਤੇ ਜਿਸ ਨੂੰ ਪਤੰਜਲੀ ਯੋਗ ਪੀਠ ਦੇ ਬਾਹਰ ਤੋਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਦੀ ਹੈ ਤੇ ਇਲਜ਼ਾਮ ਲਗਾਏ ਜਾਂਦੇ ਹਨ ਕਿ ਰਾਮਦੇਵ ਦੇ ਭਰਾ ਨੇ ਅਗਵਾ ਕਰਵਾਇਆ ਹੈ। ਇਹ ਤਾਂ ਨੀਚਤਾ ਦੀ ਹੱਦ ਹੈ। ਪੂਰਾ ਮੀਡੀਆ ਕਹਿ ਰਿਹਾ ਹੈ ਕਿ ਬਾਬੇ ਦਾ ਖਾਨਦਾਨ ਅਪਰਾਧੀ ਹੈ, ਇਸ ਤੋਂ ਘਟੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ।

ਅਕਾਲੀ-ਭਾਜਪਾ ਗਠਜੋੜ ਹਰ ਮੋਰਚੇ ‘ਤੇ ਨਾਕਾਮ – ਮਨਪ੍ਰੀਤ ਬਾਦਲ

www.sabblok.blogspot.com

ਗਠਜੋੜ

ਮੋਗਾ – ਪੀਪਲਜ਼ ਪਾਰਟੀ ਆਫ ਪੰਜਾਬ(ਪੀ. ਪੀ. ਪੀ.) ਦੇ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ‘ਤੇ ਜਾਤੀਵਾਦ ਫੈਲਾ ਕੇ ਦੇਸ਼ ਨੂੰ ਵੰਡਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਸਰਕਾਰ ਲੋਕਾਂ ਉਮੀਦਾਂ ਨੂੰ ਪੂਰੀਆਂ ਕਰਨ ਵਿਚ ਅਸਫਲ ਰਹੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਚੋਣ ਐਲਾਨ ਪੱਤਰ ‘ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਨਾ ਹੀ ਕੋਈ ਸਕੀਮ ਸ਼ੁਰੂ ਕੀਤੀ ਤਾਂ ਜੋਂ ਇਸ ਸਰਕਾਰ ‘ਤੇ ਭਰੋਸਾ ਕੀਤਾ ਜਾ ਸਕੇ। ਸ਼ਗਨ ਸਕੀਮ, ਪੈਨਸ਼ਨ ਸਮੇਤ ਹੋਰ ਸਕੀਮਾਂ ਮਾੜੀ ਕਿਸਮਤ ਨਾਲ ਇਸ ਸਰਕਾਰ ਦੇ ਆਉਂਦੇ ਹੀ ਬੰਦ ਹੋ ਗਈਆਂ ਕਿਉਂਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ। ਮਨਪ੍ਰੀਤ ਨੇ ਅਡਵਾਂਸ ਟੈਕਸ ਅਤੇ ਇਨਕਮ ਨੀਤੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਾਲੋਨਾਈਜਰਸ ‘ਤੇ ਟੈਕਸੇਸ਼ਨ ਸੂਬੇ ਦੇ ਉਦਯੋਗ ਲਈ ਨੁਕਸਾਨਦੇਹ ਅਤੇ ਨਾਜਾਇਜ਼ ਹੋਵੇਗਾ। ਭਾਰੀ ਕਰ ਅਤੇ ਕਰ ਨੀਤੀ ਕਾਰਣ ਸੂਬੇ ਦਾ ਉਦਯੋਗ ਹਿਮਾਚਲ ਪ੍ਰਦੇਸ਼ ਦੇ ਹੱਥਾਂ ‘ਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਰ ਦਾਤਾਵਾਂ ਦੀ ਹਾਲਤ ਦੁੱਖਦਾਈ ਹੈ। ਕਾਂਗਰਸ ਡੁੱਬਦਾ ਜਹਾਜ਼ ਹੈ ਅਤੇ ਪਾਰਟੀ ਦਾ ਕਾਂਗਰਸ ‘ਚ ਟੁੱਟਣਾ ਸੰਭਵ ਨਹੀਂ ਹੈ ਅਤੇ ਮੌਜੂਦਾ ਹਾਲਾਤ ‘ਚ ਚੋਣਾਂ ਦੇ ਤਾਲਮੇਲ ਸਮੇਂ ਦੀ ਲੋੜ ਹੈ। ਪੀ. ਪੀ. ਪੀ. ਦੇ ਬਿਨਾਂ ਕਾਂਗਰਸ ਲਈ ਲੋਕ ਸਭਾ ਚੋਣਾਂ ‘ਚ ਆਪਣੀ ਬੇੜੀ ਪਾਰ ਲਗਾਉਣਾ ਸੌਖਾ ਨਹੀਂ ਹੋਵੇਗਾ।