jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਤਲਵੰਡੀ ਤੇ ਖੰਨਾ ਵੱਲੋਂ ਉਮੀਦਵਾਰਾਂ ਦੇ ਹੱਕ 'ਚ ਤੂਫਾਨੀ ਦੌਰਾ

www.sabblok.blogspot.com 
ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੁਰੂਸਰ ਸੁਧਾਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਤਲਵੰਡੀ ਤੇ ਸੰਮਤੀ ਜ਼ੋਨ ਤਲਵੰਡੀ ਰਾਏ ਤੋਂ ਉਮੀਦਵਾਰ ਸਰਪੰਚ ਸੋਹਣ ਸਿੰਘ ਬੁਰਜ ਨਕਲੀਆਂ, ਆਂਡਲੂ ਜ਼ੋਨ ਤੋਂ ਸੰਮਤੀ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਆਂਡਲੂ ਦੀ ਹਮਾਇਤ 'ਚ ਮੈਂਬਰ ਸ਼੍ਰੋਮਣੀ ਕਮੇਟੀ ਜਗਜੀਤ ਸਿੰਘ ਤਲਵੰਡੀ, ਐਸ. ਓ. ਆਈ. ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਦਾਹੀਣ ਕਾਂਗਰਸ ਚੋਣਾਂ ਲੜਨ ਦੇ ਅਸਮਰਥ ਹੈ, ਜਿਸ ਨੂੰ ਸੂਬੇ ਦੇ ਵੋਟਰ ਮੂੰਹ ਨਹੀਂ ਲਾਉਣਗੇ | ਇਸ ਤੋਂ ਇਲਾਵਾ ਜਥੇਦਾਰ ਮੋਹਣ ਸਿੰਘ ਤਲਵੰਡੀ ਸਰਕਲ ਪ੍ਰਧਾਨ ਰਾਏਕੋਟ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਕੌਾਸਲਰ ਡਾ. ਹਰਪਾਲ ਸਿੰਘ ਗਰੇਵਾਲ, ਡਾ. ਅਸ਼ੋਕ ਸ਼ਰਮਾ, ਪ੍ਰਭਜੋਤ ਸਿੰਘ ਸੁਧਾਰ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਭਾਈ ਬਲਜੀਤ ਸਿੰਘ ਬੁਜਰ ਨਕਲੀਆਂ, ਸੁਖਜੀਤ ਸਿੰਘ ਝੋਰੜਾਂ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਰਾਏਕੋਟ, ਗੁਰਵਿੰਦਰ ਸਿੰਘ ਝੋਰੜਾਂ ਜ਼ਿਲ੍ਹਾ ਜਨਰਲ ਸਕੱਤਰ, ਅਕਾਲੀ ਆਗੂ ਨਿਰਮਲ ਸਿੰਘ ਢਿੱਲੋਂ ਆਦਿ ਨੇ ਪਿੰਡ ਬੁਰਜ ਨਕਲੀਆਂ, ਬੁਰਜ ਹਰੀ ਸਿੰਘ, ਰੂਪਾਪੱਤੀ, ਉਮਰਪੁਰਾ, ਭੈਣੀ ਦਰੇੜਾ, ਬਸਰਾਓ, ਬੁਰਜ ਹਕੀਮਾਂ, ਲਿੱਤਰਾਂ, ਬੁਰਜ ਲਿੱਟਾਂ ਆਦਿ ਆਗੂਆਂ ਨੇ ਤੂਫਾਨੀ ਦੌਰਾ ਕਰਕੇ ਵੋਟਾਂ ਮੰਗੀਆਂ | ਇਸ ਮੌਕੇ ਜਥੇਦਾਰ ਬਾਬੂ ਸਿੰਘ, ਚਰਨ ਸਿੰਘ, ਕੁਲਦੀਪ ਸਿੰਘ (ਦੋਵੇਂ ਸਾਬਕਾ ਸਰਪੰਚ), ਸੰਤੋਖ ਸਿੰਘ ਮਨੀਲਾ, ਕਲੱਬ ਪ੍ਰਧਾਨ ਜਗਤਾਰ ਸਿੰਘ, ਡਾ. ਗੁਰਚਰਨ ਸਿੰਘ, ਮਹਿਮਾ ਸਿੰਘ ਬੁੱਟਰ, ਜੱਥੇਦਾਰ ਤਾਰਾ ਸਿੰਘ, ਡਾਇਰੈਕਟਰ ਸੁਖਮਿੰਦਰ ਸਿੰਘ ਤਲਵੰਡੀ ਆਦਿ ਹਾਜ਼ਰ ਸਨ |

No comments: