ਭਰਤਪੁਰ- ਰਾਜਸਥਾਨ 'ਚ ਭਰਤਪੁਰ ਜ਼ਿਲੇ ਦੇ ਹਲੈਨਾ ਥਾਣਾ ਖੇਤਰ ਦੇ ਪਿੰਡ ਨਗਲਾ ਧਵਲਾ ਤੋਂ ਪੁਲਸ ਨੇ ਉੱਤਰ ਪ੍ਰਦੇਸ਼ ਤੋਂ ਅਗਵਾ ਕੀਤੀ ਗਈ ਦੋ ਲੜਕੀਆਂ ਨੂੰ ਬਰਾਮਦ ਕਰ ਕੇ ਉਨ੍ਹਾਂ ਦੇ ਮਾਮਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਇਨ੍ਹਾਂ ਲੜਕੀਆਂ ਨੂੰ ਉਨ੍ਹਾਂ ਦੇ ਮਾਮਾ ਰਾਜ ਨੇ ਬੀਤੀ 22 ਅਪ੍ਰੈਲ ਨੂੰ ਉੱਤਰ ਪ੍ਰਦੇਸ਼ 'ਚ ਏਟਾ ਜ਼ਿਲੇ ਦੇ ਜਲੇਸਰ ਇਲਾਕੇ ਦੇ ਬਛੇਪੁਰਾ ਪਿੰਡ ਤੋਂ ਅਗਵਾ ਕਰ ਕੇ ਇਥੇ ਵੇਚ ਦਿੱਤਾ ਸੀ। ਏਟਾ ਪੁਲਸ ਨੇ ਦੋਸੀ ਰਾਜੂ ਦੀ ਗ੍ਰਿਫਤਾਰੀ ਕਰ ਲਈ ਜਦੋਂਕਿ ਗਿਰੋਹ ਦਾ ਸਰਗਣਾ ਫਰਾਰ ਹੈ।
ਉੱਤਰ ਪ੍ਰਦੇਸ਼ ਪੁਲਸ ਅਨੁਸਾਰ ਬਰਾਮਦ ਦੋਵੇਂ ਲੜਕੀਆਂ ਇਕ ਅਜਿਹੇ ਗਿਰੋਹ ਦੇ ਜਾਲ 'ਚ ਫਸ ਗਈਆਂ ਸਨ ਜੋ ਭੋਲੀ-ਭਾਲੀ ਲੜਕੀਆਂ ਨੂੰ ਪਿਆਰ ਦੇ ਜਾਲ 'ਚਤ ਫਸਾ ਕੇ ਉਨ੍ਹਾਂ ਲੋਕਾਂ ਨੂੰ ਵੇਚ ਦਿੰਦਾ ਸੀ ਜਿਨ੍ਹਾਂ ਦਾ ਕਿਸੇ ਕਾਰਨ ਵਿਆਹ ਨਹੀਂ ਹੋ ਪਾਉਂਦਾ ਸੀ। ਪੁਲਸ ਅਨੁਸਾਰ ਇਹ ਲੜਕੀਆਂ ਆਪਣੇ ਘਰਾਂ ਤੋਂ ਦਵਾਈ ਲੈਣ ਬਹਾਨੇ ਨਿਕਲੀ ਸੀ ਅਤੇ ਬਾਅਦ 'ਚ ਗਾਇਬ ਹੋ ਗਈ ਸੀ। ਪੁਲਸ ਨੇ ਲੜਕੀਆਂ ਦੇ ਮੋਬਾਇਲ ਫੋਨ ਦੀ ਕਾਲ ਡੀਟੇਲ ਕੱਢ ਕੇ ਉਨ੍ਹਾਂ ਨੰਬਰਾਂ 'ਤੇ ਜਦੋਂ ਸੰਪਰਕ ਕੀਤਾ ਤਾਂ ਇਸ ਦਾ ਪਤਾ ਚੱਲਿਆ।
ਪੁੱਛਗਿੱਛ 'ਚ ਰਾਜੂ ਨੇ ਦੱਸਿਆ ਕਿ 22 ਅਪ੍ਰੈਲ ਨੂੰ ਛੋਟੀ ਅਤੇ ਸ਼ੀਤਲ ਦਵਾਈ ਲੈਣਬਹਾਨੇ ਉਸ ਦੇ ਦੱਸੇ ਹੋਏ ਟਿਕਾਣੇ ਮਾਨਿਕਪੁਰ ਪਹੁੰਚ ਗਈ। ਉਥੋਂ ਵਿਸ਼ਾਲ ਅਤੇ ਰਾਜੂ ਦੋਵਾਂ ਲੜਕੀਆਂ ਨੂੰ ਮਥੁਰਾ ਅਤੇ ਫਿਰ ਰਾਜਸਥਾਨ ਲੈ ਗਿਆ ਜਿੱਥੇ ਭਰਤਪੁਰ ਜ਼ਿਲੇ ਦੇ ਹਲੈਨਾ ਥਾਣਾ ਖੇਤਰ ਦੇ ਪਿੰਡ ਨਗਲਾ ਧਵਲਾ 'ਚ ਉਨ੍ਹਾਂ ਨੇ ਇਕ ਪਰਿਵਾਰ ਨੂੰ ਇਨ੍ਹਾਂ ਲੜਕੀਆਂ ਨੂੰ 70 ਹਜ਼ਾਰ ਰੁਪਏ 'ਚ ਵੇਚ ਦਿੱਤਾ। ਇਸ ਪਰਿਵਾਰ ਦੇ ਲੜਕੇ ਦਾ ਵਿਆਹ ਨਹੀਂ ਹੋ ਰਿਹਾ ਸੀ ਇਸ ਲਈ ਉਸ ਨੇ ਇਨ੍ਹਾਂ ਦੋਵਾਂ ਲੜਕੀਆਂ ਨੂੰ ਖਰੀਦ ਲਿਆ। ਇਸ ਪੂਰੀ ਖਰੀਦ ਫਰੋਖਤ 'ਚ ਰਾਜੂ ਨੂੰ 10 ਹਜ਼ਾਰ ਰੁਪਏ ਮਿਲੇ ਅਤੇ ਬਾਕੀ ਰੁਪਏ ਵਿਸ਼ਾਲ ਅਤੇ ਉਸ ਦੇ ਸਾਥੀ ਨੇ ਰੱਖ ਲਏ ਸਨ।