www.sabblok.blogspot.com
ਜਗਰਾਓਂ ਹਲਕੇ 'ਚ ਇਸ ਵਾਰੀ ਵੀ ਰਚਿਆ ਜਾਵੇਗਾ ਇਤਿਹਾਸ
ਜਗਰਾਓਂ, 15 ਜੂਨ (ਪ੍ਰਿਤਪਾਲ ਸਿੱਧਵਾਂ)-ਪੰਚਾਇਤੀ ਚੋਣਾਂ ਦਾ ਬਿਗੁਲ ਵਜਦੇ ਹੀ ਸਮੁੱਚੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਸਰਗਰਮ ਹੋ ਗਈ ਹੈ। ਭਾਰੀ ਮੀਂਹ ਦੇ ਬਾਵਜੂਦ ਵੀ ਠਰੇ ਹੋਏ ਮੌਸਮ 'ਚ ਚੋਣਾਂ ਦੀ ਹਲਚਲ ਮਾਹੌਲ ਵਿਚ ਤਪਸ਼ ਪੈਦਾ ਕਰ ਰਹੀ ਹੈ। ਹਲਕੇ ਦੇ ਤੇਜ ਤਰਾਰ ਵਿਧਾਇਕ ਐਸ.ਆਰ ਕਲੇਰ ਵਲੋਂ ਹੁਣੇ ਤੋਂ ਹੀ ਸਮੁੱਚੇ ਹਲਕੇ ਤੇ ਬਾਜ ਅੱਖ ਰੱਖ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਵਿਧਾਇਕ ਕਲੇਰ ਵਲੋਂ ਹਲਕੇ ਦੀ ਲੀਡਰਸ਼ਿਪ ਨਾਲ ਮੀਟਿੰਗ ਕਰ ਸਮੁੱਚੇ ਹਲਕੇ ਨੂੰ ਚੌਕੰਨਾ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਦੌਰਾਨ ਵਿਧਾਇਕ ਕਲੇਰ ਨੇ ਆਖਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਕਾਲੀ ਦਲ ਦੇ ਉਮੀਦਵਾਰ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਨੂੰ ਖੂੰਜੇ ਲਾਉਣ ਦੇ ਕਮਰਕੱਸੇ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਵਿਰੋਧੀਆ ਨੂੰ ਤਾਂ ਉਨ੍ਹਾਂ ਦੀ ਆਪਸੀ ਫੁੱਟ ਹੀ ਮਾਰ ਦੇਵੇਗੀ। ਵਿਧਾਇਕ ਕਲੇਰ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਤੇ ਫ਼ਖਰ ਮਹਿਸੂਸ ਕਰਦਿਆਂ ਆਖਿਆ ਕਿ ਪਿਛਲੀਆਂ ਚੋਣਾਂ 'ਚ ਜਗਰਾਓ ਹਲਕੇ ਨੇ ਬਲਾਕ ਸੰਮਤੀ ਦੀਆਂ 25 ਵਿਚੋ 24 ਅਤੇ ਜ਼ਿਲਾ ਪ੍ਰੀਸ਼ਦ ਦੀਆਂ 3 ਦੀਆਂ ਤਿੰਨ ਸੀਟਾਂ ਤੇ ਵੱਡੀ ਜਿੱਤ ਦਰਜ ਕਰ ਸਮੁੱਚੇ ਲੁਧਿਆਣਾ ਜ਼ਿਲੇ ਵਿਚ ਇਤਿਹਾਸ ਦਰਜ ਕੀਤਾ ਸੀ ਅਤੇ ਸਰਪੰਚੀ ਦੀਆਂ ਚੋਣਾਂ ਦੌਰਾਨ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰ ਪੰਜਾਬ ਵਿਚ ਇਤਿਹਾਸ ਦਰਜ ਕੀਤਾ ਜਾਵੇਗਾ। ਇਸ ਸਮੇਂ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਜੱਥੇਦਾਰ ਹਰਸੁਰਿੰਦਰ ਸਿੰਘ ਗਿੱਲ, ਕਰਨਜੀਤ ਸਿੰਘ ਸੋਨੀ ਗਾਲਿਬ, ਯੂਥ ਅਕਾਲੀ ਦਲ ਨਾਰਥ ਵੈਸਟ ਇੰਗਲੈਂਡ ਦੇ ਪ੍ਰਧਾਨ ਅਮਨਜੀਤ ਸਿੰਘ ਖਹਿਰਾ, ਬਲਾਕ ਸੰਮਤੀ ਮੈਂਬਰ ਦੀਦਾਰ ਸਿੰਘ ਮਲਕ, ਚੰਦ ਸਿੰਘ ਡੱਲਾ ਆਦਿ ਹਾਜ਼ਰ ਸਨ।

No comments:
Post a Comment