jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 27 December 2013

ਆਂਧਰਾ ਪ੍ਰਦੇਸ਼ : ਨਾਂਦੇੜ ਐਕਸਪ੍ਰੈੱਸ ਨੂੰ ਲੱਗੀ ਅੱਗ, 23 ਲੋਕਾਂ ਦੀ ਮੌਤ

www.sabblok.blogspot.com
 ਅਨੰਤਪੁਰ-ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ 'ਚ ਨਾਂਦੇੜ-ਬੰਗਲੌਰ ਐਕਸਪ੍ਰੈੱਸ ਦੇ ਏ. ਸੀ. ਡੱਬੇ 'ਚ ਸ਼ਨੀਵਾਰ ਦੀ ਸਵੇਰ ਨੂੰ ਅੱਗ ਲੱਗ ਜਾਣ ਨਾਲ 2 ਬੱਚਿਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ। ਪੇਨੁਕੋਂਡਾ ਅਤੇ ਧਰਮਾਵਰਮ ਸਟੇਸ਼ਨਾਂ ਦਰਮਿਆਨ ਕੋਠਾਚੇਰਾਵੁ ਰੇਲਵੇ ਸਟੇਸ਼ਨ 'ਤੇ ਰੇਲਗੱਡੀ 'ਚ ਤੜਕੇ ਸਾਢੇ ਤਿੰਨ ਵਜੇ ਅੱਗ ਲੱਗ ਗਈ। ਅਨੰਤਪੁਰ ਦੇ ਜ਼ਿਲਾ ਕਲੈਕਟਰ ਲੋਕੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ। ਦੋ ਬੱਚਿਆਂ ਸਮੇਤ 23 ਲੋਕਾਂ ਦੀ ਇਸ ਹਾਦਸੇ 'ਚ ਸੜਨ ਕਾਰਨ ਮੌਤ ਹੋ ਗਈ। ਕਲੈਕਟਰ ਨੇ ਦੱਸਿਆ ਕਿ ਰੇਲ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ ਅਤੇ ਰਾਹਤ, ਡਾਕਟਰੀ ਦਲ ਬਚਾਅ ਕੰਮਾਂ 'ਚ ਲੱਗਿਆ ਹੋਇਆ ਹੈ। ਰੇਲ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਹਾਦਸਾ ਸ਼ਾਰਟ ਸਰਕਿਟ ਕਾਰਨ ਹੋਇਆ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਸ ਹਾਦਸੇ 'ਚ ਲੋਕਾਂ ਦੇ ਮਾਰੇ ਜਾਣ 'ਤੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਰੇਲ ਮੰਤਰੀ ਮਲਿਕਾਅਰਜੁਨ ਖੜਗੇ ਨਾਲ ਗੱਲ ਕੀਤੀ ਅਤੇ ਹਾਦਸੇ ਵਾਲੀ ਥਾਂ 'ਤੇ ਰਾਹਤ ਅਤੇ ਬਚਾਅ ਕੰਮ ਲਈ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਿਆ। ਖੜਗੇ ਨੇ ਇਸ ਹਾਦਸੇ ਨੂੰ ਦੁਖਮਈ ਅਤੇ ਮਾੜੀ ਕਿਸਮਤ ਕਰਾਰ ਦਿੰਦੇ ਹੋਏ ਮਾਮਲਿਆਂ ਦੀ ਰੇਲ ਸੁਰੱਖਿਆ ਕਮਿਸ਼ਨ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ। ਰੇਲ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁਪਏ, ਗੰਭੀਰ ਰੂਪ ਨਾਲ ਜ਼ਖਮੀਆਂ ਦੇ ਲਈ ਇਕ-ਇਕ ਲੱਖ ਰੁਪਏ ਅਤੇ ਹੋਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਲੈਕਟ੍ਰੀਕਲ ਅਤੇ ਡਾਇਰੈਕਟਰ ਜਨਰਲ (ਸਿਹਤ) ਨੂੰ ਹਾਦਸੇ ਵਾਲੀ ਥਾਂ 'ਤੇ ਜਾਣ ਲਈ ਕਿਹਾ ਹੈ। ਰੇਲ ਬੋਰਡ ਦੇ ਪ੍ਰਧਾਨ ਅਰਣੇਂਦ ਕੁਮਾਰ ਨੇ ਕਿਹਾ ਕਿ ਹਾਦਸੇ ਦੇ ਪਿਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਹਾਦਸੇ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾਂ ਕਾਰਨ ਸ਼ਾਰਟ ਸਰਕਿਟ ਹੋ ਸਕਦਾ ਹੈ ਅਤੇ ਦੂਜਾ ਕਾਰਨ ਜਲਣਸ਼ੀਲ ਪਦਾਰਥ ਦੀ ਮੌਜੂਦਗੀ ਹੋ ਸਕਦੀ ਹੈ। ਕੁਮਾਰ ਨੇ ਕਿਹਾ ਕਿ ਹਾਦਸੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਹਾਦਸੇ ਦਾ ਕਾਰਨ ਸ਼ਾਰਟ ਸਰਕਿਟ ਨਹੀਂ ਹੈ, ਰੇਲਗੱਡੀ 'ਚ ਜਲਣਸ਼ੀਲ ਪਦਾਰਥ ਦੀ ਮੌਜੂਦਗੀ ਹੋ ਸਕਦਾ ਹੈ। ਇਸਦੀ ਜਾਂਚ ਕੀਤੀ ਜਾਵੇਗੀ। ਕੁਮਾਰ ਨੇ ਕਿਹਾ ਕਿ ਅਸੀਂ ਹਾਦਸੇ ਵਾਲੀ ਥਾਂ ਦੀ ਜਾਂਚ ਲਈ ਬੰਗਲੌਰ ਅਤੇ ਹੈਦਰਾਬਾਦ ਤੋਂ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਹੈ। ਰੇਲ ਮੰਤਰੀ ਅਤੇ ਰੇਲ ਬੋਰਡ ਦੇ ਪ੍ਰਧਾਨ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਰਹੇ ਹਨ। ਹਾਦਸਾਗ੍ਰਸਤ ਡੱਬੇ ਨੂੰ ਰੇਲਗੱਡੀ ਤੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਰੇਲਗੱਡੀ ਨੇ ਅੱਗੇ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ।

ਮਸ਼ਹੂਰ ਅਦਾਕਾਰ ਫਾਰੂਖ ਸ਼ੇਖ ਦਾ ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਇਆ ਦਿਹਾਂਤ

www.sabblok.blogspot.com

ਨਵੀਂ ਦਿੱਲੀ, 28 ਦਸੰਬਰ (ਏਜੰਸੀ)- ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਫਾਰੂਖ ਸ਼ੇਖ ਦਾ ਦੁਬਈ 'ਚ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਿਕ ਫਾਰੂਖ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 65 ਸਾਲਾਂ ਦੇ ਸਨ। ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਦੁਬਈ 'ਚ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ। ਜਿਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਫਾਰੂਖ ਸ਼ੇਖ ਛੋਟੇ ਪਰਦੇ ਅਤੇ ਵੱਡੇ ਪਰਦੇ ਦੇ ਬਿਹਤਰੀਨ ਕਲਾਕਾਰ ਰਹੇ ਹਨ। ਉਨ੍ਹਾਂ ਨੇ ਕਈ ਪ੍ਰਸਿੱਧ ਫਿਲਮਾਂ 'ਚ ਕੰਮ ਕੀਤਾ ਹੈ। ਗਰਮ ਹਵਾ, ਸ਼ਤਰੰਜ ਕੇ ਖਿਲਾੜੀ, ਉਮਰਾਵ ਜਾਨ, ਚਸ਼ਮੇ-ਬਦੂਰ, ਲੋਰੀ, ਬਾਜ਼ਾਰ, ਅਬ ਇਨਸਾਫ ਹੋਗਾ ਉਨ੍ਹਾਂ ਦੀਆਂ ਅਹਿਮ ਫਿਲਮਾਂ ਸਨ। ਇਸ ਸਾਲ ਉਨ੍ਹਾਂ ਨੇ ਯੇ ਜਵਾਨੀ ਹੈ ਦੀਵਾਨੀ ਅਤੇ ਕਲੱਬ 60 ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਈ ਸੀਰੀਅਲ ਅਤੇ ਟੈਲੀਵਿਜ਼ਨ ਸ਼ੋਅ ਵਿਚ ਵੀ ਕੰਮ ਕੀਤਾ। ਉਨ੍ਹਾਂ ਨੂੰ 2010 'ਚ ਸਭ ਤੋਂ ਵਧੀਆ ਸਹਾਇਕ ਅਦਾਕਾਰ ਦੇ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਵੀ ਨਿਵਾਜ਼ਿਆ ਗਿਆ ਸੀ।

ਬਾਦਲ ਨਸ਼ਿਆਂ ਬਾਰੇ ਰਿਪੋਰਟ ਜਨਤਕ ਕਰਨ: ਸ਼ਸ਼ੀਕਾਂਤ

www.sabblok.blogspot.com
ਕਪੂਰਥਲਾ, 27 ਦਸੰਬਰ
ਨੌਜਵਾਨ ਭਾਰਤ ਸਭਾ ਵੱਲੋਂ ਸਿਆਸਤਦਾਨਾਂ, ਪੁਲੀਸ ਅਫ਼ਸਰਸ਼ਾਹੀ ਤੇ ਨਸ਼ਾ ਸਮੱਗਲਰਾਂ ਦੇ ਗਠਜੋੜ ਖਿਲਾਫ ਸੰਘਰਸ਼ ਤਹਿਤ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਦੀ ਲੜੀ ਵਿੱਚ ਅੱਜ ਫੱਤੂਢੀਂਗਾ ਵਿੱਚ ਨਸ਼ਾ ਵਿਰੋਧੀ ਕਨਵੈਨਸ਼ਨ ਦੌਰਾਨ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਨਸ਼ਿਆਂ ਦੀ ਕਥਿਤ ਤਸਕਰੀ ਵਿੱਚ ਸ਼ਾਮਲ ਆਪਣੇ ਮੰਤਰੀ ਮੰਡਲ ਵਿਚਲੇ ਮੰਤਰੀਆਂ ਤੇ ਅਕਾਲੀ ਵਿਧਾਇਕਾਂ ਨੂੰ ਕਲੀਨ ਚਿਟ ਦੇਣ ਦੀ ਬਜਾਏ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਜਨਤਕ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਡਰੱਗ ਕਾਂਡ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਕੋਲੋਂ ਕਰਵਾਈ ਜਾਵੇ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਹਸਤੀਆਂ ਦੀ ਇਸ ਤਸਕਰੀ ਵਿੱਚ ਸ਼ਮੂਲੀਅਤ ਸਾਹਮਣੇ ਆਵੇਗੀ।
ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਭ ਨੂੰ ਇੱਕ ਜੁਟ ਹੋ ਕੇ ਨਸ਼ਿਆਂ ਵਿਰੁੱਧ ਖੜ੍ਹੇ ਹੋਣ ਦੀ ਲੋੜ ਹੈ।ਉਨ੍ਹਾਂ ਭਾਰਤ ਨੌਜਵਾਨ ਸਭਾ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਜਲਦੀ ਹੀ ਉਹ ਹਾਈ ਕੋਰਟ ਵਿੱਚ ਨਸ਼ਾ ਤਸਕਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਸਿਆਸੀ ਆਗੂਆਂ ਦੇ ਨਾਂ ਵਾਲਾ ਹਲਫਨਾਮਾ ਦਾਇਰ ਕਰਵਾਉਣਗੇ। ਉਨ੍ਹਾਂ ਨਸ਼ਿਆਂ ਦੀ ਤਸਕਰੀ ਲਈ ਕਾਂਗਰਸ ਸਮੇਤ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਕਥਿਤ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਵਾ ਕੇ ਹੀ ਸਾਹ ਲੈਣਗੇ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾਈ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਸਭਾ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ। ਕੁਲਵੰਤ ਸਿੰਘ ਜੋਸਨ, ਰਣਜੀਤ ਸਿੰਘ ਤੇ ਸੰਦੀਪ ਅਰੋੜਾ ਨੇ ਕਿਹਾ ਕਿ ਅਕਾਲੀ ਆਗੂ ਬਿਟੂ ਔਲਖ ਦੀ ਗ੍ਰਿਫਤਾਰੀ ਪਿੱਛੋਂ ਇਸ ਵਿੱਚ ਸ਼ਾਮਲ ਹੋਰ ਸਿਆਸੀ ਆਗੂਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅੰਤ ਵਿੱਚ ਪਾਸ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਨਸ਼ਾ ਸਮੱਗਲਰਾਂ ਨੂੰ ਸ਼ਹਿ ਦੇਣ ਵਾਲੇ ਸਿਆਸੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਾਬਕਾ ਡੀਜੀਪੀ ਸ਼ਸ਼ੀਕਾਂਤ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਜੇਲ੍ਹ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕੀਤਾ ਜਾਵੇ। ਫੂਡ ਇੰਸਪੈਕਟਰਾਂ ਦੀ ਭਰਤੀ ਵਾਲਾ ਟੈਸਟ ਰੱਦ ਕਰਕੇ ਦੁਬਾਰਾ ਟੈਸਟ ਲਿਆ ਜਾਵੇ।
ਇਸ ਮੌਕੇ ਕਾਮਰੇਡ ਬਲਵਿੰਦਰ ਸਿੰਘ ਬਾਜਵਾ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਕਰਮ ਸਿੰਘ, ਕਾਮਰੇਡ ਰਘਬੀਰ ਸਿੰਘ, ਕਾਮਰੇਡ ਸ਼ਮਸ਼ੇਰ ਸਿੰਘ ਰੱਤੜਾ, ਬਲਜਿੰਦਰ ਸਿੰਘ ਨਸੀਰੇਵਾਲ, ਪਰਮਿੰਦਰ ਸਿੰਘ ਫੌਜੀ, ਰੇਸ਼ਮ ਸਿੰਘ ਬੂੜੇਵਾਲ ਆਦਿ ਹਾਜ਼ਰ ਸਨ।

ਬਿਹਾਰੀ ਮੁੱਖ ਮੰਤਰੀ ਪਟਨਾਂ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਬਿਨਾਂ ਸਿਰ ਢੱਕੇ ਘੁੰਮਿਆ

www.sabblok.blogspot.com


ਸਿੱਖ ਸੰਗਤਾਂ ਵੱਲੋਂ ਸਿਰ ਢੱਕਣ ਦੀ ਅਪੀਲ ਤੇ ਬਿਹਾਰੀਏ ਨੇ ਆਖਿਆ ਉਸ ਦੀ ਸਿਹਤ ਠੀਕ ਨਹੀ
                       
ਭਦੌੜ/ਸ਼ਹਿਣਾ 27 ਦਸੰਬਰ (ਸਾਹਿਬ ਸੰਧੂ) ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਵੱਲੋਂ ਪਟਨਾਂ ਸਾਹਿਬ ਦੇ ਗੁਰਦੁਆਰਾ ਸਾਹਿਬ ਅੰਦਰ ਬਿਨਾਂ ਸਿਰ ਢੱਕ ਕੇ ਜਾਣ ਸਿੱਖ ਭਾਵਨਵਾਂ ਨੂੰ ਠੇਸ ਪਹੁੰਚਣਾਂ ਤੇ ਗੁਰੂ ਸਹਿਬਾਨਾਂ ਦਾ ਘੋਰ ਅਪਮਾਨ ਹੈ। ਇਸ ਘਟਨਾਂ ਤੇ ਸਮੁੱਚੇ ਸਿੱਖ ਭਾਈਚਾਰੇ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਦਸਣਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਵੱਲੋਂ ਪਟਨਾਂ ਸਾਹਿਬ ਗੁਰਦੁਆਰਾ ਸਾਹਿਬ ਅੰਦਰ ਕਿਸੇ ਰੈਸਟ ਹਾਊਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਸੀ. ਐਮ ਨਤੀਸ਼ ਕੁਮਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਪਰਿਕ੍ਰਮਾਂ ਅੰਦਰ ਨੰਗਾ ਸਿਰ ਹੋਣ ਕਾਰਨ ਸਿੱਖ ਸੰਗਤਾਂ ਨੇ ਉਹਨਾਂ ਨੂੰ ਸਿਰ ਢੱਕਣ ਦੀ ਅਪੀਲ ਕੀਤੀ ਪੰ੍ਰਤੂ ਸਿਆਸੀ ਲੀਡਰ ਤੇ ਮੁੱਖ ਮੰਤਰੀ ਹੋਣ ਦੇ ਹੰਕਾਰ ਵਿੱਚ ਬਿਹਾਰੀ ਮੰਤਰੀ ਨੇ ਆਪਣਾ ਇਹ ਬੇਤੁਕਾ ਬਹਾਨਾ ਲਗਾਉਂਦੇ ਹੋਏ ਇਹ ਆਖ ਆਪਣਾ ਸਿਰ ਢੱਕਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਦੀ ਸਿਹਤ ਠੀਕ ਨਹੀ ਹੈ। ਸਿੱਖ ਧਰਮ ਤੋਂ ਆਪਣੇ ਆਪ ਨੂੰ ਉਚਾ ਦਿਖਾਉਣ ਲਈ ਮੁੱਖ ਮੰਤਰੀ ਬਿਹਾਰ ਵੱਲੋਂ ਇਸ ਘਟਨਾਂ ਨਾਲ ਸਮੁੱਚੇ ਸਿੱਖ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਤੇ ਇਸ ਮੰਦਭਾਗੀ ਘਟਨਾਂ ਵਿੱਚ ਸਿੱਖ ਭਾਈਚਾਰੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ ਹੈ।

