www.sabblok.blogspot.com
ਅੰਮ੍ਰਿਤਸਰ (ਸ੍ਬ੍ਲੋਕ ਨਿਊਜ ਬਿਊਰੋ ) ਪਾਕਿਸਤਾਨ ਜੇਲ ਵਿੱਚ ਭਾਰਤੀ ਕੈਦੀ ਸਰਬਜੀਤ ਦੇ ਦਰਿੰਦਗੀ ਨਾਲ ਹੋਏ ਕਤਲ ਤੇ ਅੱਜ ਇਥੇ ਵੀਰਵਾਰ ਨੂੰ ਭਾਜਪਾ ਦੀ ਕੋਮੀ ਵਾਇਸ -ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਨੇ ਬੋਲਦੇ ਹੋਏ ਕਿਹਾ ਕਿ ਪਾਕਿਸਤਾਨ ਜੇਲ ਵਿੱਚ ਸਰਬਜੀਤ ਦੀ ਮੋਤ ਨਾਲ ਇੱਕ ਵਾਰ ਫਿਰ ਪਾਕਿ ਦਾ ਭੱਦਾ ਚਿਹਰਾ ਨੰਗਾ ਹੋਇਆ ਹੈ ਇਸ ਤੋਂ ਪਹਲਾ ਪਾਕਿਸਤਾਨ ਜੇਲ ਵਿੱਚ ਚਮੇਲ ਸਿੰਘ ਦੀ ਮੋਤ ਨੇ ਪਾਕਿਸਤਾਨ ਦਾ ਦਰਿੰਦਗੀ ਵਾਲਾ ਚਿਹਰਾ ਨੰਗਾ ਕੀਤਾ ਸੀ ਜੇ ਓਦੋ ਹੀ ਭਾਰਤ ਸਰਕਾਰ ਨੇ ਤਿੱਖਾ ਪ੍ਰਤੀਕਰਮ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਪਾਕਿਸਤਾਨ ਜੇਲਾਂ ਵਿੱਚ ਕੈਦ ਹੋਰ ਬਚੇ ਭਾਰਤੀ ਕੈਦੀਆਂ ਨੂ ਬਚਾਣ ਲਈ ਓਹਨਾ ਅੱਗੇ ਕਿਹਾ ਕਿ ਭਾਰਤ ਸਰਕਾਰ ਨੂ ਹੁਣ ਸਰਹਦ ਪਾਰ ਇਹ ਸਪਸ਼ਟ ਸੁਨੇਹਾ ਭੇਜ ਦੇਣਾ ਚਾਹਿਦਾ ਹੈ ਕਿ ਹੁਣ ਅੱਗੋ ਤੋਂ ਅਜਿਹਾ ਬਿਲਕੁਲ ਬਰਦਾਸਤ ਨਹੀ ਕੀਤਾ ਜਾਵੇਗਾ ਕਿਉਕਿ ਪਾਕਿਸਤਾਨ ਭਾਰਤੀ ਕੈਦੀਆਂ ਦੀ ਰਖਿਆ ਕਰਨ ਲਈ ਪੂਰੀ ਤਰਾਂ ਪਾਬੰਦ ਹੈ
No comments:
Post a Comment