jd1
Pages
Sunday, 27 April 2014
Wednesday, 23 April 2014
ਕੇਜਰੀਵਾਲ ਵਲੋਂ ਵਾਰਾਨਸੀ ਤੋਂ ਨਾਮਜ਼ਦਗੀ ਦਾਖ਼ਲ -ਰੋਡ ਸ਼ੋਅ ਦੌਰਾਨ ਮੋਦੀ 'ਤੇ ਰਾਹੁਲ 'ਤੇ ਕੀਤਾ ਹਮਲਾ
www.sabblok.blogspot.com
ਕਿਹਾ ਦੋਵੇਂ 'ਹੈਲੀਕਾਪਟਰ ਰਾਜਨੀਤੀ' ਕਰ ਰਹੇ ਹਨ
ਵਾਰਾਨਸੀ, 23 ਅਪ੍ਰੈਲ (ਏਜੰਸੀ)- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਕੇਜਰੀਵਾਲ ਵਾਰਾਨਸੀ ਤੋਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੇ ਰਾਏ ਨੂੰ ਚੁਣੌਤੀ ਦੇ ਰਹੇ ਹਨ। ਕੇਜਰੀਵਾਲ ਨੇ ਵਾਰਾਨਸੀ 'ਚ ਇਕ ਰੋਡ ਸ਼ੋਅ ਕਰਨ ਦੇ ਬਾਅਦ ਜ਼ਿਲ੍ਹਾ ਅਧਿਕਾਰੀ ਦਫ਼ਤਰ 'ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਦੇ ਰੋਡ ਸ਼ੋਅ ਵਿਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਿਲ ਸਨ।
ਮੋਦੀ ਤੇ ਰਾਹੁਲ 'ਹੈਲੀਕਾਪਟਰ ਰਾਜਨੀਤੀ' ਕਰ ਰਹੇ ਹਨ - ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ 'ਤੇ 'ਹੈਲੀਕਾਪਟਰ ਡੈਮੋਕ੍ਰੇਸੀ' ਕਰਨ ਦਾ ਦੋਸ਼ ਲਗਾਉਂਦੇ ਹੋਏ ਖੁਦ ਨੂੰ ਆਮ ਆਦਮੀ ਦਾ ਪ੍ਰਤੀਨਿਧੀ ਦੱਸਿਆ। ਵਰਾਨਸੀ ਤੋਂ ਲੋਕ ਸਭਾ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਂਦੇ ਸਮੇਂ 'ਆਪ' ਨੇਤਾ ਨੇ ਕਿਹਾ ਕਿ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਚੋਣਾਂ 'ਚ ਬੇਤਹਾਸ਼ਾ ਖਰਚ ਕਰ ਰਹੇ ਹਨ। ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਕਿ ਉਹ ਫੈਸਲਾ ਕਰਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਲੋਕਤੰਤਰ ਚਾਹੀਦਾ ਹੈ। 'ਆਪ' ਨੇਤਾ ਨੇ ਕਿਹਾ ਕਿ ਕੋਈ ਕਹਿ ਰਿਹਾ ਸੀ ਕਿ ਮੋਦੀ ਇਸ਼ਤਿਹਾਰਬਾਜ਼ੀ 'ਤੇ 5000 ਕਰੋੜ ਖਰਚ ਕਰ ਰਹੇ ਹਨ। ਆਪ ਨੇਤਾ ਨੇ ਇਥੇ ਰੋਡ ਸ਼ੋਅ 'ਚ ਕਿਹਾ ਕਿ ਮੈਂ ਫ਼ਕੀਰ ਹਾਂ, ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੈਂ ਤੁਹਾਡੇ ਪੈਸਿਆਂ ਨਾਲ ਪ੍ਰਚਾਰ ਕਰਾਂਗਾ। ਤੁਸੀਂ ਫੈਸਲਾ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ।

Monday, 21 April 2014
'ਟਾਈਮ' ਦੇ ਸਰਵੇ 'ਚ ਕੇਜਰੀਵਾਲ ਨੇ ਮੋਦੀ ਨੂੰ ਪਛਾੜਿਆ
www.sabblok.blogspot.com
ਨਵੀਂ ਦਿੱਲੀ, 21 ਅਪ੍ਰੈਲ (ਏਜੰਸੀ)- ਅਮਰੀਕੀ ਮੈਗਜ਼ੀਨ 'ਟਾਈਮ' ਦਾ ਨਵਾਂ ਸਰਵੇਖਣ ਸਾਹਮਣੇ ਆਇਆ ਹੈ। ਇਸ ਸਰਵੇਖਣ ਅਨੁਸਾਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਤੋਂ ਪੱਛੜਦੇ ਨਜ਼ਰ ਆ ਰਹੇ ਹਨ। ਮੈਗਜ਼ੀਨ ਦੀ ਵੈੱਬਸਾਈਟ 'ਤੇ ਪਾਪੂਲਰ ਵੋਟਾਂ ਦੀ ਸ਼੍ਰੇਣੀ ਵਿਚ ਕੇਜਰੀਵਾਲ ਦੇ ਮੁਕਾਬਲੇ ਮੋਦੀ ਨੂੰ ਕਾਫ਼ੀ ਘੱਟ ਵੋਟਾਂ ਮਿਲੀਆਂ ਹਨ। 'ਟਾਈਮ' ਦੀ ਵੈੱਬਸਾਈਟ 'ਤੇ ਵੋਟਰਾਂ ਕੋਲੋਂ ਪੁੱਛਿਆ ਗਿਆ ਕਿ ਕੀ ਇਸ ਵਿਅਕਤੀ ਨੂੰ ਦੁਨੀਆ ਦੇ ਸਿਖਰਲੇ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਕਰ ਲਿਆ ਜਾਵੇ ਜਾਂ ਨਹੀਂ। ਐਤਵਾਰ ਰਾਤ ਤੱਕ ਕੇਜਰੀਵਾਲ ਨੂੰ 87 ਫੀਸਦੀ 'ਹਾਂ' ਵਿਚ ਵੋਟਾਂ ਮਿਲੀਆਂ ਜਦਕਿ 13 ਫੀਸਦੀ ਲੋਕਾਂ ਨੇ 'ਨਾਂਹ' ਵਿਚ ਵੋਟਾਂ ਪਾਈਆਂ। ਕੇਜਰੀਵਾਲ ਦੇ ਪੱਖ ਵਿਚ ਤੇ ਵਿਰੋਧ ਵਿਚ ਪਈਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 1 ਲੱਖ, 30 ਹਜ਼ਾਰ ਹੈ। ਦੂਜੇ ਪਾਸੇ, ਐਤਵਾਰ ਦੇਰ ਰਾਤ ਤੱਕ ਮੋਦੀ ਨੂੰ ਲਗਭਗ 38 ਫੀਸਦੀ ਵੋਟਾਂ 'ਹਾਂ' ਵਿਚ ਤੇ 62 ਫੀਸਦੀ ਵੋਟਾਂ 'ਨਾਂਹ' ਵਿਚ ਪਾ ਕੇ ਆਪਣਾ ਜਵਾਬ ਦਿੱਤਾ। ਮੋਦੀ ਨੂੰ ਮਿਲੀਆਂ ਕੁੱਲ ਵੋਟਾਂ ਦੀ ਗਿਣਤੀ ਲਗਭਗ 68 ਹਜ਼ਾਰ ਹੈ। ਭਾਰਤੀ ਸਰਵੇਖਣਾਂ ਵਿਚ ਛਾਏ ਮੋਦੀ ਦੀ ਇਸ ਰੈਕਿੰਗ 'ਨਾਂਹ' ਦੀ ਸ਼੍ਰੇਣੀ ਵਿਚ 10 ਦੇ ਪੈਮਾਨੇ ਵਿਚ 6 ਦੇ ਬਿੰਦੂ ਦੇ ਨੇੜੇ ਹੈ। ਵਰਣਨਯੋਗ ਹੈ ਕਿ ਇਹ ਵੋਟਿੰਗ 22 ਅਪ੍ਰੈਲ ਨੂੰ ਬੰਦ ਹੋਵੇਗੀ ਜਦਕਿ ਫਾਈਨਲ ਨਤੀਜੇ 24 ਅਪ੍ਰੈਲ ਨੂੰ ਐਲਾਨੇ ਜਾਣਗੇ
।
।
ਪੰਥ ਰਤਨ ਗਿਆਨੀ ਦਿੱਤ ਸਿੰਘ ਜੀ
www.sabblok.blogspot.com
ਮੇਰੇ ਹੰਝੂਆਂ ਨੂੰ ਨਹੀਂ ਰੋਕ ਸਕਿਆ ਜਦ ਮੈਂ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਕਲੌੜ ਪਹੁੰਚ ਕੇ ਇਹ ਵੇਖਿਆ ਕਿ ਪਿੰਡ ਦੀ ਮਹਿਲਾ ਹੁਣ ਵੀ ਗੋਹੇ ਦੀ ਪਾਥੀ ਪਥ ਰਹੇ ਸਨ| ਗਿਆਨ ਦਾ ਸਾਗਰ, ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਪਠੇ ਚੁੱਕ ਕੇ ਤੁਰਦੀ ਹੋਈ ਮਹਿਲਾ ਨੂੰ ਦੇਖ ਕੇ ਦਿਲ ਘੁਟ ਘੁਟ ਕੇ ਰੋਇਆ| 20 ਸਾਲ ਤੋਂ ਪਹਿਲਾਂ ਹੀ ਗੋਹੇ ਦੀ ਵਰਤੋਂ ਕਰਕੇ ਊਰਜਾ ਉਤਪੰਨ ਕਰਨ ਦੀ ਜੈਵਿਕ ਵਿਗਿਆਨ ਵਿਚ ਤਰੱਕੀ ਹੋਣ ਤੋਂ ਬਾਅਦ ਵੀ ਹੁਣ ਤੱਕ ਪੰਜਾਬ ਵਿੱਚ ਗੋਹੇ ਦੀ ਪਾਥੀ ਦੀ ਵਰਤੋਂ ਹੋਣਾ ਬਹੁਤ ਦੁੱਖ ਦੀ ਗੱਲ ਹੈ| ਆਰਿਆ ਸਮਾਜ ਦੇ ਸਵਾਮੀ ਦਯਾ ਨੰਦ ਨੂੰ ਗਿਆਨ ਦੀ ਚਰਚਾ ਵਿੱਚ ਹਰਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਤਕਨੀਕੀ ਤਰੱਕੀ ਨੂੰ ਅਪਣਾਉਣ ਦੀ ਦੌੜ ਵਿਚ ਹਾਰ ਜਾਉਣਾ ਦੇਖ ਕੇ ਮਨ ਉਦਾਸ ਹੋਇਆ| ਜ਼ਿੰਦਗੀ ਪਰ ਪਾਖੰਡ ਪਨ ਦੇ ਖਿਲਾਫ ਲੜਨ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਹੁਣ ਵੀ ਪਾਖੰਡੀ ਜ਼ਿੰਦਗੀ ਵਿੱਚ ਡੁੱਬੇ ਹੋਏ ਲੋਕ ਦਿਸ ਰਹੇ ਸਨ|
ਖਾਲਸਾ ਕਾਲਜ ਦੀ ਸਥਾਪਨਾ ਕਰਕੇ ਖੁਦ ਪਾਠਕ੍ਰਮ ਕਿਤਾਬਾਂ ਲਿਖ ਕੇ ਪੜ੍ਹਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਵਿੱਚ ਇੱਕ ਵੀ ਲਾਈਬ੍ਰੇਰੀ ਨਹੀਂ ਹੈ ਪਰ ਸ਼ਰਾਬ ਦੇ ਠੇਕੇ ਜ਼ਰੂਰ ਹੈ| ਨਾ ਸਿਰਫ ਪੂਰੇ ਇਲਾਕੇ ਵਿੱਚ ਗਿਆਨੀ ਦਿੱਤ ਸਿੰਘ ਜੀ ਦੇ ਨਾਮ ਤੇ ਨਾ ਹੀ ਕੋਈ ਕਾਲਜ ਹੈ ਅਤੇ ਨਾ ਹੀ ਕੋਈ ਲਾਇਬ੍ਰੇਰੀ ਦੀ ਸਥਾਪਨਾ ਹੋਈ ਹੈ|
ਪੰਜਾਬੀ ਭਾਸ਼ਾ ਦੀ ਪਹਿਲੀ ਪ੍ਰੋਫੈਸਰ ਦੇ ਦਰਜਾ ਹਾਸਲ ਕਰਨ ਵਾਲੇ ਗਿਆਨੀ ਦਿੱਤ ਸਿੰਘ ਜੀ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਹਨ? ਛੇਵਾਂ ਤਨਖਾਹ ਕਮਿਸ਼ਨ ਦਾ ਫਾਇਦਾ ਉਠਾ ਕੇ ਵੱਡੇ ਵੱਡੇ ਘਰ ਬਣਾਉਣ ਵਾਲੇ ਅੱਜ ਕੱਲ ਦੇ ਪੰਜਾਬੀ ਪ੍ਰੋਫੈਸਰ ਨੂੰ ਜੇਕਰ ਇਹ ਪੁਛਿਆ ਜਾਵੇ ਕਿ ਗਿਆਨੀ ਦਿੱਤ ਸਿੰਘ ਜੀ ਦੁਆਰਾ ਲਿਖਿਆ ਗਿਆ '' ਸਵਪਨ ਨਾਟਕ '' ਵਿੱਚ ਕੀ ਵਿਸ਼ੇ ਹੈ ਤਾਂ ਕਿਸੀ ਨੂੰ ਵੀ ਪਤਾ ਨਹੀਂ ਹੋਵੇਗਾ| ਸਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰਨ ਵਾਲੇ ਇਹ ਸਾਰੇ ਪੰਜਾਬੀ ਪ੍ਰੋਫੈਸਰ ਨੂੰ ਇੱਕ ਵਾਰ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਕਲੌੜ ਲਿਜਾਣਾ ਚਾਹੀਦਾ ਹੈ ਤਾਂਕਿ ਮਾਇਆ ਦੇ ਜਾਲ ਵਿਚ ਫਸੇ ਪ੍ਰੋਫੈਸਰ ਕੁਝ ਨਾ ਕੁਝ ਜ਼ਰੂਰ ਸਿਖਣਗੇ| ਕਾਲਜ ਵਿੱਚ ਹੀ ਬੈਠਕੇ ਜੀਵਨ ਬੀਮਾ ਬਾਰੇ ਗੱਲ ਕਰਨ ਵਾਲੇ ਆਧੁਨਿਕ ਪ੍ਰੋਫੈਸਰ ਨੂੰ, 72 ਕਿਤਾਬਾਂ ਲਿਖਣ ਵਾਲੇ ਗਿਆਨੀ ਦਿੱਤ ਸਿੰਘ ਜੀ ਨੂੰ ਜੇਕਰ ਚੰਗੀ ਤਰ੍ਹਾਂ ਸਮਝ ਗਏ ਹੁੰਦੇ ਤਾਂ ਪੰਜਾਬ ਵਿਚ ਸਾਹਿਤਿਕ ਕ੍ਰਾਂਤੀ ਆ ਸਕਦੀ ਸੀ|
ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਸੰਪਾਦਕ ਤੌਰ ਤੇ 'ਖਾਲਸਾ ਅਖਬਾਰ' ਨੂੰ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਪੰਜਾਬੀ ਅਖਬਾਰ ਜਗਤ ਦਾ ਪਿਤਾਮਾ ਵੀ ਮੰਨਿਆ ਜਾ ਸਕਦਾ ਹੈ | ਉਨ੍ਹਾਂ ਦਾ ਅਖਬਾਰ ਵਿਚ ਨੰਬਰ ਵੀ ਪੰਜਾਬੀ ਵਿਚ ਛਾਪਦੇ ਸਨ ਪਰ ਅੱਜ ਕੱਲ ਦੇ ਸਾਰੇ ਦੇ ਸਾਰੇ ਪੰਜਾਬੀ ਅਖਬਾਰਾਂ ਵਿੱਚ ਅਤੇ ਮੈਗਜ਼ੀਨ ਵਿੱਚ ਰੋਮਨ ਨੰਬਰ ਦੀ ਵਰਤੋਂ ਹੁੰਦੀ ਹੈ | ਬਹੁਤ ਸਾਰੇ ਅਜਿਹੇ ਅਖਬਾਰ ਉਠ ਕੇ ਖੜ੍ਹੇ ਹੋਏ ਹਨ ਜੋ ਸੱਤਾ ਨੂੰ ਸਮਰਥਨ ਕਰਨ ਲਈ ਬਣੇ ਹੋਏ ਹਨ ਜਾਂ ਇਸ਼ਤਿਹਾਰ ਛਪਵਾਕੇ ਪੈਸੇ ਕਮਾਉਣ ਲਈ ਬਣੇ ਹੋਏ ਹਨ| ਸੱਚ ਨੂੰ ਆਮ ਜਨਤਾ ਤੱਕ ਪਹੁੰਚਾਉਣ ਦੇ ਕੰਮ ਅੱਜ ਕੱਲ ਦੇ ਅਖਬਾਰ ਘੱਟ ਕਰਦੇ ਹਨ ਪਰ ਖਬਰਾਂ ਨੂੰ ਤੋੜ ਮਰੋੜ ਕੇ 'ਪੇਡ ਨਿਊਜ਼' ਬਣਾਉਂਦੇ ਹਨ| ਇਹੋ ਜਿਹੇ ਯੁੱਗ ਵਿੱਚ ਪੱਤਰਕਾਰੀ ਜਗਤ ਲਈ ਗਿਆਨੀ ਦਿੱਤ ਸਿੰਘ ਜੀ ਇੱਕ ਅਨੌਖਾ ਉਦਾਹਰਣ ਹੋਣਾ ਚਾਹੀਦੇ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਨਾ ਹੀ ਕੋਈ ਅਖਬਾਰ ਇਨ੍ਹਾਂ ਦੀ ਤਸਵੀਰ ਛਾਪਦੀ ਹੈ ਅਤੇ ਨਾ ਹੀ ਕੋਈ ਇਨ੍ਹਾਂ ਦੇ ਵੱਡਮੁੱਲੇ ਲੇਖ ਮੁੜ ਪ੍ਰਕਾਸ਼ਿਤ ਕਰਦੇ ਹਨ|
ਆਖਰੀ ਸਾਹ ਤੱਕ ਸਿੰਘ ਸਭਾ ਚਲਾਉਣ ਵਾਲੇ ਗਿਆਨੀ ਦਿੱਤ ਸਿੰਘ ਜੀ ਸਿਧਾਂਤ ਅੱਜ ਕੱਲ ਦੇ ਸਮਾਜ ਲਈ ਬਹੁਤ ਜ਼ਰੂਰੀ ਹੈ| ਸਿੱਖ ਸਿਧਾਂਤ ਨੂੰ ਕਮਜ਼ੋਰ ਕਰਕੇ ਆਪਣੇ ਸਿਧਾਂਤ ਚਲਾਉਣ ਲਈ ਈਸਾਈ ਮਿਸ਼ਨਰੀ 19ਵੀਂ ਸਦੀ ਵਿੱਚ ਖੂਬ ਕੋਸ਼ਿਸ਼ਾਂ ਕੀਤੀਆਂ ਸਨ ਪਰ ਪਟਕਾ ਮਾਰਕੇ ਖੜ੍ਹੇ ਹੋਣ ਵਾਲੇ ਗਿਆਨੀ ਦਿੱਤ ਸਿੰਘ ਜੀ ਅੱਜ ਕੱਲ ਦੇ ਸਮਾਜ ਲਈ ਜ਼ਰੂਰਤ ਹੈ ਕਿਉਂਕਿ ਇਕੋ ਇੱਕ ਪ੍ਰਮਾਤਮਾ ਨੂੰ ਸਿਮਰਨ ਕਰਨ ਦੀ ਹਦਾਇਤ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਥੇ ਹੀ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਚਾਰੋ ਪਾਸੇ ਭਰੇ ਹੋਏ ਹਨ|
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮੁਤਾਬਿਕ ਸਮਾਜ ਵਿਚ ਕੋਈ ਜਾਤ ਪਾਤ ਨਹੀਂ ਹੋਣਾ ਚਾਹੀਦਾ ਪਰ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨੂੰ ਇੱਕ ਜਾਤੀ ਨਾਲ ਜੋੜਕੇ ਉਨ੍ਹਾਂ ਦੀ ਵਿਚਾਰਧਾਰਾ ਇੱਕ ਜਾਤੀ ਅਤੇ ਇੱਕ ਧਰਮ ਤੱਕ ਸੀਮਤ ਕਰਨਾ ਮਹਾ ਪਾਪ ਹੈ| 'ਗਰੁਤਾ ਬਲ' ਦੀ ਖੋਜ ਕਰਨ ਵਾਲੇ ਨਿਊਟਨ ਦੇ ਸਿਧਾਂਤ ਨੂੰ ਜੇਕਰ ਪੂਰੀ ਦੁਨੀਆ ਬਿਨਾਂ ਜਾਤ ਧਰਮ ਪੁਜਦੇ ਹੋਏ ਅਪਣਾ ਸਕਦੀ ਹੈ ਤਾਂ ਗਿਆਨੀ ਦਿੱਤ ਸਿੰਘ ਜੀ ਦੇ ਸਿਧਾਂਤ ਨੂੰ ਅਪਣਾਉਣ ਲਈ ਜਾਤੀ ਕਿਉਂ ਪੁਛੀ ਜਾਂਦੀ ਹੈ?
ਪੁੱਛਣ ਵਾਲਾ ਇਹ ਵੀ ਪੁੱਛ ਸਕਦਾ ਹੈ ਕਿ ਜੇਕਰ ਕਰਨਾਟਕ ਦੀ ਸਰਕਾਰ ਕੰਨੜ ਸਾਹਿਤ ਦੇ ਨਾਮ ਤੇ 50 ਕਰੋੜ ਦੀ ਲਾਗਤ ਨਾਲ ਅਨੁਵਾਦ ਕੇਂਦਰ ਬਣਾ ਸਕਦਾ ਹੈ ਤਾਂ ਪੰਜਾਬ ਸਰਕਾਰ ਇਹੋ ਜਿਹੇ ਉਪਰਾਲਾ ਕਿਉਂ ਨਹੀਂ ਕਰ ਸਕਦਾ? ਹੁਣ ਤੱਕ 8 ਗਿਆਨ ਪੀਠ ਪੁਰਸਕਾਰ ਜਿੱਤਣ ਵਾਲੇ ਕੰਨੜ ਭਾਸ਼ਾ ਦੇ ਲੋਕ, ਕੰਨੜ ਕਵੀ, ਵਿਦਵਾਨ ਦੇ ਨਾਮ ਤੇ ਯੂਨੀਵਰਸਿਟੀ ਖੋਲ੍ਹਣ ਲਈ ਅੰਦੋਲਨ ਕਰ ਸਕਦੇ ਹੈ ਤਾਂ ਪੰਜਾਬੀ ਲੋਕ ਅਜਿਹਾ ਅੰਦੋਲਨ ਕਿਉਂ ਨਹੀਂ ਕਰ ਸਕਦੇ?
ਸਿਰਫ ਮਾਇਆ ਨੂੰ ਕਮਾਉਣ ਲਈ ਵਿਦੇਸ਼ ਜਾਣ ਵਾਲੇ ਪੰਜਾਬੀ ਲੋਕ ਮੁੜ ਆ ਕੇ ਪਿੰਡਾਂ ਦੇ ਗੇਟ ਬਣਾਉਣ ਦੀ ਥਾਂ ਤੇ ਪੰਜਾਬੀ ਲੇਖਕ ਅਤੇ ਪੰਜਾਬੀ ਵਿਦਵਾਨ ਦੇ ਨਾਮ ਤੇ ਸਕੂਲ ਜਾਂ ਕਾਲਜ ਕਿਉਂ ਨਹੀਂ ਬਣਾ ਸਕਦੇ?
ਇਹੋ ਜਿਹਾ ਕੰਮ ਸਰਕਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਹੀ ਥੋਪਣ ਵਾਲੇ ਲੋਕ ਆਪਣੀ ਜਿੰਮੇਦਾਰੀ ਦਾ ਅਹਿਸਾਸ ਕਰਕੇ ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਖੋਲਣ ਦਾ ਯਤਨ ਕਿਉਂ ਨਹੀਂ ਕਰ ਸਕਦੇ?
ਹਰ ਥਾਂ ਤੇ ਦਿਸਣ ਵਾਲੇ ਠੇਕੇ, ਰਿਜ਼ੋਰਟ, ਮੈਰਿਜ਼ ਪੈਲੇਸ, ਡੇਰੇ ਦੇ ਨਾਲ-ਨਾਲ ਜੇਕਰ ਪੰਜਾਬੀ ਲੋਕ ਇੱਕ ਜੁੱਟ ਹੋ ਕੇ ਇੱਕ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਇੱਕ ਯੂਨੀਵਰਸਿਟੀ ਬਣ ਜਾਵੇ ਤਾਂ ਪੰਜਾਬੀ ਲੋਕਾਂ ਦੀਆਂ ਸਾਰੀਆਂ ਗਲਤੀਆਂ ਨੂੰ ਮੁਆਫ ਕਰਕੇ ਪੰਜਾਬੀ ਲੋਕਾਂ ਦੇ ਸਾਹਮਣੇ ਸਿਰ ਝੁਕਾ ਸਕਦਾ ਹੈ ਤਾਂ ਕਿ ਗਿਆਨ ਦੇ ਸਾਗਰ ਗਿਆਨੀ ਦਿੱਤ ਸਿੰਘ ਜੀ ਪਿੰਡ ਜਾ ਕੇ ਕੋਈ ਹੋਰ ਮੇਰੇ ਵਰਗੇ ਹੰਝੂ ਨਾ ਡੋਲਣ|
ਪੰਡਿਤਰਾਓ ਧਰੇਨਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ ਸੈਕਟਰ-46,
ਚੰਡੀਗੜ੍ਹ| 9988351695

ਅਮਲੀਆਂ ਦਾ ਲੀਡਰਾਂ ਨੂੰ ਮੰਗ ਪੱਤਰ (ਵਿਅੰਗ)
www.sabblok.blogspot.com
ਗੁਰਭੇਜ ਸਿੰਘ ਚੌਹਾਨ
9814306545
ਚੋਣਾਂ ਤੋਂ ਪਹਿਲਾਂ ਤਾਂ ਨੇਤਾ ਵੋਟਰਾਂ ਨੂੰ ਕਈਤਰਾਂ ਦੇ ਲਾਲੀਪੌਪ ਦਿੰਦੇ ਹਨ ਅਤੇ ਜਦੋਂ ਚੋਣ ਜਿੱਤ ਜਾਂਦੇ ਹਨ ਤਾਂ ਫੇਰ ਤੂੰ ਕੌਣ ਤੇ ਮਂੈ ਕੌਣ। ਪਹਿਲੀ ਗੱਲ ਤਾਂ ਜਿੱਤਕੇ ਮੂੰਹ ਈ ਨਹੀਂ ਵਿਖਾਉਂਦੇ ਤੇ ਜੇ ਕੋਈ ਆਪਣੀ ਫਰਿਆਦ ਲੈ ਕੇ ਇਨ•ਾਂ ਦੇ ਰੀਹਾਇਸ਼ੀ ਤੇ ਐਸ਼ੀ ਟਿਕਾਣੇ ਤੇ ਪਹੁੰਚ ਜਾਵੇ ਤਾਂ ਸਕਿਊਰਿਟੀ ਵਾਲੇ ਥੜ•ੇ ਨਹੀਂ ਚੜ•ਨ ਦਿੰਦੇ। ਲੋਕ ਇਨ•ਾਂ ਲੀਡਰਾਂ ਦੀਆਂ ਗੱਲਾਂ ਚ ਆਕੇ ਪੰਜ ਸਾਲ ਦੁੱਖ ਭੋਗਦੇ ਹਨ ਅਤੇ ਮਨ ਹੀ ਮਨ ਦੁਖੀ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਕੋਈ ਨੀ• ਚੋਣਾਂ ਆ ਲੈਣ ਦਿਉ ਫੇਰ ਪੁੱਛਾਂਗੇ। ਜਦੋਂ ਦੁਬਾਰਾ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਲੀਡਰ ਫੇਰ ਚੀਕਣੀਆਂ ਚੋਪੜੀਆਂ ਗੱਲਾਂ ਸੁਣਾਉਂਦੇ ਹਨ ਤਾਂ ਇਸ ਸਮੇਂ ਦੀ ਉਡੀਕ ਵਾਲੇ ਲੋਕ ਮੌਕਾ ਸੰਭਾਲਦੇ ਹੋਏ ਲੀਡਰਾਂ ਨੂੰ ਤੱਤੀਆਂ ਠੰਡੀਆਂ ਸੁਣਾਕੇ ਆਪਣੇ ਮਨ ਦੀ ਭੜਾਸ ਕੱਢਦੇ ਹਨ। ਪਿਛਲੀ ਵਾਰ ਸੱਤਾਧਾਰੀ ਸਰਕਾਰ ਨੇ ਅਮਲੀਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਲਈ ਪੋਸਤ ਅਫੀਮ ਦੇ ਠੇਕੇ ਖੋਲ• ਦਿਆਂਗੇ ਅਤੇ ਤੁਸੀਂ ਇੱਜਤ ਮਾਨ ਨਾਲ ਇਹ ਚੀਜ਼ਾਂ ਠੇਕੇ ਤੋਂ ਖਰੀਦ ਕੇ ਵਰਤ ਸਕੋਗੇ। ਪਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਚੋਣਾਂ ਫੇਰ ਦੁਬਾਰਾ ਆ ਗਈਆਂ ਹਨ। ਅਮਲੀ ਵੀ ਪੰਜ ਸਾਲਾਂ ਦੇ ਭਰੇ ਪੀਤੇ ਬੈਠੇ ਸਨ, ਕਿਉਂ ਕਿ ਉਨ•ਾਂ ਨੂੰ ਆਪਣੇ ਨਸ਼ੇ ਦੀ ਪੂਰਤੀ ਲਈ ਰਾਜਸਥਾਨ ਜਾਣਾ ਪੈਂਦਾ ਹੈ ਅਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਬਚਾਕੇ ਇਹ ਨਸ਼ਾ ਪੰਜਾਬ ਲੈ ਕੇ ਆਉਣਾ ਪੈਂਦਾ ਹੈ ਜੋ ਬੜਾ ਜ਼ੋਖਮ ਭਰਿਆ ਕੰਮ ਹੈ ਅਤੇ ਕਈ ਅਮਲੀ ਵਿਚਾਰੇ ਇਸ ਦੌਰਾਨ ਪੁਲਿਸ ਦੇ ਧੱਕੇ ਚੜ• ਜਾਂਦੇ ਹਨ ਅਤੇ ਲੰਮਾਂ ਸਮਾਂ ਜੇਲ• ਦੀ ਹਵਾ ਖਾਣੀ ਪੈਂਦੀ ਹੈ। ਜੇਕਰ ਉਹ ਇਹ ਨਸ਼ਾ ਪੰਜਾਬ ਚੋਂ ਖਰੀਦਦੇ ਹਨ ਤਾਂ ਇਸਦੀ ਹੋਮ ਡਲਿਵਰੀ ਤਾਂ ਹੈ ਪਰ ਇਹ ਮਿਲਾਵਟ ਵਾਲਾ ਤੇ ਬਹੁਤ ਮਹਿੰਗਾ ਹੁੰਦਾ ਹੈ ਜੋ ਆਮ ਅਮਲੀ ਦੀ ਪਹੁੰਚ ਤੋਂ ਬਾਹਰ ਹੈ। ਭਾਵੇਂ ਅਮਲੀਆਂ ਦੀ ਸਹੂਲਤ ਲਈ ਪੰਜਾਬ ਚੋਂ ਰਾਜਸਥਾਨ ਨੂੰ ਇਕ ਪ੍ਰਾਈਵੇਟ ਟਰਾਂਸਪੋਰਟ ਦੀਆਂ ਪੱਕੀਆਂ ਤਿੰਨ ਬੱਸਾਂ ਲੱਗੀਆਂ ਹੋਈਆਂ ਹਨ ਜੋ ਅਮਲੀਆਂ ਨੂੰ ਰਾਜਸਥਾਨ ਪੋਸਤ ਦੇ ਅੱਡਿਆਂ ਤੇ ਲੈ ਕੇ ਜਾਂਦੀਆਂ ਹਨ ਅਤੇ ਬਾਇੱਜ਼ਤ ਪੰਜਾਬ ਵਾਪਸ ਲੈ ਕੇ ਆਉਂਦੀਆਂ ਹਨ। ਇਨ•ਾਂ ਬੱਸਾਂ ਵੱਲੋਂ ਪ੍ਰਤੀ ਅਮਲੀ ਆਉਣ ਜਾਣ ਦੇ ਕਿਰਾਏ ਤੋਂ ਸਿਰਫ 75 ਰੁਪਏ ਵੱਧ ਚਾਰਜ ਕੀਤੇ ਜਾਂਦੇ ਹਨ ਪਰ ਕੋਈ ਦੁੱਕੀ ਤਿੱਕੀ ਪੁਲਸੀਆ ਇਸ ਬੱਸ ਦੀ ਤਲਾਸ਼ੀ ਕਰਨ ਦੀ ਜੁਰੱਅਤ ਨਹੀਂ ਕਰਦਾ। ਜਿਸ ਤਰਾਂ ਪੰਜਾਬ ਚੋਂ ਰਾਜਸਥਾਨ ਨੂੰ ਮਰੀਜ਼ਾਂ ਨੂੰ ਲੈ ਕੇ ਜਾਣ ਵਾਲੀ ਟਰੇਨ ਦਾ ਨਾਂ ਕੈਂਸਰ ਟਰੇਨ ਹੈ ਇਸੇ ਤਰਾਂ ਇਨ•ਾਂ ਬੱਸਾਂ ਦਾ ਨਾਂ ਅਮਲੀਆਂ ਦੀ ਟਰਾਂਸਪੋਰਟ ਹੈ। ਅਮਲੀਆਂ ਦਾ ਕਹਿਣਾ ਹੈ ਕਿ ਰਾਜਸਥਾਨ ਚ ਖਰਾ ਨਸ਼ਾ 1000 ਰੁਪਏ ਕਿਲੋ ਹੈ ਅਤੇ ਪੰਜਾਬ ਵਿਚ ਕਿਲੋ ਤੋਂ ਮਿਲਾਵਟ ਕਰਕੇ ਦੋ ਕਿਲੋ ਬਣਾਇਆ 2000-2500 ਰੁਪਏ ਮਿਲਦਾ ਹੈ। ਇਸ ਲਈ ਅਮਲੀ ਚੋਣਾਂ ਦਾ ਮੌਕਾ ਵੇਖਕੇ ਲਾਮਬੰਦ ਹੋ ਗਏ ਹਨ ਅਤੇ ਵੋਟਾਂ ਮੰਗਣ ਆਏ ਲੀਡਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕਰ ਰਹੇ ਹਨ ਕਿ ਸਰਕਾਰ ਸ਼ਰਾਬ ਦੇ ਠੇਕੇ ਤਾਂ ਵਧਾਈ ਜਾਂਦੀ ਹੈ ਪਰ ਸਾਡਾ ਕੋਈ ਖਿਆਲ ਨਹੀਂ ਕਰਦੀ। ਪਿਛਲੀਆਂ ਵੋਟਾਂ ਵੇਲੇ ਸਰਕਾਰ ਨੇ ਪੋਸਤ ਅਫੀਮ ਦੇ ਠੇਕੇ ਖੋਲ•ਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ । ਇਸ ਲਈ ਅਸੀਂ ਆਪਣੀ ਵੋਟ ਉਸ ਪਾਰਟੀ ਨੂੰ ਹੀ ਪਾਵਾਂਗੇ ਜੋ ਪੰਜਾਬ ਚ ਪੋਸਤ ਦੇ ਠੇਕੇ ਖੋਲੂ, ਨਹੀਂ ਤਾਂ ਸਾਡਾ ਬਾਈਕਾਟ। ਅਮਲੀਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਪੋਸਤ ਦੇ ਠੇਕੇ ਖੋਲ• ਦੇਵੇ ਤਾਂ ਸ਼ਰਾਬ ਵਾਂਗ ਇਨ•ਾਂ ਠੇਕਿਆਂ ਤੋਂ ਸਰਕਾਰ ਨੂੰ ਮੋਟੀ ਕਮਾਈ ਹੋ ਸਕਦੀ ਹੈ ਜੋ ਹੁਣ ਸਮਗਲਰਾਂ ਦੇ ਘਰੀਂ ਜਾ ਰਹੀ ਹੈ। ਸੁੱਖ ਨਾਲ ਹੁਣ ਪੰਜਾਬ ਚ ਇਹਦੀ ਲਾਗਤ ਸ਼ਰਾਬ ਨਾਲੋਂ ਘੱਟ ਨਹੀਂ। ਨਾਲੇ ਇਹ ਵੀ ਫਾਇਦਾ ਹੋ ਜਾਊ ਕਿ ਸਾਡੇ ਮੁੰਡੇ ਖੁੰਡੇ ਜਿਹੜੇ ਸਵਾਹ ਖੇਹ ਸਮੈਕ, ਹੈਰੋਇਨ ਖਾਂਦੇ ਐ ਪੋਸਤ ਖਾਣ ਲੱਗ ਪੈਣ ਅਤੇ ਇਨ•ਾਂ ਭੈੜੇ ਨਸ਼ਿਆਂ ਤੋਂ ਬਚ ਜਾਣ, ਪਰ ਅਮਲੀਆਂ ਨਾਲ ਕੋਈ ਵੀ ਲੀਡਰ ਅਜੇ ਇਹ ਵਾਅਦਾ ਨਹੀਂ ਕਰ ਰਿਹਾ ਜਿਸਤੇ ਅਮਲੀ ਦੁਖੀ ਹਨ ਅਤੇ ਜੇ ਇਹ ਮੰਗ ਨਾਂ ਮੰਨੀ ਗਈ ਤਾਂ ਅਮਲੀ ਇਸ ਵਾਰ ਸੱਤਾਧਾਰੀ ਪਾਰਟੀ ਦਾ ਬਾਈਕਾਟ ਜਰੂਰ ਕਰਨਗੇ ਤੇ ਇਸਦਾ ਘਾਟਾ ਸੱਤਾਧਾਰੀ ਸਰਕਾਰ ਨੂੰ ਪਏਗਾ, ਕਿਉਂ ਕਿ ਉਹ ਆਪਣੀ ਵੋਟ ਵਿਰੋਧੀ ਧਿਰ ਦੇ ਹੱਕ ਵਿਚ ਪਾਉਣਗੇ। ਇਹ ਵੀ ਹੋ ਸਕਦਾ ਕਿ ਅਮਲੀ ਅਗਲੀਆਂ ਚੋਣਾਂ ਵਿਚ ਆਪਣੀ ਪਾਰਟੀ ਬਣਾਕੇ ਚੋਣਾਂ ਲੜਨ , ਕਿਉਂ ਕਿ ਪੰਜਾਬ ਵਿਚ ਇਨ•ਾਂ ਦੀ ਵੱਡੀ ਗਿਣਤੀ ਹੈ ਅਤੇ ਜੇ ਇਹ ਇਕ ਐਮ ਪੀ ਵੀ ਜਿਤਾ ਗਏ ਤਾਂ ਪਾਰਲੀਮੈਂਟ ਵਿਚ ਜਾਕੇ ਆਪਣੀ ਮੰਗ ਰੱਖਣ ਜੋਗੇ ਤਾਂ ਹੋ ਈ ਜਾਣਗੇ।

ਜਮਹੂਰੀ ਕਿਸਾਨ ਸਭਾ ਵੱਲੋਂ 21 ਮਾਰਚ ਨੂੰ ਐਕਸੀਅਨ ਦਫਤਰ ਭਿੱਖੀਵਿੰਡ ਦਾ ਘਿਰਾਉ ਕੀਤਾ ਜਾਵੇਗਾ -ਕਾਮਰੇਡ ਦਿਆਲਪੁਰਾ
www.sabblok.blogspot.com
ਭਿੱਖੀਵਿੰਡ ਅਪ੍ਰੈਲ (ਭੁਪਿੰਦਰ ਸਿੰਘ)-ਜਮਹੂਰੀ ਕਿਸਾਨ ਸਭਾ ਵੱਲੋਂ ਐਕਸੀਅਨ ਦਫਤਰ ਦਾ ਘਿਰਾਉ ੨੧ ਮਾਰਚ ਨੂੰ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰੈਸ ਨੂੰ ਦਿੰਦਿਆਂ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਆਲਾ, ਤਹਿਸੀਲ਼ ਸੈਕਟਰੀ ਦਲਜੀਤ ਸਿੰਘ ਦਿਆਲਪੁਰਾ ਨੇ ਸਾਂਝੇ ਤੌਰ ਤੇ ਗੱਲਬਾਤ ਦੌਰਾਨ ਕੀਤਾ ਤੇ ਆਖਿਆ ਕਿ ਬੀਤੇ ਦਿਨੀ ਬਿਜਲੀ ਖਪਤਕਾਰ ਤੇ ਸਮਾਜ ਸੇਵਕ ਰਾਜਬਲਬੀਰ ਸਿੰਘ ਦਿਆਲਪੁਰਾ, ਜਿਸ ਦਾ ਘਰ ਦਾ ਬਿੱਲ ਜਿਆਦਾ ਆਇਆ ਹੋਣ ਕਰਕੇ ਐਕਸੀਅਨ ਭਿੱਖੀਵਿੰਡ ਤੋਂ ਬਿੱਲ ਦੀਆਂ ਕਿਸ਼ਤਾਂ ਕਰਵਾਉਣ ਆਏ ਸਨ ਤਾਂ ਅੱਗੋ ਐਕਸੀਅਨ ਭਿੱਖੀਵਿੰਡ ਨੇ ਆਪਣੇ ਹਿਟਲਰੀ ਵਿਵਹਾਰ ਨਾਲ ਰਾਜਬਲਬੀਰ ਸਿੰਘ ਨੂੰ ਆਪਣੇ ਦਫਤਰੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਪਰੋਕਤ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਭੈਣੀ ਮੱਸਾ ਸਿੰਘ ਦੇ ਕਿਸਾਨ ਪਲਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵੱਲੋਂ ੨੪ ਘੰਟੇ ਦੀ ਸਪਲਾਈ ਲੈਣ ਲਈ ੭੪੯੫੫ ਰੁਪਏ ਮਿਤੀ ੬ ਜਨਵਰੀ ੨੦੧੪ ਨੂੰ ਜਮਾ ਕਰਵਾਏ ਸਨ ਅਤੇ ਸੇਵਾ ਅਧਿਕਾਰ ਦੇ ਕਾਨੂੰਨ ਤਹਿਤ ਇਹ ਕੁਨੈਕਸ਼ਨ ਇੱਕ ਮਹੀਨੇ ਦੇ ਅੰਦਰ-ਅੰਦਰ ਮਹਿਕਮੇ ਵੱਲੋ ਜਾਰੀ ਕਰਨਾ ਸੀ, ਪਰ ਤਿੰਨ ਮਹੀਨੇ ਦਾ ਸਮਾ ਬੀਤ ਜਾਣ ਦੇ ਬਾਅਦ ਵੀ ਅੱਜ ਤੱਕ ਇਹ ਕੁਨੈਕਸ਼ਨ ਜਾਰੀ ਨਹੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਭਾਵੇ ਐਸ.ਈ. ਤਰਨ ਤਾਰਨ ਵੱਲੋਂ ਐਕਸੀਅਨ ਭਿੱਖੀਵਿੰਡ ਨੂੰ ਹਾਦਇਤ ਵੀ ਜਾਰੀ ਕੀਤੀ ਗਈ, ਪਰ ਐਕਸੀਅਨ ਭਿੱਖੀਵਿੰਡ ਆਨਾਕਾਨੀ ਕਰ ਰਿਹਾ ਹੈ। ਐਕਸੀਅਨ ਭਿੱਖੀਵਿੰਡ ਦੀ ਧੱਕੇਸਾਹੀ ਵਿਰੁੱਧ ਭਾਵੇ ਐਸ.ਐਚ.a ਭਿੱਖੀਵਿੰਡ ਨੂੰ ਵੀ ਲਿਖ ਕੇ ਦਿੱਤਾ ਗਿਆ ਹੈ, ਪਰ ਉਸ ਨੇ ਵੀ ਕੋਈ ਕਾਰਵਾਈ ਨਹੀ ਕੀਤੀ। ਜਿਸ ਕਰਕੇ ਸਾਨੂੰ ਮਜਬੂਰਨ ਐਕਸੀਅਨ ਵਿਰੁੱਧ ਐਕਸੀਅਨ ਦਫਤਰ ਭਿੱਖੀਵਿੰਡ ਦਾ ਘਿਰਾਉ ਕਰਨਾ ਪੈ ਰਿਹਾ ਹੈ। ਇਸ ਸਮੇ ਸੁਖਵਿੰਦਰ ਸਿੰਘ ਭੈਣੀ ਮੱਸਾ ਸਿੰਘ, ਡਾ:ਰਾਜਬਲਬੀਰ ਸਿੰਘ, ਸਤਨਾਮ ਸਿੰਘ, ਗੁਰਵੇਲ ਸਿੰਘ ਆਦਿ ਹਾਜਰ ਸਨ।
![]() |
| ਜਾਣਕਾਰੀ ਦਿੰਦੇ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਆਦਿ। |

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਰਾਬ ਦੇ ਬਰਾਂਡ ਦਾ ਨਾਂਅ 'ਗ਼ਦਰ' ਰੱਖਣ ਦੀ ਕੀਤੀ ਜ਼ੋਰਦਾਰ ਨਿਖੇਧੀ
www.sabblok.blogspot.com
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ
ਸ਼ਰਾਬ ਦੇ ਬਰਾਂਡ ਦਾ ਨਾਂਅ 'ਗ਼ਦਰ' ਰੱਖਣ ਦੀ ਕੀਤੀ ਜ਼ੋਰਦਾਰ ਨਿਖੇਧੀ
ਜਲੰਧਰ, ਅਪ੍ਰੈਲ: ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਹੰਗਾਮੀ ਮੀਟਿੰਗ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਸਾਂਝੇ ਤੌਰ 'ਤੇ ਲਿਖਤੀ ਪ੍ਰੈਸ ਬਿਆਨ ਜਾਰੀ ਕੀਤਾ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਸਪੈਸ਼ਲ ਬਰਾਂਡ ਨੂੰ 'ਗ਼ਦਰ' ਦਾ ਨਾਂ ਦੀ ਪ੍ਰਵਾਨਗੀ ਦੇਣ 'ਤੇ ਸਖ਼ਤ ਰੋਸ ਪ੍ਰਗਟ ਕਰਦਿਆਂ, ਇਸ ਨੂੰ ਗ਼ਦਰੀ ਸ਼ਹੀਦਾਂ ਦਾ ਅਪਮਾਨ ਕਰਨਾ ਕਿਹਾ। ਅੰਗਰੇਜ਼ੀ ਹਕੂਮਤ ਦੀ ਗੁਲਾਮੀ ਵਿਰੁੱਧ 1857 ਦਾ ਗ਼ਦਰ ਦੇਸ਼ ਦੀ ਪਹਿਲੀ ਜੰਗ-ਏ-ਅਜ਼ਾਦੀ ਦੀ ਲੜਾਈ ਸੀ। ਸੰਨ 1913 ਵਿੱਚ ਗ਼ਦਰ ਪਾਰਟੀ ਵੱਲੋਂ 'ਗ਼ਦਰ' ਅਖ਼ਬਾਰ ਇਸ ਭਾਵਨਾ ਨਾਲ ਸ਼ੁਰੂ ਕੀਤਾ ਸੀ ਕਿ ਅੰਗਰੇਜ਼ੀ ਸਾਮਰਾਜ ਵਲੋਂ ਦੇਸ਼ ਭਗਤਾਂ ਨੂੰ ਬਦਨਾਮ ਕਰਨ ਲਈ ਪਹਿਲੀ ਜੰਗੇ ਆਜ਼ਾਦੀ ਨੂੰ 1857 ਦਾ ਗ਼ਦਰ ਗਰਦਾਨਿਆ ਸੀ। ਗ਼ਦਰੀ ਦੇਸ਼ ਭਗਤਾਂ ਨੇ ਹਕੂਮਤ ਨੂੰ ਮੋੜਵਾਂ ਜਵਾਬ ਦੇਣ ਅਤੇ 'ਗ਼ਦਰ' ਸ਼ਬਦ ਨੂੰ ਸਾਰਥਿਕਤਾ ਦੇਣ ਲਈ 'ਗ਼ਦਰ' ਅਖ਼ਬਾਰ ਸਾਨਫਰਾਂਸਿਸਕੋ ਤੋਂ ਜਾਰੀ ਕੀਤਾ।
ਗ਼ਦਰ ਪਾਰਟੀ ਨੇ 'ਗ਼ਦਰ' ਸ਼ਬਦ ਇਨਕਲਾਬ ਲਈ ਵਰਤਿਆ ਸੀ। ਇਸ ਲਈ 'ਗ਼ਦਰ' ਸ਼ਬਦ ਇਨਕਲਾਬੀ ਅਰਥਾਂ ਦਾ ਧਾਰਨੀ ਬਣ ਕੇ ਲੋਕ ਮਨਾਂ ਵਿੱਚ ਵਸਿਆ ਹੋਇਆ ਹੈ। ਗ਼ਦਰ ਪਾਰਟੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮਹਾਨ ਲਹਿਰ ਸੀ। ਸਾਲ 2013 ਵਿੱਚ ਗ਼ਦਰ ਸ਼ਤਾਬਦੀ ਵਰ•ੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀਆਂ ਵੱਲੋਂ ਦੇਸ਼-ਬਦੇਸ਼ਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਗ਼ਦਰ ਸ਼ਤਾਬਦੀ ਨੂੰ ਇਤਿਹਾਸਕ ਮਾਨਤਾ ਦੇਣ ਲਈ ਕੇਂਦਰ ਸਰਕਾਰ ਵੱਲੋਂ ਗ਼ਦਰ ਸ਼ਤਾਬਦੀ ਮੌਕੇ ਡਾਕ ਟਿਕਟ ਜਾਰੀ ਕੀਤਾ ਗਿਆ। ਪੰਜਾਬ ਦੇ ਵਿੱਦਿਅਕ ਅਦਾਰਿਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਤ ਵਿਸ਼ੇਸ਼ ਪ੍ਰੋਗਰਾਮ ਆਯੋਜਨ ਕੀਤੇ ਗਏ। ਦੇਸ਼ ਨਾਲ ਹਿੱਤ ਰੱਖਣ ਵਾਲੀਆਂ ਸ਼ਕਤੀਆਂ ਗ਼ਦਰ ਸ਼ਬਦ ਦੀ ਮਰਿਆਦਾ ਦੀਆਂ ਕਾਇਲ ਹਨ। ਸੁਤੰਤਰਤਾ ਸੰਗਰਾਮ ਵਿੱਚ ਗ਼ਦਰ ਪਾਰਟੀ ਵੱਲੋਂ ਅਨੇਕਾਂ ਸੂਰਬੀਰ ਯੋਧਿਆਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਅੰਡੇਮਾਨ ਦੀ ਜੇਲ•ਾਂ ਵਿੱਚ ਤਸੀਹੇ ਝੱਲੇ।
ਇਤਿਹਾਸ ਸਾਖੀ ਹੈ ਕਿ ਸ਼ਹੀਦ ਭਗਤ ਸਿੰਘ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਇਸ਼ਟ ਮੰਨਦਾ ਹੋਇਆ ਹਮੇਸ਼ਾਂ ਜੇਬ ਵਿੱਚ ਉਸ ਦੀ ਤਸਵੀਰ ਰੱਖਦਾ ਸੀ। ਪਰ ਅੱਜ ਸਾਡੇ ਹਾਕਮਾਂ ਦੀਆਂ ਕੁਚਾਲਾਂ ਕਰਕੇ ਅਜੋਕੇ ਨੌਜਵਾਨਾਂ ਦੀਆਂ ਜੇਬਾਂ ਵਿੱਚ ਨਸ਼ੇ ਦੀਆਂ ਪੁੜੀਆਂ ਹਨ।
ਪੰਜਾਬ ਸਰਕਾਰ ਇਨ•ਾਂ ਸ਼ਹੀਦਾਂ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਤੇ ਇਨ•ਾਂ ਨੂੰ ਬਣਦਾ ਸਤਿਕਾਰ ਦੇਣ ਦੀ ਥਾਂ ਸ਼ਰਾਬ ਦੇ ਇੱਕ ਬਰਾਂਡ ਨੂੰ 'ਗ਼ਦਰ' ਦਾ ਨਾਂਅ ਦੇ ਕੇ ਗ਼ਦਰੀ ਸ਼ਹੀਦਾਂ ਦਾ ਅਪਮਾਨ ਕਰਨ 'ਤੇ ਤੁਲੀ ਹੋਈ ਹੈ। ਗ਼ਦਰ ਪਾਰਟੀ ਦਾ ਇਤਿਹਾਸ ਗਵਾਹ ਹੈ ਕਿ ਜਿਥੇ ਗ਼ਦਰੀਆਂ ਨੇ ਕੁਰਬਾਨੀਆਂ ਦੇ ਕੇ ਆਉਣ ਵਾਲੀ ਪੀੜ•ੀ ਨੂੰ ਦੇਸ਼ ਭਗਤੀ ਦੇ ਨਸ਼ੇ ਦਾ ਸੰਕਲਪ ਦਿੱਤਾ ਸੀ, ਉਥੇ ਸਾਡੇ ਮੌਜੂਦਾ ਹਾਕਮ ਨੌਜਵਾਨਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਡੋਬ ਕੇ ਬਰਬਾਦੀ ਵੱਲ ਧੱਕ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੁਰਜ਼ੋਰ ਮੰਗ ਕਰਦੀ ਹੈ ਕਿ ਸ਼ਰਾਬ ਦੇ ਸਪੈਸ਼ਲ 'ਗ਼ਦਰ' ਬਰਾਂਡ ਵਿਚੋਂ ਤੁਰੰਤ 'ਗ਼ਦਰ' ਸ਼ਬਦ ਨੂੰ ਹਟਾਵੇ, ਤਾਂ ਜੋ ਗ਼ਦਰੀ ਸੂਰਬੀਰਾਂ ਵੱਲੋਂ ਗ਼ਦਰ ਰਾਹੀਂ ਦਿੱਤੇ ਆਜ਼ਾਦੀ ਦੇ ਸੁਨੇਹੇ ਦੀ ਭਾਵਨਾ ਨੂੰ ਬਰਕਰਾਰ ਰਖਿਆ ਜਾ ਸਕੇ। ਇਸ ਮੀਟਿੰਗ ਵਿੱਚ ਮੀਤ ਪ੍ਰਧਾਨ ਕਾਮਰੇਡ ਅਜਮੇਰ ਸਿੰਘ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਕਾਮਰੇਡ ਨੌਨਿਹਾਲ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਗੁਰਮੀਤ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਗੁਰਮੀਤ ਸਿੰਘ ਢੱਡਾ, ਚਰੰਜੀ ਲਾਲ ਕੰਗਣੀਵਾਲ, ਦੇਵਰਾਜ ਨਈਅਰ ਸ਼ਾਮਿਲ ਸਨ।

ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ
www.sabblok.blogspot.com
ਜਲੰਧਰ: ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਪ੍ਰਸੰਗਕਤਾ ਉਭਾਰਨ ਲਈ 21 ਅਪ੍ਰੈਲ ਦਿਨ ਸੋਮਵਾਰ ਨੂੰ ਦਿਨੇ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ੍ਰੀ ਦਰਬਾਰਾ ਸਿੰਘ ਢਿਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟੀ ਰਘਬੀਰ ਸਿੰਘ ਛੀਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਉਪਰੰਤ 'ਗ਼ਦਰ ਲਹਿਰ ਦੇ ਪ੍ਰਸੰਗ ਵਿੱਚ ਕਾਮਾਗਾਟਾ ਮਾਰੂ' ਵਿਸ਼ੇ ਉਪਰ ਟਰੱਸਟੀ ਹਰਵਿੰਦਰ ਭੰਡਾਲ ਮੁੱਖ ਭਾਸ਼ਣ ਦੇਣਗੇ।
ਕਮੇਟੀ ਨੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ, ਸਮੂਹ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

Thursday, 17 April 2014
ਤਾਂ ਇੰਝ ਇਕੱਠੀ ਹੁੰਦੀ ਹੈ ਅਕਾਲੀਆਂ ਦੀਆਂ ਰੈਲੀਆਂ 'ਚ ਭੀੜ
www.sabblok.blogspot.com
ਮਲੇਰਕੋਟਲਾ—ਉਂਝ ਤਾਂ ਅਕਾਲੀ-ਭਾਜਪਾ ਗਠਜੋੜ ਦੇ ਨੇਤਾ ਇਹ ਕਹਿੰਦੇ ਨਹੀਂ ਥੱਕਦੇ ਕਿ ਇਸ ਵਾਰ ਉਹ ਪੰਜਾਬ ਤੋਂ 13 ਦੀਆਂ 13 ਸੀਟਾਂ ਜਿੱਤਣਗੇ ਪਰ ਸ਼ਾਇਦ ਲੋਕਾਂ ਨੂੰ ਉਨ੍ਹਾਂ ਦੇ ਇਹ ਦਾਅਵੇ ਜ਼ਿਆਦਾ ਰਾਸ ਨਹੀਂ ਆ ਰਹੇ ਅਤੇ ਉਹ ਹਲਕਿਆਂ ਵਿਚ ਹੋਣ ਵਾਲੀਆਂ ਰੈਲੀਆਂ ਵਿਚ ਉਤਸ਼ਾਹ ਨਾਲ ਸ਼ਾਮਲ ਨਹੀਂ ਹੋ ਰਹੇ ਅਤੇ ਰੈਲੀਆਂ ਵਿਚ ਭੀੜ ਦਿਖਾਉਣ ਲਈ ਉਨ੍ਹਾਂ ਨੂੰ ਮਨਰੇਗਾ ਕਰਮਚਾਰੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਹਾਲ ਹੀ ਵਿਚ ਇਹ ਨਜ਼ਾਰਾ ਹਲਕਾ ਫਤਹਿਗੜ੍ਹ ਵਿਖੇ ਅਕਾਲੀ-ਭਾਜਪਾ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਰੈਲੀ ਵਿਚ ਦੇਖਣ ਮਿਲਿਆ। ਰੈਲੀ ਵਿਚ ਉਚੇਚੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸਖੁਬੀਰ ਬਾਦਲ ਮੌਜੂਦ ਸਨ ਪਰ ਲੋਕਾਂ ਦਾ ਕੋਈ ਠਾਠਾਂ ਮਾਰਦਾ ਇਕੱਠ ਰੈਲੀ ਵਿਚ ਹਿੱਸਾ ਲੈਣ ਨਹੀਂ ਆਇਆ। ਰੈਲੀ ਵਿਚ ਜੋ ਲੋਕ ਮੌਜੂਦ ਸਨ ਉਹ ਮਨਰੇਗਾ ਵਰਕਰ ਦੱਸੇ ਜਾ ਰਹੇ ਸਨ। ਇਸ ਬਾਬਤ ਜਦੋਂ ਸੁਖਬੀਰ ਬਾਦਲ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਮਨਰੇਗਾ ਵਰਕਰ ਨਹੀਂ ਸਗੋਂ ਅਕਾਲੀ ਦਲ ਦੇ ਵਰਕਰ ਹੀ ਹਨ।
ਦਿਲਚਸਪ ਗੱਲ ਇਹ ਹੈ ਕਿ 13 ਸੀਟਾਂ ਦਾ ਦਾਅਵਾ ਕਰਨ ਵਾਲਾ ਇਹ ਗਠਜੋੜ ਅਜੇ ਤੱਕ ਰੈਲੀਆਂ ਵਿਚ ਭੀੜ ਇਕੱਠੀ ਕਰਨ ਵਿਚ ਅਸਫਲ ਰਿਹਾ ਹੈ ਤਾਂ ਇਹ ਚੋਣਾਂ ਵਿਚ ਸਫਲਤਾ ਕਿਵੇਂ ਹਾਸਲ ਕਰੇਗਾ। ਪਟਿਆਲਾ ਅਤੇ ਹੁਸ਼ਿਆਰਪੁਰ ਦੀਆਂ ਰੈਲੀਆਂ ਇਸ ਗੱਲ ਦਾ ਸਬੂਤ ਪੇਸ਼ ਕਰਦੀਆਂ ਹਨ।

Monday, 14 April 2014
ਮਾਮਲਾ ਕੇਜਰੀਵਾਲ ਦੀ ਫੇਰੀ ਸਮੇਂ ਹਰਮੰਦਿਰ ਸਾਹਿਬ ਤੋਂ ਲਾਈਵ ਪ੍ਰਸਾਰਣ ਬੰਦ ਕਰਨ ਦਾ
www.sabblok.blogspot.com
ਧਰਮ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਕਿੰਨੇ ਕੁ ਧਾਰਮਿਕ ?
ਲੇਖਕ – ਪਰਮਵੀਰ ਸਿੰਘ ਆਹਲੂਵਾਲੀਆ ਮੈਲਬੋਰਨ ਆਸਟਰੇਲੀਆ
ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਇਸੇ ਦੌਰਾਨ ਉਹ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ
ਵਿਖੇ ਮੱਥਾ ਟੇਕਣ ਲਈ ਗਏ । ਜਿਵੇ ਕਿ ਸਾਰਾ ਜੱਗ ਜਾਣਦਾ ਹੈ ਪਵਿੱਤਰ ਦਰਬਾਰ ਸਾਹਿਬ ਦੇ ਦਰਵਾਜੇ ਦੁਨੀਆਂ ਦੇ ਹਰ ਧਰਮ, ਜਾਤ ਦੇ ਬੰਦੇ ਲਈ ਸਦਾ ਹੀ ਖੁੱਲੇ ਹਨ ਉਥੇ ਹਰੇਕ ਬੰਦੇ ਨੂੰ ਇੱਕੋ ਅੱਖ ਨਾਲ ਦੇਖਿਆ ਜਾਂਦਾ ਹੈ ਪਰ ਜਦੋ ਅਰਵਿੰਦ ਕੇਜਰੀਵਾਲ ਉਥੇ ਮੱਥਾ ਟੇਕਣ ਲਈ ਗਏ ਤਾਂ ਬਾਦਲਾਂ ਦੇ ਤਾਨਾਸਾਹੀ ਚੈਨਲ ਨੇ ਲਾਈਵ ਪ੍ਰਸਾਰਣ ਬੰਦਾ ਕਰ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਇਹ ਪਤਾ ਨਾ ਲੱਗ ਸਕੇ ਕਿ ਕੇਜਰੀਵਾਲ ਮੱਥਾ ਟੇਕਣ ਆਏ ਹਨ ਕਿਉਕਿ ਸਿੱਖ ਧਰਮ ਦਾ ਠੇਕਾ ਤਾਂ ਬਾਦਲ ਪਰਿਵਾਰ ਨੇ ਹੀ ਲੈ ਰੱਖਿਆ ਹੈ ।
ਬਾਦਲਾਂ ਤੋ ਬਿਨਾ ਸਿੱਖਾਂ ਦੀਆਂ ਵੋਟਾ ਹੋਰ ਕੋਈ ਕਿਵੇ ਲੈ ਸਕਦਾ ਹੈ । ਇੱਕ ਆਮ ਸਿੱਖ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਜਦੋ ਹਰਮੰਦਰ ਸਾਹਿਬ ਦੀ ਨੀਹ ਇੱਕ ਮੁਸਲਮਾਨ ਸਾਈ ਮੀਆਂ ਮੀਰ ਤੋ ਰੱਖਵਾਕੇ ਗੁਰੂ ਸਾਹਿਬ ਨੇ ਕੋਈ ਫਰਕ ਨਹੀ ਕੀਤਾ । ਕੀ ਇਹ ਅਖੌਤੀ ਪੰਥਕ ਕਹਾਉਣ ਵਾਲੇ ਲੋਕ ਗੁਰੂ ਸਾਹਿਬ ਤੋ ਵੀ ਉੱਪਰ ਹੋ ਗਏ ? ਦੂਜੇ ਪਾਸੇ ਸ਼੍ਰੋਮਣੀ ਕਮੇਟੀ ਜੋ ਕਿ ਪੂਰੀ ਤਰ੍ਹਾ ਨਾਲ ਬਾਦਲ ਕਮੇਟੀ ਬਣ ਚੁੱਕੀ ਹੈ , ਉਹ ਹਰ ਦੁੱਕੀ ਤਿੱਕੀ ਨੂੰ ਸਿਰੋਪਾ ਦੇ ਦਿੰਦੀ ਹੈ ਚਾਹੇ ਕਿ ਉਹ ਕੋਈ ਗਾਇਕ , ਵਪਾਰੀ ਹੀ ਕਿਉ ਨਾ ਹੋਵੇ “ਪਰ ਇੱਕ ਅਜਿਹਾ ਬੰਦਾ ਜਿਸ ਨੇ ਕਿ ਦਿੱਲੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਜਾਂਚ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ “ ਕੀ ਉਹ ਸਿਰੋਪੇ ਦਾ ਹੱਕਦਾਰ ਨਹੀ ਸੀ ? ਦੂਜੇ ਪਾਸੇ ਬਾਦਲਾਂ ਦੀ ਭਾਈਵਾਲ ਪਾਰਟੀ ਬੀ.ਜੇ.ਪੀ . ਜਿਸ ਦਾ ਕਿ ਇੱਕ ਵੱਡਾ ਨੇਤਾਂ ਇਹ ਗੱਲ ਮੰਨ ਚੁੱਕਾ ਹੈ ਕਿ 84 ਵਿੱਚ ਜੋ ਕੁਝ ਵੀ ਦਰਬਾਰ ਸਾਹਿਬ ਵਿਖੇ ਹੋਇਆ ਉਸ ਦੇ ਲਈ ਉਹ ਵੀ ਕਾਫੀ ਹੱਦ ਤੀਕ ਜਿੰਮੇਵਾਰ ਹੈ ਜਦੋ ਕੋਈ ਬੀ.ਜੇ.ਪੀ. ਦਾ ਨੇਤਾਂ ਮੱਥਾ ਟੇਕਣ ਲਈ ਆਉਦਾ ਹੈ ਤਾਂ ਬਾਦਲ ਕਮੇਟੀ ਕਦੇ ਵੀ ਉਸ ਦਾ ਸਨਮਾਣ ਕਰਨਾ ਨਹੀ ਭੁੱਲਦੀ ।
ਸੋ ਬਾਦਲਾਂ ਦੀ ਤਾਨਾਸਾਹੀ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ ਅੱਜ ਪੰਜਾਬ ਇਹਨਾਂ ਦੀ ਅਗਵਾਈ ਹੇਠ ਬੁਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ । ਇਥੇ ਲੋਕਾਂ ਕੋਲ ਜਿਊਣ ਲਈ ਮੂਲ ਸਹੂਲਤਾਂ ਦੀ ਵੀ ਕਮੀ ਹੈ । ਨਸ਼ਿਆਂ ਨਾਲ ਜਵਾਨੀ ਨੂੰ ਬੁਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਰਿਹਾ ਹੈ । ਅੱਜ ਲੋੜ ਹੈ ਸਹੀ ਵਿਅਕਤੀ ਦੀ ਚੋਣ ਕਰਨ ਦੀ , ਲੋੜ ਹੈ ਚੰਗੇ ਮਾੜੇ ਦੀ ਪਹਿਚਾਣ ਕਰਨ ਦੀ । ਇਹ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਆਗੂ ਸਿਰਫ ਤੇ ਸਿਰਫ ਧਰਮ ਦੇ ਨਾਂ ਉਂਤੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜਦੋ ਕਿ ਇਹਨਾਂ ਦਾ ਧਰਮ ਨਾਲ ਕੋਈ ਵੀ ਵਾਹ ਵਾਸਤਾ ਨਹੀ ।
- See more at: http://www.punjabspectrum.com/2014/04/39197#sthash.FOA9hDKt.dpufਐਕਸੀਅਨ ਭਿੱਖੀਵਿੰਡ ਦੇ ਦਫਤਰ ਦਾ ਘਿਰਾਉ
www.sabblok.blogspot.com
ਭਿੱਖੀਵਿੰਡ ਅਪ੍ਰੈਲ (ਭੁਪਿੰਦਰ ਸਿੰਘ)-ਦਿਹਾਤੀ ਮਜਦੂਰ ਸਭਾ ਮਜਦੂਰਾਂ ਦੇ ਕੂਨੈਕਸ਼ਨ ਕੱਟਣ ਵਿਰੁੱਧ ਅੱਜ ਐਕਸੀਅਨ ਭਿੱਖੀਵਿੰਡ ਦੇ ਦਫਤਰ ਦਾ ਘਿਰਾਉ ਕੀਤਾ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ, ਸੁਖਵੰਤ ਸਿੰਘ ਮਨਿਆਲਾ, ਸੁਰਜੀਤ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਸਮੇ ਸੈਕੜੇ ਮਜਦੂਰ ਔਰਤਾਂ ਤੇ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਤੇ ਬਲਦੇਵ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਹਾਤੀ ਮਜਦੂਰ ਸਭਾ ਨਾਲ ਮੀਟਿੰਗ ਕਰਕੇ ਇਹ ਵਾਅਦਾ ਕੀਤਾ ਸੀ ਕਿ ਮਜਦੂਰਾਂ ਦੇ ਪਿਛਲੇ ਬਿੱਲਾਂ ਦੇ ਬਕਾਏ ਤੇ ਲਕੀਰ ਮਾਰੀ ਜਾਵੇਗੀ ਅਤੇ ਮਜਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਫੋਰੀ ਤੌਰ ਤੇ ਜੌੜੇ ਜਾਣਗੇ ਜੋ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕੁਨੈਕਸ਼ਨ ਨਾ ਕੱਟਣ ਸੰਬੰਧੀ ਚਿੱਠੀ ਵੀ ਜਾਰੀ ਹੋ ਚੁੱਕੀ ਹੈ। ਪਰ ਇਸ ਦੇ ਉਲਟ ਐਕਸੀਅਨ ਭਿੱਖੀਵਿੰਡ ਵੱਲੋਂ ਇਨਫੋਰਸਮੈਂਟ ਟੀਮ ਨੂੰ ਨਾਲ ਲੈ ਕੇ ਮਜਦੂਰਾਂ ਦੇ ਧੜਾ ਧੜ ਕੁਨੈਕਸ਼ਨ ਕੱਟੇ ਜਾ ਰਹੇ ਹਨ ਜੋ ਕਿ ਗਰੀਬ ਲੋਕਾਂ ਨਾਲ ਧੱਕਾ ਹੈ, ਜਿਸਨੂੰ ਕਿਸੇ ਹਾਲਤ ਤੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਬਿਜਲੀ ਦੇ ਬਿੱਲਾਂ ਦੇ ਬਕਾਏ ਦਿੱਤੇ ਜਾਣਗੇ ਅਤੇ ਨਾ ਹੀ ਖੇਤ ਮਜਦੂਰਾਂ ਦੇ ਕੁਨੈਕਸ਼ਨ ਕੱਟਣ ਦਿੱਤੇ ਜਾਣਗੇ। ਇਸ ਸਮੇ ਜਨਤਕ ਦਬਾਅ ਹੇਠ ਝੁਕਦਿਆਂ ਐਕਸੀਅਨ ਭਿੱਖੀਵਿੰਡ ਨੇ ਮਜਦੂਰਾਂ ਦੇ ਕੱਟੇ ਹੋਏ ਕੁਨੈਕਸ਼ਨ ਫੋਰੀ ਤੌਰ ਤੇ ਜੋੜਣ ਦਾ ਹੁਕਮ ਦੇ ਕੇ ਧਰਨਾ ਸਮਾਪਤ ਕੀਤਾ। ਇਸ ਮੌਕੇ ਗੁਰਮੀਤ ਸਿੰਘ ਚੂੰਗ, ਭਗਵੰਤ ਸਿੰਘ ਸਾਂਧਰਾ, ਬਲਕਾਰ ਸਿੰਘ ਸਾਬਕਾ ਸਰਪੰਚ ਸਾਂਧਰਾ, ਭਗਵੰਤ ਸਿੰਘ ਸੁਰਸਿੰਘ, ਗੁਰਬੀਰ ਭੱਟੀ ਰਾਜੋਕੇ, ਬਲਦੇਵ ਸਿੰਘ ਭਿੱਖੀਵਿੰਡ, ਕਾਬਲ ਸਿੰਘ ਭਿੱਖੀਵਿੰਡ, ਸੁਖਦੇਵ ਸਿੰਘ ਬੱਬੀ ਪਹਿਲਵਾਨਕੇ, ਅਵਤਾਰ ਸਿੰਘ ਲਾਡੀ ਦਰਾਜਕੇ, ਪ੍ਰੀਤਮ ਸਿੰਘ ਚੁਸਲੇਵੜ ਆਦਿ ਹਾਜਰ ਸਨ।
![]() |
| ਐਕਸੀਅਨ ਦਫਤਰ ਦਾ ਘਿਰਾਉ ਕਰਦੇ ਦਿਹਾਤੀ ਮਜਦੂਰ ਸਭਾ ਦੇ ਵਰਕਰ ਅਤੇ ਸੰਬੋਧਨ ਕਰਦੇ ਸ੍ਰੀ ਚਮਨ ਲਾਲ ਦਰਾਜਕੇ ਆਦਿ। |
ਨਵੇਂ ਗੁਰਦੁਆਰੇ ਦੀ ਥਾਂ ਚ ਵਿਸਾਖੀ ਦਿਹਾੜਾ ਮਨਾਉਣ ਬਦਲੇ ਦੋ ਅਕਾਲੀ ਧੜਿਆਂ ਚ ਸਥਿੱਤੀ ਤਣਾਅਪੂਰਣ ਰਹੀ- ਮਾਹੌਲ ਨੂੰ ਸ਼ਾਂਤ ਰੱਖਣ ਲਈ ਵੱਡੀ ਗਿਣਤੀ ਚ ਪੁਲਿਸ ਤਾਇਨਾਤ
www.sabblok.blogspot.com
ਫਰੀਦਕੋਟ 14 ਮਾਰਚ ( ਗੁਰਭੇਜ ਸਿੰਘ ਚੌਹਾਨ ) ਪਿੰਡ ਮਚਾਕੀ ਖੁਰਦ ਵਿਚ ਦੋ ਅਕਾਲੀ ਧੜਿਆਂ ਵਿਚ ਨਵਾਂ ਗੁਰਦੁਆਰਾ ਪਿੰਡ ਤੋਂ ਬਾਹਰ ਪੰਚਾਇਤ ਦੀ ਖੁੱਲ•ੀ ਥਾਂ ਚ ਬਣਾਉਣ ਅਤੇ ਉਸ ਥਾਂ ਤੇ ਅੱਜ ਵਿਸਾਖੀ ਦਿਹਾੜਾ ਮਨਾਉਣ ਨੂੰ ਲੈ ਕੇ ਮੌਜੂਦਾ ਸਰਪੰਚ ਜੋ ਪਰਮਬੰਸ ਸਿੰਘ ਬੰਟੀ ਰੋਮਾਣਾ ਧੜੇ ਅਤੇ ਦੂਜਾ ਹਲਕਾ ਵਿਧਾਇਕ ਧੜੇ ਵਿਚ ਟਕਰਾ ਦੀ ਸਥਿੱਤੀ ਬਣ ਗਈ। ਜਿਸਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿਚ ਫਰੀਦਕੋਟ, ਥਾਣਾ ਸਾਦਿਕ ਅਤੇ ਗੋਲੇਵਾਲਾ ਚੌਕੀ ਤੋਂ ਪੁਲਿਸ ਫੋਰਸ ਵਿਵਾਦ ਵਾਲੀ ਥਾਂ ਤੇ ਲੇਡੀ ਪੁਲੀਸ ਸਮੇਤ ਤਾਇਨਾਤ ਕਰ ਦਿੱਤੀ ਗਈ ਅਤੇ ਹਲਕਾ ਵਿਧਾਇਕ ਦੀਪ ਮਲਹੋਤਰਾ ਪੱਖੀ ਧੜੇ ਨੂੰ ਪੁਲੀਸ ਨੇ ਵਿਵਾਦਗ੍ਰਸਤ ਥਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਤੋਂ ਰੋਕ ਦਿੱਤਾ ਜਿਸਤੇ ਇਸ ਧੜੇ ਨੇ ਇਹ ਦਿਹਾੜਾ ਵਿਵਾਦ ਵਾਲੀ ਥਾਂ ਦੇ ਸਾਹਮਣੇ ਆਂਗਣਵਾੜੀ ਕੇਂਦਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਾਇਆ। ਪਿੰਡ ਦੇ ਲੋਕਾਂ ਨੇ ਸਖਤ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਸਾਨੂੰ ਅੱਜ ਮਹਿਸੂਸ ਹੋਇਆ ਹੈ ਕਿ ਅਸੀਂ ਅੰਗਰੇਜ਼ਾਂ ਵਾਂਗ ਪਾਲੇ ਮੌਜੂਦਾ ਸਰਕਾਰ ਦੇ ਘੜੰਮ ਚੌਧਰੀਆਂ ਦੇ ਅਜੇ ਵੀ ਗੁਲਾਮ ਹਾਂ ਅਤੇ ਸਾਨੂੰ ਆਪਣਾ ਧਾਰਮਿਕ ਦਿਹਾੜਾ ਵੀ ਆਜ਼ਾਦੀ ਨਾਲ ਮਨਾਉਣ ਦੀ ਖੁੱਲ• ਨਹੀਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ ਐਲ ਏ ਧੜੇ ਦੇ ਨਿਰਮਲ ਸਿੰਘ ਕਲੱਬ ਪ੍ਰਧਾਨ, ਬਲਤੇਜ ਸਿੰਘ ਕਿਸਾਨ ਆਗੂ ਨੇ ਦੱਸਿਆ ਕਿ ਨਵਾਂ ਗੁਰਦੁਆਰਾ ਬਣਾਉਣ ਲਈ ਦੋਹਾਂ ਧੜਿਆਂ ਵਿਚ ਐਸ ਐਚ ਓ ਥਾਣਾ ਸਦਰ ਫਰੀਦਕੋਟ ਦੀ ਹਾਜ਼ਰੀ ਚ ਰਾਜੀਨਾਵਾਂ ਹੋ ਗਿਆ ਸੀ ਅਤੇ ਆਪੋ ਆਪਣੇ ਦੋ ਗੁਰਦੁਆਰੇ ਬਣਾਉਣ ਦੀ ਸਹਿਮਤੀ ਲਿਖਤੀ ਰੂਪ ਚ ਹੋਈ ਸੀ ਜਿਸਤੇ ਸਾਡੇ ਧੜੇ ਨੇ ਇੱਥੇ ਨੀਹਾਂ ਭਰ ਦਿੱਤੀਆਂ ਸੀ ਅਤੇ ਨਿਸ਼ਾਨ ਸਾਹਿਬ ਚੜ•ਾ ਦਿੱਤਾ ਸੀ। ਇਹ ਗੁਰਦੁਆਰਾ ਸ਼ਮਸ਼ਾਨਘਾਟ, ਆਰ ਓ ਅਤੇ ਪਿੰਡ ਨੂੰ ਮਿਲਾਉਂਦੇ ਚਾਰ ਰਸਤਿਆਂ ਤੇ ਮੌਕੇ ਵਾਲੀ ਖੁੱਲ•ੀ ਜਗ•ਾ ਤੇ ਬਣਾਇਆ ਜਾ ਰਿਹਾ ਸੀ ਜਦੋਂ ਕਿ ਪਿੰਡ ਵਿਚਲਾ ਪੁਰਾਣਾ ਗੁਰਦੁਆਰਾ ਭੀੜਾ ਸੀ ਅਤੇ ਦਿਨ ਤਿਉਹਾਰ ਤੇ ਮੁਸ਼ਕਿਲ ਆਉਂਦੀ ਸੀ। ਇਸਤੋਂ ਪਿੱਛੋਂ ਦੂਜੀ ਧਿਰ ਨੇ ਪੁਰਾਣਾ ਗੁਰਦੁਆਰਾ ਢਾਹ ਕੇ ਉਸ ਥਾਂ ਤੇ ਕਬਜ਼ਾ ਕਰ ਲਿਆ ਹੈ ਅਤੇ ਇਕ ਗਲੀ ਵੀ ਬੰਦ ਕਰਕੇ ਉਸ ਥਾਂ ਨਾਲ ਮਿਲਾ ਲਈ ਹੈ ਅਤੇ ਨਿਸ਼ਾਨ ਸਾਹਿਬ ਪੁੱਟ ਦਿੱਤਾ ਹੈ। ਇਸ ਸੰਬੰਧੀ ਅਸੀਂ ਡੀਸੀ, ਐਸ ਐਸ ਪੀ, ਡੀ ਡੀ ਪੀ ਓ ਅਤੇ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਚੰਡੀਗੜ• ਨੂੰ ਵੀ ਦਰਖਾਸਤਾਂ ਦਿੱਤੀਆਂ ਹਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਗੋਂ ਦੂਜੇ ਧੜੇ ਨੇ ਸਾਡੇ ਤੇ ਗੁਰਦੁਆਰੇ ਦੀ ਉਸਾਰੀ ਰੋਕਣ ਲਈ ਅਦਾਲਤ ਵਿਚ ਕੇਸ ਕਰ ਦਿੱਤਾ ਹੈ। ਅੱਜ ਅਸੀਂ ਜਦੋਂ ਇੱਥੇ ਵਿਸਾਖੀ ਦਿਹਾੜਾ ਮਨਾਉਣਾ ਚਾਹਿਆ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਰੋਕ ਦਿੱਤਾ। ਸਰਪੰਚ ਧੜੇ ਨੇ ਸਾਡਾ ਜਲੇਬੀਆਂ ਕੱਢਣ ਲਈ ਲਿਆਂਦਾ ਹਲਵਾਈ ਵੀ ਜ਼ਬਰਦਸਤੀ ਆਪਣੀ ਹਿਰਾਸਤ ਵਿਚ ਬਿਠਾ ਲਿਆ ਜਿਸਨੂੰ ਪੁਲਿਸ ਦੇ ਦਖਲ ਨਾਲ ਛੁਡਵਾਇਆ ਗਿਆ। ਇਸ ਮੌਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੁੱਜੇ ਤਹਿਸੀਲਦਾਰ ਨਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਵਿਵਾਦ ਵਾਲੀ ਥਾਂ ਦਾ ਅਦਾਲਤ ਵੱਲੋਂ ਸਟੇਅ ਹੋਇਆ ਹੈ ਅਤੇ ਲਾਅ ਐਂਡ ਆਰਡਰ ਦੀ ਸਥਿੱਤੀ ਨੂੰ ਮੁੱਖ ਰੱਖਦਿਆਂ ਪੁਲਿਸ ਫੋਰਸ ਲਾਈ ਗਈ ਹੈ ਤਾਂ ਕਿ ਦੋਹਾਂ ਧਿਰਾਂ ਚ ਕੋਈ ਟਕਰਾ ਨਾਂ ਹੋਵੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸ਼ਨ ਸਾਡੇ ਨਾਲ ਧੱਕੇਸ਼ਾਹੀ ਨਾਂ ਕਰੇ ਅਤੇ ਨਿਆਂ ਦੀ ਗੱਲ ਕਰੇ। ਇਸ ਮੌਕੇ ਕਰਮ ਸਿੰਘ ਪੰਚ, ਚੰਦ ਸਿੰਘ ਸਾਬਕਾ ਸਰਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਜਗਰੁਪ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਬਾਜ ਸਿੰਘ ਆਦਿ ਮੋਹਤਬਰ ਵੀ ਹਾਜ਼ਰ ਸਨ।
![]() |
| ਪਿੰਡ ਮਚਾਕੀ ਖੁਰਦ ਦੇ ਲੋਕ ਗੁਰਦੁਆਰੇ ਦੀ ਥਾਂ ਚ ਵਿਸਾਖੀ ਦਿਹਾੜਾ ਨਾਂ ਮਨਾਉਣ ਦੇਣ ਤੇ ਸੜਕ ਤੇ ਬੈਠਕੇ ਰੋਸ ਪ੍ਰਗਟ ਕਰਦੇ ਹੋਏ। ਤਸਵੀਰ ਗੁਰਭੇਜ ਸਿੰਘ ਚੌਹਾਨ |

Saturday, 12 April 2014
Friday, 11 April 2014
ਸ੍ਰੀ ਅਰਵਿੰਦ ਕੇਜ਼ਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਮ ਲੋਕਾਂ ਲਈ ਕੀਤੀ ਅਰਦਾਸ ◘◘
www.sabblok.blogspot.com
ਅਮ੍ਰਿਤਸਰ (ਕਰਨ ਬਰਾੜ )ਮੌਜੂਦਾ ਸਿਆਸੀ ਪ੍ਰਣਾਲੀ ‘ਚ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਕੇਵਲ ਨਿੱਜੀ ਮੁਫਾਦਾਂ ਦੀ ਲੜਾਈ ਲੜ ਰਹੀਆਂ ਹਨ ਅਤੇ ਭਾਜਪਾ, ਕਾਂਗਰਸ ਆਦਿ ਨੂੰ ‘ਤਿਆਗ’ ਸ਼ਬਦ ਦੇ ਅਰਥਾਂ ਦਾ ਗਿਆਨ ਨਹੀਂ ਹੈ। ਭਗਵਾਨ ਰਾਮ ਦੇ ਨਾਂਅ ਦਾ ਲਾਹਾ ਲੈਣ ਲਈ ਯਤਨਸ਼ੀਲ ਭਾਜਪਾ ਜੇਕਰ ਸ੍ਰੀ ਰਾਮ ਦੇ ਕਾਲ ਵੇਲੇ ਮੌਜੂਦ ਹੁੰਦੀ ਤਾਂ ਤਿਆਗ ਦੇ ਰੂਪ ‘ਚ ਉਨ੍ਹਾਂ ਵੱਲੋਂ ਕੱਟੇ 14 ਸਾਲ ਦੇ ਬਨਵਾਸ ਵਲੇ ਉਨ੍ਹਾਂ ਨੂੰ ਭਗੌੜਾ ਕਹਿ ਕੇ ਤ੍ਰਿਸਕਾਰ ਕਰਦੀ। ਪ੍ਰਮੁੱਖ ਵਿਰੋਧੀ ਪਾਰਟੀਆਂ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜ਼ਰੀਵਾਲ ਨੇ ਅੱਜ ਇਥੇ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੇ ਪਹਿਲੇ ਦਿਨ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਾਂਗਰਸ ਅਤੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਭ੍ਰਿਸ਼ਟਾਚਾਰ ‘ਚ ਲੁਪਤ ਆਗੂ ਕਦੀ ਵੀ ਨਹੀਂ ਚਾਹੁੰਦੇ ਕਿ ਆਮ ਲੋਕਾਂ ‘ਚ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਹੋਵੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਨੂੰ ਸਿਆਸਤ ਦਾ ਇਕ ਦਲੇਰਾਨਾ ਉਦਮ ਕਰਾਰ ਦਿੰਦਿਆਂ ਕਿਹਾ ਕਿ ਇਹੋ ਜਿਹੇ ਤਿਆਗ ਲਈ ਕਲੇਜ਼ਾ ਚਾਹੀਦਾ ਹੈ, ਪਰ ਪ੍ਰਮੁੱਖ ਪਾਰਟੀਆਂ ਦੇ ਆਗੂ ਛੱਡਣ ਦੀ ਥਾਂ ਕੁਰਸੀਆਂ ਨੂੰ ਜੱਫੇ ਮਾਰਨ ‘ਚ ਵਿਸ਼ਵਾਸ਼ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕੁਰਸੀ ਛੱਡਣ ਨੂੰ ਭਗੌੜਾ ਹੋਣਾ ਦੱਸਣ ਵਾਲੇ ਭਾਜਪਾਈ ਜੇਕਰ ਸ੍ਰੀ ਰਾਮ ਦੇ ਵੇਲੇ ਮੌਜੂਦ ਹੁੰਦੇ ਤਾਂ ਉਨ੍ਹਾਂ ਦੇ ਬਨਵਾਸ ਨੂੰ ਵੀ ਭਗੌੜਾ ਹੋਣਾ ਕਹਿ ਦਿੰਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਜਿਸਦਾ ਸਪੱਸ਼ਟ ਰੂਪ ਲੋਕ ਸਭਾ ਨਤੀਜ਼ਿਆਂ ਤੋਂ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕੱਲ੍ਹ ਹੋਈਆਂ ਚੋਣਾਂ ਮੌਕੇ ਲੋਕਾਂ ਵੱਲੋਂ ਖੁਲਦਿਲੀ ਨਾਲ ਪਾਈਆਂ ਵੋਟਾਂ ਆਪ ਦੇ ਹੱਕ ‘ਚ ਫਤਵਾ ਨਜ਼ਰ ਆ ਰਹੀਆਂ ਹਨ, ਕਿਉਂਕਿ ਭ੍ਰਿਸ਼ਟ ਸਿਆਸੀ ਪਾਰਟੀਆਂ ਵਿਰੁੱਧ ਆਮ ਲੋਕ ਆਪ ਦੇ ਹੱਕ ‘ਚ ਨਿੱਤਰੇ ਹਨ। ਪੰਜਾਬ ‘ਚ ਪਾਰਟੀ ਦੇ ਆਧਾਰ ਬਾਰੇ ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਇਸ ਸਮੇਂ ਭ੍ਰਿਸ਼ਟਾਤੰਤਰ ਤੋਂ ਪ੍ਰੇਸ਼ਾਨ ਹੈ ਅਤੇ ਨੌਜਵਾਨ ਵਰਗ ‘ਆਪ’ ਦੇ ਰੂਪ ‘ਚ ਆਪਣਾ ਭਵਿੱਖ ਵੇਖ ਰਿਹਾ ਹੈ, ਜਿਸਦਾ ਅਸਰ ਪੰਜਾਬ ‘ਚ ਵੀ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸ੍ਰੀ ਕੇਜ਼ਰੀਵਾਲ ਨੇ ਅੱਜ ਗੁਰੂ ਨਗਰੀ ਵਿਖੇ ਰੋਡ ਸ਼ੋਅ ਦੌਰਾਨ ਖੁੱਲੀ ਜੀਪ ਦੀ ਸਵਾਰੀ ਕਰਦਿਆਂ ਲੋਕਾਂ ਦਾ ਸਵਾਗਤ ਕਬੂਲਿਆ। ਉਨ੍ਹਾਂ ਦੇ ਰੋਡ ਸ਼ੋਅ ਮੌਕੇ ਬੇਸ਼ੱਕ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਆਮਦ ਵਾਂਗ ਭੀੜ ਤਾਂ ਨਹੀਂ ਜੁੱਟ ਸਕੀ ਪਰ ਹਾਜ਼ਰ ਸੈਂਕੜੇ ਹਮਾਇਤੀਆਂ ‘ਚ ਭਰਪੂਰ ਜੋਸ਼ ਸੀ।
Thursday, 10 April 2014
ਬਾਦਲ ਦੀ ਰੈਲੀ ਦੌਰਾਨ ਨਹੀਂ ਪੁੱਜੀ ਜਨਤਾ!
www.sabblok.blogspot.com

ਪਟਿਆਲਾ- ਪਟਿਆਲਾ 'ਚ ਜਨਤਾ ਜਨਾਰਦਨ ਕੀ ਕਰਨ ਜਾ ਰਹੀ ਹੈ ਫਿਲਹਾਲ ਇਹ ਤਾਂ ਕਹਿਣਾ ਬਹੁਤ ਮੁਸ਼ਕਲ ਹੈ। ਕੋਈ ਵੀ ਪਾਰਟੀ ਜਾਂ ਉਮੀਦਵਾਰ ਅਜਿਹਾ ਨਜ਼ਰ ਹੀ ਨਹੀਂ ਆ ਰਿਹਾਸ , ਜਿਨੂੰ ਪੂਰੀ ਤਰ੍ਹਾਂ ਹਮਾਇਤ ਮਿਲ ਰਹੀ ਹੋਵੇ। ਇਨ੍ਹਾਂ ਸਾਰਿਆਂ ਉਮੀਦਵਾਰਾਂ 'ਚੋਂ ਅਕਾਲੀ ਦਲ ਦੇ ਦੀਪਇੰਦਰ ਸਿੰਘ ਢਿੱਲੋਂ ਸਭ ਤੋਂ ਉਪਰ ਹਨ। ਇਸ ਦਾ ਅੰਦਾਜ਼ਾ ਉਸ ਵੇਲੇ ਲੱਗ ਗਿਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ 'ਚ ਕੱਢੀ ਗਈ ਇਕ ਰੈਲੀ 'ਚ ਬਹੁਤ ਘੱਟ ਲੋਕਾਂ ਨੇ ਸ਼ਿਰਕਤ ਕੀਤੀ। ਇੰਨਾ ਹੀ ਨਹੀਂ ਜਿੰਨੀ ਕੁ ਜਨਤਾ ਉਥੇ ਹਾਜ਼ਰ ਹੋਈ ਉਹ ਵੀ ਮੁੱਖ ਮੰਤਰੀ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉਥੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ, ਜਦੋਂ ਇਸ ਸਬੰਧੀ ਬਾਦਲ ਸਾਹਿਬ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਇਸ ਤਰ੍ਹਾਂ ਜਵਾਬ ਦਿੱਤਾ ਕਿ ਕੁਰਸੀਆਂ ਤਾਂ ਕੋਈ ਖਾਲੀ ਨਹੀਂ ਸਨ।
ਫਿਲਹਾਲ ਜਨਤਾ ਜਿਸ ਤਰ੍ਹਾਂ ਦਾ ਇਸ਼ਾਰਾ ਦੇ ਰਹੀ ਹੈ, ਉਸ ਨਾਲ ਤਾਂ ਦੀਪਇੰਦਰ ਸਿੰਘ ਢਿੱਲੋਂ ਨੂੰ ਬਹੁਤ ਮਿਹਨਤ ਕਰਨੀ ਦੀ ਲੋੜ ਹੈ ਕਿਉਂਕਿ ਕਾਂਗਰਸ ਦੀ ਪ੍ਰਨੀਤ ਕੌਰ ਨੂੰ ਉਨ੍ਹਾਂ ਦੇ ਪੁਰਾਣੇ ਅਤੇ ਜੇਤੂ ਹਲਕੇ ਤੋਂ ਹਰਾਉਣਾ ਕੋਈ ਸੌਖੀ ਗੱਲ ਨਹੀਂ ਹੈ।

ਕੈਂਸਰ ਸਮੇਤ ਵੱਖ-ਵੱਖ ਬਿਮਾਰੀਆਂ ਦੇ ਕਾਰਨ, ਲੱਛਣ 'ਤੇ ਸ਼ੁਰੂਆਤੀ ਰੋਕਥਾਮ ਲਈ ਚੁਵਰਕਾ ਤੇ ਬੈਨਰ ਰਿਲੀਜ਼
www.sabblok.blogspot.com
ਭਾਈ ਘਨੱਈਆ ਸੁਸਾਇਟੀ ਵੱਲੋਂ ਵਿੱਢੇ ਉਪਰਾਲੇ ਪ੍ਰਸੰਸਾਯੋਗ : ਡਾ.ਗਾਜ਼ੀ/ਧਾਲੀਵਾਲ
ਫਰੀਦਕੋਟ 10 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਕੈਂਸਰ ਦੇ ਲੱਛਣ, ਕਾਰਨ, ਸ਼ੁਰੂਆਤੀ ਰੋਕਥਾਮ ਤੇ ਹੋਰ ਬਿਮਾਰੀਆਂ ਸਬੰਧੀ ਸੁਚੇਤ ਕਰਦੇ ਬੈਨਰ ਅਤੇ ਚੁਵਰਕਾ ਸਥਾਨਕ ਸਿਵਲ ਹਸਪਤਾਲ ਵਿਖੇ ਡਾ.ਗਾਜ਼ੀ ਊਜੈਰ ਸੀਨੀਅਰ ਮੈਡੀਕਲ ਅਫ਼ਸਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਸਰਪ੍ਰਸਤ ਗੁਰੂਕੁਲ ਇੰਸਟੀਚਿਊਟ ਫ਼ਾਰ ਵੋਮੈਨ ਕੋਟਕਪੂਰਾ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਨਾਲ ਸ਼ਿਵਜੀਤ ਸਿੰਘ ਸੰਘਾ, ਮੱਘਰ ਸਿੰਘ ਖਾਲਸਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਹਰਿੰਦਰ ਸਿੰਘ ਗਾਂਧੀ, ਪ੍ਰਦੀਪ ਸਿੰਘ ਜੋਗੇਵਾਲਾ, ਸੁਰਿੰਦਰ ਦਮਦਮੀ ਆਦਿ ਵੀ ਹਾਜ਼ਰ ਸਨ। ਡਾ.ਗਾਜ਼ੀ ਊਜੈਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਨਾਮ ਮੁਤਾਬਕ ਸੁਸਾਇਟੀ ਵੱਲੋਂ ਸਾਰੇ ਕੰਮ ਭਾਈ ਘਨੱਈਆ ਜੀ ਦੀ ਸੋਚ ਮੁਤਾਬਕ ਮਿਸ਼ਨ ਵਾਲੇ ਹੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਸ ਤਰ•ਾਂ ਭਾਈ ਘਨੱਈਆ ਜੀ ਨੇ ਊਚ-ਨੀਚ ਤੇ ਵੱਡੇ-ਛੋਟੇ ਦਾ ਵਿਤਕਰਾ ਖ਼ਤਮ ਕਰਦਿਆਂ ਸੇਵਾ ਕਾਰਜ ਦੇ ਕੰਮ ਆਰੰਭੇ ਸਨ, ਬਿਲਕੁਲ ਉਸੇ ਤਰ•ਾਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਵੀ ਗਰੀਬ, ਬੇਵੱਸ, ਲਾਚਾਰ ਤੇ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਦਾ ਬੀੜਾ ਚੁੱਕਿਆ ਜਾ ਰਿਹਾ ਹੈ, ਜੋ ਕਿ ਪ੍ਰਸੰਸਾਯੋਗ ਉਪਰਾਲਾ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਤੇ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਿਸੇ ਵੀ ਤਰ•ਾਂ ਦੇ ਕੈਂਸਰ ਬਣਨ ਦੇ ਕਾਰਨ, ਕੈਂਸਰ ਹੋਣ ਦੇ ਲੱਛਣ ਤੇ ਕੈਂਸਰ ਨੂੰ ਠੱਲ ਪਾਉਣ ਅਰਥਾਤ ਸ਼ੁਰੂਆਤੀ ਰੋਕਥਾਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਸਖ਼ਤ ਜਰੂਰਤ ਹੈ। ਉਨਾਂ ਦੱਸਿਆ ਕਿ ਹੱਡੀਆਂ ਦੀ ਕਮਜ਼ੋਰੀ (ਆਸਟੀਓਪੋਰੋਸਿਸ) ਕੀ ਹੈ, ਕਿਹੜੇ ਲੋਕਾਂ ਨੂੰ ਹੁੰਦਾ ਹੈ, ਕਿਹੜੇ ਟੈਸਟ ਜਰੂਰੀ ਹਨ ਤੇ ਇਸ ਬਿਮਾਰੀ ਤੋਂ ਬਚਾਅ ਲਈ ਕਿਹੜੀਆਂ-ਕਿਹੜੀਆਂ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਵੀ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਮੱਘਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪ੍ਰਸਿੱਧ ਸਮਾਜਸੇਵੀ ਐਸ.ਪੀ.ਸਿੰਘ ਉਬਰਾਏ ਦੇ ਸਹਿਯੋਗ ਸਦਕਾ ਸੁਸਾਇਟੀ ਨੇ ਇਸ ਚੁਵਰਕੇ 'ਚ ਕਾਲਾ ਪੀਲੀਆ ਫੈਲਣ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਸੁਸਾਇਟੀ ਵੱਲੋਂ ਆਰੰਭੇ ਕਾਰਜ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਕੈਂਪ ਲਾਉਣ, ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਲੋੜਵੰਦ ਕੈਂਸਰ ਪੀੜ•ਤਾਂ ਦੇ ਇਲਾਜ ਲਈ ਮੱਦਦ, ਵਾਤਾਵਰਨ ਬਚਾਉਣ, ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਤੇ ਕੈਂਸਰ ਪੀੜ•ਤਾਂ ਦੇ ਬੱਚਿਆਂ ਦੇ ਸੁਸਾਇਟੀ ਸਮਰਥਾ ਅਨੁਸਾਰ ਵਿੱਦਿਆ ਪ੍ਰਾਪਤ ਕਰਾਉਣ ਆਦਿ ਉਪਰਾਲਿਆਂ ਦਾ ਸੰਖ਼ੇਪ 'ਚ ਜ਼ਿਕਰ ਵੀ ਕੀਤਾ। ਉਨਾਂ ਦੱਸਿਆ ਕਿ ਸੁਸਾਇਟੀ ਵੱਲੋਂ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਿੰਡ ਅਰਾਂਈਆਂਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ ਮੈਡੀਸਨ, ਚਮੜ•ੀ ਤੇ ਹੱਡੀਆਂ ਦੀ ਜਾਂਚ ਦਾ ਵਿਸ਼ੇਸ਼ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਾਇਆ ਜਾ ਰਿਹਾ ਹੈ, ਜਿਸ 'ਚ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਇਸ ਮੌਕੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
ਭਾਈ ਘਨੱਈਆ ਸੁਸਾਇਟੀ ਵੱਲੋਂ ਵਿੱਢੇ ਉਪਰਾਲੇ ਪ੍ਰਸੰਸਾਯੋਗ : ਡਾ.ਗਾਜ਼ੀ/ਧਾਲੀਵਾਲ
ਫਰੀਦਕੋਟ 10 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਕੈਂਸਰ ਦੇ ਲੱਛਣ, ਕਾਰਨ, ਸ਼ੁਰੂਆਤੀ ਰੋਕਥਾਮ ਤੇ ਹੋਰ ਬਿਮਾਰੀਆਂ ਸਬੰਧੀ ਸੁਚੇਤ ਕਰਦੇ ਬੈਨਰ ਅਤੇ ਚੁਵਰਕਾ ਸਥਾਨਕ ਸਿਵਲ ਹਸਪਤਾਲ ਵਿਖੇ ਡਾ.ਗਾਜ਼ੀ ਊਜੈਰ ਸੀਨੀਅਰ ਮੈਡੀਕਲ ਅਫ਼ਸਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਸਰਪ੍ਰਸਤ ਗੁਰੂਕੁਲ ਇੰਸਟੀਚਿਊਟ ਫ਼ਾਰ ਵੋਮੈਨ ਕੋਟਕਪੂਰਾ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤੇ ਗਏ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਨਾਲ ਸ਼ਿਵਜੀਤ ਸਿੰਘ ਸੰਘਾ, ਮੱਘਰ ਸਿੰਘ ਖਾਲਸਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਹਰਿੰਦਰ ਸਿੰਘ ਗਾਂਧੀ, ਪ੍ਰਦੀਪ ਸਿੰਘ ਜੋਗੇਵਾਲਾ, ਸੁਰਿੰਦਰ ਦਮਦਮੀ ਆਦਿ ਵੀ ਹਾਜ਼ਰ ਸਨ। ਡਾ.ਗਾਜ਼ੀ ਊਜੈਰ ਅਤੇ ਗੁਰਾਂਦਿੱਤਾ ਸਿੰਘ ਧਾਲੀਵਾਲ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੇ ਨਾਮ ਮੁਤਾਬਕ ਸੁਸਾਇਟੀ ਵੱਲੋਂ ਸਾਰੇ ਕੰਮ ਭਾਈ ਘਨੱਈਆ ਜੀ ਦੀ ਸੋਚ ਮੁਤਾਬਕ ਮਿਸ਼ਨ ਵਾਲੇ ਹੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਸ ਤਰ•ਾਂ ਭਾਈ ਘਨੱਈਆ ਜੀ ਨੇ ਊਚ-ਨੀਚ ਤੇ ਵੱਡੇ-ਛੋਟੇ ਦਾ ਵਿਤਕਰਾ ਖ਼ਤਮ ਕਰਦਿਆਂ ਸੇਵਾ ਕਾਰਜ ਦੇ ਕੰਮ ਆਰੰਭੇ ਸਨ, ਬਿਲਕੁਲ ਉਸੇ ਤਰ•ਾਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਵੀ ਗਰੀਬ, ਬੇਵੱਸ, ਲਾਚਾਰ ਤੇ ਜਰੂਰਤਮੰਦ ਪਰਿਵਾਰਾਂ ਦੀ ਮੱਦਦ ਦਾ ਬੀੜਾ ਚੁੱਕਿਆ ਜਾ ਰਿਹਾ ਹੈ, ਜੋ ਕਿ ਪ੍ਰਸੰਸਾਯੋਗ ਉਪਰਾਲਾ ਹੈ। ਗੁਰਪ੍ਰੀਤ ਸਿੰਘ ਚੰਦਬਾਜਾ ਤੇ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਿਸੇ ਵੀ ਤਰ•ਾਂ ਦੇ ਕੈਂਸਰ ਬਣਨ ਦੇ ਕਾਰਨ, ਕੈਂਸਰ ਹੋਣ ਦੇ ਲੱਛਣ ਤੇ ਕੈਂਸਰ ਨੂੰ ਠੱਲ ਪਾਉਣ ਅਰਥਾਤ ਸ਼ੁਰੂਆਤੀ ਰੋਕਥਾਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਸਖ਼ਤ ਜਰੂਰਤ ਹੈ। ਉਨਾਂ ਦੱਸਿਆ ਕਿ ਹੱਡੀਆਂ ਦੀ ਕਮਜ਼ੋਰੀ (ਆਸਟੀਓਪੋਰੋਸਿਸ) ਕੀ ਹੈ, ਕਿਹੜੇ ਲੋਕਾਂ ਨੂੰ ਹੁੰਦਾ ਹੈ, ਕਿਹੜੇ ਟੈਸਟ ਜਰੂਰੀ ਹਨ ਤੇ ਇਸ ਬਿਮਾਰੀ ਤੋਂ ਬਚਾਅ ਲਈ ਕਿਹੜੀਆਂ-ਕਿਹੜੀਆਂ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਵੀ ਬੜੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੁਸਾਇਟੀ ਦੇ ਜਨਰਲ ਸਕੱਤਰ ਮੱਘਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪ੍ਰਸਿੱਧ ਸਮਾਜਸੇਵੀ ਐਸ.ਪੀ.ਸਿੰਘ ਉਬਰਾਏ ਦੇ ਸਹਿਯੋਗ ਸਦਕਾ ਸੁਸਾਇਟੀ ਨੇ ਇਸ ਚੁਵਰਕੇ 'ਚ ਕਾਲਾ ਪੀਲੀਆ ਫੈਲਣ ਦੇ ਕਾਰਨ, ਲੱਛਣ, ਇਲਾਜ ਅਤੇ ਰੋਕਥਾਮ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨਾਂ ਸੁਸਾਇਟੀ ਵੱਲੋਂ ਆਰੰਭੇ ਕਾਰਜ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਕੈਂਪ ਲਾਉਣ, ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਲੋੜਵੰਦ ਕੈਂਸਰ ਪੀੜ•ਤਾਂ ਦੇ ਇਲਾਜ ਲਈ ਮੱਦਦ, ਵਾਤਾਵਰਨ ਬਚਾਉਣ, ਸਮਾਜਿਕ ਕੁਰੀਤੀਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਤੇ ਕੈਂਸਰ ਪੀੜ•ਤਾਂ ਦੇ ਬੱਚਿਆਂ ਦੇ ਸੁਸਾਇਟੀ ਸਮਰਥਾ ਅਨੁਸਾਰ ਵਿੱਦਿਆ ਪ੍ਰਾਪਤ ਕਰਾਉਣ ਆਦਿ ਉਪਰਾਲਿਆਂ ਦਾ ਸੰਖ਼ੇਪ 'ਚ ਜ਼ਿਕਰ ਵੀ ਕੀਤਾ। ਉਨਾਂ ਦੱਸਿਆ ਕਿ ਸੁਸਾਇਟੀ ਵੱਲੋਂ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਿੰਡ ਅਰਾਂਈਆਂਵਾਲਾ ਦੇ ਗੁਰਦਵਾਰਾ ਸਾਹਿਬ ਵਿਖੇ ਮੈਡੀਸਨ, ਚਮੜ•ੀ ਤੇ ਹੱਡੀਆਂ ਦੀ ਜਾਂਚ ਦਾ ਵਿਸ਼ੇਸ਼ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਾਇਆ ਜਾ ਰਿਹਾ ਹੈ, ਜਿਸ 'ਚ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਜਾਂਚ ਕਰੇਗੀ। ਇਸ ਮੌਕੇ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ 21 ਨੂੰ
www.sabblok.blogspot.com
ਜਲੰਧਰ: ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਪ੍ਰਸੰਗਕਤਾ ਉਭਾਰਨ ਲਈ 21 ਅਪ੍ਰੈਲ ਦਿਨ ਸੋਮਵਾਰ ਨੂੰ ਦਿਨੇ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ੍ਰੀ ਦਰਬਾਰਾ ਸਿੰਘ ਢਿਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟੀ ਰਘਬੀਰ ਸਿੰਘ ਛੀਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਉਪਰੰਤ 'ਗ਼ਦਰ ਲਹਿਰ ਦੇ ਪ੍ਰਸੰਗ ਵਿੱਚ ਕਾਮਾਗਾਟਾ ਮਾਰੂ' ਵਿਸ਼ੇ ਉਪਰ ਟਰੱਸਟੀ ਹਰਵਿੰਦਰ ਭੰਡਾਲ ਮੁੱਖ ਭਾਸ਼ਣ ਦੇਣਗੇ।
ਕਮੇਟੀ ਨੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ, ਸਮੂਹ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
ਜਲੰਧਰ: ਗ਼ਦਰ ਪਾਰਟੀ ਦੇ ਪ੍ਰੋਗਰਾਮ ਦੀ ਪ੍ਰਸੰਗਕਤਾ ਉਭਾਰਨ ਲਈ 21 ਅਪ੍ਰੈਲ ਦਿਨ ਸੋਮਵਾਰ ਨੂੰ ਦਿਨੇ 10 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਸ੍ਰੀ ਦਰਬਾਰਾ ਸਿੰਘ ਢਿਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਦਿਨ ਟਰੱਸਟੀ ਰਘਬੀਰ ਸਿੰਘ ਛੀਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਇਸ ਉਪਰੰਤ 'ਗ਼ਦਰ ਲਹਿਰ ਦੇ ਪ੍ਰਸੰਗ ਵਿੱਚ ਕਾਮਾਗਾਟਾ ਮਾਰੂ' ਵਿਸ਼ੇ ਉਪਰ ਟਰੱਸਟੀ ਹਰਵਿੰਦਰ ਭੰਡਾਲ ਮੁੱਖ ਭਾਸ਼ਣ ਦੇਣਗੇ।
ਕਮੇਟੀ ਨੇ ਗ਼ਦਰੀ ਦੇਸ਼ ਭਗਤਾਂ ਦੇ ਵਾਰਸਾਂ, ਸਮੂਹ ਜੱਥੇਬੰਦੀਆਂ ਅਤੇ ਵਿਅਕਤੀਆਂ ਨੂੰ ਸਮਾਗਮ 'ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।
Sunday, 6 April 2014
ਭਿੱਖੀਵਿੰਡ ਵਿਖੇ ਡੀ.ਐਸ.ਪੀ. ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ
www.sabblok.blogspot.com
ਭਿੱਖੀਵਿੰਡ 6ਅਪ੍ਰੈਲ (ਭੁਪਿੰਦਰ ਸਿੰਘ)-ਦੇਸ਼ ਭਾਰਤ ਵਿੱਚ ਹੋ ਰਹੀਆਂ ਲੋਕ ਸਭਾ ਚੌਣਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਚੋਣ ਅਧਿਕਾਰੀ ਕਮ ਡੀ.ਸੀ. ਤਰਨ ਤਾਰਨ ਬਲਵਿੰਦਰ ਸਿੰਘ ਧਾਰੀਵਾਲ, ਐਸ.ਐਸ.ਪੀ. ਤਰਨ ਤਾਰਨ ਰਾਜਜੀਤ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ ਹੇਠ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਦੀ ਅਗਵਾਈ ਹੇਠ ਇਲਾਕੇ ਅੰਦਰ ਇੱਕ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਪੁਲਿਸ ਥਾਣਾ ਭਿੱਖੀਵਿੰਡ ਤੋਂ ਸ਼ੁਰੂ ਹੋ ਕੇ ਖਾਲੜਾ, ਖੇਮਕਰਨ, ਵਲਟੋਹਾ ਆਦਿ ਪਿੰਡਾਂ ਕਸਬਿਆਂ ਤੋਂ ਹੁੰਦਾ ਹੋਇਆ ਵਾਪਸ ਭਿੱਖੀਵਿੰਡ ਪੁੱਜਾ। ਇਸ ਸਮੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਨੇ ਆਖਿਆ ਕਿ ਲੋਕ ਸਭਾ ਚੌਣਾਂ ਦੇ ਮੁੱਦੇ ਨਜਰ ਇਹ ਫਲੈਗ ਮਾਰਚ ਕੱਢਿਆਂ ਜਾ ਰਿਹਾ ਹੈ ਤਾਂ ਲੋਕਾਂ ਵਿੱਚ ਕਿਸੇ ਕਿਸਮ ਦਾ ਡਰ ਨਾ ਰਹੇ ਤਾਂ ਜੋ ਲੋਕਾਂ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਤਾਂ ਜੋ ਲੋਕ ਆਪਣੀ ਵੋਟ ਦਾ ਬਿਨ੍ਹਾ ਕਿਸੇ ਖੌਫ ਤੋਂ ਇਸਤੇਮਾਲ ਕਰ ਸਕਣ। ਇਸ ਸਮੇ ਚੌਣ ਗਜਟਿਡ ਅਫਸਰ ਭਿੱਖੀਵਿੰਡ ਦਲਬੀਰ ਸਿੰਘ, ਥਾਣਾ ਭਿੱਖੀਵਿੰਡ ਦੇ ਐਸ.ਐਚ.a. ਸ਼ਿਵਦਰਸਨ ਸਿੰਘ, ਐਸ.ਐਚ.a. ਵਲਟੋਹਾ ਅਵਤਾਰ ਸਿੰਘ ਕਾਹਲੋ, ਐਸ.ਐਚ.a. ਖੇਮਕਰਨ ਜਸਪਾਲ ਸਿੰਘ, ਐਸ.ਐਚ.a. ਖਾਲੜਾ ਹਰਸੰਦੀਪ ਸਿੰਘ, ਏ.ਅੇਸ.ਆਈ. ਬਚਿੱਤਰ ਸਿੰਘ, ਏ.ਐਸ.ਆਈ. ਚਰਨਜੀਤ ਸਿੰਘ, ਏ.ਐਸ.ਆਈ ਸਤਨਾਮ ਸਿੰਘ, ਏ.ਐਸ.ਆਈ. ਬਲਰਾਜ ਸਿੰਘ, ਏ.ਐਸ.ਆਈ. ਗੁਰਮੇਜ ਸਿੰਘ, ਐਚ.ਸੀ. ਗੁਰਦੀਪ ਸਿੰਘ, ਐਚ.ਸੀ. ਲਖਵਿੰਦਰ ਸਿੰਘ, ਐਚ.ਸੀ. ਮਲਕੀਤ ਸਿੰਘ ਆਦਿ ਹਾਜਰ ਸਨ।
![]() |
| ਭਿੱਖੀਵਿੰਡ ਵਿਖੇ ਫਲੈਗ ਮਾਰਚ ਕੱਢਦੇ ਡੀ.ਐਸ.ਪੀ. ਭਿੱਖੀਵਿੰਡ ਹਰਪਾਲ ਸਿੰਘ ਆਦਿ। |

Friday, 4 April 2014
ਮਨਪ੍ਰੀਤ ਬਾਦਲ ਨੇ ਬਠਿੰਡਾ ਹਲਕੇ ਲਈ ਕਾਗਜ ਦਾਖਲ ਕੀਤੇ
www.sabblok.blogspot.com
ਸਰਕਾਰੀ ਮਸੀਨਰੀ ਦੀ ਬਾਦਲ ਪਰਿਵਾਰ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ
ਬਠਿੰਡਾ/4 ਅਪਰੈਲ/ ਬੀ ਐਸ ਭੁੱਲਰ
ਆਪਣੇ ਸਹਿਯੋਗੀਆਂ ਆਗੂਆਂ ਇੱਥੋਂ ਤੱਕ ਕਿ ਰਾਜਸੀ ਗੁਰੂ ਨੂੰ ਠਿੱਬੀ ਲਾ ਕੇ ਸੱਤ੍ਹਾ ਦੇ ਸਿਖ਼ਰ ਤੇ ਪੁੱਜੇ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਆਪਣਾ ਮਸਲਾ ਤਾਂ ਕੋਈ ਰਹਿਣ ਨਹੀਂ ਦਿੱਤਾ, ਲੇਕਿਨ ਆਮ ਜਨਤਾ ਦੀਆਂ ਮੁਸਕਿਲਾਂ ਬਰਕਰਾਰ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਪੀਪਲਜ ਪਾਰਟੀ, ਕਾਂਗਰਸ ਅਤੇ ਸੀ ਪੀ ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਚੋਣ ਕਮਿਸਨ ਤੋਂ ਮੰਗ ਕੀਤੀ ਕਿ ਇਸ ਅਤੀ ਸੁਖਮ ਹਲਕੇ ਦੀਆਂ ਵੋਟਾਂ ਪਵਾਉਣ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸੀਨਾਂ ਇਸਤੇਮਾਲ ਕੀਤੀਆਂ ਜਾਣ।
* ਵੋਟਾਂ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸੀਨਾਂ ਇਸਤੇਮਾਲ ਕੀਤੀਆਂ ਜਾਣ
* ਚੋਣ ਕਮਿਸਨ ਦਿਖਾਵੇ ਵਾਲੇ ਦੰਦਾਂ ਦੀ ਸਖ਼ਤੀ ਨਾਲ ਵਰਤੋਂ ਕਰ
* ਲੋਕਾਂ ਨੂੰ ਜਾਲਮ ਰਾਜ ਦੇ ਖੂਨੀ ਪੰਜਿਆਂ ਤੋਂ ਬਚਾਉਣ ਲਈ ਜੱਦੋਜਹਿਦ ਸੁਰੂ ਕੀਤੀ ਹੋਈ ਹੈ
* ਜਹਿਰੀ ਸੱਪ ਦੇ ਖਾਤਮੇ ਲਈ ਉਸਦੀ ਪੂਛ ਨਾਲੋਂ ਕਿਤੇ ਵੱਧ ਜਰੂਰੀ ਸਿਰੀ ਕੁੱਟਣਾ ਹੈ
* ਸੋਨੀਆਂ, ਰਾਹੁਲ, ਪ੍ਰਿਯਕਾ, ਕੈਪਟਨ, ਬਾਜਵਾ, ਦਿਆਲ, ਬਰਨਾਲਾ ਪੁੱਜਣਗੇ
ਨਾਮਜਦਗੀ ਕਾਗਜ ਦਾਖਲ ਕਰਨ ਉਪਰੰਤ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਉਹਨਾਂ ਦੀ ਲੜਾਈ ਸਿਰਫ ਅਕਾਲੀ ਦਲ ਨਾਲ ਹੀ ਨਹੀਂ ਬਲਕਿ ਸਮੁੱਚੀ ਪੰਜਾਬ ਸਰਕਾਰ ਨਾਲ ਹੈ, ਕਿਉਂਕਿ ਸੂਬੇ ਦੀ ਸਾਰੀ ਸਰਕਾਰੀ ਮਸੀਨਰੀ ਦੀ ਉਹਨਾਂ ਦੇ ਵਿਰੋਧੀ ਬਾਦਲ ਪਰਿਵਾਰ ਵੱਲੋਂ ਰੱਜ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। ਮਲੋਟ ਨੇੜਲੇ ਛਾਪਿਆਂਵਾਲੀ ਪੋਲੀਟੈਕਨਿਕ ਕਾਲਜ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਬਲਵਿੰਦਰ ਸਿੰਘ ਨੂੰ ਪੇਸ ਕਰਦਿਆਂ ਉਹਨਾਂ ਦੱਸਿਆ ਕਿ ਉਸਨੂੰ ਇਸ ਰੁਤਬੇ ਤੋਂ ਇਸ ਲਈ ਅਲਹਿਦਾ ਹੋਣਾ ਪੈ ਗਿਐ, ਕਿਉਂਕਿ ਖ਼ੁਦ ਮੁੱਖ ਮੰਤਰੀ ਸ੍ਰ: ਬਾਦਲ ਨੇ ਇਹ ਸੁਨੇਹਾ ਭੇਜਿਆ ਸੀ ਕਿ ਅਗਰ ਉਸਨੇ ਅਜਿਹਾ ਨਾ ਕੀਤਾ ਤਾਂ ਸਾਂਝੇ ਮੋਰਚੇ ਦੇ ਉਮੀਦਵਾਰ ਦੀ ਮੱਦਦ ਕਰਨ ਬਦਲੇ ਭਿਆਨਕ ਨਤੀਜੇ ਭੁਗਤਣੇ ਪੈਣਗੇ।
ਵਾਰ ਵਾਰ ਸਿਕਾਇਤਾਂ ਕਰਨ ਦੇ ਬਾਵਜੂਦ ਵੀ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਨਪ੍ਰੀਤ ਨੇ ਅਪੀਲ ਕੀਤੀ ਕਿ ਲੋਕ ਰਾਜ ਨੂੰ ਸੱਦਾਮ ਹੁਸੈਨਾ ਤੇ ਹੋਸੀ ਮੁਬਾਰਕਾਂ ਦੀ ਮੁਥਾਜੀ ਤੋਂ ਬਚਾਉਣ ਲਈ ਚੋਣ ਕਮਿਸਨ ਨੂੰ ਚਾਹੀਦਾ ਹੈ ਕਿ ਉਹ ਦਿਖਾਵੇ ਵਾਲੇ ਦੰਦਾਂ ਦੀ ਸਖ਼ਤੀ ਨਾਲ ਵਰਤੋਂ ਕਰੇ। ਰਾਜਨੀਤਕ ਦਾਦਾਗਿਰੀ ਦੇ ਚਲਦਿਆਂ ਬਠਿੰਡਾ ਨੂੰ ਦੇਸ ਦੇ ਪੰਦਰਾਂ ਅਤੀ ਸੰਗੀਨ ਹਲਕਿਆਂ ਚੋਂ ਇੱਕ ਹੋਣ ਨੂੰ ਲੋਕਤੰਤਰ ਲਈ ਮੰਦਭਾਗਾ ਮਨਦਿਆਂ ਉਹਨਾਂ ਮੰਗ ਕੀਤੀ ਕਿ ਸਾਫ਼ ਸੁਥਰੀਆਂ ਚੋਣਾਂ ਕਰਵਾਉਣ ਲਈ ਸਲਿੱਪਾਂ ਵਾਲੀਆਂ ਇਲੈਕਟਰੋਨਿਕ ਮਸ਼ੀਨਾਂ ਇਸਤੇਮਾਲ ਕੀਤੀਆਂ ਜਾਣ।
ਮੁੱਖ ਮੰਤਰੀ ਵਲੋਂ ਉਹਨਾਂ ਤੇ ਵਾਰ ਵਾਰ ਲਾਏ ਜਾ ਰਹੇ ਇਸ ਦੋਸ ਕਿ ਉਹਨਾਂ ਆਪਣੀ ਮਾਂ ਪਾਰਟੀ ਅਕਾਲੀ ਦਲ ਨਾਲ ਬੇਵਫ਼ਾਈ ਕੀਤੀ ਹੈ, ਨੂੰ ਸਿਰੇ ਤੋਂ ਰੱਦ ਕਰਦਿਆਂ ਮਨਪ੍ਰੀਤ ਨੇ ਸੁਆਲ ਕੀਤੀ ਕਿ ਸੱਤ੍ਹਾ ’ਚ ਹੁੰਦਿਆਂ ਉਹਨਾਂ ਜੇਕਰ ਭ੍ਰਿਸਟਾਚਾਰ ਜਾਂ ਇਖਲਾਕਹੀਣਤਾ ਵਾਲਾ ਕੋਈ ਕੰਮ ਕੀਤੈ ਤਾਂ ਉਹ ਬੇਝਿਜਕ ਅਜਿਹੇ ਦੋਸ਼ ਨੂੰ ਮੰਨਣ ਲਈ ਤਿਆਰ ਹਨ, ਲੇਕਿਨ ਹਕੀਕਤ ਇਹ ਹੈ ਕਿ ਅਹਿਮ ਵਜਾਰਤ ਨੂੰ ਠੋਕਰ ਮਾਰਦਿਆਂ ਉਹਨਾਂ ਉਹ ਰਾਹ ਅਪਣਾਇਆ ਹੈ, ਜਿਸਤੇ ਨੰਗੇ ਧੜ ਤੁਰ ਕੇ ਲੋਕਾਂ ਨੂੰ ਜਾਲਮ ਰਾਜ ਦੇ ਖੂਨੀ ਪੰਜਿਆਂ ਤੋਂ ਬਚਾਉਣ ਲਈ ਜੱਦੋਜਹਿਦ ਸੁਰੂ ਕੀਤੀ ਹੋਈ ਹੈ।
ਬਾਦਲ ਪਰਿਵਾਰ ਵੱਲੋਂ ਬਠਿੰਡਾ ਨੂੰ ਪੈਰਿਸ ਤੇ ਕੈਲੇਫੋਰਨੀਆਂ ’ਚ ਤਬਦੀਲ ਕਰਨ ਦੇ ਦਾਅਵਿਆਂ ਤੇ ਸੁਆਲ ਖੜਾ ਕਰਦਿਆਂ ਉਹਨਾਂ ਪੁੱਛਿਆ ਕਿ ਉਹ ਜਰਾ ਇਹ ਤਾਂ ਦੱਸਣ ਕਿ ਇਸ ਇਲਾਕੇ ਨੂੰ ਕੈਂਸਰ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਇਲਾਵਾ ਉਹਨਾਂ ਨੇ ਹੋਰ ਦਿੱਤਾ ਹੀ ਕੀ ਹੈ। ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਮਨਪ੍ਰੀਤ ਨੇ ਸੱਦਾ ਦਿੱਤਾ ਕਿ ਜਹਿਰੀ ਸੱਪ ਦੇ ਖਾਤਮੇ ਲਈ ਉਸਦੀ ਪੂਛ ਤੇ ਸੱਟ ਮਾਰਨ ਨਾਲੋਂ ਕਿਤੇ ਵੱਧ ਜਰੂਰੀ ਸਿਰੀ ਕੁੱਟਣਾ ਹੈ। ਮਨਪ੍ਰੀਤ ਨੇ ਦੱਸਿਆ ਕਿ ਕਿਸੇ ਹੋਰ ਮਨਪ੍ਰੀਤ ਬਾਦਲ ਦੇ ਕਾਗਜ ਭਰਵਾ ਕੇ ਪਤੰਗ ਚੋਣ ਨਿਸਾਨ ਹਥਿਆਉਣ ਲਈ ਬਾਦਲਾਂ ਦੇ ਹੱਥਕੰਡਿਆਂ ਨੂੰ ਅਸਫਲ ਬਣਾਉਣ ਵਾਸਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਨਿਸਾਨ ਪੰਜੇ ਤੇ ਚੋਣ ਲੜਣ ਦਾ ਫੈਸਲਾ ਲਿਆ ਹੈ।
ਇਹ ਵਿਚਾਰ ਪ੍ਰਗਟ ਕਰਦਿਆਂ ਕਿ ਰਾਜਨੀਤਕ ਆਗੂਆਂ ਨੂੰ ਕਿਸੇ ਵਿਅਕਤੀ ਵਿਸੇਸ਼ ਨਾਲੋਂ ਧਰਤੀ ਮਾਂ ਅਤੇ ਕੌਮ ਪ੍ਰਤੀ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ, ਮਨਪ੍ਰੀਤ ਨੇ ਸੀਨੀਅਰ ਬਾਦਲ ਨੂੰ ਸੁਆਲ ਕੀਤਾ ਕਿ ਉਹ ਉਸ ਉਪਰ ਦਗਾ ਕਮਾਉਣ ਦੇ ਦੋਸ ਲਾਉਣ ਤੋਂ ਪਹਿਲਾਂ ਆਪਣੀ ਜਮੀਰ ਤੋਂ ਇਹ ਤਾਂ ਪੁੱਛਣ ਕਿ ਸੱਤ੍ਹਾ ਦੇ ਸਿਖ਼ਰਲੇ ਟੰਬੇ ਤੇ ਚੜਣ ਲਈ ਉਹਨਾਂ ਜਥੇਦਾਰ ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਜ: ਗੁਰਚਰਨ ਸਿੰਘ ਟੌਹੜਾ ਇੱਥੋਂ ਤੱਕ ਕਿ ਆਪਣੇ ਰਾਜਸੀ ਗੁਰੂ ਸ੍ਰ: ਤੇਜਾ ਸਿੰਘ ਬਾਦਲ ਨੂੰ ਵੀ ਠਿੱਬੀ ਲਾਉਣ ਤੋਂ ਗੁਰੇਜ ਕਿਉਂ ਨਾ ਕੀਤਾ।
ਸਰਕਾਰੀ ਅਫ਼ਸਰਾਂ ਨੂੰ ਨਿਰਪੱਖਤਾ ਨਾਲ ਡਿਉਟੀ ਨਿਭਾਉਣ ਦੀ ਅਪੀਲ ਕਰਦਿਆਂ ਮਨਪ੍ਰੀਤ ਨੇ ਉਹਨਾਂ ਨੂੰ ਪੁੱਛਿਆ ਕਿ ਅਹੁਦਾ ਪ੍ਰਾਪਤ ਕਰਨ ਵੇਲੇ ਉਹਨਾਂ ਭਾਰਤੀ ਸੰਵਿਧਾਨ ਦੀ ਕਸਮ ਖਾਧੀ ਸੀ ਜਾਂ ਸੁਖਬੀਰ ਬਾਦਲ ਦੀ। ਸਹਿਯੋਗੀ ਪਾਰਟੀਆਂ ਅਤੇ ਆਮ ਲੋਕਾਂ ਤੋਂ ਮਿਲ ਰਹੇ ਮਿਲਵਰਤਨ ਦਾ ਹਵਾਲਾ ਦਿੰਦਿਆਂ ਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਿੱਤ ਯਕੀਨੀ ਹੈ। ਇੱਕ ਸੁਆਲ ਦੇ ਜਵਾਬ ਵਿੱਚ ਮਨਪ੍ਰੀਤ ਨੇ ਦੱਸਿਆ ਕਿ ਉਹ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਡਾ: ਜੁਗਿੰਦਰ ਦਿਆਲ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਚੋਣ ਮੁਹਿੰਮ ਵਿੱਚ ਸਾਮਲ ਹੋਣ ਲਈ ਸੱਦਾ ਦਿੱਤਾ ਹੈ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਇਹ ਆਗੂ 15 ਅਪਰੈਲ ਤੋਂ ਬਾਅਦ ਬਠਿੰਡਾ ਦੌਰੇ ਤੇ ਆਉਣਗੇ।
ਭੁੱਚੋ ਕਲਾਂ ਤੋਂ ਕਾਂਗਰਸ ਦੇ ਵਿਧਾਇਕ ਸ੍ਰੀ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੁੱਖ ਨਿਸਾਨਾ ਅਕਾਲੀ ਦਲ ਨੂੰ ਹਰਾਉਣਾ ਹੈ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾ: ਜਗਜੀਤ ਜੋਗਾ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਨੇ ਦਹਿਸ਼ਤ ਦੇ ਰਾਜ ਦੇ ਖਾਤਮੇ ਅਤੇ ਲੋਕਤੰਤਰ ਨੂੰ ਭ੍ਰਿਸਟਾਚਾਰ ਤੋਂ ਬਚਾਉਣ ਲਈ ਮਨਪ੍ਰੀਤ ਨੂੰ ਹਿਮਾਇਤ ਦਿੱਤੀ ਹੈ, ਸ੍ਰੀ ਜੋਗਾ ਅਨੁਸਾਰ ਸਿਆਸੀ ਫ਼ਿਜਾ ਇਸ ਕਦਰ ਤਬਦੀਲ ਹੋ ਚੁੱਕੀ ਹੈ ਕਿ ਬਾਦਲਾਂ ਦੀ ਹਾਰ ਅਟੱਲ ਹੈ। ਇਸ ਮੌਕੇ ਸਰਵ ਸ੍ਰੀ ਹਰਮੰਦਰ ਸਿੰਘ ਜੱਸੀ, ਗੁਰਾ ਸਿੰਘ ਤੁੰਗਵਾਲੀ, ਗੁਰਮੀਤ ਸਿੰਘ ਖੁੱਡੀਆਂ, ਸੁਖਦੇਵ ਸਿੰਘ ਚਹਿਲ, ਕਾ: ਕ੍ਰਿਸਨ ਚੌਹਾਨ, ਹਨੀ ਫੱਤਣਵਾਲਾ, ਕੁਲਬੀਰ ਸਿੰਘ ਸਿੱਧੂ, ਸੱਤਪਾਲ ਮੂਲੇਵਾਲ, ਨਰਿੰਦਰ ਭਲੇਰੀਆ ਅਤੇ ਰੁਪਿੰਦਰ ਬਿੰਦਰਾ ਵੀ ਮੌਜੂਦ ਸਨ।

Subscribe to:
Posts (Atom)

.jpg)