
ਪਾਉਂਦੀਆਂ ਹਨ ਪ੍ਰੰਤੂ ਸ਼ਹਿਰਾਂ ਦੀ ਚੋਣ ਪੰਜਾਬ ਸਰਕਾਰ ਵਲੋਂ ਆਪਣੇ ਪੱਧਰ 'ਤੇ ਕੀਤੀ ਜਾਂਦੀ ਹੈ, ਜਿਸ ਸਦਕਾ ਹੀ ਫ਼ਤਹਿਗੜ੍ਹ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਲੋਂ ਵਿਸ਼ੇਸ਼ ਯਤਨ ਕਰਕੇ ਸ਼ਹਿਰ ਨੂੰ ਮੁਕੰਮਲ ਤੌਰ 'ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪਹਿਲ ਕਦਮੀ ਕਰਦੇ ਹੋਏ 8 ਕਰੋੜ 60 ਲੱਖ ਦੀ ਲਾਗਤ ਨਾਲ 5 ਟਿਊਬਵੈੱਲ, 1 ਵਾਟਰ ਟੈਂਕ ਤੇ 61 ਕਿੱਲੋਮੀਟਰ ਲੰਬਾਈ ਦੀ ਸਟੀਲਕੋਟਡ ਵਧੀਆਂ ਕਿਸਮ ਦੀਆਂ ਪਾਈਪਾਂ ਲਗਾ ਕੇ ਹਰ ਘਰ ਤੱਕ ਪਾਣੀ ਪਹੁੰਚਾਉਣ ਦਾ ਪ੍ਰੋਜੈਕਟ ਲਿਆਂਦਾ ਹੈ, ਜਿਸ ਤਹਿਤ 23 ਜੁਲਾਈ ਨੂੰ ਪੰਜਾਬ ਦੇ ਸਥਾਨਕ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਉਚੇਚੇ ਤੌਰ 'ਤੇ ਸ਼ੁਰੂਆਤ ਕਰਨ ਲਈ ਪਹੰੁਚ ਰਹੇ ਹਨ | ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਇਕ ਨਾਕਾਮੀ ਫ਼ਾਰਮੂਲਾ ਕੇਂਦਰ ਸਰਕਾਰ ਦੇ ਸੋਹਲੇ ਗਾਉਣਾ ਹੈ ਜਦਕਿ ਇਨਾਂ ਪੰਜਾਬ ਦੇ ਹਿਤਾਂ ਲਈ ਕੇਂਦਰ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ ਸਗੋਂ ਪੰਜਾਬ ਦੇ ਵਿਕਾਸ 'ਚ ਅੱੜਿਕਾ ਹੀ ਖੜ੍ਹਾ ਕੀਤਾ ਹੈ ਤੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ |www.sabblok.blogspot.com
No comments:
Post a Comment