jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 May 2013

ਪਿਆਰ ਤੇ ਜੰਗ---ਬਲਰਾਜ ਸਿੰਘ ਸਿਧੂ

www.sabblok.blogspot.com

ਖਾਣਾ ਖਾਣ ਬਾਅਦ ਵਿਚ ਅਸੀਂ ਹੀਟਰ ਕੋਲ ਜਾ ਕੇ ਬੈਠ ਗਏ। ਮੈਂ ਸੋਫੇ 'ਤੇ ਬੈਠ ਗਿਆ ਤੇ ਡਾਇਨਾ ਮੇਰੇ ਕਦਮਾਂ ਵਿਚ ਮੇਰੇ ਵੱਲ ਪਿੱਠ ਕਰਕੇ ਭੁੰਜੇ ਬੈਠ ਗਈ। ਡਾਇਨਾ ਨੇ ਲੱਤਾ ਨਿਸਾਲ ਲਈਆਂ ਤੇ ਆਪਣਾ ਸਿਰ ਮੇਰੇ ਗੋਡਿਆਂ 'ਤੇ ਟਿਕਾ ਦਿੱਤਾ ਸੀ। ਇਉਂ ਜਾਪਦਾ ਸੀ ਜਿਵੇਂ ਉਹ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪਹਿਲਾਂ ਵਾਂਗ ਦੇਖਣਾ ਨਹੀਂ ਸੀ ਚਾਹੁੰਦੀ ਜਾਂ ਉਸਨੂੰ ਮੇਰੀਆਂ ਅੱਖਾਂ ਦੇ ਸੇਕ ਨਾਲ ਪਿਘਲ ਜਾਣ ਦਾ ਡਰ ਸੀ। ਮੈਂ ਉਸਦੇ ਮੋਢਿਆਂ ਤੋਂ ਹਲਕੀਆਂ-ਹਲਕੀਆਂ ਚੁੰਢੀਆਂ ਭਰ ਕੇ ਉਸਨੂੰ ਅਰਾਮ ਦੇਣ ਲਈ ਮਸਾਜ਼ ਕਰਨ ਲੱਗ ਪਿਆ ਸੀ। ਖਾਸਾ ਚਿਰ ਅਸੀਂ ਬੀਤ ਚੁੱਕੇ ਵਕਤ ਦੀਆਂ ਬਾਤਾਂ ਪਾਉਂਦੇ ਰਹੇ ਸੀ। ਉਸ ਨੇ ਦੱਸਿਆ ਕਿ ਸਾਡੇ ਖੁਸ਼ਗਵਾਰ ਲਮਹਿਆਂ ਨੇ ਉਸ ਦੀ ਜ਼ਿੰਦਗੀ ਦੇ ਹਨੇਰੇ ਕੋਨਿਆਂ ਨੂੰ ਰੋਸ਼ਨਾਇਆ ਸੀ। ਮੈਂ ਉਸਦੀ ਹਿਯਾਤੀ ਵਿਚ ਲੋਅ... ਇਕ ਸਿਲਵਰ ਲਾਇਟ ਬਣਕੇ ਦਾਖਿਲ ਹੋਇਆ ਸੀ। ਮੇਰੀ ਮੁਹੱਬਤ ਦੀ ਅਗਨ ਨੇ ਡਾਇਨਾ ਦੀ ਠੰਢੀ ਸਰਦ ਦੇਹੀ ਨੂੰ ਨਿੱਘਾ ਕਰਕੇ ਕਾਰਜ਼ਸ਼ੀਲ ਤੇ ਉਦਮੀ ਬਣਾਇਆ ਸੀ। ਮੈਂ ਡਾਇਨਾ ਨੂੰ ਦੱਸਿਆ ਸੀ ਕਿ ਮੈਨੂੰ ਸਾਡੇ ਘੋੜਸਵਾਰੀ ਕਰਨ ਵੇਲੇ ਦੇ ਪਲ ਕਿੰਨੇ ਚੇਤੇ ਆਉਂਦੇ ਸਨ। ਮੈਂ ਉਹਨਾਂ ਨੂੰ ਕਿੰਨਾ ਮਿਸ ਕਰਦਾ ਸੀ। ਜਰਮਨੀ ਮੈਨੂੰ ਡਾਇਨਾ ਦੀ ਕਿੰਨੀ ਘਾਟ ਰੜਕਦੀ ਰਹੀ ਸੀ... ਵਗੈਰਾ ਵਗੈਰਾ।

ਮੈਨੂੰ ਵਿਚਾਲਿਉ ਟੋਕ ਕੇ ਡਾਇਨਾ ਨੇ ਕਿਹਾ ਸੀ ਕਿ ਉਹ ਇਕ ਕਨਫੈਸ਼ਨ ਯਾਨੀ ਇਕਬਾਲ-ਏ-ਜ਼ੁਰਮ ਕਰਨਾ ਚਾਹੁੰਦੀ ਹੈ ਤੇ ਉਹ ਇੰਕਾਸਾਫ਼ ਕਰਨ ਲੱਗੀ ਸੀ, "ਮੈਨੂੰ ਘੌੜਸਵਾਰੀ ਦੇ ਹਰ ਇਕ ਮਿੰਟ ਨਾਲ ਗਿਲਾਨੀ ਸੀ। ਪਰ ਮੈਂ ਉਹ ਸਿਰਫ਼ ਤੇਰੇ ਲਈ ਕਰਦੀ ਸੀ।"

ਇਹ ਸੱਚ ਸੀ ਜਾਂ ਝੂਠ। ਮੈਂ ਨਹੀਂ ਜਾਣਦਾ। ਪਰ ਸੁਣ ਕੇ ਮੈਂ ਹੱਸ ਪਿਆ ਸੀ ਤੇ ਮੈਂ ਡਾਇਨਾ ਦੀਆਂ ਕੱਛਾਂ ਵਿਚ ਹੱਥ ਪਾ ਕੇ ਉਸਨੂੰ ਉੱਪਰ ਚੁੱਕ ਕੇ ਆਪਣੀ ਬੁੱਕਲ ਵਿਚ ਬਿਠਾ ਲਿਆ ਸੀ। ਉਹਨੇ ਵੀ ਹੱਸਦੀ ਹੋਈ ਨੇ ਮੇਰੇ ਗਲ੍ਹ ਵਿਚ ਬਾਹਾਂ ਪਾ ਕੇ ਮੈਨੂੰ ਜੱਫੀ ਪਾ ਲਿੱਤੀ ਸੀ। ਮੈਂ ਡਾਇਨਾ ਨੂੰ ਦੱਸਿਆ ਸੀ, "ਡਾਇਨਾ, ਕਦੇ ਵੀਂ ਕੋਈ ਐਸਾ ਪਲ ਜਾਂ ਦਿਨ ਨਹੀਂ ਹੋਵੇਗਾ ਜਿਦਣ ਮੈਂ ਤੈਨੂੰ ਯਾਦ ਨਾ ਕੀਤਾ ਹੋਵੇ... ਪਿਆਰ ਨਾ ਕੀਤਾ ਹੋਵੇ। ਨਾ ਹੀ ਸਾਰੀ ਜ਼ਿੰਦਗੀ ਤੈਨੂੰ ਪਿਆਰ ਕਰਨਾ ਭੁੱਲਾਂਗਾ।" 

"ਬਿਮਾਰ-ਏ-ਇਸ਼ਕ ਦੇ ਮਾਰਿਆਂ ਦਾ ਇਧਰ ਵੀ ਇਹੀ ਹਾਲ ਹੈ।... ਜੇਮਜ਼ ਕੀ ਕਦੇ ਐਸਾ ਦਿਨ ਵੀ ਆਵੇਗਾ। ਜਦੋਂ ਆਪਾਂ ਵਿਆਹ ਕਰਵਾ ਕੇ ਸਦਾ ਲਈ ਇਕੱਠੇ ਰਹਾਂਗੇ? ਸ਼ਹਿਜ਼ਾਦੀਆਂ ਵਾਲੀ ਜ਼ਿੰਦਗੀ ਤੋਂ ਮੈਂ ਬੁਰੀ ਤਰ੍ਹਾਂ ਅੱਕ ਗਈ ਹਾਂ। ਕਿਸੇ ਕੰਟਰੀਸਾਇਡ ਆਪਣਾ ਇਕਾਂਤ ਵਿਚ ਛੋਟਾ ਜਿਹਾ ਘਰ ਹੋਵੇ ਤੇ ਮੈਂ ਤੇਰੇ ਬੱਚਿਆਂ ਨੂੰ ਸਕੂਲੋਂ ਲਿਆਵਾਂ ਤੇ ਛੱਡ ਕੇ ਆਵਾਂ। ਵਿਹਲੇ ਸਮੇਂ ਆਪਾਂ ਨੇੜ੍ਹੇ ਦੇ ਪੱਬ ਵਿਚ ਬੈਠ ਕੇ ਦੋਸਤਾਂ ਮਿੱਤਰਾਂ ਨਾਲ ਤਾਸ਼ ਖੇਡੀਏ। ਘਰ ਦੇ ਨਜ਼ਦੀਕ ਹੀ ਆਪਣਾ ਅਸਤਬਲ ਹੋਵੇ। ਜਿਥੇ ਤੂੰ ਘੋੜ-ਸਵਾਰੀ ਸਿਖਾਵੇਂ। ਠਹਿਰ ਮੈਂ ਤੈਨੂੰ ਕੁਝ ਦਿਖਾਉਂਦੀ ਹਾਂ 

No comments: