www.sabblok.blogspot.com
ਭਿੱਖੀਵਿੰਡ ਅਪ੍ਰੈਲ (ਭੁਪਿੰਦਰ ਸਿੰਘ)-ਦਿਹਾਤੀ ਮਜਦੂਰ ਸਭਾ ਮਜਦੂਰਾਂ ਦੇ ਕੂਨੈਕਸ਼ਨ ਕੱਟਣ ਵਿਰੁੱਧ ਅੱਜ ਐਕਸੀਅਨ ਭਿੱਖੀਵਿੰਡ ਦੇ ਦਫਤਰ ਦਾ ਘਿਰਾਉ ਕੀਤਾ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ, ਸੁਖਵੰਤ ਸਿੰਘ ਮਨਿਆਲਾ, ਸੁਰਜੀਤ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਸਮੇ ਸੈਕੜੇ ਮਜਦੂਰ ਔਰਤਾਂ ਤੇ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਤੇ ਬਲਦੇਵ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਹਾਤੀ ਮਜਦੂਰ ਸਭਾ ਨਾਲ ਮੀਟਿੰਗ ਕਰਕੇ ਇਹ ਵਾਅਦਾ ਕੀਤਾ ਸੀ ਕਿ ਮਜਦੂਰਾਂ ਦੇ ਪਿਛਲੇ ਬਿੱਲਾਂ ਦੇ ਬਕਾਏ ਤੇ ਲਕੀਰ ਮਾਰੀ ਜਾਵੇਗੀ ਅਤੇ ਮਜਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਫੋਰੀ ਤੌਰ ਤੇ ਜੌੜੇ ਜਾਣਗੇ ਜੋ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕੁਨੈਕਸ਼ਨ ਨਾ ਕੱਟਣ ਸੰਬੰਧੀ ਚਿੱਠੀ ਵੀ ਜਾਰੀ ਹੋ ਚੁੱਕੀ ਹੈ। ਪਰ ਇਸ ਦੇ ਉਲਟ ਐਕਸੀਅਨ ਭਿੱਖੀਵਿੰਡ ਵੱਲੋਂ ਇਨਫੋਰਸਮੈਂਟ ਟੀਮ ਨੂੰ ਨਾਲ ਲੈ ਕੇ ਮਜਦੂਰਾਂ ਦੇ ਧੜਾ ਧੜ ਕੁਨੈਕਸ਼ਨ ਕੱਟੇ ਜਾ ਰਹੇ ਹਨ ਜੋ ਕਿ ਗਰੀਬ ਲੋਕਾਂ ਨਾਲ ਧੱਕਾ ਹੈ, ਜਿਸਨੂੰ ਕਿਸੇ ਹਾਲਤ ਤੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਬਿਜਲੀ ਦੇ ਬਿੱਲਾਂ ਦੇ ਬਕਾਏ ਦਿੱਤੇ ਜਾਣਗੇ ਅਤੇ ਨਾ ਹੀ ਖੇਤ ਮਜਦੂਰਾਂ ਦੇ ਕੁਨੈਕਸ਼ਨ ਕੱਟਣ ਦਿੱਤੇ ਜਾਣਗੇ। ਇਸ ਸਮੇ ਜਨਤਕ ਦਬਾਅ ਹੇਠ ਝੁਕਦਿਆਂ ਐਕਸੀਅਨ ਭਿੱਖੀਵਿੰਡ ਨੇ ਮਜਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਫੋਰੀ ਤੌਰ ਤੇ ਜੋੜਣ ਦਾ ਹੁਕਮ ਦੇ ਕੇ ਧਰਨਾ ਸਮਾਪਤ ਕੀਤਾ। ਇਸ ਮੌਕੇ ਗੁਰਮੀਤ ਸਿੰਘ ਚੂੰਗ, ਭਗਵੰਤ ਸਿੰਘ ਸਾਂਧਰਾ, ਬਲਕਾਰ ਸਿੰਘ ਸਾਬਕਾ ਸਰਪੰਚ ਸਾਂਧਰਾ, ਭਗਵੰਤ ਸਿੰਘ ਸੁਰਸਿੰਘ, ਗੁਰਬੀਰ ਭੱਟੀ ਰਾਜੋਕੇ, ਬਲਦੇਵ ਸਿੰਘ ਭਿੱਖੀਵਿੰਡ, ਕਾਬਲ ਸਿੰਘ ਭਿੱਖੀਵਿੰਡ, ਸੁਖਦੇਵ ਸਿੰਘ ਬੱਬੀ ਪਹਿਲਵਾਨਕੇ, ਅਵਤਾਰ ਸਿੰਘ ਲਾਡੀ ਦਰਾਜਕੇ, ਪ੍ਰੀਤਮ ਸਿੰਘ ਚੁਸਲੇਵੜ ਆਦਿ ਹਾਜਰ ਸਨ।
![]() |
ਐਕਸੀਅਨ ਦਫਤਰ ਦਾ ਘਿਰਾਉ ਕਰਦੇ ਦਿਹਾਤੀ ਮਜਦੂਰ ਸਭਾ ਦੇ ਵਰਕਰ ਅਤੇ ਸੰਬੋਧਨ ਕਰਦੇ ਸ੍ਰੀ ਚਮਨ ਲਾਲ ਦਰਾਜਕੇ ਆਦਿ। |
No comments:
Post a Comment