jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 30 August 2012

ਛਾਪੇਮਾਰੀ-----ਬਨਾਮ ਪੰਜਾਬ ਦੇ ਸਰਕਾਰੀ ਸਕੂਲ

www.sabblok.blogspot.com

ਲੇਖਕ --ਅਗਿਆਤ ( ਅਧਿਆਪਕ ਵਰਗ )  

 ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਖਬਾਰਾਂ ਵਿਚ ਬਿਆਨ ਆ ਰਹੇ ਹਨ ਕਿ,” ਸਿਖਿਆ ਅਧਿਕਾਰੀਆਂ ਨੇ ਸਕੂਲਾਂ ਚ’ ਅਚਨਚੇਤੀ ਮਾਰਿਆ ਛਾਪਾ, ਡੀ.ਜੀ.ਐਸ.ਈ. ਦੁਆਰਾ ਸਕੂਲਾਂ ਚ’ ਛਾਪੇਮਾਰੀ 7 ਅਧਿਆਪਕ ਲੇਟ,36 ਗੈਰਹਾਜ਼ਰ,10 ਲੰਬੀ ਛੁੱਟੀ ਤੇ, ਆਦਿ ਆਦਿ l”

 ਇਹ ਖਬਰਾਂ ਆਮ ਜਨਤਾ ਵਿਚ ਅਧਿਆਪਕ ਵਰਗ ਪ੍ਰਤੀ ਨਫਰਤ ਪੈਦਾ ਕਰਦੀਆਂ ਹਨ l ਇਸ ਕਿੱਤੇ ਨੂੰ ਸਰਕਾਰ ਦੁਆਰਾ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ l ਸਿਖਿਆ ਦਾ ਵਿਭਾਗ ਇੱਕੋ ਇੱਕ ਅਜਿਹਾ ਵਿਭਾਗ ਹੈ ਜਿਥੋਂ ਸਰਕਾਰ ਨੂੰ ਕੋਈ ਆਮਦਨ ਨਹੀਂ ਹੈ l ਸਰਕਾਰ ਐਲਾਨ ਤਾਂ ਵੱਡੇ ਵੱਡੇ ਕਰ ਦਿੰਦੀ ਹੈ ਪਰ ਉਹਨਾ ਦੀ ਪੂਰਤੀ ਕਰਨ ਤੋਂ ਲਗਪਗ ਅਸਮਰਥ ਹੈ l ਸਾਰਾ ਅਧਿਆਪਕ ਵਰਗ ਜਾਣਦਾ ਹੈ ਕਿ ਸਕੂਲ ਸਰਵ ਸਿਖਿਆ ਅਭਿਆਨ ਦੇ ਫੰਡਾਂ ਨਾਲ ਚਲਾਏ ਜਾ ਰਹੇ ਹਨ,ਜੋ ਕਿ ਕੇਂਦਰ ਸਰਕਾਰ ਦੀ ਦੇਣ ਹਨ ਸਕੂਲਾਂ ਲਈ ਗ੍ਰਾਂਟਾਂ,ਮਿਡ ਡੇ ਮੀਲ ਅਤੇ ਹੋਰ ਖਰਚੇ ਇਹਨਾ ਫੰਡਾਂ ਦੇ ਸਹਾਰੇ ਹੀ ਹਨ l ਸਰਕਾਰ ਹੁਣ ਇਹਨਾ ਸਕੂਲਾਂ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ l ਗੱਲ ਕਰਦੇ ਹਨ ਛਾਪੇਮਾਰੀ ਦੀ ਜੋ ਅੱਜ ਕਲ ਜੋਰਾਂ ਸ਼ੋਰਾਂ ਤੇ ਚੱਲ ਰਹੀ ਹੈ ਛਾਪੇਮਾਰੀ ਤਾਂ ਇੰਝ ਲਿਖਿਆ ਜਾਂਦਾ ਹੈ ਜਿਵੇਂ ਕੋਈ ਅਧਿਆਪਕ ਮਿੱਟੀ ਦਾ ਤੇਲ ਬਲੈਕ ਵਿਚ ਵੇਚ ਰਿਹਾ ਹੁੰਦਾ ਤੇ ਸਰਕਾਰੀ ਅਧਿਕਾਰੀ ਛਾਪਾ ਮਾਰ ਕੇ ਫੜ ਲੈਂਦੇ ਨੇ l ਖਬਰਾਂ ਤੋਂ ਤਾਂ ਲਗਦਾ ਹੈ ਕਿ ਅਧਿਆਪਕ ਨੂੰ ਗੁਰੂ ਦਾ ਨਹੀਂ ਕ੍ਰਿਮਿਨਲ ਦਾ ਨਾਮ ਦੇ ਦੇਣਾ ਚਾਹੀਦਾ ਹੈ l ਸਾਥੀਓ ਥੋੜੀਆਂ ਜੇਹੀਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਸਾਰਿਆਂ ਨਾਲ:

 ਚੈਕਿੰਗ (ਛਾਪੇਮਾਰੀ) ਦੌਰਾਨ ਜੋ ਗੱਲਾਂ ਸਾਹਮਣੇ ਆਉਂਦੀਆਂ ਹਨ ਓਹ ਇਸ ਤਰਾਂ :


 ਜੋ ਅਧਿਆਪਕ ਲੰਬੇ ਸਮੇਂ ਤੋਂ ਗੈਰਹਾਜ਼ਿਰ ਹਨ ਉਹਨਾ ਬਾਰੇ ਸਭ ਕੁਝ ਓਥੋਂ ਦੇ ਬਲਾਕ ਦਫਤਰ ਨੂੰ ਪਤਾ ਹੁੰਦਾ ਹੈ ਕਿਉਂ ਕਿ ਹਾਜ਼ਰੀ ਰਿਪੋਰਟ ਹਰ ਮਹੀਨੇ ਦਿੱਤੀ ਜਾਂਦੀ ਹੈ ਫਿਰ ਛਾਪੇਮਾਰੀ ਚ’ ਇਸ ਨੂੰ ਉਛਾਲਿਆ ਜਾਂਦਾ ਹੈ l 


 ਲੇਟ ਹੋਣ ਦੇ ਕਈ ਕਰਨ ਹੋ ਸਕਦੇ ਹਨ l ਜਿਹਨਾ ਨੂੰ ਅਧਿਕਾਰੀ ਇੱਕ ਗੁਨਾਹ ਬਣਾ ਦਿੰਦੇ ਹਨ ਕੋਈ ਜਾਣਬੁਝ ਕੇ ਲੇਟ ਨਹੀਂ ਹੁੰਦਾ, ਹਾਂ ਕੁਝ ਅਧਿਆਪਕ ਇਸ ਤਰਾਂ ਦੇ ਹੋ ਵੀ ਸਕਦੇ ਹਨ ਪਰ ਇਹਨਾ ਦੀ ਗਿਣਤੀ 3-4% ਤੋਂ ਜਿਆਦਾ ਨਹੀਂ ਹੈ l


 ਮਿਡ ਡੇ ਮੀਲ ਨੂੰ ਚੈਕ ਕੀਤਾ ਜਾਂਦਾ ਹੈ l ਕਣਕ ਅਤੇ ਚਾਵਲ ਸਰਕਾਰ ਭੇਜ ਤਾਂ ਦਿੰਦੀ ਹੈ ਪਰ ਇਸਦੀ ਦੇਖਭਾਲ ਕਿਵੇਂ ਕੀਤੀ ਜਾਵੇ ਇਸ ਬਾਰੇ ਸਰਕਾਰ ਕੁਝ ਨਹੀਂ ਕਰਦੀ l ਖਾਣੇ ਦੀ ਕੁਆਲਟੀ ਚੈਕ ਕਰਦੇ ਹਨ ਸਰਕਾਰ ਇੱਕ ਬੱਚੇ ਲਈ 3.11 ਪੈਸੇ ਦਿੰਦੀ ਹੈ ਅੱਜ ਦੇ ਸਮੇਂ ਵਿਚ ਜਨਤਾ ਹੀ ਦੱਸ ਦੇਵੇ ਕੇ 3.11 ਪੈਸੇ ਚ’ ਕਿਵੇਂ ਕੁਆਲਟੀ ਲੈਕੇ ਆਉਣੀ ਹੈ ?


 ਬਚਿਆਂ ਦੀਆਂ ਕਾਪੀਆਂ ਚੈਕ ਹੁੰਦੀਆਂ ਹਨ l ਜੋ ਬਚੇ ਸਾਰਾ ਕੰਮ ਘਰ ਤੋਂ ਕਰਕੇ ਲਿਆਉਂਦੇ ਹਨ ਉਹਨਾ ਦੀਆਂ ਕਾਪੀਆਂ ਤਾਂ ਚੈਕ ਨਹੀਂ ਕਰਦੇ,ਤੇ ਜੋ ਕੰਮ ਨਹੀਂ ਕਰਦੇ ਉਸ ਵਿਚ ਅਧਿਆਪਕ ਦਾ ਕੀ ਕਸੂਰ ਹੈ ? ਅੱਜ ਕਲ ਬਚੇ ਅਧਿਆਪਕ ਤੋਂ ਡਰਦੇ ਨਹੀਂ ਪਹਿਲਾਂ ਤਾਂ ਬਚੇ ਗੁਰੂਆਂ ਤੋਂ ਡਰਦੇ ਕੁਝ ਪੜ ਵੀ ਲੈਂਦੇ ਸਨ ਪਰ ਹੁਣ ਅਧਿਆਪਕਾਂ ਤੇ ਸਖਤੀ ਹੈ ਕਿ ਬਚੇ ਤੇ ਸਖਤੀ ਨਹੀਂ ਕਰਨੀ l

 ਸਫਾਈ ਚੈਕ ਕੀਤੀ ਜਾਂਦੀ ਹੈ l ਸਰਕਾਰ ਜਾਂ ਅਧਿਕਾਰੀ ਹੀ ਦੱਸ ਦੇਣ ਕਿਹੜੇ ਸਫਾਈ ਸੇਵਕ ਸਰਕਾਰ ਨੇ ਸਕੂਲਾਂ ਚ ਭਰਤੀ ਕੀਤੇ ਹੋਏ ਹਨ? ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕਰਕੇ ਸਫਾਈ ਕਰਵਾਉਂਦੇ ਹਨ l ਸਰਕਾਰ ਜਾਂ ਅਧਿਕਾਰੀ ਕੋਈ ਇਸ ਪਾਸੇ ਧਿਆਨ ਨਹੀਂ ਦਿੰਦੇ l

 ਹੁਣ ਅਸੀਂ ਕੁਝ ਇਹਨਾ ਸਵਾਲਾਂ ਦਾ ਜਵਾਬ ਚਾਹੁੰਦੇ ਹਨ :

 ਸਰਕਾਰ ਨੇ 3 ਮਹੀਨਿਆਂ ਤੋਂ ਮਿਡ ਡੇ ਮੀਲ ਲਈ ਇੱਕ ਰੁਪਿਆ ਨਹੀਂ ਭੇਜਿਆ ਅਸੀਂ ਲਗਪਗ ਹਰ ਸਕੂਲ ਰਾਸ਼ਨ ਵਾਲਿਆਂ ਨਾਲ 15-20 ਹਜਾਰ ਰੁਪਏ ਉਧਾਰ ਕਰੀ ਬੇਠੇ ਹਾਂ ਪਰ ਸਕੀਮ ਬੰਦ ਨਹੀਂ ਹੋਣ ਦਿੱਤੀ l ਜੇ ਇੱਕ ਦਿਨ ਵੀ ਖਾਣਾ ਨਾ ਬਣਿਆ ਤਾਂ ਅਧਿਆਪਕ ਸਸਪੈਂਡ , 5 ਮਹੀਨਿਆਂ ਤੋਂ ਖਾਣਾ ਬਣਾਉਣ ਵਾਲਿਆਂ ਨੂੰ ਇੱਕ ਰੁਪਿਆ ਨਹੀਂ ਦਿੱਤਾ ਸਰਕਾਰ ਨੇ l ਇਸ ਬਾਰੇ ਤਾਂ ਛਾਪੇਮਾਰੀ ਕਰਨ ਵਾਲਿਆਂ ਨੇ ਕਦੀ ਨੀ ਪੁਛਿਆ !!

 ਅੱਜ ਤੱਕ ਸਰਕਾਰ ਨੇ ਇੱਕ ਰੁਪਿਆ ਵੀ ਨਹੀਂ ਦਿੱਤਾ ਬਿਜਲੀ ਦੇ ਬਿਲ ਦਾ l ਅਧਿਆਪਕ ਆਪਣੇ ਕੋਲੋਂ ਪੈਸੇ ਖਰਚ ਕੇ ਬਿਜਲੀ ਦਾ ਬਿਲ ਭਰਦੇ ਹਨ l ਸਾਡੇ ਸਕੂਲ ਵਿਚ ਸਬਮਰਸੀਬਲ ਪੰਪ ਚਲਦਾ ਹੈ ਇੱਕ ਵਾਰ ਅਸੀਂ 3000 ਰੁਪਏ ਬਿਜਲੀ ਦਾ ਬਿਲ ਭਰਿਆ l ਉਦੋਂ ਕਿਸੇ ਅਧਿਕਾਰੀ ਜਾਂ ਸਰਕਾਰ ਨੇ ਤਾਂ ਕੁਝ ਨਹੀਂ ਕੀਤਾ l ਜੇ ਪਖੇ ਨਾ ਚਲੇ ਤਾਂ ਅਧਿਆਪਕ ਸਸਪੈਂਡ ਤੇ ਜੇ ਬਿਲ ਨਾ ਭਰਿਆ ਤਾਂ ਮੀਟਰ ਕੱਟ ਦਿੱਤਾ ਜਾਵੇਗਾ ਜਾਂ ਸਕੂਲ ਮੁਖੀ ਨੂੰ ਜੁਰਮਾਨਾ !!

 ਅਧਿਆਪਕ ਹਰ ਰੋਜ ਬੱਚਿਆਂ ਨੂੰ ਸਕੂਲ ਦਾ ਕੰਮ ਕਰਵਾਉਂਦੇ ਹਨ ਅਤੇ ਘਰ ਦਾ ਕੰਮ ਦਿੰਦੇ ਹਨ ਪਰ ਕੁਝ ਬੱਚੇ ਕੰਮ ਨਹੀਂ ਕਰਦੇ ਤਾਂ ਅਧਿਆਪਕ ਸਸਪੈਂਡ !!

 ਛਾਪੇਮਾਰੀ ਕਰਨ ਵਾਲੇ ਅਧਿਕਾਰੀ ਇਹ ਵੀ ਦੱਸ ਦੇਣ ਕਿ ਕਦੀ ਇਹਨਾ ਨੇ ਸਕੂਲਾਂ ਲਈ ਸਰਕਾਰ ਤੋਂ ਕੁਝ ਮੰਗ ਵੀ ਕੀਤੀ ਹੈ? ਇਹਨਾ ਨੇ ਸਕੂਲਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਕਦੀ ਕੋਈ ਪਹਿਲ ਨਹੀਂ ਦਿਖਾਈ l ਇਹ ਕਦੀ ਨਿਮਰਤਾ ਨਾਲ ਗੱਲ ਨਹੀਂ ਕਰਦੇ l ਆਪਣੇ ਆਪ ਨੂੰ ਮੰਤਰੀ ਤੋਂ ਘੱਟ ਨਹੀਂ ਸਮਝਦੇ l ਕਦੀ ਅਧਿਆਪਕਾਂ ਦੀ ਮੀਟਿੰਗ ਕਰਕੇ ਇਹ ਨਹੀਂ ਪੁਛਦੇ ਕਿ ਤੁਹਾਡੇ ਸਕੂਲ ਵਿਚ ਕਿਸ ਚੀਜ਼ ਦੀ ਕਮੀ ਹੈ ! ਸਿਰਫ ਛਾਪੇ ਹੀ ਮਾਰੇ ਜਾਂਦੇ ਹਨ l

 ਸਰਕਾਰ ਅੱਜ ਤੱਕ ਸਕੂਲਾਂ ਵਿਚ ਬੈਂਚ ਨਹੀਂ ਦੇ ਸਕੀ, ਬੱਚੇ ਜਮੀਨ ਤੇ ਬੈਠਣ ਲਈ ਮਜਬੂਰ ਹਨ ਅਧਿਕਾਰੀਆਂ ਨੂੰ ਇਹ ਕਿਉਂ ਨਹੀਂ ਦਿਸਦਾ ? ਸਰਕਾਰ ਨੇ ਇਸ ਸਾਲ ਵਰਦੀਆਂ ਲਈ ਪੈਸੇ ਨਹੀਂ ਦਿੱਤੇ l ਹੁਣ ਪਹਿਲੀ ਜਮਾਤ ਵਾਲਿਆਂ ਨੂੰ ਵਰਦੀ ਕਿਵੇ ਖਰੀਦੀਏ ?ਇਸ ਤੋਂ ਇਲਾਵਾ ਹੋਰ ਵੀ ਬਹੁਤ ਗੱਲਾਂ ਹਨ ਪਰ ਇਹ ਵੀ ਦਸਿਆ ਜਾਵੇ ਕਿ ਸਿਖਿਆ ਅਧਿਕਾਰੀਆਂ ਨੇ ਕਦੀ ਅਧਿਆਪਕਾਂ ਨੂੰ ਵੀ ਪੁਛਿਆ ਹੈ ਸਕੂਲਾਂ ਵਿਚ ਆਉਂਦੀਆਂ ਮੁਸ਼ਕਿਲਾਂ ਬਾਰੇ ?ਹਮੇਸ਼ਾਂ ਅਧਿਆਪਕਾਂ ਤੇ ਉਂਗਲੀ ਉਠਾਈ ਜਾਂਦੀ ਹੈ ਪਰ ਲੋਕੋ ਸਰਕਾਰ ਸਰਕਾਰੀ ਸਕੂਲਾਂ ਨੂੰ ਚਲਾਉਣ ਵਿਚ ਕੋਈ ਦਿਲਚਸਪੀ ਨਹੀਂ ਰਖਦੀ ਜੇਕਰ ਸਰਕਾਰ ਪ੍ਰਾਈਵੇਟ ਸਕੂਲਾਂ ਵਰਗੀਆਂ ਇਮਾਰਤਾਂ ਦੇ ਦੇਵੇ,ਇਹਨਾ ਸਕੂਲਾਂ ਵਾਂਗੂ ਬਿਜਲੀ,ਪਾਣੀ,ਬੈਂਚ ਆਦਿ ਦੇਵੇ ਤਾਂ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਜਿਆਦਾ ਕਾਮਯਾਬ ਹੋਣਗੇ lbਪਰ ਸਰਕਾਰ ਏਦਾਂ ਨਹੀਂ ਕਰੇਗੀ, ਕਿਉਂ ਕਿ ਸਰਕਾਰ ਚਾਹੁੰਦੀ ਹੀ ਨਹੀਂ ਇਸ ਤਰਾਂ ਹੋਵੇl ਇੱਕ ਹੋਰ ਪਖ ਹੈ ਕਿ ਸਰਕਾਰ ਦੇ ਬਹੁਤ ਸਾਰੇ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਉਸ ਬਾਰੇ ਤਾਂ ਕਦੀ ਗੰਭੀਰਤਾ ਨਹੀਂ ਦਿਖਾਈ ਸਰਕਾਰ ਨੇ ਇਹ ਚੇਕਿੰਗ ਸਿਰਫ ਸਕੂਲਾਂ ਵਿਚ ਹੀ ਕਿਉਂ ? ਸਿਖਿਆ ਦੇ ਉਚ ਅਧਿਕਾਰੀ ਆਪ ਕਿੰਨਾ ਕੁ ਸਮੇਂ ਸਿਰ ਪਹੁੰਚਦੇ ਹਨ ਦਫਤਰਾਂ ਵਿਚ ?ਸਾਰੀ ਜਨਤਾ ਜਾਣਦੀ ਹੈ ਦਫਤਰਾਂ ਅਤੇ ਸਰਕਾਰੀ ਬਾਬੂਆਂ ਦਾ ਹਾਲl ਮੀਡੀਆ ਦਾ ਸਹਾਰਾ ਲੈਕੇ ਸਰਕਾਰ ਸਿਰਫ ਅਧਿਆਪਕਾਂ ਨੂੰ ਬਦਨਾਮ ਕਰ ਰਹੀ ਹੈ, ਜਦੋਂ ਕਿ ਅਧਿਆਪਕਾਂ ਦਾ ਵੱਡਾ ਹਿੱਸਾ ਮੇਹਨਤੀ ਅਤੇ ਇਮਾਨਦਾਰ ਹੈ, 100% ਤਾਂ ਕਿਤੇ ਵੀ ਨਹੀਂ ਮਿਲ ਸਕਦਾ l ਕਮੀਆਂ ਤਾਂ ਹਰ ਵਿਭਾਗ ਵਿਚ ਹਨ ਪਰ ਲੋਕਾਂ ਵਿਚ ਇਸ ਪਵਿਤਰ ਕਿੱਤੇ ਨੂੰ ਬਦਨਾਮ ਕਰਨਾ ਕੋਈ ਚੰਗੀ ਗੱਲ ਨਹੀਂ ਜਿਥੇ ਕਿਤੇ ਗਲਤੀ ਹੁੰਦੀ ਹੈ ਓਥੇ ਸੁਧਾਰ ਕੀਤਾ ਜਾ ਸਕਦਾ ਹੈ l

 ਅਧਿਕਾਰੀ ਇਹ ਵੀ ਦੱਸਣ ਕਿ ਅਧਿਆਪਕਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਉਸ ਬਾਰੇ ਕਿ ਕੀਤਾ ਹੈ ਇਹਨਾ ਨੇ ? ਅੱਜ ਤੱਕ ਕਿਸੀ ਅਫਸਰ ਜਿਸ ਕੋਲ ਸਭ ਕੁਝ ਸਰਕਾਰੀ ਹੈ,ਸਰਕਾਰੀ ਗੱਡੀ,ਸਰਕਾਰੀ ਬਿਜਲੀ,ਸਰਕਾਰੀ ਕੋਠੀ ਆਦਿ ਹਨ ,ਜਿਸਦਾ ਕੋਈ ਖਰਚਾ ਨਹੀਂ ਉਹਨਾ ਦੀ ਤਨਖਾਹ ਨਹੀਂ ਰੁਕੀ l ਅੱਜ ਤਕ ਸਿਖਿਆ ਦੇ ਉਚ ਅਧਿਕਾਰੀਆਂ ਦੀ ਤਨਖਾਹ ਨਹੀਂ ਰੁਕੀ ਕਿਸੀ ਮੰਤਰੀ ਦੀ ਤਨਖਾਹ ਨਹੀ ਰੁਕੀ, ਪਰ ਅਧਿਆਪਕਾਂ ਨੂੰ ਲਗਾਤਾਰ 3-3 ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀ ਉਸਦਾ ਕੀ ਹੱਲ ਕੀਤਾ ਹੈ ਇਹਨਾ ਅਧਿਕਾਰੀਆਂ ਨੇ ?

Tuesday, 28 August 2012

ਸ.ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਐਮ ਐਲ ਏ ਅਤੇ ਸ. ਸਤਵਿੰਦਰਪਾਲ ਸਿੰਘ ਢੱਟ ਦਾ ਸਨਮਾਨ

www.sabblok.blogspot.com
ਰਿਚਮੰਡ ,ਕੈਨੇਡਾ 27 ਅਗਸਤ (ਜਸਵਿੰਦਰ ਸਿੰਘ ਬਦੇਸ਼ਾ): ਗੜ੍ਹਸ਼ੰਕਰ ਇਲਾਕਾ ਨਿਵਾਸੀਆਂ ਵੱਲੋਂ ਸ.ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਐਮ ਐਲ ਏ ਦੇ ਸਨਮਾਨ ਵਿੱਚ ਰਿਵਰਸਾਈਡ ਬੈਂਕੁਟ ਹਾਲ ਰਿਚਮੰਡ ਵਿਖੇ ਇੱਕ ਭਰਵੀਂ ਇੱਕਤਰਤਾ ਕੀਤੀ ਗਈ ਜਿਸ ਵਿੱਚ ਗੜ੍ਹਸ਼ੰਕਰ ਇਲਾਕੇ ਦੇ ਪਤਵੰਤੇ ਸੱਜਣ ਅਤੇ ਸ਼ਰੋਮਣੀ ਅਕਾਲੀ ਦਲ ਦੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਵੱਖ-ਵੱਖ ਬੁਲਾਰਿਆਂ ਵੱਲੋਂ ਇਲਾਕੇ ਦੇ ਵਿਕਾਸ ਸੰਬੰਧੀ,ਸਿੱਖ ਮਸਲਿਆਂ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਵੈਨਕੂਵਰ ਫੇਰੀ ਬਾਰੇ ਵਿਚਾਰ ਰੱਖੇ ਗਏ। ਇਸ ਇਕੱਠ ਵਿੱਚ ਸ. ਸਤਵਿੰਦਰਪਾਲ ਸਿੰਘ ਢੱਟ ਸੀਨੀਅਰ ਯੂਥ ਅਕਾਲੀ ਆਗੂ, ਸ. ਦਰਬਾਰਾ ਸਿੰਘ ਪਰਿਹਾਰ ਮੈਂਬਰ ਵਰਕਿੰਗ ਕਮੇਟੀ ਸ਼ਰੋਮਣੀ ਅਕਾਲੀ ਦਲ ਵੀ  ਸ਼ਾਮਿਲ ਹੋਏ। ਸ਼ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਬੀ. ਸੀ. ਦੇ ਪ੍ਰਧਾਨ ਸ. ਅਜੀਤ ਸਿੰਘ ਬਾਧ ਅਤੇ ਵਰਕਰਾਂ ਵੱਲੋਂ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਐਮ ਐਲ ਏ ਅਤੇ ਸ. ਸਤਵਿੰਦਰਪਾਲ ਸਿੰਘ ਢੱਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

" Ghar di Sharab na na howe..nasha Mukt Punjab howe...."

www.sabblok.blogspot.com

 I was tempted to divert my cycle towards Johal Nangal village near Batala  where 17 people died after consuming home made alcohol. I reached the village in the evening and witnessed people still in the grief and praying for deported souls. First thing which came in my mind was, do deported souls deserve the sympathy? Even after knowing alcohol is harmful for the health then why did they consume it? After talking to villagers I came to know that People who consumed the home made alcohol were regular drinkers. They were not able pay more money to buy alcohol from shops therefore they used to purchase from local home made alcohol and drink it. People of village  kept on complaining  about local administration which is  least worried about contrIolling  home made alcohol in the area. After the death of 17 people in one village police forcefully took away the dead bodies. It is not only this village which witnessed deaths but also surrounding villages also witnessed deaths in recent time. It is highlighted  in the media only after 17 deaths occurred in Johal Nangal village alone.


                   The capital city of Punjab and Harayana, the City Beautiful  Chandigarh which has more than 350 alcohol shops never worried about deaths in small village of Punjab. Not a single individual tried to light lamp for the departed souls. Forget about individual not even associations did not even bother to raise voice. I heard NGOs members hesitate to go inside Punjab because water of Punjab is full of Uranium. It is sad the land of 5 rivers including holy rivers such  Beas and Sutlez are blamed of Uranium. It hurts because land of Gurus which witnessed many historical developments is sinking in the ship of alcoholism. It is sinking and sailing in the ocean of alcoholism and drug addiction. Why can not people who enjoy all the facilities of modern times of Chandigarh get together and do some thing for sinking Punjab. Why can not these people put petition in Punjab and Harayana High Court. Why can not women of Chandigarh unite and raise voice for Sailing Punjab?                   My friends from Banglore keep asking me why do Punjabi people alcohol so much? They even ask me do Punjabi people mix water in alcohol or just drink it with out water? Their questions do not end here but they  end with great laugh by asking do Punjabis drink even in the morning? Well, I failed to answer my friends because it hurts me to talk bad about great Punjabi people who have great History with having battled with invaders. It is Punjabis who scarified lives in freedom struggle. History says Hindu religion was saved after sacrifise of Guru Teg Bahadur ji. It is Punjabi people who feed most of the Indian. Punjab is Holy and its History is Holy. If unholy thing happening with Punjab then we need to think about it.                        Punjabi pop culture has damaged Punjab Punjabi Punjabiyat young artists who sing vulgar songs in Punjabi are corrupting the minds of new generation.  Punjabi  Music legends such as Gurudas Mann has to go to villages of Punjab and sing songs like " Ghar di Sharab na na howe,, Nasha Mukt Punjab howe" I am asking him to go to Punjabi villages instead of going abroad for stage show because he is the one who sang " Ghar di Sharab howe apna Punjab howe". Gurudas Mann can change the mind set of people He can bring reform in Punjab but I doubt he will go deep inside Punjab because he is addicted to stage shows abroad and I also think he is also worried about Punjab water which is full of Uranium. It is time to save Punjab from  alcoholism by artists. and the Gurudas mann is leader of galaxy of Punjabi artists. let us see how many Punjabi artists will go into Punjab and sing for Punjab. History will never forgive these artiest who sing for money and sink Punjab into alcoholism.Panditrao Dharennavar Assistant ProfessorPG GOvt CollegeSector-46Chandigarh9988351695


                       

IMG_0361.JPG
 Pandit Rao Dharennavar  


IMG_0376.JPG
  Pandit Rao Dharennavar  

Pandit Rao Dharennavar 150911PT (1) (1).jpg
 Pandit Rao Dharennavar 

Censor Board of Punjab: Need of Hour

www.sabblok.blogspot.com

Prof Pandit Rao Dharennavar 


 Punjab government's decision to set up its own censor board  has brought sharp discussion about center and state relationship. The move to bring a strong censor board  to control sleazy and vulgarity in Punjabi Pop culture is rather welcome step but this step is stuck between state and center subject.There are some state  and  center subjects which are clearly defined by the constitution of India. Because of clear cut division of state and center subjects in the Constitution, some sensitive issues are left without even addressing them. Punjabi Pop culture should not be left without addressing because Punjabi Pop culture is  not only degrading the Holy Punjabi  language but also corrupting the youth mind  of Punjab. Every second singer  sings  about alcohol in Punjabi . Punjab which is food  bowl of country  is sinking in the ship of alcoholism,therefore Central Board of films certification should consider the proposal of Punjab Government's move to have its own censor board so that  good atmosphere can be created in Punjab by producing good songs.  It is sad to witness to Hindi film industry miss  using Punjabi language in  films and   carrying some unwanted comedy role  on Saradarji.                           Some  roles of  CBFC can be liberal in terms of Punjab  because Punjab is  the only state in India which has its  own strong  Pop culture in terms  of economy. Punjab is not like south India where Film industry is very strong. In place of films, Punjab produces Pop songs on which tune hole nations dance some time. The real meaning of these Pop songs are  not understood by general people of India but Punjabi people understand it that is why Punjabi people drink home made alcohol more than anybody because of songs like "Ghar di Sharab howe". There are many songs which infact promote Alcoholism. It is even more hurting  to watch vediography of these songs.  Punjabi people depend upon Pop culture because Punjab has not got strong  Drama or street play culture therefore people of Punjab easily fall in love with Pop culture.  It is sad  to witness most of the Punjabi singers use language for their personal popularity and earning money. CBFC must understand  Internal dynamics of Punjabi culture and impact of Pop culture on people of Punjab. CBFC can even conduct study to know if there is any need to have own censor Board.  Problem of sleazy and vulgarity in Punjabi Pop culture has to be addressed by having mutual understating   between both state and Board members.                 Akal Takt is  the supreme body and it holy body which was set up by the Gurus themselves. It is holy  for all those who follow the words of Guru. If Akal Takt can take care of Gurumukhi by spreading the messages of its holiness then nobody would dare to sing bad songs in Punjabi. Akal Takt can take steps to boycott those singers, writers and artists who use holy language Punjabi for commercial purpose . Akal Takt has the full power to do so because  it is doing tremendous work by controlling many issues  therefore   the  every  single order of Akal Takt can be followed by every  Punjabi singers and writers because every Punjabi is sensitive towards their mother toung.              There are many issues are struck in fight between state and center relationship but issues related to language has to be addressed without any ego problem or problem of politics. Languages of human beings are symbols  of their culture and tradition. If there is any politics on the language then we will be responsible for ending some ones culture and tradition. History will seek explanation from those who under estimated the dying condition of the Gurumukhi and degrading the language of Gurus, Gurumukhi.Panditrao DharennavarAssisstant ProfessorPG Govt CollegeSector-46Chandigarh9988351695

Monday, 27 August 2012

Punjab govt considering perks for teachers in rural areas

www.sabblok.blogspot.com

with  thanks day and night  news tv 
Punjab government is considering giving perks to teachers posted in rural areas to ensure necessary teaching faculty in these areas.
Punjab Revenue and Public Relations Minister Bikram Singh Majithia today said, “as majority of teachers were willing to teach in urban areas, the government was considering to give perks and allowances to teachers willing to work in rural and border areas.” The government was laying special emphasis on the betterment of rural education system, he said. The government had in principle decided to maintain the standard of education as per the urban areas, Majithia said.
Answering a query, Majithia demanded that the Centre should allow more trade through the land route of Attari border. He said it was “very unfortunate” that export of 29 items was permissible through Attari border while the number of items in the list was around 5,000. He said traders were forced to export the remaining items from dry ports in Maharashtra, Gujarat and others, adding, the state government would take up the issue with the Centre.
No related posts.

ਓਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਸਨਮਾਨ ਸਮਾਰੋਹ

     ਓਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਸੰਗਤਾ ਨੂੰ ਸਨਮਾਨਿਤ ਕੀਤਾ ਗਿਆ ਫੋਟੋ---(ਸੁਰਜੀਤ ਨਿੱਕੂ ਦਸੂਹਾ )    
www.sabblok.blogspot.com
ਦਸੂਹਾ  27, ਅਗਸਤ (ਸੁਰਜੀਤ ਸਿੰਘ ਨਿੱਕੂ) ਬੀਤੇ ਦਿਨੀ ਦਸੂਹਾ ਤੋ ‘’ਗਗਨ ਜੀ ਕਾ ਟਿਲਾ ਨੂੰ ਜਾਣ ਵਾਲੀਆ ਸੰਗਤਾਂ ਲਈ ਓਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਅੱਜ ਆਸ਼ੋਕ ਆਨੰਦ ਦੇ ਘਰ  ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ । ਸਨਮਾਨ ਸਮਾਰੋਹ ਤੋ ਪਹਿਲਾ ਭਜਨ ਮੰਡਲੀ ਵਲੋ ਭਜਨ ਗਾਏ ਗਏ ਤੇ ਫਿਰ ਸਨਮਾਨ ਸਮਾਰੋਹ ਕੀਤਾ ਗਿਆ । ਜਿਸ ਵਿਚ ਸੁਮਨ, ਸ਼ਮਾ, ਰਚਨਾ, ਪ੍ਰਿਆ, ਕੁਲਵਿੰਦਰ, ਰੀਮਾ, ਊਸਾ ਰਾਣੀ, ਸੁਨੀਤਾ, ਗੁਰਮੀਤ ਸਿੰਘ ਤੁਲੀ, ਸੁਦੇਸ਼ ਕੋਰ, ਰਣਜੀਤ ਕੋਰ, ਅਨੀਤਾ ਧੀਰ ਆਦਿ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਆਸ਼ੋਕ ਆਨੰਦ ਨੇ Àਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਦੇ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨਾ ਵਿਚ ਅਨੂ ਅਨੂ ਦੀ ਹੱਟੀ, ਰਾਜ ਕੁਮਾਰ ਰਾਜਾ, ਪਵਨ ਕੁਮਾਰ ਪੰਮਾ, ਡਾ.ਸਤਪਾਲ ਸਿੰਘ, ਪਾਲੀ ਠੇਕੇਦਾਰ ਆਦਿ ਹੋਰ ਮੈਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਨੂ ਨੇ ਕਿਹਾ ਕਿ ਇਹ ਸਨਮਾਨ ਸਮਾਰੋਹ Àਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਹਰ ਸਾਲ ਕਰਵਾਇਆ ਜਾਵੇਗਾ। ਇਸ ਮੌਕੇ ਪਹੁਚਿਆ ਸੰਗਤਾਂ ਨੇ Àਮ ਸਿਵ ਸਕਤੀ ਵੈਲਫੇਅਰ ਐਡ ਕਲਚਰ ਕਲੱਬ ਦਸੂਹਾ ਵਲੋ ਕਰਵਾਇਆ ਗਿਆ ਇਹ ਉਪਰਾਲੇ ਦੀ ਸੰਲਾਘਾ ਕੀਤੀ ਗਈ ਤੇ ਧੰਨਵਾਦ ਕੀਤਾ ਗਿਆ। ਆਖਿਰ ਵਿਚ ਸੰਗਤਾਂ ਨੇ ਲੰਗਰ ਵੀ ਛਕਿਆ ।

ਕਾਮਰੇਡ ਚੈਨ ਸਿੰਘ ਚੈਨ ਦਾ 95ਵਾਂ ਜਨਮ ਦਿਨ ਮਨਾਇਆ।

www.sabblok.blogspot.com

ਜਲੰਧਰ:   ਬਜ਼ੁਰਗ ਕਮਿਊਨਿਸਟ ਆਗੂ ਅਤੇ ਅਜ਼ਾਦੀ ਘੁਲਾਟੀਏ ਕਾਮਰੇਡ ਚੈਨ ਸਿੰਘ ਚੈਨ ਦਾ 95ਵਾਂ ਜਨਮ ਦਿਨ ਕੱਲ• ਉਨ•ਾਂ ਦੀ ਰਿਹਾਇਸ਼ 'ਤੇ ਮਨਾਇਆ ਗਿਆ।  ਇਸ ਮੌਕੇ ਕਾਮਰੇਡ ਚੈਨ ਸਿੰਘ ਜੀ ਦੀ ਧੀ ਸਵਿਤਾ ਅਤੇ ਦਮਾਦ ਬਟੂਕ ਰਾਵਲ ਦੇ ਨਾਲ ਕਮਿਊਨਿਸਟ ਪਾਰਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਥੀ ਤੇ ਮੁਹੱਲੇ ਦੇ ਹੋਰ ਪਤਵੰਤੇ ਹਾਜ਼ਰ ਸਨ।  
ਕਾਮਰੇਡ ਚੈਨ ਸਿੰਘ ਚੈਨ, ਜਿਨ•ਾਂ ਨੇ ਸਾਰੀ ਉਮਰ ਦੇਸ਼ ਦੀ ਅਜ਼ਾਦੀ ਸੰਗਰਾਮ ਵਿੱਚ ਅਤੇ ਅਜ਼ਾਦੀ ਤੋਂ ਬਾਅਦ ਹਿੰਦ ਕਮਿਊਨਿਸਟ ਪਾਰਟੀ ਦੀ ਅਗਵਾਈ ਕਿਰਤੀ ਲੋਕਾਂ ਦੀ ਬੇਹਤਰੀ ਲਈ ਲੜੇ ਸੰਗਰਾਮਾਂ ਵਿੱਚ ਆਗੂ ਭੂਮਿਕਾ ਨਿਭਾਈ।  ਕਾਮਰੇਡ ਚੈਨ ਸਿੰਘ ਚੈਨ ਨੇ ਇਸ ਮੌਕੇ 'ਤੇ ਆਪਣੀ ਸੱਜਣਾਂ ਸਨੇਹੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਦਾ ਬਾਕੀ ਸਮਾਂ ਵੀ ਇਸੇ ਲਹਿਰ ਦੇ ਲੇਖੇ ਲਾਉਣਗੇ।
ਕਾਮਰੇਡ ਚੈਨ ਸਿੰਘ ਚੈਨ ਨੂੰ ਗੁਲਦਸਤੇ ਭੇਂਟ ਕਰਨ ਵਾਲਿਆਂ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਕਾਮਰੇਡ ਗੁਰਮੀਤ, ਕਾਮਰੇਡ ਰਣਜੀਤ ਸਿੰਘ ਔਲਖ, ਕੇਸਰ, ਮਨਜੀਤ, ਨਿਰਮਲਾ, ਸ਼ਾਮ ਲਾਲ, ਡਾ. ਸੁਰਿੰਦਰ, ਕਲਪਨਾ, ਅਸ਼ੋਕ ਸ਼ਰਮਾ ਤੇ ਪਰਿਵਾਰ ਸ਼ਾਮਿਲ ਸਨ।

ਸਰਬੱਤ ਦਾ ਭਲਾ ਸੰਸਥਾ ਦੁਬਈ ਵਲੋਂ ਵਿਦੇਸ਼ 'ਚ ਜੰਮੇ-ਪਲੇ ਪੰਜਾਬੀ ਮੂਲ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਅਯੋਜਿਤ

www.sabblok.blogspot.com
ਗੁਰਭੇਜ ਸਿੰਘ ਚੌਹਾਨ
ਦੁਬਈ  26 ਅਗਸਤ  
ਸਰਬੱਤ ਦਾ ਭਲਾ ਸੰਸਥਾ ਦੁਬਈ ਦੇ ਮਿਓਜਿਕ ਵਿੰਗ ਵਲੋਂ ਵਿਦੇਸ਼ 'ਚ ਜੰਮੇ-ਪਲੇ ਪੰਜਾਬੀ ਮੂਲ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਅਯੋਜਿਤ ਕੀਤਾ ਗਿਆ, ਜੋ ਕਿ ਆਪਣੀ ਵਿਲੱਖਣ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ । ਇਹ ਸਮਰ ਕੈਂਪ ਸੰਸਥਾ ਨੇ ਦੋ ਮਹੀਨੇ ਚਲਾਇਆ, ਇਸ ਸਮਰ ਕੈਂਪ ਵਿਚ ਆਪਣੇ ਵਿਰਸੇ ਅਤੇ ਪੰਜਾਬੀ ਮਾਂ ਬੋਲੀ, ਸਿੱਖ ਪੰਥ ਦੀ ਵਿਲੱਖਣ ਹੋਂਦ ਅਤੇ ਨਿਆਰਾਪਨ, ਗੁਰਬਾਣੀ, ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ ਤੋਂ ਜਾਣੂ ਕਰਵਾਇਆ ਗਿਆ । ਇਸ ਕੈਂਪ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਦਸਤਾਰ ਸਜਾਉਣ ਦੀ ਟ੍ਰੇਨਿੰਗ ਬਹੁਤ ਹੀ ਦਿਲਚਸਪੀ ਨਾਲ ਲਈ ।
ਸੰਸਥਾ ਦੇ ਸਪੋਰਟਸ ਵਿੰਗ ਨੇ ਪਹਿਲੀ ਵਾਰ ਇਕ ਨਿਵੇਕਲੀ ਮਿਸਾਲ ਦੇ ਰਾਹੀ ਬੱਚਿਆਂ ਅਤੇ ਪਰਿਵਾਰਾਂ ਲਈ ਖੇਡਾਂ ਦਾ ਇੰਤਜਾਮ ਵੀ ਕੀਤਾ, ਜਿਸ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਖੇਡਾਂ ਵਿਚ ਵੀ ਬਹੁਤ ਰੁਚੀ ਦਿਖਾਈ ਅਤੇ ਖੇਡਾਂ ਵਿਚ ਵਧ ਚੜ ਕੇ ਹਿੱਸਾ ਲਿਆ । ਜਿਸ ਵਿਚ  ਬੱਚਿਆਂ ਦੇ ਮਾਤਾ-ਪਿਤਾ ਨੇ ਵੀ ਖੇਡਾਂ ਵਿਚ ਆਪਣਾ ਯੋਗਦਾਨ ਦਿੱਤਾ, ਜੋ ਕੀ ਆਪਣੇ ਵਿਰਸੇ ਦੀ ਜਾਣਕਾਰੀ ਦਿੰਦੀਆਂ ਸਨ, ਜਿਵੇਂ ਰੱਸਾਕਸ਼ੀ, ਗਤਕਾ, ਖੋ-ਖੋ, ਹਾਕੀ, ਫੁੱਟਬਾਲ, ਮਾਤਾ-ਪਿਤਾ ਦੀਆਂ ਦੌੜਾਂ ਵੀ ਕਰਵਾਈਆਂ, ਤਾਂ ਕਿ ਉਹ ਵੀ ਆਪਣੇ ਆਪ ਨੂੰ ਸਰੀਰ ਪਖੋਂ ਤੰਦਰੁਸਤ ਰੱਖਣ ਸਕਣ । ਇਨਾ ਮੁਕਾਬਲਿਆਂ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡ ਸਮਾਰੋਹ ਵਿਚ ਇਨਾਮ ਵੀ ਤਕਸੀਮ ਕੀਤੇ ਜਾਣਗੇ ।। ਇਸ ਕੈਂਪ ਦੀ ਵਿਸ਼ੇਸਤਾ ਇਹ ਸੀ ਕੀ ਵਿਦੇਸ਼ ਵਿਚ ਵੀ ਰਹਿ ਰਹੇ ਛੋਟੇ ਬੱਚਿਆਂ ਨੂੰ ਮਨੋਰੰਜਨ ਦੇ ਸਾਧਨਾ ਦੁਆਰਾ ਧਰਮ ਤੇ ਵਿਰਸੇ ਨਾਲ ਵੱਧ ਤੋਂ ਵੱਧ ਜੋੜਨ ਦੀ ਕੋਸਿਸ ਕੀਤੀ ਜਾਵੇ, ਤਾਂ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਸਟਾਰ ਇਨਾ ਵਿਚੋ ਪੈਦਾ ਹੋ ਸਕਣ । ਇਹ ਕੈਂਪ ਬਹੁਤ ਵਧੀਆ ਸਫਲ ਹੋਣ ਕਰਕੇ ਅਤੇ ਪਰਿਵਾਰਾਂ ਦਾ ਬਹੁਤ ਜਿਆਦਾ ਸਮਰਥਨ ਮਿਲਣ ਕਰਕੇ , ਸੰਸਥਾ ਦੇ ਪ੍ਰਬੰਧਕਾਂ ਨੇ ਇਹ ਟੀਚਾ ਲਿਆ ਕੀ ਇਸ ਤਰ•ਾਂ ਦੇ ਕੈਂਪ ਹੋਰ ਵੀ ਰੇਗੂਲਰ ਅੰਤਰਾਲ ਵਿਚ ਅਯੋਜਿਤ ਕੀਤੇ ਜਾਣਗੇ। ।


ਇਸ ਸਮਰ ਕੈਂਪ ਨੂੰ ਸਫਲ ਕਰਨ ਲਈ ਸੰਸਥਾ ਦੇ ਮਿਉਜਿਕ ਵਿੰਗ ਦੇ ਮੁਖੀ ਗੁਰਦੇਵ ਸਿੰਘ ਅਤੇ ਸਪੋਰਟਸ ਵਿੰਗ ਦੇ ਮੁਖੀ ਜਗਰੂਪ ਸਿੰਘ, ਕਮਾਂਡ ਸੈਂਟਰ ਅਤੇ ਐਗਜੇਕਟੀਵ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ (ਹਾਕੀ ਖਿਡਾਰੀ) , ਰਣਦੀਪ ਸਿੰਘ, ਰਮਿੰਦਰ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਹਰਪਾਲ ਸਿੰਘ, ਡਾ. ਜੈਦੀਪ ਸਿੰਘ ਅਤੇ ਤੇਜਿੰਦਰ ਕੌਰ ਦੀ ਸਮੂਹ ਤਿਆਰੀ ਦੇ ਨਾਲ ਸਫਲ ਅਯੋਯਨ ਹੋਇਆ ।

ਦੀਪ ਮਲਹੋਤਰਾ ਨੇ ਪਾਣੀ ਦੀਆਂ ਪਾਈਪਾਂ ਲਈ ਚੈੱਕ ਦਿੱਤੇ

www.sabblok.blogspot.com
ਫਰੀਦਕੋਟ, 26 ਅਗਸਤ (ਚੌਹਾਨ)-  ਫਰੀਦਕੋਟ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਹੀ ਹੱਲ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਹਰ ਮੁਹੱਲੇ ਵਿੱਚ ਪੀਣ ਵਾਲੇ ਪਾਣੀ ਨੂੰ ਪਹੁੰਚਾਇਆ ਜਾਵੇਗਾ ਇਹ ਸ਼ਬਦ ਵਿਧਾਇਕ ਦੀਪ ਮਲਹੋਤਰਾ ਨੇ ਸ਼ਾਹਬਾਜ ਨਗਰ ਟੀ ਸੀ ਪੀ ਵੰਨ ਮੁਹੱਲਾ  ਵਿਕਾਸ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮੁਹੱਲਾ ਨਿਵਾਸੀਆਂ  ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ । ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਨੇ ਹਮੇਸ਼ਾ ਹਰ ਵਰਗ ਦਾ ਧਿਆਨ ਰੱਖਿਆ  ਹੈ । ਉਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਨੂੰ ਵੱਧ ਤੋਂ ਵੱਧ ਗ੍ਰਾਂਟਾਂ ਦੇ ਕੇ ਦੂਸਰਿਆਂ ਹਲਕਿਆਂ ਦੇ ਬਰਾਬਰ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਨਾਲੀਆਂ ਜਲਦ ਹੀ ਪੱਕੀਆਂ ਕਰ ਦਿੱਤੀਆ ਜਾਣਗੀਆਂ । ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ । ਉਨਾਂ ਕਿਹਾ ਕਿ ਮੈਂ ਸ਼ਹਿਰ ਨਿਵਾਸੀਆ ਨੂੰ ਵਿਸਵਾਸ਼ ਦਿਵਾਉਦਾ ਹਾਂ ਕਿ ਦੋ ਸਾਲਾ ਦੇ ਵਿੱਚ ਵਿੱਚ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ । ਂਿÂਸ ਮੌਕੇ ਉਨਾਂ ਸ਼ਾਹਬਾਜ ਨਗਰ ਲਈ ਪਾਣੀ ਦੀਆਂ ਪਾਈਪਾ ਲਈ 2 ਲੱਖ 80 ਹਜ਼ਾਰ ਦਾ ਚੈੱਕ ਅਤੇ ਗੁਰਪ੍ਰੀਤ ਐਵਨਿਊ ਲਈ 1ਲੱਖ 70 ਹਜ਼ਾਰ ਦਾ ਚੈੱਕ ਮੁਹੱਲਾ ਨਿਵਾਸੀਆਂ ਨੂੰ ਸੌਪਿਆ ।  ਇਸ ਸਮੇਂ ਨਗਰ ਕੌਂਸਲ ਪ੍ਰਧਾਨ ਅਮਰ ਕੁਮਾਰ ਬੀਨੂੰ, ਵਪਾਰ ਮੰਡਲ ਪੰਜਾਬ ਦੇ ਮੀਤ ਪ੍ਰਧਾਨ ਦੀਪਕ ਕੁਮਾਰ, ਅਕਾਲੀ ਆਗੂ ਗੁਰਤੇਜ ਸਿੰਘ ਗਿੱਲ, ਸੰਜੀਵ ਕੁਮਾਰ, ਸੁਖਵੀਰ ਸਿੰਘ ਮਰਾੜ•, ਟੀਸੀਪੀ 1 ਮਹੱਲਾ ਵਿਕਾਸ ਕਮੇਟੀ ਸ਼ਾਹਬਾਜ ਨਗਰ ਦੇ ਪ੍ਰਧਾਨ ਪਰਦੀਪ ਸ਼ਰਮਾਂ, ਬਲਕਾਰ ਸਿੰਘ, ਦੀਪੀ ਸ਼ਰਮਾਂ, ਵਿਸ਼ਪਿੰਦਰ ਸਿੰਘ, ਮਹਿੰਦਰ ਸਿੰਘ, ਭੋਲਾ ਸਿੰਘ, ਡਾ: ਸੋਨੂੰ, ਦੀਪੂ ਸ਼ਰਮਾਂ, ਅਮਰੀਕ ਸਿੰਘ, ਨਗਿੰਦਰ ਸਿੰਘ, ਜਗਸੀਰ ਸਿੰਘ, ਨਛੱਤਰ ਸਿੰਘ, ਸੁਖਦੇਵ ਸਿੰਘ, ਬੱਬਲ, ਚਮਕੌਰ ਸਿੰਘ, ਕਾਕਾ ਸਿੰਘ, ਮਾਸਟਰ ਵਰਿੰਦਰ ਸਿੰਘ ਆਦਿ ਮੁਹੱਲਾ ਨਿਵਾਸੀ ਹਾਜਰ ਸਨ। 

Sunday, 26 August 2012

ਮੁੱਖ ਮੰਤਰੀ ਦੇ ਜਿ਼ਲ੍ਹੇ ਵਿੱਚ ਮਿਡ ਡੇ ਮੀਲ ਵਿੱਚ ਕੀੜਿਆਂ ਵਾਲੇ ਚੌਲ ਪਰੋਸੇ

www.sabblok.blogspot.com

  •  ਪੰਜਾਬੀ ਨਿਊਜ ਆਂਲਿਨੇ ਤੋਂ ਧੰਨਵਾਦ ਸਹਿਤ 

  • ਵੀਆਈਪੀ ਜਿ਼ਲ੍ਹੇ  ਸ੍ਰੀ ਮੁਕਤਸਰ ਸਾਹਿਬ ਦੇ ਪਿੰਡ  ਚੱਕ ਬੀੜ ਸਰਕਾਰ ਵਿੱਚ   ਦੇ ਸਰਕਾਰੀ   ਪ੍ਰਾਇਮਰੀ ਸਕੂਲ ਵਿੱਚ   ਬੱਚਿਆਂ ਨੂੰ  ਦੁਪਹਿਰ ਵੇਲੇ ਦਿੱਤੇ ਜਾਂਦੇ  ਕੱਲ੍ਹ ਕੀੜਿਆਂ ਵਾਲੇ  ਚੌਲ ਦਿੱਤੇ  ਗਏ। ਖਬਰ ਮੁਤਾਬਿਕ ਬੱਚਿਆਂ ਨੇ ਖਾਣ ਤੋਂ ਨਾਂਹ ਕਰ ਦਿੱਤੀ ਪਰ ਇਹ ਮਾਮਲਾ ਪਿੰਡ ਵਾਸੀਆਂ ਕਾਰਨ ਮੀਡੀਆ ਵਿੱਚ ਆ ਗਿਆ ।
      ਸਕੂਲ ਮੁਖੀ  ਜਗਸੀਰ ਸਿੰਘ  ਇਸ ਲਈ ਸਕੂਲ ਦੀ ਮਿਡ ਡੇ ਮੀਲ  ਦੇ ਇੰਚਾਰਜ  ਤਾਰਾਵੰਤੀ ਨੂੰ ਜਿ਼ੰਮੇਵਾਰ ਦੱਸਦੇ ਹਨ ਪਰ ਤਾਰਾਵੰਤੀ  ਸਕੂਲ ਮੁਖੀ ਨੂੰ ਦੋਸ਼ੀ ਠਹਿਰਾ ਰਹੀ ਹੈ।
     ਸਨਿੱਚਰਵਾਰ ਨੂੰ ਬਲਾਕ ਸਿੱਖਿਆ ਦਫ਼ਤਰ ਦੇ   ਮਿਡ ਡੇ ਮੀਲ ਇੰਚਾਰਜ ਵੱਲੋਂ ਸਕੂਲ ਦੇ ਰਾਸ਼ਨ ਦੀ ਪੜਤਾਲ ਕੀਤੀ ਗਈ ਤਾਂ   ਕਰੀਬ ਢਾਈ ਕੁਇੰਟਲ ਚੌਲ ਘੱਟ  ਮਿਲੇ ਪਰ ਬੀਤੇ ਸੋਮਵਾਰ ਇਹ  ਡਰੰਮ ਭਰਿਆ ਹੋਇਆ ਸੀ ।  ਇਹ ਚੌਲ ਬਹੁਤ ਮਾੜੀ ਕੁਆਲਟੀ ਦੇ ਸਨ ।
    ਤਾਰਾਵੰਤੀ ਦੱਸਦੀ ਹੈ ਕਿ  ਹਫ਼ਤਾ ਭਰ ਤਾਂ ਉਹ ਮੰਗ ਕੇ ਚੌਲ  ਬੱਚਿਆਂ ਲਈ ਬਣਾਉਂਦੀ ਰਹੀ । ਪਰ ਅਖੀਰ  ਸਕੂਲ ਮੁਖੀ ਵੱਲੋਂ ਚੌਲ ਨਾ ਦਿੱਤੇ ਜਾਣ ਤੇ ਸਟੌਰ ਵਿੱਚ ਪਏ ਚੌਲ ਹੀ ਬੱਚਿਆਂ ਨੂੰ ਬਣਾ ਦਿੱਤੇ ।ਉਸਨੇ ਦੱਸਿਆ ਕਿ ਸਟੋਰ ਦੀ  ਚਾਬੀ  ਸਕੂਲ ਮੁਖੀ ਕੋਲ ਹੁੰਦੀ ਹੈ, ਇਸ ਲਈ ਚੌਲਾਂ ਦਾ ਵੱਧਣਾ –ਘਟਣਾ ਵੀ   ਸਕੂਲ ਮੁਖੀ ਦੇ  ਹੱਥਾਂ ਦੀ ਖੇਡ ਹੈ।
    ਸਕੂਲ ਵਿੱਚ 158 ਵਿਅਕਤੀਆਂ ਲਈ 16 ਕਿਲੋ ਚੌਲ  ਦੀ ਬਜਾਏ 12 ਕਿਲੋ  ਚੌਣ ਬਣਾਏ ਗਏ ।

    ‘ਸੰਨਾਟਾ ਕਿਉਂ ਹੈ’ : ਫਿਲਮ ਅਦਾਕਾਰ ਏ ਕੇ ਹੰਗਲ ਨਹੀਂ ਰਹੇ

    www.sabblok.blogspot.com

  • ਪੰਜਾਬੀ ਨਿਊਜ ਆਨਲਾਇਨ  ਤੋਂ ਧੰਨਵਾਦ  ਸਹਿਤ 
  • ਮੁੰਬਈ :  ਹਿੰਦੀ ਫਿਲਮ ਜਗਤ ਦੇ  ਲੰਮੇਰੀ ਉਮਰ ਦੇ ਅਦਾਕਾਰ  ਅਵਤਾਰ ਕ੍ਰਿਸ਼ਨ (ਏ ਕੇ )   ਦਾ  ਐਤਵਾਰ ਨੂੰ 9 ਵਜੇ   ਦਿਹਾਂਤ ਹੋ ਗਿਆ ।
    ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ 97 ਵਰ੍ਹਿਆਂ ਦੇ  ਹੰਗਲ  ਨੇ ਮੁੰਬਈ  ਦੇ ਆਸ਼ਾ ਪਾਰੇਖ ਹਸਪਤਾਲ ਵਿੱਚ ਆਾਖਰੀ ਸਾਹ ਲਈ । ਸ਼ਨੀਵਾਰ ਨੂੰ   ਡਾਕਟਰਾਂ ਨੇ ਉਹਨਾਂ ਨੂੰ  ਵੇਂਟੀਲੇਟਰ  ਤੋਂ  ਹਟਾ ਲਿਆ ਸੀ । ਉਹਨਾਂ ਦੇ ਸਰੀਰ ਵਿੱਚ ਦਵਾਈਆਂ ਦਾ ਅਸਰ ਨਹੀਂ ਹੋ ਰਹੀ ਰਿਹਾ ਸੀ । ਉਹ 17 ਅਗਸਤ ਤੋਂ  ਵੇਟੀਂਲੇਟਰ ਉਪਰ ਰੱਖਿਆ  ਗਿਆ ਸੀ । ਐਤਵਾਰ  ਦੁਪਹਿਰ   1 ਵਜੇ ਹੰਗਲ  ਦਾ ਮੁੰਬਈ ਵਿੱਚ ਹੀ  ਅੰਤਿਮ ਸੰਸਕਾਰ ਕੀਤਾ ਜਾਵੇਗਾ ।
     50 ਸਾਲ ਦੀ ਉਮਰ ਵਿੱਚ ਫਿਲਮਾਂ ਵਿੱਚ ਅਦਾਕਾਰੀ ਸੁਰੂ ਕਰਨੇ ਵਾਲੇ ਹੰਗਲ ਨੇ ਸ਼ੋਅਲੇ, ਸ਼ੌਕੀਨ , ਨਮਕ ਹਰਾਮ, ਬਾਵਰਚੀ , ਅਭਿਮਾਨ, ਈਸ਼ਵਰ  ਵਰਗੀਆਂ 250 ਫਿਲਮਾਂ ਵਿੱਚ ਕੰਮ ਕੀਤਾ।
    ਫਿਲਮ ਸੋ਼ਅਲੇ ਵਿੱਚ ਉਹਨਾਂ ਦਾ  ਡਾਇਲਾਗ ‘ ਇਤਨਾ ਸੰਨਾਟਾ ਕਿਉਂ ਹੈ ਭਾਈ ’ ਕਾਫੀ ਮਸ਼ਹੂਰ ਹੋਇਆ ਸੀ ।
    ‘ਤੀਸਰੀ ਕਸਮ’ ਫਿਲਮ ਰਾਹੀਂ ਅਦਾਕਾਰੀ   ਦੇ ਖੇਤਰ ਵਿੱਚ ਆਉਣ ਵਾਲੇ ਹੰਗਲ ਇਸ ਫਿਲਮ ਰਾਜ ਕਪੂਰ ਦੇ ਵੱਡੇ ਭਾਈ ਦੀ ਭੂਮਿਕਾ ਵਿੱਚ ਨਜ਼ਰ ਆਏ ਸੀ ।
     ਆਮਿਰ ਖਾਨ ਦੀ ਫਿਲਮ ‘ਲਗਾਨ’ ਵਿੱਚ ਉਹ ਪਿੰਡ ਦੇ ਮੁਖੀਆ  ਦੇ ਰੋਲ ਵਿੱਚ ਨਜ਼ਰ ਆਏ ਸੀ ।
     

    ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਨੇ ਆਪਣੀ ਵਸੀਅਤ 'ਚ ਗੁਰਦੁਆਰੇ ਦੀ ਮਾਲਕੀ ਆਪਣੇ ਪੁਤਰ ਦੇ ਨਾਮ ਤੇ ਕਾਰਵਾਈ

    www.sabblok.blogspot.com

    ਦੋਸਤੋ ਆਪਣੇ ਵਿਚਾਰ ਦਿਓ- ਕ਼ੀ ਕਿਸੇ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਨੂ ਹੱਕ ਹੇ ਕਿ ਓਹ ਆਪਣੀ ਵਸੀਅਤ 'ਚ ਗੁਰਦੁਆਰੇ ਦੀ ਮਾਲਕੀ ਆਪਣੇ ਪੁਤਰ ਦੇ ਨਾਮ ਤੇ ਕਰਵਾਏ ? ਅਮੇਰਿਕਾ 'ਚ ਇਹ ਹੋ ਚੁਕਿਆ ਹੇ ਅਤੇ ਪ੍ਰਧਾਨ ਜੀ ਚੜਾਈ ਕਰ ਚੁਕੇ ਹਨ ,ਪੂਰੀ ਖਬਰ ਅਗਲੇ ੨-੩ ਦਿਨਾਂ 'ਚ ਸਾਂਝੀ ਕੀਤੀ ਜਾਵੇਗੀ

    ਪੰਜਾਬੀ ਨਿਊਜ ਆਨ ਲਾਈਨ 20 ਲੱਖ ਦਾ ਅੰਕੜਾ ਪਾਰ

    www.sabblok.blogspot.com

  •  

  • ਇਹ ਜਾਣਕਾਰੀ  ਦੱਸਦੇ ਹੋਏ ਖੁਸ਼ੀ ਵੀ ਹੁੰਦੀ ਹੈ ਅਤੇ ਹੈਰਾਨੀ ਵੀ ਕਿ  ਬੀਤੇ ਪੰਜ ਵਰ੍ਹਿਆਂ  ਸੁਰੂ ਹੋਈ  ਸਾਡੀ ਇਹ ਵੈੱਬਸਾਈਟ  20 ਲੱਖ ਦਾ ਅੰਕੜਾ ਪਾਰ  ਕਰ ਚੁੱਕੀ ਹੈ।  ਇਹ ਕਲਿੱਕ  ਪਾਠਕਾਂ ਵੱਲੋਂ  ਕੀਤੇ ਗਏ ਹਨ   ਜੇਕਰ ਇਸ ਪਲੇਟਫਾਰਮ ਤੋਂ  ਤੁਹਾਨੂੰ ਕੁਝ ਨਿਰਪੱਖ ਨਜ਼ਰ ਆਉਂਦਾ ਹੈ ਤਾਂ  ਹੀ ਇਹ ਗਿਣਤੀ ਦਿਨੋ ਦਿਨ  ਵੱਧ ਰਹੀ ਹੈ।
    ਸਾਡੀ ਸਮੁੱਚੀ ਟੀਮ ਵੱਲੋਂ ਸੂਝਵਾਨ ਪਾਠਕਾਂ ਦਾ ਧੰਨਵਾਦ ।
     ਅੱਗੇ ਵੀ ਸਾਡੀ ਤੇ ਤੁਹਾਡੀ ਸਾਂਝ ਬਰਕਰਾਰ ਰਹੇਗੀ ।
    ਸੰਪਾਦਕ
     

    ਦੋ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਉਤਸ਼ਾਹੀ ਅੰਦਾਜ਼ 'ਚ ਸ਼ੁਰੂ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਸੋਚ ਸਮਝਕੇ ਦਬਾਇਆ: ਹਰਵਿੰਦਰ ਭੰਡਾਲ

    www.sabblok.blogspot.com
    ਜਲੰਧਰ, 25 ਅਗਸਤ:     ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸ਼ੁਰੂ ਹੋਏ ਦੋ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ 'ਚ ਪੰਜਾਬ ਦੇ ਕੋਨੇ ਕੋਨੇ ਤੋਂ ਜੁੜੇ ਨੌਜਵਾਨ ਮੁੰਡੇ ਕੁੜੀਆਂ ਨੂੰ 'ਆਜ਼ਾਦ ਹਿੰਦ ਫੌਜ ਦੀ ਆਜ਼ਾਦੀ ਸੰਗਰਾਮ ਅੰਦਰ ਇਤਿਹਾਸਕ ਭੂਮਿਕਾ' ਦੇ ਅਣਛੋਹੇ ਪੰਨਿਆਂ ਦੇ ਜਦੋਂ ਰੂ-ਬ-ਰੂ ਕੀਤਾ ਗਿਆ ਤਾਂ ਗ਼ਰਦਸ ਵਿੱਚ ਯੋਜਨਾਬੱਧ ਅੰਦਾਜ਼ 'ਚ ਦੱਬੇ ਨਾਇਕਾਂ ਦੇ ਵਿਲੱਖਣ ਯੋਗਦਾਨ ਨੇ ਸਿਖਿਆਰਥੀਆਂ ਦੇ ਮਨ ਮਸਤਕ ਦੇ ਨਵੇਂ ਦੁਆਰ ਖੋਲ• ਦਿੱਤੇ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕਨਵੀਨਰ ਗੁਰਮੀਤ ਦੀ ਪ੍ਰਧਾਨਗੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਮੰਚ ਸੰਚਾਲਨਾ 'ਚ ਅੱਜ ਦੇ ਸੈਸ਼ਨ ਵਿਚ ਆਜ਼ਾਦ ਹਿੰਦ ਫੌਜ ਦੇ ਮਾਣ ਮੱਤੇ ਇਤਿਹਾਸ ਦੇ ਵਰਕੇ ਫਰੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ ਨੇ ਠੋਸ ਇਤਿਹਾਸਕ ਤੱਥਾਂ ਦੀ ਰੌਸ਼ਨੀ 'ਚ ਇਤਿਹਾਸ-ਬਿਆਨੀ ਕਰਦਿਆਂ ਕਿਹਾ ਕਿ ਉੱਚ ਵਿੱਦਿਆ ਹਾਸਲ ਕਰਕੇ, ਸਰਵੋਤਮ ਅਹੁਦਿਆਂ ਦੀ ਲਾਲਸਾ ਤਿਆਗ ਕੇ ਆਜ਼ਾਦ ਹਿੰਦ ਫੌਜ ਦੇ ਬਾਨੀ ਜਨਰਲ ਮੋਹਣ ਸਿੰਘ ਅਤੇ ਕੱਦਾਵਰ ਸਖਸ਼ੀਅਤ ਸੁਭਾਸ਼ ਚੰਦਰ ਬੋਸ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਨਵੀਆਂ ਪੈੜਾਂ ਪਾਈਆਂ ਹਨ, ਜਿਨ•ਾਂ ਨੂੰ ਮਿਟਾਉਣ ਲਈ ਉਹਨਾਂ ਦੇ ਜਿਉਂਦੇ ਜੀਅ ਵੀ ਅਤੇ ਉਨ•ਾਂ ਤੋਂ ਪਿੱਛੋਂ ਵੀ ਅੰਗਰੇਜ਼ ਹਾਕਮਾਂ ਨਾਲ ਦੋਸਤਾਨਾ ਅੰਦਾਜ 'ਚ ਵਿਚਰਨ ਵਾਲੀ ਰਵਾਇਤੀ ਲੀਡਰਸ਼ਿਪ ਹਰ ਹਰਬਾ ਵਰਤਦੀ ਰਹੀ ਹੈ।ਹਰਵਿੰਦਰ ਭੰਡਾਲ ਨੇ ਕਿਹਾ ਕਿ ਜਦੋਂ ਬਕਾਇਦਾ ਜਮਹੂਰੀ ਕਾਰਜ ਪ੍ਰਣਾਲੀ ਮੁਤਾਬਕ ਸੁਭਾਸ਼ ਚੰਦਰ ਬੋਸ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਮਹਾਤਮਾ ਗਾਂਧੀ ਦੀ ਸਰਪ੍ਰਸਤੀ 'ਚ ਅਸਲ 'ਚ ਢਿੱਡੋਂ ਚਿੱਤੋਂ ਕਾਂਗਰਸ ਇਸ ਪ੍ਰਧਾਨਗੀ ਦੀ ਚੋਣ ਨੂੰ ਪ੍ਰਵਾਨ ਨਹੀਂ ਕਰਦੀ।  ਇਕ ਤੋਂ ਬਾਅਦ ਦੂਜੇ ਜੋੜ ਤੋੜ ਨਾਲ ਵਰਕਿੰਗ ਕਮੇਟੀ ਤੋਂ ਅਸਤੀਫੇ ਦਿਵਾਉਂਦੀ ਹੈ ਅਤੇ ਸੰਪੂਰਨ ਆਜ਼ਾਦੀ ਵੱਲ ਪੁਲਾਂਘ ਪੁੱਟਣ ਵਾਲੀ ਸੋਚ ਨੂੰ ਪ੍ਰਨਾਈ ਚੁਣ ਗਈ ਲੀਡਰਸ਼ਿਪ ਦੇ ਕੰਮ ਕਾਜ ਨੂੰ ਬਰੇਕਾਂ ਲਾਉਂਦੀ ਹੈ।ਹਰਵਿੰਦਰ ਭੰਡਾਲ ਨੇ ਇਤਿਹਾਸਕ ਪ੍ਰਮਾਣਾਂ ਦੇ ਹਵਾਲੇ ਨਾਲ ਸਿਖਿਆਰਥੀਆਂ ਨੂੰ ਦੱਸਿਆ ਕਿ ਜਦੋਂ ਵਿਸ਼ਵ ਜੰਗ ਦਾ ਮਾਹੌਲ ਭਖ਼ਦਾ ਹੈ ਤਾਂ ਉਸ ਮੌਕੇ ਸੁਭਾਸ਼ ਚੰਦਰ ਬੋਸ ਅਤੇ ਉਸਦੇ ਸੰਗੀ ਸਾਥੀਆਂ ਦਾ ਸਪੱਸ਼ਟ ਵਿਚਾਰ ਸਾਹਮਣੇ ਆਉਂਦਾ ਹੈ ਕਿ ਹੁਣ ਗਰਮ ਲੋਹੇ ਉਪਰ ਸੱਟ ਮਾਰਨ ਦਾ ਢੁਕਵਾਂ ਵੇਲਾ ਹੈ।  ਹੁਣ ਮੁਕੰਮਲ ਆਜ਼ਾਦੀ ਲਈ ਲੋਕਾਂ ਵਿੱਚ ਪ੍ਰਬਲ ਤਾਂਘ ਹੈ ਪਰ ਇਸ ਸ਼ਾਨਦਾਰ ਹਾਲਾਤ ਉਪਰ ਠੰਢਾ ਛਿੜਕਣ ਲਈ ਮਹਾਤਮਾ ਗਾਂਧੀ ਨੂੰ ਅਜੇਹੇ ਆਜ਼ਾਦੀ ਸੰਗਰਾਮ ਵਿਚੋਂ 'ਹਿੰਸਾ ਦੀ ਬੋਅ' ਆਉਂਦੀ ਹੈ ਅਤੇ ਕਾਂਗਰਸ ਅਜੇਹੇ ਵੇਲੇ ਬਰਤਾਨਵੀ ਸਾਮਰਾਜ ਦੀ ਮਦਦ ਕਰਨ ਦੇ ਬਦਲੇ ਪਲੇਟ 'ਚ ਮਿਲਣ ਵਾਲੀ ਆਜ਼ਾਦੀ ਉਪਰ ਲੋਕਾਂ ਦੀ ਨੀਝ ਟਿਕਾਉਂਦੀ ਹੈ ਜਿਸ ਨਾਲ ਖੂਬਸੂਰਤ ਇਤਿਹਾਸਕ ਮੌਕਾ ਹੱਥੋਂ ਗੁਆਇਆ ਜਾਂਦਾ ਹੈ। ਉਨ•ਾਂ ਕਿਹਾ ਜੇਕਰ ਅਗੇਰੇ ਛਲਾਂਗ ਮਾਰਨ ਵਾਲੀ ਇਨਕਲਾਬੀ ਨੀਤੀ 'ਤੇ ਭਾਰਤ ਚਲਿਆ ਹੁੰਦਾ ਤਾਂ ਸ਼ਾਇਦ ਆਜ਼ਾਦੀ ਦਾ ਨਕਸ਼ਾ ਹੋਰ ਦਾ ਹੋਰ ਹੁੰਦਾ ਅਤੇ ਸ਼ਾਇਦ ਅਸੀਂ 1947 ਦੀ ਵੰਡ ਦੇ ਦਰਦ ਤੋਂ ਵੀ ਬਚ ਜਾਂਦੇ।ਬਾਅਦ ਦੁਪਹਿਰ ਦੂਜੇ ਸੈਸ਼ਨ 'ਚ ਸਿਖਿਆਰਥੀਆਂ ਵੱਲੋਂ ਉਠਾਏ ਸੁਆਲਾਂ ਦਾ ਹਰਵਿੰਦਰ ਨੇ ਢੁਕਵੇਂ ਅੰਦਾਜ਼ 'ਚ ਜਵਾਬ ਦਿੱਤਾ।'ਪੀਪਲਜ਼ ਵਾਇਸ' ਵਲੋਂ ਆਨੰਦ ਪਾਵਰਧਨ ਦੀ ਫ਼ਿਲਮ 'ਯੇਹ ਹਮਾਰਾ ਬੰਬੇ' ਵਿਖਾਈ ਗਈ ਅਤੇ ਕੁਲਵਿੰਦਰ ਨੇ ਢੁਕਵੇਂ ਸ਼ਬਦ ਕਹੇ।  ਸਿਖਿਆਰਥੀਆਂ ਉਪਰ ਫ਼ਿਲਮ ਨੇ ਅਮਿੱਟ ਮੋਹਰ ਛਾਪ ਲਗਾਈ।ਅੱਜ ਦੂਜੇ ਦਿਨ 26 ਅਗਸਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋ. ਅਮਰਜੀਤ ਸਿੱਧੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਮਾੜੀਮੇਘਾ ਸੰਬੋਧਨ ਕਰਨਗੇ।  ਕਮੇਟੀ ਵੱਲੋਂ ਸਿਖਿਆਰਥੀਆਂ ਦਾ ਸ਼ਾਮ ਨੂੰ ਸਨਮਾਨ ਕੀਤਾ ਜਾਵੇਗਾ

    ਨਸ਼ੇ ਅਤੇ ਨੌਜਵਾਨ ਤਬਕਾ ਕਰ ਰਿਹਾ ਹੈ ਸਿੱਖੀ ਦਾ ਘਾਣ

    www.sabblok.blogspot.com

    Wednesday, 22 August 2012

    ਨਿਊਜ਼ੀਲੈਂਡ ਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰੰਗਾ-ਰੰਗ ਪ੍ਰੋਗਰਾਮ 25 ਨੂੰ

    www.sabblok.blogspot.com
    ਆਪਣਾ ਪੰਜਾਬ ਤੋਂ ਧੰਨਵਾਦ ਸਹਿਤ Share
    ਆਕਲੈਂਡ 21 ਅਗਸਤ (PMI News):-ਨਿਊਜ਼ੀਲੈਂਡ ਇੰਡੀਅਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਭਾਰਤ ਦੇ 66ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਸਾਲ ਫਿਰ 25 ਅਗਸਤ ਨੂੰ ਟੈਲਸਟ੍ਰਾ ਕਲੀਅਰ ਸੈਂਟਰ ਮੈਨੂਕਾਓ ਵਿਖੇ ਇਕ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਜਾਵੇਗੀ। ਦੇਸ਼ ਭਗਤੀ ਦੇ ਗੀਤ, ਬੱਚਿਆਂ ਦੀਆਂ ਸੱਭਿਆਚਾਰਕ ਆਈਟਮਾਂ ਵੀ ਹੋਣਗੀਆ। ਇਸ ਸਮਾਗਮ ਨੂੰ ਸੱਭਿਆਚਾਰਕ ਅਤੇ ਗੀਤਾਂ ਭਰੇ ਮੇਲੇ ਦਾ ਰੂਪ ਦੇਣ ਦੇ ਲਈ ਪੰਜਾਬ ਤੋਂ ਜਿਥੇ ਪ੍ਰਸਿੱਧ ਪੰਜਾਬੀ ਗਾਇਕ ਜਸਵੰਤ ਸਿੰਘ ਸੰਦੀਲਾ ਤੇ ਨੌਜਵਾਨ ਗਾਇਕ ਸੋਨੂੰ ਵਿਰਕ ਸ਼ਿਰਕਤ ਕਰਨਗੇ ਉਥੇ ਨਿਊਜ਼ੀਲੈਂਡ ਵਸਦੇ ਅੰਤਰਰਾਸ਼ਟਰੀ ਗਾਇਕ ਹਰਦੇਵ ਮਾਹੀਨੰਗਲ, ਕਮਲ ਰਾਣੇਵਾਲ ਤੇ ਦੀਪਾ ਡੁਮੇਲੀ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ। ਸਮਾਗਮ ਦੀ ਸਫ਼ਲਤਾ ਵਾਸਤੇ ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਵੀ ਆਪਣਾ ਵਿਸ਼ੇਸ਼ ਸਹਿਯੋਗ ਕਰ ਰਹੀ ਹੈ।

    ਨਿਊਜ਼ੀਲੈਂਡ ਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰੰਗਾ-ਰੰਗ ਪ੍ਰੋਗਰਾਮ 25 ਨੂੰ

    www.sabblok.blogspot.com
    ਆਪਣਾ ਪੰਜਾਬ ਤੋਂ ਧੰਨਵਾਦ ਸਹਿਤ Share
    ਆਕਲੈਂਡ 21 ਅਗਸਤ (PMI News):-ਨਿਊਜ਼ੀਲੈਂਡ ਇੰਡੀਅਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਭਾਰਤ ਦੇ 66ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਸਾਲ ਫਿਰ 25 ਅਗਸਤ ਨੂੰ ਟੈਲਸਟ੍ਰਾ ਕਲੀਅਰ ਸੈਂਟਰ ਮੈਨੂਕਾਓ ਵਿਖੇ ਇਕ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾ ਕੇ ਕੀਤੀ ਜਾਵੇਗੀ। ਦੇਸ਼ ਭਗਤੀ ਦੇ ਗੀਤ, ਬੱਚਿਆਂ ਦੀਆਂ ਸੱਭਿਆਚਾਰਕ ਆਈਟਮਾਂ ਵੀ ਹੋਣਗੀਆ। ਇਸ ਸਮਾਗਮ ਨੂੰ ਸੱਭਿਆਚਾਰਕ ਅਤੇ ਗੀਤਾਂ ਭਰੇ ਮੇਲੇ ਦਾ ਰੂਪ ਦੇਣ ਦੇ ਲਈ ਪੰਜਾਬ ਤੋਂ ਜਿਥੇ ਪ੍ਰਸਿੱਧ ਪੰਜਾਬੀ ਗਾਇਕ ਜਸਵੰਤ ਸਿੰਘ ਸੰਦੀਲਾ ਤੇ ਨੌਜਵਾਨ ਗਾਇਕ ਸੋਨੂੰ ਵਿਰਕ ਸ਼ਿਰਕਤ ਕਰਨਗੇ ਉਥੇ ਨਿਊਜ਼ੀਲੈਂਡ ਵਸਦੇ ਅੰਤਰਰਾਸ਼ਟਰੀ ਗਾਇਕ ਹਰਦੇਵ ਮਾਹੀਨੰਗਲ, ਕਮਲ ਰਾਣੇਵਾਲ ਤੇ ਦੀਪਾ ਡੁਮੇਲੀ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਉਣਗੇ। ਸਮਾਗਮ ਦੀ ਸਫ਼ਲਤਾ ਵਾਸਤੇ ਇੰਡੀਅਨ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਵੀ ਆਪਣਾ ਵਿਸ਼ੇਸ਼ ਸਹਿਯੋਗ ਕਰ ਰਹੀ ਹੈ।

    ਪੰਜਾਬ ਸਰਕਾਰ ਬੁਲੰਦੀਆਂ ਛੂਹ ਰਹੀ ਹੈ—ਭੁੱਲੇਵਾਲ ਰਾਠਾਂ

    www.sabblok.blogspot.com
    ਆਪਣਾ ਪੰਜਾਬ ਤੋਂ ਧੰਨਵਾਦ ਸਹਿਤ 
    ਐਡਮਿੰਟਨ 21 ਅਗਸਤ (PMI News):-— ਅਕਾਲੀ-ਭਾਜਪਾ ਸਰਕਾਰ ਦੇ ਰਾਜ ਅਧੀਨ ਪੰਜਾਬ ਹਰ ਪੱਖ ਤੋਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਹ ਵਿਚਾਰ ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਮ.ਐੱਲ. ਏ. ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸ੍ਰ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਐਡਮਿੰਟਨ ਵਿਧਾਨ ਸਭਾ 'ਚ ਵਿਧਾਇਕ ਨਰੇਸ਼ ਭਾਰਦਵਾਜ ਅਤੇ ਪਰਮਜੀਤ ਸਿੰਘ ਸੰਧੂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
    ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਾਫ-ਸੁਥਰਾ ਸਿਸਟਮ ਵਿਦੇਸ਼ 'ਚ ਚੱਲ ਰਿਹਾ ਹੈ, ਸ. ਬਾਦਲ ਦਾ ਸੁਪਨਾ ਹੈ ਕਿ ਪੰਜਾਬ ਨੂੰ ਵੀ ਇਸ ਪੱਧਰ ਦਾ ਬਣਾਇਆ ਜਾਵੇ ਜਿਸ ਲਈ ਪੰਜਾਬ ਸਰਕਾਰ ਬਹੁਤ ਵੱਡੀਆਂ ਸਕੀਮਾਂ ਅਧੀਨ ਕਈ ਵਿਕਾਸ ਕਾਰਜ ਕਰ ਰਹੀ ਹੈ।
    ਇਸ ਮੌਕੇ ਵਿਧਾਇਕ ਨਰੇਸ਼ ਭਾਰਦਵਾਜ ਨੇ ਸ. ਭੁੱਲੇਵਾਲ ਰਾਠਾਂ ਨੂੰ ਜੀ ਆਇਆਂ ਕਿਹਾ ਅਤੇ ਅਲਬਰਟਾ ਸਰਕਾਰ ਵਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ। ਪਰਮਜੀਤ ਸਿੰਘ ਸੰਧੂ ਵਿਧਾਇਕ ਨੇ ਵੀ ਸ. ਭੁੱਲੇਵਾਲ ਰਾਠਾਂ ਨੂੰ ਅਲਬਰਟਾ ਬਾਰੇ ਜਾਣਕਾਰੀ ਦਿੱਤੀ।
    ਇਸ ਸਮੇਂ ਉਨ੍ਹਾਂ ਨਾਲ ਵਿਧਾਨ ਸਭਾ 'ਚ ਗੁਰਭਲਿੰਦਰ ਸਿੰਘ ਸੰਧੂ (ਮਾੜੀਮੇਘਾ), ਦੇਵ ਪੁਰੇਵਾਲ, ਸਤਵਿੰਦਰ ਸਿੰਘ ਢੱਟ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਗਰਵਿੰਦਰ ਬੈਂਸ, ਮਨਜਿੰਦਰ ਬਰਾੜ, ਬਲਜਿੰਦਰ ਸਿੰਘ ਗਰੇਵਾਲ ਰਿਟਾ, ਐੱਸ.ਐੱਸ.ਪੀ. ਅਤੇ ਹੋਰ ਮੌਜੂਦ ਸਨ।

    ਘਰ ਚ ਰੰਗਰਲੀਆ ਮਨਾ ਰਹੇ ਤਿੰਨ ਲੜਕੇ, ਦੋ ਲੜਕੀਆਂ ਕਾਬੂ

    www.sabblok.blogspot.com
    ਆਪਣਾ ਪੰਜਾਬ ਤੋਂ ਧੰਨਵਾਦ ਸਹਿਤ Share
    ਭਾਮੀਆਂ ਕਲਾਂ 21 ਅਗਸਤ (PMI News):--ਥਾਣਾ ਜਮਾਲਪੁਰ ਅਧੀਨ ਆਉਂਦੇ ਇਲਾਕੇ ਗੋਬਿੰਦ ਨਗਰ 'ਚ ਉਸ ਸਮੇਂ ਹਫੜਾ-ਦਫੜੀ ਪੈਦਾ ਹੋ ਗਈ ਜਦੋਂ ਇਕ ਘਰ 'ਚ ਰੰਗਰਲੀਆਂ ਮਨਾ ਰਹੇ ਤਿੰਨ ਲੜਕਿਆਂ ਤੇ ਦੋ ਲੜਕੀਆਂ ਨੂੰ ਮੁਹੱਲਾ ਨਿਵਾਸੀਆਂ ਨੇ ਬਾਹਰੋਂ ਤਾਲਾ ਲਗਾ ਕੇ ਥਾਣਾ ਪੁਲਸ ਨੂੰ ਸੂਚਿਤ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਉਕਤ ਲੜਕੇ-ਲੜਕੀਆਂ ਨੂੰ ਕਾਬੂ ਕਰਕੇ ਥਾਣੇ ਲੈ ਗਈ। ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਜਪਾ ਕਿਸਾਨ ਮੋਰਚਾ ਮੰਡਲ ਦੇ ਸੈਕਟਰੀ ਹਰਦੀਪ ਸਿੰਘ, ਗੁਰਦੁਆਰੇ ਦੇ ਪ੍ਰ੍ਰਧਾਨ ਜਗੀਰ ਸਿੰਘ, ਬੰਟੀ, ਸ਼ੀਲੂ ਚੱਢਾ, ਰਾਮਪਾਲ, ਡਾਕਟਰ ਰਾਕੇਸ਼ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਕਤ ਮਕਾਨ 'ਚ ਇਕ ਲੜਕਾ ਕਿਰਾਏ 'ਤੇ ਰਹਿੰਦਾ ਹੈ, ਜੋ ਕਿ ਆਟੋ ਚਲਾਉਂਦਾ ਹੈ, ਉਹ ਅਕਸਰ ਮੌਕਾ ਮਿਲਣ 'ਤੇ ਆਪਣੇ ਦੋਸਤਾਂ ਨਾਲ ਮਿਲ ਕੇ ਘਰ 'ਚ ਲੜਕੀਆਂ ਲਿਆ ਕੇ ਰੰਗਰਲੀਆਂ ਮਨਾਉਂਦਾ ਰਹਿੰਦਾ ਹੈ। ਇਸੇ ਤਰ੍ਹਾਂ ਬੀਤੀ ਰਾਤ ਵੀ ਉਕਤ ਲੜਕਾ ਆਪਣੇ ਦੋਸਤਾਂ ਨਾਲ ਮਿਲ ਕੇ ਲੜਕੀਆਂ ਲਿਆਇਆ ਅਤੇ ਸਾਰੀ ਰਾਤ ਹੀ ਆਟੋ ਆਉਂਦਾ-ਜਾਂਦਾ ਰਿਹਾ, ਜਿਸ ਕਾਰਨ ਦੁਖੀ ਹੋਏ ਮੁਹੱਲਾ ਨਿਵਾਸੀਆਂ ਨੇ ਜਦੋਂ ਸ਼ੱਕ ਪੈਣ 'ਤੇ ਦਰਵਾਜ਼ਾ ਖੁਲ੍ਹਵਾਇਆ ਤਾਂ ਅੰਦਰ ਚਾਰ ਲੜਕੇ ਅਤੇ ਦੋ ਲੜਕੀਆਂ ਇਤਰਾਜ਼ਯੋਗ ਸਥਿਤੀ 'ਚ ਸਨ, ਜਿਨ੍ਹਾਂ 'ਚੋਂ ਇਕ ਲੜਕਾ ਮੌਕਾ ਪਾ ਕੇ ਭੱਜਣ 'ਚ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਥਾਣਾ ਪੁਲਸ ਨੂੰ ਸੂਚਿਤ ਕੀਤਾ।  ਓਧਰ ਮੌਕੇ 'ਤੇ ਪਹੁੰਚੀ ਥਾਣਾ ਪੁਲਸ ਨੇ ਉਕਤ ਦੋਸ਼ੀਆਂ ਨੂੰ ਥਾਣੇ ਲਿਜਾ ਕੇ ਅਵਾਰਾਗਰਦੀ ਦਾ ਮੁਕੱਦਮਾ ਦਰਜ ਕਰ ਦਿੱਤਾ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।

    Day & Night News - Mission Admission P2

    www.sabblok.blogspot.com

    Day and Night News Raj Barar

    www.sabblok.blogspot.com

    Bollywood DJ Non-Stop Remix 2012 Part-2 (Exclusively on T-Series Popchartbusters)

    www.sabblok.blogspot.com

    Ajj De Ranjhe Punjabi Movie

    www.sabblok.blogspot.com

    India to send space mission

    www.sabblok.blogspot.com

    Maharashtra: Massive cr

    www.sabblok.blogspot.com