www.sabblok.blogspot.com
ਜਗਰਾਓਂ 30 ਅਗਸਤ ( ਹਰਵਿੰਦਰ ਸੱਗੂ )—ਸਥਾਨਕ ਰਾਏਕੋਟ ਰੋਡ 'ਤੇ ਸਥਿਤ ਇਲਾਕੇ ਦੇ ਨਾਮੀ ਸੇਂਟ ਮਹਾਂ ਪ੍ਰਗਿਆ ਸਕੂਲ ਵਿਖੇ ਡਾਇਰੈਕਟਰ ਵਿਸ਼ਾਲ ਜੈਨ ਦੀ ਅਗਵਾਈ ਹੇਠ ਅਖਿਲ ਭਾਰਤੀ ਅਨੁਵਰਤ ਨਿਯਾਸ ਵਲੋਂ ਅਨੁਵਰਤ ਪ੍ਰਵਰਤਕ ਆਚਾਰਿਆ ਤੁਲਸੀ ਜੀ ਦੀ ਯਾਦ ਵਿਚ ਚੌਧਵੀਂ ਅਨੁਵਰਤ ਨੈਤਿਕ ਗੀਤ ਗਾਇਨ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਡੀ. ਏ. ਵੀ. ਸੈਂਟਰਲ ਪਬਲਿਕ ਸਕੂਲ ਜਗਰਾਓਂ, ਡੀ. ਏ. ਵੀ. ਪਬਲਿਕ ਸਕੂਲ ਬਟਾਲਾ, ਅਨੁਵਰਤ ਪਬਲਿਕ ਸਕੂਲ ਜਗਰਾਓਂ ਅਤੇ ਸੇਂਟ ਮਹਾਂ ਪ੍ਰਗਿਆ ਸਕੂਲ ਜਗਰਾਓਂ ਦੇ ਬੱਚਿਆਂ ਵਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਚਾਰਿਆ ਤੁਲਸੀ ਜੀ ਦਾ ਸਮੁੱਚਾ ਜੀਵਨ ਇਕ ਮਿਸਾਲ ਹੈ। ਉਨ੍ਹਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਵਾਲਾ ਵਿਅਕਤੀ ਕਦੇ ਵੀ ਆਪਣੇ ਜੀਵਨ ਵਿਚ ਅਸਫਲ ਨਹੀਂ ਹੋ ਸਕਦਾ। ਉਨ੍ਹਾਂ ਵਲੋਂ ਸੱਚ ਦੇ ਮਾਰਗ ਤੇ ਚੱਲਣ ਦਾ ਦਰਸਾਇਆ ਹੋਇਆ ਰਸਤਾ ਸਾਨੂੰ ਹਰੇਕ ਨੂੰ ਅਪਨਾਉਣਾ ਚਾਹੀਦਾ ਹੈ।

No comments:
Post a Comment