www.sabblok.blogspot.com
ਰੋਮ (ਇਟਲੀ) 2 ਜੂਨ (ਬਿਊਰੋ) - ਇਟਲੀ ਦੀ ਪੁਲਿਸ ਨੇ ਨਾਪੋਲੀ ਵਿੱਚ ਮਾਫੀਆ ਦੇ ਖਿਲਾਫ ਕੀਤੀ ਗਈ ਇੱਕ ਵੱਡੀ ਕਾਰਵਾਈ ਵਿੱਚ ਲਗਭਗ 50 ਮਿਲੀਅਨ ਯੂਰੋ ਯਾਨੀ
ਕਿ
ਛੇ ਕਰੋੜ ਡਾਲਰ (ਲਗਭਗ ਤਿੰਨ ਸੌ ਕਰੋੜ ਰੁਪਏ) ਤੋਂ ਵੀ ਜ਼ਿਆਦਾ ਦੀ ਜਾਇਦਾਦ ਜਬਤ ਕਰ ਲਈ
ਹੈ। ਇਸ ਛਾਪੇਮਾਰੀ ਵਿੱਚ ਵੱਡੇ ਪੈਮਾਨੇ 'ਤੇ ਜ਼ਮੀਨ-ਜਾਇਦਾਦ ਜਬਤ ਕੀਤੀ ਗਈ ਹੈ।
ਛਾਪੇਮਾਰੀ ਦੀ ਇਸ ਕਾਰਵਾਈ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਇੰਨੀ ਵੱਡੀ ਜਾਇਦਾਦ ਇਕੱਲੇ
ਇੱਕ ਵਿਅਕਤੀ ਦੇ ਕੋਲੋਂ ਜਬਤ ਕੀਤੀ ਗਈ ਹੈ। 69 ਸਾਲਾ ਰਾਫੇਲੇ ਪੇਤਰੋਨੇ ਨਾਮ ਦੇ ਇਸ
ਵਿਅਕਤੀ ਨੂੰ 9 ਸਾਲ ਜੇਲ ਦੀ ਸਜਾ ਸੁਣਾਈ ਗਈ ਹੈ। ਇਸ ਵਿਅਕਤੀ ਦੇ ਬਾਰੇ ਵਿੱਚ ਕਿਹਾ
ਜਾਂਦਾ ਹੈ ਕਿ ਉਹ ਇਟਲੀ ਦੇ ਅੰਡਰਵਰਲਡ ਦਾ ਸਭ ਤੋਂ ਅਮੀਰ ਮਾਫੀਆ ਹੈ। ਬੀਤੇ ਕੁਝ ਸਾਲਾਂ
ਵਿੱਚ ਉਸ ਨੂੰ ਗ਼ੈਰਕਾਨੂੰਨੀ ਵਸੂਲੀ, ਡਕੈਤੀ, ਆਗਜਨੀ ਅਤੇ ਭ੍ਰਿਸ਼ਟਾਚਾਰ ਲਈ ਅਪਰਾਧੀ ਕਰਾਰ
ਦਿੱਤਾ ਜਾ ਚੁੱਕਾ ਹੈ। ਉਹ ਕਦੇ ਨਾਪੋਲੀ ਦੇ ਸ਼ਾਂਤ ਮੰਨੇ ਜਾਣ ਵਾਲੇ ਕਾਰੋਬਾਰੀ ਇਲਾਕੇ
ਵਿੱਚ ਅਸਰ ਰੱਖਣ ਵਾਲੇ ਇੱਕ ਮਾਫੀਆ ਗਰੋਹ ਦਾ ਹਿੱਸਾ ਹੋਇਆ ਕਰਦਾ ਸੀ। ਪੁਲਿਸ ਨੇ ਹਾਲ ਹੀ
ਵਿੱਚ ਉਸ ਦੇ 40 ਅਪਾਰਟਮੈਂਟ, ਜ਼ਮੀਨ ਦੇ 20 ਪਲਾਟ, ਚਾਰ ਬੰਗਲੇ ਅਤੇ ਕੁਝ ਦੁਕਾਨਾਂ ਅਤੇ
ਨਾਇਟ ਕਲੱਬਜ਼ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਇਸ ਤੋਂ ਇਲਾਵਾ ਜਬਤ ਕੀਤੇ ਗਏ ਜਖੀਰੇ ਵਿੱਚ
27 ਮੋਟਰ ਸਾਈਕਲਾਂ ਅਤੇ ਇੱਕ ਫੇਰਾਰੀ ਸਪੋਰਟਸ ਕਾਰ ਵੀ ਸ਼ਾਮਿਲ ਹੈ। ਜਿਕਰਯੋਗ ਹੈ ਕਿ
ਇਟਲੀ ਦੇ ਤਾਕਤਵਰ ਮਾਫੀਆ ਦੀ ਦੌਲਤ ਸਾਰੀ ਦੁਨੀਆ ਵਿੱਚ ਮਸ਼ਹੂਰ ਹੈ।
ਰੋਮ (ਇਟਲੀ) 2 ਜੂਨ (ਬਿਊਰੋ) - ਇਟਲੀ ਦੀ ਪੁਲਿਸ ਨੇ ਨਾਪੋਲੀ ਵਿੱਚ ਮਾਫੀਆ ਦੇ ਖਿਲਾਫ ਕੀਤੀ ਗਈ ਇੱਕ ਵੱਡੀ ਕਾਰਵਾਈ ਵਿੱਚ ਲਗਭਗ 50 ਮਿਲੀਅਨ ਯੂਰੋ ਯਾਨੀ
No comments:
Post a Comment