jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 19 March 2014

ਵਿਧਾਨ ਸਭਾ ਹਲਕਾ ਮੋੜ ਦੇ ਪਿੰਡਾਂ ਵਿੱਚ ਪ੍ਰਚਾਰ ਕਰਨਾ ਸ੍ਰੋਮਣੀ ਅਕਾਲੀ ਦਲ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ

www.sabblok.blogspot.com
ਮੌੜ ਮੰਡੀ 18 ਮਾਰਚ (ਕੁਲਦੀਪ ਭੁੱਲਰ )
ਵਿਧਾਨ ਸਭਾ ਹਲਕਾ ਮੌੜ ਦੇ ਵੱਖ ਵੱਖ ਪਿੰਡਾਂ ਵਿੱਚਲਾ ਲੋਕ ਵਿਰੋਧ ਸੱਤਾਧਾਰੀ ਅਕਾਲੀ ਦਲ ਨੂੰ ਭਾਰੀ ਪੈਣ ਲੱਗ ਪਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਮੌੜ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਪਿੱਤਰੀ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੀ ਭੁੱਲਰ ਭਾਈਚਾਰਾ ਕਮੇਟੀ ਵੱਲੋ ਅਤੇ ਕਿਸਾਨ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋ ਆਪੋ ਆਪਣੀਆਂ ਮੰਗਾਂ ਮਨਾਉਣ ਲਈ ਲੋਕ ਸਭਾ ਹਲਕਾ ਬਠਿੰਡਾ ਤੋ ਸ੍ਰੋਮਣੀ ਅਕਾਲੀ ਦਲ ਖਾਸ  ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕਰਨ ਦਾ  ਬੀੜਾ ਚੁਕਿਆ ਹੈ ਜੋ ਕਿ ਹੁਣ ਚੋਣਾਂ ਮੌਕੇ ਹਾਕਮ ਪਾਰਟੀ ਨੂੰ ਕਾਫੀ ਭਾਰੀ ਪੈਣ ਲੱਗਾ ਹੈ ਕਿਉਕਿ ਹਲਕਾ ਮੌੜ ਅੰਦਰ ਜਿੱਥੇ ਵੀ ਸਿਚਾਈ ਮੰਤਰੀ ਜਨਮੇਜ਼ਾ ਸੇਖੋ ਜਾਂ ਬੀਬਾ ਬਾਦਲ ਨੇ ਪਹੁੰਚਣਾ ਹੁੰਦਾ ਹੈ ਉੱਥੇ ਹੀ ਵੱਡੀ ਗਿਣਤੀ ਕਿਸਾਨ,ਮਜ਼ਦੂਰ ਜਥੇਬੰਦੀਆਂ ਤੇ ਭੁੱਲਰ ਭਾਈਚਾਰਾ ਕਮੇਟੀ ਵੱਲੋ ਅਕਾਲੀ ਦਲ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਦਿਖਾਏ ਜਾਂਦੇ ਹਨ ਅਤੇ ਮੁੱਖ ਮੰਤਰੀ ਦੇ ਪੁਤਲੇ ਜਲਾਏ ਜਾਦੇ ਹਨ ਜੋ ਕਿ ਚੋਣ ਪ੍ਰਚਾਰ ਲਈ ਪੁੱਜੇ ਇਹਨਾਂ ਆਗੂਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਇਸ ਦਾ ਖੁਲਾਸਾ ਅੱਜ ਉਸ ਸਮੇ ਹੋਇਆ ਮੌੜ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ  ਸ੍ਰੋਮਣੀ ਅਕਾਲੀ ਦਲ ਦੇ ਚੋਣ ਦਫਤਰ ਖੋਲਣ ਅਤੇ ਚੋਣ ਪ੍ਰਚਾਰ ਕਰਲ ਪੁੱਜੇ ਬੀਬਾ ਹਰਸਿਮਰਤ ਬਾਦਲ  ਅਤੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਕਰੜੇ ਲੋਕ ਰੋਹ ਦਾ ਸਾਹਮਣਾਂ ਕਰਨਾ ਪਿਆ । ਅੱਜ ਜਿਓ ਹੀ ਪਿੰਡ ਪਿੱਥੋ ਦੇ ਭੁੱਲਰ ਭਾਈਚਾਰੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਜਨਮੇਜਾ ਸਿੰਘ ਸੇਖੋ ਚੋਣ ਪ੍ਰਚਾਰ ਆਰੰਭ ਕਰਨ ਲਈ ਪਿੱਥੋ ਵਿਖੇ ਆ ਰਹੇ ਹਨ ਤਾਂ ਭੁੱਲਰ ਭਾਈਚਾਰੇ ਦੇ ਲੋਕ ਵੇਖਦੇ ਹੀ ਵੇਖਦੇ ਵੱਡਾ ਖੂਹ ਪਿੱਥੋ ਵਿਖੇ ਇਕੱਠੇ ਹੋਣੇ ਸੁਰੂ ਹੋ ਗਏ ਭੁੱਲਰ ਭਾਈਚਾਰੇ ਦਾ ਇਕੱਠ ਵੇਖ ਪੁਲਿਸ ਨੂੰ ਹੱਥਾਂ-ਪੈਰਾ ਦੀ ਪੈ ਗਈ ਜਿੱਥੇ ਵੇਖਦੇ ਹੀ ਭਾਰੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ । ਜਾਣਕਾਰੀ ਅਨੁਸਾਰ ਇੱਥੇ ਮੰਤਰੀ ਜਨਮੇਜਾ ਸਿੰਘ ਸੇਖੋ ਤੇ ਬੀਬਾ ਬਾਦਲ ਨੇ ਪਾਰਟੀ ਦੀ ਪਿੰਡ ਦੀ ਇਕਾਈ ਦੀ ਮੀਟਿੰਗ ਵੀ ਕਰਨੀ ਸੀ । ਜਿਉ ਹੀ ਜਨਮੇਜਾ ਸਿੰਘ ਸੇਖੋ ਤੇ ਬੀਬਾ ਬਾਦਲ ਪਿੰਡ ਪਿੱਥੋ ਵਿਖੇ ਪਹੁੰਚੇ ਤਾਂ ਕਿਸਾਨ ਤੇ ਮਜ਼ਦੂਰ ਜਕੇਬੰਦੀਆਂ ਸਮੇਤ ਭੁੱਲਰ ਭਾਈਚਾਰੇ ਨੇ ਸਾਂਤ ਮਈ ਢੰਗ ਨਾਲ ਨਾਅਰੇਬਾਜੀ ਕੀਤੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਪੁਤਲਾ ਸਾੜਿਆ । ਇਸ ਮੌਕੇ ਭੁੱਲਰ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆ ਬਲਦੇਵ ਸਿੰਘ ਬਠਿੰਡਾ ਨੇ ਕਿਹਾਂ ਕਿ ਜਿੰਨਾ ਚਿਰ ਭੁੱਲਰ ਭਾਈਚਾਰੇ ਦੀ ਵਿਰਾਸਤੀ ਜਮੀਨ ਦਾ ਫੈਸਲਾ ਭੁੱਲਰ ਭਾਈਚਾਰੇ ਦੇ ਹੱਕ ਵਿਚ ਨਹੀ ਕੀਤਾ ਜਾਂਦਾ ਉਨਾ ਚਿਰ ਇਸੇ ਤਰਾ ਜਿਸ ਪਿੰਡ ਵਿਚ ਵੀ ਅਕਾਲੀ ਦਲ ਚੋਣ ਪ੍ਰਚਾਰ ਕਰਨ ਜਾਵੇਗਾ ਉਸਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ ।ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਮੌੜ ਦੇ ਵੱਖ ਵੱਖ ਪਿੰਡਾਂ ਜਿਉਦ, ਜੈਦ, ਬੁਰਜ਼ ਗਿੱਲ, ਬੁੱਗਰ ਅਤੇ ਪਿੱਥੋ ਵਿਖੇ ਅੱਜ ਜਦੋ ਬੀਬਾ ਹਰਸਿਮਰਤ ਕੌਰ ਬਾਦਲ ਪੁੱਜੇ ਤਾਂ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ,ਭੁੱਲਰ ਭਾਈਚਾਰਾ ਕਮੇਟੀ,ਖੇਤ ਮਜ਼ਦੂਰ ਯੂਨੀਅਨ ਦੀ ਅਗੁਵਾਈ ਵਿੱਚ ਵੱਡੀ ਗਿਣਤੀ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਵੱਲੋ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਪੰਜਾਬ ਸਰਕਾਰ ਤੇ ਬੀਬਾ ਬਾਦਲ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਪੇਡੂ ਕਿਸਾਨ ਤੇ ਮਜ਼ਦੂਰ ਅੋਰਤਾਂ ਵੀ ਸਨ । ਇਸ ਮੌਕੇ ਹੋਰਨਾਂ ਤੋ ਇਲਾਵਾ ਦਰਸ਼ਨ ਸਿੰਘ ਸਾਬਕਾ ਸਰਪੰਚ,ਮੱਘਰ ਸਿੰਘ ਕੋਟੜਾ,ਜਗਸੀਰ ਸਿੰਘ ਸੀਰਾ,ਸੁਖਮੰਦਰ ਸਿੰਘ,ਗੁਰਨਾਮ ਸਿੰਘ ਕੋਟੜਾ,ਇਕਬਾਲ ਸਿੰਘ ਜੈਦ,ਗੋਰਾ ਸਿੰਘ ਹਰੀਕਾ ਬੁਰਜ਼ ਆਦਿ ਕਿਸਾਨ ਆਗੁਆਂ,ਭੁੱਲਰ ਭਾਈਚਾਰਾ ਕਮੇਟੀ ਦੇ ਆਹੁਦੇਦਾਰਾਂ ਅਤੇ ਮਜ਼ਦੂਰ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵੱਖ ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ। ਇਸ ਮੌਕੇ ਕਿਸਾਨ , ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਖਾਸ ਕਰ ਬਾਦਲ ਪਰਿਵਾਰ ਤੇ ਕਿਸਾਨੀ ਤੇ ਮਜ਼ਦੂਰ ਮੰਗਾਂ ਤੋ ਮੁੱਕਰ ਜਾਣ ਦਾ ਦੋਸ਼ ਲਾਏ ਅਤੇ ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਕਿਸਾਨ ਮਜ਼ਦੂਰਾਂ ਵੱਲੋ ਆਵੁਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭੁੱਲਰ ਭਾਈਚਾਰਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਾਫੀ ਸਮੇ ਤੋ ਭੁੱਲਰ ਭਾਈਚਾਰੇ ਵੱਲੋ ਮਾੜੀ ਵਿਖੇ ਆਪਣੀਆਂ ਵਿਰਾਸਤੀ ਜ਼ਮੀਨਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਪੰਜਾਬ ਸਰਕਾਰ ਲਗਾਤਾਰ ਇਸ ਮਾਮਲੇ ਨੂੰ ਸਲਝਾਉਣ ਦੇ ਵਾਅਦੇ ਕਰਕੇ ਮੁੱਕਰਦੀ ਰਹੀ ਹੈ ਜਿਸ ਕਾਰਨ ਹੁਣ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਨਾਲ ਜੁੜਕੇ ਬਾਦਲ ਪਰਿਵਾਰ ਨੂੰ ਲੋਕ ਸਭਾਂ ਹਲਕਾ ਬਠਿੰਡਾ ਤੋ ਘੇਰਨ ਦੀ ਨੀਤੀ ਬਣਾਈ ਗਈ ਹੈ। ਜਿਸ ਤਹਿਤ ਜਿੱਥੇ ਵੀ ਸ੍ਰੋਮਣੀ ਅਕਾਲੀ ਦਲ ਵੱਲੋ ਚੋਣ ਕੀਤਾ ਜਾਵੇਗਾ ਉੱਥੇ ਹੀ ਇਹਨਾਂ ਜੇਥੇਬੰਦੀਆਂ ਵੱਲੋ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋ ਇਲਾਵਾ ਸੀਰਾ ਭੁੱਲਰ, ਗੁਰਮੇਲ ਸਿੰਘ ਭੁੱਲਰ, ਸਤਨਾਮ ਸਿੰਘ ਭੁੱਲਰ, ਭੋਲਾ ਸਿੰਘ ਭੁੱਲਰ, ਜੱਗਾ ਸਿੰਘ ਭੁੱਲਰ, ਚਰਨਾਂ ਸਿੰਘ ਭੁੱਲਰ, ਸੁਰਜੀਤ ਕੌਰ, ਪਰਮਜੀਤ ਕੌਰ, ਚਾਨਣ ਸਿੰਘ, ਜਗਸੀਰ ਸਿੰਘ ਪ੍ਰਧਾਨ ਆਦਿ ਹਾਜਰ ਸਨ ।

No comments: