www.sabblok.blogspot.com
ਕਿਉਂ ਅੱਖਾਂ ਬੰਦ ਕਰਕੇ ਬੈਠੇ ਹੈ ਨਗਰ ਨਿਗਮ- ਸ਼ਹਿਰ ਵਿਚ ਇੰਨੀਆਂ ਜ਼ਿਆਦਾ ਰਾਜਨੀਤਿਕ ਫਲੈਕਸਾਂ ਜੋ ਕਿ ਪ੍ਰਮੁੱਖ ਚੌਕਾਂ ਵਿਚ ਲੱਗੀਆਂ ਹੋਈਆਂ ਹਨ, ਦੇ ਪ੍ਰਤੀ ਨਗਰ ਨਿਗਮ ਕਿਉਂ ਚੁੱਪ ਕਰਕੇ ਬੈਠਾ ਹੋਇਆ ਹੈ, ਕਿ ਮੇਅਰ ਅਤੇ ਕਮਿਸ਼ਨਰ ਨੂੰ ਇਹ ਫਲੈਕਸਾਂ ਦਿਖਾਈ ਨਹੀਂ ਦਿੰਦੀਆਂ ਜਾਂ ਫੇਰ ਉਹ ਦੇਖ ਦੇ ਅਣਦੇਖਿਆ ਕਰ ਦਿੰਦੇ ਹਨ। ਕੀ ਕਹਿੰਦੇ ਹਨ ਅਨਿਲ ਬਜਾਜ- ਇਸ ਸਬੰਧੀ ਪੁੱਛੇ ਜਾਣ 'ਤੇ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਅਨਿਲ ਬਜਾਜ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਿਸੇ ਨੂੰ ਵੀ ਫਲੈਕਸਾਂ ਲਗਾਉਣ ਲਈ ਨਹੀਂ ਕਿਹਾ ਗਿਆ ਪਰ ਜੇਕਰ ਕੋਈ ਵਰਕਰ ਜਾਂ ਅਹੁਦੇਦਾਰ ਲਗਾਉਂਦਾ ਹੈ ਤਾਂ ਉਹ ਉਨ੍ਹਾਂ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਥੋਂ ਤਕ ਨਗਰ ਨਿਗਮ ਦਾ ਸਵਾਲ ਹੈ ਤਾਂ ਸਾਰੇ ਰਾਜਨੀਤਿਕ ਆਗੂਆਂ ਦੀਆਂ ਲੱਗ ਰਹੀਆਂ ਹਨ ਤਾਂ ਤੁਸੀਂ ਸਿਰਫ ਉਨ੍ਹਾਂ 'ਤੇ ਸਵਾਲ ਕਿਉਂ ਉਠਾ ਰਹੇ ਹੋ। |
|




No comments:
Post a Comment