ਵਾਸ਼ਿੰਗਟਨ, 14 ਮਈ (ਏਜੰਸੀਆਂ) - ਅਮਰੀਕਾ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪਾਕਸਿਤਾਨ ਦੇ ਦੌਰੇ ਦਾ ਸੱਦਾ ਦੇਣਾ ਨਵੀਜ਼ ਸ਼ਰੀਫ਼ ਦਾ ਇਕ ਸਕਾਰਾਤਮਕ ਸੰਕੇਤ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਪਾਕਿਸਤਾਨ ਦੇ ਨਵੇਂ ਚੁਣੇ ਗਏ ਨੇਤਾ ਨਵਾਜ਼ ਸ਼ਰੀਫ ਨੂੰ ਫੋਨ ਕਰਕੇ ਚੋਣਾਂ 'ਚ ਸਫ਼ਲਤਾ 'ਤੇ ਵਧਾਈ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਵਕਤਾ ਜੇਨ ਸਕੀ ਨੇ ਕਿਹਾ ਕਿ ਮੈਂ ਕੀਤੀਆਂ ਗਈਆਂ ਟਿੱਪਣੀਆਂ ਦਾ ਜਿਆਦਾ ਵਿਸ਼ੇਸ਼ਣ ਨਹੀਂ ਕਰਾਗਾਂ ਪਰ ਇਹ ਇਕ ਸਕਾਰਾਤਮਕ ਕਦਮ ਹੈ। ਨਵੀਂ ਸਰਕਾਰ ਬਨਣ ਤੋਂ ਬਾਅਦ ਅਸੀਂ ਉਨ੍ਹਾਂ ਨਾਲ ਕੰਮ ਕਰਨ ਦੇ ਇਛੁੱਕ ਹਾਂ।