ਕੇਜਰੀਵਾਲ ਅੱਜ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ

www.sabblok.blogspot.com
ਨਵੀਂ ਦਿੱਲੀ-ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਦੇ 5ਵੇਂ ਮੁੱਖ ਮੰਤਰੀ ਦੇ ਰੂਪ 'ਚ 28 ਦਸੰਬਰ ਨੂੰ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਦੇ ਨਾਲ ਰਾਮਲੀਲਾ ਮੈਦਾਨ 'ਚ ਦੁਪਹਿਰ 12 ਵਜੇ ਸਹੁੰ ਚੁੱਕਣਗੇ। ਸੁਰੱਖਿਆ ਕਾਰਨਾਂ ਕਰਕੇ ਰਾਮਲੀਲਾ ਮੈਦਾਨ ਨੂੰ ਸੀਲ ਕਰ ਦਿੱਤਾ ਹੈ। ਦਿੱਲੀ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਬਣਨ ਜਾ ਰਹੇ ਕੇਜਰੀਵਾਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਸਹਿਯੋਗੀ ਮਨੀਸ਼ ਸਿਸੌਦਿਆ, ਸੋਮਨਾਥ ਭਾਰਤ, ਰਾਖੀ ਬਿਡਲਾ, ਸਤਿਆਏਂਦਰ ਜੈਨ, ਸੌਰਭ ਭਾਰਦਵਾਜ ਅਤੇ ਗਿਰੀਸ਼ ਸੋਨੀ ਸਹੁੰ ਸਮਾਰੋਹ ਦੇ ਲਈ ਮੈਟਰੋ ਰੇਲ ਰਾਹੀਂ ਰਾਮਲੀਲਾ ਮੈਦਾਨ ਜਾਣਗੇ। ਸਾਲ 1993 'ਚ ਦਿੱਲੀ 'ਚ ਮੁੜ ਵਿਧਾਨ ਸਭਾ ਗਠਿਤ ਹੋਣ ਤੋਂ ਬਾਅਦ ਇਹ ਪਹਿਲਾਂ ਮੌਕਾ ਹੋਵੇਗਾ ਕਿ ਸਹੁੰ ਚੁੱਕ ਸਮਾਰੋਹ ਖੁੱਲ੍ਹੇ 'ਚ ਆਯੋਜਿਤ ਕੀਤਾ ਜਾ ਰਿਹਾ। ਉਨ੍ਹਾਂ ਨੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਦੇ ਲਈ ਦਿੱਲੀ ਦੀ ਜਨਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ, ਦਿੱਲੀ ਦੀ ਜਨਤਾ ਮੁੱਖ ਮੰਤਰੀ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਮੇਰੇ ਕੋਲੋਂ ਸਹੁੰ ਚੁੱਕ ਸਮਾਰੋਹ ਦੇ ਲਈ ਪਾਸ ਦੀ ਮੰਗ ਕਰ ਰਹੇ ਹਨ, ਕਿਸੇ ਨੂੰ ਪਾਸ ਦੀ ਲੋੜ ਨਹੀਂ ਹੈ, ਸਾਰਿਆਂ ਦਾ ਸੁਆਗਤ ਹੈ, ਇਹ ਤੁਹਾਡਾ ਪ੍ਰੋਗਰਾਮ ਹੈ। ਮੇਰਾ ਪਰਿਵਾਰ ਵੀ ਜਨਤਾ 'ਚ ਬੈਠੇਗਾ। ਉਨ੍ਹਾਂ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਨਾਲ ਵੀ ਗੱਲ ਕੀਤੀ ਅਤੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਪਰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ ਸਮਾਰੋਹ 'ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ। ਉਥੇ ਹੀ ਕੇਜਰੀਵਾਲ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੀ ਪਹਿਲੀ ਬੈਠਕ ਐਤਵਾਰ ਦੁਪਹਿਰ 2 ਵਜੇ ਹੋਵੇਗੀ।

ਪੰਜਾਬ ਪੁਲਸ ਨੇ ਜ਼ੁਲਮ ਦੀਆਂ ਟੱਪੀਆਂ ਹਦਾਂ, ਮਨੁੱਖ ਦੇ ਗੁਪਤ ਅੰਗ 'ਚ ਦਿੱਤਾ ਡੰਡਾ

www.sabblok.blogspot.com


ਅੰਮ੍ਰਿਤਸਰ- ਪੰਜਾਬ ਪੁਲਸ ਦੇ ਨਵੇਂ-ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ, ਜਿਸ 'ਚ ਕਦੇ ਨਿਹੱਥੀ ਲੜਕੀ ਨਾਲ ਕੁੱਟਮਾਰ ਕਰਨ, ਕਦੇ ਆਪਣੀਆਂ ਹੱਕੀ ਮੰਗਾਂ ਨੂੰ  ਉਠਾਉਂਦੇ ਮੁਲਾਜ਼ਮਾਂ ਨੂੰ ਕੁੱਟਣਾ, ਕਦੇ ਰਾਹ ਜਾਂਦੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨਾ ਤੇ ਹੁਣ ਪੁਲਸ ਇਸ ਤੋਂ ਅੱਗੇ ਵੱਧ ਕੇ ਜ਼ੁਲਮ ਦੀਆਂ ਸਭ ਹੱਦਾਂ-ਬੰਨੇ ਪਾਰ ਕਰਦੀ ਨਜ਼ਰ ਆ ਰਹੀ ਹੈ। ਪੁਲਸ ਦੀ ਇਸ ਜ਼ੁਲਮ ਦੀ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਅੰਮ੍ਰਿਤਸਰ 'ਚ ਪੁਲਸ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ। ਪੁਲਸ ਵਲੋਂ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦੇ ਗੁਪਤ ਅੰਗ 'ਚ ਡੰਡਾ ਤੱਕ ਘੁਸੇੜ ਦਿੱਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਵਿਅਕਤੀ ਨੇ ਸਥਾਨਕ ਸਰਕਟ ਹਾਊਸ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਦੁੱਖਦਾਈ ਘਟਨਾ ਸੁਣਾਈ। ਇਸ ਵਿਅਕਤੀ ਨੂੰ ਚੋਰੀ ਦੇ ਸ਼ੱਕ ਦੇ ਆਧਾਰ 'ਤੇ ਪੁਲਸ ਥਾਣੇ ਲੈ ਗਈ ਸੀ। ਕਮਿਸ਼ਨ ਦੇ ਉਪ-ਪ੍ਰਧਾਨ ਡਾ.  ਰਾਜ ਕੁਮਾਰ ਵੇਰਕਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਪੀੜਿਤ ਨੂੰ ਸਰਕਾਰੀ ਮੈਡੀਕਲ ਇਲਾਜ ਕਰਵਾਉਣ ਅਤੇ ਇਸ ਦੀ ਜਾਂਚ ਅੰਮ੍ਰਿਤਸਰ ਦੇ ਡੀ. ਸੀ. ਪੀ ਬਿਕਰਮਪਾਲ ਸਿੰਘ ਭੱਟੀ ਨੂੰ ਸੌਂਪੀ ਹੈ ਅਤੇ ਇਸ ਦੀ ਰਿਪੋਰਟ 5 ਦਿਨ ਦੇ ਅੰਦਰ-ਅੰਦਰ ਕਮਿਸ਼ਨ ਨੂੰ ਸੌਂਪਣ ਨੂੰ ਕਿਹਾ ਹੈ ਅਤੇ ਇਹ ਵੀ ਕਿਹਾ ਹੈ ਕਿ ਅਜਿਹਾ ਜ਼ੁਲਮ ਕਰਨ ਵਾਲੇ ਪੁਲਸ ਮੁਲਾਜ਼ਮਾਂ  ਖਿਲਾਫ ਐਫ. ਆਈ. ਆਰ. ਦਰਜ ਕੀਤੀ ਜਾਵੇ। ਆਲ ਸੁਲਤਾਨਵਿੰਡ ਸਥਿਤ ਰਹਿਣ ਵਾਲੇ ਬਰਹਮਜੀਤ ਸਿੰਘ ਨੇ ਇਨਸਾਫ ਦੀ ਗੁਹਾਰ ਕਮਿਸ਼ਨ ਦੇ ਸਾਹਮਣੇ ਲਗਾਈ। 25 ਸਾਲ ਦੇ ਬਰਹਮਜੀਤ ਜੋ ਪੇਸ਼ੇ ਤੋਂ ਆਟੋ ਡਰਾਈਵਰ ਹੈ, ਨੇ ਦੱਸਿਆ ਕਿ 12 ਦਸੰਬਰ ਨੂੰ ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੇ ਘਰ 'ਚ ਚੋਰੀ ਹੋਈ ਸੀ, ਇਸ ਮਾਮਲੇ 'ਚ 25 ਦਸੰਬਰ ਨੂੰ ਪੁਲਸ ਉਨ੍ਹਾਂ ਦੇ ਘਰ ਆਈ ਅਤੇ ਕਿਹਾ ਕਿ ਥਾਣਾ ਇੰਚਾਰਜ ਮੇਜਰ ਸਿੰਘ ਨੇ ਪੁੱਛਗਿਛ ਲਈ ਉਸ ਨੂੰ ਬੁਲਾਇਆ ਹੈ। ਉਸ ਨੇ ਆਪਣੇ ਨਾਲ ਆਪਣੇ ਜੀਜਾ ਅਤੇ ਚਾਰ-ਪੰਜ ਮੋਹਤਬਰ ਲੋਕਾਂ ਨੂੰ ਨਾਲ ਲਿਆ ਅਤੇ ਥਾਣੇ ਪਹੁੰਚ ਗਿਆ। ਜਦੋਂ ਉਹ ਥਾਣੇ ਪੁੱਜੇ ਤਾਂ ਉੱਥੇ ਏ. ਐਸ. ਆਈ. ਮੇਜਰ ਸਿੰਘ,  ਹਵਲਦਾਰ ਗੁਰਮੇਜ ਸਿੰਘ ਅਤੇ ਹਵਲਦਾਰ ਮੇਜਰ ਸਿੰਘ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨੂੰ ਕਿਹਾ ਕਿ ਉਹ ਬਰਹਮਜੀਤ ਨਾਲ ਗੱਲ ਕਰਕੇ ਉਸ ਨੂੰ ਛੱਡ ਦੇਣਗੇ ਤੁਸੀਂ ਆਪਣੇ ਘਰ ਚਲੇ ਜਾਓ। ਉਸਦੇ ਨਾਲ ਆਏ ਸਾਰੇ ਲੋਕ ਘਰ ਚਲੇ ਗਏ, ਉਨ੍ਹਾਂ ਦੇ ਜਾਣ ਦੇ 10 ਮਿੰਟ ਤੋਂ ਬਾਅਦ ਹੀ ਥਾਣਾ ਇੰਚਾਰਜ ਅਤੇ ਦੂਜੇ ਪੁਲਸ ਮੁਲਾਜ਼ਮਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਰੌਂਦਾ ਰਿਹਾ ਤੜਪਦਾ ਰਿਹਾ ਪਰ ਕਿਸੇ ਨੇ ਉਸ ਦੀ ਇੱਕ ਨਾ ਸੁਣੀ, ਉਸ ਨੂੰ ਇਹ ਹੀ ਕਹਿੰਦੇ ਰਹੇ ਕਿ ਮੰਨ ਲੈ ਕੇ ਚੋਰੀ ਤੂੰ ਹੀ ਕੀਤੀ ਹੈ। ਉਸ ਦੇ ਸਾਰੇ ਕੱਪੜੇ ਉਤਾਰਕੇ ਥਾਣਾ ਇੰਚਾਰਜ ਉਸ ਦੇ ਸਰੀਰ 'ਤੇ ਚੜ੍ਹ ਗਿਆ ਅਤੇ ਉਸ ਦੇ ਸਾਰੇ ਸਰੀਰ ਵਿੱਚ ਡੰਡਿਆਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਰੀਰ 'ਤੇ ਠੰਡਾ ਪਾਣੀ ਪਾਉਂਦੇ ਰਹੇ ।
ਥੋੜ੍ਹੀ ਦੇਰ ਬਾਅਦ ਸੁਲਤਾਨਵਿੰਡ ਥਾਣੇ ਦੇ ਇੰਚਾਰਜ ਅਰੁਣ ਸ਼ਰਮਾ ਉੱਥੇ ਆ ਗਿਆ ਅਤੇ ਉਸ ਨੇ ਵੀ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਅਤੇ ਉਸ ਨੇ ਥਾਣਾ ਇੰਚਾਰਜ ਮੇਜਰ ਸਿੰਘ ਨੂੰ ਕਿਹਾ ਕਿ ਇਸ ਦੇ ਗੁਪਤ ਅੰਗ ਵਿੱਚ ਡੰਡਾ ਘੁਸੇੜਿਆ, ਫਿਰ ਇਸ ਨੂੰ ਪਤਾ ਚੱਲੇਗਾ। ਅਰੁਣ ਸ਼ਰਮਾ ਦੇ ਕਹਿੰਦੇ ਹੀ ਮੇਜਰ ਸਿੰਘ ਸਮੇਤ ਦੂਜੇ ਪੁਲਸ ਮੁਲਾਜ਼ਮਾਂ ਨੇ ਉਸ ਦੇ ਗੁਪਤ ਅੰਗ ਵਿੱਚ ਡੰਡਾ ਘੁਸੇੜ ਦਿੱਤਾ ਅਤੇ ਜ਼ੋਰ-ਜ਼ੋਰ ਨਾਲ ਹੱਸਦੇ ਰਹੇ। ਉਸ ਨੂੰ ਬਾਅਦ 'ਚ ਅੱਧਮਰੀ ਹਾਲਤ ਵਿੱਚ ਕੈਂਟਰ ਵਿੱਚ ਸੁੱਟ ਦਿੱਤਾ ਅਤੇ ਬਾਅਦ ਵਿੱਚ ਉਸ ਨੂੰ ਥਾਣਾ ਸੁਲਤਾਨਵਿੰਡ 'ਚ ਲੈ ਆਏ ਜਿੱਥੇ ਉਸ ਨੂੰ ਸਾਰੀ ਰਾਤ ਰੱਖਿਆ ਗਿਆ। ਅਗਲੇ ਦਿਨ 26 ਦਸੰਬਰ ਨੂੰ ਉਸ ਦੇ ਘਰੋਂ ਸਾਰੇ ਲੋਕ ਥਾਣੇ 'ਚ ਪੁੱਜੇ ਅਤੇ ਪੁਲਸ ਦੇ ਜ਼ੁਲਮ ਖਿਲਾਫ ਬੋਲਣ ਲੱਗੇ, ਇਸ 'ਤੇ ਪੁਲਸ ਨੇ ਉਸ ਨੂੰ ਛੱਡ ਦਿੱਤਾ ।
ਡਾ. ਵੇਰਕਾ ਨੇ ਕਿਹਾ ਕਿ ਪੁਲਿਸ ਦਾ ਦਲਿਤਾਂ ਦੇ ਪ੍ਰਤੀ ਜ਼ੁਲਮ ਰੁਕਦਾ ਨਹੀ ਹੈ। ਇਹ ਬਹੁਤ ਹੀ ਦਰਦਨਾਕ ਘਟਨਾ ਹੈ, ਅਜਿਹਾ ਕੇਸ ਪਹਿਲਾਂ ਵੀ ਮਲੋਟ 'ਚ ਹੋਇਆ ਸੀ, ਜਿਸ ਵਿੱਚ ਪੁਲਸ ਵਾਲੇ ਹੀ ਦੋਸ਼ੀ ਸਾਬਤ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਪੀੜਤ ਨੂੰ ਇਨਸਾਫ ਜ਼ਰੂਰ ਮਿਲੇਗਾ। ਇਸ ਦੇ ਲਈ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੀੜਤ ਦਾ ਮੈਡੀਕਲ ਕਰਕੇ, ਦੋਸ਼ੀਆਂ ਖਿਲਾਫ ਐਫ. ਆਈ. ਆਰ. ਦਰਜ ਕਰਨ ਅਤੇ ਇਸ ਮਾਮਲੇ ਦੀ ਜਾਂਚ ਡੀ. ਸੀ. ਪੀ. ਬਿਕਰਮਪਾਲ ਸਿੰਘ ਭੱਟੀ ਨੂੰ ਕਰਨ ਦੇ ਹੁਕਮ ਦਿੱਤੇ ਹਨ ਅਤੇ ਪੰਜ ਦਿਨਾਂ ਅੰਦਰ-ਅੰਦਰ ਐਕਸ਼ਨ ਟੇਕਨ ਰਿਪੋਰਟ ਕਮਿਸ਼ਨ ਨੂੰ ਸੌਂਪਣ ਨੂੰ ਕਿਹਾ ਹੈ।

ਕੇਜਰੀਵਾਲ ਤੋਂ ਡਰੇ ਅਫਸਰਾਂ ਨੇ ਪਾੜ ਦਿੱਤੀਆਂ ਫਾਈਲਾਂ

www.sabblok.blogspot.com
ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ 'ਤੇ ਬਿਰਾਜਮਾਨ ਹੋ ਜਾਣਗੇ। ਇਸ ਦੌਰਾਨ ਕੇਜਰੀਵਾਲ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਦਿੱਲੀ ਸਰਕਾਰ ਦੇ ਅਫਸਰਾਂ ਦੇ ਚਿਹਰੇ 'ਤੇ ਡਰ ਦੇਖਿਆ ਜਾ ਰਿਹਾ ਹੈ, ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੇਜਰੀਵਾਲ ਉੁਨ੍ਹਾਂ ਦੇ ਕੰਮਾਂ ਦੀ ਬਰੀਕੀ ਨਾਲ ਜਾਂਚ-ਪੜਤਾਲ ਕਰਨਗੇ ਅਤੇ ਕਸੂਰਵਾਰ ਲੋਕਾਂ ਨੂੰ ਸਖਤ ਸਜ਼ਾ ਭੁਗਤਣੀ ਪੈ ਸਕਦੀ ਹੈ। ਨਤੀਜੇ ਵਜੋਂ ਉਨ੍ਹਾਂ ਨੇ ਆਪਣੇ ਕੰਮਾਂ ਦੇ ਘਾਲੇ-ਮਾਲੇ ਨਾਲ ਸੰਬੰਧਤ ਦਸਤਾਵੇਜ਼ ਗਾਇਬ ਕਰਨੇ ਸ਼ੁਰੂ ਕਰ ਦਿੱਤੇ ਹਨ। ਇਕ ਨਿੱਜੀ  ਚੈੱਨਲ ਨੇ ਆਪਣੇ ਸਟਿੰਗ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਕੇਜਰੀਵਾਲ ਦੇ ਸੀ. ਐੱਮ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਅਫਸਰ ਕਿਸ ਤਰ੍ਹਾਂ ਬਦਲੀਆਂ ਕਰਵਾ ਰਹੇ ਹਨ। ਸਟਿੰਗ 'ਚ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਦੇ ਓ. ਐੱਸ. ਡੀ. ਸਾਹਮਣੇ ਹੀ ਉਨ੍ਹਾਂ ਦੇ ਕਰਮਚਾਰੀਆਂ ਨੂੰ ਫਾਈਲਾਂ 'ਚੋਂ ਕਾਗਜ਼ ਕੱਢ ਕੇ ਪਾੜਦੇ ਦਿਖਾਇਆ ਗਿਆ ਹੈ।
ਦੂਜੇ ਪਾਸੇ ਸਟਿੰਗ 'ਚ ਦਿੱਲੀ ਜਲ ਬੋਰਡ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ ਗਏ ਹਨ। ਇਸ ਸਟਿੰਗ 'ਚ ਦਿੱਲੀ ਜਲ ਬੋਰਡ ਦੇ ਮੁੱਖ ਅਧਿਕਾਰੀ ਸੀ. ਬੀ. ਓ. ਨੇ ਮੰਨਿਆ ਹੈ ਕਿ ਜਲ ਬੋਰਡ 'ਚ ਕਈ ਅਧਿਕਾਰੀ ਤੇ ਕਰਮਚਾਰੀ ਭ੍ਰਿਸ਼ਟਾਚਾਰ ਦੀ ਗ੍ਰਿਫਤ 'ਚ ਹਨ। ਸੀ. ਬੀ. ਓ. ਦੇ ਪੀ. ਏ. ਮੁਤਾਬਕ ਦਿੱਲੀ ਜਲ ਬੋਰਡ ਨੇ ਸਿਰਫ ਮੀਟਿੰਗ ਦੌਰਾਨ ਹੋਏ ਲੰਚ 'ਤੇ ਹੀ ਕਰੋੜਾਂ ਰੁਪਏ ਖਰਚ ਕਰ ਦਿੱਤੇ ਹਨ। ਪੀ. ਏ. ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਜਲ ਬੋਰਡ ਦੇ ਹੇਠਲੇ ਪੱਧਰ ਦੇ ਕਰਮਚਾਰੀਆਂ ਕੋਲ ਮਹਿੰਗੀਆਂ ਕਾਰਾਂ ਹਨ, ਜੋ ਭ੍ਰਿਸ਼ਟਾਚਾਰ ਦਾ ਨਤੀਜਾ ਹਨ। ਇਸ ਸਟਿੰਗ 'ਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਅਧਿਕਾਰੀ ਕੇਜਰੀਵਾਲ ਤੋਂ ਖੌਫ ਖਾ ਕੇ ਆਪਣੀ ਬਦਲੀ ਕਰਵਾਉਣ ਵਿਚ ਲੱਗੇ ਹਨ। ਕੁਝ ਦੀ ਤਾਂ ਬਦਲੀ ਵੀ ਹੋ ਗਈ ਹੈ।

ਮਾਨ ਦਲ ਦੀ ਕਾਨਫਰੰਸ ਚ ਪਾਕਿਸਤਾਨੀ ਝੰਡੇ ਪਰ ਵੱਡੀ ਗਿਣਤੀ ਚ ਪੁੱਜੇ ਲੋਕ

www.sabblok.blogspot.com

ਗਗਨਦੀਪ ਸੋਹਲ
ਸ੍ਰੀ ਫਤਹਿਗੜ੍ਹ ਸਾਹਿਬ, 26 ਦਸੰਬਰ : ਅੱਜ ਇਥੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੀ ਬਾਕੀ ਪਾਰਟੀਆਂ ਵਾਂਗ ਸਿਆਸੀ ਕਾਨਫਰੰਸ ਕੀਤੀ ਗਈ| ਇਸ ਕਾਨਫਰੰਸ ਦੀਆਂ ਦੋ ਖਾਸ ਗੱਲਾਂ ਸਨ, ਇਕ ਤਾਂ ਇਕੱਠ ਪੱਖੋਂ ਇਹ ਕਿਸੇ ਵੀ ਤਰ੍ਹਾਂ ਅਕਾਲੀ ਤੇ ਕਾਂਗਰਸੀ ਕਾਨਫਰੰਸ ਪੱਖੋਂ ਘੱਟ ਨਹੀਂ ਸੀ ਤੇ ਦੂਜੀ ਗੱਲ ਸੀ ਇਸ ਚ ਲੱਗੇ ਪਾਕਿਸਤਾਨੀ ਝੰਡੇ, ਜਿਨ੍ਹਾਂ ਨੂੰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰਾਂ ਨਾਲ ਲਗਾਇਆ ਗਿਆ ਸੀ| ਇਨ੍ਹਾਂ ਪੋਸਟਰਾਂ ਨੇ ਆਪ-ਮੁਹਾਰੇ ਹੀ ਚੰਡੀਗੜ੍ਹੋਂ ਗਈ ਚੋਣਵੇਂ ਪੱਤਰਕਾਰਾਂ ਦੀ ਟੀਮ ਦਾ ਧਿਆਨ ਖਿੱਚਿਆ| 
       
       ਇਸ ਕਾਨਫਰੰਸ ਦੇ ਬਾਹਰ ਪਾਕਿਸਤਾਨ ਦੇ ਝੰਡੇ ਵਾਲਾ ਵੱਡਾ ਪੋਸਟਰ ਲੱਗਾ ਸੀ, ਜਿਸ ਤੇ ਪਾਕਿਸਤਾਨ ਜਿੰਦਾਬਾਦ ਲਿਖਿਆ ਸੀ| ਇਸ ਦੇ ਨਾਲ ਹੀ ਪੋਸਟਰ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਨਿਸ਼ਾਨ ਵੀ ਸੀ| ਇਸ ਬਾਬਤ ਜਦੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਕਾਨਫਰੰਸ ਚ ਪਾਕਿਸਤਾਨੀ ਝੰਡਾ ਕਿਉਂ ਤਾਂ ਉਨ੍ਹਾਂ ਕਿਹਾ ਕਿ ਇਸ ਚ ਗਲਤ ਕੀ ਹੈ| ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਤੇ ਪੰਜਾਬ ਚ ਕੋਈ ਬਾਰਡਰ ਨਾ ਰਹੇ ਤੇ ਇਥੇ ਬਰਲਿਨ ਦੀ ਦੀਵਾਰ ਦੀ ਤਰਜ ਤੇ ਲਾਂਘੇ ਖੋਲ੍ਹ ਦੇਣੇ ਚਾਹੀਦੇ ਹਨ| ਜਦੋਂ ਇਹ ਸੁਆਲ ਕੀਤਾ ਗਿਆ ਕਿ ਇਸ ਤਰ੍ਹਾਂ ਪਾਕਿਸਤਾਨ ਤੋਂ ਅੱਤਵਾਦੀ ਘੁਸਪੈਠ ਨਹੀਂ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ| ਮਾਨ ਨੇ ਕਿਹਾ ਕਿ ''ਇਹ ਅਸਲ ਚ ਹਿੰਦੂਤਵੀ ਸੋਚ ਹੈ| ਸਰਹੱਦ ਤੇ ਘੁਸਪੈਠ ਵਾਲੀ ਕੋਈ ਗੱਲ ਨਹੀਂ ਹੈ| ਪਾਕਿਸਤਾਨ ਤੇ ਪੰਜਾਬ ਇਕ ਹੀ ਹਨ, ਜਿਥੇ ਜਿਆਦਾਤਰ ਪੰਜਾਬੀ ਤੇ ਸਿੱਖ ਵਸਦੇ ਹਨ| ਜਮੁਨਾ ਤਕ ਪੰਜਾਬੀਆਂ ਦਾ ਗੜ੍ਹ ਹੈ ਤੇ ਇਸ ਤੋਂ ਅੱਗੇ ਜਾ ਕੇ ਹਿੰਦੂਤਵੀ ਤਾਕਤਾਂ ਭਾਰੀ ਹਨ|'' ਪਰ ਜਦੋਂ ਉਨ੍ਹਾਂ ਤੋਂ ਫਿਰ ਪੁੱਛਿਆ ਗਿਆ ਕਿ ਪਾਕਿਸਤਾਨ ਦਾ ਝੰਡਾ ਲਗਾਉਣਾ ਕਿਸ ਤਰ੍ਹਾਂ ਜਾਇਜ ਹੈ ਤਾਂ ਉਨ੍ਹਾਂ ਫਿਰ ਇਹੀ ਜਵਾਬ ਦਿਤਾ ਕਿ ਇਸ ਚ ਕੁਝ ਗਲਤ ਨਹੀਂ ਹੈ| ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਖਾਲਿਸਤਾਨ ਦੀ ਮੰਗ ਕਰਦੀ ਹੈ ਤੇ ਇਸ ਦੀ ਪ੍ਰਾਪਤੀ ਤਕ ਆਪਣਾ ਸੰਘਰਸਸ਼ ਜਾਰੀ ਰੱਖੇਗੀ|
     
      ਇਸ ਕਾਨਫਰੰਸ ਚ ਇਕ ਵੱਡੀ ਸਟੇਜ ਸਜੀ ਸੀ, ਜਿਸ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਮਾਨ, ਉਨ੍ਹਾਂ ਦੇ ਪੁੱਤਰ ਇਮਾਨ ਸਿੰਘ ਮਾਨ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ ਤੇ ਇਸ ਦੇ ਇਕ ਸਾਈਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ| ਇਸ ਕਾਨਫਰੰਸ ਚ ਲੋਕਾਂ ਦਾ ਇਕੱਠ ਕਾਫੀ ਭਰਵਾਂ ਸੀ| ਲੋਕਾਂ ਨਾਲ ਪੂਰਾ ਪੰਡਾਲ ਖਚਾਖਚ ਭਰਿਆ ਸੀ ਤੇ ਜਿਹੜੇ ਲੋਕਾਂ ਨੂੰ ਜਗਾ ਨਹੀਂ ਮਿਲੀ ਸੀ, ਉਹ ਬਾਹਰ ਹੀ ਖੜ੍ਹੇ ਕਾਨਫਰੰਸ ਤੋਂ ਬੁਲਾਰਿਆਂ ਨੂੰ ਸੁਣ ਰਹੇ ਸਨ|
 
            ਇਸ ਕਾਨਫਰੰਸ ਚ ਪੰਜਾਬ ਦੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਜੰਮੇ ਭੰਡਿਆ ਗਿਆ| ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨੇ ਚਾਹੀਦੇ ਕਿਉਂਕਿ ਜੇਕਰ ਅਜਿਹਾ ਹੋਇਆ ਤਾਂ ਉਹ ਗੁਜਰਾਤ ਦੇ ਮੁਸਲਮਾਨਾਂ ਵਾਂਗ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਦਾ ਘਾਣ ਕਰੇਗਾ|

ਸਹੁੰ ਚੁੱਕ ਸਮਾਰੋਹ ਲਈ ਮੈਟਰੋ ਤੋਂ ਜਾਣਗੇ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ

www.sabblok.blogspot.com
ਨਵੀਂ ਦਿੱਲੀ, 27 ਦਸੰਬਰ (ਏਜੰਸੀ)- 28 ਦਸੰਬਰ ਨੂੰ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਦੇ ਲਈ ਦਿੱਲੀ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੈਟਰੋ ਤੋਂ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਮੰਤਰੀ ਸਵੇਰੇ ਕੌਸ਼ੰਬੀ ਤੋਂ ਮੈਟਰੋ ਫੜਣਗੇ ਅਤੇ ਸਮਾਰੋਹ ਆਯੋਜਨ ਸਥਾਨ 'ਤੇ ਪਹੁੰਚਣਗੇ। ਕੇਜਰੀਵਾਲ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਸਮਾਰੋਹ ਲਈ ਕਿਸੇ ਨੂੰ ਵੀ ਉਨ੍ਹਾਂ ਦੇ ਵੱਲੋਂ ਵੀ.ਆਈ.ਪੀ. ਪਾਸ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦਾ ਖੁੱਦ ਦਾ ਪਰਿਵਾਰ ਵੀ ਸਮਾਰੋਹ 'ਚ ਹਿੱਸਾ ਲੈਣ ਲਈ ਆਮ ਨਾਗਰਿਕਾਂ ਵਾਂਗ ਸਮਾਰੋਹ 'ਚ ਪਹੁੰਚੇਗਾ।

ਦਿੱਲੀ 'ਚ ਸੀ.ਐਨ.ਜੀ. ਦੀਆਂ ਕੀਮਤਾਂ ਵੱਧਣ ਨਾਲ ਕੇਜਰੀਵਾਲ ਹੋਏ ਖਫ਼ਾ

www.sabblok.blogspot.com
 ਨਵੀਂ ਦਿੱਲੀ, 27 ਦਸੰਬਰ (ਏਜੰਸੀ)- ਦਿੱਲੀ 'ਚ ਸੀ.ਐਨ.ਜੀ. ਦੀਆਂ ਕੀਮਤਾਂ ਵੱਧਣ ਕਾਰਨ ਆਮ ਆਦਮੀ ਪਾਰਟੀ ਬੇਹੱਦ ਨਰਾਜ ਹੈ। ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਅਰਵਿੰਦ ਕੇਜਰੀਵਾਲ ਨੇ ਕੀਮਤਾਂ ਵਧਾਉਣ ਦੇ ਸਮੇਂ 'ਤੇ ਸਵਾਲ ਖੜੇ ਕੀਤੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਸਰਕਾਰ ਦੇ ਇਸ ਕਦਮ ਨਾਲ ਸ਼ੱਕ ਪੈਦਾ ਹੁੰਦਾ ਹੈ ਅਤੇ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੀਮਤਾਂ ਵਧਾਉਣ ਦੀ ਇੰਨੀ ਕੀ ਜਲਦੀ ਸੀ। ਉਨ੍ਹਾਂ ਨੇ ਆਟੋ ਚਾਲਕਾਂ ਨੂੰ ਹੜਤਾਲ ਨਹੀਂ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਮੁੱਦੇ 'ਤੇ ਦੋ ਦਿਨ ਦਾ ਵਕਤ ਮੰਗਿਆਂ ਹੈ। ਕੇਜਰੀਵਾਲ ਨੇ ਕਿਹਾ ਕਿ ਸੀ.ਐਨ.ਜੀ. ਦੀਆਂ ਕੀਮਤਾਂ ਵਧਾਏ ਜਾਣ ਦੇ ਫੈਸਲੇ ਨੂੰ ਉਹ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨਗੇ।

ਬੰਦੀ ਸਿੰਘਾਂ ਦੀ ਰਿਹਾਈ ਤੱਕ ਭੁੱਖ ਹੜਤਾਲ ਜਾਰੀ ਰਹੇਗੀ- ਭਾਈ ਗੁਰਬਖਸ਼ ਸਿੰਘ

www.sabblok.blogspot.com

ਤਸਵੀਰਾਂ - ਨਰਿੰਦਰਪਾਲ ਸਿੰਘ
ਤਸਵੀਰਾਂ – ਨਰਿੰਦਰਪਾਲ ਸਿੰਘ
ਅੰਮ੍ਰਿਤਸਰ 26 ਦਸੰਬਰ (ਜਸਬੀਰ ਸਿੰਘ ਪੱਟੀ) ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪਿਛਲੇ ਕਰੀਬ 42 ਦਿਨਾਂ ਤੋ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੇ 100 ਦੇ ਕਰੀਬ ਸਾਥੀਆ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਿਹਾ ਕਿ ਭਾਂਵੇ ਉਹਨਾਂ ਨੇ ਅਕਾਲ ਤਖਤ ਤੋ ਜਾਰੀ ਹੋਏ ਆਦੇਸ਼ਾਂ ਦੀ ਪਾਲਣਾ ਕਰਦਿਆ ਭੁੱਖ ਹੜਤਾਲ ਛੱਡਣ ਦਾ ਐਲਾਨ ਕੀਤਾ ਸੀ ਪਰ ਉਹ ਉਸ ਵੇਲੇ ਪ੍ਰਸਾਦਾ ਨਹੀ ਛੱਕਣਗੇ ਜਿੰਨਾ ਚਿਰ ਤੱਕ ਬੁੜੈਲ ਜੇਲ ਸਮੇਤ ਬਾਕੀ ਜੇਲਾਂ ਵਿੱਚ ਬੰਦ ਸਿੰਘ ਵੀ ਰਿਹਾਅ ਹੋ ਕੇ ਉਹਨਾਂ ਦੇ ਸਾਹਮਣੇ ਨਹੀ ਆ ਜਾਂਦੇ।
ਖਾਲਸਾਈ ਜਾਹੋ ਜਲਾਲ ਨਾਲ ਭਾਈ ਗੁਰਬਖਸ਼ ਸਿੰਘ ਖਾਲਸਾ ਦ ਕਾਫਲਾ ਅੱਜ ਇੱਕ ਜਲੂਸ ਦੀ ਸ਼ਕਲ ਵਿੱਚ ਮੋਹਾਲੀ ਸਥਿਤ ਗੁਰੂਦੁਆਰਾ ਅੰਬ ਸਾਹਿਬ ਕੋ ਤੋ ਕਰੀਬ 30-35 ਗੱਡੀਆ ਨਾਲ ਸ੍ਰੀ ਅੰਮ੍ਰਿਤਸਰ ਵੱਲ ਰਵਾਨਾ ਹੋਏ ਤੇ ਉਹਨਾਂ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਰਨ ਦੇ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਤੇ ਭਾਰਤੀ ਜਹਾਜ ਨੂੰ ਹਾਈ ਜੈਕ ਕਰਕੇ ਪਾਕਿਸਤਾਨ ਲਿਜਾਣ ਵਾਲੇ ਦਲ ਖਾਲਸਾ ਦੇ ਆਗੂ ਸਤਨਾਮ ਸਿੰਘ ਪਾਉਟਾ ਸਨ। ਭਾਈ ਗੁਰਬਖਸ਼ ਸਿੰਘ ਦਾ ਕਾਫਲਾ ਦੁਪਿਹਰ 12-30 ਵਜੇ ਗੁਰੂਦੁਆਰਾ ਅੰਬ ਸਾਹਿਬ ਤੋ ਚਲਿਆ ਜਿਸ ਦਾ ਸੰਗਤਾਂ ਨੇ ਰਸਤੇ ਵਿੱਚ ਥਾਂ ਥਾਂ ‘ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਭਾਈ ਗੁਰਬਖਸ਼ ਸਿੰਘ ਨੇ ਕਿਹਾ ਕਿ ਉਹਨਾਂ ਨੇ ਛੇ ਸਿੰਘਾਂ ਦੀ ਰਿਹਾਈ ਦੀ ਅਰਦਾਸ ਖੁਦ ਕੀਤੀ ਸੀ ਅਤੇ ਅਰਦਾਸ ਕਰਕੇ ਉਹ ਭੱਜੇ ਨਹੀ ਹਨ ਸਗੋਂ ਹਾਲੇ ਵੀ ਅਰਦਾਸ ‘ਤੇ ਖੜੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਬੀਤੇ ਕਲ• ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵਚਨ ਦਿੱਤਾ ਸੀ ਕਿ ਉਹ ਭੁੱਖ ਹੜਤਾਲ ਛੱਡ ਦੇਣਗੇ ਪਰ ਉਸ ਤੋ ਪਹਿਲਾਂ ਜਿਹਨਾਂ ਸਿੰਘਾਂ ਦੀ ਰਿਹਾਈ ਦੀ ਉਹਨਾਂ ਨੇ ਅਰਦਾਸ ਕੀਤੀ ਹੈ ਉਹਨਾਂ ਨੂੰ ਰਿਹਾਅ ਕਰਵਾ ਕੇ ਲਿਆ ਉਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਈ ਗੁਰਮੀਤ ਸਿੰਘ ਦੀ ਰਿਹਾਈ ਹੋ ਗਈ ਅਤੇ ਭਾਈ ਲਖਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਭਲਕੇ ਹੋਣ ਦੇ ਆਸਾਰ ਹਨ। ਉਹਨਾਂ ਕਿਹਾ ਕਿ ਉਹ ਸਿਰਫ ਇਥੇ ਮੱਥਾ ਟੇਕਣ ਅਤੇ ਸ਼੍ਰੋਮਣੀ ਰਾਗੀ ਸਭਾ ਦੇਪ੍ਰਧਾਨ ਭਾਈ ਸੁਖਵਿੰਦਰ ਸਿੰਘ ਤੇ ਬਲਦੇਵ ਸਿੰਘ ਵਡਾਲਾ ਵੱਲੋ ਉਹਨਾਂ ਦੀ ਚੜ•ਦੀ ਕਲ•ਾ ਲਈ ਰੱਖਾਏ ਗਏ ਅਖੰਡ ਦੇ ਭੋਗ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਆਏ ਹਨ। ਉਹਨਾਂ ਕਿਹਾ ਕਿ ਭੋਗ ਤੇ ਬਾਅਦ ਉਹ ਵਾਪਸ ਫਤਿਹਗੜ• ਸਾਹਿਬ ਵਿਖੇ ਮੱਥਾ ਟੇਕਣ ਉਪੰਰਤ ਗੁਰੂਦੁਆਰਾ ਅੰਬ ਸਾਹਿਬ ਵਿਖੇ ਪੁੱਜ ਜਾਣਗੇ। ਉਹਨਾਂ ਕਿਹਾ ਕਿ ਇਸ ਵਿੱਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਭਰਮ ਭੁਲੇਖਾ ਨਹੀ ਹੋਣਾ ਚਾਹੀਦਾ ਕਿ ਭੁੱਖ ਹੜਤਾਲ ਸਿੰਘਾਂ ਦੀ ਰਿਹਾਈ ਤੱਕ ਜਾਰੀ ਰਹੇਗੀ। ਉਹਨਾਂ ਕਿਹਾ ਕਿ ਜਥੇਦਾਰਾਂ ਦੇ ਹੁਕਮ ਮੁਤਾਬਕ ਉਹ ਆਪਣਾ ਡਾਕਟਰੀ ਇਲਾਜ ਰਹੇ ਹਨ ਪਰ ਮੂੰਹ ਨੂੰ ਅੰਨ ਉਸ ਵੇਲੇ ਹੀ ਲਗਾਉਣਗੇ ਜਦੋ ਉਹਨਾਂ ਦੀ ਕੀਤੀ ਅਰਦਾਸ ਪੂਰੀ ਹੋ ਜਾਵੇਗੀ। ਇਸ ਸਮੇਂ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ

ਤਖ਼ਤਾਂ ਦੇ ਜੱਥੇਦਾਰਾਂ ਨੇ ਫੌਜ਼ਾਂ ਜਿੱਤੀਆਂ-ਜਿਤਾਈਆਂ ਅੰਤ ਨੂੰ ਧੱਕੇ ਨਾਲ ਹਰਾਈਆਂ ਨੇੂ : ਵਰਲਡ ਸਿੱਖ ਫੈਡਰੇਸ਼ਨ

www.sabblok.blogspot.com
ਪੰਥ ਦੇ ਅਖੌਤੀ ਠੇਕੇਦਾਰਾਂ ਦੀ ਦੋਗਲੀ ਨੀਤੀ ਨੇ ਪੰਥਦਰਦੀਆਂ ਨੂੰ ਕੀਤਾ ਪ੍ਰੇਸ਼ਾਨ!!ਕੋਟਕਪੂਰਾ, 26 ਦਸੰਬਰ (ਗੁਰਿੰਦਰ ਸਿੰਘ) :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਤਖ਼ਤਾਂ ਦੇ ਜੱਥੇਦਾਰਾਂ ਨੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਰਿਹਾਅ ਨਾ ਹੋਣ ਵਾਲੇ ਸਿੱਖਾਂ ਦੀ ਰਿਹਾਈ ਲਈ ਮਰਨ ਵਰਤ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਆਪਣੀ ਕੀਤੀ ਅਰਦਾਸ ਤੋੜਨ ਅਤੇ ਸੰਘਰਸ਼ ਨੂੰ ਰੋਲਣ ਦੀ ਕੀਤੀ ਹਰਕਤ ਦੀ ਵਿਦੇਸ਼ੀ ਵਿਦਵਾਨਾਂ ਨੇ ਸਖ਼ਤ ਨੁਕਤਾਚੀਨੀ ਕੀਤੀ ਹੈ। ਗੱਲਬਾਤ ਕਰਦਿਆਂ ਵਰਲਡ ਸਿੱਖ ਫੈਡਰੇਸ਼ਨ ਯੂ.ਐਸ.ਏ.ਦੇ ਆਗੂਆਂ ਜਸਵੰਤ ਸਿੰਘ ਹੋਠੀ ਪ੍ਰਧਾਨ ਅਮੈਰਿਕਨ ਗੁਰਦਵਾਰਾ ਪ੍ਰਬੰਧਕ ਕਮੇਟੀ, ਸਰਵਜੀਤ ਸਿੰਘ ਸੈਕਰਾਮੈਂਟੋ, ਤਰਲੋਚਨ ਸਿੰਘ ਦੁਪਾਲਪੁਰ, ਅਜੈਬ ਸਿੰਘ ਸਿਆਟਲ, ਰੇਸ਼ਮ ਸਿੰਘ ਬੇਕਰਜ਼ਫੀਲਡ, ਡਾ.ਗੁਰਮੀਤ ਸਿੰਘ ਬਰਸਾਲ, ਵਰਿੰਦਰ ਸਿੰਘ ਗੋਲਡੀ, ਅਵਤਾਰ ਸਿੰਘ ਮਿਸ਼ਨਰੀ ਨੇ ਕਿਹਾ ਕਿ ਪਹਿਲਾਂ ਠਸ਼ਾਹ ਮੁਹੰਮਦਾ ਇਕ ਸਰਕਾਰ ਬਾਝੋ, ਫੌਜ਼ਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇੂ ਬਾਰੇ ਤਾਂ ਪੜ•ਨ-ਸੁਨਣ ਨੂੰ ਮਿਲਦਾ ਸੀ ਪਰ ਹੁਣ ਇਤਿਹਾਸ ’ਚ ਦਰਜ ਹੋ ਜਾਵੇਗਾ ਕਿ ਠਪੰਥ ਦੇ ਅਖੌਤੀ ਠੇਕੇਦਾਰਾਂ ਨੇ ਫੌਜ਼ਾਂ ਜਿੱਤੀਆਂ-ਜਿਤਾਈਆਂ ਅੰਤ ਨੂੰ ਧੱਕੇ ਨਾਲ ਹਰਾਈਆਂ ਨੇ।ੂ ਪੁਰਾਣੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਉਨਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਰਾਬਰ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਬਣਿਆ ਸ਼ਹੀਦੀ ਅਸਥਾਨ ਸਾਨੂੰ ਅੱਜ ਵੀ ਇਤਿਹਾਸ ਦਾ ਚੇਤਾ ਕਰਵਾਉਂਦਾ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜ਼ਾਂ ਦਾ ਟਾਕਰਾ ਕਰਨ ਦੀ ਬਜਾਇ ਮਤਾ ਪਾਸ ਹੋਇਆ ਕਿ ਮੁਗਲ ਫੌਜ਼ਾਂ ਦੀ ਤਾਕਤ ਜਿਆਦਾ ਹੋਣ ਕਰਕੇ ਇਸ ਵਾਰ ਖਾਲਸਾ ਟਕਰਾਅ ਨਹੀਂ ਕਰੇਗਾ ਤੇ ਬਾਅਦ ’ਚ ਵਿਉਂਤਬੰਦੀ ਨਾਲ ਹੀ ਟਾਕਰਾ ਕੀਤਾ ਜਾਵੇਗਾ ਪਰ ਬਾਬਾ ਗੁਰਬਖ਼ਸ਼ ਸਿੰਘ ਨੇ ਪੰਥ ਤੋਂ ਆਗਿਆ ਲਈ ਕਿ ਉਹ ਇਕੱਲਾ ਮੁਗਲ ਫੌਜ਼ਾਂ ਦਾ ਟਾਕਰਾ ਕਰੇਗਾ ਤੇ ਇਕੱਲੇ ਨੇ ਦੁਸ਼ਮਣ ਫੌਜ਼ਾਂ ਦਾ ਮੁਕਾਬਲਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਨਾਂ ਦੱਸਿਆ ਕਿ ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਦੀ ਪ੍ਰਵਾਹ ਕਰਨ ਦਾ ਕਹਿਣ ਅਤੇ ਭਾਈ ਗੁਰਬਖ਼ਸ਼ ਸਿੰਘ ਦਾ ਪੂਰਨ ਸਨਮਾਨ ਕਰਨ ਦਾ ਦਾਅਵਾ ਕਰਨ ਵਾਲੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਕਿਸੇ ਸਮੇਂ ਭਾਈ ਗੁਰਬਖ਼ਸ਼ ਸਿੰਘ ਨੇ ਸਿਆਸੀ ਆਗੂਆਂ ਦੀ ਕਠਪੁਤਲੀ ਆਖਿਆ ਸੀ। ਇਸ ਤੋਂ ਇਲਾਵਾ ਮੀਡੀਏ ’ਚ ਇਕ ਤੋਂ ਵੱਧ ਵਾਰ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੇ ਬਿਆਨ ਛਪ ਚੁੱਕੇ ਹਨ ਕਿ ਉਸਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਸਬੰਧੀ ਤਖ਼ਤਾਂ ਦੇ ਜੱਥੇਦਾਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਤੇ ਉਨਾਂ ਨੂੰ ਲਿਖਤੀ ਮੰਗ ਪੱਤਰ ਵੀ ਸੌਂਪੇ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਹ ਮਰਨ ਵਰਤ ਰੱਖਣ ਲਈ ਮਜਬੂਰ ਹੋਇਆ। ਵਰਲਡ ਸਿੱਖ ਫੈਡਰੇਸ਼ਨ ਯੂ.ਐਸ.ਏ.ਦੇ ਆਗੂਆਂ ਨੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਸਵਾਲ ਕੀਤਾ ਕਿ ਅੱਜ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨਾਲ ਹੇਜ਼ ਜਤਾਉਣ ਵਾਲੇ ਠੇਕੇਦਾਰ ਪਹਿਲਾਂ ਐਨਾ ਚਿਰ ਚੁੱਪ ਕਿਉਂ ਰਹੇ?

'ਆਪ’ ਨੂੰ ਧੋਬੀ ਪਟਕਾ ਮਾਰਨ ਦੀਆਂ ਚਾਲਾਂ , ਵਿਦੇਸ਼ੀ ਚੰਦੇ ਦੀ ਜਾਂਚ ਹੋਵੇਗੀ

www.sabblok.blogspot.com

ਨਵੀਂ ਦਿੱਲੀ 
ਕੇਂਦਰੀ ਗ੍ਰਹਿ ਮੰਤਰਾਲਾ ਛੇਤੀ ਹੀ ਆਮ ਆਦਮੀ ਪਾਰਟੀ (ਆਪ) ਨੂੰ ਮਿਲੇ ਵਿਦੇਸ਼ੀ ਚੰਦੇ (ਐਨਆਈਆਰ ਫੰਡ) ਦੇ ਵਹੀ ਖਾਤਿਆਂ ਦੀ ਜਾਂਚ ਕਰੇਗਾ। ਇਸ  ਪਾਰਟੀ ਉਪਰ ਦੋਸ਼ ਲੱਗ ਰਹੇ ਹਨ ਕਿ ਇਸ ਨੇ ਕਾਨੂੰਨ ਦੀ ਉਲੰਘਣਾ ਕਰਦਿਆਂ ਵਿਦੇਸ਼ੀ ਫੰਡ ਵਸੂਲੇ ਹਨ। ਇਹ ਜਾਣਕਾਰੀ ਉਪਰੋਕਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ।
ਸਮਝਿਆ ਜਾ ਰਿਹਾ ਹੈ ਕਿ ਯੂਪੀਏ ਸਰਕਾਰ ਇਹ ਕਦਮ, ਸ੍ਰੀ ਕੇਜਰੀਵਾਲ  ਵੱਲੋਂ ਇਹ  ਕਹਿਣ ਕਿ ਉਹ ਸ਼ੀਲਾ ਦੀਕਸ਼ਿਤ ਸਰਕਾਰ ਵੇਲੇ ਦੇ ਘਪਲਿਆਂ ਦੀ ਜਾਂਚ  ਕਰਾਉਣਗੇ, ਦੇ ਜੁਆਬ ਵਿੱਚ ਚੁੱਕਿਆ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੀਆਂ ਵਿਦੇਸ਼ੀ ਚੰਦਾ ਵਸੂਲਣ ਸਮੇਂ ਉਲੰਘਣਾਵਾਂ ਹੋਣ ਦੇ ਸਵਾਲ ਉਠਾਏ ਸਨ ਜਿਨ੍ਹਾਂ ਦੇ ਜੁਆਬ ‘ਆਪ’ ਨੇ ਭੇਜ ਦਿੱਤੇ ਸਨ। ਗ੍ਰਹਿ ਮੰਤਰਾਲੇ ਨੇ ਉਪਰੋਕਤ ਫੈਸਲਾ ਜੁਆਬ ਮਿਲਣ ਬਾਅਦ ਲਿਆ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਆਪ’ ਵੱਲੋਂ ਭੇਜੇ ਸਪੱਸ਼ਟੀਕਰਨਾਂ ਉਪਰ ਉਨ੍ਹਾਂ ਨਾਲ ਹੋਰ ਗੱਲ ਕਰਨ  ਦੀ ਲੋੜ ਹੈ। ਪਾਰਟੀ ਦੇ ਵਹੀ ਖਾਤੇ ਵੀ ਜਾਂਚੇ ਜਾਣਗੇ। ‘ਆਪ’ ਨੇ 8 ਨਵੰਬਰ ਤੱਕ ਐਨਆਰਆਈਜ਼ ਸਮੇਤ ਤਰੇਹਠ ਹਜ਼ਾਰ ਵਿਅਕਤੀਆਂ ਕੋਲੋਂ 19 ਕਰੋੜ ਰੁਪਏ ਇਕੱਤਰ ਕੀਤੇ ਹੋਏ ਹਨ।
ਇਸ ਦੌਰਾਨ ਗਾਜ਼ੀਆਬਾਦ ਦੇ ਐਸ।ਐਸ।ਪੀ। ਵੱਲੋਂ ਦਿੱਲੀ ਦੇ ਮਨੋਨੀਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਰੱਖਿਆ ਕਵਰ ਲੈਣ ਦੀ ਕੀਤੀ ਬੇਨਤੀ, ‘ਆਪ’ ਦੇ ਮੁਖੀ ਨੇ ਠੁਕਰਾ ਦਿੱਤੀ ਹੈ, ਸ੍ਰੀ ਕੇਜਰੀਵਾਲ ਨੇ ਅੱਜ ਸਵੇਰੇ ਗਾਜ਼ੀਆਬਾਦ ਰਿਹਾਇਸ਼ ਉਪਰ ਆਏ ਪੰਜ ਸੁਰੱਖਿਆ ਮੁਲਾਜ਼ਮਾਂ ਨੂੰ  ਵਾਪਸ ਭੇਜ  ਦਿੱਤਾ। ਉਨ੍ਹਾਂ ਆਪਣੇ ਘਰ ਸਾਹਮਣੇ ਅੱਜ ਫਿਰ ਲੋਕ  ਦਰਬਾਰ ਲਾਇਆ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ਬਹੁਤ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਜਾਦੂ ਦੀ ਛੜੀ ਤਾਂ ਨਹੀਂ ਪ੍ਰੰਤੂ ਅਸੰਭਵ ਵੀ ਨਹੀਂ ਹੈ।  ਉਨ੍ਹਾਂ 28 ਦਸੰਬਰ ਨੂੰ ਸਾਰਿਆਂ ਨੂੰ ਸਹੁੰ ਚੁੱਕ  ਸਮਾਗਮ ਮੌਕੇ ਰਾਮ ਲੀਲਾ ਮੈਦਾਨ ’ਚ  ਪਹੁੰਚਣ ਦਾ ਸੱਦਾ ਦਿੱਤਾ।

ਲੁਧਿਆਣਾ ਤੇਜ਼ਾਬ ਕਾਂਡ ਦੀ ਸ਼ਿਕਾਰ ਲੜਕੀ ਜ਼ਿੰਦਗੀ ਦੀ ਲੜਾਈ ਹਾਰੀ

www.sabblok.blogspot.com

ਆਪਣੇ ਵਿਆਹ ਸੰਬੰਧੀ ਬਿਊਟੀ ਪਾਰਲਰ ‘ਚ ਤਿਆਰ ਹੋਣ ਗਈ ਬਰਨਾਲਾ ਦੀ ਹਰਪ੍ਰੀਤ ਕੌਰ ਨਾਂ ਦੀ ਲੜਕੀ ਜਿਸ ‘ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ, ਕੁਝ ਦਿਨ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝਣ ਪਿੱਛੋਂ ਸ਼ੁੱਕਰਵਾਰ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਦਮ ਤੋੜ ਗਈ।  ਜ਼ਿਕਰਯੋਗ ਹੈ ਕਿ ਬੀਤੇ 6 ਦਸੰਬਰ ਨੂੰ ਹਰਪ੍ਰੀਤ ਵਿਆਹ ਦੇ ਸੰਬੰਧ ‘ਚ ਤਿਆਰ ਹੋਣ ਵਾਸਤੇ ਸਰਾਭਾ ਨਗਰ ਲੁਧਿਆਣਾ ਦੇ ਇਕ ਬਿਊਟੀ ਪਾਰਲਰ ‘ਚ ਗਈ ਸੀ, ਜਿੱਥੇ ਕਿ ਵਿਆਹ ਸੰਬੰਧੀ ਹੀ ਇਕ ਹੋਰ ਲੜਕੀ ਵੀ ਤਿਆਰ ਹੋ ਰਹੀ ਸੀ। ਉਸ ਨੂੰ ਕੀ ਪਤਾ ਸੀ ਕਿ ਉਸ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ ਚਾਰ ਨੌਜਵਾਨ ਪਹਿਲਾਂ ਹੀ ਉੱਥੇ ਉਸ ਦੀ ਉਡੀਕ ਕਰ ਰਹੇ ਸਨ। ਜਦੋਂ ਉਹ ਬਿਊਟੀ ਪਾਰਲਰ ਦੇ ਅੰਦਰ ਚਲੀ ਗਈ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਅੰਦਰ ਆ ਕੇ ਪੁੱਛਿਆ ਕਿ ਹਰਪ੍ਰੀਤ ਨਾਂ ਦੀ ਲੜਕੀ ਕੌਣ ਹੈ ਕਿਉਂਕਿ ਉਸ ਨੂੰ ਕੁਝ ਦਸਤਾਵੇਜ਼ ਦੇਣੇ ਹਨ। ਹਮਲਾਵਰ ਪਰਮਿੰਦਰ ਸਿੰਘ ਨੂੰ ਜਿਵੇਂ ਹੀ ਹਰਪ੍ਰੀਤ ਦਾ ਪਤਾ ਲੱਗਿਆ ਤਾਂ ਉਸ ਨੇ ਆਪਣੀ ਬੁੱਕਲ ‘ਚ ਲਕੋਈ ਤੇਜ਼ਾਬ ਦੀ ਬੋਤਲ ਕੱਢ ਕੇ ਅੰਨ੍ਹੇਵਾਹ ਉਸ ‘ਤੇ ਰੋੜ੍ਹ ਦਿੱਤਾ। ਇਸ ਨਾਲ ਹਰਪ੍ਰੀਤ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਉਸ ਦੇ ਚਿਹਰੇ, ਛਾਤੀ ਅਤੇ ਪੇਟ ਦੇ ਕਾਫੀ ਹਿੱਸੇ ਸੜ ਗਏ। ਤੇਜ਼ਾਬੀ ਹਮਲੇ ਨਾਲ ਹਰਪ੍ਰੀਤ ਦੀਆਂ ਅੱਖਾਂ ਪੂਰੀ ਤਰ੍ਹਾਂ ਝੁਲਸ ਗਈਆਂ। ਨਾਲ ਹੀ ਤਿਆਰ ਹੋ ਰਹੀ ਦੂਜੀ ਲੜਕੀ ਅਤੇ ਬਿਊਟੀ ਪਾਰਲਰ ਵਾਲੀਆਂ ਦੋ ਲੜਕੀਆਂ ਵੀ ਤੇਜ਼ਾਬ ਦੇ ਹਮਲੇ ਦਾ ਸ਼ਿਕਾਰ ਹੋ ਗਈਆਂ। ਹਰਪ੍ਰੀਤ ਨੂੰ ਗੰਭੀਰ ਹਾਲਤ ‘ਚ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਅਤਿ ਖਤਰਨਾਕ ਦੱਸਿਆ। ਨਤੀਜੇ ਵਜੋਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਨੇ ਹਰਪ੍ਰੀਤ ਨੂੰ ਇਲਾਜ ਲਈ 10 ਦਸੰਬਰ ਨੂੰ ਮੁੰਬਈ ਦੇ ਨੈਸ਼ਨਲ ਬਰਨ ਯੂਨਿਟ ‘ਚ ਭੇਜ ਦਿੱਤਾ ਅਤੇ ਇਸ ਸੰਬੰਧ ‘ਚ ਸਾਰਾ ਖਰਚਾ ਵੀ ਪੁਲਸ ਵਲੋਂ ਹੀ ਦਿੱਤਾ ਜਾ ਰਿਹਾ ਸੀ। ਇਹ ਸਾਰੇ ਯਤਨ ਉਸ ਵੇਲੇ ਅਸਫਲ ਹੋ ਗਏ, ਜਦੋਂ 21 ਦਿਨ ਬਾਅਦ ਹਰਪ੍ਰੀਤ ਜ਼ਿੰਦਗੀ ਦੀ ਜੰਗ ਹਾਰ ਗਈ। ਪੰਜਾਬ ਪੁਲਸ ਦੀ ਟੀਮ ਉਸ ਦੀ ਲਾਸ਼ ਨੂੰ ਲੈਣ ਲਈ ਮੁੰਬਈ ਰਵਾਨਾ ਹੋ ਗਈ ਹੈ। accused-091213-hm

ਪੁਲਸ ਨੇ ਹੁਣ ਇਸ ਮਾਮਲੇ ‘ਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਹੀ ਪੁਲਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਗੱਲ ਪਹਿਲਾਂ ਸਪੱਸ਼ਟ ਹੋ ਚੁੱਕੀ ਹੈ ਕਿ ਹਰਪ੍ਰੀਤ ਦੀਆਂ ਖੁਸ਼ੀਆਂ ਅਤੇ ਅਰਮਾਨਾਂ ਦਾ ਕਤਲ ਕਰਨ ਵਾਲੀ ਉਸ ਦੇ ਹੋਣ ਵਾਲੇ ਪਤੀ ਦੀ ਤਲਾਕਸ਼ੁਦਾ ਭਰਜਾਈ ਅੰਮ੍ਰਿਤਪਾਲ ਕੌਰ ਸੀ, ਜਿਸ ਨੇ ਆਪਣੇ ਸਹੁਰਿਆਂ ਤੋਂ ਬਦਲਾ ਲੈਣ ਲਈ ਆਪਣੇ ਆਸ਼ਕ ਪਰਮਿੰਦਰ ਦੇ ਹੱਥੋਂ ਹਰਪ੍ਰੀਤ ਦਾ ‘ਕਤਲ’ ਕਰਵਾ ਦਿੱਤਾ।

ਸਾਕਾ ਸਰਹੰਦ ਦੇ ਦਿਨਾਂ ’ਚ ਸ੍ਰੋਮਣੀ ਕਮੇਟੀ ਦੀ ਜਮੀਨ ’ਤੇ ਬਣੇ ਸਕੂਲ ਵਿੱਚ ਹੀ ਹੋਇਆ ਰੰਗਾਰੰਗ ਪ੍ਰੋਗਰਾਮ | ਸਾਹਿਬਜ਼ਾਦਿਆਂ ਦੇ ਸਹੀਦੀ ਜੋੜਮੇਲੇ ਤੋਂ ਬੇਖਬਰ ਅਕਾਲੀ ਆਗੂਆਂ ਨੇ ਮਾਣਿਆ ਆਨੰਦ -

www.sabblok.blogspot.com

ਦਸੰਬਰ (ਜਗਸੀਰ ਸਿੰਘ ਸੰਧੂ) : ਇੱਕ ਸਮਾਂ ਸੀ ਜਦੋਂ ਸਾਕਾ ਚਮਕੌਰ ਅਤੇ ਸਾਕਾ ਸਰਹੰਦ ਦੇ ਅਨੇਕਾਂ ਸ਼ਹੀਦਾਂ, ਸਾਹਿਬਜਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੂਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਯਾਦ ਕਰਕੇ ਪੰਜਾਬ ਦੇ ਲੋਕ ਸਰਹੰਦ ਦੇ ਜੋੜਮੇਲੇ ਦੇ ਦਿਨਾਂ ਵਿੱਚ ਧਰਤੀ ’ਤੇ ਸੌਂਦੇ ਸਨ ਅਤੇ ਇਹਨਾਂ ਦਿਨਾਂ ਵਿੱਚ ਖੁਸ਼ੀ ਦਾ ਕੋਈ ਵੀ ਪ੍ਰਗੋਰਾਮ ਨਹੀਂ ਕਰਦੇ ਸਨ, ਪਰ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮੀਨ ’ਤੇ ਬਣੇ ਸਕੂਲ ਵਿੱਚ ਹੀ ਇਹਨਾਂ ਦਿਨਾਂ ਵਿੱਚ ਰੰਗਾਰੰਗ ਨੱਚਣ ਟੱਪਣ ਦੇ ਪ੍ਰਗੋਰਾਮ ਕੀਤੇ ਜਾ ਰਹੇ ਅਤੇ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਥੇ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ, ਗਿੱਧੇ ਅਤੇ ਹੋਰ ਤਰਾਂ ਤਰਾਂ ਦੇ ਨਾਚ ਦਾ ਆਨੰਦ ਮਾਣ ਰਹੇ ਹਨ। ਜਿਥੇ ਇੱਕ ਪਾਸੇ ਪੂਰੀ ਸਿੱਖ ਕੌਮ ਇਹਨਾਂ ਦਿਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਰੱਖ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਨ ਤੋਂ ਗੁਰੇਜ਼ ਕਰਦੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਸਥਾਪਿਤ ਕੀਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਸਾਲਾਨਾ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦੇ ਨਾਮ ’ਤੇ ਖੂਬ ਗਿੱਧਾ ਭੰਗੜਾ ਅਤੇ ਹੋਰ ਨਾਚ ਪੇਸ਼ ਕੀਤੇ ਗਏ, ਜਿਹਨਾਂ ਦਾ ਆਨੰਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼੍ਰ: ਸੁਖਦੇਵ ਸਿੰਘ ਢੀਂਡਸਾ ਸਮੇਤ ਪੂਰੀ ਅਕਾਲੀ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਦੋ ਮੈਂਬਰਾਂ ਵੱਲੋਂ ਵੀ ਮਾਣਿਆ ਗਿਆ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਜਮੀਨ ’ਤੇ ਬਣੇ ਇਸ ਸਕੂਲ ਵਿੱਚ ਇਸ ਮੌਕੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਤਾਂ ਭਾਵੇਂ ਇੱਕ ਵੀ ਗੱਲ ਨਹੀਂ ਕੀਤੀ ਗਈ, ਪਰ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਿੱਧਾ, ਭੰਗੜਾ, ਹੋਰ ਕਈ ਤਰਾਂ ਦੇ ਨਾਚਾਂ ਅਤੇ ਹਾਸਰਾਸ ਦੇ ਪ੍ਰੋਗਰਾਮਾਂ ਦਾ ਜਰੂਰ ਸਾਰਾ ਦਿਨ ਅਕਾਲੀ ਆਗੂਆਂ ਨੇ ਆਨੰਦ ਮਾਣਿਆ। ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਬੰਧਕਾਂ ਨੂੰ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਸੀ ਅਤੇ ਉਹਨਾਂ ਪ੍ਰਬੰਧਕਾਂ ਨੂੰ ਅੱਗੇ ਤੋਂ ਖਿਆਲ ਰੱਖਣ ਦੀ ਤਾਕੀਦ ਵੀ ਕੀਤੀ।

ਅਗਵਾ ਹੋਈ ਲੜਕੀ ਵਿਧਾਇਕ ਦੇ ਘਰੋਂ ਬਰਾਮਦ

www.sabblok.blogspot.com
 ਆਗਰਾ: ਗੁੰਡਗਰਦੀ ਤੋਂ ਬਾਜ਼ ਆਉਣ ਦੀਆਂ  ਨਸੀਹਤਾਂ ਦਾ ਸਮਜਾਵਾਦੀ ਪਾਰਟੀ ਦੇ ਨੇਤਾਵਾਂ  ਉਪਰ ਕੋਈ ਅਸਰ ਨਹੀਂ ਹੋ ਰਿਹਾ । ਆਗਰਾ ਦੇ ਸਿਕੰਦਰਾ ਤੋਂ ਸਵਾ ਮਹੀਨਾ  ਪਹਿਲਾਂ ਅਗਵਾ ਨਾਬਾਲਿਗ ਵਿਦਿਆਰਥਣ   ਨੂੰ ਸਿਰਸਾਗੰਜ ਦੇ ਸਮਾਜਵਾਦੀ ਪਾਰਟੀ  ਦੇ ਵਿਧਾਇਕ  ਹਰੀ  ਓਮ  ਯਾਦਵ  ਦੇ ਘਰੋਂ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ।
ਪੀੜਤ ਲੜਕੀ ਨੇ  ਦੱਸਿਆ ਕਿ ਉਸਨੂੰ ਵਿਧਾਇਕ ਦੇ ਘਰ  ਬੰਦੀ ਬਣਾ ਕੇ ਰੱਖਿਆ ਗਿਆ ਅਤੇ ਉਸਦੇ ਨਾਲ ਬਲਾਤਕਾਰ ਵੀ ਹੋਇਆ । ਹਾਲਾਂਕਿ , ਪੁਲੀਸ ਵਿਧਾਇਕ ਦੇ ਘਰ ਤੋਂ ਬਰਾਮਦਗੀ  ਦੀ ਗੱਲ ਤੋਂ ਇਨਕਾਰ ਕਰ ਰਹੀ ਹੈ।
ਪੁਲੀਸ ਨੇ ਵਿਦਿਆਰਥਣ ਨੂੰ ਸਿ਼ਕੋਹਾਬਾਦ ਦੇ ਰੇਲਵੇ ਸਟੇਸ਼ਨ ਤੋਂ ਬਰਾਮਦ ਕਰਨ ਦੀ ਗੱਲ ਆਖੀ ਹੈ।
ਪੀੜਤ ਲੜਕੀ ਨੇ  ਵਿਧਾਇਕ ਉਪਰ ਦੋਸ਼ ਲਾਇਆ ਕਿ ਉਹ ਅਗਵਾਕਾਰਾਂ ਨੂੰ ਛੱਤਰ ਛਾਇਆ ਮੁਹੱਈਆ ਕਰਵਾ ਰਿਹਾ  ਸੀ ।
ਟੂਲਾ ਖਟੀਕ ਨਿਵਾਸੀ 9ਵੀਂ ਜਮਾਤ ਦੀ  14 ਸਾਲਾ ਲੜਕੀ   ਸਿੰਕਦਰਾਬਾਦ ਦੇ ਕੇਕੇ ਨਗਰ ਵਿੱਚ ਰਹਿਣ ਵਾਲੇ ਆਪਣੇ ਚਾਚਾ ਕੋਲ  ਆਈ ਸੀ ।  ਕਿਸੇ  ਗੱਲ ਨੂੰ ਲੈ ਕੇ ਪੀੜਤ ਲੜਕੀ  ਦਾ  ਚਾਚੇ  ਦਾ ਗੁਆਂਢ ਵਿੱਚ ਰਹਿੰਦੇ ਨੌਜਵਾਨ ਅੰਕੁਰ ਨਾਲ ਝਗੜਾ ਹੋ ਗਿਆ ।  13 ਨਵੰਬਰ ਨੂੰ ਅੰਕੁਰ ਨੇ ਆਪਣੇ ਸਾਥੀਆਂ ਨਾਲ ਮਿਲਕੇ  ਉਸ ਲੜਕੀ ਨੂੰ ਅਗਵਾ ਕਰ ਲਿਆ।
ਇਸਦੀ ਰਿਪੋਰਟ ਸਿਕੰਦਰਾ ਥਾਣੇ ਵਿੱਚ  ਅੰਕੁਰ ਅਤੇ ਉਸਦੇ ਪਰਿਵਾਰ ਖਿਲਾਫ਼ ਦਰਜ ਕਰਵਾਈ ਗਈ । ਪੁਲੀਸ  ਨੇ ਆਗਰਾ ਅਤੇ ਫਿਰੋਜ਼ਾਬਾਦ ਵਿੱਚ ਕਈ ਟਿਕਾਣਿਆਂ ਤੇ  ਛਾਪੇ ਮਾਰੇ ਤਾਂ ਪਤਾ ਲੱਗਿਆ ਕਿ  ਲੜਕੀ ਨੂੰ ਅਗਵਾ ਕਰਕੇ ਵਿਧਾਇਕ ਹਰੀਓਮ ਯਾਦਵ ਦੇ ਸਿ਼ਕੋਹਾਬਾਦ ਸਥਿਤ ਘਰ ਵਿੱਚ ਰੱਖਿਆ ਗਿਆ ਹੈ।
ਪਰਿਵਾਰ ਵਾਲਿਆਂ ਦਾ ਦਾਅਵਾ ਹੈ ਕਿ ਵੀਰਵਾਰ  ਦੁਪਹਿਰ  ਸਿਕੰਦਰਾ ਪੁਲੀਸ ਦੀ ਮੱਦਦ ਨਾਲ ਪੀੜਤ ਲੜਕੀ ਨੂੰ  ਵਿਧਾਇਕ ਦੀ ਕੋਠੀ ਵਿੱਚੋਂ ਮੁਕਤ ਕਰਾਇਆ ਹੈ। ਪੀੜਤ ਕੁੜੀ ਨੇ ਪਰਿਵਾਰ ਨੂੰ ਦੱਸਿਆ ਕਿ  ਅੰਕੁਰ ਨੇ ਉਸਨੂੰ ਵਿਧਾਇਕ ਦਾ ਘਰ ਕਾਫੀ ਦਿਨਾਂ ਤੋਂ ਕੈਦ ਕਰਕੇ ਰੱਖਿਆ ਸੀ ।
ਪਰ ਪੁਲੀਸ ਨੇ  ਵਿਧਾਇਕ ਦੇ ਘਰੋਂ ਬਰਾਮਦਗੀ ਤੋਂ ਇਨਕਾਰ ਕੀਤਾ ਹੈ।
ਜਦੋਂ ਲੜਕੀ ਨੂੰ ਲਿਆਂਦਾ ਗਿਆ ਤਾਂ ਪੀੜਤ ਲੜਕੀ ਦੇ ਪਰਿਵਾਰ ਅਤੇ ਪੁਲੀਸ ਵਾਲਿਆਂ ਵਿਚਕਾਰ ਤਲਖਕਲਾਖੀ ਵੀ ਹੋਈ । ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਮਗਰੋਂ  ਮੈਜਿਸਟ੍ਰੇਟ ਦੇ ਸਾਹਮਣੇ ਲਿਜਾ ਕੇ ਉਸਦੇ ਬਿਆਨ ਦਰਜ ਕੀਤੇ ਜਾਣਗੇ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ  ਲੜਕੀ ਨੂੰ ਵਿਧਾਇਕ  ਦੇ ਘਰ ਬੰਦੀ ਬਣਾ ਰੱਖਣ ਦੀ ਜਾਣਕਾਰੀ 20 ਨਵੰਬਰ ਨੂੰ ਮਿਲ ਗਈ ਸੀ । ਪਰ ਸਿਰਸਾਗੰਜ ਦੇ ਇੱਕ ਗ੍ਰਾਮ ਪ੍ਰਧਾਨ ( ਸਰਪੰਚ) ਨੇ  ਲੜਕੀ ਬਰਾਮਦ ਕਰਾਉਣ  ਬਦਲੇ  ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ ।
ਪੀੜਤ ਪਰਿਵਾਰ ਨੂੰ ਸਮਝੌਤਾ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ।

ਪੀਪਲਸ ਪਾਰਟੀ ਆਫ ਪੰਜਾਬ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਭਰਵੀਂ ਕਾਨਫਰੰਸ

www.sabblok.blogspot.com

ਭਗਵੰਤ ਮਾਨ ਵਲੋਂ ਬਾਦਲਾਂ ਤੇ ਵਿਅੰਗਮਈ ਵਾਰ
ਗਗਨਦੀਪ ਸੋਹਲਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 26 ਦਸੰਬਰ : ਅੱਜ ਹੋਰਨਾਂ ਪਾਰਟੀਆਂ ਵਾਂਗ ਪੀਪਲਸ ਪਾਰਟੀ ਆਫ ਪੰਜਾਬ ਵਲੋਂ ਵੀ ਫਤਿਹਗੜ੍ਹ ਸਾਹਿਬ ਵਿਖੇ ਭਰਵੀਂ ਸਿਆਸੀ ਕਾਨਫਰੰਸ ਕੀਤੀ ਗਈ ਤੇ ਇਸ ਚ ਲੋਕਾਂ ਦਾ ਇਕੱਠ ਕਾਫੀ ਭਰਵਾਂ ਸੀ| ਇਸ ਕਾਨਫਰੰਸ ਦੀ ਖਾਸ ਗੱਲ ਇਹ ਵੀ ਸੀ ਕਿ ਇਹ ਹੋਰਨਾਂ ਕਾਨਫਰੰਸਾਂ ਤੋਂ ਕਾਫੀ ਦੂਰ ਉਸ ਜਗਾ ਤੇ ਸੀ ਜਿਥੇ ਆਮ ਸੰਗਤ ਨਹੀਂ ਸੀ ਬਲਕਿ ਪੀਪੀਪੀ ਦੇ ਵਰਕਰ ਹੀ ਸਨ ਇਸ ਕਾਰਨ ਕਾਨਫਰੰਸ ਵਿਚਲਾ ਇਕੱਠ ਕਾਫੀ ਪ੍ਰਭਾਵਸ਼ਾਲੀ ਸੀ| ਦੂਜੀਆਂ ਪਾਰਟੀਆਂ ਦੀਆਂ ਕਾਨਫਰੰਸਾਂ ਚ ਗੁਰਦੁਆਰਾ ਸਾਹਿਬ ਵਿਖੇ ਪੁੱਜੀ ਸੰਗਤ ਵੀ ਆਪ ਮੁਹਾਰੇ ਖੜ ਜਾਂਦੀ ਸੀ ਜਿਸ ਕਾਰਨ ਭੀੜ ਜਾਪਦੀ ਸੀ ਪਰ ਪੀਪੀਪੀ ਦੀ ਕਾਨਫਰੰਸ ਚ ਪਾਰਟੀ ਵਰਕਰ ਹੀ ਸਨ| ਇਸ ਦੌਰਾਨ ਪਾਰਟੀ ਪ੍ਰਧਾਨ ਮਨਪ੍ਰੀਤ ਬਾਦਲ ਨੇ ਆਪਣੇ ਸੰਬੋਧਨ ਵਿਚ ਜਿਆਦਾਤਰ ਸਮਾਂ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਹੀ ਕੇਂਦਰਤ ਕੀਤਾ| ਉਨ੍ਹਾਂ ਬਾਦਲ ਦਲ ਨੂੰ ਰਗੜੇ ਜਰੂਰ ਲਾਏ ਪਰ ਕਿਸੇ ਦਾ ਨਾਂ ਨਹੀਂ ਲਿਆ| ਉਨ੍ਹਾਂ ਲੋਕਾਂ ਨੂੰ ਨਿਜਾਮ ਬਦਲਣ ਦਾ ਸੱਦਾ ਦਿਤਾ| ਇਸ ਤੋਂ ਇਲਾਵਾ ਭਗਵੰਤ ਮਾਨ ਨੇ ਬਾਦਲ ਸਰਕਾਰ ਨੂੰ ਵਿਅੰਗਮਈ ਚੋਟਾਂ ਕੀਤੀਆਂ ਪੀਪੀਪੀ ਆਗੂ ਸਰਬਜੀਤ ਮੱਖਣ ਵਲੋਂ ਵੀ ਪ੍ਰਭਾਵਸ਼ਾਲੀ ਤਕਰੀਰ ਕੀਤੀ ਗਈ| ਪਾਰਟੀ ਆਗੂਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਵੱਲੋਂ ਜ਼ੁਲਮ ਅਤੇ ਜ਼ਬਰ ਖ਼ਿਲਾਫ਼ ਦਿੱਤੀ ਗਈ ਲਾਸਾਨੀ ਸ਼ਹਾਦਤ ਅਤੇ ਕੁਰਬਾਨੀ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ| ਸਿੱਖ ਇਤਿਹਾਸ ਦਾ ਦੁਨੀਆਂ ਭਰ ਵਿੱਚ ਕੋਈ ਸਾਨੀ ਨਹੀਂ| ਉਹਨਾਂ ਕਿਹਾ ਕਿ ਜਿਸ ਦਲੇਰੀ ਅਤੇ ਨਿਡਰਤਾ ਨਾਲ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਸ਼ਹਾਦਤ ਦਿੱਤੀ ਉਹ ਆਪਣੇ ਆਪ ਵਿੱਚ ਇੱਕ ਬੇਮਿਸਾਲ ਇਤਿਹਾਸਕ ਘਟਨਾਕ੍ਰਮ ਅਤੇ ਇੱਕ ਲੂੰ ਕੰਢੇ ਖੜੇ ਕਰਨ ਵਾਲੀ ਦਾਸਤਾਨ ਹੈ| ਉਹਨਾਂ ਨੌਜਵਾਨ ਪੀੜੀ ਨੂੰ ਸੱਦਾ ਦਿੱਤਾ ਕਿ ਉਹ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਨਸ਼ਿਆਂ ਵਿਰੁੱਧ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਅੱਗੇ ਆਉਣ| ਉਨਾਂ ਕਿਹਾ ਕਿ ਯੁੱਗਾਂ ਯੁੱਗਾਂਤਰਾਂ ਤੱਕ ਇਹ ਲਾਮਿਸਾਲ ਕੁਰਬਾਨੀਆਂ ਆਉਣ ਵਾਲ਼ੀਆਂ ਪੀੜੀਆ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੰਦੀਆਂ ਰਹਿਣਗੀਆਂ|ਇਸ ਮੋਕੇ ਭਗਵੰਤ ਮਾਨ ਨੇ ਕਹਾ ਕੀ ਅਜਾਦੀ ਸਰਿਫ ਥੋੜੇ ਲੋਕਾ ਲਈ ਹੈ ਆਮ ਲੋਕਾ ਲਈ ਕੋਈ ਆਜਾਦੀ ਨਹੀ ਹੈ ਸਾਡੇ ਲੋਕ ਅੱਜ ਵੀ ਗੁਲਾਮ ਹਨ ਸਾਨੂੰ ਇਸ ਸਸਿਟਮ ਬਦਲਣ ਦੀ ਜਰੂਰਤ ਹੈ ! ਭਗਵੰਤ ਮਾਨ ਸਰਕਾਰ ਤੇ ਵੀ ਖੂਬ ਵਰੇ ਅਤੇ ਓਨਾ ਆਪਣੇ ਸਾਇਰੀ ਭਰੇ ਅੰਦਾਜ ਵੱਿਚ ਕਹਾ ਕੀ ਰਾਜੇ ਮੋਜਾ ਕਰਨ ਲੋਕ ਭ੍ਵੁਖੇ ਮਰਨ !ਇਸ ਮੌਕੇ ਬਲਦੇਵ ਸਿੰਘ ਘੋਲਾ, ਪਰਮਿੰਦਰ ਸਿੰਘ ਭਾਬਰੀ| ਨਿਰਮਲ ਸਿੰਘ ਨਿਮਾ ਜਗਮੀਤ ਸਿੰਘਬਾਵਾ, ਹਰਕੀਰਤ ਸਿੰਘ, ਕੁਲਦੀਪ ਸਿੰਘ ਓੋਸ, ਸਤਪ੍ਰੀਤ ਸਿਘੰ ਕਲੇਰ, ਕੁਲਦੀਪ ਸਹੋਤਾ ਆਦਿ ਹਾਜਰ ਸਨ|

