www.sabblok.blogspot.com
ਤਰਨ ਤਾਰਨ, 16 ਜੂਨ (ਲਾਲੀ ਕੈਰੋ)-ਕਾਂਗਰਸ ਪਾਰਟੀ ਨੇ ਸਿੱਖ ਪੰਥ ਦਾ ਜੋ ਘਾਣ ਕੀਤਾ
ਹੈ, ਉਹ ਵੀ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈ, ਜਿਨ੍ਹਾਂ 'ਚ ਸੱਚਖੰਡ ਸ੍ਰੀ ਦਰਬਾਰ
ਸਾਹਿਬ 'ਤੇ ਹੋਇਆ ਫੌਜੀ ਹਮਲਾ, 1984 'ਚ ਦਿੱਲੀ ਵਿਖੇ
ਸਿੱਖਾਂ ਦਾ ਵੱਡੀ ਪੱਧਰ 'ਤੇ ਕੀਤਾ ਘਾਣ ਤੇ ਉੱਪਰੋਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ
ਹਾਲੇ ਤੱਕ ਵੀ ਸਜ਼ਾ ਨਾ ਦਿੱਤੀ ਜਾਣੀ, ਇਸ ਕਾਂਗਰਸ ਪਾਰਟੀ ਦੀ ਸਿੱਖ ਕੌਮ ਪ੍ਰਤੀ ਸੋਚ ਤੇ
ਨੀਤੀ ਦੇ ਪ੍ਰਤੱਖ ਸਬੂਤ ਹਨ | ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋ: ਅਕਾਲੀ ਦਲ
ਦੇ ਸੀ: ਮੀਤ ਪ੍ਰਧਾਨ ਜਥੇ: ਰਣਜੀਤ ਸਿੰਘ ਬ੍ਰਹਮਪੁਰਾ ਨੇ 'ਅਜੀਤ' ਨਾਲ ਸਾਂਝੇ ਕਰਦਿਆਂ
ਅੱਗੇ ਕਿਹਾ ਕਿ ਹੋਰ ਤਾਂ ਹੋਰ 1984 ਦੇ ਦੰਗਿਆਂ 'ਚ ਮਾਰੇ ਗਏ ਸਿੱਖਾਂ ਦੀ ਯਾਦ 'ਚ
ਦਿੱਲੀ ਵਿਖੇ ਬਣਨ ਜਾ ਰਹੀ ਯਾਦਗਾਰ ਵਿਚ ਵੀ ਇਸੇ ਕਾਂਗਰਸ ਪਾਰਟੀ ਨੇ ਵਿਘਨ ਪਾਉਣ 'ਚ ਕੋਈ
ਕਸਰ ਨਹੀਂ ਛੱਡੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ
ਬਾਦਲ ਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸਿੱਖ ਪੰਥ ਨੂੰ
ਇਨਸਾਫ਼ ਦਿਵਾਉਣ ਲਈ ਹਮੇਸ਼ਾ ਅੱਗੇ ਹੋ ਕੇ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਖਿਲਾਫ
ਮੋਰਚੇ ਲਾਏ ਤੇ ਸੰਘਰਸ਼ ਲੜਿਆ ਹੈ, ਜੋ ਅੱਗੇ ਵੀ ਜਾਰੀ ਹੈ | ਸ: ਬ੍ਰਹਮਪੁਰਾ ਨੇ ਕਿਹਾ
ਕਿ ਕਾਂਗਰਸ ਪਾਰਟੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਤੇ ਫਿਰ ਬਾਅਦ 'ਚ ਬਲਾਕ ਸੰਮਤੀ
ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਮਿਲੀ ਲੱਕ-ਤੋੜਵੀਂ ਹਾਰ ਨੇ ਕਾਂਗਰਸ ਪਾਰਟੀ ਨੂੰ
ਲੋਕਾਂ ਤੋਂ ਬਹੁਤ ਦੂਰ ਜਾ ਸੁੱਟਿਆ ਹੈ ਤੇ ਲੋਕਾਂ ਨਾਲ ਦਿਲੋਂ ਨੇੜਤਾ ਰੱਖਣ ਦੀ ਬਦੌਲਤ
ਅੱਜ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਹੀ ਪਾਰਟੀ ਬਣ ਚੁੱਕੀ ਹੈ | ਸ: ਬ੍ਰਹਮਪੁਰਾ
ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਇਕ ਹੋਰ ਇਤਿਹਾਸਕ ਜਿੱਤ
ਦਰਜ ਕਰੇਗਾ |

No comments:
Post a Comment