jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 17 June 2015

ਸਿਟੀ ਵੇਲਫੇਅਰ ਕਲੱਬ ਟਾਂਡਾ ਅਤੇ ਪ੍ਰੇਸ ਕਲੱਬ ਟਾਂਡਾ ਵਲੋਂ ਬਾਬਾ ਬੂਟਾ ਭਗਤ ਸਭਿਆਚਾਰਕ ਮੇਲਾ ਕਰਵਾਇਆ

www.sabblok.blogspot.com
baba buta bhagat sabeacharak mela tanda from city welfair club tanda & 
press club tanda 


ਪੁਲੀਸ ਨੇ ਘੇਰਾ ਪਾ ਕੇ ਗੋਲੀਆਂ ਮਾਰ ਕੇ ਅਕਾਲੀ ਆਗੂ ਮਾਰਿਆ

www.sabblok.blogspot.com

ਅੰਮ੍ਰਿਤਸਰ--(17 ਜੂਨ )ਦੇਰ ਸ਼ਾਮ ਅੰਮ੍ਰਿਤਸਰ-ਬਟਾਲਾ ਸੜਕ ਉੱਤੇ ਪਿੰਡ ਮੂਧਲ ਨੇੜੇ ਇੱਕ ਅਕਾਲੀ ਆਗੂ ਨੂੰ ਪੁਲੀਸ ਮੁਕਾਬਲੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮੁਖਜੀਤ ਸਿੰਘ ਵੇਰਕਾ ਵਜੋਂ ਹੋਈ, ਜੋ ਵਾਰਡ ਨੰਬਰ 16 ਦੇ ਜ਼ਿਲਾ ਅਕਾਲੀ ਜਥੇ ਦਾ ਵਾਰਡ ਪ੍ਰਧਾਨ ਸੀ। ਇਹ ਘਟਨਾ ਵਾਪਰਨ ਵੇਲੇ ਉਹ ਆਪਣੀ ਭਤੀਜੀ ਨੂੰ ਨਰਸਿੰਗ ਕਾਲਜ ਤੋਂ ਘਰ ਲਿਆਉਣ ਲਈ ਆਪਣੀ ਕਾਰ ਵਿਚ ਜਾ ਰਿਹਾ ਸੀ।
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਆਖਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਆਈ-20 ਕਾਰ ਵਿੱਚ ਕਿਸੇ ਜੁਰਮ ਦੀ ਘਟਨਾ ਨੂੰ ਅੰਜਾਮ ਦੇਣ ਜਾ ਰਿਹਾ ਹੈ। ਘਟਨਾ ਵਾਲੀ ਥਾਂ ਨੇੜੇ ਪੁਲੀਸ ਦਾ ਨਾਕਾ ਲੱਗਾ ਸੀ। ਪੁਲੀਸ ਨੇ ਜਦੋਂ ਬਿਨਾਂ ਨੰਬਰ ਦੀ ਆਈ- 20 ਕਾਰ ਨੂੰ ਰੋਕਿਆ ਤਾਂ ਕਾਰ ਵਿੱਚ ਸਵਾਰ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਪੁਲੀਸ ਪਾਰਟੀ ਉੱਤੇ ਗੋਲੀ ਚਲਾ ਦਿੱਤੀ। ਬਚਾਅ ਲਈ ਪੁਲੀਸ ਕਰਮਚਾਰੀਆਂ ਨੇ ਗੋਲੀ ਚਲਾਈ, ਜਿਸ ਵਿਚ ਇਹ ਵਿਅਕਤੀ ਮਾਰਿਆ ਗਿਆ। ਇਸ ਮੌਕੇ ਚੱਲੀ ਗੋਲੀ ਵਿੱਚ ਇੱਕ ਪੁਲੀਸ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਾਇਆ ਹੈ।
ਦੂਜੇ ਪਾਸੇ ਜ਼ਿਲਾ ਅਕਾਲੀ ਜਥੇ ਦੇ ਸਕੱਤਰ ਜਨਰਲ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਨੇ ਪੁਲੀਸ ਦੀ ਕਹਾਣੀ ਨੂੰ ਰੱਦ ਕਰਦਿਆਂ ਇਸ ਨੂੰ ਸਿੱਧੀ ਪੁਲੀਸ ਵਧੀਕੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਖਜੀਤ ਸਿੰਘ ਵੇਰਕਾ ਜ਼ਿਲਾ ਅਕਾਲੀ ਜਥੇ ਦਾ ਵਾਰਡ ਪ੍ਰਧਾਨ ਸੀ ਤੇ ਉਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ। ਉਹ ਸਾਧਾਰਨ ਪਰਿਵਾਰ ਨਾਲ ਸਬੰਧਤ ਸੀ, ਜਿਨ੍ਹਾਂ ਦਾ ਕਿੱਤਾ ਖੇਤੀ ਅਤੇ ਪ੍ਰਾਪਰਟੀ ਡੀਲਰ ਦਾ ਹੈ। ਉਹ ਸ਼ਾਮ ਸਮੇਂ ਕੰਮ ਜਾ ਰਿਹਾ ਸੀ, ਜਿਸ ਵੇਲੇ ਉਸ ਨੂੰ ਪੁਲੀਸ ਨੇ ਘੇਰ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅੱਠ ਗੋਲੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਨੇ ਪੁਲੀਸ ਕਾਰਵਾਈ ਨੂੰ ਸੌ ਫ਼ੀਸਦੀ ਗਲਤ ਤੇ ਨਾਜਾਇਜ਼ ਕਰਾਰ ਦਿੱਤਾ ਹੈ।
ਪੁਲੀਸ ਖਿਲਾਫ਼ ਕਾਰਵਾਈ ਦੀ ਮੰਗ ਲਈ ਅਕਾਲੀ ਆਗੂਆਂ ਨੇ ਵੇਰਕਾ ਦੇ ਲੋਕਾਂ ਦੀ ਮਦਦ ਨਾਲ ਬਾਈਪਾਸ ਉੱਤੇ ਧਰਨਾ ਦੇ ਦਿੱਤਾ ਅਤੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਪੁਲੀਸ ਦੇ ਇਸ ਦਾਅਵੇ ਨੂੰ ਗ਼ਲਤ ਕਰਾਰ ਦਿੱਤਾ ਹੈ ਕਿ ਵੇਰਕਾ ਦੀ ਕਾਰ ਉੱਤੇ ਕੋਈ ਨੰਬਰ ਪਲੇਟ ਨਹੀਂ ਸੀ। ਕੁਝ ਲੋਕਾਂ ਦਾ ਦਾਅਵਾ ਕੀਤਾ ਹੈ ਕਿ ਮੁਖਜੀਤ ਸਿੰਘ ਵੇਰਕਾ ਨੂੰ ਚਿੱਟ ਕੱਪੜੀਏ ਪੁਲੀਸ ਵਾਲਿਆਂ ਨੇ ਗੋਲੀਆਂ ਮਾਰ ਕੇ ਮਾਰਿਆ ਹੈ। ਇਹ ਪੁਲੀਸ ਵਾਲੇ ਇਕ ਆਮ ਵਾਹਨ ਵਿੱਚ ਸਵਾਰ ਸਨ, ਜਿਨ੍ਹਾਂ ਨੇ ਉਸ ਦੀ ਕਾਰ ਨੂੰ ਰੋਕਿਆ ਅਤੇ ਉਸ ਨੂੰ ਮਾਰ ਦਿੱਤਾ। ਅਕਾਲੀ ਦਲ ਤੇ ਆਮ ਲੋਕਾਂ ਦੇ ਇਨ੍ਹਾਂ ਬਿਆਨਾਂ ਨਾਲ ਪੁਲੀਸ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।
ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਮੁਤਾਬਕ ਮੁਖ਼ਜੀਤ ਸਿੰਘ ਮੁੱਖਾ ਨੂੰ ਪੁਲਿਸ ਨੇ ਸਾਜ਼ਿਸ ਤਹਿਤ ਮਾਰਿਆ ਹੈ, ਕਿਉਂਕਿ ਉਹ ਕੁਝ ਸਮਾਂ ਪਹਿਲਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਮਾਰੇ ਗਏ ਕਲਰਕ ਗੁਰਦੇਵ ਸਿੰਘ ਦੀ ਮੌਤ ਵੇਲੇ ਅੱਗੇ ਲੱਗ ਕੇ ਕੇਸ ਦੀ ਪੈਰਵਾਈ ਕਰ ਰਿਹਾ ਸੀ। ਉਨ੍ਹਾਂ ਮੁਖੇ ਦੀ ਮੌਤ ਬਾਰੇ ਸੀ ਆਈ ਡੀ ਜਾਂਚ ਕਰਵਾਏ ਜਾਣ ਦੀ ਮੰਗ ਕਰਦਿਆਂ ਪੁਲਿਸ ਕਰਮਚਾਰੀਆਂ ਉੱਤੇ ਕਤਲ ਦਾ ਕੇਸ ਦਰਜ਼ ਕਰਨ ਦੀ ਮੰਗ ਕੀਤੀ।

ਜਦੋ ਪ੍ਰੋਫ਼ੈਸਰ ਭੁੱਲਰ ਨਾਲ ਕੁਝ ਵਿਦਿਆਰਥਣਾ ਮੁਲਕਾਤ ਕਰਨ ਵਾਸਤੇ ਪਹੁੰਚੀਆੰ ਤਾ ਮਹੋਲ ਬੇਹੱਦ ਭਾਵਕ ਹੋ ਗਿਆ

ਅੰਮ੍ਰਿਤਸਰ, 14 ਜੂਨ (ਚਰਨਜੀਤ ਸਿੰਘ): 
ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛਡਾਓ ਅਤੇ ਮਾਨਸਿਕ ਰੋਗਾਂ ਦੇ ਹਸਪਤਾਲ ਵਿਚ ਮਾਹੌਲ ਉਦੋ ਬੇਹਦ ਭਾਵੁਕ ਹੋ ਗਿਆ ਜਦ ਸਰਕਾਰੀ ਮੈਡੀਕਲ ਕਾਲਜ ਵਿਚ ਬੀ.ਐਸ.ਸੀ ਨਰਸਿੰਗ ਦੀਆ ਕੁਝ ਵਿਦਿਆਰਥਣਾਂ ਨੇ ਪ੍ਰੋਫੈਸਰ ਭੁੱਲਰ ਨਾਲ ਮੁਲਾਕਾਤ ਕਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ। ਕਰੀਨੇ ਨਾਲ ਸਜਾਏ ਹੋਏ ਦੁਮਾਲਿਆ ਵਾਲੀਆ ਇਹਨਾ ਵਿਦਿਆਰਥਣਾਂ ਨੂੰ ਦੇਖ ਕੇ ਪ੍ਰੋਫੈਸਰ ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਵੀ ਇਕ ਵਾਰ ਹੈਰਾਨ ਹੋ ਗਈ। ਕਿਉਂਕਿ ਕਿਸੇ ਅਣਜਾਣ ਵਿਅਕਤੀ ਦਾ ਮੁਲਾਕਾਤ ਲਈ ਜ਼ੋਰ ਪਾਉਣਾ ਉਹਨਾ ਦੀ ਹੈਰਾਨਗੀ ਦਾ ਸਬਬ ਸੀ। ਜਿਲਾ ਪ੍ਰਸ਼ਾਸਨ ਅਤੇ ਜੇਲ ਪ੍ਰਸ਼ਾਸਨ ਨੇ ਇਹਨਾ ਵਿਦਿਆਰਥਣਾਂ ਨੂੰ ਪ੍ਰੋਫੈਸਰ ਭੁੱਲਰ ਨਾਲ ਮੁਲਾਕਾਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਕਿਉਂਕਿ ਇਹਨਾ ਕੋਲ ਲੌੜੀਦੇ ਦਸਤਾਵੇਜ਼ ਮੌਜੂਦ ਨਹੀਂ ਸੀ। ਵਿਦਿਆਰਥਣਾਂ ਦੀ ਅਗਵਾਈ ਕਰ ਰਹੀਆਂ ਬੀਬਾ ਪ੍ਰਵਿੱਤਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਨੇ ਪੱਤਰਕਾਰਾ ਸਾਹਮਣੇ ਬੇਬਾਕੀ ਨਾਲ ਜਵਾਬ ਦਿੰਦਿਆ ਹੋਇਆ ਕਿਹਾ ਕਿ ਪ੍ਰੋਫੈਸਰ ਭੁੱਲਰ ਬਾਰੇ ਅਸੀ ਅਖਬਾਰਾ, ਰਸਾਲਿਆ ਅਤੇ ਹੋਰ ਸੰਚਾਰ ਸਾਧਾਨਾ ਰਾਹੀ ਪੜਿਆ ਅਤੇ ਸੁਣਿਆ ਹੈ। ਜਦੋ ਦਾ ਸਾਨੂੰ ਪਤਾ ਲੱਗਾ ਹੈ ਕਿ ਉਹ ਅੰਮ੍ਰਿਤਸਰ ਵਿਚ ਜੇਰੇ ਇਲਾਜ ਹਨ। ਅਸੀ ਉਹਨਾ ਨੂੰ ਮਿਲਣ ਲਈ ਉਤਾਵਲੀਆ ਹਾਂ। ਉਹ ਸਾਡੀ ਕੌਮ ਦੀ ਮਹਾਨ ਹਸਤੀ ਹੈ। ਸਾਨੂੰ ਉਹਨਾ ਤੇ ਮਾਣ ਹੈ। ਇਸ ਸਮੇਂ ਪ੍ਰੋਫੈਸਰ ਭੁੱਲਰ ਨੂੰ ਮੌਰਲ ਅਤੇ ਸ਼ੋਸਲ ਸਪੋਟ ਦੀ ਬਹੁਤ ਜਰੂਰਤ ਹੈ।ਦੋਹਾਂ ਵਿਦਿਆਰਥਣਾਂ ਨੇ ਕਿਹਾ ਕਿ ਪ੍ਰੋਫੈਸਰ ਭੁੱਲਰ ਗੁਰੂ ਕੇ ਸਿੰਘ ਹਨ ਅਤੇ ਅਸੀ ਅਜਿਹੀ ਸ਼ਖਸ਼ੀਅਤ ਦੇ ਦਰਸ਼ਨ ਕਰਨੇ ਵੱਡੇ ਭਾਗ ਸਮਝਦੀਆ ਹਾਂ। ਦੋਹਾ ਬੱਚੀਆ ਨੇ ਕਿਹਾ ਕਿ ਅਸੀ ਖੁਸ਼ਕਿਸਮਤ ਹਾਂ ਕਿ ਸਾਡੀ ਕੌਮ ਕੋਲ ਅਜਿਹੇ ਯੌਧੇ ਹਨ। ਉਹਨਾ ਕਿਹਾ ਕਿ ਸਾਡੇ ਕੋਲ ਮੁਲਾਕਾਤ ਲਈ ਲੌੜੀਦੇ ਦਸਤਾਵੇਜ਼ ਨਾਲ ਹੋਣ ਕਾਰਨ ਅੱਜ ਅਸੀ ਪ੍ਰੋਫੈਸਰ ਭੁੱਲਰ ਦੇ ਦਰਸ਼ਨ ਨਹੀ ਕਰ ਸਕੀਆ ਪਰ ਅਗਲੀ ਵਾਰ ਅਸੀ ਸਾਰੇ ਦਸਤਾਵੇਜਾਂ ਸਮੇਤ ਆ ਕੇ ਪ੍ਰੋਫੈਸਰ ਭੁੱਲਰ ਨੂੰ ਜਰੂਰ ਮਿਲਾਗੇ। ਇਸ ਮੌਕੇ ਤੇ ਬੀਬੀ ਨਵਨੀਤ ਕੌਰ ਦੀਆ ਅੱਖਾਂ ਵਿਚ ਪਿਆਰ ਸਤਿਕਾਰ ਅਤੇ ਸਨਮਾਨ ਦੇ ਹੰਝੂ ਵਹਿ ਰਹੇ ਸਨ ਉਹਨਾ ਭਰੇ ਮੰਨ ਨਾਲ ਇਹਨਾ ਵਿਦਿਆਰਥਣਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾ ਦੇ ਇਥੇ ਆਊਣ ਨਾਲ ਉਹਨਾ ਨੂੰ ਬਹੁਤ ਹੌਸਲਾ ਮਿਲਿਆ ਹੈ। ਜਿਸ ਲਈ ਉਹ ਇਹਨਾ ਵਿਦਿਆਰਥਣਾਂ ਦੇ ਰਿਣੀ ਰਹਿਣਗੇ।

Sunday, 14 June 2015

ADD



www.sabblok.blogspot.com

ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਲਚਰਲ ਸੋਸਾਇਟੀ ਵੱਲੋਂ 50 ਮੈਂਬਰੀ ਸਟਾਫ ਅਤੇ 150 ਵਿਦਿਆਰਥੀਆਂ ਦੇਸ਼ ਭਗਤ ਯਾਦਗਾਰ ਹਾਲ ਪੁੱਜੇ।

www.sabblok.blogspot.com
ਜਲੰਧਰ, 14 ਜੂਨ: ਰੇਲ ਕੋਚ ਫੈਕਟਰੀ ਕਪੂਰਥਲਾ ਦੀ ਕਲਚਰਲ ਸੋਸਾਇਟੀ ਵੱਲੋਂ ਅੱਜ 50 ਮੈਂਬਰੀ ਸਟਾਫ ਅਤੇ ਸੀ.ਪੀ.ਓ. ਸ੍ਰੀ ਸੀ.ਐਲ. ਭਾਰਤੀ ਦੀ ਅਗਵਾਈ 'ਚ 150 ਵਿਦਿਆਰਥੀਆਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਬਾਬਾ ਸੋਹਣ ਸਿੰਘ ਭਕਨਾ ਅਜਾਇਬ ਘਰ ਪੁੱਜੇ।
ਇਹ ਵਿਦਿਆਰਦੀ ਆਰ.ਸੀ.ਐਫ. ਵਿੱਚ ਪਿਛਲੇ 6 ਦਿਨਾਂ ਤੋਂ ਲੱਗੀ ਵਿਸ਼ੇਸ਼ ਵਰਕਸ਼ਾਪ ਉਪਰੰਤ ਦੇਸ਼ ਭਗਤ ਯਾਦਗਾਰ ਹਾਲ, ਗ਼ਦਰ ਲਹਿਰ ਦੇ ਇਤਿਹਾਸ ਅਤੇ ਉਸਦੇ ਰੌਸ਼ਨ ਦਿਮਾਗ ਨਾਇਕਾਂ ਬਾਰੇ ਜਾਣਕਾਰੀ ਹਾਸਲ ਕਰਨ ਪੁੱਜੇ ਸਨ। ਵਿਦਿਆਰਥੀਆਂ ਨੇ ਗਹੁ ਨਾਲ ਤਸਵੀਰਾਂ ਦੇਖਣ ਉਪਰੰਤ ਅਨੇਕਾਂ ਸੁਆਲ ਕੀਤੇ। ਬਹੁਤੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਸੀਂ ਇਨ•ਾਂ ਸੈਂਕੜੇ ਤਸਵੀਰਾਂ ਵਿਚੋਂ ਸਿਰਫ਼ ਸ਼ਹੀਦ ਭਗਤ ਸਿੰਘ ਦੀ ਤਸਵੀਰ ਪਹਿਚਾਣਦੇ ਹਾਂ। ਕੁਝ ਹੀ ਵਿਦਿਆਰਥੀ ਸਨ ਜਿਨ•ਾਂ ਨੇ ਲਾਲਾ ਲਾਜਪਤ ਰਾਏ ਦੀ ਵੀ ਪਹਿਚਾਣ ਕੀਤੀ। ਬਾਕੀ ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਫੌਜੀ ਬਗ਼ਾਵਤਾਂ ਅਤੇ ਆਜ਼ਾਦ ਹਿੰਦ ਫੌਜ ਆਦਿ ਸਭ ਕੁੱਝ ਵਿਦਿਆਰਥੀਆਂ ਲਈ ਇਤਿਹਾਸ ਦੇ ਅਣਜਾਣੇ ਸਫ਼ੇ ਸਨ ਜਿਸ ਤੋਂ ਸਾਡੀ ਵਿਦਿਅਕ ਪ੍ਰਣਾਲੀ ਅਤੇ ਇਤਿਹਾਸਕ ਸੂਝ ਬੂਝ ਦੇ ਪੱਧਰ ਦਾ ਸ਼ੀਸ਼ਾ ਦਿਖਾਈ ਦਿੰਦਾ ਹੈ। ਕਮਾਲ ਦੀ ਗੱਲ ਇਹ ਸੀ ਕਿ ਬੱਚਿਆਂ 'ਚ ਸਿੱਖਣ ਦੀ ਡੁੱਲ• ਡੁੱਲ• ਪੈਂਦੀ ਭਾਵਨਾ ਇਹ ਦਰਸਾਉਂਦੀ ਸੀ ਕਿ ਜੇਕਰ ਖਿੜਦੀਆਂ ਕਲੀਆਂ ਨੂੰ ਢੁਕਵਾਂ ਮਾਹੌਲ ਮਿਲੇ ਇਹ ਸਾਡੇ ਸਮਾਜ ਨੂੰ ਨਰੋਈਆਂ ਕਦਰਾਂ ਕੀਮਤਾਂ ਅਤੇ ਉਚੇਰੀਆਂ ਮੱਲ•ਾਂ ਮਾਰਕੇ ਮਹਿਕਾ ਸਕਦੇ ਹਨ।
ਵਿਦਿਆਰਥੀਆਂ ਨੇ ਸੰਤ ਰਾਮ ਉਦਾਸੀ ਦੇ ਗੀਤ 'ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ' ਉਪਰ ਪ੍ਰਭਾਵਸ਼ਾਲੀ ਕੋਰਿਓਗ੍ਰਾਫ਼ੀ ਕੀਤੀ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਗੁਰਮੀਤ, ਅਮੋਲਕ ਸਿੰਘ, ਡਾ. ਰਘਬੀਰ ਕੌਰ ਤੋਂ ਇਲਾਵਾ ਸੀਤਾ ਰਾਮ ਬਾਂਸਲ, ਹੰਸਾ ਸਿੰਘ, ਇੰਦਰਜੀਤ ਰੂਪੋਵਾਲੀ ਅਤੇ ਸੀ.ਪੀ.ਓ. ਸੀ.ਐਲ. ਭਾਰਤੀ, ਅਰਵਿੰਦ ਆਦਿ ਨੇ ਸੰਬੋਧਨ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਬੱਚਿਆਂ ਨੂੰ ਗ਼ਦਰੀ ਸਾਹਿਤ ਨਾਲ ਸਨਮਾਨਤ ਕੀਤਾ।
ਵਿਦਿਆਰਥੀਆਂ ਨਾਲ ਆਇਆ ਇੱਕ ਦਰਜਣ ਲੇਡੀ ਸਟਾਫ ਬੱਚਿਆਂ ਦੇ ਨਿੱਕੇ ਨਿੱਕੇ ਕੋਮਲ ਅਰਮਾਨਾਂ ਦਾ ਖਿਆਲ ਰੱਖਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਦੇ ਇਤਿਹਾਸ ਨਾਲ ਜੁੜਕੇ ਮਾਣ ਮਹਿਸੂਸ ਕਰ ਰਿਹਾ ਸੀ।
ਮੰਚ ਸੰਚਾਲਨ ਦੀ ਜਿੰਮੇਵਾਰੀ ਰੂਪ ਲਾਲ ਧੀਰ ਨੇ ਅਦਾ ਕੀਤੀ।

Monday, 1 June 2015

ਡਿਪਸ ਸਕੂਲ ਟਾਂਡਾ ਵਿੱਚੋਂ ਕੁਦਰਤ ਕੌਰ ਬਰਾੜ ਨੇ 92 % ਅੰਕ ਲੈ ਕੇ ਪ੍ਰਾਪਤ ਕੀਤਾ ਦੂਜਾ ਸਥਾਨ

www.sabblok.blogspot.com


ਦੱਸਵੀਂ 2015 ਦੇ ਸੀ.ਬੀ.ਐਸ. ਨਤੀਜੇ ਵਿੱਚੋਂ ਡਿਪਸ ਸਕੂਲ ਟਾਂਡਾ ਵਿੱਚੋਂ ਸਿਮਰਨਪ੍ਰੀਤ ਕੌਰ ਹਰਸੀਪਿੰਡ ਨੇ 94% ਅੰਕ ਲੈ ਕੇ ਪਹਿਲਾ ਅਤੇ ਕੁਦਰਤ ਕੌਰ ਬਰਾੜ ਪੁੱਤਰੀ ਬਲਜਿੰਦਰ ਸਿੰਘ ਬਰਾੜ ਪਿੰਡ ਬਸੀ ਜਲਾਲ ਨੇ 92 % ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ
                                                                  ਕੁਦਰਤ ਕੋਰ ਬਰਾੜ 

Monday, 6 April 2015

ਛੋਟੀ ਉਮਰ 'ਚ ਵਾਲ ਸਫੇਦ ਹੋ ਰਹੇ ਹੋਣ ਤਾਂ ਅਜ਼ਮਾਓ ਇਹ ਸੌਖੇ ਨੁਸਖੇ

www.sabblok.blogspot.com
 ਅਪ੍ਰੇਲ 6 ,2015
ਅੱਜ ਹਰ 10 'ਚੋਂ 8 ਵਿਅਕਤੀਆਂ ਦੇ ਵਾਲ ਸਮੇਂ ਤੋਂ ਪਹਿਲਾਂ ਸਫੇਦ ਨਜ਼ਰ ਆਉਂਦੇ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਵਾਲਾਂ ਦੀ ਤੰਦਰੁਸਤੀ 'ਤੇ ਖਾਣ-ਪੀਣ ਦਾ ਖਾਸ ਅਸਰ ਹੁੰਦਾ ਹੈ। ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕਲ ਤਾਂ ਲੋਕ ਬੁਢਾਪੇ 'ਚ ਵੀ ਬਜ਼ੁਰਗ ਨਹੀਂ ਦਿਸਣਾ ਚਾਹੁੰਦੇ, ਫਿਰ ਜਵਾਨੀ 'ਚ ਬਜ਼ੁਰਗ ਕੌਣ ਦਿਸਣਾ ਚਾਹੇਗਾ। ਇਸ ਲਈ  ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਚਾਹ-ਕੌਫੀ ਦਾ ਸੇਵਨ ਘੱਟ ਕੀਤਾ ਜਾਵੇ। ਜੇਕਰ ਤੁਸੀਂ ਅਲਕੋਹਲ ਦੇ ਆਦੀ ਹੋ ਤਾਂ ਤੁਰੰਤ ਇਸ ਦਾ ਤਿਆਗ ਕਰ ਦਿਓ ਕਿਉਂਕਿ ਇਹ ਸਰੀਰ ਦੇ ਨਾਲ-ਨਾਲ ਵਾਲਾਂ ਨੂੰ ਲਈ ਬੇਹੱਦ ਖਤਰਨਾਕ ਹੈ। 
ਆਪਣੀ ਖੁਰਾਕ 'ਚੋਂ ਖੱਟੇ ਅਤੇ ਤਲੇ-ਭੁੰਨੇ ਪਦਾਰਥ ਕੱਢ ਦਿਓ ਤਾਂ ਤੁਸੀਂ ਕਾਫੀ ਹੱਦ ਤੱਕ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਲ ਕਰ ਸਕਦੇ ਹੋ। ਤਣਾਅ, ਚਿੰਤਾ, ਸਿਗਰਟਨੋਸ਼ੀ, ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਅਤੇ ਵਾਲਾਂ ਨੂੰ ਕਲਰ ਕਰਨ ਆਦਿ ਨਾਲ ਵਾਲਾਂ ਦੇ ਸਫੇਦ ਹੋਣ, ਝੜਨ ਅਤੇ ਦੋ-ਮੂੰਹੇ ਹੋਣ ਦਾ ਸਿਲਸਿਲਾ ਹੋਰ ਤੇਜ਼ ਹੋ ਜਾਂਦਾ ਹੈ। ਜੇਕਰ ਤੁਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਥੇ ਦਿੱਤੇ ਨੁਸਖਿਆਂ ਨੂੰ ਅਪਣਾ ਕੇ ਦੋਖੇ, ਫਰਕ ਨਜ਼ਰ ਜ਼ਰੂਰ ਆਏਗਾ।
1. ਟਮਾਟਰ ਨੂੰ ਦਹੀਂ ਨਾਲ ਚੰਗੀ ਤਰ੍ਹਾਂ ਪੀਸ ਲਓ। ਉਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਨੀਲਗਿਰੀ ਦਾ ਤੇਲ ਮਿਲਾਓ। ਇਸ  ਨਾਲ ਸਿਰ ਦੀ ਮਾਲਸ਼ ਹਫਤੇ 'ਚ ਦੋ ਵਾਰ ਕਰੋ। ਵਾਲ ਲੰਬੀ ਉਮਰ ਤੱਕ ਕਾਲੇ ਅਤੇ ਸੰਘਣੇ ਰਹਿਣਗੇ।
2. ਅਦਰਕ ਨੂੰ ਕੱਦੂਕੱਸ ਕਰਕੇ ਸ਼ਹਿਦ ਦੇ ਰਸ 'ਚ ਮਿਲਾ ਲਓ। ਹਫਤੇ 'ਚ ਘੱਟੋ-ਘੱਟ ਦੋ ਵਾਰ ਇਸ ਨੂੰ ਵਾਲਾਂ 'ਚ ਲਗਾਓ। ਵਾਲ ਸਫੇਦ ਹੋਣੇ ਘੱਟ ਜਾਣਗੇ।
3. ਸੁੱਕੇ ਆਂਵਲੇ ਨੂੰ ਪਾਣੀ 'ਚ ਉਬਾਲੋ। ਉਦੋਂ ਤੱਕ ਉਬਾਲੋ, ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਏ। ਇਸ 'ਚ ਮਹਿੰਦੀ ਅਤੇ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਤੇ ਲਗਾਓ। ਮੰਨਿਆ ਜਾਂਦਾ ਹੈ ਕਿ ਇੰਝ ਕਰਨ ਨਾਲ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੇਦ ਹੋਣੋਂ ਰੋਕਿਆ ਜਾ ਸਕਦਾ ਹੈ।
4. ਮੇਥੀ ਦੇ ਦਾਣਿਆਂ ਨੂੰ ਪੀਸ ਕੇ ਮਹਿੰਦੀ 'ਚ ਮਿਲਾ ਲਓ। ਇਸ 'ਚ ਤੁਲਸੀ ਦੀਆਂ ਪੱਤੀਆਂ ਦਾ ਰਸ ਅਤੇ ਚਾਹ ਪੱਤੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਲਗਾਤਾਰ  2 ਘੰਟੇ ਲਗਾ ਕੇ ਰੱਖੋ। ਫਿਰ ਕਿਸੇ ਹਰਬਲ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਫਾਇਦਾ ਮਿਲੇਗਾ।
5.  ਅੱਧਾ ਕੱਪ ਨਾਰੀਅਲ ਜਾਂ ਜੈਤੂਨ ਦਾ ਤੇਲ ਹਲਕਾ ਗਰਮ ਕਰੋ। ਇਸ 'ਚ 4 ਗ੍ਰਾਮ ਕਪੂਰ ਮਿਲਾ ਲਓ। ਜਦੋਂ ਕਪੂਰ ਪੂਰੀ ਤਰ੍ਹਾਂ ਘੁਲ ਜਾਏ ਤਾਂ ਇਸ ਤੇਲ ਨਾਲ ਮਾਲਸ਼ ਕਰੋ। ਹਫਤੇ 'ਚ ਇਕ ਵਾਰ ਇਸ ਨਾਲ ਮਾਲਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੁਝ ਸਮੇਂ 'ਚ ਹੀ ਸਿੱਕਰੀ ਖਤਮ ਹੋ ਜਾਏਗੀ।
6. ਨਾਰੀਅਲ ਤੇਲ 'ਚ ਥੋੜ੍ਹਾ ਜਿਹਾ ਦਹੀਂ ਮਿਲਾ ਕੇ ਸਿਰ 'ਤੇ ਮਾਲਸ਼ ਕਰੋ। ਇਸ ਨਾਲ ਦੋ-ਮੂੰਹੇ ਵਾਲ ਨਹੀਂ ਰਹਿਣਗੇ। ਨਾਲ ਹੀ ਇਹ ਝੜਨੇ ਵੀ ਬੰਦ ਹੋ ਜਾਣਗੇ।
7 . ਹਫਤੇ 'ਚ ਇਕ ਵਾਰ ਵਾਲਾਂ 'ਚ ਤਿਲ ਦਾ ਤੇਲ ਜ਼ਰੂਰ ਲਗਾਓ। ਇਸ ਦੀ ਰੁਟੀਨ ਵਰਤੋਂ ਨਾਲ ਵਾਲ ਝੜਨੇ ਬੰਦ ਹੋ ਜਾਣਗੇ।
8 . ਘੀਏ ਨੂੰ ਸੁਕਾ ਕੇ ਨਾਰੀਅਲ ਤੇਲ 'ਚ ਉਬਾਲ ਲਓ। ਇਸ ਤੇਲ ਨੂੰ ਪੁਣ ਕੇ ਬੋਤਲ 'ਚ ਭਰ ਲਓ। ਇਸ ਦੀ ਮਸਾਜ ਕਰਦੇ ਰਹਿਣ ਨਾਲ ਵਾਲ ਕਾਲੇ ਹੋ ਜਾਣਗੇ।
9. ਅੱਧਾ ਕੱਪ ਦਹੀਂ 'ਚ ਇਕ ਗ੍ਰਾਮ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਚ ਲਗਾਓ। ਇਸ ਸਮੱਸਿਆ ਤੋਂ ਲਾਭ ਜ਼ਰੂਰ ਮਿਲੇਗਾ।
10. ਇਸ ਦਾ ਸਭ ਤੋਂ ਸੌਖਾ ਅਤੇ ਸਸਤਾ ਉਪਾਅ ਹੈ ਅਮਰੂਦ ਦੇ ਪੱਤੇ। ਅਮਰੂਦ ਦੇ ਪੱਤਿਆਂ ਨੂੰ ਪੀਸ ਕੇ ਇਸ ਦਾ ਪੇਸਟ ਵਾਲਾਂ 'ਤੇ ਲਗਾਓ ਅਤੇ ਫਿਰ ਹੌਲੀ-ਹੌਲੀ ਲਾਭ ਦੇਖੋ।
11. ਆਂਵਲੇ ਦੇ ਨਾਲ ਅੰਬ ਦੀ ਗੁਠਲੀ ਨੂੰ ਪਾਣੀ 'ਚ ਮਿਲਾ ਕੇ ਪੀਸ ਲਓ। ਇਸ ਮਿਸ਼ਰਣ ਨੂੰ ਵਾਲਾਂ 'ਚ ਲਗਾ ਕੇ ਇਕ ਘੰਟੇ ਬਾਅਦ ਵਾਲ ਧੋ ਲਓ।                                      
12. ਕਾਲੇ ਅਖਰੋਟ ਨੂੰ ਪਾਣੀ 'ਚ ਉਬਾਲ ਕੇ ਫਿਰ ਪਾਣੀ ਠੰਡਾ ਕਰਕੇ ਵਾਲ ਧੋਵੋ। ਛੋਟੀ ਉਮਰ 'ਚ ਸਫੇਦ ਹੋਏ ਵਾਲ ਦੁਬਾਰਾ ਕਾਲੇ ਹੋ ਜਾਣਗੇ।
13. ਵਾਲਾਂ ਨੂੰ ਹਮੇਸ਼ਾ ਠੰਡੇ ਅਤੇ ਸਾਫ ਪਾਣੀ ਨਾਲ ਧੋਵੋ।
14. ਹਰੇ ਆਂਵਲੇ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ ਜਾਂ ਆਂਵਲਾ ਪਾਊਡਰ 'ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ 'ਚ ਲਗਾਓ। ਇਸ ਨਾਲ ਵੀ  ਵਾਲਾਂ ਦੀ ਸਫੇਦੀ ਦੂਰ ਕਰਨ 'ਚ ਮਦਦ ਮਿਲਦੀ ਹੈ।

ਭਾਅ ਨਾ ਮਿਲਣ ਕਾਰਨ ਆਲੂ ਉਤਪਾਦਕਾਂ ਵਿਚ ਘੋਰ ਨਿਰਾਸ਼ਾ ਦਾ ਆਲਮ

www.sabblok.blogspot.com
ਚੰਡੀਗੜ੍ਹ: ਆਲੂ ਦੀ ਫ਼ਸਲ ਦਾ ਮੰਡੀਕਰਨ ਨਾ ਹੋਣ ਕਾਰਨ ਅੱਕੇ ਕਿਸਾਨ ਸੜਕਾਂ ਦੇ ਕਿਨਾਰੇ ਆਲੂ ਸੁੱਟਣ ਲੱਗੇ ਹਨ। ਮਾਲਵੇ 'ਚ ਅਜਿਹੇ ਨਜ਼ਾਰੇ ਆਮ ਹੀ ਦੇਖਣ ਨੂੰ ਮਿਲ ਰਹੇ ਹਨ।
ਪਿਛਲੀਆਂ ਕਈ ਰਾਤਾਂ ਤੋਂ ਕਿਸਾਨਾਂ ਵੱਲੋਂ ਆਲੂ ਨਾ ਵਿਕਣ ਕਾਰਨ ਸੜਕਾਂ ਕਿਨਾਰੇ ਸੁੱਟੇ ਜਾ ਰਹੇ ਹਨ । ਲੋੜਵੰਦ ਲੋਕ ਲੋਕ ਸੜਕਾਂ ਤੋਂ ਆਲੂ ਇਕੱਠੇ ਕਰ ਰਹੇ ਹਨ।
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਕਹਿਣਾ ਹੈ ਕਿ 'ਆਲੂਆਂ ਦੀ ਫ਼ਸਲ ਦਾ ਇਸ ਵਾਰ ਪੂਰ ਭਾਅ ਨਾ ਮਿਲਣ ਕਾਰਨ ਆਲੂ ਉਤਪਾਦਕਾਂ ਵਿਚ ਘੋਰ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ।
ਮੰਡੀ ਵਿਚ ਉੱਤਮ ਕੁਆਲਿਟੀ ਦਾ ਆਲੂ 2 ਸੌ ਰੁਪਏ ਪ੍ਰਤੀ ਕੁਇੰਟਲ ਰਹਿ ਜਾਣ ਕਾਰਨ ਕਿਸਾਨਾਂ ਦਾ ਮੰਡੀ ਲੈ ਕੇ ਜਾਣ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ। ਇਲਾਕੇ ਵਿਚ ਬਣੇ ਇੱਕਾ ਦੁੱਕਾ ਕੋਲਡ ਸਟੋਰ ਵਾਲਿਆਂ ਨੇ ਵੱਧ ਕਿਰਾਏ 'ਤੇ ਵੀ ਆਲੂ ਕੋਲਡ ਸਟੋਰਾਂ ਵਿਚ ਰਖਵਾਉਣ ਤੋਂ ਨਾਂਹ ਕਰ ਦਿੱਤੀ।
ਕੋਲਡ ਸਟੋਰਾਂ ਦੇ ਬਾਹਰ ਕਿਸਾਨਾਂ ਦੇ ਆਲੂ ਲੱਦੀਆਂ ਟਰਾਲੀਆਂ ਦੀਆਂ ਕਤਾਰਾਂ ਆਮ ਦੇਖੀਆਂ ਜਾ ਰਹੀਆਂ ਹਨ।ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਰਕਾਰ ਆਉਣ ਵਾਲੀਆਂ ਫ਼ਸਲਾਂ ਦਾ ਵੀ ਇਹੀ ਹਾਲ ਕਰੇਗੀ।

TRU MILK

www.sabblok.blogspot.com

Sunday, 5 April 2015

GUN AND GOAL

www.sabblok.blogspot.com

ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ, ਜਾਟਾਂ ਨੂੰ ਰਾਖਵਾਂਕਰਨ ਸੰਵਿਧਾਨ ਦੇ ਅਨੁਸਾਰ

www.sabblok.blogspot.com
ਨਵੀਂ ਦਿੱਲੀ, 5 ਅਪ੍ਰੈਲ (ਏਜੰਸੀ) - ਕੇਂਦਰ ਸਰਕਾਰ ਨੇ ਨੌਂ ਰਾਜਾਂ 'ਚ ਜਾਟਾਂ ਨੂੰ ਰਾਖਵੇਂਕਰਨ ਦਾ ਫ਼ਾਇਦਾ ਦੇਣ ਦੀ ਅਧਿਸੂਚਨਾ ਮੁਅੱਤਲ ਕਰਨ ਦੇ ਫ਼ੈਸਲੇ 'ਤੇ ਪੁਨਰਵਿਚਾਰ ਦਾ ਅਨੁਰੋਧ ਕਰਦੇ ਹੋਏ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਸੰਵਿਧਾਨ ਦੇ ਤਹਿਤ ਹੋਰ ਪਛੜੇ ਵਰਗਾਂ ਦੀ ਕੇਂਦਰੀ ਸੂਚੀ 'ਚ ਉਨ੍ਹਾਂ ਨੂੰ ਸ਼ਾਮਿਲ ਕਰਨ ਦਾ ਅਧਿਕਾਰ ਹੈ। ਰਾਜਗ ਸਰਕਾਰ ਨੇ ਜਾਟਾਂ ਨੂੰ ਰਾਖਵਕਰਨ ਦੇਣ ਦੇ ਸੰਪ੍ਰਗ ਸਰਕਾਰ ਦੇ ਫ਼ੈਸਲੇ ਨੂੰ ਪੁਰਜ਼ੋਰ ਸਮਰਥਨ ਦਿੱਤਾ ਸੀ। ਕੇਂਦਰ ਸਰਕਾਰ ਨੇ ਮੁੜ ਵਿਚਾਰ ਅਰਜ਼ੀ 'ਚ ਕਿਹਾ ਹੈ ਕਿ ਰਾਖਵਾਂਕਰਨ ਦੇਣ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 16 ( 4 ) ਤੋਂ ਪ੍ਰਾਪਤ ਹੁੰਦਾ ਹੈ। ਇਹ ਅਧਿਕਾਰ ਰਾਸ਼ਟਰੀ ਪਛੜਿਆ ਵਰਗ ਕਮਿਸ਼ਨ ਦੀ ਸਿਫ਼ਾਰਿਸ਼ 'ਤੇ ਨਿਰਭਰ ਨਹੀਂ ਹੈ। ਅਰਜ਼ੀ ਅਨੁਸਾਰ ਰਾਸ਼ਟਰੀ ਪਿਛੜਿਆ ਵਰਗ ਕਮਿਸ਼ਨ ਕਾਨੂੰਨ ਦੇ ਪ੍ਰਾਵਧਾਨਾਂ ਨਾਲ ਹੋਰ ਪਿਛੜੇ ਵਰਗਾਂ ਦੀ ਕੇਂਦਰੀ ਸੂਚੀ 'ਚ ਨਾਮ ਸ਼ਾਮਿਲ ਕਰਨ ਜਾਂ ਉਸਤੋਂ ਕੱਢਣ ਦਾ ਅਧਿਕਾਰ ਕੇਂਦਰ ਸਰਕਾਰ ਦੇ ਕੋਲ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜਾਟ ਭਾਈਚਾਰੇ ਦੇ ਨੇਤਾਵਾਂ ਦੇ ਪ੍ਰਤੀਨਿਧੀ ਮੰਡਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੇ ਇੱਕ ਹਫ਼ਤੇ ਅੰਦਰ ਹੀ ਇਹ ਮੁੜ ਵਿਚਾਰ ਅਰਜ਼ੀ ਦਰਜ ਕੀਤੀ ਹੈ।

ਛੋਟੇਪੁਰ ਤੇ ਕਲਕੱਤਾ ਦੀ ਬੰਦ ਕਮਰਾ ਮੀਟਿੰਗ

www.sabblok.blogspot.com



  •  
  •   ਸੁੱਚਾ ਸਿੰਘ ਛੋਟੇਪੁਰ                     ਮਨਜੀਤ ਸਿੰਘ ਕਲਕੱਤਾ                                                          ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅਕਾਲੀ ਦਲ ਬਾਦਲ ਵਿਚ ਅਨੇਕਾਂ ਵਰ੍ਹੇ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਉਣ ਵਾਲੇ ਮਨਜੀਤ ਸਿੰਘ ਕਲਕੱਤਾ ਨਾਲ ਅੱਜ ਮੁਲਾਕਾਤ ਕਰਕੇ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਅਧਿਆਏ ਸ਼ੁਰੂ ਕਰਨ ਲਈ ਪਹਿਲਕਦਮੀ ਕੀਤੀ। ਅੱਜ ਬਾਅਦ ਦੁਪਹਿਰ ਛੋਟੇਪੁਰ, ਕਲਕੱਤਾ ਦੀ ਰਿਹਾਇਸ਼ 'ਤੇ ਪੁੱਜੇ ਤੇ ਦੋਵਾਂ ਆਗੂਆਂ ਨੇ ਪਹਿਲਾਂ ਹਮਾਇਤੀਆਂ ਨਾਲ ਤੇ ਫਿਰ ਬੰਦ ਕਮਰਾ ਮੁਲਾਕਾਤ ਕੀਤੀ। ਇਸ ਮੁਲਾਕਾਤ ਲਈ ਦੋਵਾਂ ਧਿਰਾਂ ਨੂੰ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਕਲਕੱਤਾ ਦੇ ਨੇੜਲੇ ਸਾਥੀ ਪ੍ਰਦੀਪ ਸਿੰਘ ਵਾਲੀਆ ਨੇ ਰਾਜ਼ੀ ਕੀਤਾ। ਛੋਟੇਪੁਰ ਤੇ ਕਲਕੱਤਾ ਅਕਾਲੀ ਦਲ ਵਿਚ ਲੰਮੇ ਸਮੇਂ ਤੋਂ ਸਾਥੀ ਰਹੇ ਹਨ ਤੇ ਅੱਜ-ਕੱਲ੍ਹ ਕਲਕੱਤਾ ਅਕਾਲੀ ਦਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਘਰ ਬੈਠੇ ਹਨ। ਛੋਟੇਪੁਰ ਨੇ ਕਲਕੱਤਾ ਦੇ ਤਜ਼ਰਬੇ ਤੋਂ ਲਾਭ ਲੈਣ ਲਈ ਤੇ ਉਨ੍ਹਾਂ ਸਮੇਤ ਨਿਰਾਸ਼ ਹੋ ਕੇ ਘਰ ਬੈਠੇ ਟਕਸਾਲੀ ਅਕਾਲੀਆਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਹੈ, ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਸਿੱਖ ਮੁੱਦਿਆਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਸ਼ੁਰੂ ਕੀਤਾ ਹੈ। ਉਸ ਤੋਂ ਬਾਅਦ ਪੰਜਾਬ ਵਿਚ ਘਰਾਂ ਵਿਚ ਬੈਠੇ ਅਕਾਲੀ ਆਗੂ ਵੀ ਮਹਿਸੂਸ ਕਰਦੇ ਹਨ ਕਿ ਕਾਂਗਰਸ ਤੇ ਅਕਾਲੀ ਦਲ ਨੂੰ ਕਰਾਰੀ ਟੱਕਰ ਦੇਣ ਲਈ ਇਕ ਬਦਲ ਜ਼ਰੂਰੀ ਹੈ ਤੇ ਇਹ ਬਦਲ ਆਮ ਆਦਮੀ ਪਾਰਟੀ ਤਂੋ ਬਿਹਤਰ ਹੋਰ ਕੋਈ ਨਹੀਂ ਹੋ ਸਕਦਾ। ਸਿਆਸੀ ਮਾਹਿਰ ਮੰਨਦੇ ਹਨ ਕਿ ਪੰਜਾਬ ਵਿਚ ਜਿਸ ਤਰ੍ਹਾਂ ਨਾਲ ਅਕਾਲੀ ਦਲ ਦੂਜੀਆਂ ਰਾਜਨੀਤਕ ਪਾਰਟੀਆਂ ਨੂੰ ਖੂੰਝੇ ਲਾਉਣ ਲਈ ਸਿੱਖ ਮੁੱਦਿਆਂ ਨੂੰ ਅਧਾਰ  ਬਣਾਉਂਦਾ ਹੈ ਤੇ ਸਮਾਂ ਨਿਕਲ ਜਾਣ 'ਤੇ ਉਨ੍ਹਾਂ ਮੁੱਦਿਆਂ ਨੂੰ ਵਿਸਾਰ ਦਿੰਦਾ ਹੈ, ਇਸ ਨੂੰ ਕਰਾਰੀ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਨਾਲ ਜੇਕਰ ਕਲਕੱਤਾ ਜੁੜ ਜਾਂਦੇ ਹਨ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਵੇਗੀ।

  • ਜ਼ਿਕਰਯੋਗ ਹੈ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਦਿਆਂ ਦੇ ਅਧਾਰ 'ਤੇ ਕਲਕੱਤਾ ਨੇ ਮਦਦ ਦੇਣ ਦਾ ਐਲਾਨ ਕੀਤਾ ਸੀ ਤਾਂ ਕੈਪਟਨ ਦੀ ਜਿੱਤ ਦਾ ਰਾਹ ਸੁਖਾਲਾ ਹੋ ਗਿਆ ਸੀ। 
    (ਪੰਜਾਬੀ ਨਿਊਜ ਆਨਲਾਇਨ  ਤੋਂ ਧੰਨਵਾਦ ਸਾਹਿਤ)

    Sunday, 26 October 2014

    ਦਿੱਲੀ ਚੱਲੋ

    www.sabblok.blogspot.com  

    ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ





    ਜਲੰਧਰ :  ਅਕਤੂਬਰ:     ਕਾਮਾਗਾਟਾ ਮਾਰੂ ਜਹਾਜ਼ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੋਟ ਫਤੂਹੀ ਵਿਚ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ, ਕਾ. ਗੁਰਮੀਤ ਸਿੰਘ ਢੱਡਾ, ਅਤੇ ਡਾ. ਕਰਮਜੀਤ ਸਿੰਘ ਸ਼ਾਮਿਲ ਹੋਏ।  ਕੋਟ ਫਤੂਹੀ ਪਿੰਡ ਬੱਬਰਾਂ ਦਾ ਗੜ• ਰਿਹਾ ਹੈ। ਕਾਮਾਗਾਟਾ ਮਾਰੂ ਜਹਾਜ਼ ਵਿਚ ਹੁਸ਼ਿਆਰਪੁਰ ਦੇ 9 ਮੁਸਾਫਿਰ ਸਨ, ਜਿਨ•ਾਂ ਵਿਚੋਂ ਇਕ ਚੰਦਾ ਸਿੰਘ ਸਪੁੱਤਰ ਜੈ ਸਿੰਘ ਕੋਟ ਫਤੂਹੀ ਤੋਂ ਸੀ। ਇਸੇ ਚੰਦਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਗਦਰੀਆ ਅਤੇ ਜਹਾਜ਼ ਦੇ ਮੁਸਾਫਿਰਾਂ ਦੀ ਨਰੋਈ ਸੋਚ ਨੂੰ ਯਾਦ ਕੀਤਾ ਅਤੇ ਅਜੋਕੇ ਯੁੱਗ ਵਿਚ ਉਨ•ਾਂ ਦੀ ਸਾਰਥਕਤਾ ਨੂੰ ਸਰੋਤਿਆਂ ਸਾਹਮਣੇ ਰੱਖਿਆ। ਡਾ ਰਘਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਾਗਾਟਾਮਾਰੂ ਦੇ ਸਮੁੱਚੇ ਇਤਿਹਾਸ ਦਾ ਵਰਣਨ ਕਰਦਿਆਂ ਉਸਦੇ ਦੇਸ਼ ਦੀ ਆਜ਼ਾਦੀ ਲਈ ਕੀ ਅਰਥ ਸਨ ਇਸ ਉਪਰ ਚਾਨਣਾ ਪਾਇਆ। ਉਨ•ਾਂ ਨੇ ਨਾਲ ਹੀ 30-31 ਅਕਤੂਬਰ ਅਤੇ 1 ਨਵੰਬਰ ਨੂੰ ਹੋਣ ਵਾਲ਼ੇ ਗਦਰੀ ਬਾਬਿਆ ਦੇ ਮੇਲੇ ਉਪਰ ਚੰਦਾ ਸਿੰਘ ਦੇ ਪੜਪੋਤੇ ਨੂੰ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਅਤੇ ਸਮੂਹ ਇਲਾਕੇ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਡਾ. ਕਰਮਜੀਤ ਸਿੰਘ ਨੇ ਗ਼ਦਰੀ ਬਾਬਿਆਂ ਦੇ ਮਾਂ ਬੋਲੀ ਪ੍ਰਤਿ ਸਨੇਹ ਨੂੰ ਬਿਆਨ ਕਰਦਿਆਂ ਅੱਜ ਦੇ ਪੰਜਾਬ ਵਿਚ ਹੁੰਦੀ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਉਪਰ ਭਾਵਪੂਤਰਤ ਚਾਨਣਾ ਪਾਇਆ। ਗੁਰਮੀਤ ਸਿੰਘ ਢੱਡਾ ਨੇ ਗਦਰੀ ਬਾਬਿਆਂ ਦੇ ਵਿਚਾਰਾਂ ਦੀ ਅੱਜ ਦੇ ਯੁੱਗ ਵਿਚ ਪ੍ਰਸੰਗਿਕਤਾ ਨੂੰ ਰੇਖਾਂਕਿਤ ਕੀਤਾ। ਸਟੇਜ ਸਕੱਤਰੀ ਦਾ ਫ਼ਰਜ਼ ਨਿਭਾ ਰਹੇ ਕਾਮਰੇਡ ਮਹਿੰਦਰ ਸਿੰਘ ਖੈੜ ਨੇ ਇਲਾਕਾ ਨਿਵਾਸੀਆ ਦਾ ਗਦਰੀ ਬਾਬਿਆਂ ਨੂੰ ਯਾਦ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਪੰਡਿਤ ਧਨੀ ਰਾਮ, ਗਿਆਨੀ ਨਿਰਮਲ ਸਿੰਘ ਅਤੇ ਸਰਪੰਚ ਗੁਰਬਖ਼ਸ਼ ਸਿੰਘ ਨੇ ਕੀਤੀ। ਪੰਡਿਤ ਧਨੀ ਰਾਮ ਨੇ ਚੰਦਾ ਸਿੰਘ ਦੇ ਪੜਪੋਤੇ ਨੂੰ ਵਧਾਈ ਦਿੱਤੀ ਅਤੇ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਟਰਸਟੀਆ ਦਾ ਧੰਨਵਾਦ ਕੀਤਾ। ਇਸ ਸਮੇਂ ਔਰਤਾਂ ਅਤੇ ਮਰਦਾਂ ਦੇ ਨਾਲ ਨਾਲ ਕਾਮਰੇਡ ਬਲਬੀਰ ਸਿੰਘ, ਸਾਬਕਾ ਸਰਪੰਚ ਮੋਹਨ ਲਾਲ, ਲੰਬੜਦਾਰ ਰਾਮ ਸਰੂਪ, ਲੰਬੜਦਾਰ ਜੋਗਿੰਦਰ ਸਿੰਘ, ਪੂਰਨ ਪ੍ਰਕਾਸ਼ ਚਾਵਲਾ, ਦਰਸ਼ਨ ਸਿੰਘ ਮਾਹੀ, ਸਰਪੰਚ ਮਨਿੰਦਰਜੀਤ ਸਿੰਘ ਨਾਗਰਾ ਕੋਟਲਾ, ਬਾਲ ਕ੍ਰਿਸ਼ਨ ਸਾਬਕਾ ਸਰਪੰਚ, ਸਾਈਂ ਗੁਰਮੁੱਖ ਸ਼ਾਹ, ਕਮਲਜੀਤ ਸਿੰਘ ਮਾਣਕੂ, ਪਰਮਿੰਦਰ ਸਿੰਘ ਕੋਟਲਾ, ਲਹਿੰਬਰ ਸਿੰਘ, ਪਿਆਰਾ ਰਾਮ, ਪ੍ਰਵੀਨ ਕੁਮਾਰ, ਹਰਪਾਲ ਸਿੰਘ, ਮਾਸਟਰ ਰਾਮ ਪਿਆਰਾ, ਹਰਬੰਸ ਲਾਲ ਬੱਧਣ ਤੇ ਜਸਵੀਰ ਸਿੰਘ ਧੀਮਾਨ ਆਦਿ ਹਾਜ਼ਰ ਸਨ।

    SABBLOK.. Sachi Khabar-Sach Da Haani: ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ

    SABBLOK.. Sachi Khabar-Sach Da Haani: ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ: www.sabblok.blogspot.com ਲੇਖਕ --ਅਗਿਆਤ ( ਅਧਿਆਪਕ ਵਰਗ )     ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਖਬਾਰਾਂ ਵਿਚ ਬਿਆਨ ਆ ਰਹੇ ਹਨ ਕਿ,” ਸਿਖਿ...

    www.sabblok.blogspot.com