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦਾ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ

www.sabblok.blogspot.com



  ਡੇਹਲੋਂ/ਆਲਮਗੀਰ, 26 ਦਸੰਬਰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਾਤਸ਼ਾਹੀ ਦਸਵੀਂ ਵਿਖੇ 28 ਦਸੰਬਰ ਤੋਂ 30 ਦਸੰਬਰ ਤੱਕ ਭਾਈ ਨਗਾਹੀਆ ਸਿੰਘ ਤੇ ਛੋਟੇ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਸ. ਚਰਨ ਸਿੰਘ ਆਲਮਗੀਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾ ਰਹੇ ਪੰਦਰਵਾਜੇ ਅਧੀਨ ਇਸ ਵਾਰੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸਾਲਾਨਾ ਅੱਜ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਉਨ੍ਹਾਂ ਦੱਸਿਆ ਕਿ 28 ਦਸੰਬਰ ਨੂੰ ਸਵੇਰੇ 8 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਦੋਂਕਿ 11 ਵਜੇ ਨਗਰ ਕੀਰਤਨ ਹੋਵੇਗਾ ਜੋ ਆਲਮਗੀਰ ਨਗਰ ਦੀ ਪਰਿਕਰਮਾ ਕਰਦਿਆਂ ਸ਼ਾਮ ਵੇਲੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਪੁੱਜੇਗਾ | ਉਨ੍ਹਾਂ ਦੱਸਿਆ ਕਿ ਇਸ ਦਿਨ ਸ਼੍ਰੋ. ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਵੀ ਆਉਣਗੇ | ਸ਼ੋ੍ਰ. ਕਮੇਟੀ ਮੈਂਬਰ ਆਲਮਗੀਰ ਤੇ ਮੈਨੇਜਰ ਰੇਸ਼ਮ ਸਿੰਘ ਨੇ ਅੱਗੇ ਦੱਸਿਆ ਕਿ 30 ਦਸੰਬਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਜਦਕਿ ਇਸੇ ਦਿਨ ਅੰਮਿ੍ਤ ਸੰਚਾਰ ਵੀ ਹੋਵੇਗਾ | ਉਨ੍ਹਾਂ ਦੱਸਿਆ ਕਿ 29 ਤੇ 30 ਦਸੰਬਰ ਨੂੰ ਕੀਰਤਨ ਦਰਬਾਰ ਹੋਵੇਗਾ, ਜਿਸ ਦੌਰਾਨ ਪੰਥ ਦੇ ਉੱਘੇ ਢਾਡੀ, ਰਾਗੀ, ਕਥਾਵਾਚਕ, ਕੀਰਤਨੀਏ ਸਿੰਘ ਪੁੱਜਣਗੇ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਹੈੱਡ ਗੰ੍ਰਥੀ ਗਿਆਨੀ ਰਾਜਿੰਦਰਪਾਲ ਸਿੰਘ, ਸ. ਭੁਪਿੰਦਰ ਸਿੰਘ ਨਾਗੋਕੇ, ਦਿਲਬਾਗ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ, ਨਗਿੰਦਰ ਸਿੰਘ ਬਿੱਟੂ ਆਲਮਗੀਰ, ਬਲਜੀਤ ਸਿੰਘ ਸੇਖੋਂ ਸਮੇਤ ਹਾਜ਼ਰ ਸਨ |

ਭਾਈ ਖਾਲਸਾ ਨੂੰ ਜਬਰੀ ਚੁੱਕਣ ਵਾਲੇ ਸਜ਼ਾ ਯਾਫਤਾ ਡੀ. ਐਸ. ਪੀ ਸੋਹਲ ਦਾ ਮਾਮਲਾ ਕਿਉਂ ਨਹੀਂ ਉਠਾਇਆ ਗਿਆ?

www.sabblok.blogspot.com

ਬਰਨਾਲਾ, 26 ਦਸੰਬਰ (ਜਗਸੀਰ ਸਿੰਘ ਸੰਧੂ) : ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਕੈਦਾਂ ਪੂਰੀਆਂ ਕਰ ਚੁਕੇ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਜਦੋਂ ਰਾਤ ਸਮੇਂ ਮੋਹਾਲੀ ਪੁਲਸ ਵੱਲੋਂ ਚੁੱਕਿਆ ਗਿਆ ਤਾਂ ਉਸ ਸਮੇਂ ਪੀਲੇ ਪਟਕੇ (ਪਰਨੇ) ਬੰਨ ਕੇ ਆਈ ਪੁਲਸ ਦੀ ਅਗਵਾਈ ਡੀ. ਐਸ. ਪੀ ਰਜਿੰਦਰ ਸਿੰਘ ਸੋਹਲ ਕਰ ਰਿਹਾ ਸੀ ਅਤੇ ਭਾਈ ਖਾਲਸਾ ਨੂੰ ਜਬਰੀ ਚੁਕਣ ਤੋਂ ਬਾਅਦ ਮੋਹਾਲੀ ਦੇ ਫੇਜ਼ 6 ਵਿੱਖੇ ਸਿਵਲ ਹਸਪਤਾਲ ਵਿੱਚ ਉਹਨਾਂ ਦਾ ਮੈਡੀਕਲ ਕਰਾਉਂਦੇ ਸਮੇਂ ਡੀ. ਐਸ. ਪੀ ਸੋਹਲ ਦੀਆਂ ਤਸਵੀਰਾਂ ਵੀ ਅਖਬਾਰਾਂ ਅਤੇ ਹੋਰ ਮੀਡੀਏ ਵਿੱੱਚ ਪ੍ਰਕਾਸ਼ਿਤ ਹੋਈਆਂ। ਇਹ ਡੀ. ਐਸ. ਪੀ. ਰਜਿੰਦਰ ਸਿੰਘ ਸੋਹਲ ਉਹੀ ਪੁਲਸ ਅਫਸਰ ਹੈ, ਜਿਸ ਨੂੰ 11 ਮਾਰਚ 2013 ਨੂੰ ਵਿਸੇਸ ਸੀ. ਬੀ. ਆਈ ਅਦਾਲਤ ਦੇ ਜੱਜ ਸ੍ਰੀ ਹੇਮੰਤ ਗੋਇਲ ਨੇ ਅਠਾਰਾਂ ਸਾਲ ਪੁਰਾਣੇ ਅਗਵਾ ਦੇ ਇੱਕ ਮਾਮਲੇ ਵਿੱਚ ਤਿੰਨ ਸਾਲ ਤੀ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਭਾਵੇਂ ਫਿਲਹਾਲ ਡੀ. ਐਸ. ਪੀ ਸੋਹਲ ਨੂੰ ਅਦਾਲਤ ਨੇ ਜਮਾਨਤ ਦਿੱਤੀ ਹੋਈ ਹੈ, ਪਰ ਇੱਕ ਸਜ਼ਾ ਯਾਫਤਾ ਪੁਲਸ ਅਫਸਰ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਭੁੱਖ ਹੜਤਾਲ ਤੋਂ ਇਸ ਤਰਾਂ ਜਬਰੀ ਚੱਕ ਕੇ ਲਿਜਾਣ ਦਾ ਮਾਮਲਾ ਕਿਉਂ ਨਹੀਂ ਉਠਾਇਆ ਗਿਆ, ਇਸ ਸਭ ਤੋਂ ਸਮਝ ਤੋਂ ਬਾਹਰ ਹੈ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਭਾਈ ਖਾਲਸਾ ਨੂੰ ਉਕਤ ਸਜ਼ਾ ਯਾਫਤਾ ਪੁਲਸ ਅਫਸਰ ਸਿਵਲ ਕਪੜਿਆਂ ਵਿੱਚ ਜਬਰੀ ਉਠਾ ਕੇ ਲੈ ਗਿਆ ਸੀ ਤਾਂ ਉਸ ਸਮੇਂ ਭਾਈ ਖਾਲਸਾ ਦੇ ਹੱਕ ਵਿੱਚ ਖੜੀਆਂ ਜਥੇਬੰਦੀਆਂ ਵੱਲੋਂ ਇਹ ਮਾਮਲਾ ਕਿਉਂ ਨਹੀਂ ਉਠਾਇਆ ਗਿਆ।

Thursday, 26 December 2013

ਆਨ ਲਾਇਨ ਮੀਡੀਆ ਦੀ ਜਰੂਰੀ ਮੀਟਿੰਗ 28 ਦਸੰਬਰ ਨੂੰ

www.sabblok.blogspot.com 

ਆਨ ਲਾਇਨ ਮੀਡੀਆ ਦੀ ਜਰੂਰੀ ਮੀਟਿੰਗ 28 ਦਸੰਬਰ ਨੂੰ ਲੁਧਿਆਣਾ ਸਾਰੇ ਆਨ ਲਾਇਨ ਮੀਡੀਆ ਵਿਚ ਕੰਮ ਕਰਦੇ ਮੁੱਖ ਸੰਪਾਦਕਾਂ, ਸੰਪਾਦਕਾਂ, ਉਪ ਸੰਪਾਦਕਾਂ, ਸਟਾਫ ਪੱਤਰਕਾਰਾਂ, ਪੱਤਰਕਾਰਾਂ ਨੂੰ ਬੇਨਤੀ ਹੈ ਕਿ ਜੋ 'ਓਪਨ' OPEN (Online Portal and Enhanced Network) ਬਣਾਈ ਜਾ ਰਹੀ ਹੈ ਉਸ ਦੀ ਜਰੂਰੀ ਮੀਟਿੰਗ ਹੋ ਰਹੀ ਹੈ। ਜਿਸ ਦਾ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ। ਮਿਤੀ : 28 ਦਸੰਬਰ 2013 ਸਮਾਂ : ਸਵੇਰੇ 11 ਵਜੇ ਸਥਾਨ : ਸਾਹਿਤ ਅਕਾਦਮੀ ਲੁਧਿਆਣਾ (ਪੰਜਾਬੀ ਭਵਨ) ਏਜੰਡਾ : ਇਸ ਮੀਟਿੰਗ ਵਿਚ ਪ੍ਰਧਾਨ, ਸੀ. ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀ ਦੀ ਚੋਣ ਕੀਤੀ ਜਾਵੇਗੀ ਸੋ ਜੋ ਵੀ ਆਨ ਲਾਇਨ ਮੀਡੀਆ ਵਿਚ ਕੰਮ ਕਰਨ ਵਾਲੇ ਭਾਰਤ ਵਿਚ ਕਾਰਜ਼ਸ਼ੀਲ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਮੇਂ ਸਿਰ ਪੁਜ ਜਾਣ ਜੀ। ਕਿਉਂਕਿ ਜੋ ਆਨ ਲਾਇਨ ਮੀਡੀਆ ਵਿਚ ਕੰਮ ਕਰਨ ਵਾਲੇ ਵਿਦੇਸ਼ਾਂ ਵਿਚ ਕੰਮ ਕਰ ਰਹੇ ਹਨ ਅਤੇ ਭਾਰਤੀ ਸੰਵਿਧਾਨ ਨੂੰ ਮੰਨਦੇ ਹਨ ਉਨਾ ਨਾਲ ਆਨ ਲਾਇਨ ਗੱਲਬਾਤ ਕੀਤੀ ਜਾਵੇਗੀ। ਸੰਪਰਕ ਨੰਬਰ 8146001100 9417525762 9872700074mailto:openmedia7@gmail.com

ਭਾਈ ਗੁਰਬਖ਼ਸ਼ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨੂੰ ਠੂਠਾ ਦਿਖਾਇਆ

www.sabblok.blogspot.com
ਭਾਈ ਗੁਰਬਖ਼ਸ਼ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨੂੰ ਠੂਠਾ ਦਿਖਾਇਆ। ਮਰਨ ਵਰਤ ਤੋੜਨ ਤੋਂ ਕੋਰਾ ਜਵਾਬ ਦਿਤਾ। ਕਿਹਾ ਜਥੇਦਾਰ ਜੀ ਤੁਸੀਂ ਪੰਥ ਨੂੰ ਹੁਣ ਹੋਰ ਧੋਖਾ ਨਹੀਂ ਦੇ ਸਕਦੇ। ਜਦੋਂ ਤੱਕ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਖਾਲਸਾ ਅੰਨ ਮੂੰਹ ਨੂੰ ਨਹੀਂ ਲਾਵੇਗਾ।
ਸੁਰਿੰਦਰ ਸਿੰਘ, ਟਾਕਿੰਗ ਪੰਜਾਬ

ਤਹਿਲਕਾ ਮਾਮਲਾ- ਬੰਦ ਕਮਰੇ 'ਚ ਸੁਣਵਾਈ ਲਈ ਤੇਜਪਾਲ ਦੀ ਅਰਜ਼ੀ

www.sabblok.blogspot.com
ਪਣਜੀ, 26 ਦਸੰਬਰ (ਏਜੰਸੀ)- ਮਹਿਲਾ ਪੱਤਰਕਾਰ ਨਾਲ ਜਿਸਮਾਨੀ ਸ਼ੋਸ਼ਣ ਦੇ ਦੋਸ਼ੀ ਤਹਿਲਕਾ ਦੇ ਸੰਪਾਦਕ ਤਰੁਣ ਤੇਜਪਾਲ ਨੇ ਅੱਜ ਇਕ ਸਥਾਨਿਕ ਅਦਾਲਤ ਨੂੰ ਅਰਜ਼ੀ ਦਾਖਲ ਕਰਕੇ ਆਪਣੀ ਜਮਾਨਤ ਅਰਜ਼ੀ 'ਤੇ ਬੰਦ ਕਮਰੇ 'ਚ ਸੁਣਵਾਈ ਦੀ ਮੰਗ ਕੀਤੀ। ਤੇਜਪਾਲ ਦੇ ਵਕੀਲ ਨੇ ਬੰਦ ਕਮਰੇ 'ਚ ਸੁਣਵਾਈ ਲਈ ਅਦਾਲਤ ਦੇ ਸਾਹਮਣੇ ਅਰਜ਼ੀ ਦਿੱਤੀ ਜਦੋਂ ਉਨ੍ਹਾਂ ਦੀ ਜਮਾਨਤ ਅਰਜ਼ੀ 'ਤੇ ਦਲੀਲਾਂ ਸੁਣੀਆਂ ਜਾ ਰਹੀਆਂ ਸਨ।

ਹਰਸਿਮਰਤ ਦੇ ਹਲਕੇ ’ਚ ਅਫ਼ਸਰ ਤੇ ਠੇਕੇਦਾਰ ਖਾ ਗਏ ਪੌਣੇ ਚਾਰ ਕਰੋੜ

www.sabblok.blogspot.com

ਚਰਨਜੀਤ ਭੁੱਲਰ/ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 26 ਦਸੰਬਰ
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ ਵਿਚ ਪੌਣੇ ਚਾਰ ਕਰੋੜ ਰੁਪਏ ਦਾ ਸੜਕ ਘਪਲਾ ਬੇਪਰਦ ਹੋਇਆ ਹੈ।ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਨਸਾ ਵਿੱਚ ਹੜ੍ਹ ਪ੍ਰਭਾਵਿਤ ਸੜਕਾਂ ਦੀ ਮੁਰੰਮਤ ਲਈ 4.10 ਕਰੋੜ ਰੁਪਏ ਦੀ ਰਕਮ ਭੇਜੀ ਗਈ ਸੀ। ਲੋਕਨਿਰਮਾਣ ਮਹਿਕਮੇ ਦੇ ਅਫਸਰਾਂ ਅਤੇ ਠੇਕੇਦਾਰਾਂ ਨੇ ਮਿਲੀਭੁਗਤ ਨਾਲ ਇਹ ਰਾਸ਼ੀ ਹਜ਼ਮ ਕਰ ਲਈ ਹੈ ਜਿਸ ਦਾ ਹੁਣ ਵਿਜੀਲੈਂਸ ਜਾਂਚਵਿਚ ਪਤਾ ਲੱਗਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਨਿਰਮਾਣ ਮਹਿਕਮੇ ਨੇ ਇਸ ਰਕਮ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਹੈ ਅਤੇ ਵਿਜੀਲੈਂਸ ਦੇ ਡਰੋਂਸਾਰਾ ਰਿਕਾਰਡ ਹੀ ਖੁਰਦ-ਬੁਰਦ ਕਰ ਦਿੱਤਾ ਹੈ। ਵਿਜੀਲੈਂਸ ਰੇਂਜ ਬਠਿੰਡਾ ਵੱਲੋਂ ਡੀਐਸਪੀ ਮਾਨਸਾ ਤੋਂ ਇਸ ਘਪਲੇ ਦੀ ਜਾਂਚ ਕਰਾਈਗਈ ਹੈ। ਜਾਂਚ ਮੁਕੰਮਲ ਹੋਣ ਮਗਰੋਂ ਭਾਵੇਂ ਰਕਮ ਖੁਰਦ-ਬੁਰਦ ਕਰਨ ਦਾ ਖੁਲਾਸਾ ਹੋ ਗਿਆ ਹੈ ਪ੍ਰੰਤੂ ਵਿਜੀਲੈਂਸ ਦੇ ਉੱਚ ਅਧਿਕਾਰੀ ਹੁਣਇਸ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਟਾਲ਼ਾ ਵੱਟਣ ਲੱਗੇ ਹਨ। ਸੂਤਰ ਤਾਂ ਵਿਜੀਲੈਂਸ ਰੇਂਜ ਦੇ ਉੱਚ ਅਫਸਰਾਂ ’ਤੇ ਵੀ ਉਂਗਲ ਉਠਾਉਣਲੱਗੇ ਹਨ।  ਸਾਲ 2010-11 ਵਿੱਚ ਜ਼ਿਲ੍ਹਾ ਮਾਨਸਾ ਵਿਚ ਆਏ ਹੜ੍ਹਾਂ ਕਾਰਨ ਕਾਫ਼ੀ ਨੁਕਸਾਨ ਹੋ ਗਿਆ ਸੀ। ਤਤਕਾਲੀ ਡਿਪਟੀ ਕਮਿਸ਼ਨਰਮਾਨਸਾ ਕੁਮਾਰ ਰਾਹੁਲ ਨੇ ਹੜ੍ਹਾਂ ਦੀ ਮਾਰ ਹੇਠ ਆਈਆਂ ਸੜਕਾਂ ਦਾ ਐਸਟੀਮੇਟ ਲੋਕ ਨਿਰਮਾਣ ਵਿਭਾਗ ਤੋਂ ਲਿਆ ਸੀ। ਮੈਂਬਰ ਪਾਰਲੀਮੈਂਟਬਲਵਿੰਦਰ ਸਿੰਘ ਭੂੰਦੜ ਦੇ ਪੁਰਾਣੇ ਹਲਕੇ ਸਰਦੂਲਗੜ੍ਹ ਵਿੱਚ ਵੱਡਾ ਨੁਕਸਾਨ ਹੋਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ ’ਤੇ ਪੰਜਾਬਸਰਕਾਰ ਨੇ ਜ਼ਿਲ੍ਹਾ ਮਾਨਸਾ ਨੂੰ ਕਰੀਬ 9 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ ਜਿਨ੍ਹਾਂ ’ਚੋਂ 4.10 ਕਰੋੜ ਰੁਪਏ ਸੜਕਾਂ ਦੀ ਮੁਰੰਮਤ ਲਈਲੋਕ ਨਿਰਮਾਣ ਵਿਭਾਗ ਨੂੰ ਦਿੱਤੇ ਗਏ ਸਨ। ਇਸ ਰਾਸ਼ੀ ’ਚੋਂ ਕਰੀਬ 3.50 ਕਰੋੋੜ ਰੁਪਏ ਇਕੱਲੇ ਸਰਦੂਲਗੜ੍ਹ ਹਲਕੇ ਲਈ ਸਨ।
ਵਿਜੀਲੈਂਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੋਕ ਨਿਰਮਾਣ ਮਹਿਕਮੇ ਨੇ ਆਪਣੇ ਰਿਕਾਰਡ ਵਿਚ ਸਿਰਫ਼ ਏਨਾ ਦਰਜ ਕੀਤਾ ਹੋਇਆ ਹੈਕਿ ਵੱਖ-ਵੱਖ ਸੜਕਾਂ ਦੀ ਮੁਰੰਮਤ ’ਤੇ ਪੈਸਾ ਖਰਚ ਕੀਤਾ ਗਿਆ ਹੈ। ਇਸ ਰਿਕਾਰਡ ਵਿਚ ਕਿਤੇ ਵੀ ਇਹ ਦਰਜ ਨਹੀਂ ਕਿ ਕਿਹੜੀਕਿਹੜੀ ਸੜਕ ਦੇ ਕਿੰਨੇ ਟੋਟੇ ਦੀ ਮੁਰੰਮਤ ਕੀਤੀ ਗਈ ਅਤੇ ਕਿੰਨਾ ਪੈਸਾ ਕਿਸ ਕਿਸ ਕੰਮ ਅਤੇ ਕਿਸ ਸੜਕ ’ਤੇ ਖਰਚ ਕੀਤਾ ਗਿਆ।ਮੁਰੰਮਤ ਕਰਨ ਸਮੇਂ ਜਿਸ ਮਾਪ ਪੁਸਤਕ ਵਿੱਚ ਹਰ ਵੇਰਵਾ ਦਰਜ ਹੁੰਦਾ ਹੈਉਹ ਮਾਪ ਪੁਸਤਕ ਹੀ ਨਹੀਂ ਹੈ।
ਵਿਜੀਲੈਂਸ ਦੇ ਪੱਲੇ ਖਰਚ ਕੀਤੀ ਰਕਮ ਦਾ ਕੁਝ ਵੀ ਪੱਲੇ ਨਹੀਂ ਪਿਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਇੱਕ ਸੜਕ ਦੀ ਮੁਰੰਮਤਇੱਕੋ ਵੇਲੇ ਕਈ ਕਈ ਠੇਕੇਦਾਰਾਂ ਵੱਲੋਂ ਕੀਤੀ ਦਿਖਾ ਦਿੱਤੀ ਗਈ ਹੈ। ਇਹ ਕੰਮ ਤਤਕਾਲੀ ਕਾਰਜਕਾਰੀ ਇੰਜਨੀਅਰ ਜੋਗਿੰਦਰ ਸਿੰਘ ਦੀਦੇਖ-ਰੇਖ ਵਿੱਚ ਹੋਏ ਸਨ ਜਿਸ ਵਿੱਚ ਐਸਡੀਓ ਅਤੇ ਜੂਨੀਅਰ ਇੰਜਨੀਅਰ ਵੀ ਸ਼ਾਮਲ ਹਨ। ਐਕਸੀਅਨ ਜੋਗਿੰਦਰ ਸਿੰਘ ’ਤੇ ਪਹਿਲਾਂ ਵੀਤਿੰਨ ਵਿਜੀਲੈਂਸ ਕੇਸ ਦਰਜ ਹੋ ਚੁੱਕੇ ਹਨ।  ਸੂਤਰਾਂ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੇ ਠੇਕੇਦਾਰਾਂ ਨਾਲ ਮਿਲ ਕੇ ਨਾ ਤਾਂ ਸੜਕਾਂ ਦੀਮੁਰੰਮਤ ਕਰਾਈ ਤੇ ਨਾ ਹੀ  ਕੋਈ ਹਿਸਾਬ ਕਿਤਾਬ ਰੱਖਿਆ ਹੈ।  ਇਸ ਮਾਮਲੇ ਦੀ ਪੜਤਾਲ ਕਰਨ ਵਾਲੇ ਡੀਐਸਪੀ ਮਾਨਸਾ ਕਰਮਜੀਤਸਿੰਘ ਵਿਰਕ ਦਾ ਕਹਿਣਾ ਸੀ ਕਿ ਲੋਕ ਨਿਰਮਾਣ ਮਹਿਕਮੇ ਨੇ ਸਾਰੇ ਕੰਮ ਵਿਚ ਹੀ ਜਾਅਲਸਾਜ਼ੀ ਕਰ ਦਿੱਤੀ ਹੈ ਜਿਸ ਦੀ ਰਿਪੋਰਟ ਉਨ੍ਹਾਂ ਨੇਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਨੇ ਮਾਪ ਪੁਸਤਕ ’ਤੇ ਕੁਝ  ਦਰਜ ਨਹੀਂ ਕੀਤਾ ਅਤੇ ਰਿਕਾਰਡ ਵੀਖੁਰਦ ਬੁਰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਈ ਸੜਕਾਂ ’ਤੇ ਹੁਣ ਪ੍ਰੀਮਿਕਸ ਪੈ ਚੁੱਕੀ ਹੈ ਜਿਸ ਕਰਕੇ ਪੁਰਾਣੀ ਮੁਰੰਮਤ ਦਾ ਪਤਾ ਨਹੀਂਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 5 ਫੀਸਦੀ ਪੈਸਾ ਹੀ ਸੜਕਾਂ ਦੀ ਮੁਰੰਮਤ ’ਤੇ ਲੱਗਾ ਹੈ ਤੇ ਇਸ ਘਪਲੇ ਵਿੱਚ ਕਰੀਬ 10 ਠੇਕੇਦਾਰਸ਼ਾਮਲ ਹਨ। ਉਧਰ ਇਸ ਸਾਰੇ ਮਾਮਲੇ ਬਾਰੇ ਲੋਕ ਨਿਰਮਾਣ ਵਿਭਾਗ ਦੇ ਨਿਗਰਾਨ ਇੰਜਨੀਅਰ ਸ੍ਰੀ ਮਦਨ ਬਾਂਸਲ ਦਾ ਕਹਿਣਾ ਸੀ ਕਿਮਹਿਕਮੇ ਤੋਂ ਸਾਰਾ ਰਿਕਾਰਡ ਵਿਜੀਲੈਂਸ ਨੇ ਲੈ ਲਿਆ ਸੀ ਅਤੇ ਉਹ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕਰਨਗੇ। ਵਿਜੀਲੈਂਸ ਰੇਂਜਬਠਿੰਡਾ ਦੇ ਐਸਐਸਪੀ ਸੁਖਦੇਵ ਸਿੰਘ ਚਾਹਲ ਦਾ ਕਹਿਣਾ ਸੀ ਕਿ ਫੰਡਾਂ ਦੀ ਵਰਤੋਂ ਦਾ ਬਹੁਤਾ ਰਿਕਾਰਡ ਤਾਂ ਮਿਲਿਆ ਹੀ ਨਹੀਂ ਹੈ ਅਤੇਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਪੈਸਾ ਖਰਚ ਕਰਨ ਵਾਲਾ ਅਧਿਕਾਰੀ ਅਤੇ ਕੁਝ ਠੇਕੇਦਾਰ ਕਿਸੇ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਹੋਣ ਕਰਕੇਉਨ੍ਹਾਂ ਦੇ ਬਿਆਨ ਨਹੀਂ ਲਏ ਜਾ ਸਕੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਤਾਂ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਗਈ ਸੀ ਪ੍ਰੰਤੂ ਹੁਣ ਮੁੱਖਦਫ਼ਤਰ ਨੇ ਕੁਝ ਇਤਰਾਜ਼ ਲਗਾਏ ਹਨ ਤਾਂ ਜੋ ਕੇਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਹੁਣ ਠੇਕੇਦਾਰਾਂ ਤੋਂ ਉਨ੍ਹਾਂ ਦਾਰਿਕਾਰਡ ਅਤੇ ਰਿਟਰਨਾਂ ਵਗੈਰਾ ਲਈਆਂ ਜਾ ਰਹੀਆਂ ਹਨ

ਥਾਈਲੈਂਡ 'ਚ ਫਿਰ ਹਿੰਸਾ, 15 ਪ੍ਰਦਰਸ਼ਨਕਾਰੀ ਅਤੇ 3 ਪੁਲਿਸ ਅਧਿਕਾਰੀ ਜ਼ਖਮੀ

ਬੈਂਕਾਕ, 26 ਦਸੰਬਰ (ਪੀ. ਟੀ. ਆਈ.)-ਥਾਈਲੈਂਡ 'ਚ ਇਕ ਖੇਡ ਸਟੇਡੀਅਮ 'ਚ ਜਿਥੇ ਆਮ ਚੋਣਾਂ ਲਈ ਪਾਰਟੀਆਂ ਰਜਿਸਟ੍ਰੇਸ਼ਨ ਕਰ ਰਹੀਆਂ ਹਨ, ਵਿਖੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਅਤੇ ਪੁਲਿਸ 'ਤੇ ਪਥਰਾਅ ਕਰ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਥਾਈ ਪੁਲਿਸ ਵਲੋਂ ਸੁੱਟੇ ਹੰਝੂ ਗੈਸ ਦੇ ਗੋਲੇ ਅਤੇ ਚਲਾਈਆਂ ਰਬੜ ਦੀਆਂ ਗੋਲੀਆਂ ਕਾਰਨ 15 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ, ਜਦਕਿ ਇਸ ਦੌਰਾਨ ਤਿੰਨ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ। ਇਹ ਦੂਜੀ ਵਾਰ ਹੈ ਜਦੋਂ ਥਾਈਲੈਂਡ 'ਚ ਇਕ ਮਹੀਨਾ ਲੰਬੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਹਨ।  ਨੈਸ਼ਨਲ ਆਨਲਾਈਨ ਨੇ ਕਿਹਾ ਕਿ 15 ਪ੍ਰਦਰਸ਼ਨਕਾਰੀ ਹੰਝੂ ਗੈਸ ਦੇ ਗੋਲਿਆਂ ਅਤੇ ਫ਼ਾਇਰਿੰਗ 'ਚ ਜ਼ਖਮੀ ਹੋ ਗਏ ਤੇ ਤਿੰਨ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਣ ਕਾਰਨ ਹਸਪਤਾਲ 'ਚ ਦਾਖਲ ਕਰਵਾਏ ਗਏ। ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਨੇ ਕਿਹਾ ਹੈ ਕਿ ਉਹ 2 ਫ਼ਰਵਰੀ ਨੂੰ ਹੋ ਰਹੀਆਂ ਚੋਣਾਂ ਦਾ ਬਾਈਕਾਟ ਕਰੇਗੀ। ਡਿਪਟੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੁਰਾਪੋਂਗ ਤੋਵੀਚੱਕਚਾਈਕੁਲ ਜੋ ਸੀ. ਏ. ਪੀ. ਓ. ਦੇ ਮੁਖੀ ਵੀ ਹਨ, ਨੇ ਕਿਹਾ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਨਾਲ ਨਿਪਟਣ ਲਈ ਪੂਰੀ ਵਾਹ ਲਾ ਰਹੀ ਹੈ।
ਹਾਲਾਂਕਿ ਸਰਕਾਰ ਅਤੇ ਪੁਲਿਸ ਪ੍ਰਦਰਸ਼ਨਕਾਰੀਆਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦੀ। ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਅਕਤੂਬਰ ਦੇ ਅੱਧ ਤੋਂ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਵਾਤਰਾ ਦੇ ਅਸਤੀਫ਼ੇ ਦੀ ਮੰਗ ਕਰਦੇ ਆ ਰਹੇ ਹਨ।

8 ਮਜ਼ਦੂਰਾਂ ਨੂੰ ਮਾਰਨ ਵਾਲੇ 4 ਪੁਲੀਸੀਆਂ ਨੂੰ ਉਮਰ ਕੈਦ

www.sabblok.blogspot.com
 25 ਅਕਤੂਬਰ 1991 ਨੂੰ  ਅਬਹੋਰ ਦੀ ਭਿਵਾਨੀ ਕਾਟਨ ਮਿੱਲ ਦੇ 8 ਮਜਦੂਰਾਂ ਨੂੰ ਗੋਲੀ ਚਲਾ ਕੇ ਮਾਰਨ ਦੇ ਦੋਸ਼ ਵਿੱਚ  ਫਿਰੋਜ਼ਪੁਰ ਦੇ ਵਧੀਕ ਜਿ਼ਲ੍ਹਾਂ ਤੇ ਸੈਸ਼ਨ ਜੱਜ ਜੇ ਐਸ ਮੈਰੋਕ ਦੀ ਅਦਾਲਤ ਨੇ  ਪੁਲੀਸ ਮੁਲਾਜ਼ਮ ਪਿਆਰਾ ਸਿੰਘ, ਨਰਿੰਦਰਪਾਲ ਸਿੰਘ , ਹਰਦਮ ਸਿੰਘ ਅਤੇ ਗੁਰਚਰਨ ਸਿੰਘ ਨੂੰ ਉਮਰ ਕੈਦ25-25 ਹਜ਼ਾਰ ਰੁਪਏ  ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦਕਿ ਇਸੇ ਕਰਾਸ ਕੇਸ ਵਿੱਚ ਮੁਦਈ ਅਤੇ ਗਵਾਹ ਬਣੇ ਚਾਰ ਵਿਅਕਤੀਆਂ ਨੂੰ  ਤਿੰਨ ਤਿੰਨ ਸਾਲ ਕੈਦ  ਤੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ।
ਜਿ਼ਕਰਯੋਗ ਹੈ ਕਿ ਲਗਭਗ 22 ਵਰ੍ਹੇ ਪਹਿਲਾਂ  ਭਿਵਾਨੀ ਕਾਟਨ ਦੇ ਮਿੱਲ ਮਜ਼ਦੂਰਾਂ ਤੇ ਪੁਲੀਸ ਦਰਮਿਆਨ ਹਿੰਸਕ ਝੜਪ ਹੋ ਗਈਸੀ । ਮਿੱਲ ਮਜ਼ਦੂਰਾਂ  ਨੇ ਪੁਲੀਸ ‘ਤੇ ਪੱਥਰ ਚਲਾਏ ਸੀ ਜਿਸਦੇ ਜਵਾਬ ਵਿੱਚ ਪੁਲੀਸ ਨੇ ਫਾਇਰਿੰਗ ਕਰਕੇ  8 ਮਜ਼ਦੂਰ ਮਾਰ ਦਿੱਤੇ ਸਨ ਅਤੇ 8 ਜ਼ਖ਼ਮੀ ਹੋ ਗਏ ਸਨ ।