jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਪੱਤਰਕਾਰਾਂ ਨਾਲ ਗੁੰਡਾਗਰਦੀ ਕਰਨ ਵਾਲੇ ਥਾਣੇਦਾਰ 'ਤੇ ਪਰਚਾ ਦਰਜ

www.sabblok.blogspot.com
ਪੱਤਰਕਾਰਾਂ ਨਾਲ ਗੁੰਡਾਗਰਦੀ ਕਰਨ ਵਾਲੇ ਥਾਣੇਦਾਰ 'ਤੇ ਪਰਚਾ ਦਰਜ (ਵੀਡੀਓ)
ਜਲੰਧਰ- ਸ਼ਹਿਰ 'ਚ ਵਿਆਹ ਦੇ ਵਿਵਾਦ ਨਾਲ ਜੁੜੇ ਇਕ ਮਾਮਲੇ ਦੀ ਕਵਰੇਜ਼ ਕਰਨ ਗਏ ਪੱਤਰਕਾਰ ਨਾਲ ਗੁੰਡਾਗਰਦੀ ਕਰਨੀ ਥਾਣੇਦਾਰ ਨੂੰ ਉਸ ਵੇਲੇ ਮਹਿੰਗੀ ਪਈ ਜਦੋਂ ਉਸ ਦੇ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਡੀ. ਐਸ ਬੁੱਟਰ ਨੇ ਦੱਸਿਆ ਕਿ ਥਾਣੇਦਾਰ ਖਿਲਾਫ ਬਕਾਇਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਥਾਣੇਦਾਰ ਨੂੰ ਥਾਣੇ 'ਚੋਂ ਹਟਾ ਕੇ ਪੁਲਸ ਲਾਈਨ 'ਚ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਪਾਲ ਸਿੰਘ ਨਾਂ ਦਾ ਇਹ ਥਾਣੇਦਾਰ ਕਵਰੇਜ਼ ਕਰ ਰਹੇ ਪੱਤਰਕਾਰਾਂ ਨਾਲ ਲੜ ਪਿਆ ਅਤੇ ਉਨ੍ਹਾਂ ਨਾਲ ਗਾਲੀ-ਗਲੋਚ 'ਤੇ ਉਤਰ ਆਇਆ। ਉਸ ਨੇ ਇਕ ਪੱਤਰਕਾਰ ਕੋਲੋਂ ਉਸ ਦਾ ਕੈਮਰਾ ਵੀ ਖੋਹ ਲਿਆ ਸੀ। ਇਸ ਪੂਰੇ ਮਾਮਲੇ 'ਚ ਗੁੱਸੇ ਨਾਲ ਭੜਕੇ ਪੱਤਰਕਾਰਾਂ ਨੇ ਡਵੀਜ਼ਨ ਨੰ. 4 'ਚ ਇਕੱਠੇ ਹੋਕੇ ਜ਼ੋਰਦਾਰ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਉਕਤ ਥਾਣੇਦਾਰ ਵਿਰੁੱਧ ਧਾਰਾ 307 ਅਧੀਨ ਪਰਚਾ ਦਰਜ ਕੀਤਾ ਜਾਵੇ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਦੌਰਾਨ ਜੋ ਵੀ ਮਾਮਲਾ ਬਣੇਗਾ ਉਸ 'ਤੇ ਉਹ ਧਾਰਾ ਲਾਈ ਜਾਵੇਗੀ।

No comments: