www.sabblok.blogspot.com
ਮ੍ਰਿਤਕ ਨੇ ਵੋਟਾਂ ਦੌਰਾਨ ਕੀਤੀ ਸੀ ਸਾਂਝੇ ਮੋਰਚੇ ਦੀ ਮਦਦ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)/ ਬਲਾਚੌਰ, (ਤ੍ਰਿਪਾਠੀ, ਜੋਸ਼ੀ) - ਤਹਿਸੀਲ ਬਲਾਚੌਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡ ਸ਼ੁਸੇਵਾਲ ਦੇ ਸਰਪੰਚ ਵਲੋਂ ਸੱਤਾਧਾਰੀ ਧਿਰ ਦੇ ਆਗੂਆਂ ਵਲੋਂ ਕਥਿਤ ਤੌਰ 'ਤੇ ਅਫਸਰਾਂ ਤੋਂ ਤੰਗ ਪ੍ਰੇਸ਼ਾਨ ਕੀਤੇ ਜਾਣ 'ਤੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸਰਪੰਚ ਚਮਲ ਲਾਲ (45) ਦੀ ਲਾਸ਼ ਪੋਸਟਮਾਰਟਮ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਲਿਆਂਦੀ ਗਈ ਹੈ। ਇਸ ਮੌਕੇ ਸਾਂਝੇ ਮੋਰਚੇ ਦੇ ਵੱਖ-ਵੱਖ ਆਗੂਆਂ ਜਿਨ੍ਹਾਂ 'ਚ ਪਰਮਿੰਦਰ ਮੇਨਕਾ, ਓਮ ਪ੍ਰਕਾਸ਼ ਸਾਬਕਾ ਸਰਪੰਚ, ਕੁੰਦਨ ਲਾਲ, ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆਂ, ਚੌ. ਦਰਸ਼ਨ ਸਿੰਘ ਚੇਅਰਮੈਨ ਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਹੋਈਆਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਪਿੰਡ ਸ਼ੁਸੇਵਾਲ ਦਾ ਮ੍ਰਿਤਕ ਸਰਪੰਚ ਚਮਨ ਲਾਲ ਸਾਂਝੇ ਮੋਰਚੇ ਦੀ ਸਹਾਇਤਾ ਕਰ ਰਿਹਾ ਸੀ ਜਿਸ ਕਰਕੇ ਪਿੰਡ 'ਚੋਂ ਸਾਂਝੇ ਮੋਰਚੇ ਦੇ ਉਮੀਦਵਾਰ ਨੂੰ ਸੱਤਾਧਾਰੀ ਧਿਰ ਦੇ ਮੁਕਾਬਲੇ 65 ਵੋਟਾਂ ਵਧ ਮਿਲੀਆਂ ਸਨ। ਉਨ੍ਹਾਂ ਦੱਸਿਆ ਕਿ ਤਹਿਸੀਲ ਬਲਾਚੌਰ ਦੀਆਂ 3 ਜ਼ਿਲਾ ਪ੍ਰੀਸ਼ਦ ਸੀਟਾਂ 'ਚੋਂ 2 'ਤੇ ਸਾਂਝੇ ਮੋਰਚੇ ਦੇ ਉਮੀਦਵਾਰ ਸਫਲ ਰਹੇ ਸਨ ਜਦੋਂ ਕਿ ਬਲਾਕ ਸੰਮਤੀ ਦੀਆਂ 31 ਸੀਟਾਂ 'ਚੋਂ 18 'ਤੇ ਸਾਂਝੇ ਮੋਰਚੇ ਦੇ ਉਮੀਦਵਾਰ ਸਫਲ ਰਹੇ ਸਨ। ਉਨ੍ਹਾਂ ਦੱਸਿਆ ਇਸ ਹਾਰ ਤੋਂ ਮਾਨਸਿਕ ਸੰਤੁਲਨ ਖੋਹ ਚੁੱਕੇ ਸੱਤਾਧਾਰੀ ਪਾਰਟੀ ਦੇ ਆਗੂ ਉਕਤ ਸਰਪੰਚ ਨੂੰ ਪਿਛਲੇ ਕਈ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸਨ। ਵਿਭਾਗ ਦੇ ਅਧਿਕਾਰੀਆਂ ਤੇ ਦਬਾਉ ਪਾ ਕੇ ਸਰਪੰਚ ਚਮਨ ਲਾਲ ਦਾ ਵਾਰ-ਵਾਰ ਰਿਕਾਰਡ ਦਫਤਰਾਂ 'ਚ ਮੰਗਵਾਇਆ ਜਾ ਰਿਹਾ ਸੀ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਰਪੰਚ ਚਮਨ ਲਾਲ ਨੇ ਅੱਜ ਸਵੇਰੇ ਕਰੀਬ 10 ਵਜੇ ਖੁਦਕੁਸ਼ੀ ਕਰ ਲਈ। ਇਸ ਮੌਕੇ ਸਾਬਕਾ ਵਿਧਾਇਕ ਰਾਮ ਕ੍ਰਿਸ਼ਨ ਕਟਾਰੀਆ ਨੇ ਜ਼ਿਲਾ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਵੀਡੀਓਗ੍ਰਾਫੀ ਕਰਕੇ ਕੀਤਾ ਜਾਵੇ। ਮ੍ਰਿਤਕ ਦੀ ਜੇਬ 'ਚ ਸੋਸਾਇਡ ਨੋਟ ਵੀ ਹੋ ਸਕਦਾ ਹੈ, ਨੂੰ ਵੀਡੀਓਗ੍ਰਾਫੀ ਦੇ ਰਿਕਾਰਡ 'ਚ ਲਿਆਂਦਾ ਜਾਵੇ ਤੇ ਦੋਸ਼ੀਆਂ 'ਤੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਰੁਤਵਾ ਕਿÀੁਂ ਨਾ ਰੱਖਦਾ ਹੋਵੇ, ਦੇ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ। ਇਸ ਮੌਕੇ ਮ੍ਰਿਤਕ ਦੇ ਪੁੱਤਰ ਚੰਦਨ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਵੋਟਾਂ 'ਚ ਹੋਈ ਹਾਰ ਕਾਰਨ ਸੱਤਾਧਾਰੀ ਲੋਕਾਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਕਰਕੇ ਉਸਦੇ ਪਿਤਾ ਕਾਫੀ ਪ੍ਰੇਸ਼ਾਨ ਸਨ ਤੇ ਅੱਜ ਸਵੇਰੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਉਸਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਹ ਕਿਸੇ ਕਾਗਜ਼ 'ਤੇ ਕੁਝ ਲਿਖ ਵੀ ਰਹੇ ਸਨ। ਇਸ ਮੌਕੇ ਸਾਂਝਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਜੇਕਰ ਮ੍ਰਿਤਕ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਵੱਡਾ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਮ੍ਰਿਤਕ ਨੂੰ ਤੰਗ ਕਰਨ 'ਤੇ ਕੀਤੀ ਗਈ ਖੁਦਕੁਸ਼ੀ ਦੇ ਵਿਰੋਧ 'ਚ ਸਾਂਝੇ ਮੋਰਚੇ ਦੇ ਆਗੂਆਂ ਨੇ ਸਿਵਲ ਹਸਪਤਾਲ 'ਚ ਸੱਤਾਧਾਰੀ ਖਿਲਾਫ ਨਾਅਰੇਬਾਜ਼ੀ ਕੀਤੀ। ਦੇਰ ਨਾਲ ਮਿਲੀ ਸੂਚਨਾ ਦੇ ਆਧਾਰ 'ਤੇ ਥਾਣਾ ਪੋਜੇਵਾਲ ਦੇ ਐੱਸ. ਐੱਚ. ਓ. ਸਤੀਸ਼ ਕੁਮਾਰ ਨੇ ਚਮਨ ਲਾਲ ਦੀ ਜੇਬ ਵਿਚੋਂ ਮਿਲੇ ਸੁਸਾਈਡ ਨੋਟ ਦੇ ਆਧਾਰ 'ਤੇ 9 ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।

No comments:
Post a Comment