jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 8 May 2013

ਪੇਡਾ ਨੂੰ ਪੰਜਾਬ ਵਿਚ 300 ਮੈਗਾਵਾਟ ਸਮੱਰਥਾ ਵਾਲੇ ਸੂਰਜੀ ਊਰਜਾ ਪ੍ਰਾਜੈਕਟਾਂ ਲਈ ਜਬਰਦਸਤ ਹੁੰਗਾਰਾ - ਮਜੀਠੀਆ

www.sabblok.blogspot.com
ਮੋਜ਼ਰਬੀਅਰ, ਪੁੰਜ ਲਾਇਡ ਅਤੇ ਅਜ਼ੂਰੀ ਜਿਹੀਆਂ 30 ਨਾਮੀ ਕੰਪਨੀਆਂ ਨੇ ਦਿੱਤੀ ਬੋਲੀ
ਅਗਲੇ 15 ਮਹੀਨਿਆਂ ਦੌਰਾਨ ਹੋਵੇਗਾ 2200 ਕਰੋੜ ਰੁਪੈ ਦਾ ਨਿਵੇਸ਼, 7 ਹਜ਼ਾਰ ਵਿਅਕਤੀਆਂ ਨੂੰ ਮਿਲੇਗਾ ਰੁਜ਼ਗਾਰ
ਚੰਡੀਗੜ੍ਹ, 7 ਮਈ - ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਰਾਜ ਅੰਦਰ 300 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪ੍ਰਾਜੈਕਟਾਂ ਦੀ ਸਥਾਪਨਾ ਦੀ ਪ੍ਰਕ੍ਰਿਆ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਗੈਰ ਰਵਾਇਤੀ ਊਰਜਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਬੀਤੇ 3 ਅਪ੍ਰੈਲ ਨੂੰ ਪੂਰਵ ਬੋਲੀ ਕਾਨਫਰੰਸ ਉਪਰੰਤ ਅੱਜ ਇਸ ਪ੍ਰਕ੍ਰਿਆ ਲਈ ਮੋਜ਼ਰਬੀਅਰ, ਪੁੰਜ ਲਾਇਡ ਅਤੇ ਅਜ਼ੂਰੀ ਜਿਹੀਆਂ 30 ਨਾਮੀ ਕੰਪਨੀਆਂ ਦੀਆਂ ਤਕਨੀਕੀ-ਵਪਾਰਿਕ ਬੋਲੀਆਂ ਦਾ ਅਧਿਐਨ ਕੀਤਾ ਗਿਆ ਹੈ। ਇਨ੍ਹਾਂ ਕੰਪਨੀਆਂ ਵੱਲੋਂ 270 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪ੍ਰਾਜੈਕਟਾਂ ਲਈ ਆਪਣੀਆਂ ਬੋਲੀਆਂ ਦਾਖਿਲ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਯੋਗ ਬੋਲੀਕਾਰਾਂ ਦੀ ਤਕਨੀਕੀ ਸਮਰੱਥਾ ਨੂੰ ਤਸਦੀਕ ਕੀਤਾ ਜਾਵੇਗਾ ਜਿਸ ਉਪਰੰਤ ਯੋਗ ਕੰਪਨੀਆਂ ਦੀਆਂ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ ਬਾਰੇ ਬੋਲੀਆਂ ਦਾ ਨਿਰਣਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੱਡੀ ਪਹਿਲਕਦਮੀ ਨਾਲ ਰਾਜ ਅੰਦਰ 15 ਮਹੀਨਿਆਂ ਦੌਰਾਨ 2200 ਕਰੋੜ ਰੁਪੈ ਦੇ ਨਿਵੇਸ਼ ਦਾ ਰਾਹ ਪੱਧਰਾ ਹੋ ਗਿਆ ਹੈ ਤੇ ਇਸ ਨਾਲ 7000 ਦੇ ਕਰੀਬ ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਰਜੀ ਊਰਜਾ ਪ੍ਰਾਜੈਕਟਾਂ ਦੀ ਸਥਾਪਨਾ ਨਾਲ ਜਿੱਥੇ ਰਾਜ ਨੂੰ ਬਿਜਲੀ ਦੀ ਵੱਡੀ ਲੋੜ (ਪੀਕ ਲੋਡ) ਸਮੇਂ ਬਿਜਲੀ ਮਿਲੇਗੀ ਉੱਥੇ ਵਾਤਾਵਰਣ ਲਈ ਵੱਡੀ ਚੁਣੌਤੀ ਬਣਦੀਆਂ ਗਰੀਨ ਹਾਊਸ ਗੈਸਾਂ ਵੀ ਵਾਤਾਵਰਨ ਨੂੰ ਪ੍ਰਤੀ ਸਾਲ 3æ50 ਲੱਖ ਟਨ ਤੱਕ ਘੱਟ ਦੂਸ਼ਿਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਰਾਜ ਸਰਕਾਰ ਦੀ ਇਸ ਵੱਡੀ ਪਹਿਲਕਦਮੀ ਨਾਲ ਰਾਜ ਦੀ ਮੌਜੂਦਾ ਸੂਰਜੀ ਊਰਜਾ ਸਮਰੱਥਾ ਜੋ ਕਿ 9 ਮੈਗਾਵਾਟ ਹੈ, ਵਿਚ ਜ਼ਿਕਰਯੋਗ ਵਾਧਾ ਹੋਵੇਗਾ। ਉਨ੍ਹਾਂ ਇਸ ਨੂੰ ਸਾਫ ਤੇ ਸਵੱਛ ਊਰਜਾ ਦੇ ਉਤਪਾਦਨ ਦੀ ਦਿਸ਼ਾ ਵਿਚ ਰਾਜ ਸਰਕਾਰ ਦੀ ਵੱਡੀ ਪੁਲਾਂਘ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਯੁੱਗ ਵਿਚ ਸਥਾਈ ਤੇ ਨਿਰੰਤਰ ਵਿਕਾਸ ਲਈ ਅਜਿਹੇ ਇਨਕਲਾਬੀ ਕਦਮ ਸਮੇਂ ਦੀ ਮੁੱਖ ਲੋੜ ਹਨ।

No comments: