www.sabblok.blogspot.com
ਪਟਿਆਲਾ-
ਪਟਿਆਲਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਹੱਤਿਆ ਤੋਂ ਬਾਅਦ ਕਾਨੂੰਨ ਵਿਵਸਥਾ 'ਤੇ ਉਠ
ਰਹੇ ਸਵਾਲਾਂ ਵਿਚਾਲੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸੂਬੇ ਦੀ
ਕਾਨੂੰਨ ਵਿਵਸਥਾ ਹੋਰ ਸੂਬਿਆਂ ਤੋਂ ਬੇਹਤਰ ਹੈ ਅਤੇ ਅਜਿਹੀਆਂ ਇੱਕਾ-ਦੁੱਕਾ ਘਟਨਾਵਾਂ
ਤਾਂ ਹੁੰਦੀਆਂ ਰਹਿੰਦੀਆਂ ਹਨ। ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਜ਼ਿਆਦਾ ਖੁਰਚੇ ਜਾਣ ਤੋਂ
ਬਾਅਦ ਢੀਂਡਸਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਮੀਡੀਆ ਨੂੰ ਹੀ ਜ਼ਿਆਦਾ ਪ੍ਰਚਾਰ ਨਾ
ਕਰਨ ਦੀ ਸਲਾਹ ਦੇ ਦਿੱਤੀ। ਢੀਂਡਸਾ ਜੀ ਮੀਡੀਆ ਤਾਂ ਸਿਰਫ ਉਹ ਰਿਪੋਰਟ ਕਰ ਰਿਹਾ ਹੈ ਜੋ
ਸੂਬੇ 'ਚ ਹੋ ਰਿਹਾ ਹੈ। ਅੰਮ੍ਰਿਤਸਰ 'ਚ ਥਾਣੇਦਾਰ ਦੀ ਹੱਤਿਆ ਦੀ ਹੱਤਿਆ ਅਤੇ ਬਟਾਲਾ
'ਚ ਆਪਣੀ ਧੀ ਨੂੰ ਇਨਸਾਫ ਦਿਵਾਉਣ ਲਈ ਦਰ-ਦਰ ਭਟਕ ਰਹੇ ਥਾਣੇਦਾਰ ਦਾ ਮਾਮਲਾ ਕਿਸੇ ਤੋਂ
ਲੁਕਿਆ ਨਹੀਂ ਹੈ। ਪਟਿਆਲਾ ਦੀ ਘਟਨਾ ਤੋਂ ਬਾਅਦ ਘੱਟ ਤੋਂ ਘੱਟ ਇਹ ਪ੍ਰਤੀਤ ਹੋ ਰਿਹਾ ਹੈ
ਕਿ ਅਪਰਾਧੀਆਂ 'ਚ ਪੁਲਸ ਦਾ ਡਰ ਘੱਟ ਹੁੰਦਾ ਜਾ ਰਿਹਾ ਹੈ। ਸਿਰਫ ਮੀਡੀਆ ਹੀ ਨਹੀਂ
ਕਾਂਗਰਸ ਇਸ ਮਾਮਲੇ 'ਤੇ ਵਾਰ-ਵਾਰ ਸਰਕਾਰ ਨੂੰ ਕਟਿਹਰੇ 'ਚ ਖੜ੍ਹੀ ਕਰ ਰਹੀ ਹੈ। ਹੁਣ
ਤੁਸੀਂ ਅੰਕੜਿਆਂ ਦਾ ਹਵਾਲਾ ਦੇ ਕੇ ਅਪਰਾਧ ਨੂੰ ਘੱਟ ਦੱਸਣ ਦਾ ਦਾਅਵਾ ਕਰੋ ਤਾਂ ਇਹ
ਅੰਕੜੇ ਵੀ ਸਾਹਮਣੇ ਆਉਣੇ ਚਾਹੀਦੇ ਹਨ ਕਿ ਹੋਰ ਦੇਸ਼ਾਂ 'ਚ ਕਿੰਨੇ ਪੁਲਸ ਵਾਲੇ ਅਪਰਾਧੀਆਂ
ਦਾ ਸ਼ਿਕਾਰ ਹੋਏ ਹਨ।
No comments:
Post a Comment