www.sabblok.blogspot.com
ਸਾਬਕਾ ਆਈਪੀਐਸ ਅਧਿਕਾਰੀ ਅਤੇ ਅੰਨਾ ਹਜ਼ਾਰੇ ਦੀ ਪ੍ਰਮੁੱਖ ਸਹਿਯੋਗੀ ਕਿਰਨ ਬੇਦੀ ਨੇ ਭਾਜਪਾ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਦਾ ਖੁੱਲ੍ਹ ਕੇ ਸਮੱਰਥਨ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਸਥਿਰ, ਜਵਾਬਦੇਹ ਅਤੇ ਚੰਗੀ ਸਰਕਾਰ ਦੇ ਸਕਦੇ ਹਨ ਅਤੇ ਉਹਨਾਂ ਦਾ ਆਪਣਾ ਵੋਟ ਮੋਦੀ ਨੂੰ ਹੀ ਜਾਏਗਾ। ਉਹਨਾਂ ਨੇ ਟਵਿਟਰ 'ਤੇ ਲਿਖਿਆ ਕਿ ਮੇਰੇ ਲਈ ਭਾਰਤ ਪਹਿਲੇ ਆਉਂਦਾ ਹੈ। ਸਥਿਰ, ਬਿਹਤਰ ਸ਼ਾਸਨ, ਬਿਹਤਰ ਪ੍ਰਸ਼ਾਸਨ, ਜਵਾਬਦੇਹ ਅਤੇ ਨਿਰਪੱਖ ਵੋਟਰ ਦੇ ਤੌਰ 'ਤੇ ਮੇਰਾ ਵੋਟ ਨਰਿੰਦਰ ਮੋਦੀ ਨੂੰ ਹੀ ਜਾਏਗਾ। ਪਿਛਲੇ ਸਾਲ ਅਕਤੂਬਰ 'ਚ ਅਹਿਮਦਾਬਾਦ 'ਚ ਭਾਸ਼ਣ ਦਿੰਦੇ ਹੋਏ ਉਹਨਾਂ ਨੇ ਮੋਦੀ ਦਾ ਸਮੱਰਥਨ ਕੀਤਾ ਸੀ। ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਰਨ ਬੇਦੀ ਨੇ ਕਿਹਾ ਕਿ ਦੇਸ਼ ਲਈ ਸਥਿਰਤਾ ਅਤੇ ਅਨੁਭਵੀਂ ਹੱਥਾਂ ਦੀ ਜ਼ਰੂਰਤ ਹੈ। ਉਹਨਾਂ ਨੇ ਟਵਿਟ ਕੀਤਾ ਕਿ ਸਾਡੇ ਵਿਚੋਂ ਕੋਈ ਵੀ ਜਿਹੜਾ ਘੋਟਾਲਾ ਮੁਕਤ ਦੇਸ਼ ਚਾਹੁੰਦਾ ਹੈ। ਉਹ ਕਾਂਗਰਸ ਨੂੰ ਵੋਟ ਨਹੀਂ ਦੇ ਸਕਦਾ। ਉਹਨਾਂ ਨੇ ਮੰਗ ਕੀਤੀ ਕਿ ਭ੍ਰਿਸ਼ਟਾਚਾਰ ਨਿਰੋਧਕ ਹੈਲਪਲਾਈਨ (ਐਂਟੀ ਕਰੱਪਸ਼ਨ ਹੈਲਪਲਾਈਨ) ਦੇ ਨਾਲ ਦਿੱਲੀ ਵਿਧਾਨਸਭਾ ਨੂੰ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਤ ਨੂੰ ਦੋਸ਼ੀ ਠਹਿਰਾਉਣ ਵਾਲੀ ਲੋਕਾਯੁਕਤ ਰਿਪੋਰਟ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।
No comments:
Post a Comment