jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 15 June 2013

ਪੇਡਾ ਵਲੋਂ 250 ਮੈਗਾਵਾਟ ਦੇ ਸੌਰ ਊਰਜਾ ਪ੍ਰਾਜੈਕਟਾਂ ਦੀ ਅਲਾਟਮੈਂਟ ਲਈ ਤਿਆਰੀ-ਮਜੀਠੀਆ

www.sabblok.blogspot.com
Photo: ਪੇਡਾ ਵਲੋਂ 250 ਮੈਗਾਵਾਟ ਦੇ ਸੌਰ ਊਰਜਾ ਪ੍ਰਾਜੈਕਟਾਂ ਦੀ ਅਲਾਟਮੈਂਟ ਲਈ ਤਿਆਰੀ-ਮਜੀਠੀਆ

ਚੰਡੀਗੜ੍ਹ  ਅ. ਬ.-ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵਲੋਂ ਸੂਰਜੀ ਊਰਜਾ ਨਾਲ ਬਿਜਲੀ ਉਤਪਾਦਨ ਵਿਚ ਵੱਡੀ ਪੁਲਾਂਘ ਪੁੱਟਦਿਆਂ 250 ਮੈਗਾਵਾਟ ਦੇ ਸੋਲਰ ਫੋਟੋ ਵੋਲਟਿਕ ਪਾਵਰ ਪ੍ਰਾਜੈਕਟਾਂ ਲਈ ਸਾਰੀ ਪ੍ਰਕ੍ਰਿਆ ਮੁਕੰਮਲ ਕਰ ਲਈ ਗਈ ਹੈ। ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ’ਚ ਲਾਗੂ ਕੀਤੀ ਗਈ ਨਵੀਂ ਗੈਰ ਰਵਾਇਤੀ ਊਰਜਾ ਨੀਤੀ 2012 ਨਾਲ ਸੂਬੇ ਵਿਚ ਸੂਰਜੀ ਊਰਜਾ ਪ੍ਰਾਜੈਕਟ ਲਾਉਣ ਲਈ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ 250 ਮੈਗਾਵਾਟ ਦੇ ਪ੍ਰਾਜੈਕਟਾਂ ਦੀ ਅਲਾਟਮੈਂਟ ਲਈ 50 ਦੇ ਕਰੀਬ ਕੰਪਨੀਆਂ ਦੀਆਂ ਵਿੱਤੀ ਬੋਲੀਆਂ ਕੱਲ ਖੋਲੀਆਂ ਗਈਆਂ ਸਨ ਜਿਨ੍ਹਾਂ ਵਿਚੋਂ 27 ਨਾਮੀ ਕੰਪਨੀਆਂ ਨੂੰ ਇਹ ਪ੍ਰਾਜੈਕਟ ਅਲਾਟ ਕਰਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ’ਚ ਲੈਂਸੋ ਸੋਲਰ, ਪੁੰਜ ਲਾਇਡ, ਅਸੋਪਸ, ਐਜ਼ੂਰ ਆਦਿ ਅੰਤਰਰਾਸ਼ਟਰੀ ਕੰਪਨੀਆਂ ਸ਼ਾਮਿਲ ਹਨ। ਇਨ੍ਹਾਂ ਨੂੰ 10 ਤੋਂ 30 ਮੈਗਾਵਾਟ ਦੇ ਸੂਰਜੀ ਊਰਜਾ ਪ੍ਰਾਜੈਕਟਾਂ ਦੀ ਅਲਾਟਮੈਂਟ ਕੀਤੀ ਜਾਵੇਗੀ।  ਇਸ ਤੋਂ ਇਲਾਵਾ ਇਸ ਖੇਤਰ ਵਿਚ ਛੋਟੇ ਉੱਦਮੀਆਂ ਨੂੰ ਵੀ ਕੁੱਲ 50 ਮੈਗਾਵਾਟ ਦੇ ਪ੍ਰਾਜੈਕਟ ਅਲਾਟ ਕਰਨ

ਲਈ ਚੁਣਿਆ ਗਿਆ ਹੈ, ਜੋ ਕਿ 1 ਤੋਂ 4 ਮੈਗਾਵਾਟ ਦੇ ਪ੍ਰਾਜੈਕਟਾਂ ’ਤੇ ਕੰਮ ਕਰਨਗੇ। ਸ. ਮਜੀਠੀਆ ਨੇ ਦੱਸਿਆ ਕਿ ਪ੍ਰਾਜੈਕਟ ਅਲਾਟਮੈਂਟ ਦਾ ਦੂਜਾ ਪੜਾਅ ਇਸ ਸਾਲ ਦੇ ਅੰਤਲੇ ਮਹੀਨੇ ਹੋਵੇਗਾ, ਜਿਸਦਾ ਨਿਸ਼ਾਨਾ ਸਰਕਾਰੀ ਇਮਾਰਤਾਂ, ਰਿਹਾਇਸ਼ੀ ਇਮਾਰਤਾਂ, ਵਿਦਿਅਕ ਸੰਸਥਾਵਾਂ ਦੀਆਂ ਛੱਤਾਂ ’ਤੇ ਸੂਰਜੀ ਊਰਜਾ ਪ੍ਰਾਜੈਕਟ ਲਾਏ ਜਾਣਾ ਹੋਵੇਗਾ, ਜਿਸਦੀ ਕਿ ਸੂਬੇ ਵਿਚ 120 ਥਾਣਿਆਂ ਵਿਚ  ਪ੍ਰਾਜੈਕਟ ਸਥਾਪਨਾ ਨਾਲ ਸ਼ੁਰੂਆਤ ਹੋ ਚੁੱਕੀ ਹੈ। ਚੰਡੀਗੜ੍ਹ ਅ. ਬ.-ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵਲੋਂ ਸੂਰਜੀ ਊਰਜਾ ਨਾਲ ਬਿਜਲੀ ਉਤਪਾਦਨ ਵਿਚ ਵੱਡੀ ਪੁਲਾਂਘ ਪੁੱਟਦਿਆਂ 250 ਮੈਗਾਵਾਟ ਦੇ ਸੋਲਰ ਫੋਟੋ ਵੋਲਟਿਕ ਪਾਵਰ ਪ੍ਰਾਜੈਕਟਾਂ ਲਈ ਸਾਰੀ ਪ੍ਰਕ੍ਰਿਆ ਮੁਕੰਮਲ ਕਰ ਲਈ ਗਈ ਹੈ। ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ’ਚ ਲਾਗੂ ਕੀਤੀ ਗਈ ਨਵੀਂ ਗੈਰ ਰਵਾਇਤੀ ਊਰਜਾ ਨੀਤੀ 2012 ਨਾਲ ਸੂਬੇ ਵਿਚ ਸੂਰਜੀ ਊਰਜਾ ਪ੍ਰਾਜੈਕਟ ਲਾਉਣ ਲਈ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ 250 ਮੈਗਾਵਾਟ ਦੇ ਪ੍ਰਾਜੈਕਟਾਂ ਦੀ ਅਲਾਟਮੈਂਟ ਲਈ 50 ਦੇ ਕਰੀਬ ਕੰਪਨੀਆਂ ਦੀਆਂ ਵਿੱਤੀ ਬੋਲੀਆਂ ਕੱਲ ਖੋਲੀਆਂ ਗਈਆਂ ਸਨ ਜਿਨ੍ਹਾਂ ਵਿਚੋਂ 27 ਨਾਮੀ ਕੰਪਨੀਆਂ ਨੂੰ ਇਹ ਪ੍ਰਾਜੈਕਟ ਅਲਾਟ ਕਰਨ ਲਈ ਚੁਣਿਆ ਗਿਆ ਹੈ, ਜਿਨ੍ਹਾਂ ’ਚ ਲੈਂਸੋ ਸੋਲਰ, ਪੁੰਜ ਲਾਇਡ, ਅਸੋਪਸ, ਐਜ਼ੂਰ ਆਦਿ ਅੰਤਰਰਾਸ਼ਟਰੀ ਕੰਪਨੀਆਂ ਸ਼ਾਮਿਲ ਹਨ। ਇਨ੍ਹਾਂ ਨੂੰ 10 ਤੋਂ 30 ਮੈਗਾਵਾਟ ਦੇ ਸੂਰਜੀ ਊਰਜਾ ਪ੍ਰਾਜੈਕਟਾਂ ਦੀ ਅਲਾਟਮੈਂਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਖੇਤਰ ਵਿਚ ਛੋਟੇ ਉੱਦਮੀਆਂ ਨੂੰ ਵੀ ਕੁੱਲ 50 ਮੈਗਾਵਾਟ ਦੇ ਪ੍ਰਾਜੈਕਟ ਅਲਾਟ ਕਰਨ

ਲਈ ਚੁਣਿਆ ਗਿਆ ਹੈ, ਜੋ ਕਿ 1 ਤੋਂ 4 ਮੈਗਾਵਾਟ ਦੇ ਪ੍ਰਾਜੈਕਟਾਂ ’ਤੇ ਕੰਮ ਕਰਨਗੇ। ਸ. ਮਜੀਠੀਆ ਨੇ ਦੱਸਿਆ ਕਿ ਪ੍ਰਾਜੈਕਟ ਅਲਾਟਮੈਂਟ ਦਾ ਦੂਜਾ ਪੜਾਅ ਇਸ ਸਾਲ ਦੇ ਅੰਤਲੇ ਮਹੀਨੇ ਹੋਵੇਗਾ, ਜਿਸਦਾ ਨਿਸ਼ਾਨਾ ਸਰਕਾਰੀ ਇਮਾਰਤਾਂ, ਰਿਹਾਇਸ਼ੀ ਇਮਾਰਤਾਂ, ਵਿਦਿਅਕ ਸੰਸਥਾਵਾਂ ਦੀਆਂ ਛੱਤਾਂ ’ਤੇ ਸੂਰਜੀ ਊਰਜਾ ਪ੍ਰਾਜੈਕਟ ਲਾਏ ਜਾਣਾ ਹੋਵੇਗਾ, ਜਿਸਦੀ ਕਿ ਸੂਬੇ ਵਿਚ 120 ਥਾਣਿਆਂ ਵਿਚ ਪ੍ਰਾਜੈਕਟ ਸਥਾਪਨਾ ਨਾਲ ਸ਼ੁਰੂਆਤ ਹੋ ਚੁੱਕੀ ਹੈ।

No comments: