www.sabblok.blogspot.com
(ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ )
ਬਟਾਲਾ / ਗੁਰਦਾਸਪੁਰ, 25 ਮਈ -----ਪੰਜਾਬ
ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਰਾਜ ਦੇ ਸਿੱਖਿਆ
ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਦਾ ਲਾਈਬ੍ਰੇਰੀ ਪੁਸਤਕ ਖਰੀਦ ਦੇ ਬਹੂ ਕਰੋੜੀ ਘੋਟਾਲੇ
ਵਿੱਚ ਨਾਮ ਸਾਹਮਣੇ ਆਉਣ ’ਤੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਤੁਰੰਤ
ਗ੍ਰਿਫ਼ਤਾਰ ਕਰਨ ਅਤੇ ਹੋਰਨਾਂ ਕਸੂਰਵਾਰ ਅਧਿਕਾਰੀਆਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ
ਕਾਰਵਾਈ ਲਈ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਕਰਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਸ: ਫਤਿਹ ਬਾਜਵਾ ਨੇ ਪੁਸਤਕ ਖਰੀਦ ਘੋਟਾਲੇ ਨੂੰ ਸੰਗੀਨ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਦਿਆਂ ਕਿਹਾ ਕਿ ਇਹ ਘੋਟਾਲਾ ਅੱਜ ਤਕ ਦਾ ਸਭ ਤੋਂ ਵਡਾ ਸੰਗੀਨ ਮਾਮਲਾ ਹੈ ਕਿਉਕਿ ਇਹ ਦੇਸ਼ ਦੇ ਉਸਰਵਈਏ ਸਮਝੇ ਜਾਂਦੇ ਬਚਿਆਂ ਦੇ ਭੱਵਿਖ ਨਾਲ ਜੁੜਿਆ ਹੋਇਆ ਹੈ। ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਅਕੈਡਮਿਕ ਮਿਆਰ ਨੂੰ ਉੱਚਿਆਂ ਚੁੱਕਣ ਦੇ ਮਨਸ਼ੇ ਨਾਲ ਸਰਵ ਸਿੱਖਿਆ ਅਭਿਆਨ ਤਹਿਤ ਸਕੂਲਾਂ ਦੇ ਲਾਇਬ੍ਰੇਰੀਆਂ ਲਈ ਦਿਤੀ ਗਈ 9 ਕਰੋੜ 28 ਲੱਖ ਦੀ ਕੇਂਦਰੀ ਫੰਡ ’ਚ ਘਪਲਾ ਕਰਕੇ ਸ: ਮਲੂਕਾ ਨੇ ਬਚਿਆਂ ਦੇ ਹੱਕ ’ਤੇ ਦਿਨ ਦਿਹਾੜੇ ਡਾਕਾ ਮਾਰਿਆ ਹੈ। ਉਹਨਾਂ ਕਿਹਾ ਕਿ ਉਕਤ ਡਾਕਾ ( ਘਪਲਾ) ਅਤੇ ਗੈਰ ਮਿਆਰੀ ਅਸ਼ਲੀਲ ਪੁਸਤਕਾਂ ਨੂੰ ਸਕੂਲਾਂ ਵਿੱਚ ਭੇਜਣ ਨਾਲ ਪੰਜਾਬ ਦਾ ਨਾਮ ਵਿਸ਼ਵ ਪੱਧਰ ’ਤੇ ਬਦਨਾਮ ਹੋਇਆ ਹੈ ਤੇ ਸਮੂਹ ਪੰਜਾਬੀਆਂ ਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕਿਸੇ ਸਮੇਂ ਸਿਖਿਆ ਦੇ ਖੰਤਰ ਵਿਚ ਪੰਜਾਬ ਮੋਹਰੀ ਸੂਬਾ ਹੋਇਆ ਕਰਦਾ ਸੀ ਅਜ ਸਿਖਿਆ ਖੇਤਰ ’ਚ 16 ਵਾਂ ਤੇ ਸਕੈਡਲਾਂ ਵਿਚ ਮੋਹਰੀ ਹੋਗਿਆ ਹੈ।

No comments:
Post a Comment