jd1
Pages
Monday, 13 August 2012
Sunday, 12 August 2012
Sushil Kumar Won Silver Medal in London Olympic 2012
follow us on Twitter : http://twitter.com/sabblok
Sushil Kumar promised everyone that he would change the color of his medal and he did! So what if he didn't win gold? He came as close to it as one can and it does not make him any less of a champion! Respect to the first and only two time Olympic medal winner in the history of India!
Get ready to hear his inspirational words along with that of Dr. Kiran Bedi in the movie Carve Your Destiny soon.
ਦੁਖੀ ਕਿਸਾਨ ਨੇ ਝੋਨਾ ਵਾਹਿਆ
Follow us on twitter: http://twitter.com/sabblok
ਮਹਿਲ ਕਲਾਂ, 12 ਅਗਸਤਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਵਸਨੀਕ ਕਿਸਾਨ ਰਵੀ ਚੰਦ ਪੁੱਤਰ ਤੁਲਸੀ ਚੰਦ ਨੇ ਦੱਸਿਆ ਕਿ ਉਨ੍ਹਾਂ ਚਾਰ ਏਕੜ ਜ਼ਮੀਨ 40 ਹਜ਼ਾਰ ਰੁਪਏ ਏਕੜ ਦੇ ਹਿਸਾਬ ਠੇਕੇ ਮਾਮਲੇ ਉੱਪਰ ਲੈ ਕੇ ਪਰਿਵਾਰ ਦੇ ਗੁਜ਼ਾਰੇ ਲਈ ਝੋਨਾ ਬੀਜਿਆ ਸੀ ਪਰ ਲੰਬੀ ਔੜ ਨਾਲ ਬਾਰਸ਼ ਨਾ ਪੈਣ, ਲੋੜ ਅਨੁਸਾਰ ਬਿਜਲੀ ਨਾ ਮਿਲਣ ਕਰਕੇ ਫ਼ਸਲ ਪਾਲਨ ਲਈ ਮਹਿੰਗੇ ਮੁੱਲ ਦੇ ਡੀਜ਼ਲ ਦਾ ਹੋਰ ਪ੍ਰਬੰਧ ਕਰਨ ਤੋਂ ਬੇਵੱਸ ਉਸ ਨੂੰ ਆਪਣੇ ਹੱਥੀਂ ਬੀਜੀ ਝੋਨੇ ਦੀ ਫ਼ਸਲ ਵਾਹੁਣੀ ਪਈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 30 ਹਜ਼ਾਰ ਰੁਪਏ ਦੀ ਡੀਜ਼ਲ ਫ਼ੂਕ ਚੁੱਕਾ ਹੈ ਤੇ ਹੋਰ ਖ਼ਰਚਾ ਉਠਾ ਚੁੱਕਾ ਹੈ। ਅੱਗੋਂ ਕੋਈ ਵੀ ਚਾਰਾ ਨਾ ਚੱਲਦਾ ਵੇਖ ਕੇ ਉਸ ਨੂੰ ਦਿਲ ਉੱਪਰ ਪੱਥਰ ਧਰ ਕੇ ਇਹ ਕਦਮ ਪੁੱਟਣਾ ਪਿਆ।
www.sabblok.blogspot.com
Saturday, 11 August 2012
ਐਡੀਲੇਡ ਵਿਖੇ ਓਕ ਕਰੀਕ ਵਿੱਚ ਹੋਈ ਮੰਦਭਾਗੀ ਘਟਨਾ ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਹੱਥਾਂ 'ਚ ਜਗਦਿਆਂ ਮੋਮਬਤੀਆਂ ਫੜ ਕੇ ਸ਼ਾਂਤੀ ਪੂਰਵਕ ਮਾਰਚ ਪਾਸਟ ਕੀਤਾ
www.sabblok.blogspot.com
ਐਡੀਲੇਡ(ਕਰਨ ਬਰਾੜ): ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅਮਰੀਕਾ ਦੇ ਸ਼ਹਿਰ ਓਕ ਕਰੀਕ ਵਿੱਚ ਹੋਈ ਮੰਦਭਾਗੀ ਘਟਨਾ ਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ, ਜ਼ਖਮੀਆਂ ਲਈ ਅਰਦਾਸ ਕਰਨ ਅਤੇ ਵਿਦੇਸ਼ਾਂ ਚ ਹੋਰ ਭਾਈਚਾਰਿਆਂ ਨੂੰ ਸਰਬੱਤ ਦਾ ਭਲਾ ਮੰਗਣ ਵਾਲੀ ਅਤੇ ਕਿਰਤ ਕਰ ਕੇ ਵੰਡ ਛਕਣ ਵਾਲੀ ਕੌਮ ਦਾ ਸੁਨੇਹਾ ਦੇਣ ਲਈ ਹੱਥਾਂ 'ਚ ਜਗਦਿਆਂ ਮੋਮਬਤੀਆਂ ਫੜ ਕੇ ਸ਼ਾਂਤੀ ਪੂਰਵਕ ਮਾਰਚ ਪਾਸਟ ਕੀਤਾ ਗਿਆ।
ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਅਮਰੀਕਾ ਚ ਮੁਕੱਦਮਾ
www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ | |
ਫਿਜ਼ਾ ਦੀ ਮੌਤ ਸਮਾਜਿਕ ਤਾਣੇ-ਬਾਣੇ ਦੇ ਸੰਦਰਭ ਚ
www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ | |
ਮਲੂਕਾ ਸਾਹਿਬ! ਕਿਵੇਂ ਸੁਧਾਰੋਗੇ ਉੱਚ ਸਿੱਖਿਆ ਦਾ ਪੱਧਰ
www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ | |
ਸਖਤ ਲੋਕਪਾਲ ਚਾਹੀਦੈ : ਰਾਮਦੇਵ
www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ | |
ਯੋਗ ਗੁਰੂ ਲਈ ਖਤਰਾ |
ਨੋਨੂ ਪਹਿਲਵਾਨ(ਕਹਾਣੀ)
www.sabblok.blogspot.com
*** ************************
![]() |
ਨਿਰੰਜਣ ਬੋਹਾ |
ਨੋਨੂ ਪਹਿਲਵਾਨ(ਕਹਾਣੀ)
ਨਿਰੰਜਣ ਬੋਹਾ
ਪਤਨੀ ਨੂੰ ਗਿਲਾ ਹੈ ਕਿ ਮੇਰਾ ਲਾਡ ਪਿਆਰ ਰਿਸ਼ੂ ਦੀਆਂ ਆਦਤਾਂ ਵਿਗਾੜ ਰਿਹਾ ਹੈ।ਉਹ ਹਰ ਰੋਜ਼ ਮੇਰੇ ਕੋਲ ਸ਼ਕਾਇਤ ਕਰਦੀ ਹੈ ਕਿ ਰਿਸ਼ੂ ਪੜ੍ਹਣ ਵੱਲ ਧਿਆਨ ਨਹੀ ਦੇਂਦਾ ਸਗੋਂ ਖੇਡਾਂ ਵਿਚ ਹੀ ਮਸਤ ਰਹਿੰਦਾ ਹੈ।ਰਿਸ਼ੂ ਸਾਡੀ ਇੱਕਲੌਤੀ ਸੰਤਾਨ ਹੈ , ਇਸ ਲਈ ਪਤਨੀ ਦਾ ਚਿੰਤਾਤੁਰ ਹੋਣਾ ਸੁਭਾਵਿਕ ਵੀ ਹੈ। ਉਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੈਂ ਵੀ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ । ਰਿਸ਼ੂ ਮੇਰੀ ਗੱਲ ਧਿਆਨ ਨਾਲ ਸੁਣਦਾ ਹੈ। ਮੈਨੂੰ ਖੁਸ਼ ਕਰਨ ਲਈ ਉਹ ਕਾਪੀ ਜਾਂ ਕਿਤਾਬ ਖੋਲ੍ਹ ਕੇ ਪੜ੍ਹਣ ਵੀ ਲੱਗ ਜਾਂਦਾ ਹੈ। ਪਰ ਜਦੋ ਉਸ ਨੂੰ ਕਿਸੇ ਸਾਥੀ ਦੀ ਅਵਾਜ਼ ਪੈ ਜਾਵੇ ਤਾਂ ਉਹ ਮੇਰੀਆਂ ਸਾਰੀਆਂ ਹਦਾਇਤਾਂ ਭੁੱਲ ਕੇ ਕ੍ਰਿਕਟ ਦਾ ਬੈਟ ਚੁਕਦਿਆਂ ਬਾਹਰ ਵੱਲ ਭੱਜ ਜਾਂਦਾ ਹੈ।
“ਉਹ ਵੇਖ ਲਵੋਹੋਇਆ ਹੈ ਤੁਹਾਡੇ ਲਾਡਲੇ ਤੇ ਕੋਈ ਤੁਹਾਡੀਆਂ ਗੱਲਾਂ ਦਾ ਅਸਰ” ਪਤਨੀ ਮੈਂਨੂੰ ਇਕ ਬਾਪ ਦੇ ਫਰਜ਼ਾ ਦਾ ਅਹਿਸਾਸ ਕਰਾਉਣ ਲਈ ਆਪਣੀ ਸੁਰ ਕੁਝ ਤਿੱਖੀ ਕਰ ਲੈਂਦੀ ਹੈ ।
“ ਕੋਈ ਨੀ ਬੱਚਾ ਹੈ ਅਜੇ ਖੇਡਣ ਦੀ ਉਮਰ ਐ”। ਰਿਸ਼ੂ ਤੇ ਗੁੱਸੇ ਹੋਣ ਦੀ ਬਜਾਇ ਮੈਂ ਪਤਨੀ ਨੂੰ ਹੀ ਸਮਝਾਉਣ ਲੱਗ ਪੈਂਦਾਂ ਹਾਂ ਤਾਂ ਉਸ ਦੀ ਖਿਝ ਹੋਰ ਹੋਰ ਵੱਧ ਜਾਂਦੀ ਹੈ
“ ਹੂੰਅ , ਬਾਦ ਵਿਚ ਤੁਸੀਂ ਹੀ ਪਛਤਾਉਗੇ”। ਉਹ ਮੇਰੇ ਵੱਲ ਕੋੜਾ ਜਿਹਾ ਝਾਕਦਿਆਂ ਰਸੋਈ ਵੱਲ ਤੁਰ ਪੈਂਦੀ ਹੈ।
ਇਹ ਗੱਲ ਨਹੀ ਕਿ ਮੈਂਨੂੰ ਰਿਸ਼ੂੂ ਦੀ ਪੜਾਈ ਦਾ ਪਤਨੀ ਨਾਲੋ ਘੱਟ ਫਿਕਰ ਹੈ ।ਪਰ ਮੈਂ ਕੀ ਕਰਾਂ। ਮੈਂ ਉਸ ਨੂੰ ਪੜ੍ਹਾਈ ਦੀ ਮੱਹਤਤਾ ਬਾਰੇ ਪਿਆਰ ਨਾਲ ਤਾਂ ਸਮਝਾ ਸਕਦਾ ਹਾਂ ਪਰ ਮੇਰੇ ਆਪਣੇ ਅੰਦਰਲੇ ਕੰਪਲੈਕਸ ਮੈਂਨੁੰ ਉਸ ਨਾਲ ਸਖਤੀ ਵਰਤਣ ਦੀ ਇਜ਼ਾਜ਼ਤ ਨਹੀਂ ਦੇਂਦੇ।ਜਦੋਂ ਮੈਂ ਰਿਸ਼ੂ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਕੰਪਲੈਕਸ ਹੀ ਮੇਰੀ ਜੀਭ ਠਾਕ ਦੇਂਦੇ ਨੇ।ਅਸਲ ਵਿਚ ਇਹ ਕੰਪਲੈਕਸ ਹੀ ਮੇਰਾ ਅਤੀਤ ਨੇ। ਮੇਰੀ ਸੱਮਸਿਆ ਦੀ ਤੈਹ ਤੀਕ ਜਾਣ ਲਈ ਤੁਹਾਨੂੰ ਮੇਰੇ ਅਤੀਤ ਨਾਲ ਵੀ ਜੁੜਣਾ ਪਵੇਗਾ। ਗੱਲ ਰਾਹ ਤੇ ਪਾਉਣ ਲਈ ਆਪਾਂ ਇਸ ਅਤੀਤ ਦਾ ਕੋਈ ਨਾ ਰੱਖ ਲੈਂਦੇ ਹਾਂ।ਨੋਨੂੰ ਮੇਰੇ ਬਚਪਣ ਦਾ ਨਿੱਕਾ ਨਾਂ ਹਾਂ। ਇਸ ਲਈ ਆਪਣੇ ਅਤੀਤ ਨੂੰ ਵੀ ਮੈਂ ਇਹੀ ਨਾਂ ਦੇ ਕੇ ਖੁਸ਼ ਹਾਂ।ਮੇਰਾ ਅਤੀਤ ਰੂਪੀ ਨੋਨੂੰ ਨਹੀਂ ਚਾਹੁੰਦਾ ਕੇ ਰਿਸ਼ੂ ਦੇ ਖੇਡਣ ਕੁੱਦਣ ਜਾਂ ਮੌਜ਼ ਮਸਤੀ ਕਰਨ ਵਿਚ ਕੋਈ ਰੁਕਾਵਟ ਪਵੇ। ਇਸੇ ਕਾਰਨ ਹੀ ਮੈਨੂੰ ਪਤਨੀ ਦੇ ਉਪਦੇਸ਼ ਸੁਨਣੇ ਪੈਂਦੇ ਨੇ।ਇਸੇ ਲਈ ਹੀ ਮੈਂ ਕਈ ਵਾਰ ਮਜ਼ਾਕ ਦਾ ਪਾਤਰ ਵੀ ਬਣਿਆਂ ਹਾਂ।
ਕੁਝ ਦਿਨ ਪਹਿਲੋਂ ਦੀ ਗੱਲ ਹੈ। ਰਿਸ਼ੂ ਦੇ ਸਕੂਲ ਵੱਲੋ ਮੈਂਨੂੰ ਖੇਡਾਂ ਦੇ ਉਦਘਾਟਨ ਕਰਨ ਦਾ ਸੱਦਾ ਮਿਲਿਆ । ਦਫਤਰ ਦੇ ਰੁਝੇਵੇਂ ਮੈਨੂੰ ਅਜਿਹੇ ਕੰਮਾ ਦੀ ਇਜ਼ਾਜਤ ਨਹੀ ਦੇਂਦੇ, ਪਰ ਸਕੂਲ ਵੱਲੋਂ ਰਿਸ਼ੂ ਦੀ ਪਾਈ ਸਿਫਾਰਸ਼ ਕਾਰਣ ਮੈਂਨੂੰ ੳੱਥੇ ਜਾਣਾ ਹੀ ਪਿਆ। ਦੌੜਾਂ ਦੇ ਮੁਕਾਬਲੇ ਵਿਚ ਰਿਸ਼ੂ ਵੀ ਭਾਗ ਲੈ ਰਿਹਾ ਸੀ। ਮੈਂ ਬੇ-ਹੱਦ ਖੁਸ਼ ਸਾਂ ਕਿ 100 ਮੀਟਰ ਦੌੜ ਵਿਚ ਉਹ ਆਪਣੇ ਹੋਰ ਸਾਥੀਆਂ ਨੂੰ ਪਛਾੜ ਕੇ ਬਹੁਤ ਅੱਗੇ ਲੰਘ ਗਿਆ ਸੀ । ਉਸ ਦੀ ਜਿੱਤ ਤੇ ਸਾਰੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਪਰ ਉਤੇਜਨਾ ਵਿਚ ਮੇਰੀਆਂ ਤਾੜੀਆਂ ਦੀ ਅਵਾਜ਼ ਕੁਝ ਸਕਿੰਟ ਬਾਦ ਤੀਕ ਵੀ ਗੂੰਜਦੀ ਰਹੀ।ਨਾਲ ਬੈਠਾ ਸਕੂਲ ਪ੍ਰਿ੍ਰੰਸੀਪਲ ਅਜੀਬ ਜਿਹੀਆਂ ਨਜਰਾਂ ਨਾਲ ਮੇਰੇ ਵੱਲ ਝਾਕਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇੱਥੇ ਸਧਾਰਣ ਦਰਸ਼ਕ ਨਹੀਂ ਸਗੋ ਮੁੱਖ ਮਹਿਮਾਨ ਵਜੋਂ ਹਾਜ਼ਰ ਹਾਂ । ਮੈਨੂੰ ਆਪਣੇ ਬੇਟੇ ਦੀ ਜਿੱਤ ਤੇ ਆਪਣੀ ਖੁਸ਼ੀ ਦਾ ਏਨਾਂ ਖੁਲ੍ਹਾ ਇਜ਼ਹਾਰ ਨਹੀਂ ਕਰਨਾ ਚਾਹੀਦਾ।
ਮੇਰੇ ਅੰਦਰਲਾ ਅਫਸਰ ਵੀ ਕਈ ਵਾਰ ਮੈਂਨੂੰ ਤਾੜਣਾ ਕਰਦਾ ਹੈ ਕਿ ਮੈਂ ਆਮ ਲੋਕਾਂ ਨਾਲ ਐਨਾ ਮਿਕਸ ਅਪ ਨਾ ਹੋਇਆ ਕਰਾਂ।ਅਫਸਰੀ ਰੋਹਬ ਦਾਬ ਬਣਾਈ ਰੱਖਣ ਲਈ ਇਹ ਜ਼ਰੂਰੀ ਵੀ ਹੈ।ਪਰ ਮੇਰੇ ਅੰਦਰਲਾ ਨੋਨੂੰ ਕਿਸੇ ਅਫਸਰੀ ਜ਼ਾਬਤੇ ਦੀ ਪ੍ਰਵਾਹ ਨਹੀਂ ਕਰਦਾ।ਉਹ ਤਾਂ ਸਗੋਂ ਮੈਨੂੰ ਘੇਰ ਕੇ ਹੀ ਆਮ ਲੋਕਾਂ ਦੀ ਸੰਗਤ ਵਿਚ ਲੈ ਜਾਂਦਾ ਹੈ। ਮੈਂ ਅਕਸਰ ਉਸ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਤਾਂ ਨਿਰਾ ਛਲੇਡਾ ਹੈ ਜੋ ਵੱਖ ਵੱਖ ਰੂਪ ਧਾਰ ਕੇ ਮੇਰੇ ਸਾਹਮਣੇ ਆ ਖੜਦਾ ਹੈ।ਅਜੇ ਪਰਸੋਂ ਦੀ ਗੱਲ ਹੈ । ਡਿਊਟੀ ਤੋ ਘਰ ਪਰਤ ਰਿਹਾ ਸਾਂ। ਸਰਕਾਰੀ ਸਕੂਲ ਕੋਲ ਲੰਘਿਆਂ ਤਾਂ ਦੋ ਹੁੰਦੜਹੇਲ ਜਿਹੇ ਮੁੰਡੇ ਇਕ ਮਰੀਅਲ ਜਿਹੇ ਹੋਰ ਮੁੰਡੇ ਦੀ ਕੁੱਟ ਮਾਰ ਕਰ ਰਹੇ ਸਨ।ਮੈਂਨੂੰ ਲੱਗਿਆ ਕੁੱਟ ਖਾਣ ਵਾਲਾ ਨੋਨੂੰ ਹੈ , ਜੋ ਮੇਰੇ ਆਪਣੇ ਅਤੀਤ ਦਾ ਹਿੱਸਾ ਹੈ। ਮੈ ਝੱਟ ਡਰਾਇਵਰ ਨੂੰ ਜੀਪ ਰੋਕ ਦੇਣ ਦਾ ਹੁਕਮ ਕੀਤਾ ਤੇ ਵਾਹੋਦਾਹੀ ਨੋਨੂੰ ਨੂੰ ਕੁੱਟਨ ਵਾਲੇ ਮੁੰਡਿਆਂ ਵੱਲ ਨੱਠਿਆ। ਮੇਰੇ ਗੰਨ ਮੈਨ ਵੀ ਮੇਰੇ ਮਗਰ ਭੱਜੇ।
“ਖਬਰਦਾਰ ਜੇ ਹੁਣ ਇਸ ‘ਤੇ ਹੱਥ ਉਠਾਇਆ ਤਾਂ” ।ਮੈਂ ਦੂਰੋਂ ਹੀ ਮੁੰਡਿਆਂ ਨੂੰ ਲਲਕਾਰਿਆ । ਮੁੰਡੇ ਗੰਨਮੈਨਾਂ ਤੋ ਡਰਦੇ ਭੱਜ ਖਲੋਤੇ। ਮੈਂ ਥਰ ਥਰ ਕੰਬ ਰਹੇ ਉਸ ਕੰਮਜੋਰ ਜਿਹੇ ਬੱਚੇ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਤਾਂ ਉਹ ਹੁਬਕੀ ਹੁਬਕੀ ਰੋਣ ਲੱਗਾ।
“ ਬਈ ਰੋਣਾ ਨਹੀਂ ਉਹ ਹੁਣ ਤੈਨੂੰ ਕੁਝ ਨਹੀਂ ਕਹਿਣਗੇ”। ਮੈ ਉਸ ਨੂੰ ਦਿਲਾਸ ਦਿੱਤਾ ਤੇ ਜੀਪ ਵੱਲ ਤੁਰ ਪਿਆ। ਮੇਰਾ ਡਰਾਇਵਰ ਤੇ ਗੰਨਮੈਨ ਪ੍ਰੇਸ਼ਾਨ ਜਿਹੇ ਹੋਏ ਮੇਰੇ ਵੱਲ ਵੇਖ ਰਹੇ ਸਨ। ਕੁਝ ਪਲ ਲਈ ਮੈਨੂੰ ਵੀ ਉਹਨਾਂ ਤੋਂ ਸੰਗ ਜਿਹੀ ਆਈ । ਕੀ ਸੋਚਦੇ ਹੋਣਗੇ ਉਹ ਕਿ ਅਜੀਬ ਖਬਤੀ ਜਿਹਾ ਬੰਦਾ ਹੈ ਉਹਨਾਂ ਦਾ ਅਫਸਰ।ਭਲਾ ਏਸ ਨੇ ਬੱਚਿਆ ਦੀ ਲੜਾਈ ਤੋ ਕੀ ਲੈਣਾ ਸੀ । ਮੈ ਆਪਣੇ ਆਪ ਨਾਲ ਫੈਸਲਾਂ ਕੀਤਾ ਕਿ ਅੱਗੇ ਤੋ ਅਜਿਹੀਆਂ ਆਮ ਜਿਹੀਆਂ ਘਟਨਾਵਾਂ ਵਾਪਰਣ ਤੇ ਮੈਂ ਆਪਣੇ ਆਪ ਤੇ ਜ਼ਾਬਤਾ ਰੱਖਾਂਗਾ।ਭਾਵੇਂ ਮੇਨੂੰ ਇਸ ਗੱਲ ਦਾ ਯਕੀਨ ਨਹੀਂ ਕਿ ਮੇਰੇ ਅਤੀਤ ਦੇ ਕੰਪਲੈਕਸ ਮੈਨੂੰ ਅਜਿਹਾ ਕਰਨ ਦੇਣਗੇ।
ਕਈ ਵਾਰ ਸੋਚਦਾ ਹਾਂ ਕਿ ਮੈ ਮਾਨਸਿਕ ਰੋਗੀ ਤਾਂ ਨਹੀਂ ਬਣ ਗਿਆ। ਮੇਰਾ ਆਪਣੇ ਆਪ ਤੇ ਕੰਟਰੋਲ ਘੱਟਦਾ ਜਾ ਰਿਹਾ ਹੈ।ਮੈਂ ਨੋਨੂੰ ਦੀ ਹਰ ਜਿੱਦ ਪੁਗਾਉਣ ਲਈ ਝੱਟ ਤਿਆਰ ਹੋ ਜਾਂਦਾ ਹਾਂ।ਕੁਝ ਦਿਨ ਹੋਏ ਰਿਸ਼ੂੁ ਘਰ ਦੇ ਪਾਰਕ ਵਿਚ ਹਾਈ ਜੰਪ ਲਾਉਣ ਦੀ ਪ੍ਰੈਕਟਿਸ ਕਰ ਰਿਹਾ ਸੀ। ਮੇਰੇ ਅੰਦਰੋਂ ਆਈ ਅਵਾਜ਼ ਨੇ ਮੈਨੂੰ ਪ੍ਰੇਰਿਆ ਕੇ ਮੈਂ ਵੀ ਰਿਸ਼ੂ ਵਾਂਗ ਹੀ ਇਕ ਅੱਧ ਜੰਪ ਲਾ ਕੇ ਵੇਖਾਂ।ਮੇਰੇ ਅਫਸਰੀ ਜਿਹਨ ਨੇ ਮੈਨੂੰ ਇਸ ਗੱਲੋਂ ਵਰਜਿਆ ਵੀ, ਪਰ ਮੈਂ ਤਾਂ ਪੂਰੀ ਤਰ੍ਹਾਂ ਨੋਨੂੰ ਦੇ ਸਮਮੋਹਨ ਵਿਚ ਆ ਚੁੱਕਾ ਸਾਂ।ਇਹ ਤੱਸਲੀ ਕਰਕੇ ਕਿ ਰਿਸ਼ੂ ਤੋ ਇਲਾਵਾ ਮੈਨੂੰ ਕੋਈ ਵੇਖ ਨਹੀਂ ਰਿਹਾ, ਮੈਂ ਵੀ ਭੱਜ ਕੇ ਇਕ ਉੱਚੀ ਛਲਾਂਗ ਲਾ ਦਿੱਤੀ। ਮੈਂਨੂੰ ਅਜਿਹਾ ਕਰਦਿਆ ਵੇਖ ਕੇ ਰਿਸ਼ੂ ਬਹੁਤ ਖੁਸ਼ ਹੋਇਆ ।
“ਵੈਲਡਨ ਪਾਪਾ! ਵੈਲਡਨ!” ਰਿਸ਼ੂ ਨੇ ਮੈਨੂੰ ਇਕ ਹੋਰ ਛਲਾਂਗ ਲਾਉਣ ਲਈ ਪ੍ਰੇਰਿਆ।
“ ਬੱਸ ਆਹੀ ਕਸਰ ਰਹਿ ਗਈ ਸੀ । ਜੇ ਕੋਈ ਵੇਖ ਲਵੇ ਤਾਂ ਕੀ ਕਹੇਗਾ।ਐਸ. ਡੀ. ਐਮ. ਸ਼ਾਹਿਬ ਹੁਣ ਤੁਹਾਡੀ ਉਮਰ ਬੱਚਿਆਂ ਵਾਂਗ ਉਛਲਣ ਕੁੱਦਣ ਦੀ ਨਹੀੰ ਰਹੀ।ਕੀ ਹੋ ਜਾਂਦਾ ਹੈ ਤੁਹਾਨੂੰ ਕਦੇ ਕਦੇ”।ਪਤਾ ਨਹੀ ਕਿਹੜੇ ਪਾਸਿੳਂ ਪਤਨੀ ਸਾਹਮਣੇ ਆ ਖਲੋਤੀ ਸੀ ।ਉਸ ਮੇਰੀ ਚੰਗੀ ਕਲਾਸ ਲਾਈ ਤੇ ਇਹ ਸਲਾਹ ਵੀ ਦਿੱਤੀ ਕਿ ਮੈੰ ਕਿਸੇ ਸਾਈਕਾਲੋਜ਼ਿਸਟ ਕੋਲੋਂ ਆਪਣਾ ਇਲਾਜ਼ ਕਰਾਵਾਂ।
ਡਿਉਟੀ ਤੋਂ ਬਾਦ ਰਿਲੈਕਸ ਮੂੜ ਵਿਚ ਹੋਣ ਤੇ ਵੀ ਮੇਰੇ ਅੰਦਰ ਬੈਠਾਂ ਨੋਨੂੰ ਮੇਨੂੰ ਰਿਲੈਕਸ ਨਹੀਂ ਹੋਣ ਦੇਂਦਾ। ਉਹ ਮੈਨੂੰ ਬਦੋ-ਬਦੀ ਮੇਰੇ ਅਤੀਤ ਵੱਲ ਲੈ ਤੁਰਦਾ ਹੈ।
“ ਹਰ ਵੇਲੇ ਮੇਰੇ ਮੋਢਿਆ ਤੇ ਬੈਠਾ ਰਹਿੰਦਾ ਐਂ ਕਿਸੇ ਵੇਲੇ ਖਹਿੜਾ ਵੀ ਛੱਡ ਦਿਆ ਕਰ”। ਮੈਂ ਉਸ ਨੂੰ ਝਿੜਕਣ ਦੀ ਕੋਸ਼ਿਸ਼ ਕਰਦਾ ਹਾਂ।
“ ਹਾ ਹਾ ਹਾ ਤਾਂ ਸਾਹਿਬ ਹੁਣ ਮੈਥੋਂ ਖਹਿੜਾ ਛਡਾਉਣਾ ਚਾਹੰਦੇ ਨੇ”। ਉਹ ਹੱਸ ਪੈਂਦਾ ਹੈ।
“ਹਾਂ ਚਾਹੁੰਦਾ ਹਾਂ ਤੇਰਾ ਸਾਥ ਮੇਰੇ ਲਈ ਪ੍ਰੇਸ਼ਾਨੀਆ ਹੀ ਖੜੀਆਂ ਕਰਦਾ ਹੈ”। ਮੈਂ ਦਲੀਲ ਦੇਂਦਾ ਹਾਂ।
“ ਤਾਂ ਫਿਰ ਕੋਸ਼ਿਸ਼ ਕਰ ਕੇ ਵੇਖ ਲਵੋਮੇਰੇ ਕੋਲੋਂ ਭੱਜ ਕੇ ਕਿੱਥੇ ਜਾਵੋਗੇ”। ਉਹ ਮੈਨੂੰ ਚੈਲਿੰਜ ਜਿਹਾ ਕਰ ਦੇਂਦਾ ਹੈ ਤੇ ਉਸ ਦੇ ਇਸ ਚੈਲਿੰਜ ਵਿਚ ਪੂਰਾ ਆਤਮ ਵਿਸ਼ਵਾਸ ਵੀ ਝਲਕਦਾ ਹੈ।
ਸੱਚਮੁਚ ਹੀ ਮੇਰੇ ਵਿਚ ਏਨੀ ਜ਼ੁਅਰਤ ਨਹੀਂ ਹੈ ਕਿ ਮੈਂ ਉਸ ਤੋਂ ਭੱਜ ਸਕਾਂ। ਉਸ ਦੀ ਸੰਗਤ ਦਾ ਇਕ ਵੱਡਾ ਫਾਇਦਾ ਵੀ ਹੋਇਆ ਹੈ । ਭਾਵੇਂ ਮੈਂ ਹੋਰ ਅਫਸਰਾਂ ਵਾਂਗ ਮਹਿੰਗੀਆਂ ਕੋਠੀਆਂ ਕਾਰਾਂ ਦਾ ਮਾਲਕ ਨਹੀ ਹਾਂ ਪਰ ਅੱਜ ਮੇਰੀ ਗਿਣਤੀ ਜਿਲੇ੍ਹ ਦੇ ਚੋਣਵੇਂ ਇਮਾਨਦਾਰ ਅਫਸਰਾਂ ਵਿਚ ਹੈ।
ਨੋਨੂੰ ਨਾਲ ਮੇਰਾ ਕੀ ਰਿਸ਼ਤਾ ਹੈ ,ਉਹ ਮੇਰੇ ਤੇ ਹਾਵੀ ਪ੍ਰਭਾਵੀ ਕਿਉਂ ਰਹਿੰਦਾ ਹੈ? ਲੱਗਦੀ ਵਾਹ ਮੈ ਇਹ ਗੱਲ ਦੂਜਿਆਂ ਤੋਂ ਛੁਪਾਉਣ ਦੀ ਹੀ ਕੋਸ਼ਿਸ਼ ਕੀਤੀ ਹੈ। ਪਰ ਅਜਿਹਾ ਕਰਦਿਆਂ ਮੈਂ ਮਾਨਸਿਕ ਤੌਰ ਤੇ ਝੰਬਿਆ ਜਾਂਦਾ ਹਾਂ। ਭੱਠ ਪਵੇ ਅਜਿਹੀ ਅਫਸਰੀ ਜਿਹੜੀ ਮੈਨੂੰ ਨੋਨੂੰ ਨਾਲ ਰਿਸ਼ਤਾ ਰੱਖਣ ਤੋ ਵਰਜਦੀ ਹੈ। ਲੳ, ਅੱਜ ਮੈਂ ਤੁਹਾਨੂੰ ਵੀ ਨੋਨੂੰ ਨਾਲ ਮਿਲਾ ਹੀ ਦੇਂਦਾ ਹਾਂ।
“ ਹਾਂ ਬਈ ਨੋਨੂੰ ਪਹਿਲਵਾਨਾਂ ! ਅੱਜ ਫਿਰ ਦੌੜ ਲਾਉਣ ਦਾ ਇਰਾਦਾ ਹੈ”। ਡੀ. ਪੀ. ਈ.ਮਾਸਟਰ ਤਾਰਾ ਸਿੰਘ ਨੇ ਉੱਚੀ ਤਾ ਭੱਦੀ ਜਿਹੀ ਹਾਸੀ ਹੱਸਦਿਆ ਆਪਣਾ ਸਾਰਾ ਜੁਬਾੜਾ ਖੋਲ੍ਹ ਦਿੱਤਾ।
“ ਜੀ ਜੀ ਜੀ ਨਹੀਂ”। ਮਸਾਂ ਹੀ ਟੁੱਟਵੇ ਬੋਲ ਨੋਨੂੰ ਦੇ ਮੂੰਹੋਂ ਨਿਕਲੇ। ਇਕ ਅਣਜਾਣ ਜਿਹੇ ਭੈਅ ਨਾਲ ਉਸਦਾ ਸਾਰਾ ਸਰੀਰ ਕੰਬਣ ਲੱਗ ਪਿਆ ਸੀ।
“ ਉਏ ਫਿਰ ਆਹ ਡਿਸਕੋ ਡਾਂਸ ਕਿੳੋਂ ਕਰਦੈਂਜਾਹ ਬਹਿ ਜਾ ਮੌਜ਼ ਨਾਲ ਟਾਹਲੀ ਦੀ ਛਾਵੇਂ”। ਡੀ. ਪੀ. ਈ. ਹੱਸਦਿਆਂ ਹੀ ਸਾਹਮਣੇ ਖੜੀ ਟਾਹਲੀ ਵੱਲ ਇਸ਼ਾਰਾਂ ਕਰ ਦਿੱਤਾ।
ਅਧਿਆਪਕ ਵੱਲੋਂ ਛੁਟਕਾਰਾ ਮਿਲਣ ਤੇ ਉਸ ਦੇ ਸਾਹ ਵਿਚ ਸਾਹ ਆਇਆ। ਉਸ ਦੇ ਕੁਝ ਜਮਾਤੀ ਕੱਬਡੀ ਖੇਡਣ ਲੱਗ ਪਏ ਤੇ ਕੁਝ ਹੋਰ ਨੇੜਲੇ ਟਰੈਕ ਵਿਚ ਦੌੜਾਂ ਲਾਉਣ ਲੱਗ ਪਏ। ਕਮਜੋਰ ਜਿਹੀਆਂ ਲੱਤਾਂ ਘਸੀਟਦਾ ਉਹ ਟਾਹਲੀ ਦੀ ਛਾਵੇਂ ਜਾ ਬੈਠਾ। ਹੋਰਨਾਂ ਸਾਥੀਆਂ ਨੂੰ ਖੇਡਦੇ ਭੱਜਦੇ ਤੇ ਉਛਲਦੇ ਕੁੱਦਦੇ ਵੇਖ ਕੇ ਉਸ ਦੇ ਮਨ ਤੇ ਕੀ ਬੀਤ ਰਹੀ ਸੀ ਇਹ ਕੇਵਲ ਉਹ ਹੀ ਜਾਣਦਾ ਸੀ। ਕਦੇ ਉਹ ਸੁੱਕ ਕੇ ਤੀਲਾ ਬਣੀਆਂ ਆਪਣੀਆਂ ਮਰੀਅਲ ਜਿਹੀਆ ਲੱਤਾਂ ਵੱਲ ਵੇਖਦਾ ਜੋ ਮੌਕਾ ਪੈਣ ਤੇ ਉਸਦੇ ਸਰੀਰ ਦਾ ਭਾਰ ਚੁੱਕਣੋ ਜੁਆਬ ਦੇ ਜਾਂਦੀਆ ਤੇ ਕਦੇ ਆਪਣੇ ਸਾਥੀਆਂ ਦੇ ਗੋਲ ਮਟੋਲ ਤੇ ਲਿਸ਼ਕਦੇ ਪੱਟਾਂ ਵੱਲ ਵੇਖਣ ਲੱਗਦਾ। ਉਹ ਉਸ ਵਕਤ ਆਪਣੀਆ ਅੱਖਾਂ ਮੀਚ ਕੇ ਕਲਪਣਾ ਜਿਹੀ ਕਰਨ ਲੱਗ ਪੈਂਦਾ ਕਿ ਉਸ ਵਿਚ ਕੋਈ ਦੈਵੀ ਸ਼ਕਤੀ ਆ ਗਈ ਹੈ ਤੇ ਉਹ ਖੇਡ ਮੈਦਾਨ ਵਿਚ ਦੌੜ ਲਾਉਂਦਿਆ ਆਪਣੇ ਹੋਰ ਸਾਥੀਆਂ ਤੋਂ ਬਹੁਤ ਅੱਗੇ ਨਿੱਕਲ ਗਿਆ ਹੈ। ਇਸ ਕਲਪਣਾ ਨਾਲ ਇਕ ਪਲ ਲਈ ਉਸ ਦੇ ਹੋਠਾਂ ਤੇ ਮੁਸ਼ਕਰਾਹਟ ਆ ਜਾਂਦੀ ਪਰ ਅਗਲੇ ਹੀ ਪਲ ਫਿਰ ਉਸ ਨੂੰ ਆਪਣੀ ਤਰਸਯੋਗ ਹਾਲਤ ਦਾ ਅਹਿਸਾਸ ਹੋ ਜਾਂਦਾ।
ਉਹ ਸੋਚਦਾ , ਬਹੁਤ ਸੋਚਦਾ ਕਿ ਸਕੂਲੀ ਕਿਤਾਬਾਂ ਤਾਂ ਬਚਪਣ ਨੂੰ ਜੀਵਨ ਦਾ ਸੁਨਿਹਰੀ ਕਾਲ ਕਹਿੰਦੀਆਂ ਹਨ ਪਰ ਉਸ ਦੇ ਹਿੱਸੇ ਆਇਆ ਇਹ ਕਾਲ ਤਾਂ ਬਿਲਕੁਲ ਹਨੇਰਾ ਹੈ।ਸੋਕੇ ਦੀ ਨਾ-ਮੁਰਾਦ ਬੀਮਾਰੀ ਨੇ ਉਸ ਤੋਂ ਹੱਸਣ , ਖੇਡਣ, ਤੁਰਨ-ਫਿਰਨ ਤੇ ਉਛਲਣ ਕੁੱਦਣ ਦਾ ਅਧਿਕਾਰ ਪੂਰੀ ਤਰਾਂ ਖੋਹ ਲਿਆ ਸੀ।ਕੁਝ ਘਰ ਦੀ ਗਰੀਬੀ ਤੇ ਕੁਝ ਅਗਿਆਨਤਾ ਕਾਰਨ ਠੀਕ ਇਲਾਜ਼ ਨਾ ਹੋਇਆ ਤਾਂ ਉਸ ਦਾ ਸਾਰਾ ਸਰੀਰ ਬੇ-ਹੱਦ ਕੰਮਜੋਰ ਹੋ ਗਿਆ।ਸੋਕੇ ਦੀ ਬਿਮਾਰੀ ਨੇ ਉਸ ਦੀਆ ਲੱਤਾਂ ਨੂੰ ਵਿਸ਼ੇਸ਼ ਤੌਰ ਤੇ ਆਪਣਾ ਸ਼ਿਕਾਰ ਬਣਾਇਆ।ਉਸ ਦੀ ਅਨਪੜ੍ਹ ਮਾਂ ਕਦੇ ਉਸ ਨੂੰ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਲੈ ਜਾਂਦੀ ਤੇ ਲੋਕਾਂ ਵੱਲੋ ਦੱਸੇ ਘਰੇਲੂ ੳੋਹੜ- ਪੋਹੜ ਕਰਦੀ । ਮਾਂ ਮੱਛੀ ਦੇ ਤੇਲ ਨਾਲ ਉਸ ਦੀਆ ਲੱਤਾਂ ਦੀ ਮਾਲਸ਼ ਕਰਦੀ ਤਾਂ ਦਰਦ ਨਾਲ ਉਸ ਦੀਆਂ ਚੀਕਾਂ ਨਿੱਕਲ ਜਾਂਦੀਆਂ। ਪਰ ਹੋਰਨਾਂ ਬੱਚਿਆਂ ਵਾਂਗ ਤੁਰ ਫਿਰ ਸੱਕਣ ਦੀ ਖਾਹਸ਼ ਅਧੀਨ ਉਹ ਹਰ ਦਰਦ ਸਹਿਣ ਲਈ ਤਿਆਰ ਰਹਿੰਦਾ। ਉਮਰ ਦੇ ਅੱਠਵੇਂ ਵਰੇ੍ਹ ਵਿਚ ਪ੍ਰਵੇਸ਼ ਕਰਨ ਤੇ ਮਾਂ ਦੀਆਂ ਦੁਆਵਾਂ ਰੰਗ ਲਿਆਈਆਂ ਤਾਂ ਉਹ ਧਰਤੀ ‘ਤੇ ਪਹਿਲੀ ਪੁੰਲਾਘ ਪੁੱਟਣ ਵਿਚ ਸਫਲ ਹੋਇਆ।
ਸੋਕੇ ਦੀ ਬਿਮਾਰੀ ਵੱਲੋਂ ਬਖਸ਼ੇ ਪਤਲੇ ਛੀਟਕੇ ਸਰੀਰ ਸੰਗ ਸਕੂਲੀ ਜੀਵਨ ਵਿਚ ਪ੍ਰਵੇਸ਼ ਪਾਇਆ ਤਾਂ ਉਹ ਅਜੀਬ ਜਿਹੀ ਹੀਣ ਭਾਵਨਾਂ ਦਾ ਸ਼ਿਕਾਰ ਸੀ ।ਉਹ ਹੁਣ ਅਸਾਨੀ ਨਾਲ ਤੁਰ ਫਿਰ ਤਾਂ ਸਕਦਾ ਸੀ ਪਰ ਜਦੋ ਆਪਣੇ ਹਾਣੀ ਜੁਆਕਾਂ ਵਾਂਗ ਖੁਡਣ ਕੁੱਦਣ ਦੀ ਕੋਸ਼ਿਸ਼ ਕਰਦਾ ਤਾ ਸਰੀਰ ਦਾ ਸਤੁੰਲਣ ਵਿਗੜ ਜਾਣ ਕਾਰਨ ਧੜੰਮ ਕਰਕੇ ਹੇਠਾਂ ਡਿੱਗ ਪੈਂਦਾ। ਹੋਰ ਜਮਾਤੀਆਂ ਵਾਂਗ ਖੇਡਣਾ ਕੁੱਦਣਾ ਉਸ ਦੇ ਹਿੱਸੇ ਨਹੀਂ ਸੀ ਆਇਆ । ਸਕੂਲ ਵਿਚ ਪ੍ਰਵੇਸ਼ ਕਰਨ ਦੇ ਪਹਿਲੇ ਹੀ ਦਿਨ ਉਸ ਨੂੰ ਹੋਰ ਬੱਚਿਆ ਦੇ ਹਾਸੇ ਤੇ ਮਜ਼ਾਕ ਦਾ ਪਾਤਰ ਬਨਣਾ ਪੈ ਗਿਆ ਸੀ।ਉਸ ਦੇ ਜਮਾਤੀ ਉਸ ਨੁੰ ਜਾਣ ਬੁੱਝ ਕੇ ਖੇਡਣ ਜਾਂ ਭੱਜਣ ਲਈ ਉਕਸਾਉਂਦੇ ਪਰ ਉਹ ਚੁੱਪ ਰਹਿਣ ਵਿਚ ਹੀ ਆਪਣਾ ਭਲਾ ਸਮਝਦਾ।ਫਿਰ ਵੀ ਉਸਦੇ ਜਮਾਤੀ ਉਸ ਦਾ ਮਜ਼ਾਕ ਉਡਾਉਣ ਲਈ ਕੋਈ ਨਾ ਕੋਈ ਮੌਕਾ ਭਾਲ ਹੀ ਲੈਂਦੇ।
ਕੁਝ ਸ਼ਰਾਰਤੀ ਜਮਾਤੀ ਉਸਨੂੰ ਨੋਨੂੰ ਪਹਿਲਵਾਨ ਕਹਿ ਕੇ ਵੀ ਚਿੜਾਉਂਦੇ। ਨੋਨੂੰ ਉਸ ਦੀ ਮਾਂ ਵੱਲੋਂ ਰਖਿੱਆ ਨਿੱਕਾ ਨਾਂ ਸੀ ਪਰ ਪਹਿਲਵਾਨ ਸ਼ਬਦ ਉਸ ਦੀ ਛੇੜ ਦਾ ਚਿੰਨ ਬਣ ਕੇ ਰਹਿ ਗਿਆ । ਆਪਣੀ ਸਰੀਰਕ ਕੰਮਜ਼ੋਰੀ ਕਾਰਨ ਉਹ ਉਸਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਜਮਾਤੀਆਂ ਨੂੰ ਢੁਕਵਾਂ ਜੁਆਬ ਨਾ ਦੇ ਸਕਦਾ ਤਾਂ ਬੇ-ਵਸੀ ਵਿਚ ਰੋਣ ਲੱਗ ਪੈਂਦਾ। ਅਜਿਹੇ ਮੌਕੇ ਤੇ ਕੁਝ ਨਰਮ ਦਿਲ ਜਮਾਤੀ ਉਸ ਨਾਲ ਹਮਦਰਦੀ ਵੀ ਵਿਖਾਉਂਦੇ ਤੇ ਸ਼ਰਾਰਤੀ ਜਮਾਤੀਆ ਨੂੰ ਵਰਜਦੇ ਵੀ। ਠਠਿਆਰਾਂ ਦਾ ਗਿਆਨ ਤਾਂ ਉਸ ਨਾਲ ਵਧੇਰੇ ਹੀ ਹਮਦਰਦੀ ਨਾਲ ਪੇਸ਼ ਆਉਂਦਾ। ਉਹ ਸਰੀਰੋਂ ਵੀ ਤੱਕੜਾ ਸੀ । ਉਸ ਨੂੰ ਪ੍ਰੇਸ਼ਾਨ ਕਰਨ ਵਾਲੇ ਜਮਾਤੀਆਂ ਨੂੰ ਉਹ ਕੁੱਟਣ ਤੀਕ ਜਾਂਦਾ।ਸਾਰੀ ਜਮਾਤ ਵਿਚੋਂ ਕੇਵਲ ਉਹ ਹੀ ਉਸਦਾ ਦੋਸਤ ਬਣ ਸੱਕਿਆ ਸੀ । ਉਂਝ ਵੀ ਉਹ ਉਸ ਵਾਂਗ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ।ਗਿਆਨ ਤੋਂ ਇਲਾਵਾ ਉਹ ਹਰ ਜਮਾਤੀ ਨਾਲ ਗੱਲ ਕਰਨ ਤੋਂ ਝਿਝਕਦਾ।ਉਸਨੂੰ ਡਰ ਰਹਿੰਦਾ ਕਿ ਪਤਾ ਨਹੀ ਕਿਹੜੇ ਵੇਲੇ ਉਸਦਾ ਕਿਹੜਾ ਜਮਾਤੀ ਉਸ ਦਾ ਮਜ਼ਾਕ ਉੱਡਾ ਦੇਵੇ। ਜਿਸ ਦਿਨ ਗਿਆਨ ਸਕੂਲ ਨਾ ਆਉਂਦਾ, ਉਹ ਸਾਰਾ ਦਿਨ ਸਹਿਮਿਆ ਸਹਿਮਿਆ ਰਹਿੰਦਾ।
ਇੱਕਲੇ ਗਿਆਨ ਨਾਲ ਵੀ ਉਹ ਆਪਣੇ ਦਿਲ ਦੀਆ ਗੱਲਾਂ ਕਿੰਨਾਂ ਕੁ ਚਿਰ ਕਰ ਸਕਦਾ ਸੀ।ਅਕਸਰ ਉਹ ਆਪਣੇ ਆਪ ਵਿਚ ਹੀ ਗੁਆਚਿਆ ਜਿਹਾ ਰਹਿਣ ਲੱਗ ਪਿਆ।ਉਹ ਹਰ ਸਮੇ ਜਾਂ ਤਾਂ ਗੁੰਮ ਸੁੰਮ ਹੋਇਆ ਕੁਝ ਸੋਚਦਾ ਰਹਿੰਦਾ ਜਾਂ ਕਈ ਤਰਾਂ ਦੀਆ ਕਲਪਨਾਵਾਂ ਕਰਦਾ ਰਹਿੰਦਾ।ਆਪਣੀ ਕਲਪਣਾ ਵਿਚ ਉਹ ਅਜਿਹੇ ਦ੍ਰਿਸ ਸਿਰਜਦਾ ਕਿ ਉਹ ਸ਼ਹਿਰ ਦਾ ਸੱਭ ਤੋਂ ਧਨਾਢ ਬੰਦਾ ਬਣ ਗਿਆ ਹੈ ਤੇ ਉਸ ਦੇ ਹਾਣੀ ਜਮਾਤੀ ਆਪਣੀਆਂ ਲੋੜਾਂ ਪੂਰੀਆ ਕਰਨ ਲਈ ਉਸ ਨੂੰ ਝੁਕ ਝੁਕ ਕੇ ਸਲਾਮਾਂ ਕਰ ਰਹੇ ਹਨ। ਕਲਪਣਾ ਹੀ ਕਲਪਣਾ ਵਿਚ ਉਹ ਕੁਝ ਜਮਾਤੀਆਂ ਨੂੰ ਕੌੜਾ ਕਰਾਰਾ ਵੀ ਬੋਲਦਾ ਤੇ ਕੁਝ ਨੂੰ ਹਾੜੇ ਜਿਹੇ ਕੱਢਦੇ ਵੇਖ ਕੇ ਸੁਆਦ ਲੈਂਦਾ ਰਹਿੰਦਾ।ਇਸ ਵੇਲੇ ਉਸ ਦੀ ਕਲਪਣਾ ਸ਼ਕਤੀ ਉਸ ਨੂੰ ਵੱਡਾਂ ਅਫਸਰ ਵੀ ਬਣਾ ਦੇਂਦੀ ਪਰ ਉਸ ਦੇ ਫਰਿਆਦੀ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਜਮਾਤੀ ਹੀ ਹੁੰਦੇ।
ਜਿਉਂ ਜਿਉਂ ਉਹ ਉਪਰਲੀਆਂ ਕਲਾਸਾਂ ਵਿਚ ਚੜ੍ਹਦਾ ਜਾਂਦਾ ਉਸ ਅੰਦਰਲੀ ਹੀਣ ਭਾਵਨਾਂ ਵੱਧਦੀ ਜਾਂਦੀ। ਇਹ ਹੀਣ ਭਾਵਨਾਂ ਹਰ ਕਲਾਸ ਵਿਚ ਨਵੇਂ ਰੰਗ ਵਟਾਉਂਦੀ । ਛੇਵੀਂ ਜਮਾਤ ਵਿਚ ਪ੍ਰਵੇਸ਼ ਪਾਇਆ ਤਾਂ ਇਕ ਵਿਸ਼ੇਸ਼ ਪੀਰੀਅਡ ਖੇਡਾਂ ਦਾ ਵੀ ਲੱਗਣਾ ਸ਼ੂਰੂ ਹੋ ਗਿਆ।ਇਹ ਪੀਰੀਅਡ ਉਸ ਨੂੰ ਸੱਭ ਤੋ ਵੱਧ ਮਾਨਸਿਕ ਕਸ਼ਟ ਪਹੁੰਚਾਉਂਦਾ ਸੀ। ਉਸ ਆਪਣੇ ਦੌੜ ਨਾ ਸਕਣ ਦੀ ਸੱਮਸਿਆ ਡੀ.ਪੀ. ਈ. ਮਾਸਟਰ ਤਾਰਾ ਸਿੰਘ ਨੂੰ ਦੱਸੀ ਪਰ ਅੜਬ ਕਿਸਮ ਦਾ ਡੀ. ਪੀ. ਈ. ਇਸ ਜਿੱਦ ਤੇ ਅੜ੍ਹ ਗਿਆ ਕੇ ਖੇਡਾ ਦਾ ਪੀਰੀਅਡ ਹੈ ਤਾਂ ਉਸ ਨੂੰ ਖੇਡਣਾ ਹੀ ਪਵੇਗਾ।
“ ਕਿੱਤੇ ਨੀ ਤੈਨੂੰ ਮਨੋਂ ਪੈਂਦੀ ਐਵੇਂ ਬਹਾਨੇ ਨਾ ਕਰ”। ਡੀ.ਪੀ. ਈ. ਨੇ ਉਸ ਨੂੰ ਝਿੜਕਦਿਆਂ ਦੌੜਣ ਲਈ ਮਜ਼ਬੂਰ ਕੀਤਾ ਤਾਂ ਦੋ ਤਿੰਨ ਪੁੰਲਾਘਾਂ ਬਾਦ ਹੀ ਉਹ ਹੇਠਾਂ ਡਿੱਗ ਪਿਆ।ਸੱਟ ਲੱਗਣ ਕਾਰਨ ਉਸ ਦੀਆ ਕੂਹਣੀਆਂ ਵਿਚੋ ਖੂਨ ਸਿੰਮਣ ਲਗਾ। ਉਸ ਨੂੰ ਅੱਖਾਂ ਜਿਹੀਆਂ ਬੰਦ ਕਰਦਿਆਂ ਵੇਖ ਕੇ ਡੀ. ਪੀ. ਈ. ਡਰ ਗਿਆ।ਡੀ.ਪੀ.ਈ. ਨੇ ਮੁੰਡਿਆਂ ਤੋ ਪਾਣੀ ਮੰਗਵਾ ਕੇ ਉਸ ਨੂੰ ਪਿਲਾਇਆ ਤਾਂ ਉਸ ਦੀ ਸੁਰਤ ਕੁਝ ਸੰਭਲੀ।
ਉਸ ਦਿਨ ਤੋਂ ਬਾਦ ਕਦੇ ਡੀ. ਪੀ. ਈ. ਨੇ ਉਸ ਨੂੰ ਦੌੜਣ ਲਈ ਤਾਂ ਮਜ਼ਬੂਰ ਨਾ ਕੀਤਾ ਪਰ ਹਰੇਕ ਨਾਲ ਮਜ਼ਾਕ ਕਰਨ ਦੀ ਆਦਤ ਤੋਂ ਬਾਜ਼ ਨਾ ਆਉਦਿਆਂ ਉਹ ਉਸਨੂੰ ਪੁੱਛਣੋ ਨਾਂ ਹੱਟਦਾ ਕਿ ‘ ਫਿਰ ਦੌੜ ਲਾਉਣੀ ਹੈ ਜਾਂ ਨਹੀ ,।ਜਦੋਂ ਡੀ,ਪੀ,ਈ, ਮਾਸਟਰ ਵੀ ਉਸਦੇ ਜਮਾਤੀਆ ਵਾਂਗ ਉਸ ਨੂੰ ਨੋਨੂੰ ਪਹਲਿਵਾਨ ਕਹਿ ਦੇਂਦਾ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ।ਇਸ ਅਧਿਆਪਕ ਲਈ ਉਸ ਦੇ ਦਿਲ ਵਿਚ ਰੱਤੀ ਭਰ ਵੀ ਸਤਿਕਾਰ ਨਹੀਂ ਸੀ, ਸਗੋਂ ਨਫਰਤ ਹੀ ਨਫਰਤ ਸੀ। ਹੁਣ ਉਹ ਆਪਣੀ ਕਲਪਣਾ ਵਿਚ ਇਸ ਮਾਸਟਰ ਨੂੰ ਬਿਮਾਰ ਹੋਇਆ ਵੀ ਵੇਖਣ ਦੀ ਇਛਾ ਵੀ ਰੱਖਣ ਲੱਗ ਪਿਆ ਸੀ ਤੇ ਕਿਸੇ ਵੇਲੇ ਉਸ ਨੂੰ ਐਕਸੀਡੈਂਟ ਦਾ ਸ਼ਿਕਾਰ ਵੀ ਬਣਾ ਦੇਂਦਾ ਸੀ।ਸਾਰੀ ਸਕੂਲੀ ਪੜਾਈ ਦੌਰਾਨ ਉਸ ਦੀ ਇਹ ਤੀਬਰ ਇੱਛਾ ਰਹੀ ਕੇ ਡੀ.ਪੀ.ਈ. ਦੀ ਇਕ ਲੱਤ ਜ਼ਰੁਰ ਟੁੱਟ ਜਾਵੇ ਤਾ ਜੋ ਉਸ ਨੂੰ ਮੁੜ ਦੌੜਣ ਲਈ ਛੇੜ ਨਾ ਸਕੇ।
ਸਕੂਲ ਵਿਚ ਲੱਗਦੇ ਅੱਠ ਪੀਰੀਅਡਾਂ ਵਿਚੋਂ ਜੇ ਕੋਈ ਪੀਰੀਅਡ ਉਸ ਨੂੰ ਮਾਨਸਿਕ ਰਾਹਤ ਦੇਂਦਾ ਸੀ ਤਾਂ ਉਹ ਸੀ, ਪੰਜਾਬੀ ਭਾਸ਼ਾ ਦਾ ਪੀਰੀਅਡ। ਪੰਜਾਬੀ ਵਿਸ਼ੇ ਵਿਚੋਂ ਹੁਸ਼ਿਆਰ ਹੋਣ ਕਾਰਨ ਉਹ ਗਿਆਨੀ ਮਾਸਟਰ ਦਾ ਵਿਸ਼ੇਸ਼ ਚਹੇਤਾ ਬਣਿਆ ਹੋਇਆ ਸੀ।ਸਕੂਲ ਦੇ ਸਾਰੇ ਮਾਸਟਰਾਂ ਨਾਲੋ ਉਹ ਗਿਆਨੀ ਮਾਸਟਰ ਦਾ ਹੀ ਵੱਧ ਸਤਿਕਾਰ ਕਰਦਾ।ਉਸ ਦੇ ਹਮੇਸ਼ਾ ਚੁਪ ਚਾਪ ਰਹਿਣ ਤੇ ਕਦੇ ਕਦਾਈਂ ਕੋਈ ਗੰਭੀਰ ਜਿਹੀ ਗੱਲ ਕਰ ਦੇਣ ਦੇ ਸੁਭਾਅ ਵੱਲ ਵੇਖਦਿਆ ਇਕ ਦਿਨ ਗਿਆਨੀ ਮਾਸਟਰ ਨੇ ਸੁਭਾਵਿਕ ਹੀ ਕਹਿ ਦਿੱਤਾ-“ਇਹ ਮੰੁਡਾ ਜ਼ਰੂਰ ਹੀ ਵੱਡਾ ਹੋ ਕੇ ਕੋਈ ਲੇਖਕ ਜਾਂ ਫਿਲਾਸਫਰ ਬਣੇਗਾ” । ਭਾਵੇਂ ਅਧਿਆਪਕ ਨੇ ਇਹ ਗੱਲ ਹਾਸੇ ਵਿਚ ਹੀ ਕਹੀ ਹੋਵੇ ਪਰ ਉਸ ਦੇ ਦਿਲ ਨੂੰ ਪੂਰੀ ਤਰਾਂ ਭਾਅ ਗਈ । ਉਸ ਮਨ ਹੀ ਮਨ ਫੈਸਲਾ ਲੈ ਲਿਆ ਕਿ ਉਹ ਵੱਡਾ ਹੋ ਕੇ ਲੇਖਕ ਤੇ ਕੇਵਲ ਲੇਖਕ ਹੀ ਬਣੇਗਾ।ਹੁਣ ਉਸ ਦੀ ਕਲਪਣਾ ਵਿਚ ਉਹ ਦ੍ਰਿਸ਼ ਵੀ ਸ਼ਾਮਿਲ ਹੋ ਗਏ ਕੇ ਉਹ ਬਹੁਤ ਵੱਡਾ ਲੇਖਕ ਬਣ ਗਿਆ ਹੈ ਤੇ ਉਸ ਦਾ ਮਜਾਕ ਉਡਾਉਂਦੇ ਰਹੇ ਜਮਾਤੀ ਉਸ ਨਾਲ ਦੋਸਤੀ ਕਰਨ ਲਈ ਉਤਾਵਲੇ ਹਨ।
ਗਿਆਨੀ ਅਮਰਜੀਤ ਸਿੰਘ ਨੇ ‘ ਮੇਰਾ ਜੀਵਨ ਨਿਸ਼ਾਨਾ’ ਵਿਸ਼ੇ ਤੇ ਲੇਖ ਲਿਖਾਉਦਿਆਂ ਹਰੇਕ ਜਮਾਤੀ ਨੂੰ ਅਲਗ ਅਲਗ ਕਰਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦਾ ਜੀਵਨ ਨਿਸ਼ਾਨਾ ਕੀ ਹੈ? ਕਿਸੇ ਵਿਦਿਆਰਥੀ ਨੇ ਇੰਜਨੀਅਰ ਬਨਣ ਦੀ ਇੱਛਾ ਪ੍ਰਗਟਾਈ ਤਾਂ ਕੋਈ ਡਾਕਟਰ ਬਣ ਕੁ ਖੁਸ਼ ਸੀ। ਕੋਈ ਸਫਲ ਕਿਸਾਨ ਬਨਣਾ ਚਾਹੂੰ ਦਾ ਸੀ ਤਾਂ ਕੋਈ ਉੱਘਾ ਖਿਡਾਰੀ ।ਜਦੋ ਉਸ ਦੀ ਵਾਰੀ ਆਈ ਤਾਂ ਉਸ ਬੜੇ ਆਤਮ ਵਿਸ਼ਵਾਸ ਨਾਲ ਕਹਿ ਦਿੱਤਾ ਕਿ ਉਹ ਲੇਖਕ ਹੀ ਬਨਣਾ ਚਾਹੇਗਾ।ਉਸ ਦੀ ਗੱਲ ਸੁਣ ਕੇ ਗਿਆਨੀ ਮਾਸਟਰ ਉੱਚੀ ਸਾਰੀ ਹੱਸ ਪਿਆ । ਅਧਿਆਪਕ ਨੂੰ ਹੱਸਦਿਆ ਵੇਖ ਕੇ ਸਾਰੀ ਜਮਾਤ ਹੀ ਉਸ ਦੇ ਹਾਸੇ ਵਿਚ ਸ਼ਾਮਿਲ ਹੋ ਗਈ।
‘ ਸ਼ਾਬਸ਼ ! ਮੇਰਾ ਅਸ਼ੀਰਵਾਦ ਤੇਰੇ ਨਾਲ ਹੈ।ਤੂੰ ਜ਼ਰੂਰ ਆਪਣੇ ਮਕਸਦ ਵਿਚ ਕਾਮਯਾਬ ਹੋਵੇਂਗਾ। ਤੂੰ ਯਾਰ ਸੱਚ ਮੁਚ ਪਹਿਲਵਾਨ ਏਂ ਆਪਣੀ ਅਕਲ ਤੇ ਮਿਹਨਤ ਨਾਲ ਤੂੰ ਕਈਆ ਦੀ ਪਿੱਠ ਲੁਆ ਸਕਦਾ ਹੈਂ”। ਪੰਜਾਬੀ ਮਾਸਟਰ ਨੇ ਉਸ ਦੀ ਪਿੱਠ ਥਾਪੜੀ । ਆਪਣੇ ਚਹੇਤੇ ਅਧਿਆਪਕ ਦੇ ਮੂੰਹੋਂ ਨਿਕਲਿਆ ਪਹਿਲਵਾਨ ਸ਼ਬਦ ਉਸ ਨੂੰ ਬੁਰਾ ਨਾ ਲੱਗਾ, ਸਗੋਂ ਉਹ ਹੋਰ ਵੀ ਉਹਨਾਂ ਦਾ ਸ਼ਰਧਾਲੂ ਬਣ ਗਿਆ।
ਦੱਸਵੀਂ ਜਮਾਤ ਤੀਕ ਅਪੜਦਿਆਂ ਉਸ ਦੇ ਸਰੀਰ ਵਿਚ ਵੀ ਸਹਿਜੇ ਸਹਿਜੇ ਜਾਣ ਪੈਣ ਲੱਗੀ।ਕਾਲਜ਼ ਅਪੜਦਿਆਂ ਤੀਕ ਭਾਵੇਂ ਸਰੀਰਕ ਪੱਖੋਂ ਉਹ ਕੰਮਜੋਰ ਹੀ ਵਿਖਾਈ ਦੇਂਦਾ ਸੀ ਪਰ ਪਹਿਲਾਂ ਦੇ ਮੁਕਾਬਲੇ ਉਹ ਆਪਣੀ ਹੀਣ ਭਾਵਨਾਂ ਤੇ ਕਾਫੀ ਕਾਬੂ ਪਾ ਚੁੱਕਾ ਸੀ ।ਆਪਣੀ ਇੱਕਲਤਾ ਤੋਂ ਛੁਟਕਾਰਾ ਪਾਉਣ ਲਈ ਉਸ ਲਈ ਕਾਲਜ਼ ਦੀ ਲਾਇਬਰੇਰੀ ਰਾਮ ਬਾਣ ਸਿੱਧ ਹੋਈ।
ਮੈਂ ਐਸ. ਡੀ. ਐਮ. ਨਰਿੰਦਰ ਕੁਮਾਰ ਖੁਰਾਨਾ ਹੁਣ ਸੂਬੇ ਦਾ ਜਾਣਿਆ ਪਹਿਚਾਣਿਆ ਤੇ ਇਮਾਨਦਾਰ ਦਿੱਖ ਵਾਲਾ ਅਫਸਰ ਹੀ ਨਹੀਂ ਹਾ ਸਗੋਂ ਸਾਹਿਤ ਦੇ ਖੇਤਰ ਵਿਚ ਵੀ ਮੇਰਾ ਚੰਗਾ ਨਾਂ ਥਾਂ ਹੈ ।ਮੇਰੇ ਛੇ ਕਾਵਿ ਸੰਗ੍ਰਹਿ ਤੇ ਤੇ ਤਿੰਨ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ । ਮੇਰੇ ਨਵੇਂ ਕਾਵਿ ਸੰਗ੍ਰਹਿ ਨੂੰ ਪਿਛੱਲੇ ਸਾਲ ਸਾਹਿਤ ਅਕਾਦਮੀ ਦਾ ਪੁਰਸ਼ਕਾਰ ਵੀ ਮਿਲ ਚੁੱਕਾ ਹੈ। ਹੁਣ ਮੇਰੇ ਪਾਠਕ ਕੇਵਲ ਦੇਸ਼ ਵਿਚ ਹੀ ਨਹੀਂ ਸਗੋ ਵਿਦੇਸ਼ਾਂ ਵਿਚ ਵੀ ਮੌਜੂਦ ਨੇ ।ਮੈਨੂੰ ਲੇਖਕ ਬਨਣ ਦੀ ਪ੍ਰੇਰਣਾ ਦੇਣ ਵਾਲੇ ਗਿਆਨੀ ਮਾਸਟਰ ਅਮਰਜੀਤ ਸਿੰਘ ਭਾਵੇਂ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਪਰ ਮੇਰੀਆ ਯਾਦਾਂ ਵਿਚ ਉਹ ਅਮਰ ਨੇ। ਉਹ ਸਾਹਮਣੇ ਕੰਧ ਤੇ ਲੱਗੀ ਹਾਰ ਵਾਲੀ ਫੋਟੋਮੇਰੇ ਸਤਿਕਾਰਯੋਗ ਅਧਿਆਪਕ ਦੀ ਹੈ । ਮੇਰਾ ਜਮਾਤੀ ਗਿਆਨ ਅੱਜ ਵੀ ਮੇਰਾ ਦੋਸਤ ਹੈ।ਮੈਂ ਉਸ ਨੂੰ ਆਪਣੇ ਰਸੂਖ ਨਾਲ ਆਪਣੇ ਹੀ ਦਫਤਰ ਵਿਚ ਕਲਰਕ ਰੱਖਵਾ ਦਿੱਤਾ ਹੈ। ਦਫਤਰ ਵਿਚ ਉਹ ਮੇਰੇ ਨਾਲ ਮੇਰੇ ਅਧੀਨ ਕਰਮਚਾਰੀ ਵਜੋਂ ਹੀ ਵਿਚਰਦਾ ਹੈ ਪਰ ਦਫਤਰ ਤੋ ਬਾਦ ਮੈਂ ਉਸ ਨਾਲ ਆਪਣੇ ਦਿਲ ਦੀ ਹਰ ਗੱਲ ਪਹਿਲਾਂ ਵਾਂਗ ਹੀ ਕਰ ਲੈਂਦਾ ਹਾਂ।
ਮੈਨੂੰ ਉਚੇ ਰੁਤਬੇ ‘ਤੇ ਪਹੁੰਚਾਉਣ ਵਿਚ ਮੇਰੀ ਅਨਪੜ੍ਹ ਮਾਂ ਦਾ ਵੀ ਬਹੁਤ ਯੋਗਦਾਨ ਰਿਹਾ ਹੈ।ਸੀਮਤ ਆਮਦਨੀ ਵਾਲੇ ਮੇਰੇ ਪਿਤਾ ਨੇ ਤਾਂ ਮੇਰੇ ਦੱਸਵੀ ਕਰ ਲੈਣ ਤੋਂ ਬਾਦ ਹੀ ਮੈਂਨੂੰ ਅੱਗੇ ਪੜ੍ਹਾਉਣ ਤੋਂ ਜੁਆਬ ਦੇ ਦਿੱਤਾ ਸੀ । ਮੇਰੀ ਮਾਂ ਨੇ ਹੀ ਲੋਕਾਂ ਦੇ ਕਪੜੇ ਸਿਉਂ ਕੇ ਮੇਰੇ ਕਾਲਜ਼ ਦੀਆ ਫੀਸਾਂ ਭਰੀਆਂ। ਮਾਂ ਦੇ ਵਿਸ਼ਵਾਸ਼ ‘ਤੇ ਖਰਾ ਉਤਰਣ ਲਈ ਮੈਂ ਵੀ ਪੂਰੀ ਮਿਹਨਤ ਕੀਤੀ। ਮੈ ਆਪਣਾ ਵਿਹਲਾ ਸਮਾਂ ਕਾਲਜ਼ ਦੇ ਹੋਰ ਸਾਥੀਆਂ ਵਾਂਗ ਗੱਪਾਂ ਮਾਰ ਕੇ ਨਹੀਂ ਬਿਤਾਇਆ ਸਗੋਂ ਦਿਨ ਰਾਤ ਮਿਹਨਤ ਕਰਕੇ ਹਰ ਕਲਾਸ ਵਿਚੋਂ ਟੌਪ ਕਰਦਾ ਰਿਹਾ।ਮੇਰੇ ਅੰਦਰਲੇ ਨੋਨੂੰ ਪਹਿਲਵਾਨ ਨੇ ਵੀ ਮੈਨੂੰ ਜਿੰਦਗੀ ਵਿਚ ਸਫਲ ਬਣਾਉਣ ਲਈ ਪੂਰੀ ਵਾਹ ਲਾਈ।ਉਹ ਮੈਂਨੂੰ ਵਾਰ ਵਾਰ ਵੰਗਾਰਦਾ ਰਿਹਾ ਕੇ ਮੈਂ ਜ਼ਮਾਨੇ ਅੱਗੇ ਸਾਬਤ ਕਰਾਂ ਕਿ ਸਰੀਰਕ ਕਮੰਜ਼ੋਰੀ ਵਾਲੇ ਲੋਕ ਵੀ ਆਪਣੀ ਅਕਲ ਤੇ ਲਗਨ ਨਾਲ ਜਿੰਦਗੀ ਦੀ ਦੌੜ ਜਿੱਤ ਸਕਦੇ ਨੇ।
ਹੁਣ ਵੀ ਨੋਨੂੰ ਮੇਰੇ ਵਿਅਕਤੀਤਵ ‘ਤੇ ਮੇਰੀ ਅਫਸਰੀ ਦਾ ਵਧੇਰੇ ਪ੍ਰਭਾਵ ਨਹੀਂ ਪੈਣ ਦੇਂਦਾ। ਹੋਰਨਾਂ ਅਫਸਰਾਂ ਨੂੰ ਦੋ ਨੰਬਰ ਦੀ ਕਮਾਈ ਕਰਦਿਆ ਵੇਖਦਾ ਹਾਂ ਤਾਂ ਪਲ ਦੋ ਪਲ ਲਈ ਮੈਂ ਵੀ ਦੁਬਿਧਾ ਵਿਚ ਪੈ ਜਾਂਦਾ ਹਾਂ ।ਇਸ ਸਮੇਂ ਨੋਨੂੰ ਹੀ ਮੈਨੂੰ ਦੁਬਿਧਾ ਵਿਚੋਂ ਕੱਢਦਾ ਹੈ ਤੇ ਸਖਤੀ ਨਾਲ ਵਰਜਦਾ ਹੈ ਕਿ ਮੈਂ ਕਿਸੇ ਹੋਰ ਨੋਨੂੰ ਨਾਲ ਜਿਆਦਤੀ ਨਾਂ ਕਰਾਂ
ਜਦੋਂ ਮੇਰਾ ਰਿਸ਼ੂ ਖੇਡ ਕੁੱਦ ਰਿਹਾ ਹੋਵੇ ਤਾਂ ਮੇਰੇ ਅੰਦਰਲੇ ਨੋਨੂੰ ਨੂੰ ਵਿਸ਼ੇਸ਼ ਲੁਤਫ ਆਉਂਦਾ ਹੈ। ਜਦੋਂ ਉਹ ਹਾਕੀ ਫੁਟਬਾਲ ਤੇ ਦੌੜਾਂ ਵਰਗੀਆਂ ਖੇਡਾਂ ਵਿਚ ਭਾਗ ਲੈਂਦਾ ਹੈ ਤਾਂ ਮੈਂਨੂੰ ਲੱਗਦਾ ਹੈ ਕਿ ਮੇਰੇ ਅੰਦਰਲਾ ਕੋਈ ਖਲਾਅ ਭਰ ਰਿਹਾ ਹੈ।
ਅੱਜ ਰਿਸ਼ੂ ਫੇਰ ਸਕੂਲ ਵਲੋਂ ਜਿਲ੍ਹਾ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣ ਲਈ ਬਠਿੰਡੇ ਗਿਆ ਹੈ। ਮੈਂ ਘੰਟੇ ਭਰ ਤੋਂ ਉਸ ਦੀ ਵਾਪਸੀ ਦੀ ੳਡੀਕ ਕਰ ਰਿਹਾ ਹਾਂ ।ਮੇਰੀ ਪਤਨੀ ਵੀ ਉਸਦੇ ਲੇਟ ਹੋ ਜਾਣ ਕਾਰਣ ਬੇਚੈਨ ਜਿਹੀ ਇੱਧਰ- ਉਧਰ ਗੇੜੇ ਕੱਢ ਰਹੀ ਹੈ।
“ ਡੈਡੀ, ਕਾਂਗਰਚੂਲੇਸ਼ਨ! ਤੁਹਾਡੇ ਬੇਟੇ ਨੇ ਸਾਰੀਆਂ ਦੌੜਾਂ ਵਿਚ ਜਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਦੌੜਾਂ ਦੀ ੳਵਰ ਹਾਲ ਟਰਾਫੀ ਵੀ ਮੈਨੂੰ ਹੀ ਹਾਸਿਲ ਹੋਈ ਹੈ”। ਅਚਾਣਕ ਹੀ ਇਕ ਵੱਡੀ ਤੇ ਚਮਕਦਾਰ ਟਰਾਫੀ ਹੱਥ ਵਿਚ ਫੜੀ ਰਿਸ਼ੂ ਸਾਡੇ ਸਾਹਮਣੇ ਆ ਖੜਾ ਹੋਇਆ ਹੈ। ਮੇਰੀ ਪਤਨੀ ਉਸ ਵੱਲ ਬਲਿਹਾਰ ਜਾਣ ਵਾਲੀਆ ਨਜ਼ਰਾ ਨਾਲ ਵੇਖ ਰਹੀ ਹੈ।
“ ਹਿੱਪ! ਹਿੱਪ! ਹੁਰਰੇ! ਮੇਰਾ ਨੋਨੂੰ ਜਿਲਾ੍ਹ ਜਿੱਤ ਗਿਆ ਐ। ਮੇਰੇ ਵੱਲੋਂ ਤੈਨੂੰ ਤੇ ਤੇਰੀ ਮੰਮੀ ਨੂੰ ਸੀਪਲ ਵਿਚ ਗਰੈਂਡ ਪਾਰਟੀ” । ਆਪਣਾ ਅਫਸਰੀ ਜ਼ਾਬਤਾ ਭੁੱਲ ਕੇ ਮੈਂ ਬੱਚਿਆਂ ਵਾਂਗ ਰੀਐਕਸ਼ਨ ਕਰ ਰਿਹਾ ਹਾਂ ਪਰ ਅੱਜ ਮੇਰੀਆਂ ਹਰਕਤਾਂ ਤੇ ਪਤਨੀ ਨੇ ਕੋਈ ਇਤਰਾਜ਼ ਨਹੀਂ ਕੀਤਾ।
“ਡੈਡੀ! ਇਹ ਨੋਨੂੰ ਕੌਣ ਐ?” ਰਿਸ਼ੂ ਨੇ ਹੈਰਾਨੀ ਨਾਲ ਮੈਥੌਂ ਪੁੱਛਿਆ ਹੈ।
“ ਤੂੰ ਹੀ ਮੇਰਾ ਨੋਨੂੰ ਐਂ ਬੇਟੇ”। ਮੈਂ ਰਿਸ਼ੂ ਨੂੰ ਆਪਣੀਆਂ ਬਾਹਾਂ ਵਿਚ ਭਰ ਲਿਆ ਹੈ। ਮੇਰੀਆਂ ਅੱਖਾਂ ਵਿਚ ਖੁਸ਼ੀ ਭਰੇ ਹੰਝੂ ਤੈਰ ਰਹੇ ਹਨ।
ਪਿੰਡ ਤੇ ਡਾਕ- ਬੋਹਾ, ਜਿਲ੍ਹਾ ਮਾਨਸਾ(ਪੰਜਾਬ)
ਮੁਬਾਈਲ : 89682- 82700
ਕਰਾਂਤੀ ਵੀਰ
www.sabblok.blogspot.com
हमारी टीम के कुछ सदसयो के पास एक गुप्त जानकारी आई है वो हम आप सभी से बाटना चाहते है और चाहते है की इस बारे में यदि कुछ जानकारी मिल पाए तो बड़ी मेहेरबानी होगी की सरकार के अब तक के हुए घोटाले को मिलाकर भी जितना होगा उससे भी दस गुना बड़ा घोटाला अगले २-३ महीने में बाहर आने वाला है और वो घोटाला है uranium का ,जी हां आप ठीक समझे ये वही metal (uranium ) है जो परमाणु बम बनाने में काम आता है ,सरकार ने औने पौने दामो में uranium की बहुत सारी खदाने कुछ विदेशी कंपनियों को बेच दी थी और वो uranium निकालकर ले जा भी चुकी है और उस की कीमत कई सौ लाख करोड़ के पार हो सकती है ......................यदि यही आलम रहा तो 2014 तक ये सरकार इस देश में कुछ नहीं छोड़ेगी और छोड़ेगी सिर्फ महंगाई ,जनसँख्या ,भ्रष्टाचार ,अराजकता ,और सबसे बड़ा खेल साम्प्रदियाकता ................अब ये आप पर निर्भर करता है की ये सरकार रहनी चाहिए या ये देश .........................जय हिंद जय भारत
ਗ਼ਦਰੀ ਬਾਬਿਆਂ ਦੇ ਚਾਰ ਰੋਜ਼ਾ ਮੇਲੇ ਨੂੰ ਚਾਰ ਚੰਨ ਲਾਉਣ ਲਈ ਬੁੱਧੀਜੀਵੀਆਂ ਵੱਲੋਂ ਵਿਚਾਰਾਂ
www.sabblok.blogspot.com
ਜਲੰਧਰ, 11 ਅਗਸਤ: ਆਜ਼ਾਦ ਹਿੰਦ ਫੌਜ ਵੱਲੋਂ ਆਜ਼ਾਦੀ ਸੰਗਰਾਮ 'ਚ ਨਿਭਾਈ ਭੂਮਿਕਾ ਨੂੰ ਸਮਰਪਤ 29 ਅਕਤੂਬਰ ਤੋਂ 1 ਨਵੰਬਰ ਤੱਕ ਮਨਾਏ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਰੂਪ-ਰੇਖਾ ਉਲੀਕਣ ਲਈ ਹੋਈ ਸਭਿਆਚਾਰਕ ਵਿੰਗ ਦੀ ਮੀਟਿੰਗ 'ਚ ਗੰਭੀਰ ਵਿਚਾਰਾਂ ਹੋਈਆਂ ਕਿ ਚਾਰ ਰੋਜ਼ਾ ਮੇਲੇ ਨੂੰ ਚਾਰ ਚੰਨ ਲਾਉਣ ਲਈ ਗਾਇਨ, ਚਿੱਤਰਕਲਾ, ਕੁਇਜ਼, ਭਾਸ਼ਣ ਮੁਕਾਬਲਿਆਂ, ਕੋਰਿਓਗ੍ਰਾਫ਼ੀਆਂ, ਨੁੱਕੜ-ਨਾਟਕ, ਦਸਤਾਵੇਜ਼ੀ ਫ਼ਿਲਮਾਂ, ਪ੍ਰਭਾਵਸ਼ਾਲੀ ਗੀਤ-ਸੰਗੀਤ ਅਤੇ ਹੋਰ ਦਿਲਕਸ਼ ਕਲਾ-ਵੰਨਗੀਆਂ ਵਿੱਚ ਨਵਾਂ-ਨਕੋਰ ਮੁਹਾਂਦਰਾ ਅਤੇ ਖੂਬਸੂਰਤ ਰੰਗ ਕਿਵੇਂ ਭਰਿਆ ਜਾਵੇ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ-ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਜੁੜੇ ਪਿਛਲੇ 20 ਮੇਲਿਆਂ ਤੋਂ ਜਿੰਮੇਵਾਰੀਆਂ ਅਦਾ ਕਰਦੇ ਅਤੇ ਵੱਖ-ਵੱਖ ਸਾਹਿਤਕ/ਸਭਿਆਚਾਰਕ ਖੇਤਰਾਂ 'ਚ ਸਰਗਰਮੀਆਂ ਕਰਦੀਆਂ ਆ ਰਹੀਆਂ ਸਖਸ਼ੀਅਤਾਂ ਨੇ ਢੁੱਕਵੇਂ ਵਿਸ਼ਿਆਂ ਉਪਰ ਦੇਸ਼ ਦੇ ਹੋਰਨਾਂ ਖੇਤਰਾਂ ਤੋਂ ਵੀ ਰੰਗ ਮੰਚ ਨਾਲ ਜੁੜੀਆਂ ਟੀਮਾਂ ਨੂੰ ਸ਼ਾਮਲ ਕਰਨ ਅਤੇ ਪੰਜਾਬ ਦੀਆਂ ਰੰਗ ਟੋਲੀਆਂ/ਸੰਗੀਤ ਮੰਡਲੀਆਂ ਦੀਆਂ ਵਰਕਸ਼ਾਪਾਂ ਲਗਾਕੇ ਗ਼ਦਰ ਸ਼ਤਾਬਦੀ ਅਤੇ ਇਸ ਵਰੇ• ਦੇ ਮੇਲੇ ਨਾਲ ਢੁੱਕਵੀਆਂ ਕਲਾ ਕਿਰਤਾਂ ਹੁਣ ਤੋਂ ਹੀ ਚੁਣਕੇ ਕੰਮ ਕਰਨ ਬਾਰੇ ਵਿਚਾਰਾਂ ਹੋਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਮੇਲੇ ਦੀ ਤਜ਼ਵੀਜ਼ਤ ਰੂਪ ਰੇਖਾ ਪੇਸ਼ ਕੀਤੀ ਅਤੇ ਮੇਲੇ ਦੀ ਸਮੁੱਚੀ ਡਿਜਾਇਨਿੰਗ ਨੂੰ ਸਭਿਆਚਾਰਕ ਵਿੰਗ ਦੇ ਕਾਮਿਆਂ ਦੇ ਵਿਚਾਰਾਂ ਨੂੰ ਢੁਕਵੀਂ ਥਾਂ ਦੇਣ ਉਪਰੰਤ ਹੀ ਅੰਤਮ ਛੋਹ ਦੇਣ ਦੀ ਗੱਲ ਆਖੀ।
ਕਮੇਟੀ ਮੈਂਬਰ ਗੁਰਮੀਤ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਪ੍ਰਿਥੀਪਾਲ ਮਾੜੀਮੇਘਾ, ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਡਾ. ਪਰਮਿੰਦਰ ਸਿੰਘ, ਬਲਬੀਰ ਕੌਰ ਬੁੰਡਾਲਾ ਤੋਂ ਇਲਾਵਾ ਕੋਈ ਤਿੰਨ ਦਰਜਨ ਬੁੱਧੀਜੀਵੀਆਂ ਨੇ ਮੇਲੇ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਅਤੇ ਗ਼ਦਰ ਸ਼ਤਾਬਦੀ ਨੂੰ ਯਾਦਗਾਰੀ ਸਮਾਗਮ ਬਣਾਉਣ ਲਈ ਦੇਸ਼-ਵਿਦੇਸ਼ ਅੰਦਰ ਸਭੇ ਸੰਭਾਵੀ ਤਾਕਤਾਂ ਨੂੰ ਇੱਕ ਮਾਲਾ 'ਚ ਪਰੋਣ ਉਪਰ ਜ਼ੋਰ ਦੇਣ ਅਤੇ ਅਤੀਤ ਨੂੰ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਜੋੜਨ ਉਪਰ ਜ਼ੋਰ ਦਿੱਤਾ।
ਮੀਟਿੰਗ ਉਪਰ ਨਿਚੋੜਵੀਂ ਟਿੱਪਣੀ ਕਰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਅਸੀਂ ਸਮੂਹਿਕ ਉੱਦਮ ਜੁਟਾਕੇ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ, ਵੱਖ-ਵੱਖ ਗ਼ਦਰੀ ਪਿੰਡਾਂ, ਇਲਾਕਿਆਂ, ਦੇਸ਼ ਦੀਆਂ ਹੋਰ ਇਤਿਹਾਸਕ ਥਾਵਾਂ ਅਤੇ ਗ਼ਦਰ ਲਹਿਰ ਦੇ ਉਠਾਣ ਵਾਲੇ ਮੁਲਕਾਂ ਅੰਦਰ ਅਜਿਹੇ ਸਮਾਗਮਾਂ ਦੀ ਲੜੀ ਤਿਆਰ ਕੀਤੀ ਜਾਵੇਗੀ, ਜਿਹੜੀ ਇਹ ਸੁਨੇਹਾ ਬੁਲੰਦ ਕਰੇ ਕਿ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗ਼ਦਰ ਲਹਿਰ ਵਾਲੀ ਪ੍ਰਤੀਬੱਧਤਾ ਅਤੇ ਲੋਕ ਸੰਗਰਾਮ ਲੋੜੀਂਦਾ ਹੈ।
...
ਸਿਹਤ ਮੇਲੇ ਅਤੇ ਸਨਮਾਨ ਸਮਾਗਮ ਦਾ ਕਾਰਡ ਜਾਰੀ
![]() |
ਸਿਹਤ ਮੇਲੇ ਦਾ ਕਾਰਡ ਜਾਰੀ ਕਰਦੇ ਹੋਏ ਸ: ਜਗਜੀਤ ਸਿੰਘ ਚਹਿਲ,ਕੁਲਵਿੰਦਰ ਕੰਵਲ ਅਤੇ ਹੋਰ ਪਤਵੰਤੇ। ਤਸਵੀਰ ਗੁਰਭੇਜ ਸਿੰਘ ਚੌਹਾਨ |
www.sabblok.blogspot.com
ਸਾਦਿਕ,9 ਅਗਸਤ(ਚੌਹਾਨ )-ਸਰਕਾਰੀ ਸੀਨੀਂ: ਸਕੈਂਡਰੀ ਸਕੂਲ ਸਾਦਿਕ ਵਿਖੇ 12 ਅਗਸਤ ਦਿਨ ਐਤਵਾਰ ਨੂੰ ਪੀਰ ਈਸ਼ਾ ਗਾੜ•ਾ ਸੱਭਿਆਚਾਰਕ ਐਂਡ ਵੈੱਲਫੇਅਰ ਕਲੱਬ ਸਾਦਿਕ ਵੱਲੋਂ ਕਰਵਾਏ ਜਾ ਰਹੇ ਸਿਹਤ ਮੇਲੇ (ਮੈਡੀਕਲ ਜਾਂਚ ਕੈਂਪ) ਅਤੇ ਸਨਮਾਨ ਸਮਾਗਮ ਦਾ ਸੱਦਾ ਪੱਤਰ ਸਾਦਿਕ ਵਿਖੇ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ, ਪੰਚ ਮਦਨ ਲਾਲ ਨਰੂਲਾ, ਸੁਰਿੰਦਰ ਪਾਲ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ, ਲੋਕ ਗਾਇਕ ਕੁਲਵਿੰਦਰ ਕੰਵਲ, ਡਾ: ਸੰਤੋਖ ਸਿੰਘ ਸੰਧੂ, ਸੰਜੀਵ ਕੁਮਾਰ ਨਰੂਲਾ ਅਤੇ ਕਰਨਜੀਤ ਦਰਦ ਅਤੇ ਕਲੱਬ ਪ੍ਰਧਾਨ ਆਰ.ਐਸ. ਧੁੰਨਾ ਨੇ ਜਾਰੀ ਕੀਤਾ। ਇਸ ਮੌਕੇ ਸ: ਚਹਿਲ ਨੇ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਿਹਤ ਮੇਲੇ (ਮੈਡੀਕਲ ਚੈੱਕ ਅੱਪ ਕੈਂਪ) ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਕਲੱਬ ਪ੍ਰਧਾਨ ਆਰ.ਐਸ. ਧੁੰਨਾ ਅਤੇ ਸਹਿਯੋਗੀ ਸੁਰਿੰਦਰ ਪਾਲ ਸੇਠੀ ਨੇ ਦੱਸਿਆ ਕਿ ਸਿਹਤ ਮੇਲੇ ਦੌਰਾਨ ਮਰੀਜ਼ਾਂ ਦੇ ਲੋੜੀਂਦੇ ਟੈਸਟ ਮੁਫ਼ਤ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਅਖਿਲ ਭਾਰਤੀਆ ਪਰਜਾਪਤ (ਕੁੰਭਕਾਰ) ਮਹਾਂਸਭਾ ਪੰਜਾਬ, ਮਿਸ ਸਿਮਰਤਾ ਟੌਪ 10, ਵਾਈਸ ਆਫ਼ ਪੰਜਾਬ ਅਤੇ ਵਾਈਸ ਆਫ਼ ਪੰਜਾਬ ਦੇ ਫਾਈਨਲਿਸਟ ਗੁਰਦੇਵ ਸਿੰਘ ਚੰਗਾਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਐਸ ਬੀ ਆਰ ਐਸ ਕਾਲਜ ਘੁੱਦੂਵਾਲਾ ਵਿਖੇ 'ਤੀਆਂ ਤੀਜ ਦੀਆਂ ' ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ
![]() |
ਐਸ ਬੀ ਆਰ ਐਸ ਕਾਲਜ ਚ ਮਨਾਏ ਗਏ ਤੀਆਂ ਤੀਜ ਦੀਆਂ ਮੇਲੇ ਦਾ ਦ੍ਰਿਸ਼। ਤਸਵੀਰਾਂ ਗੁਰਭੇਜ ਸਿੰਘ ਚੌਹਾਨ |
www.sabblok.blogspot.com
ਸਾਦਿਕ 9 ਅਗਸਤ (ਗੁਰਭੇਜ ਸਿੰਘ ਚੌਹਾਨ , ਆਰ ਐਸ ਧੁੰਨਾਂ) ਸੰਤ ਬਾਬਾ ਰਾਮ ਸਿੰਘ ਕਾਲਜ ਲੜਕੀਆਂ ਘੁੱਦੂਵਾਲਾ ( ਸਾਦਿਕ ) ਵਿਖੇ 'ਤੀਆਂ ਤੀਜ ਦੀਆਂ ' ਪ੍ਰੋਗਰਾਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਦਾ ਉਦਘਾਟਨ ਐੱਸ.ਬੀ.ਆਰ ਐੱਸ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਬਾਬਾ ਅਰਜਨ ਸਿੰਘ ਦੀ ਮਾਤਾ ਬਰਜਿੰਦਰ ਕੌਰ ਨੇ ਰਿਬਨ ਕੱਟ ਕੇ ਕੀਤਾ । ਸਟੇਜ ਦੀ ਸ਼ੁਰੂਆਤ ਸਕੂਲੀ ਵਿਦਿਆਰਥਣਾਂ ਨੇ ਧਾਰਮਿਕ ਸ਼ਬਦ ਨਾਲ ਕੀਤੀ । ਪੀ.ਐੱਸ.ਟੀ ਸਕੂਲ ਦੀਆਂ ਵਿਦਿਆਰਥਣਾਂ ਨੇ ਭੰਗੜਾ ਪਾਇਆ । ਮੈਡਮ ਰੱਖਣਪ੍ਰੀਤ ਕੌਰ ਦੀ ਨਿਰਦੇਸ਼ਣਾਂ ਹੇਠ 'ਸੂਹੇ ਵੇ ਚੇਰੇ ਵਾਲਿਆ ਫੁੱਲ ਕਿੱਕਰਾਂ ਦੇ' ਅਤੇ 'ਕੁੜੀ ਪੰਜਾਬ ਦੀ ' ਉੱਪਰ ਲੜਕੀਆਂ ਨੇ ਡਾਂਸ ਬਾਖੂਬੀ ਕੀਤਾ । 'ਝੂਟਾਂ ਦੇ ਜਾ ਵੇ ਗੱਭਰੂਆ ' ਤੇ ਬੀ.ਏ ਫਾਈਨਲ ਦੀ ਲੜਕੀ ਭਵਨਦੀਪ ਨੇ ਡਾਂਸ ਕਰਕੇ ਧੰਨ ਧੰਨ ਕਰਾ ਦਿੱਤੀ । 'ਸੋਚਿਆ ਨਹੀ ਸੀ ਕਦੇ ਇੰਜ ਜੁਦਾ ਹੋਵਾਂਗੇ ' ਗਗਨਦੀਪ ਐਮ.ਏ ਪੰਜਾਬੀ , 'ਬਾਬਲ ਦੇ ਵਿਹੜੇ ਅੰਬੀ ਦਾ ਬੂਟਾ ' ਸੁਖਦੀਪ ਕੌਰ ਬੀ.ਏ -1 ਨੇ ਪੇਸ ਕੀਤਾ । ਸ:ਬੋਹੜ ਸਿੰਘ ਥਿੰਦ ਦੇ ਲਿਖੇ ਅਤੇ ਗਾਏ ਗੀਤ 'ਵਿਦਾ ਅੱਜ ਹੋ ਜਾਣਾ ' ਤੇ ਕੋਰੀਓਗਰਾਫੀ ਕੀਤੀ ਗਈ ਜਿਸ ਨੂੰ ਵੇਖਣ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆ ਅਤੇ ਸਾਰੇ ਦਰਸ਼ਕ ਭਾਵਕ ਹੋ ਗਏ । ਵਿਸ਼ੇਸ਼ ਮਹਿਮਾਨ ਸ:ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਲੜਕੀਆਂ ਨੂੰ ਸੱਸ ਸਹੁਰੇ ਨੂੰ ਮਾਪਿਆਂ ਵਾਲਾ ਸਤਿਕਾਰ ਦੇਣ ਦੀ ਅਪੀਲ ਕੀਤੀ ਅਤੇ ਕਈ ਕਿਸਮ ਦੀਆਂ ਸਮਾਜਿਕ ਬੁਰਾਈਆ ਬਾਰੇ ਵੀ ਸੰਖੇਪ ਵਿਚਾਰ ਪੇਸ਼ ਕੀਤੇ। ਬਾਬਾ ਸ਼ਿਵ ਸਾਚਨ ਸਿੰਘ ਨੇ ਬੱਚਿਆਂ ਨੂੰ ਅਧਿਆਪਕਾਂ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੰਦਿਆ ਗੁਰੂ ,ਉਸਤਾਦ ਅਤੇ ਟੀਚਰ ਦੇ ਰੁਤਬੇ ਬਾਰੇ ਵਿਸਥਾਰ ਨਾਲ ਦੱਸਿਆ । ਜਗਜੀਤ ਸਿੰਘ ਚਹਿਲ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਫਰੀਦਕੋਟ ਨੇ ਵਿਗੜ ਰਹੀ ਨਵੀ ਪੀੜੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਨੂੰ ਬਚਾਉਣ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ । ਯਾਦਵਿੰਦਰ ਸਿੰੰਘ ਸਿੱਧੂ ਨੇ ਕੁੱਖਾਂ ਵਿੱਚ ਹੋ ਰਹੀਆਂ ਧੀਆਂ ਦੇ ਹੋ ਰਹੇ ਕਤਲ ਅਤੇ ਕਿਉ ਦੇ ਕਾਰਨਾਂ ਤੇ ਚਾਨਣਾ ਪਾਇਆ । ਮੈਡਮ ਪਰਮਪਾਲ ਕੌਰ ਪ੍ਰਿੰਸੀਪਲ ਸਕੂਲ ਲੜਕੀਆਂ , ਆਸ਼ਾ ਅਰੋੜਾ ਪ੍ਰਿੰਸੀਪਲ ਪੀ.ਐੱਸ.ਟੀ ਸਕੂਲ , ਜਸਵਿੰਦਰ ਕੌਰ ਵਾਇਸ ਪ੍ਰਿੰਸੀਪਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਸ:ਬੋਹੜ ਸਿੰਘ ਥਿੰਦ ਨੇ ਇਸ ਸਮਾਗਮ ਦੀ ਕਾਮਯਾਬੀ ਲਈ ਪ੍ਰਿੰਸੀਪਲ , ਸਟਾਫ ਅਤੇ ਬੱਚਿਆਂ ਨੂੰ ਵਧਾਈਆ ਦਿੱਤੀਆਂ ਅਤੇ ਮਾਂ ਬੋਲੀ ਨਾਲ ਜੁੜੇ ਰਹਿਣ ਤੇ ਜੋਰ ਦਿੱਤਾ । ਡਾ: ਜਲੌਰ ਸਿੰਘ ਖੀਵਾ ਪ੍ਰਿੰਸੀਪਲ ਕਾਲਜ ਨੇ ਕਿਹਾ ਕਿ ਇਸ ਤਰ•ਾਂ ਦੇ ਸਮਾਗਮ ਕੇਵਲ ਮਨੋਰੰਜਨ ਦੇ ਸਾਧਨ ਨਹੀ ਸਗੋਂ ਨੌਜਵਾਨਾਂ ਅੰਦਰ ਛੁਪੇ ਖਜਾਨੇ ਨੂੰ ਉਜਾਗਰ ਕਰਨਾ ਹੈ । ਉਨ•ਾਂ ਪੰਜਾਬ ਦੀ ਕੁੜੀ ਨੂੰ ਅਣਖ , ਰੜਕ ਅਤੇ ਗੈਰਤ ਦਾ ਨਾਮ ਦਿੱਤਾ ਅਤੇ ਕਿਹਾ ਕਿ ਇਸ ਨੂੰ ਕਦੇ ਵੀ ਅਬਲਾ ਨਹੀ ਬਣਨਾ ਚਾਹੀਦਾ । ਉਨ•ਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਅੱਜ ਦੇ ਸਮਾਗਮ ਵਿਚ ਚੁਣੀ ਗਈ ਮਿੱਸ ਤੀਜ ਨਵਜੋਤ ਕੌਰ , ਕਿਰਨਦੀਪ ਕੌਰ ਮਿਸ ਫਰੈਸਰ ਨੂੰ ਮਾਤਾ ਬਰਜਿੰਦਰ ਕੌਰ ਨੇ ਤਾਜ ਪਹਿਨਾਇਆ । ਸਟੇਜ ਸਕੱਤਰ ਦੀ ਭੂਮਿਕਾ ਦਲਜੀਤ ਕੌਰ ਅਤੇ ਹਰਜੱਸ ਨਵਨੀਤ ਨੇ ਨਿਭਾਈ । ਇਸ ਸਮੇਂ ਕੁਲਵਿੰਦਰ ਕੰਵਲ , ਚੌਧਰੀ ਉਦੈ ਸਿੰਘ , ਖੋਸਲਾ ਗੁਰੂ ਕੁਲ ਕਾਲਜ , ਰਾਜ ਸਿੰਘ ਗੁਲਾਬੀ ਸਿੰਘ , ਬਲਕਰਨ ਸਿੰਘ , ਗੁਰਜੰਟ ਸਿੰਘ ਕੁਲਵਿੰਦਰ ਕੰਵਲ , ਸਪਨਾਂ ਕੰਵਲ ਵੀ ਹਾਜ਼ਰ ਸਨ। ਇਸ ਸਮਾਗਮ ਵਿਚ ਸਾਵਣ ਮਹੀਨੇ ਦੀਆਂ ਠੰਡੀਆਂ ਹਵਾਵਾਂ ਨੂੰ ਖੁਸ਼ਆਮਦੀਦ ਕਹਿੰਦਿਆਂ ਖੀਰ ਅਤੇ ਮਾਹਲ ਪੂੜਿਆਂ ਦਾ ਲੰਗਰ ਸਭ ਨੂੰ ਛਕਾਇਆ ਗਿਆ।
Thursday, 9 August 2012
Sunday, 5 August 2012
ਅੱਮਾਂ(ਕਹਾਣੀ)
www.sabblok.blogspot.com
****************************
ਲਾਲ ਸਿੰਘ ਦਸੂਹਾ
ਕੜੀ ਵਰਗਾ ਜੁਆਨ ਸੀ , ਲੰਬੜ ।ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ , ਪਰ ਗੁਜ਼ਾਰਾ ਚੰਗਾ ਸੀ । ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰ ‘ਚੋਂ ਹਿੱਸੇ ਆਇਆ ਸੀ । ਕੰਮ ਘਟ ਕੀਤਾ ਸੀ , ਫੈਲਸੂਫੀਆਂ ਵੱਧ । ਛੇ-ਕੁੜੀਆਂ ਖੁੰਬਾਂ ਵਾਂਗ ਉਠੀਆਂ ਤੇ ਕੌੜੀ ਵੇਲ ਵਾਂਗ ਵਧੀਆ ਸਨ ।
ਜਦ ਸਤਵੀਂ ਥਾਂ ਮੁੰਡਾ ਜੰਮਿਆ ਤਾਂ ਉਦਾਸ ਚਿਹਰਿਆਂ ‘ਤੇ ਹਾਸਾਂ ਪਸਰ ਗਿਆ ਸੀ । ਘਰ-ਬਾਹਰ ਲਹਿਰਾਂ ਲਾ ਦਿੱਤੀਆਂ ਸਨ । ਭੈਣਾਂ ਨੂੰ ਕੱਪੜੇ-ਗਹਿਣੇ ,ਲੱਡੂ-ਪਤਾਸੇ ਭੇਜ ਭੇਜ ਰਜਾ ਦਿੱਤਾ ਸੀ । ਘਰ ਵਿੱਚ ਅਖੰਡ ਪਾਠ , ਜਾਗਰੇ ਕਰਾਉਦਿਆਂ ਅਤੇ ਸੰਤਾਂ-ਮਹੰਤਾਂ , ਡੇਰਿਆਂ-ਜਠੇਰਿਆਂ ਦੀਆਂ ਸੁਖਣਾਂ ਲਾਹੁੰਦਿਆਂ ਪੂਰਾ ਵਰ੍ਹਾ ਬੀਤ ਗਿਆ ਸੀ । ਇਸ ਸਾਰੇ ਖ਼ਰਚ-ਖ਼ਰਾਬੇ ਕਰਕੇ ਇੱਕ ਖੇਤ ਦੁਆਲਿਓਂ ਬੇਰੀਆਂ ਦੀ ਵਾੜ ਕਟਣੀ ਪਈ ।
ਅੰਨਾ ਕੀਤਾ ਰਾਜਨੀਤੀ ਨੇ ਅੰਨਾ
www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਅਤੇ ਸਾਥੀਆਂ ਨੇ ਆਪਣੀ ਪਿਛਲੇ ਛੇ ਦਿਨਾਂ ਤੋਂ ਚਲੀ ਆ ਰਹੀ ਭੁੱਖ ਹੜਤਾਲ ਬੀਤੀ ਸ਼ਾਮ ਵਾਪਸ ਲੈ ਲਈ ਹੈ ਅਤੇ ਫੌਜ ਦੇ ਸਾਬਕਾ ਚੀਫ ਵੀ ਕੇ ਸਿੰਘ ਨੇ ਨਾਰੀਅਲ ਦਾ ਪਾਣੀ ਪਿਆਕੇ ਲੋਕ ਪਾਲ ਬਿੱਲ ਲਾਗੂ ਕਰਵਾਉਣ ਸੰਬੰਧੀ ਲੜਾਈ ਲੜ ਰਹੇ ਸੁਧਾਰਵਾਦੀ ਨੇਤਾ ਅੰਨਾ ਹਜ਼ਾਰੇ ਨੂੰ ਰਾਜਨੀਤੀ ਦੀ ਗੁੜ•ਤੀ ਦੇ ਕੇ ਉਨ•ਾਂ ਤੋਂ ਨਵੀਂ ਰਾਜਨੀਤਕ ਪਾਰਟੀ ਦੇ ਗਠਨ ਦਾ ਐਲਾਨ ਕਰਵਾ ਦਿੱਤਾ ਹੈ ਅਤੇ ਕਿਹਾ ਗਿਆ ਹੈ ਕਿ ਇਹ ਨਵੀਂ ਪਾਰਟੀ 2014 ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜੇਗੀ ਅਤੇ ਜਿੱਤਕੇ ਭ੍ਰਿਸ਼ਟਾਚਾਰ ਵਿਰੁੱਧ ਜੰਗ ਸ਼ੁਰੂ ਕਰੇਗੀ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਨਵੀਂ ਪਾਰਟੀ ਦਾ ਮੈਨੀਫੈਸਟੋ ਅਤੇ ਉਮੀਦਵਾਰ ਲੋਕ ਹੀ ਤਹਿ ਕਰਨਗੇ ਅਤੇ ਨਾਲ ਹੀ ਲੋਕਾਂ ਨੂੰ ਬਾਕੀ ਰਾਜਨੀਤਕ ਪਾਰਟੀਆਂ ਛੱਡਕੇ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ ਅਤੇ ਉਨ•ਾਂ ਨੇ ਖੁਦ ਚੋਣ ਨਾਂ ਲੜਨ ਦਾ ਵੀ ਐਲਾਨ ਕੀਤਾ ਹੈ। ਇਸ ਅੰਦੋਲਨ ਨੂੰ 30 ਸਾਲ ਪਹਿਲਾਂ ਜੈ ਪ੍ਰਕਾਸ਼ ਨਰਾਇਣ ਵੱਲੋਂ ਲਿਆਂਦੇ ਅੰਦੋਲਨ ਵਰਗੀ ਕੋਸ਼ਿਸ਼ ਦਾ ਨਾਂ ਦਿੱਤਾ ਗਿਆ ਹੈ। ਇਸ ਨਵੀਂ ਪਾਰਟੀ ਬਣਾਉਣ ਲਈ ਕੇਜਰੀਵਾਲ, ਵੀ ਕੇ ਸਿੰਘ , ਜੋਗਿੰਦਰ ਯਾਦਵ ਅਤੇ ਕਿਰਨ ਬੇਦੀ ਨੇ ਸਹਿਮਤੀ ਪ੍ਰਗਟ ਕੀਤੀ ਹੈ ਪਰ ਮੇਧਾ ਪਾਟੇਕਰ ਅਤੇ ਸਾਬਕਾ ਜੱਜ ਸ਼ੰਤੋਸ਼ ਹੈਗਡੇ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿਉਂ ਕਿ ਉਨ•ਾਂ ਅਨੁਸਾਰ ਅਜੇ ਇਸ ਫੈਸਲੇ ਲਈ ਲੰਬੀ ਸੋਚਣ ਦੀ ਜਰੂਰਤ ਹੈ। ਇੱਥੇ ਵਿਚਾਰਨਯੋਗ ਗੱਲ ਇਹ ਹੈ ਕਿ ਦੇਸ਼ ਦੀ ਰਾਜਨੀਤੀ ਪੈਸੇ ਅਤੇ ਕੁਰਸੀ ਦੀ ਟੇਕ ਲੈ ਕੇ ਚੱਲ ਰਹੀ ਹੈ ਅਤੇ ਆਮ ਲੋਕਾਂ ਜਾਂ ਦੇਸ਼ ਦੇ ਹਿੱਤਾਂ ਵੱਲ ਕਿਸੇ ਪਾਰਟੀ ਕਿਸੇ ਆਗੂ ਦੀ ਸੋਚ ਨਹੀਂ। ਭ੍ਰਿਸ਼ਟਾਚਾਰ ਨੂੰ ਜੇ ਖਤਮ ਕਰ ਸਕਦੀ ਹੈ ਤਾਂ ਉਹ ਲੋਕ ਸ਼ਕਤੀ ਹੀ ਕਰ ਸਕਦੀ ਹੈ। ਸੱਤਾ ਦੀ ਕੁਰਸੀ ਤੇ ਭਾਵੇਂ ਰੱਬ ਨੂੰ ਲਿਆਕੇ ਬਿਠਾ ਦੇਵੋ ਉਹ ਵੀ ਉਹੀ ਕਰੇਗਾ ਜੋ ਅੱਜ ਦੇ ਨੇਤਾ ਕਰ ਰਹੇ ਹਨ। ਹਿੰਦੁਸਤਾਨ ਦੇ ਲੋਕਾਂ ਦੇ ਖੂਨ ਵਿਚ ਭ੍ਰਿਸ਼ਟਾਚਾਰ ਐਨਾ ਘਰ ਕਰ ਗਿਆ ਹੈ ਕਿ ਇਸਨੂੰ ਦੁਨੀਆਂ ਦੀ ਕੋਈ ਵੀ ਪੈਥੀ ਠੀਕ ਨਹੀਂ ਕਰ ਸਕਦੀ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅੰਨਾਂ ਨੂੰ ਸਿਰਫ ਮੋਹਰਾ ਬਣਾਕੇ ਨਵੀਂ ਪਾਰਟੀ ਦਾ ਨਵਾਂ ਮਖੌਟਾਂ ਪਹਿਨਕੇ ਉਹੀ ਚੋਰ ਇਸ ਪਾਰਟੀ ਵਿਚ ਅੱਗੇ ਆ ਜਾਣਗੇ ਜੋ ਪਹਿਲਾਂ ਦੂਸਰੀਆਂ ਪਾਰਟੀਆਂ ਵਿਚ ਹਨ। ਆਮ ਲੋਕ ਕਦੇ ਵੀ ਕਿਸੇ ਪਾਰਟੀ ਵਿਚ ਆਗੂ ਨਹੀਂ ਬਣ ਸਕਦੇ। ਸੱਤਾ ਤੇ ਕਾਬਜ਼ ਲੋਕਾਂ ਕੋਲ ਐਨਾ ਕੁ ਕਾਲਾ ਧਨ ਹੈ ਕਿ ਉਹ ਵੱਡੇ ਤੋਂ ਵੱਡੇ ਇਮਾਨਦਾਰ ਦਾ ਈਮਾਨ ਖਰੀਦ ਸਕਦੇ ਹਨ। ਆਮ ਆਦਮੀਂ ਜਾਂ ਨਵੀਂ ਪਾਰਟੀ ਇਨ•ਾਂ ਦਾ ਚੋਣਾਂ ਵਿਚ ਮੁਕਾਬਲਾ ਨਹੀਂ ਕਰ ਸਕਦੀ। ਪੰਜਾਬ ਦੀ ਉਦਾਹਰਣ ਲੈ ਲਉ ਪਿਛਲੇ ਸਮੇ ਦੌਰਾਨ ਸ: ਮਨਪ੍ਰੀਤ ਸਿੰਘ ਬਾਦਲ ਨੇ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਪੰਜਾਬ ਵਿਚ ਨਵੀਂ ਪਾਰਟੀ ਦਾ ਗਠਨ ਕੀਤਾ ਅਤੇ ਨਿਜ਼ਾਮ ਬਦਲਣ ਦੇ ਨਾਹਰੇ ਲਾਏ। ਜਲਸਿਆਂ ਵਿਚ ਬੜੇ ਇਕੱਠ ਹੁੰਦੇ ਰਹੇ ਪਰ ਚੋਣਾਂ ਵਿਚ ਸੰਦੂਕੜੀਆਂ ਖਾਲੀ ਨਿੱਕਲੀਆਂ ਅਤੇ ਕਾਲੇ ਧਨ ਵਾਲੇ ਮੁੜ ਸੱਤਾ ਤੇ ਕਾਬਜ਼ ਹੋ ਗਏ ਅਤੇ ਪੈਸੇ ਦੇ ਜ਼ੋਰ ਨਾਲ ਹੀ ਕਾਂਗਰਸ ਪਾਰਟੀ ਵਿਚ ਵੀ ਖਿਲਾਰੇ ਪਾ ਦਿੱਤੇ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲ ਵਧੀਆ ਦਿੱਤੇ ਰਾਜਭਾਗ ਨੂੰ ਲੋਕਾਂ ਨੇ ਵਿਸਾਰਕੇ ਮੁੜ ਘਟੀਆ ਰਾਜਨੀਤੀ ਕਰਨ ਵਾਲੇ ਲੋਕਾਂ ਦੇ ਹੱਕ ਵਿਚ ਫਤਵਾ ਦੇ ਦਿੱਤਾ ਜਿਸਤੋਂ ਸਾਰੀ ਦੁਨੀਆਂ ਹੈਰਾਨੀ ਵਿਚ ਪੈ ਗਈ ਕਿ ਆਹ ਕੀ ਹੋ ਗਿਆ। ਸ: ਬਲਵੰਤ ਸਿੰਘ ਰਾਮੂੰਵਾਲੀਆ 17 ਸਾਲ ਲੋਕ ਭਲਾਈ ਪਾਰਟੀ ਬਣਾਕੇ ਲੋਕਾਂ ਨੂੰ ਇਹੀ ਗੱਲਾਂ ਸਮਝਾਉਂਦਾ ਰਿਹਾ ਪਰ ਲੋਕ ਚੁਟਕਲੇ ਸੁਣਕੇ ਹੀ ਹੱਸਦੇ ਰਹੇ ਤੇ 17 ਸਾਲਾਂ ਚ ਕੋਈ ਪ੍ਰਾਪਤੀ ਨਾਂ ਹੋਣ ਕਰਕੇ ਉਸਨੂੰ ਵੀ ਨਿਰਾਸ਼ ਹੋ ਕੇ ਉੱਥੇ ਹੀ ਜਾਣਾ ਪਿਆ ਜਿੱਥੋਂ ਨਿਰਾਸ਼ ਹੋ ਕੇ ਉਹ ਬਾਹਰ ਨਿੱਕਲਿਆ ਸੀ । ਇਹੀ ਹਾਲ ਵਿਚਾਰੇ ਅੰਨਾਂ ਹਜ਼ਾਰੇ ਦੇ ਅੰਦੋਲਨ ਦਾ ਹੋਣਾ ਹੈ। ਉਸਨੂੰ ਮੋਹਰਾ ਬਣਾਕੇ ਫੇਰ ਗਲਤ ਲੋਕ ਹੀ ਅੱਗੇ ਆਉਣਗੇ। ਸਾਡੀ ਤਾਂ ਅੰਨਾਂ ਹਜ਼ਾਰੇ ਸਾਹਿਬ ਨੂੰ ਇਹ ਹੀ ਸਲਾਹ ਹੈ ਕਿ ਜ਼ਿੰਦਗੀ ਦੇ ਆਖਰੀ ਪੜਾਅ ਚ ਉਹ ਆਪਣੇ ਮੱਥੇ ਤੇ ਉਹੀ ਕਾਲਖ ਦਾ ਟਿੱਕਾ ਨਾ ਲਵਾਉਣ ਜੋ ਪਹਿਲਾਂ ਹੀ ਭ੍ਰਿਸ਼ਟ ਰਾਜਨੀਤਕ ਲੋਕਾਂ ਦੇ ਲੱਗਾ ਹੋਇਆ ਹੈ। ਉਹ ਆਪਣੀ ਇਸੇ ਤਰਾਂ ਹੀ ਡੁਗਡੁਗੀ ਖੜਕਾਉਂਦੇ ਰਹਿਣ ਸ਼ਾਇਦ ਕਿਸੇ ਦੇ ਕੰਨ ਸੁਣ ਲੈਣ, ਨਹੀਂ ਘੱਟੋ ਘੱਟ ਮਰਨ ਤੋਂ ਬਾਅਦ ਤਾਂ ਚੰਗੇ ਲੋਕ ਉਸਨੂੰ ਯਾਦ ਰੱਖਣਗੇ ਹੀ। ਇਸ ਗੰਦ ਨੂੰ ਤਾਂ ਲੋਕ ਹੀ ਸਾਫ ਕਰਨਗੇ ਭਾਵੇਂ ਹਥਿਆਰਬੰਦ ਸੰਘਰਸ਼ ਨਾਲ ਕਰ ਲੈਣ ਤੇ ਭਾਵੇਂ ਆਪਣੀ ਸੋਚ ਨਾਲ। ਇਸ ਮਰਜ਼ ਦੀ ਦਵਾ ਅਜੇ ਹਿੰਦੁਸਤਾਨ ਵਿਚ ਲੱਭਦੀ ਨਹੀਂ ਦਿਸਦੀ। ਬੱਸ ਰੱਬ ਹੀ ਰਹਿਮਤ ਕਰੇ ਜੇ ਉਹ ਕਿਤੇ ਹੈ ਤਾਂ?
Thursday, 2 August 2012
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ
www.sabblok.blogspot.com
(ਬਾਨੀ ਕਨਵੀਨਰ ਸ਼੍ਰੀ ਗੁਰਸ਼ਰਨ ਸਿੰਘ)
ਕੋ-ਕਨਵੀਨਰ : ਡਾ. ਪਰਮਿੰਦਰ (95010-25030), ਪ੍ਰੋ. ਏ.ਕੇ. ਮਲੇਰੀ (98557-00310), ਯਸ਼ਪਾਲ (98145-35005)
ਪ੍ਰਤੀ :
ਸੰਪਾਦਕ ਸਾਹਿਬਾਨ
ਵਿਸ਼ਾ : ਪ੍ਰੈਸ ਕਵਰੇਜ਼ ਸਬੰਧੀ ਅਪੀਲ
ਸਤਿਕਾਰਤ ਜੀਓ,
ਮੁਲਕ ਭਰ ਅੰਦਰ ਮੁਢਲੇ ਮਨੁੱਖੀ ਅਧਿਕਾਰਾਂ ਉਪਰ ਹੋ ਰਹੇ ਚੌਤਰਫ਼ੇ ਵਾਰ, ਬੀਜਾਪੁਰ ਕਾਂਡ ਵਾਂਗ ਬੱਚਿਆਂ, ਔਰਤਾਂ, ਨਿਹੱਥੇ ਨਿਰਦੋਸ਼ ਲੋਕਾਂ ਦੀਆਂ ਬੇਰਹਿਮੀ ਨਾਲ ਸਮੂਹਿਕ ਹੱਤਿਆਵਾਂ, ਜਮਹੂਰੀ, ਸਾਹਿਤਕ, ਸੱਭਿਆਚਾਰਕ, ਬੁੱਧੀਜੀਵੀ ਅਤੇ ਪੱਤਰਕਾਰ ਭਾਈਚਾਰੇ ਉਪਰ ਮੜ•ੀਆਂ ਜਾ ਰਹੀਆਂ ਰਾਜਕੀ ਰੋਕਾਂ ਸਾਡੇ ਗੰਭੀਰ ਸਰੋਕਾਰ ਅਤੇ ਵਿਚਾਰ-ਚਰਚਾ ਲਈ ਧਿਆਨ ਮੰਗਦੀਆਂ ਹਨ।
ਇਨ•ਾਂ ਭਖਦੇ ਸੁਆਲਾਂ ਨੂੰ ਮੁਖ਼ਾਤਬ ਹੋਣ ਲਈ ਅਸੀਂ ਸੂਬਾਈ ਪੱਧਰੀ ਜਮਹੂਰੀ ਕਨਵੈਨਸ਼ਨ ਦਾ ਆਯੋਜਨ ਕਰ ਰਹੇ ਹਾਂ।
ਆਪ ਜੀ ਨੂੰ ਇਸਦੀ ਕਵਰੇਜ਼ ਲਈ ਸਿਨੈਮਰ ਬੇਨਤੀ ਕਰਦੇ ਹਾਂ।
ਸੰਬੋਧਨ ਕਰਤਾ ਮੁਲਕ ਦੇ ਨਾਮਵਰ ਬੁੱਧੀਜੀਵੀ
1. ਡਾ. ਬੀ.ਡੀ. ਸ਼ਰਮਾ
2. ਹਿਮਾਂਸ਼ੂ ਕੁਮਾਰ
ਸਮਾਂ : 4 ਅਗਸਤ, ਦਿਨ ਸ਼ਨੀਵਾਰ, 12 ਵਜੇ
ਸਥਾਨ : ਦੇਸ਼ ਭਗਤ ਯਾਦਗਾਰ ਹਾਲ, ਜਲੰਧਰ
ਅਪੀਲ ਕਰਤਾ :
ਡਾ. ਪਰਮਿੰਦਰ ਸਿੰਘ
Wednesday, 1 August 2012
ਮੁੱਖ ਮੰਤਰੀ ਨੇ ਏ ਸੀ ਤੇ ਪਾਬੰਦੀ ਨੂੰ ਸਹੀ ਠਹਿਰਾਇਆ
www.sabblok.blogspot.com
ਦੇਸ਼ ਦੇ ਅੰਨ ਭੰਡਾਰ ਦੇ ਹਿੱਤ ਵਿੱਚ ਕੇਂਦਰ ਫਿਰਾਕਦਿਲੀ ਵਿਖਾਉਂਦਿਆਂ
1000 ਮੈਗਾਵਾਟ ਬਿਜਲੀ ਪੰਜਾਬ ਨੂੰ ਤੁਰੰਤ ਦੇਵੇ : ਬਾਦਲ
ਦਸੂਹਾ ਹਲਕੇ ਦੇ ਚਾਰ ਰੋਜ਼ਾ ਸੰਗਤ ਦਰਸ਼ਨ ਵਿੱਚ 231 ਪੰਚਾਇਤਾਂ ਨੂੰ 18 ਕਰੋੜ ਦੀ ਰਾਸ਼ੀ ਵੰਡੀ
ਚੌਥੇ ਦਿਨ 41 ਪਿੰਡਾਂ ਨੂੰ 5 ਕਰੋੜ ਦੀਆਂ ਗਰਾਂਟਾਂ ਜਾਰੀ
ਦਸੂਹਾ, 30 ਜੁਲਾਈ (ਸੁਰਜੀਤ ਸਿੰਘ ਨਿੱਕੂ) ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਕੇਂਦਰੀ ਪੂਲ ਵਿੱਚੋਂ 1000 ਮੈਗਾਵਾਟ ਵਾਧੂ ਬਿਜਲੀ ਪੰਜਾਬ ਨੂੰ ਦੇਵੇ ਤਾਂ ਜੋ ਪੰਜਾਬ ਦੇ ਕਿਸਾਨ ਦੇਸ਼ ਦਾ ਢਿੱਡ ਭਰਨ ਲਈ ਝੋਨੇ ਦੀ ਫ਼ਸਲ ਪੈਦਾ ਕਰ ਸਕਣ। ਮੁੱਖ ਮੰਤਰੀ ਪੰਜਾਬ ਅੱਜ ਇਥੇ ਦਸੂਹਾ ਵਿਧਾਨ ਸਭਾ ਹਲਕੇ ਵਿੱਚ ਸਥਾਨਕ ਦਾਣਾ ਮੰਡੀ ਵਿਖੇ ਆਯੋਜਿਤ ਚੌਥੇ ਦਿਨ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
Subscribe to:
Posts (Atom)