jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 1 June 2013

ਪ੍ਰੇਮਿਕਾ ਦੇ ਸਹੁਰੇ ਪਰਿਵਾਰ ਵੱਲੋਂ ਸਹਿਜਧਾਰੀ ਫੈਡਰੇਸ਼ਨ ਦੇ ਪ੍ਰਧਾਨ ਰਾਣੂ ਦਾ ਕੁਟਾਪਾ

www.sabblok.blogspot.com
 
► ਬਾਂਹ ਤੋੜੀ ►ਚੰਡੀਗੜ੍ਹ ਪ੍ਰੈੱਸ ਕਲੱਬ ਬਣਿਆ ਜੰਗ ਦਾ ਮੈਦਾਨ
ਗੁਰਪ੍ਰੀਤ ਸਿੰਘ ਨਿੱਝਰ
ਚੰਡੀਗੜ੍ਹ, 1 ਜੂਨ-ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਖ਼ੁਦ ਨੂੰ ਕੌਮੀ ਪ੍ਰਧਾਨ ਦੱਸਣ ਵਾਲੇ ਡਾ. ਪਰਮਜੀਤ ਸਿੰਘ ਰਾਣੂ ਨੂੰ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਜੰਮਕੇ ਕੁਟਾਪਾ ਚਾੜਿ੍ਹਆ ਗਿਆ, ਜਿਸ ਦੌਰਾਨ ਉਸ ਦੀ ਇੱਕ ਬਾਂਹ ਟੁੱਟ ਗਈ ਅਤੇ ਨੱਕ ਮੂੰਹ 'ਚੋਂ ਵੀ ਖ਼ੂਨ ਵਗ ਤੁਰਿਆ | ਕੁਟਾਪਾ ਚਾੜ੍ਹਨ ਵਾਲੇ ਡਾ: ਰਾਣੂ ਦੀ ਮਰੀਜ਼ ਮਨਵਿੰਦਰ ਕੌਰ ਦਾ ਪਤੀ, ਦਿਓਰ, ਸਹੁਰਾ ਅਤੇ ਉਸ ਦੀ ਸੱਸ ਆਦਿ ਸਨ, ਜੋ ਦੋਸ਼ ਲਗਾ ਰਹੇ ਸਨ ਕਿ ਰਾਣੂ ਨੇ ਮਨਵਿੰਦਰ ਕੌਰ ਨਾਲ ਨਜਾਇਜ਼ ਸਬੰਧ ਸਥਾਪਿਤ ਕਰਕੇ ਉਨ੍ਹਾਂ ਦਾ ਪਰਿਵਾਰ ਤਬਾਹ ਕਰ ਦਿੱਤਾ ਹੈ ਅਤੇ ਹੁਣ ਡਾ: ਰਾਣੂ ਮਨਵਿੰਦਰ ਕੌਰ ਨੂੰ ਆਪਣੇ ਕੋਲ ਹੀ ਰੱਖੀ ਬੈਠਾ ਹੈ | ਘਟਨਾ ਦੁਪਹਿਰ ਡੇਢ ਵਜੇ ਦੇ ਲਗਭਗ ਵਾਪਰੀ, ਜਦੋਂ ਮਨਵਿੰਦਰ ਕੌਰ ਦੇ ਪਤੀ ਦੀਪਕ ਕਜਲਾ, ਦਿਓਰ ਮਨੀਸ਼ ਕਜਲਾ, ਸਹੁਰਾ ਬੀ.ਡੀ. ਕਜਲਾ ਅਤੇ ਸੱਸ ਪੈ੍ਰਸ ਕਲੱਬ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਕਿ ਡਾ. ਪਰਮਜੀਤ ਸਿੰਘ ਰਾਣੂ ਨੇ ਡਾਕਟਰ ਅਤੇ ਮਰੀਜ਼ ਦੇ ਪਵਿੱਤਰ ਰਿਸ਼ਤੇ ਨੂੰ ਦਾਗ਼ਦਾਰ ਕਰਦਿਆਂ ਉਨ੍ਹਾਂ ਦੀ ਨੂੰਹ ਮਨਵਿੰਦਰ ਕੌਰ ਨਾਲ ਨਜਾਇਜ਼ ਸਬੰਧ ਸਥਾਪਿਤ ਕਰ ਲਏ, ਜਿਸ ਕਾਰਨ ਉਨ੍ਹਾਂ ਦੀ ਨੂੰਹ ਆਪਣੇ ਪੰਜ ਸਾਲਾਂ ਦੇ ਬੇਟੇ ਨੂੰ ਛੱਡ ਕੇ ਡਾ: ਰਾਣੂ ਨਾਲ ਰਹਿਣ ਲੱਗ ਪਈ ਹੈ | ਅਜੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਇੰਨੇ ਨੂੰ ਸੂਚਨਾ ਮਿਲੀ ਕਿ ਡਾ: ਪਰਮਜੀਤ ਸਿੰਘ ਰਾਣੂ ਵੀ ਮਨਵਿੰਦਰ ਕੌਰ ਸਮੇਤ ਪੈ੍ਰੱਸ ਕਲੱਬ ਪੁੱਜ ਰਿਹਾ ਹੈ ਅਤੇ ਉਹ ਵੀ ਆਹਮੋਂ ਸਾਹਮਣੇ ਬੈਠ ਕੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ | ਕੁੱਝ ਦੇਰ ਬਾਅਦ ਜਿਉਂ ਹੀ ਡਾ. ਰਾਣੂ ਅਤੇ ਮਨਵਿੰਦਰ ਕੌਰ ਪ੍ਰ੍ਰੈੱਸ ਕਲੱਬ ਵਿਚ ਪੁੱਜੇ ਤਾਂ ਕਜਲਾ ਪਰਿਵਾਰ ਦੇ ਮੈਂਬਰ ਉਨ੍ਹਾਂ ਨੂੰ ਵੇਖ ਕੇ ਆਪੇ ਤੋਂ ਬਾਹਰ ਹੋ ਗਏ ਅਤੇ ਦੋਹਾਂ ਧਿਰਾਂ ਵਿਚ ਤਕਰਾਰ ਅਤੇ ਹੱਥੋਂਪਾਈ ਸ਼ੁਰੂ ਹੋ ਗਈ | ਇਸ ਉਪਰੰਤ ਜਦੋਂ ਡਾ. ਰਾਣੂ, ਮਨਵਿੰਦਰ ਕੌਰ ਨੂੰ ਲੈ ਕੇ ਪੈ੍ਰੱਸ ਕਲੱਬ ਤੋਂ ਬਾਹਰ ਵੱਲ ਭੱਜਿਆ ਤਾਂ ਮਨਵਿੰਦਰ ਕੌਰ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਦਰਵਾਜ਼ੇ ਅੱਗੇ ਹੀ ਸੁੱਟ ਲਿਆ, ਜਿੱਥੇ ਪਹਿਲਾਂ ਤਾਂ ਡਾ.ਰਾਣੂ ਨੇ ਵੀ ਉਨ੍ਹਾਂ ਦਾ ਮੁਕਾਬਲਾ ਕੀਤਾ ਪਰ ਬਾਅਦ ਵਿਚ ਕਜਲਾ ਪਰਿਵਾਰ ਰਾਣੂ 'ਤੇ ਹਾਵੀ ਹੋ ਗਿਆ ਅਤੇ ਉਹ ਪ੍ਰੈੱਸ ਕਲੱਬ ਦੇ ਮੈਨੇਜਰ ਦੇ ਕਮਰੇ ਵਿਚ ਵੜਕੇ ਬਚਿਆ | ਇਸ ਦੌਰਾਨ ਹੀ ਮਨਵਿੰਦਰ ਕੌਰ ਦੀ ਵੀ ਉਸ ਦੀ ਸੱਸ ਨੇ ਕਾਫ਼ੀ ਖਿੱਚ ਧੂਹ ਕੀਤੀ | ਕਜਲਾ ਪਰਿਵਾਰ ਦੇ ਮੈਂਬਰ ਵਾਰ-ਵਾਰ ਡਾ. ਰਾਣੂ ਨੂੰ ਇਹੀ ਕਹਿ ਰਹੇ ਸਨ ਕਿ ਹੁਣ ਕੱਢ ਤੇਰਾ ਪਿਸਤੌਲ ਕਿੱਥੇ ਹੈ, ਜਿਸ ਦੀਆਂ ਤੂੰ ਧਮਕੀਆਂ ਦਿੰਦਾ ਰਹਿੰਦਾ ਏਾ | ਜ਼ਿਕਰਯੋਗ ਹੈ ਕਿ ਡਾ. ਰਾਣੂ ਪਿਸਤੌਲ ਲੈ ਕੇ ਪੈ੍ਰੱਸ ਕਲੱਬ ਆਇਆ ਸੀ, ਜੋ ਕਿ ਉਸ ਨੇ ਆਪਣੇ ਕੱਪੜਿਆਂ ਦੇ ਹੇੇਠਾਂ ਟੰਗਿਆ ਹੋਇਆ ਸੀ ਪਰ ਉਸ ਨੂੰ ਪਿਸਤੌਲ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ | ਇਸ ਦੌਰਾਨ ਇਕ ਹੋਰ ਹੈਰਾਨੀਜਨਕ ਗੱਲ ਵੀ ਪੱਤਰਕਾਰਾਂ ਨੂੰ ਵੇਖਣ ਨੂੰ ਮਿਲੀ ਜਦੋਂ ਖ਼ੁਦ ਨੂੰ ਆਮ ਸਿੱਖਾਂ ਤੋਂ ਵੱਡਾ ਸਿੱਖ ਹੋਣ ਦਾ ਵਾਅਵਾ ਕਰਨ ਵਾਲੇ ਰਾਣੂ ਦੀ ਪਗੜੀ ਉੱਤਰਨ 'ਤੇ ਉਸ ਦਾ ਘੋਨਾ-ਮੋਨਾ ਸਿਰ ਨੰਗਾ ਹੋ ਗਿਆ | ਇਹ ਸਾਰਾ ਘਟਨਾਕ੍ਰਮ ਮੀਡੀਆ ਦੀ ਹਾਜ਼ਰੀ ਵਿਚ ਹੀ ਵਾਪਰਿਆ | ਸੂਚਨਾ ਦੇਣ 'ਤੇ ਪੀ.ਸੀ.ਆਰ. ਦੀਆਂ ਦੋ ਜਿਪਸੀਆਂ ਮੌਕੇ 'ਤੇ ਪੁੱਜ ਗਈਆਂ, ਜੋ ਡਾ. ਰਾਣੂ ਨੂੰ ਮੈਨੇਜਰ ਦੇ ਕਮਰੇ 'ਚੋਂ ਕੱਢ ਕੇ ਆਪਣੀ ਜਿਪਸੀ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ | ਪੁਲਿਸ ਨੇ ਡਾ. ਰਾਣੂ ਦੀ ਡਾਕਟਰੀ ਜਾਂਚ ਕਰਵਾ ਕੇ ਡੀ.ਡੀ.ਆਰ. ਦਰਜ ਕਰ ਦਿੱਤੀ ਹੈ ਅਤੇ ਪਰਚਾ ਦਰਜ ਕਰਨ ਲਈ ਸਬੂਤ ਇਕੱਤਰ ਕੀਤੇ ਜਾ ਰਹੇ ਹਨ |
ਕਜਲਾ ਪਰਿਵਾਰ ਨੇ ਲਾਏ ਦੋਸ਼
ਕਜਲਾ ਪਰਿਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਈਗ੍ਰੇਨ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਨੂੰਹ ਡਾ. ਰਾਣੂ ਦੇ ਮੋਹਾਲੀ ਫੇਜ਼ 1 'ਚ ਪੈਂਦੇ ਕਲੀਨਿਕ 'ਚ ਜਾਂਦੀ ਸੀ, ਜਿਸ ਦੌਰਾਨ ਡਾ. ਰਾਣੂ ਨੇ ਉਨ੍ਹਾਂ ਦੀ ਨੂੰਹ ਨੂੰ ਵਰਗਲਾ ਲਿਆ ਅਤੇ ਜਦੋਂ ਉਨ੍ਹਾਂ ਦੇ ਬੇਟੇ ਨੇ ਆਪਣੀ ਪਤਨੀ ਦੇ ਮੋਬਾਈਲ ਫ਼ੋਨ ਦੀ ਜਾਂਚ ਕੀਤੀ ਤਾਂ ਡਾ. ਰਾਣੂ ਵੱਲੋਂ ਭੇਜੇ ਗਏ ਸੰਦੇਸ਼ਾਂ ਅਤੇ ਲੰਬੀਆਂ ਫ਼ੋਨ ਕਾਲਾਂ ਨੇ ਸਾਰਾ ਕਿੱਸਾ ਖੋਲ੍ਹ ਦਿੱਤਾ। ਇਸ ਮੌਕੇ ਪਤੀ ਦੀਪਕ ਕਜਲਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਪਤਨੀ ਤੋਂ ਪੁੱਛਿਆ ਤਾਂ ਉਸ ਦੀ ਪਤਨੀ ਨੇ ਖ਼ੁਦ ਦੋਸ਼ ਕਬੂਲ ਲਏ। ਪਰਿਵਾਰ ਨੇ ਪੱਤਰਕਾਰਾਂ ਨੂੰ ਉਸ ਕਬੂਲਨਾਮੇ ਦੀਆਂ ਕਾਪੀਆਂ ਵੀ ਵੰਡੀਆਂ, ਜਿਸ ਵਿਚ ਮਨਵਿੰਦਰ ਕੌਰ ਅਤੇ ਡਾ. ਪਰਮਜੀਤ ਸਿੰਘ ਰਾਣੂ ਵੱਲੋਂ ਆਪਸੀ ਸਬੰਧਾਂ ਅਤੇ ਕੀਤੀਆਂ ਗਈਆਂ ਗਲਤੀਆਂ ਦੀ ਗੱਲ ਕਬੂਲੀ ਦੱਸੀ ਗਈ ਹੈ। ਦੀਪਕ ਕਜਲਾ ਨੇ ਕਿਹਾ ਕਿ ਫਿਰ ਉਸ ਦੀ ਪਤਨੀ ਬੇਟੇ ਨੂੰ ਉਸ ਦੇ ਕੋਲ ਛੱਡ ਕੇ ਡਾ. ਰਾਣੂ ਦੇ ਕੋਲ ਉਸ ਦੇ ਸੈਕਟਰ 69 ਵਿਚ ਪੈਂਦੇ ਮਕਾਨ ਨੰਬਰ 1081 ਵਿਚ ਚਲੀ ਗਈ। ਜਿਸ ਪਿੱਛੋਂ ਉਨ੍ਹਾਂ ਦੋ ਮਹੀਨੇ ਪਹਿਲਾਂ ਚੰਡੀਗੜ੍ਹ ਜ਼ਿਲਾ ਅਦਾਲਤ ਵਿਚ ਤਲਾਕ ਦਾ ਮਾਮਲਾ ਦਾਇਰ ਕੀਤਾ, ਜੋ ਕਿ ਅਜੇ ਸੁਣਵਾਈ ਅਧੀਨ ਹੈ। ਇਸ ਮੌਕੇ ਡਾ. ਰਾਣੂ ਅਤੇ ਮਨਵਿੰਦਰ ਕੌਰ ਨੇ ਕਜਲਾ ਪਰਿਵਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮਾਮਲੇ ਨੂੰ ਆਪਣੇ ਢੰਗ ਨਾਲ ਮੋੜ ਦੇ ਕੇ ਆਪਣੀਆਂ ਗ਼ਲਤੀਆਂ 'ਤੇ ਪਰਦਾ ਪਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਪ੍ਰੈੱਸ ਕਾਨਫ਼ਰੰਸ ਕਰਕੇ ਕਜਲਾ ਪਰਿਵਾਰ ਦੀ ਅਸਲੀਅਤ ਨੰਗੀ ਕਰਨਗੇ।
ਮਨਵਿੰਦਰ ਕੌਰ ਤੇ ਦੀਪਕ ਨੇ ਪਹਿਲਾਂ ਵੀ ਘਰੋਂ ਭੱਜ ਕੇ ਕੀਤਾ ਸੀ ਅੰਤਰਜਾਤੀ ਵਿਆਹ
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕਜਲਾ ਜੋ ਕਿ ਚੰਡੀਗੜ੍ਹ 'ਚ ਮਾਰੂਤੀ ਕੰਪਨੀ ਦੀ ਏਜੰਸੀ ਵਿਚ ਸੇਲਜ਼ ਮੈਨੇਜ਼ਰ ਹੈ, ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ, ਪਰ ਮਨਵਿੰਦਰ ਕੌਰ ਲੁਬਾਣਾ ਜਾਤੀ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਦੋਵਾਂ ਨੇ ਕੁੱਝ ਸਾਲ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਅਤੇ ਉਹ 2-3 ਸਾਲ ਪਰਿਵਾਰ ਤੋਂ ਦੂਰ ਹੀ ਰਹੇ, ਪਰ ਬਾਅਦ ਵਿਚ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦੇ ਵਿਆਹ ਨੂੰ ਸਹਿਮਤੀ ਦੇ ਦਿੱਤੀ ਸੀ।

ਬੱਚੀ ਨਾਲ ਛੇੜਛਾੜ ਕਰਨ ਵਾਲੇ ਦਾ ਖੰਭੇ ਨਾਲ ਬੰਨ੍ਹ ਕੇ ਚਾੜ੍ਹਿਆ ਕੁਟਾਪਾ

www.sabblok.blogspot.com
ਬੱਚੀ ਨਾਲ ਛੇੜਛਾੜ ਕਰਨ ਵਾਲੇ ਦਾ ਖੰਭੇ ਨਾਲ ਬੰਨ੍ਹ ਕੇ ਚਾੜ੍ਹਿਆ ਕੁਟਾਪਾ (ਵੀਡੀਓ)
ਕਪੂਰਥਲਾ— ਜ਼ਿਲਾ ਕਪੂਰਥਲਾ 'ਚ ਇਕ 35 ਸਾਲਾ ਵਿਅਕਤੀ ਦਾ ਖੰਭੇ ਨਾਲ ਬੰਨ੍ਹ ਕੇ ਜੰਮ ਕੇ ਕੁਟਾਪਾ ਕੀਤਾ ਗਿਆ। ਇਸ ਵਿਅਕਤੀ ਨੇ 7 ਸਾਲਾ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਵਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਕਪੂਰਥਲਾ ਦੇ ਇਕ ਸ਼ਹਿਰੀ ਇਲਾਕੇ 'ਚ 7 ਸਾਲਾ ਨਾਬਾਲਗ ਲੜਕੀ ਨਾਲ ਇਕ 35 ਸਾਲਾ ਵਿਅਕਤੀ ਨੇ ਅਸ਼ਲੀਲ ਹਰਕਤ ਕੀਤੀ। ਲੜਕੀ ਨੇ ਦੱਸਿਆ ਕਿ ਉਹ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੀਆਂ ਸਹੇਲੀਆਂ ਨਾਲ ਘਰ ਜਾ ਰਹੀ ਸੀ ਕਿ ਇਕ ਵਿਅਕਤੀ ਨੇ ਉਸ ਨਾਲ ਅਸ਼ਲੀਲ ਹਰਕਤ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਜਦ ਵਿਅਕਤੀ ਦੀ ਇਸ ਹਰਕਤ ਦਾ ਵਿਰੋਧ ਕੀਤਾ ਤਾਂ ਉਸ ਵਿਅਕਤੀ ਨੇ ਉਸ ਦੇ ਕਪੜੇ ਫਾਰ ਦਿੱਤੇ ਇਸ 'ਤੇ ਉਸ ਨੇ ਰੌਲਾ ਪਾਇਆ ਤੇ ਉਥੇ ਮੌਜੂਦ ਲੋਕਾਂ ਨੇ ਇਕੱਠੇ ਹੋ ਕੇ ਉਸ ਵਿਅਕਤੀ ਨੂੰ ਖੰਭੇ ਨਾਲ ਬੰਨ੍ਹ ਲਿਆ। ਲੋਕਾਂ ਨੇ ਉਸ ਵਿਅਕਤੀ ਦਾ ਜੰਮ ਕੇ ਕੁਟਾਪਾ ਚਾੜ੍ਹਿਆ। ਇਸ ਸਬੰਧੀ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਉਸ ਵਿਅਕਤੀ ਨੂੰ ਫੜ੍ਹ ਕੇ ਥਾਣੇ ਲੈ ਗਏ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸਬਸਿਡੀ ਸਿੱਧੀ ਬੈਂਕ ਖਾਤਿਆਂ 'ਚ ਭੇਜਣ ਦੀ ਯੋਜਨਾ ਸ਼ੁਰੂ

www.sabblok.blogspot.com

ਨੀਲੇ ਕਾਰਡਾਂ ਨੂੰ ਵੀ ਆਧਾਰ ਕਾਰਡ ਨਾਲ ਜੋੜਨ ਦਾ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਨਵਾਂਸ਼ਹਿਰ, 1 ਜੂਨ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਐਲ. ਪੀ. ਜੀ. 'ਤੇ ਮਿਲਦੀ ਸਬਸਿਡੀ ਸਿੱਧੀ ਬੈਂਕ ਖਾਤਿਆਂ ਵਿਚ ਭੇਜਣ ਸਬੰਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਵਿਚ ਸਕੀਮ ਦਾ ਲਾਹਾ ਲੈਣ ਵਾਲੇ ਦੇਸ਼ ਦੇ 18 ਜ਼ਿਲਿ੍ਹਆਂ ਅਤੇ ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਐਲ. ਪੀ. ਜੀ. ਖ਼ਪਤਕਾਰ ਨੂੰ ਆਪਣਾ ਸਿਲੰਡਰ ਬੁੱਕ ਕਰਵਾਉਣ 'ਤੇ ਸਿਲੰਡਰ ਘਰ ਪੁੱਜਣ ਤੋਂ ਪਹਿਲਾਂ-ਪਹਿਲਾਂ ਉਸ ਦੇ ਬੈਂਕ ਖਾਤੇ ਵਿਚ ਸਬਸਿਡੀ ਦੀ ਰਾਸ਼ੀ ਜਮ੍ਹਾਂ ਹੋ ਜਾਵੇਗੀ | ਉਨ੍ਹਾਂ ਨੇ ਗੈਸ ਸਬਸਿਡੀ ਤਬਾਦਲੇ ਦੇ ਇਸ ਨਵੇਂ ਢੰਗ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਸਾਂਝਾ ਉਪਰਾਲਾ ਕਰਾਰ ਦਿੱਤਾ |
ਸਿੱਧਾ ਲਾਭ ਤਬਾਦਲਾ ਸਕੀਮ ਸ਼ੁਰੂ ਕਰਨ ਮੌਕੇ ਐਮ.ਪੀ. ਸ੍ਰੀ ਆਨੰਦਪੁਰ ਸਾਹਿਬ ਰਵਨੀਤ ਸਿੰਘ ਬਿੱਟੂ, ਮੁੱਖ ਸੰਸਦੀ ਸਕੱਤਰ ਚੌ. ਨੰਦ ਲਾਲ, ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ, ਸਕੱਤਰ ਖੁਰਾਕ ਪੰਜਾਬ ਸ੍ਰੀ ਡੀ.ਐਸ.ਗਰੇਵਾਲ, ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ, ਸਾਬਕਾ ਵਿਧਾਇਕ ਮੋਹਣ ਸਿੰਘ ਬੰਗਾ, ਸੀਨੀਅਰ ਅਕਾਲੀ ਨੇਤਾ ਬੀਬੀ ਸਤਿੰਦਰ ਕੌਰ ਕਰੀਹਾ, ਭਾਜਪਾ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਸੁਦੇਸ਼ ਸ਼ਰਮਾ ਤੇ ਵਰਿੰਦਰ ਕੌਰ ਥਾਂਦੀ ਮੌਜੂਦ ਸਨ। ਸ੍ਰੀ ਕੈਰੋਂ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਉਨ੍ਹਾਂ ਦੇ ਮਹਿਕਮੇ ਵੱਲੋਂ ਯੂ.ਆਈ.ਡੀ. ਨੂੰ ਸੂਬੇ ਵਿੱਚ ਲਾਗੂ ਕਰਨ ਵਿੱਚ ਦਿਖਾਈ ਅਸਧਾਰਣ ਕਾਰਗੁਜ਼ਾਰੀ ਸਦਕਾ ਅੱਜ ਤੱਕ ਪੰਜਾਬ ਦੀ ਢਾਈ ਕਰੋੜ ਵਸੋਂ ਵਿੱਚੋਂ 2 ਕਰੋੜ ਤੋਂ ਵਧੇਰੇ ਦੀ ਵਿਲੱਖਣ ਪਛਾਣ ਕਾਰਡ ਲਈ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਵੀਨਤਮ ਤਕਨਾਲੋਜੀ ਨੂੰ ਅਪਣਾਉਂਦਿਆਂ ਇਸ ਤੋਂ ਪਹਿਲਾਂ ਝੋਨੇ ਅਤੇ ਕਣਕ ਦੀ ਸਮਾਰਟ ਕਾਰਡ ਪ੍ਰਣਾਲੀ ਰਾਹੀਂ ਈ-ਪੇਮੈਂਟ ਵਿੱਚ ਵੀ ਕਾਫ਼ੀ ਮੇਹਨਤ ਕੀਤੀ ਹੈ ਅਤੇ 17 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਨਵੇਂ ਸਿਸਟਮ ਰਾਹੀਂ ਕੀਤੀ ਜਿਸ ਲਈ 300 ਮਸ਼ੀਨਾਂ ਵੀ ਖਰੀਦੀਆਂ ਗਈਆਂ। ਉਨ੍ਹਾਂ ਨੇ ਅਧਾਰ ਕਾਰਡ ਰਾਹੀਂ ਐਲ.ਪੀ.ਜੀ. ਸਬਸਿਡੀ ਪ੍ਰਾਜੈਕਟ 'ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਇਸ ਨਾਲ ਗੈਸ ਵਿਤਰਣ ਵਿੱਚ ਅਤੇ ਸਬਸਿਡੀ ਦੇਣ ਵਿੱਚ ਪਾਰਦਰਸ਼ਤਾ ਆਵੇਗੀ। ਉਨ੍ਹਾ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 1,00,794 ਗੈਸ ਉਪਭੋਗਤਾਵਾਂ ਵਿੱਚੋਂ 60 ਹਜ਼ਾਰ ਤੋਂ ਵਧੇਰੇ ਨੂੰ ਅਧਾਰ ਕਾਰਡ ਰਾਹੀਂ ਸਬਸਿਡੀ ਦੇਣ ਦੀ ਸਕੀਮ ਨਾਲ ਜੋੜਿਆ ਜਾ ਚੁੱਕਾ ਹੈ ਅਤੇ ਬਾਕੀਆਂ ਨੂੰ ਜੋੜਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀ ਕਾਰਗੁਜ਼ਾਰੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਨੀਲੇ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਜੋੜਨ ਦਾ ਪਾਇਲਟ ਪ੍ਰਾਜੈਕਟ ਵੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਨੂੰ ਤਿੰਨ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬਸਿਡੀ ਤੇ ਭਲਾਈ ਸਕੀਮਾਂ ਨੂੰ ਅਧਾਰ ਕਾਰਡ ਨਾਲ ਜੋੜਨ 'ਤੇ ਜਿੱਥੇ ਇਨ੍ਹਾਂ ਦਾ ਇੱਕ ਥਾਂ 'ਤੇ ਰਿਕਾਰਡ ਰੱਖਿਆ ਜਾ ਸਕੇਗਾ ਉੱਥੇ ਇਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਅਤੇ ਨਿਗਰਾਨੀ ਰੱਖਣ ਵਿੱਚ ਵੀ ਮੱਦਦ ਮਿਲੇਗੀ। ਇੰਡੀਅਨ ਆਇਲ ਦੇ ਪੰਜਾਬ ਸਟੇਟ ਦਫ਼ਤਰ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਸੁਦੇਬ ਗੁਪਤਾ ਨੇ ਇਸ ਮੌਕੇ ਕਿਹਾ ਕਿ ਪੂਰੇ ਦੇਸ਼ ਵਿੱਚ ਐਲ.ਪੀ.ਜੀ. ਖ਼ਪਤਕਾਰਾਂ ਲਈ ਲਾਗੂ ਕੀਤੀ ਗਈ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਸਕੀਮ ਤਹਿਤ 18 ਜ਼ਿਲ੍ਹਿਆਂ ਤੇ 2 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਦੇ 73 ਲੱਖ ਖ਼ਪਤਕਾਰਾਂ ਨੂੰ ਅਤੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਇੱਕ ਲੱਖ ਖ਼ਪਤਕਾਰਾਂ ਨੂੰ ਲਾਭ ਮਿਲੇਗਾ। ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਇਸ ਮੌਕੇ ਸਕੀਮ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਪੋਸਟ ਮੈਟ੍ਰਿਕ ਐਸ.ਸੀ. ਵਜ਼ੀਫ਼ੇ ਵੀ ਅਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਰਾਹੀਂ ਸਿੱਧੇ ਵਿਦਿਆਰਥੀਆਂ ਨੂੰ ਦੇਣ ਦਾ ਸਫ਼ਲ ਤਜਰਬਾ ਕੀਤਾ ਜਾ ਚੁੱਕਾ ਹੈ।
ਸਰਕਾਰ 'ਤੇ ਘੱਟ ਹੋਇਆ ਐਲ. ਪੀ. ਜੀ. ਸਬਸਿਡੀ ਦਾ ਬੋਝ
ਹੈਦਰਾਬਾਦ-ਪੈਟਰੋਲੀਅਮ ਤੇ ਕੁਦਰਤੀ ਗੈਸ ਰਾਜ ਮੰਤਰੀ ਪਾਨਬਾਕਾ ਲਕਸ਼ਮੀ ਨੇ ਕਿਹਾ ਕਿ ਇਕ ਪਰਿਵਾਰ ਪ੍ਰਤੀ ਕੁਨੈਕਸ਼ਨ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਰਸੋਈ ਗੈਸ ਸਿਲੰਡਰਾਂ 'ਤੇ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਬਸਿਡੀ ਦੀ ਰਕਮ 1.62 ਲੱਖ ਕਰੋੜ ਰੁਪਏ ਚੋਂ ਘੱਟ ਕੇ 97 ਹਜ਼ਾਰ ਕਰੋੜ ਰਹਿ ਜਾਵੇਗੀ।
ਕਿਵੇਂ ਕੰਮ ਕਰੇਗੀ ਸਕੀਮ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਸਮੇਤ ਦੇਸ਼ ਦੇ 18 ਜ਼ਿਲਿ੍ਹਆਂ ਅਤੇ 2 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਸ਼ੁਰੂ ਕੀਤੀ ਗਈ ਐਲ.ਪੀ.ਜੀ. ਖ਼ਪਤਕਾਰਾਂ ਲਈ ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ ਸਕੀਮ ਤਹਿਤ ਗੈਸ ਏਜੰਸੀਆਂ ਨੂੰ ਆਪਣਾ ਆਧਾਰ ਕਾਰਡ ਨੰਬਰ ਅਤੇ ਬੈਂਕ ਖਾਤਾ ਮੁਹੱਈਆ ਕਰਵਾਉਣਾ ਪਵੇਗਾ | ਉਸ ਤੋਂ ਬਾਅਦ ਖ਼ਪਤਕਾਰ ਨੂੰ ਸਿਲੰਡਰ ਬੁੱਕ ਕਰਵਾਉਣ ਦੇ ਬਾਅਦ ਗੈਸ ਸਿਲੰਡਰ ਦੀ ਡਲਿਵਰੀ ਕਰਨ ਤੋਂ ਪਹਿਲਾਂ ਸਬੰਧਤ ਤੇਲ/ਗੈਸ ਕੰਪਨੀ ਵੱਲੋਂ ਉਸ ਦੇ ਬੈਂਕ ਖਾਤੇ ਵਿੱਚ ਸਬਸਿਡੀ ਪਾ ਦਿੱਤੀ ਜਾਵੇਗੀ | ਸਬੰਧਤ ਖ਼ਪਤਕਾਰ ਨੂੰ ਸਿਲੰਡਰ ਪ੍ਰਾਪਤ ਕਰਨ ਵੇਲੇ ਸਿਲੰਡਰ ਦਾ ਮਾਰਕੀਟ ਰੇਟ ਹੀ ਦੇਣਾ ਪਵੇਗਾ

18 ਜਿਲ੍ਹਿਆ ਵਿੱਚ ਏਲ ਪੀ ਜੀ ਸਬਸਿਡੀ ਉੱਤੇ ਡਾਇਰੇਕਟਰ ਟਰਾਂਸਫਰ ਸ਼ੁਰੂ

www.sabblok.blogspot.com
altਹੈਦਰਾਬਾਦ, 1 ਜੂਨ - ਰਸੋਈ ਗੈਸ ਉੱਤੇ ਸਬਸਿਡੀ ਨੂੰ ਗਾਹਕਾਂ ਦੇ ਖਾਤੀਆਂ ਵਿੱਚ ਸਿੱਧੇ ਅੰਤੀਰਿਤ ਕਰਨ ਦੀ ਉਮੰਗੀ ਯੋਜਨਾ (ਡੀਬੀਟੀ) ਐਤਵਾਰ ਨੂੰ 18 ਜਿਲੀਆ ਵਿੱਚ ਸ਼ੁਰੂ ਕੀਤੀ ਗਈ। ਇਸਦੇ ਤਹਿਤ ਸਬਸਿਡੀ ਵਾਲੇ ਗੈਸ ਸਿਲੇਂਡਰ ਉੱਤੇ ਮਿਲਣ ਵਾਲਾ 435 ਰੁਪਏ ਦਾ ਭੁਗਤਾਨੇ ਗਾਹਕ ਦੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ। ਪੇਟਰੋਲਿਅਮ ਮੰਤਰੀ ਏਮ ਵੀਰੱਪਾ ਮੋਇਲੀ ਨੇ ਬੇਂਗਲੂਰ ਦੇ ਨਜ਼ਦੀਕ ਤੁਮਕੁਰ ਵਿੱਚ ਇਸ ਯੋਜਨਾ ਦਾ ਔਪਚਾਰਿਤ ਰੂਪ ਤੋਂ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 18 ਜਿਲ੍ਹਿਆ ਵਿੱਚ ਏਲਪੀਜੀ ਸਿਲੇਂਡਰ ਕੇਵਲ ਬਾਜ਼ਾਰ ਮੁੱਲ ਉੱਤੇ ਹੀ ਮਿਲਣਗੇ। ਇਸ ਜਿਲ੍ਹਿਆ ਵਿੱਚ ਬਾਜ਼ਾਰ ਮੁੱਲ ਵਿਵਸਥਾ ਉੱਤੇ ਫਿਲਹਾਲ ਤਿੰਨ ਮਹੀਨੇ ਤੱਕ ਦੀ ਛੂੱਟ ਰਹੇਗੀ। ਉਸਦੇ ਬਾਅਦ ਸਬਸਿਡੀ ਕੇਵਲ ਗਾਹਕਾਂ ਦੇ ਖਾਤੇ ਦੇ ਮਾਧਿਅਮ ਤੇ ਹੀ ਦਿੱਤੀ ਜਾਵੇਗੀ ਉਸ ਰਾਸ਼ੀ ਦਾ ਵਰਤੋ ਗ੍ਰਹਾਕ ਰਸੋਈਆਂ ਗੈਸ ਸਿਲੇਂਡਰ ਖਰੀਦਣ ਲਈ ਕਰ ਸਕਦੇ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕਿਰਣ ਕੁਮਾਰ ਰੇੱਡੀ ਨੇ ਵੀ ਹੈਦਰਾਬਾਦ ਵਿੱਚ ਆਜੋਜਿਤ ਇੱਕ ਸਮਾਰੋਹ ਵਿੱਚ ਇਹ ਯੋਜਨਾ ਪੇਸ਼ ਕੀਤੀ। ਇਸ ਮੌਕੇ ਉੱਤੇ ਪੇਟਰੋਲਿਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਪੀ ਲਕਸ਼ਮੀ ਵੀ ਮੌਜੂਦ ਸਨ। ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ 'ਇਸਦੇ ਨਾਲ ਹੀ ਏਲਪੀਜੀ ਲਈ ਪ੍ਰਤੱਖ ਮੁਨਾਫ਼ਾ ਅੰਤਰਣ ਯੋਜਨਾ ਦੇਸ਼ ਦੇ 18 ਜਿਲ੍ਹਿਆ ਵਿੱਚ ਸ਼ੁਰੂ ਹੋ ਗਈ ਹੈ।

ਹਾਲੈਂਡ ਦੀ ਪਹਿਲੀ ਪੰਜਾਬੀ ਵੈਬਸਾਈਟ ਨੇ ਪਹਿਲੇ ਮਹੀਨੇ 'ਚ ਹੀ ਲੋਕਾਂ ਦੇ ਮਨਾ 'ਚ ਬਣਾਈ ਥਾਂ : ਹਰਜੋਤ ਸੰਧੂ

www.sabblok.blogspot.com
ਮਲੌਦ, 31 ਮਈ (ਬਲਜਿੰਦਰ ਪਾਲ ਸਿੰਘ) : ਪੰਜਾਬੀ ਮਾਂ-ਬੋਲੀ ਦੀ  ਦੇਸ਼ਾਂ ਵਿਦੇਸ਼ਾਂ 'ਚ  ਮਹਿਕ ਵੰਡਣ ਤੇ ਦੁਨੀਆਂ ਭਰ ਦੇ ਲੋਕਾਂ ਤੱਕ ਪੰਜਾਬੀ ਪਹੁੰਚਾਉਂਣ ਲਈ ਹਰਜੋਤ ਸਿੰਘ ਸੰਧੂ ਹਾਲੈਂਡ ਵਲੋਂ ਬੀਤੇ ਦਿਨੀ ਹਾਲੈਂਡ ਦੀ ਪਹਿਲੀ ਪੰਜਾਬੀ ਵੈਬਸਾਈਟ ''ਪੰਜਾਬੀ ਇਨ ਹਾਲੈਂਡ ਡਾਟ ਕਾਮ'' ਜਾਰੀ ਕੀਤੀ ਗਈ ਸੀ। ਜਿਸ ਨੇ ਪਹਿਲੇ ਮਹੀਨੇ 'ਚ ਹੀ ਲੋਕਾਂ ਦੇ ਮਨਾ 'ਚ ਬਣਾਈ ਥਾਂ ਬਣਾ ਲਈ ਹੈ। ਪੰਜਾਬੀ ਇਨ ਹਾਲੈਂਡ ਦੇ ਸਰਪ੍ਰਸਤ ਤੇ ਸੰਪਾਦਕ ਹਰਜੋਤ ਸੰਧੂ ਵਲੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਲਗਭਗ ਮਹੀਨੇ ਭਰ 'ਚ ਹੀ 15 ਹਜ਼ਾਰ ਲੋਕ ਵੈਬਸਾਈਟ ਤੇ ਨਜ਼ਰ ਮਾਰ ਚੁੱਕੇ ਹਨ। ਸ. ਸੰਧੂ ਹੋਰਾਂ ਦੱਸਿਆ ਕਿ ਵੈਬਸਾਈਟ ਤੇ ਤਾਜ਼ਾ ਖ਼ਬਰਾਂ ਤੋਂ ਇਲਾਵਾ ਹਰ ਪ੍ਰਕਾਰ ਦੀ ਜਾਣਕਾਰੀ ਬਗੈਰ ਲੱਚਰਤਾ ਦੇ ਮੁਹੱਈਆ ਕਰਵਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੈਬਸਾਈਟ ਨੂੰ ਚਾਰ ਚੰਨ ਲਾਉਂਣ ਲਈ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ, ਸ. ਭੁਪਿੰਦਰ ਸਿੰਘ ਹਾਲੈਂਡ, ਸ. ਹਰਜੀਤ ਸਿੰਘ ਹਾਲੈਂਡ, ਗੁਰਸੇਵ ਸਿੰਘ ਹਾਲੈਂਡ, ਵੀਰ  ਮਨਦੀਪ ਖੁਰਮੀ ਇੰਗਲੈਂਡ, ਸ. ਗੁਰਤੀਰਥ ਸਿੰਘ ਪਾਸਲਾ (ਰੇਡੀਓ ਦਿਲ ਆਪਣਾ ਪੰਜਾਬੀ) ਗਿਆਨੀ ਗੁਰਮੁੱਖ ਸਿੰਘ ਸਿੱਖ ਪ੍ਰਚਾਰਕ, ਚਰਨਜੀਤ ਸਿੰਘ ਧਾਲੀਵਾਲ, ਅਮਰੀਕ ਸਿੰਘ ਕੰਡਾ ਮੋਗਾ, ਕਰਮਜੀਤ ਕੌਰ ਕਿਸ਼ਨਵਾਲ, ਗੁਰਦੁਆਰਾ ਕਮੇਟੀ ਹਾਲੈਂਡ ਤੇ ਰੇਡੀਓ ਦਿਲ ਆਪਣਾ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਆਪੋ ਆਪਣਾ ਭਰਭੂਰ ਯੋਗਦਾਨ ਪਾਇਆ ਜਾ ਰਿਹਾ ਹੈ। ਸ. ਹਰਜੋਤ ਸੰਧੂ ਵਲੋਂ ਸਾਰੇ ਸ਼ਰੋਤਿਆਂ, ਸਮੁੱਚੀ ਟੀਮ ਤੇ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।

ਕੈਨੇਡਾ 'ਚ ਰੂਪੋਸ਼ ਹੋਏ ਲੁਧਿਆਣੇ ਦੇ ਰਾਗੀ ਦੀ ਪੁਲਿਸ ਨੇ ਪੈੜ ਨੱਪੀ ,

www.sabblok.blogspot.com



ਵੈਨਕੂਵਰ, 31 ਮਈ (ਗੁਰਵਿੰਦਰ ਸਿੰਘ ਧਾਲੀਵਾਲ)-ਨਵੰਬਰ 2012 ਨੂੰ ਕੈਨੇਡਾ ਦੇ ਗੁਰਦੁਆਰਾ ਕਲਗੀਧਰ ਦਰਬਾਰ ਐਬਟਸਫੋਰਡ ਦੀ ਰਾਹਦਾਰੀ 'ਤੇ ਮਹੀਨਿਆਂ ਲਈ 'ਕੀਰਤਨ' ਕਰਨ ਆਏ ਇਕ ਰਾਗੀ ਗੁਰਨਾਮ ਸਿੰਘ ਦੇ ਭੇਦਭਰੀ ਹਾਲਤ 'ਚ ਗੁੰਮ ਹੋ ਜਾਣ ਦਾ ਨਾਟਕ ਉਸ ਵੇਲੇ ਖਤਮ ਹੋ ਗਿਆ,
ਜਦੋਂ ਐਬਟਸਫੋਰਡ ਪੁਲਿਸ ਨੇ ਰੂਪੋਸ਼ ਹੋਏ ਉਕਤ ਵਿਅਕਤੀ ਦੇ ਕੈਲਗਿਰੀ ਚਲੇ ਜਾਣ ਸਬੰਧੀ ਜਾਣਕਾਰੀ ਦਿੱਤੀ | ਪੁਲਿਸ ਦੇ ਬੁਲਾਰੇ ਸਿਪਾਹੀ ਇਆਨ ਮੈਕਡਾਨੋਲਡ ਅਨੁਸਾਰ 29 ਅਪ੍ਰੈਲ ਨੂੰ 30 ਸਾਲਾ ਵਿਅਕਤੀ ਦੇ ਗੁਆਚਣ ਵਾਲੀ ਫਾਈਲ ਬੰਦ ਕਰ ਦਿੱਤੀ ਗਈ ਹੈ, ਕਿਉਂਕਿ ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਕੈਨੇਡਾ 'ਚ ਰਹਿਣ ਲਈ ਉਹ ਵੀਜ਼ਾ ਵਧਾਉਣ ਵਾਸਤੇ ਯਤਨ ਕਰ ਰਿਹਾ ਹੈ ਅਤੇ ਹੁਣ ਇਹ ਮਾਮਲਾ ਸਬੰਧਿਤ ਵਿਅਕਤੀ ਅਤੇ ਕੈਨੇਡਾ ਦੀ ਇੰਮੀਗਰੇਸ਼ਨ ਵਿਚਕਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਕਲਗੀਧਰ ਗੁਰਦੁਆਰਾ ਸਾਹਿਬ 'ਚ ਕੀਰਤਨ ਕਰਨ ਵਾਲੇ ਭਾਈ ਰਜਿੰਦਰ ਸਿੰਘ ਦਾ ਸਾਥੀ ਗੁਰਨਾਮ ਸਿੰਘ ਪੁੱਤਰ ਰਘਬੀਰ ਸਿੰਘ ਪ੍ਰੀਤ ਵਿਹਾਰ ਨਗਰ, ਚੂਹੜਪੁਰ ਰੋਡ ਨੇੜੇ ਜਗਤਪੁਰ ਚੌਕੀ ਲੁਧਿਆਣਾ ਦਾ ਰਹਿਣ ਵਾਲਾ ਹੈ, ਜਿਸ ਦਾ ਅਸਲੀ ਪਿੰਡ ਖੇੜੀ ਗੁਲਾਮ ਅਲੀ, ਤਹਿਸੀਲ ਗੋਹਲਾ, ਜ਼ਿਲ੍ਹਾ ਕੈਥਲ ਹਰਿਆਣ ਸੂਬੇ 'ਚ ਹੈ | ਐਬਟਸਫੋਰਡ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਜੀਤ ਸਿੰਘ ਸਿੱਧੂ ਅਨੁਸਾਰ ਉਨ੍ਹਾਂ ਸਰੀ ਵਾਸੀ ਪਿਆਰਾ ਸਿੰਘ ਨੱਤ ਦੀ ਸਿਫਾਰਿਸ਼ 'ਤੇ ਉਕਤ ਜਥੇ ਲਈ ਸਪੌਾਰਸਸ਼ਿਪ ਭੇਜੀ ਸੀ ਪ੍ਰੰਤੂ ਗੁਰਨਾਮ ਸਿੰਘ ਦੇ ਦੌੜਨ ਕਾਰਨ ਹੋਈ ਨਾਮੋਸ਼ੀ ਕਰਕੇ ਹੁਣ ਕਮੇਟੀ ਵੱਲੋਂ ਹੀ ਉਸਨੂੰ ਕੈਨੇਡਾ ਤੋਂ ਡਿਪੋਰਟ ਕਰਨ ਅਤੇ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ |

ਇਟਲੀ ਵਿਖੇ ਗੁਰੂ ਸਹਿਬਾਨਾਂ ਦੇ ਪਵਿੱਤਰ ਸਰੂਪਾਂ ਨਾਲ ਛੇੜਖਾਨੀ ਕਰਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਮਿਲੇਗੀ ਸਜਾ

www.sabblok.blogspot.com

ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ, ਇੰਟਰਨੈਸ਼ਨਲ ਸਿੱਖ ਫੈਂਡਰੇਸ਼ਨ, ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਇਟਲੀ
altਰਿਜੋਮੀਲੀਆ, (ਇਟਲੀ), 1 ਮਈ, (ਭਾਈ ਸਾਧੂ ਸਿੰਘ ਹਮਦਰਦ) - ਪਿਛਲੇ ਦਿਨੀ ਗੁਰੂ ਸਹਿਬਾਨਾਂ ਦੇ ਪਵਿੱਤਰ ਸਰੂਪਾਂ ਨਾਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਸਰੂਪਾਂ ਦੀ ਛੇੜਛਾੜ ਕਰਕੇ ਅਲੱਗ ਤਰੀਕੇ ਨਾਲ ਪੇਸ਼ ਕੀਤਾ ਗਇਆ, ਜੋ ਕਿ ਬੇਹੱਦ ਦੁੱਖਾਂਤ ਅਤੇ ਸ਼ਰਮਨਾਕ ਸੀ, ਇਸ ਮੌਕੇ ਇਟਲੀ ਦੀਆਂ ਸਿੱਖ ਸੰਗਤਾਂ ਵਿੱਚ ਇਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ, ਸਿੱਖ ਸੰਗਤਾਂ ਨੂੰ ਬੇਨਤੀ ਕਰਦਿਆਂ ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਵੰਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਿੱਖ ਸੰਗਤਾਂ ਇਸ ਸਮੇ ਸ਼ਾਂਤ ਰਹਿਣ ਕਿਉਕਿ ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਅਤੇ ਇੰਟਰਨੈਸ਼ਨਲ ਸਿੱਖ ਫੈਂਡਰੇਸ਼ਨ ਇਟਲੀ ਵੱਲੋਂ ਇਸ ਕੀਤੇ ਕਾਰੇ ਦੀ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ, ਇਸ ਸਬੰਧ ਵਿੱਚ ਉੱਚ ਅਧਕਾਰੀਆਂ ਨਾਲ ਮੁਲਾਕਤਾਂ ਵੀ ਕੀਤੀਆਂ ਜਾ ਰਹੀਆਂ ਹਨ, ਬੜੇ ਦੁੱਖ ਦੀ ਗੱਲ ਹੈ ਕਿ ਤਕਰੀਬਨ ਇਟਲੀ ਵਿੱਚ ਨੈਸ਼ਨਲ ਸਿੱਖ ਧਰਮ ਪ੍ਰਚਾਰ ਕਮੇਟੀ ਵੱਲੋਂ ਇਟਲੀ ਦੇ ਸਕੂਲਾ, ਕਾਲਜਾਂ ਤੋਂ ਲੈ ਕਿ ਤਕਰੀਬਨ ਸਰਕਾਰੀ ਅਧਾਰਿਆਂ ਤੱਕ ਸਿੱਖੀ ਦੀ ਪਹਿਚਾਣ ਲਈ ਪਹੁੰਚ ਕੀਤੀ ਜਾ ਚੁੱਕੀ ਹੈ, ਪਰ ਫਿਰ ਵੀ ਐਸੀ ਘਿਨਾਉਣੀ ਹਰਕਤ ਹੋਈ, ਜਿਸ ਦਾ ਬੇਹੱਦ ਦੁੱਖ ਪ੍ਰਗਟਾਇਆ ਜਾ ਰਿਹਾ ਹੈ, ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈਂਡਰੇਸ਼ਨ ਇਟਲੀ ਦੇ ਪ੍ਰਧਾਨ ਭਾਈ ਤਲਵਿੰਦਰ ਸਿੰਘ ਬਡਾਲੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਟਲੀ ਦੇ ਸੇਵਾਦਾਰ ਭਾਈ ਅਮਰੀਕ ਸਿੰਘ ਬਰੇਸ਼ੀਆ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸਨ।

ਮੈਡੀਕਲ ਹਸਪਤਾਲ ਫਰੀਦਕੋਟ ਦੇ ਕੈਂਸਰ ਵਿਭਾਗ ਵਿਚ ਮਰੀਜ਼ਾਂ ਨੂੰ ਅੰਦਰੋਂ ਘਟੀਆ ਦਵਾਈਆਂ ਖਰੀਦਣ ਲਈ ਕੀਤਾ ਜਾ ਰਿਹਾ ਮਜ਼ਬੂਰ

www.sabblok.blogspot.com

 ਬਾਹਰਲੇ ਜਿਲਿ•ਆਂ ਤੋਂ ਕੈਂਸਰ ਹਸਪਤਾਲ ਫਰੀਦਕੋਟ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ ਅਤੇ ਉਨ•ਾਂ ਦੇ ਵਾਰਸ ਆਪਣੇ ਇਲਾਜ ਸੰਬੰਧੀ ਜਾਣਕਾਰੀ ਦੇਣ ਸਮੇਂ।
                                    (ਤਸਵੀਰ ਗੁਰਭੇਜ ਸਿੰਘ ਚੌਹਾਨ)

            ਵਾਪਸ ਕਰਾਈਆਂ ਜਾਂਦੀਆਂ ਹਨ ਬਾਹਰੋਂ ਖਰੀਦੀਆਂ ਦਵਾਈਆਂ
ਫਰੀਦਕੋਟ 2 ਜੂਨ ( ਗੁਰਭੇਜ ਸਿੰਘ ਚੌਹਾਨ ) ਮੈਡੀਕਲ ਹਸਪਤਾਲ ਫਰੀਦਕੋਟ ਦੇ ਕੈਂਸਰ ਵਿਭਾਗ ਵਿਚ ਕੈਂਸਰ ਦੇ ਮਰੀਜ਼ਾਂ ਲਈ ਟੈਂਡਰ ਲੈ ਕੇ ਮਿਆਰੀ ਕੰਪਨੀਆਂ ਸਿਪਲਾ, ਸਨ, ਐਮਕੁਇਰ, ਰੈਨਬੈਕਸੀ ਆਦਿ ਕੰਪਨੀਆਂ ਦੀਆਂ ਦਵਾਈਆਂ ਪ੍ਰਵਾਨਤ ਕੀਤੀਆਂ ਗਈਆਂ ਹਨ ਪਰ ਸਿਤਮਜ਼ਰੀਫੀ ਇਹ ਹੈ ਕਿ ਇਹ ਦਵਾਈਆਂ ਅਮਲੀ ਤੌਰ ਤੇ ਮੰਗਵਾਈਆਂ ਹੀ ਨਹੀਂ ਜਾਂਦੀਆਂ ਅਤੇ ਖਾਨਾਪੂਰਤੀ ਲਈ ਇਨ•ਾਂ ਮਿਆਰੀ ਦਵਾਈਆਂ ਦੇ ਇਕ ਇਕ ਦੋ ਦੋ ਡੱਬੇ ਰੱਖੇ ਹੋਏ ਹਨ ਅਤੇ ਇਨ•ਾਂ ਦਵਾਈਆਂ ਦੀ ਮੰਗ ਕਰਨ ਤੇ ਕਿਹਾ ਜਾਂਦਾ ਹੈ ਕਿ ਇਹ ਦਵਾਈਆਂ ਖਤਮ ਹਨ ਅਤੇ ਮੰਗਵਾਈਆਂ ਹੋਈਆਂ ਹਨ ਅਤੇ ਇਸਦੀ ਜਗ•ਾ ਗੈਰ ਮਿਆਰੀ ਅਤੇ ਗੈਰ ਪ੍ਰਵਾਨਿਤ ਘਟੀਆ ਕਿਸਮ ਦੀਆਂ ਦਵਾਈਆਂ ਜੋ ਬੰਗਲੌਰ ਦੀ ਕੈਚ ਨਾਂ ਦੀ ਕੰਪਨੀ ਦੀਆਂ ਬਣੀਆਂ ਹੋਈਆਂ ਹਨ, ਜਿਨ•ਾਂ ਨੂੰ ਪੰਜਾਬ ਦੇ ਕਿਸੇ ਵੀ ਹਸਪਤਾਲ ਵਿਚ ਨਹੀਂ ਵਰਤਿਆ ਜਾਂਦਾ , ਮਰੀਜ਼ਾਂ ਨੂੰ ਖਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਇਸਦੀ ਕੀਮਤ ਵੀ ਬਾਜ਼ਾਰ ਨਾਲੋਂ ਵੱਧ ਵਸੂਲ ਕੀਤੀ ਜਾਂਦੀ ਹੈ ਅਤੇ ਬਿੱਲ ਪ੍ਰਵਾਨਿਤ ਦਵਾਈਆਂ ਦੇ ਨਾਂ ਦੇ ਕੱਟੇ ਜਾਂਦੇ ਹਨ। ਇਕ ਮਰੀਜ਼ ਦੇ ਵਾਰਸ ਵੱਲੋਂ  ਇਕ ਹੀ ਦਵਾਈ ਦੇ  ਵਿਖਾਏ ਬਾਹਰਲੇ ਤੇ ਅੰਦਰਲੇ ਦੋ ਬਿੱਲਾਂ ਦੇ ਫਰਕ ਤੋਂ ਇਹ ਘਪਲੇਬਾਜ਼ੀ ਸਾਹਮਣੇ ਆਈ ਹੈ। ਇਨ•ਾਂ ਬਿੱਲਾਂ ਚੋਂ ਬਾਹਰੋਂ ਲਈ ਦਵਾਈ ਦੇ 40 ਕੈਪਸੂਲਾਂ ਦੀ ਕੀਮਤ 4400 ਰੁਪਏ ਵਸੂਲੀ ਗਈ ਅਤੇ ਅੰਦਰੋਂ ਖਰੀਦੇ ਉਨ•ਾਂ ਹੀ ਕੈਪਸੂਲਾਂ ਦੀ ਕੀਮਤ 6600 ਰੁਪਏ ਵਸੂਲੀ ਗਈ ਹੈ। ਜੇਕਰ ਕੋਈ ਮਰੀਜ਼ ਡਾਕਟਰ ਵੱਲੋਂ ਲਿਖੀ ਦਵਾਈ ਬਾਹਰੋਂ ਖਰੀਦ ਲਿਆਉਂਦਾ ਹੈ ਤਾਂ ਉਸਨੂੰ ਦਾਖਲ ਮਰੀਜ਼ ਦੇ ਲਗਾਉਣ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ ਅਤੇ ਦਵਾਈ ਵਾਪਸ ਕਰਕੇ ਅੰਦਰੋਂ ਖਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਹ ਗੋਰਖਧੰਦਾ ਕੈਂਸਰ ਵਿਭਾਗ ਵਿਚ ਤਾਇਨਾਤ ਕੁੱਝ ਡਾਕਟਰਾਂ ਅਤੇ ਉਪਰਲੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਚਲਾਇਆ ਜਾ ਰਿਹਾ ਹੈ। ਇੱਥੇ  ਵਰਨਣਯੋਗ ਹੈ ਕਿ ਜਦ ਤੋਂ ਫਰੀਦਕੋਟ ਵਿਚ ਕੈਂਸਰ ਹਸਪਤਾਲ ਸ਼ੁਰੂ ਹੋਇਆ ਹੈ, ਮਰੀਜ਼ਾਂ ਦਾ ਬੀਕਾਂਨੇਰ ਜਾਣ ਦਾ ਰੁਝਾਨ ਘਟਿਆ ਹੈ ਅਤੇ ਇਸ ਹਸਪਤਾਲ ਵਿਚ ਰੋਜ਼ਾਨਾਂ 100-130 ਕੈਂਸਰ ਦੇ ਮਰੀਜ਼ਾਂ ਦੀ ਓ ਪੀ ਡੀ ਕੀਤੀ ਜਾਂਦੀ ਹੈ। ਇੱਥੇ ਮਰੀਜ਼ਾਂ ਦੀ ਗਿਣਤੀ ਵਧਣ ਦਾ ਕਾਰਨ ਇਥੇ ਇਕੋ ਇਕ ਮਿਹਨਤੀ ਡਾਕਟਰ ਮਨਜੀਤ ਸਿੰਘ ਜੌੜਾ ਹੈ ਜੋ ਸਵੇਰੇ 8 ਵਜੇ ਤੋਂ ਰਾਤ ਦੇ 9 ਵਜੇ ਤੱਕ ਮਰੀਜ਼ਾਂ ਨੂੰ ਵੇਖਦੇ ਹਨ ਅਤੇ ਉਹ ਮਰੀਜ਼ਾਂ ਵਿਚ ਐਨੇ ਹਰਮਨ ਪਿਆਰੇ ਹਨ ਕਿ ਮਰੀਜ਼ ਉਸਨੂੰ ਦੇਵਤਾ ਪੁਰਸ਼ ਕਹਿੰਦੇ ਹਨ। ਇੱਥੇ ਕੁੱਝ ਇਲਾਜ ਕਰਵਾ ਰਹੇ ਮਰੀਜ਼ਾਂ, ਸਵਰਨ ਕੌਰ ਪਤਨੀ ਸਵਰਗੀ ਜਰਨੈਲ ਸਿੰਘ ਦੇ ਸਪੁੱਤਰ ਸੁਖਜੀਤ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਨ•ਾਂ ਦੀ ਮਾਤਾ ਦਾ ਇਲਾਜ ਡਾਕਟਰ ਮਨਜੀਤਸਿੰਘ ਜੌੜਾ ਕਰ ਰਹੇ ਹਨ ਜਿਸਤੋਂ ਉਹ ਪੂਰੀ ਤਰਾਂ ਸ਼ੰਤੁਸ਼ਟ ਹਨ। ਇਸੇ ਤਰਾਂ ਨਾਮਦੇਵ ਸਿੰਘ ਪੁੱਤਰ ਛੱਜੂ ਸਿੰਘ ਵਾਸੀ ਅਹਿਮਦਪੁਰ ਜਿਲ•ਾ ਮਾਨਸਾ, ਸੁਖਦੇਵ ਸਿੰਘ ਰੰਗੀਲਾ ਪੁੱਤਰ ਬਾਬੂ ਸਿੰਘ ਵਾਸੀ ਬੁਢਲਾਡਾ ਜਿਲ•ਾ ਮਾਨਸਾ, ਬਾਜ ਸਿੰਘ ਪੁੱਤਰ ਚੰਦ ਸਿੰਘ ਵਾਸੀ ਦੋਦੜਾ ਜਿਲ•ਾ ਮਾਨਸਾ, ਹਰਪਾਲ ਕੌਰ ਪਤਨੀ ਪੱਪਾ ਸਿੰਘ ਵਾਸੀ ਘੜੈਲਾ ਜਿਲ•ਾ ਬਠਿੰਡਾ, ਲਾਭ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹੀਰੋ ਖੁਰਦ ਜਿਲ•ਾ ਮਾਨਸਾ ਅਤੇ ਹੋਰ ਬਹੁਤ ਸਾਰੇ ਮਰੀਜ਼ਾਂ ਨੇ ਵੀ ਡਾਕਟਰ ਮਨਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਇਲਾਜ ਤੇ ਤਸੱਲੀ ਪ੍ਰਗਟ ਕੀਤੀ ਹੈ ਅਤੇ ਪੁੱਛਣ ਤੇ ਦੱਸਿਆ ਕਿ ਇਹ ਇਕ ਹੀ ਡਾਕਟਰ ਹੈ ਜੋ ਬਾਹਰੋਂ ਖਰੀਦੀ ਦਵਾਈ ਤੇ ਕਿੰਤੂ ਨਹੀਂ ਕਰਦਾ ਅਤੇ ਨਾਂ ਹੀ ਕਿਸੇ ਕਿਸਮ ਦਾ ਲਾਲਚ ਰੱਖਦਾ ਹੈ। ਮਰੀਜ਼ਾਂ ਨਾਲ ਗੱਲਬਾਤ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ  ਡਾਕਟਰ ਮਨਜੀਤ ਸਿੰਘ ਜੌੜਾ ਦੀ ਇਮਾਨਦਾਰੀ ਅਤੇ ਮਰੀਜ਼ਾਂ ਵਿਚ ਵਧ ਰਹੀ ਲੋਕਪ੍ਰਿਯਤਾ ਅਤੇ ਉਸ ਵੱਲੋਂ ਮਰੀਜ਼ਾਂ ਦੀ ਕੀਤੀ ਜਾ  ਰਹੀ ਲੁੱਟ ਦਾ ਵਿਰੋਧ ਕਰਨ  ਤੋਂ ਕੁੱਝ ਸੀਨੀਅਰ ਡਾਕਟਰ ਖਫਾ ਹਨ ਅਤੇ ਉਹ ਡਾਕਟਰ ਮਨਜੀਤ ਸਿੰਘ ਨੂੰ ਇਥੋਂ ਕਈ ਤਰਾਂ ਦੇ ਨਜ਼ਾਇਜ਼ ਦੋਸ਼ ਲਗਾਕੇ ਕੱਢਣਾ ਚਾਹੁੰਦੇ ਹਨ ਅਤੇ ਬੀਤੇ ਦਿਨ ਇਨ•ਾਂ ਡਾਕਟਰਾਂ ਦੀ ਜੁੰਡਲੀ ਨੇ ਇੱਥੋਂ ਕੈਂਸਰ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀਆਂ ਫਾਈਲਾਂ ਵਿਚੋਂ ਲੱਗਪਗ 100 ਪੇਜ ਕੱਢਕੇ ਪ੍ਰੈਸ ਚ ਨਸ਼ਰ ਕੀਤੇ ਅਤੇ ਡਾਕਟਰ ਮਨਜੀਤ ਸਿੰਘ ਜੌੜਾ ਤੇ ਕਈ ਤਰਾਂ ਦੇ ਦੋਸ਼ ਲਗਾਉਣ ਲਈ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸਤੇ ਮਰੀਜ਼ਾਂ ਨੇ ਸਖਤ ਇਤਰਾਜ ਉਠਾਉਂਦਿਆਂ ਕਿਹਾ ਕਿ ਇਨ•ਾਂ ਡਾਕਟਰਾਂ ਨੇ ਸਾਡੀ ਬੀਮਾਰੀ ਨੂੰ ਜਨਤਕ ਕਰਕੇ ਸਾਨੂੰ ਮਾਨਸਿਕ ਠੇਸ ਪਹੁੰਚਾਈ ਹੈ ਜਿਸ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ   ਅਤੇ ਜੇਕਰ ਡਾਕਟਰ ਮਨਜੀਤ ਸਿੰਘ ਨੂੰ ਇੱਥੋਂ ਕੱਢਿਆ ਗਿਆ ਤਾਂ ਮਰੀਜ਼ ਹਰਗਿਜ਼ ਇਹ ਧੱਕਾ ਬਰਦਾਸ਼ਤ ਨਹੀਂ ਕਰਨਗੇ ਅਤੇ ਉਹ ਮਿਲਕੇ ਇਸ ਸ਼ਾਜਿਸ਼ ਵਿਰੁੱਧ ਹਸਪਤਾਲ ਦੇ ਗੇਟ ਅੱਗੇ ਅਣਮਿਥੇ ਸਮੇਂ ਲਈ ਧਰਨਾਂ ਦੇਣਗੇ।
 

ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ , ਲੈਫ. ਜਨਰਲ ਐਸ. ਕੇ. ਸਿਨਹਾ

www.sabblok.blogspot.com

ਸਾਕਾ ਨੀਲਾ ਤਾਰਾ ਦੇ ਦੌਰਾਨ ਜੋ ਸਿੱਖ ਗੋਲਡਨ ਟੈਂਪਲ ਵਿਚੋਂ ਫੌਜੀ ਹਮਲੇ ਦਾ ਹਥਿਆਰਬੰਦ ਮੁਕਾਬਲਾ ਕਰ ਰਹੇ ਸਨ, ਉਹ ਆਪਣੇ ਧਰਮ ਦੀ ਰੱਖਿਆ ਲਈ ਆਪਣੇ ਜਾਇਜ਼ ਅਧਿਕਾਰ ਦੇ ਅਧੀਨ ਲੜ ਰਹੇ ਸਨ। ਇਸ ਗੱਲ ਦਾ ਪ੍ਰਗਟਾਵਾ ਰਿਟਾਇਰਡ ਲੈਫਟੀਨੈਂਟ ਜਨਰਲ ਐਸ. ਕੇ. ਸਿਨਹਾ ਨੇ ਕੀਤਾ। ਇਹ ਲੈ. ਜਨਰਲ ਐਸ. ਕੇ. ਸਿਨਹਾ ਉਹੀ ਹਨ ਜਿਨ•ਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਸ ਲਈ ਇਹਨਾਂ ਨੂੰ ਆਰਮੀ ਦਾ ਚੀਫ਼ ਨਹੀਂ ਬਣਾਇਆ ਗਿਆ ਸੀ। ਇਹਨਾਂ ਦੀ ਥਾਂ ‘ਤੇ ਫਿਰ ਜਨਰਲ ਵੈਦਿਆ ਨੂੰ ਫੌਜ ਦਾ ਚੀਫ਼ ਬਣਾਇਆ ਗਿਆ ਸੀ।
”
ਫੌਜੀ ਕਾਰਵਾਈ ਕੋਈ ਆਖਰੀ ਰਸਤਾ ਨਹੀਂ ਸੀ, ਜਿਵੇਂ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਨੂੰ ਮੰਨਵਾਉਣਾ ਚਾਹੁੰਦੀ ਹੈ। ਇਸ ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ।” ਜਨਰਲ ਸਿਨਹਾ ਨੇ ਦੱਸਿਆ ਕਿ ਜਦੋਂ ਉਹ ਪੱਛਮੀ ਕਮਾਂਡ ਦੇ ਮੁਖੀ ਸਨ ਤਾਂ ਉਹਨਾਂ ਨੂੰ ਕੋਈ ਰਾਤ ਦੇ 10 ਵਜੇ ਟੈਲੀਫੋਨ ‘ਤੇ ਇਹ ਦੱਸਿਆ ਗਿਆ ਕਿ ਸਰਕਾਰ ਨੇ ਇਹ ਉੱਚ ਪੱਧਰ ‘ਤੇ ਫੈਸਲਾ ਕਰ ਲਿਆ ਹੈ ਕਿ ਫੌਜ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗ੍ਰਿਫਤਾਰੀ ਦਾ ਕੰਮ ਸੌਂਪ ਦਿੱਤਾ ਜਾਏ। ਪਰ ਜਦੋਂ ਜਨਰਲ ਸਿਨਹਾ ਨੇ ਉਸ ਟੈਲੀਫੋਨ ਕਰਨ ਵਾਲੇ ਨੂੰ ਇਹ ਕਿਹਾ ਕਿ ਜਦ ਤੱਕ ਉਹਨਾਂ ਨੂੰ ਫੌਜ ਦੇ ਮੁਖੀ ਜਾਂ ਰੱਖਿਆ ਮੰਤਰੀ ਵੱਲੋਂ ਆਦੇਸ਼ ਪ੍ਰਾਪਤ ਨਹੀਂ ਹੁੰਦੇ ਉਹ ਕੋਈ ਕਾਰਵਾਈ ਨਹੀਂ ਕਰਨਗੇ ਤਾਂ ਇਸ ਤੋਂ ਬਾਅਦ ਇਹੋ ਜਿਹੇ ਕੋਈ ਆਦੇਸ਼ ਨਹੀਂ ਮਿਲੇ। ਇਹ 1981 ਦੇ ਅਖੀਰ ਦੀ ਗੱਲ ਹੈ ਜਦੋਂ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ। ਸੋ ਇਹ ਗੱਲ ਤਹਿ ਹੈ ਕਿ ਤਕਰੀਬਨ 30 ਮਹੀਨੇ ਪਹਿਲਾਂ ਫੌਜੀ ਕਾਰਵਾਈ ਦਾ ਫੈਸਲਾ ਲਿਆ ਜਾ ਚੁੱਕਾ ਸੀ, ਜਿਸ ਨੂੰ ਅਮਲੀ ਜਾਮਾ ਜੂਨ, 1984 ਵਿਚ ਪਹਿਨਾਇਆ ਗਿਆ।”

”ਫੇਰ ਜਦੋਂ ਸੰਤ ਜਰਨੈਲ ਸਿੰਘ ਚੌਂਕ ਮਹਿਤਾ ਗਏ ਤਾਂ ਇਕ ਵਾਰ ਫੇਰ ਫੌਜ ਤੋਂArmoured Personnel Carriers (PAC) ਦੀ ਮੰਗ ਕੀਤੀ ਗਈ ਤਾਂ ਜੋ ਪੁਲਿਸ ਨੂੰ ਇਹ ਸੰਤ ਭਿੰਡਰਾਵਾਲਿਆਂ ਦੀ ਗ੍ਰਿਫਤਾਰੀ ਵਿਚ ਸਹਾਈ ਹੋ ਸਕਣ। ਇਹ ਗੱਲ ਅਕਾਲੀਆਂ ਦੇ ਧਰਮ-ਯੁੱਧ ਮੋਰਚੇ ਦੇ ਸ਼ੁਰੂ ਹੋਣ ਤੋਂ (ਅਗਸਤ 1982) ਕਈ ਚਿਰ ਪਹਿਲਾਂ ਦੀ ਹੈ। ਮੋਰਚਾ ਲੱਗਣ ਤੋਂ ਥੋੜ•ਾ ਚਿਰ ਬਾਅਦ ਹੀ ਦੂਨ ਵਾਦੀ ਨੇੜੇ ਚਕਰਾਤਾ ਛਾਉਣੀ ਵਿਚ ਫੌਜ ਨੇ ਕਮਾਂਡੋ ਐਕਸ਼ਨ ਦੀ ਵਿਉਂਤਬੰਦੀ ਤੇ ਰਿਹਰਸਲ ਸ਼ੁਰੂ ਕਰ ਦਿੱਤੀ ਸੀ ਅਤੇ ਇਸ ਕੰਮ ਲਈ ਗੋਲਡਨ ਟੈਂਪਲ ਕੰਪਲੈਕਸ ਦਾ ਇਕ ਮਾਡਲ ਵੀ ਤਿਆਰ ਕਰ ਲਿਆ ਸੀ।
”
ਇਕ ਹੋਰ ਸਿਖਲਾਈ ਕੇਂਦਰ ਸਰਸਾਵਾ ਨੇੜੇ ਸ਼ੁਰੂ ਕਰਨ ਦੀ ਤਜਵੀਜ਼ ਪਹਿਲਾਂ ਅਗਸਤ, 1983 ਤੇ ਫੇਰ ਅਪ੍ਰੈਲ 1984 ਵਿਚ ਬਣਾਈ ਗਈ, ਪਰ ਇਸ ਦਾ ਭੇਤ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਲੱਗਣ ਕਾਰਨ, ਇਸ ਨੂੰ ਵਿਚੇ ਹੀ ਛੱਡ ਦਿੱਤਾ ਗਿਆ।”

”ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ ‘ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ।

”ਦੂਸਰੇ ਤੁਹਾਨੂੰ ਮੁਕਾਬਲਾ ਲਈ ਦੁਸ਼ਮਣਾਂ ਨਾਲੋਂ ਵੱਧ ਨਹੀਂ ਤਾਂ ਬਰਾਬਰ ਦੇ ਹਥਿਆਰਾਂ ਦੀ ਜ਼ਰੂਰਤ ਹੈ। ਇੰਦਰਾ ਗਾਂਧੀ ਦਾ ਇਹ ਕਹਿਣਾ ਸੀ ਸੰਤ ਭਿੰਡਰਾਂਵਾਲੇ ਪਿਛਲੇ ਇਕ ਸਾਲ ਤੋਂ ਹਥਿਆਰ ਇਕੱਠੇ ਕਰ ਰਹੇ ਹਨ। ਪਰ ਇਹ ਉਸ ਦੇ ਫੌਜੀ ਹਮਲੇ ਦੀ ਕਾਰਵਾਈ ਦੇ ਫੈਸਲੇ ਤੋਂ ਕਾਫੀ ਚਿਰ ਬਾਅਦ ਵਿਚ ਸ਼ੁਰੂ ਹੋਇਆ।

”ਦਸੰਬਰ, 1983 ਵਿਚ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਦੋ ਸੁਰੰਗਾਂ ਖੋਦੀਆਂ ਪਰ ਉਹਨਾਂ ਨੂੰ ਇਹ ਸੁਰੰਗਾਂ ਬੰਦ ਕਰਨ ਲਈ ਮਨਾ ਲਿਆ ਗਿਆ ਤੇ ਇਹ ਸੁਰੰਗਾਂ indiraਬੰਦ ਕਰ ਦਿੱਤੀਆਂ ਗਈਆਂ। ਸੋ ਇਸ ਤੋਂ ਇਹ ਗੱਲ ਸਾਫ਼ ਜ਼ਾਹਿਰ ਹੈ ਕਿ ਦਸੰਬਰ, 1983 ਤੱਕ ਕੋਈ ਵੀ ਸਿੱਖ ਨੇਤਾ ਸਰਕਾਰ ਨਾਲ ਹਥਿਆਬੰਦ ਲੜਾਈ ਲਈ ਤਿਆਰ ਨਹੀਂ ਸੀ।

”ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਭਾਨ ਸਿੰਘ ਮੁਤਾਬਕ ਗੋਲਡਨ ਟੈਂਪਲ ਕੰਪਲੈਕਸ ਦੀ ਮੋਰਚਾਬੰਦੀ 17 ਫਰਵਰੀ, 1984 ਨੂੰ ਸ਼ੁਰੂ ਹੋਈ। ਇਹ ਵੀ ਇਸ ਲਈ ਸ਼ੁਰੂ ਹੋਈ ਕਿਉਂਕਿ ਸੀ. ਆਰ. ਪੀ. ਐਫ. ਤੇ ਬੀ. ਐਸ. ਐਫ. ਦੇ ਨੀਮ ਫੌਜੀ ਦਸਤਿਆਂ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਕਬਜ਼ੇ ਵਿਚ ਲੈ ਕੇ ਉਥੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਬਿਨਾਂ ਕਿਸੇ ਕਾਰਨ ਹਰਿਮੰਦਰ ਸਾਹਿਬ ਵੱਲ ਰੁਕ ਰੁਕ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਸਰਕਾਰ ਦੀ ਇਸ ਕਾਰਵਾਈ ਨੇ ਸੰਤ ਜਰਨੈਲ ਸਿੰਘ ਨੂੰ ਮੋਰਚਾਬੰਦੀ ਦੇ ਲਈ ਉਕਸਾਇਆ। ਫੇਰ ਮਈ ਦੇ ਅਖੀਰ ਵਿਚ ਸੀ.ਆਰ.ਪੀ.ਐਫ. ਤੇ ਬੀ.ਐਸ.ਐਫ. ਨੇ ਹਰ ਰੋਜ਼ 10,000 ਗੋਲੀਆਂ ਦੀ ਬੁਛਾੜ ਗੋਲਡਨ ਟੈਂਪਲ ਕੰਪਲੈਕਸ ਵੱਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਮੁੱਖ ਮੰਤਵ ਸੀ ਕਿ ਜਦੋਂ ਇਸ ਦੇ ਜਵਾਬ ਵਿਚ ਗੋਲੀ ਚੱਲੇ ਤਾਂ ਪਤਾ ਲੱਗ ਸਕੇ ਸੰਤ ਜਰਨੈਲ ਸਿੰਘ ਨੇ ਉਹਨਾਂ ਦੇ ਸਾਥੀਆਂ ਕੋਲ ਕਿਸ ਤਰ•ਾਂ ਦੇ ਹਥਿਆਰ ਸਨ ਤੇ ਉਹਨਾਂ ਨੇ ਮੋਰਚੇ ਕਿਸ ਕਿਸ ਪਾਸੇ ਹਨ। ਇਸ ਦਾ ਦੂਸਰਾ ਮੰਤਵ ਲੜਾਈ ਨੂੰ ਜਾਣਬੁਝ ਕੇ ਭੜਕਾਉਣਾ ਸੀ।

”ਕੋਈ ਵੀ ਰੱਬ ਦਾ ਪਿਆਰਾ ਸਿੱਖ ਕਿਸੇ ਵੀ ਫੌਜ ਨੂੰ ਆਪਣੇ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਵੱਲ ਵੱਧਣ ਦੀ ਇਜਾਜ਼ਤ ਨਹੀਂ ਦੇ ਸਕਦਾ। ਇਹ ਹਰ ਸਿੱਖ ਦਾ ਇਖਲਾਕੀ ਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਹਰਿਮੰਦਰ ਸਾਹਿਬ ਵੱਲ ਵਧਣ ਵਾਲੇ ਹਰੇਕ ਦੁਸ਼ਮਣ ਦੇ ਦੰਦ ਖੱਟੇ ਕਰੇ ਤੇ ਇਸ ਦੀ ਹਿਫਾਜ਼ਤ ਲਈ ਮਰ ਮਿਟੇ। ਸੰਤ ਭਿੰਡਰਾਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਸਿੱਖ ਜੁਝਾਰੂ ਸੂਰਬੀਰਾਂ ਦੀ ਪ੍ਰੰਪਰਾ ਦਾ ਪਾਲਣ ਕਰਦੇ ਹੋਏ ਆਖਰੀ ਗੋਲੀ ਤੇ ਆਖਰੀ ਸੁਆਸ ਤੱਕ ਲੜਾਈ ਕੀਤੀ। ਇਹੋ ਹੀ ਕਾਰਨਾਂ ਕਰਕੇ ਆਦਮੀ, ਔਰਤਾਂ ਤੇ ਬੱਚੇ ਜੋ ਕਿ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ, ਨੇ ਵੀ ਇਸ ਦੀ ਪਵਿੱਤਰਤਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਦਿੱਤੀ।”

ਐਂਟੀ ਡਰੱਗ ਮੂਵਮੈਂਟ ਜਾਰੀ ਰੱਖਾਂਗਾ : ਸ਼ਸ਼ੀਕਾਂਤ

www.sabblok.blogspot.com
ਐਂਟੀ ਡਰੱਗ ਮੂਵਮੈਂਟ ਜਾਰੀ ਰੱਖਾਂਗਾ : ਸ਼ਸ਼ੀਕਾਂਤ

ਚੰਡੀਗੜ੍ਹ,   - ਪੰਜਾਬ ਦੇ ਸਾਬਕਾ ਡੀ. ਜੀ. ਪੀ. ਜੇਲ ਸ਼ਸ਼ੀਕਾਂਤ ਨੇ ਜੇਲ ਵਿਭਾਗ ਦੇ ਮੰਤਰੀ ਸਰਵਨ ਸਿੰਘ ਫਿਲੌਰ ਵਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਡਰੱਗ ਮੂਵਮੈਂਟ ਕਿਸੇ ਵੀ ਹਾਲਤ 'ਚ ਬੰਦ ਨਹੀਂ ਹੋਵੇਗੀ ਅਤੇ ਇਸ ਨੂੰ ਜਾਰੀ ਰੱਖਿਆ ਜਾਵੇਗਾ। ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਫਿਲੌਰ ਨੇ ਅਸਤੀਫਾ ਦੇਣ ਸੰਬੰਧੀ ਮੈਨੂੰ ਚੁਣੌਤੀ ਦਿੰਦੇ ਹੋਏ ਜੋ ਕੁਝ ਕਿਹਾ, ਉਸਦੇ ਬਾਰੇ 'ਚ ਮੈਂ ਕੁਝ ਵੀ ਨਹੀਂ ਬੋਲਾਂਗਾ। ਮੇਰੀ ਤਾਂ ਇਹੋ ਦੁਆ ਹੈ ਕਿ ਰੱਬ ਉਨ੍ਹਾਂ ਨੂੰ ਤਰੱਕੀ ਤੇ ਲੰਬੀ ਉਮਰ ਦੇਵੇ। ਜੇਲਾਂ 'ਚ ਸਮੱਗਲਿੰਗ ਦੇ ਮਾਮਲੇ 'ਚ ਆਪਣੇ ਵਿਚਾਰਾਂ ਨੂੰ ਸਹੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜੋ ਹੋ ਰਿਹਾ ਹੈ ਉਹ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰੀ ਸੁਰੱਖਿਆ ਵਾਪਸ ਲਏ ਜਾਣ ਸੰਬੰਧੀ ਮੰਤਰੀ ਵਲੋਂ ਕੀਤੀ ਗਈ ਟਿੱਪਣੀ 'ਤੇ ਸ਼ਸ਼ੀਕਾਂਤ ਨੇ ਕਿਹਾ ਕਿ ਮੈਨੂੰ ਅਜਿਹੀ ਕਿਸੇ ਸਰਕਾਰੀ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਮੇਰੀ ਸੁਰੱਖਿਆ ਲੋਕਾਂ ਦੇ ਹੱਥ 'ਚ ਹੈ। ਉਨ੍ਹਾਂ ਨੇ ਉਨ੍ਹਾਂ ਦੇ ਪਿੱਛੇ ਕਾਂਗਰਸ ਜਾਂ ਕਿਸੇ ਵੀ ਤਰ੍ਹਾਂ ਦੀ ਸਿਆਸੀ ਸ਼ਕਤੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੇਰੇ ਲਈ ਸਾਰੀਆਂ ਪਾਰਟੀਆਂ ਇਕ ਬਰਾਬਰ ਹਨ ਅਤੇ ਸਾਰਿਆਂ ਨਾਲ ਮੇਰੇ ਚੰਗੇ ਸੰਬੰਧ ਰਹੇ ਹਨ। ਸਿਆਸਤ ਤੋਂ ਦੂਰ ਰਹਿ ਕੇ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਮੁਹਿੰਮ ਨੂੰ ਅੱਗੇ ਵਧਾਉਣਾ ਇਸ ਸਮੇਂ ਮੇਰਾ ਮੁੱਖ ਮਕਸਦ ਹੈ। ਜਦੋਂ ਸ਼ਸ਼ੀਕਾਂਤ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ ਕਾਰਜਕਾਲ ਸਮੇਂ ਡੀ. ਜੀ. ਪੀ. ਰਹਿੰਦੇ ਹੋਏ ਕਿੰਨੀਆਂ ਰਿਪੋਰਟਾਂ ਸਮੱਗਲਿੰਗ ਦੇ ਬਾਰੇ 'ਚ ਸਰਕਾਰ ਨੂੰ ਦਿੱਤੀਆਂ ਅਤੇ ਉਸ ਸਮੇਂ ਉਚਿਤ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਮੇਂ ਮੈਂ ਕਿਸੇ ਤਰ੍ਹਾਂ ਦੀ ਇਲਜ਼ਾਮਬਾਜ਼ੀ 'ਚ ਨਹੀਂ ਪੈਣਾ ਚਾਹੁੰਦਾ ਹਾਂ ਅਤੇ ਨਾ ਹੀ ਕਿਸੇ ਮਾਮਲੇ ਨੂੰ ਸਿਆਸੀ ਬਣਾਉਣ ਦੇ ਪੱਖ 'ਚ ਹਾਂ ਅਤੇ ਜਨ ਸਮਰਥਨ ਦੇ ਜ਼ਰੀਏ ਆਪਣੀ ਸਮਾਜਿਕ ਮੁਹਿੰਮ ਚਲਾਉਣਾ ਚਾਹੁੰਦਾ ਹਾਂ।

ADD--Punjabi Film Sadda Haq



www.sabblok.blogspot.com

ਵੈਂਟੀਲੇਟਰ 'ਤੇ ਚੱਲ ਰਿਹਾ ਹੈ ਬੀ. ਐੱਸ. ਐੱਨ. ਐੱਲ. ਦਾ ਇੰਟਰਨੈੱਟ ਨੈੱਟਵਰਕ!

www.sabblok.blogspot.com

  
ਵੈਂਟੀਲੇਟਰ 'ਤੇ ਚੱਲ ਰਿਹਾ ਹੈ ਬੀ. ਐੱਸ. ਐੱਨ. ਐੱਲ. ਦਾ ਇੰਟਰਨੈੱਟ ਨੈੱਟਵਰਕ!
ਲੁਧਿਆਣਾ, -ਦੂਰ ਸੰਚਾਰ ਦੇ ਖੇਤਰ ਵਿਚ ਸਭ ਤੋਂ ਜ਼ਿਆਦਾ ਪੁਰਾਣੀ ਕੰਪਨੀ ਦਾ ਇੰਟਰਨੈੱਟ ਦਾ ਨੈੱਟਵਰਕ ਪਿਛਲੇ ਕਈ ਦਿਨਾਂ ਤੋਂ ਵੈਂਟੀਲੇਟਰ 'ਤੇ ਚੱਲ ਰਿਹਾ ਹੈ, ਜਿਸਦੇ ਕਾਰਨ ਆਏ ਦਿਨ ਉਪਭੋਗਤਾਵਾਂ ਨੂੰ ਨੈੱਟਵਰਕ ਉਪਲਬਧ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਸਮੱਸਿਆ ਦੇ ਸਬੰਧ ਵਿਚ ਡਾ. ਸਤੀਸ਼ ਥਮਨ ਨੇ ਪ੍ਰਤੀਕਿਰਿਆ ਦਿੰਦਿਆਂ ਦੱਸਿਆ ਕਿ ਬੀ. ਐੱਸ. ਐੱਨ. ਐੱਲ. ਵਿਭਾਗ ਆਏ ਦਿਨ ਘਾਟੇ 'ਚ ਚਲੇ ਜਾਣ ਦੇ ਪਿੱਛੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਹਨ ਕਿਉਂਕਿ ਅੱਜ ਤੋਂ 10 ਪਹਿਲਾਂ ਇਹੀ ਵਿਭਾਗ ਡਾਟ ਦੇ ਹੁੰਦੇ ਹੋਏੇ 100 ਫੀਸਦੀ ਮੁਨਾਫੇ 'ਚ ਸੀ, ਜਿਸਦੇ ਲਈ ਕੇਂਦਰ ਸਰਕਾਰ ਹੀ ਨਹੀਂ ਬਲਕਿ ਵਿਭਾਗ ਦੇ ਕਰਮਚਾਰੀ ਵੀ ਜ਼ਿੰਮੇਵਾਰ ਹਨ। ਅਸ਼ਵਨੀ ਠਾਕੁਰ ਦੇ ਅਨੁਸਾਰ ਦੂਰ ਸੰਚਾਰ ਖੇਤਰ 'ਚ ਨਿੱਜੀ ਕੰਪਨੀਆਂ ਨੇ ਆਪਣੀ ਪੈਂਠ ਬਣਾਈ ਹੋਈ ਹੈ, ਜਿਸਦੇ ਲਈ ਹੋਰ ਕੋਈ ਨਹੀਂ ਬਲਕਿ ਬੀ. ਐੱਸ. ਐੱਨ. ਐੱਲ. ਦੇ ਕਰਮਚਾਰੀ ਹੀ ਕਸੂਰਵਾਰ ਹਨ। ਦੇਖਣ 'ਚ ਆਇਆ ਹੈ ਕਿ ਇਥੇ ਨਿੱਜੀ ਕੰਪਨੀਆਂ ਲੋਕਾਂ ਨੂੰ ਡੋਰ ਸਟੈੱਪ ਸੁਵਿਧਾ ਮੁਹੱਈਆ ਕਰਵਾ ਕੇ ਉਪਭੋਗਤਾਵਾਂ ਨੂੰ ਚੰਗੀਆਂ ਸੁਵਿਧਾਵਾਂ ਪ੍ਰਦਾਨ ਕਰਕੇ ਆਪਣੇ ਨਾਲ ਜੋੜਨ ਦਾ ਕੰਮ ਕਰ ਰਹੀਆਂ ਹਨ। ਗੌਰਵ ਸ਼ਰਮਾ ਦਾ ਕਹਿਣਾ ਹੈ ਕਿ ਆਏ ਦਿਨ ਵਿਭਾਗ ਦੇ ਕਰਮਚਾਰੀ ਕੇਬਲ ਕੱਟੇ ਜਾਣ ਦਾ ਬਹਾਨਾ ਬਣਾ ਕੇ ਕਈ-ਕਈ ਦਿਨਾਂ ਤਕ ਲੋਕਾਂ ਦੇ ਲੈਂਡ ਲਾਈਨ ਫੋਨ ਠੀਕ ਨਹੀਂ ਕਰਦੇ ਅਤੇ ਪਿਛਲੇ ਲੰਬੇ ਸਮੇਂ ਤੋਂ ਸੜੀਆਂ ਗਲੀਆਂ ਤਾਰਾਂ ਦੀ ਰਿਪੇਅਰ ਸਮੇਂ 'ਤੇ ਨਾ ਕਰਕੇ ਸਾਰਾ ਦੋਸ਼ ਸਿਕਸਲੇਨ ਦੇ ਕਰਮਚਾਰੀਆਂ 'ਤੇ ਪਾ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਪਿੰਕੀ ਦੇ ਅਨੁਸਾਰ ਅਕਤੂਬਰ 2000 ਤੋਂ ਪਹਿਲਾਂ ਡਾਟ ਦੇ ਸਮੇਂ ਉਕਤ ਵਿਭਾਗ ਕਰੋੜਾਂ ਰੁਪਏ ਦਾ ਮੁਨਾਫਾ ਦਿਖਾਉਂਦਾ ਰਿਹਾ ਸੀ ਪਰ ਹੁਣ ਵੀ ਡਾਟ ਦਾ ਸਟਾਫ ਬੀ. ਐੱਸ. ਐੱਨ. ਐੱਲ. 'ਚ ਕੰਮ ਕਰ ਰਿਹਾ ਹੈ ਪਰ  ਹੁਣ ਕਿਉਂ ਨਹੀਂ ਮੁਨਾਫਾ ਦਿਖਾ ਰਿਹਾ।

Add---Punjab Spectrum ---Daily news Paper


- Punjabspectrum.com Online ,  Punjabi Newspaper

www.sabblok.blogspot.com

ਇੰਝ ਹੋਈ ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ …

www.sabblok.blogspot.com

ਗਿੱਦੜਬਾਹਾ ਵਿਚ ਬੈਂਕ ਡਕੈਤੀ ਕਰਨ ਵਾਲਾ ਸੱਤ ਮੈਂਬਰੀ ਗਿਰੋਹ ਪੁਲਸ ਦੇ ਹੱਥੇ ਚੜ੍ਹਿਆ

www.sabblok.blogspot.com

ਪੁਲਸ ਨੇ ਦੋਸ਼ੀਆ  ਕੋਲੋਂ  33,50,000 ਰੁਪਏ ਅਤੇ ਦੋ ਪਿਸਤੋਲਾਂ ਬਰਾਮਦ ਕੀਤੀਆ

 ਸ੍ਰੀ ਮੁਕਤਸਰ ਸਾਹਿਬ  : ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਕਸਬੇ ਗਿੱਦੜਬਾਹਾ ਵਿਖੇ 22 ਮਈ ਨੂੰ ਇੱਕ ਬੈਂਕ ਡਕੈਤੀ ਹੋਈ ਸੀ ਅਤੇ ਇਸ ਘਟਨਾ ਵਿੱਚ 49 ਲੱਖ ਰੁਪਏ ਦੀ ਰਕਮ ਲੁੱਟ ਗਈ , ਬੈਂਕ ਲੁੱਟਣ ਵਾਲੇ ਦੋਸ਼ੀ ਭੱਜਦੇ ਸਮੇਂ ਬੈਂਕ ਦੇ ਗਾਰਡ ਨੂੰ ਗੋਲੀ ਮਾਰਕੇ ਜਖਮੀ ਕਰਕੇ ਉਸਦੀ ਸਰਕਾਰੀ ਰਾਈਫਲ ਵੀ ਨਾਲ ਲੈ ਗਏ ਸਨ।ਇਸ ਡਾਕੇ ਨੂੰ ਸੱਤ ਮੈਭਬਰੀ ਗਿਰੋਹ ਨੇ ਅੰਜ਼ਾਮ ਦਿੱਤਾ ਸੀ ।
ਜਿਲਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਘਟਨਾ ਨੂੰ ਇੱਕ ਚੈਲੰਜ ਵਜੋਂ ਲੈ ਕੇ, ਨਿਮਨ ਹਸਤਾਖਰੀ ਵੱਲੋਂ ਆਪਣੇ ਗਜਟਿਡ ਅਫਸਰਾਂ ਜਿਹਨਾਂ ਵਿੱਚ ਮੁੱਖ ਤੌਰ ਤੇ ਸ੍ਰ: ਨਰਿੰਦਰਪਾਲ ਸਿੰਘ ਕਪਤਾਨ ਪੁਲਿਸ ਸਥਾਨਿਕ ਅਤੇ ਸ੍ਰ: ਦਰਸ਼ਨ ਸਿੰਘ ਉੱਪ ਕਪਤਾਨ ਪੁਲਿਸ ਗਿੱਦੜਬਾਹਾ ਦੀ ਸਲਾਹ ਨਾਲ ਤਿਆਰ ਕੀਤੀ ਰਣਨੀਤੀ ਅਨੁਸਾਰ ਦਿਨ ਰਾਤ ਇੱਕ ਕਰਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਸਾਡੀਆਂ ਇਹਨਾਂ ਕੋਸ਼ਿਸ਼ਾਂ ਸਦਕਾ ਜਿਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਉਹਨਾਂ ਸੱਤ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 33,50,000 ਰੁਪਏ ਦੀ ਰਕਮ ਬਰਾਮਦ ਕਰ ਲਈ ਸੀ  ਅਤੇ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਵਿੱਚੋ ਦੋ ਪਿਸਤੌਲ ਅਤੇ ਬੈਂਕ ਗਾਰਡ ਪਾਸੋਂ ਖੋਹੀ ਗਈ ਰਾਈਫਲ ਅਤੇ ਦੋਸ਼ੀਆਂ ਵੱਲੋਂ ਵਰਤੀ ਗਈ ਸੈਂਟਰੋ ਕਾਰ  ਵੀ ਬਰਾਮਦ ਕਰ ਲਈ ਸੀ, ਜਦੋਂ ਕਿ ਤਿੰਨ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਲੁਕਦੇ ਫਿਰ ਰਹੇ ਸਨ। ਜਿਲਾ ਪੁਲਿਸ ਵੱਲੋਂ ਤਫਤੀਸ਼ ਦੇ ਵਿਗਿਆਨਿਕ ਢੰਗਾਂ ਦੀ ਵਰਤੋਂ ਰਾਂਹੀ ਸਖਤ ਮਿਹਨਤ ਕਰਦੇ ਹੋਏ ਇਸ ਘਟਨਾ ਨਾਲ ਸਬੰਧਿਤ ਬਾਕੀ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ।
ਇਸ ਬਾਰੇ ਜਿਲਾ ਪੁਲਿਸ ਮੁਖੀ ਵੱਲੋਂ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਦੱਸਿਆ ਗਿਆ ਕਿ ਕਪਤਾਨ ਪੁਲਿਸ ਸਥਾਨਿਕ ਅਤੇ ਉੱਪ ਕਪਤਾਨ ਪੁਲਿਸ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਵੱਖ ਵੱਖ ਪੁਲਿਸ ਟੀਮਾਂ ਜਿਹਨਾਂ ਵਿੱਚ ਮੁੱਖ ਅਫਸਰਾਨ ਥਾਣਾ ਗਿੱਦੜਬਾਹਾ, ਥਾਣਾ ਕੋਟ ਭਾਈ, ਥਾਣਾ ਸਦਰ ਮਲੋਟ, ਸਦਰ ਸ੍ਰੀ ਮੁਕਤਸਰ ਸਾਹਿਬ, ਇੰਚਾਰਜ ਸੀ ਆਈ ਏ ਸ੍ਰੀ ਮੁਕਤਸਰ ਸਾਹਿਬ ਅਤੇ ਇੰਚਾਰਜ ਸੀ ਆਈ ਏ ਮਲੋਟ ਸ਼ਾਮਿਲ ਸਨ ਦੀ ਮਿਹਨਤ ਦਾ ਨਤੀਜਾ ਇਹ ਹੋਇਆ ਕਿ ਘਟਨਾ ਨਾਲ ਸਬੰਧਿਤ ਬਾਕੀ ਬਚਦੇ ਦੋਸ਼ੀਆਂ ਜਿਹਨਾਂ ਵਿੱਚ ਕੁਲਦੀਪ ਸਿੰਘ ਵਾਸੀ ਚੰਨਣਕੇ ਨਜ਼ਦੀਕ ਮਹਿਤਾ (ਅਮ੍ਰਿਤਸਰ ਸਾਹਿਬ), ਗੁਰਦੇਵ ਸਿੰਘ ਅਤੇ ਨਾਨਕ ਸਿੰਘ ਵਾਸੀ ਚੱਕ ਕਮਾਲ ਖਾਂ ਜਿਲਾ ਅਮ੍ਰਿਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਹਨਾਂ ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਲੁੱਟੀ ਗਈ ਰਕਮ ਵਿੱਚੋਂ 11,28,000 ਰੁਪਏ, ਇੱਕ ਰਿਵਾਲਵਰ .455 ਬੋਰ ਸਮੇਤ ਦੋ ਰੌਂਦ, ਇੱਕ ਮੋਟਰਸਾਈਕਲ, ਇੱਕ ਲੋਹੇ ਦਾ ਟਰੰਕ ਸਮੇਤ ਸੰਗਲੀ ਜਿਸ ਵਿੱਚ ਬੈਂਕ ਦੀ ਰਕਮ ਸੀ, ਨੂੰ ਬਰਾਮਦ ਕੀਤਾ ਗਿਆ ਹੈ।ਇਸ ਪ੍ਰਕਾਰ ਜਿਲਾ ਪੁਲਿਸ ਵੱਲੋਂ ਹੁਣ ਤੱਕ ਕੁੱਲ 44,78000 ਰੁਪਏ ਨਕਦ ਕੈਸ਼ ਬ੍ਰਾਮਦ ਕੀਤੇ ਜਾ ਚੁੱਕੇ ਹਨ।
ਇੱਥੇ ਇਹ ਵਿਸ਼ੇਸ ਤੌਰ ਤੇ ਜਿਕਰਯੋਗ ਹੈ ਕਿ ਇਸ ਪ੍ਰਕਾਰ ਦੀ ਵੱਡੀ ਡਕੈਤੀ ਨੂੰ ਸਿਰਫ ਇੱਕ ਹਫਤੇ ਦੇ ਕਰੀਬ ਸਮੇਂ ਵਿੱਚ ਹੱਲ ਕਰਨਾ ਜਿਲਾ ਪੁਲਿਸ ਦੀ ਇੱਕ ਅਹਿਮ ਪ੍ਰਾਪਤੀ ਹੈ। ਇਸ ਮਸਲੇ ਦੇ ਹੱਲ ਲਈ ਪੁਲਿਸ ਵਿਭਾਗ ਨੂੰ ਆਮ ਪਬਲਿਕ ਅਤੇ ਮੀਡੀਆ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ। ਇਹਨਾਂ ਕਾਬੂ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਦੇ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਿਲ ਕਰਕੇ ਹੋਰ ਬਾਰੀਕੀ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਪਾਸੋਂ ਹੋਰ ਵਾਰਦਾਤਾਂ ਦਾ ਸੁਰਾਗ ਲੱਗਣ ਤੇ ਬ੍ਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ADD-----Ajj Da Punjab --Daily News Paper


coollogo_com-119523536

www.sabblok.blogspot.com

ਕਿਤਾਬ ਘਪਲੇ ਨੇ ਮੁੱਖ ਮੰਤਰੀ ‘ਚ ਨੈਤਿਕਤਾ ਦੀ ਘਾਟ ਦਾ ਖੁਲਾਸਾ ਕੀਤਾ : ਬਾਜਵਾ

www.sabblok.blogspot.com
ਚੰਡੀਗੜ੍ਹ, 31 ਮਈ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ‘ਚ ਕਿਤਾਬ ਘਪਲੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘੁਮੰਡ ਅਤੇ ਉਨ੍ਹਾਂ ‘ਚ ਨੈਤਿਕਤਾ ਦੀ ਘਾਟ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਹੜੇ ਮਾਮਲੇ ‘ਚ ਦੋਸ਼ੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਆਪਣੀ ਕੈਬਨਿਟ ‘ਚੋਂ ਹਟਾਉਣ ਲਈ ਤਿਆਰ ਨਹੀਂ ਹਨ। ਇਥੇ ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਕਿ ਕਿਤਾਬ ਘਪਲਾ ਕੇਂਦਰੀ ਫੰਡਾਂ ‘ਚ ਘਪਲਾ ਨਾ ਹੋ ਕੇ ਸਿਆਸੀ ਭ੍ਰਿਸ਼ਟਾਚਾਰ ਦਾ ਵੀ ਗੰਭੀਰ ਮਾਮਲਾ ਹੈ, ਜਿਸ ਢੰਗ ਨਾਲ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਸ਼ਹਿ ਦਿੱਤੀ ਹੈ, ਇਸ ਨਾਲ ਸੂਬਾ ਸਰਕਾਰ ‘ਚ ਫੈਲ ਚੁੱਕੇ ਭ੍ਰਿਸ਼ਟਾਚਾਰ ਨੂੰ ਮਿਟਾਉਣ ਨੂੰ ਲੈ ਕੇ ਉਨ੍ਹਾਂ ‘ਚ ਸਿਆਸੀ ਇੱਛਾ ਦੀ ਘਾਟ ਸਾਹਮਣੇ ਆ ਜਾਂਦੀ ਹੈ। ਬਾਜਵਾ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਭੇਜੀਆਂ ਕਿਤਾਬਾਂ ‘ਚ ਰਾਸ਼ਟਰੀ ਤੇ ਸੂਬਾਈ ਆਗੂਆਂ ਖਿਲਾਫ ਵਰਤੇ ਅਪਸ਼ਬਦਾਂ ਨੂੰ ਦੇਖ ਕੇ ਉਹ ਹੈਰਾਨ ਹਨ। ਕਾਂਗਰਸ ਪਾਰਟੀ ਕੌਮੀ ਆਗੂਆਂ ਦੀ ਬੇਇਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਮੁੱਖ ਮੰਤਰੀ ਨੂੰ ਮਲੂਕਾ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਮਾਮਲੇ ‘ਚ ਸਰਵਜਨਿਕ ਤੌਰ ‘ਤੇ ਮੁਆਫੀ ਮੰਗਣੀ ਚਾਹੀਦੀ ਹੈ। ਇਸ ਘੁਟਾਲੇ ਦੀ ਕਿਸੇ ਸੁਤੰਤਰ ਏਜੰਸੀ ਜਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਪਾਸੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਿੱਖਿਆ ਮੰਤਰੀਆਂ ਦੇ ਗੁਨਾਹਾਂ ਨੂੰ ਸਾਹਮਣੇ ਲਿਆਉਣ ਵਾਲੇ ਮੀਡੀਆ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਮਲੂਕਾ ਨੂੰ ਇਸ ਤੋਂ ਪਹਿਲਾਂ ਕੈਮਰਿਆਂ ‘ਚ ਸਰਕਾਰੀ ਸਕੂਲ ਟੀਚਰਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਦਿਖਾਇਆ ਗਿਆ ਸੀ, ਜਿਹੜੀਆਂ ਰਾਮਪੁਰਾ ਫੂਲ ਹਲਕੇ ‘ਚ ਉਸਦੇ ਘਰ ਸਾਹਮਣੇ ਪ੍ਰਦਰਸ਼ਨ ਕਰਨ ਗਈਆਂ ਸਨ। ਅਜਿਹੀ ਅਪਰਾਧਿਕ ਸੋਚ ਵਾਲੇ ਵਿਅਕਤੀ ਤੋਂ ਹੋਰ ਕਿਸ ਚੀਜ਼ ਦੀ ਆਸ ਕੀਤੀ ਜਾ ਸਕਦੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਇਸ ਘੁਟਾਲੇ ਦਾ ਖੁਲਾਸਾ ਨਾ ਹੁੰਦਾ ਤਾਂ ਮਲੂਕਾ ਨੇ 46 ਕਰੋੜ ਰੁਪਏ ਦਾ ਸਫਾਇਆ ਕਰ ਦੇਣਾ ਸੀ।

ਸਰਹੱਦ ਤੋਂ ਜਾਅਲੀ ਕਰੰਸੀ ਬਰਾਮਦ

www.sabblok.blogspot.com
ਅਟਾਰੀ, 31 ਮਈ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਨੇ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਦਾਉਕੇ ਵਿਖੇ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿਚੋਂ ਇੱਕ ਲੱਖ 99 ਹਜ਼ਾਰ ਰੁਪਏ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਤੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਦਾਉਕੇ ਵਿਖੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਪਰਮਜੀਤ ਸਿੰਘ ਦੀ ਅਗਵਾਈ ਹੇਠ ਜਵਾਨਾਂ ਨੇ ਕੰਡਿਆਲੀ ਤਾਰ ਦੇ ਪਿੱਲਰ ਨੰਬਰ 112/6 ਤੋਂ ਥੋੜ੍ਹੀ ਦੂਰ ਅੱਗੇ ਭਾਰਤੀ ਖੇਤਰ ਵਿਚ ਪੀਰ ਬਾਬਾ ਬੁੱਲੇ ਸ਼ਾਹ ਦੀ ਮਜਾਰ ਨੇੜੇ ਖਿਲਰੇ ਪਏ ਇੱਟਾਂ ਰੋੜਿਆਂ ਅਤੇ ਗੋਲਕ ਵਿਚੋਂ ਜਾਂਚ ਦੌਰਾਨ ਭਾਰਤੀ ਜਾਅਲੀ ਕਰੰਸੀ ਬਰਾਮਦ ਕੀਤੀ। ਸੀਮਾ ਸੁਰੱਖਿਆ ਬਲ ਵੱਲੋਂ ਅੱਜ ਸਵੇਰੇ 11.40 ਵਜੇ ਸ਼ੁਰੂ ਕੀਤੀ ਭਾਲ ਬਾਅਦ ਦੁਪਹਿਰ 3.45 ਤਕ ਜਾਰੀ ਰਹੀ। ਅਖੀਰ 3.45 ਵਜੇ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ, ਜਿਸ ਵਿਚ 500-500 ਦੇ 398 ਨੋਟ ਸ਼ਾਮਲ ਸਨ।

ਜੇਲ੍ਹ ਵਿੱਚੋਂ ਫ਼ੇਸਬੁੱਕ ’ਤੇ ਨਿਸ਼ਾਨ ਡੀ.ਆਈ.ਜੀ.ਨੇ ਮੰਗੀ ਰਿਪੋਰਟ

www.sabblok.blogspot.com

ਫ਼ਰੀਦਕੋਟ, 31 ਮਈ
 
 

 
ਫ਼ਰੀਦਕੋਟ ਅਗ਼ਵਾ ਕਾਂਡ ਦਾ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਜਿਸ ਨੂੰ ਕੁਝ ਦਿਨ ਪਹਿਲਾਂ ਉਮਰ ਭਰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ, ਜੇਲ੍ਹ ਵਿੱਚ ਕੈਦ ਦੌਰਾਨ ਇੰਟਰਨੈੱਟ ਦੀ ਖੁੱਲ੍ਹੇਆਮ ਵਰਤੋਂ ਕਰ ਰਿਹਾ ਹੈ। ਇਹ ਖ਼ਬਰ ਜਨਤਕ ਹੋਣ ਤੋਂ ਬਾਅਦ ਫ਼ਰੀਦਕੋਟ ਦੇ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਇਥੋਂ ਲੁਧਿਆਣੇ ਦੀ ਜੇਲ੍ਹ ਵਿੱਚ ਭੇਜ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਤਬਾਦਲੇ ਨੂੰ ਸੁਰੱਖਿਆ ਕਾਰਨਾਂ ਕਰਕੇ ਕੀਤਾ ਫੈਸਲਾ ਦੱਸਿਆ ਹੈ।
ਜਾਣਕਾਰੀ ਅਨੁਸਾਰ 27 ਮਈ ਨੂੰ ਸਜ਼ਾ ਤੋਂ ਬਾਅਦ ਨਿਸ਼ਾਨ ਸਿੰਘ ਨੇ ਕਥਿਤ ਤੌਰ ’ਤੇ ਆਪਣੀ ਨਿਸ਼ਾਨ ਸਿੰਘ ਬਰਾੜ ਨਾਮ ਦੀ ਫੇਸਬੁੱਕ ਆਈ.ਡੀ. ਦੀ ਵਰਤੋਂ ਕੀਤੀ ਹੈ। ਨਿਸ਼ਾਨ ਸਿੰਘ ਨੇ ਆਪਣੇ ਫੇਸਬੁੱਕ ਖਾਤੇ ਵਿੱਚ ਲਿਖਿਆ ਹੈ ਕਿ ਉਸ ਨੇ ਜ਼ਿੰਦਗੀ ਵਿੱਚ ਉਹ ਕੰਮ ਕੀਤੇ ਹਨ, ਜਿਸ ਨੂੰ ਸਮਾਜ ਤੇ ਕਾਨੂੰਨ ਪਸੰਦ ਨਹੀਂ ਕਰਦਾ। ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿੱਚ ਇੰਟਰਨੈੱਟ ਦੀ ਵਰਤੋਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਪਰ ਗੁੰਡਾਗਰਦੀ ਵਿਰੁੱਧ ਸਾਂਝੀ ਐਕਸ਼ਨ ਕਮੇਟੀ ਨੇ ਇਸ ਬਾਰੇ ਮੀਟਿੰਗ ਕਰਨ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੀ.ਆਈ.ਜੀ. ਐਲ.ਐਸ. ਜਾਖੜ ਨੇ ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਤੋਂ ਮੁਕੰਮਲ ਰਿਪੋਰਟ ਮੰਗੀ ਹੈ।
ਇਸ ਦੌਰਾਨ ਅਦਾਲਤ ਦੇ ਫੈਸਲੇ ਦੀ ਨਕਲ ਜਨਤਕ ਹੋਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਅਗ਼ਵਾ ਕਾਂਡ ਦੇ ਦੋਸ਼ੀ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੀਆਂ ਸੰਘਰਸ਼ਸ਼ੀਲ ਧਿਰਾਂ ਨੂੰ ‘ਖਾਪ ਪੰਚਾਇਤਾਂ’ ਸਾਬਤ ਕਰਨਾ ਚਾਹੁੰਦੇ ਸਨ। ਅਦਾਲਤ ਦੇ ਫੈਸਲੇ ਵਿੱਚ ਨਿਸ਼ਾਨ ਸਿੰਘ ਦੇ ਹਵਾਲੇ ਨਾਲ ਸਪੱਸ਼ਟ ਲਿਖਿਆ ਗਿਆ ਹੈ ਕਿ ਅਸਲ ਵਿੱਚ ਇਹ ਅੰਤਰਜਾਤੀ ਵਿਆਹ ਸੀ, ਜਿਸ ਕਰ ਕੇ ਇਲਾਕੇ ਦੇ ਲੋਕ ਭੜਕ ਗਏ। ਮੁਲਜ਼ਮ ਨਿਸ਼ਾਨ ਸਿੰਘ ਨੇ ਅਦਾਲਤ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਪੀੜਤ ਲੜਕੀ ਨਾਲ ਪ੍ਰੇਮ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਸ਼ਾਦੀ ਕਰਨ ਲਈ ਤਿਆਰ ਸਨ ਪਰ ਇਲਾਕੇ ਦੇ ਲੋਕਾਂ ਨੇ ਅੰਤਰਜਾਤੀ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਅਤੇ ਲੋਕ ਸੰਘਰਸ਼ ਦੇ ਰਾਹ ਤੁਰ ਪਏ। ਹਾਲਾਂਕਿ ਅਦਾਲਤ ਨੇ ਅਗ਼ਵਾ ਕਾਂਡ ਦੇ ਮੁੱਖ ਮੁਲਜ਼ਮ ਦੀ ਇਸ ਦਲੀਲ ਨੂੰ ਕੋਈ ਤਵੱਜੋ ਨਹੀਂ ਦਿੱਤੀ ਅਤੇ ਸਿਰੇ ਤੋਂ ਰੱਦ ਕਰ ਦਿੱਤਾ। ਗੁੰਡਾਗਰਦੀ ਵਿਰੁੱਧ ਸਾਂਝੀ ਐਕਸ਼ਨ ਕਮੇਟੀ ਦੇ ਮੈਂਬਰ ਗੁਰਦਿੱਤ ਸਿੰਘ ਸੇਖੋਂ, ਬੂਟਾ ਸਿੰਘ, ਸ਼ਿੰਗਾਰਾ ਸਿੰਘ ਮਾਨ, ਜਗਮੇਲ ਸਿੰਘ ਅਤੇ ਅਸ਼ੋਕ ਕੌਸ਼ਲ ਨੇ ਕਿਹਾ ਕਿ ਅਗ਼ਵਾ ਕਾਂਡ ਦੀ ਪੀੜਤ ਲੜਕੀ ਨੂੰ ਯੋਗ ਸਰਕਾਰੀ ਨੌਕਰੀ ਦਿਵਾਉਣ ਲਈ ਐਕਸ਼ਨ ਕਮੇਟੀ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਪੀੜਤ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਮਤਿਹਾਨ ਦੇਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਰਕੇ ਉਸ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ।
।
ਨਿਸ਼ਾਨ ਨੇ ਅਰਸ਼ ਤੋਂ ਫ਼ਰਸ਼ ’ਤੇ ਲਿਆਂਦਾ ਆਪਣਾ ਖ਼ਾਨਦਾਨ
ਨਿਸ਼ਾਨ ਸਿੰਘ ਦਾ ਪਰਿਵਾਰ ਸ਼ਹਿਰ ਦੇ ਅਹਿਮ ਪਰਿਵਾਰਾਂ ਵਿੱਚੋਂ ਇਕ ਸੀ। ਨਿਸ਼ਾਨ ਸਿੰਘ ਦਾ ਦਾਦਾ ਦਿਲਾਵਰ ਸਿੰਘ ਮਹਾਰਾਜਾ ਫ਼ਰੀਦਕੋਟ ਦਾ ਮੁੱਖ ਅਹਿਲਕਾਰ ਸੀ। ਸ਼ਾਹੀ ਪਰਿਵਾਰ ਦੀਆਂ ਜਾਇਦਾਦਾਂ ਖਰੀਦਣ ਅਤੇ ਵੇਚਣ ਦਾ ਸਾਰਾ ਕੰਮ ਦਿਲਾਵਰ ਸਿੰਘ ਕੋਲ ਹੀ ਸੀ। ਨਿਸ਼ਾਨ ਸਿੰਘ ਦਾ ਪਿਤਾ ਐਸ.ਐਸ. ਬਰਾੜ ਭਾਰਤੀ ਹਵਾਈ ਸੈਨਾ ਵਿੱਚ ਕੈਪਟਨ ਵਜੋਂ ਤਾਇਨਾਤ ਸੀ ਅਤੇ ਉਹ ਲੰਮਾ ਸਮਾਂ ਰਾਸ਼ਟਰਪਤੀ ਸੁਰੱਖਿਆ ਦਸਤੇ ਵਿੱਚ ਤਾਇਨਾਤ ਰਿਹਾ, ਜਦੋਂ ਕਿ ਨਿਸ਼ਾਨ ਸਿੰਘ ਨੇ ਆਪਣੀ 18 ਸਾਲ ਦੀ ਉਮਰ ਤੱਕ ਆਪਣੇ ਉਪਰ ਗੰਭੀਰ ਅਪਰਾਧਾਂ ਦੇ 21 ਪਰਚੇ ਦਰਜ ਕਰਵਾਏ ਹਨ। ਨਿਸ਼ਾਨ ਸਿੰਘ ਅਤੇ ਉਸ ਦੀ ਮਾਂ ਨੂੰ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦਾ ਆਲੀਸ਼ਾਨ ਘਰ ਮੁਕੰਮਲ ਤੌਰ ’ਤੇ ਬੰਦ ਪਿਆ ਹੈ ਅਤੇ ਉਸ ਦਾ ਬਹੁਤਾ ਸਾਮਾਨ ਚੋਰੀ ਹੋ ਗਿਆ ਹੈ। ਨਿਸ਼ਾਨ ਸਿੰਘ ਦੇ ਪਿਤਾ ਦੇ ਸਾਬਕਾ ਨੌਕਰ ਨੇ ਹੁਣ ਕੁਝ ਸਮੇਂ ਲਈ ਇਸ ਘਰ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਡੈਪੂਟੇਸ਼ਨ 'ਤੇ ਲੈਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

www.sabblok.blogspot.com
3 ਸਾਲ ਲਈ ਹੋਵੇਗੀ ਡੈਪੂਟੇਸ਼ਨ 'ਤੇ ਨਿਯੁਕਤੀ
ਪਿਤਰੀ ਅਦਾਰੇ ਵਾਲੇ ਅਹੁੱਦੇ ਦੇ ਬਰਾਬਰ ਵਾਲੀ ਆਸਾਮੀ 'ਤੇ ਹੋਵੇਗੀ ਨਿਯੁਕਤੀ
ਡੈਪੂਟੇਸ਼ਨ ਦੌਰਾਨ ਪੰਜਾਬ ਸਰਕਾਰ ਦੀਆਂ ਸੇਵਾ ਸ਼ਰਤਾਂ ਲਾਗੂ ਹੋਣਗੀਆਂ
ਯੂਨੀਵਰਸਿਟੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਡੈਪੂਟੇਸ਼ਨ ਸਬੰਧੀ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਵੇਗੀ ਕਮੇਟੀ ਗਠਿਤ
ਚੰਡੀਗੜ੍ਹ, 31 ਮਈ - ਪੰਜਾਬ ਸਰਕਾਰ ਵੱਲੋਂ ਬੋਰਡਾਂ/ਕਾਰਪੋਰੇਸ਼ਨਾਂ/ਖੁਦਮੁਖਤਿਆਰ ਸੰਸਥਾਵਾਂ/ਅਰਧ ਸਰਕਾਰੀ ਕਮਿਸ਼ਨ/ਕੌਂਂਸਲ ਆਦਿ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਡੈਪੂਟੇਸ਼ਨ 'ਤੇ ਲੈਣ ਸਬੰਧੀ ਸ਼ਰਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਸ ਅਧਿਕਾਰੀ/ਕਰਮਚਾਰੀ ਨੂੰ ਡੈਪੂਟੇਸ਼ਨ 'ਤੇ ਲਿਆ ਜਾਣਾ ਹੈ, ਉਸਦੀ ਨਿਯੁਕਤੀ ਆਪਣੇ ਪਿਤਰੀ ਅਦਾਰੇ ਵਿਚ ਰੈਗੂਲਰ ਹੋਣ ਦੇ ਨਾਲ-ਨਾਲ ਉਸਦਾ ਪਰਖ ਕਾਲ ਸਮਾਂ ਮੁਕੰਮਲ ਹੋਣ ਸਬੰਧੀ ਹੁਕਮ ਜਾਰੀ ਹੋਏ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਿਸ ਸਰਕਾਰੀ ਵਿਭਾਗ ਵਿੱਚ ਜਿਸ ਆਸਾਮੀ ਵਿਰੁੱਧ ਅਧਿਕਾਰੀ/ਕਰਮਚਾਰੀ ਦੀ ਪ੍ਰਤੀ ਨਿਯੁਕਤੀ ਵਿਚਾਰਨੀ ਹੋਵੇ ਉਹ ਉਸ ਆਸਾਮੀ ਲਈ ਨਿਰਧਾਰਿਤ ਵਿਦਿਅਕ ਯੋਗਤਾ ਅਤੇ ਤਜਰਬਾ ਪੁਰਾ ਕਰਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਸ ਆਸਾਮੀ 'ਤੇ ਡੈਪੂਟੇਸ਼ਨ 'ਤੇ ਆਉਣ ਵਾਲਾ ਅਧਿਕਾਰੀ/ਕਰਮਚਾਰੀ ਆਪਣੇ ਪਿਤਰੀ ਵਿਭਾਗ ਵਿਚ ਤਾਇਨਾਤ ਹੋਵੇਗਾ ਉਸਦੀ ਸਰਕਾਰੀ ਵਿਭਾਗ ਵਿਚ ਵੀ ਨਿਯੁਕਤੀ ਉਸਦੇ ਬਰਾਬਰ ਦੀ ਆਸਾਮੀ, ਬਰਾਬਰ ਦੇ ਤਨਖਾਹ ਸਕੇਲ ਵਿਰੁੱਧ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਸਬੰਧਿਤ ਅਧਿਕਾਰੀ/ਕਰਮਚਾਰੀ ਵਿਰੁੱਧ ਕਿਸੇ ਕਿਸਮ ਦੀ ਕੋਈ ਸਿਕਾਇਤ, ਵਿਭਾਗੀ ਅਨੁਸਾਸਨੀ ਕਾਰਵਾਈ ਜਾਂ ਕੋਈ ਫੌਜਦਾਰੀ ਕੇਸ ਅਤੇ ਕੋਈ ਅਦਾਲਤੀ ਕੇਸ ਦਰਜ ਨਹੀਂ ਹੋਣਾ ਚਾਹੀਦਾ ਤੇ ਪ੍ਰਤੀ ਨਿਯੁਕਤੀ ਦਾ ਸਮਾਂ 3 ਸਾਲ ਹੋਵੇਗਾ ਜਿਸ ਨੂੰ ਵੱਧ ਤੋਂ ਵੱਧ 5 ਸਾਲ ਲਈ ਹੀ ਵਧਾਇਆ ਜਾ ਸਕੇਗਾ। ਕਿਸੇ ਵੀ ਸੂਰਤ ਵਿੱਚ ਇਹ ਸਮਾਂ 5 ਸਾਲ ਤੋਂ ਵਧਾਇਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਸੇਵਾ ਨਵਿਰਤੀ ਦੀ ਮਿਤੀ ਤੋਂ ਇੱਕ ਸਾਲ ਪਹਿਲਾਂ ਉਸ ਨੂੰ ਆਪਣੇ ਪਿਤਰੀ ਵਿਭਾਗ ਵਿੱਚ ਵਾਪਿਸ ਕਰ ਦਿੱਤਾ ਜਾਵੇਗਾ, ਚਾਹੇ ਉਸਦੀ ਪ੍ਰਤੀ ਨਿਯੁਕਤੀ ਦਾ ਸਮਾਂ ਪੂਰਾ ਨਾ ਹੋਇਆ ਹੋਵੇ। ਬੁਲਾਰੇ ਨੇ ਦੱਸਿਆ ਕਿ ਜੇਕਰ ਸੇਵਾ ਨਵਿਰਤੀ ਵਿੱਚ ਇੱਕ ਸਾਲ ਦਾ ਸਮਾਂ ਰਹਿ ਗਿਆ ਹੋਵੇ ਤਾਂ ਉਸ ਨੂੰ ਪ੍ਰਤੀ ਨਿਯੁਕਤੀ 'ਤੇ ਨਹੀਂਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗ ਵਿਚ ਡੈਪੂਟੇਸ਼ਨ 'ਤੇ ਆਉਣ ਵਾਲੇ ਅਧਿਕਾਰੀ/ਕਰਮਚਾਰੀ ਦੇ ਬਰਾਬਰ ਦੇ ਤਨਖਾਹ ਸਕੇਲ ਵਾਲੀ ਆਸਾਮੀ ਨਹੀਂ ਹੈ ਤਾਂ ਸਬੰਧਿਤ ਅਧਿਕਾਰੀ ਦੀ ਬੇਨਤੀ 'ਤੇ ਉਸਦੀ ਨਿਯੁਕਤੀ ਹੇਠਲੀ ਆਸਾਮੀ ਵਿਰੁੱਧ ਵੀ ਕੀਤੀ ਜਾ ਸਕਦੀ ਹੈ, ਪਰ ਇਸ ਲਈ ਉਸਨੂੰ ਹੋਰ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੀਆਂ ਹੋਣਗੀਆਂ। ਬੁਲਾਰੇ ਨੇ ਇਹ ਵੀ ਕਿਹਾ ਕਿ ਪ੍ਰਤੀ-ਨਿਯੁਕਤੀ ਉਪਰੰਤ ਕੇਵਲ ਉਸਦੀ ਤਨਖਾਹ ਹੀ ਪ੍ਰੋਟੈਕਟ ਕੀਤੀ ਜਾਵੇਗੀ ਨਾ ਕਿ ਉਸਦਾ ਪੇਅ-ਬੈਂਡ ਜਾਂ ਪੇਅ-ਸਕੇਲ। ਬੁਲਾਰੇ ਨੇ ਕਿਹਾ ਕਿ ਡੈਪੂਟੇਸ਼ਨ 'ਤੇ ਲਏ ਜਾਣ ਵਾਲੇ ਅਧਿਕਾਰੀ/ਕਰਮਚਾਰੀ ਦੀ ਨਿਯੁਕਤੀ ਨਿਯਮਾਂ/ਹਦਾਇਤਾਂ ਅਤੇ ਨਿਰਧਾਰਿਤ ਵਿਧੀ ਅਨੁਸਾਰ ਹੋਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਸਰਕਾਰੀ ਵਿਭਾਗ ਵਿਖੇ ਜਿਸ ਆਸਾਮੀ ਵਿਰੁੱਧ ਉਸ ਦੀ ਨਿਯੁਕਤੀ ਵਿਚਾਰੀ ਜਾਣੀ ਯੋਗ ਹੋਵੇ ਉਹ ਆਸਾਮੀ ਸੁਰਜੀਤ ਹੋਣੀ ਚਾਹੀਦੀ ਹੈ । ਪੰਜਾਬ ਸਰਕਾਰ ਵਿਖੇ ਪ੍ਰਤੀ ਨਿਯੁਕਤੀ ਦੇ ਸਮੇਂ ਦੌਰਾਨ ਸਬੰਧਿਤ ਕਰਮਚਾਰੀ 'ਤੇ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਨਿਯਮ, 1970 ਅਤੇ ਪੰਜਾਬ ਸਿਵਲ ਸੇਵਾਵਾਂ (ਕੰਡਕਟ) ਰੂਲ 1966 ਲਾਗੂ ਹੋਣਗੇ ਤੇ ਉਸ ਨੂੰ ਬਿਨ੍ਹਾਂ ਕਿਸੇ ਨੋਟਿਸ ਦੇ ਉਸਦੇ ਪਿਤਰੀ ਵਿਭਾਗ ਵਿੱਚ ਵਾਪਸ ਭੇਜਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਵਿੱਚ ਪ੍ਰਤੀ ਨਿਯੁਕਤੀ ਸਬੰਧੀ ਨਿਯਮ ਅਤੇ ਸਮੇਂ ਸਮੇਂ 'ਤੇ ਕੀਤੀਆਂ ਸੋਧਾਂ ਵੀ ਲਾਗੂ ਹੋਣਗੀਆਂ। ਅਜਿਹੇ ਅਦਾਰਿਆਂ ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੀ ਕੋਈ ਹਿੱਸੇਦਾਰੀ ਨਹੀਂ ਹੈ ਪਰ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਗਰਾਂਟ ਦਿੱਤੀ ਜਾਂਦੀ ਹੈ ਜਿਵੇ ਕਿ ਯੂਨੀਵਰਸਿਟੀਆਂ ਆਦਿ, ਵਿਖੇ ਨਿਯੁੱਕਤ ਕਰਮਚਾਰੀਆਂ/ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਡੈਪੂਟੇਸਨ 'ਤੇ ਲੈਣ ਸਬੰਧੀ ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਹੋਵੇਗੀ। ਇਸ ਕਮੇਟੀ ਵਿਚ ਪ੍ਰਮੁੱਖ ਸਕੱਤਰ ਵਿੱਤ ਤੇ ਸਕੱਤਰ ਪ੍ਰਸੋਨਲ ਮੈਂਬਰ ਹੋਣਗੇ ਤੇ ਉਸ ਵਿਭਾਗ ਦਾ ਪ੍ਰਬੰਧਕੀ ਸਕੱਤਰ ਮੈਂਬਰ ਸਕੱਤਰ ਹੋਵੇਗਾ ਜਿਸ ਵਿੱਚ ਕਰਮਚਾਰੀ ਨੂੰ ਪ੍ਰਤੀ ਨਿਯੁਕਤੀ 'ਤੇ ਲਿਆ ਜਾਣਾ ਹੈ।

ਮੇਰਾ ਵਿਰੋਧ ਕਰਨ ਵਾਲੇ 'ਸ਼ੈਤਾਨ' : ਹਨੀ ਸਿੰਘ

www.sabblok.blogspot.com

 ਮੇਰਾ ਵਿਰੋਧ ਕਰਨ ਵਾਲੇ 'ਸ਼ੈਤਾਨ' : ਹਨੀ ਸਿੰਘ (ਵੀਡੀਓ)

ਅਸ਼ਲੀਲ ਗਾਣੇ ਗਾ ਕੇ ਪੰਜਾਬ ਅਤੇ ਹਾਈ ਕੋਰਟ ਦੀ ਝਾੜ ਖਾ ਚੁੱਕੇ ਹਨੀ ਸਿੰਘ ਨੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ 'ਸ਼ੈਤਾਨ' ਆਖਿਆ ਹੈ। ਮੁੰਬਈ ਵਿਖੇ ਬਾਲੀਵੁੱਡ ਵਲੋਂ ਕਰਵਾਏ ਗਏ ਡਾ. ਬੀ. ਆਰ. ਅੰਬੇਡਕਰ ਐਵਾਰਡ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਨੀ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਉਹ ਲੋਕ ਕਰ ਰਹੇ ਹਨ ਜਿਹੜੇ ਪਿਓ ਦੀ ਕਮਾਈ 'ਤੇ ਪਲਦੇ ਹਨ ਅਤੇ ਉਨ੍ਹਾਂ ਦੇ ਵਿਰੋਧੀਆਂ ਦਾ ਦਿਮਾਗ 'ਸ਼ੈਤਾਨ' ਦਾ ਦਿਮਾਗ ਹੈ।
ਪੰਜਾਬ ਵਿਚ ਲੱਚਰ ਗਾਇਕੀ ਖਿਲਾਫ ਚੱਲ ਰਹੀ ਸੱਭਿਆਚਾਰਕ ਸੰਸਥਾਵਾਂ ਦੀ ਮੁਹਿੰਮ ਦੇ ਬਾਵਜੂਦ ਹਨੀ ਸਿੰਘ ਨੂੰ ਆਨ ਲਾਈਨ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਨੀ ਸਿੰਘ ਦੇ ਗੀਤਾਂ ਨੂੰ ਯੂ ਟਿਊਬ 'ਤੇ ਰਿਕਾਰਡ ਪਲੇ ਮਿਲਦੇ ਹਨ। ਆਨ ਲਾਈਨ ਦਰਸ਼ਕਾਂ ਦੇ ਇਸ ਪਿਆਰ ਦਾ ਘਮੰਡ ਹਨੀ ਸਿੰਘ ਦੇ ਸਿਰ 'ਤੇ ਇਸ ਐਵਾਰਡ ਸਮਾਰੋਹ ਦੇ ਦੌਰਾਨ ਵੀ ਨਜ਼ਰ ਆਇਆ। ਤੁਸੀਂ ਵੀ ਦੇਖੋ ਹਨੀ ਸਿੰਘ ਨੇ ਹੰਕਾਰ ਵਿਚ ਸਟੇਜ ਤੋਂ ਕੀ ਕਿਹਾ।
ਇਸ ਤੋਂ ਪਹਿਲਾਂ ਹਨੀ ਸਿੰਘ ਨਾਲ 'ਦਿ ਪਾਰਟੀ ਗੈਟਿੰਗ ਹਾਟ' ਗਾਣਾ ਕੇ ਵਿਵਾਦ ਵਿਚ ਆਏ ਜ਼ੈਜੀ ਬੀ ਵੀ ਹਨੀ ਸਿੰਘ ਦਾ ਵਿਰੋਧ ਕਰਨ ਵਾਲਿਆਂ ਨੂੰ ਵੇਹਲੇ ਕਰਾਰ ਦੇ ਚੁੱਕੇ ਹਨ।

ਖਬਰਾਂ ਦੋਰਾਨ ਹੋਈ ਪ੍ਰਸਾਰਤ ਪੋਰਨ ਫਿਲ‍ਮ

www.sabblok.blogspot.com

altਏਥਨਜ਼, 31 ਮਈ (ਬਿਊਰੋ) - ਗਰੀਸ ਦੇ "ਇ ਟੀ 3" ਚੈਨਲ 'ਤੇ ਸ਼ਾਮ ਦੇ ਸਮੇਂ ‍ਦਿਆਂ ਖਬਰਾਂ ਦੇ ਪ੍ਰਸਾਰਣ ਦੇ ਦੌਰਾਨ ਅਜੀਬ ਘਟਨਾ ਵਾਪਰੀ। ਮੰਗਲਵਾਰ ਨੂੰ ਟੀਵੀ ਚੈਨਲ ਵਿੱਚ ਜੋ ਹੋਇਆ ਉਹ ਬੇਹੱਦ ਚੌਂਕਾਣ ਵਾਲਾ ਸੀ। ਦਰ-ਅਸਲ , ਹੋਇਆ ਇਵੇਂ ਕਿ ਖਬਰਾਂ ਪੜਨ ਵਾਲਾ ਦੇਸ਼ ਦੇ ਤਾਜ਼ਾ ਹਾਲਾਤ ਦੇ ਬਾਰੇ ਵਿੱਚ ਦੱਸ ਹੀ ਰਿਹਾ ਸੀ ਕਿ ਇੱਕ ਠਿਕ ਉਸ ਵਕਤ ਉਸਦੇ ਪਿੱਛੇ ਸਕਰੀਨ 'ਤੇ ਪੋਰਨ ਫਿਲ‍ਮ ਦਾ ਸੀਨ ਸਾਫ਼ - ਸਾਫ਼ ਵਿਖਾਈ ਦੇਣ ਲਗਾ। ਲੇਕਿਨ ਇਸ ਚੂਕ ਵਲੋਂ ਬੇਪਰਵਾਹ ਏੰਕਰ ਖਬਰ ਪੜ੍ਹਦਾ ਰਿਹਾ æ ਸ‍ਥਾਨੀਏ ਦਰਸ਼ਕਾਂ ਦੇ ਮੁਤਾਬਕ ਸੇਕ‍ਸ ਸੀਨ ‍ਏਸੇ ਚੈਨਲ ਦੇ ਹੀ ਇੱਕ ਹੋਰ ਸਾਥੀ ਚੈਨਲ ਵਿੱਚ ਉਸ ਸਮੇਂ ਵਿਖਾਈ ਜਾ ਰਹੀ ਪੋਰਨ ਫਿਲ‍ਮ ਦਾ ਸੀ ਜੋ ਤਕਨੀਕੀ ਖਰਾਬੀ ਕਾਰਨ ਗੱਲਤੀ ਨਾਲ "ਇ ਟੀ 3" 'ਤੇ ਵੀ ਚਲਣ ਲੱਗਾ। ਇਹ ਘਟਨਾ ਇੰਟਰਨੇਟ ਦੀ ਦੁਨੀਆ ਵਿੱਚ ਕਾਫ਼ੀ ਤੁਲ ਫੜ ਗਿਆ ਹੈ ਅਤੇ ਇਸ ਵੀਡੀਓ ਨੂੰ ਹੁਣ ਤੱਕ ਹਜਾਰਾਂ ਵਾਰ ਵੇਖਿਆ ਜਾ ਚੁੱਕਿਆ ਹੈ। ਮਜੇਦਾਰ ਗੱਲ ਇਹ ਹੈ ਕਿ ਉਸ ਸਮੇਂ ਏੰਕਰ ਲੋਕਾਂ ਨੂੰ ਦੱਸ ਰਿਹਾ ਸੀ ਕਿ ਪੈਸੇ ਦੀ ਕਮੀ ਦੇ ਚਲਦੇ ਪਬਲਿਕ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਬੰਦ ਕੀਤਾ ਜਾ ਸਕਦਾ ਹ।

ਮਲੂਕਾ ਨੂੰ ਸਿੱਖਿਆ ਵਿਭਾਗ ਤੋਂ ਬਦਲਣ ਦੀ ਤਿਆਰੀ

www.sabblok.blogspot.com
 ਮਲੂਕਾ ਨੂੰ ਸਿੱਖਿਆ ਵਿਭਾਗ ਤੋਂ ਬਦਲਣ ਦੀ ਤਿਆਰੀ

ਰੱਖੜਾ ਬਣ ਸਕਦੇ ਨੇ ਸਿੱਖਿਆ ਮੰਤਰੀ
ਚੰਡੀਗੜ੍ਹ---- - ਸਕੂਲਾਂ ਨੂੰ ਕਿਤਾਬਾਂ ਸਪਲਾਈ ਘਪਲੇ ਦੇ ਦੋਸ਼ਾਂ 'ਚ ਘਿਰੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਵਿਭਾਗ ਬਦਲੇ ਜਾਣ ਦੀ ਚਰਚਾ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਛਿੜ ਗਈ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਿੱਧੇ ਤੌਰ 'ਤੇ ਮਲੂਕਾ ਨੂੰ ਬਚਾਉਣ ਦੇ ਯਤਨਾਂ ਵਿਚ ਲੱਗੇ ਹੋਏ ਹਨ ਪਰ ਫਿਰ ਵੀ ਉਹ ਅੰਦਰ ਹੀ ਅੰਦਰ ਮਲੂਕਾ ਵਲੋਂ ਆਪਣੇ ਵਿਭਾਗ ਵਿਚ ਅਪਣਾਈ ਗਈ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੀਬੀ ਜਗੀਰ ਕੌਰ, ਫਿਰ ਜਥੇਦਾਰ ਤੋਤਾ ਸਿੰਘ ਅਤੇ ਉਸ ਤੋਂ ਬਾਅਦ ਗੁਲਜ਼ਾਰ ਸਿੰਘ ਰਣੀਕੇ ਨੂੰ ਜਿਹੜੇ ਹਾਲਾਤ ਵਿਚ ਮੰਤਰੀ ਮੰਡਲ ਤੋਂ ਹਟਾਉਣਾ ਪਿਆ, ਉਸ ਨਾਲ ਕੈਬਨਿਟ ਦੀ ਦਿੱਖ ਨੂੰ ਨੁਕਸਾਨ ਪੁੱਜਾ ਹੈ।
ਹੁਣ ਰਹਿੰਦੀ ਕਸਰ ਮਲੂਕਾ ਅਤੇ ਉਨ੍ਹਾਂ ਦੀ ਨੂੰਹ 'ਤੇ ਪੈਦਾ ਹੋਏ ਵਿਵਾਦ ਨੇ ਪੂਰੀ ਕਰ ਦਿੱਤੀ ਹੈ, ਇਸ ਲਈ ਮਲੂਕਾ ਨੂੰ ਮੰਤਰੀ ਮੰਡਲ ਤੋਂ ਬਾਹਰ ਨਹੀਂ ਕਰਨਾ ਚਾਹੁੰਦੇ। ਸੂਤਰਾਂ ਦਾ ਕਹਿਣਾ ਹੈ ਕਿ ਮਲੂਕਾ ਨੂੰ ਸੰਕਟ ਵਿਚੋਂ ਕੱਢਣ ਲਈ ਮੁੱਖ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਏ. ਐੱਨ. ਜਿੰਦਲ ਨੂੰ ਜਾਂਚ ਸੌਂਪੀ ਸੀ ਪਰ ਵਿਰੋਧੀ ਧਿਰ ਕਾਂਗਰਸ ਨੇ ਜਸਟਿਸ ਜਿੰਦਲ ਦੇ ਪਿਛੋਕੜ ਨੂੰ ਲੈ ਕੇ ਉਨ੍ਹਾਂ ਦੀ ਨਿਰਪੱਖਤਾ 'ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਕਾਂਗਰਸ ਮਲੂਕਾ ਖਿਲਾਫ਼ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ। ਮੁੱਖ ਮੰਤਰੀ ਇਸ ਨੂੰ ਮੰਨਣ ਲਈ ਤਿਆਰ ਨਹੀਂ। ਇਸ ਲਈ ਹੋ ਸਕਦਾ ਹੈ ਕਿ ਬਾਦਲ ਮਲੂਕਾ ਖਿਲਾਫ਼ ਉੱਠੇ ਤੂਫ਼ਾਨ ਨੂੰ ਠੰਡਾ ਕਰਨ ਲਈ ਸਿੱਖਿਆ ਵਿਭਾਗ ਉਨ੍ਹਾਂ ਤੋਂ ਲੈ ਕੇ ਕਿਸੇ ਹੋਰ ਸਾਫ਼-ਸੁਥਰੀ ਦਿੱਖ ਵਾਲੇ ਮੰਤਰੀ ਨੂੰ ਦੇ ਦੇਣ। ਇਸ ਸਿਲਸਿਲੇ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਨਾਂ ਲਿਆ ਜਾ ਰਿਹਾ ਹੈ। ਮਲੂਕਾ ਵਾਂਗ ਰੱਖੜਾ ਵੀ ਮੁੱਖ ਮੰਤਰੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ।

ਕਰੋੜਾਂ ਦੀਆਂ ਗੱਡੀਆਂ ਦੀ ਮਾਲਕਣ ਹੈ ਲੀਨਾ

www.sabblok.blogspot.com

ਨਵੀਂ ਦਿੱਲੀ, 31 ਮਈ (ਏਜੰਸੀ:—ਦੋ ਸਾਲ ਪਹਿਲਾਂ ਤਕ ਗ੍ਰਿਫਤਾਰ ਅਭਿਨੇਤਰੀ ਲੀਨਾ ਮਾਰੀਆ ਪਾਲ ਯਾਤਰਾ ਲਈ ਮਾਰੂਤੀ 800 ਦੀ ਵਰਤੋਂ ਕਰਦੀ ਸੀ। ਬੀਤੇ ਦਿਨੀਂ ਜਦੋਂ ਉਹ ਸਾਊਥ ਦਿੱਲੀ ਦੇ ਫਾਰਮ ਹਾਊਸ ਤੋਂ ਫੜੀ ਗਈ ਤਾਂ ਦਿੱਲੀ ਅਤੇ ਚੇਨਈ ਪੁਲਸ ਦੇ ਅਧਿਕਾਰੀ ਅਭਿਨੇਤਰੀ ਦੀਆਂ 9 ਲਗਜ਼ਰੀ ਗੱਡੀਆਂ ਦੀ ਫਲੀਟ ਦੇਖ ਕੇ ਹੈਰਾਨ ਹੋ ਗਏ ਜਿਨ੍ਹਾਂ ਦੀ ਕੀਮਤ 20 ਕਰੋੜ ਤੋਂ ਵਧ ਦੱਸੀ ਜਾ ਰਹੀ ਹੈ। ਭਾਵੇਂ ਅਭਿਨੇਤਰੀ ਅਤੇ ਉਸ ਦੇ ਮਰਦ ਦੋਸਤ ਚੰਦਰਸ਼ੇਖਰ ‘ਤੇ 19 ਕਰੋੜ ਰੁਪਏ ਦੀ ਧੋਖਾਦੇਹੀ ‘ਚ ਸ਼ਾਮਿਲ ਹੋਣ ਦਾ ਦੋਸ਼ ਹੈ। ਪੁਲਸ ਨੂੰ ਸ਼ੱਕ ਹੈ ਕਿ ਅਭਿਨੇਤਰੀ ਦੇ ਦੋਸਤ ਨੇ ਕੁਝ ਕਾਰਾਂ ਨੂੰ ਚੋਰੀ ਕੀਤਾ ਹੋ ਸਕਦਾ ਹੈ ਕਿਉਂਕਿ ਸਾਰੇ ਵਾਹਨਾਂ ‘ਤੇ ਵੱਖ-ਵੱਖ ਸੂਬਿਆਂ ਦੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਇਕ ਕਾਰ ਰੋਲਜ਼ ਰਾਇਸ ਫੈਂਟਮ ਦਾ ਰਜਿਸਟ੍ਰੇਸ਼ਨ ਨੰਬਰ ਗਲਤ ਪਾਇਆ ਗਿਆ ਹੈ। ਇਕ ਹੋਰ ਕਾਰ ਨਿਸਾਨ ਸਾਊਥ ਦਿੱਲੀ ਦੇ ਵਾਸੀ ਦੇ ਨਾਂ ‘ਤੇ ਰਜਿਸਟਰਡ ਹੈ ਅਤੇ ਐਸਟਨ ਮਾਰਟਿਨ ‘ਤੇ ਪੱਛਮੀ ਬੰਗਾਲ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਹੈ। ਜੇਕਰ ਪੁਲਸ ਦਾ ਸ਼ੱਕ ਸਹੀ ਸਾਬਿਤ ਹੋਇਆ ਤਾਂ ਲੀਨਾ ਅਤੇ ਉਸ ਦੇ ਦੋਸਤ ਨੂੰ ਧੋਖਾਦੇਹੀ ਦੇ ਨਾਲ-ਨਾਲ ਚੋਰੀ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਵੇਗਾ। ਚੰਦਰਸ਼ੇਖਰ ਲੈਂਡ ਕਰੂਜ਼ਰ ‘ਚ ਪੁਲਸ ਨੂੰ ਚਕਮਾ ਦੇ ਕੇ ਭੱਜਣ ‘ਚ ਸਫਲ ਰਿਹਾ ਸੀ। ਲੀਨਾਪਾਲ ਨੂੰ ਚੇਨਈ ਲਿਆਂਦਾ ਗਿਆ ਚੇਨਈ, (ਭਾਸ਼ਾ)-ਚੇਨਈ ‘ਚ ਧੋਖਾਦੇਹੀ ਮਾਮਲੇ ‘ਚ ਦੱਖਣੀ ਭਾਰਤੀ ਅਭਿਨੇਤੀ ਲੀਨਾਪਾਲ ਨੂੰ ਦਿੱਲੀ ਪੁਲਸ ਅਤੇ ਚੇਨਈ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਦੀ ਸਾਂਝੀ ਮੁਹਿੰਮ ਹੇਠ ਦਿੱਲੀ ਤੋਂ ਗ੍ਰਿਫਤਾਰ ਕਰਕੇ ਚੇਨਈ ਲਿਆਂਦਾ ਗਿਆ। ਪੁਲਸ ਮੁਤਾਬਿਕ ਉਸ ‘ਤੇ ਚੇਨਈ ਦੇ ਇਕ ਬੈਂਕ ਨਾਲ 19 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ।

ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ 'ਚ 40 ਰੁਪਏ ਦਾ ਵਾਧਾ

www.sabblok.blogspot.com 
Photo: ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ 'ਚ 40 ਰੁਪਏ ਦਾ ਵਾਧਾ 

ਚੰਡੀਗੜ੍ਹ, 31 ਮਈ (ਬਿਊਰੋ ਚੀਫ਼)-ਪੰਜਾਬ ਸਰਕਾਰ ਵੱਲੋਂ ਰਾਜ ਵਿਚ ਗੰਨੇ ਦੀ ਖਰੀਦ ਲਈ ਸਾਲ 2013-14 ਲਈ ਗੰਨੇ ਦਾ ਭਾਅ 290 ਰੁਪਏ ਪ੍ਰਤੀ ਕੁਇੰਟਲ ਮਿਥਣ ਦਾ ਫੈਸਲਾ ਲਿਆ ਗਿਆ ਹੈ, ਲੇਕਿਨ ਦਰਮਿਆਨੇ ਅਤੇ ਪਛੇਤੇ ਗੰਨੇ ਦੀਆਂ ਕਿਸਮਾਂ ਲਈ ਇਹ ਭਾਅ 280 ਰੁਪਏ ਅਤੇ 275 ਰੁਪਏ ਹੋਵੇਗਾ | ਵਰਨਣਯੋਗ ਹੈ ਕਿ ਗੁਆਂਢੀ ਰਾਜ ਹਰਿਆਣਾ ਵੱਲੋਂ ਗੰਨੇ ਦਾ ਖਰੀਦ ਮੁੱਲ 290 ਰੁਪਏ ਐਲਾਨੇ ਜਾਣ ਕਾਰਨ ਰਾਜ ਸਰਕਾਰ ਲਈ ਵੀ ਜ਼ਰੂਰੀ ਹੋ ਗਿਆ ਸੀ ਕਿ ਉਹ ਗੁਆਂਢੀ ਰਾਜ ਦੇ ਬਰਾਬਰ ਰਾਜ ਦੇ ਕਿਸਾਨਾਂ ਨੂੰ ਗੰਨੇ ਦਾ ਮੁੱਲ ਦੇਵੇ, ਕਿਉਂਕਿ ਮਗਰਲੇ ਸਾਲਾਂ ਦੌਰਾਨ ਹਰਿਆਣਾ ਨਾਲੋਂ ਘੱਟ ਮੁੱਲ ਰੱਖੇ ਜਾਣ ਦੀ ਸੂਰਤ ਵਿਚ ਰਾਜ ਦਾ ਗੰਨਾ ਹਰਿਆਣਾ ਦੀਆਂ ਮਿੱਲਾਂ ਵੱਲ ਜਾਂਦਾ ਰਿਹਾ ਹੈ | ਵਰਨਣਯੋਗ ਹੈ ਕਿ ਰਾਜ ਸਰਕਾਰ ਵੱਲੋਂ ਮਗਰਲੇ ਸਾਲ ਦੌਰਾਨ ਅਗੇਤੇ, ਦਰਮਿਆਨੇ ਅਤੇ ਪਛੇਤੇ ਗੰਨੇ ਦੀਆਂ ਕਿਸਮਾਂ ਲਈ 250, 240 ਅਤੇ 235 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਕਿਸਾਨਾਂ ਨੂੰ ਦਿੱਤਾ ਗਿਆ ਸੀ ਅਤੇ ਇਸ ਸਾਲ ਦੌਰਾਨ ਕਿਸਾਨਾਂ ਨੂੰ ਪ੍ਰਤੀ ਕੁਇੰਟਲ 40 ਰੁਪਏ ਦਾ ਇਕੋ ਸਾਲ ਦੌਰਾਨ ਵਾਧਾ ਮਿਲੇਗਾ | ਇਸ ਮੰਤਵ ਦਾ ਫੈਸਲਾ ਅੱਜ ਇਥੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ | ਰਾਜ ਵਿਚ ਗੰਨੇ ਦੀ ਖਰੀਦ ਸਤੰਬਰ-ਅਕਤੂਬਰ ਦੇ ਮਹੀਨੇ ਦੌਰਾਨ ਸ਼ੁਰੂ ਹੋ ਜਾਂਦੀ ਹੈ, ਜਦੋਂਕਿ ਗੰਨੇ ਦੀ ਪਿੜਾਈ ਦਾ ਕੰਮ ਮਾਰਚ ਤੱਕ ਚੱਲਦਾ ਹੈ | ਮੁੱਖ ਮੰਤਰੀ ਵੱਲੋਂ ਅੱਜ ਮੀਟਿੰਗ ਦੌਰਾਨ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਨੂੰ ਕਿਹਾ ਗਿਆ ਕਿ ਉਹ ਭੋਗਪੁਰ ਦੀ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ ਨੂੰ ਦੁੱਗਣਾ ਕਰਨ ਲਈ ਰਾਜ ਸਰਕਾਰ ਨੂੰ ਛੇਤੀ ਤਜਵੀਜ਼ ਬਣਾ ਕੇ ਭੇਜਣ, ਕਿਉਂਕਿ ਇਸ ਖੇਤਰ ਦੇ ਕਿਸਾਨਾਂ ਵੱਲੋਂ ਮਿੱਲ ਦੀ ਸਮਰੱਥਾ ਵਧਾਏ ਜਾਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਗੰਨੇ ਦੀ ਅਦਾਇਗੀ ਨੂੰ ਨਿਯਮਤ ਸਮੇਂ ਸਿਰ ਕਰਨ ਲਈ ਰਾਜ ਦੇ ਬਜਟ ਵਿਚ ਲੋੜੀਂਦੀ ਧੰਨ ਰਾਸ਼ੀ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਗੰਨੇ ਦੀ ਕਟਾਈ ਸਬੰਧੀ ਮਸ਼ੀਨਰੀ ਵਾਜਬ ਦਰਾਂ 'ਤੇ ਮੁਹੱਈਆ ਕਰਾਉਣ ਲਈ ਸਰਕਾਰ ਯਤਨ ਕਰੇਗੀ ਅਤੇ ਖੇਤੀਬਾੜੀ ਸਾਜ਼ੋ ਸਮਾਨ 'ਤੇ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ | ਚੰਡੀਗੜ੍ਹ, 31 ਮਈ (ਬਿਊਰੋ ਚੀਫ਼)-ਪੰਜਾਬ ਸਰਕਾਰ ਵੱਲੋਂ ਰਾਜ ਵਿਚ ਗੰਨੇ ਦੀ ਖਰੀਦ ਲਈ ਸਾਲ 2013-14 ਲਈ ਗੰਨੇ ਦਾ ਭਾਅ 290 ਰੁਪਏ ਪ੍ਰਤੀ ਕੁਇੰਟਲ ਮਿਥਣ ਦਾ ਫੈਸਲਾ ਲਿਆ ਗਿਆ ਹੈ, ਲੇਕਿਨ ਦਰਮਿਆਨੇ ਅਤੇ ਪਛੇਤੇ ਗੰਨੇ ਦੀਆਂ ਕਿਸਮਾਂ ਲਈ ਇਹ ਭਾਅ 280 ਰੁਪਏ ਅਤੇ 275 ਰੁਪਏ ਹੋਵੇਗਾ | ਵਰਨਣਯੋਗ ਹੈ ਕਿ ਗੁਆਂਢੀ ਰਾਜ ਹਰਿਆਣਾ ਵੱਲੋਂ ਗੰਨੇ ਦਾ ਖਰੀਦ ਮੁੱਲ 290 ਰੁਪਏ ਐਲਾਨੇ ਜਾਣ ਕਾਰਨ ਰਾਜ ਸਰਕਾਰ ਲਈ ਵੀ ਜ਼ਰੂਰੀ ਹੋ ਗਿਆ ਸੀ ਕਿ ਉਹ ਗੁਆਂਢੀ ਰਾਜ ਦੇ ਬਰਾਬਰ ਰਾਜ ਦੇ ਕਿਸਾਨਾਂ ਨੂੰ ਗੰਨੇ ਦਾ ਮੁੱਲ ਦੇਵੇ, ਕਿਉਂਕਿ ਮਗਰਲੇ ਸਾਲਾਂ ਦੌਰਾਨ ਹਰਿਆਣਾ ਨਾਲੋਂ ਘੱਟ ਮੁੱਲ ਰੱਖੇ ਜਾਣ ਦੀ ਸੂਰਤ ਵਿਚ ਰਾਜ ਦਾ ਗੰਨਾ ਹਰਿਆਣਾ ਦੀਆਂ ਮਿੱਲਾਂ ਵੱਲ ਜਾਂਦਾ ਰਿਹਾ ਹੈ | ਵਰਨਣਯੋਗ ਹੈ ਕਿ ਰਾਜ ਸਰਕਾਰ ਵੱਲੋਂ ਮਗਰਲੇ ਸਾਲ ਦੌਰਾਨ ਅਗੇਤੇ, ਦਰਮਿਆਨੇ ਅਤੇ ਪਛੇਤੇ ਗੰਨੇ ਦੀਆਂ ਕਿਸਮਾਂ ਲਈ 250, 240 ਅਤੇ 235 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਕਿਸਾਨਾਂ ਨੂੰ ਦਿੱਤਾ ਗਿਆ ਸੀ ਅਤੇ ਇਸ ਸਾਲ ਦੌਰਾਨ ਕਿਸਾਨਾਂ ਨੂੰ ਪ੍ਰਤੀ ਕੁਇੰਟਲ 40 ਰੁਪਏ ਦਾ ਇਕੋ ਸਾਲ ਦੌਰਾਨ ਵਾਧਾ ਮਿਲੇਗਾ | ਇਸ ਮੰਤਵ ਦਾ ਫੈਸਲਾ ਅੱਜ ਇਥੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਦੌਰਾਨ ਲਿਆ ਗਿਆ | ਰਾਜ ਵਿਚ ਗੰਨੇ ਦੀ ਖਰੀਦ ਸਤੰਬਰ-ਅਕਤੂਬਰ ਦੇ ਮਹੀਨੇ ਦੌਰਾਨ ਸ਼ੁਰੂ ਹੋ ਜਾਂਦੀ ਹੈ, ਜਦੋਂਕਿ ਗੰਨੇ ਦੀ ਪਿੜਾਈ ਦਾ ਕੰਮ ਮਾਰਚ ਤੱਕ ਚੱਲਦਾ ਹੈ | ਮੁੱਖ ਮੰਤਰੀ ਵੱਲੋਂ ਅੱਜ ਮੀਟਿੰਗ ਦੌਰਾਨ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਨੂੰ ਕਿਹਾ ਗਿਆ ਕਿ ਉਹ ਭੋਗਪੁਰ ਦੀ ਸਹਿਕਾਰੀ ਖੰਡ ਮਿੱਲ ਦੀ ਸਮਰੱਥਾ ਨੂੰ ਦੁੱਗਣਾ ਕਰਨ ਲਈ ਰਾਜ ਸਰਕਾਰ ਨੂੰ ਛੇਤੀ ਤਜਵੀਜ਼ ਬਣਾ ਕੇ ਭੇਜਣ, ਕਿਉਂਕਿ ਇਸ ਖੇਤਰ ਦੇ ਕਿਸਾਨਾਂ ਵੱਲੋਂ ਮਿੱਲ ਦੀ ਸਮਰੱਥਾ ਵਧਾਏ ਜਾਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਗੰਨੇ ਦੀ ਅਦਾਇਗੀ ਨੂੰ ਨਿਯਮਤ ਸਮੇਂ ਸਿਰ ਕਰਨ ਲਈ ਰਾਜ ਦੇ ਬਜਟ ਵਿਚ ਲੋੜੀਂਦੀ ਧੰਨ ਰਾਸ਼ੀ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਗੰਨੇ ਦੀ ਕਟਾਈ ਸਬੰਧੀ ਮਸ਼ੀਨਰੀ ਵਾਜਬ ਦਰਾਂ 'ਤੇ ਮੁਹੱਈਆ ਕਰਾਉਣ ਲਈ ਸਰਕਾਰ ਯਤਨ ਕਰੇਗੀ ਅਤੇ ਖੇਤੀਬਾੜੀ ਸਾਜ਼ੋ ਸਮਾਨ 'ਤੇ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ |