www.sabblok.blogspot.com
ਪਟਨਾ-
ਆਖਿਰਕਾਰ ਉਹੀ ਹੋਇਆ ਜਿਸ ਦੀ ਉਮੀਦ ਸਿਆਸੀ ਗਲਿਆਰਿਆਂ 'ਚ ਪਿਛਲੇ ਹਫਤੇ ਭਰ ਤੋਂ ਲੱਗ
ਰਹੀ ਸੀ। ਬਿਹਾਰ 'ਚ ਭਾਜਪਾ ਅਤੇ ਜਦਯੂ ਦਾ ਗਠਬੰਧਨ ਟੁੱਟ ਗਿਆ ਹੈ। ਮੁੱਖ ਮੰਤਰੀ ਨੀਤਿਸ਼
ਕੁਮਾਰ ਨੇ ਰਾਜਪਾਲ ਡੀ. ਵਾਈ. ਪਾਟਿਲ ਨੂੰ ਮਿਲ ਕੇ ਕਿਹਾ ਕਿ ਦੋਹਾਂ ਪਾਰਟੀਆਂ ਦਾ
ਗਠਜੋੜ ਟੁੱਟ ਚੁੱਕਾ ਹੈ। ਨੀਤਿਸ਼ ਨੇ ਗਵਰਨਰ ਨੂੰ ਦੁਬਾਰਾ ਵਿਸ਼ਵਾਸ ਮਤਾ ਹਾਸਲ ਕਰਨ ਦੀ
ਗੱਲ ਵੀ ਕਹੀ ਹੈ। ਉਨ੍ਹਾਂ ਨੇ ਗਵਰਨਰ ਨੂੰ ਜਦਯੂ. ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦੀ
ਲਿਸਟ ਸੌਂਪ ਦਿੱਤੀ ਹੈ। ਨੀਤਿਸ਼ ਨੇ ਕਿਹਾ ਕਿ ਉਹ 19 ਜੂਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼
ਸੈਸ਼ਨ ਬੁਲਾ ਕੇ ਬਹੁਮਤ ਸਾਬਿਤ ਕਰਨਾ ਚਾਹੁੰਦੇ ਹਨ। ਰਾਜਪਾਲ ਨੂੰ ਮਿਲਣ ਤੋਂ ਬਾਅਦ
ਨੀਤਿਸ਼ ਆਪਣੇ ਨਿਵਾਸ 'ਚ ਚਲੇ ਗਏ।
ਗਠਬੰਧਨ ਟੁੱਟਣ ਦਾ ਰਸਮੀ ਐਲਾਨ ਕਰਦੇ ਹੋਏ ਜਦਯੂ ਦੇ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਕਿ ਐਨ. ਡੀ. ਏ. ਗਠਬੰਧਨ ਪਿਛਲੇ 17 ਸਾਲਾਂ ਤੋਂ ਸੀ। ਅਟਲ-ਅਡਵਾਨੀ-ਜਾਰਜ ਨਾਲ ਬੈਠ ਕੇ ਇਸ ਦਾ ਏਜੰਡਾ ਬਣਾਇਆ ਗਿਆ ਸੀ। ਇਸ ਦੌਰ 'ਚ ਕਈ ਉਤਰਾਅ ਚੜ੍ਹਾਅ ਆਏ। ਪਰ ਹੁਣ ਐਨ. ਡੀ. ਏ. ਨੈਸ਼ਨਲ ਏਜੰਡੇ ਤੋਂ ਭਟਕ ਗਿਆ ਹੈ। ਸਾਡੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਜੋ ਐਨ. ਡੀ. ਏ. ਹੈ, ਉਸ ਦੇ ਕੌਮੀ ਮੁੱਦੇ ਦੇ ਦਾਇਰੇ 'ਚ ਅਸੀਂ ਸਾਰੇ ਚੱਲੀਏ। ਅਸੀਂ ਸਾਫ ਕਰ ਦਿੱਤਾ ਸੀ ਕਿ ਕੌਮੀ ਮੁੱਦੇ ਦੇ ਦਾਇਰੇ 'ਚ ਅਸੀਂ 17 ਸਾਲ ਚੱਲਦੇ ਰਹੇ। ਪਿਛਲੇ 7-8 ਸਾਲਾਂ 'ਚ ਦੋਹਾਂ ਦਲਾਂ 'ਚ ਬਿਹਾਰ 'ਚ ਵੀ ਚੰਗਾ ਤਾਲਮੇਲ ਸੀ। ਪਿਛਲੇ ਦਿਨੀਂ ਗੋਆ 'ਚ ਹੋਈ ਭਾਜਪਾ ਦੀ ਬੈਠਕ ਤੋਂ ਪਹਿਲਾਂ ਵੀ ਅਸੀਂ ਸਾਫ ਕਰ ੱਿਦਤਾ ਸੀ ਕਿ ਅਸੀਂ ਸੂਬੇ ਦੀ ਜਨਤਾ ਦੇ ਨਾਲ ਬੱਝੇ ਹੋਏ ਹਨ, ਇਸ ਲਈ ਕੋਈ ਛਲਾਵਾ ਸਾਡੇ ਨਾਲ ਨਹੀਂ ਚੱਲੇਗਾ। ਮੋਦੀ ਨੂੰ ਪਾਰਟੀ ਦਾ ਚੋਣ ਮੁਖੀ ਬਣਾਇਆ ਜਾਣਾ ਸਾਡੇ ਲਈ ਕੋਈ ਮੁੱਦਾ ਨਹੀਂ ਸੀ ਪਰ ਉਸ ਤੋਂ ਬਾਅਦ ਜੋ ਭਾਸ਼ਣ ਹੋਏ ਉਹ ਸਹੀ ਨਹੀਂ ਸੀ। ਭਾਜਪਾ ਰਾਮ ਮੰਦਰ ਦੇ ਮਸਲੇ ਨੂੰ ਲਿਆ ਰਹੀ ਹੈ। ਦੋਹਾਂ ਪਾਰਟੀਆਂ ਦਰਮਿਆਨ ਮਤਭੇਦਾਂ ਨੂੰ ਦੇਖਦੇ ਹੋਏ ਅਸੀਂ ਫੈਸਲਾ ਲਿਆ ਹੈ ਕਿ ਸਾਡੇ ਰਸਤੇ ਵੱਖ ਹੋਣਗੇ। ਮੈਂ ਐਨ. ਡੀ. ਏ. ਸੰਯੋਜਕ ਦੀ ਜ਼ਿੰਮੇਵਾਰੀ ਤੋਂ ਤਿਆਗ ਪੱਤਰ ਦਿੰਦਾ ਹਾਂ।

No comments:
Post a Comment